Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰੂਸ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਭਾਰਤ-ਰੂਸ ਸੰਯੁਕਤ ਪ੍ਰੈੱਸ ਬਿਆਨ (05 ਅਕਤੂਬਰ, 2018)


ਭਾਰਤ-ਰੂਸ: ਬਦਲਦੇ ਵਿਸ਼ਵ ਵਿੱਚ ਇੱਕ ਸਥਾਈ ਸਾਂਝੇਦਾਰੀ

  1. ਭਾਰਤ ਦੇ ਪ੍ਰਧਾਨ ਮੰਤਰੀ ਮਹਾਮਹਿਮ ਸ਼੍ਰੀ ਨਰੇਂਦਰ ਮੋਦੀ ਅਤੇ ਰੂਸੇ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਵਲਾਦੀਮੀਰ ਵੀ ਪੁਤਿਨ 4-5 ਅਕਤੂਬਰ, 2018 ਨੂੰ ਨਵੀਂ ਦਿੱਲੀ ਵਿੱਚ 19ਵੇਂ ਸਲਾਨਾ ਦੁਵੱਲੇ ਸਿਖਰ ਸੰਮੇਲਨ ਦੇ ਅਵਸਰ ’ਤੇ ਮਿਲੇ। ਭਾਰਤ ਅਤੇ ਰੂਸ ਦਾ ਸਹਿਯੋਗ, 1971 ਦੀ ਸ਼ਾਂਤੀ, ਮਿੱਤਰਤ ਅਤੇ ਸਹਿਯੋਗ ਸੰਧੀ ਅਤੇ ਰੂਸ ਦਰਮਿਆਨ 1993 ਦੀ ਮਿੱਤਰਤਾ ਅਤੇ ਸਹਿਯੋਗ ਸੰਧੀ, ਭਾਰਤ ਅਤੇ ਰੂਸ ਦਰਮਿਆਨ 2000 ਦਾ ਰਣਨੀਤਕ ਸਾਂਝੇਦਾਰੀ ਐਲਾਨ, ਸਾਂਝੇਦਾਰੀ ਨੂੰ ਉੱਚਾ ਸਥਾਨ ਦਿੰਦਿਆਂ ਵਿਸ਼ੇਸ਼ ਸਨਮਾਨਿਤ ਰਣਨੀਤਕ ਸਾਂਝੇਦਾਰੀ ’ਤੇ 2010 ਦੇ ਸੰਯੁਕਤ ਬਿਆਨ ਦੇ ਠੋਸ ਥੰਮਾਂ ’ਤੇ ਅਧਾਰਿਤ ਹੈ। ਭਾਰਤ ਅਤੇ ਰੂਸ ਦਰਮਿਆਨ ਸਹਿਯੋਗ ਅਨੇਕ ਖੇਤਰਾਂ ਵਿੱਚ ਹੈ ਅਤੇ ਇਹ ਰਾਜਨੀਤਕ ਅਤੇ ਰਣਨੀਤਕ ਸਹਿਯੋਗ, ਸੈਨਿਕ ਅਤੇ ਸੁਰੱਖਿਆ ਸਹਿਯੋਗ, ਅਰਥਵਿਵਸਥਾ, ਊਰਜਾ, ਉਦਯੋਗ, ਵਿਗਿਆਨ ਅਤੇ ਟੈਕਨੋਲੋਜੀ ਤੇ ਸੱਭਿਆਚਾਰ ਅਤੇ ਮਾਨਵੀ ਸਹਿਯੋਗ ’ਤੇ ਅਧਾਰਤ ਹੈ।

 

  1. ਭਾਰਤ ਅਤੇ ਰੂਸ ਨੇ 21 ਮਈ, 2018 ਨੂੰ ਸੋਚੀ ਵਿੱਚ ਹੋਏ ਗ਼ੈਰ-ਰਸਮੀ ਸਿਖ਼ਰ ਸੰਮੇਲਨ ਦੀ ਪ੍ਰਾਸੰਗਿਕਤਾ ਅਤੇ ਮਹੱਤਵ ਦਾ ਉੱਚ ਮੁੱਲਾਂਕਣ ਕੀਤਾ। ਇਹ ਸਿਖ਼ਰ ਸੰਮੇਲਨ ਅੰਤਰਰਾਸ਼ਟਰੀ ਕੂਟਨੀਤੀ ਵਿੱਚ ਇੱਕ ਵਿਲੱਖਣ ਬੈਠਕ ਸੀ, ਇਸ ਵਿੱਚ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਦਰਮਿਆਨ ਭਰੋਸਾ ਅਤੇ ਵਿਸ਼ਵਾਸ ਦਿਖਿਆ ਅਤੇ ਪਰਸਪਰ ਹਿਤ ਦੇ ਵਿਸ਼ਿਆਂ ’ਤੇ ਨਿਯਮਿਤ ਸੰਪਰਕ ਬਣਾਈ ਰੱਖਣ ਅਤੇ ਨਿਰੰਤਰ ਵਿਚਾਰ-ਵਟਾਂਦਰੇ ਦੀ ਦੋਹਾਂ ਦੇਸ਼ਾਂ ਦੀ ਇੱਛਾ ਵਿਅਕਤ ਕੀਤੀ ਗਈ। ਇਸ ਬੈਠਕ ਨੇ ਸਾਰੇ ਪ੍ਰਮੁੱਖ ਵਿਸ਼ਿਆਂ ’ਤੇ ਆਪਸੀ ਸਹਿਯੋਗ ਅਤੇ ਵਿਚਾਰ ਪ੍ਰਵਾਹ ਨੂੰ ਅੱਗੇ ਵਧਾਇਆ। ਸੋਚੀ ਸਿਖ਼ਰ ਬੈਠਕ ਨੇ ਬਹੁ-ਧਰੁਵੀ (Multipolar) ਵਿਸ਼ਵ ਵਿਵਸਥਾ ਨਿਰਮਾਣ ਵਿੱਚ ਭਾਰਤ ਅਤੇ ਰੂਸ ਦਰਮਿਆਨ ਗੱਲਬਾਤ ਅਤੇ ਸਹਿਯੋਗ ਦੀ ਭੂਮਿਕਾ ਵਿਅਕਤ ਕੀਤੀ। ਦੋਹਾਂ ਧਿਰਾਂ ਨੇ ਅਜਿਹੀਆਂ ਗ਼ੈਰ-ਰਸਮੀ ਬੈਠਕਾਂ ਨੂੰ ਜਾਰੀ ਰੱਖਣ ਅਤੇ ਨਿਯਮਿਤ ਰੂਪ ਵਿੱਚ ਸਾਰੇ ਪੱਧਰਾਂ ’ਤੇ ਰਣਨੀਤਕ ਸੰਚਾਰ ਬਣਾਈ ਰੱਖਣ ਪ੍ਰਤੀ ਸਹਿਮਤੀ ਪ੍ਰਗਟਾਈ।

 

  1. ਦੋਹਾਂ ਧਿਰਾਂ ਨੇ ਭਾਰਤ ਅਤੇ ਰੂਸ ਦਰਮਿਆਨ ਵਿਸ਼ੇਸ਼ ਅਤੇ ਸਨਮਾਨਿਤ ਰਣਨੀਤਕ ਸਾਂਝੇਦਾਰੀ ਪ੍ਰਤੀ ਆਪਣੇ ਸੰਕਲਪ ਨੂੰ ਦੁਹਰਾਇਆ। ਦੋਹਾਂ  ਧਿਰਾਂ  ਨੇ ਐਲਾਨ ਕੀਤਾ ਕਿ ਗਲੋਬਲ ਸ਼ਾਂਤੀ ਅਤੇ ਸਥਿਰਤਾ ਦੇ ਲਈ ਇਹ ਸਬੰਧ ਇੱਕ ਮਹੱਤਵਪੂਰਨ ਕਾਰਕ ਹੈ। ਦੋਹਾਂ ਧਿਰਾਂ  ਨੇ ਵੈਸ਼ਵਿਕ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਦੀਆਂ ਸਾਂਝੀਆਂ ਜ਼ਿੰਮੇਦਾਰੀਆਂ ਦੇ ਨਾਲ ਪ੍ਰਮੁੱਖ ਸ਼ਕਤੀਆਂ ਦੇ ਰੂਪ ਵਿੱਚ ਇੱਕ – ਦੂਜੇ ਦੀਆਂ ਭੂਮਿਕਾਵਾਂ ਦੀ ਸ਼ਲਾਘਾ ਕੀਤੀ।

 

 

  1. ਦੋਹਾਂ ਧਿਰਾਂ ਨੇ ਸਹਿਮਤੀ ਪ੍ਰਗਟਾਈ ਕਿ ਉਨ੍ਹਾਂ ਦੇ ਸਬੰਧ ਪਰਿਪੱਕ ਅਤੇ ਵਿਸ਼ਵਾਸਪੂਰਨ ਹਨ। ਸਬੰਧਾਂ ਵਿੱਚ ਸਾਰੇ ਖੇਤਰ ਕਵਰ ਕੀਤੇ ਗਏ ਹਨ ਅਤੇ ਇਹ ਗਹਿਰੇ ਵਿਸ਼ਵਾਸ, ਆਪਸੀ ਸਨਮਾਨ ਅਤੇ ਇੱਕ-ਦੂਜੇ ਦੀ ਸਥਿਤੀ ਦੀ ਗੂੜ੍ਹ ਸਮਝਦਾਰੀ ਦਾ ਉਦਾਹਰਣ ਹੈ। ਦੋਹਾਂ  ਧਿਰਾਂ  ਨੇ ਦੁਹਰਾਇਆ ਕਿ ਬਹੁ-ਸੱਭਿਆਚਾਰਕ, ਬਹੁ-ਭਾਸ਼ੀ ਅਤੇ ਬਹੁ-ਧਰਮੀ ਸਮਾਜ ਹੁੰਦਿਆਂ ਭਾਰਤ ਅਤੇ ਰੂਸ ਅੱਜ ਦੀਆਂ ਚੁਣੌਤੀਆਂ ਦੇ ਹੱਲ ਲਈ ਸੱਭਿਆਚਾਰਕ ਵਿਵੇਕ ਇਕੱਠੇ ਲੈ ਕੇ ਆਏ ਹਨ। ਦੋਵੇਂ ਦੇਸ਼ ਇਕੱਠੇ ਹੋਕੇ ਪਹਿਲਾਂ ਤੋਂ ਜ਼ਿਆਦਾ ਆਪਸੀ ਸੰਪਰਕ ਵਾਲੇ ਅਤੇ ਵਿਸ਼ਾਲ ਵਿਸ਼ਵ ਬਣਾਉਣ ਵਿੱਚ ਯੋਗਦਾਨ ਕਰ ਰਹੇ ਹਨ।

 

  1. ਦੋਹਾਂ ਦੇਸ਼ਾਂ ਨੇ ਗਲੋਬਲ ਤਣਾਅ ਘੱਟ ਕਰਨ ਅਤੇ ਸਹਿਣਸ਼ੀਲਤਾ, ਸਹਿਯੋਗ, ਪਾਰਦਰਸ਼ਤਾ ਦੇ ਆਦਰਸ਼ਾਂ ਨੂੰ ਪ੍ਰੋਤਸਾਹਿਤ ਕਰਨ ਅਤੇ ਅੰਤਰ-ਰਾਜ ਸਬੰਧਾਂ ਵਿੱਚ ਖੁੱਲ੍ਹੇ ਰੂਪ ਵਿੱਚ ਕੰਮ ਕਰਨ ਦਾ ਸਾਰੇ ਦੇਸ਼ਾਂ ਨੂੰ ਸੱਦਾ ਦਿੱਤਾ । ਦੋਹਾਂ  ਧਿਰਾਂ  ਨੇ ਬਲ ਦਿੱਤਾ ਕਿ ਵਿਸ਼ਵ ਦੇ ਵੱਡੇ ਹਿੱਸਿਆਂ ਵਿੱਚ ਪ੍ਰਾਥਮਿਕ ਚੁਣੌਤੀਆਂ ਤੇਜ਼ ਅਤੇ ਵਾਤਾਵਰਣ ਅਨੁਕੂਲ ਟਿਕਾਊ ਆਰਥਿਕ ਵਿਕਾਸ, ਗ਼ਰੀਬੀ ਮਿਟਾਉਣਾ, ਆਪਸੀ ਅਤੇ ਦੇਸ਼ਾਂ ਦਰਮਿਆਨ ਅਸਮਾਨਤਾ ਘੱਟ ਕਰਨਾ ਅਤੇ ਬੁਨਿਆਦੀ ਸਿਹਤ ਸੇਵਾ ਪ੍ਰਦਾਨ ਕਰਨਾ ਹੈ। ਭਾਰਤ ਅਤੇ ਰੂਸ ਨੇ ਇਨ੍ਹਾਂ ਟੀਚਿਆਂ ਨੂੰ ਪੂਰਾ ਕਰਨ ਲਈ ਇੱਕ-ਦੂਜੇ ਨਾਲ ਸਹਿਯੋਗ ਦਾ ਸੰਕਲਪ ਪ੍ਰਗਟਾਇਆ।

 

  1. ਦੋਹਾਂ ਧਿਰਾਂ  ਨੇ ਸਾਰੇ ਖੇਤਰਾਂ ਵਿੱਚ ਦੋਹਾਂ  ਦੇਸ਼ਾਂ ਦਰਮਿਆਨ ਸੰਪਰਕਾਂ ਵਿੱਚ ਤੇਜ਼ੀ ’ਤੇ ਤਸੱਲੀ ਪ੍ਰਗਟ ਕੀਤੀ। ਮੰਤਰੀ ਪੱਧਰੀ 50 ਤੋਂ ਅਧਿਕ ਦੌਰਿਆਂ ਨਾਲ ਸਬੰਧਾਂ ਨੂੰ ਨਵੀਂ ਸ਼ਕਤੀ ਮਿਲੀ ਹੈ। 2017-18 ਮਿਆਦ ਲਈ ਵਿਦੇਸ਼ ਦਫ਼ਤਰ ਸਲਾਹ ’ਤੇ ਪ੍ਰੋਟੋਕੋਲ ਨੂੰ ਸਫ਼ਲਤਾ ਪੂਰਵਕ ਲਾਗੂ ਕੀਤੇ ਜਾਣ ਦੇ ਬਾਅਦ ਦੋਹਾਂ  ਧਿਰਾਂ  ਨੇ ਇਸ ਨੂੰ ਹੋਰ ਪੰਜ ਵਰ੍ਹਿਆਂ (2019-2023) ਲਈ ਅੱਗੇ ਵਧਣ ’ਤੇ ਸਹਿਮਤੀ ਪ੍ਰਗਟ ਕੀਤੀ ਅਤੇ ਇਸ ਸਬੰਧ ਵਿੱਚ ਪ੍ਰੋਟੋਕੋਲ ’ਤੇ ਹਸਤਾਖ਼ਰ ਕੀਤੇ। ਰੂਸ ਨੇ ਇਕਾਟੇਰਿਨਬਰਗ (Ekaterinburg ) ਅਤੇ ਆਸਤ੍ਰਾਖਾਨ (Astrakhan) ਵਿੱਚ ਆਨਰੇਰੀ ਕੌਂਸਲਸ ਜਨਰਲ ਆਵ੍ ਇੰਡੀਆ (Honorary Consuls General) ਦੀ ਨਿਯੁਕਤੀ ਦਾ ਸੁਆਗਤ ਕੀਤਾ। ਇਸ ਨਾਲ ਦੋਹਾਂ  ਧਿਰਾਂ ਦੇ ਲੋਕਾਂ ਅਤੇ ਖੇਤਰਾਂ ਦਰਮਿਆਨ ਗੂੜ੍ਹੇ ਸੰਵਾਦ ਹੋਰ ਹੋਣ ਦੀ ਸੁਵਿਧਾ ਮਿਲੇਗੀ।

 

  1. ਦੋਹਾਂ ਧਿਰਾਂ  ਨੇ ਅੰਦਰੂਨੀ ਸੁਰੱਖਿਆ, ਡਰੱਗ ਤਸਕਰੀ (drug trafficking) ਅਤੇ ਆਪਦਾ ਪ੍ਰਬੰਧਨ ’ਤੇ ਸਹਿਯੋਗ ਲਈ ਸਬੰਧਤ ਅਧਿਕਾਰੀਆਂ ਦਰਮਿਆਨ ਨਵੰਬਰ, 2017 ਵਿੱਚ ਹੋਏ ਸਮਝੌਤੇ ਦਾ ਸੁਆਗਤ ਕੀਤਾ। ਇਸ ਸਮਝੌਤੇ ਵਿੱਚ 2018-2020 ਮਿਆਦ ਲਈ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਨਾਰਕੌਟਿਕਸ ਕੰਟਰੋਲ ਬਿਊਰੋ ( Narcotics Control Bureau) ਅਤੇ ਰੂਸ ਦੇ ਅੰਦਰੂਨੀ ਮੰਤਰਾਲੇ ( Ministry of Interior ) ਦਰਮਿਆਨ ਸੰਯੁਕਤ ਕਾਰਜ ਯੋਜਨਾ ਸ਼ਾਮਲ ਹੈ।  ਭਾਰਤੀ ਪੱਖ ਨੇ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਰੂਸੀ ਪੱਖ ਦੀ ਤਕਨੀਕੀ ਵਿਸ਼ੇਸ਼ਤਾ ਨੂੰ ਸਵੀਕਾਰ ਕੀਤਾ ਅਤੇ ਟ੍ਰੇਨਰਾਂ ਦੀ ਟ੍ਰੇਨਿੰਗ ਅਤੇ ਆਪਦਾ ਪ੍ਰਬੰਧਨ ਢਾਂਚੇ ਦੇ ਵਿਕਾਸ ਸਹਿਤ ਸਹਿਯੋਗ ਦੀ ਸੰਭਾਵਨਾ ਤਲਾਸ਼ਣ ’ਤੇ ਸਹਿਮਤੀ ਪ੍ਰਗਟਾਈ।

 

  1. ਦੋਹਾਂ ਧਿਰਾਂ  ਨੇ ਭਾਰਤ ਅਤੇ ਰੂਸ ਦਰਮਿਆਨ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਦੇ ਸਮਾਰੋਹ ਦੀ ਸਫਲਤਾ ’ਤੇ ਕਿਹਾ ਕਿ ਸਮਾਰੋਹ ਦੇ ਪ੍ਰਤੀ ਦੋਹਾਂ  ਦੇਸ਼ਾਂ ਦੇ ਲੋਕਾਂ ਵਿੱਚ ਉਤਸ਼ਾਹ ਦੇਖਿਆ ਗਿਆ ਅਤੇ ਇਸ ਨਾਲ ਲੋਕਾਂ ਨਾਲ ਲੋਕਾਂ ਦੇ ਸਬੰਧ ਹੋਰ ਮਜ਼ਬੂਤ ਹੋਏ। ਦੋਹਾਂ  ਧਿਰਾਂ  ਨੇ 2017 ਵਿੱਚ ਹਸਤਾਖਰ ਕੀਤੇ। 2017-2019 ਦੇ ਲਈ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮ ਦੇ ਲਾਗੂਕਰਨ ’ਤੇ ਤਸੱਲੀ ਪ੍ਰਟਾਈ। ਦੋਹਾਂ  ਦੇਸ਼ਾਂ ਨੇ ਭਾਰਤ ਵਿੱਚ ਸਲਾਨਾ ਰੂਸੀ ਸਮਾਰੋਹ ਅਤੇ ਰੂਸ ਵਿੱਚ ਭਾਰਤ ਸਮਾਰੋਹ ਦਾ ਸੁਆਗਤ ਕੀਤਾ ਅਤੇ ਨੌਜਵਾਨ ਅਦਾਨ-ਪ੍ਰਦਾਨ ਪ੍ਰੋਗਰਾਮ, ਲੇਖਕ ਅਦਾਨ-ਪ੍ਰਦਾਨ ਅਤੇ ਰਾਸ਼ਟਰੀ ਫਿਲਮ ਸਮਾਰੋਹ ਦੇ ਆਪਸੀ ਸਮਰਥਨ ਦੀ ਸ਼ਲਾਘਾ ਕੀਤੀ। ਦੋਹਾਂ  ਧਿਰਾਂ  ਨ ਪਿਛਲੇ ਦੋ ਵਰ੍ਹਿਆਂ ਵਿੱਚ ਸੈਰ-ਸਪਾਟੇ ਦੇ ਖੇਤਰ ਵਿੱਚ ਆਪਸੀ ਵਿਕਾਸ ਦਾ ਸੁਆਗਤ ਕੀਤਾ ਅਤੇ ਇਸ ਸਾਰਥਕ ਦਿਸ਼ਾ ਵਿੱਚ ਮਦਦ ਦੇਣ ’ਤੇ ਸਹਿਮਤੀ ਪ੍ਰਗਟਾਈ। ਭਾਰਤ ਨੇ 2018 ਫੀਫਾ ਵਿਸ਼ਵ ਕੱਪ ਦੇ ਸਫ਼ਲ ਆਯੋਜਨ ਦੇ ਲਈ ਰੂਸ ਦੀ ਪ੍ਰਸ਼ੰਸਾ ਕੀਤੀ। ਦੋਹਾਂ  ਧਿਰਾਂ  ਨੇ ਅਨੇਕ ਦਹਾਕਿਆਂ ਵਿੱਚ ਭਾਰਤ-ਰੂਸ ਸਬੰਧਾਂ ਨੂੰ ਪ੍ਰੋਤਸਾਹਿਤ ਕਰਨ ਵਿੱਚ ਰੂਸੀ ਵਿਗਿਆਨ ਅਕਾਦਮੀ ਦੇ  ਇੰਸੀਟੀਟਿਊਟ ਆਵ੍ ਓਰੀਐਂਟਲ ਸਟਡੀਜ਼ ਦੇ ਯੋਗਦਾਨ ਨੂੰ ਸਵੀਕਾਰ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਸੰਸਥਾਨ ਦੇ 200ਵੇਂ ਸਥਾਪਨਾ ਸਮਾਰੋਹ ਦੀ ਸਫਲਤਾ ਵਿੱਚ ਭਾਰਤ ਦੇ ਯੋਗਦਾਨ ਨੂੰ ਰੇਖਾਂਕਿਤ ਕੀਤਾ।

 

ਅਰਥਵਿਵਸਥਾ  

  1. ਦੋਹਾਂ  ਧਿਰਾਂ  ਨੇ ਵਪਾਰ, ਅਰਥਵਿਵਸਥਾ, ਵਿਗਿਆਨ ਟੈਕਨੋਲੋਜੀ ਅਤੇ ਸੱਭਿਆਚਾਰਕ ਸਹਿਯੋਗ ’ਤੇ 14 ਸਤੰਬਰ, 2018 ਨੂੰ ਰੂਸ ਦੇ ਉਪ- ਪ੍ਰਧਾਨ ਮੰਤਰੀ ਯੂਰੀ ਆਈ. ਬੋਰਿਸੋਵ (Yuri I. Borisov ) ਅਤੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਸਹਿ-ਪ੍ਰਧਾਨਗੀ ਵਿੱਚ ਮਾਸਕੋ ਵਿੱਚ ਆਯੋਜਿਤ ਭਾਰਤ-ਰੂਸ ਅੰਤਰ ਸਰਕਾਰੀ ਕਮਿਸ਼ਨ ਦੀ 23ਵੀਂ ਬੈਠਕ ਦੇ ਨਤੀਜਿਆਂ ਦਾ ਸੁਆਗਤ ਕੀਤਾ।

 

  1. ਦੋਹਾਂ  ਧਿਰਾਂ  ਨੇ 2015 ਤੱਕ ਦੁਵੱਲਾ ਨਿਵੇਸ਼ ਵਧਾਕੇ 30 ਬਿਲੀਅਨ ਡਾਲਰ ਕਰਨ ਦੇ ਟੀਚੇ ਦੀ ਸਮੀਖਿਆ ਕੀਤੀ ਅਤੇ ਤਸੱਲੀ ਪ੍ਰਗਟਾਈ ਕਿ ਦੋਵੇਂ ਦੇਸ਼ ਇਸ ਟੀਚੇ ਨੂੰ ਪ੍ਰਾਪਤ ਕਰਨ ਦੇ ਰਾਹ ’ਤੇ ਹਨ। ਦੋਹਾਂ  ਧਿਰਾਂ  ਨੇ ਕਿਹਾ ਕਿ 2017 ਵਿੱਚ ਦੁਵੱਲਾ ਵਪਾਰ 20 % ਤੋਂ ਅਧਿਕ ਵਧਿਆ। ਦੋਹਾਂ  ਦੇਸ਼ਾਂ ਨੇ ਇਸ ਨੂੰ ਹੋਰ ਅੱਗੇ ਵਧਾਉਣ ਅਤੇ ਵਿਭਿੰਨਤਾ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ’ਤੇ ਸਹਿਮਤੀ ਪ੍ਰਗਟਾਈ। ਦੋਹਾਂ  ਧਿਰਾਂ  ਨੇ ਰਾਸ਼ਟਰੀ ਕਰੰਸੀਆਂ (ਮੁਦਰਾਵਾਂ) ਵਿੱਚ ਦੁਵੱਲੇ ਵਪਾਰ ਨੂੰ ਪ੍ਰੋਤਸਾਹਿਤ ਕਰਨ ’ਤੇ ਸਮਰਥਨ ਵਿਅਕਤ ਕੀਤਾ।

 

  1. ਦੋਹਾਂ ਧਿਰਾਂ  ਨੇ ਦੱਸਿਆ ਕਿ ਭਾਰਤ ਦੇ ਨੀਤੀ ਆਯੋਗ ਅਤੇ ਰੂਸ ਦੇ ਆਰਥਕ ਵਿਕਾਸ ਮੰਤਰਾਲੇ ਦਰਮਿਆਨ ਰਣਨੀਤਕ ਆਰਥਕ ਸੰਵਾਦ ਦੀ ਪਹਿਲੀ ਬੈਠਕ ਰੂਸ ਵਿੱਚ 2018 ਦੇ ਅੰਤ ਵਿੱਚ ਹੋਵੇਗੀ।

 

  1. ਦੋਹਾਂ ਧਿਰਾਂ  ਨੇ ਇੱਕ ਪਾਸੇ ਯੂਰੇਸ਼ਿਅਨ ਆਰਥਕ ਸੰਘ ਅਤੇ ਇਸ ਦੇ ਮੈਂਬਰ ਦੇਸ਼ਾਂ ਅਤੇ ਦੂਜੇ ਪਾਸੇ ਭਾਰਤ ਦਰਮਿਆਨ ਖੁੱਲ੍ਹੇ ਵਪਾਰ ਸਮਝੌਤੇ ਬਾਰੇ ਵਿਚਾਰ-ਵਟਾਂਦਰਾ ਸ਼ੁਰੂ ਹੋਣ ਦਾ ਸੁਆਗਤ ਕੀਤਾ ਅਤੇ ਵਾਰਤਾ ਪ੍ਰਕਿਰਿਆ ਤੇਜ਼ ਕਰਨ ਨੂੰ ਸਮਰਥਨ ਦਿੱਤਾ।

 

  1. ਦੋਹਾਂ ਧਿਰਾਂ  ਨੇ ਵਪਾਰ ਅਤੇ ਆਰਥਕ ਸਬੰਧਾਂ ਅਤੇ ਨਿਵੇਸ਼ ਸਹਿਯੋਗ ਦੇ ਵਿਕਾਸ ਲਈ ਸੰਯੁਕਤ ਕਾਰਜ ਨੀਤੀ ਬਣਾਉਣ ਸਬੰਧੀ ਸੰਯੁਕਤ ਅਧਿਐਨ (Joint Study) ਦੇ ਗਠਨ ਦੀ ਸ਼ਲਾਘਾ ਕੀਤੀ। ਦੋਹਾਂ  ਧਿਰਾਂ  ਨੇ ਸਹਿਮਤੀ ਪ੍ਰਗਟਾਈ ਕਿ ਇਸ ਨੂੰ ਅੱਗੇ ਵਧਾਇਆ ਜਾਵੇ। ਦੋਹਾਂ  ਧਿਰਾਂ  ਨੇ ਇਸ ਸੰਦਰਭ ਵਿੱਚ ਭਾਰਤੀ ਵਪਾਰ ਸੰਸਥਾਨ ਅਤੇ ਸਰਬ ਰੂਸ ਵਿਦੇਸ਼ ਵਪਾਰ ਅਕਾਦਮੀ ( All-Russian Academy of Foreign Trade) ਨੂੰ ਨਾਮਜ਼ਦ ਕੀਤਾ ਹੈ।

 

  1. ਦੋਹਾਂ ਧਿਰਾਂ  ਨੇ ਭਾਰਤ ਵਿੱਚ ਰੂਸੀ ਨਿਵੇਸ਼ਕਾਂ ਦੀ ਸੁਵਿਧਾ ਲਈ ‘ਇਨਵੈਸਟ ਇੰਡੀਆ’ ਵੱਲੋਂ ਕੀਤੇ ਜਾਣ ਵਾਲੇ ਕੰਮਾਂ ਅਤੇ ਰੂਸ ਵਿੱਚ ਭਾਰਤੀ ਕੰਪਨੀਆਂ ਨੂੰ ਸੰਚਾਲਨ ਸੁਵਿਧਾ ਪ੍ਰਦਾਨ ਕਰਨ ਲਈ ਰੂਸੀ ਸੰਘ ਦੇ ਆਰਥਕ ਵਿਕਾਸ ਮੰਤਰਾਲੇ ਵੱਲੋਂ ਸ਼ੁਰੂ ਕੀਤੇ ਜਾਣ ਵਾਲੀ ‘ਸਿੰਗਲ ਵਿੰਡੋ ਸਰਵਿਸ’ ਦੀ ਸ਼ਲਾਘਾ ਕੀਤੀ।

 

  1. ਦੋਹਾਂ ਧਿਰਾਂ  ਨੇ ਨਵੀਂ ਦਿੱਲੀ ਵਿੱਚ 4-5 ਅਕਤੂਬਰ, 2018 ਨੂੰ ਆਯੋਜਿਤ ਹੋਣ ਵਾਲੇ 19ਵੇਂ ਸਲਾਨਾ ਸਿਖ਼ਰ ਸੰਮੇਲਨ ਦੇ ਮੌਕੇ ’ਤੇ ਭਾਰਤ-ਰੂਸ ਕਾਰੋਬਾਰ ਬੁਲਾਏ ਜਾਣ ਦਾ ਸੁਆਗਤ ਕੀਤਾ। ਇਸ ਵਿੱਚ ਦੋਹਾਂ  ਧਿਰਾਂ  ਤੋਂ ਭਾਰੀ ਸੰਖਿਆ ਵਿੱਚ ਕਾਰੋਬਾਰੀ ਵਫਦਾਂ ਨੇ ਹਿੱਸਾ ਲਿਆ, ਜੋ ਦੁਵੱਲੇ ਸਹਿਯੋਗ ਦੇ ਮਹੱਤਵਪੂਰਨ ਖੇਤਰਾਂ ਦੀ ਪ੍ਰਤੀਨਿਧਤਾ ਕਰਦੇ ਰਹੇ ਹਨ। ਇਸ ਦੇ ਜਰੀਏ ਇਸ ਗੱਲ ਦੇ ਮਜ਼ਬੂਤ ਸੰਕੇਤ ਮਿਲਦੇ ਹਨ ਕਿ ਦੋਹਾਂ  ਦੇਸ਼ਾਂ ਦੇ ਕਾਰੋਬਾਰੀ ਖੇਤਰਾਂ ਵਿੱਚ ਆਰਥਕ, ਵਪਾਰ ਅਤੇ ਨਿਵੇਸ਼ ਹਿੱਸੇਦਾਰੀ ਵਧਾਉਣ ਸਬੰਧੀ ਮਜ਼ਬੂਤ ਇੱਛਾ ਅਤੇ ਅਪਾਰ ਸਮਰੱਥਾ ਮੌਜ਼ੂਦ ਹਨ।

 

  1. ਦੋਹਾਂ ਧਿਰਾਂ  ਨੇ ਖਨਨ, ਧਾਤੂ ਵਿਗਿਆਨ, ਊਰਜਾ, ਤੇਲ ਤੇ ਗੈਸ, ਰੇਲ, ਫਾਰਮਾ, ਸੂਚਨਾ ਟੈਕਨੋਲੋਜੀ, ਰਸਾਇਣ, ਬੁਨਿਆਦੀ ਢਾਂਚਾ, ਆਟੋਮੋਬਾਈਲ, ਹਵਾਬਾਜ਼ੀ, ਪੁਲਾੜ, ਜਹਾਜ਼ ਨਿਰਮਾਣ ਅਤੇ ਵੱਖ-ਵੱਖ ਉਪਕਰਨਾਂ ਦੇ ਨਿਰਮਾਣ ਦੇ ਖੇਤਰ ਵਿੱਚ ਪ੍ਰਾਥਮਿਕਤਾ ਅਧਾਰਤ ਨਿਵੇਸ਼ ਪ੍ਰੋਜੈਕਟਾਂ ਦੇ ਲਾਗੂਕਰਨ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਦੋਹਾਂ  ਧਿਰਾਂ  ਨੇ ਰੂਸ ਦੇ ਅਡਵਾਂਸ ਫਾਰਮਾ ਕੰਪਨੀ ਵੱਲੋਂ ਦਵਾਈ ਪਲਾਂਟ ਲਗਾਉਣ ਦਾ ਸੁਆਗਤ ਕੀਤਾ। ਭਾਰਤੀ ਪੱਖ ਨ ਰੂਸ ਤੋਂ ਖਾਦਾਂ ਦਾ ਆਯਾਤ ਵਧਾਉਣ ਦਾ ਇਰਾਦਾ ਜ਼ਾਹਰ ਕੀਤਾ। ਦੋਹਾਂ  ਧਿਰਾਂ  ਨੇ ਅਲੂਮੀਨੀਅਮ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।

 

  1. ਦੋਹਾਂ ਧਿਰਾਂ  ਨੇ ਭਾਰਤੀ ਰਾਸ਼ਟਰੀ ਲਘੂ ਉਦਯੋਗ ਨਿਗਮ ਅਤੇ ਰੂਸ ਦੇ ਲਘੂ ਅਤੇ ਦਰਮਿਆਨੇ ਵਪਾਰ ਨਿਗਮ ਦਰਮਿਆਨ ਸਹਿਮਤੀ  ਪੱਤਰ ’ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ।

 

  1. ਦੋਹਾਂ ਧਿਰਾਂ  ਨੇ ਇਸ ਗੱਲ ’ਤੇ ਬਲ ਦਿੱਤਾ ਕਿ ਬੁਨਿਆਦੀ ਢਾਂਚਾ ਵਿਕਾਸ ਦੋਹਾਂ  ਦੇਸ਼ਾਂ ਲਈ ਮਹੱਤਵਪੂਰਨ ਰਾਸ਼ਟਰੀ ਪ੍ਰਾਥਮਿਕਤਾ ਹੈ, ਜਿਸ ਵਿੱਚ ਸਹਿਯੋਗ ਦੀਆਂ ਅਪਾਰ ਸਮਰੱਥਾਵਾਂ ਮੌਜੂਦ ਹਨ। ਭਾਰਤੀ ਪੱਖ ਨੇ ਭਾਰਤ ਵਿੱਚ ਉਦਯੋਗਿਕ ਗਲਿਆਰੇ ਦੇ ਵਿਕਾਸ ਲਈ ਰੂਸੀ ਕੰਪਨੀਆਂ ਨੂੰ ਸੱਦਾ ਦਿੱਤਾ, ਜਿਸ ਵਿੱਚ ਸੜਕ ਅਤੇ ਰੇਲ ਬੁਨਿਆਦੀ ਢਾਂਚਾ, ਸਮਾਰਟ ਸਿਟੀ, ਵੈਗਨ ਨਿਰਮਾਣ ਅਤੇ ਜੁਆਇੰਟ ਟ੍ਰਾਂਸਪੋਰਟੇਸ਼ਨ ਲੌਜਿਸਟਿਕਸ ਕੰਪਨੀ ਦਾ ਗਠਨ ਸ਼ਾਮਲ ਹਨ।

ਰੂਸੀ ਪੱਖ ਨੇ ਉੱਪਰ ਜ਼ਿਕਰ ਕੀਤੇ ਉਦਯੋਗਕ ਗਲਿਆਰੇ ਦੀ ਰੂਪ-ਰੇਖਾ ਨੂੰ ਸ਼ਾਮਲ ਕਰਦਿਆਂ ਭਾਰਤ ਵਿੱਚ ਸੰਯੁਕਤ ਪ੍ਰੋਜੈਕਟਾਂ ਨੂੰ ਧਿਆਨ ਵਿੱਚ ਰੱਖਦਿਆਂ ਉਪ ਗ੍ਰਹਿ ਅਧਾਰਤ ਟੈਕਨੋਲੋਜੀਆਂ ਦੀ ਮਦਦ ਨਾਲ ਟੈਕਸ ਕਲੈਕਸ਼ਨ ਵਿੱਚ ਮੁਹਾਰਤ ਦੀ ਪੇਸ਼ਕਸ਼ ਕੀਤੀ।

 ਰੂਸੀ ਪੱਖ ਨੇ ਇਸ ਗੱਲ ’ਤੇ ਦਿਲਚਸਪੀ ਪ੍ਰਗਟਾਈ ਕਿ ਭਾਰਤ ਦਾ ਰੇਲ ਮੰਤਰਾਲਾ ਜਦੋਂ ਗੱਡੀਆਂ ਦੀ ਗਤੀ ਵਧਾਉਣ ਵਾਲੇ ਪ੍ਰੋਜੈਕਟਾਂ ’ਤੇ ਫੈਸਲਾ ਕਰੇਗਾ, ਤਾਂ ਰੂਸ ਅੰਤਰਰਾਸ਼ਟਰੀ ਮੁਕਾਬਲੇ ਵਾਲੀਆਂ ਬੋਲੀ ਪ੍ਰਕਿਰਿਆਵਾਂ ਵਿੱਚ ਹਿੱਸਾ ਲੈਣਾ ਚਾਹੇਗਾ।

ਦੋਹਾਂ  ਧਿਰਾਂ  ਨੇ ਅੰਤਰਰਾਸ਼ਟਰੀ ਟ੍ਰਾਂਸਪੋਰਟ ਗਲਿਆਰਿਆਂ ਦੇ ਲਾਗੂਕਰਨ ਲਈ ਟ੍ਰਾਂਸਪੋਰਟ ਸਿੱਖਿਆ, ਕਰਮਚਾਰੀ ਟਰੇਨਿੰਗ ਅਤੇ ਵਿਗਿਆਨਕ ਸਮਰਥਨ ਦੇ ਖੇਤਰ ਵਿੱਚ ਸਹਿਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਇਸ ਉਦੇਸ਼ ਲਈ ਦੋਹਾਂ  ਧਿਰਾਂ  ਨੇ ਰਾਸ਼ਟਰੀ ਰੇਲ  ਤੇ ਟ੍ਰਾਂਸਪੋਰਟੇਸ਼ਨ ਸੰਸਥਾਨ (ਵਡੋਦਰਾ) ਅਤੇ ਰੂਸੀ ਟ੍ਰਾਂਸਪੋਰਟ ਯੂਨੀਵਰਸਿਟੀ (ਐੱਮਆਈਆਈਟੀ) ਦਰਮਿਆਨ ਸਹਿਯੋਗ ਕਾਇਮ ਰੱਖਣ ’ਤੇ ਬਲ ਦਿੱਤਾ।

 

  1. ਦੋਹਾਂ ਧਿਰਾਂ ਨੇ ਆਪਸੀ ਸੰਪਰਕ ਵਧਾਉਣ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦੁਵੱਲੇ ਅਤੇ ਹੋਰ ਹਿੱਸੇਦਾਰ ਦੇਸ਼ਾਂ ਨਾਲ ਜਿੰਨੀ ਛੇਤੀ ਹੋ ਸਕੇ ਵਿਚਾਰ-ਵਟਾਂਦਰਿਆਂ ਜ਼ਰੀਏ ਕਸਟਮ ਅਥਾਰਟੀਆਂ,  ਸੜਕ ਤੇ ਰੇਲ ਬੁਨਿਆਦੀ ਢਾਂਚਾ ਵਿਕਾਸ ਅਤੇ ਵਿੱਤੀ ਸੁਵਿਧਾ ਸਬੰਧੀ ਲੰਬਿਤ ਮੁੱਦਿਆਂ ਨੂੰ ਤੈਅ ਕਰਨ ਲਈ ਪ੍ਰਯਤਨਾਂ ਵਿੱਚ ਤੇਜ਼ੀ ਲਿਆਕੇ ਅੰਤਰ ਰਾਸ਼ਟਰੀ ਉੱਤਰ-ਦੱਖਣੀ ਟ੍ਰਾਂਸਪੋਰਟ ਗਲਿਆਰੇ (ਆਈਐੱਨਐੱਸਟੀਸੀ) ਦੇ ਵਿਕਾਸ ਦਾ ਸੱਦਾ ਦਿੱਤਾ। ਦੋਹਾਂ  ਧਿਰਾਂ  ਨੇ ਇਰਾਨ ਹੁੰਦੇ ਹੋਏ ਰੂਸ ਜਾਣ ਵਾਲੇ ਭਾਰਤੀ ਮਾਲ ਟ੍ਰਾਂਸਪੋਟੇਸ਼ਨ ਦੇ ਮੁੱਦੇ ’ਤੇ ਮਾਸਕੋ ਵਿੱਚ ਆਯੋਜਿਤ ਹੋਣ ਵਾਲੇ ‘ਟ੍ਰਾਂਸਪੋਰਟ ਵੀਕ  -2018’ ਸਬੰਧੀ ਭਾਰਤ, ਰੂਸ ਅਤੇ ਇਰਾਨ ਦਰਮਿਆਨ ਪ੍ਰਸਤਾਵਿਤ ਤ੍ਰੈ ਧਰੀ ਬੈਠਕ ਦਾ ਸੁਆਗਤ ਕੀਤਾ। ਭਾਰਤੀ ਧਿਰ ਨੇ ਟੀਆਈਆਰ ਕਾਰਨੈੱਟ ਤਹਿਤ ਅੰਤਰਰਾਸ਼ਟਰੀ ਮਾਲ ਟ੍ਰਾਂਸਪੋਰਟ ’ਤ ਕਸਟਮ ਸੰਮੇਲਨ ਕਨਵੈਸ਼ਨ ਵਿੱਚ ਆਪਣੀ ਸ਼ਮੂਲੀਅਤ ਬਾਰੇ ਰੂਸੀ ਪੱਖ ਨੂੰ ਸੂਚਿਤ ਕੀਤਾ। ਦੋਹਾਂ  ਧਿਰਾਂ ਨੇ ਪ੍ਰਾਥਮਿਕਤਾ ਦੇ ਅਧਾਰ ’ਤੇ ਆਈਐੱਨਐੱਸਟੀਸੀ ਮੰਤਰੀ ਪੱਧਰੀ ਤਾਲਮੇਲ ਬੈਠਕ ਬੁਲਾਉਣ ’ਤੇ ਸਹਿਮਤੀ ਪ੍ਰਗਟਾਈ।

 

  1. ਵਪਾਰ ਨੂੰ ਪ੍ਰੋਤਸਾਹਨ ਦੇਣ ਲਈ ਦੋਹਾਂ ਧਿਰਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟ ਕੀਤੀ ਕਿ ਕਿਸੇ ਵੀ ਉਤਪਾਦ ਦੇ ਨਿਰਯਾਤ/ਆਯਾਤ ਦੇ ਸਮੇਂ ਜ਼ਰੂਰੀ ਨਿਰੀਖਣ/ਨਿਯਮਾਂ ਦੇ ਪਾਲਣ ਦੇ ਵਿਸ਼ੇ ਵਿੱਚ ਸਾਰੇ ਪ੍ਰਯਤਨਾਂ ਨੂੰ ਸਾਂਝਾ ਕੀਤਾ ਜਾਵੇਗਾ, ਤਾਕਿ ਇਸ ਤਰ੍ਹਾਂ ਦੇ ਨਿਰੀਖਣ ਵਿੱਚ ਹੋਣ ਵਾਲੀ ਦੇਰੀ ਨੂੰ ਘਟਾਇਆ ਜਾ ਸਕੇ।

 

  1. ਦੋਹਾਂ ਧਿਰਾਂ ਨੇ ਆਪਣੀਆਂ ਵਪਾਰ ਪ੍ਰਦਰਸ਼ਨੀਆਂ ਤੇ ਮੇਲਿਆਂ, ਸੰਸਥਾਨਾਂ/ਨਿਰਯਾਤ ਪ੍ਰੋਤਸਾਹਨ ਪਰਿਸ਼ਦਾਂ ਅਤੇ ਹੋਰ ਨਿਰਯਾਤ ਸਬੰਧੀ ਸੰਸਥਾਨਾਂ ਦੀਆਂ ਸੂਚੀਆਂ ਨੂੰ ਸਾਂਝਾ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ, ਜਿੱਥੋਂ ਦੋਹਾਂ ਧਿਰਾਂ ਦੇ ਨਿਰਯਾਤਕਾਂ/ਆਯਾਤਕਾਂ ਦਾ ਵੇਰਵਾ ਕਿਸੇ ਨੂੰ ਵੀ ਪ੍ਰਾਪਤ ਹੋ ਸਕੇ ਤਾਕਿ ਉਨ੍ਹਾਂ ਨਾਲ ਸੰਵਾਦ ਸੰਭਵ ਹੋਵੇ।

 

  1. ਦੋਹਾਂ ਧਿਰਾਂ  ਨੇ ਹਰੇ ਗਲਿਆਰਾ ਪ੍ਰੋਜੈਕਟ ਨੂੰ ਛੇਤੀ ਸ਼ੁਰੂ ਕੀਤੇ ਜਾਣ ਦਾ ਸਮਰਥਨ ਕੀਤਾ। ਇਸ ਦਾ ਉਦੇਸ਼ ਭਾਰਤ ਅਤੇ ਰੂਸ ਦਰਮਿਆਨ ਮਾਲ ਟ੍ਰਾਂਸਪੋਰਟ ਸਬੰਧੀ ਕਸਟਮ ਗਤੀਵਿਧੀਆਂ ਨੂੰ ਸਰਲ ਬਣਾਉਣਾ ਹੈ। ਦੋਹਾਂ  ਧਿਰਾਂ  ਨੇ ਇਸ ਨੂੰ ਆਪਸੀ ਵਪਾਰ ਵਧਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਦੱਸਿਆ। ਪ੍ਰੋਜੈਕਟ ਸ਼ੁਰੂ ਹੋ ਜਾਣ ਤੋਂ ਬਾਅਦ ਦੋਹਾਂ  ਦੇਸ਼ਾਂ ਦੇ ਕਸਟਮ ਪ੍ਰਸ਼ਾਸਨ ਇਸ ਨੂੰ ਅੱਗੇ ਵਧਾਉਣ ਲਈ ਪ੍ਰਤੀਬੱਧ ਹੋ ਜਾਣਗੇ।

 

  1. ਦੋਹਾਂ ਧਿਰਾਂ  ਨੇ ਭਾਰਤ ਦੇ ਰਾਜਾਂ ਅਤੇ ਰੂਸ ਦੇ ਖੇਤਰਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਨੂੰ ਸੰਸਥਾਗਤ ਰੂਪ ਦੇਣ ਦੇ ਪ੍ਰਯਤਨਾਂ ਦੀ ਸ਼ਲਾਘਾ ਕੀਤੀ। ਭਾਰਤ ਦੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਰੂਸੀ ਸੰਘ ਦੇ ਖੇਤਰਾਂ ਦਰਮਿਆਨ ਸਹਿਯੋਗ ਦੀ ਗਤੀ ਨੂੰ ਅੱਗੇ ਲਿਜਾਣ ਲਈ ਦੋਹਾਂ  ਧਿਰਾਂ  ਨੇ ਨਿਰਦੇਸ਼ ਦਿੱਤਾ ਕਿ ਦੋਹਾਂ  ਦੇਸ਼ਾਂ ਦੇ ਵਪਾਰ, ਉੱਦਮਾਂ ਅਤੇ ਸਰਕਾਰੀ ਸੰਸਥਾਵਾਂ ਦਰਮਿਆਨ ਸਿੱਧੇ ਸੰਪਰਕ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਦੋਹਾਂ  ਧਿਰਾਂ  ਨੇ ਅਸਾਮ ਤੇ ਸਖਾਲਿਨ, ਹਰਿਆਣਾ ਤੇ ਬਾਸ਼ਕੋਰਤੋਸਤਾਨ, ਗੋਆ ਤੇ ਕਾਲਿਨਿਨਗ੍ਰਾਦ (Kaliningrad), ਓਡੀਸ਼ਾ ਤੇ ਇਰਕੁਤੁਸਕ, ਵਿਸ਼ਾਖਾਪਟਨਮ ਤੇ ਵਲਾਦਿਵੋਸਤੋਕ ਦਰਮਿਆਨ ਸਮਝੌਤੇ ’ਤੇ ਹਸਤਾਖਰ ਕੀਤੇ ਜਾਣ ਦੇ ਪ੍ਰਯਤਨਾਂ ਦਾ ਸੁਆਗਤ ਕੀਤਾ। ਦੋਹਾਂ  ਦੇਸ਼ਾਂ ਨੇ ਸੇਂਟ ਪੀਟਰਸਬਰਗ ਅੰਤਰਰਾਸ਼ਟਰੀ ਆਰਥਕ ਮੰਚ, ਪੂਰਬੀ ਆਰਥਕ ਮੰਚ ਤੇ ਸਾਂਝੇਦਾਰੀ/ਨਿਵੇਸ਼ ਸਿਖ਼ਰ ਸੰਮੇਲਨਾਂ ਵਰਗੀਆਂ ਪ੍ਰਮੁੱਖ ਗਤੀਵਿਧੀਆਂ ਵਿੱਚ ਖੇਤਰੀ ਵਫ਼ਦਾਂ ਦੀ ਹਿੱਸੇਦਾਰੀ ਨੂੰ ਪ੍ਰੋਤਸਾਹਿਤ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ ਅਤੇ ਭਾਰਤ-ਰੂਸ ਅੰਤਰ ਖੇਤਰੀ ਮੰਚ ਦੇ ਆਯੋਜਨ ਦੇ ਇਰਾਦੇ ਦਾ ਸੁਆਗਤ ਕੀਤਾ।

 

  1. ਦੋਹਾਂ ਧਿਰਾਂ  ਨੇ ਕੁਦਰਤੀ ਸੰਸਾਧਨਾਂ ਦੀ ਸਸਤੇ ਅਤੇ ਵਾਤਾਵਰਣ ਅਨੁਕੂਲ ਵਰਤੋਂ ਨੂੰ ਸੁਨਿਸ਼ਚਿਤ ਕਰਦਿਆਂ ਉੱਚਿਤ ਟੈਕਨੋਲੋਜੀਆਂ ਦੀ ਵਰਤੋਂ ਜਰੀਏ ਦੋਹਾਂ  ਦੇਸ਼ਾਂ ਦੇ ਆਰਥਕ ਸੰਸਾਧਨਾਂ ਦੇ ਉਤਪਾਦਕ, ਹੁਨਰ ਅਤੇ ਆਰਥਕ ਉਪਯੋਗ ਸਬੰਧੀ ਸੰਯੁਕਤ ਪ੍ਰੋਜੈਕਟਾਂ ਦੀਆਂ ਸੰਭਾਵਨਾਵਾਂ ਤਲਾਸ਼ਣ ਸਬੰਧੀ ਮਿਲਕੇ ਕੰਮ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ। ਦੋਹਾਂ  ਧਿਰਾਂ  ਨੇ ਖੇਤੀਬਾੜੀ ਖੇਤਰ ਨੂੰ ਸਹਿਯੋਗ ਦੇ ਇੱਕ ਮਹੱਤਵਪੂਰਨ ਖੇਤਰ ਵਜੋਂ ਸਵੀਕਾਰ ਕੀਤਾ ਅਤੇ ਖੇਤੀਬਾੜੀ ਉਤਪਾਦਾਂ ਵਿੱਚ ਵਪਾਰ ਰੁਕਾਵਟਾਂ ਨੂੰ ਦੂਰ ਕਰਨ, ਅਧਿਕ ਉਤਪਾਦਨ ਅਤੇ ਵਪਾਰ ਵਧਾਉਣ ਦੀ ਪ੍ਰਤੀਬੱਧਤਾ ਪ੍ਰਗਟਾਈ।

 

  1. ਦੋਹਾਂ ਧਿਰਾਂ  ਨੇ ਹੀਰਾ ਖੇਤਰ ਵਿੱਚ ਪ੍ਰਾਪਤ ਹੋਏ ਸਹਿਯੋਗ ਪੱਧਰ ਦੀ ਸ਼ਲਾਘਾ ਕੀਤੀ, ਜਿਸ ਵਿੱਚ ਭਾਰਤੀ ਕੰਪਨੀਆਂ ਨੂੰ ਪੀਜੇਐੱਸਸੀ ਅਲਰੋਜ਼ਾ ਵੱਲੋਂ ਅਨਘੜੇ ਹੀਰਿਆਂ ਦੀ ਸਪਲਾਈ ਸਬੰਧੀ ਨਵੇਂ ਦੀਰਘਕਾਲੀ ਸਹਿਮਤੀ ਪੱਤਰ ’ਤੇ ਹਸਤਾਖਰ, ਮੁਬੰਈ ਵਿੱਚ ਅਲਰੋਜ਼ਾ ਪ੍ਰਤੀਨਿਧੀ ਦਫ਼ਤਰ ਖੋਲ੍ਹਿਆ ਜਾਣਾ ਅਤੇ ਭਾਰਤ ਸਹਿਤ ਦੇਸੀ ਹੀਰਿਆਂ ਦੀ ਮਾਰਕੀਟਿੰਗ ਪ੍ਰੋਗਰਾਮ ਦੇ ਵਿਕਾਸ ਸਬੰਧੀ ਅੰਤਰਰਾਸ਼ਟਰੀ ਹੀਰਾ ਉਤਪਾਦਕ ਸੰਘ ਦੇ ਭਾਰਤੀ ਰਤਨ ਅਤੇ ਆਭੂਸ਼ਣ ਐਕਸਪੋਰਟ ਪ੍ਰਮੋਸ਼ਨ ਕੌਂਸਲ ਅਤੇ ਅਲਜ਼ੋਰਾ ਵੱਲੋਂ ਸੰਯੁਕਤ ਵਿੱਤ ਪੋਸ਼ਣ ਸ਼ਾਮਲ ਹਨ। ਦੋਹਾਂ  ਧਿਰਾਂ  ਨੇ ਰੂਸ ਦੇ ਦੂਰ-ਦੁਰਾਡੇ ਪੂਰਬ ਵਿੱਚ ਹੀਰਾ ਨਿਰਮਾਣ ਖੇਤਰ ਵਿੱਚ ਭਾਰਤੀ ਕੰਪਨੀਆਂ ਵੱਲੋਂ ਹਾਲ ਹੀ ਵਿੱਚ ਕੀਤੇ ਗਏ ਨਿਵੇਸ਼ ਦਾ ਜਾਇਜ਼ਾ ਲਿਆ ।

ਦੋਹਾਂ  ਧਿਰਾਂ  ਨੇ ਸੰਯੁਕਤ ਨਿਵੇਸ਼ਾਂ, ਉਤਪਾਦਨ, ਪ੍ਰੋਸੈੱਸਿੰਗ ਅਤੇ ਕੁਸ਼ਲ ਕਿਰਤ ਜਰੀਏ ਕੀਮਤੀ ਧਾਤੂਆਂ, ਖਣਿਜਾਂ, ਕੁਦਰਤੀ ਸੰਸਾਧਨਾਂ, ਲਕੜੀ ਸਹਿਤ ਜੰਗਲੀ ਉਤਪਾਦਾਂ ਵਿੱਚ ਸੰਯੁਕਤ ਸਹਿਯੋਗ ਦੇ ਅਵਸਰ ਖੋਜਣ ’ਤੇ ਸਹਿਮਤੀ ਪ੍ਰਗਟਾਈ।

  1. ਰੂਸੀ ਪੱਖ ਨੇ ਰੂਸ ਦੇ ਦੂਰ-ਦੁਰਾਡੇ ਪੂਰਬ ਵਿੱਚ ਨਿਵੇਸ਼ ਕਰਨ ਲਈ ਭਾਰਤੀ ਧਿਰ ਨੂੰ ਸੱਦਾ ਦਿੱਤਾ। ਭਾਰਤੀ ਪੱਖ ਨੇ ਮੁੰਬਈ ਵਿੱਚ ਦੂਰ ਪੂਰਬ ਏਜੰਸੀ ਦਾ ਦਫ਼ਤਰ ਖੋਲ੍ਹੇ ਜਾਣ ਦੇ ਫੈਸਲੇ ਦਾ ਸੁਆਗਤ ਕੀਤਾ। ਵਣਜ ਤੇ ਉਦਯੋਗ ਅਤੇ ਨਾਗਰਿਕ ਹਵਾਬਾਜ਼ੀ ਮੰਤਰੀ ਸ਼੍ਰੀ ਸੁਰੇਸ਼ ਪ੍ਰਭੂ ਦੀ ਅਗਵਾਈ ਵਿੱਚ ਭਾਰਤੀ ਵਫ਼ਦ ਨੇ ਸਤੰਬਰ 2018 ਵਿੱਚ ਪੂਰਬੀ ਆਰਥਕ ਮੰਚ ਵਿੱਚ ਹਿੱਸਾ ਲਿਆ ਸੀ। ਸੁਦੂਰ ਪੂਰਬ ਵਿੱਚ ਭਾਰਤੀ ਨਿਵੇਸ਼ ਨੂੰ ਪ੍ਰੋਤਸਾਹਨ ਦੇਣ ਅਤੇ ਨਿਵੇਸ਼ ਰੋਡ-ਸ਼ੋਅ ਦਾ ਆਯੋਜਨ ਕਰਨ ਲਈ ਇੱਕ ਉੱਚ ਪੱਧਰੀ ਰੂਸੀ ਵਫ਼ਦ ਭਾਰਤ ਆਵੇਗਾ।
  2. ਟੈਕਨੋਲੋਜੀ ਅਤੇ ਸੰਸਾਧਨ ਸਬੰਧੀ ਜਿੱਥੇ ਦੋਹਾਂ ਦੇਸ਼ਾਂ ਦਰਮਿਆਨ ਤਾਲਮੇਲ ਹੋਵੇਗਾ, ਉਸ ਸਬੰਧੀ ਰੇਲਵੇ, ਊਰਜਾ ਅਤੇ ਹੋਰ ਖੇਤਰਾਂ ਵਿੱਚ ਤੀਜੇ ਦੇਸ਼ਾਂ ਵਿੱਚ ਸੰਯੁਕਤ ਪ੍ਰੋਜੈਕਟਾਂ ਦੇ ਸਰਗਰਮ ਪ੍ਰੋਤਸਾਹਨ ਲਈ ਦੋਹਾਂ  ਧਿਰਾਂ  ਨੇ ਸਹਿਮਤੀ ਪ੍ਰਗਟ ਕੀਤੀ।

ਵਿਗਿਆਨ ਤੇ ਟੈਕਨੋਲੋਜੀ

  1. ਦੋਹਾਂ ਧਿਰਾਂ  ਨੇ ਵਿਗਿਆਨ ‘ਤੇ ਟੈਕਨੋਲੋਜੀ ਖੇਤਰ ਵਿੱਚ ਸਹਿਯੋਗ ਵਧਾਉਣ ਦੀਆਂ ਜ਼ਰੂਰਤਾਂ ਵੱਲ ਧਿਆਨ ਦਿੱਤਾ ਅਤੇ ਵਿਗਿਆਨ ਤੇ ਟੈਕਨੋਲੋਜੀ ’ਤੇ ਦਸਵੇਂ ਭਾਰਤ-ਰੂਸ ਕਾਰਜ ਸਮੂਹ ਦੇ ਸਫ਼ਲ ਆਯੋਜਨ ਦਾ ਸੁਆਗਤ ਕੀਤਾ। ਇਸ ਨੂੰ ਫਰਵਰੀ 2018 ਵਿੱਚ ਭਾਰਤ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਅਤੇ ਰੂਸ ਦੇ ਵਿਗਿਆਨ ਤੇ ਉੱਚ ਸਿੱਖਿਆ ਮੰਤਰਾਲੇ ਨੇ ਸੰਯੁਕਤ ਰੂਪ ਵਿੱਚ ਸੰਚਾਲਿਤ ਕੀਤਾ ਹੈ।

 

 

  1. ਦੋਹਾਂ ਧਿਰਾਂ  ਨੇ ਭਾਰਤ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਅਤੇ ਰੂਸੀ ਬੁਨਿਆਦੀ ਖੋਜ ਫਾਊਂਡੇਸ਼ਨ (Foundation for Basic Research) ਦਰਮਿਆਨ ਸਫ਼ਲ ਸਹਿਯੋਗ ਦਾ ਜਾਇਜ਼ਾ ਲਿਆ। ਇਸ ਨੇ ਜੂਨ 2017 ਵਿੱਚ ਬੁਨਿਆਦੀ ਅਤੇ ਅਪਲਾਈਡ ਸਾਇੰਸ ਦੇ ਖੇਤਰ ਵਿੱਚ ਸੰਯੁਕਤ ਖੋਜ ਦੀ ਆਪਣੀ ਦਸਵੀਂ ਵਰ੍ਹੇਗੰਢ ਮਨਾਈ ਸੀ। ਦੋਹਾਂ  ਧਿਰਾਂ  ਨੇ ਭਾਰਤ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਅਤੇ ਰੂਸੀ ਵਿਗਿਆਨ ਫਾਊਂਡੇਸ਼ਨ ਦਰਮਿਆਨ ਸਹਿਯੋਗ ’ਤੇ ਤਸੱਲੀ ਪ੍ਰਗਟਾਈ । ਦੋਹਾਂ  ਧਿਰਾਂ  ਨੇ ਆਪਸੀ ਪ੍ਰਾਥਮਿਕਤਾ ਵਾਲੇ ਵਿਗਿਆਨਕ ਤੇ ਟੈਕਨੋਲੋਜੀ ਖੇਤਰਾਂ ਵਿੱਚ ਵੱਖ-ਵੱਖ ਪ੍ਰਯੋਗਸ਼ਾਲਾਵਾਂ, ਅਕਾਦਮਿਕ ਜਗਤ, ਯੂਨੀਵਰਸਿਟੀਆਂ, ਸੰਸਥਾਨਾਂ ਅਤੇ ਸੰਗਠਨਾਂ ਦਰਮਿਆਨ ਅੱਗੇ ਸਹਿਯੋਗ ਕੀਤੇ ਜਾਣ ਦੇ ਵਿਸ਼ੇ ‘ਤੇ ਰੂਪਰੇਖਾ ਤਿਆਰ ਕਰਨ ਦੇ ਵਿਚਾਰ ਨਾਲ ਭਾਰਤ ਸਰਕਾਰ ਅਤੇ ਰੂਸ ਸਰਕਾਰ ਦਰਮਿਆਨ ਵਿਗਿਆਨ, ਟੈਕਨੋਲੋਜੀ, ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਸਹਿਯੋਗ ਲਈ ਇੰਟੀਗ੍ਰੇਟਿਡ ਲੌਂਗ ਟਰਮ ਪ੍ਰੋਗਰਾਮ ਤਹਿਤ ਸਹਿਯੋਗ ਨੂੰ ਦੁਬਾਰਾ ਸਥਾਪਤ ਕਰਨ ’ਤੇ ਸਹਿਮਤੀ ਪ੍ਰਗਟ ਕੀਤੀ।

 

  1. ਦੋਹਾਂ ਧਿਰਾਂ  ਨੇ ਸੂਚਨਾ ਤੇ ਸੰਚਾਰ ਟੈਕਨੋਲੋਜੀ ਦੇ ਖੇਤਰ ਵਿੱਚ, ਵਿਸ਼ੇਸ਼ ਕਰਕੇ ਇਲੈਕਟ੍ਰੌਨਿਕ ਪ੍ਰਣਾਲੀ ਡਿਜ਼ਾਈਨ ਤੇ ਨਿਰਮਾਣ, ਸਾਫਟਵੇਅਰ ਵਿਕਾਸ, ਸੁਪਰ ਕੰਪਿਊਟਰ, ਈ-ਸਰਕਾਰ, ਜਨਸੇਵਾ ਅਪੂਰਤੀ, ਨੈਟਵਰਕ ਸੁਰੱਖਿਆ, ਸੂਚਨਾ ਤੇ ਸੰਚਾਰ ਟੈਕਨੋਲੋਜੀਆਂ ਦੀ ਵਰਤੋਂ ਵਿੱਚ ਸੁਰੱਖਿਆ, ਫਿਨ-ਟੈੱਕ, ਇੰਟਰਨੈੱਟ ਆਵ੍ ਥਿੰਗਸ, ਮਿਆਰੀਕਰਨ, ਰੇਡੀਓ ਨਿਯੰਤਰਣ ਅਤੇ ਰੇਡੀਓ ਫ੍ਰਿਕੁਐਂਸੀ ਸਪੈੱਕਟ੍ਰਮ ਦੇ ਰੈਗੂਲੇਸ਼ਨ ਵਿੱਚ ਆਪਣਾ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟ ਕੀਤੀ। ਦੋਹਾਂ  ਧਿਰਾਂ  ਨੇ ਬ੍ਰਿਕਸ ਅਤੇ ਆਈਟੀਯੂ ਸਹਿਤ ਵੱਖ-ਵੱਖ ਮੰਚਾਂ ’ਤੇ ਆਪਸੀ ਸਮਰਥਨ ਅਤੇ ਤਾਲਮੇਲ ਜਾਰੀ ਰੱਖਣ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ।

 

 

  1. ਦੋਹਾਂ ਪੱਖਾਂ ਨੇ ਮਾਰਚ 2018 ਵਿੱਚ ਨਵੀਂ ਦਿੱਲੀ ਵਿੱਚ ਵਣਜ ਅਤੇ ਉਦਯੋਗ ਮੰਤਰੀ, ਸ਼੍ਰੀ ਸੁਰੇਸ਼ ਪ੍ਰਭੂ ਅਤੇ ਰੂਸਮੈਕਸਿਮ ਦੇ ਆਰਥਿਕ ਵਿਕਾਸ ਮੰਤਰੀ ਸ਼੍ਰੀ ਮੈਕਸਿਮ ਓਰੇਸ਼ਕਿਨ (Maxim Oreshkin) ਵੱਲੋਂ ‘ਭਾਰਤ-ਰੂਸ ਆਰਥਿਕ ਸਹਿਯੋਗ: ਭਾਵੀ ਦਿਸ਼ਾ’ ਨਾਮਕ ਸੰਯੁਕਤ ਐਲਾਨ ਪੱਤਰ ’ਤੇ ਹਸਤਾਖਰ ਕੀਤੇ ਜਾਣ ਦਾ ਸੁਆਗਤ ਕੀਤਾ। ਦੋਹਾਂ ਪੱਖਾਂ ਨੇ ਭਾਰਤੀ ਉਦਯੋਗ ਮਹਾਸੰਘ ਅਤੇ ਸਕੋਲਕੋਵੋ ਫਾਉਂਡੇਸ਼ਨ ਵੱਲੋਂ ਦਸੰਬਰ 2018 ਵਿੱਚ ਪਹਿਲੀ ਵਾਰ ਭਾਰਤ-ਰੂਸ ਸਟਾਰਟ-ਅਪ ਸ਼ਿਖਰ ਸੰਮੇਲਨ ਦੇ ਆਯੋਜਨ ਦੇ ਫੈਸਲੇ ਦੀ ਅਤਿਅੰਤ ਪ੍ਰਸ਼ੰਸਾ ਕੀਤੀ। ਦੋਹਾਂ ਪੱਖਾਂ ਨੇ ਔਨਲਾਈਨ ਪੋਰਟਲ ਲਾਂਚ ਕਰਨ ਦੇ ਵਿਚਾਰ ਦਾ ਸੁਆਗਤ ਕੀਤਾ, ਜਿਸ ਨਾਲ ਦੋਹਾਂ ਦੇਸ਼ਾਂ ਦੇ ਸਟਾਰਟ-ਅਪ, ਨਿਵੇਸ਼ਕਾਂ, ਇਨਕਿਊਬੇਟਰਾਂ ਅਤੇ ਉਤਸ਼ਾਹੀ ਉਦਮੀਆਂ ਨੂੰ ਸਹਾਇਤਾ ਮਿਲੇਗੀ ਅਤੇ ਇਸ ਨਾਲ ਸਟਾਰਟ-ਅਪ ਨੂੰ ਦੁਨੀਆ ਭਰ ਵਿੱਚ ਫੈਲਾਉਣ ਲਈ ਜ਼ਰੂਰੀ ਸੰਸਾਧਨ ਉਪਲੱਬਧ ਹੋਣਗੇ।

 

  1. ਦੋਹਾਂ ਪੱਖਾਂ ਨੇ ਬਾਹਰੀ ਪੁਲਾੜ ਵਿੱਚ ਲੰਬੇ ਸਮੇਂ ਤੋਂ ਕਾਇਮ ਅਤੇ ਇੱਕ-ਦੂਜੇ ਲਈ ਫਾਇਦੇਮੰਦ ਭਾਰਤ-ਰੂਸ ਸਹਿਯੋਗ ਦੇ ਮਹੱਤਵ ’ਤੇ ਬਲ ਦਿੱਤਾ ਅਤੇ ਕ੍ਰਮਵਾਰ: ਭਾਰਤ ਅਤੇ ਰੂਸਵਿੱਚ ਸਥਾਪਤ ਭਾਰਤੀ ਖੇਤਰੀ ਸ਼ਿਪਿੰਗ ਉਪਗ੍ਰਹਿ ਪ੍ਰਣਾਲੀ ਨੈਵ-ਆਈਸੀ ਅਤੇ ਰੂਸੀ ਸ਼ਿਪਿੰਗ ਉਪਗ੍ਰਹਿ ਪ੍ਰਣਾਲੀ ਗਲੌਨੇਸ (GLONASS) ਦਾ ਡੇਟਾ ਇਕੱਠਾ ਕਰਨ ਸਬੰਧੀ ਜ਼ਮੀਨੀ ਸਟੇਸ਼ਨਾਂ ਦੀਆਂ ਗਤੀਵਿਧੀਆਂ ਦਾ ਸੁਆਗਤ ਕੀਤਾ। ਦੋਹਾਂ ਪੱਖਾਂ ਨੇ ਸ਼ਾਤੀਪੂਰਮਨ ਉਦੇਸ਼ ਲਈ ਬਾਹਰੀ ਪੁਲਾੜ ਦੇ ਇਸਤੇਮਾਲ ਦੇ ਖੇਤਰ ਵਿੱਚ ਸਹਿਯੋਗ ਵਧਾਉਣ ’ਤੇ ਸਹਿਮਤੀ ਪ੍ਰਗਟਾਈ। ਇਸ ਵਿੱਚ ਮਨੁੱਖੀ ਸਪੇਸ ਫਲਾਈਟ ਪ੍ਰੋਗਰਾਮ ਅਤੇ ਵਿਗਿਆਨਕ ਪ੍ਰੋਜੈਕਟ ਸ਼ਾਮਲ ਹਨ। ਇਸ ਦੇ ਇਲਾਵਾ ਦੋਹਾਂ ਪੱਖਾਂ ਨੇ ਬ੍ਰਿਕਸ ਦੂਰ ਸੰਵੇਦੀਰਿਮੋਟ ਸੈਸਸਿੰਗ ਉਪਗ੍ਰਹਿ ਦੇ ਸਹਿਯੋਗ ਦੇ ਵਿਕਾਸ ਨੂੰ ਜਾਰੀ ਰੱਖਣ ’ਤੇ ਵੀ ਸਹਿਮਤੀ ਪ੍ਰਗਟਾਈ।

 

  1. ਦੋਹਾਂ ਪੱਖਾਂ ਨੇ ਆਰਕਟਿਕ ਅਤੇ ਹੋਰ ਖੇਤਰਾਂ ਸਮੇਤ ਸੰਯੁਕਤ ਵਿਗਿਆਨਕ ਖੋਜ ਖੇਤਰ ਵਿੱਚ ਆਪਸੀ ਲਾਭਕਾਰੀ ਸਹਿਯੋਗ ਦੇ ਵਿਕਾਸ ਵਿੱਚ ਦਿਲਚਸਪੀ ਪ੍ਰਗਟਾਈ । ਦੋਹਾਂ ਪੱਖਾਂ ਨੇ ਆਰਕਟਿਕ ਵਿੱਚ ਭਾਰਤ ਅਤੇ ਰੂਸ ਦੇ ਵਿਗਿਆਨੀਆਂ ਦਰਮਿਆਨ ਲੰਬੇ ਸਮੇਂਤੋਂ ਚਲੇ ਆ ਰਹੇ ਸਹਿਯੋਗ ਦੇ ਪ੍ਰਤੀ ਤਸੱਲੀਪ੍ਰਗਟਾਈ।

 

  1. ਦੋਹਾਂ ਪੱਖਾਂ ਨੇ ਯੂਨੀਵਰਸਿਟੀਆਂ ਦੇ ਭਾਰਤ-ਰੂਸੀ ਨੈੱਟਵਰਕ ਦੀਆਂ ਗਤੀਵਿਧੀਆਂ ਦੀ ਬਦੌਲਤ ਸੰਭਵ ਹੋਣ ਵਾਲੇ ਦੋਹਾਂ ਦੇਸ਼ਾਂ ਦੇ ਉੱਚ ਸਿੱਖਿਆ ਸੰਸਥਾਨਾਂ ਦਰਮਿਆਨ ਸੰਪਰਕ ਵਿਸਤਾਰ ਦਾ ਜਾਇਜ਼ਾ ਲਿਆ, ਜਿਸ ਦੀ 2015 ਵਿੱਚ ਸਥਾਪਨਾ ਦੇ ਬਾਅਦ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਜਿਸ ਦੀ ਕੁੱਲ ਸੰਖਿਆ 45 ਤੱਕ ਪਹੁੰਚ ਗਈ ਹੈ।  ਦੋਹਾਂ  ਪੱਖਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਰਮਿਆਨ ਅਕਾਦਮਿਕ ਅਦਾਨ-ਪ੍ਰਦਾਨ ਅਤੇ ਸੰਯੁਕਤ ਵਿਗਿਆਨਕ ਅਤੇ ਵਿੱਦਿਅਕ ਪ੍ਰੋਜੈਕਟਾਂ ਪ੍ਰਤੀ ਬਹੁਤ ਰੁਚੀ ਪ੍ਰਗਟਾਈ।

 

 

  1. ਦੋਹਾਂ  ਪੱਖਾਂ ਨੇ ਕੁਦਰਤੀ ਗੈਸ ਸਮੇਤ ਰੂਸ ਦੀ ਊਰਜਾ ਸੰਪਤੀ ਅਤੇ ਅਖੁੱਟ ਊਰਜਾ ਸਰੋਤਾਂ ਦੇ ਖੇਤਰ ਵਿੱਚ ਸੰਭਾਵਿਤ ਸੰਯੁਕਤ ਪ੍ਰੋਜੈਕਟਾਂ ਦੇ ਲਾਗੂ ਕਰਨ ਲਈ ਭਾਰਤ ਦੀ ਰੁਚੀ ਨੂੰ ਦੇਖਦਿਆਂ ਭਾਰਤ ਅਤੇ ਰੂਸ ਦਰਮਿਆਨ ਊਰਜਾ ਸਹਿਯੋਗ ਵਿੱਚ ਹੋਰ ਵਿਸਤਾਰ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।

 

  1. ਦੋਹਾਂ  ਪੱਖਾਂ ਨੇ ਊਰਜਾ ਖੇਤਰ ਵਿੱਚ ਆਪਸੀ ਲਾਭ ਦੇ ਸਹਿਯੋਗ ਦੀ ਸੰਭਾਵਨਾ ਨੂੰ ਸਵੀਕਾਰ ਕੀਤਾ ਅਤੇ ਆਪਣੀਆਂ ਕੰਪਨੀਆਂ ਨੂੰ ਇਸ ਗੱਲ ਲਈ ਪ੍ਰੋਤਸਾਹਿਤ ਕੀਤਾ ਕਿ ਦੋਹਾਂ  ਦੇਸ਼ਾਂ ਦਰਮਿਆਨ ਲੰਮੇ ਸਮੇਂ ਦਾ ਕੰਟਰੈਕਟ, ਜੁਆਇੰਟ ਵੈਂਚਰਸ ਅਤੇ ਊਰਜਾ ਪ੍ਰਾਪਤੀ ਸਹਿਤ ਤੀਜੇ ਦੇਸ਼ਾਂ ਵਿੱਚ ਵੀ ਸੰਭਾਵਿਤ ਸਹਿਯੋਗ ਦੇ ਖੇਤਰ ਵਿੱਚ ਸਹਿਯੋਗ ਦੀਆਂ ਅਪਾਰ ਸੰਭਾਵਨਾਵਾਂ ’ਤੇ ਵਿਚਾਰ ਕਰਨ।
  2.  ਦੋਹਾਂ  ਪੱਖਾਂ ਨੇ ਰੂਸ ਦੇ ਵੈਨਕੋਰਨੈਫਟ ਅਤੇ ਤਾਸ-ਯੂਰੀਆਖ ਨੈਫਟਗੈਜੋਡੋਬਿਚਾ(Vankorneft and Taas-YuryakhNeftegazodobycha)ਵਿੱਚ ਭਾਰਤੀ ਕੰਪਨੀਆਂ ਦੇ ਨਿਵੇਸ਼ ਅਤੇ ਐੱਸਾਰ ਆਇਲ ਕੈਪੀਟਲ ਵਿੱਚ ਪੀਜੇਐੱਸਸੀ ਰੋਜ਼ਨੈੱਫਟ ਆਇਲ ਕੰਪਨੀ ਦੀ ਹਿੱਸੇਦਾਰੀ ਸਮੇਤ ਭਾਰਤ ਅਤੇ ਰੂਸ ਦੀਆਂ ਊਰਜਾ ਕੰਪਨੀਆਂ ਦਰਮਿਆਨ ਜਾਰੀ ਸਹਿਯੋਗ ਦਾ ਸੁਆਗਤ ਕੀਤਾ।  ਦੋਹਾਂ  ਪੱਖਾਂ ਨੇ ਕੰਪਨੀਆਂ ਵੱਲੋਂ ਪੂਰੇ ਸਹਿਯੋਗ ਨਾਲ ਵਿਕਾਸ ਦੀ ਦਿਸ਼ਾ ਵਿੱਚ ਕੀਤੀ ਗਈ ਪ੍ਰਗਤੀ ’ਤੇ ਤਸੱਲੀ ਪ੍ਰਗਟਾਈ ਅਤੇ ਵਾਂਕਰ ਕਲਸਟਰ ‘ਤੇ ਸ਼ੁਰੂਆਤੀ ਸਮਝੌਤਾ ਵਾਰਤਾ ਜਲਦੀ ਪੂਰੀ ਹੋਣ ਦੀ ਉਮੀਦ ਪ੍ਰਗਟਾਈ।

 

  1. ਦੋਹਾਂ ਪੱਖਾਂ ਨੇ ਐੱਲਐੱਨਜੀ ਦੇ ਖੇਤਰ ਵਿੱਚ ਰੂਸੀ ਅਤੇ ਭਾਰਤੀ ਕੰਪਨੀਆਂ ਦੀ ਰੁਚੀ ਨੂੰ ਵੀ ਸਵੀਕਾਰ ਕੀਤਾ ਅਤੇ ਗੈਜ਼ਰਪੌਮ ਸਮੂਹ(Gazrpom Group) ਅਤੇ ਗੇਲ ਇੰਡੀਆ ਲਿਮਿਟਡ ਦਰਮਿਆਨ ਲੰਬੀ ਮਿਆਦ ਦੇ ਇਕਰਾਰਨਾਮੇ ਤਹਿਤ ਐੱਲਐੱਨਜੀ ਦੀ ਸਪਲਾਈ ਸ਼ੁਰੂ ਕਰਨ ਦਾ ਸੁਆਗਤ ਕੀਤਾ।

 

  1. ਦੋਹਾਂ ਪੱਖਾਂ ਨੇ ਪੀਜੇਐੱਸਸੀ ਨੋਵਾਟੈੱਕ ਅਤੇ ਭਾਰਤ ਦੀ ਊਰਜਾ ਕੰਪਨੀਆਂ ਦਰਮਿਆਨ ਗੱਲਬਾਤ ਦੇ ਵਿਸਤਾਰ ਨੂੰ ਅੱਗੇ ਵੀ ਜਾਰੀ ਰੱਖਣ ਲਈ ਆਪਣਾ ਸਮਰਥਨ ਦਿੱਤਾ ਅਤੇ ਐੱਲਐੱਨਜੀ ਦੇ ਖੇਤਰ ਵਿੱਚ ਸਹਿਯੋਗ ਨੂੰ ਵਿਕਸਿਤ ਕਰਨ ਦੇ ਸੰਯੁਕਤ ਇਰਾਦੇ ਦਾ ਸੁਆਗਤ ਕੀਤਾ।

 

  1. ਦੋਹਾਂ ਪੱਖਾਂ ਨੇ ਦੋਹਾਂ ਦੇਸ਼ਾਂ ਦੀਆਂ ਕੰਪਨੀਆਂ ਨੂੰ ਸਹਿਯੋਗ ਦਾ ਵਿਕਾਸ ਕਰਨ ਅਤੇ ਰੂਸ ਦੀ ਆਰਕਟਿਕ ਪੱਟੀ ਸਹਿਤ ਰੂਸ ਵਿੱਚ ਤੇਲ ਖੇਤਰ ਦੇ ਸੰਯੁਕਤ ਵਿਕਾਸ ਅਤੇ ਪੇਚੋਰਾ ਅਤੇ ਓਖੋਤਸਕ ਸਮੁੰਦਰੀ ਬੈਲਟ ’ਤੇ ਪ੍ਰੋਜੈਕਟਾੰ ਦੇ ਸੰਯੁਕਤ ਵਿਕਾਸ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਆਪਣਾ ਸਮਰਥਨ ਦੇਣ ਦੀ ਗੱਲ ਕਹੀ।

 

  1. ਰੂਸ ਅਤੇ ਹੋਰ ਦੇਸ਼ਾਂ ਤੋਂ ਹੁੰਦੇ ਹੋਏ ਭਾਰਤ ਤੱਕ ਗੈਸ ਪਾਈਪਲਾਈਨ ਸਪਲਾਈ ’ਤੇ 2017 ਵਿੱਚ ਹੋਏ ਸੰਯੁਕਤ ਅਧਿਐਨ ਦਾ ਸੁਆਗਤ ਕਰਦਿਆਂ ਦੋਹਾਂ ਪੱਖਾਂ ਨੇ ਭਾਰਤ ਤੱਕ ਗੈਸ ਪਾਈਪਲਾਈਨ ਦੇ ਨਿਰਮਾਣ ਦੀਆਂ ਸੰਭਾਵਨਾਵਾਂ ਤਲਾਸ਼ਣ ਲਈ ਭਾਰਤ ਅਤੇ ਰੂਸ ਦੇ ਮੰਤਰਾਲਿਆਂ ਅਤੇ ਕੰਪਨੀਆਂ ਦਰਮਿਆਨ ਜਾਰੀ ਸਲਾਹ ਮਸ਼ਵਰੇ ਦਾ ਸਮਰਥਨ ਕੀਤਾ ਅਤੇ  ਦੋਹਾਂ  ਮੰਤਰਲਿਆਂ ਦਰਮਿਆਨ ਸਮਝੌਤੇ ਪੱਤਰ ਦੇ ਸੰਭਾਵਿਤ ਸਿੱਟਿਆਂ ’ਤੇ ਆਪਸ ਵਿੱਚ ਸੰਪਰਕ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ।

 

 

  1. ਭਾਰਤ ਅਤੇ ਰੂਸ ਦਰਮਿਆਨ ਨਾਗਰਿਕ ਪ੍ਰਮਾਣੂ ਸਹਿਯੋਗ ਜਲਵਾਯੂ ਪਰਿਵਰਤਨ ’ਤੇ ਪੈਰਿਸ ਸਮਝੌਤੇ ਦੇ ਤਹਿਤ ਭਾਰਤ ਦੀ ਊਰਜਾ ਸੁਰੱਖਿਆ ਅਤੇ ਇਸਦੀ ਵਚਨਬੱਧਤਾ ਲਈ ਰਣਨੀਤਕ ਸਾਂਝੇਦਾਰੀ ਦਾ ਇੱਕ ਅਹਿਮ ਹਿੱਸਾ ਹੈ।  ਦੋਹਾਂ  ਪੱਖਾਂ ਨੇ ਕੁਡਨਕੁਲਮ ਐੱਨਪੀਪੀ ਵਿੱਚ ਬਾਕੀ ਛੇ ਬਿਜਲੀ ਇਕਾਈਆਂ ਦੇ ਨਿਰਮਾਣ ਵਿੱਚ ਹੋਈ ਪ੍ਰਗਤੀ ਅਤੇ ਇਨ੍ਹਾਂ ਦੇ ਪੁਰਜਿਆਂ ਦੇ ਨਿਰਮਾਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਵੀ ਚਰਚਾ ਕੀਤੀ।  ਦੋਹਾਂ  ਪੱਖਾਂ ਨੇ ਭਾਰਤ ਵਿੱਚ ਰੂਸ ਵੱਲੋਂ ਡਿਜ਼ਾਈਨ ਕੀਤੀ ਹੋਈ ਨਵੀਂ ਐੱਨਪੀਪੀ ਅਤੇ ਪ੍ਰਮਾਣੂ ਉਪਕਰਨਾਂ ਦੇ ਸੰਯੁਕਤ ਨਿਰਮਾਣ ਸਹਿਤ ਤੀਜੇ ਦੇਸ਼ਾਂ ਵਿੱਚ ਸਹਿਯੋਗ ’ਤੇ ਸਲਾਹ-ਮਸ਼ਵਰਿਆਂ ਦਾ ਸੁਆਗਤ ਕੀਤਾ।

 

ਦੋਹਾਂ  ਪੱਖਾਂ ਨੇ ਬੰਗਲਾਦੇਸ਼ ਦੇ ਰੂਪੁਰ ਪ੍ਰਮਾਣੂ ਊਰਜਾ ਪ੍ਰੋਜੈਕਟ ਦੇ ਲਾਗੂਕਰਨ ਵਿੱਚ ਦੁਵੱਲੇ ਸਹਿਯੋਗ ’ਤੇ ਸਹਿਮਤੀ ਪੱਤਰ ਵਿੱਚ ਕੀਤੇ ਗਏ ਸਮਝੌਤੇ ਨੂੰ ਪੂਰਾ ਕਰਨ ਵਿੱਚ ਹੋਈ ਪ੍ਰਗਤੀ ਦਾ ਜ਼ਿਕਰ ਕੀਤਾ।  ਦੋਹਾਂ  ਪੱਖਾਂ ਨੇ ਸੰਯੁਕਤ ਰੂਪ ਨਾਲ ਪ੍ਰਮਾਣੂ ਖੇਤਰ ਪਹਿਚਾਣ ਵਿੱਚ ਸਹਿਯੋਗ ਦੇ ਖੇਤਰਾਂ ਨੂੰ ਪ੍ਰਾਥਮਿਕਤਾ ਦੇਣ ਅਤੇ ਉਨ੍ਹਾਂ  ਦੇ ਲਾਗੂ ਕਰਨ ਲਈ ਕਾਰਜ ਯੋਜਨਾ ’ਤੇ ਹਸਤਾਖਰ ਕਰਨ ’ਤੇ ਤਸੱਲੀ ਪ੍ਰਗਟਾਈ।

  1. ਦੋਹਾਂ ਧਿਰਾਂ ਨੇ ਜਲਵਾਯੂ ਪਰਿਵਰਤਨ ਦੇ ਨਕਰਾਤਮਕ ਪ੍ਰਭਾਵ ਨੂੰ ਘੱਟ ਕਰਨ ਸਹਿਤ ਹਾਈਡੇਲ ਅਤੇ ਅਕਸ਼ੈ/ਅਖੁੱਟ ਊਰਜਾ ਸ੍ਰੋਤਾਂ, ਊਰਜਾ ਸਮਰੱਥਾ ’ਤੇ ਨਜ਼ਦੀਕੀ ਸਹਿਯੋਗ ਨੂੰ ਹੋਰ ਅੱਗੇ ਵਧਾਉਣ ਦੀਆਂ ਸੰਭਾਵਨਾਵਾਂ ਤਲਾਸ਼ਣ ਦਾ ਫ਼ੈਸਲਾ ਲਿਆ।

 

ਮਿਲਟਰੀ ਤਕਨੀਕੀ ਸਹਿਯੋਗ

  1. ਦੋਹਾਂ ਪੱਖਾਂ ਨੇ ਇਹ ਉਲੇਖ ਕੀਤਾ ਕਿ ਦੋਹਾਂ ਦੇਸ਼ਾਂ ਦਰਮਿਆਨ ਮਿਲਟਰੀ ਅਤੇ ਮਿਲਟਰੀ-ਤਕਨੀਕੀ ਸਹਿਯੋਗ ਉਨ੍ਹਾਂ ਦੀ ਰਣਨੀਤਕ ਸਾਂਝੇਦਾਰੀ ਦਾ ਇੱਕ ਅਹਿਮ ਥੰਮ੍ਹ ਹੈ।  ਦੋਹਾਂ  ਪੱਖਾਂ ਨੇ ਦਸੰਬਰ, 2018 ਵਿੱਚ ਮਿਲਟਰੀ-ਤਕਨੀਕੀ ਸਹਿਯੋਗ ’ਤੇ ਭਾਰਤ-ਰੂਸ ਅੰਤਰ-ਸਰਕਾਰੀ ਆਯੋਗ ਦੀ ਅਗਾਮੀ ਬੈਠਕ ਦਾ ਸੁਆਗਤ ਕੀਤਾ। ਮਿਲਟਰੀ ਸਹਿਯੋਗ ਦੇ ਰੋਡਮੈਪ ਨੇ ਜਵਾਨਾਂ ਦੀ ਸਿਖਲਾਈ, ਸੈਨਾ ਦੇ ਸੀਨੀਅਰ ਅਧਿਕਾਰੀਆਂ ਦੇ ਅਦਾਨ-ਪ੍ਰਦਾਨ ਅਤੇ ਅਭਿਆਸ ਸਹਿਤ  ਦੋਹਾਂ  ਦੇਸ਼ਾਂ ਦੀਆਂ ਸੈਨਾਵਾਂ ਦਰਮਿਆਨ ਆਪਸੀ ਕ੍ਰਿਆ ਦਾ ਰਸਤਾ ਸਾਫ ਕਰ ਦਿੱਤਾ ਹੈ। ਰੂਸ ਨੇ ਆਰਮੀ ਗੇਮਸ 2018, ਆਰਮੀ 2018 ਅਤੇ ਅੰਤਰਰਾਸ਼ਟਰੀ ਸੁਰੱਖਿਆ ’ਤੇ ਮਾਸਕੋ ਸੰਮੇਲਨ ਵਿੱਚ ਭਾਰਤ ਦੀ ਹਿੱਸੇਦਾਰੀ ਦਾ ਸਾਕਰਾਤਮਕ ਮੁਲਾਂਕਣ ਕੀਤਾ ਹੈ।  ਦੋਹਾਂ  ਪੱਖਾਂ ਨੇ ਟ੍ਰਾਈ-ਸਰਵਿਸਿਜ਼ ਅਭਿਆਸ ਇੰਦਰ 2017 ਦੀ ਸਫ਼ਲਤਾਪੂਰਵਕ ਸਮਾਪਤੀ ਦੀ ਸ਼ਲਾਘਾ ਕੀਤੀ ਅਤੇ 2018 ਵਿੱਚ ਆਪਣੇ ਸੰਯੁਕਤ ਮਿਲਟਰੀ ਅਭਿਆਸਾਂ-ਇੰਦਰਾ ਨੇਵੀ, ਇੰਦਰਾ ਆਰਮੀ ਅਤੇ ਏਵੀਆ ਇੰਦਰਾ ਨੂੰ ਜਾਰੀ ਰੱਖਣ ਦੀ ਵਚਨਬੱਧਤਾ ਵੀ ਜਤਾਈ।
  2. ਦੋਹਾਂ ਪੱਖਾਂ ਨੇ ਭਾਰਤ ਨੂੰ ਭੂ-ਤਲਤੋਂ ਹਵਾ ਵਿੱਚ ਮਾਰ ਕਰਨ ਵਾਲੀ ਲੰਬੀ ਦੂਰੀ ਦੀ ਐੱਸ-400 ਮਿਜ਼ਾਈਲ ਸਿਸਟਮ ਦੀ ਸਪਲਾਈ ਲਈ ਇਕਰਾਰਨਾਮਾ ਪੂਰਾ ਕੀਤੇ ਜਾਣ ਦਾ ਸੁਆਗਤ ਕੀਤਾ।

ਦੋਹਾਂ  ਪੱਖਾਂ ਨੇ ਭਾਰਤ ਅਤੇ ਰੂਸ ਦਰਮਿਆਨ ਮਿਲਟਰੀ ਤਕਨੀਕੀ ਸਹਿਯੋਗ ਵਧਾਉਣ ’ਤੇ ਵਚਨਬੱਧਤਾ ਦੁਹਰਾਈ ਜੋ ਲੰਬੇ ਸਮੇਂ ਦੇ ਆਪਸੀ ਵਿਸ਼ਵਾਸ ਅਤੇ ਆਪਸੀ ਸਹਿਯੋਗ ਨੂੰ ਦਰਸਾਉਂਦਾ ਹੈ।  ਦੋਹਾਂ  ਪੱਖਾਂ ਨੇ ਮਿਲਟਰੀ ਸਹਿਯੋਗ ’ਤੇ ਜਾਰੀ ਪ੍ਰੋਜੈਕਟਾਂ ਦੀ ਅਹਿਮ ਪ੍ਰਗਤੀ ’ਤੇਤਸੱਲੀ ਪ੍ਰਗਟਾਈ ਅਤੇ  ਦੋਹਾਂ  ਦੇਸ਼ਾਂ ਦਰਮਿਆਨ ਖੋਜ ਅਤੇ ਮਿਲਟਰੀ ਉਪਕਰਨਾਂ ਦੇ ਸੰਯੁਕਤ ਉਤਪਾਦਨ ਦੀ ਦਿਸ਼ਾ ਵਿੱਚ ਸਾਕਾਰਾਤਮਕ ਬਦਲਾਅ ਦੀ ਪਹਿਚਾਣ ਕੀਤੀ। ਉਨ੍ਹਾਂ ਨੇ ਭਾਰਤ ਸਰਕਾਰ ਦੀ ‘ਮੇਕ ਇਨ ਇੰਡੀਆ’ ਨੀਤੀ ਨੂੰ ਉਤਸ਼ਾਹ ਦੇਣ ਲਈ ਮਿਲਟਰੀ ਉਦਯੋਗਕ ਸੰਮੇਲਨ ਦਾ ਮੁੱਲਾਂਕਣ ਇੱਕ ਅਹਿਮ ਵਿਵਸਥਾ ਦੇ ਰੂਪ ਵਿੱਚ ਕੀਤਾ।

ਦੋਹਾਂ  ਪੱਖਾਂ ਨੇ ਉੱਚ ਟੈਕਨੋਲੋਜੀਆਂ ਵਿੱਚ ਸਹਿਯੋਗ ’ਤੇ ਨਵੰਬਰ 2017 ਵਿੱਚ ਗਠਿਤ ਉੱਚ ਪੱਧਰੀ ਕਮੇਟੀ ਦੀ ਮੀਟਿੰਗ ਦਾ ਸਕਾਰਾਤਮਕ ਤੌਰ ’ਤੇ ਮੁਲਾਂਕਣ ਕੀਤਾ ਜਿਸ ਨੇ ਸੰਯੁਕਤ ਖੋਜ ਤੇ ਵਿਕਾਸ ਲਈ ਆਪਸੀ ਹਿਤ ਦੇ ਖੇਤਰ ਵਿੱਚ ਠੋਸ ਪ੍ਰੋਜੈਕਟਾਂ ਦੀ ਪਹਿਚਾਣ ਕੀਤੀ।

 ਅੰਤਰਰਾਸ਼ਟਰੀ ਮੁੱਦੇ

 

  1. ਦੋਹਾਂ ਪੱਖਾਂ ਨੇ ਬਰਾਬਰੀ, ਆਪਸੀ ਸਨਮਾਨ, ਅਤੇ ਗੈਰ-ਦਖ਼ਲਅੰਦਾਜ਼ੀ ਦੀ ਗਲੋਬਲ ਪੱਧਰ ‘ਤੇ ਸਵੀਕਾਰ ਅੰਤਰਰਾਸ਼ਟਰੀ ਕਾਨੂੰਨ ਦੇ ਤੌਰ ‘ਤੇ ਪੁਸ਼ਟੀ ਕੀਤੀ ਜਿਵੇਂ ਕਿ ਸੰਯੁਕਤ ਰਾਸ਼ਟਰ ਦੇ ਚਾਰਟਰ ਅਤੇ ਦੇਸ਼ਾਂ ਦਰਮਿਆਨ ਸੰਯੁਕਤ ਰਾਸ਼ਟਰ ਚਾਰਟਰ ਤਹਿਤ ਦੋਸਤਾਨਾ ਸਬੰਧਾਂ ਅਤੇ ਸਹਿਯੋਗ ਨਾਲ ਜੁੜੇ ਅੰਤਰਰਾਸ਼ਟਰੀ ਕਾਨੂੰਨ ‘ਤੇ 1970 ਦੇ ਐਲਾਨ ਪੱਤਰ ਵਿੱਚ ਦਰਜ ਹੈ।
  2. ਦੋਹਾਂ ਦੇਸ਼ਾਂ ਨੇ ਜੁਲਾਈ 2018 ਵਿੱਚ ਦੱਖਣੀ ਅਫਰੀਕਾ ਵਿੱਚ 10ਵੇਂ ਬ੍ਰਿਕਸ ਸੰਮੇਲਨ ਦੇ ਨਤੀਜਿਆਂ ਦੀ ਚਰਚਾ ਕਰਦਿਆਂ ਹੋਏ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਅੰਤਰਰਾਸ਼ਟਰੀ ਕਾਨੂੰਨ ਅਤੇ ਸੰਯੁਕਤ ਰਾਸ਼ਟਰ ਚਾਰਟਰ ਦੇ ਦਾਇਰੇ ਵਿੱਚ ਸਵੱਛ, ਨਿਰਪੱਖ ਅਤੇ ਇੱਕ ਬਹੁਧਰੁਵੀ ਵਿਸ਼ਵ ਦੇ ਨਿਰਮਾਣ ਵਿੱਚ ਪ੍ਰਾਥਮਿਕਤਾਵਾਂ ਦੀ ਰੱਖਿਆ ਕਰਨ ਅਤੇ ਸੰਘ ਦੇ ਅੰਦਰ ਰਣਨੀਤਕ ਸਾਝੇਦਾਰੀ ਨੂੰ ਉਤਸ਼ਾਹ ਦੇਣ ਵਿੱਚ ਉਸਾਰੂ ਸੈਵਾਦ:ਕ੍ਰਿਆ ਨੂੰ ਜਾਰੀ ਰੱਖਣ ਵਿੱਚ ਭਾਰਤ ਅਤੇ ਰੂਸ ਦਾ ਇਰਾਦਾ ਨੇਕ ਹੈ।

 

  1. ਦੋਹਾਂ ਪੱਖਾਂ ਨੇ ਅਫ਼ਗ਼ਾਨਿਸਤਾਨ ਵਿੱਚ ਉਸਦੀ ਅਗਵਾਈ ਹੇਠ ਰਾਸ਼ਟਰੀ ਸ਼ਾਂਤੀ ਤਾਲਮੇਲ ਪ੍ਰਕ੍ਰਿਆ ਦੀ ਦਿਸ਼ਾ ਵਿੱਚ ਅਫਗਾਨ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਅਫ਼ਗਾਨਿਸਤਾਨ ਵਿੱਚ ਬੇਰੋਕਟੋਕ ਜਾਰੀ ਹਿੰਸਾ,ਬਦਹਾਲ ਸੁਰੱਖਿਆ ਹਾਲਾਤ ਅਤੇ ਖੇਤਰ ਵਿੱਚ ਇਸਦੇ ਬੁਰੇ ਪ੍ਰਭਾਵ ਨਾਲ ਚਿੰਤਿਤ ਦੋਹਾਂ ਪੱਖਾਂ ਨੇ ਉੱਥੇ ਲੰਬੇ ਸਮੇਂ ਤੋਂ ਚਲੇ ਆ ਰਹੇ ਸੰਘਰਸ਼, ਆਤੰਕੀਆਂ ਦੀ ਹਿੰਸਾ, ਆਤੰਕਵਾਦੀਆਂ ਦੀਆਂ ਪਨਾਹਗਾਹਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਮਾਸਕੋ ਫੌਰਮੈਟ, ਅਫ਼ਗ਼ਾਨਿਸਤਾਨ ‘ਤੇ ਐੱਸਸੀਓ ਸੰਪਰਕ ਸਮੂਹ ਅਤੇ ਅਜਿਹੇ ਹੀ ਕੁਝ ਦੂਜੇ ਉਪਾਅ ਕਰਨ ‘ਤੇ ਜ਼ੋਰ ਦਿੱਤਾ। ਦੋਹਾਂ ਪੱਖਾਂ ਨੇ ਅਫ਼ਗਾਨਿਸਤਾਨ ਵਿੱਚ ਬਾਹਰੀ ਦਖਲ ਨੂੰ ਘੱਟ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਗਲੋਬਲ ਕਮਿਊਨਿਟੀਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਤਾਕਿ ਉੱਥੇ ਅਰਥਵਿਵਸਥਾ, ਟਿਕਾਊ ਸ਼ਾਂਤੀ ਅਤੇ ਸੁਰੱਖਿਆ, ਇੱਕ ਸਥਿਰ, ਸੁਰੱਖਿਅਤ, ਸੰਯੁਕਤ ਅਤੇ ਪ੍ਰਗਤੀਸ਼ੀਲ ਅਤੇ ਸੁਤੰਤਰ ਅਫ਼ਗਾਨਿਸਤਾਨ ਬਹਾਲ ਕੀਤਾ ਜਾ ਸਕੇ। ਦੋਵੇਂ ਪੱਖ ਅਫ਼ਗਾਨਿਸਤਾਨ ਵਿੱਚ ਸੰਯੁਕਤ ਵਿਕਾਸ ਅਤੇ ਸਮਰੱਥਾ ਨਿਰਮਾਣ ਦੇਪ੍ਰੋਜੈਕਟਾਂ ਸ਼ੁਰੂ ਕਰਨਗੇ।

 

  1. ਦੋਹਾਂ ਪੱਖਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਸੰਕਲਪ 2254 (2015) ਦੀਪੈਰਵੀ ਵਿੱਚ ਸੀਰੀਆ ਦੀ ਸੰਪ੍ਰਭੂਤਾ, ਸੁਤੰਤਰਤਾ ਅਤੇ ਖੇਤਰੀ ਅਖੰਡਤਾ ਦੀ ਸੁਰੱਖਿਆ ਕਰਨ ਵਾਲੀ, ਸੀਰੀਆਈ ਅਗਵਾਈ, ਸੀਰੀਆਈ ਮਲਕੀਅਤ ਵਾਲੀ ਇੱਕ ਸੰਪੂਰਨ ਰਾਜਨੀਤਿਕ ਪ੍ਰਕ੍ਰਿਰਿਆ ਰਾਹੀੰ ਨਾਲ ਸੀਰੀਆ ਵਿੱਚ ਜੰਗ ਦੇ ਰਾਜਨੀਤਕ ਸਮਾਧਾਨ ਲਈ ਭਾਰਤ ਅਤੇ ਰੂਸ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਜੀਨੇਵਾ ਪ੍ਰੀਕ੍ਰਿਰਿਆ, ਸੰਯੁਕਤ ਰਾਸ਼ਟਰ ਵੱਲੋਂ ਪੇਸ਼ ਕੀਤੀ ਗਈ ਵਿਚੋਲਗੀ ਦੇ ਨਾਲ-ਨਾਲ ਅਸਤਾਨਾ ਪ੍ਰਕਿਰਿਆ ਲਈ ਆਪਣੇ ਸਮਰਥਨ ਨੂੰ ਦੁਹਰਾਇਆ ਅਤੇ ਦੋਹਾਂ ਪਹਿਲ ਕਦਮੀਆਂ ਦਰਮਿਆ ਅਨੁਪੂਰਕਤਾ ‘ਤੇ ਜ਼ੋਰ ਦਿੱਤਾ।  ਦੋਹਾਂ  ਪੱਖਾਂ ਨੇ ਸ਼ਾਂਤੀਪੂਰਨ, ਸਥਿਰ, ਪ੍ਰਭੂਸੱਤਾ ਸੰਪੰਨ ਸੀਰੀਆ ਦੇਸ਼ ਦਾ ਨਿਰਮਾਣ ਕਰਨ ਵਿੱਚ ਸਾਰੇ ਹਿਤਧਾਰਕਾਂ ਨੂੰ ਸਰਗਰਮ ਰੂਪ ਨਾਲ ਕੰਮ ਕਰਨ  ਦਾ ਭਰੋਸਾ ਦਿੱਤਾ ਅਤੇ ਬਿਨਾ ਪੂਰਵ ਸ਼ਰਤਾਂ ਜਾਂ ਬਾਹਰੀ ਦਖ਼ਲਅੰਦਾਜ਼ੀ ਤੋਂ ਬਗ਼ੈਰ ਅੰਤਰ-ਸੀਰੀਆਈ ਗੱਲਬਾਤ ਦਾ ਸਮਰਥਨ ਕੀਤਾ।  ਦੋਹਾਂ  ਪੱਖਾਂ ਨੇ ਸੀਰੀਆਈ ਲੋਕਾਂ ਸਾਹਮਣੇ ਲੰਬੇ ਸਮੇਂ ਤੋਂ ਚਲ ਰਹੀਆਂ ਪਰੇਸ਼ਾਨੀਆਂ ਨੂੰ ਜਲਦੀ ਸਮਾਪਤ ਕਰਨ, ਤੁਰੰਤ ਪੁਨਰਨਿਰਮਾਣ ਜ਼ਰੂਰਤਾਂ ‘ਤੇ ਧਿਆਨ ਦੇਣ ਅਤੇ ਸ਼ਰਨਾਰਥੀਆਂ ਅਤੇ ਅੰਦੂਰਨੀਤੌਰ ‘ਤੇ ਵਿਸਥਾਪਿਤ ਵਿਅਕਤੀਆਂ ਦੀ ਵਾਪਸੀ ਲਈ ਜ਼ਰੂਰੀ ਮਨੁੱਖੀ ਸਹਾਇਤਾ ਉਪਲੱਬਧ ਕਰਵਾਉਣ ਦੇ ਯਤਨਾਂ ਵਿੱਚ ਵਾਧਾ ਕਰਨ ਦੇ ਪ੍ਰਯਤਨਾਂ ਦਾ ਭਰੋਸਾ ਦਿੱਤਾ।
  2. ਦੋਹਾਂ ਪੱਖਾਂ ਨੇ ਪ੍ਰਮਾਣੂ-ਪ੍ਰਸਾਰ ਨਿਖੇਧ ਸ਼ਾਸਨ ਨੂੰ ਮਜ਼ਬੂਤ ਕਰਨ ਅਤੇ ਇਰਾਨ ਨਾਲ ਸਧਾਰਨ ਆਰਥਕ ਸਹਿਯੋਗ ਵਿਕਸਿਤ ਕਰਨ ਲਈ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਨੂੰ ਸਮਰਥਨ ਦੇਣ ਲਈ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਕਾਰਜ ਕਰਨ ਲਈ ਸੰਯੁਕਤ ਵਿਆਪਕ ਯੋਜਨਾ (ਜੇਸੀਟੀਓਏ) ਦੇ ਪੂਰੀ ਤਰ੍ਹਾਂ ਪ੍ਰਭਾਵੀ ਲਾਗੂਕਰਨ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਨਿਸ਼ਚਿਤ ਕੀਤਾ ਕਿ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨਾਲ ਸਬੰਧਤ ਸਾਰੇ ਮੁੱਦਿਆਂ ਨੂੰ ਸ਼ਾਂਤੀਪੂਰਨ ਤਰੀਕੇ ਅਤੇ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ।

 

51.ਦੋਹਾਂ  ਪੱਖਾਂ ਨੇ ਕੋਰੀਆਈ ਪ੍ਰਾਇਦੀਪ ਵਿੱਚ ਸਕਾਰਤਮਕ ਗਤੀਵਿਧੀਆਂ ਦਾ ਸੁਆਗਤ ਕੀਤਾ ਅਤੇ ਕੂਟਨੀਤੀ ਅਤੇ ਗੱਲਬਾਤ ਰਾਹੀਂ ਇਸ ਉਪ-ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਕਾਇਮ ਕਰਨ ਬਾਰੇ ਕੀਤੇ ਗਏ ਯਤਨਾਂ ਲਈ ਆਪਣੇ ਪੂਰਨ ਸਮਰਥਨ ਨੂੰ ਦੁਹਰਾਇਆ।  ਦੋਹਾਂ  ਪੱਖਾਂ ਨੇ ਜ਼ੋਰ ਦਿੱਤਾ ਕੀ ਕੋਰੀਆਈ ਪ੍ਰਾਇਦੀਪ ਦੇ ਮੁੱਦਿਆਂ ਦੇ ਸਮਾਧਾਨ ਲਈ ਕਾਰਜਪ੍ਰਣਾਲੀ ਤਿਆਰ ਕਰਨ ਸਮੇਂ ਇਹ ਜ਼ਰੂਰੀ ਹੈ ਕਿ ਪ੍ਰਮਾਣੂ ਪ੍ਰਸਾਰ ਨਾਲ ਸਬੰਧਤ ਇਨ੍ਹਾਂ ਦੀਆਂ ਚਿੰਤਾਵਾਂ ਅਤੇ ਉਨ੍ਹਾਂ ਦੇ ਸਮਾਧਾਨ ਨੂੰ ਧਿਆਨ ਵਿੱਚ ਰੱਖਿਆ ਜਾਵੇ।

  1. ਦੋਹਾਂ ਦੇਸ਼ਾਂ ਨੇ ਬਾਹਰੀ ਪੁਲਾੜ ਵਿੱਚ ਹਥਿਆਰਾਂ ਦੀ ਦੌੜ ਦੀ ਸੰਭਾਵਨਾ ਅਤੇ ਬਾਹਰੀ ਪੁਲਾੜ ਦੇ ਸੈਨਿਕ ਟਕਰਾਅ ਦੇ ਇੱਕ ਖੇਤਰ ਦੇ ਰੂਪ ਵਿੱਚ ਬਦਲਣ ਦੀਆਂ ਸੰਭਾਵਨਾਵਾਂ ਬਾਰੇ ਗੰਭੀਰ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ ਬਾਹਰੀ ਪੁਲਾੜ (ਪੀਏਆਰਏਐੱਸ) ਵਿੱਚ ਹਥਿਆਰਾਂ ਦੀ ਦੌੜ ਦੀ ਰੋਕਥਾਮ ਨਾਲ ਅੰਤਰਰਾਸ਼ਟਰੀ ਸ਼ਾਂਤੀ ਲਈ ਗੰਭੀਰ ਖਤਰੇ ਨੂੰ ਰੋਕਿਆ ਜਾ ਸਕੇਗਾ। ਦੋਹਾਂ  ਪੱਖਾਂ ਨੇ ਬਾਹਰੀ ਪੁਲਾੜ ਵਿੱਚ ਹਥਿਆਰਾਂ ਨੂੰ ਰੱਖਣ ਦੀ ਆਪਸੀ ਰੋਕਥਾਮ ਸਹਿਤ ਪੀਏਆਰਓਐੱਸ ‘ਤੇ ਕਾਨੂੰਨੀ ਮਜ਼ਬੂਰੀ ਲਈ ਸੰਭਾਵਿਤ ਤੱਤਾਂ ‘ਤੇ ਵਿਚਾਰ-ਵਟਾਂਦਰੇ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਕਾਰਜਾਤਮਕ ਪਾਰਦਰਸ਼ਤਾ ਅਤੇ ਆਤਮ-ਵਿਸ਼ਵਾਸ ਦਾ ਨਿਰਮਾਣ ਕਰਨ ਵਾਲੇ ਯਤਨ ਪੀਏਆਰਓਐੱਸ ਦੇ ਉਦੇਸ਼ਾਂ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਨ।
  2. ਦੋਹਾਂ ਪੱਖਾਂ ਨੇ ਰਸਾਇਣਿਕ ਹਥਿਆਰਾਂ ਦੇ ਵਿਕਾਸ, ਉਤਪਾਦਨ, ਭੰਡਾਰਣ ਅਤੇ ਵਰਤੋਂ ਦੀਰੋਕ ‘ਤੇ ਆਯੋਜਿਤ ਸੰਮੇਲਨ ਵਿੱਚ ਰਸਾਇਣਕ ਹਥਿਆਰਾਂ ਤਾਂਰੋਕ ਲਈ ਸੰਗਠਨਾਂ ਦੀਆਂ ਗਤੀਵਿਧੀਆਂ ਦੇ ਰਾਜਨੀਤੀਕਰਨ ਨੂੰ ਰੋਕਣ ਬਾਰੇ ਸੰਮੇਲਨ ਦੀ ਭੂਮਿਕਾ ਦੇ ਸੁਰੱਖਿਆ ਦੇ ਉਦੇਸ਼ਪੂਰਨ ਯਤਨਾਂ ਅਤੇ ਪਹਿਲਾਂ ਦਾ ਸਮਰਥਨ ਕਰਨ ਦੇ ਆਪਣੇ ਫੈਸਲੇ ਦੀ ਪੁਸ਼ਟੀ ਕੀਤੀ। ਭਾਰਤੀ ਪੱਖ ਨੇ ਰੂਸੀ ਸੰਘ ਵੱਲੋਂ ਰਸਾਇਣਕ ਹਥਿਆਰਾਂ ਦੇ ਭੰਡਾਰ ਨੂੰ ਨਸ਼ਟ ਕਰਨ ਦੇ ਕਾਰਜ ਨੂੰ ਜਲਦੀ ਪੂਰਾ ਕਰਨ ਦਾ ਸੁਆਗਤ ਕੀਤਾ, ਜੋ ਰਸਾਇਣਕ ਹਥਿਆਰਾਂ ਨਾਲ ਮੁਕਤ ਵਿਸ਼ਵ ਦਾ ਨਿਰਮਾਣ ਕਰਨ ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਦਰਸਾਉਂਦਾ ਹੈ।

 

  1. ਦੋਹਾਂ ਪੱਖਾਂ ਨੇ ਸਾਰੇ ਤਰ੍ਹਾਂ ਦੇ ਦਹਿਸ਼ਤਵਾਦ ਅਤੇ ਇਸਦੇ ਪ੍ਰਚਾਰ ਦੀ ਨਿੰਦਾ ਕੀਤੀ ਅਤੇ ਬਿਨਾ ਕਿਸੇ ਦੋਹਰੇ ਮਾਪਦੰਡ ਦੇ ਨਿਰਣਾਇਕ ਅਤੇ ਸਮੂਹਕ ਕਾਰਵਾਈ ਨਾਲ ਅੰਤਰਰਾਸ਼ਟਰੀ ਦਹਿਸ਼ਤਵਾਦ ਦਾ ਮੁਕਾਬਲਾ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਦੋਹਾਂ  ਪੱਖਾਂ ਨੇ ਦਹਿਸ਼ਤਵਾਦੀ ਨੈਟਵਰਕਾਂ, ਵਿੱਤੀ ਸੰਸਾਧਨਾਂ, ਹਥਿਆਰਾਂ ਅਤੇ ਲੜਾਈ ਦੇ ਸਾਮਾਨ ਦੀ ਸਪਲਾਈ ਕਰਨ ਵਾਲੇ ਸਰੋਤਾਂ ਨੂੰ ਖ਼ਤਮ ਕਰਨ ਅਤੇ ਦਹਿਸ਼ਤਵਾਦੀ ਵਿਚਾਰਧਾਰਾ, ਪ੍ਰਚਾਰ ਅਤੇ ਭਰਤੀ ਨੂੰ ਰੋਕਣ ਲਈ ਆਪਣੇ ਯਤਨਾਂ ਵਿੱਚ ਵਾਧੇ ‘ਤੇ ਸਹਿਮਤੀ ਪ੍ਰਗਟਾਈ। ਅੰਤਰਰਾਸ਼ਟਰੀ ਕਾਨੂੰਨ ਦਾ ਹਿੱਸਾ ਬਣਨ ਲਈ ਸੰਯੁਕਤ ਰਾਸ਼ਟਰ ਵਿੱਚ ਲੰਬਿਤ ਪਈ ਵਿਆਪਕ ਅੰਤਰਰਾਸ਼ਟਰੀ ਦਹਿਸ਼ਤਵਾਦ ਸੰਧੀ ਨੂੰ ਅਪਣਾਉਣ  ਦੇ ਮਹੱਤਵ ਨੂੰ ਮਾਨਤਾ ਦਿੱਤੀ।  ਦੋਹਾਂ  ਪੱਖਾਂ ਨੇ ਇਸ ਸੰਧੀ ਦੇ ਜਲਦੀ ਸਿੱਟੇ ਲਈ ਆਪਣੇ ਪੂਰੇ ਯਤਨ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇਨੂੰ ਸੱਦਾ ਦਿੱਤਾ। ਉਨ੍ਹਾਂ ਰਸਾਇਣਕ ਅਤੇ ਜੈਵਿਕ ਆਤੰਕਵਾਦ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਦੋਹਾਂਪੱਖਾਂ ਜੇ ਰਸਾਇਣਕ ਅਤੇ ਜੈਵਿਕ ਆਤੰਕਵਾਦ ਦੇ ਕਾਰਨਾਮਿਆਂਦੇ ਦਮਨ ਲਈ ਨਿਸਸ਼ਤਰੀਕਰਨ ‘ਤੇ ਅੰਤਰਰਾਸ਼ਟਰੀ ਸੰਧੀ ਬਾਰੇ ਆਯੋਜਿਤ ਸੰਮੇਲਨ ਵਿੱਚ ਬਹੁ-ਪੱਖੀ ਸਮਝੌਤਿਆਂ ਨੂੰ ਲਾਗੂਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।  

 

  1. ਦੋਹਾਂ ਪੱਖਾਂ ਨੇ ਅੰਤਰਰਾਸ਼ਟਰੀ ਕਾਨੂੰਨ ਦੇ ਸਿਧਾਤਾਂ ਅਤੇ ਅੰਤਰਰਾਸ਼ਟਰੀ ਸਬੰਧਾਂ ਵਿੱਚ ਸੰਯੁਕਤ ਰਾਸ਼ਟਰ ਦੀ ਕੇਂਦਰੀ ਭੂਮਿਕਾ ਦੇ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ।  ਦੋਹਾਂ  ਪੱਖਾਂ ਨੇ ਇਹ ਵਿਚਾਰ ਸਾਂਝਾ ਕੀਤਾ ਕਿ ਜਦੋਂ ਵੀ ਸਾਫ਼ ਨੀਅਤ ਨਾਲ ਆਪ ਤੌਰ ‘ਤੇ ਮਾਨਤਾ ਪ੍ਰਾਪਤ ਸਿਧਾਤਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੇ ਨਿਯਮਾਂ ਦਾ ਲਾਗੂਕਰਨ ਕੀਤਾ ਜਾਂਦਾ ਹੈ, ਤਾਂ ਉਸ ਵਿੱਚ ਦੋਹਰੇ ਮਿਆਰਾਂ ਨੂੰ ਲਾਗੂਕਰਨ ਅਤੇ ਕੁਝ ਦੇਸ਼ਾਂ ਵੱਲੋਂ ਆਪਣੀ ਇੱਛਾ ਨੂੰ ਦੂਜੇ ਦੇਸ਼ਾਂ ‘ਤੇ ਥੋਪਣ ਦੀ ਗੁੰਜਾਇਸ਼ ਨਹੀਂ ਰਹਿੰਦੀ  ਹੈ।  ਦੋਹਾਂ ਪੱਖਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਕਾਨੂੰਨ ਦਾ ਪਾਲਣ ਨਾ ਕਰਦਿਆਂ ਹੋਏ ਇੱਕਤਰਫਾ ਬਲਪੂਰਵਕ ਉਪਾਵਾਂ ਨੂੰ ਲਾਗੂ ਕਰਨਾ, ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦਾ ਸਪਸ਼ਟ ਉਦਾਹਰਣ ਹੈ। ਦੋਵੇਂ ਪੱਖ ਗਲੋਬਲ ਅਤੇ ਸਾਂਝੇ ਹਿਤਾਂ ‘ਤੇ ਅਧਾਤ ਲੋਕਤਾਂਤਰਿਕ ਗਲੋਬਲ ਵਿਵਸਥਾ ਨੂੰ ਵਧਾਉਣ ਲਈ ਅੱਗੇ ਵੀ ਮਿਲ-ਜੁਲਕੇ ਕੰਮ ਕਰਦੇ ਰਹਿਣਗੇ।

 

  1. ਦੋਹਾਂ ਧਿਰਾਂ  ਨੇ ਵਰਤਮਾਨ ਗਲੋਬਲ ਵਿਵਸਥਾ ਨੂੰ ਬਿਹਤਰ ਢੰਗ ਨਾਲ ਪ੍ਰਤੀਬਿੰਬਤ ਕਰਨ ਅਤੇ ਉੱਭਰਦੀਆਂ ਗਲੋਬਲ ਚੁਣੌਤੀਆਂ ਨਾਲ ਨਿਪਟਣ ਵਿੱਚ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ ਨੂੰ ਹੋਰ ਜ਼ਿਆਦਾ ਪ੍ਰਭਾਵਕਸ਼ਾਲੀ ਬਣਾਉਣ ਲਈ ਇਸ ਵਿੱਚ ਸੁਧਾਰ ਦੀ ਜ਼ਰੂਰਤ ਨੂੰ ਦੁਹਰਾਇਆ। ਰੂਸ ਨੇ ਵਿਸਤਾਰਿਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪਰਿਸ਼ਦ (ਯੂਐੱਨਐੱਸਸੀ) ਵਿੱਚ ਸਥਾਈ ਮੈਂਬਰੀ ਲਈ ਭਾਰਤ ਨੂੰ ਨਿਰੰਤਰ ਸਹਾਇਤਾ ਦੇਣ ਦੀ ਗੱਲ ਦੁਹਰਾਈ। ਦੋਹਾਂ  ਧਿਰਾਂ  ਨੇ ਖੇਤਰੀ ਤੇ ਗਲੋਬਲ ਦੋਹਾਂ  ਹੀ ਪੱਧਰਾਂ ’ਤੇ ਸ਼ਾਂਤੀ, ਸੁਰੱਖਿਆ ਤੇ ਨਿਆਂਸੰਗਤ ਵਿਕਾਸ ਸੁਨਿਸ਼ਚਿਤ ਕਰਨ ਲਈ ਆਪਸ ਵਿੱਚ ਮਿਲ-ਜੁਲਕੇ ਕੰਮ ਕਰਨ ਅਤੇ ਵਿਸ਼ਵ ਵਿਵਸਥਾ ਦੀ ਸਥਿਰਤਾ ਦੇ ਮਾਰਗ ਵਿੱਚ ਆਉਣ ਵਾਲੀਆਂ ਚੁਣੌਤੀਆਂ ਨਾਲ ਨਿਪਟਣ ਦਾ ਸੰਕਲਪ ਕੀਤਾ।

 

  1. ਦੋਹਾਂ ਧਿਰਾਂ ਨੇ ਟਿਕਾਊ ਵਿਕਾਸ ਲਈ 2030 ਏਜੰਡੇ ਦੇ ਪੂਰਨ ਲਾਗੂਕਰਨ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ। ਦੋਹੇਂ  ਧਿਰਾਂ  ਸੰਤੁਲਤ ਤੇ ਏਕੀਕ੍ਰਿਤ ਢੰਗ ਨਾਲ ਆਰਥਕ, ਸਮਾਜਕ ਤੇ ਵਾਤਾਵਰਣ ਵਰਗੇ ਤਿੰਨ ਆਯਾਮਾਂ ਵਿੱਚ ਟਿਕਾਊ ਵਿਕਾਸ ਦੇ ਟੀਚੇ ਦੀ ਪ੍ਰਾਪਤੀ ਲਈ ਨਿਆਂਸੰਗਤ, ਖੁੱਲ੍ਹੇ, ਚੌਤਰਫ਼ਾ, ਇਨੋਵੇਸ਼ਨ ਅਧਾਰਤ ਤੇ ਸਮਾਵੇਸ਼ੀ ਵਿਕਾਸ ਲਈ ਕੰਮ ਕਰਨਗੇ। ਉਨ੍ਹਾਂ ਨੇ 2030 ਏਜੰਡੇ ਦੇ ਗਲੋਬਲ ਲਾਗੂਕਰਨ ਵਿੱਚ ਤਾਲਮੇਲ ਦੇ ਨਾਲ-ਨਾਲ ਸਮੀਖਿਆ ਲਈ ‘ਟਿਕਾਊ ਵਿਕਾਸ ’ਤੇ ਉੱਚ ਪੱਧਰੀ ਰਾਜਨੀਤਕ ਫੋਰਮ’ ਸਹਿਤ ਸੰਯੁਕਤ ਰਾਸ਼ਟਰ ਦੀ ਪ੍ਰਮੁੱਖ ਭੂਮਿਕਾ ਹੋਣ ਦੀ ਗੱਲ ਦੁਹਰਾਈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਵਿਕਾਸ ਪ੍ਰਣਾਲੀ ਵਿੱਚ ਸੁਧਾਰ ਦੀ ਜ਼ਰੂਰਤ ’ਤੇ ਸਹਿਮਤੀ ਜਤਾਈ, ਤਾਕਿ 2030 ਏਜੰਡੇ ਦੇ ਲਾਗੂਕਰਨ ਵਿੱਚ ਮੈਂਬਰ ਦੇਸ਼ਾਂ ਦੀ ਮਦਦ ਕਰਨ ਵਿੱਚ ਇਸ ਦੀ ਸਮਰੱਥਾ ਵਧਾਈ ਜਾ ਸਕੇ। ਦੋਹਾਂ  ਧਿਰਾਂ  ਨੇ ਵਿਕਸਿਤ ਦੇਸ਼ਾਂ ਨਾਲ ਸਮੇਂ ਸਿਰ ਅਤੇ ਪੂਰਨ ਰੂਪ ਨਾਲ ਆਪਣੀ ਸਰਕਾਰੀ ਵਿਕਾਸ ਸਹਾਇਤਾ ਦੇਣ ਦਾ ਪ੍ਰਤੀਬੱਧਤਾ ਪੂਰੀ ਕਰਨ ਦੇ ਨਾਲ-ਨਾਲ ਵਿਕਾਸਸ਼ੀਲ ਦੇਸ਼ਾਂ ਨੂੰ ਹੋਰ ਜ਼ਿਆਦਾ ਵਿਕਾਸ ਸੰਸਾਧਨ ਮੁਹੱਈਆ ਕਰਵਾਉਣ ਦੀ ਤਾਕੀਦ ਕੀਤੀ।
  2. ਦੋਹਾਂ ਧਿਰਾਂ ਨੇ ਟਿਕਾਊ ਵਿਕਾਸ ਅਤੇ ਗ਼ਰੀਬੀ ਨੂੰ ਖਤਮ ਕਰਨ ਦੇ ਸੰਦਰਭ ਵਿੱਚ ਹਰੇ ਵਿਕਾਸ ਅਤੇ ਘੱਟ ਕਾਰਬਨ ਦੇ ਉਤਸਰਜਨ ਵਾਲੀ ਅਰਥਵਿਵਸਥਾ ਨੂੰ ਹੋਰ ਜ਼ਿਆਦਾ ਹੁਲਾਰਾ ਦੇਣ ਦੀ ਪ੍ਰਤੀਬੱਧਤਾ ਜਤਾਈ। ਉਨ੍ਹਾਂ ਨੇ ਸਾਰੇ ਦੇਸ਼ਾਂ ਨਾਲ ਸਾਂਝਾ ਲੇਕਿਨ ਵੱਖ-ਵੱਖ ਜਵਾਬਦੇਹੀਆਂ ਅਤੇ ਸਬੰਧਤ ਸਮਰੱਥਾਵਾਂ ਦੇ ਸਿਧਾਤਾਂ ਸਹਿਤ ਜਲਵਾਯੂ ਪਰਿਵਰਤਨ ’ਤੇ ਸੰਯੁਕਤ ਰਾਸ਼ਟਰ ਫਰੇਮਵਰਕ ਸੰਮੇਲਨ ਦੇ ਸਿਧਾਂਤਾਂ ਤਹਿਤ ਪ੍ਰਵਾਨ ਪੈਰਿਸ ਸਮਝੌਤਿਆਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦਾ ਸੱਦਾ ਦਿੱਤਾ। ਦੋਹਾਂ  ਧਿਰਾਂ  ਨੇ ਵਿਕਸਿਤ ਦੇਸ਼ਾਂ ਤੋਂ ਵਿਕਾਸਸ਼ੀਲ ਦੇਸ਼ਾਂ ਨੂੰ ਵਿੱਤੀ, ਤਕਨੀਕੀ ਤੇ ਸਮਰੱਥਾ ਨਿਰਮਾਣ ਸਹਾਇਤਾ ਦੇਣ ਦੀ ਤਾਕੀਦ ਕੀਤਾ, ਤਾਕਿ ਪ੍ਰਦੂਸ਼ਣ ਵਿੱਚ ਕਮੀ ਕਰਨ ਅਤੇ ਅਨੁਕੂਲਨ ਨਾਲ ਸਬੰਧਤ ਉਨ੍ਹਾਂ ਦੀ ਸਮਰੱਥਾ ਵਧ ਸਕੇ।

 

  1. ਦੋਹਾਂ ਧਿਰਾਂ ਨੇ ਗਲੋਬਲ ਪੱਧਰ ’ਤੇ ਪ੍ਰਮਾਣੂ ਅਪ੍ਰਸਾਰ ਨੂੰ ਹੋਰ ਜ਼ਿਆਦਾ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਪ੍ਰਗਟ ਕੀਤੀ। ਰੂਸ ਨੇ ਪ੍ਰਮਾਣੂ ਸਪਲਾਇਰਜ਼ ਗਰੁੱਪ (Nuclear Suppliers Group) ਵਿੱਚ ਭਾਰਤ ਦੀ ਮੈਂਬਰੀ ਲਈ ਆਪਣੇ ਵੱਲੋਂ ਸਮਰਥਨ ਦਿੱਤਾ।

 

  1. ਦੋਹਾਂ ਪੱਖਾਂ ਨੇ ਸੂਚਨਾ ਤੇ ਸੰਚਾਰ ਟੈਕਨੋਲੋਜੀ (ਆਈਸੀਟੀ) ਦੀ ਵਰਤੋਂ ਵਿੱਚ ਵੱਖ-ਵੱਖ ਦੇਸ਼ਾਂ ਵਿੱਚ ਉੱਤਰਦਾਈ ਆਚਰਣ ਦੇ ਨਿਯਮਾਂ, ਮਿਆਰਾਂ ਅਤੇ ਸਿਧਾਂਤਾ ਨੂੰ ਜਲਦੀ ਅਪਣਾਉਣ ਦੀ ਜ਼ਰੂਰਤ ’ਤੇ ਵਿਸ਼ੇਸ਼ ਜ਼ੋਰ ਦਿੱਤਾ। ਇਸ ਦੇ ਨਾਲ ਹੀ ਦੋਹਾਂ  ਪੱਖਾਂ  ਨੇ ਅੰਤਰਰਾਸ਼ਟਰੀ ਕਾਨੂੰਨੀ ਵਿਵਸਥਾ ਵਿਕਸਿਤ ਕਰਕੇ ਅਪਰਾਧਿਕ ਉਦੇਸ਼ਾਂ ਦੇ ਲਈ ਆਈਸੀਟੀ ਦੀ ਵਰਤੋਂ ਕੀਤੇ ਜਾਣ ਦੀ ਸਮੱਸਿਆ ਨਾਲ ਨਿਪਟਣ ਲਈ ਅੰਤਰਰਾਸ਼ਟਰੀ ਸਹਿਯੋਗ ਵਧਾਉਣ  ਦੀ ਜ਼ਰੂਰਤ ’ਤੇ ਵੀ ਬਲ ਦਿੱਤਾ। ਇਸ ਸਬੰਧ ਵਿੱਚ ਦੋਹਾਂ  ਪੱਖਾਂ  ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 73ਵੇਂ ਸੈਸ਼ਨ ਦੌਰਾਨ ਪ੍ਰਾਸੰਗਿਕ ਪ੍ਰਸਤਾਵਾਂ ਨੂੰ ਸਵੀਕਾਰ ਕੀਤੇ ਜਾਣ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ। ਦੋਹਾਂ  ਪੱਖਾਂ  ਨੇ ਇਹ ਮੰਨਿਆ ਕਿ ਆਈਸੀਟੀ ਦੀ ਵਰਤੋਂ ਵਿੱਚ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਬ੍ਰਿਕਸ ਦੋਸ਼ਾਂ ਦਰਮਿਆਨ ਸਹਿਯੋਗ ਦੀ ਰੂਪਰੇਖਾ ਸਥਾਪਤ ਕਰਨ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਦੋਹਾਂ  ਪੱਖਾਂ  ਨੇ ਇਸ ਸਬੰਧ ਵਿੱਚ ਸਹਿਯੋਗ ਸਬੰਧੀ ਬ੍ਰਿਕਸ ਅੰਤਰ-ਸਰਕਾਰੀ ਸਮਝੌਤੇ ਦਾ ਦਾਇਰਾ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਇਰਾਦਾ ਪ੍ਰਗਟਾਇਆ।

 

  1. ਦੋਹਾਂ ਧਿਰਾਂ ਨੇ ਆਈਸੀਟੀ ਦੀ ਵਰਤੋਂ ਵਿੱਚ ਸੁਰੱਖਿਆ ਸੁਨਿਸ਼ਚਿਤ ਕਰਨ ਲਈ ਸਾਂਝਾ ਦ੍ਰਿਸ਼ਟੀਕੋਣ ਅਪਣਾਉਣ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਅਤੇ ਇਸ ਦੇ ਨਾਲ ਹੀ ਦੋਹਾਂ  ਧਿਰਾਂ  ਨੇ ਸੂਚਨਾ ਤੇ ਸੰਚਾਰ ਟੈਕਨੋਲੋਜੀ ਦੀ ਵਰਤੋਂ ਵਿੱਚ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਖੇਤਰ ਵਿੱਚ ਸਹਿਯੋਗ ਸਬੰਧੀ ਅੰਤਰ-ਸਰਕਾਰੀ ਸਮਝੌਤੇ ਨੂੰ ਹੋਰ ਅੱਗੇ ਵਧਾਉਣ ਲਈ ਦੁਵੱਲੀ ਅੰਤਰ-ਏਜੰਸੀ ਵਿਵਹਾਰਕ ਸੰਵਾਦ ਨੂੰ ਮਜ਼ਬੂਤ ਕਰਨ ਦੀ ਆਪਣੀ ਇੱਛਾ ਪ੍ਰਗਟਾਈ।

 

  1. ਦੋਹਾਂ ਧਿਰਾਂ ਨੇ ਇੱਕ ਅਜਿਹੀ ਖੇਤਰੀ ਸੁਰੱਖਿਆ ਵਿਵਸਥਾ ਦੀ ਸਥਾਪਨਾ ਕਰਨ ਦੇ ਵਿਚਾਰ ਦਾ ਸਮਰਥਨ ਕੀਤਾ, ਜੋ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਸਾਰੇ ਦੇਸ਼ਾਂ ਅਤੇ ਹਿੰਦ ਮਹਾਸਾਗਰ ਵਿੱਚ ਸਮਾਨ ਅਤੇ ਅਟੁੱਟ ਸਰੁੱਖਿਆ ਪ੍ਰਦਾਨ ਕਰਵਾਏਗੀ। ਦੋਹਾਂ  ਧਿਰਾਂ  ਨੇ ਪੂਰਬੀ ਏਸ਼ੀਆ ਸਿਖਰ ਸੰਮੇਲਨਾਂ ਅਤੇ ਹੋਰ ਖੇਤਰੀ ਫੋਰਮ ਦੇ ਦਾਇਰੇ ਵਿੱਚ ਰਹਿੰਦਿਆਂ ਇਸ ਵਿਸ਼ੇ ’ਤੇ ਬਹੁਪੱਖੀ ਸੰਵਾਦ ਜਾਰੀ ਰੱਖਣ ਦੀ ਮਹੱਤਤਾ ’ਤੇ ਵਿਸ਼ੇਸ ਜ਼ੋਰ ਦਿੱਤਾ। ਦੋਹਾਂ  ਧਿਰਾਂ  ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਖੇਤਰੀ ਵਿਵਸਥਾ ਨੂੰ ਮਜ਼ਬੂਤ ਬਣਾਉਣ ’ਤੇ ਕੇਂਦਰਿਤ ਸਾਰੀਆਂ ਨਵੀਆਂ ਪਹਿਲਾਂ ਨੂੰ ਬਹੁਪੱਖਵਾਦ, ਪਾਰਦਰਸ਼ਤਾ, ਸਮਾਵੇਸ਼ੀ ਅਤੇ ਪ੍ਰਗਤੀ ਤੇ ਸਮ੍ਰਿੱਧੀ ਦੇ ਸਾਂਝੇ ਪ੍ਰਯਤਨਾ ਵਿੱਚ ਆਪਸੀ ਸਨਮਾਨ ਅਤੇ ਏਕਤਾ ਦੇ ਸਿਧਾਂਤਾ ’ਤੇ ਅਧਾਰਤ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਪਹਿਲਾਂ ਨੂੰ ਕਿਸੇ ਵੀ ਦੇਸ਼ ਦੇ ਖ਼ਿਲਾਫ਼ ਨਹੀਂ ਹੋਣਾ ਚਾਹੀਦਾ। ਇਸ ਸਬੰਧ ਵਿੱਚ  ਦੋਹਾਂ  ਧਿਰਾਂ  ਨੇ ਰੂਸ ਦੇ ਵਿਦੇਸ਼ ਮੰਤਰੀ ਇਗਾਰ ਮੋਰਗੁਲੋਵ (Igor Morgulov ) ਅਤੇ ਭਾਰਤ ਦੇ ਵਿਦੇਸ਼ ਸਕੱਤਰ ਵਿਜੈ ਗੋਖਲੇ ਦਰਮਿਆਨ 24 ਅਗਸਤ 2018 ਨੂੰ ਮਾਸਕੋ ਵਿੱਚ ਆਯੋਜਿਤ ਕੀਤੇ ਗਏ ਰਚਨਾਤਮਕ ਸਲਾਹ ਮਸ਼ਵਰੇ ਦਾ ਸੁਆਗਤ ਕੀਤਾ।

 

 

  1. ਦੋਹਾਂ ਧਿਰਾਂ ਨੇ ਖੇਤਰੀ ਬਹੁਪੱਖੀ ਫੋਰਮ ਜਿਵੇਂ ਕਿ ਬ੍ਰਿਕਸ, ਜੀ-20, ਐੱਸਸੀਓ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨਾ ਵਿੱਚ ਆਪਸੀ ਪ੍ਰਯਤਨਾਂ ਵਿੱਚ ਸੁਮੇਲ ਅਤੇ ਤਾਲਮੇਲ ਵਧਾਉਣ ਦੇ ਆਪਣੇ ਦ੍ਰਿੜ੍ਹ ਸੰਕਲਪ ਦੀ ਪੁਸ਼ਟੀ ਕੀਤੀ। ਭਾਰਤ ਨੇ ਯੂਰੇਸ਼ੀਅਨ ਇਕੋਨੌਮਿਕ ਯੂਨੀਅਨ ਤਹਿਤ ਸਹਿਯੋਗ ਦਾ ਦਾਇਰਾ ਵਧਾਏ ਜਾਣ ਦੀ ਇੱਛਾ ਪ੍ਰਗਟਾਈ।

 

 

  1. ਦੋਹਾਂ ਪੱਖਾਂ ਨੇ ਇਹ ਗੱਲ ਨੋਟ ਕੀਤੀ ਕਿ ਜੂਨ , 2018 ਵਿੱਚ ਕਿੰਗਦਾਓ (Qingdao ) ਵਿੱਚ ਆਯੋਜਿਤ ਐੱਸਸੀਓ ਰਾਸ਼ਟਰਮੁਖੀ ਪਰਿਸ਼ਦ ਦੀ ਬੈਠਕ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਹਿੱਸੇਦਾਰੀ ਇੱਕ ਪੂਰਨਕਾਲੀਕ ਮੈਂਬਰ ਦੇ ਰੂਪ ਵਿੱਚ, ਇਸ ਸੰਗਠਨ  ਦੇ ਕੰਮਕਾਜ ਵਿੱਚ ਭਾਰਤ ਦੀ ਸਫ਼ਲ ਸਹਿਭਾਗਤਾ ਨੂੰ ਦਰਸਾਉਂਦੀ ਹੈ। ਦੋਵੇਂ ਪੱਖ ਐੱਸਸੀਓ  ਦੇ ਚਾਰਟਰ , ਅੰਤਰਰਾਸ਼ਟਰੀ ਕਨੂੰਨ ਦੇ ਮਿਆਰਾਂ ਅਤੇ  ਸਿਧਾਤਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਜਤਾਉਂਦੇ ਹੋਏ ਆਪਣੀਆਂ ਗਤੀਵਿਧੀਆਂ ਦੀਆਂ ਸਾਰੀਆਂ ਦਿਸ਼ਾਵਾਂ ਵਿੱਚ ਇਸ  ਸੰਗਠਨ ਦੀ ਸਮਰੱਥਾ ਦਾ ਹੋਰ ਉਪਯੋਗ ਕਰਨ ਦੀ ਦਿਸ਼ਾ ਵਿੱਚ ਆਪਣੀ ਸੰਗਠਿਤ ਪ੍ਰਯਤਨ ਜਾਰੀ ਰੱਖਣਗੇ।

ਆਤੰਕਵਾਦ, ਨਸ਼ੀਲੇ ਪਦਾਰਥਾਂ ਦੀ ਗ਼ੈਰ-ਕਾਨੂੰਨੀ ਤਸਕਰੀ ਅਤੇ ਸੰਗਠਿਤ ਅਪਰਾਧ ਸਹਿਤ ਸੁਰੱਖਿਆ ਅਤੇ ਸਥਿਰਤਾ ਨਾਲ ਜੁਡ਼ੇ ਮੁੱਦਿਆਂ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਨਾਲ ਐੱਸਸੀਓ ਦੀ ਖੇਤਰੀ ਆਤੰਕੀ-ਵਿਰੋਧੀ ਸੰਰਚਨਾ ਅਨੁਸਾਰ ਸਹਿਯੋਗ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਹੋਵੇਗਾ ।

ਰੂਸ ਨੇ ਆਤੰਕ – ਵਿਰੋਧੀ ਸੈਨਿਕ ਅਭਿਆਸ ‘ਸ਼ਾਂਤੀ ਮਿਸ਼ਨ – 2018’ ਵਿੱਚ ਭਾਰਤ ਦੀ ਭਾਗੀਦਾਰੀ ਦਾ ਸਆਗਤ ਕੀਤਾ ।  ਦੋਵੇਂ ਪੱਖ ਐੱਸਸੀਓ ਦਾ ਇੱਕ ਆਰਥਕ ਘਟਕ ਵਿਕਸਿਤ ਕਰਨ ਦੇ ਟੀਚੇ ਨੂੰ ਅਤਿਅੰਤ ਮੱਹਤਵਪੂਰਨ ਮੰਨਦੇ ਹੈ , ਜਿਸ ਵਿੱਚ ਉਨ੍ਹਾਂ ਟ੍ਰਾਂਸਪੋਰਟ ਅਤੇ ਬੁਨਿਆਦੀ ਢਾਂਚਾਗਤ ਪ੍ਰੋਜੈਕਟਾਂ ਨੂੰ ਪੂਰਾ ਕਰਨਾ ਵੀ ਸ਼ਾਮਲ ਹੈ , ਜਿਨ੍ਹਾਂ ਦਾ ਉਦੇਸ਼ ਐੱਸਸੀਓ  ਦੇ ਅੰਦਰ, ਅੰਤਰ – ਸੰਪਰਕ ਸੁਨਿਸ਼ਚਿਤ ਕਰਨ  ਦੇ ਨਾਲ-ਨਾਲ ਨਿਗਰਾਨ , ਸਾਂਝੇਦਾਰ ਦੇਸ਼ਾਂ ਅਤੇ ਇੱਛਕ ਦੇਸ਼ਾਂ ਨਾਲ ਵੀ ਬਿਹਤਰ ਸੰਪਰਕ ਸੁਲੱਭ ਕਰਵਾਉਣ ਹੈ। ਦੋਹਾਂ ਪੱਖਾਂ ਨੇ ਅੰਤਰਰਾਸ਼ਟਰੀ ਮਾਮਲੇ ਵਿੱਚ ਐੱਸਸੀਓ ਦੀ ਭੂਮਿਕਾ ਵਧਾਉਣ ‘ਤੇ ਵਿਸ਼ੇਸ਼ ਜ਼ੋਰ ਦਿੱਤਾ। ਦੋਵੇਂ ਪੱਖ ਸੰਯੁਕਤ ਰਾਸ਼ਟਰ ਅਤੇ ਇਸ ਦੇ ਸੰਗਠਨਾਂ ਅਤੇ ਹੋਰ ਅੰਤਰਰਾਸ਼ਟਰੀ ਅਤੇ ਖੇਤਰੀ ਸੰਗਠਨਾਂ ਦੇ ਨਾਲ ਐੱਸਸੀਓ ਦਾ ਸੰਪਰਕ ਅਤੇ ਸਹਿਯੋਗ ਵਧਾਏ ਜਾਣ ਨੂੰ ਜ਼ਰੂਰ ਮੰਨਦੇ ਹੈ। ਦੋਹਾਂ ਪੱਖਾਂ ਨੇ ਐੱਸਸੀਓ ਦੇ ਤਹਿਤ ਸੱਭਿਆਚਾਰਕ ਅਤੇ  ਮਾਨਵੀ ਸਬੰਧਾਂ ਨੂੰ ਮਜ਼ਬੂਤ ਕਰਨ ਉੱਤੇ ਸਹਿਮਤੀ ਪ੍ਰਗਟਾਈ।

 

  1. ਦੋਹਾਂ ਪੱਖਾਂ ਨੇ ਖੁੱਲ੍ਹੀ, ਸਮਾਵੇਸ਼ੀ, ਪਾਰਦਰਸ਼ੀ, ਗੈਰ-ਭੇਦਭਾਵਪੂਰਨ ਅਤੇ ਨਿਯਮ ਅਧਾਰਤ ਬਹੁ-ਪੱਖੀ ਵਪਾਰ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਸਾਰੇ ਤਰ੍ਹਾਂ ਦੇ ਅੰਤਰਰਾਸ਼ਟਰੀ ਵਪਾਰ ਸਬੰਧਾਂ ਦੇ ਵਿਖੰਡਨ ‘ਤੇ ਵਪਾਰ ਸੁਰੱਖਿਆਵਾਦ ਦੀ ਰੋਕਥਾਮ ‘ਤੇ ਵਿਸ਼ੇਸ਼ ਜ਼ੋਰ ਦਿੱਤਾ।

66 .         ਭਾਰਤ ਨੇ ਇੱਕ ਵੱਡੀ ਯੂਰੇਸ਼ੀਅਨ ਸਾਂਝੇਦਾਰੀ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਰੂਸ ਵੱਲੋਂ ਕੀਤੀ ਗਈ ਪਹਿਲ ਦਾ ਸੁਆਗਤ ਕੀਤਾ ,  ਜਿਸ ਵਿੱਚ ਅੰਤਰਰਾਸ਼ਟਰੀ ਕਨੂੰਨ ਅਤੇ ਸਮਾਨਤਾ ਅਤੇ ਆਪਸੀ ਸਨਮਾਨ ਦੇ ਸਿਧਾਂਤਾਂ ਦੀ ਸਖ਼ਤੀ ਨਾਲ  ਪਾਲਣਾ ਕਰਨ  ਦੇ ਨਾਲ-ਨਾਲ ਇੱਕ-ਦੂਜੇ ਦੇ ਰਾਸ਼ਟਰੀ ਪਰਿਪੇਖ ਨੂੰ ਧਿਆਨ ਵਿੱਚ ਰੱਖਦਿਆਂ ਰਚਨਾਤਮਕ ਸਹਿਯੋਗ ਦਾ ਪ੍ਰਭਾਵਸ਼ਾਲੀ ਮੰਚ ਬਣਾਉਣ ਲਈ ਰਾਸ਼ਟਰੀ ਵਿਕਾਸ ਰਣਨੀਤੀਆਂ ਅਤੇ ਬਹੁ-ਪੱਖੀ ਏਕੀਕਰਨ ਪ੍ਰੋਜੈਕਟਾਂ ਦਾ ਸੰਯੋਜਨ ਕਰਨ ਦਾ ਜ਼ਿਕਰ ਕੀਤਾ ਗਿਆ ਹੈ ।

  1. ਦੋਹਾਂ ਪੱਖਾਂ ਨੇ ਭਾਰਤ-ਰੂਸ ਸਬੰਧਾਂ ਦੀ ਦਿਸ਼ਾ ਵਿੱਚ ਹੋ ਰਹੀ ਪ੍ਰਗਤੀ ‘ਤੇ ਤਸੱਲੀ ਪ੍ਰਗਟਾਈ ਅਤੇ ਦੁੱਵਲੇ ‘ਤੇ ਅੰਤਰਰਾਸ਼ਟਰੀ ਮਹੱਤਵ ਦੇ ਮੁੱਦਿਆਂ ‘ਤੇ ਆਪਣੇ ਹਿਤਾਂ ਅਤੇ ਸਮਾਨ ਸਥਿਤੀਆਂ ਨੂੰ ਸਾਝਾ ਕੀਤਾ ਅਤੇ ਦੋਹਾਂ ਦੇਸ਼ਾਂ ਦੇ ਲੋਕਾਂ ਦੀ ਆਪਸੀ ਖੁਸ਼ਹਾਲੀ ਲਈ ਭਾਰਤ ਅਤੇ ਰੂਸ ਦੀ ਵਿਸ਼ੇਸ਼ ਅਤੇ ਵਿਸ਼ੇਸ਼ਅਧਿਕਾਰ ਪ੍ਰਾਪਤ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਗੂੜ੍ਹੇ ਸਹਿਯੋਗ, ਤਾਲਮੇਲ ਅਤੇ ਲਾਭਾਂ ਦੀ ਮਜ਼ਬੂਤੀ ਨੂੰ ਅੱਗੇ ਵੀ ਜਾਰੀ ਰੱਖਣ ‘ਤੇ ਸਹਿਮਤੀ ਪ੍ਰਗਟਾਈ ।
  2. ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਪੁਤਿਨ ਨੇ ਸ਼ਾਨਦਾਰ ਮੇਜ਼ਬਾਨੀ ਲਈ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਧੰਨਵਾਦ ਕੀਤਾ ਅਤੇ ਸਾਲ 2019 ਵਿੱਚ ਹੋਣ ਵਾਲੇ 20ਵੇਂ ਸਲਾਨਾ ਸਿਖ਼ਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਰੂਸ ਆਉਣ ਦਾ ਸੱਦਾ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਇਸ ਸੱਦੇ ਨੂੰ ਖੁਸ਼ੀ ਨਾਲ ਸਵੀਕਾਰ ਕੀਤਾ।

 

 

****

ਏਕੇਟੀ/ਏਪੀ/ਐੱਸਕੇ