Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰੱਖਿਆ ਨਿਰਮਾਣ ਵਿੱਚ ਆਤਮਨਿਰਭਰ ਭਾਰਤ ‘ਤੇ ਸੈਮੀਨਾਰ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮੰਤਰੀ ਮੰਡਲ ਵਿੱਚ ਮੇਰੇ  ਸਹਿਯੋਗੀ ਸ਼੍ਰੀਮਾਨ ਰਾਜਨਾਥ ਜੀ, Chief of Defense Staff ਜਨਰਲ ਵਿਪਿਨ ਰਾਵਤ ਜੀ, ਸੈਨਾ ਦੇ ਤਿੰਨਾਂ ਅੰਗਾਂ  ਦੇ ਪ੍ਰਮੁੱਖ, ਭਾਰਤ ਸਰਕਾਰ ਦੇ ਸਾਰੇ ਮੌਜੂਦ ਉੱਚ ਅਧਿਕਾਰੀ, ਉਦਯੋਗ ਜਗਤ  ਦੇ ਸਾਰੇ ਸਾਥੀ, ਨਮਸ‍ਕਾਰ।

ਮੈਨੂੰ ਖੁਸ਼ੀ ਹੈ ਕਿ ਭਾਰਤ ਵਿੱਚ ਰੱਖਿਆ ਉਤ‍ਪਾਦਨ ਨਾਲ ਜੁੜੇ ਹੋਏ ਸਾਰੇ ਅਹਿਮ stake holders ਅੱਜ ਇੱਥੇ ਮੌਜੂਦ ਹਨ। ਇਸ ਸੈਮੀਨਾਰ ਦੇ ਆਯੋਜਨ ਲਈ ਰੱਖਿਆ ਮੰਤਰੀ ਰਾਜਨਾਥ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਮੈਂ ਬਹੁਤ – ਬਹੁਤ ਵਧਾਈ ਦਿੰਦਾ ਹਾਂ। ਅੱਜ ਇੱਥੇ ਹੋ ਰਹੇ ਇਸ ਮੰਥਨ ਤੋਂ ਜੋ ਨਤੀਜੇ ਮਿਲਣਗੇ, ਉਨ੍ਹਾਂ ਨਾਲ ਰੱਖਿਆ ਉਤ‍ਪਾਦਨ ਦੇ ਖੇਤਰ ਵਿੱਚ ਆਤ‍ਮਨਿਰਭਰਤਾ ਦੇ ਸਾਡੇ ਪ੍ਰਯਤਨਾਂ ਨੂੰ ਜ਼ਰੂਰ ਬਲ ਮਿਲੇਗਾ, ਗਤੀ ਮਿਲੇਗੀ ਅਤੇ ਆਪ ਸਭ ਨੇ ਜੋ ਸੁਝਾਅ ਦਿੱਤੇ ਹਨ, ਅੱਜ ਤੁਸੀਂ ਇੱਕ ਸਮੂਹਿਕ ਮੰਥਨ ਕੀਤਾ ਹੈ, ਉਹ ਆਪਣੇ-ਆਪ ਵਿੱਚ ਆਉਣ ਵਾਲੇ ਦਿਨਾਂ ਲਈ ਬਹੁਤ ਉਪਕਾਰਕ ਹੋਵੇਗਾ।

ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਜੀ ਇਸ ਕੰਮ ਲਈ mission mode ਵਿੱਚ ਪੂਰੀ ਤਰ੍ਹਾਂ ਨਾਲ ਜੁਟੇ ਹੋਏ ਹਨ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਇਨ੍ਹਾਂ ਅਣਥੱਕ ਪ੍ਰਯਤਨਾਂ ਦੇ ਕਾਰਨ ਬਹੁਤ ਹੀ ਚੰਗੇ ਨਤੀਜੇ ਮਿਲਣਾ ਨਿਸ਼ਚਿਤ ਹੈ।

ਸਾਥੀਓ, ਇਹ ਕਿਸੇ ਤੋਂ ਛਿਪਿਆ ਨਹੀਂ ਹੈ ਕਿ ਭਾਰਤ ਕਈ ਵਰ੍ਹਿਆਂ ਤੋਂ ਦੁਨੀਆ ਦੇ ਸਭ ਤੋਂ ਵੱਡੇ Defense Importers ਵਿੱਚੋਂ ਇੱਕ ਪ੍ਰਮੁੱਖ ਦੇਸ਼ ਰਿਹਾ ਹੈ। ਜਦੋਂ ਭਾਰਤ ਆਜ਼ਾਦ ਹੋਇਆ ਸੀ ਤਾਂ ਉਸ ਸਮੇਂ ਰੱਖਿਆ ਉਤ‍ਪਾਦਨ ਲਈ ਭਾਰਤ ਵਿੱਚ ਬਹੁਤ ਤਾਕਤ ਸੀ। ਉਸ ਸਮੇਂ ਭਾਰਤ ਵਿੱਚ 100 ਸਾਲ ਤੋਂ ਅਧਿਕ ਸਮੇਂ ਤੋਂ ਸ‍ਥਾਪਿਤ ਰੱਖਿਆ ਉਤ‍ਪਾਦਨ ਦਾ Eco system ਸੀ।  ਅਤੇ ਭਾਰਤ ਜਿਹੀ ਤਾਕਤ ਅਤੇ potential ਬਹੁਤ ਘੱਟ ਦੇਸ਼ਾਂ ਦੇ ਪਾਸ ਸੀ। ਲੇਕਿਨ ਭਾਰਤ ਦਾ ਦੁਰਭਾਗ‍ ਰਿਹਾ ਕਿ ਦਹਾਕਿਆਂ ਤੱਕ ਇਸ ਵਿਸ਼ੇ ਤੇ ਓਨਾ ਧਿਆਨ ਨਹੀਂ ਦਿੱਤਾ ਗਿਆ ਜਿੰਨਾ ਦੇਣਾ ਚਾਹੀਦਾ ਸੀ। ਇੱਕ ਤਰ੍ਹਾਂ ਨਾਲ ਇਹ routine exercise ਬਣ ਗਿਆ, ਕੋਈ ਗੰਭੀਰ ਪ੍ਰਯਤਨ ਨਹੀਂ ਕੀਤੇ ਗਏ ਸਨ। ਅਤੇ ਸਾਡੇ ਬਾਅਦ ਵਿੱਚ ਸ਼ੁਰੂਆਤ ਕਰਨ ਵਾਲੇ ਅਨੇਕ ਦੇਸ਼ ਵੀ ਪਿਛਲੇ 50 ਸਾਲ ਵਿੱਚ ਸਾਡੇ ਤੋਂ ਬਹੁਤ ਅੱਗੇ ਨਿਕਲ ਗਏ। ਲੇਕਿਨ ਹੁਣ ਸਥਿਤੀ ਬਦਲ ਰਹੀ ਹੈ।

ਪਿਛਲੇ ਕੁਝ ਵਰ੍ਹਿਆਂ ਵਿੱਚ ਤੁਸੀਂ ਅਨੁਭਵ ਕੀਤਾ ਹੋਵੇਗਾ ਕਿ ਸਾਡਾ ਪ੍ਰਯਤਨ ਇਸ ਸੈਕ‍ਟਰ ਨਾਲ ਜੁੜੀਆਂ ਸਾਰੀਆਂ ਬੇੜੀਆਂ ਤੋੜਨ ਦਾ ਇੱਕ ਨਿਰੰਤਰ ਪ੍ਰਯਤਨ ਹੈ। ਸਾਡਾ ਉਦੇਸ਼‍ ਹੈ ਕਿ ਭਾਰਤ ਵਿੱਚ manufacturing ਵਧੇ, ਨਵੀਆਂ technologies ਦਾ ਭਾਰਤ ਵਿੱਚ ਹੀ ਵਿਕਾਸ ਹੋਵੇ ਅਤੇ ਪ੍ਰਾਈਵੇਟ ਸੈਕ‍ਟਰ ਦਾ ਇਸ ਵਿਸ਼ੇਸ਼ ਖੇਤਰ ਵਿੱਚ ਅਧਿਕਤਮ ਵਿਸ‍ਤਾਰ ਹੋਵੇ। ਅਤੇ ਇਸ ਦੇ ਲਈ ਲਾਇਸੈਂਸਿੰਗ ਪ੍ਰਕਿਰਿਆ ਵਿੱਚ ਸੁਧਾਰ, label playing field ਦੀ ਤਿਆਰੀ, export ਦੀ ਪ੍ਰਕਿਰਿਆ ਦਾ ਸਰਲੀਕਰਣ, offset ਦੇ ਪ੍ਰਾਵਧਾਨਾਂ ਵਿੱਚ ਸੁਧਾਰ; ਅਜਿਹੇ ਅਨੇਕ ਕਦਮ ਉਠਾਏ ਗਏ ਹਨ।

ਸਾਥੀਓ, ਮੇਰਾ ਮੰਨਣਾ ਹੈ ਕਿ ਇਨ੍ਹਾਂ ਕਦਮਾਂ ਤੋਂ ਵੀ ਅਧਿਕ ਮਹੱਤ‍ਵਪੂਰਨ ਹੈ ਰੱਖਿਆ ਖੇਤਰ ਵਿੱਚ ਦੇਸ਼ ਵਿੱਚ ਇੱਕ ਨਵੀਂ ਮਾਨਸਿਕਤਾ ਅਸੀਂ ਸਭ ਅਨੁਭਵ ਕਰ ਰਹੇ ਹਾਂ, ਇੱਕ ਨਵੀਂ ਮਾਨਸਿਕਤਾ ਦਾ ਜਨ‍ਮ ਹੋਇਆ ਹੈ। ਆਧੁਨਿਕ ਅਤੇ ਆਤ‍ਮਨਿਰਭਰ ਭਾਰਤ ਦੇ ਨਿਰਮਾਣ ਲਈ ਰੱਖਿਆ ਖੇਤਰ ਵਿੱਚ ਆਤ‍ਮਵਿਸ਼ਵਾਸ ਦੀ ਭਾਵਨਾ ਜ਼ਰੂਰੀ ਹੈ। ਬਹੁਤ ਲੰਬੇ ਸਮੇਂ ਤੋਂ ਦੇਸ਼ ਵਿੱਚ Chief of Defense Staff ਦੀ ਨਿਯੁਕਤੀ ਤੇ ਵਿਚਾਰ ਕੀਤਾ ਜਾ ਰਿਹਾ ਸੀ, ਲੇਕਿਨ ਫ਼ੈਸਲੇ ਨਹੀਂ ਹੋ ਸਕ ਰਹੇ ਸਨ। ਇਹ ਫ਼ੈਸਲਾ ਨਵੇਂ ਭਾਰਤ ਦੇ ਆਤ‍ਮਵਿਸ਼ਵਾਸ ਦਾ ਪ੍ਰਤੀਕ ਹੈ।

ਬਹੁਤ ਲੰਬੇ ਸਮੇਂ ਤੱਕ ਰੱਖਿਆ ਉਤ‍ਪਾਦਨ ਵਿੱਚ ਵਿਦੇਸ਼ੀ ਨਿਵੇਸ਼ ਦੀ ਆਗਿਆ ਨਹੀਂ ਸੀ। ਪੂਜਨੀਕ ਅਟਲ ਜੀ ਦੀ ਸਰਕਾਰ ਦੇ ਸਮੇਂ ਇਹ ਨਵੀਂ ਪਹਿਲ ਦੀ ਸ਼ੁਰੂਆਤ ਹੋਈ ਸੀ। ਸਾਡੀ ਸਰਕਾਰ ਆਉਣ ਦੇ ਬਾਅਦ ਇਸ ਵਿੱਚ ਹੋਰ ਸੁਧਾਰ ਕੀਤੇ ਗਏ ਅਤੇ ਹੁਣ ਪਹਿਲੀ ਵਾਰ ਇਸ ਸੈਕ‍ਟਰ ਵਿੱਚ 74 ਪਰਸੈਂਟ ਤੱਕ ਐੱਫਡੀਆਈ ਆਟੋਮੈਟਿਕ ਰੂਪ ਨਾਲ ਆਉਣ ਦਾ ਰਸ‍ਤਾ ਖੋਲ੍ਹਿਆ ਜਾ ਰਿਹਾ ਹੈ।  ਇਹ ਨਵੇਂ ਭਾਰਤ ਦੇ ਆਤ‍ਮਵਿਸ਼‍ਵਾਸ ਦਾ ਨਤੀਜਾ ਹੈ।

ਦਹਾਕਿਆਂ ਤੋਂ Ordinance ਕਾਰਖਾਨਿਆਂ ਨੂੰ ਸਰਕਾਰੀ ਵਿਭਾਗਾਂ ਦੀ ਤਰ੍ਹਾਂ ਹੀ ਚਲਾਇਆ ਜਾ ਰਿਹਾ ਸੀ। ਇੱਕ ਸੀਮਿਤ vision ਦੇ ਕਾਰਨ ਦੇਸ਼ ਦਾ ਨੁਕਸਾਨ ਤਾਂ ਹੋਇਆ ਹੀ, ਉੱਥੇ ਜੋ ਕੰਮ ਕਰਨ ਵਾਲੇ ਲੋਕ ਸਨ, ਜਿਨ੍ਹਾਂ ਦੇ ਪਾਸ talent ਸੀ, commitment ਸੀਮਿਹਨਤੀ ਸਨਇਹ ਸਾਡੇ ਬਹੁਤ ਹੀ ਅਨੁਭਵ ਨਾਲ ਸੰਪੰਨ‍ ਸਾਡਾ ਜੋ ਮਿਹਨਤ ਕਰਨ ਵਾਲਾ ਸ਼੍ਰਮਿਕ ਵਰਗ ਉੱਥੇ ਜੋ ਹੈ, ਉਨ੍ਹਾਂ ਦਾ ਤਾਂ ਬਹੁਤ ਨੁਕਸਾਨ ਹੋਇਆ।

ਜਿਸ ਸੈਕ‍ਟਰ ਵਿੱਚ ਕਰੋੜਾਂ ਲੋਕਾਂ ਦੇ ਰੋਜਗਾਰ ਦੇ ਅਵਸਰ ਬਣ ਸਕਦੇ ਸਨ, ਉਸ ਦਾ ecosystem ਬਹੁਤ ਹੀ ਸੀਮਿਤ ਰਿਹਾ। ਹੁਣ Ordinance ਕਾਰਖਾਨਿਆਂ ਦਾ corporatization ਕਰਨ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ। ਇਸ ਪ੍ਰਕਿਰਿਆ ਦੇ ਪੂਰੇ ਹੋਣ ਤੇ ਸ਼੍ਰਮਿਕਾਂ ਅਤੇ ਸੈਨਾ, ਦੋਹਾਂ ਨੂੰ ਬਲ ਮਿਲੇਗਾ।  ਇਹ ਨਵੇਂ ਭਾਰਤ ਦੇ ਆਤ‍ਮਵਿਸ਼ਵਾਸ ਦਾ ਪ੍ਰਮਾਣ ਹੈ।

ਸਾਥੀਓ, ਰੱਖਿਆ ਉਤ‍ਪਾਦਨ ਵਿੱਚ ਆਤ‍ਮਨਿਰਭਰਤਾ ਨੂੰ ਲੈ ਕੇ ਸਾਡੀ commitment ਸਿਰਫ਼ ਗੱਲਬਾਤ ਵਿੱਚ ਜਾਂ‍ ਫਿਰ ਕਾਗਜ਼ਾਂ ਤੱਕ ਹੀ ਸੀਮਿਤ ਨਹੀਂ ਹੈ। ਇਸ ਦੇ ਲਾਗੂਕਰਨ ਲਈ ਇੱਕ ਦੇ ਬਾਅਦ ਇੱਕ ਠੋਸ ਕਦਮ ਉਠਾਏ ਗਏ ਹਨ। CDS  ਦੇ ਗਠਨ ਦੇ ਬਾਅਦ ਸੈਨਾ ਦੇ ਤਿੰਨਾਂ ਅੰਗਾਂ ਵਿੱਚ procurement ’ਤੇ ਤਾਲਮੇਲ ਬਹੁਤ ਬਿਹਤਰ ਹੋਇਆ ਹੈ, ਇਸ ਨਾਲ defense equipments ਦੀ ਖਰੀਦ ਨੂੰ scale up ਕਰਨ ਵਿੱਚ ਮਦਦ ਮਿਲ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ domestic industry ਲਈ orders ਦਾ ਸਾਈਜ਼ ਵੀ ਵਧਣ ਵਾਲਾ ਹੈ। ਇਹ ਸੁਨਿਸ਼ਚਿਤ ਕਰਨ ਲਈ ਰੱਖਿਆ ਮੰਤਰਾਲੇ ਦੇ ਕੈਪੀਟਲ ਬਜਟ ਦਾ ਇੱਕ ਹਿੱਸਾ ਹੁਣ ਭਾਰਤ ਵਿੱਚ ਬਣੇ ਉਪਕਰਣਾਂ ਲਈ ਅਲੱਗ ਤੋਂ ਰੱਖ ਦਿੱਤਾ ਗਿਆ ਹੈ।

ਹਾਲ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ 101 defense items ਨੂੰ ਪੂਰੀ ਤਰ੍ਹਾਂ ਨਾਲ ਘਰੇਲੂ ਖਰੀਦ ਲਈ ਸੁਰੱਖਿਅਤ ਕਰ ਦਿੱਤਾ ਗਿਆ ਹੈ।  ਆਉਣ ਵਾਲੇ ਦਿਨਾਂ ਵਿੱਚ ਇਸ ਲਿਸਟ  ਨੂੰ ਹੋਰ ਵਿਆਪਕ ਬਣਾਇਆ ਜਾਵੇਗਾ ਇਸ ਵਿੱਚ ਹੋਰ items ਜੁੜਦੀਆਂ ਰਹਿਣਗੀਆਂ। ਇਸ ਲਿਸਟ ਦਾ ਉਦੇਸ਼ ਆਯਾਤ ਨੂੰ ਰੋਕਣਾ ਮਾਤਰ ਨਹੀਂ ਹੈਬਲਕਿ ਭਾਰਤ ਵਿੱਚ ਉਦਯੋਗਾਂ ਨੂੰ ਪ੍ਰੋਤਸਾਹਿਤ ਕਰਨ ਲਈ ਇਹ ਕਦਮ ਉਠਾਇਆ ਗਿਆ ਹੈ।  ਇਸ ਨਾਲ ਤੁਹਾਨੂੰ ਸਾਰੇ ਸਾਥੀਆਂ ਨੂੰਚਾਹੇ ਉਹ ਪ੍ਰਾਈਵੇਟ ਸੈਕਟਰ ਹੋਵੇਪਬਲਿਕ ਸੈਕਟਰ ਹੋਵੇ,  MSME ਹੋਵੇਸਟਾਰਟਅੱਪ ਹੋਵੇਸਾਰਿਆਂ ਲਈ ਇਹ ਸਰਕਾਰ ਦੀ ਭਾਵਨਾ ਅਤੇ ਭਵਿੱਖ‍ ਦੀ ਸੰਭਾਵਨਾ ਹੁਣ ਤੁਹਾਡੇ ਸਾਹਮਣੇ black and white ਵਿੱਚ ਕਲੀਅਰ ਹੈ।

ਇਸ ਨਾਲ ਅਸੀਂ procurement ਪ੍ਰਕਿਰਿਆ ਨੂੰ speed up ਕਰਨ ਲਈ,  testing ਦੀ ਵਿਵਸਥਾ ਨੂੰ steamline ਕਰਨ ਲਈ ਅਤੇ ਕੁਆਲਿਟੀ ਦੀ requirements ਨੂੰ rationalize ਕਰਨ ਲਈ ਵੀ ਲਗਾਤਾਰ ਕੰਮ ਕਰ ਰਹੇ ਹਾਂ।  ਅਤੇ ਮੈਨੂੰ ਖੁਸ਼ੀ ਹੈ ਕਿ ਇਨ੍ਹਾਂ ਸਾਰੇ ਯਤਨਾਂ ਨੂੰ ਸੈਨਾ ਦੇ ਤਿੰਨਾਂ ਅੰਗਾਂ ਦਾ ਬਹੁਤ ਹੀ coordinated ਰੂਪ ਵਿੱਚਬਹੁਤ ਹੀ ਸਹਿਯੋਗ ਹੈਇੱਕ ਪ੍ਰਕਾਰ ਨਾਲ pro-active ਭੂਮਿਕਾ ਹੈ।

ਸਾਥੀਓਆਧੁਨਿਕ ਉਪਕਰਣਾਂ ਵਿੱਚ ਆਤਮਨਿਰਭਰਤਾ ਲਈ technology up-gradation ਜ਼ਰੂਰੀ ਹੈ।  ਜੋ ਉਪਕਰਣ ਅੱਜ ਬਣ ਰਹੇ ਹਨ ਉਨ੍ਹਾਂ ਦੀ next generation ਤਿਆਰ ਕਰਨ ਤੇ ਕੰਮ ਕਰਨਾ ਵੀ ਜ਼ਰੂਰੀ ਹੈ।  ਅਤੇ ਇਸ ਲਈ DRDO  ਦੇ ਇਲਾਵਾ ਪ੍ਰਾਈਵੇਟ ਸੈਕਟਰ ਵਿੱਚ ਅਤੇ academic institutions ਵਿੱਚ ਵੀ research ਅਤੇ innovation ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।  Technology transfer ਦੀ ਸੁਵਿਧਾ ਤੋਂ ਹਟ ਕੇ Foreign partners ਨਾਲ Joint ventures  ਦੇ ਮਾਧਿਅਮ ਨਾਲ Co-production  ਦੇ ਮਾਡਲ ਤੇ ਬਲ ਦਿੱਤਾ ਜਾ ਰਿਹਾ ਹੈ।  ਭਾਰਤ ਦੇ ਮਾਰਕਿਟ ਸਾਈਜ਼ ਨੂੰ ਦੇਖਦੇ ਹੋਏ ਸਾਡੇ Foreign partners ਲਈ ਹੁਣ ਭਾਰਤ ਵਿੱਚ ਹੀ production ਕਰਨਾ ਸਭ ਤੋਂ ਉੱਤਮ ਵਿਕਲਪ ਹੈ।

ਸਾਥੀਓਸਾਡੀ ਸਰਕਾਰ ਨੇ ਸ਼ੁਰੂ ਤੋਂ ਹੀ Reform,  Perform  &  Transform,  ਇਸ ਮੰਤਰ ਨੂੰ ਲੈ ਕੇ ਅਸੀਂ ਕੰਮ ਕੀਤਾ ਹੈ।  Red tapism ਘੱਟ ਕਰਨਾ ਅਤੇ Red Carpet ਵਿਛਾਉਣਾਇਹੀ ਸਾਡਾ ਯਤਨ ਰਿਹਾ ਹੈ।  Ease of doing business ਨੂੰ ਲੈ ਕੇ 2014 ਤੋਂ ਹੁਣ ਤੱਕ ਜੋ ਸੁਧਾਰ ਕੀਤੇ ਗਏ ਹਨਉਨ੍ਹਾਂ ਦਾ ਨਤੀਜਾ ਪੂਰੇ ਵਿਸ਼ਵ ਨੇ ਦੇਖਿਆ ਹੈ।  Intellectual property,  taxation,  insolvency and Bankruptcy,  ਇੱਥੋਂ ਤੱਕ ਕਿ Space ਅਤੇ Atomic energy ਜਿਹੇ ਬਹੁਤ ਕਠਿਨ ਅਤੇ ਜਟਿਲਅਜਿਹੇ ਜੋ ਵਿਸ਼ੇ ਮੰਨੇ ਜਾਂਦੇ ਹਨਉਨ੍ਹਾਂ ਵਿਸ਼ਿਆਂ ਤੇ ਵੀ ਅਸੀਂ reforms ਕਰਕੇ ਦਿਖਾਏ ਹਨ।  ਅਤੇ ਤੁਸੀਂ ਤਾਂ ਹੁਣ ਭਲੀਭਾਂਤ ਜਾਣਦੇ ਹੋ ਪਿਛਲੇ ਦਿਨੀਂ labour laws ਵਿੱਚ reforms ਦਾ ਸਿਲਸਿਲਾ ਵੀ ਲਗਾਤਾਰ ਜੋ ਸ਼ੁਰੂ ਹੋਇਆ ਹੈਚਲ ਰਿਹਾ ਹੈ।

ਕੁਝ ਸਾਲ ਪਹਿਲਾਂ ਤੱਕ ਇਸ ਪ੍ਰਕਾਰ ਦੇ ਵਿਸ਼ਿਆਂ ਤੇ ਸੋਚਿਆ ਵੀ ਨਹੀਂ ਜਾਂਦਾ ਸੀ।  ਅਤੇ ਅੱਜ ਇਹ reforms ਜ਼ਮੀਨ ਤੇ ਉਤਰ ਚੁੱਕੇ ਹਨ।  Reforms ਦਾ ਇਹ ਸਿਲਸਿਲਾ ਥੰਮ੍ਹਣ ਵਾਲਾ ਨਹੀਂ ਹੈਅਸੀਂ ਅੱਗੇ ਵਧਦੇ ਹੀ ਜਾਣ ਵਾਲੇ ਹਾਂ।  ਇਸ ਲਈ ਨਾ ਥੰਮ੍ਹਣਾ ਹੈ ਅਤੇ ਨਾ ਹੀ ਥੱਕਣਾ ਹੈਨਾ ਮੈਨੂੰ ਥੱਕਣਾ ਹੈ ਨਾ ਤੁਸੀਂ ਥੱਕਣਾ ਹੈ।  ਅਸੀਂ ਅੱਗੇ ਵੀ ਅੱਗੇ ਵਧਦੇ ਰਹਿਣਾ ਹੈ ਅਤੇ ਸਾਡੀ ਤਰਫੋਂ ਮੈਂ ਤੁਹਾਨੂੰ ਦੱਸਦਾ ਹਾਂ ਇਹ ਸਾਡੀ commitment ਹੈ।

ਸਾਥੀਓਜਿੱਥੋਂ ਤੱਕ infrastructure ਦੀ ਗੱਲ ਹੈਜੋ defense corridor ‘ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਦੀਆਂ ਸਰਕਾਰਾਂ ਨਾਲ ਮਿਲ ਕੇ state of the art infrastructure ਤਿਆਰ ਕੀਤਾ ਜਾ ਰਿਹਾ ਹੈ।  ਇਸ ਦੇ ਲਈ ਆਉਣ ਵਾਲੇ ਪੰਜ ਸਾਲਾਂ ਵਿੱਚ 20 ਹਜ਼ਾਰ ਕਰੋੜ ਰੁਪਏ  ਦੇ ਨਿਵੇਸ਼ ਦਾ ਟੀਚਾ ਰੱਖਿਆ ਗਿਆ ਹੈ।  MSME ਅਤੇ Start-ups ਨਾਲ ਜੁੜੇ Entrepreneurs ਨੂੰ ਪ੍ਰੋਤਸਾਹਿਤ ਕਰਨ ਲਈ IDEX ਦੀ ਜੋ ਪਹਿਲ ਕੀਤੀ ਗਈ ਸੀਉਸ ਦੇ ਵੀ ਚੰਗੇ  ਨਤੀਜੇ ਮਿਲ ਰਹੇ ਹਨ।  ਇਸ ਪਲੈਟਫਾਰਮ  ਦੇ ਮਾਧਿਅਮ ਨਾਲ 50 ਤੋਂ ਅਧਿਕ startup ਨੇ ਮਿਲਟਰੀ ਉਪਯੋਗ ਲਈ technology ਅਤੇ products ਨੂੰ ਵਿਕਸਿਤ ਕੀਤਾ ਹੈ।

ਸਾਥੀਓਮੈਂ ਇੱਕ ਹੋਰ ਗੱਲ ਤੁਹਾਡੇ ਸਾਹਮਣੇ ਖੁੱਲ੍ਹੇ ਮਨ ਨਾਲ ਰੱਖਣਾ ਚਾਹੁੰਦਾ ਹਾਂ।  ਆਤਮਨਿਰਭਰ ਭਾਰਤ ਦਾ ਸਾਡਾ ਸੰਕਲਪ inward looking ਨਹੀਂ ਹੈ।  Global economy ਨੂੰ ਜ਼ਿਆਦਾ resilient,  ਜ਼ਿਆਦਾ stable ਬਣਾਉਣ ਲਈਵਿਸ਼ਵ ਵਿੱਚ ਸ਼ਾਂਤੀ ਲਈ ਇੱਕ ਸਮਰੱਥ ਭਾਰਤ ਦਾ ਨਿਰਮਾਣ ਹੀ ਇਸ ਦਾ ਟੀਚਾ ਹੈ।  ਇਹੀ ਭਾਵਨਾ  Defense manufacturing ਵਿੱਚ ਆਤਮਨਿਰਭਰਤਾ ਲਈ ਵੀ ਹੈ।  ਭਾਰਤ ਵਿੱਚ ਆਪਣੇ ਕਈ ਮਿੱਤਰ ਦੇਸ਼ਾਂ ਲਈ ਰੱਖਿਆ ਉਪਕਰਣ ਦਾ ਇੱਕ ਭਰੋਸੇਮੰਦ ਸਪਲਾਇਰ ਬਣਨ ਦੀ ਸਮਰੱਥਾ ਹੈ।  ਇਸ ਨਾਲ ਭਾਰਤ ਦੀ strategic partnership ਨੂੰ ਹੋਰ ਬਲ ਮਿਲੇਗਾ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦੀ net security provider ਦੀ ਭੂਮਿਕਾ ਹੋਰ ਸੁਦ੍ਰਿੜ੍ਹ ਹੋਵੇਗੀ।

ਸਾਥੀਓਸਰਕਾਰ  ਦੇ ਪ੍ਰਯਤਨ ਅਤੇ ਪ੍ਰਤੀਬੱਧਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਹਨ।  ਹੁਣ ਆਤਮਨਿਰਭਰ ਭਾਰਤ  ਦੇ ਸੰਕਲਪ ਨੂੰ ਅਸੀਂ ਮਿਲ ਕੇ ਇਸ ਨੂੰ ਸਿੱਧ ਕਰਨਾ ਹੈ।  ਚਾਹੇ ਪ੍ਰਾਈਵੇਟ ਸੈਕਟਰ ਹੋਵੇ ਜਾਂ ਪਬਲਿਕ ਸੈਕਟਰ ਹੋਵੇਜਾਂ ਫਿਰ ਸਾਡੇ foreign partners,  ਆਤਮਨਿਰਭਰ ਭਾਰਤ ਸਭ ਲਈ Win-Win ਸੰਕਲਪ ਹੈ।  ਇਸ ਦੇ ਲਈ ਤੁਹਾਨੂੰ ਇੱਕ ਬਿਹਤਰ ecosystem ਦੇਣ ਲਈ ਸਾਡੀ ਸਰਕਾਰ ਪ੍ਰਤੀਬੱਧ ਹੈ।

ਇੱਥੇ ਤੁਹਾਡੀ ਤਰਫੋਂ ਜੋ ਵੀ ਸੁਝਾਅ ਆਏ ਹਨ ਉਹ ਬਹੁਤ ਹੀ ਉਪਯੋਗੀ ਸਿੱਧ ਹੋਣ ਵਾਲੇ ਹਨ।  ਅਤੇ ਮੈਨੂੰ ਦੱਸਿਆ ਗਿਆ ਹੈ ਕਿ Defense production and export promotion policy ਦਾ draft ਸਾਰੇ stakeholders  ਨਾਲ ਸਾਂਝਾ ਕੀਤਾ ਗਿਆ ਹੈ।  ਤੁਹਾਡੇ feedback ਨਾਲ ਇਸ ਪਾਲਿਸੀ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਵਿੱਚ ਮਦਦ ਮਿਲੇਗੀ।  ਇਹ ਵੀ ਜ਼ਰੂਰੀ ਹੈ ਕਿ ਅੱਜ ਦਾ ਇਹ ਸੈਮੀਨਾਰ ਇੱਕ one time event ਨਾ ਰਹੇ ਬਲਕਿ ਅੱਗੇ ਵੀ ਅਜਿਹੇ ਆਯੋਜਨ ਹੁੰਦੇ ਰਹਿਣ।  ਇੰਡਸਟ੍ਰੀ ਅਤੇ ਸਰਕਾਰ  ਦਰਮਿਆਨ ਲਗਾਤਾਰ ਵਿਚਾਰ-ਵਿਮਰਸ਼ ਅਤੇ feedback ਦਾ ਸੁਭਾਵਿਕ culture ਬਣਨਾ ਚਾਹੀਦਾ ਹੈ।

ਮੈਨੂੰ ਵਿਸ਼ਵਾਸ ਹੈ ਕਿ ਅਜਿਹੇ ਸਮੂਹਿਕ ਪ੍ਰਯਤਨਾਂ ਨਾਲ ਸਾਡੇ ਸੰਕਲਪ  ਸਿੱਧ ਹੋਣਗੇ।  ਮੈਂ ਫਿਰ ਇੱਕ ਵਾਰਆਪ ਸਭ ਨੇ ਸਮਾਂ ਕੱਢਿਆਆਤਮਨਿਰਭਰ ਭਾਰਤ ਬਣਾਉਣ ਲਈ ਆਤਮਵਿਸ਼ਵਾਸ ਦੇ ਨਾਲ ਆਪ ਜੁਟੇਮੈਨੂੰ ਵਿਸ਼ਵਾਸ ਹੈ ਕਿ ਅੱਜ ਜੋ ਸੰਕਲਪ ਅਸੀਂ ਲੈ ਰਹੇ ਹਾਂਇਸ ਨੂੰ ਪੂਰਨ ਕਰਨ ਵਿੱਚ ਅਸੀਂ ਸਭ ਆਪਣੀ ਜ਼ਿੰਮੇਦਾਰੀ ਬਹੁਤ ਖੂਬ ਅੱਛੇ ਢੰਗ ਨਾਲ ਨਿਭਾਵਾਂਗੇ।  

ਮੈਂ ਫਿਰ ਇੱਕ ਵਾਰ ਆਪ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਬਹੁਤ-ਬਹੁਤ ਧੰਨਵਾਦ

*****

ਵੀਆਰਆਰਕੇ/ਕੇਪੀ/ਬੀਐੱਮ/ਐੱਨਐੱਸ