ਵਰਲਡ ਫੂਡ ਇੰਡੀਆ 2024 ਦੇ ਆਯੋਜਨ ਬਾਰੇ ਜਾਣ ਕੇ ਖੁਸ਼ੀ ਹੋਈ। ਦੁਨੀਆ ਦੇ ਵਿਭਿੰਨ ਹਿੱਸਿਆਂ ਤੋਂ ਸਾਰੇ ਪ੍ਰਤੀਭਾਗੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ।
ਕਈ ਦੇਸ਼ਾਂ ਦੀ ਭਾਗੀਦਾਰੀ ਵਰਲਡ ਫੂਡ ਇੰਡੀਆ, 2024 ਨੂੰ ਗਲੋਬਲ ਫੂਡ ਇੰਡਸਟਰੀ, ਅਕਾਦਮਿਕ ਅਤੇ ਖੋਜ ਨਾਲ ਜੁੜੀਆਂ ਪ੍ਰਤਿਭਾਸ਼ਾਲੀ ਹਸਤੀਆਂ ਦੇ ਲਈ ਇੱਕ ਉਤਸ਼ਾਹਪੂਰਣ ਮੰਚ ਦੇ ਰੂਪ ਵਿੱਚ ਪੇਸ਼ ਕਰਦੀ ਹੈ, ਤਾਂ ਜੋ ਵਧਦੇ ਮੌਕਿਆਂ ਦਾ ਵੱਧ ਤੋਂ ਵੱਧ ਲਾਭ ਉਠਾ ਸਕੀਏ, ਇੱਕ ਦੂਜੇ ਦੇ ਅਨੁਭਵਾਂ ਤੋਂ ਪਰਸਪਰ ਸਿੱਖਿਆ ਗ੍ਰਹਿਣ ਕਰ ਸਕੀਏ ਅਤੇ ਉਸ ਨੂੰ ਸਾਂਝਾ ਕਰ ਸਕੀਏ।
ਭਾਰਤ ਵਿੱਚ ਜੀਵੰਤ ਅਤੇ ਵਿਭਿੰਨ ਭੋਜਨ ਸੱਭਿਆਚਾਰ ਮੌਜੂਦ ਹਨ। ਕਿਸਾਨ ਭਾਰਤੀ ਭੋਜਨ ਵਾਤਾਵਰਣ ਦਾ ਅਧਾਰ ਹਨ। ਇਹ ਉਹ ਕਿਸਾਨ ਹਨ, ਜਿਨ੍ਹਾਂ ਨੇ ਰਸੋਈ ਸਬੰਧੀ ਉਤਕ੍ਰਿਸ਼ਟਤਾ ਦੀਆਂ ਪੌਸ਼ਟਿਕ ਅਤੇ ਸੁਆਦਿਸ਼ਟ ਪਰੰਪਰਾਵਾਂ ਦਾ ਨਿਰਮਾਣ ਸੁਨਿਸ਼ਚਿਤ ਕੀਤਾ ਹੈ। ਅਸੀਂ ਨਵੀਨਤਾਕਾਰੀ ਨੀਤੀਆਂ ਅਤੇ ਕੇਂਦ੍ਰਿਤ ਲਾਗੂ ਕਰਨ ਦੇ ਨਾਲ ਉਨ੍ਹਾਂ ਦੀ ਸਖ਼ਤ ਮਿਹਨਤ ਦਾ ਸਮਰਥਨ ਕਰ ਰਹੇ ਹਾਂ।
ਆਧੁਨਿਕ ਯੁਗ ਵਿੱਚ, ਸਾਡੀ ਕੋਸ਼ਿਸ਼ ਇਹ ਸੁਨਿਸ਼ਚਿਤ ਕਰਨਾ ਹੈ ਕਿ ਪ੍ਰਗਤੀਸ਼ੀਲ ਖੇਤੀਬਾੜੀ ਪ੍ਰਣਾਲੀਆਂ, ਮਜ਼ਬੂਤ ਪ੍ਰਸ਼ਾਸਨਿਕ ਢਾਂਚਾ ਅਤੇ ਅਤਿਆਧੁਨਿਕ ਤਕਨੀਕਾਂ ਦੇ ਜ਼ਰੀਏ, ਭਾਰਤ ਖੁਰਾਕ ਖੇਤਰ ਵਿੱਚ ਇਨੋਵੇਸ਼ਨ, ਸਥਿਰਤਾ ਅਤੇ ਸੁਰੱਖਿਆ ਦੇ ਆਲਮੀ ਮਾਪਦੰਡ ਸਥਾਪਿਤ ਕਰੇ।
ਪਿਛਲੇ 10 ਸਾਲਾਂ ਦੌਰਾਨ, ਅਸੀਂ ਫੂਡ ਪ੍ਰੋਸੈੱਸਿੰਗ ਸੈਕਟਰ ਵਿੱਚ ਬਦਲਾਅ ਲਿਆਉਣ ਦੇ ਲਈ ਵਿਆਪਕ ਸੁਧਾਰ ਸ਼ੁਰੂ ਕੀਤੇ ਹਨ। ਫੂਡ ਪ੍ਰੋਸੈੱਸਿੰਗ ਵਿੱਚ 100 ਪ੍ਰਤੀਸ਼ਤ ਐੱਫਡੀਆਈ, ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ (Pradhan Mantri Kisan Sampada Yojana), ਮਾਈਕ੍ਰੋ ਫੂਡ ਪ੍ਰੋਸੈੱਸਿੰਗ ਉੱਦਮਾਂ ਦਾ ਰਸਮੀਕਰਣ, ਫੂਡ ਪ੍ਰੋਸੈੱਸਿੰਗ ਉਦਯੋਗਾਂ ਲਈ ਉਤਪਾਦਨ ਅਧਾਰਿਤ ਪ੍ਰੋਤਸਾਹਨ ਯੋਜਨਾ ਜਿਹੀਆਂ ਬਹੁ-ਪੱਖੀ ਪਹਿਲਾਂ ਰਾਹੀਂ, ਅਸੀਂ ਦੇਸ਼ ਭਰ ਵਿੱਚ ਆਧੁਨਿਕ ਬੁਨਿਆਦੀ ਢਾਂਚਾ, ਮਜ਼ਬੂਤ ਸਪਲਾਈ ਚੇਨਸ ਅਤੇ ਰੋਜ਼ਗਾਰ ਸਿਰਜਣ ਦਾ ਇੱਕ ਮਜ਼ਬੂਤ ਈਕੋਸਿਸਟਮ ਤਿਆਰ ਕਰ ਰਹੇ ਹਾਂ।
ਸਾਡੇ ਦ੍ਰਿਸ਼ਟੀਕੋਣ ਦਾ ਇੱਕ ਮਹੱਤਵਪੂਰਨ ਹਿੱਸਾ ਛੋਟੇ ਉਦਯੋਗਾਂ ਨੂੰ ਸਸ਼ਕਤ ਕਰਨਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ MSME ਵਧਣ-ਫੁੱਲਣ ਅਤੇ ਗਲੋਬਲ ਵੈਲਿਊ ਚੇਨ ਦਾ ਇੱਕ ਅਨਿੱਖੜਵਾਂ ਅੰਗ ਬਣਨ ਅਤੇ ਨਾਲ ਹੀ ਮਹਿਲਾਵਾਂ ਨੂੰ ਸੂਖਮ ਉੱਦਮੀ ਬਣਨ ਲਈ ਉਤਸ਼ਾਹਿਤ ਕਰਨ।
ਅਜਿਹੇ ਸਮੇਂ ਵਿੱਚ, ਵਰਲਡ ਫੂਡ ਇੰਡੀਆ ਸਾਡੇ ਲਈ ਬੀ2ਬੀ ਇੰਟਰੈਕਸ਼ਨ ਅਤੇ ਪ੍ਰਦਰਸ਼ਨੀਆਂ, ਰਿਵਰਸ ਬਾਇਰ-ਸੈਲਰ ਮੀਟਿੰਗਾਂ ਅਤੇ ਦੇਸ਼, ਰਾਜ ਅਤੇ ਖੇਤਰ-ਵਿਸ਼ਿਸ਼ਟ ਸੈਸ਼ਨਾਂ ਦੇ ਜ਼ਰੀਏ ਦੁਨੀਆ ਦੇ ਨਾਲ ਕੰਮ ਕਰਨ ਲਈ ਇੱਕ ਆਦਰਸ਼ ਪਲੈਟਫਾਰਮ ਹੈ।
ਇਸ ਤੋਂ ਇਲਾਵਾ, ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ – FSSAI ਦੁਆਰਾ ਗਲੋਬਲ ਫੂਡ ਰੈਗੂਲੇਟਰਸ ਸਮਿਟ ਦਾ ਆਯੋਜਨ, ਵਿਸ਼ਵ ਸਿਹਤ ਸੰਗਠਨ, ਖੁਰਾਕ ਅਤੇ ਖੇਤੀਬਾੜੀ ਸੰਗਠਨ ਅਤੇ ਕਈ ਪ੍ਰਤਿਸ਼ਠਿਤ ਘਰੇਲੂ ਸੰਸਥਾਵਾਂ ਸਮੇਤ ਗਲੋਬਲ ਰੈਗੂਲੇਟਰਾਂ ਨੂੰ ਭੋਜਨ ਸੁਰੱਖਿਆ, ਗੁਣਵੱਤਾ ਮਾਪਦੰਡਾਂ ਅਤੇ ਸਰਵੋਤਮ ਪ੍ਰਥਾਵਾਂ ਜਿਹੇ ਮੁੱਦਿਆਂ ‘ਤੇ ਵਿਆਪਕ ਚਰਚਾ ਕਰਨ ਲਈ ਇੱਕ ਨਾਲ ਲਿਆਏਗਾ।
ਇਸ ਤੋਂ ਇਲਾਵਾ, ਮੈਨੂੰ ਯਕੀਨ ਹੈ ਕਿ ਭੋਜਨ ਸੁਰੱਖਿਆ ਨੂੰ ਵਧਾਉਣ ਅਤੇ ਭੋਜਨ ਦੀ ਬਰਬਾਦੀ ਨੂੰ ਘਟਾਉਣ ਲਈ ਭੋਜਨ ਦੇ ਪ੍ਰੋਟੀਨ, ਪੋਸ਼ਣ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਪੌਦਿਆਂ ‘ਤੇ ਅਧਾਰਿਤ ਪ੍ਰੋਟੀਨ, ਨਾਲ ਹੀ ਸਰਕੂਲਰ ਇਕੋਨੌਮੀ ਜਿਹੇ ਮਹੱਤਵਪੂਰਨ ਵਿਸ਼ਿਆਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ।
ਆਓ, ਅਸੀਂ ਅੱਗੇ ਵਧੀਏ ਅਤੇ ਸਥਾਈ, ਸੁਰੱਖਿਅਤ,ਸਮਾਵੇਸ਼ੀ ਅਤੇ ਪੌਸ਼ਟਿਕ ਸੰਸਾਰ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰੀਏ।
*********
ਐੱਮਜੇਪੀਐੱਸ/ਟੀਐੱਸ