Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲੋਕ ਪੱਖੀ ਅਤੇ ਗ਼ਰੀਬ ਪੱਖੀ ਉਪਰਾਲਿਆਂ ਨੂੰ ਹੁਲਾਰਾ


ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਜਨ ਧਨ ਯੋਜਨਾਦੀ ਜਾਰੀ ਰੱਖਣ ਨੂੰ ਮਨਜ਼ੂਰੀ ਦਿੱਤੀ ਵਿੱਤੀ ਸਮਾਵੇਸ਼ ਲਈ ਰਾਸ਼ਟਰੀ ਮਿਸ਼ਨ  (ਪੀਐੱਮਜੇਡੀਵਾਈ)  14 ਅਗਸਤ2018 ਦੇ ਬਾਅਦ ਵੀ ਜਾਰੀ ਰਹੇਗਾ ਹਰ ਪਰਿਵਾਰ ਤੋਂ ਲੈ ਕੇ ਹਰ ਬਾਲਗ ਵਿਅਕਤੀਤੱਕ ਦਾ ਖਾਤਾ ਖੋਲ੍ਹਣ ‘ਤੇ ਫੋਕਸ   5,000 ਰੁਪਏ ਦੀ ਮੌਜੂਦਾ ਓਵਰ ਡਰਾਫਟ ਸੀਮਾ ਵਧਾ ਕੇ 10,000 ਰੁਪਏ ਕੀਤੀ ਗਈ 2,000 ਰੁਪਏ ਤੱਕ  ਦੇ ਓਵਰ ਡਰਾਫਟ ਲਈ ਕੋਈ ਸ਼ਰਤ ਨਹੀਂ ਓਵਰ ਡਰਾਫਟ ਸੁਵਿਧਾ ਦਾ ਲਾਭ ਉਠਾਉਣ ਲਈ ਉਮਰ ਸੀਮਾ ਸੋਧ ਕੇ 18-60 ਸਾਲ ਦੀ ਬਜਾਏ 18-65 ਸਾਲ ਕੀਤੀ ਗਈ 28 ਅਗਸਤ, 2018  ਤੋਂ ਬਾਅਦ ਖੋਲ੍ਹੇ ਗਏ ਨਵੇਂ ਪੀਐੱਮਜੇਡੀਵਾਈ ਖਾਤਿਆਂ ਤਹਿਤ ਨਵੇਂ ਰੂਪੇ ਕਾਰਡ ਧਾਰਕਾਂ ਲਈ ਦੁਰਘਟਨਾ ਬੀਮਾ ਕਵਰ 1 ਲੱਖ ਤੋਂ ਵਧਾਕੇ 2 ਲੱਖ ਰੁਪਏ ਕੀਤਾ ਗਿਆ

ਲੋਕ ਪੱਖੀ ਅਤੇ ਗ਼ਰੀਬ ਪੱਖੀ ਉਪਰਾਲਿਆਂ ਨੂੰ ਕਾਫੀ ਹੁਲਾਰਾ ਦਿੰਦਿਆਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ 05 ਸਤੰਬਰ, 2018 ਨੂੰ ਆਯੋਜਿਤ ਆਪਣੀ ਬੈਠਕ ਵਿੱਚ ਵਿੱਤੀ ਸਮਾਵੇਸ਼ ਲਈ ਰਾਸ਼ਟਰੀ ਮਿਸ਼ਨ  –  ਪ੍ਰਧਾਨ ਮੰਤਰੀ ਜਨ ਧਨ ਯੋਜਨਾ  (ਪੀਐੱਮਜੇਡੀਵਾਈ)  ਨੂੰ ਹੇਠ ਲਿਖੇ ਪਰਿਵਰਤਨਾਂ ਸਹਿਤ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਹੈ :

  • ਵਿੱਤੀ ਸਮਾਵੇਸ਼ ਲਈ ਰਾਸ਼ਟਰੀ ਮਿਸ਼ਨ (ਪੀਐੱਮਜੇਡੀਵਾਈ) 14 ਅਗਸਤ, 2018 ਤੋਂ ਬਾਅਦ ਵੀ ਜਾਰੀ ਰਹੇਗਾ।
  • 5,000 ਰੁਪਏ ਦੀ ਮੌਜੂਦਾ ਓਵਰ ਡਰਾਫਟ  (ਓਡੀ)  ਸੀਮਾ ਵਧਾ ਕੇ 10,000 ਰੁਪਏ ਕੀਤੀ ਗਈ ।

        •    2,000 ਰੁਪਏ ਤੱਕ  ਦੇ  ਓਵਰ ਡਰਾਫਟ ਲਈ ਕੋਈ ਸ਼ਰਤ ਨਹੀਂ ਹੋਵੇਗੀ ।

        ਓਡੀ ਸੁਵਿਧਾ ਦਾ ਲਾਭ ਉਠਾਉਣ ਲਈ ਉਮਰ ਸੀਮਾ ਸੋਧ ਕੇ 18-60 ਸਾਲ  ਦੀ   ਬਜਾਏ18-65 ਸਾਲ ਕੀਤੀ ਜਾਵੇਗੀ ।

ਹਰ ਪਰਿਵਾਰ ਤੋਂ ਲੈ ਕੇ ਹਰ ਬਾਲਗ ਵਿਅਕਤੀਤੱਕ ਦੀ ਵਿਸਤਾਰਿਤ ਕਵਰੇਜ ਤਹਿਤ 28 ਅਗਸਤ, 2018 ਤੋਂ ਬਾਅਦ ਖੋਲ੍ਹੇ ਗਏ ਨਵੇਂ ਪੀਐੱਮਜੇਡੀਵਾਈ ਖਾਤਿਆਂ  ਦੇ ਅਨੁਸਾਰ ਨਵੇਂ ਰੂਪੇ ਕਾਰਡ ਧਾਰਕਾਂ ਲਈ ਦੁਰਘਟਨਾ ਬੀਮਾ ਕਵਰ ਨੂੰ 1 ਲੱਖ ਰੁਪਏ ਤੋਂ ਵਧਾਕੇ 2 ਲੱਖ ਰੁਪਏ ਕੀਤਾ ਜਾਵੇਗਾ ।

ਪ੍ਰਭਾਵ :

ਇਸ ਮਿਸ਼ਨ ਨੂੰ ਜਾਰੀ ਰੱਖਣ ਸਦਕਾ ਦੇਸ਼  ਦੇ ਸਾਰੇ ਬਾਲਗ ਵਿਅਕਤੀ/ਪਰਿਵਾਰ ਹੋਰ ਵਿੱਤੀ ਸੇਵਾਵਾਂ ਅਤੇ ਸਮਾਜਕ ਸੁਰੱਖਿਆ ਯੋਜਨਾਵਾਂ ਤੱਕ ਆਪਣੀ ਪਹੁੰਚ ਸੁਨਿਸ਼ਚਿਤ ਕਰਨ ਅਤੇ 10,000 ਰੁਪਏ ਤੱਕ ਦੀ ਓਵਰ ਡਰਾਫਟ ਸੁਵਿਧਾ ਨਾਲ ਘੱਟ ਤੋਂ ਘੱਟ ਇੱਕ ਬੁਨਿਆਦੀ ਬੈਂਕ ਖਾਤਾ ਖੋਲ੍ਹਣ ਦੇ ਸਮਰੱਥ ਹੋ ਜਾਣਗੇ। ਇਸ ਨਾਲ ਉਨ੍ਹਾਂ ਨੂੰ ਵਿੱਤੀ ਸੇਵਾਵਾਂ ਦੀ ਮੁੱਖ ਧਾਰਾ ਵਿੱਚ ਲਿਆਉਣ ਦੇ ਨਾਲ – ਨਾਲ ਸਰਕਾਰ ਦੀਆਂ ਵੱਖ-ਵੱਖ ਸਬਸਿਡੀ ਯੋਜਨਾਵਾਂ ਦੇ ਲਾਭ ਜ਼ਿਆਦਾ ਕੁਸ਼ਲਤਾਪੂਰਵਕ ਤਬਾਦਲੇ ਕਰਨ ਵਿੱਚ ਵੀ ਮਦਦ ਮਿਲੇਗੀ ।

 

ਪੀਐੱਮਜੇਡੀਵਾਈ ਤਹਿਤ ਉਪਲੱਬਧੀਆਂ :

        •    ਲਗਭਗ 32.41 ਕਰੋਡ਼ ਜਨ ਧਨ ਖਾਤਿਆਂ  ਨੂੰ 81,200  ਕਰੋਡ਼ ਰੁਪਏ ਤੋਂ ਵੀ ਜ਼ਿਆਦਾ       ਜਮ੍ਹਾ ਰਾਸ਼ੀ ਨਾਲ ਖੋਲ੍ਹਿਆ ਗਿਆ ਹੈ ।

  • 53% ਮਹਿਲਾ ਜਨ ਧਨ ਖਾਤਾ ਧਾਰਕ ਅਤੇ 59% ਜਨ ਧਨ ਖਾਤੇ ਗ੍ਰਾਮੀਣ ਅਰਧ ਸ਼ਹਿਰੀ ਅਤੇ ਖੇਤਰਾਂ ਵਿੱਚ ਹਨ।  83% ਤੋਂ ਵੀ ਜ਼ਿਆਦਾ, ਸਰਗਰਮ ਜਨ ਧਨ ਖਾਤਿਆਂ   (ਅਸਾਮਮੇਘਾਲਿਆ ਜੰਮੂ-ਕਸ਼ਮੀਰ  ਰਾਜਾਂ ਨੂੰ ਛੱਡ ਕੇ)  ਨੂੰ ਆਧਾਰਨਾਲ ਜੋੜ ਦਿੱਤਾ ਗਿਆ ਹੈ।  ਇਨ੍ਹਾਂ ਖਾਤਾ ਧਾਰਕਾਂ ਨੂੰ ਲਗਭਗ 24.4 ਕਰੋਡ਼ ਰੂਪੇ ਕਾਰਡ ਜਾਰੀ ਕੀਤੇ ਗਏ ਹਨ ।

        •  7.5 ਕਰੋਡ਼ ਤੋਂ ਵੀ ਜ਼ਿਆਦਾ ਜਨ ਧਨ ਖਾਤਿਆਂ  ਵਿੱਚ ਡੀਬੀਟੀ ਹੋ ਰਹੇ ਹਨ

        ਬੈਂਕਿੰਗ ਕੌਰਿਸਪੌਂਡੈਂਟ (Banking Correspondents) (ਬੀਸੀ)  ਨੂੰ 1.26 ਲੱਖ ਉਪ ਸੇਵਾ         ਖੇਤਰਾਂ  (ਗ੍ਰਾਮੀਣ ਖੇਤਰ)  ਵਿੱਚ ਤੈਨਾਤ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਹਰੇਕ ਕੌਰਿਸਪੌਂਡੈਂਟ   1000-1500 ਪਰਿਵਾਰਾਂ  ਨੂੰ         ਆਪਣੀਆਂ ਸੇਵਾਵਾਂ  ਦੇ ਰਹੇ ਹਨ।  ਲਗਭਗ 13.16 ਕਰੋਡ਼   ਆਧਾਰਅਧਾਰਤ ਭੁਗਤਾਨ ਪ੍ਰਣਾਲੀ  (ਏਈਪੀਐੱਸ)  ਲੈਣ-ਦੇਣ ਜੁਲਾਈ2018 ਦੌਰਾਨ    ਬੀਸੀ ਰਾਹੀਂ ਕੀਤੇ ਗਏ ਹਨ ।

        •   ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ  (ਪੀਐੱਮਐੱਸਬੀਵਾਈ)  ਤਹਿਤ 13.98 ਕਰੋਡ਼         ਮੈਂਬਰਾਂ ਦੇਹੁਣ ਤੱਕ 388.72 ਕਰੋਡ਼ ਰੁਪਏ ਦੀ ਰਕਮ ਵਾਲੇ 19,436 ਦਾਵਿਆਂ ਨੂੰ    ਨਿਪਟਾਇਆ ਗਿਆ ਹੈ ।

        •  ਇਸ ਤਰ੍ਹਾਂਪ੍ਰਧਾਨ ਮੰਤਰੀ ਜੀਵਨ ਜਯੋਤੀ ਬੀਮਾ ਯੋਜਨਾ  (ਪੀਐੱਮਜੇਜੇਬੀਵਾਈ)  ਤਹਿਤ        5.47 ਕਰੋਡ਼ ਮੈਂਬਰ ਹੁਣ ਤੱਕ 2206.28 ਕਰੋਡ਼ ਰੁਪਏ  ਦੇ 1.10 ਲੱਖ ਦਾਅਵਿਆਂ ਨੂੰ   ਨਿਪਟਾਇਆ ਗਿਆ ਹੈ ।

       

•  1.11 ਕਰੋਡ਼ ਲੋਕ ਅਟਲ ਪੈਨਸ਼ਨ ਯੋਜਨਾ  (ਏਪੀਵਾਈ)   ਦੇ ਮੈਂਬਰ ਬਣ ਚੁੱਕੇ ਹਨ

ਪੀਐੱਮਜੇਡੀਵਾਈ ਦੇ ਲਾਗੂਕਰਨ ਲਈ ਇੱਕ ਪਾਈਪਲਾਈਨ ਬਣਾਈ ਗਈ ਹੈ ਜਿਸ ਦੇ ਰਾਹੀਂ ਜਨ ਧਨ ਖਾਤਿਆਂ  ਅਤੇ ਮੋਬਾਈਲ ਬੈਂਕਿੰਗ ਨੂੰ ਆਧਾਰ  (ਜੈਮ)ਨਾਲ ਜੋੜ ਦਿੱਤਾ ਗਿਆ ਹੈ। ਇਹ ਪਾਈਪਲਾਈਨ ਨਾ ਕੇਵਲ ਬੱਚਤਕਰਜਾ ਵੇਰਵਾਸਮਾਜਕ ਸੁਰੱਖਿਆ ਆਦਿ ਨੂੰ ਸੁਵਿਧਾਜਨਕ ਬਣਾ ਰਹੀ ਹੈਬਲਕਿ ਡੀਬੀਟੀ  ਰਾਹੀਂ ਦੇਸ਼  ਦੇ ਗ਼ਰੀਬ ਲੋਕਾਂ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ  ਦੇ ਪ੍ਰਤੱਖ ਲਾਭ ਤਬਾਦਲੇ ਸੁਨਿਸ਼ਚਿਤ ਕਰਨੇ ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਕਾਰਜ ਸਫਲਤਾਪੂਰਵਕ ਕਰ ਰਹੀ ਹੈ ।

 ‘ਹਰ ਪਰਿਵਾਰ ਤੋਂ ਲੈ ਕੇ ਹਰ ਬਾਲਗ ਵਿਅਕਤੀ ਤੱਕ ਦਾ ਖਾਤਾ ਖੋਲ੍ਹਣ ‘ਤੇ ਧਿਆਨ ਕੇਂਦਰਿਤ ਕਰਨ  ਦੇ ਨਾਲ ਪ੍ਰਮੁੱਖ ਵਿੱਤੀ ਸਮਾਵੇਸ਼ ਪ੍ਰੋਗਰਾਮ  ( ਪੀਐੱਮਜੇਡੀਵਾਈ )  ਨੂੰ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ ।  ਜਨ ਧਨ – ਆਧਾਰ – ਮੋਬਾਈਲ  (ਜੈਮ)  ਦੀ ਪਾਈਪਲਾਈਨ, ਇਨ੍ਹਾਂ ਗਤੀਵਿਧੀਆਂ ਦੀ ਕਵਰੇਜ ਲਈ ਜ਼ਰੂਰੀ ਵਿਵਸਥਾਵਾਂ ਜਾਂ ਸੁਵਿਧਾਵਾਂ ਉਪਲੱਬਧ ਕਰਾਵੇਗੀ ਅਤੇ ਇਸ ਤਰ੍ਹਾਂ ਡਿਜੀਟਲਵਿੱਤੀ ਦ੍ਰਿਸ਼ਟੀ ਤੋਂ ਸਮਾਵੇਸ਼ੀ ਅਤੇ ਇਨਸੋਰਡ ਸਮਾਜ ਬਣਾਉਣ ਦੀ ਗਤੀ ਵਿੱਚ ਤੇਜ਼ੀ ਲਿਆਵੇਗੀ ।

***

 

ਏਕੇਟੀ/ਐੱਸਐੱਚ