ਭਾਰਤ ਮਾਤਾ ਕੀ-ਜੈ
ਭਾਰਤ ਮਾਤਾ ਕੀ-ਜੈ
ਸਾਥੀਓ, ਤੁਹਾਡਾ ਇਹ ਹੌਸਲਾ, ਤੁਹਾਡਾ ਸ਼ੌਰਯ (ਬਹਾਦਰੀ), ਅਤੇ ਮਾਂ ਭਾਰਤੀ ਦੇ ਮਾਨ-ਸਨਮਾਨ ਦੀ ਰੱਖਿਆ ਲਈ ਤੁਹਾਡਾ ਸਮਰਪਣ ਬੇਮਿਸਾਲ ਹੈ। ਤੁਹਾਡੀ ਜੀਵਟਤਾ ਵੀ ਦੁਨੀਆ ਵਿੱਚ ਕਿਸੇ ਤੋਂ ਵੀ ਘੱਟ ਨਹੀਂ ਹੈ। ਜਿਨ੍ਹਾਂ ਕਠਿਨ ਪਰਿਸਥਿਤੀਆਂ ਵਿੱਚ, ਜਿਸ ਉਚਾਈ ’ਤੇ ਤੁਸੀਂ ਮਾਂ ਭਾਰਤੀ ਦੀ ਢਾਲ਼ ਬਣ ਕੇ ਉਸ ਦੀ ਰੱਖਿਆ ਕਰਦੇ ਹੋ, ਉਸ ਦੀ ਸੇਵਾ ਕਰਦੇ ਹੋ, ਉਸ ਦਾ ਮੁਕਾਬਲਾ ਪੂਰੇ ਵਿਸ਼ਵ ਵਿੱਚ ਕੋਈ ਨਹੀਂ ਕਰ ਸਕਦਾ।
ਤੁਹਾਡਾ ਸਾਹਸ ਉਸ ਉਚਾਈ ਤੋਂ ਵੀ ਉੱਚਾ ਹੈ ਜਿੱਥੇ ਤੁਸੀਂ ਤੈਨਾਤ ਹੋ। ਤੁਹਾਡੀ ਦ੍ਰਿੜ੍ਹਤਾ ਉਸ ਘਾਟੀ ਤੋਂ ਵੀ ਸਖ਼ਤ ਹੈ ਜਿਸ ਨੂੰ ਰੋਜ਼ ਤੁਸੀਂ ਆਪਣੇ ਕਦਮਾਂ ਨਾਲ ਨਾਪਦੇ ਹਨ। ਤੁਹਾਡੀਆਂ ਭੁਜਾਵਾਂ ਉਨ੍ਹਾਂ ਚਟਾਨਾਂ ਜਿਹੀਆਂ ਮਜ਼ਬੂਤ ਹਨ ਜੋ ਤੁਹਾਡੇ ਆਲ਼ੇ-ਦੁਆਲ਼ੇ ਖੜ੍ਹੀਆਂ ਹਨ। ਤੁਹਾਡੀ ਇੱਛਾ ਸ਼ਕਤੀ ਆਸ-ਪਾਸ ਦੇ ਪਰਬਤਾਂ ਜਿਤਨੀ ਅਟਲ ਹੈ। ਅੱਜ ਤੁਹਾਡੇ ਵਿੱਚ ਆਕੇ ਮੈਂ ਇਸ ਨੂੰ ਮਹਿਸੂਸ ਕਰ ਰਿਹਾ ਹਾਂ। ਸਾਖਸ਼ਾਤ ਆਪਣੀਆਂ ਅੱਖਾਂ ਨਾਲ ਇਸ ਨੂੰ ਦੇਖ ਰਿਹਾ ਹਾਂ।
ਸਾਥੀਓ, ਜਦੋਂ ਦੇਸ਼ ਦੀ ਰੱਖਿਆ ਤੁਹਾਡੇ ਹੱਥਾਂ ਵਿੱਚ ਹੈ, ਤੁਹਾਡੇ ਮਜ਼ਬੂਤ ਇਰਾਦਿਆਂ ਵਿੱਚ ਹੈ ਤਾਂ ਇੱਕ ਅਟੁੱਟ ਵਿਸ਼ਵਾਸ ਹੈ। ਸਿਰਫ਼ ਮੈਨੂੰ ਨਹੀਂ, ਪੂਰੇ ਦੇਸ਼ ਨੂੰ ਅਟੁੱਟ ਵਿਸ਼ਵਾਸ ਹੈ ਅਤੇ ਦੇਸ਼ ਨਿਸ਼ਚਿੰਤ ਵੀ ਹੈ। ਤੁਸੀਂ ਜਦੋਂ ਸਰਹੱਦ ’ਤੇ ਡਟੇ ਹੋ ਤਾਂ ਇਹੀ ਗੱਲ ਹਰੇਕ ਦੇਸ਼ਵਾਸੀ ਨੂੰ ਦੇਸ਼ ਲਈ ਦਿਨ-ਰਾਤ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ। ਆਤਮਥਨਿਰਭਰ ਭਾਰਤ ਦਾ ਸੰਕਲਪੀ ਆਪ ਲੋਕਾਂ ਦੇ ਕਾਰਨ, ਤੁਹਾਡੇ ਤਿਆਗ, ਬਲੀਦਾਨ, ਪੁਰਸ਼ਾਰਥ ਦੇ ਕਾਰਨ ਹੋਰ ਮਜ਼ਬੂਤ ਹੁੰਦਾ ਹੈ। ਅਤੇ ਹੁਣੇ ਜੋ ਤੁਸੀਂ ਅਤੇ ਤੁਹਾਡੇ ਸਾਥੀਆਂ ਨੇ ਵੀਰਤਾ ਦਿਖਾਈ ਹੈ, ਉਸ ਨੇ ਪੂਰੀ ਦੁਨੀਆ ਵਿੱਚ ਇਹ ਸੰਦੇਸ਼ ਦਿੱਤਾ ਹੈ ਕਿ ਭਾਰਤ ਦੀ ਤਾਕਤ ਕੀ ਹੈ।
ਹੁਣੇ ਮੈਂ ਆਪਣੇ ਸਾਹਮਣੇ ਮਹਿਲਾ ਫੌਜੀਆਂ ਨੂੰ ਵੀ ਦੇਖ ਰਿਹਾ ਹਾਂ। ਲੜਾਈ ਦੇ ਮੈਦਾਨ ਵਿੱਚ, ਸੀਮਾ ’ਤੇ ਇਹ ਦ੍ਰਿਸ਼ ਆਪਣੇ-ਆਪ ਨੂੰ ਪ੍ਰੇਰਣਾ ਦਿੰਦਾ ਹੈ।
ਸਾਥੀਓ, ਰਾਸ਼ਟਰ ਕਵੀ ਰਾਮਧਾਰੀ ਸਿੰਘ ਦਿਨਕਰ ਜੀ ਨੇ ਲਿਖਿਆ ਸੀ –
ਜਿਨਕੇ ਸਿੰਹਨਾਦ ਸੇ ਸਹਮੀ। ਧਰਤੀ ਰਹੀ ਅਭੀ ਤਕ ਡੋਲ।।
ਕਲਮ, ਆਜ ਉਨਕੀ ਜੈ ਬੋਲ। ਕਲਮ ਆਜ ਉਨਕੀ ਜੈ ਬੋਲ।।
( जिनके सिंहनाद से सहमी। धरती रही अभी तक डोल।।
कलम, आज उनकी जय बोल। कलम आज उनकी जय बोल।। )
ਤਾਂ ਮੈਂ, ਅੱਜ ਆਪਣੀ ਵਾਣੀ ਤੋਂ ਤੁਹਾਡੀ ਜੈ ਬੋਲਦਾ ਹਾਂ, ਤੁਹਾਡਾ ਅਭਿਨੰਦਨ ਕਰਦਾ ਹਾਂ। ਮੈਂ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਆਪਣੇ ਵੀਰ ਜਵਾਨਾਂ ਨੂੰ ਵੀ ਦੁਬਾਰਾ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਇਨ੍ਹਾਂ ਵਿੱਚੋਂ ਪੂਰਬ ਤੋਂ, ਪੱਛਮ ਤੋਂ, ਉੱਤਰ ਤੋਂ, ਦੱਖਣ ਤੋਂ, ਦੇਸ਼ ਦੇ ਹਰ ਕੋਨੇ ਦੇ ਵੀਰ ਆਪਣਾ ਸ਼ੌਰਯ (ਬਹਾਦਰੀ) ਦਿਖਾਉਂਦੇ ਸਨ। ਉਨ੍ਹਾਂ ਦਾ ਪਰਾਕ੍ਰਮ, ਉਨ੍ਹਾਂ ਦੇ ਸਿੰਘਨਾਦ ਤੋਂ ਧਰਤੀ ਹੁਣ ਵੀ ਉਨ੍ਹਾਂ ਦਾ ਜੈਕਾਰਾ ਕਰ ਰਹੀ ਹੈ। ਅੱਜ ਹਰ ਦੇਸ਼ਵਾਸੀ ਦਾ ਸਿਰ ਤੁਹਾਡੇ ਸਾਹਮਣੇ, ਆਪਣੇ ਦੇਸ਼ ਦੇ ਵੀਰ ਸੈਨਿਕਾਂ ਦੇ ਸਾਹਮਣੇ ਆਦਰਪੂਰਵਕ ਨਤਮਸਤ ਕ ਹੋ ਕੇ ਨਮਨ ਕਰਦਾ ਹੈ। ਅੱਜ ਹਰ ਭਾਰਤੀ ਦੀ ਛਾਤੀ ਤੁਹਾਡੀ ਵੀਰਤਾ ਅਤੇ ਪਰਾਕ੍ਰਮ ਨਾਲ ਫੁੱਲੀ ਹੋਈ ਹੈ।
ਸਾਥੀਓ, ਸਿੰਧੂ ਦੇ ਅਸ਼ੀਰਵਾਦ ਨਾਲ ਇਹ ਧਰਤੀ ਪੁਣਯ (ਧੰਨ) ਹੋਈ ਹੈ। ਵੀਰ ਸਪੂਤਾਂ ਦੇ ਸ਼ੌਰਯ( ਬਹਾਦਰੀ) ਅਤੇ ਪਰਾਕ੍ਰਮ (ਹਿੰਮਤ) ਦੀਆਂ ਗਾਥਾਵਾਂ ਨੂੰ ਇਹ ਧਰਤੀ ਆਪਣੇ-ਆਪ ਵਿੱਚ ਸਮੇਟੇ ਹੋਏ ਹੈ। ਲੇਹ-ਲੱਦਾਖ ਤੋਂ ਲੈ ਕੇ ਕਰਗਿਲ ਅਤੇ ਸਿਆਚਿਨ ਤੱਕ, ਲੇਜਾਂਗਲਾ ਦੀਆਂ ਬਰਫੀਲੀਆਂ ਚੋਟੀਆਂ ਤੋਂ ਲੈ ਕੇ ਗਲਵਾਨ ਘਾਟੀ ਦੇ ਠੰਢੇ ਪਾਣੀ ਦੀ ਧਾਰਾ ਤੱਕ, ਹਰ ਚੋਟੀ, ਹਰ ਪਹਾੜ, ਹਰ ਜੱਰਾ-ਜੱਰਾ, ਹਰ ਕੰਕਰ-ਪੱਥਰ ਭਾਰਤੀ ਸੈਨਿਕਾਂ ਦੇ ਪਰਾਕ੍ਰਮ ਦੀ ਗਵਾਹੀ ਦਿੰਦੇ ਹਨ। 14 ਕੋਰ ਦੀ ਜਾਂਬਾਜੀ ਦੇ ਕਿੱਸੇ ਤਾਂ ਹਰ ਤਰਫ ਹਨ। ਦੁਨੀਆ ਨੇ ਤੁਹਾਡਾ ਅਜਿੱਤ ਸਾਹਸ ਦੇਖਿਆ ਹੈ, ਜਾਣਿਆ ਹੈ। ਤੁਹਾਡੀਆਂ ਸੌਰਯ ਗਾਥਾਵਾਂ ਘਰ-ਘਰ ਵਿੱਚ ਗੂੰਜ ਰਹੀਆਂ ਹਨ ਅਤੇ ਭਾਰਤ ਮਾਤਾ ਦੇ ਦੁਸ਼ਮ ਣਾਂ ਨੇ ਤੁਹਾਡੀ ਫਾਇਰ ਵੀ ਦੇਖੀ ਹੈ ਅਤੇ ਤੁਹਾਡੀ ਫਿਊਲ ਵੀ।
ਸਾਥੀਓ, ਲੱਦਾਖ ਦਾ ਤਾਂ ਇਹ ਪੂਰਾ ਹਿੱਸਾ, ਇਹ ਭਾਰਤ ਦਾ ਮਸਤਹਕ, 130 ਕਰੋੜ ਭਾਰਤੀਆਂ ਦੇ ਮਾਨ-ਸਨਮਾਨ ਦਾ ਪ੍ਰਤੀਕ ਹੈ। ਇਹ ਭੂਮੀ ਭਾਰਤ ਲਈ ਸਭ ਕੁਝ ਤਿਆਗ ਕਰਨ ਲਈ ਹਮੇਸ਼ਾ ਤਿਆਰ ਰਹਿਣ ਵਾਲੇ ਰਾਸ਼ਟਾਰ ਭਗਤਾਂ ਦੀ ਧਰਤੀ ਹੈ। ਇਸ ਧਰਤੀ ਨੇ ਕੁਸ਼ਾਕਬਕੁਲਾ ਰਿਨਪੋਂਛੇ ਜਿਹੇ ਮਹਾਨ ਰਾਸ਼ਟ ਰ ਭਗਤ ਦੇਸ਼ ਨੂੰ ਦਿੱਤੇ ਹਨ। ਇਹ ਰਿਨਪੋਂਛੇ ਜੀ ਹੀ, ਉਨ੍ਹਾਂ ਦੇ ਹੀ ਕਾਰਨ ਜਿਨ੍ਹਾਂ ਨੇ ਦੁਸ਼ਮਣ ਦੇ ਨਾਪਾਕ ਇਰਾਦਿਆਂ ਵਿੱਚ ਸਥਾਨਨਕ ਲੋਕਾਂ ਨੂੰ ਲਾਮਬੰਦ ਕੀਤਾ। ਰਿਨਪੋਂਛੇ ਦੀ ਅਗਵਾਈ ਵਿੱਚ ਇੱਥੇ ਅਲਗਾਵ ਪੈਦਾ ਕਰਨ ਦੀ ਹਰ ਸਾਜ਼ਿਸ਼ ਨੂੰ ਲੱਦਾਖ ਦੀ ਰਾਸ਼ਟਾਰ ਭਗਤ ਜਨਤਾ ਨੇ ਨਾਕਾਮ ਕੀਤਾ ਹੈ। ਇਹ ਉਨ੍ਹਾਂ ਦੇ ਪ੍ਰੇਰਕ ਪ੍ਰਯਤਨਾਂ ਦਾ ਨਤੀਜਾ ਸੀ ਕਿ ਦੇਸ਼ ਨੂੰ, ਭਾਰਤੀ ਸੈਨਾ ਨੂੰ ਲੱਦਾਖ ਸਕਾੁਊਟ ਨਾਮ ਨਾਲ Infantry regiment ਬਣਾਉਣ ਦੀ ਪ੍ਰੇਰਣਾ ਮਿਲੀ। ਅੱਜ ਲੱਦਾਖ ਦੇ ਲੋਕ ਹਰ ਪੱਧਰ’ਤੇ- ਚਾਹੇ ਉਹ ਫੌਜ ਹੋਵੇ ਜਾਂ ਸਧਾਰਣ ਨਾਗਰਿਕ ਦੇ ਕਰਤੱਵ ਹੋਣ, ਰਾਸ਼ਟਖਰ ਨੂੰ ਸਸ਼ਕਤਰ ਕਰਨ ਲਈ ਅਦਭੁਤ ਯੋਗਦਾਨ ਦੇ ਰਹੇ ਹਨ।
साथियों, हमारे यहां कहा जाता है-
ਸਾਥੀਓ, ਸਾਡੇ ਇੱਥੇ ਕਿਹਾ ਜਾਂਦਾ ਹੈ-
ਖੜਗੇਨ ਆਕ੍ਰਮਯ ਵੰਦਿਤਾ ਆਕ੍ਰਮਣ: ਪੁਣਿਆ, ਵੀਰ ਭੋਗਯ ਵਸੁੰਧਰਾ
(खड्गेन आक्रम्य वंदिता आक्रमण: पुणिया, वीर भोग्य वसुंधरा)
ਯਾਨੀ ਵੀਰ ਆਪਣੇ ਸ਼ਸਤਰ ਦੀ ਤਾਕਤ ਨਾਲ ਹੀ ਧਰਤੀ ਦੀ ਮਾਤ੍ਰਭੂਮੀ ਦੀ ਰੱਖਿਆ ਕਰਦੇ ਹਨ। ਇਹ ਧਰਤੀ ਵੀਰ-ਭੋਗਯਾਤ ਹੈ, ਵੀਰਾਂ ਲਈ ਹੈ। ਇਸ ਦੀ ਰੱਖਿਆ-ਸੁਰੱਖਿਆ ਨੂੰ ਸਾਡਾ ਸਮਰਥਨ ਅਤੇ ਸਮਰੱਥਾ, ਸਾਡਾ ਸੰਕਲਪੀ ਹਿਮਾਲਿਆ ਜਿਤਨਾ ਹੀ ਉੱਚਾ ਹੈ। ਇਹ ਸਮਰੱਥਾ ਅਤੇ ਇਹ ਸੰਕਲਪ, ਇਸ ਸਮੇਂ ਤੁਹਾਡੀਆਂ ਅੱਖਾਂ ਵਿੱਚ ਮੈਂ ਦੇਖ ਸਕਦਾ ਹਾਂ। ਤੁਹਾਡੇ ਚਿਹਰਿਆਂ ਉੱਤੇ ਇਹ ਸਾਫ਼-ਸਾਫ਼ ਨਜ਼ਰ ਆਉਂਦਾ ਹੈ। ਤੁਸੀਂ ਉਸੇ ਧਰਤੀ ਦੇ ਵੀਰ ਹੋ ਜਿਸ ਨੇ ਹਜ਼ਾਰਾਂ ਸਾਲਾਂ ਤੋਂ ਅਨੇਕਾਂ ਆਕ੍ਰਾਂਤਾਵਾਂ (ਹਮਲਾਵਰਾਂ) ਦੇ ਹਮਲਿਆਂ ਦਾ, ਅੱਤਿਆਚਾਰਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਅਸੀਂ, ਅਤੇ ਇਹ ਸਾਡੀ ਪਹਿਚਾਣ ਹੈ, ਅਸੀਂ ਉਹ ਲੋਕ ਹਾਂ ਜੋ ਬਾਂਸੁਰੀਧਾਰੀ ਕ੍ਰਿਸ਼ਣ ਦੀ ਪੂਜਾ ਕਰਦੇ ਹਾਂ। ਅਸੀਂ ਉਹੀ ਲੋਕ ਹਾਂ ਜੋ ਸੁਦਰਸ਼ਨ ਚਕ੍ਰਧਾਰੀ ਕ੍ਰਿਸ਼ਣ ਨੂੰ ਵੀ ਆਦਰਸ਼ ਮੰਨ ਕੇ ਚਲਦੇ ਹਾਂ। ਇਸ ਪ੍ਰੇਰਣਾ ਨਾਲ ਅਤੇ ਹਮਲੇ ਦੇ ਬਾਅਦ ਭਾਰਤ ਹੋਰ ਸਸ਼ਕਤ ਹੋ ਕੇ ਉੱਭਰਿਆ ਹੈ।
ਸਾਥੀਓ, ਰਾਸ਼ਟਰ ਦੀ, ਦੁਨੀਆ ਦੀ, ਮਾਨਵਤਾ ਦੀ ਪ੍ਰਗਤੀ ਲਈ ਸ਼ਾਂਤੀ ਅਤੇ ਮਿੱਤਰਤਾ ਹਰ ਕੋਈ ਸਵੀਕਾਰ ਕਰਦਾ ਹੈ, ਹਰ ਕੋਈ ਮੰਨਦਾ ਹੈ ਬਹੁਤ ਜ਼ਰੂਰੀ ਹੈ। ਲੇਕਿਨ ਅਸੀਂ ਇਹ ਵੀ ਜਾਣਦੇ ਹਾਂ ਕਿ ਸ਼ਾਂਤੀ ਨਿਰਬਲ ਕਦੇ ਨਹੀਂ ਲਿਆ ਸਕਦੇ। ਕਮਜ਼ੋਰ ਸ਼ਾਂਤੀ ਦੀ ਪਹਿਲ ਨਹੀਂ ਕਰ ਸਕਦੇ। ਵੀਰਤਾ ਹੀ ਸ਼ਾਂਤੀ ਦੀ ਪਹਿਲੀ ਸ਼ਰਤ ਹੁੰਦੀ ਹੈ। ਭਾਰਤ ਅੱਜ ਜਲ, ਥਲ, ਨਭ ਅਤੇ ਪੁਲਾੜ ਤੱਕ ਅਗਰ ਆਪਣੀ ਤਾਕਤ ਵਧਾ ਰਿਹਾ ਹੈ ਤਾਂ ਉਸ ਦੇ ਪਿੱਛੇ ਦਾ ਲਕਸ਼ ਮਾਨਵ ਭਲਾਈ ਹੀ ਹੈ। ਭਾਰਤ ਅੱਜ ਆਧੁਨਿਕ ਅਸਤਰ, ਸ਼ਸਤਰ ਦਾ ਨਿਰਮਾਣ ਕਰ ਰਿਹਾ ਹੈ। ਦੁਨੀਆ ਦੀ ਆਧੁਨਿਕ ਤੋਂ ਆਧੁਨਿਕ ਟੈਕਨੋਲੋਜੀ ਭਾਰਤ ਦੀ ਸੈਨਾ ਲਈ ਲਿਆ ਰਹੇ ਹਾਂ ਤਾਂ ਉਸ ਦੇ ਪਿੱਛੇ ਦੀ ਭਾਵਨਾ ਵੀ ਇਹੀ ਹੈ। ਭਾਰਤ ਅਗਰ ਆਧੁਨਿਕ ਇਨਫਰਾਸਟ੍ਰਕਚਰ ਦਾ ਨਿਰਮਾਣ ਤੇਜ਼ੀ ਨਾਲ ਕਰ ਰਿਹਾ ਹੈ ਤਾਂ ਉਸ ਦੇ ਪਿੱਛੇ ਦਾ ਸੰਦੇਸ਼ ਵੀ ਇਹੀ ਹੈ।
ਵਿਸ਼ਵ ਯੁੱਧ ਨੂੰ ਅਗਰ ਅਸੀਂ ਯਾਦ ਕਰੀਏ, ਵਿਸ਼ਵ ਯੁੱਧ ਹੋਵੇ ਜਾਂ ਫਿਰ ਸ਼ਾਂਤੀ ਦੀ ਗੱਲ- ਜਦੋਂ ਵੀ ਜ਼ਰੂਰਤ ਪਈ ਹੈ ਵਿਸ਼ਵ ਨੇ ਸਾਡੇ ਵੀਰਾਂ ਦਾ ਪਰਾਕ੍ਰਮ ਵੀ ਦੇਖਿਆ ਹੈ ਅਤੇ ਵਿਸ਼ਵ ਸ਼ਾਂਤੀ ਦੇ ਉਨ੍ਹਾਂ ਦੇ ਯਤਨਾਂ ਨੂੰ ਮਹਿਸੂਸ ਵੀ ਕੀਤਾ ਹੈ। ਅਸੀਂ ਹਮੇਸ਼ਾ ਮਾਨਵਤਾ ਦੀ, ਇਨਸਾਨੀਅਤ ਦੀ, humanity ਦੀ ਰੱਖਿਆ ਅਤੇ ਸੁਰੱਖਿਆ ਲਈ ਕੰਮ ਕੀਤਾ ਹੈ, ਜੀਵਨ ਖਪਾਇਆ ਹੈ। ਤੁਸੀਂ ਸਾਰੇ ਭਾਰਤ ਦੇ ਇਸੇ ਲਕਸ਼ ਨੂੰ, ਭਾਰਤ ਦੀ ਇਸੇ ਪਰੰਪਰਾ ਨੂੰ, ਭਾਰਤ ਦੇ ਇਸ ਮਹਿਮਹਾਨ ਸੱਭਿਆਚਾਰ ਨੂੰ ਸਥਾਪਿਤ ਕਰਨ ਵਾਲੇ ਮੋਹਰੀ ਲੀਡਰ ਹੋ।
ਸਾਥੀਓ, ਮਹਾਨ ਸੰਤ ਤਿਰੂਵੱਲੁਵਰ ਜੀ ਨੇ ਸੈਂਕੜੇ ਸਾਲ ਪਹਿਲਾਂ ਕਿਹਾ ਸੀ-
ਮਹਾਯਰਾ ਮਾਣਮਾਂਡ
ਬੜੀ ਚੇਲਾ ਕੁਟੁਮ ਯੇ ਨਾ ਨਾਨਗੇ
ਯੇ ਮਮ ਪੜ੍ਹਾਈ ਕਹਾ
( म्हायरा माणमांड
बड़ी चेला कुटुम ये ना नानगे
ये मम पढ़ाई कहा )
ਯਾਨੀ ਸ਼ੌਰਯ, ਸਨਮਾਨ, ਮਰਿਆਦਾਪੂਰਨ ਵਿਵਹਾਰ ਦੀ ਪਰੰਪਰਾ ਅਤੇ ਭਰੋਸੇਯੋਗਤਾ, ਇਹ ਚਾਰ ਗੁਣ ਕਿਸੇ ਵੀ ਦੇਸ਼ ਦੀ ਸੈਨਾ ਦਾ ਪ੍ਰਤੀਬਿੰਬ ਹੁੰਦੇ ਹਨ। ਭਾਰਤੀ ਸੈਨਾਵਾਂ ਹਮੇਸ਼ਾ ਤੋਂ ਇਸੇ ਮਾਰਗ ਉੱਤੇ ਚਲੀਆਂ ਹਨ।
ਸਾਥੀਓ, ਵਿਸਤਾਰਵਾਦ ਦਾ ਯੁਗ ਸਮਾਪਤ ਹੋ ਚੁੱਕਿਆ ਹੈ, ਇਹ ਯੁਗ ਵਿਕਾਸਵਾਦ ਦਾ ਹੈ। ਤੇਜ਼ੀ ਨਾਲ ਬਦਲਦੇ ਹੋਏ ਸਮੇਂ ਵਿੱਚ ਵਿਕਾਸਵਾਦ ਹੀ ਪ੍ਰਾਸੰਗਿਕ ਹੈ। ਵਿਕਾਸਵਾਦ ਲਈ ਹੀ ਅਵਸਰ ਹਨ ਅਤੇ ਵਿਕਾਸਵਾਦ ਹੀ ਭੱਵਿਖ ਦਾ ਅਧਾਰ ਵੀ ਹੈ। ਬੀਤੀਆਂ ਸ਼ਤਾਬਦੀਆਂ ਵਿੱਚ ਵਿਸਤਾਵਰਵਾਦ ਨੇ ਹੀ ਮਾਨਵਤਾ ਦਾ ਸਭ ਤੋਂ ਜ਼ਿਆਦਾ ਅਹਿਤ ਕੀਤਾ, ਮਾਨਵਤਾ ਨੂੰ ਵਿਨਾਸ਼ ਕਰਨ ਦਾ ਯਤਨ ਕੀਤਾ। ਵਿਸਤਾਵਰਵਾਦ ਦੀ ਜ਼ਿੱਦ ਜਦੋਂ ਕਿਸੇ ‘ਤੇ ਸਵਾਰ ਹੋਈ ਹੈ, ਉਸ ਨੇ ਹਮੇਸ਼ਾ ਵਿਸ਼ਵ ਸ਼ਾਂਤੀ ਦੇ ਸਾਹਮਣੇ ਖ਼ਤਰਾ ਪੈਦਾ ਕੀਤਾ ਹੈ।
ਅਤੇ ਸਾਥੀਓ, ਇਹ ਨਾ ਭੁੱਲੋ, ਇਤਿਹਾਸ ਗਵਾਹ ਹੈ ਕਿ ਅਜਿਹੀਆਂ ਤਾਕਤਾਂ ਮਿਟ ਗਈਆਂ ਹਨ ਜਾਂ ਮੁੜਨ ਲਈ ਮਜ਼ਬੂਰ ਹੋ ਗਈਆਂ ਹਨ। ਵਿਸ਼ਵ ਦਾ ਹਮੇਸ਼ਾ ਇਹੀ ਅਨੁਭਵ ਰਿਹਾ ਹੈ ਅਤੇ ਇਸੇ ਅਨੁਭਵ ਦੇ ਅਧਾਰ ਉੱਤੇ ਹੁਣ ਇਸ ਵਾਰ ਫਿਰ ਤੋਂ ਪੂਰੇ ਵਿਸ਼ਵ ਨੇ ਵਿਸਤਾਵਰਵਾਦ ਦੇ ਖ਼ਿਲਾਫ਼ ਮਨ ਬਣਾ ਲਿਆ ਹੈ। ਅੱਜ ਵਿਸ਼ਵ ਵਿਕਾਸਵਾਦ ਨੂੰ ਸਮਰਪਿਤ ਹੈ ਅਤੇ ਵਿਕਾਸ ਦੇ ਖੁੱਲ੍ਹੇ ਮੁਕਾਬਲੇ ਦਾ ਸੁਆਗਤ ਕਰ ਰਿਹਾ ਹੈ।
ਸਾਥੀਓ, ਜਦੋਂ-ਜਦੋਂ ਮੈਂ ਰਾਸ਼ਟ ਰ ਰੱਖਿਆ ਨਾਲ ਜੁੜੇ ਕਿਸੇ ਫ਼ੈਸਲੇ ਬਾਰੇ ਸੋਚਦਾ ਹਾਂ ਤਾਂ ਮੈਂ ਸਭ ਤੋਂ ਪਹਿਲਾਂ ਦੋ ਮਾਤਾਵਾਂ ਨੂੰ ਯਾਦ ਕਰਦਾ ਹਾਂ- ਪਹਿਲੀ ਸਾਡੀ ਸਭ ਦੀ ਭਾਰਤ ਮਾਤਾ, ਅਤੇ ਦੂਜੀ ਉਹ ਵੀਰ ਮਾਤਾਵਾਂ ਜਿਨ੍ਹਾਂ ਨੇ ਤੁਹਾਡੇ ਜਿਹੇ ਪਰਾਕ੍ਰਮੀ ਜੋਧਿਆਂ ਨੂੰ ਜਨਮੇ ਦਿੱਤਾ ਹੈ, ਮੈਂ ਉਨ੍ਹਾਂ ਦੋ ਮਾਤਾਵਾਂ ਨੂੰ ਯਾਦ ਕਰਦਾ ਹਾਂ। ਮੇਰੇ ਨਿਰਣੇ ਦੀ ਕਸੌਟੀ ਇਹੀ ਹੈ। ਇਸੇ ਕਸੌਟੀ ‘ਤੇ ਚਲਦੇ ਹੋਏ ਤੁਹਾਡੇ ਸਨਮਾਨ, ਤੁਹਾਡੇ ਪਰਿਵਾਰ ਦੇ ਸਨਮਾਨ ਅਤੇ ਭਾਰਤ ਮਾਤਾ ਦੀ ਸੁਰੱਖਿਆ ਨੂੰ ਦੇਸ਼ ਸਰਬ ਉੱਚ ਪ੍ਰਾਥਮਿਕਤਾ ਦਿੰਦਾ ਹੈ।
ਸੈਨਾਵਾਂ ਲਈ ਆਧੁਨਿਕ ਹਥਿਆਰ ਹੋਣ ਜਾਂ ਤੁਹਾਡੇ ਲਈ ਜ਼ਰੂਰੀ ਸਾਜ਼ੋ-ਸਮਾਨ, ਇਨ੍ਹਾਂ ਸਭ ‘ਤੇ ਅਸੀਂ ਬਹੁਤ ਧਿਆਨ ਦਿੰਦੇ ਰਹੇ ਹਾਂ। ਹੁਣ ਦੇਸ਼ ਵਿੱਚ ਬਾਰਡਰ ਇੰਫ੍ਰਾਸਟ੍ਰਕਚਰ ‘ਤੇ ਖਰਚ ਕਰੀਬ-ਕਰੀਬ ਤਿੰਨ ਗੁਣਾ ਕਰ ਦਿੱਤਾ ਗਿਆ ਹੈ। ਇਸ ਨਾਲ ਬਾਰਡਰ ਏਰੀਆ ਡਿਵੈਲਪਮੈਂਟ ਅਤੇ ਸੀਮਾ ‘ਤੇ ਸੜਕਾਂ, ਪੁਲ਼ ਬਣਾਉਣ ਦਾ ਕੰਮ ਵੀ ਬਹੁਤ ਤੇਜ਼ੀ ਨਾਲ ਹੋਇਆ ਹੈ। ਇਸ ਦਾ ਇੱਕ ਬਹੁਤ ਵੱਡਾ ਲਾਭ ਇਹ ਵੀ ਹੋਇਆ ਹੈ ਕਿ ਹੁਣ ਤੁਹਾਡੇ ਤੱਕ ਸਮਾਨ ਵੀ ਘੱਟ ਸਮੇਂ ਵਿੱਚ ਪਹੁੰਚਦਾ ਹੈ।
ਸਾਥੀਓ, ਸੈਨਾਵਾਂ ਵਿੱਚ ਬਿਹਤਰ ਤਾਲਮੇਲ ਲਈ ਲੰਬੇ ਸਮੇਂ ਤੋਂ ਜਿਸ ਦੀ ਆਸ਼ਾ ਸੀ- ਉਹ Chief of Defense ਪਦ ਦਾ ਗਠਨ ਕਰਨ ਦੀ ਗੱਲ ਹੋਵੇ ਜਾਂ ਫਿਰ National War Memorial ਦਾ ਨਿਰਮਾਣ ; One rank one pension ਦਾ ਫੈਸਲਾ ਹੋਵੇ ਜਾਂ ਫਿਰ ਤੁਹਾਡੇ ਪਰਿਵਾਰ ਦੀ ਦੇਖਰੇਖ ਤੋਂ ਲੈ ਕੇ ਸਿੱਖਿਆ ਤੱਕ ਦੀ ਸਹੀ ਵਿਵਸਥਾ ਲਈ ਲਗਾਤਾਰ ਕੰਮ, ਦੇਸ਼ ਅੱਜ ਹਰ ਪੱਧਰ ‘ਤੇ ਆਪਣੀਆਂ ਸੈਨਾਵਾਂ ਅਤੇ ਸੈਨਿਕਾਂ ਨੂੰ ਮਜ਼ਬੂਤ ਕਰ ਰਿਹਾ ਹੈ।
ਸਾਥੀਓ,ਭਗਵਾਨ ਗੌਤਮ ਬੁੱਧ ਨੇ ਕਿਹਾ ਹੈ-
ਸਾਹਸ ਦਾ ਸਬੰਧ ਪ੍ਰਤੀਬੱਧਤਾ ਨਾਲ ਹੈ, conviction ਨਾਲ ਹੈ। ਸਾਹਸ ਕਰੁਣਾ ਹੈ, ਸਾਹਸ compassion ਹੈ। ਸਾਹਸ ਉਹ ਹੈ ਜੋ ਸਾਨੂੰ ਨਿਰਭੈਅ ਅਤੇ ਅਡਿੱਗ ਹੋ ਕੇ ਸੱਚ ਦੇ ਪੱਖ ਵਿੱਚ ਖੜ੍ਹੇ ਹੋਣਾ ਸਿਖਾਵੇ। ਸਾਹਸ ਉਹ ਹੈ ਜੋ ਸਾਨੂੰ ਸਹੀ ਨੂੰ ਸਹੀ ਕਹਿਣ ਅਤੇ ਕਰਨ ਦੀ ਊਰਜਾ ਦਿੰਦਾ ਹੈ।
ਸਾਥੀਓ, ਦੇਸ਼ ਦੇ ਵੀਰ ਸਪੂਤਾਂ ਨੇ ਗਲਵਾਨ ਘਾਟੀ ਵਿੱਚ ਜੋ ਅਜਿੱਤ ਸਾਹਸ ਦਿਖਾਇਆ, ਉਹ ਪਰਾਕ੍ਰਮ ਦੀ ਪਰਾਕਾਸ਼ਠਾ ਹੈ। ਦੇਸ਼ ਨੂੰ ਤੁਹਾਡੇ ‘ਤੇ ਗਰਵ ਹੈ, ਤੁਹਾਡੇ ‘ਤੇ ਨਾਜ ਹੈ। ਤੁਹਾਡੇ ਨਾਲ ਹੀ ਸਾਡੇ ਆਈਟੀਬੀਪੀ ਦੇ ਜਵਾਨ ਹੋਣ, ਬੀਐੱਸਐੱਫ ਦੇ ਸਾਥੀ ਹੋਣ, ਸਾਡੇ ਬੀਆਰਓ ਅਤੇ ਦੂਜੇ ਸੰਗਠਨਾਂ ਦੇ ਜਵਾਨ ਹੋਣ, ਮੁਸ਼ਕਿਲ ਹਾਲਾਤ ਵਿੱਚ ਕੰਮ ਕਰ ਰਹੇ ਇੰਜੀਨੀਅਰ ਹੋਣ, ਸ਼੍ਰਮਿਕ ਹੋਣ ; ਤੁਸੀਂ ਸਾਰੇ ਅਦਭੁਤ ਕੰਮ ਕਰ ਰਹੇ ਹਨ। ਹਰ ਕੋਈ ਮੋਢੇ ਨਾਲ ਮੋਢਾ ਮਿਲਾ ਕੇ ਮਾਂ ਭਾਰਤੀ ਦੀ ਰੱਖਿਆ ਲਈ, ਮਾਂ ਭਾਰਤੀ ਦੀ ਸੇਵਾ ਵਿੱਚ ਸਮਰਪਿਤ ਹੈ।
ਅੱਜ ਤੁਹਾਡੇ ਸਭ ਦੀ ਮਿਹਨਤ ਨਾਲ ਦੇਸ਼ ਅਨੇਕ ਆਪਦਾਵਾਂ ਨਾਲ ਇੱਕ ਸਾਥ ਅਤੇ ਪੂਰੀ ਦ੍ਰਿੜ੍ਹਤਾ ਨਾਲ ਲੜ ਰਿਹਾ ਹੈ। ਆਪ ਸਭ ਤੋਂ ਪ੍ਰੇਰਣਾ ਲੈਂਦੇ ਹੋਏ ਅਸੀਂ ਮਿਲ ਕੇ ਹਰ ਚੁਣੌਤੀ ‘ਤੇ, ਮੁਸ਼ਕਿਲ ਤੋਂ ਮੁਸ਼ਕਿਲ ਚੁਣੌਤੀ ‘ਤੇ ਵਿਜੈ ਪ੍ਰਾਪਤ ਕਰਦੇ ਰਹੇ ਹਾਂ, ਵਿਜੈ ਪ੍ਰਾਪਤ ਕਰਦੇ ਰਹਾਂਗੇ। ਜਿਸ ਭਾਰਤ ਦੇ ਸਾਹਮਣੇ, ਅਤੇ ਅਸੀਂ ਸਾਰਿਆਂ ਨੇ ਜਿਸ ਭਾਰਤ ਦੇ ਸੁਪਨੇ ਨੂੰ ਲੈ ਕੇ, ਅਤੇ ਵਿਸ਼ੇਸ਼ ਰੂਪ ਨਾਲ ਤੁਸੀਂ ਸਾਰੇ ਸਰੱਹਦ ‘ਤੇ ਦੇਸ਼ ਦੀ ਰੱਖਿਆ ਕਰ ਰਹੇ ਹੋ, ਅਸੀਂ ਉਸ ਸੁਪਨੇ ਦਾ ਭਾਰਤ ਬਣਾਵਾਂਗੇ। ਤੁਹਾਡੇ ਸੁਪਨਿਆਂ ਦਾ ਭਾਰਤ ਬਣਾਵਾਂਗੇ। 130 ਕਰੋੜ ਦੇਸ਼ਵਾਸੀ ਵੀ ਪਿੱਛੇ ਨਹੀਂ ਰਹਿਣਗੇ, ਇਹ ਮੈਂ ਅੱਜ ਤੁਹਾਨੂੰ ਵਿਸ਼ਵਾਸ ਦਿਵਾਉਣ ਆਇਆ ਹਾਂ। ਅਸੀਂ ਇੱਕ ਸਸ਼ਕਤ ਅਤੇ ਆਤਮਨਿਰਭਰ ਭਾਰਤ ਬਣਾਵਾਂਗੇ, ਬਣਾ ਕੇ ਹੀ ਰਹਾਂਗੇ। ਅਤੇ ਤੁਹਾਡੇ ਤੋਂ ਪ੍ਰੇਰਣਾ ਜਦੋਂ ਮਿਲਦੀ ਹੈ ਤਾਂ ਆਤਮਨਿਰਭਰ ਭਾਰਤ ਦਾ ਸੰਕਲਪ ਵੀ ਹੋਰ ਤਾਕਤਵਰ ਹੋ ਜਾਂਦਾ ਹੈ।
ਮੈਂ ਫਿਰ ਇੱਕ ਵਾਰ ਤੁਹਾਡਾ ਸਭ ਦਾ ਦਿਲੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ, ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ –
ਭਾਰਤ ਮਾਤਾ ਕੀ- ਜੈ
ਭਾਰਤ ਮਾਤਾ ਕੀ- ਜੈ
ਵੰਦੇ ਮਾਤਰਮ- ਵੰਦੇ ਮਾਤਰਮ- ਵੰਦੇ ਮਾਤਰਮ
ਧੰਨਵਾਦ।
*****
ਵੀਆਰਆਰਕੇ/ਐੱਸਐੱਚ/ਬੀਐੱਮ
Speaking in Nimu. India is proud of the courage of our armed forces. https://t.co/juUjqkAp6v
— Narendra Modi (@narendramodi) July 3, 2020
लेह-लद्दाख से लेकर करगिल और सियाचिन तक,
— Narendra Modi (@narendramodi) July 3, 2020
रेजांगला की बर्फीली चोटियों से लेकर गलवान घाटी के ठंडे पानी की धारा तक,
हर चोटी, हर पहाड़, हर जर्रा-जर्रा, हर कंकड़-पत्थर, भारतीय सैनिकों के पराक्रम की गवाही देते हैं। pic.twitter.com/QZY8ot4ozk
हम बांसुरीधारी कृष्ण की पूजा करते हैं तो सुदर्शन चक्रधारी कृष्ण को भी पूजते हैं। pic.twitter.com/IPV0w4PXZa
— Narendra Modi (@narendramodi) July 3, 2020
राष्ट्र की, दुनिया की, मानवता की प्रगति के लिए शांति और मित्रता बहुत जरूरी है, लेकिन हम यह भी जानते हैं कि शांति निर्बल नहीं ला सकता, कमजोर शांति की पहल नहीं कर सकता।
— Narendra Modi (@narendramodi) July 3, 2020
भारत आज जल, थल, नभ और अंतरिक्ष तक अगर अपनी ताकत बढ़ा रहा है, तो उसके पीछे का लक्ष्य भी शांति ही है। pic.twitter.com/knBpF5uSYe
विस्तारवाद का युग समाप्त हो चुका है। यह युग विकासवाद का है। pic.twitter.com/9eFxrYjo6x
— Narendra Modi (@narendramodi) July 3, 2020