Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲੀਡਰਸ਼ਿਪ ਮਹੱਤਵ ਰੱਖਦੀ ਹੈ: “ਸਮਕਾਲੀ ਸੰਸਾਰ ਵਿੱਚ ਮਹਾਤਮਾ ਗਾਂਧੀ ਦੀ ਪ੍ਰਾਸੰਗਿਕਤਾ” ਈਕੋਸੋਕ ਚੈਂਬਰ


ਅਮਨ ਅਤੇ ਅਹਿੰਸਾ ਦੇ ਗਲੋਬਲ ਆਈਕੌਨ-ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਮਨਾਉਣ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ 74ਵੀਂ ਯੂਐੱਨਜੀਏ ਦੌਰਾਨ ਈਕੋਸੋਕ ਚੈਂਬਰ (ECOSOC Chamber) ਵਿੱਚ ਸ਼ਾਮ 6:30 ਵਜੇ ਇੱਕ ਉੱਚ ਪੱਧਰ ਸਮਾਗਮ ਦੀ ਮੇਜ਼ਬਾਨੀ ਕੀਤੀ।

ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਮਹਾਮਹਿਮ ਸ਼੍ਰੀ ਐਂਟੋਨੀਓ ਗੁਟੇਰਸ, ਕੋਰੀਆ ਗਣਰਾਜ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀਮਾਨ ਮੂਨ ਜੇ-ਇਨ, ਸਿੰਗਾਪੁਰ ਗਣਰਾਜ ਦੀ ਪ੍ਰਧਾਨ ਮੰਤਰੀ ਮਹਾਮਹਿਮ ਮਿਸ ਲੀ- ਹਸੀਨ ਲੂੰਗ, ਬੰਗਲਾਦੇਸ਼ ਗਣਤੰਤਰ ਦੀ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀਮਤੀ ਸ਼ੇਖ ਹਸੀਨਾ, ਜਮਾਇਕਾ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਐਂਡਰਿਊ ਹੋਲਨੈਸ ਅਤੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਸੁਸ਼੍ਰੀ ਜੈਸਿੰਡਾ ਅਰਡਰਨ ਨੇ ਇਸ ਸਮਾਗਮ ਦੀ ਸ਼ੋਭਾ ਵਧਾਈ।

ਇਸ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਹੋਰ ਪਤਵੰਤਿਆਂ ਵਿੱਚ ਭੂਟਾਨ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਲੋਟੇ ਸ਼ੇਰਿੰਗ, ਕੋਰੀਆ ਗਣਰਾਜ ਦੀ ਪਹਿਲੀ ਮਹਿਲਾ ਮਾਣਯੋਗ ਸੁਸ਼੍ਰੀ ਕਿਮ ਜੰਗ-ਸੂਕ, ਸੰਯੁਕਤ ਰਾਸ਼ਟਰ ਦੇ ਸੀਨੀਅਰ ਅਧਿਕਾਰੀ ਅਤੇ ਮੈਂਬਰ ਦੇਸ਼ਾਂ ਦੇ ਡਿਪਲੋਮੈਟ ਸ਼ਾਮਲ ਸਨ।

ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੇ ਸੁਆਗਤੀ ਟਿੱਪਣੀਆਂ ਕੀਤੀਆਂ। ਸਹਿਭਾਗੀ ਪਤਵੰਤਿਆਂ ਨੇ ਮਿਲ ਕੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ਵਿਖੇ ਗਾਂਧੀ ਸੋਲਰ ਪਾਰਕ ਦਾ (ਭਾਰਤ ਸਰਕਾਰ ਵੱਲੋਂ ਸੰਯੁਕਤ ਰਾਸ਼ਟਰ ਨੂੰ ਦਾਨ ਦਿੱਤੇ ਗਏ), ਓਲਡ ਵੈਸਟਬਰੀ ਵਿਖੇ ਸਟੇਟ ਯੂਨੀਵਰਸਿਟੀ ਆਵ੍ ਨਿਊ ਯਾਰਕ ਵਿਖੇ ਗਾਂਧੀ ਪੀਸ ਗਾਰਡਨ ਦਾ ਉਦਘਾਟਨ ਕੀਤਾ ਅਤੇ ਸੰਯੁਕਤ ਰਾਸ਼ਟਰ ਡਾਕ ਪ੍ਰਸ਼ਾਸਨ ਵੱਲੋਂ ਤਿਆਰ ਕਰਵਾਈਆਂ ਗਾਂਧੀ@150 ਡਾਕ ਟਿਕਟਾਂ ਦੇ ਵਿਸ਼ੇਸ਼ ਯਾਦਗਾਰੀ ਐਡੀਸ਼ਨ ਜਾਰੀ ਕੀਤੇ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਮੁੱਖ ਭਾਸ਼ਣ ਵਿੱਚ 20ਵੀਂ ਸਦੀ ਵਿੱਚ ਮਹਾਤਮਾ ਗਾਂਧੀ ਵੱਲੋਂ ਮਾਨਵੀ ਸੁਤੰਤਰਤਾ ਵਿੱਚ ਪਾਏ ਯੋਗਦਾਨ, ਸਭ ਦੀ ਭਲਾਈ ‘ਤੇ ਜ਼ੋਰ (ਸਰਵੋਦਯਾ), ਦੱਬੇ ਕੁਚਲੇ ਲੋਕਾਂ ਦੀ ਭਲਾਈ (ਅੰਤਯੋਦਿਆ) ਅਤੇ ਵਾਤਾਵਰਣ ਦੇ ਟਿਕਾਊਪਣ ਲਈ ਦੂਰਅੰਦੇਸ਼ੀ ਸਰੋਕਾਰ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਤਮਾ ਗਾਂਧੀ ਦੀ ਸਮੂਹਿਕ ਇੱਛਾ, ਸਾਂਝੀ ਕਿਸਮਤ, ਨੈਤਿਕ ਉਦੇਸ਼, ਲੋਕ ਅੰਦੋਲਨ ਵਿੱਚ ਆਸਥਾ ਅਤੇ ਵਿਅਕਤੀਗਤ ਜ਼ਿੰਮੇਵਾਰੀ ਸਮਕਾਲੀ ਸਮੇਂ ਲਈ ਪ੍ਰਾਸੰਗਿਕ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਹਿੰਸਕ ਟਕਰਾਅ, ਦਹਿਸ਼ਤਵਾਦ, ਆਰਥਿਕ ਅਸਮਾਨਤਾਵਾਂ, ਸਮਾਜਿਕ-ਆਰਥਿਕ ਨੁਕਸਾਨ, ਮਹਾਮਾਰੀ ਅਤੇ ਜਲਵਾਯੂ ਪਰਿਵਰਤਨ ਦੀ ਮੌਜੂਦਾ ਹੋਂਦ ਦਾ ਖਤਰਾ ਲੋਕਾਂ, ਰਾਜਾਂ ਅਤੇ ਸਮਾਜਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਨ੍ਹਾਂ ਵਿੱਚੋਂ ਕਿਸੇ ਇੱਕ ਵੀ ਮੁੱਦੇ ਨੂੰ ਹੱਲ ਕਰਨ ਲਈ ਅਗਵਾਈ ਮਹੱਤਵਪੂਰਨ ਹੈ ਅਤੇ ਗਾਂਧੀ ਦੁਆਰਾ ਉਤਸ਼ਾਹਿਤ ਕੀਤੀਆਂ ਗਈਆਂ ਕਦਰਾਂ-ਕੀਮਤਾਂ ਪ੍ਰੇਰਿਤ ਲੀਡਰਸ਼ਿਪ ਲਈ ਨੈਤਿਕ ਧੁਰੇ ਵਜੋਂ ਕੰਮ ਕਰਦੀਆਂ ਹਨ।

ਸਕੱਤਰ ਜਨਰਲ ਗੁਟੇਰਸ ਨੇ ਕਿਹਾ ਕਿ ਗਾਂਧੀ ਨੇ ਸਾਨੂੰ ਕਿਸੇ ਨੀਤੀ ਅਤੇ ਅਸਲ ਵਿੱਚ ਕਿਸੇ ਵੀ ਕਾਰਵਾਈ ਦਾ ਨਿਰਣਾ ਕਰਨ ਲਈ ਇੱਕ ਮੰਤਰ ਦਿੱਤਾ ਹੈ, ਇਹ ਮੁਲਾਂਕਣ ਕਰਨ ਲਈ ਕਿ ਕੀ ਪ੍ਰਸਤਾਵਿਤ ਕਾਰਵਾਈ ਸਾਨੂੰ ਮਿਲੇ ਸਭ ਤੋਂ ਗ਼ਰੀਬ ਵਿਅਕਤੀ ਦੀ ਜ਼ਿੰਦਗੀ, ਮਾਣ ਅਤੇ ਕਿਸਮਤ ਵਿੱਚ ਵਾਧਾ ਕਰੇਗੀ। ਸਵੱਛਤਾ, ਜੱਚਾ ਸਿਹਤ, ਮੁੱਢਲੀ ਸਿੱਖਿਆ, ਲਿੰਗਕ ਸੰਤੁਲਨ, ਮਹਿਲਾ ਸਸ਼ਕਤੀਕਰਨ, ਭੁੱਖ ਘਟਾਉਣ ਅਤੇ ਵਿਕਾਸ ਵਿੱਚ ਭਾਗੀਦਾਰੀ ਨੂੰ ਸੁਨਿਸ਼ਚਿਤ ਕਰਨ ਨਾਲ ਐੱਮਡੀਜੀਜ਼ ਜਾਂ ਐੱਸਡੀਜੀਜ਼ ਨੂੰ ਤਿਆਰ ਕੀਤੇ ਜਾਣ ਤੋਂ ਬਹੁਤ ਪਹਿਲਾਂ ਗਾਂਧੀ ਦੇ ਜੀਵਨ ਅਤੇ ਅਭਿਆਸ ਦਾ ਅਧਾਰ ਬਣੇ ਸਨ। ਅਸਲ ਵਿੱਚ ਟਿਕਾਊ ਵਿਕਾਸ ਟੀਚੇ ਗਾਂਧੀਵਾਦੀ ਫਿਲਾਸਫੀ ਦੀ ਕਾਰਵਾਈ ਹੀ ਹਨ।

ਸਹਿਭਾਗੀ ਨੇਤਾਵਾਂ ਨੇ ਇਸ ਅਵਸਰ ਦੀ ਵਰਤੋਂ ਗਾਂਧੀਵਾਦੀ ਸੋਚ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੀਤੀ ਅਤੇ ਕਿਹਾ ਕਿ ਮਹਾਤਮਾ ਗਾਂਧੀ ਦੀ ਵਿਰਾਸਤ ਆਉਣ ਵਾਲੀਆਂ ਪੀੜ੍ਹੀਆਂ ਤੱਕ ਬਰਕਰਾਰ ਰਹੇਗੀ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦਾ ਨਾਮ ਜਾਤ, ਧਰਮ ਅਤੇ ਨੇਸ਼ਨ-ਸਟੇਟਸ ਦੀਆਂ ਸੀਮਾਵਾਂ ਤੋਂ ਪਰੇ ਹੈ ਅਤੇ ਇੱਕੀਵੀਂ ਸਦੀ ਦੀ ਅਗੰਮ ਅਵਾਜ਼ ਵਜੋਂ ਉੱਭਰਿਆ ਹੈ। ਗਾਂਧੀ ਇੱਕ ਬਹੁਪੱਖੀ ਸ਼ਖਸੀਅਤ ਸਨ। ਉਹ ਇੱਕ ਰਾਸ਼ਟਰਵਾਦੀ, ਇੱਕ ਅੰਤਰਰਾਸ਼ਟਰੀਵਾਦੀ, ਇੱਕ ਰਵਾਇਤਵਾਦੀ ਅਤੇ ਸੁਧਾਰਵਾਦੀ, ਇੱਕ ਰਾਜਨੀਤਕ ਨੇਤਾ ਅਤੇ ਇੱਕ ਅਧਿਆਤਮਿਕ ਸਲਾਹਕਾਰ, ਇੱਕ ਲੇਖਕ, ਇੱਕ ਚਿੰਤਕ ਅਤੇ ਸ਼ਾਂਤੀਵਾਦੀ ਅਤੇ ਸਮਾਜ ਸੁਧਾਰ ਤੇ ਪਰਿਵਰਤਨ ਦੇ ਕਾਰਕੁੰਨ ਸਨ। ਵਿਸ਼ਵ, ਮਹਾਤਮਾ ਨੂੰ ਨਾ ਸਿਰਫ ਅਹਿੰਸਾ ਅਤੇ ਸਰਬਉੱਚ ਮਾਨਵਤਾਵਾਦੀ ਪ੍ਰੈਕਟਿਸ ਪ੍ਰਤੀ ਉਨ੍ਹਾਂ ਦੇ ਜੋਸ਼ੀਲੇਪਨ ਲਈ ਯਾਦ ਕਰਦਾ ਹੈ, ਸਗੋਂ ਇੱਕ ਮਾਪਦੰਡ ਦੇ ਤੌਰ ਤੇ ਵੀ ਯਾਦ ਕਰਦਾ ਹੈ ਜਿਸ ਉੱਤੇ ਅਸੀਂ ਜਨਤਕ ਜੀਵਨ ਵਿੱਚ ਮਰਦਾਂ ਅਤੇ ਔਰਤਾਂ, ਸਿਆਸੀ ਵਿਚਾਰਾਂ ਅਤੇ ਸਰਕਾਰੀ ਨੀਤੀਆਂ ਅਤੇ ਸਾਡੇ ਸਾਂਝੇ ਗ੍ਰਹਿ ਦੀਆਂ ਉਮੀਦਾਂ ਅਤੇ ਆਕਾਂਖਿਆਵਾਂ ਦੀ ਪਰਖ ਕਰਦੇ ਹਾਂ।

******

ਵੀਆਰਆਰਕੇ/ਏਕੇ