ਅਸੀਂ ਭਾਰਤ ਅਤੇ ਰੂਸ ਦੇ ਨੇਤਾ ਜਿਹੜੇ ਆਪਣੇ ਦੇਸ਼ਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਨੇ ਦੇਖਿਆ ਕਿ ਭਾਰਤ-ਰੂਸ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਦੋ ਮਹਾਨ ਸ਼ਕਤੀਆਂ ਦੇ ਵਿਚਕਾਰ ਆਪਸੀ ਵਿਸ਼ਵਾਸ ਦਾ ਅਨੂਠਾ ਸਬੰਧ ਹੈ। ਸਾਡੇ ਸਬੰਧ ਸਾਰੇ ਖੇਤਰਾਂ ਵਿੱਚ ਸਹਿਯੋਗ ਕਰਦੇ ਹਨ, ਇਸ ਵਿੱਚ ਰਾਜਨੀਤਕ ਸਬੰਧ, ਸੁਰੱਖਿਆ, ਵਪਾਰ ਅਤੇ ਆਰਥਿਕਤਾ, ਸੈਨਾ ਅਤੇ ਤਕਨੀਕੀ ਖੇਤਰ, ਊਰਜਾ, ਵਿਗਿਆਨਕ, ਸੱਭਿਆਚਾਰਕ ਅਤੇ ਮਾਨਵਤਾਵਾਦੀ ਅਦਾਨ-ਪ੍ਰਦਾਨ ਅਤੇ ਵਿਦੇਸ਼ ਨੀਤੀ, ਦੋਨਾਂ ਦੇਸ਼ਾਂ ਦੇ ਰਾਸ਼ਟਰੀ ਹਿਤਾਂ ਦੇ ਪ੍ਰੋਤਸਾਹਨ ਵਿੱਚ ਮਦਦ ਸਮੇਤ ਜ਼ਿਆਦਾ ਸ਼ਾਂਤੀ ਅਤੇ ਵਿਸ਼ਵ ਦੀ ਵਿਵਸਥਾ ਵਿੱਚ ਯੋਗਦਾਨ ਪਾਉਂਦੇ ਹਨ।
ਸਾਡੇ ਦੁਵੱਲੇ ਸਬੰਧ ਗਹਿਰੀ ਆਪਸੀ ਸਮਝ ਅਤੇ ਸਤਿਕਾਰ ‘ਤੇ ਅਧਾਰਿਤ ਹਨ, ਇਸ ਤਰ੍ਹਾਂ ਦੀਆਂ ਹੀ ਤਰਜੀਹਾਂ ਆਰਥਿਕ ਅਤੇ ਸਮਾਜਿਕ ਵਿਕਾਸ ਦੇ ਨਾਲ-ਨਾਲ ਵਿਦੇਸ਼ ਨੀਤੀ ਵਿੱਚ ਵੀ ਹਨ। ਅਸੀਂ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਬਣਾਉਣ ਅਤੇ ਵਿਸ਼ਵ ਨੂੰ ਅਜਿਹਾ ਰੂਪ ਦੇਣ ਲਈ ਉਸੇ ਦ੍ਰਿਸ਼ਟੀਕੋਣ ਦਾ ਸਮਰਥਨ ਕਰਦੇ ਹਾਂ ਜੋ ਸੱਭਿਆਚਾਰਕ ਅਤੇ ਸੱਭਿਅਤਾ ਦੀ ਵਿਭਿੰਨਤਾ ਨੂੰ ਦਰਸਾਉਂਦਾ ਹੋਵੇ ਅਤੇ ਨਾਲ ਹੀ ਮਾਨਵ ਜਾਤੀ ਦੀ ਏਕਤਾ ਨੂੰ ਮਜ਼ਬੂਤ ਕਰਦਾ ਹੋਵੇ। ਭਾਰਤ-ਰੂਸ ਸਬੰਧ ਸਮੇਂ ਦੀ ਕਸੌਟੀ ‘ਤੇ ਖੜ੍ਹੇ ਅਤੇ ਬਾਹਰੀ ਪ੍ਰਭਾਵਾਂ ਤੋਂ ਮੁਕਤ ਹਨ।
ਰੂਸ ਨੇ ਅਜ਼ਾਦੀ ਦੇ ਸੰਘਰਸ਼ ਅਤੇ ਇਸ ਨੂੰ ਆਤਮ ਨਿਰਭਰਤਾ ਹਾਸਲ ਕਰਨ ਵਿੱਚ ਦ੍ਰਿੜ੍ਹਤਾ ਨਾਲ ਸਹਾਇਤਾ ਕੀਤੀ। ਅਗਸਤ 1971 ਵਿੱਚ ਸਾਡੇ ਦੇਸ਼ਾਂ ਨੇ ਸ਼ਾਂਤੀ, ਮਿੱਤਰਤਾ ਅਤੇ ਸਹਿਯੋਗ ਲਈ ਸੰਧੀ ‘ਤੇ ਹਸਤਾਖਰ ਕੀਤੇ ਜਿਸ ਨੇ ਆਪਸੀ ਸਬੰਧਾਂ ਅਤੇ ਇੱਕ ਦੂਜੇ ਦੀ ਪ੍ਰਭੂਸੱਤਾ ਅਤੇ ਹਿਤਾਂ, ਚੰਗੇ ਗੁਆਂਢੀ ਅਤੇ ਸ਼ਾਂਤਮਈ ਸਹਿਹੋਂਦ ਲਈ ਢਾਂਚਾਗਤ ਸਿਧਾਂਤ ਨਿਰਧਾਰਤ ਕੀਤੇ। ਦੋ ਦਹਾਕਿਆਂ ਬਾਅਦ ਜਨਵਰੀ 1993 ਵਿੱਚ ਭਾਰਤ ਅਤੇ ਰੂਸ ਨੇ ਮਿੱਤਰਤਾ ਅਤੇ ਸਹਿਯੋਗ ਦੀ ਨਵੀਂ ਸੰਧੀ ਵਿੱਚ ਅਨਿਯਮਿਤਤਾ ਦੇ ਪ੍ਰਾਵਧਾਨਾਂ ਦੀ ਪੁਸ਼ਟੀ ਕੀਤੀ। ਭਾਰਤ ਗਣਰਾਜ ਅਤੇ ਰੂਸੀ ਸੰਘ ਵਿਚਕਾਰ 3 ਅਕਤੂਬਰ, 2000 ਨੂੰ ਰਣਨੀਤਕ ਭਾਈਵਾਲੀ ਦੇ ਐਲਾਨਨਾਮੇ ਨੇ ਦੁਵੱਲੇ ਸਬੰਧਾਂ ਨੂੰ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਬਣਾਉਣ, ਵਿਸ਼ਵ ਅਤੇ ਖੇਤਰੀ ਅਹਿਮ ਮੁੱਦਿਆਂ ਨੂੰ ਸੰਬੋਧਨ ਕਰਦਿਆਂ ਅਤੇ ਨਾਲ ਹੀ ਆਰਥਿਕਤਾ, ਸੱਭਿਆਚਾਰ, ਸਿੱਖਿਆ ਅਤੇ ਹੋਰ ਖੇਤਰਾਂ ਲਈ ਸਹਿਯੋਗੀ ਪਹੁੰਚ ਨੂੰ ਨਵੇਂ ਪੱਧਰ ‘ਤੇ ਪਹੁੰਚਾਇਆ ਹੈ। ਇਸ ਭਾਈਵਾਲੀ ਨੂੰ 21 ਦਸੰਬਰ, 2010 ਨੂੰ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਵਧਾਇਆ ਗਿਆ।
ਭਾਰਤ-ਰੂਸ ਦੇ ਵਿਆਪਕ ਵਿਕਾਸ ਨੂੰ ਅੱਗੇ ਵਧਾਉਣਾ ਦੋਨੋਂ ਦੇਸ਼ਾਂ ਦੀ ਵਿਦੇਸ਼ ਨੀਤੀ ਦੀ ਸੰਪੂਰਨ ਤਰਜੀਹ ਹੈ। ਅਸੀਂ ਵੱਖ-ਵੱਖ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਪਹਿਲਾਂ ਦੀ ਸ਼ੁਰੂਆਤ ਕਰਕੇ ਆਪਣੇ ਦੁਵੱਲੇ ਏਜੰਡੇ ਨੂੰ ਵਧਾਉਣ ਅਤੇ ਖੁਸ਼ਹਾਲ ਕਰਕੇ ਸਹਿਯੋਗ ਦੀ ਆਪਣੀ ਸੰਭਾਵਨਾ ਨੂੰ ਵਿਸ਼ਾਲ ਕਰਨਾ ਜਾਰੀ ਰੱਖਾਂਗੇ ਤਾਂ ਕਿ ਇਸ ਨੂੰ ਜ਼ਿਆਦਾ ਨਤੀਜਾ ਮੁਖੀ ਬਣਾਇਆ ਜਾ ਸਕੇ।
ਭਾਰਤ ਅਤੇ ਰੂਸ ਦੀ ਅਰਥਵਿਵਸਥਾ ਊਰਜਾ ਦੇ ਖੇਤਰ ਵਿੱਚ ਇੱਕ ਦੂਜੇ ਦੀ ਪੂਰਕ ਹੈ। ਅਸੀਂ ਦੋਨੋਂ ਦੇਸ਼ਾਂ ਦਰਮਿਆਨ ‘ਊਰਜਾ ਪੁਲ’ ਦਾ ਨਿਰਮਾਣ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਊਰਜਾ ਸਹਿਯੋਗ ਦੇ ਸਾਰੇ ਖੇਤਰਾਂ ਜਿਵੇਂ ਪ੍ਰਮਾਣੂ, ਹਾਈਡਰੋਕਾਰਬਨ, ਹਾਈਡਲ ਤੇ ਅਖੁੱਟ ਊਰਜਾ ਸਰੋਤਾਂ ਅਤੇ ਊਰਜਾ ਦਕਸ਼ਤਾ ਵਿੱਚ ਸੁਧਾਰ ਕਰਨ ਲਈ ਦੁਵੱਲੇ ਸਬੰਧਾਂ ਦਾ ਵਿਸਥਾਰ ਕਰਾਂਗੇ।
ਭਾਰਤ ਅਤੇ ਰੂਸ ਨੇ ਇਸ ‘ਤੇ ਧਿਆਨ ਦਿੱਤਾ ਹੈ ਕਿ ਕੁਦਰਤੀ ਗੈਸ ਦੀ ਜ਼ਿਆਦਾ ਵਰਤੋਂ ਆਰਥਿਕ ਪੱਖੀ ਅਤੇ ਵਾਤਾਵਰਣ ਪੱਖੀ ਹੈ ਜਿਹੜੀ ਕਿ ਆਲਮੀ ਊਰਜਾ ਬਜ਼ਾਰ ਦਾ ਜ਼ਰੂਰੀ ਹਿੱਸਾ ਬਣ ਗਈ ਹੈ, ਇਹ ਗਰੀਨਹਾਊਸ ਗੈਸਾਂ ਦੀ ਨਿਕਾਸੀ ਘਟਾਉਣ ਲਈ ਅਹਿਮ ਹੈ ਅਤੇ ਜਲਵਾਯੂ ਤਬਦੀਲੀ ‘ਤੇ ਪੈਰਿਸ ਸਮਝੌਤੇ ਦੇ ਪ੍ਰਵਾਧਾਨਾਂ ਨੂੰ ਪੂਰਾ ਕਰਨ ਅਤੇ ਨਾਲ ਹੀ ਟਿਕਾਊ ਆਰਥਿਕ ਵਿਕਾਸ ਹਾਸਲ ਕਰਨ ਵਿੱਚ ਸਹਾਇਤਾ ਕਰੇਗੀ। ਪ੍ਰਮਾਣੂ ਊਰਜਾ ਦੀ ਸ਼ਾਂਤਮਈ ਵਰਤੋਂ ਵਿੱਚ ਸਹਿਯੋਗ ਦੋਨਾਂ ਦੇਸ਼ਾਂ ਦੀ ਰਣਨੀਤਕ ਭਾਈਵਾਲੀ ਦੇ ਰੂਪ ਵਿੱਚ ਉੱਭਰਿਆ ਹੈ ਜੋ ਭਾਰਤ ਦੀ ਊਰਜਾ ਸੁਰੱਖਿਆ ਵਿੱਚ ਯੋਗਦਾਨ ਕਰਦਾ ਹੈ ਅਤੇ ਵਿਆਪਕ ਵਿਗਿਆਨਕ ਅਤੇ ਤਕਨੀਕੀ ਸਹਿਯੋਗ ਨੂੰ ਸਰਗਰਮ ਕਰਦਾ ਹੈ। ਦੋਨੋਂ ਪੱਖਾਂ ‘ਤੇ ਠੋਸ ਉਪਰਾਲਿਆਂ ਨਾਲ ਕੁਡਨਕੁਲਮ ਸਾਈਟ ‘ਤੇ ਪ੍ਰਮਾਣੂ ਊਰਜਾ ਪ੍ਰੋਜੈਕਟ ਨੂੰ ਅੱਗੇ ਵਧਾਉਣ ਅਤੇ ਇਸ ਨੂੰ ਭਾਰਤ ਦੇ ਸਭ ਤੋਂ ਵੱਡੇ ਊਰਜਾ ਕੇਂਦਰਾਂ ਵਿੱਚੋਂ ਇੱਕ ਵਿੱਚ ਬਦਲਣ ਸਮੇਤ ਸਾਡੀ ਸਿਵਲ ਪ੍ਰਮਾਣੂ ਭਾਈਵਾਲੀ ਵਿੱਚ ਸਥਿਰ ਅਤੇ ਸਪੱਸ਼ਟ ਉਪਲੱਬਧੀਆਂ ਦੀ ਇੱਕ ਲੜੀ ਰਹੀ ਹੈ। ਅਸੀਂ ਕੁਡਨਕੁਲਮ ਪ੍ਰਮਾਣੂ ਊਰਜਾ ਪਲਾਂਟ ਦੇ ਯੂਨਿਟ 5 ਅਤੇ 6 ਲਈ ਆਮ ਢਾਂਚਾਗਤ ਸਮਝੌਤਾ ਅਤੇ ਕਰੈਡਿਟ ਪ੍ਰੋਟੋਕੋਲ ਦੇ ਸਮਾਪਨ ਦਾ ਸੁਆਗਤ ਕਰਦੇ ਹਾਂ। ਅਸੀਂ 11 ਦਸੰਬਰ, 2014 ਨੂੰ ਦੋਨੋਂ ਦੇਸ਼ਾਂ ਵਿਚਕਾਰ ਹਸਤਾਖਰ ਕੀਤੇ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਵਿੱਚ ਸਹਿਯੋਗ ਨੂੰ ਮਜ਼ਬੂਤ ਬਣਾਉਣ ਲਈ ਰਣਨੀਤਕ ਦ੍ਰਿਸ਼ਟੀ ਨਾਲ ਲਾਗੂ ਕਰਨ ਦੀ ਦਿਸ਼ਾ ਵਿੱਚ ਕੰਮ ਕਰਾਂਗੇ। ਭਾਰਤ-ਰੂਸ ਸਹਿਯੋਗ ਦੇ ਭਵਿੱਖ ਵਿੱਚ ਪ੍ਰਮਾਣੂ ਊਰਜਾ, ਪ੍ਰਮਾਣੂ ਈਂਧਣ ਚੱਕਰ ਅਤੇ ਪ੍ਰਮਾਣੂ ਵਿਗਿਆਨ ਅਤੇ ਟੈਕਨੋਲੋਜੀ ਨੂੰ ਕਵਰ ਕਰਨ ਵਾਲੀ ਵਿਸਥਾਰਤ ਪਹੁੰਚ ਵਿੱਚ ਬਹੁਤ ਵੱਡਾ ਵਾਅਦਾ ਹੈ। ਭਾਰਤ ਅਤੇ ਰੂਸ ਦਰਮਿਆਨ ਪ੍ਰਮਾਣੂ ਊਰਜਾ ਖੇਤਰ ਵਿੱਚ ਵਧ ਰਹੀ ਭਾਈਵਾਲੀ ਨੇ ਭਾਰਤ ਸਰਕਾਰ ਦੀ ‘ਮੇਕ ਇਨ ਇੰਡੀਆ’ ਪਹਿਲ ਤਹਿਤ ਭਾਰਤ ਵਿੱਚ ਉੱਨਤ ਪ੍ਰਮਾਣੂ ਨਿਰਮਾਣ ਸਮਰੱਥਾਵਾਂ ਦੇ ਵਿਕਾਸ ਲਈ ਮੌਕੇ ਖੋਲ੍ਹੇ ਹਨ। ਭਾਰਤ ਅਤੇ ਰੂਸ ਨੇ 24 ਦਸੰਬਰ, 2015 ਨੂੰ ‘ਭਾਰਤ ਵਿੱਚ ਸਥਾਨੀਕਰਨ ਲਈ ਐਕਸ਼ਨ ਪ੍ਰੋਗਰਾਮ’ ਨੂੰ ਗੰਭੀਰਤਾ ਪੂਰਨ ਲਾਗੂ ਕਰਨ ਲਈ ਵਚਨਬੱਧਤਾ ਪ੍ਰਗਟਾਈ ਅਤੇ ਆਪਣੇ ਪ੍ਰਮਾਣੂ ਉਦਯੋਗਾਂ ਨੂੰ ਨੇੜਤਾ ਨਾਲ ਜੁੜਨ ਅਤੇ ਠੋਸ ਸਹਿਯੋਗ ਨੂੰ ਵਧਾਉਣ ਲਈ ਉਤਸ਼ਾਹਿਤ ਕੀਤਾ।
ਅਸੀਂ ਰੂਸ ਸੰਘ ਦੇ ਆਕਰਟਿਕ ਸ਼ੈਲਫ ਵਿੱਚ ਹਾਈਡਰੋਕਾਰਬਨ ਦੀ ਖੋਜ ਅਤੇ ਵਰਤੋਂ ‘ਤੇ ਸੰਯੁਕਤ ਪ੍ਰੋਜੈਕਟ ਸ਼ੁਰੂ ਕਰਨ ਵਿੱਚ ਰੁਚੀ ਰੱਖਦੇ ਹਾਂ।
ਅਸੀਂ ਪਰਸਪਰ ਰੂਪ ਨਾਲ ਲਾਭਦਾਇਕ ਸਹਿਯੋਗ ਵਿਕਸਤ ਕਰਨ ਲਈ ਸਮੁੰਦਰੀ ਖੋਜ ਅਤੇ ਸਿਖਲਾਈ ਦੇ ਖੇਤਰ ਵਿੱਚ ਤਾਕਤ ਦਾ ਉਪਯੋਗ ਕਰਦੇ ਹੋਏ ਗਹਿਰੇ ਸਮੁੰਦਰ ਦੀ ਖੋਜ ਅਤੇ ਹਾਈਡਰੋਕਾਰਬਨ ਸਰੋਤਾਂ ਦੇ ਵਿਕਾਸ, ਪੌਲੀਮੈਟਾਲਿਕ ਨੋਡਿਊਲ ਅਤੇ ਹੋਰ ਸਮੁੰਦਰੀ ਸਰੋਤਾਂ ਦੇ ਖੇਤਰ ਵਿੱਚ ਆਪਸੀ ਰੂਪ ਨਾਲ ਲਾਭਕਾਰੀ ਸਹਿਯੋਗ ਦੀ ਸਮਰੱਥਾ ਦਾ ਉਪਯੋਗ ਕਰਨ ਲਈ ਸੰਯੁਕਤ ਰਣਨੀਤੀਆਂ ਦਾ ਵਿਕਾਸ ਕਰਾਂਗੇ।
ਅਸੀਂ ਦੋਨਾਂ ਦੇਸ਼ਾਂ ਦੀਆਂ ਊਰਜਾ ਕੰਪਨੀਆਂ ਵਿਚਕਾਰ ਭਾਰਤੀ ਖੇਤਰ ਵਿੱਚ ਮੌਜੂਦਾ ਊਰਜਾ ਸਟੇਸ਼ਨਾਂ ਨੂੰ ਆਧੁਨਿਕ ਬਣਾਉਣ ਅਤੇ ਨਵਿਆਂ ਦੇ ਨਿਰਮਾਣ ਵਿੱਚ ਸਹਿਯੋਗ ਦਾ ਸੁਆਗਤ ਕਰਦੇ ਹਾਂ।
ਅਸੀਂ ਟੈਕਨੋਲੋਜੀ ਨੂੰ ਸਾਂਝਾ ਕਰਕੇ ਵੱਖ-ਵੱਖ ਇਲਾਕਿਆਂ ਅਤੇ ਜਲਵਾਯੂ ਪ੍ਰਸਥਿਤੀਆਂ ਵਿੱਚ ਕੰਮ ਕਰਨ ਦਾ ਅਨੁਭਵ, ਜਲਵਾਯੂ ਅਨੁਕੂਲ ਅਤੇ ਸਸਤੇ ਊਰਜਾ ਸਰੋਤਾਂ ਦੇ ਨਿਰਮਾਣ ਅਤੇ ਪ੍ਰਚਾਰ ਲਈ ਊਰਜਾ ਕੁਸ਼ਲ ਟੈਕਨੋਲੋਜੀਆਂ ਦੇ ਉਪਯੋਗ ਦੇ ਜ਼ਰੀਏ ਇੱਕ ਦੂਜੇ ਦੇ ਦੇਸ਼ਾਂ ਵਿੱਚ ਸੰਯੁਕਤ ਪ੍ਰੋਜੈਕਟਾਂ ਨੂੰ ਵਿਕਸਤ ਕਰਨ ਦੀ ਕੋਸ਼ਿਸ਼ ਕਰਾਂਗੇ।
ਸਾਡੇ ਪ੍ਰਮੁੱਖ ਆਰਥਿਕ ਉਦੇਸ਼ਾਂ ਵਿੱਚ ਵਪਾਰ ਅਤੇ ਨਿਵੇਸ਼ ਦੇ ਵਿਸਥਾਰ ਅਤੇ ਵਸਤੂਆਂ ਅਤੇ ਸੇਵਾਵਾਂ ਵਿੱਚ ਵਪਾਰ ਦੀ ਵਿਭਿੰਨਤਾ ਸ਼ਾਮਲ ਹੈ, ਵਿਸ਼ੇਸ਼ ਰੂਪ ਨਾਲ ਦੋਨੋਂ ਦੇਸ਼ਾਂ ਵਿੱਚ ਦੁਵੱਲੇ ਵਪਾਰ ਵਿੱਚ ਉੱਚ ਟੈਕਨੋਲੋਜੀ ਉਤਪਾਦਾਂ ਦਾ ਹਿੱਸਾ ਵਧਾਉਣਾ, ਉਦਯੋਗਿਕ ਸਹਿਯੋਗ ਨੂੰ ਉਤਸ਼ਾਹਿਤ ਕਰਨਾ, ਉੰਦਮਤਾ ਅਤੇ ਨਿਵੇਸ਼ ਲਈ ਮਾਹੌਲ ਵਿੱਚ ਸੁਧਾਰ ਕਰਨਾ ਅਤੇ ਬੈਂਕਿੰਗ ਅਤੇ ਵਿੱਤੀ ਸਹਿਯੋਗ ਵਿੱਚ ਸਹਿਯੋਗ ਦੇਣਾ ਹੈ। ਅਸੀਂ ਰਣਨੀਤਕ ਭਾਈਵਾਲੀ ਦੇ ਅਗਲੇ ਪੜਾਅ ‘ਤੇ ਆਪਸੀ ਸਹਿਮਤੀ ਦੇ ਖੇਤਰਾਂ ਵਿੱਚ ਸੰਯੁਕਤ ਵਿਕਾਸ ਪ੍ਰੋਜੈਕਟਾਂ ਰਾਹੀਂ ਤੀਜੀ ਦੁਨੀਆ ਦੇ ਦੇਸ਼ਾਂ ਵਿੱਚ ਆਪਣੇ ਦੁਵੱਲੇ ਤਕਨੀਕੀ, ਆਰਥਿਕ ਅਤੇ ਵਿਗਿਆਨਕ ਸਹਿਯੋਗ ਦਾ ਵਿਸਥਾਰ ਕਰਾਂਗੇ।
ਅਸੀਂ ਹੋਰ ਕਰੰਸੀਆਂ ‘ਤੇ ਆਪਣੇ ਦੁਵੱਲੇ ਵਪਾਰ ਦੀ ਨਿਰਭਰਤਾ ਨੂੰ ਘੱਟ ਕਰਨ ਲਈ ਰਾਸ਼ਟਰੀ ਕਰੰਸੀ ਵਿੱਚ ਭਾਰਤ-ਰੂਸ ਵਪਾਰ ਦੇ ਨਿਪਟਾਰੇ ਨੂੰ ਪ੍ਰੋਤਸਾਹਨ ਦੇਣ ਦੇ ਆਪਣੇ ਉਪਰਾਲਿਆਂ ਨੂੰ ਉਤਸ਼ਾਹਿਤ ਕਰਾਂਗੇ। ਅਸੀਂ ਸੰਯੁਕਤ ਰੂਪ ਨਾਲ ਆਪਣੇ ਵਪਾਰਕ ਸਮੁਦਾਏ ਨੂੰ ਭਾਰਤੀ ਰਿਜਰਵ ਬੈਂਕ ਅਤੇ ਬੈਂਕ ਆਫ ਰਸ਼ੀਆ ਵੱਲੋਂ ਵਿਸਥਾਰਤ ਰਾਸ਼ਟਰੀ ਕਰੰਸੀਆਂ ਦੇ ਨਿਪਟਾਰੇ ਲਈ ਮੌਜੂਦਾ ਕਾਰਜਪ੍ਰਣਾਲੀ ਯੋਜਨਾਵਾਂ ਅਤੇ ਤੰਤਰਾਂ ਦਾ ਉਪਯੋਗ ਕਰਨ ਲਈ ਉਤਸ਼ਾਹਿਤ ਕਰਾਂਗੇ।
ਅਸੀਂ ਇੱਕ ਕਰੈਡਿਟ ਰੇਟਿੰਗ ਉਦਯੋਗ ਵਿਕਸਤ ਕਰਨ ਲਈ ਆਪਣੀ ਸਥਿਤੀ ਦਾ ਸਹਿਯੋਗ ਕਰਾਂਗੇ ਜੋ ਕਿ ਬਜ਼ਾਰ ਸਹਿਭਾਗੀਆਂ ਲਈ ਪਾਰਦਰਸ਼ੀ ਅਤੇ ਰਾਜਨੀਤੀ ਤੋਂ ਅਜ਼ਾਦ ਹੋਏਗੀ। ਇਸ ਮਾਅਨੇ ਵਿੱਚ ਅਸੀਂ ਕਰੈਡਿਟ ਰੇਟਿੰਗ ਦੇ ਖੇਤਰ ਵਿੱਚ ਆਪਣੇ ਕਾਨੂੰਨ ਦੀ ਇਕਰੂਪਤਾ ਦੇ ਅਵਸਰਾਂ ਦੀ ਖੋਜ ਦੇ ਨਾਲ ਨਾਲ ਸਥਾਨਕ ਕਰੈਡਿਟ ਰੇਟਿੰਗ ਏਜੰਸੀਆਂ ਦੀ ਰੇਟਿੰਗ ਨੂੰ ਪਛਾਣਨ ਦੇ ਉਦੇਸ਼ ਨਾਲ ਕੰਮ ਕਰਨ ਦਾ ਸਮਰਥਨ ਕਰਦੇ ਹਾਂ।
ਅਸੀਂ ਖੇਤਰੀ ਪੱਧਰ ‘ਤੇ ਆਰਥਿਕ ਸਹਿਯੋਗ ਵਿਕਸਤ ਕਰਨ ਦੇ ਮਹੱਤਵ ਨੂੰ ਸਵੀਕਾਰ ਕਰਦੇ ਹਾਂ। ਅਸੀਂ ਯੂਰੇਸ਼ੀਅਨ ਆਰਥਿਕ ਯੂਨੀਅਨ ਅਤੇ ਭਾਰਤ ਗਣਰਾਜ ਦੇ ਵਿਚਕਾਰ ਇੱਕ ਮੁਕਤ ਵਪਾਰ ਸਮਝੌਤੇ ‘ਤੇ ਜਲਦੀ ਵਾਰਤਾ ਦੀ ਸ਼ੁਰੂਆਤ ਕਰਨ ਦੀ ਸੁਵਿਧਾ ਪ੍ਰਦਾਨ ਕਰਾਂਗੇ।
ਅਸੀਂ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਖੇਤਰੀ ਸੰਪਰਕ ਦੇ ਪ੍ਰਭਾਵਸ਼ਾਲੀ ਤਰਕ ਦੀ ਸ਼ਲਾਘਾ ਕਰਦੇ ਹਾਂ। ਸਾਨੂੰ ਵਿਸ਼ਵਾਸ ਹੈ ਕਿ ਸੰਚਾਰ ਜ਼ਰੂਰ ਮਜ਼ਬੂਤ ਹੋਣਾ ਚਾਹੀਦਾ ਹੈ। ਇਹ ਪ੍ਰਭੂਸੱਤਾ ਦੇ ਸਬੰਧ ਵਿੱਚ ਸਾਰੇ ਪੱਖਾਂ ਦੀ ਗੱਲਬਾਤ ਅਤੇ ਸਹਿਮਤੀ ‘ਤੇ ਅਧਾਰਿਤ ਹੋਣਾ ਚਾਹੀਦਾ ਹੈ। ਅਸੀਂ ਪਾਰਦਰਸ਼ਤਾ, ਸਥਿਰਤਾ ਅਤੇ ਜ਼ਿੰਮੇਵਾਰੀ ਦੇ ਸਿਧਾਂਤਾਂ ਵੱਲੋਂ ਨਿਰਦੇਸ਼ਤ ਰੂਸੀ ਅਤੇ ਭਾਰਤੀ ਪੱਖ ਅੰਤਰਰਾਸ਼ਟਰੀ ਉੱਤਰ ਦੱਖਣੀ ਆਵਾਜਾਈ ਗਲਿਆਰੇ ਲਈ ਪ੍ਰਭਾਵੀ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਗਰੀਨ ਕੌਰੀਡੋਰ ਨੂੰ ਲਾਗੂ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਉਂਦੇ ਹਾਂ।
ਅਸੀਂ ਇਸ ਤੱਥ ਨੂੰ ਧਿਆਨ ਵਿੱਚ ਰੱਖਦੇ ਹਾਂ ਕਿ ਦੋਨੋਂ ਦੇਸ਼ ਨਵੀਨਤਮ ਵਿਗਿਆਨਕ ਪ੍ਰਗਤੀ ਅਤੇ ਨਵੀਨਤਾ ਦੇ ਅਧਾਰ ‘ਤੇ ਗਿਆਨ ਅਧਾਰਿਤ ਅਰਥਵਿਵਸਥਾਵਾਂ ਦੇ ਨਿਰਮਾਣ ਲਈ ਵਚਨਬੱਧ ਹਨ। ਅਸੀਂ ਪੁਲਾੜ ਟੈਕਨੋਲੋਜੀ, ਜਹਾਜ਼ਰਾਨੀ, ਨਵੀਂ ਸਮੱਗਰੀ, ਖੇਤੀਬਾੜੀ, ਸੂਚਨਾ ਅਤੇ ਸੰਚਾਰ ਟੈਕਨੋਲੋਜੀ, ਦਵਾਈਆਂ, ਫਾਰਮਾਸਿਊਟੀਕਲਜ਼, ਰੋਬੋਟਿਕਸ, ਨੈਨੋ ਟੈਕਨੋਲੋਜੀ ਅਤੇ ਸੁਪਰ ਕੰਪਿਊਟਿੰਗ ਟੈਕਨੋਲੋਜੀ, ਬਣਾਵਟੀ ਗਿਆਨ ਅਤੇ ਭੌਤਿਕ ਵਿਗਿਆਨ ਵਰਗੇ ਖੇਤਰਾਂ ਵਿੱਚ ਵਿਦੇਸ਼ੀ ਬਾਜ਼ਾਰਾਂ ਦੇ ਉੱਚ ਟੈਕਨੋਲੋਜੀ ਉਤਪਾਦਾਂ ਨੂੰ ਡਿਜ਼ਾਇਨ, ਵਿਕਾਸ, ਨਿਰਮਾਣ ਅਤੇ ਸਹਿਯੋਗ ਕਰਨ ਵਿੱਚ ਸਹਿਯੋਗ ਦਾ ਹੋਰ ਵਿਸਥਾਰ ਕਰਾਂਗੇ। ਅਸੀਂ ਦੋਨੋਂ ਦੇਸ਼ਾਂ ਦਰਮਿਆਨ ਉੱਚ ਟੈਕਨੋਲੋਜੀ ਵਿਚਕਾਰ ਸਹਿਯੋਗ ਲਈ ਉੱਚ ਪੱਧਰੀ ਕਮੇਟੀ ਦੀ ਸਥਾਪਨਾ ਦਾ ਸੁਆਗਤ ਕਰਦੇ ਹਾਂ।
ਅਸੀਂ ਬੁਨਿਆਦੀ ਸੁਵਿਧਾਵਾਂ ਦੇ ਆਧੁਨਿਕੀਕਰਨ ਦੇ ਉਦੇਸ਼ ਨਾਲ ਸੰਯੁਕਤ ਉਪਰਾਲਿਆਂ ਨੂੰ ਵਧਾਉਣ ਲਈ ਮਿਲ ਕੇ ਕੰਮ ਕਰਾਂਗੇ, ਸ਼ਹਿਰੀਕਰਨ ਚੁਣੌਤੀਆਂ ਦਾ ਸੰਯੁਕਤ ਰੂਪ ਵਿੱਚ ਜਵਾਬ ਦੇਣ, ਖਾਦ ਸੁਰੱਖਿਆ ਸੁਨਿਸ਼ਚਿਤ ਕਰਨ, ਜਲ ਅਤੇ ਵਣ ਸਰੋਤਾਂ ਦੀ ਸੰਭਾਲ ਕਰਨ ਅਤੇ ਆਰਥਿਕ ਸੁਧਾਰਾਂ ਅਤੇ ਛੋਟੇ ਅਤੇ ਦਰਮਿਆਨੇ ਉੱਦਮਾਂ ਦੇ ਵਿਕਾਸ ਅਤੇ ਹੁਨਰ ਵਿਕਾਸ ਵਿੱਚ ਰਾਸ਼ਟਰੀ ਪ੍ਰੋਗਰਾਮਾਂ ਦੇ ਸੰਚਾਲਨ ਵਿੱਚ ਅਨੁਭਵ ਨੂੰ ਸਾਂਝਾ ਕਰਨ ਅਤੇ ਤਰੀਕਿਆਂ ਦਾ ਪਤਾ ਕਰਾਂਗੇ।
ਅਸੀਂ ਇਸ ਖੇਤਰ ਵਿੱਚ ਆਪਣੇ ਦੋਨੋਂ ਦੇਸ਼ਾਂ ਦੀਆਂ ਮੌਜੂਦਾ ਸ਼ਕਤੀਆਂ ਅਤੇ ਸਰੋਤਾਂ ਦਾ ਪੂਰਾ ਲਾਭ ਉਠਾਉਣ ਦੇ ਉਦੇਸ਼ ਨਾਲ ਹੀਰਾ ਉਦਯੋਗ ਵਿੱਚ ਸਹਿਯੋਗ ਦੀ ਸੰਭਾਵਨਾ ਨੂੰ ਹੋਰ ਵਿਕਸਤ ਕਰਨ ਲਈ ਮਿਲ ਕੇ ਕੰਮ ਕਰਾਂਗੇ। ਅਸੀਂ ਹੀਰੇ ਦੇ ਬਜ਼ਾਰ ਵਿੱਚ ਪ੍ਰਵੇਸ਼ ਕਰਨ ਵਾਲੇ ਅਗਿਆਤ ਸਿੰਥੈਟਿਕ ਪੱਥਰਾਂ ਦੇ ਖ਼ਿਲਾਫ਼ ਹੋਣ ਅਤੇ ਹੀਰੇ ਲਈ ਜੈਨੇਰਿਕ ਬਜ਼ਾਰ ਪ੍ਰੋਗਰਾਮ ਦੇ ਵਿਕਾਸ ਦਾ ਸਮਰਥਨ ਕਰਨ ਲਈ ਆਪਣੇ ਸੰਯੁਕਤ ਉਪਰਾਲਿਆਂ ਨੂੰ ਤੇਜ ਕਰਾਂਗੇ।
ਜਹਾਜ਼ ਨਿਰਮਾਣ, ਨਦੀ ਨੇਵੀਗੇਸ਼ਨ ਅਤੇ ਸਮੁੰਦਰੀ ਪਾਣੀ ਵਿੱਚੋਂ ਲੂਣ ਨੂੰ ਹਟਾਉਣ ਦੀ ਟੈਕਨੋਲੋਜੀ ਵਿੱਚ ਰੂਸ ਦੀ ਮਜ਼ਬੂਤੀ ਨੂੰ ਪਛਾਣਦਿਆਂ ਭਾਰਤ ਵਿੱਚ ਵਿਆਪਕ ਨਦੀ ਪ੍ਰਣਾਲੀਆਂ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਤਕਨੀਕੀ ਜਲ ਸਪਲਾਈ ਅਤੇ ਨਹਿਰੀ ਜਲ ਮਾਰਗਾਂ, ਨਦੀ ਬੰਨ੍ਹ, ਬੰਦਰਗਾਹਾਂ ਅਤੇ ਕਾਰਗੋ ਕੰਟੇਨਰਾਂ ਦੇ ਵਿਕਾਸ ਲਈ ਸਾਂਝੇ ਪ੍ਰੋਜੈਕਟਾਂ ਨੂੰ ਤਿਆਰ ਕਰਨ ਲਈ ਅਸੀਂ ਮਿਲ ਕੇ ਕੰਮ ਕਰਾਂਗੇ।
ਅਸੀਂ ਉੱਚ ਗਤੀ ਵਾਲੀਆਂ ਰੇਲਾਂ, ਸਮਰਪਿਤ ਵਪਾਰਕ ਗਲਿਆਰਿਆਂ ਅਤੇ ਸਾਂਝੇ ਵਿਕਾਸ ਅਤੇ ਟੈਕਨੋਲੋਜੀ ਦੀ ਵਰਤੋਂ ਨਾਲ ਸੁਚਾਰੂ ਰੇਲ ਆਵਾਜਾਈ ਲਈ ਨਵੀਂ ਟੈਕਨੋਲੋਜੀ ਦੀ ਵਰਤੋਂ ਅਤੇ ਇੱਕ ਦੂਜੇ ਦੀ ਕਾਬਲੀਅਤ ਦਾ ਲਾਭ ਲੈਣ ਲਈ ਕਰਮਚਾਰੀਆਂ ਦੀ ਸਿਖਲਾਈ ਦੇ ਜ਼ਰੀਏ ਮਿਲ ਕੇ ਕੰਮ ਕਰਾਂਗੇ।
ਅਸੀਂ ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ ਖੇਤਰ ਵਿੱਚ ਮੌਜੂਦਾ ਸਮਰੱਥਾ ਦੀ ਵਰਤੋਂ ਲਈ ਖੇਤੀਬਾੜੀ ਅਤੇ ਖਾਦ ਵਸਤੂਆਂ ਦੇ ਬਜ਼ਾਰ ਦੀ ਪਹੁੰਚ ਨੂੰ ਇੱਕ ਦੂਜੇ ਦੇ ਦੇਸ਼ ਵਿੱਚ ਬਿਹਤਰ ਬਣਾਉਣ, ਖੋਜ ਅਤੇ ਵਿਕਾਸ ਜ਼ਰੀਏ ਸੰਯੁਕਤ ਰਣਨੀਤੀਆਂ ਨੂੰ ਵਿਕਸਤ ਕਰਨ, ਖੇਤੀ, ਕਟਾਈ, ਉਤਪਾਦਨ ਅਤੇ ਪ੍ਰੋਸੈੱਸਿੰਗ ਰਣਨੀਤੀਆਂ ਲਈ ਕੰਮ ਕਰਾਂਗੇ।
ਅਸੀਂ ਕੁਦਰਤੀ ਸਰੋਤਾਂ ਦੇ ਕਫਾਇਤੀ ਅਤੇ ਜਲਵਾਯੂ ਦੇ ਅਨੁਕੂਲ ਉਪਯੋਗ ਲਈ ਖਣਨ ਅਤੇ ਧਾਤੂ ਵਿਗਿਆਨ ਦੇ ਖੇਤਰ ਵਿੱਚ ਖੋਜ ਲਈ ਮੌਜੂਦਾ ਟੈਕਨੋਲੋਜੀ ਅਤੇ ਵਿਕਾਸ ਅਤੇ ਨਵੀਂ ਟੈਕਨੋਲੋਜੀ ਨੂੰ ਸਾਂਝਾ ਕਰਨ ਦੇ ਜ਼ਰੀਏ ਇੱਕ ਦੂਜੇ ਦੇ ਦੇਸ਼ ਵਿੱਚ ਕੁਦਰਤੀ ਸਰੋਤਾਂ ਦੇ ਪ੍ਰਭਾਵੀ ਉਪਯੋਗ ਲਈ ਸੰਯੁਕਤ ਪ੍ਰੋਜੈਕਟਾਂ ਦਾ ਪਤਾ ਲਗਾਉਣ ਲਈ ਮਿਲ ਕੇ ਕੰਮ ਕਰਾਂਗੇ।
ਸਾਨੂੰ ਪਤਾ ਹੈ ਕਿ ਭਾਰਤ 2020 ਤੱਕ ਤੀਜਾ ਸਭ ਤੋਂ ਵੱਡਾ ਹਵਾਬਾਜ਼ੀ ਬਜ਼ਾਰ ਬਣ ਜਾਏਗਾ ਅਤੇ ਇਸ ਸਬੰਧੀ ਇਹ ਮੰਨਿਆ ਜਾਂਦਾ ਹੈ ਕਿ ਭਾਰਤ ਸਰਕਾਰ ਦੀ ਖੇਤਰੀ ਸੰਪਰਕ ਯੋਜਨਾ ਸਾਂਝੇ ਉਤਪਾਦਨ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ, ਹਵਾਬਾਜ਼ੀ ਨਿਰਮਾਣ ਦੀ ਮੰਗ ਨੂੰ ਤਿਆਰ ਕਰਨ ਅਤੇ ਤੀਜੇ ਦੇਸ਼ਾਂ ਨੂੰ ਨਿਰਯਾਤ ਕਰਨ ਅਤੇ ਭਾਰਤ ਵਿੱਚ ਸਾਂਝੇ ਉੱਦਮ ਦੀ ਸਥਾਪਨਾ ਲਈ ਇੱਕ ਅਵਸਰ ਪ੍ਰਦਾਨ ਕਰਦੀ ਹੈ।
ਸਾਡਾ ਦੁਵੱਲਾ ਸੁਰੱਖਿਆ ਸਹਿਯੋਗ ਮਜ਼ਬੂਤ ਆਪਸੀ ਵਿਸ਼ਵਾਸ ‘ਤੇ ਵਿਕਸਤ ਹੋਇਆ ਹੈ। ਰੂਸ, ਭਾਰਤ ਨੂੰ ਆਧੁਨਿਕ ਸੈਨਾ ਟੈਕਨੋਲੋਜੀ ਦਾ ਨਿਰਯਾਤ ਕਰਦਾ ਹੈ। ਅਸੀਂ ਸੈਨਾ ਤਕਨੀਕੀ ਸਹਿਯੋਗ ਦੇ ਮੌਜੂਦਾ ਸਮਝੌਤਿਆਂ ਤਹਿਤ ਦੋਨੋਂ ਪੱਖਾਂ ਦੀ ਜ਼ਿੰਮੇਵਾਰੀ ਦੇ ਪਾਲਣ ਨਾਲ ਭਵਿੱਖੀ ਟੈਕਨੋਲੋਜੀਆਂ ਨੂੰ ਸਾਂਝਾ ਕਰਕੇ ਸੈਨਾ ਸਾਜ਼ੋ ਸਾਮਾਨ ਦੇ ਸੰਯੁਕਤ ਨਿਰਮਾਣ, ਸਹਿ-ਉਤਪਾਦਨ ਅਤੇ ਸਹਿ-ਵਿਕਾਸ ਨੂੰ ਹੋਰ ਵਧਾਵਾਂਗੇ।
ਅਸੀਂ ਸੈਨਾ ਤੋਂ ਸੈਨਾ ਸਹਿਯੋਗ ਦੀ ਉੱਚ ਪੱਧਰੀ ਗੁਣਵੱਤਾ ਪ੍ਰਤੀ ਕਾਰਜ ਕਰਾਂਗੇ। ਅਸੀਂ ਨਿਯਮਤ ਸਾਂਝਾ ਜ਼ਮੀਨੀ ਅਤੇ ਸਮੁੰਦਰੀ ਸੈਨਾ ਅਭਿਆਸ ਅਤੇ ਇੱਕ ਦੂਜੇ ਦੀਆਂ ਸੈਨਿਕ ਸੰਸਥਾਵਾਂ ਵਿੱਚ ਸਿਖਲਾਈ ਜਾਰੀ ਰੱਖਾਂਗੇ। ਇਸ ਸਾਲ ਅਸੀਂ ਪਹਿਲਾ ਤ੍ਰੈ-ਸੇਵਾ ਅਭਿਆਸ ‘ਇੰਦਰ-2017’ (INDRA–2017) ਕਰਾਂਗੇ।
ਅਸੀਂ ਸਮਾਜ ਦੇ ਲਾਭ ਲਈ ਪ੍ਰਾਸੰਗਿਕ ਟੈਕਨੋਲੋਜੀ ਦਾ ਉਪਯੋਗ ਕਰਨ ਲਈ ਪੁਲਾੜ ਖੋਜ ਵਿੱਚ ਦੁਵੱਲੇ ਸਹਿਯੋਗ ਲਈ ਢੁਕਵੇਂ ਮੌਕੇ ਦੇਖਦੇ ਹਾਂ।
ਅਸੀਂ ਕੁਦਰਤੀ ਆਫ਼ਤਾਂ ਦੀ ਰੋਕਥਾਮ ਅਤੇ ਪ੍ਰਤੀਕਿਰਿਆ ਲਈ ਸਾਂਝਾ ਕਾਰਜ ਜਾਰੀ ਰੱਖਾਂਗੇ।
ਅਸੀਂ ਰੂਸ ਦੇ ਦੂਰ ਪੂਰਵੀ ਖੇਤਰ ‘ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ ਆਪਣੇ ਖੇਤਰਾਂ ਅਤੇ ਰਾਜਾਂ ਦੇ ਵਿਚਕਾਰ ਜ਼ਿਆਦਾ ਸਹਿਯੋਗ ਵਧਾਉਣ ਅਤੇ ਸਰਗਰਮ ਰੂਪ ਨਾਲ ਵਧਾਉਣ ਦਾ ਇਰਾਦਾ ਰੱਖਦੇ ਹਾਂ।
ਭਾਰਤ ਅਤੇ ਰੂਸ 21ਵੀਂ ਸਦੀ ਵਿੱਚ ਅੰਤਰਰਾਸ਼ਟਰੀ ਸਬੰਧਾਂ ਦੇ ਵਿਕਾਸ ਦੀ ਪ੍ਰਕਿਰਤੀ ਅਤੇ ਸੰਭਾਵੀ ਪ੍ਰਕਿਰਿਆ ਦੇ ਪ੍ਰਤੀਬਿੰਬ ਦੇ ਰੂਪ ਵਿੱਚ ਅੰਤਰਰਾਸ਼ਟਰੀ ਸਬੰਧਾਂ ਵਿੱਚ ਬਹੁ ਧਰੁਵੀ ਆਲਮੀ ਵਿਕਾਸ ਦੀ ਸਥਾਪਨਾ ਦਾ ਸਬੰਧ ਰੱਖਦੇ ਹਨ। ਇਸ ਸਬੰਧ ਵਿੱਚ ਅਸੀਂ ਕਾਨੂੰਨ ਦੇ ਸ਼ਾਸਨ ਦੇ ਸਿਧਾਂਤਾਂ ਅਤੇ ਵਿਸ਼ਵ ਰਾਜਨੀਤੀ ਦੇ ਸੰਯੁਕਤ ਰਾਸ਼ਟਰ ਤਾਲਮੇਲ ਦੀ ਕੇਂਦਰੀ ਭੂਮਿਕਾ ਦੇ ਅਧਾਰ ‘ਤੇ ਅੰਤਰਰਾਸ਼ਟਰੀ ਸਬੰਧਾਂ ਦੀ ਪ੍ਰਣਾਲੀ ਨੂੰ ਲੋਕਤੰਤਰੀ ਕਰਨ ਲਈ ਸਹਿਯੋਗ ਵਧਾਵਾਂਗੇ। ਸਾਡਾ ਮੰਨਣਾ ਹੈ ਕਿ ਸੰਯੁਕਤ ਰਾਸ਼ਟਰ ਅਤੇ ਵਿਸ਼ੇਸ਼ ਰੂਪ ਨਾਲ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਸੁਧਾਰ ਦੀ ਲੋੜ ਹੈ ਤਾਂ ਕਿ ਇਸ ਨੂੰ ਸਮਕਾਲੀ ਅਸਲੀਅਤ ਦਾ ਜ਼ਿਆਦਾ ਪ੍ਰਤੀਨਿਧੀ ਬਣਾਇਆ ਜਾ ਸਕੇ ਅਤੇ ਉੱਭਰਦੀਆਂ ਚੁਣੌਤੀਆਂ ਅਤੇ ਖਤਰਿਆਂ ਲਈ ਹੋਰ ਜ਼ਿਆਦਾ ਪ੍ਰਭਾਵੀ ਢੰਗ ਨਾਲ ਜਵਾਬ ਦੇ ਸਕੇ। ਰੂਸ ਨੇ ਸੋਧੀ ਹੋਈ ਸੰਯੁਕਤ ਰਾਸ਼ਟਰੀ ਸੁਰੱਖਿਆ ਪਰਿਸ਼ਦ ਵਿੱਚ ਭਾਰਤ ਦੀ ਸਥਾਈ ਸੀਟ ਦੀ ਉਮੀਦਵਾਰੀ ਲਈ ਆਪਣੇ ਮਜ਼ਬੂਤ ਸਮਰਥਨ ਦੀ ਪੁਸ਼ਟੀ ਕੀਤੀ ਹੈ। ਅਸੀਂ ਸਾਕਾਰਾਤਮਕ ਇਕਜੁੱਟ ਆਲਮੀ ਏਜੰਡੇ ਦੀ ਪ੍ਰਗਤੀ ਦਾ ਸਮਰਥਨ ਕਰਾਂਗੇ, ਸ਼ਾਂਤੀ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਅਤੇ ਖੇਤਰੀ ਸਥਿਰਤਾ ਅਤੇ ਸੁਰੱਖਿਆ ਸੁਨਿਸ਼ਚਤ ਕਰਨ, ਚੁਣੌਤੀਆਂ ਅਤੇ ਖਤਰਿਆਂ ਦਾ ਸਾਹਮਣਾ ਕਰਨ ਅਤੇ ਸੰਕਟ ਸੰਕਲਪ ਲਈ ਸਹੀ ਤਾਲਮੇਲ ਨੂੰ ਸਰਗਰਮ ਰੂਪ ਵਿੱਚ ਪ੍ਰੋਤਸਾਹਨ ਦੇਣ ਲਈ ਅੰਤਰਰਾਸ਼ਟਰੀ ਕੋਸ਼ਿਸ਼ਾਂ ਦਾ ਪ੍ਰਭਾਵੀ ਰੂਪ ਨਾਲ ਸਮਰਥਨ ਕਰਾਂਗੇ।
ਅਸੀਂ ਅੰਤਰਰਾਸ਼ਟਰੀ ਰਾਜਨੀਤੀ, ਆਰਥਿਕ, ਵਿੱਤੀ ਅਤੇ ਸਮਾਜਿਕ ਸੰਸਥਾਵਾਂ ਵਿੱਚ ਲੋਕਤੰਤਰੀਕਰਨ ਅਤੇ ਸੁਧਾਰ ਨੂੰ ਪ੍ਰੋਤਸਾਹਨ ਦੇਣ ਲਈ ਕੰਮ ਕਰਾਂਗੇ ਤਾਂ ਕਿ ਉਹ ਅੰਤਰਰਾਸ਼ਟਰੀ ਸਮੁਦਾਏ ਦੇ ਸਾਰੇ ਮੈਂਬਰਾਂ ਦੇ ਹਿਤਾਂ ਦੀ ਬਿਹਤਰ ਵਿਵਸਥਾ ਕਰ ਸਕਣ। ਅਸੀਂ ਕਿਸੇ ਇੱਕਤਰਫ਼ਾ ਜਾਂ ਪ੍ਰਭੂਸੱਤਾ ਪ੍ਰਤੀ ਸਨਮਾਨ ਦੀ ਕਮੀ, ਮੁੱਖ ਮੁੱਦਿਆਂ ਅਤੇ ਦੇਸ਼ਾਂ ਦੇ ਜਾਇਜ਼ ਹਿਤਾਂ ਦੀ ਅਣਦੇਖੀ ਕਰਨ ਦਾ ਵਿਰੋਧ ਕਰਦੇ ਹਾਂ। ਵਿਸ਼ੇਸ਼ ਰੂਪ ਨਾਲ ਅਸੀਂ ਦਬਾਅ ਬਣਾਉਣ ਦੇ ਸਾਧਨ ਦੇ ਰੂਪ ਵਿੱਚ ਰਾਜਨੀਤਕ ਅਤੇ ਆਰਥਿਕ ਰੋਕਾਂ ਦੇ ਇੱਕਤਰਫਾ ਉਪਯੋਗ ਨੂੰ ਸਵੀਕਾਰ ਨਹੀਂ ਕਰਦੇ।
ਅਸੀਂ ਬ੍ਰਿਕਸ ਦੇ ਅੰਦਰ ਉਪਯੋਗੀ ਸਹਿਯੋਗ ਨੂੰ ਅੱਗੇ ਵਧਾਉਣ ਦਾ ਇਰਾਦਾ ਰੱਖਦੇ ਹਾਂ ਜੋ ਸਾਡੇ ਸੰਯੁਕਤ ਉਪਰਾਲਿਆਂ ਦੇ ਨਤੀਜੇ ਵਜੋਂ ਵਿਸ਼ਵ ਵਿਆਪੀ ਮਾਮਲਿਆਂ ਵਿੱਚ ਲਗਾਤਾਰ ਇਸ ਦੀ ਅਧਿਕਾਰਕ ਅਤੇ ਪ੍ਰਭਾਵਸ਼ਾਲੀ ਭੂਮਿਕਾ ਨੂੰ ਵਧਾਉਂਦਾ ਹੈ।
ਅਸੀਂ ਡਬਲਿਊਟੀਓ, ਜੀ 20 ਅਤੇ ਸ਼ੰਘਾਈ ਸਹਿਯੋਗ ਸੰਗਠਨ, ਨਾਲ ਹੀ ਰੂਸ-ਭਾਰਤ-ਚੀਨ ਸਹਿਯੋਗ ਸਮੇਤ ਹੋਰ ਬਹੁਪੱਖੀ ਮੰਚਾਂ ਅਤੇ ਸੰਗਠਨਾਂ ਦੇ ਅੰਦਰ ਸਹਿਯੋਗ ਨੂੰ ਵਿਕਸਿਤ ਕਰਨਾ ਜਾਰੀ ਰੱਖਾਂਗੇ।
ਸ਼ੰਘਾਈ ਸਹਿਯੋਗ ਸੰਗਠਨ ਵਿੱਚ ਭਾਰਤ ਦੀ ਮੈਂਬਰਸ਼ਿਪ, ਸ਼ਾਂਤੀ ਅਤੇ ਸਥਿਰਤਾ ਸੁਨਿਸ਼ਚਤ ਕਰਨ, ਯੁਰੇਸ਼ੀਆ ਅਤੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਹਾਸਲ ਕਰਨ ਦੇ ਨਾਲ ਨਾਲ ਸੰਗਠਨ ਦੇ ਅੰਤਰਰਾਸ਼ਟਰੀ ਪੱਧਰ ਨੂੰ ਬਿਹਤਰ ਬਣਾਉਣ ਲਈ ਸੰਗਠਨ ਦੀਆਂ ਸਮਰੱਥਾਵਾਂ ਨੂੰ ਕਾਫ਼ੀ ਵਧਾਏਗੀ।
ਅਸੀਂ ਸਾਂਝੇ ਸਿਧਾਂਤਾਂ ਦੇ ਅਧਾਰ ‘ਤੇ ਏਸ਼ੀਆ-ਪ੍ਰਸ਼ਾਂਤ ਖੇਤਰ ਵਿੱਚ ਇੱਕ ਖੁੱਲ੍ਹੀ, ਚੰਗੀ ਤਰ੍ਹਾਂ ਨਾਲ ਸੰਤੁਲਿਤ ਅਤੇ ਸਮਾਵੇਸ਼ੀ ਸੁਰੱਖਿਆ ਢਾਂਚਾ ਬਣਾਉਣ ਦੇ ਉਪਰਾਲਿਆਂ ਨੂੰ ਪੂਰਬ ਏਸ਼ੀਆ ਸਿਖਰ ਸੰਮੇਲਨ ਦੇ ਢਾਂਚੇ ਵਿੱਚ ਪ੍ਰਾਸੰਗਿਕ ਗੱਲਬਾਤ ਦੇ ਵਿਕਾਸ ਜ਼ਰੀਏ ਖੇਤਰ ਦੇ ਸਾਰੇ ਰਾਜਾਂ ਦੇ ਜਾਇਜ਼ ਹਿਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਰੀ ਰੱਖਾਂਗੇ।
ਅਸੀਂ ਦੂਜੇ ਦੇਸ਼ਾਂ ਦੇ ਅੰਦਰ ਤਬਦੀਲੀ ਦੀ ਅਗਵਾਈ ਕਰਨ ਲਈ ਪ੍ਰੋਤਸਾਹਿਤ ਕਰਦੇ ਹੋਏ ਮੱਧ ਪੂਰਬ ਅਤੇ ਉੱਤਰੀ ਅਫ਼ਰੀਕਾ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਕਰਨ ਦੇ ਚੁਣੌਤੀਪੂਰਨ ਮੁੱਦੇ ਅਤੇ ਸੀਰੀਆ ਦੇ ਸੰਕਟ ਦੇ ਨਿਪਟਾਰੇ, ਅਫ਼ਗ਼ਾਨਿਸਤਾਨ ਵਿੱਚ ਰਾਸ਼ਟਰੀ ਸੁਲ੍ਹਾ ਦੀ ਪ੍ਰਾਪਤੀ, ਮਾਸਕੋ ਸੰਵਾਦ ਦੇ ਸਹਿਮਤ ਢਾਂਚੇ ਦੇ ਨਾਲ ਨਾਲ ਰਾਸ਼ਟਰੀ ਪ੍ਰਭੂਸੱਤਾ ਦੇ ਸਿਧਾਂਤਾਂ ਅਤੇ ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਹੀਂ ਕਰਦੇ।
ਭਾਰਤ ਅਤੇ ਰੂਸ ਦੀ ਸਮੂਹਿਕ ਵਿਨਾਸ਼ ਦੇ ਹਥਿਆਰਾਂ ਦੇ ਪ੍ਰਸਾਰ ਨੂੰ ਰੋਕਣ ਲਈ ਸਾਂਝੀ ਵਚਨਬੱਧਤਾ ਹੈ। ਰੂਸ ਨੂੰ ਯਕੀਨ ਹੈ ਕਿ ਬਹੁਪੱਖੀ ਨਿਰਯਾਤ ਨਿਯੰਤਰਣ ਸ਼ਾਸਨਾਂ ਵਿੱਚ ਭਾਰਤ ਦੀ ਸ਼ਮੂਲੀਅਤ ਉਸ ਦੇ ਵਿਕਾਸ ਵਿੱਚ ਯੋਗਦਾਨ ਪਾਏਗੀ। ਇਸ ਸੰਦਰਭ ਵਿੱਚ ਰੂਸ ਨੇ ਪ੍ਰਮਾਣੂ ਸਪਲਾਈਕਰਤਾ ਸਮੂਹ ਅਤੇ ਵਾਸੀਨਾਰ ਵਿਵਸਥਾ ਵਿੱਚ ਮੈਂਬਰਸ਼ਿਪ ਲਈ ਭਾਰਤ ਦੀਆਂ ਅਰਜ਼ੀਆਂ ਦਾ ਸੁਆਗਤ ਕੀਤਾ ਹੈ ਅਤੇ ਇਨ੍ਹਾਂ ਨਿਰਯਾਤ ਨਿਯੰਤਰਣ ਸ਼ਾਸਨਾਂ ਵਿੱਚ ਭਾਰਤ ਦੇ ਸਭ ਤੋਂ ਜਲਦੀ ਪ੍ਰਵੇਸ਼ ਲਈ ਮਜ਼ਬੂਤ ਸਮਰਥਨ ਨੂੰ ਦੁਹਰਾਉਂਦਾ ਹੈ।
ਅਸੀਂ ਦਹਿਸ਼ਤਗਰਦੀ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਦੀ ਸਖ਼ਤੀ ਨਾਲ ਨਿੰਦਾ ਕਰਦੇ ਹਾਂ ਅਤੇ ਇਸ ਗੱਲ ‘ਤੇ ਜ਼ੋਰ ਦਿੰਦੇ ਹਾਂ ਕਿ ਦਹਿਸ਼ਤਗਰਦੀ ਦੀ ਕੋਈ ਵੀ ਗਤੀਵਿਧੀ ਜੋ ਕਿਸੇ ਵਿਚਾਰਧਾਰਾ, ਧਾਰਮਿਕ, ਰਾਜਨੀਤਕ, ਜਾਤੀ, ਨਸਲੀ ਜਾਂ ਹੋਰ ਕਿਸੇ ਕਾਰਨਾਂ ਦੇ ਅਧਾਰ ‘ਤੇ ਹੋਵੇ, ਉਹ ਨਿਆਂਇਕ ਨਹੀਂ ਹੋ ਸਕਦੀ। ਅਸੀਂ ਇਕੱਠੇ ਅੰਤਰਰਾਸ਼ਟਰੀ ਦਹਿਸ਼ਤਗਜਰਦੀ ਦਾ ਟਾਕਰਾ ਕਰਨ ਲਈ ਉਪਰਾਲੇ ਜਾਰੀ ਰੱਖਾਂਗੇ ਜਿਹੜੇ ਕਿ ਸ਼ਾਂਤੀ ਅਤੇ ਸੁਰੱਖਿਆ ਬਣਾਏ ਰੱਖਣ ਲਈ ਵੱਡਾ ਖਤਰਾ ਹਨ। ਸਾਨੂੰ ਵਿਸ਼ਵਾਸ ਹੈ ਕਿ ਤੇਜੀ ਨਾਲ ਫੈਲ ਰਹੇ ਇਸ ਖਤਰੇ ਨੂੰ ਰੋਕਣ ਲਈ ਸਮੁੱਚੇ ਆਲਮੀ ਭਾਈਚਾਰੇ ਨੂੰ ਦੋਹਰੇ ਅਤੇ ਚੋਣਵੇਂ ਮਾਪਦੰਡਾਂ ਤੋਂ ਬਿਨਾਂ ਯੂਐੱਨ ਚਾਰਟਰ ਅਤੇ ਅੰਤਰਰਾਸ਼ਟਰੀ ਕਾਨੂੰਨੀ ਅਨੁਸਾਰ ਸਮੂਹਿਕ ਨਿਰਣਾਇਕ ਸਮੂਹਿਕ ਪ੍ਰਤੀਕਿਰਿਆ ਕਰਨ ਦੀ ਲੋੜ ਹੈ। ਅਸੀਂ ਸਾਰੇ ਦੇਸ਼ਾਂ ਅਤੇ ਸੰਸਥਾਵਾਂ ਨੂੰ ਬੇਨਤੀ ਕਰਦੇ ਹਾਂ ਕਿ ਦਹਿਸ਼ਤਗਰਦੀ ਦੇ ਜਾਲ ਨੂੰ ਤੋੜਨ, ਉਨ੍ਹਾਂ ਦੇ ਵਿੱਤ ਪੋਸ਼ਣ, ਦਹਿਸ਼ਤਗਰਦਾਂ ਦੀਆਂ ਸਰਹੱਦੋਂ ਪਾਰ ਦਹਿਸ਼ਤਗਰਦੀ ਗਤੀਵਿਧੀਆਂ ਨੂੰ ਰੋਕਣ ਲਈ ਗੰਭੀਰਤਾ ਨਾਲ ਕੰਮ ਕਰਨ। ਅਸੀਂ ਇਸ ਮੁਸੀਬਤ ਨਾਲ ਨਿਪਟਣ ਲਈ ਕੌਮਾਂਤਰੀ ਦਹਿਸ਼ਤਗਰਦੀ ਵਿਰੋਧੀ ਮਾਪਦੰਡਾਂ ਅਤੇ ਕਾਨੂੰਨੀ ਰੂਪਰੇਖਾ ਨੂੰ ਮਜ਼ਬੂਤ ਕਰਨ ਲਈ ਅੰਤਰਰਾਸ਼ਟਰੀ ਦਹਿਸ਼ਤਗਰਦੀ ‘ਤੇ ਵਿਆਪਕ ਸੰਮੇਲਨ ‘ਤੇ ਗੱਲਬਾਤ ਦੇ ਜਲਦੀ ਨਤੀਜੇ ਦੀ ਮੰਗ ਕਰਦੇ ਹਾਂ।
ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੇ ਉਪਯੋਗ ਵਿੱਚ ਸੁਰੱਖਿਆ ਪ੍ਰਦਾਨ ਕਰਨ ਲਈ ਆਮ ਦ੍ਰਿਸ਼ਟੀਕੋਣ ਸਾਂਝਾ ਕਰਨ ਦੇ ਸੰਦਰਭ ਵਿੱਚ ਅਸੀਂ ਆਲਮੀ ਇੰਟਰਨੈੱਟ ਸ਼ਾਸਨ ਵਿੱਚ ਲੋਕਤੰਤਰੀਕਰਣ ਦੇ ਅਧਾਰ ਅਤੇ ਬਹੁਰਾਸ਼ਟਰੀ ਹਿੱਤਧਾਰਕਾਂ ਦੀ ਪ੍ਰਧਾਨਤਾ ਨਾਲ ਰਾਸ਼ਟਰਾਂ ਦੇ ਜ਼ਿੰਮੇਵਾਰ ਵਿਵਹਾਰ ਦੇ ਸਰਬਵਿਆਪੀ ਨਿਯਮਾਂ, ਮਿਆਰਾਂ ਅਤੇ ਸਿਧਾਂਤਾਂ ਦੇ ਵਿਕਾਸ ਲਈ ਇਕੱਠੇ ਕੰਮ ਕਰਨਾ ਚਾਹੁੰਦੇ ਹਾਂ।
ਅਸੀਂ ਸੂਚਨਾ ਅਤੇ ਸੰਚਾਰ ਟੈਕਨੋਲੋਜੀ ਦੇ ਉਪਯੋਗ ਵਿੱਚ ਸੁਰੱਖਿਆ ਦੇ ਖੇਤਰ ਵਿੱਚ ਸਹਿਯੋਗ ‘ਤੇ ਭਾਰਤ-ਰੂਸ ਅੰਤਰਾਸ਼ਟਰੀ ਸਮਝੌਤੇ ਦੇ ਅਧਾਰ ‘ਤੇ ਇਸ ਖੇਤਰ ਵਿੱਚ ਦੁਵੱਲੀ ਗੱਲਬਾਤ ਨੂੰ ਸਰਗਰਮ ਕਰਨ ਦੀ ਲੋੜ ਨੂੰ ਸਵੀਕਾਰ ਕਰਦੇ ਹਾਂ। ਭਾਰਤ ਅਤੇ ਰੂਸ ਦੇ ਲੋਕਾਂ ਦੇ ਵਿਚਕਾਰ ਗਹਿਰੇ ਆਪਸੀ ਹਿੱਤ, ਹਮਦਰਦੀ ਅਤੇ ਸਨਮਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਸੱਭਿਆਚਾਰ ਅਤੇ ਖੇਡਾਂ ਦੇ ਖੇਤਰ ਵਿੱਚ ਦੁਵੱਲੇ ਸੰਪਰਕ ਨੂੰ ਹੋਰ ਵਿਕਸਤ ਕਰਨ ਵਿੱਚ ਯੋਗਦਾਨ ਦੇਵਾਂਗੇ ਜਿਸ ਵਿੱਚ ਸਾਲਾਨਾ ਤਿਓਹਾਰ ਅਤੇ ਅਦਾਨ-ਪ੍ਰਦਾਨ ਵੀ ਸ਼ਾਮਲ ਹੈ। ਅਸੀਂ 2017-18 ਵਿੱਚ ਭਾਰਤ ਅਤੇ ਰੂਸ ਦੇ ਵਿਚਕਾਰ ਰਾਜਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਨੂੰ ਯਾਦਗਾਰੀ ਬਣਾਉਣ ਲਈ ਅਸੀਂ ਦੋਨਾਂ ਦੇਸ਼ਾਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰੋਗਰਾਮ ਕਰਾਉਣ ਦਾ ਸੁਆਗਤ ਕਰਦੇ ਹਾਂ।
ਸਿੱਖਿਆ ਦੇ ਖੇਤਰ ਵਿੱਚ ਦੁਵੱਲਾ ਸਹਿਯੋਗ ਵੱਡੇ ਮੌਕੇ ਪ੍ਰਦਾਨ ਕਰਦਾ ਹੈ। ਅਸੀਂ ਸਿੱਖਿਆ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਯੂਨੀਵਰਸਿਟੀਆਂ ਅਤੇ ਅਕਾਦਮਿਕ ਸੰਸਥਾਵਾਂ ਵਿੱਚ ਸਿੱਧੇ ਸੰਪਰਕ ਨੂੰ ਉਤਸ਼ਾਹਤ ਕਰਕੇ ਅਤੇ ਦੋਨੋਂ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਸਹਾਇਤਾ ਪ੍ਰਦਾਨ ਕਰਕੇ ਕਾਰਜ ਕਰਾਂਗੇ।
ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਵਿੱਚ ਸਾਡਾ ਦੁਵੱਲਾ ਸਹਿਯੋਗ ਵੱਡੇ ਮੌਕਿਆਂ ਦੀ ਪੇਸ਼ਕਸ਼ ਕਰਦਾ ਹੈ। ਅਸੀਂ ਜਲਵਾਯੂ ਤਬਦੀਲੀ, ਵਾਤਾਵਰਣ ਸੁਰੱਖਿਆ, ਸਾਫ਼ ਊਰਜਾ, ਸਾਈਬਰ ਸੁਰੱਖਿਆ, ਸਸਤੀ ਸਿਹਤ ਸੰਭਾਲ, ਸਮੁੰਦਰੀ ਜੀਵ ਵਿਗਿਆਨ ਆਦਿ ਵਰਗੀਆਂ ਆਲਮੀ ਚੁਣੌਤੀਆਂ ਦੇ ਹੱਲ ਲਈ ਮਿਲ ਕੇ ਕੰਮ ਕਰਨ ਅਤੇ ਵਿਗਿਆਨਕ ਖੋਜਾਂ ਅਤੇ ਸਾਂਝੇ ਹਿੱਤ ਦੇ ਤਰਜੀਹੀ ਖੇਤਰਾਂ ਦੀ ਪਛਾਣ ਕਰਨ ਲਈ ਵਚਨਬੱਧ ਹਾਂ। ਅਸੀਂ ਸਮਾਜਿਕ ਵਿਕਾਸ ਲਈ ਨਵੀਨਤਾ ਦੀ ਅਗਵਾਈ ਵਾਲੀ ਟੈਕਨੋਲੋਜੀ ਦੇ ਵਿਕਾਸ ਨੂੰ ਵਧਾਉਣ ਲਈ ਗਿਆਨ ਕੇਂਦਰਾਂ, ਮਾਨਸਿਕ ਕੁਨੈਕਟੀਵਿਟੀ ਅਤੇ ਵਿਗਿਆਨਕ ਗਲਿਆਰਿਆਂ ਦੇ ਨੈੱਟਵਰਕ ਨੂੰ ਵਧਾਉਣ ਲਈ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਵਾਤਾਵਰਣ ਅਤੇ ਲੋਕਾਂ ਦੇ ਲੋਕਾਂ ਨਾਲ ਸੰਪਰਕ ਦੇ ਵਿਕਾਸ ਨੂੰ ਅੱਗੇ ਵਧਾਉਣ ਦਾ ਇਰਾਦਾ ਰੱਖਦੇ ਹਾਂ ਜਿਸ ਵਿੱਚ ਵੀਜ਼ਾ ਵਿਵਸਥਾ ਨੂੰ ਅਸਾਨ ਬਾਣਉਣਾ ਵੀ ਸ਼ਾਮਿਲ ਹੈ।
ਸਾਨੂੰ ਪੂਰਾ ਭਰੋਸਾ ਹੈ ਕਿ ਭਾਰਤ ਅਤੇ ਰੂਸ ਦੋਨੋਂ ਸੁਹਿਰਦਤਾ ਅਤੇ ਆਪਸੀ ਲਾਭਕਾਰੀ ਭਾਈਵਾਲੀ ਲਈ ਆਦਰਸ਼ ਮਾਡਲ ਬਣੇ ਰਹਿਣਗੇ ਅਤੇ ਦੋਨੋਂ ਦੇਸ਼ਾਂ ਵਿਚਕਾਰ ਮਜ਼ਬੂਤ ਦੋਸਤੀ ਕਾਇਮ ਰਹੇਗੀ। ਦੁਵੱਲੇ ਸਬੰਧਾਂ ਵਿੱਚ ਸਾਂਝੇ ਦ੍ਰਿਸ਼ਟੀਕੋਣ ਦਾ ਨਿਰਮਾਣ ਕਰਨ ਦੇ ਮੱਦੇਨਜ਼ਰ ਅਸੀਂ ਆਪਣੇ ਦੇਸ਼ਾਂ ਅਤੇ ਸਮੁੱਚੇ ਅੰਤਰਰਾਸ਼ਟਰੀ ਭਾਈਚਾਰੇ ਲਈ ਭਾਰਤ-ਰੂਸ ਅਤੇ ਵਿਸ਼ੇਸ਼ ਰੂਪ ਨਾਲ ਵਿਸ਼ੇਸ਼ ਅਧਿਕਾਰ ਪ੍ਰਾਪਤ ਭਾਈਵਾਲੀ ਦੀਆਂ ਵਿਆਪਕ ਸੰਭਾਵਨਾਵਾਂ ਨੂੰ ਸਾਕਾਰ ਕਰਨ ਵਿੱਚ ਸਫਲ ਹੋਵਾਂਗੇ।
***
AKT/AK