Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰੂਸ ਦੇ ਉੱਪ ਪ੍ਰਧਾਨ ਮੰਤਰੀ ਦਮਿੱਤਰੀ ਰੋਗੋਜ਼ਿਨ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਰੂਸ ਦੇ ਉੱਪ ਪ੍ਰਧਾਨ ਮੰਤਰੀ ਦਮਿੱਤਰੀ ਰੋਗੋਜ਼ਿਨ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਰੂਸ ਦੇ ਉੱਪ ਪ੍ਰਧਾਨ ਮੰਤਰੀ ਸ਼੍ਰੀ ਦਮਿੱਤਰੀ ਰੋਗੋਜ਼ਿਨ (Dmitry Rogozin) ਨੇ ਅੱਜ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਸ਼੍ਰੀ ਦਮਿੱਤਰੀ ਰੋਗੋਜ਼ਿਨ ਭਾਰਤ-ਰੂਸ ਅੰਤਰ ਸਰਕਾਰੀ ਕਮਿਸ਼ਨ ਦੀ ਮੀਟਿੰਗ ਲਈ ਭਾਰਤ ਦੇ ਦੌਰੇ ‘ਤੇ ਹਨ ਜਿਸ ਦੀ ਸਹਿ ਅਗਵਾਈ ਭਾਰਤ ਦੇ ਵਿਦੇਸ਼ ਮਾਮਲਿਆਂ ਦੇ ਮੰਤਰੀ ਕਰ ਰਹੇ ਹਨ।

ਪ੍ਰਧਾਨ ਮੰਤਰੀ ਨੇ ਭਾਰਤ ਅਤੇ ਰੂਸ ਦਰਮਿਆਨ ਦੁਵੱਲੇ ਸਹਿਯੋਗ ਦੀ ਹਰ ਪੱਖੋਂ ਸਾਕਾਰਾਤਮਕ ਪ੍ਰਗਤੀ ‘ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਦੋਨੋਂ ਪੱਖਾਂ ਵੱਲੋਂ ਲਗਾਤਾਰ ਉੱਚ ਪੱਧਰੀ ਆਦਾਨ- ਪ੍ਰਦਾਨ ਦੀ ਸ਼ਲਾਘਾ ਕੀਤੀ ਕਿਉਂਕਿ ਦੋਨੋਂ ਦੇਸ਼ ਇਸ ਸਾਲ ਕੂਟਨੀਤਕ ਸਬੰਧਾਂ ਦੇ ਸਥਾਪਤ ਹੋਣ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਨ।

***

AKT/NT