Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ’ਤੇ ਧੰਨਵਾਦ ਪ੍ਰਸਤਾਵ ’ਤੇ ਹੋਈ ਚਰਚਾ ਦੇ ਜਵਾਬ ਦਾ ਮੂਲ-ਪਾਠ


ਆਦਰਯੋਗ ਸਭਾਪਤੀ ਜੀ,

ਆਦਰਯੋਗ  ਰਾਸ਼ਟਰਪਤੀ ਜੀ ਦੇ ਸੰਬੋਧਨ ’ਤੇ ਆਭਾਰ ਪ੍ਰਗਟ ਕਰਨ ਦੇ ਲਈ ਮੈਂ ਉਪਸਥਿਤ ਹੋਇਆ ਹਾਂ। ਕੱਲ੍ਹ ਅਤੇ ਅੱਜ ਕੱਲ~ ਤਾਂ ਰਾਤ ਦੇਰ ਤੱਕ ਸਾਰੇ ਆਦਰਯੋਗ  ਸਾਂਸਦਾਂ ਨੇ ਆਪਣੇ ਵਿਚਾਰਾਂ ਨਾਲ ਇਸ ਧੰਨਵਾਦ ਪ੍ਰਸਤਾਵ ਨੂੰ ਸਮ੍ਰਿੱਧ  ਕੀਤਾ। ਕਈ ਆਦਰਯੋਗ  ਅਨੁਭਵੀ ਸਾਂਸਦਾਂ ਨੇ ਭੀ ਆਪਣੇ ਵਿਚਾਰ ਪ੍ਰਗਟ ਕੀਤੇ, ਅਤੇ ਸੁਭਾਵਿਕ ਹੈ ਕਿ ਲੋਕਤੰਤਰ ਦੀ ਪਰੰਪਰਾ ਭੀ ਹੈ ਜਿੱਥੇ ਜ਼ਰੂਰਤ ਸੀ ਉੱਥੇ ਪ੍ਰਸ਼ੰਸਾ ਹੋਈ, ਜਿੱਥੇ ਪਰੇਸ਼ਾਨੀ ਸੀ ਉੱਥੇ ਕੁਝ ਨਕਾਰਾਤਮਕ ਬਾਤਾਂ ਭੀ ਹੋਈਆਂ, ਲੇਕਿਨ ਇਹ ਬਹੁਤ ਸੁਭਾਵਿਕ ਹੈ! ਸਪੀਕਰ ਸਾਹਿਬ ਸਾਹਿਬ ਜੀ ਮੇਰੇ ਲਈ ਬਹੁਤ ਬੜਾ ਸੁਭਾਗ ਹੈ ਕਿ ਦੇਸ਼ ਦੀ ਜਨਤਾ ਨੇ ਮੈਨੂੰ 14ਵੀਂ ਵਾਰ ਇਸ ਜਗ੍ਹਾ ’ਤੇ ਬੈਠ ਕੇ ਰਾਸ਼ਟਰਪਤੀ ਜੀ ਦੇ ਸੰਬੋਧਨ ਦਾ ਆਭਾਰ ਪ੍ਰਗਟ ਕਰਨ ਦੇ ਲਈ ਅਵਸਰ ਦਿੱਤਾ ਹੈ ਅਤੇ ਇਸ ਲਈ ਮੈਂ ਅੱਜ ਜਨਤਾ ਜਨਾਰਦਨ ਦਾ ਭੀ ਬੜੇ ਆਦਰ ਦੇ ਨਾਲ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ, ਅਤੇ ਸਦਨ ਵਿੱਚ ਚਰਚਾ ਵਿੱਚ ਜਿਹੜੇ-ਜਿਹੜੇ ਲੋਕਾਂ ਨੇ ਹਿੱਸਾ ਲਿਆ, ਚਰਚਾ ਨੂੰ ਸਮ੍ਰਿੱਧ  ਕੀਤਾ, ਸਭ ਦਾ ਭੀ ਮੈਂ ਆਭਾਰ ਵਿਅਕਤ ਕਰਦਾ ਹਾਂ।

 

ਆਦਰਯੋਗ ਸਭਾਪਤੀ ਜੀ,

ਅਸੀਂ 2025 ਵਿੱਚ ਹਾਂ, ਇੱਕ ਪ੍ਰਕਾਰ ਨਾਲ 21ਵੀਂ ਸਦੀ ਦਾ 25 ਪਰਸੈਂਟ ਬੀਤ ਚੁੱਕਿਆ ਹੈ। ਸਮਾਂ ਤੈ ਕਰੇਗਾ 20ਵੀਂ ਸਦੀ ਦੇ ਆਜ਼ਾਦੀ ਦੇ ਬਾਅਦ ਅਤੇ 21ਵੀਂ ਸਦੀ ਦੇ ਪ੍ਰਥਮ (ਪਹਿਲੇ) 25 ਸਾਲ ਵਿੱਚ ਕੀ ਹੋਇਆ, ਕਿਵੇਂ ਹੋਇਆ, ਲੇਕਿਨ ਇਸ ਰਾਸ਼ਟਰਪਤੀ ਜੀ ਦੇ ਸੰਬੋਧਨ ਵਿੱਚ ਅਗਰ ਅਸੀਂ ਬਰੀਕੀ ਨਾਲ ਇਸ ਨੂੰ ਅਧਿਐਨ ਕਰਾਂਗੇ, ਤਾਂ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਉਨ੍ਹਾਂ ਨੇ ਦੇਸ਼ ਦੇ ਸਾਹਮਣੇ ਭਵਿੱਖ ਦੇ 25 ਸਾਲ ਅਤੇ ਵਿਕਸਿਤ ਭਾਰਤ ਦੇ ਲਈ ਇੱਕ ਨਵਾਂ ਵਿਸ਼ਵਾਸ ਜਗਾਉਣ ਵਾਲੀ ਬਾਤ, ਇੱਕ ਪ੍ਰਕਾਰ ਨਾਲ ਆਦਰਯੋਗ ਰਾਸ਼ਟਰਪਤੀ ਜੀ ਦਾ ਇਹ ਸੰਬੋਧਨ ਵਿਕਸਿਤ ਭਾਰਤ ਦੇ ਸੰਕਲਪ ਨੂੰ ਮਜ਼ਬੂਤੀ ਦੇਣ ਵਾਲਾ ਹੈ, ਨਵਾਂ ਵਿਸ਼ਵਾਸ ਪੈਦਾ ਕਰਨ ਵਾਲਾ ਹੈ ਅਤੇ ਆਮ ਵਿਅਕਤੀ ਨੂੰ ਪ੍ਰੇਰਿਤ ਕਰਨ ਵਾਲਾ ਹੈ।

 

ਆਦਰਯੋਗ ਸਭਾਪਤੀ ਜੀ,

ਸਾਰੇ ਅਧਿਐਨ ਵਾਰ-ਵਾਰ ਇਹ ਕਹਿ ਚੁੱਕੇ ਹਨ ਕਿ ਪਿਛਲੇ 10 ਵਰ੍ਹੇ ਵਿੱਚ ਦੇਸ਼ ਦੀ ਜਨਤਾ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ। 25 ਕਰੋੜ ਦੇਸ਼ਵਾਸੀ ਗ਼ਰੀਬੀ ਨੂੰ ਪਰਾਸਤ ਕਰਕੇ  ਗਰੀਬੀ ਤੋਂ ਬਾਹਰ ਨਿਕਲੇ ਹਨ।

ਆਦਰਯੋਗ ਸਭਾਪਤੀ ਜੀ,

ਪੰਜ-ਪੰਜ ਦਹਾਕਿਆਂ ਤੱਕ ਗਰੀਬੀ ਹਟਾਓ ਦੇ ਨਾਅਰੇ ਸੁਣੇ ਹਨ ਅਤੇ ਹੁਣ 25 ਕਰੋੜ ਗ਼ਰੀਬ ਗ਼ਰੀਬੀ ਨੂੰ ਪਰਾਸਤ ਕਰ ਕੇ ਬਾਹਰ ਨਿਕਲੇ ਹਨ, ਐਸਾ ਹੀ ਨਹੀਂ ਯੋਜਨਾਬੱਧ ਤਰੀਕੇ ਨਾਲ ਸਮਰਪਿਤ ਭਾਵ ਨਾਲ ਅਪਣੱਤ ਦੀ ਪੂਰੀ ਸੰਵੇਦਨਸ਼ੀਲਤਾ ਦੇ ਨਾਲ ਜਦੋਂ ਗ਼ਰੀਬਾਂ ਦੇ ਲਈ ਜੀਵਨ ਖਪਾਉਂਦੇ ਹਾਂ ਨਾ, ਤਦ ਇਹ ਹੁੰਦਾ ਹੈ।

ਆਦਰਯੋਗ  ਸਭਾਪਤੀ ਜੀ,

ਜਦ ਜਮੀਨ ਨਾਲ ਜੁੜੇ ਲੋਕ ਜਮੀਨ ਦੀ ਸੱਚਾਈ ਨੂੰ ਜਾਣਦੇ ਹੋਏ ਜਮੀਨ ’ਤੇ ਜੀਵਨ ਖਪਾਉਂਦੇ ਹਨ, ਤਦ ਜ਼ਮੀਨ ’ਤੇ ਬਦਲਾਅ ਨਿਸ਼ਚਿਤ ਹੋ ਕੇ ਰਹਿੰਦਾ ਹੈ।

ਆਦਰਯੋਗ  ਸਭਾਪਤੀ ਜੀ,

ਅਸੀਂ ਗਰੀਬ ਨੂੰ ਝੂਠੇ ਨਾਅਰੇ ਨਹੀਂ, ਅਸੀਂ  ਸੱਚਾ ਵਿਕਾਸ ਦਿੱਤਾ ਹੈ। ਗਰੀਬ ਦਾ ਦੁਖ ਸਧਾਰਣ ਆਦਮੀ ਦੀ ਤਕਲੀਫ਼ ਮਿਡਲ ਕਲਾਸ ਦੇ ਸੁਪਨੇ ਇਸੇ ਤਰ੍ਹਾਂ ਨਹੀਂ ਸਮਝ ਜਾਂਦੇ ਹਾਂ। ਆਦਰਯੋਗ  ਸਪੀਕਰ ਸਾਹਿਬ ਜੀ, ਇਸ ਦੇ ਲਈ ਇੱਕ ਜਜ਼ਬਾ ਚਾਹੀਦਾ ਹੈ ਅਤੇ ਮੈਨੂੰ ਦੁਖ ਦੇ ਨਾਲ ਕਹਿਣਾ ਹੈ ਕਿ ਕੁਝ ਲੋਕਾਂ ਵਿੱਚ ਇਹ ਹੈ ਹੀ ਨਹੀਂ।

ਆਦਰਯੋਗ  ਸਭਾਪਤੀ ਜੀ,

ਬਾਰਸ਼ ਦੇ ਦਿਨਾਂ ਵਿੱਚ ਕੱਚੀ ਛੱਤ, ਉਸ ਦੀ ਪਲਾਸਟਿਕ ਦੀ ਚਾਦਰ ਵਾਲੀ ਛੱਤ ਉਸ ਨੀਚੇ ਜੀਵਨ ਗੁਜਾਰਨਾ ਕਿਤਨਾ ਮੁਸ਼ਕਿਲ ਹੁੰਦਾ ਹੈ। ਪਲ-ਪਲ ਸੁਪਨੇ ਰੌਂਦ ਦਿੱਤੇ ਜਾਂਦੇ ਹਨ, ਅਜਿਹੇ ਪਲ ਹੁੰਦੇ ਹਨ। ਇਹ ਹਰ ਕੋਈ ਨਹੀਂ ਸਮਝ ਸਕਦਾ।

 

ਆਦਰਯੋਗ  ਸਭਾਪਤੀ ਜੀ,

ਹੁਣ ਤੱਕ ਗ਼਼ਰੀਬਾਂ ਨੂੰ 4 ਕਰੋੜ ਘਰ ਮਿਲੇ ਹਨ। ਜਿਸ ਨੇ ਉਸ ਜ਼ਿੰਦਗੀ ਨੂੰ ਜੀਵਿਆ ਹੈ ਨਾ ਉਸ ਨੂੰ ਸਮਝ ਹੁੰਦੀ ਹੈ ਕਿ ਪੱਕੀ ਛੱਤ ਵਾਲਾ ਘਰ ਮਿਲਣ ਦਾ ਮਤਲਬ ਕੀ ਹੁੰਦਾ ਹੈ।

 

ਆਦਰਯੋਗ  ਸਭਾਪਤੀ ਜੀ,

ਇੱਕ ਮਹਿਲਾ ਜਦੋਂ ਖੁੱਲ੍ਹੇ ਵਿੱਚ ਸ਼ੌਚ ਜਾਣ ਦੇ ਲਈ ਮਜਬੂਰ  ਹੋ ਜਾਂਦੀ ਹੈ। ਉਹ ਜਾਂ ਤਾਂ ਸੂਰਜ ਉਦੈ ਦੇ ਪਹਿਲੇ, ਜਾਂ ਸੂਰਜ ਛਿਪਣ ਦੇ ਬਾਅਦ ਕਠਿਨਾਈਆਂ ਦੇ ਝੱਲਣ ਦੇ ਬਾਅਦ, ਇਹ ਛੋਟਾ ਜਿਹਾ ਆਪਣਾ ਨਿੱਤ ਕਰਮ ਕਰਨ ਦੇ ਲਈ ਨਿਕਲ ਸਕਦੀ ਹੈ ਤਦ ਉਸ ਨੰ ਕੀ ਤਕਲੀਫ ਹੁੰਦੀ ਸੀ, ਅਜਿਹੇ ਲੋਕ ਸਮਝ ਨਹੀਂ ਸਕਦੇ ਹਨ ਆਦਰਯੋਗ  ਸਭਾਪਤੀ ਜੀ।

 

ਆਦਰਯੋਗ  ਸਭਾਪਤੀ ਜੀ,

ਅਸੀਂ 12 ਕਰੋੜ ਤੋਂ ਜ਼ਿਆਦਾ ਪਖਾਨੇ (ਟਾਇਲਟਸ) ਬਣਾ ਕੇ ਭੈਣਾਂ ਬੇਟੀਆਂ ਦੀਆਂ ਮੁਸ਼ਕਿਲਾਂ ਦੂਰ ਕੀਤੀਆਂ ਹਨ। ਆਦਰਯੋਗ  ਸਭਾਪਤੀ ਜੀ, ਅੱਜਕਲ੍ਹ ਮੀਡੀਆ ਵਿੱਚ ਜ਼ਰਾ ਅਧਿਕ ਹੀ ਚਰਚਾ ਹੋ ਰਹੀ ਹੈ। ਸੋਸ਼ਲ ਮੀਡੀਆ ਵਿੱਚ ਹੋਰ ਜ਼ਿਆਦਾ ਹੋ ਰਹੀ ਹੈ। ਕੁਝ ਨੇਤਾਵਾਂ ਦਾ ਫੋਕਸ ਘਰਾਂ ਵਿੱਚ ਜਕੂਜੀ ’ਤੇ, ਸਟਾਇਲਿਸ਼ ਸ਼ਾਵਰਸ ’ਤੇ, ਲੇਕਿਨ ਸਾਡਾ ਫੋਕਸ ਤਾਂ ਹਰ ਘਰ ਜਲ ਪਹੁੰਚਾਉਣ ’ਤੇ ਹੈ। ਆਜ਼ਾਦੀ  ਦੇ 75 ਸਾਲ ਦੇ ਬਾਅਦ ਦੇਸ਼ ਵਿੱਚ 70-75% ਕਰੀਬ-ਕਰੀਬ 16 ਕਰੋੜ ਤੋਂ ਭੀ ਜ਼ਿਆਦਾ ਘਰਾਂ ਦੇ ਪਾਸ ਜਲ ਦਾ ਕਰਨ ਦੇ ਲਈ ਨਲ ਦਾ ਕਨੈਕਸ਼ਨ ਨਹੀਂ ਸੀ। ਸਾਡੀ ਸਰਕਾਰ ਨੇ 5 ਸਾਲ ਵਿੱਚ 12 ਕਰੋੜ ਪਰਿਵਾਰਾਂ ਦੇ ਘਰਾਂ ਵਿੱਚ ਨਲ ਸੇ ਜਲ ਦੇਣ ਦਾ ਕੰਮ ਕੀਤਾ ਹੈ ਅਤੇ ਉਹ ਕੰਮ ਤੇਜ਼ੀ ਨਾਲ ਅੱਗੇ ਭੀ ਵਧ ਰਿਹਾ ਹੈ।

 

ਆਦਰਯੋਗ  ਸਭਾਪਤੀ ਜੀ,

ਅਸੀਂ  ਗ਼ਰੀਬਾਂ ਦੇ ਲਈ ਇਤਨਾ ਕੰਮ ਕੀਤਾ ਅਤੇ ਇਸ ਦੇ ਕਾਰਨ ਆਦਰਯੋਗ  ਰਾਸ਼ਟਰਪਤੀਜੀ ਨੇ ਆਪਣੇ ਸੰਬੋਧਨ ਵਿੱਚ ਇਸ ਦਾ ਵਿਸਤਾਰ ਨਾਲ ਵਰਣਨ ਕੀਤਾ ਹੈ। ਜੋ ਲੋਕ ਗ਼ਰੀਬਾਂ ਦੀਆਂ ਝੌਪੜੀਆਂ ਵਿੱਚ ਫੋਟੋ ਸੈਸ਼ਨ ਕਰਾ ਕੇ ਆਪਣਾ ਮਨੋਰੰਜਨ ਕਰਦੇ ਰਹਿੰਦੇ ਹਨ, ਉਨ੍ਹਾਂ ਨੂੰ ਸੰਸਦ ਵਿੱਚ ਗ਼ਰੀਬਾਂ ਦੀ ਬਾਤ ਬੋਰਿੰਗ ਹੀ ਲਗੇਗੀ।

 

ਆਦਰਯੋਗ  ਸਭਾਪਤੀ ਜੀ,

ਮੈਂ ਉਨ੍ਹਾਂ ਦਾ ਗੁੱਸਾ ਸਮਝ ਸਕਦਾ ਹਾਂ। ਆਦਰਯੋਗ ਸਭਾਪਤੀ ਜੀ, ਸਮੱਸਿਆ ਦੀ ਪਹਿਚਾਣ ਕਰਨਾ ਇੱਕ ਬਾਤ ਹੈ ਲੇਕਿਨ ਅਗਰ ਜਿੰਮੇਦਾਰੀ ਹੈ ਤਾਂ ਸਮੱਸਿਆ ਦੀ ਪਹਿਚਾਣ ਕਰਕੇ ਛੁਟ ਨਹੀਂ ਸਕਦੇ, ਉਸ ਦੇ  ਸਮਾਧਾਨ ਦੇ ਲਈ ਸਮਰਪਿਤ ਭਾਵ ਨਾਲ ਪ੍ਰਯਾਸ ਕਰਨਾ ਹੁੰਦਾ ਹੈ। ਅਸੀਂ ਦੇਖਿਆ ਹੈ, ਅਤੇ ਪਿਛਲੇ 10 ਸਾਲ ਦੇ ਸਾਡੇ ਕੰਮ ਨੂੰ ਦੇਖਿਆ ਹੋਵੇਗਾ ਅਤੇ ਰਾਸ਼ਟਰਪਤੀ ਜੀ ਦੇ ਸੰਬੋਧਨ ਵਿੱਚ ਭੀ ਦੇਖਿਆ ਹੋਵੇਗਾ, ਸਾਡਾ ਪ੍ਰਯਾਸ ਸਮੱਸਿਆ ਦੇ ਸਮਾਧਾਨ ਦਾ ਰਹਿੰਦਾ ਹੈ ਅਤੇ ਅਸੀਂ ਸਮਰਪਿਤ ਭਾਵ ਨਾਲ ਪ੍ਰਯਾਸ ਕਰਦੇ ਹਾਂ।

 

ਆਦਰਯੋਗ  ਸਭਾਪਤੀ ਜੀ,

ਸਾਡੇ ਦੇਸ਼ ਵਿੱਚ ਇੱਕ ਪ੍ਰਧਾਨ ਮੰਤਰੀ ਹੋਇਆ ਕਰਦੇ ਸੀ, ਉਨ੍ਹਾਂ ਨੂੰ ਮਿਸਟਰ ਕਲੀਨ ਕਹਿਣ ਦਾ ਇੱਕ ਫੈਸ਼ਨ ਹੋ ਗਿਆ ਸੀ। ਪ੍ਰਧਾਨ ਮੰਤਰੀ ਨੂੰ ਮਿਸਟਰ ਕਲੀਨ ਕਹਿਣ ਦਾ ਫੈਸ਼ਨ ਹੋ ਗਿਆ ਸੀ। ਉਨ੍ਹਾਂ ਨੇ ਇੱਕ ਸਮੱਸਿਆ ਨੂੰ ਪਹਿਚਾਣਿਆ ਸੀ ਅਤੇ ਉਨ੍ਹਾਂ ਨੇ ਕਿਹਾ ਸੀ ਕਿ ਦਿੱਲੀ ਤੋਂ 1 ਰੁਪਇਆ  ਨਿਕਲਦਾ ਹੈ, ਤਾਂ ਪਿੰਡ ਵਿੱਚ 15 ਪੈਸਾ ਪਹੁੰਚਦਾ ਹੈ। ਹੁਣ ਉਸ ਸਮੇਂ ਤਾਂ ਪੰਚਾਇਤ ਤੋਂ ਲੈ ਕੇ ਪਾਰਲੀਮੈਂਟ ਤੱਕ ਇੱਕ ਹੀ ਪਾਰਟੀ ਦਾ ਰਾਜ ਸੀ, ਪੰਚਾਇਤ ਤੋਂ ਪਾਰਲੀਮੈਂਟ ਤੱਕ ਇੱਕ ਹੀ ਪਾਰਟੀ ਦਾ ਰਾਜ ਸੀ ਅਤੇ ਉਸ ਸਮੇਂ ਉਨ੍ਹਾਂ ਨੇ ਜਨਤਕ ਤੌਰ ‘ਤੇ ਕਿਹਾ ਸੀ ਕਿ 1 ਰੁਪਇਆ  ਨਿਕਲਦਾ ਹੈ 15 ਪੈਸਾ ਪਹੁੰਚਦਾ ਹੈ। ਬਹੁਤ ਗਜਬ ਦੀ ਹੱਥ ਸਫਾਈ ਸੀ। 15 ਪੈਸਾ ਕਿਸ ਦੇ ਪਾਸ ਜਾਂਦਾ ਸੀ ਇਹ ਦੇਸ਼ ਦਾ ਸਧਾਰਣ ਮਾਨਵੀ ਭੀ ਅਸਾਨੀ ਨਾਲ ਸਮਝ ਸਕਦਾ ਹੈ।

 

ਆਦਰਯੋਗ  ਸਪੀਕਰ ਸਾਹਿਬ ਜੀ,

ਦੇਸ਼ ਨੇ ਸਾਨੂੰ ਅਵਸਰ ਦਿੱਤਾ, ਅਸੀਂ ਸਮਾਧਾਨ ਖੋਜਣ ਦਾ ਪ੍ਰਯਾਸ ਕੀਤਾ। ਸਾਡਾ ਮਾਡਲ ਹੈ ਬੱਚਤ ਭੀ ਵਿਕਾਸ ਭੀ, ਜਨਤਾ ਦਾ ਪੈਸਾ ਜਨਤਾ ਦੇ ਲਈ। ਅਸੀਂ ਜਨਧਨ ਆਧਾਰ ਮੋਬਾਈਲ (Jan Dhan, Aadhar and Mobile) ਦੀ ਜੈਮ ਟ੍ਰਿਨਿਟੀ ਬਣਾਈ ਅਤੇ ਡੀਬੀਟੀ (DBT) ਨਾਲ ਡਾਇਰੈਕਟ ਬੈਨਿਫਿਟ, ਡਾਇਰੈਕਟ ਬੈਨਿਫਿਟ ਟ੍ਰਾਂਸਫਰ (Direct Benefit , Direct Benefit Transfer) ਇਹ ਦੇਣਾ ਸ਼ੁਰੂ ਕੀਤਾ।

 

ਆਦਰਯੋਗ  ਸਭਾਪਤੀ ਜੀ,

ਸਾਡੇ ਕਾਰਜਕਾਲ ਵਿੱਚ ਅਸੀਂ 40 ਲੱਖ ਕਰੋੜ ਰੁਪਇਆ  ਸਿੱਧਾ ਜਨਤਾ ਜਨਰਾਦਨ ਦੇ ਖਾਤੇ ਵਿੱਚ ਜਮ੍ਹਾਂ ਕੀਤਾ।

 

ਆਦਰਯੋਗ  ਸਭਾਪਤੀ ਜੀ,

ਇਸ ਦੇਸ਼ ਦਾ ਦੁਰਭਾਗ ਦੇਖੋ ਸਰਕਾਰਾਂ ਕਿਵੇਂ ਚਲਾਈਆਂ ਗਈਆਂ ਕਿਸ ਦੇ ਲਈ ਚਲਾਈਆਂ ਗਈਆਂ।

 

ਆਦਰਯੋਗ  ਸਭਾਪਤੀ ਜੀ,

ਜਦੋਂ ਜ਼ਿਆਦਾ ਬੁਖਾਰ ਚੜ੍ਹ ਜਾਂਦਾ ਹੈ ਨਾ ਤਦ ਲੋਕ ਕੁਝ ਭੀ ਬੋਲਦੇ ਹਨ, ਲੇਕਿਨ ਇਸ ਦੇ ਨਾਲ-ਨਾਲ ਜ਼ਿਆਦਾ ਹਤਾਸ਼ਾ ਨਿਰਾਸ਼ਾ ਫੈਲ ਜਾਂਦੀ ਹੈ, ਤਦ ਭੀ ਬਹੁਤ ਕੁਝ ਬੋਲਦੇ ਹਨ।

 

ਆਦਰਯੋਗ  ਸਭਾਪਤੀ ਜੀ,

ਜਿੰਨਾ ਦਾ ਜਨਮ ਨਹੀਂ ਹੋਇਆ ਸੀ, ਜੋ ਭਾਰਤ ਦੀ ਇਸ ਧਰਤੀ ’ਤੇ ਅਵਤਰਿਤ ਨਹੀਂ ਹੋਏ ਸਨ, ਐਸੇ 10 ਕਰੋੜ ਫਰਜ਼ੀ ਲੋਕ ਸਰਕਾਰੀ ਖਜਾਨੇ ਤੋਂ ਅਲੱਗ-ਅਲੱਗ ਯੋਜਨਾਵਾਂ ਦਾ ਫਾਇਦਾ ਲੈ ਰਹੇ ਸਨ।

 

ਆਦਰਯੋਗ  ਸਭਾਪਤੀ ਜੀ,

ਸਹੀ ਨੂੰ ਅਨਿਆਂ ਨਾ ਹੋਵੇ ਇਸ ਲਈ ਰਾਜਨੀਤਕ ਫਾਇਦਾ ਨੁਕਸਾਨ ਦੀ ਪਰਵਾਹ ਕੀਤੇ ਬਿਨਾ ਅਸੀਂ  ਇਨ੍ਹਾਂ 10 ਕਰੋੜ ਫਰਜ਼ੀ ਨਾਮਾਂ ਨੂੰ ਹਟਾਇਆ ਅਤੇ ਅਸਲੀ ਲਾਭਾਰਥੀਆਂ ਨੂੰ ਖੋਜ-ਖੋਜ ਕੇ ਉਨ੍ਹਾਂ ਤੱਕ ਮਦਦ ਪਹੁੰਚਾਉਣ ਦਾ ਅਭਿਯਾਨ ਚਲਾਇਆ।

 

ਆਦਰਯੋਗ  ਸਭਾਪਤੀ ਜੀ,

ਇਹ 10 ਕਰੋੜ ਫਰਜੀ ਲੋਕ ਜਦੋਂ ਹਟੇ ਅਤੇ ਭਿੰਨ-ਭਿੰਨ ਯੋਜਨਾਵਾਂ ਦਾ ਹਿਸਾਬ ਲਗਾਈਏ, ਤਾਂ ਕਰੀਬ-ਕਰੀਬ 3 ਲੱਖ ਕਰੋੜ ਰੁਪਇਆ ਗਲਤ ਹੱਥਾਂ ਵਿੱਚ ਜਾਣ ਤੋਂ ਬਚ ਗਏ। ਮੈਂ ਹੱਥ ਕਿਸ ਦਾ ਸੀ ਇਹ ਨਹੀਂ ਕਹਿ ਰਿਹਾ ਹਾਂ ਗਲਤ ਹੱਥਾਂ ਨਾਲੋਂ।

 

ਆਦਰਯੋਗ  ਸਭਾਪਤੀ ਜੀ,

ਅਸੀਂ ਸਰਕਾਰੀ ਖਰੀਦ ਵਿੱਚ ਭੀ ਟੈਕਨੋਲੌਜੀ ਦਾ ਭਰਪੂਰ ਉਪਯੋਗ ਕੀਤਾ, ਟ੍ਰਾਂਸਪੇਰੈਂਸੀ ਲਿਆਏ ਅਤੇ ਜੈੱਮ ਪੋਰਟਲ ਜੋ ਅੱਜ ਰਾਜ ਸਰਕਾਰਾਂ ਭੀ ਉਸ ਦਾ ਉਪਯੋਗ ਕਰ ਰਹੀਆਂ ਹਨ। ਜੈੱਮ ਪੋਰਟਲ ਨਾਲੋਂ ਜੋ ਖਰੀਦੀ ਹੋਈ ਉਸ ਨਾਲ ਆਮ ਤੌਰ ’ਤੇ ਜੋ ਖਰੀਦੀ ਹੁੰਦੀ ਹੈ ਉਸ ਨਾਲ ਘੱਟ ਪੈਸਿਆਂ ਵਿੱਚ ਖਰੀਦੀ ਹੋਈ ਅਤੇ ਸਰਕਾਰ ਦੇ 1,15,000 ਕਰੋੜ ਰੁਪਏ ਦੀ ਬੱਚਤ ਹੋਈ।

 

ਆਦਰਯੋਗ  ਸਭਾਪਤੀ ਜੀ,

ਸਾਡੇ ਸਵੱਛਤਾ ਅਭਿਯਾਨ  ਦਾ ਬਹੁਤ ਮਜ਼ਾਕ ਉਡਾਇਆ ਗਿਆ, ਅਜਿਹਾ ਜਿਵੇਂ ਅਸੀਂ  ਕੋਈ ਪਾਪ ਕਰ ਦਿੱਤਾ, ਕੋਈ ਗਲਤੀ ਕਰ ਦਿੱਤੀ। ਨਾ ਜਾਣੇ ਕੀ-ਕੀ ਕਿਹਾ ਜਾਂਦਾ ਸੀ, ਲੇਕਿਨ ਅੱਜ ਮੈਨੂੰ ਸੰਤੋਸ਼ ਨਾਲ ਕਹਿਣਾ ਹੈ, ਇਨ੍ਹਾਂ ਸਫਾਈ ਦੇ ਕਾਰਨ ਹਾਲ ਦੇ ਵਰ੍ਹਿਆਂ ਵਿੱਚ ਸਿਰਫ਼ ਸਰਕਾਰੀ ਦਫ਼ਤਰਾਂ ਤੋਂ ਜੋ ਕਬਾੜ ਵੇਚਿਆ ਗਿਆ ਹੈ ਨਾ, ਉਸ ਵਿੱਚ 2300 ਕਰੋੜ ਰੁਪਇਆ ਸਰਕਾਰ ਨੂੰ ਮਿਲੇ ਹਨ। ਮਹਾਤਮਾ ਗਾਂਧੀ ਟ੍ਰਸਟੀਸ਼ਿਪ ਦੇ ਸਿਧਾਂਤ ਦੀ ਗੱਲ ਕਰਦੇ ਸਨ। ਉਹ ਕਹਿੰਦੇ ਸਨ ਕਿ ਅਸੀਂ ਟ੍ਰਸਟੀ ਸਨ, ਇਹ ਸੰਪਤੀ ਜਨਤਾ ਜਨਾਰਦਨ ਦੀ ਹੈ ਅਤੇ ਇਸ ਲਈ ਅਸੀਂ ਪਾਈ ਪਾਈ ਨੂੰ ਇਸ ਟ੍ਰਸਟੀਸ਼ਿਪ ਦੇ ਸਿਧਾਂਤ ਦੇ ਅਧਾਰ ’ਤੇ ਬਚਾਉਣ ਦੀ ਅਤੇ ਸਹੀ ਜਗ੍ਹਾ ’ਤੇ ਉਪਯੋਗ ਕਰਨ ਦਾ ਪ੍ਰਯਾਸ  ਕਰਦੇ ਹਾਂ ਅਤੇ ਤਦ ਜਾ ਕੇ ਸਵੱਛਤਾ ਅਭਿਯਾਨ  ਨਾਲ ਕਬਾੜ ਵੇਚ ਕੇ 2300 ਕਰੋੜ ਰੁਪਇਆ ਦੇਸ਼ ਦੇ ਸਰਕਾਰ ਦੇ ਖਜਾਨੇ ਵਿੱਚ ਆ ਰਿਹਾ ਹੈ।

 

ਆਦਰਯੋਗ  ਸਭਾਪਤੀ ਜੀ,

ਅਸੀਂ  ਇੱਕ ਮਹੱਤਵਪੂਰਨ ਨਿਰਣਾ ਲਿਆ ਈਥੈਨੌਲ ਬਲੈਂਡਿੰਗ  ਦਾ। ਅਸੀਂ ਜਾਣਦੇ ਹਾਂ ਅਸੀਂ ਐਨਰਜੀ ਇੰਡਿਪੈਡੈਂਸ ਨਹੀਂ ਹੈ ਸਾਨੂੰ ਬਾਹਰ ਤੋਂ ਲਿਆਉਣਾ ਪੈਂਦਾ ਹੈ। ਜਦੋਂ ਈਥੈਨੌਲ  ਬਲੈਂਡਿੰਗ  ਕੀਤਾ ਅਤੇ ਸਾਡੇ ਪੈਟਰੋਲ ਡੀਜਲ ਦੀ ਆਮਦਨ ਘੱਟ ਹੋਈ, ਉਸ ਇੱਕ ਨਿਰਣੇ ਨਾਲ 100000 ਕਰੋੜ ਰੁਪਏ ਦਾ ਫਰਕ ਪਿਆ ਹੈ ਅਤੇ ਇਹ ਪੈਸੇ ਕਰੀਬ ਕਰੀਬ 100000 ਕਰੋੜ ਰੁਪਇਆ ਕਿਸਾਨਾਂ ਦੀ ਜੇਬ ਵਿੱਚ ਗਿਆ ਹੈ।

 

ਆਦਰਯੋਗ  ਸਭਾਪਤੀ ਜੀ,

ਮੈਂ ਬੱਚਤ ਦੀ ਤਾਂ ਗੱਲ ਕਰ ਰਿਹਾ ਹਾਂ, ਲੇਕਿਨ ਪਹਿਲਾਂ ਅਖ਼ਬਾਰਾਂ ਦੀ ਹੈੱਡਲਾਇਨ ਹੋਇਆ ਕਰਦੀ ਸੀ, ਇੰਨੇ ਲੱਖ ਦੇ ਘੁਟਾਲੇ, ਇੰਨੇ ਲੱਖ ਦੇ ਘੋਟਾਲੇ, ਇੰਨੇ ਲੱਖ ਦੇ ਘੁਟਾਲੇ, 10 ਸਾਲ ਹੋ ਗਏ ਇਹ ਘੁਟਾਲੇ ਨਾ ਕਰਕੇ, ਘੁਟਾਲੇ ਨਾ ਹੋਣ ਨਾਲ ਭੀ ਦੇਸ਼ ਦੇ ਲੱਖਾਂ ਕਰੋੜ ਰੁਪਏ ਬਚੇ ਹਨ, ਜੋ ਜਨਤਾ ਜਨਾਰਦਨ ਦੀ ਸੇਵਾ ਵਿੱਚ ਲਗੇ ਹਨ।

 

ਆਦਰਯੋਗ  ਸਭਾਪਤੀ ਜੀ,

ਅਸੀਂ  ਇਹ ਜੋ ਅਲੱਗ-ਅਲੱਗ ਕਦਮ ਉਠਾਏ ਹਨ, ਉਸ ਵਿੱਚ ਲੱਖਾਂ ਕਰੋੜ ਰੁਪਏ ਦੀ ਬੱਚਤ ਹੋਈ, ਲੇਕਿਨ ਉਨ੍ਹਾਂ ਪੈਸਿਆਂ ਦਾ ਉਪਯੋਗ ਅਸੀਂ ਸ਼ੀਸ਼ ਮਹਿਲ ਬਣਾਉਣ ਦੇ ਲਈ ਨਹੀਂ ਕੀਤਾ। ਇਸ ਦਾ ਉਪਯੋਗ ਅਸੀਂ  ਦੇਸ਼ ਬਣਾਉਣ ਦੇ ਲਈ ਕੀਤਾ ਹੈ। ਇਨਫ੍ਰਾਸਟ੍ਰਕਚਰ ਦਾ ਬਜਟ 10 ਸਾਲ ਪਹਿਲੇ 180000 ਕਰੋੜ ਸੀ, ਸਾਡੇ ਆਉਣ ਤੋਂ ਪਹਿਲੇ। ਆਦਰਯੋਗ ਸਪੀਕਰ ਸਾਹਿਬ ਜੀ, ਅੱਜ 11 ਲੱਖ ਕਰੋੜ ਰੁਪਇਆ ਇਨਫ੍ਰਾਸਟ੍ਰਕਚਰ ਦਾ ਬਜਟ ਹੈ ਅਤੇ ਇਸ ਲਈ ਰਾਸ਼ਟਰਪਤੀ ਜੀ ਨੇ ਭਾਰਤ ਦੀ ਨੀਂਹ ਕਿਵੇਂ ਮਜਬੂਤ ਹੋ ਰਹੀ ਹੈ ਇਸ ਦਾ ਵਰਣਨ ਇਸ ਵਿੱਚ ਕੀਤਾ ਹੈ। ਰੋਡ ਹੋਵੇ, ਹਾਈਵੇਅ ਹੋਵੇ, ਰੇਲਵੇ ਹੋਵੇ, ਗ੍ਰਾਮ ਸੜਕ ਹੋਵੇ, ਇਨ੍ਹਾਂ ਸਾਰੇ ਕੰਮਾਂ ਦੇ ਲਈ ਵਿਕਾਸ ਦੀ ਇੱਕ ਮਜ਼ਬੂਤ ਨੀਂਹ ਰੱਖੀ ਗਈ ਹੈ।

 

ਆਦਰਯੋਗ  ਸਭਾਪਤੀ ਜੀ,

ਸਰਕਾਰੀ ਖਜਾਨੇ ਵਿੱਚ ਬੱਚਤ ਹੋਈ ਉਹ ਤਾਂ ਇੱਕ ਬਾਤ ਹੈ ਅਤੇ ਉਹ ਕਰਨਾ ਵੀ ਚਾਹੀਦਾ ਹੈ ਜਿਵੇਂ ਮੈਂ ਟ੍ਰਸਟੀ ਸ਼ਿਪ ਦੀ ਬਾਤ ਕਹੀ, ਲੇਕਿਨ ਅਸੀਂ  ਇਸ ਗੱਲ ’ਤੇ ਭੀ ਧਿਆਨ ਰੱਖਿਆ ਹੈ ਕਿ ਜਨ ਸਧਾਰਣ ਉਨ੍ਹਾਂ ਨੂੰ ਭੀ ਇਸ ਬੱਚਤ ਦਾ ਲਾਭ ਮਿਲਣਾ ਚਾਹੀਦਾ ਹੈ, ਯੋਜਨਾਵਾਂ ਅਜਿਹੀਆਂ ਹੋਣ ਤਾਕਿ  ਜਨਤਾ ਨੂੰ ਭੀ ਬੱਚਤ ਹੋਵੇ ਅਤੇ ਤੁਸੀਂ  ਦੇਖਿਆ ਹੋਵੇਗਾ ਆਯੁਸ਼ਮਾਨ ਭਾਰਤ ਯੋਜਨਾ (Ayushman Bharat Yojana) ਬਿਮਾਰੀ ਦੇ ਕਾਰਨ ਸਧਾਰਣ ਮਾਨਵੀ ਨੂੰ ਜੋ ਖਰਚ ਹੁੰਦਾ ਸੀ ਹੁਣ ਤੱਕ ਜਿਨ੍ਹਾਂ ਲੋਕਾਂ ਨੇ ਇਸ ਦਾ ਬੈਨਿਫਿਟ ਲਿਆ ਹੈ ਉਸੇ ਦੇ ਹਿਸਾਬ ਨਾਲ ਮੈਂ ਕਹਿੰਦਾ ਹਾਂ, ਕਿ ਕਰੀਬ ਕਰੀਬ ਦੇਸ਼ਵਾਸੀਆਂ ਦਾ ਆਯੁਸ਼ਮਾਨ ਯੋਜਨਾ (Ayushman Yojana) ਦਾ ਬੈਨਿਫਿਟ ਲੈਣ ਦੇ ਕਾਰਨ ਜੋ ਖਰਚਾ ਉਨ੍ਹਾਂ ਨੂੰ ਆਪਣੀ ਜੇਬ ਤੋਂ ਕਰਨਾ ਪੈਂਦਾ ਵੈਸੇ 120000 ਕਰੋੜ ਰੁਪਇਆ ਜਨਤਾ ਜਨਾਰਦਨ ਦੇ ਬਚੇ ਹਨ। ਇਹ ਜ਼ਰੂਰੀ ਹੈ ਕਿ ਹੁਣ ਜਿਵੇਂ ਜਨ ਔਸ਼ਧੀ ਕੇਂਦਰ, ਅੱਜ ਮੱਧ ਵਰਗ ਦੇ ਪਰਿਵਾਰ ਵਿੱਚ ਸਭ 60-70 ਸਾਲ ਉਮਰ ਦੇ ਪਰਿਵਾਰ ਦੇ ਸੱਜਣ ਹੋਵੇ, ਤਾਂ ਸੁਭਾਵਿਕ ਹੈ ਕੋਈ ਨਾ ਕੋਈ ਬਿਮਾਰੀ ਆ ਹੀ ਜਾਂਦੀ ਹੈ, ਦਵਾਈ ਦਾ ਖਰਚਾ ਭੀ ਹੁੰਦਾ ਹੈ, ਦਵਾਈ ਮਹਿੰਗੀ ਭੀ ਹੁੰਦੀ ਹੈ, ਅਸੀਂ  ਜਨ ਔਸ਼ਧੀ ਕੇਂਦਰ ਖੋਲ੍ਹੇ ਹਨ ਜਿਸ ਵਿੱਚ 80% ਡਿਸਕਾਊਂਟ ਹੁੰਦਾ ਹੈ ਅਤੇ ਉਸ ਦੇ ਕਾਰਨ ਜਿਨ੍ਹਾਂ ਪਰਿਵਾਰਾਂ ਨੇ ਇਨ੍ਹਾਂ ਜਨ ਔਸ਼ਧੀ ਕੇਂਦਰਾਂ ਤੋਂ ਦਵਾਈਆਂ ਲਈਆਂ ਹਨ, ਉਨ੍ਹਾਂ ਦੇ ਕਰੀਬ ਕਰੀਬ 30000 ਕਰੋੜ ਰੁਪਏ ਦਵਾਈਆਂ ਦਾ ਖਰਚਾ ਬਚਿਆ ਹੈ।

 

ਆਦਰਯੋਗ  ਸਪੀਕਰ ਸਾਹਿਬ ਜੀ,

ਯੂਨਿਸੈੱਫ (UNICEF) ਦਾ ਭੀ ਅਨੁਮਾਨ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਦੇ ਘਰ ਵਿੱਚ ਸਵੱਛਤਾ ਅਤੇ ਟਾਇਲਟ ਬਣਿਆ ਹੈ ਉਨ੍ਹਾਂ ਨੇ ਇਸ ਦਾ ਵੱਡਾ ਸਰਵੇ ਕੀਤਾ ਸੀ, ਉਸ ਪਰਿਵਾਰ ਨੂੰ ਕਰੀਬ ਕਰੀਬ ਸਾਲ ਭਰ ਵਿੱਚ 70,000 ਰੁਪਏ ਦੀ ਬੱਚਤ ਹੋਈ ਹੈ। ਸਵੱਛਤਾ ਅਭਿਯਾਨ  (Swachhata Abhiyan) ਕਹੋ, ਟਾਇਲਟ ਬਣਾਉਣ ਦਾ ਕੰਮ ਕਹੋ, ਸ਼ੁੱਧ ਜਲ ਪਹੁੰਚਾਉਣ ਦਾ ਕੰਮ ਕਹੋ, ਕਿੰਨਾ ਵੱਡਾ ਫਾਇਦਾ ਸਾਡੇ ਸਾਧਾਰਣ ਪਰਿਵਾਰ ਨੂੰ ਹੋ ਰਿਹਾ ਹੈ।

 

ਆਦਰਯੋਗ  ਸਪੀਕਰ ਸਾਹਿਬ ਜੀ,

ਨਲ ਸੇ ਜਲ ਮੈਂ ਸ਼ੁਰੂ ਵਿੱਚ ਉਸ ਦਾ ਉਲੇਖ ਕੀਤਾ। ਡਬਲਿਊਐੱਚਓ (WHO) ਦੀ ਇੱਕ ਰਿਪੋਰਟ ਆਈ ਹੈ, ਡਬਲਿਊਐੱਚਓ (WHO) ਦਾ ਕਹਿਣਾ ਹੈ ਕਿ ਨਲ ਸੇ ਜਲ ਸ਼ੁੱਧ ਪਾਣੀ ਮਿਲਣ ਦੇ ਕਾਰਨ ਉਨ੍ਹਾਂ ਪਰਿਵਾਰਾਂ ਵਿੱਚ ਜੋ ਹੋਰ ਬਿਮਾਰੀਆਂ ਦੇ ਖਰਚੇ ਹੋਏ ਸਨ, ਔਸਤ 40000 ਰੁਪਇਆ ਪਰਿਵਾਰ ਦਾ ਬਚਿਆ ਹੈ। ਮੈਂ ਜ਼ਿਆਦਾ ਗਿਣ ਨਹੀਂ ਰਿਹਾ ਹਾਂ, ਲੇਕਿਨ ਅਜਿਹੀਆਂ ਅਨੇਕ ਯੋਜਨਾਵਾਂ ਹਨ ਜਿਨ੍ਹਾਂ ਯੋਜਨਾਵਾਂ ਨੇ ਸਾਧਾਰਣ ਮਾਨਵੀ ਦੇ ਖਰਚੇ ਵਿੱਚ ਬੱਚਤ ਕੀਤੀ ਹੈ।

 

ਆਦਰਯੋਗ  ਸਭਾਪਤੀ ਜੀ,

ਕਰੋੜਾਂ ਦੇਸ਼ਵਾਸੀਆਂ ਨੂੰ ਮੁਫਤ ਅਨਾਜ ਉਸ ਦੀ ਭੀ ਉਸ ਪਰਿਵਾਰ ਦੇ ਹਜਾਰਾਂ ਰੁਪਏ ਬਚਦੇ ਹਨ। ਪੀਐੱਮ ਸੂਰਯ ਘਰ ਮੁਫਤ ਬਿਜਲੀ ਯੋਜਨਾ ਜਿੱਥੇ-ਜਿੱਥੇ ਇਹ ਯੋਜਨਾ ਲਾਗੂ ਹੋਈ, ਉਨ੍ਹਾਂ ਪਰਿਵਾਰਾਂ ਨੂੰ ਔਸਤਨ ਸਾਲ ਭਰ ਦੇ 25 ਤੋਂ 30 ਹਜਾਰ ਰੁਪਏ ਬਿਜਲੀ ਦੇ ਪੈਸਿਆਂ ਵਿੱਚ ਬੱਚਤ ਹੋ ਰਹੀ ਹੈ, ਖਰਚ ਵਿੱਚ ਬੱਚਤ ਹੋ ਰਹੀ ਹੈ ਅਤੇ ਜੇਕਰ ਜ਼ਿਆਦਾ ਬਿਜਲੀ ਹੈ ਤਾਂ ਵੇਚ ਕੇ ਕਮਾਈ ਕਰ ਰਿਹਾ ਹੈ ਉਹ ਅਲੱਗ। ਯਾਨੀ ਸਾਧਾਰਣ ਮਾਨਵੀ ਦੀ ਬੱਚਤ ਭੀ ਅਸੀਂ ਐੱਲਈਡੀ ਬਲਬ ਦਾ ਇੱਕ ਅਭਿਯਾਨ  ਚਲਾਇਆ ਸੀ। ਤੁਹਾਨੂੰ ਪਤਾ ਹੈ ਕਿ ਸਾਡੇ ਆਉਣ ਤੋਂ ਪਹਿਲਾਂ ਐੱਲਈਡੀ ਬਲਬ 400-400 ਰੁਪਏ ਵਿੱਚ ਵਿਕਦੇ ਸਨ। ਅਸੀਂ  ਇੰਨਾ ਅਭਿਯਾਨ  ਚਲਾਇਆ ਉਸ ਦੀ ਕੀਮਤ ₹40 ਹੋ ਗਈ ਅਤੇ ਐੱਲਈਡੀ ਬਲਬ ਦੇ ਕਾਰਨ ਬਿਜਲੀ ਦੀ ਭੀ ਬੱਚਤ ਹੋਈ ਅਤੇ ਉਜਾਲਾ ਭੀ ਜ਼ਿਆਦਾ ਮਿਲਿਆ ਅਤੇ ਉਸ ਵਿੱਚ ਦੇਸ਼ਵਾਸੀਆਂ ਦੇ ਕਰੀਬ 20000 ਕਰੋੜ ਰੁਪਏ ਬਚੇ ਹਨ।

 

ਆਦਰਯੋਗ  ਸਭਾਪਤੀ ਜੀ,

ਜਿਨ੍ਹਾਂ ਕਿਸਾਨਾਂ ਨੇ ਸੌਇਲ ਹੈਲਥ ਕਾਰਡ ਦਾ ਵਿਗਿਆਨਿਕ ਤਰੀਕੇ ਨਾਲ ਉਪਯੋਗ ਕੀਤਾ ਹੈ ਉਨ੍ਹਾਂ ਨੂੰ ਬਹੁਤ ਫਾਇਦਾ ਹੋਇਆ ਹੈ ਅਤੇ ਅਜਿਹੇ ਕਿਸਾਨਾਂ ਨੂੰ ਪ੍ਰਤੀ ਏਕੜ 30000 ਰੁਪਏ ਦੀ ਬੱਚਤ ਹੋਈ ਹੈ।

 

ਆਦਰਯੋਗ  ਸਪੀਕਰ ਸਾਹਿਬ ਸਾਹਿਬ ਜੀ,

ਬੀਤੇ 10 ਸਾਲ ਵਿੱਚ ਇਨਕਮ ਟੈਕਸ ਨੂੰ ਘੱਟ ਕਰਕੇ ਭੀ ਅਸੀਂ ਮਿਡਲ ਕਲਾਸ ਦੀ ਬਚਤ ਨੂੰ ਵਧਾਉਣ ਦਾ ਕੰਮ ਕੀਤਾ ਹੈ।

 

ਆਦਰਯੋਗ  ਸਪੀਕਰ ਸਾਹਿਬ ਜੀ,

2014 ਦੇ ਪਹਿਲੇ ਐਸੇ ਬੰਬ ਗੋਲੇ ਫੈਂਕੇ ਗਏ, ਬੰਦੂਕ ਦੀ ਐਸੀਆਂ ਗੋਲੀਆਂ ਚਲਾਈਆਂ ਗਈਆਂ ਕਿ ਦੇਸ਼ਵਾਸੀਆਂ ਦਾ ਜੀਵਨ ਛਲਣੀ ਕਰ ਦਿੱਤਾ ਗਿਆ ਸੀ। ਅਸੀਂ ਹੌਲੀ-ਹੌਲੀ ਉਨ੍ਹਾਂ ਘਾਵਾਂ (ਜ਼ਖਮਾਂ) ਨੂੰ ਭਰਦੇ ਭਰਦੇ ਅੱਗੇ ਵਧੇ। 200000 ਰੁਪਇਆ, 2013-14 ਵਿੱਚ ₹200000 ਰੁਪਇਆ  ਸਿਰਫ਼ ₹200000 ਰੁਪਇਆ  ਉਸ ‘ਤੇ ਇਨਕਮ ਟੈਕਸ ਮਾਫੀ ਸੀ ਅਤੇ ਅੱਜ 12 ਲੱਖ ਰੁਪਏ ਸੰਪੂਰਨ ਤੌਰ ‘ਤੇ ਇਨਕਮ ਟੈਕਸ ਤੋਂ ਮੁਕਤੀ ਅਤੇ ਸਾਡੇ ਦਰਮਿਆਨ ਦੇ ਕਾਲਖੰਡ ਵਿੱਚ ਭੀ 2014 ਵਿੱਚ ਭੀ,  2017 ਵਿੱਚ ਭੀ,  2019 ਵਿੱਚ ਭੀ,  2023 ਵਿੱਚ ਭੀ,  ਅਸੀਂ ਲਗਾਤਾਰ ਇਹ ਕਰਦੇ ਆਏ ਘਾਓ (ਜ਼ਖਮ) ਭਰਦੇ ਗਏ ਅਤੇ ਅੱਜ ਬੈਂਡੇਜ ਬਾਕੀ ਸੀ ਉਹ ਭੀ ਕਰ ਲਿਆ।  ਸਟੈਂਡਰਡ ਡਿਡਕਸ਼ਨ ਉਸ ਦੇ ਅਗਰ 75000 ਜੋੜ ਦਿਓ ਤਾਂ ਪਹਿਲੀ ਅਪ੍ਰੈਲ ਦੇ ਬਾਅਦ ਦੇਸ਼ ਵਿੱਚ ਜੋ ਸੈਲਰੀਡ ਕਲਾਸ ਹੈ ਉਨ੍ਹਾਂ  ਦੇ  ਪੌਣੇ 13 ਲੱਖ ਰੁਪਏ ਤੱਕ ਕੋਈ ਇਨਕਮ ਟੈਕਸ ਨਹੀਂ ਦੇਣਾ ਪਵੇਗਾ।

 

ਆਦਰਯੋਗ  ਸਭਾਪਤੀ ਜੀ,

ਤੁਸੀਂ(ਆਪ) ਜਿਸ ਸਮੇਂ ਯੁਵਾ ਮੋਰਚਾ ਵਿੱਚ ਕੰਮ ਕਰਦੇ ਸੀ,  ਤਦ ਇੱਕ ਬਾਤ ਤੁਸੀਂ(ਆਪ) ਸੁਣਦੇ ਹੋਵੋਗੇ,  ਪੜ੍ਹਦੇ ਭੀ ਹੋਵੋਗੇ,  ਇੱਕ ਪ੍ਰਧਾਨ ਮੰਤਰੀ ਆਏ ਦਿਨ 21ਵੀਂ ਸਦੀ 21ਵੀਂ ਸਦੀ ਬੋਲਿਆ ਕਰਦੇ ਸਨ ਇੱਕ ਤਰ੍ਹਾਂ ਨਾਲ ਇਹ ਰਟ ਗਿਆ ਸੀ,  ਤਕੀਆ ਕਲਾਮ ਜਿਹਾ ਹੋ ਗਿਆ ਸੀ। ਉਹ ਬੋਲਦੇ ਸਨ 21ਵੀਂ ਸਦੀ 21ਵੀਂ ਸਦੀ। ਜਦੋਂ ਇਤਨੀ ਵਾਰ ਬੋਲਿਆ ਜਾਂਦਾ ਸੀ ਤਾਂ ਉਸ ਸਮੇਂ ਟਾਇਮਸ ਆਵ੍ ਇੰਡੀਆ ਵਿੱਚ ਆਰ ਕੇ ਲਕਸ਼ਮਣ ਨੇ ਇੱਕ ਬੜਾ ਸ਼ਾਨਦਾਰ ਕਾਰਟੂਨ ਬਣਾਇਆ ਸੀ, ਉਹ ਕਾਰਟੂਨ ਬੜਾ ਇੰਟਰੈਸਟਿੰਗ ਸੀ, ਉਸ ਕਾਰਟੂਨ ਵਿੱਚ ਇੱਕ ਹਵਾਈ ਜਹਾਜ ਹੈ, ਇੱਕ ਪਾਇਲਟ ਹੈ,  ਉਨ੍ਹਾਂ ਨੇ ਪਾਇਲਟ ਕਿਉਂ ਪਸੰਦ ਕੀਤਾ ਉਹ ਤਾਂ ਮੈਨੂੰ ਮਾਲੂਮ ਨਹੀਂ,  ਕੁਝ ਪੈਸੰਜਰ ਬੈਠੇ ਸਨ ਅਤੇ ਹਵਾਈ ਜਹਾਜ ਇੱਕ ਠੇਲੇ ‘ਤੇ ਰੱਖਿਆ ਹੋਇਆ ਸੀ ਅਤੇ ਮਜ਼ਦੂਰ ਠੇਲੇ ਨੂੰ ਧੱਕਾ ਮਾਰ ਰਹੇ ਸਨ ਅਤੇ 21ਵੀਂ ਸਦੀ ਲਿਖਿਆ ਹੋਇਆ ਸੀ।  ਉਹ ਕਾਰਟੂਨ ਉਸ ਸਮੇਂ ਤਾਂ ਮਜ਼ਾਕ ਲਗ ਰਿਹਾ ਸੀ,  ਲੇਕਿਨ ਅੱਗੇ ਚਲ ਕੇ ਉਹ ਸੱਚ ਸਿੱਧ ਹੋ ਗਿਆ।

 

ਆਦਰਯੋਗ  ਸਪੀਕਰ ਸਾਹਿਬ ਸਾਹਿਬ ਜੀ,

ਇਹ ਕਟਾਕਸ਼ ਸੀ ਜ਼ਮੀਨੀ ਸਚਾਈ ਤੋਂ ਤਦ ਦੇ ਪ੍ਰਧਾਨ ਮੰਤਰੀ ਕਿਤਨੇ ਕਟੇ ਹੋਏ ਸਨ ਕਿ ਹਵਾਈ ਹਵਾਈ ਬਾਤਾਂ ਵਿੱਚ ਲਗੇ ਹੋਏ ਸਨ ਇਸ ਦਾ ਉਹ ਜਿਊਂਦਾ ਜਾਗਦਾ ਪ੍ਰਦਰਸ਼ਨ ਕਰਨ ਵਾਲਾ ਕਾਰਟੂਨ ਸੀ।

ਆਦਰਯੋਗ  ਸਪੀਕਰ ਸਾਹਿਬ ਸਾਹਿਬ ਜੀ,

ਜਿਨ੍ਹਾਂ ਨੇ ਤਦ  ਇੱਕ 21ਵੀਂ ਸਦੀ ਦੀਆਂ ਬਾਤਾਂ ਕੀਤੀਆਂ ਸੀ,  ਉਹ 20ਵੀਂ ਸਦੀ ਦੀਆਂ ਜਰੂਰਤਾਂ ਨੂੰ ਭੀ ਪੂਰਾ ਕਰ ਨਹੀਂ ਪਾਏ ਸਨ।

ਆਦਰਯੋਗ  ਸਪੀਕਰ ਸਾਹਿਬ ਸਾਹਿਬ ਜੀ,

ਅੱਜ ਜਦੋਂ ਮੈਂ ਦੇਖਦਾ ਹਾਂ ਪਿਛਲੇ 10 ਸਾਲ ਤੋਂ ਪਹਿਲੇ ਦੀਆਂ ਸਾਰੀਆਂ ਬੀਤੀਆਂ ਹੋਈਆਂ ਬਾਤਾਂ ਨੂੰ ਬਰੀਕੀ ਨਾਲ ਦੇਖਣ ਦਾ ਅਵਸਰ ਮਿਲਿਆ ਹੈ,  ਤਾਂ ਮੈਨੂੰ ਬੜਾ ਦਰਦ ਹੁੰਦਾ ਹੈ।  ਅਸੀਂ 40 50 ਸਾਲ ਲੇਟ ਹਾਂ ਜੋ ਕੰਮ 40 50 ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸਨ, ਅਤੇ ਇਸ ਲਈ ਇਹ ਸਾਲ ਜਦੋਂ 2014 ਤੋਂ ਦੇਸ਼ ਦੀ ਜਨਤਾ ਨੇ ਸਾਨੂੰ ਸੇਵਾ ਦਾ ਅਵਸਰ ਦਿੱਤਾ, ਅਸੀਂ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ‘ਤੇ ਫੋਕਸ ਕੀਤਾ। ਅਸੀਂ ਨੌਜਵਾਨਾਂ ਦੀਆਂ ਅਕਾਂਖਿਆਵਾਂ ‘ਤੇ ਬਲ ਦਿੱਤਾ, ਅਸੀਂ ਨੌਜਵਾਨਾਂ ਦੇ ਲਈ ਜ਼ਿਆਦਾ ਅਵਸਰ ਬਣਾਏ,  ਅਸੀਂ ਕਈ ਖੇਤਰਾਂ ਨੂੰ ਖੋਲ੍ਹ ਦਿੱਤਾ ਅਤੇ ਜਿਸ ਦੇ ਕਾਰਨ ਅਸੀ ਦੇਖ ਰਹੇ ਹਾਂ,  ਦੇਸ਼  ਦੇ ਯੁਵਾ ਆਪਣੀ ਸਮਰੱਥਾ ਦਾ ਪਰਚਮ ਲਹਿਰਾ ਰਹੇ ਹਨ। 

 
ਦੇਸ਼ ਵਿੱਚ ਅਸੀਂ ਸਪੇਸ ਸੈਕਟਰ ਨੂੰ ਖੋਲ੍ਹ ਦਿੱਤਾ,  ਡਿਫੈਂਸ ਸੈਕਟਰ ਨੂੰ ਖੋਲ੍ਹਿਆ,  ਸੈਮੀਕੰਡਕਟਰ ਮਿਸ਼ਨ ਲੈ ਕੇ ਆਏ,  ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਅਨੇਕ ਨਵੀਆਂ ਯੋਜਨਾਵਾਂ ਨੂੰ ਅਸੀਂ ਆਕਾਰ ਦਿੱਤਾ,  ਸਟਾਰਟਅਪ ਇੰਡੀਆ ਈਕੋਸਿਸਟਮ ਪੂਰਾ ਡਿਵੈਲਪ ਕੀਤਾ ਅਤੇ ਇਸ ਬਜਟ ਵਿੱਚ ਭੀ ਆਦਰਯੋਗ ਸਪੀਕਰ ਸਾਹਿਬ ਸਾਹਿਬ ਜੀ ਇੱਕ ਬਹੁਤ ਮਹੱਤਵਪੂਰਨ ਨਿਰਣੇ ਹੋਇਆ ਹੈ।

 

12 ਲੱਖ ਦੀ ਆਮਦਨ ਤੇ ਇਨਕਮ ਟੈਕਸ ਦੀ ਮਾਫ਼ੀ ਇਹ ਸਮਾਚਾਰ ਇਤਨਾ ਬੜਾ ਬਣ ਗਿਆ ਕਿ ਬਹੁਤ ਸਾਰੀਆਂ ਮਹੱਤਵਪੂਰਨ ਚੀਜਾਂ ‘ਤੇ ਹੁਣ ਭੀ ਕੁਝ ਲੋਕਾਂ ਦਾ ਧਿਆਨ ਨਹੀਂ ਗਿਆ ਹੈ। ਉਹ ਮਹੱਤਵਪੂਰਨ ਨਿਰਣਾ ਹੋਇਆ ਹੈ ਅਸੀਂ ਨਿਊਕਲੀਅਰ ਐਨਰਜੀ ਸੈਕਟਰ ਨੂੰ ਓਪਨ ਕਰ ਦਿੱਤਾ ਹੈ ਅਤੇ ਇਸ ਦੇ ਦੂਰਗਾਮੀ ਸਕਾਰਾਤਮਕ ਪ੍ਰਭਾਵ ਅਤੇ ਪਰਿਣਾਮ ਦੇਸ਼ ਨੂੰ ਦੇਖਣ ਦੇ ਲਈ ਮਿਲਣ ਵਾਲੇ ਹਨ।

ਆਦਰਯੋਗ  ਸਪੀਕਰ ਸਾਹਿਬ ਜੀ,

 

AI, 3D ਪ੍ਰਿੰਟਿੰਗ, ਰੋਬੋਟਿਕਸ, ਵਰਚੁਅਲ ਰਿਅਲਿਟੀ ਦੀ ਚਰਚਾ ਅਸੀਂ ਤਾਂ ਗੇਮਿੰਗ ਦਾ ਭੀ ਮਹਾਤਮ ਕੀ ਹੁੰਦਾ ਹੈ ਇਸ ਦੇ ਲਈ ਭੀ ਪ੍ਰਯਾਸ ਕਰਨ ਵਾਲੇ ਲੋਕਾਂ ਵਿੱਚੋਂ ਹਨ। ਮੈਂ ਦੇਸ਼ ਦੇ ਨੌਜਵਾਨਾਂ ਨੂੰ ਕਿਹਾ ਹੈ ਕਿ ਦੁਨੀਆ ਦਾ ਗੇਮਿੰਗ ਕ੍ਰਿਏਸ਼ਨ ਦਾ ਕ੍ਰਿਏਟੀਵਿਟੀ ਵਰਲਡ ਦਾ ਕੈਪੀਟਲ ਭਾਰਤ ਕਿਉਂ ਨਾ ਬਣੇ ਅਤੇ ਮੈਂ ਦੇਖ ਰਿਹਾ ਹਾਂ ਬਹੁਤ ਤੇਜ਼ੀ ਨਾਲ ਸਾਡੇ ਲੋਕ ਕੰਮ ਕਰ ਰਹੇ ਹਨ। 

ਕੁਝ ਲੋਕਾਂ ਨੂੰ ਹੁਣ ਜਦੋਂ ਏਆਈ ਦੇ ਬਾਤ ਹੁੰਦੀ ਹੈ,  ਕੁਝ ਲੋਕਾਂ ਨੂੰ ਇਹ ਸ਼ਬਦ ਫ਼ੈਸ਼ਨ ਵਿੱਚ ਹੈ,  ਤਾਂ ਬੋਲਿਆ ਜਾਂਦਾ ਹੈ ਲੇਕਿਨ ਮੇਰੇ ਲਈ ਸਿੰਗਲ ਏਆਈ ਨਹੀਂ ਹੈ,  ਡਬਲ ਏਆਈ ਹੈ,  ਭਾਰਤ ਦੀ ਡਬਲ ਤਾਕਤ ਹੈ,  ਇੱਕ ਏਆਈ ਆਰਟੀਫਿਸ਼ੀਅਲ ਇੰਟੈਲੀਜੈਂਸ ਦੂਸਰਾ ਏਆਈ ਐਸਪੀਰੇਸ਼ਨਲ ਇੰਡੀਆ। ਅਸੀਂ ਸਕੂਲਾਂ ਵਿੱਚ 10000 ਟਿੰਕਰਿੰਗ ਲੈਬਸ ਸ਼ੁਰੂ ਕੀਤੀਆਂ ਅਤੇ ਅੱਜ ਉਨ੍ਹਾਂ ਟਿੰਕਰਿੰਗ ਲੈਬਸ ਤੋਂ ਨਿਕਲੇ ਬੱਚੇ robotics ਬਣਾ ਕੇ ਲੋਕਾਂ ਨੂੰ ਹੈਰਾਨ ਕਰ ਰਹੇ ਹਨ ਅਤੇ ਇਸ ਬਜਟ ਵਿੱਚ 50000 ਨਵੀਆਂ ਟਿੰਕਰਿੰਗ ਲੈਬਸ,  ਉਸ ਦਾ ਪ੍ਰਾਵਧਾਨ ਕੀਤਾ ਗਿਆ ਹੈ। 

ਭਾਰਤ ਉਹ ਦੇਸ਼ ਹੈ ਜਿਸ ਦੇ ਇੰਡੀਆ ਏਆਈ ਮਿਸ਼ਨ ਨੂੰ ਲੈ ਕੇ ਪੂਰੀ ਦੁਨੀਆ ਬਹੁਤ ਆਸ਼ਾਵਾਦੀ ਹੈ ਅਤੇ ਵਿਸ਼ਵ ਦੇ ਏਆਈ ਪਲੈਟਫਾਰਮ ਵਿੱਚ ਭਾਰਤ ਦੀ ਮੌਜੂਦਗੀ ਇੱਕ ਮਹੱਤਵਪੂਰਨ  ਸਥਾਨ ਪ੍ਰਾਪਤ ਕਰ ਚੁੱਕੀ ਹੈ।

ਆਦਰਯੋਗ ਸਪੀਕਰ ਸਾਹਿਬ ਜੀ,

ਇਸ ਸਾਲ ਬਜਟ ਵਿੱਚ ਅਸੀਂ deep tech  ਦੇ ਡੋਮਨ ਕੌਮ ਵਿੱਚ ਇੰਵੈਸਟਮੈਂਟ ਦੀ ਬਾਤ ਕੀਤੀ ਹੈ ਅਤੇ deep tech ਮੈਂ ਸਮਝਦਾ ਹਾਂ ਸਾਡੇ ਲਈ ਤੇਜ਼ ਗਤੀ ਨਾਲ ਅੱਗੇ ਵਧਾਉਣ ਦੇ ਲਈ ਅਤੇ 21ਵੀਂ ਸਦੀ ਪੂਰੀ ਤਰ੍ਹਾਂ ਟੈਕਨੋਲੋਜੀ ਡ੍ਰਿਵਨ ਸੈਂਚੁਰੀ ਹੈ,  ਐਸੇ ਵਿੱਚ ਸਾਡੇ ਲਈ ਜ਼ਰੂਰੀ ਹੈ ਕਿ ਭਾਰਤ deep tech  ਦੇ ਖੇਤਰ ਵਿੱਚ ਬਹੁਤ ਤੇਜ਼ੀ ਨਾਲ ਅੱਗੇ ਵਧੇ।

ਆਦਰਯੋਗ  ਸਪੀਕਰ ਸਾਹਿਬ ਜੀ,

ਅਸੀਂ ਲਗਾਤਾਰ ਯੁਵਾ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕਰ ਰਹੇ ਹਾਂ,  ਲੇਕਿਨ ਕੁਝ ਦਲ ਹਨ ਜੋ ਲਗਾਤਾਰ ਨੌਜਵਾਨਾਂ ਦੇ ਨਾਲ ਧੋਖਾ ਕਰ ਰਹੇ ਹਨ ਉਨ੍ਹਾਂ ਨੂੰ ਧੋਖੇ ਦੇ ਰਹੇ ਹਨ।  ਇਹ ਦਲ ਚੋਣ ਦੇ ਦਰਮਿਆਨ ਇਹ ਭੱਤਾ ਦੇਵਾਂਗੇ ਉਹ ਭੱਤਾ ਦੇਵਾਂਗੇ,  ਵਾਅਦਾ ਤਾਂ ਕਰਦੇ ਹਨ ਲੇਕਿਨ ਪੂਰਾ ਨਹੀਂ ਕਰਦੇ ਹਨ।

ਆਦਰਯੋਗ  ਸਪੀਕਰ ਸਾਹਿਬ ਜੀ,

ਇਹ ਦਲ ਨੌਜਵਾਨਾਂ ਦੇ ਭਵਿੱਖ ‘ਤੇ ਆਪਦਾ ਬਣ ਕੇ ਗਿਰੇ ਹੋਏ ਹਨ।  ਆਦਰਯੋਗ  ਸਪੀਕਰ ਸਾਹਿਬ ਸਾਹਿਬ ਜੀ ,

ਅਸੀਂ ਕਿਵੇਂ ਕੰਮ ਕਰਦੇ ਹਾਂ,  ਇਹ ਹਰਿਆਣਾ ਵਿੱਚ ਹੁਣੇ-ਹੁਣੇ ਦੇਸ਼ ਨੇ ਦੇਖਿਆ ਹੈ।  ਬਿਨਾ ਖਰਚੀ,  ਬਿਨਾ ਪਰਚੀ,  ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਸਰਕਾਰ ਬਣਦੇ ਹੀ ਨੌਕਰੀ ਮਿਲ ਗਈ ਨੌਜਵਾਨਾਂ ਨੂੰ,  ਅਸੀਂ ਜੋ ਕਹਿੰਦੇ ਹਾਂ,  ਉਸੇ ਦਾ ਪਰਿਣਾਮ ਹੈ।

ਆਦਰਯੋਗ  ਸਪੀਕਰ ਸਾਹਿਬ ਜੀ,

ਹਰਿਆਣਾ ਵਿੱਚ ਤੀਸਰੀ ਵਾਰ ਸ਼ਾਨਦਾਰ ਵਿਜੈ ਅਤੇ ਹਰਿਆਣਾ ਦੇ ਇਤਿਹਾਸ ਵਿੱਚ ਤੀਸਰੀ ਵਾਰ ਵਿਜੈ ,  ਇਹ ਆਪਣੇ ਆਪ ਵਿੱਚ ਇਤਿਹਾਸਿਕ ਘਟਨਾ ਹੈ।

ਆਦਰਯੋਗ  ਸਪੀਕਰ ਸਾਹਿਬ ਜੀ,

ਮਹਾਰਾਸ਼ਟਰ ਵਿੱਚ ਭੀ ਇਤਿਹਾਸਿਕ ਪਰਿਣਾਮ, ਜਨਤਾ-ਜਨਾਰਦਨ ਦਾ ਅਸ਼ੀਰਵਾਦ,  ਮਹਾਰਾਸ਼ਟਰ  ਦੇ ਇਤਿਹਾਸ ਵਿੱਚ ਸੱਤਾ ਪੱਖ  ਦੇ ਪਾਸ ਇਤਨੀਆਂ ਸੀਟਾਂ ਪਹਿਲੀ ਵਾਰ,  ਇਹ ਜਨਤਾ-ਜਨਾਰਦਨ  ਦੇ ਅਸ਼ੀਰਵਾਦ ਨਾਲ ਅਸੀਂ ਕਰਕੇ ਆਏ ਹਾਂ।

ਆਦਰਯੋਗ  ਸਪੀਕਰ ਸਾਹਿਬ ਜੀ,

ਆਦਰਯੋਗ ਰਾਸ਼ਟਰਪਤੀ ਜੀ ਨੇ ਆਪਣੇ ਅਭਿਭਾਸ਼ਣ ਵਿੱਚ ਸਾਡੇ ਸੰਵਿਧਾਨ  ਦੇ 75 ਵਰ੍ਹੇ ਪੂਰੇ ਹੋਣ ‘ਤੇ ਭੀ ਵਿਸਤਾਰ ਨਾਲ ਚਰਚਾ ਕੀਤੀ ਹੈ।

ਆਦਰਯੋਗ  ਸਪੀਕਰ ਸਾਹਿਬ ਜੀ,

ਸੰਵਿਧਾਨ ਵਿੱਚ ਜੋ ਧਾਰਾਵਾਂ ਹਨ,  ਉਸ ਦੇ ਨਾਲ-ਨਾਲ ਸੰਵਿਧਾਨ ਦਾ ਇੱਕ ਸਪਿਰਿਟ ਭੀ ਹੈ ਅਤੇ ਸੰਵਿਧਾਨ ਨੂੰ ਮਜ਼ਬੂਤੀ ਦੇਣ ਦੇ ਲਈ ਸੰਵਿਧਾਨ ਦੀ ਭਾਵਨਾ ਨੂੰ ਜੀਣਾ ਪੈਂਦਾ ਹੈ ਅਤੇ ਮੈਂ ਅੱਜ ਉਦਾਹਰਣਾਂ  ਦੇ ਨਾਲ ਦੱਸਣਾ ਚਾਹੁੰਦਾ ਹਾਂ।  ਅਸੀਂ ਉਹ ਲੋਕ ਹਾਂ ਜੋ ਸੰਵਿਧਾਨ ਨੂੰ ਜੀਂਦੇ ਹਾਂ।

ਆਦਰਯੋਗ  ਸਪੀਕਰ ਸਾਹਿਬ ਮਹੋਦਯ,

ਸਾਡੇ ਇੱਥੇ ਇਹ ਬਾਤ ਸਹੀ ਹੈ ਪਰੰਪਰਾ ਹੈ ਕਿ ਰਾਸ਼ਟਰਪਤੀ ਜੀ ਜਦੋਂ ਸੰਬੋਧਨ ਕਰਦੇ ਹਨ,  ਤਾਂ ਉਸ ਸਰਕਾਰ ਦੇ ਉਸ ਸਾਲ ਦੇ ਕਾਰਜਕਾਲ ਦਾ ਬਿਓਰਾ ਦਿੰਦੇ ਹਨ। ਉਸੇ ਪ੍ਰਕਾਰ ਨਾਲ ਰਾਜਾਂ ਵਿੱਚ ਗਵਰਨਰ ਦਾ ਜੋ ਸੰਬੋਧਨ ਹੁੰਦਾ ਹੈ ਸਦਨ ਵਿੱਚ,  ਉਹ ਉਸ ਰਾਜ ਦੇ ਕਾਰਜਕਲਾਪਾਂ ਦਾ ਬਿਓਰਾ ਦਿੰਦੇ ਹਨ। ਸੰਵਿਧਾਨ ਅਤੇ ਲੋਕਤੰਤਰ ਦਾ ਸਪਿਰਿਟ ਕੀ ਹੁੰਦੀ ਹੈ?  ਜਦੋਂ ਗੁਜਰਾਤ  ਦੇ 50 ਵਰ੍ਹੇ ਹੋਏ,  ਗੋਲਡਨ ਜੁਬਲੀ ਈਅਰ ਮਨਾ ਰਹੇ ਸਾਂ ਅਤੇ ਸਦਭਾਗ ਨਾਲ ਮੈਂ ਉਸ ਸਮੇਂ ਮੁੱਖ ਮੰਤਰੀ  ਦੇ ਰੂਪ ਵਿੱਚ ਸੇਵਾਰਤ ਸੀ ਮੈਂ,  ਤਾਂ ਅਸੀਂ ਇੱਕ ਮਹਤ‍ਵਪੂਰਣ ਨਿਰਣਾ ਕੀਤਾ। ਅਸੀਂ ਕੀਤਾ ਇਸ ਗੋਲਡਨ ਜੁਬਲੀ ਈਅਰ ਵਿੱਚ ਪਿਛਲੇ 50 ਵਰ੍ਹੇ ਵਿੱਚ ਸਦਨ ਵਿੱਚ ਜਿਤਨੇ ਭੀ ਗਵਰਨਰ ਦੇ ਭਾਸ਼ਣ ਹੋਏ ਹਨ,  ਮਤਲਬ ਉਸ ਸਮੇਂ ਦੀਆਂ ਸਰਕਾਰਾਂ ਦਾ ਹੀ ਵਾਹ-ਵਾਹੀ ਉਸ ਵਿੱਚ ਹੁੰਦੀ ਹੈ। ਅਸੀਂ ਕਿਹਾ ਕਿ ਉਨ੍ਹਾਂ 50ਸਾਲ ਵਿੱਚ ਜਿਤਨੇ ਭੀ ਗਵਰਨਰ ਦੇ ਭਾਸ਼ਣ ਹੋਏ ਹਨ, ਸਭ ਨੂੰ ਹੀ ਇੱਕ ਪੁਸਤਕ ਦੇ ਰੂਪ ਵਿੱਚ ਤਿਆਰ ਕੀਤਾ ਜਾਵੇ,  ਇੱਕ ਗ੍ਰੰਥ ਬਣਾਇਆ ਜਾਵੇ ਅਤੇ ਅੱਜ ਸਾਰੀਆਂ ਲਾਇਬ੍ਰੇਰੀਜ਼ ਵਿੱਚ ਉਹ ਗ੍ਰੰਥ available ਹੈ।

ਮੈਂ ਤਾਂ ਬੀਜੇਪੀ ਵਾਲਾ ਸੀ,  ਗੁਜਰਾਤ ਵਿੱਚ ਤਾਂ ਜਿਆਦਾਤਰ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਸਨ।  ਉਨ੍ਹਾਂ ਸਰਕਾਰਾਂ  ਦੇ ਗਵਰਨਰ  ਦੇ ਭਾਸ਼ਣ ਸਨ ,  ਲੇਕਿਨ ਉਸ ਨੂੰ ਭੀ ਪ੍ਰਸਿੱਧ ਕਰਵਾਉਣ ਦਾ ਕੰਮ ਭਾਜਪਾ ਨੂੰ,  ਭਾਜਪਾ ਤੋਂ ਬਣਿਆ ਇਹ ਮੁੱਖ ਮੰਤਰੀ ਕਰ ਰਿਹਾ ਸੀ,  ਕਿਉਂ?  ਅਸੀਂ ਸੰਵਿਧਾਨ ਨੂੰ ਜੀਣਾ ਜਾਣਦੇ ਹਾਂ। ਅਸੀਂ ਸੰਵਿਧਾਨ ਨੂੰ ਸਮਰਪਿਤ ਹਾਂ। ਅਸੀਂ ਸੰਵਿਧਾਨ ਦੀ ਸਪਿਰਿਟ ਨੂੰ ਸਮਝਦੇ ਹਾਂ।

ਆਦਰਯੋਗ  ਸਪੀਕਰ ਸਾਹਿਬ ਜੀ,

ਤੁਸੀਂ(ਆਪ) ਜਾਣਦੇ ਹੋ 2014 ਵਿੱਚ ਜਦੋਂ ਅਸੀਂ ਆਏ,  ਤਦ ਆਦਰਯੋਗ  ਵਿਰੋਧੀ ਧਿਰ ਨਹੀਂ ਸੀ।  Recognised Opposition Party ਨਹੀਂ ਸੀ। ਉਤਨੇ ਅੰਕ ਭੀ ਲੈ ਕੇ ਕੋਈ ਨਹੀਂ ਆਏ ਸਨ।  ਭਾਰਤ ਦੇ ਅਨੇਕ ਕਾਨੂੰਨ ਐਸੇ ਸਨ ਕਿ ਸਾਨੂੰ ਪੂਰੀ ਸੁਤੰਤਰਤਾ ਸੀ ਉਸ ਕਾਨੂੰਨ ਦੇ ਹਿਸਾਬ ਨਾਲ ਕੰਮ ਕਰਨ ਦੀ,  ਅਨੇਕ ਕਮੇਟੀਆਂ ਐਸੀਆਂ ਸਨ। ਜਿਸ ਵਿੱਚ ਲਿਖਿਆ ਸੀ ਲੀਡਰ ਆਵ੍ ਦ ਆਪੌਜਿਸ਼ਨ ਉਸ ਵਿੱਚ ਆਉਣਗੇ। ਲੇਕਿਨ ਆਪੌਜਿਸ਼ਨ ਸੀ ਹੀ ਨਹੀਂ ,  Recognised Opposition ਨਹੀਂ ਸੀ।

ਇਹ ਸਾਡਾ ਸੰਵਿਧਾਨ ਜੀਣ ਦਾ ਸੁਭਾਅ ਸੀ,  ਇਹ ਸਾਡੇ ਸੰਵਿਧਾਨ ਦੀ ਸਪਿਰਿਟ ਸੀ,  ਇਹ ਸਾਡੀਆਂ ਲੋਕਤੰਤਰ ਦੀਆਂ ਮਰਿਯਾਦਾਵਾਂ ਦਾ ਪਾਲਨ ਕਰਨ ਦਾ ਇਰਾਦਾ ਸੀ,  ਅਸੀਂ ਤੈ ਕੀਤਾ ਕਿ ਭਲੇ ਆਦਰਯੋਗ  ਵਿਰੋਧੀ ਧਿਰ ਨਹੀਂ ਹੋਵੇਗੀ,  Recognised Opposition ਨਹੀਂ ਹੋਵੇਗੀ,  ਲੇਕਿਨ ਜੋ ਸਭ ਤੋਂ ਬੜੇ ਦਲ ਦਾ ਸਬ ਨੇਤਾ ਹੈ,  ਉਸ ਨੂੰ ਮੀਟਿੰਗਾਂ ਵਿੱਚ ਬੁਲਾਵਾਂਗੇ।  ਇਹ ਲੋਕਤੰਤਰ ਦਾ ਸਪਿਰਿਟ ਹੁੰਦੀ ਹੈ,  ਤਦ ਹੁੰਦਾ ਹੈ।  ਚੋਣ ਕਮਿਸ਼ਨ ਦੀਆਂ ਕਮੇਟੀਆਂ

ਆਦਰਯੋਗ  ਸਪੀਕਰ ਸਾਹਿਬ ਜੀ,

ਪਹਿਲੇ ਤਾਂ ਪ੍ਰਧਾਨ ਮੰਤਰੀ ਫਾਇਲ ਕਰਕੇ ਕੱਢਦੇ ਸਨ,  ਇਹ ਅਸੀਂ ਹਾਂ ਜਿਸ ਨੇ Opposition  ਦੇ Leader ਨੂੰ ਭੀ ਉਸ ਵਿੱਚ ਬਿਠਾਇਆ ਹੈ ਅਤੇ ਅਸੀਂ ਇਸ ਦੇ ਲਈ ਕਾਨੂੰਨ ਭੀ ਬਣਾਇਆ ਅਤੇ ਅੱਜ ਵਿਧੀਵਤ ਤੌਰ ‘ਤੇ ਇਲੈਕਸ਼ਨ ਕਮਿਸ਼ਨ ਬਣੇਗਾ,  ਤਾਂ Opposition Leader ਭੀ ਉਸ ਦੇ ਨਿਰਣੇ ਦੀ ਪ੍ਰਕਿਰਿਆ ਵਿੱਚ ਹਿੱਸਾ ਹੋਵਾਂਗੇ,  ਇਹ ਕੰਮ ਅਸੀਂ ਕਰਦੇ ਹਾਂ।  ਅਤੇ ਇਹ ਮੈਂ ਪਹਿਲੇ ਹੀ ਕੀਤਾ,  ਅਸੀਂ ਇਸ ਲਈ ਕਰਦੇ ਹਾਂ ਕਿ ਅਸੀਂ ਸੰਵਿਧਾਨ ਨੂੰ ਜੀਂਦੇ ਹਾਂ।

ਆਦਰਯੋਗ  ਸਪੀਕਰ ਸਾਹਿਬ ਜੀ,

ਦਿੱਲੀ ਵਿੱਚ ਤੁਹਾਨੂੰ ਕਈ ਸਥਾਨ ਐਸੇ ਮਿਲਣਗੇ ਜਿੱਥੇ ਕੁਝ ਪਰਿਵਾਰਾਂ ਨੇ ਆਪਣੇ ਮਿਊਜ਼ੀਅਮ ਬਣਾਕੇ  ਰੱਖੇ ਹੋਏ ਹਨ।  ਜਨਤਾ – ਜਨਾਰਦਨ  ਦੇ ਪੈਸਿਆਂ ਨਾਲ ਕੰਮ ਹੋ ਰਿਹਾ ਹੈ,  ਲੋਕਤੰਤਰ ਦੀ ਸਪਿਰਿਟ ਕੀ ਹੁੰਦੀ ਹੈ,  ਸੰਵਿਧਾਨ ਨੂੰ ਜੀਣਾ ਕਿਸ ਨੂੰ ਕਹਿੰਦੇ ਹਨ,  ਅਸੀਂ ਪੀਐੱਮ ਮਿਊਜ਼ੀਅਮ ਬਣਾਇਆ ਅਤੇ ਦੇਸ਼ ਦੇ ਪਹਿਲੇ ਤੋਂ ਲੈ ਕੇ ਮੇਰੇ ਪੂਰਵ (ਪਹਿਲੇ) ਤੱਕ ਦੇ ਸਾਰੇ ਪ੍ਰਧਾਨ ਮੰਤਰੀਆਂ ਦੇ ਜੀਵਨ ਨੂੰ ਅਤੇ ਉਨ੍ਹਾਂ  ਦੇ  ਕਾਰਜ ਨੂੰ ਉਸ ਪੀਐੱਮ ਮਿਊਜ਼ੀਅਮ ਬਣਾਇਆ ਗਿਆ ਹੈ ਅਤੇ ਮੈਂ ਤਾਂ ਚਾਹਾਂਗਾ ਕਿ ਇਹ ਪੀਐੱਮ ਮਿਊਜ਼ੀਅਮ ਵਿੱਚ ਜੋ-ਜੋ ਮਹਾਪੁਰਸ਼ ਹਨ, ਉਨ੍ਹਾਂ ਦੇ  ਪਰਿਵਾਰਜਨਾਂ ਨੇ ਸਮਾਂ ਕੱਢ ਕੇ  ਉਸ ਮਿਊਜ਼ੀਅਮ ਨੂੰ ਦੇਖਣਾ ਚਾਹੀਦਾ ਹੈ ਅਤੇ ਉਸ ਵਿੱਚ ਕੁਝ ਜੋੜਨ ਦੇ ਲਈ ਲਗਦਾ ਹੈ,  ਤਾਂ ਸਰਕਾਰ ਦਾ ਧਿਆਨ ਆਕਰਸ਼ਿਤ ਕਰਨਾ ਚਾਹੀਦਾ ਹੈ ਤਾਕਿ ਉਹ ਮਿਊਜ਼ੀਅਮ ਸਮ੍ਰਿੱਧ ਹੋਵੇ ਅਤੇ ਦੇਸ਼  ਦੇ ਨਵ ਬਾਲਕਾਂ ਨੂੰ ਪ੍ਰੇਰਣਾ ਦੇਵੇ,  ਇਹ ਹੁੰਦੀ ਹੈ ਸੰਵਿਧਾਨ ਦੀ ਭਾਵਨਾ ! ਆਪਣੇ ਲਈ ਤਾਂ ਸਭ ਕਰਦੇ ਹਨ,  ਖੁਦ ਦੇ ਲਈ ਜੀਣ ਵਾਲਿਆਂ ਦੀ ਜਮਾਤ ਬਹੁਤ ਛੋਟੀ ਨਹੀਂ ਹੈ,  ਸੰਵਿਧਾਨ ਦੇ ਲਈ ਜੀਣ ਵਾਲੇ ਇੱਥੇ ਬੈਠੇ ਹਨ।

ਆਦਰਯੋਗ  ਸਪੀਕਰ ਸਾਹਿਬ ਜੀ,

ਜਦੋਂ ਸੱਤਾ ਸੇਵਾ ਬਣ ਜਾਵੇ,  ਤਾਂ ਰਾਸ਼ਟਰ ਨਿਰਮਾਣ ਹੁੰਦਾ ਹੈ।  ਜਦੋਂ ਸੱਤਾ ਨੂੰ ਵਿਰਾਸਤ ਬਣਾ ਦਿੱਤਾ ਜਾਵੇ,  ਤਦ ਲੋਕਤੰਤਰ ਖ਼ਤਮ ਹੋ ਜਾਂਦਾ ਹੈ।

ਆਦਰਯੋਗ  ਸਪੀਕਰ ਸਾਹਿਬ ਜੀ,

ਅਸੀਂ ਸੰਵਿਧਾਨ ਦੀ ਭਾਵਨਾ ਨੂੰ ਲੈ ਕੇ ਚਲਦੇ ਹਾਂ। ਅਸੀਂ ਜਹਿਰ ਦੀ ਰਾਜਨੀਤੀ ਨਹੀਂ ਕਰਦੇ।  ਅਸੀਂ ਦੇਸ਼ ਦੀ ਏਕਤਾ ਨੂੰ ਸਰਬਉੱਚ ਰੱਖਦੇ ਹਾਂ ਅਤੇ ਇਸ ਲਈ ਸਰਦਾਰ ਵੱਲਭਭਾਈ ਪਟੇਲ ਦਾ ਦੁਨੀਆ ਦਾ ਸਭ ਤੋਂ ਉੱਚਾ ਸ‍ਟੈਚੂ ਬਣਾਉਂਦੇ ਹਾਂ ਅਤੇ ਸ‍ਟੈਚੂ ਆਵ੍ ਯੂਨਿਟੀ ਦੇਸ਼ ਨੂੰ ਜੋੜਨ ਦਾ ਜਿਸ ਮਹਾਪੁਰਸ਼ ਨੇ ਕੰਮ ਕੀਤਾ,  ਉਸ ਨੂੰ ਅਸੀਂ ਯਾਦ ਕਰਦੇ ਹਾਂ ਅਤੇ ਉਹ ਭਾਜਪਾ  ਦੇ ਨਹੀਂ ਸਨ,  ਉਹ ਜਨਸੰਘ ਦੇ ਨਹੀਂ ਸਨ। ਅਸੀਂ ਸੰਵਿਧਾਨ ਨੂੰ ਜੀਦੇ ਹਾਂ,  ਇਸ ਲਈ ਇਸ ਸੋਚ ਨਾਲ ਅੱਗੇ ਵਧਦੇ ਹਾਂ।

ਆਦਰਯੋਗ  ਸਪੀਕਰ ਸਾਹਿਬ ਜੀ,

ਇਹ ਦੇਸ਼ ਦਾ ਦੁਰਭਾਗ ਹੈ ਕਿ ਅੱਜਕੱਲ੍ਹ ਕੁਝ ਲੋਕ ਅਰਬਨ ਨਕਸਲ ਦੀ ਭਾਸ਼ਾ ਖੁੱਲ੍ਹੇ ਆਮ ਬੋਲ ਰਹੇ ਹਾਂ ਅਤੇ ਅਰਬਨ ਨਕਸਲ ਜਿਨ੍ਹਾਂ ਬਾਤਾਂ ਨੂੰ ਬੋਲਦੇ ਹਨ,  Indian State  ਦੇ ਸਾਹਮਣੇ ਮੋਰਚਾ ਲੈਣਾ, ਇਹ ਅਰਬਨ ਨਕਸਲ ਦੀ ਭਾਸ਼ਾ ਬੋਲਣ ਵਾਲੇ, Indian State  ਦੇ ਖ਼ਿਲਾਫ਼ ਲੜਾਈ ਦਾ ਐਲਾਨ ਕਰਨ ਵਾਲੇ ਨਾ ਸੰਵਿਧਾਨ ਨੂੰ ਸਮਝ ਸਕਦੇ ਹਨ,  ਨਾ ਦੇਸ਼ ਦੀ ਏਕਤਾ ਨੂੰ ਸਮਝ ਸਕਦੇ ਹਨ।

ਆਦਰਯੋਗ  ਸਪੀਕਰ ਸਾਹਿਬ ਜੀ,

ਸੱਤ ਦਹਾਕੇ ਤੱਕ ਜੰਮੂ ਐਂਡ ਕਸ਼ਮੀਰ ਐਂਡ ਲੱਦਾਖ,  ਉਸ ਨੂੰ ਸੰਵਿਧਾਨ  ਦੇ ਅਧਿਕਾਰਾਂ ਤੋਂ ਵੰਚਿਤ ਰੱਖਿਆ ਗਿਆ। ਇਹ ਸੰਵਿਧਾਨ ਦੇ ਨਾਲ ਭੀ ਅਨਿਆਂ ਸੀ ਅਤੇ ਜੰਮੂ ਐਂਡ ਕਸ਼ਮੀਰ ਅਤੇ ਲੱਦਾਖ ਦੇ ਲੋਕਾਂ ਦੇ ਨਾਲ ਭੀ ਅਨਿਆਂ ਸੀ। ਅਸੀਂ ਆਰਟੀਕਲ 370 ਦੀ ਦੀਵਾਰ ਤੋੜ ਦਿੱਤੀ,  ਹੁਣ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਉਨ੍ਹਾਂ ਰਾਜਾਂ ਨੂੰ ਦੇਸ਼ਵਾਸੀਆਂ ਨੂੰ ਜੋ ਅਧਿਕਾਰ ਹਨ,  ਉਹ ਅਧਿਕਾਰ ਉਨ੍ਹਾਂ ਨੂੰ ਮਿਲ ਰਹੇ ਹਨ ਅਤੇ ਸੰਵਿਧਾਨ ਦਾ ਮਹਾਤਮ ਅਸੀਂ ਜਾਣਦੇ ਹਾਂ,  ਸੰਵਿਧਾਨ ਦੀ ਭਾਵਨਾ  ਨੂੰ ਜੀਂਦੇ ਹਾਂ,  ਇਸ ਲਈ ਐਸੇ ਮਜ਼ਬੂਤ ਨਿਰਣੇ ਭੀ ਅਸੀਂ ਕਰਦੇ ਹਾਂ।

ਆਦਰਯੋਗ  ਸਪੀਕਰ ਸਾਹਿਬ ਜੀ,

 ਸਾਡਾ ਸੰਵਿਧਾਨ ਸਾਨੂੰ ਭੇਦਭਾਵ ਕਰਨ ਦਾ ਅਧਿਕਾਰ ਨਹੀਂ ਦਿੰਦਾ ਹੈ।  ਜੋ ਲੋਕ ਸੰਵਿਧਾਨ ਨੂੰ ਜੇਬ ਵਿੱਚ ਲੈ ਕੇ ਜੀਂਦੇ ਹਨ, ਉਨ੍ਹਾਂ ਨੂੰ ਪਤਾ ਨਹੀਂ ਹੈ ਕਿ ਤੁਸੀਂ ਮੁਸਲਿਮ ਮਹਿਲਾਵਾਂ ਨੂੰ ਕੈਸੀਆਂ ਮੁਸੀਬਤਾਂ ਵਿੱਚ ਜੀਨ ਦੇ ਲਈ ਮਜਬੂਰ  ਕਰ ਦਿੱਤਾ ਸੀ।  ਅਸੀਂ ਟ੍ਰਿਪਲ ਤਲਾਕ ਦਾ ਖਾਤਮਾ ਕਰਕੇ  ਸੰਵਿਧਾਨ ਦੀ ਭਾਵਨਾ ਦੇ ਅਨੁਰੂਪ ਮੁਸਲਿਮ ਬੇਟੀਆਂ ਨੂੰ ਹੱਕ ਦੇਣ ਦਾ ਕੰਮ ਕੀਤਾ ਹੈ,  ਸਮਾਨਤਾ ਦਾ ਅਧਿਕਾਰ ਦਿੱਤਾ ਹੈ।

ਜਦੋਂ ਭੀ ਦੇਸ਼ ਵਿੱਚ ਐੱਨਡੀਏ ਦੀ ਸਰਕਾਰ ਰਹੀ ਹੈ, ਅਸੀਂ ਇੱਕ ਲੰਬੇ ਵਿਜਨ ਦੇ ਨਾਲ ਕੰਮ ਕੀਤਾ ਹੈ।  ਪਤਾ ਨਹੀਂ ਦੇਸ਼ ਨੂੰ ਵੰਡਣ ਦੇ ਲਈ ਕਿਸ-ਕਿਸ ਪ੍ਰਕਾਰ ਦੀਆਂ ਭਾਸ਼ਾਵਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ,  ਹਤਾਸ਼ਾ-ਨਿਰਾਸ਼ਾ ਪਤਾ ਨਹੀਂ ਉਨ੍ਹਾਂ ਨੂੰ ਕਿੱਥੋਂ ਤੱਕ ਲੈ ਜਾਵੇਗੀ, ਲੇਕਿਨ ਸਾਡੀ ਸੋਚ ਕੈਸੀ ਹੈ,  ਐੱਨਡੀਏ ਦੇ ਸਾਥੀ ਕਿਸ ਦਿਸ਼ਾ ਵਿੱਚ ਸੋਚਦੇ ਹਨ, ਸਾਡੇ ਲਈ ਜੋ ਪਿੱਛੇ ਹੈ, ਜੋ ਆਖਰੀ ਹੈ ਅਤੇ ਮਹਾਤਮਾ ਗਾਂਧੀ ਜੀ ਨੇ ਜੋ ਕਿਹਾ ਸੀ,

ਉਸ ਦੀ ਤਰਫ਼ ਸਾਡਾ ਧਿਆਨ ਜ਼ਿਆਦਾ ਹੈ ਅਤੇ ਉਸੇ ਦਾ ਪਰਿਣਾਮ ਹੈ ਕਿ ਅਗਰ ਅਸੀਂ ਮੰਤਰਾਲਿਆਂ ਦੀ ਰਚਨਾ ਕਰਦੇ ਹਾਂ,  ਤਾਂ ਭੀ ਮੰਤਰਾਲਾ  ਕਿਹੜਾ ਬਣਾਉਂਦੇ ਹਾਂ, ਉੱਤਰ ਪੂਰਬ ਦੇ ਲਈ ਅਲੱਗ ਮੰਤਰਾਲਾ ਬਣਾਉਂਦੇ ਹਾਂ। ਅਸੀਂ ਦੇਸ਼ ਵਿੱਚ, ਇਤਨੇ ਸਾਲ ਹੋ ਗਏ, ਅਟਲ ਜੀ ਆਏ ਤਦ ਤੱਕ ਕਿਸੇ ਨੂੰ ਸਮਝ ਨਹੀਂ ਆਇਆ ਸੀ, ਭਾਸ਼ਣ ਤਾਂ ਦਿੰਦੇ ਰਹਿੰਦੇ ਹਨ, ਆਦਿਵਾਸੀਆਂ ਦੇ ਲਈ ਅਲੱਗ ਮੰਤਰਾਲਾ ਐੱਨਡੀਏ ਨੇ ਬਣਾਇਆ।

ਆਦਰਯੋਗ  ਸਪੀਕਰ ਸਾਹਿਬ ਜੀ,

ਸਾਡੇ ਦੱਖਣ ਦੇ ਰਾਜ ਸਮੁੰਦਰੀ ਤਟ ਨਾਲ ਜੁੜੇ ਹਨ।  ਸਾਡੇ ਪੂਰਬ ਦੇ ਕਈ ਰਾਜ ਸਮੁੰਦਰੀ ਤਟ ਨਾਲ ਜੁੜੇ ਹਨ।  ਉੱਥੋਂ ਦੇ ਸਮਾਜ ਵਿੱਚ ਫਿਸ਼ਰੀਜ ਦਾ ਕੰਮ ਅਤੇ ਫਿਸ਼ਰਮੈਨ ਦੀ ਸੰਖਿਆ ਬਹੁਤ ਬੜੀ ਤਾਦਾਦ ਵਿੱਚ ਹੈ। ਉਨ੍ਹਾਂ ਦਾ ਭੀ ਖਿਆਲ ਰੱਖਣਾ ਚਾਹੀਦਾ ਹੈ ਅਤੇ ਜ਼ਮੀਨ  ਦੇ ਅੰਦਰ ਦੇ ਇੱਕ ਛੋਟੇ ਪਾਣੀ ਦੇ ਜੋ ਇਲਾਕੇ ਰਹਿੰਦੇ ਹਨ,  ਉੱਥੇ ਭੀ ਫਿਸ਼ਰਮੈਨ ਦੇ ਰੂਪ ਵਿੱਚ ਸਮਾਜ ਦੇ ਆਖਰੀ ਤਬਕੇ ਦੇ ਲੋਕ ਹਨ, ਇਹ ਸਾਡੀ ਸਰਕਾਰ ਹੈ ਜਿਸ ਨੇ ਫਿਸ਼ਰੀਜ ਦੇ ਲਈ ਅਲੱਗ ਮੰਤਰਾਲਾ  ਬਣਾਇਆ।

ਆਦਰਯੋਗ  ਸਪੀਕਰ ਸਾਹਿਬ ਜੀ,

ਸਮਾਜ ਦੇ ਦਬੇ-ਕੁਚਲੇ ਵੰਚਿਤ ਲੋਕ ਇਨ੍ਹਾਂ ਦੇ ਅੰਦਰ ਇੱਕ ਸਮੱਰਥਾ ਹੁੰਦੀ ਹੈ, ਅਗਰ ਸਕਿੱਲ ਡਿਵਲੈਪਮੈਂਟ ‘ਤੇ ਬਲ ਦਿੱਤਾ ਜਾਵੇ ਤਾਂ ਉਨ੍ਹਾਂ ਦੇ ਲਈ ਨਵੇਂ ਅਵਸਰ ਬਣ ਸਕਦੇ ਹਨ।  ਉਨ੍ਹਾਂ ਦੀਆਂ ਆਸ਼ਾ-ਆਕਾਂਖਿਆਵਾਂ ਇੱਕ ਨਵੀਂ ਜ਼ਿੰਦਗੀ ਬਣਾ ਸਕਦੇ ਹਨ ਅਤੇ ਇਸ ਲਈ ਅਸੀਂ ਅਲੱਗ ਸਕਿੱਲ ਮੰਤਰਾਲਾ  ਬਣਾਇਆ।

ਆਦਰਯੋਗ  ਸਪੀਕਰ ਸਾਹਿਬ ਜੀ,

ਦੇਸ਼ ਵਿੱਚ ਲੋਕਤੰਤਰ ਦਾ ਪਹਿਲਾ ਧਰਮ ਹੁੰਦਾ ਹੈ ਕਿ ਅਸੀਂ ਸੱਤਾ ਨੂੰ ਸਧਾਰਣ ਤੋਂ ਸਧਾਰਣ ਨਾਗਰਿਕ ਤੱਕ ਉਸ ਦਾ ਅਵਸਰ ਮਿਲੇ ਅਤੇ ਇਸ ਬਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਦੇ cooperative sector ਨੂੰ ਹਰ ਸਮ੍ਰਿੱਧ ਬਣਾਉਣ ਦੇ ਲਈ ਅਤੇ ਤੰਦੁਰਸਤ ਬਣਾਉਣ  ਦੇ ਲਈ,  ਦੇਸ਼  ਦੇ ਕਰੋੜਾਂ ਲੋਕਾਂ ਨੂੰ ਜੋੜਨ ਦਾ ਉਸ ਵਿੱਚ ਅਵਸਰ ਹੈ।  ਅਨੇਕ ਖੇਤਰਾਂ ਵਿੱਚ cooperative movement  ਨੂੰ ਵਧਾਇਆ ਜਾ ਸਕਦਾ ਹੈ ਅਤੇ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਅਲੱਗ cooperative ਮੰਤਰਾਲਾ  ਬਣਾਇਆ ਹੈ,  ਵਿਜ਼ਨ ਕੀ ਹੁੰਦਾ ਹੈ ਇਹ ਇੱਥੇ ਪਤਾ ਚਲਦਾ ਹੈ।

ਆਦਰਯੋਗ  ਸਪੀਕਰ ਸਾਹਿਬ ਜੀ,

ਜਾਤੀ ਦੀਆਂ ਬਾਤਾਂ ਕਰਨਾ ਕੁਝ ਲੋਕਾਂ ਲਈ ਫ਼ੈਸ਼ਨ ਬਣ ਗਿਆ ਹੈ।  ਪਿਛਲੇ 30 ਸਾਲ ਤੋਂ,  ਪਿਛਲੇ 30 ਸਾਲ ਤੋਂ ਸਦਨ ਵਿੱਚ ਆਉਣ ਵਾਲੇ ਓ‍ਬੀਸੀ ਸਮਾਜ ਦੇ ਸਾਂਸਦ,  ਦਲਾਂ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਇੱਕ ਹੋ ਕੇ 30 – 35 ਸਾਲ ਤੋਂ ਮੰਗ ਕਰ ਰਹੇ ਸਨ ਕਿ ਓ‍ਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ ਜਾਵੇ। ਜਿਨ੍ਹਾਂ ਲੋਕਾਂ ਨੂੰ ਅੱਜ ਜਾਤੀਵਾਦ ਵਿੱਚ ਮਲਾਈ ਦਿਖਦੀ ਹੈ,  ਉਨ੍ਹਾਂ ਨੂੰ ਉਸ ਸਮੇਂ ਓਬੀਸੀ ਸਮਾਜ ਦੀ ਯਾਦ ਨਹੀਂ ਆਈ,  ਇਹ ਅਸੀਂ ਹਾਂ ਜਿਨ੍ਹਾਂ ਨੇ ਓਬੀਸੀ ਸਮਾਜ ਨੂੰ ਸੰਵਿਧਾਨਕ ਦਰਜਾ ਦਿੱਤਾ।  ਪਿਛੜਾ ਵਰਗ ਕਮਿਸ਼ਨ ਅੱਜ ਸੰਵਿਧਾਨਕ ਵਿਵਸਥਾ ਵਿੱਚ ਜੁੜਿਆ ਹੈ।

ਆਦਰਯੋਗ   ਸਪੀਕਰ ਸਾਹਿਬ ਜੀ,

ਹਰ ਸੈਕਟਰ ਵਿੱਚ  ਐੱਸਸੀ, ਐੱਸਟੀ, ਓਬੀਸੀ ਨੂੰ ਜ਼ਿਆਦਾ ਤੋਂ ਜ਼ਿਆਦਾ ਅਵਸਰ ਮਿਲੇ, ਉਸ ਦਿਸ਼ਾ ਵਿੱਚ ਅਸੀਂ ਬਹੁਤ ਮਜਬੂਤੀ ਦੇ ਨਾਲ ਕੰਮ ਕੀਤਾ ਹੈ। ਮੈਂ ਅੱਜ ਇਸ ਸਦਨ ਦੇ ਜ਼ਰੀਏ ਦੇਸ਼ਵਾਸੀਆਂ ਨੂੰ ਉਨ੍ਹਾਂ ਦੇ ਸਾਹਮਣੇ ਇੱਕ ਅਹਿਮ ਸਵਾਲ ਰੱਖਣਾ ਚਾਹੁੰਦਾ ਹਾਂ ਅਤੇ ਸਪੀਕਰ ਸਾਹਿਬ ਜੀ ਜ਼ਰੂਰ ਦੇਸ਼ਵਾਸੀ ਮੇਰੇ ਇਸ ਸਵਾਲ ‘ਤੇ ਚਿੰਤਨ ਭੀ ਕਰਨਗੇ ਅਤੇ ਚੌਰਾਹੇ ‘ਤੇ ਚਰਚਾ ਭੀ ਕਰਨਗੇ। 

ਕੋਈ ਮੈਨੂੰ ਦੱਸੇ, ਕੀ ਇਕ ਹੀ ਸਮੇਂ ਵਿੱਚ ਸੰਸਦ ਵਿੱਚ ਐੱਸਸੀ ਵਰਗ ਦੇ  ਇਕ ਹੀ ਪਰਿਵਾਰ ਦੇ ਤਿੰਨ ਸਾਂਸਦ ਕਦੇ ਹੋਏ ਹਨ ਕੀ? ਐੱਸਸੀ ਵਰਗ ਦੇ, ਇੱਕ ਹੀ ਪਰਿਵਾਰ ਦੇ ਤਿੰਨ ਸਾਂਸਦ ਕਦੇ ਭੀ ਹੋਏ ਹਨ ਕੀ? ਮੈਂ ਦੂਸਰਾ ਸਵਾਲ ਪੁੱਛਦਾ ਹਾਂ, ਕੋਈ ਮੈਨੂੰ ਦੱਸੇ ਕਿ ਇੱਕ ਹੀ ਕਾਲਖੰਡ ਵਿੱਚ, ਇੱਕ ਹੀ ਸਮੇਂ ਵਿੱਚ, ਸੰਸਦ ਵਿੱਚ  ਐੱਸਟੀ ਵਰਗ ਦੇ ਇੱਕ ਹੀ ਪਰਿਵਾਰ ਦੇ ਤਿੰਨ ਐੱਮਪੀ ਹੋਏ ਹਨ ਕੀ?

ਆਦਰਯੋਗ   ਸਪੀਕਰ ਸਾਹਿਬ ਜੀ,

ਕੁਝ ਲੋਕਾਂ ਦੀ ਵਾਣੀ ਅਤੇ ਵਿਵਹਾਰ ਵਿੱਚ  ਕਿੰਨਾ ਫਰਕ ਹੁੰਦਾ ਹੈ ਮੇਰੇ ਇੱਕ ਸਵਾਲ ਦੇ ਜਵਾਬ ਵਿੱਚ ਮਿਲ ਗਿਆ। ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ, ਰਾਤ ਦਿਨ ਦਾ ਅੰਤਰ ਹੁੰਦਾ ਹੈ।

ਆਦਰਯੋਗ   ਸਪੀਕਰ ਸਾਹਿਬ ਜੀ,

ਅਸੀਂ ਐੱਸਸੀ ਐੱਸਟੀ ਸਮਾਜ ਨੂੰ ਕਿਵੇਂ ਸਸ਼ਕਤ ਕਰ ਰਹੇ ਹਾਂ। ਆਦਰਯੋਗ  ਸਪੀਕਰ ਸਾਹਿਬ ਜੀ, ਸਮਾਜ ਵਿੱਚ  ਤਣਾਅ ਪੈਦਾ ਕੀਤੇ ਬਿਨਾ ਏਕਤਾ ਦੀ ਭਾਵਨਾ ਨੂੰ ਬਰਕਰਾਰ ਰੱਖਦੇ ਹੋਏ ਸਮਾਜ ਦੇ ਵੰਚਿਤਾਂ ਦਾ ਕਲਿਆਣ ਕਿਵੇ ਕੀਤਾ ਜਾਂਦਾ ਹੈ ਇਸ ਦੀ ਮੈਂ ਇੱਕ ਉਦਾਹਰਣ ਦਿੰਦਾ ਹਾਂ। 2014 ਤੋਂ ਪਹਿਲੇ ਸਾਡੇ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ 387 ਸੀ। ਅੱਜ 780 ਮੈਡੀਕਲ ਕਾਲਜ ਹਨ। ਹੁਣ ਮੈਡੀਕਲ ਕਾਲਜ ਵਧੇ ਹਨ ਤਾਂ ਸੀਟਾਂ ਭੀ ਵਧੀਆਂ ਹਨ।

ਇਹ ਬਹੁਤ ਮਹੱਤਵਪੂਰਨ ਐਂਗਲ ਹੈ ਆਦਰਯੋਗ ਸਪੀਕਰ ਸਾਹਿਬ ਜੀ ਅਤੇ ਇਸ ਲਈ ਕਾਲਜ ਭੀ ਵਧੇ ਹਨ ਸੀਟਾਂ ਭੀ ਵਧੀਆਂ ਹਨ। 2014 ਤੋਂ ਪਹਿਲੇ ਸਾਡੇ ਦੇਸ਼ ਵਿੱਚ  ਐੱਸਸੀ ਵਿਦਿਆਰਥੀਆਂ ਦੀਆਂ ਐੱਬਬੀਬੀਐੱਸ ਦੀਆਂ ਸੀਟਾਂ 7700 ਸਨ। ਸਾਡੇ ਆਉਣ ਤੋਂ ਪਹਿਲੇ ਦਲਿਤ ਸਮਾਜ ਦੇ ਸਾਡੇ 7700 ਨੌਜਵਾਨ ਡਾਕਟਰ ਬਣਨ ਦੀ ਸੰਭਾਵਨਾ ਸੀ। 10 ਸਾਲ ਅਸੀਂ ਕੰਮ ਕੀਤਾ, ਅੱਜ ਸੰਖਿਆ ਵਧ ਕੇ ਐੱਸਸੀ ਸਮਾਜ ਦੇ 17000 ਐੱਮਬੀਬੀਐੱਸ ਡਾਕਟਰ ਦੀ ਵਿਵਸਥਾ ਕੀਤੀ ਹੈ। ਕਿੱਥੇ 7700 ਅਤੇ ਕਿਥੇ 17000, ਅਗਰ ਦਲਿਤ ਸਮਾਜ ਦਾ ਕੋਈ ਕਲਿਆਣ ਅਤੇ ਅਗਰ ਸਮਾਜ ਵਿੱਚ  ਤਣਾਅ ਲਿਆਂਦੇ ਬਿਨਾ ਇੱਕ ਦੂਸਰੇ ਦੇ ਸਨਮਾਨ ਨੂੰ ਵਧਾਉਂਦੇ ਹੋਏ।  

ਆਦਰਯੋਗ   ਸਪੀਕਰ ਸਾਹਿਬ ਜੀ,

2014 ਦੇ ਪਹਿਲੇ ਐੱਸਟੀ ਵਿਦਿਆਰਥੀਆਂ ਦੇ ਲਈ ਐੱਮਬੀਬੀਐੱਸ ਦੀਆਂ ਸੀਟਾਂ 3880 ਸਨ। ਅੱਜ ਇਹ ਸੰਖਿਆ ਵਧ ਕੇ ਲਗਭਗ 9000 ਹੋ ਗਈ ਹੈ। 2014 ਦੇ ਪਹਿਲੇ ਓਬੀਸੀ ਦੇ ਵਿਦਿਆਰਥੀਆਂ ਦੇ ਲਈ ਐੱਮਬੀਬੀਐੱਸ ਵਿੱਚ  14000 ਤੋਂ ਭੀ ਘੱਟ, 140000 ਤੋਂ ਭੀ ਘੱਟ ਸੀਟਾਂ ਸਨ। ਅੱਜ ਇਨ੍ਹਾਂ ਦੀ ਸੰਖਿਆ ਲਗਭਗ 32000 ਹੋ ਗਈ ਹੈ। ਓਬੀਸੀ ਸਮਾਜ ਦੇ 32000 ਐੱਮਬੀਬੀਐੱਸ ਡਾਕਟਰ ਬਣਨਗੇ। 

ਆਦਰਯੋਗ   ਸਪੀਕਰ ਸਾਹਿਬ ਜੀ,

ਪਿਛਲੇ 10 ਸਾਲ ਵਿੱਚ ਹਰ ਸਪਤਾਹ ਇੱਕ ਨਵੀਂ ਯੂਨੀਵਰਸਿਟੀ ਬਣੀ ਹੈ, ਹਰ ਦਿਨ ਇੱਕ ਨਵੀਂ ਆਈਟੀਆਈ ਬਣੀ ਹੈ, ਹਰ 2 ਦਿਨ ਵਿੱਚ ਇੱਕ ਨਵਾਂ ਕਾਲਜ ਖੁੱਲ੍ਹਿਆ ਹੈ, ਸੋਚੋ ਐੱਸਸੀ, ਐੱਸਟੀ, ਓਬੀਸੀ ਸਾਡੇ ਨੌਜਵਾਨ ਮੁਟਿਆਰਾਂ ਦੇ ਲਈ ਕਿਤਨਾ ਵਾਧਾ ਹੋਇਆ ਹੈ ਇਸ ਦਾ ਤੁਸੀਂ ਅੰਦਾਜਾ ਲਗਾ ਸਕਦੇ ਹੋ। 

ਆਦਰਯੋਗ ਸਪੀਕਰ ਸਾਹਿਬ ਜੀ,

 ਅਸੀਂ ਹਰ ਯੋਜਨਾ ਦੇ ਪਿਛੇ ਲਗੇ ਹਾਂ- 100% ਸੈਚੁਰੇਸ਼ਨ ਸ਼ਤ ਪ੍ਰਤੀਸ਼ਤ ਉਸ ਨੂੰ ਲਾਗੂ ਕਰੀਏ ਉਸ ਦੇ ਜੋ ਭੀ ਲਾਭਾਰਥੀ ਹਨ ਉਹ ਉਸ ਵਿੱਚ  ਛੂਟ ਨਾ ਜਾਣ ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ। ਪਹਿਲੇ ਤਾਕਿ ਅਸੀਂ ਚਾਹੁੰਦੇ ਹਾਂ ਕਿ ਜਿਸ ਦਾ ਹੱਕ ਹੈ ਉਸ ਨੂੰ ਮਿਲਣਾ ਚਾਹੀਦਾ ਹੈ, ਅਗਰ ਯੋਜਨਾ ਹੈ ਉਸ ਦਾ ਹੱਕ ਹੈ ਤਾਂ ਉਸ ਤੱਕ ਪਹੁੰਚਣਾ ਚਾਹੀਦਾ ਹੈ, 1 ਰੁਪਏ 15 ਪੈਸੇ ਵਾਲਾ ਖੇਲ ਨਹੀਂ ਚਲ ਸਕਦਾ। 

ਲੇਕਿਨ ਕੁਝ ਲੋਕਾਂ ਨੇ ਕੀ ਕੀਤਾ ਮਾਡਲ ਹੀ ਐਸਾ ਬਣਾਇਆ ਕਿ ਕੁਝ ਹੀ ਲੋਕਾਂ ਨੂੰ ਦੋ ਹੋਰਾਂ ਨੂੰ ਤੜਪਾਉ ਅਤੇ ਤੁਸ਼ਟੀਕਰਣ ਦੀ ਰਾਜਨੀਤੀ ਕਰੋ। ਦੇਸ਼ ਨੂੰ ਵਿਕਸਿਤ ਭਾਰਤ ਬਣਾਉਣ ਦੇ ਲਈ ਤੁਸ਼ਟੀਕਰਣ ਤੋਂ ਮੁਕਤੀ ਪਾਉਣੀ ਹੋਵੇਗੀ, ਅਸੀਂ ਰਸਤਾ ਚੁਣਿਆ ਹੈ ਸੰਤੁਸ਼ਟੀਕਰਣ, ਤੁਸਟੀਕਰਣ ਨਹੀਂ ਸੰਤੁਸ਼ਟੀਕਰਣ ਦਾ, ਅਤੇ ਉਸ ਰਸਤੇ ‘ਤੇ ਅਸੀਂ ਚਲੇ ਹਾਂ। ਹਰ ਸਮਾਜ ਹਰ ਵਰਗ ਦੇ ਲੋਕਾਂ ਨੂੰ ਬਿਨਾ ਭੇਦਭਾਵ ਦੇ ਜੋ ਉਸ ਦੇ ਹੱਕ ਦਾ ਹੈ ਉਹ ਉਸ ਨੂੰ ਮਿਲਣਾ ਚਾਹੀਦਾ ਹੈ ਸੰਤੁਸ਼ਟੀਕਰਣ ਅਤੇ ਮੇਰੇ ਹਿਸਾਬ ਨਾਲ ਜਦ ਮੈਂ 100% ਸੈਚੁਰੇਸ਼ਨ ਦੀ ਬਾਤ ਕਰਦਾ ਹਾਂ ਤਾਂ ਉਸ ਦਾ ਮਤਲਬ ਹੁੰਦਾ ਹੈ ਇੱਕ ਅਸਲ ਵਿੱਚ  ਸਮਾਜਿਕ ਨਿਆਂ ਹੈ। ਇਹ ਅਸਲ ਸੈਕੂਲਰਿਜ਼ਮ ਹੈ ਅਤੇ ਅਸਲ ਵਿੱਚ  ਇਹ ਸੰਵਿਧਾਨ ਦਾ ਸਨਮਾਨ ਹੈ। 

 

ਆਦਰਯੋਗ   ਸਪੀਕਰ ਸਾਹਿਬ ਜੀ,

ਸੰਵਿਧਾਨ ਦੀ ਭਾਵਨਾ ਹੈ- ਸਭ ਨੂੰ ਬਿਹਤਰ ਸਿਹਤ ਮਿਲੇ ਅਤੇ ਅੱਜ ਕੈਂਸਰ ਡੇ ਭੀ ਹੈ, ਦੇਸ਼ ਭਰ ਵਿੱਚ  ਅਤੇ ਦੁਨੀਆ ਭਰ ਵਿੱਚ  ਹੈਲਥ ਨੂੰ ਲੈ ਕੇ ਕਾਫੀ ਚਰਚਾ ਭੀ ਹੋ ਰਹੀ ਹੈ। ਲੇਕਿਨ ਕੁਝ ਲੋਕ ਹਨ ਜੋ ਗਰੀਬ ਨੂੰ, ਬਜ਼ੁਰਗਾਂ ਨੂੰ, ਅਰੋਗਤਾ ਦੀਆਂ ਸੇਵਾਵਾਂ ਮਿਲਣ ਉਸ ਵਿੱਚ ਰੁਕਾਵਟਾਂ ਪਾ ਰਹੇ ਹਨ ਅਤੇ ਉਹ ਭੀ ਆਪਣੇ ਰਾਜਨੀਤਕ ਸੁਆਰਥ ਦੇ ਕਾਰਨ। ਅੱਜ ਆਯੁਸ਼ਮਾਨ ਨਾਲ ਦੇਸ਼ ਦੇ 30000 ਹਸਪਤਾਲ ਜੁੜੇ ਹਨ ਅਤੇ ਅੱਛੇ ਸਪੈਸ਼ਲਾਇਜ਼ਡ ਪ੍ਰਾਈਵੇਟ ਹਸਪਤਾਲ ਜੁੜੇ ਹਨ। ਜਿੱਥੇ ਆਯੁਸ਼ਮਾਨ ਕਾਰਡ ਵਾਲੇ ਨੂੰ ਮੁਫਤ ਇਲਾਜ ਮਿਲਦਾ ਹੈ। 

ਲੇਕਿਨ ਕੁਝ ਰਾਜਨੀਤਕ ਦਲਾਂ ਨੇ ਆਪਣੇ ਸੰਕੁਚਿਤ ਮਾਨਸ ਦੇ ਕਾਰਨ, ਕੁਨੀਤੀਆਂ ਦੇ ਕਾਰਨ, ਗ਼ਰੀਬਾਂ ਦੇ ਲਈ ਇਨ੍ਹਾਂ ਹਸਪਤਾਲਾਂ ਦੇ ਦਰਵਾਜ਼ੇ ਬੰਦ ਕਰਕੇ ਰੱਖੇ ਹੋਏ ਹਨ ਅਤੇ ਇਸ ਦਾ ਨੁਕਸਾਨ ਕੈਂਸਰ ਦੇ ਮਰੀਜ਼ਾਂ ਨੂੰ ਉਠਾਉਣਾ ਪਿਆ ਹੈ। ਪਿਛਲੇ ਦਿਨੀਂ ਪਬਲਿਕ ਹੈਲਥ ਜਨਰਲ ਲੈਂਸੇਟ ਦੀ ਸਟਡੀ ਆਈ ਹੈ ਉਸ ਦਾ ਕਹਿਣਾ ਹੈ ਕਿ ਆਯੁਸ਼ਮਾਨ ਯੋਜਨਾ ਨਾਲ ਸਮੇਂ ‘ਤੇ ਕੈਂਸਰ ਦਾ ਇਲਾਜ ਸ਼ੁਰੂ ਹੋ ਰਿਹਾ ਹੈ। 

ਸਰਕਾਰ ਕੈਂਸਰ ਦੀ ਜਾਂਚ ਕਰਨ ਦੇ ਸਬੰਧ ਵਿੱਚ  ਬਹੁਤ ਹੀ ਗੰਭੀਰ ਹੈ। ਕਿਉਂਕਿ ਜਿਤਨਾ ਜਲਦੀ ਜਾਂਚ ਹੋਵੇ, ਜਿਤਨਾ ਜਲਦੀ ਟ੍ਰੀਟਮੈਂਟ ਸ਼ੁਰੂ ਹੋਵੇ, ਅਸੀਂ ਕੈਂਸਰ ਪੇਸ਼ੈਂਟ ਨੂੰ ਬਚਾ ਸਕਦੇ ਹਾਂ ਅਤੇ ਲੈਂਸੇਟ ਨੇ ਆਯੁਸ਼ਮਾਨ ਯੋਜਨਾ ਨੂੰ ਕ੍ਰੈਡਿਟ ਦਿੰਦੇ ਹੋਏ ਕਿਹਾ ਕਿ ਭਾਰਤ ਵਿੱਚ  ਇਸ ਦਿਸ਼ਾ ਵਿੱਚ  ਬਹੁਤ ਬੜਾ  ਕੰਮ ਹੋਇਆ ਹੈ। 

ਆਦਰਯੋਗ   ਸਪੀਕਰ ਸਾਹਿਬ ਜੀ,

ਇਸ ਬਜਟ ਵਿੱਚ  ਭੀ ਅਸੀਂ ਕੈਂਸਰ ਦੀਆਂ ਦਵਾਈਆਂ ਨੂੰ ਸਸਤੇ ਕਰਨ ਦੀ ਦਿਸ਼ਾ ਵਿੱਚ  ਬਹੁਤ ਬੜਾ ਮਹੱਤਵਪੂਰਨ ਕਦਮ ਉਠਾਇਆ ਹੈ। ਇਤਨਾ ਹੀ ਨਹੀਂ ਇੱਕ ਮਹੱਤਵਪੂਰਨ ਜੋ ਫੈਸਲਾ ਲਿਆ ਹੈ ਉਹ ਆਉਣ ਵਾਲੇ ਦਿਨਾਂ ਵਿੱਚ  ਅਤੇ ਜਦੋਂ ਅੱਜ ਕੈਂਸਰ ਡੇ ਹੈ ਤਾਂ ਮੈਂ ਜ਼ਰੂਰ ਕਹਿਣਾ ਚਾਹਾਂਗਾ, ਸਾਰੇ ਆਦਰਯੋਗ ਸਾਂਸਦ ਇਸ ਦਾ ਲਾਭ ਲੈ ਸਕਦੇ ਹਨ ਆਪਣੇ ਇਲਾਕੇ ਦੇ ਐਸੇ ਮਰੀਜਾਂ ਦੇ ਲਈ, ਅਤੇ ਉਹ ਹੈ ਮਰੀਜ਼ ਨੂੰ ਆਪ ਜਾਣਦੇ ਹੋ ਹਸਪਤਾਲ ਉਤਨੀ ਨਾ ਹੋਣ ਦੇ ਕਾਰਨ ਭੀ ਕਾਫੀ ਦਿੱਕਤ ਰਹਿੰਦੀ ਹੈ ਬਾਹਰ ਤੋਂ ਆਉਣ ਵਾਲੇ ਪੇਸ਼ੈਂਟ ਨੂੰ, 200 ਡੇ ਕੇਅਰ ਸੈਂਟਰ ਬਣਾਉਣ ਦਾ ਫੈਸਲਾ ਇਸ ਬਜਟ ਵਿੱਚ  ਕੀਤਾ ਗਿਆ ਹੈ। ਇਹ ਡੇ ਕੇਅਰ ਸੈਂਟਰ ਪੇਸ਼ੈਂਟ ਨੂੰ ਭੀ ਉਸ ਦੇ  ਪਰਿਵਾਰ ਨੂੰ ਭੀ ਬਹੁਤ ਬਰੀ ਰਾਹਤ ਦੇਣ ਵਾਲਾ ਕੰਮ ਕਰੇਗਾ। 

ਆਦਰਯੋਗ   ਸਪੀਕਰ ਸਾਹਿਬ ਜੀ,

ਰਾਸ਼ਟਰਪਤੀ ਜੀ ਦੇ ਭਾਸ਼ਣ ਦੀ ਚਰਚਾ ਦੇ ਸਮੇਂ ਇੱਥੇ ਵਿਦੇਸ਼ ਨੀਤੀ ਦੀ ਭੀ ਚਰਚਾ ਹੋਈ ਅਤੇ ਕੁਝ  ਲੋਕਾਂ ਨੂੰ ਲਗਦਾ ਹੈ ਜਦ ਤੱਕ ਫਾਰਨ ਪਾਲਿਸੀ ਨਹੀਂ ਬੋਲਦੇ ਉਦੋ ਤੱਕ, ਉਹ ਮੈਚਿਓਰ ਨਹੀਂ ਲਗਦੇ, ਇਸ ਲਈ ਉਨ੍ਹਾਂ ਨੂੰ ਲਗਦਾ ਹੈ ਫਾਰਨ ਪਾਲਿਸੀ ਤਾਂ ਬੋਲਣਾ ਚਾਹੀਦਾ ਹੈ ਫਿਰ ਭਲੇ ਹੀ ਦੇਸ਼ ਦਾ ਨੁਕਸਾਨ ਹੋ ਜਾਵੇ। ਮੈਂ ਐਸਾ ਲੋਕਾਂ ਨੂੰ ਜਰਾ ਕਹਿਣਾ ਚਾਹੁੰਦਾ ਹਾਂ, ਅਗਰ ਉਨ੍ਹਾਂ ਨੂੰ ਸੱਚ ਵਿੱਚ  ਫਾਰਨ ਪਾਲਿਸੀ ਸਬਜੈਕਟ ਵਿੱਚ  ਰੁਚੀ ਹੈ ਅਤੇ ਫਾਰਨ ਪਾਲਿਸੀ ਨੂੰ ਸਮਝਣਾ ਹੈ ਅਤੇ ਅੱਗੇ ਜਾ ਕੇ ਕੁਝ  ਕਰਨਾ ਭੀ ਹੈ, ਇਹ ਮੈਂ ਸ਼ਸ਼ੀ ਜੀ ਦੇ ਲਈ ਨਹੀਂ ਕਹਿ ਰਿਹਾ ਹਾਂ, ਤਾਂ ਮੈਂ ਐਸੇ ਲੋਕਾਂ ਨੂੰ ਕਹਾਂਗਾ ਇੱਕ ਕਿਤਾਬ ਜ਼ਰੂਰ ਪੜ੍ਹਨ, ਹੋ ਸਕਦਾ ਹੈ ਉਨ੍ਹਾਂ ਨੂੰ ਬਹੁਤ ਫਿਰ ਕਿੱਥੇ ਕੀ ਬੋਲਣਾ ਹੈ ਉਤਨੀ ਸਮਝ ਹੋ ਜਾਵੇਗੀ, ਉਸ ਕਿਤਾਬ ਦਾ ਨਾਮ ਹੈ JFK’s forgotten crisis JF ਕੈਨੇਡੀ ਦੀ ਬਾਤ ਹੈ। JFK’s forgotten crisis JF ਨਾਮ ਦੀ ਕਿਤਾਬ ਹੈ। 

ਇਹ ਕਿਤਾਬ ਇੱਕ ਪ੍ਰਸਿੱਧ ਫਾਰਨ ਪਾਲਿਸੀ ਸਕਾਲਰ ਨੇ ਲਿਖੀ ਹੈ ਅਤੇ ਉਸ ਵਿੱਚ  ਮਹੱਤਵਪੂਰਨ ਘਟਨਾਵਾਂ ਦਾ ਜ਼ਿਕਰ ਹੈ। ਇਸ ਕਿਤਾਬ ਵਿੱਚ  ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਅਤੇ ਉਹ ਵਿਦੇਸ਼ ਨੀਤੀ ਦੀ ਭੀ ਅਗਵਾਈ ਕਰਦੇ ਸਨ। ਇਸ ਕਿਤਾਬ ਵਿੱਚ  ਪੰਡਿਤ ਨਹਿਰੂ ਅਤੇ ਅਮਰੀਕਾ ਦੇ ਤਦ ਦੇ ਰਾਸ਼ਟਰਪਤੀ ਜਾਨ ਐੱਫ ਕੇਨ ਦੇ ਵਿਚਾਲੇ ਹੋਈਆਂ ਚਰਚਾਵਾਂ ਅਤੇ ਨਿਰਣਿਆਂ ਦਾ ਭੀ ਵਿਸਤਾਰ ਨਾਲ ਵਰਣਨ ਹੈ। ਜਦੋਂ ਦੇਸ਼ ਢੇਰ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਸੀ। ਤਦ ਵਿਦੇਸ਼ ਨੀਤੀ ਦੇ ਨਾਮ ‘ਤੇ ਕੀ ਖੇਲ ਹੋ ਰਿਹਾ ਸੀ, ਉਸ ਕਿਤਾਬ ਦੇ ਮਧਿਆਮ ਨਾਲ ਹੁਣ ਸਾਹਮਣੇ ਆ ਰਿਹਾ ਹੈ ਅਤੇ ਇਸ ਲਈ ਹੁਣ ਮੈਂ ਕਹਾਂਗਾ ਕਿ ਜ਼ਰਾ ਇਹ ਕਿਤਾਬ ਪੜ੍ਹੋ। 

 

ਆਦਰਯੋਗ   ਸਪੀਕਰ ਸਾਹਿਬ ਜੀ,

ਰਾਸ਼ਟਰਪਤੀ ਜੀ ਦੇ ਸੰਬੇਧਨ ਦੇ ਬਾਅਦ ਇੱਕ ਮਹਿਲਾ ਰਾਸ਼ਟਰਪਤੀ ਜੀ, ਇੱਕ ਗਰੀਬ ਪਰਿਵਾਰ ਦੀ ਬੇਟੀ, ਉਨ੍ਹਾਂ ਦਾ ਸਨਮਾਨ ਨਾ ਕਰ ਸਕੇ ਤੁਹਾਡੀ ਮਰਜੀ, ਲੇਕਿਨ ਕੀ-ਕੀ ਕਹਿ ਕੇ ਉਨ੍ਹਾਂ ਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ। ਮੈਂ ਰਾਜਨੀਤੀ ਹਤਾਸ਼ਾ ਨਿਰਾਸ਼ਾ ਸਮਝ ਸਕਦਾ ਹਾਂ, ਲੇਕਿਨ ਇੱਕ ਰਾਸ਼ਟਰਪਤੀ ਦੇ ਖਿਲਾਫ ਕੀ ਕਾਰਨ ਹੈ, ਕੀ ਕਾਰਨ ਹੈ। 

ਆਦਰਯੋਗ   ਸਪੀਕਰ ਸਾਹਿਬ ਜੀ,

ਅੱਜ ਭਾਰਤ ਇਸ ਪ੍ਰਕਾਰ ਦੀ ਵਿਕ੍ਰਿਤ ਮਾਨਸਿਕਤਾ ਨੂੰ ਛੱਡ ਕੇ, ਉਸ ਸੋਚ ਨੂੰ ਛੱਡ ਕੇ ਵੁਮੈਨ ਲੈੱਡ ਡਿਵੈਲਪਮੈਂਟ ਦੇ ਮੰਤਰ ਨੂੰ ਲੈ ਕੇ ਅੱਗੇ ਵਧ ਰਿਹਾ ਹੈ। ਅਗਰ ਅੱਧੀ ਆਬਾਦੀ ਉਸ ਨੂੰ ਅਗਰ ਪੂਰਾ ਅਵਸਰ ਮਿਲੇ ਤਾਂ ਭਾਰਤ ਦੁੱਗੁਣੀ ਰਫਤਾਰ ਤੋਂ ਅੱਗੇ ਵਧ ਸਕਦਾ ਹੈ ਅਤੇ ਇਹ ਮੇਰਾ ਵਿਸ਼ਵਾਸ਼ ਹੈ, 25 ਸਾਲ ਤੋਂ ਇਸ ਖੇਤਰ ਵਿੱਚ ਕੰਮ ਕਰਨ ਦੇ ਬਾਅਦ ਮੇਰਾ ਵਿਸ਼ਵਾਸ਼ ਹੋਰ ਦ੍ਰਿੜ ਹੋਇਆ ਹੈ। 

ਆਦਰਯੋਗ  ਸਪੀਕਰ ਸਾਹਿਬ ਜੀ,

ਪਿਛਲੇ 10 ਸਾਲ ਵਿੱਚ ਸੈਲਫ ਹੈਲਫ ਗਰੁੱਪ ਹੁਣ ਤੱਕ 10 ਕਰੋੜ ਨਵੀਆਂ ਮਹਿਲਾਵਾਂ SHG ਵਿੱਚ ਜੁੜੀਆਂ ਹਨ, ਅਤੇ ਇਹ ਮਹਿਲਾਵਾਂ ਵੰਚਿਤ ਪਰਿਵਾਰਾਂ ਤੋਂ ਹਨ, ਗ੍ਰਾਮੀਣ ਬੈਕਗ੍ਰਾਊਂਡ ਤੋਂ ਹਨ। ਸਮਾਜ ਦੇ ਅੰਤਿਮ ਪਾਏਦਾਨ ‘ਤੇ ਬੈਠੀਆਂ ਇਨ੍ਹਾਂ ਮਹਿਲਾਵਾਂ ਦੀ ਤਾਕਤ ਵਧੀ, ਉਨ੍ਹਾਂ ਦਾ ਸਮਾਜਿਕ ਪੱਧਰ ਭੀ ਉੱਪਰ ਉੱਠਿਆ ਅਤੇ ਸਰਕਾਰ ਨੇ ਇਨ੍ਹਾਂ ਦੀ ਮਦਦ 20 ਲੱਖ ਰੁਪਏ ਤੱਕ ਵਧਾ ਦਿੱਤੀ ਹੈ, ਤਾਕਿ ਇਸ ਕੰਮ ਨੂੰ ਅੱਗੇ ਵਧਾ ਸਕਣ। ਉਨ੍ਹਾਂ ਦੀ ਕਾਰਜ ਸਮਰੱਥਾ ਵਧੇ, ਉਸ ਦਾ ਸਕੇਲ ਵਧੇ, ਉਸ ਦਿਸ਼ਾ ਵਿੱਚ  ਅਸੀਂ ਪ੍ਰਯਾਸ  ਕਰ ਰਹੇ ਹਾਂ ਅਤੇ ਉਸ ਦਾ ਅੱਜ ਗ੍ਰਾਮੀਣ ਅਰਥਵਿਵਸਥਾ ‘ਤੇ ਬਹੁਤ ਹੀ ਸਕਾਰਾਤਮਕ ਪ੍ਰਭਾਵ ਹੋ ਰਿਹਾ ਹੈ।

ਆਦਰਯੋਗ   ਸਪੀਕਰ ਸਾਹਿਬ ਜੀ,

ਰਾਸ਼ਟਰਪਤੀ ਜੀ ਨੇ ਆਪਣੇ ਸੰਬੋਧਨ ਵਿੱਚ ਲਖਪਤੀ ਦੀਦੀ ਅਭਿਯਾਨ ਦੀ ਚਰਚਾ ਕੀਤੀ ਹੈ। ਸਾਡੀ ਨਵੀਂ ਸਰਕਾਰ ਤੀਸਰੀ ਵਾਰ ਬਣਨ ਦੇ ਬਾਅਦ ਹੁਣ ਤੱਕ ਜੋ ਜਾਣਕਾਰੀਆਂ ਰਜਿਸਟਰ ਹੋਈਆਂ ਹਨ ਉਸ ਹਿਸਾਬ ਨਾਲ 50 ਲੱਖ ਤੋਂ ਜ਼ਿਆਦਾ ਲਖਪਤੀ ਦੀਦੀਆਂ ਦੀ ਜਾਣਕਾਰੀ ਸਾਡੇ ਤੱਕ ਪਹੁੰਚੀ ਹੈ ਅਤੇ ਜਦੋਂ ਤੋਂ ਮੈਂ ਇਸ ਯੋਜਨਾ ਨੂੰ ਅੱਗੇ ਵਧਾਇਆ ਹੈ, ਹੁਣ ਤੱਕ ਕਰੀਬ ਸਵਾ ਕਰੋੜ ਮਹਿਲਾਵਾਂ ਲਖਪਤੀ ਦੀਦੀ ਬਣੀਆਂ ਹਨ ਅਤੇ ਸਾਡਾ ਲਕਸ਼ ਹੈ ਕਿ ਅਸੀਂ ਤਿੰਨ ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਵਾਂਗੇ ਅਤੇ ਇਸ ਦੇ ਲਈ ਆਰਥਿਕ ਕਾਰਜਕ੍ਰਮਾਂ ‘ਤੇ ਬਲ ਦਿੱਤਾ ਜਾਵੇਗਾ। 

ਆਦਰਯੋਗ   ਸਪੀਕਰ ਸਾਹਿਬ ਜੀ,

ਅੱਜ ਦੇਸ਼ ਦੇ ਅਨੇਕ ਪਿੰਡਾਂ ਵਿੱਚ ਡ੍ਰੋਨ ਦੀਦੀ ਦੀ ਚਰਚਾ ਹੋ ਰਹੀ ਹੈ, ਇੱਕ ਮਨੋਵਿਗਿਆਨਿਕ ਪਰਿਵਰਤਨ ਪਿੰਡ ਵਿੱਚ  ਆਇਆ ਹੈ, ਮਹਿਲਾ ਦੇ ਹੱਥ ਵਿੱਚ  ਡ੍ਰੋਨ ਚਲਾਉਂਦੇ ਹੋਏ ਦੇਖਕੇ ਪਿੰਡ ਦੇ ਲੋਕਾਂ ਦਾ ਮਹਿਲਾ ਦੇ ਪ੍ਰਤੀ ਦੇਖਣ ਦਾ ਨਜ਼ਰੀਆ ਬਦਲ ਰਿਹਾ ਹੈ ਅਤੇ ਅੱਜ ਨਮੋ ਡ੍ਰੋਨ ਦੀਦੀ ਖੇਤਾਂ ਵਿੱਚ  ਕੰਮ ਕਰਕੇ ਲੱਖਾਂ ਰੁਪਇਆ ਕਮਾਉਣ ਲਗੀਆਂ ਹਨ। ਮੁਦਰਾ ਯੋਜਨਾ ਭੀ ਨਾਰੀ ਸ਼ਕਤੀ ਦੇ ਲਈ ਉਸ ਦੇ ਸਸ਼ਕਤੀਕਰਣ ਦੀ ਬਹੁਤ ਬੜੀ ਭੂਮਿਕਾ ਅਦਾ ਕਰ ਰਿਹਾ ਹੈ। ਕਰੋੜ ਮਹਿਲਾਵਾਂ ਪਹਿਲੀ ਵਾਰ ਮੁਦਰਾ ਯੋਜਨਾ ਲੈ ਕੇ ਉਦਯੋਗ ਦੇ ਅੰਦਰ ਆਪਣੇ ਕਦਮ ਰੱਖੇ ਹਨ ਅਤੇ ਉਦਯੋਗਪਤੀ ਦੀ ਭੂਮਿਕਾ ਵਿੱਚ  ਆਈਆਂ ਹਨ। 

 

ਆਦਰਯੋਗ   ਸਪੀਕਰ ਸਾਹਿਬ ਜੀ,

4 ਕਰੋੜ ਪਰਿਵਾਰਾਂ ਨੂੰ ਜੋ ਘਰ ਦਿੱਤੇ ਉਸ ਵਿੱਚੋਂ ਕਰੀਬ ਕਰੀਬ 75 ਪਰਸੈਂਟ ਮਕਾਨ ਐਸੇ ਹਨ ਜਿਸ ਦਾ ਮਾਲਿਕਾਨਾ ਹੱਕ ਮਹਿਲਾਵਾਂ ਨੂੰ ਮਿਲਿਆ ਹੈ। 

ਆਦਰਯੋਗ   ਸਪੀਕਰ ਸਾਹਿਬ ਜੀ,

ਇਹ ਬਦਲਾਅ 21ਵੀਂ ਸਦੀ ਦੇ ਸਸ਼ਕਤ ਭਾਰਤ ਦੀ ਨੀਹ ਰੱਖ ਰਿਹਾ ਹੈ। ਆਦਰਯੋਗ ਸਪੀਕਰ ਸਾਹਿਬ ਜੀ, ਵਿਕਸਿਤ ਭਾਰਤ ਦਾ ਲਕਸ਼ ਗ੍ਰਾਮੀਣ ਅਰਥਵਿਵਸਥਾ ਉਸ ਨੂੰ ਸਸ਼ਕਤ ਕੀਤੇ ਬਿਨਾ ਅਸੀਂ ਵਿਕਸਿਤ ਭਾਰਤ ਦਾ ਨਿਰਮਾਣ ਨਹੀਂ ਕਰ ਸਕਦੇ ਹਾਂ ਅਤੇ ਇਸ ਲਈ ਰੂਰਲ ਇਕੌਨਮੀ ਦੇ ਹਰ ਖੇਤਰ ਨੂੰ ਅਸੀਂ ਸਪਰਸ਼ ਕਰਨ ਦਾ ਪ੍ਰਯਾਸ  ਕੀਤਾ ਹੈ ਅਤੇ ਅਸੀਂ ਜਾਣਦੇ ਹਾਂ, ਰੂਰਲ ਇਕੌਨਮੀ ਵਿੱਚ  ਖੇਤੀ ਕਿਸਾਨੀ ਦਾ ਬਹੁਤ ਮਹੱਤਵ ਰਹਿੰਦਾ ਹੈ। ਵਿਕਸਿਤ ਭਾਰਤ ਦੇ 4 ਥੰਮ੍ਹਾਂ ਵਿੱਚ  ਸਾਡਾ ਕਿਸਾਨ ਇੱਕ ਮਜ਼ਬੂਤ ਥੰਮ੍ਹ ਹੈ। ਬੀਤੇ ਦਹਾਕੇ ਵਿੱਚ  ਖੇਤੀ ਦੇ ਬਜਟ ਵਿੱਚ  10 ਗੁਣਾ ਵਾਧਾ ਕੀਤਾ ਗਿਆ ਹੈ, 10 ਟਾਇਮ| 2014 ਦੇ ਬਾਅਦ ਦੀ ਬਾਤ ਮੈਂ ਦੱਸਦਾ ਹਾਂ ਅਤੇ ਇਹ ਬਹੁਤ ਬੜਾ ਜੰਪ ਹੈ। 

ਆਦਰਯੋਗ   ਸਪੀਕਰ ਸਾਹਿਬ ਜੀ,

ਅੱਜ ਜੋ ਲੋਕ ਇੱਥੇ ਕਿਸਾਨ ਦੀਆਂ ਬਾਤਾਂ ਕਰਦੇ ਹਾਨ, 2014 ਤੋਂ ਪਹਿਲੇ ਯੂਰੀਆ ਮੰਗਣ ‘ਤੇ ਲਾਠੀ ਪੈਂਦੀ ਸੀ। ਰਾਤ-ਰਾਤ ਕਤਾਰਾਂ ਵਿੱਚ ਖੜ੍ਹਾ ਰਹਿਣਾ ਪੈਂਦਾ ਸੀ ਅਤੇ ਉਹ ਜਮਾਨਾ ਸੀ, ਜਦੋਂ ਖਾਦ ਕਿਸਾਨਾਂ ਦੇ ਨਾਮ ‘ਤੇ ਨਿਕਲਦੀ ਸੀ, ਲੇਕਿਨ ਖੇਤ ਵਿੱਚ  ਨਹੀਂ ਪਹੁੰਚਦੀ ਸੀ, ਕਿਤੇ ਹੋਰ ਹੀ ਕਾਲੀ ਬਜ਼ਾਰੀ ਵਿੱਚ  ਅਤੇ 1 ਰੁਪਏ ਅਤੇ 15 ਪੈਸੇ ਵਾਲਾ ਹੱਥ ਦੀ ਸਫਾਈ ਦਾ ਖੇਲ ਚਲਦਾ ਸੀ। ਅੱਜ ਕਿਸਾਨ ਨੂੰ ਉਚਿਤ ਖਾਦ ਮਿਲ ਰਹੀ ਹੈ। 

 

ਕੋਵਿਡ ਦਾ ਮਹਾਂਸੰਕਟ ਆਇਆ, ਸਾਰੀਆਂ ਸਪਲਾਈ ਚੈਨਸ ਡਿਸਟਰਬ ਹੋ ਗਈਆਂ, ਦੁਨੀਆ ਵਿੱਚ ਅਨਾਪ-ਸ਼ਨਾਪ ਕੀਮਤਾਂ ਵਧ ਗਏ ਅਤੇ ਪਰਿਣਾਮ ਇਹ ਹੋਇਆ, ਕਿਉਂਕਿ ਅਸੀਂ ਯੂਰੀਆ ‘ਤੇ ਡਿਪੈਂਡੈਂਟ ਹਾਂ, ਸਾਨੂੰ ਬਾਹਰ ਤੋਂ ਲਿਆਉਣਾ ਪੈਂਦਾ ਹੈ, ਅੱਜ ਭਾਰਤ ਸਰਕਾਰ ਨੂੰ ਜੋ ਬੋਰਾ ਯੂਰੀਆ ਦਾ ਰੁਪਏ 3000 ਵਿੱਚ ਪੈਂਦਾ ਹੈ, ਸਰਕਾਰ ਨੇ ਬੋਝ ਝੱਲਿਆ ਅਤੇ ਕਿਸਾਨ ਨੂੰ 300 ਤੋਂ ਭੀ ਘੱਟ ਕੀਮਤ ‘ਤੇ ਦਿੱਤਾ, 300 ਰੁਪਏ ਤੋਂ ਘੱਟ ਹੈ। ਕਿਸਾਨ ਨੂੰ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਹੋਵੇ, ਇਸ ਦੇ ਲਈ ਲਗਾਤਾਰ ਅਸੀਂ ਕੰਮ ਕਰ ਰਹੇ ਹਾਂ। 

 

ਆਦਰਯੋਗ   ਸਪੀਕਰ ਸਾਹਿਬ ਜੀ,

ਕਿਸਾਨਾਂ ਨੂੰ ਸਸਤੀ ਖਾਦ ਮਿਲੇ ਇਸ ਇੱਕ ਕੰਮ ਦੇ ਲਈ ਪਿਛਲੇ 10 ਸਾਲ ਵਿੱਚ  12 ਲੱਖ ਕਰੋੜ ਰੁਪਇਆ ਖਰਚ ਕੀਤਾ ਗਿਆ ਹੈ। ਪੀਐੱਮ ਕਿਸਾਨ ਸਨਮਾਨ ਨਿਧੀ, ਉਸ ਦੇ  ਕਰੀਬ ਸਾਢੇ ਤਿੰਨ ਲੱਖ ਕਰੋੜ ਰੁਪਏ ਡਾਇਰੈਕਟ ਕਿਸਾਨ ਦੇ ਖਾਤੇ ਵਿੱਚ  ਪਹੁੰਚੇ ਹਨ। ਅਸੀਂ ਰਿਕਾਰਡ ਐੱਮਐੱਸਪੀ ਭੀ ਵਧਾਇਆ ਅਤੇ ਪਹਿਲੇ ਦੀ ਤੁਲਨਾ ਵਿੱਚ  ਬੀਤੇ ਦਹਾਕੇ ਵਿੱਚ ਤਿੰਨ ਗੁਣਾ ਅਧਿਕ ਅਸੀਂ ਖਰੀਦ ਕੀਤੀ ਹੈ। ਕਿਸਾਨ ਨੂੰ ਰਿਣ ਮਿਲੇ, ਅਸਾਨ ਰਿਣ ਮਿਲੇ, ਸਸਤਾ ਰਿਣ ਮਿਲੇ, ਉਸ ਵਿੱਚ  ਭੀ ਤਿੰਨ ਗੁਣਾ ਵਾਧਾ ਕਿਤਾ ਗਿਆ ਹੈ। ਪਹਿਲੇ ਆਪਦਾ ਵਿੱਚ  ਕਿਸਾਨ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਜਾਂਦਾ ਸੀ। ਸਾਡੇ ਸੇਵਾਕਾਲ ਦੇ ਦੌਰਾਨ ਪੀਐੱਮ ਫਸਲ ਬੀਮਾ ਦੇ ਤਹਿਤ 2 ਲੱਖ ਕਰੋੜ ਰੁਪਏ ਕਿਸਾਨਾਂ ਨੂੰ ਮਿਲੇ ਹਨ। 

ਆਦਰਯੋਗ   ਸਪੀਕਰ ਸਾਹਿਬ ਜੀ,

ਸਿੰਚਾਈ ਦੇ ਲਈ ਬੀਤੇ ਦਹਾਕੇ ਵਿੱਚ ਅਭੂਤਪੂਰਵ ਕਦਮ ਉਠਾਏ ਗਏ ਹਨ ਅਤੇ ਜੋ ਲੋਕ ਸੰਵਿਧਾਨ ਦੀਆਂ ਬਾਤਾਂ ਕਰਦੇ ਹਨ ਉਨ੍ਹਾਂ ਨੂੰ ਜ਼ਿਆਦਾ ਗਿਆਨ ਨਹੀਂ ਹੈ, ਇਹ ਭੀ ਦੁਰਭਾਗ ਹੈ, ਬਹੁਤ ਘੱਟ ਲੋਕਾਂ ਨੂੰ ਮਾਲੂਮ ਹੋਵੇਗਾ ਕਿ ਸਾਡੇ ਦੇਸ਼ ਵਿੱਚ  ਡਾਕਟਰ ਬਾਬਾਸਾਹੇਬ ਅੰਬੇਡਕਰ ਨੇ ਪਾਣੀ ਦੀਆਂ ਯੋਜਨਾਵਾਂ ਨੂੰ ਲੈ ਕੇ ਇਤਨਾ ਉਨ੍ਹਾਂ ਦਾ ਵਿਜ਼ਨ ਕਲੀਅਰ ਸੀ, ਇਤਨਾ ਵਿਆਪਕ ਸੀ ਅਤੇ ਇਤਨਾ ਸਮਾਵੇਸ਼ੀ ਸੀ, ਜੋ ਅੱਜ ਭੀ ਅਸੀਂ ਲੋਕਾਂ ਨੂੰ ਪ੍ਰੇਰਣਾ ਦਿੰਦਾ ਹੈ ਅਤੇ 100 ਤੋਂ ਬੜੇ ਸਿੰਚਾਈ ਪ੍ਰੋਜੈਕਟਾਂ, ਜੋ ਦਹਾਕਿਆਂ ਤੋਂ ਲਟਕੇ ਹੋਏ ਸਨ, ਅਸੀਂ ਉਨ੍ਹਾਂ ਦਾ ਪੂਰਾ ਕਰਨ ਦਾ ਅਭਿਯਾਨ  ਚਲਾਇਆ, ਤਾਕਿ ਕਿਸਾਨਾਂ ਦੇ ਖੇਤ ਵਿੱਚ  ਪਾਣੀ ਪਹੁੰਚੇ।  

 

ਬਾਬਾ ਸਾਹੇਬ ਦਾ ਵਿਜ਼ਨ ਭੀ ਨਦੀਆਂ ਨੂੰ ਜੋੜਨ ਦਾ, ਨਦੀਆਂ ਨੂੰ ਜੋੜਨ ਦੀ ਵਕਾਲਤ ਬਾਬਾ ਸਾਹੇਬ ਅੰਬੇਡਕਰ ਨੇ ਕੀਤੀ ਸੀ। ਲੇਕਿਨ ਵਰ੍ਹਿਆਂ   ਤੱਕ, ਦਹਾਕਿਆਂ-ਦਹਾਕੇ ਬੀਤ ਗਏ, ਕੁਝ ਨਹੀਂ ਹੋਇਆ। ਅੱਜ ਅਸੀਂ ਕੇਨ-ਬੇਤਵਾ ਲਿੰਕ ਪ੍ਰੋਜੈਕਟ ਅਤੇ ਪਾਰਵਰਤੀ-ਕਾਲੀਸਿੰਧ-ਚੰਬਲ ਲਿੰਕ ਪ੍ਰੋਜੈਕਟ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਮੈਂ ਤਾਂ ਗੁਜਰਾਤ ਵਿੱਚ  ਕਈ ਨਦੀਆਂ ਨੂੰ ਇਸ ਪ੍ਰਕਾਰ ਨਾਲ ਜੋੜ ਕੇ ਲੁਪਤ ਹੋਈਆਂ ਨਦੀਆਂ ਨੂੰ ਜਿੰਦਾ ਕਰਨ ਦਾ ਕੰਮ ਕਰਨ ਦਾ ਮੇਰਾ ਸਫਲ ਅਨੁਭਵ ਭੀ ਰਿਹਾ ਹੈ। 

ਆਦਰਯੋਗ  ਸਪੀਕਰ ਸਾਹਿਬ ਸਾਹਿਬ,

ਹਰ ਦੇਸ਼ਵਾਸੀ ਦਾ ਇਹ ਸੁਪਨਾ ਹੋਣਾ ਚਾਹੀਦਾ ਹੈ। ਸਾਡਾ ਸਭ ਦਾ ਸੁਪਨਾ ਹੋਣਾ ਚਾਹੀਦਾ ਹੈ ਕਿ ਦੁਨੀਆ ਦੇ ਹਰ ਡਾਇਨਿੰਗ ਟੇਬਲ ‘ਤੇ ਮੇਡ ਇਨ ਇੰਡੀਆ ਫੂਡ ਪੈਕੇਟ ਕਿਉਂ ਨਾ ਹੋਵੇ। ਅੱਜ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਭਾਰਤ ਦੀ ਚਾਹ ਇਸ ਦੇ ਨਾਲ-ਨਾਲ ਹੁਣ ਸਾਡੀ ਕੌਫੀ ਵੀ ਦੁਨੀਆ ਵਿੱਚ ਆਪਣੀ ਮਹਿਕ ਫੈਲਾ ਰਹੀ ਹੈ। ਬਜ਼ਾਰਾਂ ਵਿੱਚ ਧੂਮ ਮਚਾ ਰਹੀ ਹੈ।  Even  ਸਾਡੀ ਟਰਮਰਿਕ ਦੀ ਕੋਵਿਡ ਦੇ ਬਾਅਦ ਸਭ ਤੋਂ ਜ਼ਿਆਦਾ ਮੰਗ ਵਧੀ ਹੈ।

ਆਦਰਯੋਗ  ਸਪੀਕਰ ਸਾਹਿਬ ਜੀ,

ਆਪ (ਤੁਸੀਂ) ਜ਼ਰੂਰ ਦੇਖੋਗੇ, ਆਉਣ ਵਾਲੇ ਸਮੇਂ ਵਿੱਚ ਸਾਡਾ Processed Seafood ਅਤੇ ਜਿਸ ਨੂੰ ਲੈ ਕੇ ਕੁਝ ਲੋਕਾਂ ਨੂੰ ਪਤਾ ਨਹੀਂ ਕਦੋਂ ਕਿਉਂ ਦਰਦ ਹੋਇਆ, ਬਿਹਾਰ ਦਾ ਮਖਾਣਾ ਦੁਨੀਆ ਵਿੱਚ ਪਹੁੰਚਣ ਵਾਲਾ ਹੈ। ਸਾਡਾ ਮੋਟਾ ਅਨਾਜ ਯਾਨੀ ਸ਼੍ਰੀ ਅੰਨ, ਇਹ ਵੀ ਦੁਨੀਆ ਦੇ ਬਜ਼ਾਰਾਂ ਵਿੱਚ ਭਾਰਤ ਦੀ ਸ਼ਾਨ ਵਧਾਏਗਾ।

ਆਦਰਯੋਗ  ਸਪੀਕਰ ਸਾਹਿਬ ਸਾਹਿਬ,

ਵਿਕਸਿਤ ਭਾਰਤ ਦੇ ਲਈ Future Ready ਸ਼ਹਿਰ ਉਹ ਵੀ ਬਹੁਤ ਜ਼ਰੂਰੀ ਹੈ। ਸਾਡਾ ਦੇਸ਼ ਬਹੁਤ ਤੇਜ਼ੀ ਨਾਲ Urbanisation ਦੀ ਤਰਫ ਵਧ ਰਿਹਾ ਹੈ ਅਤੇ ਇਸ ਨੂੰ ਚੁਣੌਤੀ ਅਤੇ ਸੰਕਟ ਨਹੀਂ ਮੰਨਣਾ ਚਾਹੀਦਾ ਹੈ। ਇਸ ਨੂੰ ਅਵਸਰ ਮੰਨਣਾ ਚਾਹੀਦਾ ਹੈ ਅਤੇ ਸਾਨੂੰ ਉਸ ਦਿਸ਼ਾ ਵਿੱਚ ਅੱਗੇ ਕੰਮ ਕਰਨਾ ਚਾਹੀਦਾ ਹੈ। Infrastructure ਦਾ ਵਿਸਤਾਰ ਅਵਸਰਾਂ ਦਾ ਪ੍ਰਸਾਰ ਹੁੰਦਾ ਹੈ। ਜਿੱਥੇ connectivity ਵਧਦੀ ਹੈ, ਉੱਥੇ ਸੰਭਾਵਨਾਵਾਂ ਵੀ ਵਧਦੀਆਂ ਹਨ। ਦਿੱਲੀ-ਯੂਪੀ ਨੂੰ ਜੋੜਨ ਵਾਲੀ ਪਹਿਲੀ ਨਮੋ ਰੇਲ, ਉਸ ਦਾ ਲੋਕਅਰਪਣ ਸੀ ਅਤੇ ਮੈਨੂੰ ਵੀ ਉਸ ਵਿੱਚ ਯਾਤਰਾ ਕਰਨ ਦਾ ਅਵਸਰ ਮਿਲਿਆ। 

ਅਜਿਹੀ connectivity, ਅਜਿਹਾ Infrastructure ਭਾਰਤ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਨੂੰ ਪਹੁੰਚੇ, ਇਹ ਸਾਡੀ ਆਉਣ ਵਾਲੇ ਦਿਨਾਂ ਦੀ ਜ਼ਰੂਰਤ ਹੈ ਅਤੇ ਸਾਡੀ ਦਿਸ਼ਾ ਹੈ।

ਆਦਰਯੋਗ  ਸਪੀਕਰ ਸਾਹਿਬ ਜੀ,

ਦਿੱਲੀ ਦਾ ਨੈੱਟਵਰਕ ਡਬਲ ਹੋਇਆ ਅਤੇ ਅੱਜ ਟੀਅਰ-2, ਟੀਅਰ-3 ਸਿਟੀ ਵਿੱਚ ਵੀ ਮੈਟਰੋ ਨੈੱਟਵਰਕ ਪਹੁੰਚ ਰਿਹਾ ਹੈ। ਅੱਜ ਅਸੀਂ ਸਾਰੇ ਮਾਣ ਕਰ ਸਕਦੇ ਹਾਂ, ਅੱਜ ਭਾਰਤ ਦਾ ਮੈਟਰੋ ਨੈੱਟਵਰਕ 1000 ਕਿਲੋਮੀਟਰ ਪਾਰ ਕਰ ਗਿਆ ਹੈ ਅਤੇ ਇਤਨਾ ਹੀ ਨਹੀਂ, ਵਰਤਮਾਨ ਵਿੱਚ 1000 ਕਿਲੋਮੀਟਰ ਅਤੇ ਉਸ ‘ਤੇ ਵੀ ਕੰਮ ਚਲ ਰਿਹਾ ਹੈ। ਯਾਨੀ ਅਸੀਂ ਕਿਤਨੀ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ।

ਆਦਰਯੋਗ  ਸਪੀਕਰ ਸਾਹਿਬ ਜੀ,

ਪ੍ਰਦੂਸ਼ਣ ਨੂੰ ਘੱਟ ਕਰਨ ਦੀ ਦਿਸ਼ਾ ਵਿੱਚ ਵੀ ਕਈ initiative ਭਾਰਤ ਸਰਕਾਰ ਨੇ ਲਏ ਹਨ। 12 ਹਜ਼ਾਰ ਇਲੈਕਟ੍ਰਿਕ ਬੱਸਾਂ ਅਸੀਂ ਦੇਸ਼ ਵਿੱਚ ਦੌੜਾਨੇ ਸ਼ੁਰੂ ਕੀਤੀਆਂ ਹਨ ਅਤੇ ਦਿੱਲੀ ਨੂੰ ਵੀ ਬੜੀ ਸੇਵਾ ਕਰੀ (ਕੀਤੀ) ਹੈ, ਅਸੀਂ ਦਿੱਲੀ ਨੂੰ ਭੀ ਦਿੱਤਾ ਹੈ।

ਆਦਰਯੋਗ  ਸਪੀਕਰ ਸਾਹਿਬ ਜੀ,

ਸਾਡੇ ਦੇਸ਼ ਵਿੱਚ ਇੱਕ ਨਵੀਂ ਅਰਥਵਿਵਸਥਾ ਹਮੇਸ਼ਾ ਸਮੇਂ-ਸਮੇਂ ‘ਤੇ ਇਸ ਦਾ ਵਿਸਤਾਰ ਹੁੰਦਾ ਜਾ ਰਿਹਾ ਹੈ। ਅੱਜ ਬਰੇ ਸ਼ਹਿਰਾਂ ਵਿੱਚ Gig Economy ਇੱਕ ਮਹੱਤਵਪੂਰਨ ਏਰੀਆ ਡਿਵੈਲਪ ਹੋ ਰਿਹਾ ਹੈ। ਲੱਖਾਂ ਯੁਵਾ ਇਸ ਵਿੱਚ ਜੁੜ ਰਹੇ ਹਨ। ਅਸੀਂ ਇਸ ਬਜਟ ਵਿੱਚ ਕਿਹਾ ਹੈ ਕਿ ਸ਼੍ਰਮ! ਈ-ਸ਼੍ਰਮ ਪੋਰਟਲ ‘ਤੇ ਅਜਿਹੇ Gig ਵਰਕਰ ਆਪਣੀ ਰਜਿਸਟਰੀ ਕਰਵਾਉਣ ਅਤੇ ਵੈਰੀਫਿਕੇਸ਼ਨ ਦੇ ਬਾਅਦ ਉਨ੍ਹਾਂ ਨੂੰ ਇਸ ਨਿਊ ਏਜ ਸਰਵਿਸ ਇਕੌਨਮੀ ਹੈ, ਉਸ ਨੂੰ ਅਸੀਂ ਕਿਸ ਪ੍ਰਕਾਰ ਸਹਾਇਤਾ ਕਰ ਸਕੀਏ ਅਤੇ ਉਨ੍ਹਾਂ ਨੂੰ ਇੱਕ ਆਈਡੀ ਕਾਰਡ ਮਿਲੇ ਈ-ਸ਼੍ਰਮ ਪੋਰਟਲ ‘ਤੇ ਆਉਣ ਦੇ ਬਾਅਦ ਅਤੇ ਅਸੀਂ ਕਿਹਾ ਹੈ ਕਿ ਇਨ੍ਹਾਂ Gig ਵਰਕਰਸ ਨੂੰ ਆਯੁਸ਼ਮਾਨ ਯੋਜਨਾ ਦਾ ਭੀ ਲਾਭ ਦਿੱਤਾ ਜਾਵੇਗਾ ਤਾਕਿ Gig ਵਰਕਰਸ ਨੂੰ ਇੱਕ ਸਹੀ ਦਿਸ਼ਾ ਵਿੱਚ ਜਾਣ ਦੀ ਸੁਵਿਧਾ ਮਿਲੇਗੀ ਅਤੇ ਇੱਕ ਅਨੁਮਾਨ ਹੈ ਕਿ ਅੱਜ ਦੇਸ਼ ਵਿੱਚ ਕਰੀਬ-ਕਰੀਬ ਇੱਕ ਕਰੋੜ Gig ਵਰਕਰ ਹਨ ਅਤੇ ਉਸ ਦਿਸ਼ਾ ਵਿੱਚ ਭੀ ਅਸੀਂ ਕੰਮ ਕਰ ਰਹੇ ਹਾਂ।

ਆਦਰਯੋਗ  ਸਪੀਕਰ ਸਾਹਿਬ ਸਾਹਿਬ.

MSME ਸੈਕਟਰ ਬਹੁਤ ਬੜੀ ਮਾਤਰਾ ਵਿੱਚ ਜੌਬ ਦੇ ਅਵਸਰ ਲੈ ਕੇ ਆਉਂਦਾ ਹੈ ਅਤੇ ਇਹ ਅਜਿਹਾ ਖੇਤਰ ਹੈ ਕਿ ਜਿਸ ਵਿੱਚ ਰੋਜ਼ਗਾਰ ਦੀਆਂ ਅਪਾਰ ਸੰਭਾਵਨਾਵਾਂ ਹਨ। ਇਹ ਛੋਟੇ ਉਦਯੋਗ ਆਤਮਨਿਰਭਰ ਭਾਰਤ ਦੇ ਪ੍ਰਤੀਕ ਹਨ। ਦੇਸ਼ ਦੀ ਅਰਥਵਿਵਸਥਾ ਵਿੱਚ ਸਾਡਾ MSME ਸੈਕਟਰ ਬਹੁਤ ਬੜਾ ਯੋਗਦਾਨ ਦੇ ਰਿਹਾ ਹੈ। ਸਾਡੀ ਨੀਤੀ ਸਾਫ਼ ਹੈ,

MSMEs ਨੂੰ ਸਰਲਤਾ, ਸਹੂਲਤੀਅਤ ਅਤੇ ਸੰਬਲ ਇੱਕ ਐਸਾ ਖੇਤਰ ਹੈ ਜਿਸ ਵਿੱਚ ਰੋਜ਼ਗਾਰ ਦੀਆਂ ਸੰਭਾਵਨਾਵਾਂ ਹਨ ਅਤੇ ਇਸ ਵਾਰ ਅਸੀਂ Mission Manufacturing ਉਸ ‘ਤੇ ਬਲ ਦਿੱਤਾ ਹੈ ਅਤੇ ਇੱਕ Mission Mode ਵਿੱਚ ਅਸੀਂ Manufacturing Sector ਮਤਲਬ ਦੇ MSMEs ਨੂੰ ਬਲ ਦੇਣਾ ਅਤੇ MSMEs ਦੇ ਮਾਧਿਅਮ ਨਾਲ ਅਨੇਕ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਅਤੇ ਸਕਿੱਲ ਡਿਵੈਲਪਮੈਂਟ ਨਾਲ ਰੋਜ਼ਗਾਰ ਦੇ ਲਈ ਨੌਜਵਾਨਾਂ ਨੂੰ ਤਿਆਰ ਕਰਨਾ, ਅਜਿਹੇ ਪੂਰੇ ਈਕੋਸਿਸਟਮ ਨੂੰ ਅਸੀਂ ਬਲ ਦਿੰਦੇ ਹੋਏ ਅੱਗੇ ਵਧ ਰਹੇ ਹਾਂ। MSMEs ਸੈਕਟਰ ਵਿੱਚ ਸੁਧਾਰ ਦੇ ਲਈ ਕਈ ਪਹਿਲੂਆਂ ‘ਤੇ ਅਸੀਂ ਕੰਮ ਸ਼ੁਰੂ ਕੀਤਾ ਹੈ। MSMEs ਦੇ ਲਈ Criteria 2006 ਵਿੱਚ ਬਣਾਇਆ ਗਿਆ ਸੀ, ਉਸ ਨੂੰ ਅਪਡੇਟ ਨਹੀਂ ਕੀਤਾ ਗਿਆ। ਪਿਛਲੇ 10 ਵਰ੍ਹਿਆਂ ਵਿੱਚ ਇਸ Criteria ਵਿੱਚ ਅਸੀਂ ਦੋ ਵਾਰ ਅਪਗ੍ਰੇਡੇਸ਼ਨ ਕਰਨ ਦਾ ਪ੍ਰਯਾਸ ਕੀਤਾ ਅਤੇ ਇਸ ਵਾਰ ਇੱਕ ਬਹੁਤ ਬੜਾ ਜੰਪ ਲਗਾਇਆ ਹੈ। ਪਹਿਲੀ ਵਾਰ 2020 ਵਿੱਚ, ਦੂਸਰੀ ਵਾਰ ਇਸ ਬਜਟ ਵਿੱਚ ਅਸੀਂ MSMEs ਨੂੰ ਅੱਗੇ ਵਧਾਉਣ ਦਾ ਪ੍ਰਯਾਸ ਕੀਤਾ ਹੈ। ਹਰ ਤਰਫ਼ ਉਨ੍ਹਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ।

MSMEs ਦੇ ਸਾਹਮਣੇ ਚੁਣੌਤੀ Formal Financial Resources ਦੀ ਕਮੀ ਦੀ ਰਹੀ ਹੈ। ਕੋਵਿਡ ਦੇ ਸੰਕਟ ਦੇ ਕਾਲ ਵਿੱਚ MSMEs ਨੂੰ ਇੱਕ ਵਿਸ਼ੇਸ਼ ਬਲ ਦਿੱਤਾ ਗਿਆ। ਅਸੀਂ ਖਿਡੌਣਾ ਉਦਯੋਗ, ਉਸ ‘ਤੇ ਇੱਕ ਵਿਸ਼ੇਸ਼ ਬਲ ਦਿੱਤਾ ਹੈ। ਅਸੀਂ ਕੱਪੜਾ ਉਦਯੋਗ ਨੂੰ ਵਿਸ਼ੇਸ਼ ਬਲ ਦਿੱਤਾ, ਉਨ੍ਹਾਂ ਨੂੰ ਕੈਸ਼-ਫਲੋ ਦੀ ਕਮੀ ਨਹੀਂ ਹੋਣ ਦਿੱਤੀ ਅਤੇ ਬਿਨਾ ਕਿਸੇ ਗਰੰਟੀ ਦੇ ਲੋਨ ਦਿੱਤਾ। ਹਜ਼ਾਰਾਂ ਉਦਯੋਗਾਂ ਵਿੱਚ ਲੱਖਾਂ ਨੌਕਰੀਆਂ ਦੀਆਂ ਸੰਭਾਵਨਾਵਾਂ ਬਣੀਆਂ ਅਤੇ ਨੌਕਰੀਆਂ ਸੁਰੱਖਿਅਤ ਭੀ ਹੋਈਆਂ। ਛੋਟੇ ਉਦਯੋਗ, ਉਨ੍ਹਾਂ ਦੇ ਲਈ Customised Credit Card, Credit Guarantee Coverage, ਉਸ ਦਿਸ਼ਾ ਵਿੱਚ ਅਸੀਂ ਕਦਮ ਉਠਾਏ ਜਿਸ ਦੇ ਕਾਰਨ ਉਹ ਆਪਣੇ Ease of doing business ਨੂੰ ਭੀ ਹੁਲਾਰਾ ਮਿਲੇ

ਅਤੇ ਉਹ ਗ਼ੈਰ-ਜ਼ਰੂਰੀ ਨਿਯਮਾਂ ਨੂੰ ਘੱਟ ਕਰਨ ਦੇ ਕਾਰਨ, ਉਨ੍ਹਾਂ ਦਾ Administrative ਬੋਝ ਜੋ ਰਹਿੰਦਾ ਸੀ, ਇੱਕ-ਅੱਧੇ ਵਿਅਕਤੀ ਨੂੰ ਉਨ੍ਹਾਂ ਨੂੰ ਕੰਮ ‘ਤੇ ਪੈਸਾ ਦੇਣਾ ਪੈਂਦਾ ਸੀ, ਉਹ ਭੀ ਬੰਦ ਕਰ ਦਿੱਤਾ ਗਿਆ। MSMEs ਨੂੰ ਹੁਲਾਰਾ ਦੇਣ ਦੇ ਲਈ ਜੋ ਅਸੀਂ ਨਵੀਆਂ ਨੀਤੀਆਂ ਬਣਾਈਆਂ ਹਨ, ਤੁਹਾਨੂੰ ਖੁਸ਼ੀ ਹੋਵੇਗੀ ਇੱਕ ਸਮਾਂ ਸੀ 2014 ਦੇ ਪਹਿਲੇ, ਖਿਡੌਣੇ ਜਿਹੀਆਂ ਚੀਜ਼ਾਂ ਅਸੀਂ ਇੰਪੋਰਟ ਕਰਦੇ ਸਾਂ, ਅੱਜ ਮੈਂ ਗਰਵ (ਮਾਣ) ਨਾਲ ਕਹਿ ਸਕਦਾ ਹਾਂ ਕਿ ਮੇਰੇ ਦੇਸ਼ ਦੇ ਖਿਡੌਣੇ ਬਣਾਉਣ ਵਾਲੇ ਛੋਟੇ ਉਦਯੋਗ ਅੱਜ ਦੁਨੀਆ ਦੇ ਅੰਦਰ ਖਿਡੌਣੇ ਐਕਸਪਰਟ ਹੋ ਰਹੇ ਹਨ ਅਤੇ ਆਯਾਤ ਵਿੱਚ ਬਹੁਤ ਬੜੀ ਗਿਰਾਵਟ ਆਈ ਹੈ। ਨਿਰਯਾਤ ਵਿੱਚ ਕਰੀਬ 239 ਪਰਸੈਂਟ ਵਾਧਾ ਹੋਇਆ ਹੈ। MSMEs ਦੇ ਜ਼ਰੀਏ ਸੰਚਾਲਿਤ ਅਜਿਹੇ ਕਈ ਸੈਕਟਰਸ ਹਨ, ਜੋ ਦੁਨੀਆ ਭਰ ਵਿੱਚ ਆਪਣੀ ਪਹਿਚਾਣ ਬਣਾ ਰਹੇ ਹਨ। ਮੇਡ ਇਨ ਇੰਡੀਆ ਕੱਪੜੇ, Electronics, Electrical Scouts ਦੇ ਸਮਾਨ ਅੱਜ ਦੂਸਰੇ ਦੇਸ਼ਾਂ ਦੇ ਜੀਵਨ ਦਾ ਹਿੱਸਾ ਬਣ ਰਹੇ ਹਨ।

ਆਦਰਯੋਗ  ਸਪੀਕਰ ਸਾਹਿਬ ਜੀ,

ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਦੇਸ਼ ਅੱਗੇ ਵਧ ਰਿਹਾ ਹੈ ਅਤੇ ਬਹੁਤ ਆਤਮਵਿਸ਼ਵਾਸ ਦੇ ਨਾਲ ਅੱਗੇ ਵਧ ਰਿਹਾ ਹੈ। ਵਿਕਸਿਤ ਭਾਰਤ ਦਾ ਸੁਪਨਾ, ਇਹ ਕੋਈ ਸਰਕਾਰੀ ਸੁਪਨਾ ਨਹੀਂ ਹੁੰਦਾ ਹੈ। ਉਹ 140 ਕਰੋੜ ਦੇਸ਼ਵਾਸੀਆਂ ਦਾ ਸੁਪਨਾ ਹੈ ਅਤੇ ਇਸ ਸੁਪਨੇ ਨੂੰ ਹੁਣ ਸਭ ਨੇ ਜਿਤਨੀ ਊਰਜਾ ਦੇ ਸਕਦੇ ਹਨ, ਦੇਣ ਦਾ ਪ੍ਰਯਾਸ ਕਰਨਾ ਹੈ ਅਤੇ ਦੁਨੀਆ ਵਿੱਚ ਉਦਾਹਰਣ ਹਨ, 20-25 ਸਾਲ ਦੇ ਕਾਲਖੰਡ ਵਿੱਚ ਦੁਨੀਆ ਦੇ ਕਈ ਦੇਸ਼ਾਂ ਨੇ ਵਿਕਸਿਤ ਬਣ ਕੇ ਦਿਖਾਇਆ ਹੈ, ਤਾਂ ਭਾਰਤ ਦੇ ਕੋਲ ਤਾਂ ਸਮਰੱਥਾ ਅਪਾਰ ਹੈ। ਸਾਡੇ ਕੋਲ ਡੈਮੋਗ੍ਰਾਫੀ ਹੈ, ਡੈਮੋਕ੍ਰੇਸੀ ਹੈ, ਡਿਮਾਂਡ ਹੈ, ਅਸੀਂ ਕਿਉਂ ਨਹੀਂ ਕਰ ਸਕਦੇ? ਇਸ ਵਿਸ਼ਵਾਸ ਦੇ ਨਾਲ ਸਾਨੂੰ ਅੱਗੇ ਵਧਣਾ ਹੈ ਅਤੇ ਅਸੀਂ ਭੀ 2047, ਜਦੋਂ ਦੇਸ਼ ਆਜ਼ਾਦ ਹੋਵੇਗਾ ਤਦ ਆਜ਼ਾਦੀ ਦੇ 100 ਵਰ੍ਹੇ ਹੋਣਗੇ ਜਦੋਂ ਤਦ ਅਸੀਂ ਵਿਕਸਿਤ ਭਾਰਤ ਬਣ ਕੇ ਰਹਾਂਗੇ, ਇਹ ਸੁਪਨੇ ਲੈ ਕੇ ਚਲ ਰਹੇ ਹਾਂ।

ਅਤੇ ਆਦਰਯੋਗ  ਸਪੀਕਰ ਸਾਹਿਬ ਜੀ,

ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਸਾਨੂੰ ਹੋਰ ਬੜੇ ਲਕਸ਼ ਪਾਰ ਕਰਨੇ ਹਨ ਅਤੇ ਅਸੀਂ ਕਰਕੇ ਰਹਾਂਗੇ ਅਤੇ ਆਦਰਯੋਗ  ਸਪੀਕਰ ਸਾਹਿਬ ਜੀ, ਇਹ ਤਾਂ ਅਜੇ ਸਾਡੀ ਤੀਸਰੀ ਹੀ ਟਰਮ ਹੈ। ਅਸੀਂ ਦੇਸ਼ ਦੀ ਜ਼ਰੂਰਤ ਦੇ ਅਨੁਸਾਰ, ਆਧੁਨਿਕ ਭਾਰਤ ਬਣਾਉਣ ਦੇ ਲਈ, ਸਮਰੱਥ ਭਾਰਤ ਬਣਾਉਣ ਦੇ ਲਈ ਅਤੇ ਵਿਕਸਿਤ ਭਾਰਤ ਦਾ ਸੰਕਲਪ ਸਾਕਾਰ ਕਰਨ ਦੇ ਲਈ, ਅਸੀਂ ਆਉਣ ਵਾਲੇ ਅਨੇਕ ਵਰ੍ਹਿਆਂ ਤੱਕ ਜੁਟੇ ਰਹਿਣ ਵਾਲੇ ਹਾਂ।

ਆਦਰਯੋਗ  ਸਪੀਕਰ ਸਾਹਿਬ ਜੀ,

ਮੈਂ ਸਾਰੇ ਦਲਾਂ ਨੂੰ ਆਗਰਹਿ ਕਰਦਾ ਹਾਂ, ਸਾਰੇ ਨੇਤਾਵਾਂ ਨੂੰ ਤਾਕੀਦ ਕਰਦਾ ਹਾਂ, ਦੇਸ਼ਵਾਸੀਆਂ ਨੂੰ ਆਗਰਹਿ ਕਰਦਾ ਹਾਂ, ਆਪਣੀਆਂ-ਆਪਣੀਆਂ ਰਾਜਨੀਤਕ  ਵਿਚਾਰਧਾਰਾਵਾਂ ਹੋਣਗੀਆਂ, ਆਪਣੇ-ਆਪਣੇ ਰਾਜਨੀਤਕ ਕਾਰਜਕ੍ਰਮ ਹੋਣਗੇ, ਲੇਕਿਨ ਦੇਸ਼ ਤੋਂ ਬੜਾ ਕੁਝ ਨਹੀਂ ਹੋ ਸਕਦਾ ਹੈ। ਸਾਡੇ ਸਭ ਦੇ ਲਈ ਦੇਸ਼ ਸਭ ਸਰਵੋਤਮ ਹੈ ਅਤੇ ਅਸੀਂ ਮਿਲ ਕੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਆਪਣਾ 140 ਕਰੋੜ ਦੇਸ਼ਵਾਸੀਆਂ ਦਾ ਸੁਪਨਾ ਭੀ ਆਪਣਾ ਸੁਪਨਾ ਹੈ ਕਿ ਜਿੱਥੇ ਬੈਠਾ  ਹੋਇਆ ਹਰ ਸਾਂਸਦ ਵਿਕਸਿਤ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਦੇ ਲਈ ਕੰਮ ਕਰ ਰਿਹਾ ਹੋਵੇ।

ਆਦਰਯੋਗ  ਸਪੀਕਰ ਸਾਹਿਬ ਜੀ,

ਮੈਂ ਰਾਸ਼ਟਰਪਤੀ ਜੀ ਦੇ ਸੰਬੋਧਨ ‘ਤੇ ਆਪਣਾ ਧੰਨਵਾਦ ਵਿਅਕਤ ਕਰਦੇ ਹੋਏ ਤੁਹਾਡਾ ਭੀ ਆਭਾਰ ਵਿਅਕਤ ਕਰਦਾ ਹਾਂ, ਸਦਨ ਦਾ ਭੀ ਆਭਾਰ ਵਿਅਕਤ ਕਰਦਾ ਹਾਂ। ਧੰਨਵਾਦ!

 

****

ਐੱਮਜੇਪੀਐੱਸ/ਐੱਸਟੀ/ਏਵੀ/ਡੀਕੇ/ਆਰਕੇ