Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਹੋਈ ਚਰਚਾ ਦਾ ਜਵਾਬ ਦਿੱਤਾ। ਸਦਨ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੱਲ੍ਹ ਅਤੇ ਅੱਜ ਚਰਚਾ ਵਿੱਚ ਹਿੱਸਾ ਲੈਣ ਵਾਲੇ  ਸਾਰੇ ਮਾਣਯੋਗ ਸਾਂਸਦਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਲੋਕਤੰਤਰ ਦੀ ਪਰੰਪਰਾ ਵਿੱਚ ਜਿੱਥੇ ਜ਼ਰੂਰੀ ਹੋਵੇ ਉੱਥੇ ਪ੍ਰਸ਼ੰਸਾ ਅਤੇ ਜਿੱਥੇ ਜ਼ਰੂਰੀ ਹੋਵੇ ਉੱਥੇ ਕੁਝ ਨਕਾਰਾਮਤਕ ਟਿੱਪਣੀਆਂ ਦੋਨੋਂ ਹੀ ਸ਼ਾਮਲ ਹਨ, ਜੋ ਸੁਭਾਵਿਕ ਹੈ। ਰਾਸ਼ਟਰਪਤੀ ਦੇ ਸੰਬੋਧਨ ‘ਤੇ ਆਭਾਰ ਵਿਅਕਤ ਕਰਨ ਦਾ 14ਵੀਂ ਵਾਰ ਅਵਸਰ ਮਿਲਣ ਦੇ ਸੁਭਾਗ ਤੇ ਪ੍ਰਕਾਸ਼ ਪਾਉਂਦੇ ਹੋਏ ਉਨ੍ਹਾਂ ਨੇ ਨਾਗਰਿਕਾਂ ਦਾ ਆਪਣੀ ਤਰਫ਼ੋਂ ਸਨਮਾਨਪੂਵਰਕ ਧੰਨਵਾਦ ਕੀਤਾ ਅਤੇ ਆਪਣੇ ਵਿਚਾਰਾਂ ਨਾਲ ਪ੍ਰਸਤਾਵ ਨੂੰ ਸਮ੍ਰਿੱਧ ਕਰਨ ਦੇ ਲਈ ਚਰਚਾ ਵਿੱਚ ਸਾਰੇ ਪ੍ਰਤੀਭਾਗੀਆਂ ਦਾ ਆਭਾਰ ਵਿਅਕਤ ਕੀਤਾ।

ਇਹ ਟਿੱਪਣੀ ਕਰਦੇ ਹੋਏ ਕਿ 2025 ਤੱਕ 21ਵੀਂ ਸਦੀ ਦਾ ਇੱਕ ਚੌਥਾਈ ਹਿੱਸਾ ਬੀਤ ਚੁੱਕਿਆ ਹੋਵੇਗਾ, ਸ਼੍ਰੀ ਮੋਦੀ ਨੇ ਕਿਹਾ ਕਿ ਸਮਾਂ ਸੁਤੰਤਰਤਾ ਦੇ ਬਾਅਦ ਦੀਆਂ 20ਵੀਂ ਸਦੀ ਅਤੇ 21ਵੀਂ ਸਦੀ ਦੇ ਪਹਿਲੇ 25 ਵਰ੍ਹਿਆਂ ਦੀਆਂ ਉਪਲਬਧੀਆਂ ਦਾ ਮੁੱਲਾਂਕਣ ਕਰੇਗਾ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਰਾਸ਼ਟਰਪਤੀ ਦੇ ਸੰਬੋਧਨ ਦਾ ਵਿਸਤ੍ਰਿਤ ਅਧਿਐਨ ਕਰਨ ਤੋਂ ਪਤਾ ਚਲਦਾ ਹੈ ਕਿ ਇਹ ਭਵਿੱਖ ਦੇ 25 ਵਰ੍ਹਿਆਂ ਅਤੇ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਵਿੱਚ ਨਵਾਂ ਵਿਸ਼ਵਾਸ ਪੈਦਾ ਕਰਦਾ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ਤੇ ਪ੍ਰਕਾਸ਼ ਪਾਇਆ ਕਿ ਰਾਸ਼ਟਰਪਤੀ ਦਾ ਸੰਬੋਧਨ  ਵਿਕਸਿਤ ਭਾਰਤ (Viksit Bharat) ਦੇ ਸੰਕਲਪ ਨੂੰ ਮਜ਼ਬੂਤ ਕਰਦਾ ਹੈ, ਨਵਾਂ ਆਤਮਵਿਸ਼ਵਾਸ ਪੈਦਾ ਕਰਦਾ ਹੈ ਅਤੇ ਆਮ ਜਨਤਾ ਨੂੰ ਪ੍ਰੇਰਿਤ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪਿਛਲੇ 10 ਵਰ੍ਹਿਆਂ ਵਿੱਚ 25 ਕਰੋੜ ਲੋਕ ਗ਼ਰੀਬੀ ਤੋਂ ਬਾਹਰ ਨਿਕਲੇ ਹਨ, ਜਿਵੇਂ ਕਿ ਕਈ ਅਧਿਐਨਾਂ ਤੋਂ ਪਤਾ ਚਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰਯਾਸ ਗ਼ਰੀਬਾਂ ਅਤੇ ਲੋੜਵੰਦਾਂ ਦੇ ਪ੍ਰਤੀ ਸਰਕਾਰ ਦੇ ਸਮਰਪਣ ਅਤੇ ਅਤਿਅੰਤ ਸੰਵੇਦਨਸ਼ੀਲਤਾ ਦੇ ਨਾਲ ਯੋਜਨਾਵਾਂ ਦੇ ਪ੍ਰਭਾਵੀ ਲਾਗੂਕਰਣ ਦੇ ਕਾਰਨ ਸੰਭਵ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਜ਼ਮੀਨੀ ਹਕੀਕਤ ਜਾਣਨ ਵਾਲੇ ਲੋਕ ਜ਼ਮੀਨੀ ਪੱਧਰ ‘ਤੇ ਲੋਕਾਂ ਦੇ ਲਈ ਕੰਮ ਕਰਦੇ ਹਨ, ਤਾਂ ਜ਼ਮੀਨੀ ਪੱਧਰ ‘ਤੇ ਬਦਲਾਅ ਲਾਜ਼ਮੀ ਅਤੇ  ਨਿਸ਼ਚਿਤ ਹੈ। ਸ਼੍ਰੀ ਮੋਦੀ ਨੇ ਕਿਹਾ, “ਸਾਡੀ ਸਰਕਾਰ ਨੇ ਗ਼ਰੀਬਾਂ ਨੂੰ ਝੂਠੇ ਨਾਅਰੇ ਨਹੀਂ ਦਿੱਤੇ, ਬਲਕਿ ਸੱਚਾ ਵਿਕਾਸ ਦਿੱਤਾ ਹੈ।” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਗ਼ਰੀਬਾਂ ਦੇ ਦਰਦ ਅਤੇ ਮੱਧ ਵਰਗ ਦੀਆਂ  ਆਕਾਂਖਿਆਵਾਂ ਨੂੰ ਸਮਝਦੇ ਹੋਏ ਸਮਾਜ ਦੇ ਸਾਰੇ ਵਰਗਾਂ ਦੇ ਲਈ ਕੰਮ ਕਰ ਰਹੀ ਹੈ, ਜਿਸ ਦੀ ਕੁਝ ਲੋਕਾਂ ਵਿੱਚ ਕਮੀ ਸੀ।

ਇਹ ਦੇਖਦੇ ਹੋਏ ਕਿ ਮੌਨਸੂਨ ਦੇ  ਦੌਰਾਨ ਕੱਚੇ ਘਰਾਂ ਅਤੇ ਝੌਂਪੜੀਆਂ (kachcha houses and huts) ਵਿੱਚ ਰਹਿਣਾ ਅਸਲ ਵਿੱਚ ਨਿਰਾਸ਼ਾਜਨਕ ਸੀ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦੁਆਰਾ ਹੁਣ ਤੱਕ ਗ਼ਰੀਬਾਂ ਨੂੰ ਚਾਰ ਕਰੋੜ ਘਰ ਵੰਡੇ ਜਾ ਚੁੱਕੇ ਹਨ। ਮਹਿਲਾਵਾਂ ਨੂੰ ਖੁੱਲ੍ਹੇ ਵਿੱਚ ਸ਼ੌਚ ਕਰਨ ਵਿੱਚ ਹੋਣ ਵਾਲੀਆਂ ਕਠਿਨਾਈਆਂ ਨੂੰ ਘੱਟ ਕਰਨ ਦੇ  ਲਈ 12 ਕਰੋੜ ਤੋਂ ਅਧਿਕ ਪਖਾਨੇ (ਟਾਇਲਟਸ) ਬਣਾਏ ਹਨ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਰਕਾਰ ਹਰ ਘਰ ਜਲ ਯੋਜਨਾ (Har Ghar Jal scheme) ਦੇ ਜ਼ਰੀਏ ਹਰੇਕ ਘਰ ਵਿੱਚ ਨਲ ਤੋਂ ਪਾਣੀ ਪਹੁੰਚਾਉਣ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲ ਬਾਅਦ ਭੀ ਲਗਭਗ 75 ਪ੍ਰਤੀਸ਼ਤ ਜਾਂ 16 ਕਰੋੜ ਤੋਂ ਅਧਿਕ  ਘਰਾਂ ਵਿੱਚ ਨਲ-ਜਲ ਕਨੈਕਸ਼ਨ (tap-water connections) ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਪਿਛਲੇ 5 ਵਰ੍ਹਿਆਂ ਵਿੱਚ 12 ਕਰੋੜ ਪਰਿਵਾਰਾਂ ਨੂੰ ਨਲ ਸੇ ਜਲ ਕਨੈਕਸ਼ਨ ਸੁਨਿਸ਼ਚਿਤ ਕੀਤਾ ਹੈ ਅਤੇ ਇਹ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਰਾਸ਼ਟਰਪਤੀ ਦੇ ਸੰਬੋਧਨ ਵਿੱਚ ਗ਼ਰੀਬਾਂ ਦੇ ਲਈ ਕੀਤੇ ਗਏ ਕਾਰਜਾਂ ਦਾ ਬਿਉਰਾ ਦਿੰਦੇ ਹੋਏ ਸ਼੍ਰੀ ਮੋਦੀ ਨੇ ਕਿਹਾ ਕਿ ਸਮੱਸਿਆ ਦੀ ਪਹਿਚਾਣ ਕਰਨਾ ਕਾਫੀ ਨਹੀਂ ਹੈ, ਬਲਕਿ ਇਹ ਸੁਨਿਸ਼ਚਿਤ ਕਰਨ ਦੇ ਲਈ ਪੂਰੀ ਲਗਨ ਨਾਲ ਕੰਮ ਕਰਨਾ ਜ਼ਰੂਰੀ ਹੈ ਕਿ ਉਸ ਦਾ ਸਮਾਧਾਨ ਕੱਢਿਆ ਜਾਵੇ। ਉਨ੍ਹਾਂ  ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ, ਜਿਵੇਂ ਕਿ ਪਿਛਲੇ 10 ਵਰ੍ਹਿਆਂ ਦੇ ਉਨ੍ਹਾਂ ਦੇ ਕੰਮ ਦੇ ਨਾਲ-ਨਾਲ ਰਾਸ਼ਟਰਪਤੀ ਦੇ ਸੰਬੋਧਨ ਵਿੱਚ ਭੀ ਦੇਖਿਆ ਹੈ, ਸਮੱਸਿਆਵਾਂ ਦਾ ਸਮਾਧਾਨ ਸੁਨਿਸ਼ਚਿਤ ਕਰਨ ਦੇ ਲਈ ਪੂਰੀ ਲਗਨ ਨਾਲ ਕੰਮ ਕੀਤਾ ਹੈ।

ਪਿਛਲੀ ਸਥਿਤੀ ਨੂੰ ਉਜਾਗਰ ਕਰਦੇ ਹੋਏ, ਜਦੋਂ ਖਰਚ ਕੀਤੇ ਗਏ ਹਰੇਕ ਰੁਪਏ ਵਿੱਚੋਂ ਕੇਵਲ 15 ਪੈਸੇ ਹੀ ਇੱਛਿਤ ਸਥਾਨ ਤੱਕ ਪਹੁੰਚਦੇ ਸਨ, ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਦਾ ਮਾਡਲ ‘ਬੱਚਤ ਭੀ, ਵਿਕਾਸ ਭੀ” (Government’s model of “Bachat bhi, Vikas bhi”), ਦਾ ਅਰਥ ਹੈ ਬੱਚਤ ਦੇ ਨਾਲ ਪ੍ਰਗਤੀ, ਇਹ ਸੁਨਿਸ਼ਚਿਤ ਕਰਦਾ ਹੈ ਕਿ ਲੋਕਾਂ ਦਾ ਪੈਸਾ ਲੋਕਾਂ ਦੇ ਕਲਿਆਣ ਦੇ  ਲਈ ਉਪਯੋਗ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜਨਧਨ-ਆਧਾਰ-ਮੋਬਾਈਲ (ਜੇਏਐੱਮ-JAM) ਟ੍ਰਿਨਿਟੀ ਦੇ ਨਾਲ, ਸਰਕਾਰ ਨੇ ਪ੍ਰਤੱਖ ਲਾਭ ਟ੍ਰਾਂਸਫਰ (ਡੀਬੀਟੀ-DBT) ਸ਼ੁਰੂ ਕੀਤਾ ਅਤੇ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਲਗਭਗ 40 ਲੱਖ ਕਰੋੜ ਰੁਪਏ ਜਮ੍ਹਾਂ ਕੀਤੇ। ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਸਰਕਾਰ ਦੀਆਂ ਕਲਿਆਣਕਾਰੀ ਯੋਜਨਾਵਾਂ ਨਾਲ ਲਗਭਗ 10 ਕਰੋੜ ਲੋਕ ਕਿਸੇ ਹੋਰ ਦੇ ਨਾਮ ਤੋਂ ਗ਼ੈਰ-ਕਾਨੂੰਨੀ ਤਰੀਕੇ ਨਾਲ ਲਾਭਵੰਦ ਹੋ ਰਹੇ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 10 ਵਰ੍ਹਿਆਂ ਦੇ ਦੌਰਾਨ, ਸਮਾਜਿਕ ਨਿਆਂ ਸੁਨਿਸ਼ਚਿਤ ਕਰਨ ਦੇ ਲਈ ਅਜਿਹੇ ਲਾਭਾਰਥੀਆਂ ਨੂੰ ਸਮਾਪਤ ਕਰ ਦਿੱਤਾ ਗਿਆ ਅਤੇ ਵਿਭਿੰਨ ਯੋਜਨਾਵਾਂ ਦੇ ਜ਼ਰੀਏ  ਵਾਸਤਵਿਕ ਲਾਭਾਰਥੀਆਂ ਨੂੰ ਜੋੜਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲਗਭਗ 3 ਲੱਖ ਕਰੋੜ ਰੁਪਏ ਗਲਤ ਹੱਥਾਂ ਵਿੱਚ ਜਾਣ ਤੋਂ ਬਚ ਗਏ। ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸਰਕਾਰ ਨੇ ਜਨਤਕ ਖਰੀਦ ਵਿੱਚ ਟੈਕਨੋਲੋਜੀ ਦਾ ਵਿਆਪਕ ਉਪਯੋਗ ਕੀਤਾ ਹੈ, ਜੀਈਐੱਮ (GeM) (ਸਰਕਾਰੀ ਈ-ਮਾਰਕਿਟਪਲੇਸ/Government e-Marketplace) ਪੋਰਟਲ ਰਾਹੀਂ ਪਾਰਦਰਸ਼ਤਾ ਲਿਆਂਦੀ ਹੈ, ਜਿਸ ਦਾ ਉਪਯੋਗ ਹੁਣ ਰਾਜ ਸਰਕਾਰਾਂ ਭੀ ਕਰ ਰਹੀਆਂ ਹਨ। ਜੀਈਐੱਮ (GeM) ਪੋਰਟਲ ਦੇ ਜ਼ਰੀਏ ਕੀਤੀ ਗਈ ਖਰੀਦ ਪਰੰਪਰਾਗਤ ਖਰੀਦ ਵਿਧੀਆਂ ਦੀ ਤੁਲਨਾ ਵਿੱਚ ਅਧਿਕ ਕਿਫਾਇਤੀ ਰਹੀ ਹੈ, ਜਿਸ ਦੇ ਪਰਿਣਾਮਸਰੂਪ ਸਰਕਾਰ ਦੀ  1,15,000 ਕਰੋੜ ਰੁਪਏ ਦੀ ਬੱਚਤ ਹੋਈ ਹੈ।

ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸਵੱਛ ਭਾਰਤ ਅਭਿਯਾਨ (Swachh Bharat Abhiyan) ਦੀ ਸ਼ੁਰੂਆਤ ਵਿੱਚ ਖਿੱਲੀ ਉਡਾਈ ਗਈ ਸੀ, ਕਈ ਲੋਕਾਂ ਨੇ ਇਸ ਨੂੰ ਇੱਕ ਗਲਤੀ ਜਾਂ ਪਾਪ ਮੰਨਿਆ ਸੀ। ਆਲੋਚਨਾ ਦੇ ਬਾਵਜੂਦ, ਉਨ੍ਹਾਂ ਨੇ ਗਰਵ (ਮਾਣ) ਨਾਲ ਕਿਹਾ ਕਿ ਇਨ੍ਹਾਂ ਸਵੱਛਤਾ ਪ੍ਰਯਾਸਾਂ ਦੇ ਕਾਰਨ, ਹਾਲ ਦੇ ਵਰ੍ਹਿਆਂ ਵਿੱਚ ਸਰਕਾਰ ਨੇ ਸਰਕਾਰੀ ਦਫ਼ਤਰਾਂ  ਤੋਂ ਸਕ੍ਰੈਪ ਵੇਚ ਕੇ 2,300 ਕਰੋੜ  ਕਮਾਏ ਹਨ। ਪ੍ਰਧਾਨ ਮੰਤਰੀ ਨੇ ਮਹਾਤਮਾ ਗਾਂਧੀ ਦੇ ਟ੍ਰਸਟੀਸ਼ਿਪ ਦੇ ਸਿਧਾਂਤ ਦਾ ਹਵਾਲਾ ਦਿੰਦੇ ਹੋਏ ਇਸ ਬਾਤ ‘ਤੇ ਜ਼ੋਰ  ਦਿੱਤਾ ਕਿ ਉਹ ਜਨਤਾ ਦੀ ਸੰਪਤੀ ਦੇ ਟ੍ਰਸਟੀ ਹਨ ਅਤੇ ਹਰ ਪੈਸੇ ਨੂੰ ਬਚਾਉਣ ਅਤੇ ਉਸ ਦਾ ਸਹੀ ਇਸਤੇਮਾਲ ਕਰਨ ਦੇ ਲਈ ਪ੍ਰਤੀਬੱਧ ਹਨ।

ਈਥੇਨੌਲ ਮਿਸ਼ਰਣ (ethanol blending) ‘ਤੇ ਸਰਕਾਰ ਦੁਆਰਾ ਲਏ ਗਏ ਮਹੱਤਵਪੂਰਨ ਨਿਰਣੇ ਤੇ ਪ੍ਰਕਾਸ਼ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਕਿ ਭਾਰਤ ਊਰਜਾ ਦੇ ਮਾਮਲੇ ਵਿੱਚ ਸੁਤੰਤਰ ਨਹੀਂ ਹੈ ਅਤੇ ਬਾਹਰੀ ਸਰੋਤਾਂ ‘ਤੇ ਨਿਰਭਰ ਹੈ। ਉਨ੍ਹਾਂ ਨੇ ਕਿਹਾ ਕਿ ਈਥੇਨੌਲ ਮਿਸ਼ਰਣ ਦੀ ਸ਼ੁਰੂਆਤ ਨੇ ਪੈਟਰੋਲ ਅਤੇ ਡੀਜ਼ਲ ‘ਤੇ ਖਰਚ ਨੂੰ ਘੱਟ ਕਰ ਦਿੱਤਾ, ਜਿਸ ਸਦਕਾ 1 ਲੱਖ ਕਰੋੜ ਰੁਪਏ ਦੀ ਬੱਚਤ ਹੋਈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਰਕਮ ਨਾਲ ਕਿਸਾਨਾਂ ਨੂੰ ਸਿੱਧੇ ਲਾਭ ਹੋਇਆ ਹੈ, ਜਿਸ ਨਾਲ ਉਨ੍ਹਾਂ ਦੀ ਜੇਬ ਵਿੱਚ ਲਗਭਗ 1 ਲੱਖ ਕਰੋੜ ਰੁਪਏ ਆਏ ਹਨ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਦੋਂ ਉਹ ਬੱਚਤ ਦੀ ਬਾਤ ਕਰ ਰਹੇ ਹਨ, ਉਸ ਸਮੇਂ ਅਖ਼ਬਾਰ ਲੱਖਾਂ ਅਤੇ ਕਰੋੜਾਂ ਦੇ ਘੁਟਾਲਿਆਂ ਦੀਆਂ ਸੁਰਖੀਆਂ ਨਾਲ ਭਰੇ ਰਹਿੰਦੇ ਸਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਘੁਟਾਲੇ ਹੋਏ ਦਸ ਸਾਲ ਹੋ ਗਏ ਹਨ, ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਨ੍ਹਾਂ ਘੁਟਾਲਿਆਂ ਦੀ  ਅਣਹੋਂਦ ਨੇ ਦੇਸ਼ ਦੇ ਲੱਖਾਂ ਕਰੋੜ ਰੁਪਏ ਬਚਾਏ ਹਨ। ਇਨ੍ਹਾਂ ਬੱਚਤਾਂ ਦਾ ਉਪਯੋਗ ਜਨਤਾ ਦੀ ਸੇਵਾ ਦੇ  ਲਈ ਕੀਤਾ ਗਿਆ ਹੈ।

ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਉਠਾਏ ਗਏ ਵਿਭਿੰਨ ਕਦਮਾਂ ਸਦਕਾ ਲੱਖਾਂ ਕਰੋੜ ਰੁਪਏ ਦੀ ਬੱਚਤ ਹੋਈ ਹੈ, ਸ਼੍ਰੀ ਮੋਦੀ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਫੰਡਾਂ ਦਾ ਉਪਯੋਗ ਸ਼ਾਨਦਾਰ ਮਹਿਲ ਬਣਾਉਣ ਦੇ ਲਈ ਨਹੀਂ ਕੀਤਾ ਗਿਆ ਸੀ, ਬਲਕਿ ਰਾਸ਼ਟਰ-ਨਿਰਮਾਣ ਵਿੱਚ ਨਿਵੇਸ਼ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਤੋਂ ਦਸ ਸਾਲ ਪਹਿਲੇ ਬੁਨਿਆਦੀ ਢਾਂਚੇ ਦਾ ਬਜਟ 1.8 ਲੱਖ ਕਰੋੜ ਰੁਪਏ ਸੀ, ਜਦਕਿ ਅੱਜ ਬੁਨਿਆਦੀ ਢਾਂਚੇ ਦਾ ਬਜਟ 11 ਲੱਖ ਕਰੋੜ ਰੁਪਏ ਹੈ ਜਿਸ ਦੀ ਚਰਚਾ ਰਾਸ਼ਟਰਪਤੀ ਨੇ ਆਪਣੇ ਸੰਬੋਧਨ ਵਿੱਚ ਕੀਤੀ ਹੈ ਕਿ ਕਿਵੇਂ ਭਾਰਤ ਦੀ ਨੀਂਹ ਮਜ਼ਬੂਤ ਹੋ ਰਹੀ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ  ਪ੍ਰਕਾਸ਼ ਪਾਇਆ ਕਿ ਸੜਕਾਂ, ਰਾਜਮਾਰਗਾਂ, ਰੇਲਵੇ ਅਤੇ ਗ੍ਰਾਮੀਣ ਸੜਕਾਂ ਜਿਹੇ ਖੇਤਰਾਂ ਵਿੱਚ ਵਿਕਾਸ ਦੇ ਲਈ ਮਜ਼ਬੂਤ ਨੀਂਹ ਰੱਖੀ ਗਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ, “ਸਰਕਾਰੀ ਖਜ਼ਾਨੇ ਵਿੱਚ ਬੱਚਤ ਜ਼ਰੂਰੀ ਹੈ, ਜਿਵੇਂ ਕਿ ਟ੍ਰਸਟੀਸ਼ਿਪ ਦੇ ਸਿਧਾਂਤ ਦੇ ਮਾਧਿਅਮ ਨਾਲ ਜ਼ੋਰ ਦਿੱਤਾ ਗਿਆ ਹੈ। ਹਾਲਾਂਕਿ, ਇਹ ਭੀ ਉਤਨਾ ਹੀ ਮਹੱਤਵਪੂਰਨ ਹੈ ਕਿ ਆਮ ਨਾਗਰਕਿ ਭੀ ਅਜਿਹੀ ਬੱਚਤ ਤੋਂ ਲਾਭਵੰਦ ਹੋਣ।” ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਜਨਤਕ ਬੱਚਤ ਸੁਨਿਸ਼ਚਿਤ ਕਰਨ ਦੇ ਲਈ ਯੋਜਨਾਵਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme)  ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਬਿਮਾਰੀਆਂ ਦੇ ਕਾਰਨ ਨਾਗਰਿਕਾਂ ਦੁਆਰਾ ਉਠਾਏ ਜਾਣ ਵਾਲੇ ਖਰਚ ਵਿੱਚ ਕਾਫੀ ਕਮੀ ਆਈ ਹੈ। ਉਨ੍ਹਾਂ ਨੇ ਕਿਹਾ ਕਿ ਆਯੁਸ਼ਮਾਨ ਭਾਰਤ ਯੋਜਨਾ (Ayushman Bharat scheme) ਨੇ ਲੋਕਾਂ ਦੇ ਲਗਭਗ 1.2 ਲੱਖ ਕਰੋੜ ਰੁਪਏ ਬਚਾਏ ਹਨ। ਜਨ ਔਸ਼ਧੀ ਕੇਂਦਰਾਂ (Jan Aushadhi Kendras)  ਦੇ ਮਹੱਤਵ ਨੂੰ ਰੇਖਾਂਕਿਤ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ 60-70 ਸਾਲ ਦੀ ਉਮਰ ਦੇ ਬਜ਼ੁਰਗ ਮੈਂਬਰਾਂ ਵਾਲੇ ਪਰਿਵਾਰਾਂ ਦਾ, ਮੈਡੀਕਲ ਖਰਚ ਬਹੁਤ ਹੋ ਸਕਦਾ ਹੈ ਅਤੇ ਜਨ ਔਸ਼ਧੀ ਕੇਂਦਰਾਂ (Jan Aushadhi Kendras) ਨੇ ਦਵਾਈਆਂ ‘ਤੇ 80 ਪ੍ਰਤੀਸ਼ਤ ਦੀ ਛੂਟ (80% discount) ਪ੍ਰਦਾਨ ਕਰਕੇ ਪਰਿਵਾਰਾਂ ਦੇ ਮੈਡੀਕਲ ਖਰਚ ‘ਤੇ ਲਗਭਗ 30,000 ਕਰੋੜ ਰੁਪਏ ਬਚਾਉਣ ਵਿੱਚ ਮਦਦ ਕੀਤੀ ਹੈ।

ਸ਼੍ਰੀ ਮੋਦੀ ਨੇ ਯੂਨੀਸੈੱਫ ਦੇ ਅਨੁਮਾਨ (UNICEF’s estimation) ‘ਤੇ ਪ੍ਰਕਾਸ਼ ਪਾਇਆ ਕਿ ਉਚਿਤ ਸਵੱਛਤਾ ਅਤੇ ਪਖਾਨਿਆਂ (ਟਾਇਲਟਸ) ਵਾਲੇ ਪਰਿਵਾਰ ਸਲਾਨਾ ਲਗਭਗ 70,000 ਬਚਾਉਂਦੇ ਹਨ। ਉਨ੍ਹਾਂ ਨੇ ਸਵੱਛ ਭਾਰਤ ਅਭਿਯਾਨ (Swachh Bharat Abhiyan), ਪਖਾਨੇ (ਟਾਇਲਟਸ) ਨਿਰਮਾਣ ਅਤੇ ਸਵੱਛ ਜਲ ਤੱਕ ਪਹੁੰਚ ਜਿਹੀਆਂ ਪਹਿਲਾਂ ਨਾਲ ਸਾਧਾਰਣ ਪਰਿਵਾਰਾਂ ਨੂੰ ਹੋਏ ਮਹੱਤਵਪੂਰਨ ਲਾਭਾਂ ‘ਤੇ ਜ਼ੋਰ ਦਿੱਤਾ।

ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ “ਨਲ ਸੇ ਜਲ” ਪਹਿਲ (“Nal se Jal” initiative) ਦੀ ਡਬਲਿਊਐੱਚਓ(WHO) ਦੁਆਰਾ ਪ੍ਰਸ਼ੰਸਾ ਕੀਤੀ ਗਈ ਹੈ, ਪ੍ਰਧਾਨ ਮੰਤਰੀ ਨੇ ਕਿਹਾ ਕਿ ਡਬਲਿਊਐੱਚਓ ਦੀ ਰਿਪੋਰਟ ਦੇ ਅਨੁਸਾਰ, ਇਸ ਪਹਿਲ ਦੇ ਮਾਧਿਅਮ ਨਾਲ ਸਵੱਛ ਪਾਣੀ ਤੱਕ ਪਹੁੰਚ ਨੇ ਪਰਿਵਾਰਾਂ ਦੀਆਂ ਹੋਰ ਬਿਮਾਰੀਆਂ ਨਾਲ ਸਬੰਧਿਤ ਚਿਕਿਤਸਾ ਖਰਚਿਆਂ ‘ਤੇ ਸਲਾਨਾ ਔਸਤਨ 40 , 000 ਦੀ ਬੱਚਤ ਕੀਤੀ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਐਸੀਆਂ ਕਈ ਯੋਜਨਾਵਾਂ ਹਨ, ਜਿਨ੍ਹਾਂ ਨੇ ਆਮ ਨਾਗਰਿਕਾਂ (common citizens) ਨੂੰ ਆਪਣੇ ਖਰਚਿਆਂ ਨੂੰ ਬਚਾਉਣ ਵਿੱਚ ਮਦਦ ਕੀਤੀ ਹੈ।

ਇਸ ਬਾਤ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿ ਲੱਖਾਂ ਨਾਗਰਿਕਾਂ ਨੂੰ ਮੁਫ਼ਤ ਅਨਾਜ ਦੀ ਵੰਡ ਨਾਲ ਪਰਿਵਾਰਾਂ ਦੀ ਕਾਫੀ ਬੱਚਤ ਹੋਈ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਪੀਐੱਮ ਸੂਰਯਘਰ ਮੁਫ਼ਤ ਬਿਜਲੀ ਯੋਜਨਾ (PM Suryagarh free electricity scheme) ਨੇ ਪਰਿਵਾਰਾਂ ਦੀ ਬਿਜਲੀ ਖਰਚ ‘ਤੇ ਸਲਾਨਾ ਔਸਤਨ 25,000 ਤੋਂ 30,000 ਦੀ ਬੱਚਤ ਕੀਤੀ ਹੈ। ਇਸ ਦੇ ਇਲਾਵਾ, ਉਤਪਾਦਿਤ ਕਿਸੇ ਭੀ ਅਤਿਰਿਕਤ ਬਿਜਲੀ ਨੂੰ ਆਮਦਨ ਦੇ ਲਈ ਵੇਚਿਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਵਿਭਿੰਨ ਪਹਿਲਾਂ ਦੇ ਮਾਧਿਅਮ ਨਾਲ ਆਮ ਨਾਗਰਿਕਾਂ ਦੇ ਲਈ ਮਹੱਤਵਪੂਰਨ ਬੱਚਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਐੱਲਈਡੀ ਬਲਬ ਅਭਿਯਾਨ (LED bulb campaign) ਦਾ ਉਲੇਖ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਤੋਂ ਪਹਿਲੇ, ਐੱਲਈਡੀ ਬਲਬ 400 ਵਿੱਚ ਵੇਚੇ ਜਾਂਦੇ ਸਨ। ਅਭਿਯਾਨ ਦੇ ਕਾਰਨ, ਕੀਮਤ ਘਟ ਕੇ 40 ਹੋ ਗਈ, ਜਿਸ ਦੇ ਨਾਲ ਬਿਜਲੀ ਦੀ ਬੱਚਤ ਹੋਈ ਅਤੇ ਰੋਸ਼ਨੀ ਵਧੀ। ਉਨ੍ਹਾਂ ਨੇ ਕਿਹਾ ਕਿ ਇਸ ਅਭਿਯਾਨ ਨਾਲ ਨਾਗਰਿਕਾਂ ਦੀ ਲਗਭਗ 20,000 ਕਰੋੜ ਦੀ ਬੱਚਤ ਹੋਈ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਜਿਨ੍ਹਾਂ ਕਿਸਾਨਾਂ ਨੇ ਭੂਮੀ ਸਿਹਤ ਕਾਰਡ ਦਾ ਵਿਗਿਆਨਿਕ ਤਰੀਕੇ ਨਾਲ ਉਪਯੋਗ ਕੀਤਾ ਹੈ, ਉਨ੍ਹਾਂ ਨੂੰ ਪ੍ਰਤੀ ਏਕੜ 30,000 ਦੀ ਬੱਚਤ ਦੇ ਨਾਲ ਕਾਫੀ ਲਾਭ ਹੋਇਆ ਹੈ।

ਇਨਕਮ ਟੈਕਸ ‘ਤੇ ਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪਿਛਲੇ ਦਸ ਵਰ੍ਹਿਆਂ ਵਿੱਚ ਸਰਕਾਰ ਨੇ ਇਨਕਮ ਟੈਕਸ ਦੀਆਂ ਦਰਾਂ ਨੂੰ ਘੱਟ ਕੀਤਾ ਹੈ, ਜਿਸ ਦੇ ਨਾਲ ਮੱਧ ਵਰਗ ਦੀ ਬੱਚਤ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ 2013-14 ਵਿੱਚ ਕੇਵਲ 2 ਲੱਖ ਰੁਪਏ ਇਨਕਮ ਟੈਕਸ ਤੋਂ ਮੁਕਤ ਸਨ, ਜਦਕਿ ਅੱਜ 12 ਲੱਖ ਰੁਪਏ ਪੂਰੀ ਤਰ੍ਹਾਂ ਇਨਕਮ ਟੈਕਸ ਤੋਂ ਮੁਕਤ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 2014, 2017, 2019 ਅਤੇ 2023 ਦੇ ਦੌਰਾਨ ਸਰਕਾਰ ਨੇ ਲਗਾਤਾਰ ਰਾਹਤ ਪ੍ਰਦਾਨ ਕਰਨ ‘ਤੇ ਕੰਮ ਕੀਤਾ ਹੈ ਅਤੇ 75, 000 ਰੁਪਏ ਦੀ ਮਿਆਰੀ ਕਟੌਤੀ ਦੇ ਨਾਲ, ਵੇਤਨਭੋਗੀ ਵਿਅਕਤੀਆਂ (salaried individuals) ਨੂੰ 1 ਅਪ੍ਰੈਲ ਤੋਂ 12.75 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਇਨਕਮ ਟੈਕਸ ਨਹੀਂ ਦੇਣਾ ਹੋਵੇਗਾ।

ਜ਼ਮੀਨੀ ਹਕੀਕਤ ਤੋਂ ਕਟੇ ਰਹਿਣ ਅਤੇ ਬੜੀਆਂ-ਬੜੀਆਂ ਬਾਤਾਂ ਕਰਨ ਦੇ ਲਈ ਪਿਛਲੀਆਂ ਸਰਕਾਰਾਂ ਦੀ ਆਲੋਚਨਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ 21ਵੀਂ ਸਦੀ ਦੀ ਬਾਤ ਕਰਨ ਵਾਲੇ ਨੇਤਾ 20ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਭੀ ਪੂਰਾ ਨਹੀਂ ਕਰ ਪਾਏ। ਉਨ੍ਹਾਂ ਨੇ ਇਸ ਬਾਤ ‘ਤੇ ਦੁਖ ਵਿਅਕਤ ਕੀਤਾ ਕਿ ਦੇਸ਼ ਉਨ੍ਹਾਂ ਕਾਰਜਾਂ ਨੂੰ ਪੂਰਾ ਕਰਨ ਵਿੱਚ 40-50 ਸਾਲ ਪਿੱਛੇ ਹੈ ਜਿਨ੍ਹਾਂ ਨੂੰ ਦਹਾਕਿਆਂ ਪਹਿਲੇ ਪੂਰਾ ਕੀਤਾ ਜਾਣਾ ਚਾਹੀਦਾ ਸੀ। ਸ਼੍ਰੀ ਮੋਦੀ ਨੇ ਕਿਹਾ ਕਿ 2014 ਤੋਂ, ਜਦੋਂ ਜਨਤਾ ਨੇ ਸੇਵਾ ਦਾ ਅਵਸਰ ਦਿੱਤਾ, ਸਰਕਾਰ ਨੇ ਨੌਜਵਾਨਾਂ ‘ਤੇ ਵਿਆਪਕ ਰੂਪ ਨਾਲ ਧਿਆਨ ਕੇਂਦ੍ਰਿਤ ਕੀਤਾ ਹੈ, ਉਨ੍ਹਾਂ ਦੀਆਂ ਆਕਾਂਖਿਆਵਾਂ ‘ਤੇ ਜ਼ੋਰ ਦਿੱਤਾ ਹੈ ਅਤੇ ਉਨ੍ਹਾਂ ਦੇ ਲਈ ਅਨੇਕ ਅਵਸਰ ਪੈਦਾ ਕੀਤੇ ਹਨ। ਨਤੀਜਤਨ, ਯੁਵਾ ਹੁਣ ਗਰਵ (ਮਾਣ) ਨਾਲ ਆਪਣੀ ਪ੍ਰਤਿਭਾ ਅਤੇ ਉਪਲਬਧੀਆਂ ਦਾ ਪ੍ਰਦਰਸ਼ਨ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਪੁਲਾੜ ਖੇਤਰ, ਰੱਖਿਆ ਖੇਤਰ ਨੂੰ ਖੋਲ੍ਹਣ ਅਤੇ ਸੈਮੀਕੰਡਕਟਰ ਮਿਸ਼ਨ (Semiconductor Mission) ਦੇ ਸ਼ੁਭਅਰੰਭ ‘ਤੇ ਪ੍ਰਕਾਸ਼ ਪਾਇਆ। ਇਨੋਵੇਸ਼ਨ ਨੂੰ ਹੁਲਾਰਾ ਦੇਣ ਦੇ ਲਈ ਅਨੇਕ ਨਵੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਸਟਾਰਟਅਪ ਇੰਡੀਆ ਈਕੋਸਿਸਟਮ(Startup India ecosystem) ਨੂੰ ਪੂਰੀ ਤਰ੍ਹਾਂ ਨਾਲ ਵਿਕਸਿਤ ਕੀਤਾ ਗਿਆ ਹੈ। ਇਸ ਦੇ ਅਤਿਰਿਕਤ, ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਵਰਤਮਾਨ ਬਜਟ ਵਿੱਚ ਇੱਕ ਮਹੱਤਵਪੂਰਨ ਨਿਰਣੇ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਇਨਕਮ ਟੈਕਸ ਛੂਟ ਹੈ, ਜਿਸ ਨੇ ਬਹੁਤ ਧਿਆਨ ਆਕਰਸ਼ਿਤ ਕੀਤਾ ਹੈ। ਇਸ ਦੇ ਇਲਾਵਾ, ਪ੍ਰਧਾਨ ਮੰਤਰੀ ਨੇ ਪਰਮਾਣੂ ਊਰਜਾ ਖੇਤਰ ਨੂੰ ਖੋਲ੍ਹਣ ਦਾ ਐਲਾਨ ਕੀਤਾ, ਜਿਸ ਦੇ ਦੇਸ਼ ‘ਤੇ ਦੀਰਘਕਾਲੀ ਸਕਾਰਾਤਮਕ ਪ੍ਰਭਾਵ ਅਤੇ ਪਰਿਣਾਮ ਹੋਣਗੇ।

ਏਆਈ, 3ਡੀ ਪ੍ਰਿੰਟਿੰਗ , ਰੋਬੋਟਿਕਸ ਅਤੇ ਵਰਚੁਅਲ ਰਿਅਲਿਟੀ (AI, 3D printing, robotics, and virtual reality) ਦੇ ਮਹੱਤਵ ਅਤੇ ਗੇਮਿੰਗ ਸੈਕਟਰ (gaming sector) ਵਿੱਚ ਪ੍ਰਯਾਸਾਂ ਨੂੰ ਧਿਆਨ ਵਿੱਚ ਰੱਖ ਕੇ ਇਸ ਖੇਤਰ ਦੀ ਤੇਜ਼ੀ ਨਾਲ ਪ੍ਰਗਤੀ ਨੂੰ ਦੇਖਦੇ ਹੋਏ, ਸ਼੍ਰੀ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਪ੍ਰੋਤਸਾਹਿਤ ਕੀਤਾ ਕਿ ਉਹ ਭਾਰਤ ਨੂੰ ਦੁਨੀਆ ਭਰ ਵਿੱਚ ਗੇਮਿੰਗ ਦੀ ਰਚਨਾਤਮਕ ਰਾਜਧਾਨੀ ਬਣਾਉਣਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਦੇ ਲਈ, ਏਆਈ(AI) ਦਾ ਮਤਲਬ ਸਿਰਫ਼ ਆਰਟੀਫਿਸ਼ਲ ਇੰਟੈਲੀਜੈਂਸ (Artificial Intelligence) ਨਹੀਂ ਹੈ, ਬਲਕਿ ਐਸਪੀਰੇਸ਼ਨਲ ਇੰਡੀਆ(Aspirational India) ਭੀ ਹੈ। ਉਨ੍ਹਾਂ ਨੇ ਸਕੂਲਾਂ ਵਿੱਚ 10,000 ਅਟਲ ਟਿੰਕਰਿੰਗ ਲੈਬਸ (Atal Tinkering Labs) ਦੀ ਸ਼ੁਰੂਆਤ ‘ਤੇ ਪ੍ਰਕਾਸ਼ ਪਾਇਆ, ਜਿੱਥੇ ਵਿਦਿਆਰਥੀ ਆਪਣੀਆਂ ਰੋਬੋਟਿਕਸ ਰਚਨਾਵਾਂ ਨਾਲ ਦੂਸਰਿਆਂ ਨੂੰ ਚਕਿਤ(ਹੈਰਾਨ) ਕਰ ਰਹੇ ਹਨ। ਵਰਤਮਾਨ ਬਜਟ ਵਿੱਚ 50 , 000 ਅਟਲ ਟਿੰਕਰਿੰਗ ਲੈਬਸ (Atal Tinkering Labs) ਦੇ ਲਈ ਪ੍ਰਾਵਧਾਨ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਇਹ ਭੀ ਕਿਹਾ ਕਿ ਭਾਰਤ ਦੇ ਏਆਈ ਮਿਸ਼ਨ (India’s AI Mission) ਨੇ ਆਲਮੀ ਆਸ਼ਾਵਾਦ (global optimism) ਪੈਦਾ ਕੀਤਾ ਹੈ, ਅਤੇ ਵਿਸ਼ਵ ਏਆਈ ਮੰਚ (world AI platform) ‘ਤੇ ਭਾਰਤ ਦੀ ਉਪਸਥਿਤੀ ਮਹੱਤਵਪੂਰਨ ਹੋ ਗਈ ਹੈ।

ਇਸ ਵਰ੍ਹੇ ਦੇ ਬਜਟ ਵਿੱਚ ਡੀਪ ਟੈੱਕ ਦੇ ਖੇਤਰ (domain of Deep Tech) ਵਿੱਚ ਨਿਵੇਸ਼ ਸ਼ਾਮਲ ਕਰਨ ‘ਤੇ ਜ਼ੋਰ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ 21ਵੀਂ ਸਦੀ ਵਿੱਚ ਤੇਜ਼ੀ ਨਾਲ ਪ੍ਰਗਤੀ ਕਰਨ ਦੇ ਲਈ, ਜੋ ਪੂਰੀ ਤਰ੍ਹਾਂ ਨਾਲ ਟੈਕਨੋਲੋਜੀ ਸੰਚਾਲਿਤ ਹੈ, ਭਾਰਤ ਦੇ ਲਈ ਡੀਪ ਟੈੱਕ (Deep Tech) ਦੇ ਖੇਤਰ ਵਿੱਚ ਤੇਜ਼ੀ ਨਾਲ ਅੱਗੇ ਵਧਣਾ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੌਜਵਾਨਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਲਗਾਤਾਰ ਕੰਮ ਕਰ ਰਹੀ ਹੈ। ਹਾਲਾਂਕਿ, ਉਨ੍ਹਾਂ ਨੇ ਕੁਝ ਰਾਜਨੀਤਕ ਦਲਾਂ ਦੀ ਆਲੋਚਨਾ ਕੀਤੀ, ਜੋ ਚੋਣਾਂ ਦੇ ਦੌਰਾਨ ਭੱਤੇ ਦੇ ਵਾਅਦੇ ਕਰਕੇ ਨੌਜਵਾਨਾਂ ਨੂੰ ਧੋਖਾ ਦਿੰਦੇ ਹਨ, ਲੇਕਿਨ ਉਹ ਇਸ ਨੂੰ ਪੂਰਾ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਇਹ ਦਲ ਨੌਜਵਾਨਾਂ ਦੇ ਭਵਿੱਖ ਦੇ ਲਈ ਆਪਦਾ (disaster) ਬਣ ਗਏ ਹਨ।

ਹਰਿਆਣਾ ਵਿੱਚ ਹਾਲ ਹੀ ਵਿੱਚ ਹੋਏ ਘਟਨਾਕ੍ਰਮਾਂ ‘ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਬਣਨ ਦੇ ਤੁਰੰਤ ਬਾਅਦ ਬਿਨਾ ਕਿਸੇ ਲਾਗਤ ਜਾਂ ਵਿਚੋਲਿਆਂ ਦੇ ਰੋਜ਼ਗਾਰ ਉਪਲਬਧ ਕਰਵਾਉਣ ਦਾ ਵਾਅਦਾ ਪੂਰਾ ਕੀਤਾ ਗਿਆ। ਉਨ੍ਹਾਂ ਨੇ ਹਰਿਆਣਾ ਦੀ ਲਗਾਤਾਰ ਤੀਸਰੀ ਇਤਿਹਾਸਿਕ ਜਿੱਤ ਦਾ ਜਸ਼ਨ ਮਨਾਇਆ ਅਤੇ ਇਸ ਨੂੰ ਰਾਜ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਦੱਸਿਆ। ਇਸੇ ਤਰ੍ਹਾਂ, ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ ਇਤਿਹਾਸਿਕ ਨਤੀਜਿਆਂ ਨੂੰ ਸਵੀਕਾਰ ਕੀਤਾ ਅਤੇ ਸੱਤਾਧਾਰੀ ਪਾਰਟੀ ਦੁਆਰਾ ਜਿੱਤੀਆਂ ਗਈਆਂ ਅਭੂਤਪੂਰਵ  ਸੀਟਾਂ ਦਾ ਜ਼ਿਕਰ ਕਰਦੇ ਹੋਏ ਇਸ ਸਫ਼ਲਤਾ ਦਾ ਕ੍ਰੈਡਿਟ ਲੋਕਾਂ ਦੇ ਅਸ਼ੀਰਵਾਦ ਨੂੰ ਦਿੱਤਾ।

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੇ ਸੰਬੋਧਨ ਦਾ ਜ਼ਿਕਰ ਕੀਤਾ, ਜਿਸ ਵਿੱਚ ਸੰਵਿਧਾਨ ਦੇ 75 ਵਰ੍ਹੇ ਪੂਰੇ ਹੋਣ (completion of 75 years of the Constitution) ਦੀ ਵਿਸਤਾਰ ਨਾਲ ਚਰਚਾ ਕੀਤੀ ਗਈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸੰਵਿਧਾਨ ਦੀਆਂ ਧਾਰਾਵਾਂ ਦੇ ਇਲਾਵਾ, ਇਸ ਦੀ ਭਾਵਨਾ ਨੂੰ ਭੀ ਜੀਣਾ ਚਾਹੀਦਾ ਹੈ ਅਤੇ ਅਸੀਂ ਇਸ ਦੇ ਨਾਲ ਖੜ੍ਹੇ ਹਾਂ। ਸ਼੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਆਪਣੇ ਸੰਬੋਧਨ ਵਿੱਚ ਪਿਛਲੇ ਵਰ੍ਹੇ ਦੇ ਸਰਕਾਰ ਦੇ ਕਾਰਜਾਂ ਨੂੰ ਦੱਸਣਾ ਇੱਕ ਪਰੰ‍ਪਰਾ ਹੈ, ਠੀਕ ਉਸੇ ਤਰ੍ਹਾਂ ਜਿਵੇਂ ਰਾਜਪਾਲ ਆਪਣੇ ਭਾਸ਼ਣਾਂ ਵਿੱਚ ਆਪਣੇ-ਆਪਣੇ ਰਾਜਾਂ ਦੇ ਕਾਰਜਾਂ ਨੂੰ ਪ੍ਰਸਤੁਤ ਕਰਦੇ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸੰਵਿਧਾਨ ਅਤੇ ਲੋਕਤੰਤਰ ਦੀ ਸੱਚੀ ਭਾਵਨਾ ਦਾ ਪ੍ਰਦਰਸ਼ਨ ਤਦ ਹੋਇਆ ਜਦੋਂ ਗੁਜਰਾਤ ਨੇ ਆਪਣੀ 50ਵੀਂ ਵਰ੍ਹੇਗੰਢ (50th anniversary) ਮਨਾਈ ਅਤੇ ਉਹ ਮੁੱਖ ਮੰਤਰੀ ਦੇ ਰੂਪ ਵਿੱਚ ਸੇਵਾ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਗੋਲਡਨ ਜੁਬਲੀ ਵਰ੍ਹੇ (Golden Jubilee year) ਦੇ ਦੌਰਾਨ, ਉਨ੍ਹਾਂ ਨੇ ਪਿਛਲੇ 50 ਵਰ੍ਹਿਆਂ ਵਿੱਚ ਵਿਧਾਨ ਸਭਾ ਵਿੱਚ ਰਾਜਪਾਲਾਂ ਦੁਆਰਾ ਦਿੱਤੇ ਗਏ ਸਾਰੇ ਭਾਸ਼ਣਾਂ ਨੂੰ ਇੱਕ ਪੁਸਤਕ ਵਿੱਚ ਸੰਕਲਿਤ ਕਰਨ ਦਾ ਮਹੱਤਵਪੂਰਨ ਨਿਰਣਾ ਲਿਆ, ਜੋ ਹੁਣ ਸਾਰੀਆਂ ਲਾਇਬ੍ਰੇਰੀਆਂ ਵਿੱਚ ਉਪਲਬਧ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੂੰ ਇਨ੍ਹਾਂ ਭਾਸ਼ਣਾਂ ਨੂੰ ਪ੍ਰਕਾਸ਼ਿਤ ਕਰਨ ਵਿੱਚ ਗਰਵ (ਮਾਣ) ਮਹਿਸੂਸ ਹੁੰਦਾ ਹੈ। ਉਨ੍ਹਾਂ ਨੇ ਸੰਵਿਧਾਨ ਦੀ ਭਾਵਨਾ (spirit of the Constitution) ਨੂੰ ਸਮਝਣ, ਉਸ ਦੇ ਪ੍ਰਤੀ ਸਮਰਪਿਤ ਹੋਣ ਅਤੇ ਜੀਣ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ 2014 ਵਿੱਚ ਜਦੋਂ ਉਹ ਸੱਤਾ ਵਿੱਚ ਆਏ ਸਨ, ਤਦ ਕੋਈ ਮਾਨਤਾ ਪ੍ਰਾਪਤ ਵਿਰੋਧੀ ਦਲ ਨਹੀਂ ਸੀ, ਕਿਉਂਕਿ ਕਿਸੇ ਨੂੰ ਭੀ ਜ਼ਰੂਰੀ ਸੰਖਿਆ ਵਿੱਚ ਸੀਟਾਂ ਨਹੀਂ ਮਿਲੀਆਂ ਸਨ। ਕਈ ਕਾਨੂੰਨ ਸਰਕਾਰ ਨੂੰ ਸੁਤੰਤਰ ਰੂਪ ਨਾਲ ਕੰਮ ਕਰਨ ਦੀ ਆਗਿਆ ਦਿੰਦੇ ਸਨ, ਅਤੇ ਕਈ ਕਮੇਟੀਆਂ ਨੇ ਵਿਰੋਧੀ ਧਿਰ ਦੇ ਨੇਤਾ ਨੂੰ ਸ਼ਾਮਲ ਕਰਨ ਦਾ ਪ੍ਰਾਵਧਾਨ ਕੀਤਾ ਸੀ, ਲੇਕਿਨ ਐਸਾ ਕੋਈ ਨਹੀਂ ਸੀ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਸੰਵਿਧਾਨ ਦੀ ਭਾਵਨਾ ਅਤੇ ਲੋਕਤੰਤਰ ਦੀਆਂ ਕਦਰਾਂ-ਕੀਮਤਾਂ ਦਾ ਪਾਲਨ ਕਰਦੇ ਹੋਏ, ਉਨ੍ਹਾਂ ਨੇ ਮਾਨਤਾ ਪ੍ਰਾਪਤ ਵਿਰੋਧੀ ਧਿਰ ਦੀ ਅਣਹੋਂਦ ਦੇ ਬਾਵਜੂਦ ਬੈਠਕਾਂ ਵਿੱਚ ਸਭ ਤੋਂ ਬੜੀ ਪਾਰਟੀ ਦੇ ਨੇਤਾ ਨੂੰ ਸੱਦਣ ਦਾ ਫ਼ੈਸਲਾ ਕੀਤਾ। ਇਹ ਲੋਕਤੰਤਰ ਦੇ ਸਾਰ ਦੇ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। ਸ਼੍ਰੀ ਮੋਦੀ ਨੇ ਟਿੱਪਣੀ ਕੀਤੀ ਕਿ ਅਤੀਤ ਵਿੱਚ, ਪ੍ਰਧਾਨ ਮੰਤਰੀ ਸੁਤੰਤਰ ਰੂਪ ਨਾਲ ਫਾਇਲਾਂ ਸੰਭਾਲ਼ਦੇ ਸਨ। ਹਾਲਾਂਕਿ , ਉਨ੍ਹਾਂ ਦੇ ਪ੍ਰਸ਼ਾਸਨ ਨੇ ਇਨ੍ਹਾਂ ਪ੍ਰਕਿਰਿਆਵਾਂ ਵਿੱਚ ਵਿਰੋਧੀ ਧਿਰ ਦੇ ਨੇਤਾ ਨੂੰ ਸ਼ਾਮਲ ਕੀਤਾ ਹੈ ਅਤੇ ਉਨ੍ਹਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਦੇ ਲਈ ਕਾਨੂੰਨ ਭੀ ਬਣਾਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਚੋਣ ਕਮਿਸ਼ਨ ਦਾ ਗਠਨ ਹੋਵੇਗਾ, ਤਾਂ ਵਿਰੋਧੀ ਧਿਰ ਦੇ ਨੇਤਾ ਨਿਰਣਾ ਲੈਣ ਦੀ ਪ੍ਰਕਿਰਿਆ ਦਾ ਹਿੱਸਾ ਹੋਣਗੇ, ਜੋ ਸੰਵਿਧਾਨ ਦੇ ਅਨੁਸਾਰ ਜੀਣ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਇਸ ਬਾਤ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿ ਦਿੱਲੀ ਵਿੱਚ, ਕਈ ਸਥਾਨਾਂ ‘ਤੇ ਪਰਿਵਾਰਾਂ ਦੇ ਪ੍ਰਾਈਵੇਟ ਮਿਊਜ਼ੀਅਮ ਹਨ, ਸ਼੍ਰੀ ਮੋਦੀ ਨੇ ਕਿਹਾ ਕਿ ਜਦੋਂ ਜਨਤਕ ਧਨ ਦਾ ਉਪਯੋਗ ਕਰਨ ਦੀ ਬਾਤ ਆਉਂਦੀ ਹੈ, ਤਾਂ ਲੋਕਤੰਤਰ ਅਤੇ ਸੰਵਿਧਾਨ ਦੀ ਭਾਵਨਾ ਦੇ ਅਨੁਸਾਰ ਜੀਣਾ ਮਹੱਤਵਪੂਰਨ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮਿਊਜ਼ੀਅਮ (PM Museum) ਦੇ ਨਿਰਮਾਣ ਦਾ ਉਲੇਖ ਕੀਤਾ, ਜਿਸ ਵਿੱਚ ਪਹਿਲੇ ਪ੍ਰਧਾਨ ਮੰਤਰੀ ਤੋਂ ਲੈ ਕੇ ਉਨ੍ਹਾਂ ਦੇ ਪੂਰਵਵਰਤੀ ਤੱਕ ਸਾਰੇ ਪ੍ਰਧਾਨ ਮੰਤਰੀਆਂ ਦੇ ਜੀਵਨ ਅਤੇ ਕਾਰਜਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਇੱਛਾ ਵਿਅਕਤ ਦੀ ਕਿ ਪ੍ਰਧਾਨ ਮੰਤਰੀ ਮਿਊਜ਼ੀਅਮ ਵਿੱਚ ਸ਼ਾਮਲ ਮਹਾਨ ਨੇਤਾਵਾਂ ਦੇ ਪਰਿਵਾਰ ਦੇ ਮੈਂਬਰ ਮਿਊਜ਼ੀਅਮ ਦਾ ਦੌਰਾ ਕਰਨ ਅਤੇ ਮਿਊਜ਼ੀਅਮ ਨੂੰ ਹੋਰ ਸਮ੍ਰਿੱਧ ਬਣਾਉਣ ਦੇ ਲਈ ਸੁਝਾਅ ਦੇਣ, ਜਿਸ ਦੇ ਨਾਲ ਯੁਵਾ ਪੀੜ੍ਹੀ ਨੂੰ ਪ੍ਰੇਰਣਾ ਮਿਲੇ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਆਪਣੇ ਲਈ ਜੀਣਾ ਆਮ ਬਾਤ ਹੈ, ਲੇਕਿਨ ਸੰਵਿਧਾਨ ਦੇ  ਲਈ ਜੀਣਾ ਇੱਕ ਉੱਚਤਰ ਸੱਦਾ ਹੈ ਜਿਸ ਦੇ ਲਈ ਉਹ ਪ੍ਰਤੀਬੱਧ ਹਨ।

ਪ੍ਰਧਾਨ ਮੰਤਰੀ ਨੇ ਕਿਹਾ, ਜਦੋਂ ਸੱਤਾ ਦਾ ਉਪਯੋਗ ਸੇਵਾ ਦੇ ਲਈ ਕੀਤਾ ਜਾਂਦਾ ਹੈ, ਤਾਂ ਇਹ ਰਾਸ਼ਟਰ-ਨਿਰਮਾਣ ਦੀ ਤਰਫ਼ ਲੈ ਜਾਂਦੀ ਹੈ ਲੇਕਿਨ ਜਦੋਂ ਸੱਤਾ ਵਿਰਾਸਤ ਬਣ ਜਾਂਦੀ ਹੈ, ਤਾਂ ਇਹ ਲੋਕਾਂ ਨੂੰ ਨਸ਼ਟ ਕਰ ਦਿੰਦੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਸੰਵਿਧਾਨ ਦੀ ਭਾਵਨਾ ਦਾ ਪਾਲਨ ਕਰਦੇ ਹਨ ਅਤੇ ਵਿਭਾਜਨਕਾਰੀ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੁੰਦੇ ਹਨਉਨ੍ਹਾਂ ਨੇ ਰਾਸ਼ਟਰੀ ਏਕਤਾ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ ਅਤੇ ਸਰਦਾਰ ਵੱਲਭਭਾਈ ਪਟੇਲ ਨੂੰ ਸਮਰਪਿਤ ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ, ਸਟੈਚੂ ਆਵ੍ ਯੂਨਿਟੀ (Statue of Unity) ਦੇ ਨਿਰਮਾਣ ਨੂੰ ਯਾਦ ਕੀਤਾ ਕਿਉਂਕਿ ਸੰਵਿਧਾਨ ਦੇ ਅਨੁਸਾਰ ਜੀਣ ਦੀ ਉਨ੍ਹਾਂ ਦੀ ਪ੍ਰਤੀਬੱਧਤਾ ਉਨ੍ਹਾਂ ਦੇ ਕਾਰਜਾਂ ਨੂੰ ਪ੍ਰੇਰਿਤ ਕਰਦੀ ਹੈ।

ਇਸ ਬਾਤ ‘ਤੇ ਚਿੰਤਾ ਵਿਅਕਤ ਕਰਦੇ ਹੋਏ ਕਿ ਇਹ ਦੁਰਭਾਗਪੂਰਨ ਹੈ ਕਿ ਕੁਝ ਲੋਕ ਖੁੱਲ੍ਹੇਆਮ ਸ਼ਹਿਰੀ ਨਕਸਲੀਆਂ (urban Naxals)ਦੀ ਭਾਸ਼ਾ ਦਾ ਇਸਤੇਮਾਲ ਕਰ ਰਹੇ ਹਨ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਜੋ ਲੋਕ ਇਸ ਭਾਸ਼ਾ ਨੂੰ ਬੋਲਦੇ ਹਨ ਅਤੇ ਭਾਰਤ ਨੂੰ ਚੁਣੌਤੀ ਦਿੰਦੇ ਹਨ, ਉਹ ਨਾ ਤਾਂ ਸੰਵਿਧਾਨ ਨੂੰ ਸਮਝ ਸਕਦੇ ਹਨ ਅਤੇ ਨਾ ਹੀ ਦੇਸ਼ ਦੀ ਏਕਤਾ ਨੂੰ।

ਇਸ ਬਾਤ ‘ਤੇ ਪ੍ਰਕਾਸ਼ ਪਾਉਂਦੇ ਹੋਏ ਕਿ ਸੱਤ ਦਹਾਕਿਆਂ ਤੱਕ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਨੂੰ ਸੰਵਿਧਾਨਕ ਅਧਿਕਾਰਾਂ ਤੋਂ ਵੰਚਿਤ ਰੱਖਿਆ ਗਿਆ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸੰਵਿਧਾਨ ਅਤੇ ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਦੋਨਾਂ ਦੇ ਲੋਕਾਂ ਦੇ ਨਾਲ ਅਨਿਆਂ ਸੀ ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਉਹ ਸੰਵਿਧਾਨ ਦੀ ਭਾਵਨਾ ਨੂੰ ਸਮਝਦੇ ਹਨ ਅਤੇ ਉਸ ਦੇ ਅਨੁਸਾਰ ਚਲਦੇ ਹਨ, ਇਹੀ ਕਾਰਨ ਹੈ ਕਿ ਉਹ ਇਤਨੇ ਮਜ਼ਬੂਤ ਨਿਰਣੇ ਲੈਂਦੇ ਹਨ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਧਾਰਾ 370 ਨੂੰ ਹਟਾ ਕੇ ਇਨ੍ਹਾਂ ਖੇਤਰਾਂ ਦੇ ਲੋਕਾਂ ਨੂੰ ਹੁਣ ਦੇਸ਼ ਦੇ ਹੋਰ ਨਾਗਰਿਕਾਂ ਦੇ ਸਮਾਨ ਅਧਿਕਾਰ ਪ੍ਰਾਪਤ ਹਨ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਉਹ ਸੰਵਿਧਾਨ ਦੀ ਭਾਵਨਾ ਨੂੰ ਸਮਝਦੇ ਹਨ ਅਤੇ ਉਸ ਦੇ ਅਨੁਸਾਰ ਜੀਂਦੇ ਹਾਂ, ਇਹੀ ਵਜ੍ਹਾ ਹੈ ਕਿ ਉਹ ਐਸੇ ਮਜ਼ਬੂਤ ਫ਼ੈਸਲੇ ਲੈਂਦੇ ਹਨ।

ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਸੰਵਿਧਾਨ ਭੇਦਭਾਵ ਦੀ ਆਗਿਆ ਨਹੀਂ ਦਿੰਦਾ ਹੈ, ਸ਼੍ਰੀ ਮੋਦੀ ਨੇ ਪੱਖਪਾਤਪੂਰਨ ਮਾਨਸਿਕਤਾ (biased mindset) ਦੇ ਨਾਲ ਜੀਣ ਵਾਲਿਆਂ ਦੀ ਆਲੋਚਨਾ ਕੀਤੀ ਅਤੇ ਮੁਸਲਿਮ ਮਹਿਲਾਵਾਂ ‘ਤੇ ਥੋਪੀਆਂ ਗਈਆਂ ਕਠਿਨਾਈਆਂ ਦੀ ਤਰਫ਼ ਇਸ਼ਾਰਾ ਕੀਤਾ। ਤੀਹਰੇ ਤਲਾਕ(triple talaq) ਨੂੰ ਖ਼ਤਮ ਕਰਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਮੁਸਲਿਮ ਬੇਟੀਆਂ ਨੂੰ ਸੰਵਿਧਾਨ ਦੇ ਅਨੁਸਾਰ ਉਨ੍ਹਾਂ ਦੀ ਉਚਿਤ ਸਮਾਨਤਾ (rightful equality) ਦਿੱਤੀ ਹੈ।

ਇਸ ਬਾਤ ‘ਤੇ ਜ਼ੋਰ ਦਿੰਦੇ ਹੋਏ ਕਿ ਜਦੋਂ ਭੀ ਉਨ੍ਹਾਂ ਦੀ ਸਰਕਾਰ ਸੱਤਾ ਵਿੱਚ ਰਹੀ ਹੈ, ਉਨ੍ਹਾਂ ਨੇ ਦੂਰਦਰਸ਼ਤਾ ਦੇ ਨਾਲ ਕੰਮ ਕੀਤਾ ਹੈ, ਪ੍ਰਧਾਨ ਮੰਤਰੀ ਨੇ ਕੁਝ ਲੋਕਾਂ ਦੁਆਰਾ ਇਸਤੇਮਾਲ ਕੀਤੀ ਜਾਣ ਵਾਲੀ ਵਿਭਾਜਨਕਾਰੀ ਭਾਸ਼ਾ ‘ਤੇ ਚਿੰਤਾ ਵਿਅਕਤ ਕੀਤੀ, ਜੋ ਨਿਰਾਸ਼ਾ ਅਤੇ ਨਾਉ‍ਮੀਦੀ ਤੋਂ ਪ੍ਰੇਰਿਤ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਧਿਆਨ ਹਮੇਸ਼ਾ ਉਨ੍ਹਾਂ ਲੋਕਾਂ ‘ਤੇ ਰਿਹਾ ਹੈ ਜੋ ਪਿੱਛੇ ਰਹਿ ਗਏ ਹਨ, ਜਿਵੇਂ ਕ‌ਿ ਮਹਾਤਮਾ ਗਾਂਧੀ ਨੇ ਕਲਪਨਾ ਕੀਤੀ ਸੀ। ਸ਼੍ਰੀ ਮੋਦੀ ਨੇ ਅਟਲ ਬਿਹਾਰੀ ਵਾਜਪੇਈ ਦੀ ਅਗਵਾਈ ਹੇਠ ਉੱਤਰ ਪੂਰਬ ਅਤੇ ਆਦਿਵਾਸੀ ਮਾਮਲਿਆਂ ਦੇ ਲਈ ਅਲੱਗ-ਅਲੱਗ ਮੰਤਰਾਲਿਆਂ ਦੇ ਨਿਰਮਾਣ ‘ਤੇ ਪ੍ਰਕਾਸ਼ ਪਾਇਆ, ਜੋ ਸਮਾਵੇਸ਼ੀ ਵਿਕਾਸ ਦੇ ਲਈ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ।

ਭਾਰਤ ਦੇ ਦੱਖਣੀ ਅਤੇ ਪੂਰਬੀ ਤਟਵਰਤੀ ਰਾਜਾਂ ਵਿੱਚ ਮੱਛੀ ਪਕੜਨ ਵਾਲੇ ਭਾਈਚਾਰਿਆਂ ਦੀ ਕਾਫੀ ਮੌਜੂਦਗੀ ‘ਤੇ ਪ੍ਰਕਾਸ਼ ਪਾਉਂਦੇ ਹੋਏ, ਸ਼੍ਰੀ ਮੋਦੀ ਨੇ ਇਨ੍ਹਾਂ  ਭਾਈਚਾਰਿਆਂ ਦੀ ਭਲਾਈ ‘ਤੇ ਵਿਚਾਰ ਕਰਨ ਦੇ ਮਹੱਤਵ ‘ਤੇ ਬਲ ਦਿੱਤਾ, ਜਿਸ ਵਿੱਚ ਛੋਟੇ ਅੰਤਰਦੇਸ਼ੀ ਜਲ ਖੇਤਰਾਂ ਵਿੱਚ ਰਹਿਣ ਵਾਲੇ ਲੋਕ ਭੀ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਇਹ ਉਨ੍ਹਾਂ ਦੀ ਸਰਕਾਰ ਹੀ ਹੈ ਜਿਸ ਨੇ ਮਛੇਰਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਦੀ ਆਜੀਵਿਕਾ ਦਾ ਸਮਰਥਨ ਕਰਨ ਦੇ ਲਈ ਮੱਛੀ ਪਾਲਣ ਦੇ ਲਈ ਇੱਕ ਅਲੱਗ ਮੰਤਰਾਲਾ ਬਣਾਇਆ ਹੈ।

ਸਮਾਜ ਦੇ ਅਣਗੌਲੇ ਵਰਗਾਂ ਦੀ ਸਮਰੱਥਾ  ਵੱਲ ਇਸ਼ਾਰਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਕੌਸ਼ਲ ਵਿਕਾਸ ‘ਤੇ ਧਿਆਨ ਕੇਂਦ੍ਰਿਤ ਕਰਕੇ ਨਵੇਂ ਅਵਸਰ ਪੈਦਾ ਕੀਤੇ ਜਾ ਸਕਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਆਕਾਂਖਿਆਵਾਂ ਨੂੰ ਨਵਾਂ ਜੀਵਨ ਮਿਲ ਸਕੇ। ਇਸ ਦੇ ਕਾਰਨ ਕੌਸ਼ਲ ਵਿਕਾਸ ਦੇ  ਲਈ ਇੱਕ ਅਲੱਗ ਮੰਤਰਾਲਾ ਬਣਾਇਆ ਗਿਆ। ਉਨ੍ਹਾਂ ਨੇ ਇਸ ਬਾਤ ‘ਤੇ ਭੀ ਪ੍ਰਕਾਸ਼ ਪਾਇਆ ਕਿ ਲੋਕਤੰਤਰ ਦਾ ਪ੍ਰਾਥਮਿਕ ਕਰਤੱਵ ਆਮ ਨਾਗਰਿਕਾਂ ਨੂੰ ਭੀ ਅਵਸਰ ਪ੍ਰਦਾਨ ਕਰਨਾ ਹੈ। ਭਾਰਤ ਦੇ ਸਹਿਕਾਰੀ ਖੇਤਰ ਨੂੰ ਵਧਾਉਣ ਅਤੇ ਮਜ਼ਬੂਤ ਕਰਨ ਦੇ ਲਈ, ਜੋ ਕਰੋੜਾਂ ਲੋਕਾਂ ਨੂੰ ਜੋੜਦਾ ਹੈ, ਸਰਕਾਰ ਨੇ ਸਹਿਕਾਰਤਾ ਦੇ ਲਈ ਇੱਕ ਅਲੱਗ ਮੰਤਰਾਲਾ ਬਣਾਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਦੂਰਦਰਸ਼ਤਾ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਾਤੀ ‘ਤੇ ਚਰਚਾ ਕਰਨਾ ਕੁਝ ਲੋਕਾਂ ਲਈ ਫੈਸ਼ਨ ਬਣ ਗਿਆ ਹੈ ਅਤੇ ਪਿਛਲੇ 30-35 ਵਰ੍ਹਿਆਂ ਤੋਂ ਵਿਭਿੰਨ ਦਲਾਂ ਦੇ ਓਬੀਸੀ ਸਾਂਸਦ(OBC MPs) ਓਬੀਸੀ ਕਮਿਸ਼ਨ(OBC Commission) ਨੂੰ ਸੰਵਿਧਾਨਕ ਦਰਜਾ ਦੇਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਸਰਕਾਰ ਸੀ ਜਿਸ ਨੇ ਓਬੀਸੀ ਕਮਿਸ਼ਨ(OBC Commission) ਨੂੰ ਸੰਵਿਧਾਨਕ ਦਰਜਾ ਦਿੱਤਾ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪਿਛੜਾ ਵਰਗ ਕਮਿਸ਼ਨ(Backward Classes Commission) ਹੁਣ ਸੰਵਿਧਾਨਕ ਢਾਂਚੇ (constitutional framework) ਦਾ ਹਿੱਸਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਹਰ ਖੇਤਰ ਵਿੱਚ ਐੱਸਸੀ, ਐੱਸਟੀ ਅਤੇ ਓਬੀਸੀ ਭਾਈਚਾਰਿਆਂ (SC and ST communities) ਲਈ ਅਧਿਕਤਮ ਅਵਸਰ ਪ੍ਰਦਾਨ ਕਰਨ ਲਈ ਮਜ਼ਬੂਤੀ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਦੇਸ਼ ਦੇ ਸਾਹਮਣੇ ਮਹੱਤਵਪੂਰਨ ਸਵਾਲ ਉਠਾਉਂਦੇ ਹੋਏ ਪੁੱਛਿਆ ਕਿ ਕੀ ਕਦੇ ਐਸਾ ਸਮਾਂ ਆਇਆ ਹੈ ਜਦੋਂ ਇੱਕ ਹੀ ਐੱਸਸੀ ਪਰਿਵਾਰ ਦੇ ਤਿੰਨ ਸਾਂਸਦ ਇਕੱਠੇ ਸੰਸਦ ਵਿੱਚ ਰਹੇ ਹੋਣ, ਜਾਂ ਇੱਕ ਹੀ ਐੱਸਟੀ ਪਰਿਵਾਰ ਦੇ ਤਿੰਨ ਸਾਂਸਦ ਇੱਕ ਹੀ ਸਮੇਂ ਵਿੱਚ ਰਹੇ ਹੋਣ। ਉਨ੍ਹਾਂ ਨੇ ਕੁਝ ਵਿਅਕਤੀਆਂ ਦੀ ਕਥਨੀ ਅਤੇ ਕਰਨੀ ਵਿੱਚ ਭਾਰੀ ਅੰਤਰ ਨੂੰ ਉਜਾਗਰ ਕੀਤਾ, ਜੋ ਉਨ੍ਹਾਂ ਦੇ ਵਾਅਦਿਆਂ ਅਤੇ ਵਾਸਤਵਿਕਤਾ ਦੇ ਦਰਮਿਆਨ ਇੱਕ ਬੜੇ ਅੰਤਰ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਐੱਸਸੀ ਅਤੇ ਐੱਸਟੀ ਭਾਈਚਾਰਿਆਂ (SC and ST communities) ਨੂੰ ਸਸ਼ਕਤ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਸਮਾਜਿਕ ਤਣਾਅ ਪੈਦਾ ਕੀਤੇ ਬਿਨਾ ਏਕਤਾ ਬਣਾਈ ਰੱਖਣ ਦੇ ਮਹੱਤਵ ‘ਤੇ ਭੀ ਜ਼ੋਰ ਦਿੱਤਾ। ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਦੱਸਿਆ ਕਿ 2014 ਤੋਂ ਪਹਿਲੇ ਦੇਸ਼ ਵਿੱਚ 387 ਮੈਡੀਕਲ ਕਾਲਜ ਸਨ। ਅੱਜ ਇਨ੍ਹਾਂ ਦੀ ਸੰਖਿਆ ਵਧ ਕੇ 780 ਹੋ ਗਈ ਹੈ, ਜਿਸ ਦੇ ਨਾਲ ਉਪਲਬਧ ਸੀਟਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ 2014 ਤੋਂ ਪਹਿਲੇ ਐੱਸਸੀ ਵਿਦਿਆਰਥੀਆਂ ਦੇ ਲਈ ਐੱਮਬੀਬੀਐੱਸ(MBBS) ਦੀਆਂ 7, 700 ਸੀਟਾਂ (seats) ਸਨ। ਦਸ ਸਾਲ ਦੀ ਮਿਹਨਤ ਦੇ ਬਾਅਦ ਇਹ ਸੰਖਿਆ ਵਧ ਕੇ 17, 000 ਹੋ ਗਈ ਹੈ। ਇਸ ਨਾਲ ਦਲਿਤ ਸਮੁਦਾਇ ਦੇ ਲੋਕਾਂ ਲਈ ਡਾਕਟਰ ਬਣਨ ਦੇ ਅਵਸਰਾਂ ਵਿੱਚ ਕਾਫੀ ਸੁਧਾਰ ਹੋਇਆ ਹੈ। ਐਸਾ ਸਮਾਜਿਕ ਤਣਾਅ ਪੈਦਾ ਕੀਤੇ ਬਿਨਾ ਅਤੇ ਇੱਕ-ਦੂਸਰੇ ਦੀ ਗਰਿਮਾ ਦਾ ਸਨਮਾਨ ਕਰਦੇ ਹੋਏ ਕੀਤਾ ਜਾ ਰਿਹਾ ਹੈ। ਸ਼੍ਰੀ ਮੋਦੀ ਨੇ ਦੱਸਿਆ ਕਿ 2014 ਤੋਂ ਪਹਿਲੇ ਐੱਸਟੀ ਵਿਦਿਆਰਥੀਆਂ ਦੇ ਲਈ ਐੱਮਬੀਬੀਐੱਸ ਦੀਆਂ 3,800 ਸੀਟਾਂ ਸਨ। ਅੱਜ ਇਹ ਸੰਖਿਆ ਵਧ ਕੇ ਲਗਭਗ 9,000 ਹੋ ਗਈ ਹੈ। ਉਨ੍ਹਾਂ ਨੇ ਇਹ ਭੀ ਦੱਸਿਆ ਕਿ 2014 ਤੋਂ ਪਹਿਲੇ ਓਬੀਸੀ ਵਿਦਿਆਰਥੀਆਂ ਦੇ ਲਈ ਐੱਮਬੀਬੀਐੱਸ ਦੀਆਂ 14,000 ਤੋਂ ਭੀ ਘੱਟ ਸੀਟਾਂ ਸਨ। ਅੱਜ ਇਹ ਸੰਖਿਆ ਵਧ ਕੇ ਲਗਭਗ 32,000 ਹੋ ਗਈ ਹੈ, ਜਿਸ ਦੇ ਨਾਲ 32,000 ਓਬੀਸੀ ਵਿਦਿਆਰਥੀ ਡਾਕਟਰ ਬਣ ਸਕੇ ਹਨ। ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਪਿਛਲੇ ਦਸ ਵਰ੍ਹਿਆਂ ਵਿੱਚ ਹਰ ਸਪਤਾਹ ਇੱਕ ਨਵੀਂ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ, ਹਰ ਦਿਨ ਇੱਕ ਨਵਾਂ ਆਈਟੀਆਈ ਖੋਲ੍ਹਿਆ ਗਿਆ ਹੈ ਅਤੇ ਹਰ ਦੋ ਦਿਨ ਵਿੱਚ ਇੱਕ ਨਵੇਂ ਕਾਲਜ ਦਾ ਉਦਘਾਟਨ ਹੋ ਰਿਹਾ ਹੈ। ਉਨ੍ਹਾਂ ਨੇ ਐੱਸਸੀ, ਐੱਸਟੀ ਅਤੇ ਓਬੀਸੀ ਨੌਜਵਾਨਾਂ (SC, ST, and OBC youth) ਦੇ ਲਈ ਅਵਸਰਾਂ ਵਿੱਚ ਜ਼ਿਕਰਯੋਗ ਵਾਧੇ ‘ਤੇ ਜ਼ੋਰ ਦਿੱਤਾ।

ਸ਼੍ਰੀ ਮੋਦੀ ਨੇ ਕਿਹਾ, “ਅਸੀਂ ਸਾਰੀਆਂ ਯੋਜਨਾਵਾਂ ਵਿੱਚ 100 ਪ੍ਰਤੀਸ਼ਤ ਸੰਤ੍ਰਿਪਤਾ ਨੂੰ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹਾਂ ਤਾਂ ਕਿ ਕੋਈ ਭੀ ਲਾਭਾਰਥੀ ਛੁਟ ਨਾ ਜਾਵੇ।” ਉਨ੍ਹਾਂ ਨੇ ਇਸ ਬਾਤ ’ਤੇ ਜ਼ੋਰ ਦਿੱਤਾ ਕਿ ਲਾਭ ਲੈਣ ਦੇ ਹੱਕਦਾਰ ਸਾਰੇ ਲੋਕਾਂ ਨੂੰ ਇਹ ਮਿਲਣਾ ਚਾਹੀਦਾ ਹੈ, ਉਨ੍ਹਾਂ ਨੇ ਪੁਰਾਣੇ ਮਾਡਲ ਨੂੰ ਖਾਰਜ ਕਰ ਦਿੱਤਾ ਜਿਸ ਵਿੱਚ ਕੇਵਲ ਕੁਝ ਲੋਕਾਂ ਨੂੰ ਹੀ ਲਾਭ ਦਿੱਤਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਤੁਸ਼ਟੀਕਰਣ ਦੀ ਰਾਜਨੀਤੀ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ, ਦੇਸ਼ ਨੂੰ ਤੁਸ਼ਟੀਕਰਣ ਤੋਂ ਹਟ ਕੇ ਸੰਤੁਸ਼ਟੀ ਦੇ ਮਾਰਗ ਤੇ ਚਲਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਜ਼ੋਰ ਦਿੱਤਾ ਕਿ ਸਮਾਜ ਦੇ ਹਰ ਵਰਗ ਨੂੰ ਬਿਨਾ ਕਿਸੇ ਭੇਦਭਾਵ ਦੇ ਆਪਣੇ ਹੱਕ ਮਿਲਣੇ ਚਾਹੀਦੇ ਹਨ। ਉਨ੍ਹਾਂ ਦੇ ਅਨੁਸਾਰ, 100 ਪ੍ਰਤੀਸ਼ਤ ਸੰਤ੍ਰਿਪਤਤਾ ਪ੍ਰਾਪਤ ਕਰਨ ਦਾ ਮਤਲਬ ਸੱਚਾ ਸਮਾਜਿਕ ਨਿਆਂ, ਧਰਮਨਿਰਪੱਖਤਾ ਅਤੇ ਸੰਵਿਧਾਨ ਦੇ ਪ੍ਰਤੀ ਸਨਮਾਨ ਹੈ ।

ਇਸ ਬਾਤ ਤੇ ਜ਼ੋਰ ਦਿੰਦੇ ਹੋਏ ਕਿ ਸੰਵਿਧਾਨ ਦੀ ਭਾਵਨਾ ਸਭ ਦੇ ਲਈ ਬਿਹਤਰ ਸਿਹਤ ਸੁਨਿਸ਼ਚਿਤ ਕਰਨਾ ਹੈ, ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਕੈਂਸਰ ਦਿਵਸ ਹੈ ਅਤੇ ਦੇਸ਼ ਅਤੇ ਦੁਨੀਆ ਵਿੱਚ ਸਿਹਤ ਬਾਰੇ ਵਿਆਪਕ ਚਰਚਾ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ, ਰਾਜਨੀਤਕ ਸੁਆਰਥ ਤੋਂ ਪ੍ਰੇਰਿਤ, ਗ਼ਰੀਬਾਂ ਅਤੇ ਬਜ਼ੁਰਗਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਰੁਕਾਵਟਾਂ ਪਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ੇਸ਼ ਨਿਜੀ ਹਸਪਤਾਲਾਂ ਸਹਿਤ 30,000 ਹਸਪਤਾਲ ਆਯੁਸ਼ਮਾਨ ਭਾਰਤ ਯੋਜਨਾ(Ayushman Bharat scheme) ਨਾਲ ਜੁੜੇ ਹੋਏ ਹਨ, ਜੋ ਆਯੁਸ਼ਮਾਨ ਕਾਰਡ ਧਾਰਕਾਂ ਨੂੰ ਮੁਫ਼ਤ ਇਲਾਜ ਪ੍ਰਦਾਨ ਕਰਦੇ ਹਨ। ਹਾਲਾਂਕਿ, ਕੁਝ ਰਾਜਨੀਤਕ ਦਲਾਂ ਨੇ ਆਪਣੀ ਤੰਗ ਮਾਨਸਿਕਤਾ ਅਤੇ ਦੋਸ਼ਪੂਰਨ ਨੀਤੀਆਂ ਦੇ ਕਾਰਨ ਇਨ੍ਹਾਂ ਹਸਪਤਾਲਾਂ ਦੇ ਦਰਵਾਜ਼ੇ ਗ਼ਰੀਬਾਂ ਦੇ ਲਈ ਬੰਦ ਕਰ ਦਿੱਤੇ ਹਨ, ਜਿਸ ਨਾਲ ਕੈਂਸਰ ਦੇ ਮਰੀਜ਼ ਪ੍ਰਭਾਵਿਤ ਹੋ ਰਹੇ ਹਨ।

ਜਨਤਕ ਸਿਹਤ ਜਰਨਲ ਪੱਤ੍ਰਿਕਾ ਲੈਂਸੇਟ ਦੇ ਇੱਕ ਤਾਜ਼ਾ ਅਧਿਐਨ ਦਾ ਹਵਾਲਾ ਦਿੰਦੇ ਹੋਏ, ਜਿਸ ਵਿੱਚ ਕਿਹਾ ਗਿਆ ਹੈ ਕਿ ਆਯੁਸ਼ਮਾਨ ਯੋਜਨਾ ਦੇ ਤਹਿਤ ਕੈਂਸਰ ਦਾ ਇਲਾਜ ਸਮੇਂ ਸਿਰ ਸ਼ੁਰੂ ਹੋ ਗਿਆ ਹੈ, ਸ਼੍ਰੀ ਮੋਦੀ ਨੇ ਕੈਂਸਰ ਦੀ ਜਾਂਚ ਅਤੇ ਇਲਾਜ ਵਿੱਚ ਸਰਕਾਰ ਦੀ ਗੰਭੀਰਤਾ ਤੇ ਜ਼ੋਰ ਦਿੱਤਾ ਅਤੇ ਇਸ ਬਾਤ ਤੇ ਪ੍ਰਕਾਸ ਪਾਇਆ ਕਿ ਜਲਦੀ ਜਾਂਚ ਅਤੇ ਇਲਾਜ ਨਾਲ ਕੈਂਸਰ ਦੇ ਮਰੀਜ਼ਾਂ ਨੂੰ ਬਚਾਇਆ ਜਾ ਸਕਦਾ ਹੈ। ਲੈਂਸੇਟ (The Lancet) ਨੇ ਭਾਰਤ ਵਿੱਚ ਇਸ ਦਿਸ਼ਾ ਵਿੱਚ ਮਹੱਤਵਪੂਰਨ ਪ੍ਰਗਤੀ ਦਾ ਉਲੇਖ ਕੀਤਾ, ਜਿਸ ਦਾ ਕ੍ਰੈਡਿਟ ਆਯੁਸ਼ਮਾਨ ਭਾਰਤ ਯੋਜਨਾ (Ayushman scheme) ਨੂੰ ਦਿੱਤਾ।

ਕੈਂਸਰ ਦੀਆਂ ਦਵਾਈਆਂ ਨੂੰ ਹੋਰ ਅਧਿਕ ਕਿਫਾਇਤੀ ਬਣਾਉਣ  ਦੇ ਲਈ ਇਸ ਬਜਟ ਵਿੱਚ ਉਠਾਏ ਗਏ ਮਹੱਤਵਪੂਰਨ ਕਦਮ ਤੇ ਪ੍ਰਕਾਸ਼ ਪਾਉਂਦੇ  ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਇਹ ਇੱਕ ਮਹੱਤਵਪੂਰਨ ਨਿਰਣਾ ਹੈ, ਜਿਸ ਨਾਲ ਕੈਂਸਰ  ਰੋਗੀਆਂ ਨੂੰ ਲਾਭ ਹੋਵੇਗਾ, ਖਾਸ ਕਰਕੇ ਕੈਂਸਰ ਦਿਵਸ(Cancer Day) ਤੇ ਉਨ੍ਹਾਂ ਨੇ ਸਾਰੇ ਮਾਣਯੋਗ ਸਾਂਸਦਾਂ  ਨੂੰ ਆਪਣੇ ਚੋਣ ਖੇਤਰਾਂ ਵਿੱਚ ਰੋਗੀਆਂ ਦੇ ਲਈ ਇਸ ਲਾਭ ਦਾ ਉਪਯੋਗ ਕਰਨ ਦਾ ਆਗਰਹਿ ਕੀਤਾਉਨ੍ਹਾਂ ਨੇ ਹਸਪਤਾਲਾਂ ਦੀ ਸੀਮਿਤ ਸੰਖਿਆ ਕਾਰਨ ਰੋਗੀਆਂ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਦਾ ਉਲੇਖ ਕੀਤਾ ਅਤੇ 200 ਡੇਕੇਅਰ ਸੈਂਟਰ (daycare centers) ਸਥਾਪਿਤ ਕਰਨ ਦੇ ਨਿਰਣੇ ਦਾ ਐਲਾਨ ਕੀਤਾ। ਇਹ ਕੇਂਦਰ ਰੋਗੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੋਹਾਂ ਨੂੰ ਕਾਫੀ ਰਾਹਤ ਪ੍ਰਦਾਨ ਕਰਨਗੇ।

ਰਾਸ਼ਟਰਪਤੀ ਦੇ ਸੰਬੋਧਨ ਦੇ ਦੌਰਾਨ ਵਿਦੇਸ਼ ਨੀਤੀ ਤੇ ਚਰਚਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਵਿਅਕਤੀਆਂ ਨੂੰ ਪਰਿਪੱਕ ਦਿਖਣ ਦੇ ਲਈ ਵਿਦੇਸ਼ ਨੀਤੀ ਤੇ ਬੋਲਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ, ਭਲੇ ਹੀ  ਇਸ ਨਾਲ ਦੇਸ਼ ਨੂੰ ਨੁਕਸਾਨ ਹੋਏਉਨ੍ਹਾਂ ਨੇ ਸੁਝਾਅ ਦਿੱਤਾ ਕਿ ਜਿਹੜੇ ਲੋਕ ਵਾਸਤਵ ਵਿੱਚ ਵਿਦੇਸ਼ ਨੀਤੀ ਵਿੱਚ ਰੁਚੀ ਰੱਖਦੇ ਹਨ, ਉਨ੍ਹਾਂ ਨੂੰ ਇੱਕ ਪ੍ਰਸਿੱਧ ਵਿਦੇਸ਼ ਨੀਤੀ ਵਿਦਵਾਨ ਦੁਆਰਾ ਲਿਖੀ ਗਈ ਪੁਸਤਕ “JFK’s Forgotten Crisis” ਪੜ੍ਹਨੀ ਚਾਹੀਦੀ ਹੈ। ਇਹ ਕਿਤਾਬ ਚੁਣੌਤੀਪੂਰਨ ਸਮੇਂ ਦੇ ਦੌਰਾਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਤਤਕਾਲੀਨ ਅਮਰੀਕੀ ਰਾਸ਼ਟਰਪਤੀ ਜਾਨ੍ਹ ਐੱਫ ਕੈਨੇਡੀ ਦੇ ਦਰਮਿਆਨ ਹੋਈਆਂ ਮਹੱਤਵਪੂਰਨ ਘਟਨਾਵਾਂ ਅਤੇ ਬਾਤਚੀਤ ਦਾ ਵਿਵਰਣ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦੇ ਸੰਬੋਧਨ ਦੇ  ਬਾਅਦ ਇੱਕ ਗ਼ਰੀਬ ਪਰਿਵਾਰ ਦੀ ਮਹਿਲਾ ਦੇ ਪ੍ਰਤੀ ਦਿਖਾਏ ਗਏ ਨਿਰਾਦਰ ਤੇ ਨਿਰਾਸ਼ਾ ਪ੍ਰਗਟ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਰਾਜਨੀਤਕ ਨਿਰਾਸ਼ਾ ਨੂੰ ਸਮਝਦੇ ਹਨ, ਪਰ ਰਾਸ਼ਟਰਪਤੀ ਪ੍ਰਤੀ ਇਸ ਤਰ੍ਹਾਂ ਦੇ ਨਿਰਾਦਰ ਦੇ ਕਾਰਨਾਂ ਤੇ ਸਵਾਲ ਉਠਾਇਆ। ਇਹ ਟਿੱਪਣੀ ਕਰਦੇ ਹੋਏ ਕਿ ਭਾਰਤ ਪਿੱਛੇ ਦੀ ਤਰਫ਼ ਲੈ ਜਾਣ ਵਾਲੀ (ਪਿਛਾਖੜੀ) ਮਾਨਸਿਕਤਾ (regressive mindsets) ਨੂੰ ਛੱਡਦੇ ਹੋਏ ਮਹਿਲਾ- ਅਗਵਾਈ ਵਾਲੇ ਵਿਕਾਸ ਦੇ ਮੰਤਰ ਨੂੰ ਅਪਣਾ ਕੇ ਅੱਗੇ ਵਧ ਰਿਹਾ ਹੈ, ਸ਼੍ਰੀ ਮੋਦੀ ਨੇ ਇਸ ਬਾਤ ਤੇ ਜ਼ੋਰ ਦਿੱਤਾ ਕਿ ਅਗਰ ਮਹਿਲਾਵਾਂ ਨੂੰ ਪੂਰੇ ਅਵਸਰ ਦਿੱਤੇ ਜਾਣ, ਜੋ ਕਿ ਆਬਾਦੀ ਦਾ ਅੱਧਾ ਹਿੱਸਾ ਹਨ, ਤਾਂ ਭਾਰਤ ਦੁੱਗਣੀ ਗਤੀ ਨਾਲ ਪ੍ਰਗਤੀ ਕਰ ਸਕਦਾ ਹੈ। ਇਸ ਖੇਤਰ ਵਿੱਚ 25 ਸਾਲ ਕੰਮ ਕਰਨ ਦੇ  ਬਾਅਦ ਉਨ੍ਹਾਂ ਦਾ ਇਹ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ। ਉਨ੍ਹਾਂ ਨੇ ਇਸ ਬਾਤ ਤੇ ਪ੍ਰਕਾਸ਼ ਪਾਇਆ ਕਿ ਪਿਛਲੇ ਦਸ ਵਰ੍ਹਿਆਂ ਵਿੱਚ, ਮੁੱਖ ਤੌਰ ਤੇ ਅਣਗੌਲੀਆਂ  ਅਤੇ ਗ੍ਰਾਮੀਣ ਪਿਛੋਕੜ ਵਾਲੀਆਂ 10 ਕਰੋੜ ਮਹਿਲਾਵਾਂਸਵੈ-ਸਹਾਇਤਾ ਸਮੂਹਾਂ (SHGs) ਵਿੱਚ ਸ਼ਾਮਲ ਹੋਈਆਂ ਹਨ। ਇਨ੍ਹਾਂ ਮਹਿਲਾਵਾਂ ਦੀਆਂ ਸਮਰੱਥਾਵਾਂ ਵਧੀਆਂ ਹਨ, ਉਨ੍ਹਾਂ ਦੀ ਸਮਾਜਿਕ ਸਥਿਤੀ ਵਿੱਚ ਸੁਧਾਰ ਹੋਇਆ ਹੈ ਅਤੇ ਸਰਕਾਰ ਨੇ ਉਨ੍ਹਾਂ ਦੇ ਕੰਮ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਦੇ ਲਈ ਉਨ੍ਹਾਂ ਦੀ ਸਹਾਇਤਾ ਰਾਸ਼ੀ ਨੂੰ ਵਧਾ ਕੇ 20 ਲੱਖ ਰੁਪਏ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਪ੍ਰਯਾਸਾਂ ਦਾ ਗ੍ਰਾਮੀਣ ਅਰਥਵਿਵਸਥਾ ਤੇ ਅਤਿਅਧਿਕ ਸਕਾਰਾਤਮਕ ਪ੍ਰਭਾਵ ਪਿਆ ਹੈ।

ਰਾਸ਼ਟਰਪਤੀ ਦੇ ਸੰਬੋਧਨ ਵਿੱਚ ਲਖਪਤੀ ਦੀਦੀ ਅਭਿਯਾਨ (Lakhpati Didi campaign) ਤੇ ਪ੍ਰਕਾਸ਼ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਤੀਸਰੀ ਵਾਰ ਨਵੀਂ ਸਰਕਾਰ ਦੇ ਗਠਨ ਦੇ ਬਾਅਦ ਤੋਂ 50 ਲੱਖ ਤੋਂ ਅਧਿਕ ਲਖਪਤੀ ਦੀਦੀਆਂ (Lakhpati Didis) ਰਜਿਸਟਰਡ ਹੋ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪਹਿਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਲਗਭਗ 1.25 ਕਰੋੜ ਮਹਿਲਾਵਾਂ ਲਖਪਤੀ ਦੀਦੀ ਬਣ ਚੁੱਕੀਆਂ ਹਨ ਅਤੇ ਆਰਥਿਕ ਕਾਰਜਕ੍ਰਮਾਂ ਦੇ ਜ਼ਰੀਏ ਤਿੰਨ ਕਰੋੜ ਮਹਿਲਾਵਾਂ ਨੂੰ ਲਖਪਤੀ ਦੀਦੀ ਬਣਾਉਣ ਦਾ ਲਕਸ਼ ਹੈ। ਪ੍ਰਧਾਨ ਮੰਤਰੀ ਨੇ ਪਿੰਡਾਂ ਵਿੱਚ ਮਹੱਤਵਪੂਰਨ ਮਨੋਵਿਗਿਆਨਕ ਬਦਲਾਅ ਦਾ ਉਲੇਖ ਕੀਤਾ, ਜਿੱਥੇ ਨਮੋ ਡ੍ਰੋਨ ਦੀਦੀ ਦੇ ਨਾਮ ਨਾਲ ਜਾਣੀਆਂ ਜਾਣ ਵਾਲੀਆਂ ਡ੍ਰੋਨ ਚਲਾਉਣ ਵਾਲੀਆਂ ਮਹਿਲਾਵਾਂ ਨੇ ਮਹਿਲਾਵਾਂ ਬਾਰੇ ਸਮੁਦਾਇ ਦੀ ਧਾਰਨਾ ਬਦਲ ਦਿੱਤੀ ਹੈ। ਇਹ ਡ੍ਰੋਨ ਦੀਦੀਆਂ (Drone Didis) ਖੇਤਾਂ ਵਿੱਚ ਕੰਮ ਕਰਕੇ ਲੱਖਾਂ ਰੁਪਏ ਕਮਾ ਰਹੀਆਂ ਹਨਉਨ੍ਹਾਂ ਨੇ ਮਹਿਲਾਵਾਂ ਨੂੰ ਸਸ਼ਕਤ ਕਰਨ ਵਿੱਚ ਮੁਦਰਾ ਯੋਜਨਾ (Mudra Yojana) ਦੀ ਭੂਮਿਕਾ ਤੇ ਭੀ ਪ੍ਰਕਾਸ਼  ਪਾਇਆ, ਜਿਸ ਵਿੱਚ ਕਰੋੜਾਂ ਮਹਿਲਾਵਾਂ ਪਹਿਲੀ ਵਾਰ ਉਦਯੋਗਿਕ ਖੇਤਰ ਵਿੱਚ ਪ੍ਰਵੇਸ਼ ਕਰ ਰਹੀਆਂ ਹਨ ਅਤੇ ਉੱਦਮੀ ਦੀਆਂ ਭੂਮਿਕਾਵਾਂ ਨਿਭਾ ਰਹੀਆਂ ਹਨ।

ਪ੍ਰਧਾਨ ਮੰਤਰੀ ਨੇ ਇਸ ਬਾਤ ਤੇ ਜ਼ੋਰ ਦਿੰਦੇ ਹੋਏ ਕਿ ਪਰਿਵਾਰਾਂ ਨੂੰ ਪ੍ਰਦਾਨ ਕੀਤੇ ਗਏ 4 ਕਰੋੜ ਘਰਾਂ ਵਿੱਚੋਂ ਲਗਭਗ 75 ਪ੍ਰਤੀਸ਼ਤ ਮਹਿਲਾਵਾਂ ਦੇ ਨਾਮ ਤੇ ਰਜਿਸਟਰਡ ਹਨ, “ਇਹ ਪਰਿਵਰਤਨ ਇੱਕ ਮਜ਼ਬੂਤ ਅਤੇ ਸਸ਼ਕਤ 21ਵੀਂ ਸਦੀ ਦੇ ਭਾਰਤ ਦੀ ਨੀਂਹ ਰੱਖ ਰਿਹਾ ਹੈ”। ਪ੍ਰਧਾਨ ਮੰਤਰੀ ਨੇ ਕਿਹਾ, “ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਕੀਤੇ ਬਿਨਾ ਵਿਕਸਿਤ ਭਾਰਤ ਦਾ ਲਕਸ਼ ਹਾਸਲ ਨਹੀਂ ਕੀਤਾ ਜਾ ਸਕਦਾ”। ਉਨ੍ਹਾਂ ਨੇ ਗ੍ਰਾਮੀਣ ਅਰਥਵਿਵਸਥਾ ਵਿੱਚ ਖੇਤੀਬਾੜੀ ਦੇ ਮਹੱਤਵ ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਕਿਸਾਨ ਵਿਕਸਿਤ ਭਾਰਤ ਦਾ ਇੱਕ ਮਜ਼ਬੂਤ ਥੰਮ੍ਹ ਹਨ। ਪਿਛਲੇ ਇੱਕ ਦਹਾਕੇ ਵਿੱਚ, 2014 ਦੇ ਬਾਅਦ ਤੋਂ ਖੇਤੀਬਾੜੀ ਬਜਟ ਵਿੱਚ ਦਸ ਗੁਣਾ ਵਾਧਾ ਹੋਇਆ ਹੈ, ਜੋ ਕਿ ਇੱਕ ਮਹੱਤਵਪੂਰਨ ਉਛਾਲ਼ ਹੈ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ 2014 ਤੋਂ ਪਹਿਲੇ, ਕਿਸਾਨਾਂ ਨੂੰ ਯੂਰੀਆ ਦੀ ਮੰਗ ਕਰਨ ਤੇ ਕਿਸਾਨਾਂ ਨੂੰ ਕਠਿਨਾਈਆਂ ਅਤੇ ਇੱਥੋਂ ਤੱਕ ਕਿ ਪੁਲਿਸ ਕਾਰਵਾਈ ਦਾ ਭੀ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਤ ਭਰ ਲੰਬੀਆਂ ਕਤਾਰਾਂ ਵਿੱਚ ਖੜ੍ਹੇ ਰਹਿਣਾ ਪੈਂਦਾ ਸੀ ਅਤੇ ਕਿਸਾਨਾਂ ਦੀ ਖਾਦ ਅਕਸਰ ਕਾਲਾਬਜ਼ਾਰੀ ਵਿੱਚ ਚਲੀ ਜਾਂਦੀ ਸੀ। ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿੱਚ ਖਾਦ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਸੰਕਟ (COVID-19 crisis) ਦੇ  ਦੌਰਾਨ, ਸਪਲਾਈ ਚੇਨ ਵਿੱਚ ਰੁਕਾਵਟ ਪਈ ਅਤੇ ਆਲਮੀ ਕੀਮਤਾਂ ਅਸਮਾਨ ਛੂਹ ਗਈਆਂ। ਸ਼੍ਰੀ ਮੋਦੀ ਨੇ ਕਿਹਾ ਕਿ ਦਰਾਮਦ ਕੀਤੇ ਯੂਰੀਆ ਤੇ  ਭਾਰਤ ਦੀ ਨਿਰਭਰਤਾ ਦੇ ਬਾਵਜੂਦ, ਸਰਕਾਰ ਲਾਗਤ ਉਠਾਉਣ ਵਿੱਚ ਕਾਮਯਾਬ ਰਹੀਉਨ੍ਹਾਂ ਨੇ ਕਿਹਾ ਕਿ ਸਰਕਾਰ ਦੀ 3,000 ਰੁਪਏ ਦੀ ਲਾਗਤ ਵਾਲੀ ਯੂਰੀਆ ਦੀ ਬੋਰੀ ਕਿਸਾਨਾਂ ਨੂੰ 300 ਰੁਪਏ ਤੋਂ ਘੱਟ ਕੀਮਤ ਤੇ ਉਪਲਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਇਸ ਬਾਤ ਤੇ ਪ੍ਰਕਾਸ਼ ਪਾਇਆ ਕਿ ਉਨ੍ਹਾਂ ਦੇ ਨਿਰੰਤਰ ਪ੍ਰਯਾਸਾਂ ਨਾਲ ਕਿਸਾਨਾਂ ਨੂੰ ਅਧਿਕਤਮ ਲਾਭ ਸੁਨਿਸ਼ਚਿਤ ਹੋ ਰਹੇ ਹਨ।

ਸ਼੍ਰੀ ਮੋਦੀ ਨੇ ਕਿਹਾ, “ਪਿਛਲੇ ਦਸ ਵਰ੍ਹਿਆਂ ਵਿੱਚ, ਕਿਸਾਨਾਂ ਦੇ ਲਈ ਸਸਤੀ ਖਾਦ ਸੁਨਿਸ਼ਚਿਤ ਕਰਨ ਦੇ  ਲਈ 12 ਲੱਖ ਕਰੋੜ ਰੁਪਏ ਖਰਚ ਕੀਤੇ ਗਏ ਹਨ ਅਤੇ ਪੀਐੱਮ ਕਿਸਾਨ ਸਨਮਾਨ ਨਿਧੀ (PM Kisan Samman Nidhi,) ਦੇ ਜ਼ਰੀਏ ਲਗਭਗ 3.5 ਲੱਖ ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤੇ ਗਏ ਹਨ।” ਉਨ੍ਹਾਂ ਨੇ ਐੱਮਐੱਸਪੀ(MSP) ਵਿੱਚ ਰਿਕਾਰਡ ਵਾਧੇ ਤੇ ਪ੍ਰਕਾਸ਼ ਪਾਇਆ ਅਤੇ ਕਿਹਾ ਕਿ ਪਿਛਲੇ ਇੱਕ ਦਹਾਕੇ ਵਿੱਚ ਖਰੀਦ ਤਿੰਨ ਗੁਣਾ ਵਧੀ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਲਈ ਰਿਣ ਨੂੰ ਅਧਿਕ ਸੁਲਭ ਅਤੇ ਸਸਤੇ ਬਣਾਇਆ ਗਿਆ ਹੈ, ਪ੍ਰਦਾਨ ਕੀਤੇ ਗਏ ਰਿਣ ਦੀ ਮਾਤਰਾ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ।

ਸ਼੍ਰੀ ਮੋਦੀ ਨੇ ਇਸ ਬਾਤ ਜ਼ੋਰ ਦਿੱਤਾ ਕਿ ਕੁਦਰਤੀ ਆਫ਼ਤਾਂ (natural disasters) ਦੇ ਦੌਰਾਨ ਪਹਿਲੇ ਕਿਸਾਨਾਂ ਨੂੰ ਆਪਣੇ ਬਚਾਅ ਖ਼ੁਦ ਕਰਨ ਦੇ ਲਈ ਛੱਡ ਦਿੱਤਾ ਜਾਂਦਾ ਸੀ, ਲੇਕਿਨ ਪੀਐੱਮ ਫਸਲ ਬੀਮਾ ਯੋਜਨਾ (PM Fasal Bima Yojana) ਦੇ ਤਹਿਤ, ਕਿਸਾਨਾਂ ਨੂੰ 2 ਲੱਖ ਕਰੋੜ ਰੁਪਏ ਵੰਡੇ ਗਏ ਹਨ। ਉਨ੍ਹਾਂ ਨੇ ਪਿਛਲੇ ਦਹਾਕੇ ਵਿੱਚ ਸਿੰਚਾਈ ਵਿੱਚ ਉਠਾਏ ਗਏ ਅਭੂਤਪੂਰਵ ਕਦਮਾਂ ਤੇ ਪ੍ਰਕਾਸ਼ ਪਾਇਆ, ਜਿਸ ਵਿੱਚ ਜਲ ਪ੍ਰਬੰਧਨ ਦੇ ਲਈ ਡਾ. ਬਾਬਾ ਸਾਹੇਬ ਅੰਬੇਡਕਰ ਦੇ ਵਿਆਪਕ ਅਤੇ ਸਮਾਵੇਸ਼ੀ ਦ੍ਰਿਸ਼ਟੀਕੋਣ ਦਾ ਉਲੇਖ ਕੀਤਾ ਗਿਆ। ਉਨ੍ਹਾਂ ਨੇ ਉਲੇਖ ਕੀਤਾ ਕਿ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੇ ਲਈ ਦਹਾਕਿਆਂ ਤੋਂ ਲਟਕ ਰਹੇ 100 ਤੋਂ ਅਧਿਕ ਪ੍ਰਮੁੱਖ ਸਿੰਚਾਈ ਪ੍ਰੋਜੈਕਟ ਪੂਰੇ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾ. ਅੰਬੇਡਕਰ ਨੇ ਨਦੀਆਂ ਨੂੰ ਜੋੜਨ ਦੀ ਵਕਾਲਤ ਕੀਤੀ ਸੀ, ਜੋ ਸੁਪਨਾ ਵਰ੍ਹਿਆਂ ਤੱਕ ਪੂਰਾ ਨਹੀਂ ਹੋਇਆ। ਅੱਜ ਕੇਨ-ਬੇਤਵਾ ਲਿੰਕ ਪ੍ਰੋਜੈਕਟ ਅਤੇ ਪਾਰਵਤੀ-ਕਾਲੀਸਿੰਧ-ਚੰਬਲ ਲਿੰਕ ਪ੍ਰੋਜੈਕਟ (Ken-Betwa Link Project and the Parvati-Kalisindh-Chambal Link Project) ਜਿਹੇ ਪ੍ਰੋਜੈਕਟ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਨੇ ਗੁਜਰਾਤ ਵਿੱਚ ਇਸੇ ਤਰ੍ਹਾਂ ਦੀਆਂ ਨਦੀ-ਜੋੜ ਪਹਿਲਾਂ (river-linking initiatives) ਦੇ ਆਪਣੇ ਸਫ਼ਲ ਅਨੁਭਵ ਭੀ ਸਾਂਝੇ ਕੀਤੇ।

ਪ੍ਰਧਾਨ ਮੰਤਰੀ ਨੇ ਕਿਹਾ, “ਹਰ ਭਾਰਤੀ ਨੂੰ ਦੁਨੀਆ ਭਰ ਦੇ ਡਾਇਨਿੰਗ ਟੇਬਲਾਂ ਤੇ ਮੇਡ ਇਨ ਇੰਡੀਆ ਫੂਡ ਪੈਕਟ ਦੇਖਣ ਦਾ ਸੁਪਨਾ ਦੇਖਣਾ ਚਾਹੀਦਾ ਹੈ।” ਉਨ੍ਹਾਂ ਨੇ ਖੁਸ਼ੀ ਪ੍ਰਗਟ ਕੀਤੀ ਕਿ ਭਾਰਤੀ ਚਾਹ ਅਤੇ ਕੌਫੀ ਹੁਣ ਆਲਮੀ ਪੱਧਰ ਤੇ ਮਕਬੂਲ ਹੋ ਰਹੇ ਹਨ ਅਤੇ ਕੋਵਿਡ ਦੇ ਬਾਅਦ ਹਲਦੀ ਦੀ ਮੰਗ ਵਿੱਚ ਉਛਾਲ਼ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ, ਭਾਰਤੀ ਪ੍ਰੋਸੈੱਸਡ ਸਮੁੰਦਰੀ ਭੋਜਨ ਅਤੇ ਬਿਹਾਰ ਦਾ ਮਖਾਣਾ (makhana) ਭੀ ਦੁਨੀਆ ਵਿੱਚ ਆਪਣੀ ਪਹਿਚਾਣ ਬਣਾਉਣਗੇਪ੍ਰਧਾਨ ਮੰਤਰੀ ਨੇ ਇਸ ਬਾਤ ਤੇ ਪ੍ਰਕਾਸ਼ ਪਾਇਆ ਕਿ ਸ਼੍ਰੀ ਅੰਨ (Shri Anna) ਦੇ ਨਾਮ ਨਾਲ ਮਸ਼ਹੂਰ ਭਾਰਤ ਦੇ ਬਾਜਰੇ ਨਾਲ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਭਾਰਤ ਦੀ ਪ੍ਰਤਿਸ਼ਠਾ ਵਧੇਗੀ।

ਵਿਕਸਿਤ ਭਾਰਤ ਦੇ ਭਵਿੱਖ ਦੇ ਲਈ ਤਿਆਰ ਸ਼ਹਿਰਾਂ ਦੇ ਮਹੱਤਵ ਤੇ ਜ਼ੋਰ ਦਿੰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ ਦੇਸ਼ ਵਿੱਚ ਤੇਜ਼ੀ ਨਾਲ ਸ਼ਹਿਰੀਕਰਣ ਹੋ ਰਿਹਾ ਹੈ, ਜਿਸ ਨੂੰ ਚੁਣੌਤੀ ਦੀ ਬਜਾਏ ਇੱਕ ਅਵਸਰ ਦੇ ਰੂਪ ਵਿੱਚ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਬੁਨਿਆਦੀ ਢਾਂਚੇ ਦੇ ਵਿਸਤਾਰ ਨਾਲ ਅਵਸਰਾਂ ਦਾ ਨਿਰਮਾਣ ਹੁੰਦਾ ਹੈ, ਕਿਉਂਕਿ ਵਧਦੀ ਕਨੈਕਟਿਵਿਟੀ ਨਾਲ ਸੰਭਾਵਨਾਵਾਂ ਵਧਦੀਆਂ ਹਨ। ਪ੍ਰਧਾਨ ਮੰਤਰੀ ਨੇ ਦਿੱਲੀ ਅਤੇ ਉੱਤਰ ਪ੍ਰਦੇਸ਼ ਨੂੰ ਜੋੜਨ ਵਾਲੀ ਪਹਿਲੀ ਨਮੋ ਰੇਲ (Namo Rail) ਦੇ ਉਦਘਾਟਨ ਦਾ ਉਲੇਖ ਕੀਤਾ ਅਤੇ ਇਸ ਤੇ ਯਾਤਰਾ ਕਰਨ ਦੇ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਨੇ ਭਾਰਤ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਤੱਕ ਪਹੁੰਚਣ ਦੇ ਲਈ ਅਜਿਹੀ ਕਨੈਕਟਿਵਿਟੀ ਅਤੇ ਬੁਨਿਆਦੀ ਢਾਂਚੇ ਦੀ ਜ਼ਰੂਰਤ ਤੇ ਜ਼ੋਰ ਦਿੱਤਾ, ਜੋ ਦੇਸ਼ ਦੀ ਭਵਿੱਖ ਦੀ ਦਿਸ਼ਾ ਨੂੰ ਦਰਸਾਉਂਦਾ ਹੈ।

ਉਨ੍ਹਾਂ ਨੇ ਟਿੱਪਣੀ ਕੀਤੀ ਕਿ ਦਿੱਲੀ ਦਾ ਮੈਟਰੋ ਰੇਲ ਨੈੱਟਵਰਕ ਦੁੱਗਣਾ ਹੋ ਗਿਆ ਹੈ, ਅਤੇ ਹੁਣ ਮੈਟਰੋ ਨੈੱਟਵਰਕ ਟੀਅਰ-2 ਅਤੇ ਟੀਅਰ-3 ਸ਼ਹਿਰਾਂ ਤੱਕ ਫੈਲ ਰਿਹਾ ਹੈ। ਪ੍ਰਧਾਨ ਮੰਤਰੀ ਨੇ ਗਰਵ(ਮਾਣ) ਨਾਲ ਇਸ ਬਾਤ ‘ਤੇ ਪ੍ਰਕਾਸ਼  ਪਾਇਆ ਕਿ ਕਿ ਭਾਰਤ ਦਾ ਮੈਟਰੋ ਨੈੱਟਵਰਕ 1,000 ਕਿਲੋਮੀਟਰ ਨੂੰ ਪਾਰ ਕਰ ਗਿਆ ਹੈ, ਅਤੇ ਵਰਤਮਾਨ ਵਿੱਚ  ਅਤਿਰਿਕਤ 1,000 ਕਿਲੋਮੀਟਰ ਦਾ ਵਿਕਾਸ ਕੀਤਾ ਜਾ ਰਿਹਾ ਹੈ, ਜੋ ਕਿ ਤੇਜ਼ੀ ਨਾਲ ਪ੍ਰਗਤੀ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਪ੍ਰਦੂਸ਼ਣ ਘਟਾਉਣ ਦੇ  ਲਈ ਭਾਰਤ ਸਰਕਾਰ ਦੁਆਰਾ ਕੀਤੀਆਂ ਗਈਆਂ ਕਈ ਪਹਿਲਾਂ ਤੇ  ਪ੍ਰਕਾਸ਼  ਪਾਇਆ, ਜਿਸ ਵਿੱਚ ਦੇਸ਼ ਭਰ ਵਿੱਚ 12,000 ਇਲੈਕਟ੍ਰਿਕ ਬੱਸਾਂ  ਸ਼ੁਰੂ ਕਰਨਾ ਸ਼ਾਮਲ ਹੈ, ਜੋ ਦਿੱਲੀ ਨੂੰ ਭੀ ਮਹੱਤਵਪੂਰਨ ਸੇਵਾ ਪ੍ਰਦਾਨ ਕਰਦੀਆਂ ਹਨ।

ਪ੍ਰਮੁੱਖ ਸ਼ਹਿਰਾਂ ਵਿੱਚ ਗਿਗ ਇਕੌਨਮੀ (Gig Economy) ਦੇ ਵਿਸਤਾਰ ਦਾ ਉਲੇਖ ਕਰਦੇ ਹੋਏ, ਜਿਸ ਵਿੱਚ ਲੱਖਾਂ ਯੁਵਾ ਸ਼ਾਮਲ ਹੋ ਰਹੇ ਹਨ, ਪ੍ਰਧਾਨ ਮੰਤਰੀ ਨੇ ਈ-ਸ਼੍ਰਮ ਪੋਰਟਲ(e-Shram portal) ਤੇ ਗਿਗ ਵਰਕਰਾਂ ਦੀ ਰਜਿਸਟ੍ਰੇਸ਼ਨ ਅਤੇ ਤਸਦੀਕ ਦੇ ਬਾਅਦ ਆਈਡੀ ਕਾਰਡ (ID card) ਦੇ  ਪ੍ਰਾਵਧਾਨ ਦਾ ਐਲਾਨ ਕੀਤਾ। ਉਨ੍ਹਾਂ ਨੇ ਇਹ ਭੀ ਕਿਹਾ ਕਿ ਗਿਗ ਵਰਕਰਾਂ (gig workers) ਨੂੰ ਆਯੁਸ਼ਮਾਨ ਯੋਜਨਾ (Ayushman scheme) ਦਾ ਲਾਭ ਮਿਲੇਗਾ, ਜਿਸ ਨਾਲ ਉਨ੍ਹਾਂ ਨੂੰ ਸਿਹਤ ਸੇਵਾ ਤੱਕ ਪਹੁੰਚ ਸੁਨਿਸ਼ਚਿਤ ਹੋਵੇਗੀ। ਉਨ੍ਹਾਂ ਨੇ ਅਨੁਮਾਨ ਲਗਾਇਆ ਕਿ ਵਰਤਮਾਨ ਵਿੱਚ ਦੇਸ਼ ਵਿੱਚ ਲਗਭਗ ਇੱਕ ਕਰੋੜ ਗਿਗ ਵਰਕਰਸ ਹਨ ਅਤੇ ਇਸ ਖੇਤਰ ਨੂੰ ਸਮਰਥਨ ਦੇਣ ਦੇ ਲਈ ਸਰਕਾਰ ਦੇ ਵਰਤਮਾਨ ਪ੍ਰਯਾਸਾਂ ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਐੱਮਐੱਸਐੱਮਈ ਸੈਕਟਰ ਦੁਆਰਾ ਪ੍ਰਸਤੁਤ ਮਹੱਤਵਪੂਰਨ ਰੋਜ਼ਗਾਰ ਅਵਸਰਾਂ ਤੇ ਪ੍ਰਕਾਸ਼  ਪਾਇਆ, ਅਤੇ ਰੋਜ਼ਗਾਰ ਲਈ ਇਸ ਦੀ ਸਮਰੱਥਾ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਲਘੂ ਉਦਯੋਗ ਆਤਮਨਿਰਭਰ ਭਾਰਤ ਦਾ ਪ੍ਰਤੀਕ ਹਨ ਅਤੇ ਦੇਸ਼ ਦੀ ਆਰਥਵਿਵਸਥਾ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ। ਸਰਕਾਰ ਜੀ ਨੀਤੀ MSMEs ਦੇ ਲਈ ਸਰਲਤਾ, ਸੁਵਿਧਾ ਅਤੇ ਸਹਾਇਤਾ ਤੇ ਕੇਂਦ੍ਰਿਤ ਹੈ, ਜਿਸ ਵਿੱਚ ਮੈਨੂਫੈਕਚਰਿੰਗ ਸੈਕਟਰ ਨੂੰ ਹੁਲਾਰਾ ਦੇਣ ਅਤੇ ਕੌਸ਼ਲ ਵਿਕਾਸ ਦੇ ਜ਼ਰੀਏ (through skill development) ਨੌਜਵਾਨਾਂ ਦੇ ਲਈ ਰੋਜ਼ਗਾਰ ਸਿਰਜਣ ਦੇ ਲਈ ਮਿਸ਼ਨ ਮੈਨੂਫੈਕਚਰਿੰਗ (Mission Manufacturing) ਤੇ ਜ਼ੋਰ ਦਿੱਤਾ ਗਿਆ ਹੈ।

ਐੱਮਐੱਸਐੱਮਈ ਸੈਕਟਰ (MSME sector) ਵਿੱਚ ਸੁਧਾਰ ਦੇ ਲਈ ਕਈ ਪਹਿਲਾਂ ਦਾ ਉਲੇਖ ਕਰਦੇ ਹੋਏ, ਸ਼੍ਰੀ ਮੋਦੀ ਨੇ ਕਿਹਾ ਕਿ 2006 ਵਿੱਚ ਸਥਾਪਿਤ ਐੱਮਐੱਸਐੱਮਈ ਮਾਨਦੰਡਾਂ ਨੂੰ ਪਿਛਲੇ ਦਹਾਕੇ ਵਿੱਚ ਦੋ ਵਾਰ ਅਪਡੇਟ ਕੀਤਾ ਗਿਆ ਸੀ, ਜਿਸ ਵਿੱਚ 2020 ਅਤੇ ਇਸ ਬਜਟ ਵਿੱਚ ਮਹੱਤਵਪੂਰਨ ਅਪਗ੍ਰੇਡਸ ਸ਼ਾਮਲ ਹਨ। ਉਨ੍ਹਾਂ ਨੇ MSMEs ਨੂੰ ਪ੍ਰਦਾਨ ਕੀਤੀ ਗਈ ਵਿੱਤੀ ਸਹਾਇਤਾ, ਰਸਮੀ ਵਿੱਤੀ ਸੰਸਾਧਨਾਂ ਦੀ ਚੁਣੌਤੀ ਦਾ ਸਮਾਧਾਨ ਅਤੇ ਕੋਵਿਡ ਸੰਕਟ (COVID crisis) ਦੇ ਦੌਰਾਨ ਐੱਮਐੱਸਐੱਮਈ ਸੈਕਟਰ ਨੂੰ ਦਿੱਤੇ ਗਏ ਵਿਸ਼ੇਸ਼ ਸਮਰਥਨ ‘ਤੇ ਪ੍ਰਕਾਸ਼ ਪਾਇਆ। ਪ੍ਰਧਾਨ ਮੰਤਰੀ ਨੇ ਖਿਡੌਣੇ ਅਤੇ ਕੱਪੜਾ ਖੇਤਰ ਜਿਹੇ ਉਦਯੋਗਾਂ ਤੇ ਧਿਆਨ ਕੇਂਦ੍ਰਿਤ ਕਰਨ, ਨਕਦੀ ਪ੍ਰਵਾਹ ਨੂੰ ਸੁਨਿਸ਼ਚਿਤ ਕਰਨ ਅਤੇ ਬਿਨਾ ਜ਼ਮਾਨਤ ਦੇ ਰਿਣ ਪ੍ਰਦਾਨ ਕਰਨ ਦਾ ਉਲੇਖ ਕੀਤਾ, ਜਿਸ ਸਦਕਾ ਰੋਜ਼ਗਾਰ ਸਿਰਜਣਾ ਅਤੇ ਨੌਕਰੀ ਦੀ ਸੁਰੱਖਿਆ ਸੰਭਵ ਹੋਈ। ਉਨ੍ਹਾਂ ਨੇ ਛੋਟੇ ਉਦਯੋਗਾਂ ਦੇ ਕਾਰੋਬਾਰੀ ਸੰਚਾਲਨ ਨੂੰ ਅਸਾਨ ਬਣਾਉਣ ਦੇ ਲਈ ਕਸਟਮਾਇਜ਼਼ਡ ਕ੍ਰੈਡਿਟ ਕਾਰਡਾਂ ਅਤੇ ਕ੍ਰੈਡਿਟ ਗਰੰਟੀ ਕਵਰੇਜ ਦੀ ਸ਼ੁਰੂਆਤ ਦਾ ਉਲੇਖ ਕੀਤਾ। ਉਨ੍ਹਾਂ ਨੇ ਮਾਣ ਨਾਲ ਦੱਸਿਆ ਕਿ 2014 ਤੋਂ ਪਹਿਲੇ, ਭਾਰਤ ਖਿਡੌਣਿਆਂ ਦਾ ਆਯਾਤ ਕਰਦਾ ਸੀ, ਲੇਕਿਨ ਅੱਜ, ਭਾਰਤੀ ਖਿਡੌਣਾ ਨਿਰਮਾਤਾ ਦੁਨੀਆ ਭਰ ਵਿੱਚ ਖਿਡੌਣਿਆਂ ਦਾ ਨਿਰਯਾਤ ਕਰ ਰਹੇ ਹਨ,  ਆਯਾਤ ਵਿੱਚ ਜ਼ਿਕਰਯੋਗ ਕਮੀ ਅਤੇ ਨਿਰਯਾਤ ਵਿੱਚ 239 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਇਸ ਬਾਤ ਤੇ ਪ੍ਰਕਾਸ਼ ਪਾਇਆ ਕਿ MSME ਦੁਆਰਾ ਸੰਚਾਲਿਤ ਵਿਭਿੰਨ ਖੇਤਰ ਆਲਮੀ ਮਾਨਤਾ ਪ੍ਰਾਪਤ ਕਰ ਰਹੇ ਹਨ, ਜਿਸ ਵਿੱਚ ਕੱਪੜੇ, ਇਲੈਕਟ੍ਰੌਨਿਕਸ ਅਤੇ ਇਲੈਕਟ੍ਰੀਕਲ ਸਮਾਨ ਜਿਹੇ ਮੇਡ ਇਨ ਇੰਡੀਆ ਉਤਪਾਦ ਹੋਰ ਦੇਸ਼ਾਂ ਵਿੱਚ ਰੋਜ਼ਾਨਾ ਜੀਵਨ ਦਾ ਹਿੱਸਾ ਬਣ ਰਹੇ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਿਕਸਿਤ ਭਾਰਤ ਦਾ ਸੁਪਨਾ ਸਿਰਫ਼ ਸਰਕਾਰ ਦਾ ਸੁਪਨਾ ਨਹੀਂ ਹੈ, ਬਲਕਿ ਇਹ 140 ਕਰੋੜ ਭਾਰਤੀਆਂ ਦਾ ਸੁਪਨਾ ਹੈ। ਉਨ੍ਹਾਂ ਨੇ ਇਸ ਬਾਤ ਤੇ ਪ੍ਰਕਾਸ਼ ਪਾਇਆ ਕਿ ਭਾਰਤ ਬੜੇ ਆਤਮਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ ਅਤੇ ਸਾਰਿਆਂ ਨੂੰ ਇਸ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਆਪਣੀ ਊਰਜਾ ਲਗਾਉਣ ਦਾ ਆਗਰਹਿ ਕੀਤਾਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਆਲਮੀ ਉਦਾਹਰਣਾਂ ਹਨ ਜਿੱਥੇ 20-25 ਵਰ੍ਹਿਆਂ ਦੇ ਅੰਦਰ ਦੇਸ਼ ਵਿਕਸਿਤ ਹੋ ਗਏ ਹਨ ਅਤੇ ਭਾਰਤ ਆਪਣੇ ਜਨਸੰਖਿਅਕ ਲਾਭ (demographic advantage), ਲੋਕਤੰਤਰ ਅਤੇ ਮੰਗ ਦੇ ਨਾਲ 2047 ਤੱਕ ਇਸ ਨੂੰ ਹਾਸਲ ਕਰ ਸਕਦਾ ਹੈ, ਜਦੋਂ ਭਾਰਤ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ਦਾ ਜਸ਼ਨ ਮਨਾਏਗਾ।

ਪ੍ਰਧਾਨ ਮੰਤਰੀ ਨੇ ਬੜੇ ਲਕਸ਼ਾਂ ਨੂੰ ਹਾਸਲ ਕਰਨ ਅਤੇ ਆਉਣ ਵਾਲੇ ਕਈ ਵਰ੍ਹਿਆਂ ਤੱਕ ਇੱਕ ਆਧੁਨਿਕ, ਸਮਰੱਥ ਅਤੇ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਪ੍ਰਤੀਬੱਧ ਰਹਿਣ ਦੀ ਜ਼ਰੂਰਤ ਤੇ ਬਲ ਦਿੱਤਾ। ਉਨ੍ਹਾਂ ਨੇ ਸਾਰੇ ਰਾਜਨੀਤਕ ਦਲਾਂ, ਨੇਤਾਵਾਂ ਅਤੇ ਨਾਗਰਿਕਾਂ ਨੂੰ ਰਾਸ਼ਟਰ ਨੂੰ ਸਰਬਉੱਚ ਪ੍ਰਾਥਮਿਕਤਾ ਦੇਣ ਅਤੇ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੇ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੰਬੋਧਨ ਦੇ ਲਈ ਰਾਸ਼ਟਰਪਤੀ ਦੇ ਪ੍ਰਤੀ ਆਭਾਰ ਵਿਅਕਤ ਕੀਤਾ, ਧੰਨਵਾਦ ਕੀਤਾ ਅਤੇ ਸਦਨ ਦੇ ਮੈਂਬਰਾਂ ਦੀ ਸ਼ਲਾਘਾ ਕੀਤੀ।

 

 

****

ਐੱਮਜੇਪੀਐੱਸ/ਐੱਸਆਰ