Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਲਾਓ ਪੀਡੀਆਰ ਵਿਖੇ 21ਵੇਂ ਆਸੀਆਨ-ਭਾਰਤ ਸੰਮੇਲਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸਮਾਪਤੀ ਟਿੱਪਣੀ ਦਾ ਪੰਜਾਬੀ ਅਨੁਵਾਦ


ਬਹੁਤ ਹੀ ਮਾਣਯੋਗ,

ਮਹਾਮਹਿਮ,

ਮੈਂ ਅੱਜ ਸਾਡੀਆਂ ਸਕਾਰਾਤਮਕ ਚਰਚਾਵਾਂ ਅਤੇਤੁਹਾਡੇ ਕੀਮਤੀ ਵਿਚਾਰਾਂ ਅਤੇ ਸੁਝਾਵਾਂ ਲਈ ਧੰਨਵਾਦ ਪ੍ਰਗਟ ਕਰਦਾ ਹਾਂ

ਮੈਂ ਅੱਜ ਦੇ ਸਿਖਰ ਸੰਮੇਲਨ ਦੇ ਸਫਲ ਆਯੋਜਨ ਲਈ ਪ੍ਰਧਾਨ ਮੰਤਰੀ ਸੋਨੇਕਸੇ ਸਿਫਾਨਡੋਨ ਦਾ ਵੀ ਦਿਲੋਂ ਧੰਨਵਾਦ ਕਰਨਾ ਚਾਹਾਂਗਾ

ਡਿਜੀਟਲ ਪਰਿਵਰਤਨ ਅਤੇ ਸਾਡੀ ਵਿਆਪਕ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਅਸੀਂ ਜੋ ਦੋ ਸਾਂਝੇ ਬਿਆਨ ਅਪਣਾਏ ਹਨਉਹ ਭਵਿੱਖ ਵਿੱਚ ਸਾਡੇ ਸਹਿਯੋਗ ਲਈ ਆਧਾਰ ਬਣਾਉਣਗੇ ਮੈਂ ਇਸ ਪ੍ਰਾਪਤੀ ਲਈ ਸਾਰਿਆਂ ਦੀ ਤਾਰੀਫ਼ ਕਰਦਾ ਹਾਂ

ਮੈਂ ਪਿਛਲੇ ਤਿੰਨ ਸਾਲਾਂ ਵਿੱਚ ਆਸੀਆਨ ਵਿੱਚ ਭਾਰਤ ਦੇ ਕੰਟਰੀ ਕੋਆਰਡੀਨੇਟਰ ਦੇ ਰੂਪ ਵਿੱਚ ਉਸਦੀ ਸਕਾਰਾਤਮਕ ਭੂਮਿਕਾ ਲਈ ਸਿੰਗਾਪੁਰ ਦਾ ਧੰਨਵਾਦ ਕਰਨਾ ਚਾਹਾਂਗਾ ਤੁਹਾਡੇ ਸਹਿਯੋਗ ਲਈ ਧੰਨਵਾਦਅਸੀਂ ਭਾਰਤਆਸੀਆਨ ਸਬੰਧਾਂ ਵਿੱਚ ਬੇਮਿਸਾਲ ਪ੍ਰਗਤੀ ਕੀਤੀ ਹੈ ਮੈਂ ਸਾਡੇ ਨਵੇਂ ਕੰਟਰੀ ਕੋਆਰਡੀਨੇਟਰ ਵਜੋਂ ਫਿਲੀਪੀਨਜ਼ ਦਾ ਸੁਆਗਤ ਕਰਦਾ ਹਾਂ ਅਤੇ ਵਧਾਈ ਦਿੰਦਾ ਹਾਂ

ਮੈਨੂੰ ਭਰੋਸਾ ਹੈ ਕਿ ਅਸੀਂ ਦੋ ਅਰਬ ਲੋਕਾਂ ਦੇ ਉੱਜਵਲ ਭਵਿੱਖ ਅਤੇ ਖੇਤਰੀ ਸ਼ਾਂਤੀਸਥਿਰਤਾ ਅਤੇ ਖੁਸ਼ਹਾਲੀ ਲਈ ਸਹਿਯੋਗ ਕਰਨਾ ਜਾਰੀ ਰੱਖਾਂਗੇ

ਇੱਕ ਵਾਰ ਫਿਰਮੈਂ ਲਾਓ ਪੀਡੀਆਰ ਦੇ ਪ੍ਰਧਾਨ ਮੰਤਰੀ ਨੂੰ ਆਸੀਆਨ ਦੀ ਮਿਸਾਲੀ ਪ੍ਰਧਾਨਗੀ ਲਈ ਦਿਲੋਂ ਵਧਾਈ ਦਿੰਦਾ ਹਾਂ

ਜਿਸ ਤਰ੍ਹਾਂ ਮਲੇਸ਼ੀਆ ਅਗਲੀ ਪ੍ਰਧਾਨਗੀ ਸੰਭਾਲ ਰਿਹਾ ਹੈਮੈਂ 1.4 ਅਰਬ ਭਾਰਤੀਆਂ ਦੀ ਤਰਫੋਂ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ

ਤੁਸੀਂ ਆਪਣੀ ਪ੍ਰਧਾਨਗੀ ਦੀ ਸਫਲਤਾ ਲਈ ਭਾਰਤ ਦੇ ਅਟੁੱਟ ਸਮਰਥਨ ‘ਤੇ ਭਰੋਸਾ ਕਰ ਸਕਦੇ ਹੋ

ਤੁਹਾਡਾ ਬਹੁਤ ਧੰਨਵਾਦ

ਬੇਦਾਅਵਾ – ਇਹ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਅਨੁਮਾਨਿਤ ਅਨੁਵਾਦ ਹੈ ਮੂਲ ਟਿੱਪਣੀਆਂ ਹਿੰਦੀ ਵਿੱਚ ਦਿੱਤੀਆਂ ਗਈਆਂ ਸਨ

*********

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ