Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲਾਲ ਕਿਲੇ ਵਿਖੇ ਪਰਾਕ੍ਰਮ ਦਿਵਸ (Parakram Diwas) ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਲਾਲ ਕਿਲੇ ਵਿਖੇ ਪਰਾਕ੍ਰਮ ਦਿਵਸ (Parakram Diwas) ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਕੇਂਦਰੀ ਮੰਤਰੀ ਮੰਡਲ (ਕੈਬਨਿਟ) ਦੇ ਮੇਰੇ ਸਾਥੀ ਕਿਸ਼ਨ ਰੈੱਡੀ ਜੀ, ਅਰਜੁਨ ਰਾਮ ਮੇਘਵਾਲ ਜੀ, ਮੀਨਾਕਸ਼ੀ ਲੇਖੀ ਜੀ, ਅਜੈ ਭੱਟ ਜੀ, ਬ੍ਰਿਗੇਡੀਅਰ ਆਰ ਐੱਸ ਚਿਕਾਰਾ ਜੀ, INA Veteran ਲੈਫਟੀਨੈਂਟ ਆਰ ਮਾਧਵਨ ਜੀ, ਅਤੇ ਮੇਰੇ ਪਿਆਰੇ ਦੇਸ਼ਵਾਸੀਓ।

ਆਪ ਸਭ ਨੂੰ ਨੇਤਾਜੀ ਸੁਭਾਸ਼ ਚੰਦਰ ਦੀ ਜਨਮਜਯੰਤੀ ‘ਤੇ, ਪਰਾਕ੍ਰਮ ਦਿਵਸ (Parakram Diwas)  ਦੀ ਬਹੁਤ-ਬਹੁਤ ਵਧਾਈ। ਆਜ਼ਾਦ ਹਿੰਦ ਫ਼ੌਜ ਦੇ ਕ੍ਰਾਂਤੀਵੀਰਾਂ ਦੀ ਸਮਰੱਥਾ ਦਾ ਸਾਖੀ ਰਿਹਾ ਇਹ ਲਾਲ ਕਿਲਾ, ਅੱਜ ਫਿਰ ਨਵੀਂ ਊਰਜਾ ਨਾਲ ਜਗਮਗਾ ਰਿਹਾ ਹੈ। ਅੰਮ੍ਰਿਤਕਾਲ ਦੇ ਸ਼ੁਰੂਆਤੀ ਵਰ੍ਹੇ…ਪੂਰੇ ਦੇਸ਼ ਵਿੱਚ ਸੰਕਲਪ ਸੇ ਸਿੱਧੀ ਦਾ ਉਤਸ਼ਾਹ…ਇਹ ਪਲ ਵਾਕਈ ਅਭੂਤਪੂਰਵ ਹੈ। ਕੱਲ੍ਹ ਹੀ ਪੂਰਾ ਵਿਸ਼ਵ, ਭਾਰਤ ਦੀ ਸਾਂਸਕ੍ਰਿਤਿਕ (ਸੱਭਿਆਚਾਰਕ) ਚੇਤਨਾ ਦੇ ਇੱਕ ਇਤਿਹਾਸਿਕ ਪੜਾਅ ਦਾ ਸਾਖੀ ਬਣਿਆ ਹੈ। ਭਵਯ (ਸ਼ਾਨਦਾਰ) ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ ਦੀ ਊਰਜਾ ਨੂੰ, ਉਨ੍ਹਾਂ ਭਾਵਨਾਵਾਂ ਨੂੰ, ਪੂਰੇ ਵਿਸ਼ਵ ਨੇ, ਪੂਰੀ ਮਾਨਵਤਾ ਨੇ ਅਨੁਭਵ ਕੀਤਾ ਹੈ। ਅਤੇ ਅੱਜ ਅਸੀਂ ਨੇਤਾ ਸ਼੍ਰੀ ਸੁਭਾਸ਼ ਚੰਦਰ ਬੋਸ ਦੀ ਜਨਮ-ਜਯੰਤੀ ਦਾ ਉਤਸਵ ਮਨਾ ਰਹੇ ਹਾਂ। ਪਿਛਲੇ ਕੁਝ ਵਰ੍ਹਿਆਂ ਵਿੱਚ ਅਸੀਂ ਦੇਖਿਆ ਹੈ ਕਿ ਜਦੋਂ ਤੋਂ 23 ਜਨਵਰੀ ਨੂੰ ਪਰਾਕ੍ਰਮ ਦਿਵਸ (Parakram Diwas) ਘੋਸ਼ਿਤ ਕੀਤਾ (ਐਲਾਨਿਆ) ਗਿਆ, ਗਣਤੰਤਰ ਦਿਵਸ ਦਾ ਮਹਾਪਰਵ(ਮਹਾਪੁਰਬ) 23 ਜਨਵਰੀ ਤੋਂ ਬਾਪੂ ਕਿ ਪੁਣਯ ਤਿਥੀ(ਬਰਸੀ), 30 ਜਨਵਰੀ ਤੱਕ ਚਲਦਾ ਹੈ। ਗਣਤੰਤਰ ਦੇ ਇਸ ਮਹਾਪਰਵ(ਮਹਾਪੁਰਬ)  ਵਿੱਚ ਹੁਣ 22 ਜਨਵਰੀ ਦਾ ਆਸਥਾ ਦਾ ਭੀ ਮਹਾਪਰਵ(ਮਹਾਪੁਰਬ)  ਜੁੜ ਗਿਆ ਹੈ। ਜਨਵਰੀ ਮਹੀਨੇ ਦੇ ਇਹ ਅੰਤਿਮ ਕੁਝ ਦਿਨ ਸਾਡੀ ਆਸਥਾ, ਸਾਡੀ ਸਾਂਸਕ੍ਰਿਤਿਕ (ਸੱਭਿਆਚਾਰਕ) ਚੇਤਨਾ, ਸਾਡੇ ਗਣਤੰਤਰ ਅਤੇ ਸਾਡੀ ਰਾਸ਼ਟਰ-ਭਗਤੀ ਦੇ ਲਈ ਬਹੁਤ ਪ੍ਰੇਰਕ ਬਣ ਰਹੇ ਹਨ। ਮੈਂ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ…ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਇੱਥੇ ਨੇਤਾਜੀ ਦੇ ਜੀਵਨ ਨੂੰ ਦਰਸਾਉਣ ਵਾਲੀ ਪ੍ਰਦਰਸ਼ਨੀ ਲਗੀ ਹੈ। ਕਲਾਕਾਰਾਂ ਨੇ ਇੱਕ ਹੀ ਕੈਨਵਸ ‘ਤੇ ਨੇਤਾਜੀ ਦੇ ਜੀਵਨ ਨੂੰ ਚਿਤ੍ਰਿਤ ਭੀ ਕੀਤਾ ਹੈ। ਮੈਂ ਇਸ ਪ੍ਰਯਾਸ ਨਾਲ ਜੁੜੇ ਸਾਰੇ ਕਲਾਕਾਰਾਂ ਦੀ ਸਰਾਹਨਾ ਕਰਦਾ ਹਾਂ। ਕੁਝ ਦੇਰ ਪਹਿਲੇ ਮੇਰੀ ਰਾਸ਼ਟਰੀਯ ਬਾਲ ਪੁਰਸਕਾਲ ਨਾਲ ਪੁਰਸਕ੍ਰਿਤ(ਸਨਮਾਨਿਤ) ਯੁਵਾ ਸਾਥੀਆਂ ਨਾਲ ਬੀ ਬਾਤਚੀਤ ਹੋਈ ਹੈ। ਇਤਨੀ ਘੱਟ ਉਮਰ ਵਿੱਚ ਉਨ੍ਹਾਂ ਦਾ ਹੌਸਲਾ, ਉਨ੍ਹਾਂ ਦਾ ਹੁਨਰ ਅਚੰਭਿਤ ਕਰਨ ਵਾਲਾ ਹੈ। ਭਾਰਤ ਦੀ ਯੁਵਾਸ਼ਕਤੀ ਨਾਲ ਜਿਤਨੀ ਵਾਰ ਮਿਲਣ ਦਾ ਅਵਸਰ ਮੈਨੂੰ ਮਿਲਦਾ ਹੈ, ਵਿਕਸਿਤ ਭਾਰਤ ਦਾ ਮੇਰਾ ਵਿਸ਼ਵਾਸ ਉਤਨਾ ਹੀ ਮਜ਼ਬੂਤ ਹੁੰਦਾ ਹੈ। ਦੇਸ਼ ਦੀ ਐਸੀ ਸਮਰੱਥ ਅੰਮ੍ਰਿਤ ਪੀੜ੍ਹੀ ਦੇ ਲਈ ਨੇਤਾਜੀ ਸੁਭਾਸ਼ ਚੰਦਰ ਬੋਸ ਬੜਾ ਰੋਲ ਮਾਡਲ ਹਨ।

ਸਾਥੀਓ,

ਅੱਜ ਪਰਾਕ੍ਰਮ ਦਿਵਸ ‘ਤੇ ਲਾਲ ਕਿਲੇ ਤੋਂ ਭਾਰਤ ਪਰਵ (ਭਾਰਤ ਪੁਰਬ) ਦਾ ਭੀ ਅਰੰਭ ਹੋ ਰਿਹਾ ਹੈ। ਅਗਲੇ 9 ਦਿਨਾਂ ਵਿੱਚ ਭਾਰਤ ਪਰਵ (ਭਾਰਤ ਪੁਰਬ) ਵਿੱਚ ਗਣਤੰਤਰ ਦਿਵਸ ਦੀਆਂ ਝਾਂਕੀਆਂ, ਸਾਂਸਕ੍ਰਿਤਿਕ (ਸੱਭਿਆਚਾਰਕ)  ਕਾਰਜਕ੍ਰਮਾਂ ਦੇ ਦੁਆਰਾ ਦੇਸ਼ ਦੀ ਵਿਵਿਧਤਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਭਾਰਤ ਪਰਵ (ਭਾਰਤ ਪੁਰਬ)  ਵਿੱਚ ਸੁਭਾਸ਼ ਚੰਦਰ ਬੋਸ ਦੇ ਆਦਰਸ਼ਾਂ ਦਾ ਪ੍ਰਤੀਬਿੰਬ ਹੈ। ਇਹ ਪਰਵ (ਪੁਰਬ) ਹੈ ਵੋਕਲ ਫੌਰ ਲੋਕਲ ਨੂੰ ਅਪਣਾਉਣ ਦਾ। ਇਹ ਪਰਵ (ਪੁਰਬ) ਹੈ ਟੂਰਿਜ਼ਮ ਨੂੰ ਹੁਲਾਰਾ ਦੇਣ ਦਾ। ਇਹ ਪਰਵ(ਪੁਰਬ) ਹੈ ਵਿਵਿਧਤਾ ਦੇ ਸਨਮਾਨ ਦਾ। ਇਹ ਪਰਵ(ਪੁਰਬ) ਹੈ ਏਕ ਭਾਰਤ ਸ਼੍ਰੇਸ਼ਠ ਭਾਰਤ ਨੂੰ ਨਵੀਂ ਉਚਾਈ ਦੇਣ ਦਾ। ਮੈਂ ਸਭ ਨੂੰ ਆਹਵਾਨ (ਅਪੀਲ) ਕਰਾਂਗਾ ਕਿ ਅਸੀਂ ਸਭ ਇਸ ਪਰਵ (ਪੁਰਬ)  ਨਾਲ ਜੁੜ ਕੇ ਦੇਸ਼ ਦੀਆਂ ਡਾਇਰਵਰਸਿਟੀਜ਼ ਨੂੰ ਸੈਲੀਬ੍ਰੇਟ ਕਰੀਏ।

ਮੇਰੇ ਪਰਿਵਾਰਜਨੋਂ,

ਮੈਂ ਉਹ ਦਿਨ ਕਦੇ ਭੁੱਲ ਨਹੀਂ ਸਕਦਾ ਜਦੋਂ ਆਜ਼ਾਦ ਹਿੰਦ ਫ਼ੌਜ ਦੇ 75 ਵਰ੍ਹੇ ਹੋਣ ‘ਤੇ ਮੈਨੂੰ ਇਸੇ ਲਾਲ ਕਿਲੇ ‘ਤੇ ਤਿਰੰਗਾ ਫਹਿਰਾਉਣ ਦਾ ਸੁਭਾਗ ਮਿਲਿਆ ਸੀ। ਨੇਤਾਜੀ ਦਾ ਜੀਵਨ ਪਰਿਸ਼੍ਰਮ (ਮਿਹਨਤ) ਹੀ ਨਹੀਂ, ਪਰਾਕ੍ਰਮ ਦੀ ਭੀ ਪਰਾਕਾਸ਼ਠਾ ਹੈ। ਨੇਤਾਜੀ ਨੇ ਭਾਰਤ ਦੀ ਆਜ਼ਾਦੀ ਦੇ ਲਈ ਆਪਣੇ ਸੁਪਨਿਆਂ, ਆਪਣੀਆਂ ਆਕਾਂਖਿਆਵਾਂ ਨੂੰ ਤਿਲਾਂਜਲੀ ਦੇ ਦਿੱਤੀ। ਉਹ ਚਾਹੁੰਦੇ ਤਾਂ, ਆਪਣੇ ਲਈ ਇੱਕ ਅੱਛਾ ਜੀਵਨ ਚੁਣ ਸਕਦੇ ਸਨ। ਲੇਕਿਨ ਉਨ੍ਹਾਂ ਨੇ ਆਪਣੇ ਸੁਪਨਿਆਂ ਨੂੰ ਭਾਰਤ ਦੇ ਸੰਕਲਪ ਦੇ ਨਾਲ ਜੋੜ ਦਿੱਤਾ। ਨੇਤਾਜੀ ਦੇਸ਼ ਦੇ ਉਨ੍ਹਾਂ ਮਹਾਨ ਸਪੂਤਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਵਿਦੇਸ਼ੀ ਸ਼ਾਸਨ ਦਾ ਸਿਰਫ਼ ਵਿਰੋਧ ਹੀ ਨਹੀਂ ਕੀਤਾ, ਬਲਕਿ ਭਾਰਤੀ ਸੱਭਿਅਤਾ ‘ਤੇ ਸਵਾਲ ਉਠਾਉਣ ਵਾਲਿਆਂ ਨੂੰ ਭੀ ਜਵਾਬ ਦਿੱਤਾ। ਇਹ ਨੇਤਾਜੀ ਹੀ ਸਨ, ਜਿਨ੍ਹਾਂ ਨੇ ਪੂਰੀ ਤਾਕਤ ਨਾਲ ਮਦਰ ਆਵ੍ ਡੈਮੋਕ੍ਰੇਸੀ ਦੇ ਰੂਪ ਵਿੱਚ ਭਾਰਤ ਦੀ ਪਹਿਚਾਣ ਨੂੰ ਵਿਸ਼ਵ ਦੇ ਸਾਹਮਣੇ ਰੱਖਿਆ। ਜਦੋਂ ਦੁਨੀਆ ਵਿੱਚ ਕੁਝ ਲੋਕ ਭਾਰਤ ਵਿੱਚ ਲੋਕਤੰਤਰ ਦੇ ਪ੍ਰਤੀ ਆਸ਼ੰਕਿਤ ਸਨ, ਤਦ ਨੇਤਾਜੀ ਨੇ ਉਨ੍ਹਾਂ ਨੂੰ ਭਾਰਤ ਦੇ ਲੋਕਤੰਤਰ ਦੀ, ਉਸ ਦੇ ਅਤੀਤ ਨੂੰ ਯਾਦ ਦਿਵਾਇਆ। ਨੇਤਾਜੀ ਕਹਿੰਦੇ ਸਨ ਕਿ ਡੈਮੋਕ੍ਰੇਸੀ, ਹਿਊਮਨ ਇੰਸਟੀਟਿਊਸ਼ਨ ਹੈ। ਭਾਰਤ ਦੇ ਅਲੱਗ-ਅਲੱਗ ਸਥਾਨਾਂ ਵਿੱਚ ਸੈਂਕੜੇ ਵਰ੍ਹਿਆਂ ਤੋਂ ਇਹ ਵਿਵਸਥਾ ਚਲੀ ਆ ਰਹੀ ਹੈ। ਅੱਜ ਜਦੋਂ ਭਾਰਤ, ਲੋਕਤੰਤਰ ਦੀ ਜਨਨੀ ਦੀ ਆਪਣੀ ਪਹਿਚਾਣ ‘ਤੇ ਗਰਵ (ਮਾਣ) ਕਰਨ ਲਗਿਆ ਹੈ, ਤਾਂ ਇਹ ਨੇਤਾਜੀ ਦੇ ਵਿਚਾਰਾਂ ਨੂੰ ਭੀ ਮਜ਼ਬੂਤ ਕਰਦਾ ਹੈ।

ਸਾਥੀਓ,

ਨੇਤਾਜੀ ਜਾਣਦੇ ਸਨ ਕਿ ਗ਼ੁਲਾਮੀ ਸਿਰਫ਼ ਸ਼ਾਸਨ ਦੀ ਹੀ ਨਹੀਂ ਹੁੰਦੀ ਹੈ, ਬਲਕਿ ਵਿਚਾਰ ਅਤੇ ਵਿਵਹਾਰ ਦੀ ਭੀ ਹੁੰਦੀ ਹੈ। ਇਸ ਲਈ ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਤਦ ਦੀ ਯੁਵਾ ਪੀੜ੍ਹੀ ਵਿੱਚ ਇਸ ਨੂੰ ਲੈ ਕੇ ਚੇਤਨਾ ਪੈਦਾ ਕਰਨ ਦਾ ਪ੍ਰਯਾਸ ਕੀਤਾ। ਅਗਰ ਅੱਜ ਦੇ ਭਾਰਤ ਵਿੱਚ ਨੇਤਾਜੀ ਹੁੰਦੇ ਤਾਂ ਉਹ ਯੁਵਾ ਭਾਰਤ ਵਿੱਚ ਆਈ ਨਵੀਂ ਚੇਤਨਾ ਨਾਲ ਕਿਤਨੇ ਆਨੰਦਿਤ ਹੁੰਦੇ, ਇਸ ਦੀ ਕਲਪਨਾ ਕੀਤੀ ਜਾ ਸਕਦੀ ਹੈ। ਅੱਜ ਭਾਰਤ ਦਾ ਯੁਵਾ ਆਪਣੀ ਸੰਸਕ੍ਰਿਤੀ, ਆਪਣੀਆਂ ਕਦਰਾਂ-ਕੀਮਤਾਂ, ਆਪਣੀ ਭਾਰਤੀਅਤਾ ‘ਤੇ ਜਿਸ ਪ੍ਰਕਾਰ ਗਰਵ (ਮਾਣ) ਕਰ ਰਿਹਾ ਹੈ, ਉਹ ਅਭੂਤਪੂਰਵ ਹੈ। ਅਸੀਂ ਕਿਸੇ ਤੋਂ ਘੱਟ ਨਹੀਂ, ਸਾਡੀ ਸਮਰੱਥਾ ਕਿਸੇ ਤੋਂ ਘੱਟ ਨਹੀਂ, ਇਹ ਆਤਮਵਿਸ਼ਵਾਸ ਅੱਜ ਭਾਰਤ ਦੇ ਹਰ ਨੌਜਵਾਨ ਵਿੱਚ ਆਇਆ ਹੈ।

ਅਸੀਂ ਚੰਦ ‘ਤੇ ਉੱਥੇ ਝੰਡਾ ਫਹਿਰਾ ਸਕਦੇ ਹਾਂ, ਜਿੱਥੇ ਕੋਈ ਨਹੀਂ ਜਾ ਪਾਇਆ। ਅਸੀਂ 15 ਲੱਖ ਕਿਲੋਮੀਟਰ ਦੀ ਯਾਤਰਾ ਕਰਕੇ ਸੂਰਜ ਦੀ ਤਰਫ਼ ਗਤੀ ਕਰਕੇ ਉੱਥੇ ਪਹੁੰਚੇ ਹਾਂ, ਜਿਸ ਦੇ ਲਈ ਹਰ ਭਾਰਤੀ ਗਰਵ (ਮਾਣ) ਕਰਦਾ ਹੈ। ਸੂਰਜ ਹੋਵੇ ਜਾਂ ਸਮੁੰਦਰ ਦੀ ਗਹਿਰਾਈ ਸਾਡੇ ਲਈ ਕਿਸੇ ਭੀ ਰਹੱਸ ਤੱਕ ਪਹੁੰਚਣਾ ਮੁਸ਼ਕਿਲ ਨਹੀਂ ਹੈ। ਅਸੀਂ ਦੁਨੀਆ ਦੀਆਂ ਸਿਖਰਲੀਆਂ ਤਿੰਨ ਆਰਥਿਕ ਤਾਕਤਾਂ ਵਿੱਚੋਂ ਇੱਕ ਬਣ ਸਕਦੇ ਹਾਂ। ਸਾਡੇ ਪਾਸ ਵਿਸ਼ਵ ਦੀਆਂ ਚੁਣੌਤੀਆਂ ਦਾ ਸਮਾਧਾਨ ਦੇਣ ਦੀ ਸਮਰੱਥਾ ਹੈ। ਇਹ ਵਿਸ਼ਵਾਸ, ਇਹ ਆਤਮਵਿਸ਼ਵਾਸ ਅੱਜ ਭਾਰਤ ਦੇ ਨੌਜਵਾਨਾਂ ਵਿੱਚ ਦਿਖ ਰਿਹਾ ਹੈ। ਭਾਰਤ ਦੇ ਨੌਜਵਾਨਾਂ ਵਿੱਚ ਆਈ ਇਹ ਜਾਗਰਿਤੀ ਹੀ, ਵਿਕਸਿਤ ਭਾਰਤ ਦੇ ਨਿਰਮਾਣ ਦੀ ਊਰਜਾ ਬਣ ਚੁੱਕੀ ਹੈ। ਇਸ ਲਈ ਅੱਜ ਭਾਰਤ ਦਾ ਯੁਵਾ, ਪੰਚ ਪ੍ਰਣਾਂ ਨੂੰ ਆਤਮਸਾਤ ਕਰ ਰਿਹਾ ਹੈ। ਇਸ ਲਈ ਅੱਜ ਭਾਰਤ ਦਾ ਯੁਵਾ, ਗ਼ੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਨਿਕਲ ਕੇ ਕੰਮ ਕਰ ਰਿਹਾ ਹੈ।

ਮੇਰੇ ਪਰਿਵਾਰਜਨੋਂ,

ਨੇਤਾਜੀ ਦਾ ਜੀਵਨ ਅਤੇ ਉਨ੍ਹਾਂ ਦਾ ਯੋਗਦਾਨ, ਯੁਵਾ ਭਾਰਤ ਦੇ ਲਈ ਇੱਕ ਪ੍ਰੇਰਣਾ ਹੈ। ਇਹ ਪ੍ਰੇਰਣਾ, ਹਮੇਸ਼ਾ ਸਾਡੇ ਨਾਲ(ਸਾਥ) ਰਹੇ, ਕਦਮ-ਕਦਮ ‘ਤੇ ਰਹੇ, ਇਸ ਦੇ ਲਈ ਬੀਤੇ 10 ਵਰ੍ਹਿਆਂ ਵਿੱਚ ਅਸੀਂ ਨਿਰੰਤਰ ਪ੍ਰਯਾਸ ਕੀਤਾ ਹੈ। ਅਸੀਂ ਕਰਤਵਯ ਪਥ ‘ਤੇ ਨੇਤਾਜੀ ਦੀ ਪ੍ਰਤਿਮਾ ਨੂੰ ਉਚਿਤ ਸਥਾਨ ਦਿੱਤਾ ਹੈ। ਸਾਡਾ ਮਕਸਦ ਹੈ- ਕਰਤਵਯ ਪਥ ‘ਤੇ ਆਉਣ ਵਾਲੇ ਹਰ ਦੇਸ਼ਵਾਸੀ ਨੂੰ ਨੇਤਾਜੀ ਦਾ ਕਰਤੱਵ ਦੇ ਪ੍ਰਤੀ ਸਮਰਪਣ ਯਾਦ ਰਹੇ। ਜਿੱਥੇ ਆਜ਼ਾਦ ਹਿੰਦ ਸਰਕਾਰ ਨੇ ਪਹਿਲੀ ਵਾਰ ਤਿਰੰਗਾ ਫਹਿਰਾਇਆ, ਉਸ ਅੰਡਮਾਨ ਨਿਕੋਬਾਰ ਦੇ ਦ੍ਵੀਪਾਂ ਨੂੰ ਅਸੀਂ ਨੇਤਾਜੀ ਦੇ ਦਿੱਤੇ ਨਾਮ ਦਿੱਤੇ। ਹੁਣ ਅੰਡਮਾਨ ਵਿੱਚ ਨੇਤਾਜੀ ਦੇ ਲਈ ਸਮਰਪਿਤ ਮੈਮੋਰੀਅਲ ਦਾ ਭੀ ਨਿਰਮਾਣ ਕੀਤਾ ਜਾ ਰਿਹਾ ਹੈ। ਅਸੀਂ ਲਾਲ ਕਿਲੇ ਵਿੱਚ ਹੀ ਨੇਤਾਜੀ ਅਤੇ ਆਜ਼ਾਦ ਹਿੰਦ ਫ਼ੌਜ ਦੇ ਯੋਗਦਾਨ ਦੇ ਲਈ ਸਮਰਪਿਤ ਮਿਊਜ਼ੀਅਮ ਬਣਾਇਆ ਹੈ। ਆਪਦਾ ਪ੍ਰਬੰਧਨ ਪੁਰਸਕਾਰ ਦੇ ਰੂਪ ਵਿੱਚ ਪਹਿਲੀ ਵਾਰ ਨੇਤਾਜੀ ਦੇ ਨਾਮ ਨਾਲ ਕੋਈ ਰਾਸ਼ਟਰੀ ਪੁਰਸਕਾਰ ਘੋਸ਼ਿਤ ਕੀਤਾ(ਐਲਾਨਿਆ) ਗਿਆ ਹੈ ਆਜ਼ਾਦ ਹਿੰਦੁਸਤਾਨ ਵਿੱਚ ਕਿਸੇ ਸਰਕਾਰ ਨੇ ਆਜ਼ਾਦ ਹਿੰਦ ਫ਼ੌਜ ਨੂੰ ਸਮਰਪਿਤ ਇਤਨਾ ਕੰਮ ਨਹੀਂ ਕੀਤਾ, ਜਿਤਨਾ ਸਾਡੀ ਸਰਕਾਰ ਨੇ ਕੀਤਾ ਹੈ। ਅਤੇ ਇਸ ਨੂੰ ਮੈਂ ਆਪਣੀ ਸਰਕਾਰ ਦਾ ਸੁਭਾਗ ਮੰਨਦਾ ਹਾਂ।

ਸਾਥੀਓ,

ਨੇਤਾਜੀ, ਦੇਸ਼ ਦੇ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ ਨੂੰ ਭਲੀ-ਭਾਂਤ ਸਮਝਦੇ ਸਨ, ਉਨ੍ਹਾਂ ਦੇ ਪ੍ਰਤੀ ਸਭ ਨੂੰ ਆਗਾਹ ਕਰਦੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਅਗਰ ਸਾਨੂੰ ਭਾਰਤ ਨੂੰ ਮਹਾਨ ਬਣਾਉਣਾ ਹੈ, ਤਾਂ ਪੌਲਿਟਿਕਲ ਡੈਮੋਕ੍ਰੇਸੀ, ਡੈਮੋਕ੍ਰੇਟਿਕ ਸੋਸਾਇਟੀ ਦੀ ਨੀਂਹ ‘ਤੇ ਸਸ਼ਕਤ ਹੋਣੀ ਚਾਹੀਦੀ ਹੈ। ਲੇਕਿਨ ਦੁਰਭਾਗ ਨਾਲ, ਆਜ਼ਾਦੀ ਦੇ ਬਾਅਦ ਉਨ੍ਹਾਂ ਦੇ ਇਸ ਵਿਚਾਰ ‘ਤੇ ਹੀ ਸਖ਼ਤ ਪ੍ਰਹਾਰ ਕੀਤਾ ਗਿਆ। ਆਜ਼ਾਦੀ ਦੇ ਬਾਅਦ ਪਰਿਵਾਰਵਾਦ, ਭਾਈ-ਭਤੀਜਾਵਾਦ ਜਿਹੀਆਂ ਅਨੇਕ ਬੁਰਾਈਆਂ ਭਾਰਤ ਦੇ ਲੋਕਤੰਤਰ ‘ਤੇ ਹਾਵੀ ਹੁੰਦੀਆਂ ਰਹੀਆਂ। ਇਹ ਭੀ ਇੱਕ ਬੜਾ ਕਾਰਨ ਇੱਥੇ ਰਿਹਾ ਹੈ ਕਿ ਭਾਰਤ ਉਸ ਗਤੀ ਨਾਲ ਵਿਕਸਿਤ ਨਹੀਂ ਕਰ ਪਾਇਆ, ਵਿਕਾਸ ਨਹੀਂ ਕਰ ਪਾਇਆ, ਜਿਸ ਗਤੀ ਨਾਲ ਉਸ ਨੂੰ ਕਰਨਾ ਚਾਹੀਦਾ ਸੀ। ਸਮਾਜ ਦਾ ਇੱਕ ਬਹੁਤ ਬੜਾ ਵਰਗ ਅਵਸਰਾਂ ਤੋਂ ਵੰਚਿਤ ਸੀ। ਉਹ ਆਰਥਿਕ ਅਤੇ ਸਮਾਜਿਕ ਉਥਾਨ ਦੇ ਸੰਸਾਧਨਾਂ ਤੋਂ ਦੂਰ ਸੀ। ਰਾਜਨੀਤਕ ਅਤੇ ਆਰਥਿਕ ਫ਼ੈਸਲਿਆਂ ‘ਤੇ, ਨੀਤੀ-ਨਿਰਮਾਣ ‘ਤੇ ਗਿਣੇ ਚੁਣੇ ਪਰਿਵਾਰਾਂ ਦਾ ਹੀ ਕਬਜ਼ਾ ਰਿਹਾ। ਇਸ ਸਥਿਤੀ ਦਾ ਸਭ ਤੋਂ ਅਧਿਕ ਨੁਕਮਾਨ ਅਗਰ ਕਿਸੇ ਨੂੰ ਹੋਇਆ, ਤਾਂ ਉਹ ਦੇਸ਼ ਦੀ ਯੁਵਾਸ਼ਕਤੀ ਅਤੇ ਦੇਸ਼ ਦੀ ਨਾਰੀਸ਼ਕਤੀ ਨੂੰ ਹੋਇਆ। ਨੌਜਵਾਨਾਂ ਨੂੰ ਕਦਮ-ਕਦਮ ‘ਤੇ ਭੇਦਭਾਵ ਕਰਨ ਵਾਲੀ ਵਿਵਸਥਾ ਨਾਲ ਜੂਝਣਾ ਪੈਂਦਾ ਸੀ। ਮਹਿਲਾਵਾਂ ਨੂੰ ਆਪਣੀਆਂ ਛੋਟੀਆਂ-ਛੋਟੀਆਂ ਜ਼ਰੂਰਤਾਂ ਦੇ ਲਈ ਭੀ ਲੰਬਾ ਇੰਤਜ਼ਾਰ ਕਰਨਾ ਪੈਂਦਾ ਸੀ। ਕੋਈ ਭੀ ਦੇਸ਼ ਅਜਿਹੀਆਂ ਪਰਿਸਥਿਤੀਆਂ ਦੇ ਨਾਲ ਵਿਕਾਸ ਨਹੀਂ ਕਰ ਸਕਦਾ ਸੀ ਅਤੇ ਇਹੀ ਭਾਰਤ ਦੇ ਭੀ ਨਾਲ ਹੋਇਆ।

ਇਸ ਲਈ 2014 ਵਿੱਚ ਸਰਕਾਰ ਵਿੱਚ ਆਉਣ ਦੇ ਬਾਅਦ ਅਸੀਂ ਸਬਕਾ ਸਾਥ-ਸਬਕਾ ਵਿਕਾਸ (सबका साथसबका विकास) ਦੀ ਭਾਵਨਾ ਨਾਲ ਅੱਗੇ ਵਧੇ। ਅੱਜ 10 ਵਰ੍ਹਿਆਂ ਵਿੱਚੇ ਦੇਸ਼ ਦੇਖ ਰਿਹਾ ਹੈ ਸਥਿਤੀਆਂ ਕਿਵੇਂ ਬਦਲ ਰਹੀਆਂ ਹਨ। ਨੇਤਾਜੀ ਨੇ ਆਜ਼ਾਦ ਭਾਰਤ ਦੇ ਲਈ ਜੋ ਸੁਪਨਾ ਦੇਖਿਆ ਸੀ, ਉਹ ਹੁਣ ਪੂਰਾ ਹੋ ਰਿਹਾ ਹੈ। ਅੱਗ ਗ਼ਰੀਬ ਤੋਂ ਗ਼ਰੀਬ ਪਰਿਵਾਰ ਦੇ ਬੇਟੇ-ਬੇਟੀ ਨੂੰ ਭੀ ਵਿਸ਼ਵਾਸ ਹੈ ਕਿ ਅੱਗੇ ਵਧਣ ਦੇ ਲਈ ਉਨ੍ਹਾਂ ਦੇ ਪਾਸ ਅਵਸਰਾਂ ਦੀ ਕਮੀ ਨਹੀਂ ਹੈ। ਅੱਜ ਦੇਸ਼ ਦੀ ਨਾਰੀਸ਼ਕਤੀ ਨੂੰ ਭੀ ਵਿਸ਼ਵਾਸ ਮਿਲਿਆ ਹੈ ਕਿ ਉਸ ਦੀ ਛੋਟੀ ਤੋਂ ਛੋਟੀ ਜ਼ਰੂਰਤ ਦੇ ਪ੍ਰਤੀ ਸਰਕਾਰ ਸੰਵੇਦਨਸ਼ੀਲ ਹੈ। ਬਰਸਾਂ ਦੇ ਇੰਤਜ਼ਾਰ ਦੇ ਬਾਅਦ ਨਾਰੀਸ਼ਕਤੀ ਵੰਦਨ ਅਧਿਨਿਯਮ ਭੀ ਬਣ ਚੁੱਕਿਆ ਹੈ…ਮੈਂ ਦੇਸ਼ ਦੇ ਹਰ ਯੁਵਾ, ਹਰ ਭੈਣ-ਬੇਟੀ ਨੂੰ ਕਹਾਂਗਾ ਕਿ ਅੰਮ੍ਰਿਤਕਾਲ, ਤੁਹਾਡੇ ਲਈ ਪਰਾਕ੍ਰਮ ਦਿਖਾਉਣ ਦਾ ਅਵਸਰ ਲੈ ਕੇ ਆਇਆ ਹੈ। ਤੁਹਾਡੇ ਪਾਸ ਦੇਸ਼ ਦੇ ਰਾਜਨੀਤਕ ਭਵਿੱਖ ਦੇ ਨਵ ਨਿਰਮਾਣ ਦਾ ਬਹੁਤ ਬੜਾ ਅਵਸਰ ਹੈ। ਆਪ ਵਿਕਸਿਤ ਭਾਰਤ ਦੀ ਰਾਜਨੀਤੀ ਨੂੰ ਪਰਿਵਰਤਨ ਕਰਨ ਵਿੱਚ ਬੜੀ ਭੂਮਿਕਾ ਨਿਭਾ ਸਕਦੇ ਹੋ। ਦੇਸ਼ ਦੀ ਰਾਜਨੀਤੀ ਨੂੰ ਪਰਿਵਾਰਵਾਦ ਅਤੇ ਭ੍ਰਿਸ਼ਟਾਚਾਰ ਦੀਆਂ ਬੁਰਾਈਆਂ ਤੋਂ ਸਾਡੀ ਯੁਵਾਸ਼ਕਤੀ ਅਤੇ ਨਾਰੀਸ਼ਕਤੀ ਹੀ ਬਾਹਰ ਕੱਢ ਸਕਦੀਆਂ ਹਨ। ਸਾਨੂੰ ਰਾਜਨੀਤੀ ਤੋਂ ਭੀ ਇਨ੍ਹਾਂ ਬੁਰਾਈਆਂ ਨੂੰ ਸਮਾਪਤ ਕਰਨ ਦਾ ਪਰਾਕ੍ਰਮ ਦਿਖਾਉਣਾ ਹੀ ਹੋਵੇਗਾ, ਇਨ੍ਹਾਂ ਨੂੰ ਪਰਾਸਤ ਕਰਨਾ ਹੀ ਹੋਵੇਗਾ।

ਮੇਰੇ ਪਰਿਵਾਰਜਨੋਂ,

ਕੱਲ੍ਹ ਮੈਂ ਅਯੁੱਧਿਆ ਵਿੱਚ ਕਿਹਾ ਸੀ ਕਿ ਇਹ ਰਾਮਕਾਜ ਸੇ ਰਾਸ਼ਟਰਕਾਜ ਵਿੱਚ ਜੁਟਣ ਦਾ ਸਮਾਂ ਹੈ। ਇਹ ਰਾਮਭਗਤੀ ਸੇ ਰਾਸ਼ਟਰਭਗਤੀ ਦੇ ਭਾਵ ਨੂੰ ਸਸ਼ਕਤ ਕਰਨ ਦਾ ਸਮਾਂ ਹੈ। ਅੱਜ ਭਾਰਤ ਦੇ ਹਰ ਕਦਮ, ਹਰ ਐਕਸ਼ਨ ‘ਤੇ ਦੁਨੀਆ ਦੀ ਨਜ਼ਰ ਹੈ। ਅਸੀਂ ਅੱਜ ਕੀ ਕਰਦੇ ਹਾਂ, ਅਸੀਂ ਕੀ ਹਾਸਲ ਕਰਦੇ ਹਾਂ, ਇਹ ਦੁਨੀਆ ਉਤਸੁਕਤਾ ਨਾਲ ਜਾਣਨਾ ਚਾਹੁੰਦੀ ਹੈ। ਸਾਡਾ ਲਕਸ਼ ਸਾਲ 2047 ਤੱਕ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣਾ ਹੈ। ਸਾਡਾ ਲਕਸ਼, ਭਾਰਤ ਨੂੰ ਆਰਥਿਕ ਰੂਪ ਨਾਲ ਸਮ੍ਰਿੱਧ, ਸੱਭਿਆਚਾਰਕ ਰੂਪ ਨਾਲ ਸਸ਼ਕਤ ਅਤੇ ਸਾਮਰਿਕ (ਰਣਨੀਤਕ) ਰੂਪ ਨਾਲ ਸਮਰੱਥ ਬਣਾਉਣਾ ਹੈ। ਇਸ ਦੇ ਲਈ ਇਹ ਜ਼ਰੂਰੀ ਹੈ ਕਿ ਆਉਣ ਵਾਲੇ 5 ਵਰ੍ਹਿਆਂ ਦੇ ਅੰਦਰ ਅਸੀਂ ਦੁਨੀਆ ਦੀ ਤੀਸਰੀ ਬੜੀ ਆਰਥਿਕ ਤਾਕਤ ਬਣੀਏ। ਅਤੇ ਇਹ ਲਕਸ਼ ਸਾਡੀ ਪਹੁੰਚ ਤੋਂ ਦੂਰ ਨਹੀਂ ਹੈ। ਬੀਤੇ 10 ਵਰ੍ਹਿਆਂ ਵਿੱਚ ਅਸੀਂ 10ਵੇਂ ਨੰਬਰ ਤੋਂ 5ਵੇਂ ਨੰਬਰ ਦੀ ਆਰਥਿਕ ਤਾਕਤ ਬਣ ਚੁੱਕੇ ਹਾਂ। ਬੀਤੇ 10 ਵਰ੍ਹਿਆਂ ਵਿੱਚ ਪੂਰੇ ਦੇਸ਼ ਦੇ ਪ੍ਰਯਾਸਾਂ ਅਤੇ ਪ੍ਰੋਤਸਾਹਨ ਨਾਲ ਕਰੀਬ 25 ਕਰੋੜ ਭਾਰਤੀ ਗ਼ਰੀਬੀ ਤੋਂ ਬਾਹਰ ਨਿਕਲੇ ਹਨ। ਜਿਨ੍ਹਾਂ ਲਕਸ਼ਾਂ ਦੀ ਪ੍ਰਾਪਤੀ ਦੀ ਪਹਿਲੇ ਕਲਪਨਾ ਭੀ ਨਹੀਂ ਹੁੰਦੀ ਸੀ, ਭਾਰਤ ਅੱਜ ਉਹ ਲਕਸ਼ ਹਾਸਲ ਕਰ ਰਿਹਾ ਹੈ।

ਮੇਰੇ ਪਰਿਵਾਰਜਨੋਂ,

ਬੀਤੇ 10 ਵਰ੍ਹਿਆਂ ਵਿੱਚ ਭਾਰਤ ਨੇ ਆਪਣੀ ਸਾਮਰਿਕ (ਰਣਨੀਤਕ) ਸਮਰੱਥਾ ਨੂੰ ਸਸ਼ਕਤ ਕਰਨ ਦੇ ਲਈ ਭੀ ਇੱਕ ਨਵਾਂ ਰਸਤਾ ਚੁਣਿਆ ਹੈ। ਲੰਬੇ ਸਮੇਂ ਤੱਕ ਰੱਖਿਆ-ਸੁਰੱਖਿਆ ਜ਼ਰੂਰਤਾਂ ਦੇ ਲਈ ਭਾਰਤ ਵਿਦੇਸ਼ਾਂ ‘ਤੇ ਨਿਰਭਰ ਰਿਹਾ ਹੈ। ਲੇਕਿਨ ਹੁਣ ਅਸੀਂ ਇਸ ਸਥਿਤੀ ਨੂੰ ਬਦਲ ਰਹੇ ਹਾਂ। ਅਸੀਂ ਭਾਰਤ ਦੀਆਂ ਸੈਨਾਵਾਂ ਨੂੰ ਆਤਮਨਿਰਭਰ ਬਣਾਉਣ ਵਿੱਚ ਜੁਟੇ ਹਾਂ। ਸੈਂਕੜੋਂ ਐਸੇ ਹਥਿਆਰ ਅਤੇ ਉਪਕਰਣ ਹਨ, ਜਿਨ੍ਹਾਂ ਦਾ ਇੰਪੋਰਟ ਦੇਸ਼ ਦੀਆਂ ਸੈਨਾਵਾਂ ਨੇ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਹੈ। ਅੱਜ ਪੂਰੇ ਦੇਸ਼ ਵਿੱਚ ਇੱਕ ਵਾਇਬ੍ਰੈਂਟ ਡਿਫੈਂਸ ਇੰਡਸਟ੍ਰੀ  ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜੋ ਭਾਰਤ ਕਦੇ ਦੁਨੀਆ ਦਾ ਸਭ ਤੋਂ ਬੜਾ ਡਿਫੈਂਸ ਇੰਪੋਰਟਰ ਸੀ, ਉਹੀ ਭਾਰਤ ਹੁਣ ਦੁਨੀਆ ਦੇ ਬੜੇ ਡਿਫੈਂਸ ਐਕਸਪੋਰਟਰਸ ਦੇ ਰੂਪ ਵਿੱਚ ਸ਼ਾਮਲ ਹੋ ਰਿਹਾ ਹੈ।

ਸਾਥੀਓ,

ਅੱਜ ਦਾ ਭਾਰਤ, ਵਿਸ਼ਵ-ਮਿੱਤਰ ਦੇ ਰੂਪ ਵਿੱਚ ਪੂਰੀ ਦੁਨੀਆ ਨੂੰ ਜੋੜਨ ਵਿੱਚ ਜੁਟਿਆ ਹੈ। ਅੱਜ ਅਸੀਂ ਦੁਨੀਆ ਦੀਆਂ ਚੁਣੌਤੀਆਂ ਦੇ ਸਮਾਧਾਨ ਦੇਣ ਦੇ ਲਈ ਅੱਗੇ ਵਧ ਕੇ ਕੰਮ ਕਰ ਰਹੇ ਹਾਂ। ਇੱਕ ਤਰਫ਼ ਅਸੀਂ ਦੁਨੀਆ ਨੂੰ ਯੁੱਧ ਤੋਂ ਸ਼ਾਂਤੀ ਦੀ ਤਰਫ਼ ਲੈ ਜਾਣ ਦਾ ਪ੍ਰਯਾਸ ਕਰ ਰਹੇ ਹਾਂ। ਉੱਥੇ ਹੀ ਦੂਸਰੀ ਤਰਫ਼ ਆਪਣੇ ਹਿਤਾਂ ਦੀ ਸੁਰੱਖਿਆ ਦੇ ਲਈ ਭੀ ਪੂਰੀ ਤਰ੍ਹਾਂ ਨਾਲ ਤਤਪਰ ਹਾਂ।

ਸਾਥੀਓ,

ਭਾਰਤ ਦੇ ਲਈ, ਭਾਰਤ ਦੇ ਲੋਕਾਂ ਦੇ ਲਈ ਅਗਲੇ 25 ਵਰ੍ਹੇ ਬਹੁਤ ਮਹੱਤਵਪੂਰਨ ਹਨ। ਸਾਨੂੰ ਅੰਮ੍ਰਿਤਕਾਲ ਦੇ ਪਲ-ਪਲ ਦਾ ਰਾਸ਼ਟਰਹਿਤ ਵਿੱਚ ਉਪਯੋਗ ਕਰਨਾ ਹੈ। ਸਾਨੂੰ ਪਰਿਸ਼੍ਰਮ ਕਰਨਾ (ਮਿਹਨਤ ਕਰਨੀ) ਹੈ, ਸਾਨੂੰ ਪਰਾਕ੍ਰਮ ਦਿਖਾਉਣਾ ਹੈ। ਇਹ ਵਿਕਸਿਤ ਭਾਰਤ ਦੇ ਨਿਰਮਾਣ ਦੇ ਲਈ ਬਹੁਤ ਜ਼ਰੂਰੀ ਹੈ। ਪਰਾਕ੍ਰਮ ਦਿਵਸ, ਸਾਨੂੰ ਹਰ ਵਰ੍ਹੇ ਇਸ ਸੰਕਲਪ ਦੀ ਯਾਦ ਦਿਵਾਉਂਦਾ ਰਹੇਗਾ। ਇੱਕ ਭਾਰ ਫਿਰ, ਪੂਰੇ ਦੇਸ਼ ਨੂੰ ਪਰਾਕ੍ਰਮ ਦਿਵਸ ਦੀ ਬਹੁਤ-ਬਹੁਤ ਵਧਾਈ। ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਫਿਰ ਯਾਦ ਕਰਦੇ ਹੋਏ ਮੈਂ ਆਦਰਪੂਰਵਕ ਸ਼ਰਧਾਸੁਮਨ ਦਿੰਦਾ ਹਾਂ। ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਬਹੁਤ-ਬਹੁਤ ਧੰਨਵਾਦ।

 

************

ਡੀਐੱਸ/ਵੀਜੇ/ਆਰਕੇ/ਏਕੇ