ਪ੍ਰਧਾਨ ਮੰਤਰੀ ਮੋਦੀ, ਰੂਸੀ ਫੈਡਰੇਸ਼ਨ ਦੇ ਰਾਸ਼ਟਰਪਤੀ ਵਲਾਦੀਮੀਰ ਵੀ ਪੁਤਿਨ ਅਤੇ ਚੀਨੀ ਗਣਰਾਜ ਦੇ ਰਾਸ਼ਟਰਪਤੀ ਸ੍ਰੀ ਜ਼ੀ ਜਿਨਪਿੰਗ ਨੇ ਅੱਜ ਬੁਏਨਸ ਆਇਰਸ ਵਿਖੇ ਤ੍ਰੈ ਪੱਖੀ ਮੀਟਿੰਗ ਕੀਤੀ।
ਤਿੰਨਾਂ ਆਗੂਆਂ ਨੇ ਅੰਤਰਰਾਸ਼ਟਰੀ ਫੋਰਮਾਂ ਉੱਤੇ ਸਹਿਯੋਗ ਵਧਾਉਣ ਅਤੇ ਤਿੰਨਾਂ ਹੀ ਦੇਸ਼ਾਂ ਵਿੱਚ ਵਧੇਰੇ ਸੰਵਾਦ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਸੁਧਾਰ ਦੀ ਅਹਿਮੀਅਤ ਅਤੇ ਬਹੁਪੱਖੀ ਸੰਸਥਾਵਾਂ, ਜਿਨ੍ਹਾਂ ਨੇ ਕਿ ਦੁਨੀਆ ਨੂੰ ਲਾਭ ਪਹੁੰਚਾਇਆ ਹੈ, ਜਿਨ੍ਹਾਂ ਵਿੱਚ ਸੰਯੁਕਤ ਰਾਸ਼ਟਰ, ਡਬਲਿਊ ਟੀਓ ਅਤੇ ਵਿਸ਼ਵ ਦੀਆਂ ਸਥਾਪਤ ਅਤੇ ਨਵੀਆਂ ਵਿੱਤੀ ਸੰਸਥਾਵਾਂ ਵੀ ਸ਼ਾਮਲ ਹਨ, ਨੂੰ ਮਜ਼ਬੂਤ ਕਰਨ ਬਾਰੇ ਸਹਿਮਤੀ ਪ੍ਰਗਟਾਈ। ਉਨ੍ਹਾਂ ਨੇ ਬਹੁਪੱਖੀ ਵਪਾਰ ਸਿਸਟਮ ਦੇ ਲਾਭਾਂ ਦਾ ਜ਼ਿਕਰ ਕੀਤਾ ਅਤੇ ਵਿਸ਼ਵ ਵਿਕਾਸ ਅਤੇ ਖੁਸ਼ਹਾਲੀ ਲਈ ਇਕ ਖੁੱਲ੍ਹੀ ਵਿਸ਼ਵ ਅਰਥਵਿਵਸਥਾ ਉੱਤੇ ਜ਼ੋਰ ਦਿੱਤਾ।
ਤਿੰਨਾਂ ਆਗੂਆਂ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਅੰਤਰਰਾਸ਼ਟਰੀ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਬ੍ਰਿਕਸ, ਐੱਸਸੀਓ ਅਤੇ ਈਏਐੱਸ ਢਾਂਚਿਆਂ ਰਾਹੀਂ ਸਹਿਯੋਗ ਨੂੰ ਮਜ਼ਬੂਤ ਕਰਨ, ਵਿਸ਼ਵ ਚੁਣੌਤੀਆਂ, ਜਿਵੇਂ ਕਿ ਦਹਿਸ਼ਤਵਾਦ ਅਤੇ ਜਲਵਾਯੂ ਪਰਿਵਰਤਨ ਤਬਦੀਲੀ ਦੇ ਹੱਲ ਅਤੇ ਸਾਰੇ ਮਤਭੇਦਾਂ ਦੇ ਸ਼ਾਤੀਪੂਰਨ ਹੱਲ ਨੂੰ ਉਤਸ਼ਾਹਿਤ ਕਰਨ ਲਈ ਸਭ ਪੱਧਰ ਉੱਤੇ ਨਿਯਮਤ ਸਹਿਯੋਗ ਕੀਤਾ ਜਾਵੇ।
ਤਿੰਨਾਂ ਆਗੂਆਂ ਨੇ ਆਰਆਈਸੀ ਫਾਰਮੈਟ ਸਹਿਯੋਗ ਵਧਾਉਣ ਨੂੰ ਮਾਨਤਾ ਦਿੱਤੀ ਅਤੇ ਇਸ ਗੱਲ ਉੱਤੇ ਸਹਿਮਤੀ ਪ੍ਰਗਟਾਈ ਕਿ ਬਹੁਪੱਖੀ ਅਵਸਰਾਂ ਉੱਤੇ ਹੋਰ ਤ੍ਰੈ ਪੱਖੀ ਮੀਟਿੰਗਾਂ ਕੀਤੀਆਂ ਜਾਣ।
***
ਏਕੇਟੀ/ਐੱਸਐੱਚ
Excellent meeting of the RIC (Russia, India, China) Trilateral.
— Narendra Modi (@narendramodi) December 1, 2018
President Putin, President Xi Jinping and I discussed a wide range of subjects that would further cement the friendship between our nations and enhance world peace. pic.twitter.com/2KWd3YHHAe