Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵਰਚੁਅਲ ਜੀ20 ਲੀਡਰਸ ਸਮਿਟ ਸਮੇਂ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ (22 ਨਵੰਬਰ, 2023)

ਵਰਚੁਅਲ ਜੀ20 ਲੀਡਰਸ ਸਮਿਟ ਸਮੇਂ ਪ੍ਰਧਾਨ ਮੰਤਰੀ ਦੀਆਂ ਉਦਘਾਟਨੀ ਟਿੱਪਣੀਆਂ (22 ਨਵੰਬਰ, 2023)


ਯੋਰ ਹਾਇਨੈੱਸਿਜ਼(Your Highnesses),

Excellencies(ਮਹਾਮਹਿਮ),

ਨਮਸਕਾਰ!

ਮੇਰਾ ਨਿਮੰਤਰਣ (ਸੱਦਾ) ਸਵੀਕਾਰ ਕਰਕੇ, ਅੱਜ ਇਸ ਸਮਿਟ ਵਿੱਚ ਜੁੜਨ ਦੇ  ਲਈ ਮੈਂ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ। 140 ਕਰੋੜ ਭਾਰਤਵਾਸੀਆਂ ਦੀ ਤਰਫ਼ੋਂ ਆਪ ਸਭ ਦਾ ਹਾਰਦਿਕ ਸੁਆਗਤ ਹੈ।

ਦੋਸਤੋ (Friends),

ਮੈਨੂੰ ਯਾਦ ਹੈ, ਜਦੋਂ ਪਿਛਲੇ ਸਾਲ 16 ਨਵੰਬਰ ਨੂੰ ਮੇਰੇ ਦੋਸਤ ਅਤੇ ਇੰਡੋਨੇਸ਼ੀਆ ਦੇ ਪ੍ਰੈਜ਼ੀਡੈਂਟ ਜੋਕੋ ਵਿਡੋਡੋ ਨੇ ਮੈਨੂੰ ਸੈਰੀਮੋਨੀਅਲ ਗੇਵਲ ਸੌਂਪੀ ਸੀ, ਤਾਂ ਮੈਂ ਕਿਹਾ ਸੀ ਕਿ ਅਸੀਂ ਮਿਲ ਕੇ ਜੀ-20 ਨੂੰ inclusive, ambitious, action-oriented ਅਤੇ decisive ਬਣਾਵਾਂਗੇ। ਇੱਕ ਸਾਲ ਵਿੱਚ ਅਸੀਂ ਸਭ ਨੇ ਮਿਲ ਕੇ ਇਹ ਕਰਕੇ ਦਿਖਾਇਆ ਹੈ। ਅਸੀਂ ਸਭ ਨੇ ਮਿਲ ਕੇ ਜੀ-20 ਨੂੰ ਨਵੀਆਂ ਉੱਚਾਈਆਂ ‘ਤੇ ਪਹੁੰਚਾਇਆ ਹੈ।

ਅਵਿਸ਼ਵਾਸ ਅਤੇ ਚੁਣੌਤੀਆਂ ਨਾਲ ਭਰੀ ਅੱਜ ਦੀ ਦੁਨੀਆ ਵਿੱਚ, ਇਹ ਆਪਸੀ ਵਿਸ਼ਵਾਸ ਹੀ ਹੈ ਜੋ ਸਾਨੂੰ ਬੰਨ੍ਹਦਾ ਹੈ, ਇੱਕ ਦੂਸਰੇ ਨਾਲ ਜੋੜਦਾ ਹੈ। ਇਸ ਇੱਕ ਸਾਲ ਵਿੱਚ ਅਸੀਂ One Earth, One Family, One Future” ਵਿੱਚ ਵਿਸ਼ਵਾਸ ਜਤਾਇਆ ਹੈ। ਅਤੇ, ਵਿਵਾਦਾਂ ਤੋਂ ਹਟ ਕੇ ਏਕਤਾ ਅਤੇ ਸਹਿਯੋਗ ਦਾ ਪਰੀਚੈ ਦਿੱਤਾ ਹੈ। ਉਹ ਪਲ ਮੈਂ ਕਦੇ ਨਹੀਂ ਭੁੱਲ ਸਕਦਾ ਜਦੋਂ ਦਿੱਲੀ ਵਿੱਚ ਅਸੀ ਸਾਰਿਆਂ ਨੇ ਸਰਬਸੰਮਤੀ ਨਾਲ ਜੀ-20 ਵਿੱਚ African Union ਦਾ ਸੁਆਗਤ ਕੀਤਾ। ਜੀ-20 ਨੇ ਪੂਰੇ ਵਿਸ਼ਵ ਨੂੰ inclusivity ਦਾ ਜੋ ਇਹ ਸੰਦੇਸ਼ ਦਿੱਤਾ ਹੈ, ਉਹ ਅਭੂਤਪੂਰਵ ਹੈ।

ਭਾਰਤ ਦੇ ਲਈ ਗਰਵ (ਮਾਣ) ਦੀ ਬਾਤ ਹੈ ਕਿ ਉਸ ਦੀ ਪ੍ਰੈਜ਼ੀਡੈਂਸੀ ਵਿੱਚ ਅਫਰੀਕਾ ਨੂੰ ਆਵਾਜ਼ ਮਿਲੀ ਹੈ। ਇਸ ਇੱਕ ਸਾਲ ਵਿੱਚ ਪੂਰੀ ਦੁਨੀਆ ਨੇ ਜੀ-20 ਵਿੱਚ ਗਲੋਬਲ ਸਾਊਥ ਦੀ ਗੂੰਜ ਭੀ ਸੁਣੀ ਹੈ। ਪਿਛਲੇ ਹਫ਼ਤੇ Voice of Global South Summit ਵਿੱਚ, ਕਰੀਬ-ਕਰੀਬ 130 ਦੇਸ਼ਾਂ ਨੇ, ਨਵੀਂ ਦਿੱਲੀ ਜੀ-20 ਸਮਿਟ ਵਿੱਚ ਲਏ ਗਏ ਫ਼ੈਸਲਿਆਂ ਦੀ ਮਨ ਤੋਂ ਸ਼ਲਾਘਾ ਕੀਤੀ ਹੈ। ਜੀ-20 ਨੇ ਇਨੋਵੇਸ਼ਨ ਅਤੇ digital technology ਦਾ ਸਮਰਥਨ ਕਰਦੇ ਹੋਏ human-centric ਅਪ੍ਰੋਚ ਨੂੰ ਅਪਣਾਉਣ ‘ਤੇ ਬਲ ਦਿੱਤਾ ਹੈ। ਜੀ-20 ਨੇ multilateralism ਵਿੱਚ ਫਿਰ ਤੋਂ ਵਿਸ਼ਵਾਸ ਵਧਾਇਆ ਹੈ।

ਅਸੀਂ ਮਿਲ ਕੇ Multilateral Development Banks, ਅਤੇ ਗਲੋਬਲ ਗਵਰਨੈਂਸ ਰਿਫਾਰਮ ਨੂੰ ਦਿਸ਼ਾ ਦਿੱਤੀ ਹੈ। ਅਤੇ ਇਨ੍ਹਾਂ ਦੇ ਨਾਲ ਹੀ, ਭਾਰਤ ਦੀ ਪ੍ਰੈਜ਼ੀਡੈਂਸੀ ਵਿੱਚ ਜੀ-20 ਨੂੰ People’s-20 ਦੀ ਪਹਿਚਾਣ ਮਿਲੀ ਹੈ। ਭਾਰਤ ਦੇ ਕਰੋੜਾਂ ਸਾਧਾਰਣ ਨਾਗਰਿਕ ਜੀ-20 ਨਾਲ ਜੁੜੇ, ਅਸੀਂ ਇਸ ਨੂੰ ਇੱਕ ਪੁਰਬ ਦੀ ਤਰ੍ਹਾਂ ਮਨਾਇਆ।

ਯੋਰ ਹਾਇਨੈੱਸਿਜ਼(Your Highnesses),

Excellencies(ਮਹਾਮਹਿਮ),

ਜਦੋਂ ਮੈਂ ਇਸ virtual ਸਮਿਟ ਦਾ ਪ੍ਰਸਤਾਵ ਰੱਖਿਆ ਸੀ, ਤਾਂ ਕੋਈ ਪੂਰਵਅਨੁਮਾਨ ਨਹੀਂ ਸੀ ਕਿ ਅੱਜ ਦੀ ਆਲਮੀ ਸਥਿਤੀ ਕੈਸੀ ਹੋਵੇਗੀ। ਪਿਛਲੇ ਮਹੀਨਿਆਂ ਵਿੱਚ ਨਵੀਆਂ ਚੁਣੌਤੀਆਂ ਪੈਦਾ ਹੋਈਆਂ ਹਨ। ਪੱਛਮ ਏਸ਼ੀਆ ਖੇਤਰ ਵਿੱਚ ਅਸੁਰੱਖਿਆ ਅਤੇ ਅਸਥਿਰਤਾ ਦੀ ਸਥਿਤੀ ਸਾਡੇ ਸਾਰਿਆਂ ਦੇ ਲਈ ਚਿੰਤਾ ਦਾ ਵਿਸ਼ਾ ਹੈ। ਅੱਜ ਸਾਡਾ ਇਕੱਠੇ ਆਉਣਾ, ਇਸ ਬਾਤ ਦਾ ਪ੍ਰਤੀਕ ਹੈ ਕਿ ਅਸੀਂ ਸਾਰੇ ਮੁੱਦਿਆਂ ਦੇ ਪ੍ਰਤੀ ਸੰਵੇਦਨਸ਼ੀਲ ਹਾਂ ਅਤੇ ਇਨ੍ਹਾਂ ਦੇ ਸਮਾਧਾਨ ਦੇ ਲਈ ਇਕੱਠੇ ਖੜ੍ਹੇ ਹਾਂ। ਅਸੀਂ ਮੰਨਦੇ ਹਾਂ ਕਿ ਆਤੰਕਵਾਦ ਸਾਡੇ ਸਾਰਿਆਂ ਨੂੰ ਅਸਵੀਕਾਰਯੋਗ ਹੈ। Civilians ਦੀ ਮੌਤ, ਕਿਤੇ ਭੀ ਹੋਵੇ, ਨਿੰਦਣਯੋਗ ਹੈ।

ਅੱਜ ਹੋਏ hostages ਦੇ release ਦੇ ਸਮਾਚਾਰ ਦਾ ਅਸੀਂ ਸੁਆਗਤ ਕਰਦੇ ਹਾਂ। ਅਤੇ ਉਮੀਦ ਕਰਦੇ ਹਾਂ ਕਿ ਸਾਰੇ hostages ਜਲਦੀ ਰਿਹਾ ਹੋ ਜਾਣਗੇ। ਮਾਨਵੀ ਸਹਾਇਤਾ ਦਾ ਸਮੇਂ ਸਿਰ ਅਤੇ ਨਿਰੰਤਰ ਪਹੁੰਚਣਾ ਜ਼ਰੂਰੀ ਹੈ। ਇਹ ਸੁਨਿਸ਼ਚਿਤ ਕਰਨਾ ਭੀ ਜ਼ਰੂਰੀ ਹੈ ਕਿ ਇਜ਼ਰਾਈਲ ਅਤੇ ਹਮਾਸ ਦੀ ਲੜਾਈ ਕਿਸੇ ਤਰ੍ਹਾਂ ਦਾ ਖੇਤਰੀ ਰੂਪ ਧਾਰਨ ਨਾ ਕਰ ਲਵੇ। ਅੱਜ ਸੰਕਟਾਂ ਦੇ ਜੋ ਬੱਦਲ ਅਸੀਂ ਦੇਖ ਰਹੇ ਹਾਂ, One Family ਵਿੱਚ ਉਹ ਤਾਕਤ ਹੈ ਕਿ ਅਸੀਂ ਸ਼ਾਂਤੀ ਦੇ ਲਈ ਕੰਮ ਕਰ ਸਕਦੇ ਹਾਂ। ਮਾਨਵੀ ਕਲਿਆਣ ਦੇ ਦ੍ਰਿਸ਼ਟੀਕੋਣ ਨਾਲ, ਅਸੀਂ ਆਤੰਕ ਅਤੇ ਹਿੰਸਾ ਦੇ ਵਿਰੁੱਧ, ਅਤੇ ਮਾਨਵਤਾ ਦੇ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰ ਸਕਦੇ ਹਾਂ। ਅੱਜ ਵਿਸ਼ਵ ਦੀ, ਮਾਨਵਤਾ ਦੀ ਇਸ ਅਪੇਖਿਆ ਦੀ ਪੂਰਤੀ ਦੇ ਲਈ ਭਾਰਤ ਕਦਮ ਨਾਲ ਕਦਮ ਮਿਲਾ ਕੇ ਚਲਣ ਦੇ ਲਈ ਤਤਪਰ ਹੈ।

ਦੋਸਤੋ(Friends),

21ਵੀਂ ਸਦੀ ਦੇ ਵਿਸ਼ਵ ਨੂੰ ਅੱਗੇ ਵਧਾਉਂਦੇ ਹੋਏ ਗਲੋਬਲ ਸਾਊਥ ਦੀਆਂ ਚਿੰਤਾਵਾਂ ਨੂੰ ਸਰਬਉੱਚ ਪ੍ਰਾਥਮਿਕਤਾ ਦੇਣੀ ਹੋਵੇਗੀ। ਗਲੋਬਲ ਸਾਊਥ ਦੇ ਦੇਸ਼ ਅਜਿਹੀਆਂ ਅਨੇਕ ਮੁਸ਼ਕਿਲਾਂ ਤੋਂ ਗੁਜ਼ਰ ਰਹੇ ਹਨ ਜਿਨ੍ਹਾਂ ਦੇ ਲਈ ਉਹ ਜ਼ਿੰਮੇਦਾਰ ਨਹੀਂ ਹਨ। ਇਸ ਸੰਦਰਭ ਵਿੱਚ, ਸਮੇਂ ਦੀ ਮੰਗ ਹੈ ਕਿ ਅਸੀਂ development ਏਜੰਡਾ ਨੂੰ ਆਪਣਾ ਪੂਰਨ ਸਮਰਥਨ ਦੇਈਏ। ਇਹ ਜ਼ਰੂਰੀ ਹੈ ਕਿ ਗਲੋਬਲ ਇਕਨੌਮਿਕ ਅਤੇ governance structures ਨੂੰ Bigger, Better, Effective, Representative ਅਤੇ Future Ready ਬਣਾਉਣ ਦੇ ਲਈ ਉਨ੍ਹਾਂ ਵਿੱਚ ਰਿਫਾਰਮਸ ਲਿਆਂਦੇ ਜਾਣ। ਜ਼ਰੂਰਤਮੰਦ ਦੇਸ਼ਾਂ ਨੂੰ ਸਮੇਂ ਸਿਰ ਅਤੇ ਅਸਾਨ ਦਰਾਂ ‘ਤੇ ਸਹਾਇਤਾ ਸੁਨਿਸ਼ਚਿਤ ਕਰੀਏ। 2030 ਸਸਟੇਨੇਬਲ ਡਿਵੈਲਪਮੈਂਟ ਗੋਲਸ ਵਿੱਚ ਤੇਜ਼ੀ ਲਿਆਉਣ ਦੇ ਲਈ ਅਪਣਾਏ ਗਏ Action Plan ਨੂੰ ਇੰਪਲੀਮੈਂਟ ਕਰੀਏ।

ਦੋਸਤੋ(Friends),

ਭਾਰਤ ਵਿੱਚ ਲੋਕਲ level ‘ਤੇ SDG ਵਿੱਚ ਪ੍ਰਗਤੀ ਦੀ ਇੱਕ ਉੱਤਮ ਉਦਾਹਰਣ ਹੈ ਸਾਡਾ Aspirational District ਪ੍ਰੋਗਰਾਮ। ਮੈਂ ਜੀ-20 ਦੇਸ਼ਾਂ ਨੂੰ, ਗਲੋਬਲ ਸਾਊਥ ਨੂੰ,

Aspirational District ਪ੍ਰੋਗਰਾਮ ਦੇ ਅਧਿਐਨ ਦੇ ਲਈ, ਸੱਦਾ ਦਿੰਦਾ ਹਾਂ। ਤੁਸੀਂ ਦੇਖੋਗੇ ਕਿ ਕਿਵੇਂ ਇਸ ਇੱਕ ਅਭਿਯਾਨ ਨੇ ਭਾਰਤ ਦੇ 25 ਕਰੋੜ ਲੋਕਾਂ ਦਾ ਜੀਵਨ ਬਦਲ ਦਿੱਤਾ ਹੈ।

ਦੋਸਤੋ(Friends),

ਨਵੀਂ ਦਿੱਲੀ ਸਮਿਟ ਵਿੱਚ Digital Public Infrastructure ਰਿਪਾਜ਼ਿਟਰੀ ਬਣਾਉਣ ਦਾ ਨਿਰਣਾ ਲਿਆ ਸੀ। ਮੈਂਨੂੰ ਕਹਿੰਦੇ ਹੋਏ ਖੁਸ਼ੀ ਹੈ ਕਿ ਇਹ ਰਿਪਾਜ਼ਿਟਰੀ ਤਿਆਰ ਹੋ ਗਈ ਹੈ। ਇਸ ਵਿੱਚ 16 ਦੇਸ਼ਾਂ ਦੇ 50 ਤੋਂ ਭੀ ਜ਼ਿਆਦਾ DPI ਜੁੜ ਗਏ ਹਨ। ਗਲੋਬਲ ਸਾਊਥ ਦੇ ਦੇਸ਼ਾਂ ਵਿੱਚ DPI ਇੰਪਲੀਮੈਂਟ ਕਰਨ ਦੇ ਲਈ, ਮੈਂ Social Impact Fund ਸਥਾਪਿਤ ਕਰਨ ਦਾ ਪ੍ਰਸਤਾਵ ਰੱਖਦਾ ਹਾਂ। ਭਾਰਤ ਦੀ ਤਰਫ਼ੋਂ ਮੈਂ ਇਸ ਵਿੱਚ 25 ਮਿਲੀਅਨ ਡਾਲਰ ਦੀ ਸ਼ੁਰੂਆਤੀ ਰਾਸ਼ੀ ਭੀ ਜੋੜਨ ਦਾ ਐਲਾਨ ਕਰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਆਪ ਸਭ ਇਸ initiative ਨਾਲ ਜੁੜੋਗੇ।

 

ਅੱਜ Artificial Intelligence ਦੇ ਯੁਗ ਵਿੱਚ, ਟੈਕਨੋਲੋਜੀ ਨੂੰ responsible ਤਰੀਕੇ ਨਾਲ ਉਪਯੋਗ ਵਿੱਚ ਲਿਆਉਣ ਦੀ ਜ਼ਰੂਰਤ ਹੈ। ਪੂਰੀ ਦੁਨੀਆ ਵਿੱਚ A.I ਦੇ ਨੈਗੇਟਿਵ use ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਭਾਰਤ ਦੀ ਸਪਸ਼ਟ ਸੋਚ ਹੈ ਕਿ A.I ਦੇ ਗਲੋਬਲ ਰੈਗੂਲੇਸ਼ਨ ਨੂੰ ਲੈ ਕੇ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। DeepFake, ਸਮਾਜ ਦੇ ਲਈ, ਵਿਅਕਤੀ ਦੇ ਲਈ, ਕਿਤਨਾ ਖ਼ਤਰਨਾਕ ਹੈ, ਇਸ ਦੀ ਗੰਭੀਰਤਾ ਨੂੰ ਸਮਝਦੇ ਹੋਏ ਸਾਨੂੰ ਅੱਗੇ ਵਧਣਾ ਹੋਵੇਗਾ। ਅਸੀਂ ਚਾਹੁੰਦੇ ਹਾਂ ਕਿ A.I. should reach the people, and it must be safe for the society. ਇਸੇ ਅਪ੍ਰੋਚ ਦੇ ਨਾਲ ਭਾਰਤ ਵਿੱਚ ਅਗਲੇ ਮਹੀਨੇ ਗਲੋਬਲ A.I. ਪਾਰਟਨਰਸ਼ਿਪ ਸਮਿਟ ਆਯੋਜਿਤ ਕੀਤਾ ਜਾ ਰਿਹਾ ਹੈ। ਮੈਨੂੰ ਵਿਸ਼ਵਾਸ ਹੈ ਕਿ ਆਪ ਸਭ ਇਸ ਵਿੱਚ ਭੀ ਸਹਿਯੋਗ ਦੇਵੋਗੇ।

ਦੋਸਤੋ(Friends),

ਨਵੀਂ ਦਿੱਲੀ ਸਮਿਟ ਵਿੱਚ ਮੈਂ ਵਾਤਾਵਰਣ ਸੰਭਾਲ਼ ਦੇ ਸਬੰਧ ਵਿੱਚ Green credit ਦੀ ਬਾਤ ਰੱਖੀ ਸੀ। ਆਪ(ਤੁਸੀਂ) ਜਾਣਦੇ ਹੋ ਕਿ ਭਾਰਤ ਵਿੱਚ ਅਸੀਂ ਇਸ ਦੀ ਸ਼ੁਰੂਆਤ ਕਰ ਦਿੱਤੀ ਹੈ। ਨਵੀਂ ਦਿੱਲੀ ਵਿੱਚ ਲਾਂਚ ਕੀਤੇ ਗਏ Global Biofuels Alliance ਦੇ ਜ਼ਰੀਏ, ਅਸੀਂ ਕਾਰਬਨ ਨੂੰ ਘੱਟ ਕਰਨ ਦੇ ਨਾਲ-ਨਾਲ, ਵਿਕਲਪਕ ਈਂਧਣ ਦੇ ਵਿਕਾਸ ਨੂੰ ਭੀ ਉਤਸ਼ਾਹਿਤ ਕਰ ਰਹੇ ਹਾਂ।

 

ਜੀ-20 ਨੇ pro-planet approach ਦੇ ਲਈ ਮਿਸ਼ਨ LiFE, ਯਾਨੀ lifestyle for environment, ਨੂੰ ਮਾਨਤਾ ਦਿੱਤੀ ਹੈ। 2030 ਤੱਕ ਰਿਨਿਊਏਬਲ ਐਨਰਜੀ ਨੂੰ ਤਿੰਨ ਗੁਣਾ ਤੱਕ ਲੈ ਜਾਣ ਦਾ ਸੱਦਾ ਦਿੱਤਾ ਹੈ। Clean hydrogen ਦੇ ਪ੍ਰਤੀ ਪ੍ਰਤੀਬੱਧਤਾ ਦਿਖਾਈ ਹੈ। Climate finance ਨੂੰ ਬਿਲੀਅਨ ਤੋਂ ਟ੍ਰਿਲੀਅਨ ਲੈ ਜਾਣ ਦੀ ਜ਼ਰੂਰਤ ਨੂੰ ਪਹਿਚਾਣਿਆ ਹੈ। ਕੁਝ ਦਿਨਾਂ ਵਿੱਚ, UAE ਵਿੱਚ ਹੋ ਰਹੇ COP-28 ਦੇ ਦੌਰਾਨ, ਇਨ੍ਹਾਂ ਸਾਰੇ initiatives ‘ਤੇ ਠੋਸ ਕਦਮ ਉਠਾਉਣ ਦੀ ਜ਼ਰੂਰਤ ਹੈ।

Women empowerment ‘ਤੇ ਇੱਕ ਨਵਾਂ ਵਰਕਿੰਗ ਗਰੁੱਪ ਭੀ ਬਣਿਆ ਹੈ। ਇਸ ਸੰਦਰਭ ਵਿੱਚ ਮੈਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੈ ਕਿ ਭਾਰਤ ਨੇ ਆਪਣੇ ਨਵੇਂ ਸੰਸਦ ਭਵਨ ਦੇ ਪਹਿਲੇ ਸੈਸ਼ਨ ਵਿੱਚ ਇੱਕ ਇਤਿਹਾਸਿਕ ਨਿਰਣਾ ਲਿਆ। Women-led development ਨੂੰ ਮਜ਼ਬੂਤੀ ਦੇਣ ਦੇ ਲਈ, ਅਸੀਂ parliament ਅਤੇ state legislative assemblies ਵਿੱਚ ਮਹਿਲਾਵਾਂ ਦੇ ਲਈ 33 percent reservation ਦਾ ਨਿਰਣਾ ਲਿਆ ਹੈ।

ਦੋਸਤੋ(Friends),

ਮੈਂ ਆਪਣਾ ਬਿਆਨ ਇੱਥੇ ਹੀ ਸਮਾਪਤ ਕਰਦਾ ਹਾਂ।

 

***

ਡੀਐੱਸ/ਏਕੇ