Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਿਪਬਲਿਕ ਪਲੇਨਰੀ ਸਮਿਟ 2025 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਰਿਪਬਲਿਕ ਪਲੇਨਰੀ ਸਮਿਟ 2025 ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਨਮਸਕਾਰ!

ਤੁਸੀਂ ਲੋਕ ਸਭ ਥੱਕ ਗਏ ਹੋਵੋਗੇ, ਅਰਣਬ ਦੀ ਉੱਚੀ ਅਵਾਜ ਨਾਲ ਕੰਨ ਤਾਂ ਜ਼ਰੂਰ ਥੱਕ ਗਏ ਹੋਣਗੇ,  ਬੈਠੋ ਅਰਣਬ, ਹਾਲੇ ਚੋਣਾਂ ਦਾ ਮੌਸਮ ਨਹੀਂ ਹੈ। ਸਭ ਤੋਂ ਪਹਿਲਾਂ ਤਾਂ ਮੈਂ ਰਿਪਬਲਿਕ ਟੀਵੀ ਨੂੰ ਉਸ ਦੇ ਇਸ ਅਭਿਨਵ ਪ੍ਰਯੋਗ ਲਈ ਬਹੁਤ ਵਧਾਈ ਦਿੰਦਾ ਹਾਂ।  ਤੁਸੀਂ ਲੋਕ ਨੌਜਵਾਨਾਂ ਨੂੰ ਗ੍ਰਾਸਰੂਟ ਲੇਵਲ ‘ਤੇ ਇੰਵੌਲਵ ਕਰਕੇ,  ਇੰਨਾ ਵੱਡਾ ਕੰਪਟੀਸ਼ਨ ਕਰਵਾ ਕੇ ਇੱਥੇ ਲਿਆਏ ਹਾਂ।  ਜਦੋਂ ਦੇਸ਼ ਦਾ ਯੁਵਾ ਨੈਸ਼ਨਲ ਡਿਸਕੋਰਸ ਵਿੱਚ ਇੰਵੌਲਵ ਹੁੰਦਾ ਹੈ,  ਤਾਂ ਵਿਚਾਰਾਂ ਵਿੱਚ ਨਵੀਨਤਾ ਆਉਂਦੀ ਹੈ , ਉਹ ਪੂਰੇ ਵਾਤਾਵਰਣ ਵਿੱਚ ਇੱਕ ਨਵੀਂ ਊਰਜਾ ਭਰ ਦਿੰਦਾ ਹੈ ਅਤੇ ਇਹੀ ਊਰਜਾ ਇਸ ਸਮੇਂ ਅਸੀਂ ਇੱਥੇ ਮਹਿਸੂਸ ਵੀ ਕਰ ਰਹੇ ਹਾਂ।   ਇੱਕ ਤਰ੍ਹਾਂ ਨਾਲ ਨੌਜਵਾਨਾਂ ਦੀ ਇੰਵੌਲਵਮੈਂਟ ਨਾਲ ਅਸੀਂ ਹਰ ਬੰਧਨ ਨੂੰ ਤੋੜ ਪਾਂਉਦੇ ਹਾਂ,  ਸੀਮਾਵਾਂ  ਤੋਂ ਪਰ੍ਹੇ ਜਾ ਪਾਂਉਦੇ ਹਾਂ, ਫਿਰ ਵੀ ਕੋਈ ਵੀ ਟੀਚਾ  ਅਜਿਹਾ ਨਹੀਂ ਰਹਿੰਦਾ,  ਜਿਸ ਨੂੰ ਪਾਇਆ ਨਾ ਜਾ ਸਕੇ।  ਕੋਈ ਮੰਜ਼ਿਲ ਅਜਿਹੀ ਨਹੀਂ ਰਹਿੰਦੀ ਜਿਸ ਤੱਕ ਪਹੁੰਚਿਆ ਨਾ ਜਾ ਸਕੇ। ਰਿਪਬਲਿਕ ਟੀਵੀ ਨੇ ਇਸ ਸਮਿਟ ਲਈ ਇੱਕ ਨਵੇਂ ਕੰਸੈਪਟ ‘ਤੇ ਕੰਮ ਕੀਤਾ ਹੈ।  ਮੈਂ ਇਸ ਸਮਿਟ ਦੀ ਸਫਲਤਾ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ ,  ਤੁਹਾਡਾ ਅਭਿਨੰਦਨ ਕਰਦਾ ਹਾਂ। ਅੱਛਾ ਮੇਰਾ ਵੀ ਇਸ ਵਿੱਚ ਥੋੜ੍ਹਾ ਸੁਆਰਥ ਹੈ,  ਇੱਕ ਤਾਂ ਮੈਂ ਪਿਛਲੇ ਦਿਨਾਂ ਤੋਂ ਲਗਿਆ ਹਾਂ, ਕਿ ਮੈਨੂੰ ਇੱਕ ਲੱਖ ਨੌਜਵਾਨਾਂ ਨੂੰ ਰਾਜਨੀਤੀ ਵਿੱਚ ਲਿਆਉਣਾ ਹੈ ਅਤੇ ਉਹ ਇੱਕ ਲੱਖ ਅਜਿਹੇ,  ਜੋ ਉਨ੍ਹਾਂ ਦੀ ਫੈਮਿਲੀ ਵਿੱਚ ਫਸਟ ਟਾਇਮਰ ਹੋਵੇ,  ਤਾਂ ਇੱਕ ਤਰ੍ਹਾਂ ਨਾਲ ਅਜਿਹੇ ਈਵੈਂਟ ਮੇਰਾ ਜੋ ਇਹ ਮੇਰਾ ਮਕਸਦ ਹੈ ਉਸ ਦਾ ਗਰਾਉਂਡ ਬਣਾ ਰਹੇ ਹਾਂ। ਦੂਜਾ ਮੇਰਾ ਨਿਜੀ ਲਾਭ ਹੈ,  ਨਿਜੀ ਲਾਭ ਇਹ ਹੈ ਕਿ 2029 ਵਿੱਚ ਜੋ ਵੋਟ ਕਰਨ ਜਾਣਗੇ ਉਨ੍ਹਾਂ ਨੂੰ ਪਤਾ ਹੀ ਨਹੀਂ ਹੈ ਕਿ 2014  ਦੇ ਪਹਿਲੇ ਅਖ਼ਬਾਰਾਂ ਦੀ ਹੈੱਡਲਾਈਨ ਕੀ ਹੋਇਆ ਕਰਦੀ ਸੀ ,  ਉਸ ਨੂੰ ਪਤਾ ਨਹੀਂ ਹੈ ,  10 – 10 ,  12 – 12 ਲੱਖ ਕਰੋੜ  ਦੇ ਘੁਟਾਲੇ ਹੁੰਦੇ ਸਨ ,  ਉਸ ਨੂੰ ਪਤਾ ਨਹੀਂ ਹੈ ਅਤੇ ਉਹ ਜਦੋਂ 2029 ਵਿੱਚ ਵੋਟ ਕਰਨ ਜਾਵੇਗਾ ,  ਤਾਂ ਉਸ ਦੇ ਸਾਹਮਣੇ ਕੰਪੈਰਿਜ਼ਨ ਲਈ ਕੁਝ ਨਹੀਂ ਹੋਵੇਗਾ ਅਤੇ ਇਸ ਲਈ ਮੈਨੂੰ ਉਸ ਕਸੌਟੀ ਤੋਂ ਪਾਰ ਹੋਣਾ ਹੈ ਅਤੇ ਮੈਨੂੰ ਪੱਕਾ ਵਿਸ਼ਵਾਸ ਹੈ,  ਇਹ ਜੋ ਗਰਾਉਂਡ ਬਣ ਰਿਹਾ ਹੈ ਨਾ,  ਉਹ ਉਸ ਕੰਮ ਨੂੰ ਪੱਕਾ ਕਰ ਦੇਵੇਗਾ।

ਸਾਥੀਓ,

ਅੱਜ ਪੂਰੀ ਦੁਨੀਆ ਕਹਿ ਰਹੀ ਹੈ ਕਿ ਇਹ ਭਾਰਤ ਦੀ ਸਦੀ ਹੈ, ਇਹ ਤੁਸੀਂ ਨਹੀਂ ਸੁਣਿਆ ਹੈ।  ਭਾਰਤ ਦੀਆਂ ਉਪਲਬਧੀਆਂ ਨੇ,  ਭਾਰਤ ਦੀਆਂ ਸਫਲਤਾਵਾਂ ਨੇ ਪੂਰੇ ਸੰਸਾਰ ਵਿੱਚ ਇੱਕ ਨਵੀਂ ਉਂਮੀਦ ਜਗਾਈ ਹੈ।  ਜਿਸ ਭਾਰਤ ਬਾਰੇ ਕਿਹਾ ਜਾਂਦਾ ਸੀ, ਇਹ ਆਪਣੇ ਆਪ ਵੀ ਡੁੱਬੇਗਾ ਅਤੇ ਸਾਨੂੰ ਵੀ ਲੈ ਡੁੱਬੇਗਾ, ਉਹ ਭਾਰਤ ਅੱਜ ਦੁਨੀਆ ਦੀ ਗ੍ਰੌਥ ਨੂੰ ਡ੍ਰਾਇਵ ਕਰ ਰਿਹਾ ਹੈ।  ਮੈਂ ਭਾਰਤ ਦੇ ਫਿਊਚਰ ਦੀ ਦਿਸ਼ਾ ਕੀ ਹੈ, ਇਹ ਸਾਨੂੰ ਅੱਜ ਦੇ ਸਾਡੇ ਕੰਮ ਅਤੇ ਸਿੱਧੀਆਂ ਤੋਂ ਪਤਾ ਚਲਦਾ ਹੈ। ਆਜ਼ਾਦੀ  ਦੇ 65 ਸਾਲ ਬਾਅਦ ਵੀ ਭਾਰਤ ਦੁਨੀਆ ਦੀ ਗਿਆਰ੍ਹਵੇਂ ਨੰਬਰ ਦੀ ਇਕੋਨਮੀ  ਸੀ।  ਬੀਤੇ ਦਹਾਕੇ ਵਿੱਚ ਅਸੀਂ ਦੁਨੀਆ ਦੇ ਪੰਜਵੇਂ ਨੰਬਰ ਦੀ ਇਕੋਨਮੀ ਬਣੇ,  ਅਤੇ ਹੁਣ ਓਨੀ ਹੀ ਤੇਜ਼ੀ ਨਾਲ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਜਾ ਰਹੇ ਹੈ।

ਸਾਥੀਓ,

ਮੈਂ ਤੁਹਾਨੂੰ 18 ਸਾਲ ਪਹਿਲਾਂ ਦੀ ਵੀ ਗੱਲ ਯਾਦ ਦਿਵਾਉਂਦਾ ਹਾਂ।  ਇਹ 18 ਸਾਲ ਦਾ ਖਾਸ ਕਾਰਨ ਹੈ ,  ਕਿਉਂਕਿ ਜੋ ਲੋਕ 18 ਸਾਲ ਦੀ ਉਮਰ  ਦੇ ਹੋਏ ਹਨ ,  ਜੋ ਪਹਿਲੀ ਵਾਰ ਵੋਟਰ ਬਣ ਰਹੇ ਹਾਂ ,  ਉਨ੍ਹਾਂ ਨੂੰ 18 ਸਾਲ ਦੇ ਪਹਿਲੇ ਦਾ ਪਤਾ ਨਹੀਂ ਹੈ,  ਇਸ ਲਈ ਮੈਂ ਉਹ ਅੰਕੜਾ ਲਿਆ ਹੈ।  18 ਸਾਲ ਪਹਿਲਾਂ ਯਾਨੀ 2007 ਵਿੱਚ ਭਾਰਤ ਦੀ annual GDP ,  ਇੱਕ ਲੱਖ ਕਰੋੜ ਡਾਲਰ ਤੱਕ ਪਹੁੰਚੀ ਸੀ। ਯਾਨੀ ਅਸਾਨ ਸ਼ਬਦਾਂ ਵਿੱਚ ਕਹੀਏ ਤਾਂ ਇਹ ਉਹ ਸਮਾਂ ਸੀ, ਜਦੋਂ ਇੱਕ ਸਾਲ ਵਿੱਚ ਭਾਰਤ ਵਿੱਚ ਇੱਕ ਲੱਖ ਕਰੋੜ ਡਾਲਰ ਦੀ ਇਕੋਨੌਮਿਕ ਐਕਟੀਵਿਟੀ ਹੁੰਦੀ ਸੀ। ਹੁਣ ਅੱਜ ਦੇਖੋ ਕੀ ਹੋ ਰਿਹਾ ਹੈ ? ਹੁਣ ਇੱਕ ਕੁਆਟਰ ਵਿੱਚ ਹੀ ਲਗਭਗ ਇੱਕ ਲੱਖ ਕਰੋੜ ਡਾਲਰ ਦੀ ਇਕੋਨੌਮਿਕ ਐਕਟੀਵਿਟੀ  ਹੋ ਰਹੀ ਹੈ।  ਇਸ ਦਾ ਕੀ ਮਤਲਬ ਹੋਇਆ ?  18 ਸਾਲ ਪਹਿਲਾਂ ਦੇ ਭਾਰਤ ਵਿੱਚ ਸਾਲ ਭਰ ਵਿੱਚ ਜਿੰਨੀ ਇਕੋਨੌਮਿਕ ਐਕਟੀਵਿਟੀ  ਹੋ ਰਹੀ ਸੀ ,  ਓਨੀ ਹੁਣ ਸਿਰਫ਼ ਤਿੰਨ ਮਹੀਨੇ ਵਿੱਚ ਹੋਣ ਲੱਗੀ ਹੈ। ਇਹ ਦਿਖਾਉਂਦਾ ਹੈ ਕਿ ਅੱਜ ਭਾਰਤ ਕਿੰਨੀ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ।  ਮੈਂ ਤੁਹਾਨੂੰ ਕੁਝ ਉਦਾਹਰਣਾਂ ਦੇਵਾਂਗਾ, ਜੋ ਦਿਖਾਉਂਦੀਆਂ ਹਨ ਕਿ ਬੀਤੇ ਇੱਕ ਦਹਾਕੇ ਵਿੱਚ ਕਿਵੇਂ ਵੱਡੇ ਬਦਲਾਅ ਵੀ ਆਏ ਅਤੇ ਨਤੀਜੇ ਵੀ ਆਏ। ਬੀਤੇ 10 ਵਰ੍ਹਿਆਂ ਵਿੱਚ,  ਅਸੀਂ 25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣ ਵਿੱਚ ਸਫਲ ਹੋਏ ਹਾਂ।  ਇਹ ਸੰਖਿਆ ਕਈ ਦੇਸ਼ਾਂ ਦੀ ਕੁੱਲ ਜਨਸੰਖਿਆ ਤੋਂ ਵੀ ਜ਼ਿਆਦਾ ਹੈ।  ਤੁਸੀਂ ਉਹ ਦੌਰ ਵੀ ਯਾਦ ਕਰੋ,  ਜਦੋਂ ਸਰਕਾਰ ਆਪਣੇ ਆਪ ਸਵੀਕਾਰ ਕਰਦੀ ਸੀ,  ਪ੍ਰਧਾਨ ਮੰਤਰੀ ਆਪਣੇ ਆਪ ਕਹਿੰਦੇ ਸਨ,  ਕਿ ਇੱਕ ਰੁਪਿਆ ਭੇਜਦੇ ਸੀ ਤਾਂ 15 ਪੈਸੇ ਗ਼ਰੀਬ ਤੱਕ ਪੁੱਜਦੇ ਸੀ, ਉਹ 85 ਪੈਸੇ ਕੌਣ ਪੰਜਾ ਖਾ ਜਾਂਦਾ ਸੀ ਅਤੇ ਇੱਕ ਅੱਜ ਦਾ ਦੌਰ ਹੈ। ਬੀਤੇ ਦਹਾਕੇ ਵਿੱਚ ਗ਼ਰੀਬਾਂ  ਦੇ ਖਾਤੇ ਵਿੱਚ,  DBT  ਦੇ ਜ਼ਰੀਏ,  Direct Benefit Transfer,  DBT ਦੇ ਜ਼ਰੀਏ 42 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਟ੍ਰਾਂਸਫਰ ਕੀਤੇ ਗਏ ਹਨ, 42 ਲੱਖ ਕਰੋੜ ਰੁਪਏ।  ਜੇਕਰ ਤੁਸੀਂ ਉਹ ਹਿਸਾਬ ਲਗਾ ਦਿਓ,  ਰੁਪਏ ਵਿੱਚੋਂ 15 ਪੈਸੇ ਵਾਲਾ, ਤਾਂ 42 ਲੱਖ ਕਰੋੜ ਦਾ ਕੀ ਹਿਸਾਬ ਨਿਕਲੇਗਾ?  ਸਾਥੀਓ,  ਅੱਜ ਦਿੱਲੀ ਤੋਂ ਇੱਕ ਰੁਪਿਆ ਨਿਕਲਦਾ ਹੈ,  ਤਾਂ 100 ਪੈਸੇ ਆਖਰੀ ਜਗ੍ਹਾ ਤੱਕ ਪਹੁੰਚਦੇ  ਹਨ ।

ਸਾਥੀਓ,

10 ਸਾਲ ਪਹਿਲਾਂ ਸੋਲਰ ਐਨਰਜੀ  ਦੇ ਮਾਮਲੇ ਵਿੱਚ ਭਾਰਤ ਦੀ ਦੁਨੀਆ ਵਿੱਚ ਕਿਤੇ ਗਿਣਤੀ ਨਹੀਂ ਹੁੰਦੀ ਸੀ।  ਲੇਕਿਨ ਅੱਜ ਭਾਰਤ ਸੋਲਰ ਐਨਰਜੀ ਕੈਪੇਸਿਟੀ  ਦੇ ਮਾਮਲੇ ਵਿੱਚ ਦੁਨੀਆ  ਦੀਆਂ ਟੌਪ – 5 countries ਵਿੱਚੋਂ ਹੈ।  ਅਸੀਂ ਸੋਲਰ ਐਨਰਜੀ ਕੈਪੇਸਿਟੀ ਨੂੰ 30 ਗੁਣਾ ਵਧਾਇਆ ਹੈ।  Solar module manufacturing ਵਿੱਚ ਵੀ 30 ਗੁਣਾ ਵਾਧਾ ਹੋਇਆ ਹੈ।  10 ਸਾਲ ਪਹਿਲਾਂ ਤਾਂ ਅਸੀਂ ਹੋਲੀ ਦੀ ਪਿਚਕਾਰੀ ਵੀ ,  ਬੱਚਿਆਂ  ਦੇ ਖਿਡੌਣੇ ਵੀ ਵਿਦੇਸ਼ਾਂ ਤੋਂ ਮੰਗਵਾਉਂਦੇ ਸੀ।  ਅੱਜ ਸਾਡੇ Toys Exports ਤਿੰਨ ਗੁਣਾ ਹੋ ਚੁੱਕੇ ਹਨ।  10 ਸਾਲ ਪਹਿਲਾਂ ਤੱਕ ਅਸੀਂ ਆਪਣੀ ਫੌਜ ਲਈ ਰਾਇਫਲ ਤੱਕ ਵਿਦੇਸ਼ਾਂ ਤੋਂ ਇੰਪੋਰਟ ਕਰਦੇ ਸਨ ਅਤੇ ਬੀਤੇ 10 ਵਰ੍ਹਿਆਂ  ਵਿੱਚ ਸਾਡਾ ਡਿਫੈਂਸ ਐਕਸਪੋਰਟ 20 ਗੁਣਾ ਵਧ ਗਿਆ ਹੈ।

ਸਾਥੀਓ,

ਇਨ੍ਹਾਂ 10 ਵਰ੍ਹਿਆਂ  ਵਿੱਚ,  ਅਸੀਂ ਦੁਨੀਆ  ਦੇ ਦੂਜੇ ਸਭ ਤੋਂ ਵੱਡੇ ਸਟੀਲ ਪ੍ਰੋਡਿਊਸਰ ਹਾਂ,  ਦੁਨੀਆ  ਦੇ ਦੂਜੇ ਸਭ ਤੋਂ ਵੱਡੇ ਮੋਬਾਈਲ ਫੋਨ ਮੈਨੂਫੈਕਚਰਰ ਹਨ ਅਤੇ ਦੁਨੀਆ ਦਾ ਤੀਜਾ ਸਭ ਤੋਂ ਬਹੁਤ ਸਟਾਰਟਅਪ ਈਕੋਸਿਸਟਮ ਬਣੇ ਹਾਂ। ਇਨ੍ਹਾਂ 10 ਵਰ੍ਹਿਆਂ ਵਿੱਚ ਅਸੀਂ ਇਨਫ੍ਰਾਸਟ੍ਰਕਚਰ ‘ਤੇ ਆਪਣੇ Capital Expenditure ਨੂੰ, ਪੰਜ ਗੁਣਾ ਵਧਾਇਆ ਹੈ। ਦੇਸ਼ ਵਿੱਚ ਏਅਰਪੋਰਟਸ ਦੀ ਗਿਣਤੀ ਦੁੱਗਣੀ ਹੋ ਗਈ ਹੈ।  ਇਨ੍ਹਾਂ ਦਸ ਵਰ੍ਹਿਆਂ  ਵਿੱਚ ਹੀ,  ਦੇਸ਼ ਵਿੱਚ ਓਪਰੇਸ਼ਨਲ ਏਮਸ ਦੀ ਗਿਣਤੀ ਤਿੰਨ ਗੁਣਾ ਹੋ ਗਈ ਹੈ।  ਅਤੇ ਇਨ੍ਹਾਂ 10 ਵਰ੍ਹਿਆਂ  ਵਿੱਚ ਮੈਡੀਕਲ ਕਾਲਜਾਂ ਅਤੇ ਮੈਡੀਕਲ ਸੀਟਾਂ ਦੀ ਗਿਣਤੀ ਵੀ ਕਰੀਬ – ਕਰੀਬ ਦੁੱਗਣੀ ਹੋ ਗਈ ਹੈ।

ਸਾਥੀਓ,

ਅੱਜ ਭਾਰਤ ਦਾ ਮਿਜਾਜ਼ ਕੁਝ ਹੋਰ ਹੀ ਹੈ।  ਅੱਜ ਭਾਰਤ ਬਹੁਤ ਸੋਚਦਾ ਹੈ,  ਵੱਡਾ ਟਾਰਗੈੱਟ ਤੈਅ ਕਰਦਾ ਹੈ ਅਤੇ ਅੱਜ ਭਾਰਤ ਵੱਡੇ ਨਤੀਜੇ ਲਿਆ ਕੇ ਦਿਖਾਉਂਦਾ ਹੈ।  ਅਤੇ ਇਹ ਇਸ ਲਈ ਹੋ ਰਿਹਾ ਹੈ,  ਕਿਉਂਕਿ ਦੇਸ਼ ਦੀ ਸੋਚ ਬਦਲ ਗਈ ਹੈ , ਭਾਰਤ ਵੱਡੀ Aspirations  ਦੇ ਨਾਲ ਅੱਗੇ ਵਧ ਰਿਹਾ ਹੈ।  ਪਹਿਲਾਂ ਸਾਡੀ ਸੋਚ ਇਹ ਬਣ ਗਈ ਸੀ,  ਚਲਦਾ ਹੈ ,  ਹੁੰਦਾ ਹੈ , ਅਰੇ ਚਲਣ ਦੋ ਯਾਰ,  ਜੋ ਕਰੇਗਾ ਕਰੇਗਾ, ਆਪਣਾ ਆਪਣਾ ਚਲਾ ਲਓ।  ਪਹਿਲਾਂ ਸੋਚ ਕਿੰਨੀ ਛੋਟੀ ਹੋ ਗਈ ਸੀ,  ਮੈਂ ਇਸ ਦੀ ਇੱਕ ਉਦਾਹਰਣ ਦਿੰਦਾ ਹਾਂ।ਇੱਕ ਸਮਾਂ ਸੀ, ਜੇਕਰ ਕਿਤੇ ਸੋਕਾ ਹੋ ਜਾਵੇ, ਸੋਕਾਗ੍ਰਸਤ ਇਲਾਕਾ ਹੋਵੇ, ਤਾਂ ਲੋਕ ਉਸ ਸਮੇਂ ਕਾਂਗਰਸ ਦਾ ਸ਼ਾਸਨ ਹੋਇਆ ਕਰਦਾ ਸੀ,  ਤਾਂ ਮੈਮੋਰੈਂਡਮ ਦਿੰਦੇ ਸਨ ਪਿੰਡ ਦੇ ਲੋਕ ਹੋਰ ਕੀ ਮੰਗ ਕਰਦੇ ਸਨ,  ਕਿ ਸਾਹਿਬ ਅਕਾਲ ਹੁੰਦਾ ਰਹਿੰਦਾ ਹੈ,  ਤਾਂ ਇਸ ਸਮੇਂ ਅਕਾਲ  ਦੇ ਸਮੇਂ ਅਕਾਲ  ਦੇ ਰਾਹਤ  ਦੇ ਕੰਮ ਰਿਲੀਫ  ਦੇ ਵਰਕ ਸ਼ੁਰੂ ਹੋ ਜਾਣ,  ਖੱਡੇ ਪੁੱਟਾਂਗੇ,  ਮਿੱਟੀ ਚੁੱਕਾਂਗੇ,  ਦੂਜੇ ਖੱਡੇ ਵਿੱਚ ਭਰ ਦੇਵਾਂਗੇ,  ਇਹੀ ਮੰਗ ਕਰਦੇ ਸਨ ਲੋਕ, ਕੋਈ ਕਹਿੰਦਾ ਸੀ ਕੀ ਮੰਗ ਕਰਦਾ ਸੀ, ਕਿ ਸਾਹਿਬ ਮੇਰੇ ਇਲਾਕੇ ਵਿੱਚ ਇੱਕ ਹੈਂਡ ਪੰਪ ਲਵਾ ਦੋ ਨਾ, ਪਾਣੀ ਲਈ ਹੈਂਡ ਪੰਪ ਦੀ ਮੰਗ ਕਰਦੇ ਸਨ, ਕਦੇ ਕਦੇ ਸਾਂਸਦ ਕੀ ਮੰਗ ਕਰਦੇ ਸਨ, ਗੈਸ ਸਿਲੰਡਰ ਇਸ ਨੂੰ ਜ਼ਰਾ ਜਲਦੀ ਦੇਣਾ, ਸੰਸਦ ਇਹ ਕੰਮ ਕਰਦੇ ਸਨ,  ਉਨ੍ਹਾਂ ਨੂੰ 25 ਕੂਪਨ ਮਿਲਿਆ ਕਰਦੇ ਸੀ ਅਤੇ ਉਸ 25 ਕੂਪਨ ਨੂੰ ਪਾਰਲੀਆਮੈਂਟ ਦਾ ਮੈਂਬਰ ਆਪਣੇ ਪੂਰੇ ਖੇਤਰ ਵਿੱਚ ਗੈਸ ਸਿਲੰਡਰ ਲਈ oblige ਕਰਨ ਲਈ ਉਪਯੋਗ ਕਰਦਾ  ਸੀ।  ਇੱਕ ਸਾਲ ਵਿੱਚ ਇੱਕ ਐੱਮਪੀ 25 ਸਿਲੰਡਰ ਅਤੇ ਇਹ ਸਾਰਾ 2014 ਤੱਕ ਸੀ। ਐੱਮਪੀ ਕੀ ਮੰਗ ਕਰਦੇ ਸਨ,  ਸਾਹਿਬ ਇਹ ਜੋ ਟ੍ਰੇਨ ਜਾ ਰਹੀ ਹੈ ਨਾ, ਮੇਰੇ ਇਲਾਕੇ ਵਿੱਚ ਇੱਕ ਸਟੌਪੇਜ  ਦੇ ਦੇਣਾ, ਸਟੌਪੇਜ ਦੀ ਮੰਗ ਹੋ ਰਹੀ ਸੀ।  ਇਹ ਸਾਰੀਆਂ ਗੱਲਾਂ ਮੈਂ 2014  ਦੇ ਪਹਿਲੇ ਦੀਆਂ ਕਰ ਰਿਹਾ ਹਾਂ, ਬਹੁਤ ਪੁਰਾਣੀਆਂ ਨਹੀਂ ਕਰ ਰਿਹਾ ਹਾਂ। ਕਾਂਗਰਸ ਨੇ ਦੇਸ਼  ਦੇ ਲੋਕਾਂ ਦੀ Aspirations ਨੂੰ ਕੁਚਲ ਦਿੱਤਾ ਸੀ। ਇਸ ਲਈ ਦੇਸ਼  ਦੇ ਲੋਕਾਂ ਨੇ ਉਮੀਦ ਲਗਾਉਣੀ ਵੀ ਛੱਡ ਦਿੱਤੀ ਸੀ,  ਮੰਨ ਲਿਆ ਸੀ ਯਾਰ ਇਨ੍ਹਾਂ ਤੋਂ ਕੁਝ ਹੋਣਾ ਨਹੀਂ ਹੈ,  ਕੀ ਕਰ ਰਿਹਾ ਹੈ। ਲੋਕ ਕਹਿੰਦੇ ਸਨ ਕਿ ਭਈ ਠੀਕ ਹੈ ਤੁਸੀਂ ਇੰਨਾ ਹੀ ਕਰ ਸਕਦੇ ਹੋ ਤਾਂ ਇੰਨਾ ਹੀ ਕਰ ਦਿਓ। ਅਤੇ ਅੱਜ ਤੁਸੀਂ ਦੇਖੋ, ਸਥਿਤੀ ਅਤੇ ਸੋਚ ਕਿੰਨੀ ਤੇਜ਼ੀ ਨਾਲ ਬਦਲ ਰਹੀ ਹੈ।  ਹੁਣ ਲੋਕ ਜਾਣਦੇ ਹਨ ਕਿ ਕੌਣ ਕੰਮ ਕਰ ਸਕਦਾ ਹੈ, ਕੌਣ ਨਤੀਜੇ ਲਿਆ ਸਕਦਾ ਹੈ, ਅਤੇ ਇਹ ਆਮ ਨਾਗਰਿਕ ਨਹੀਂ, ਤੁਸੀਂ ਸਦਨ ਦੇ ਭਾਸ਼ਣ ਸੁਣੋਗੇ,  ਤਾਂ ਵਿਰੋਧੀ ਧਿਰ ਵੀ ਇਹੀ ਭਾਸ਼ਣ ਕਰਦਾ ਹੈ ,  ਮੋਦੀ ਜੀ  ਇਹ ਕਿਉਂ ਨਹੀਂ ਕਰ ਰਹੇ ਹੋ,  ਇਸ ਦਾ ਮਤਲਬ ਉਨ੍ਹਾਂ ਨੂੰ ਲਗਦਾ ਹੈ ਕਿ ਇਹੀ ਕਰੇਗਾ।

ਸਾਥੀਓ,

ਅੱਜ ਜੋ ਐਸਪੀਰੇਸ਼ਨ ਹੈ,  ਉਸ ਦਾ ਪ੍ਰਤੀਬਿੰਬ ਉਨ੍ਹਾਂ ਦੀਆਂ ਗੱਲਾਂ ਵਿੱਚ ਝਲਕਦਾ ਹੈ ,  ਕਹਿਣ ਦਾ ਤਰੀਕਾ ਬਦਲ ਗਿਆ ,  ਹੁਣ ਲੋਕਾਂ ਦੀ ਡਿਮਾਂਡ ਕੀ ਆਉਂਦੀ ਹੈ ?  ਲੋਕ ਪਹਿਲਾਂ ਸਟੌਪੇਜ ਮੰਗਦੇ ਸਨ,  ਹੁਣ ਆ ਕੇ ਕਹਿਦੇ ਜੀ ,  ਮੇਰੇ ਇੱਥੇ ਵੀ ਤਾਂ ਇੱਕ ਵੰਦੇ ਭਾਰਤ ਸ਼ੁਰੂ ਕਰ ਦਿਓ। ਹੁਣ ਮੈਂ ਕੁਝ ਸਮਾਂ ਪਹਿਲਾਂ ਕੁਵੈਤ ਗਿਆ ਸੀ,  ਤਾਂ ਮੈਂ ਉੱਥੇ ਲੇਬਰ ਕੈਂਪ ਵਿੱਚ ਨੌਰਮਲੀ ਮੈਂ ਬਾਹਰ ਜਾਂਦਾ ਹਾਂ ਤਾਂ ਆਪਣੇ ਦੇਸ਼ਵਾਸੀ ਜਿੱਥੇ ਕੰਮ ਕਰਦੇ ਹਨ ਤਾਂ ਉਨ੍ਹਾਂ  ਕੋਲ ਜਾਣ ਦੀ ਕੋਸ਼ਿਸ਼ ਕਰਦਾ ਹਾਂ। ਤਾਂ ਮੈਂ ਉੱਥੇ ਲੇਬਰ ਕਲੋਨੀ ਵਿੱਚ ਗਿਆ ਸੀ,  ਤਾਂ ਸਾਡੇ ਜੋ ਸ਼੍ਰਮਿਕ ਭਾਈ ਭੈਣ ਹਨ, ਜੋ ਉੱਥੇ ਕੁਵੈਤ ਵਿੱਚ ਕੰਮ ਕਰਦੇ ਹਨ,  ਉਨ੍ਹਾਂ ਤੋਂ ਕੋਈ 10 ਸਾਲ ਤੋਂ ਕੋਈ 15 ਸਾਲ ਤੋਂ ਕੰਮ,  ਮੈਂ ਉਨ੍ਹਾਂ ਨਾਲ ਗੱਲ ਕਰ ਰਿਹਾ ਸੀ,  ਹੁਣ ਦੇਖੋ ਇੱਕ ਸ਼੍ਰਮਿਕ ਬਿਹਾਰ  ਦੇ ਪਿੰਡ ਦਾ ਜੋ 9 ਸਾਲ ਤੋਂ ਕੁਵੈਤ ਵਿੱਚ ਕੰਮ ਕਰ ਰਿਹਾ ਹੈ,  ਵਿੱਚ- ਵਿੱਚ ਆਉਂਦਾ ਹੈ,  ਮੈਂ ਜਦੋਂ ਉਸ ਨਾਲ ਗੱਲਾਂ ਕਰ ਰਿਹਾ ਸੀ , ਤਾਂ ਉਸ ਨੇ ਕਿਹਾ ਸਾਹਿਬ ਮੈਂ ਇੱਕ ਸਵਾਲ ਪੁੱਛਣਾ ਹੈ,  ਮੈਂ ਕਿਹਾ ਪੁੱਛੋ,  ਉਸ ਨੇ ਕਿਹਾ ਸਾਹਿਬ ਮੇਰੇ ਪਿੰਡ  ਦੇ ਕੋਲ ਡਿਸਟ੍ਰਿਕਟ ਹੈੱਡ ਕੁਆਟਰ ‘ਤੇ ਇੰਟਰਨੈਸ਼ਨਲ ਏਅਰਪੋਰਟ ਬਣਾ ਦਿਓ ਨਾ,  ਜੀ ਮੈਂ ਇੰਨਾ ਖੁਸ਼ ਹੋ ਗਿਆ, ਕਿ ਮੇਰੇ ਦੇਸ਼  ਦੇ ਬਿਹਾਰ  ਦੇ ਪਿੰਡ ਦਾ ਸ਼੍ਰਮਿਕ ਜੋ 9 ਸਾਲ ਤੋਂ ਕੁਵੈਤ ਵਿੱਚ ਮਜ਼ਦੂਰੀ ਕਰਦਾ ਹੈ ,  ਉਹ ਵੀ ਸੋਚਦਾ ਹੈ ,  ਹੁਣ ਮੇਰੇ ਡਿਸਟ੍ਰਿਕਟ ਵਿੱਚ ਇੰਟਰਨੈਸ਼ਨਲ ਏਅਰਪੋਰਟ ਬਣੇਗਾ।  ਇਹ ਹੈ,  ਅੱਜ ਭਾਰਤ  ਦੇ ਇੱਕ ਆਮ ਨਾਗਰਿਕ ਦੀ ਐਸਪੀਰੇਸ਼ਨ,  ਜੋ ਵਿਕਸਿਤ ਭਾਰਤ ਦੇ ਟੀਚੇ ਵੱਲ ਪੂਰੇ ਦੇਸ਼ ਨੂੰ ਡ੍ਰਾਇਵ ਕਰ ਰਹੀ ਹੈ।

ਸਾਥੀਓ,

ਕਿਸੇ ਵੀ ਸਮਾਜ ਦੀ,  ਰਾਸ਼ਟਰ ਦੀ ਤਾਕਤ ਉਦੋਂ ਵਧਦੀ ਹੈ,   ਜਦੋਂ ਉਸ ਦੇ ਨਾਗਰਿਕਾਂ  ਦੇ ਸਾਹਮਣਿਓਂ ਬੰਦਿਸ਼ਾਂ ਹਟਦੀਆਂ ਹਨ,  ਰੁਕਾਵਟਾਂ ਹਟਦੀਆਂ ਹਨ,  ਰੁਕਾਵਟਾਂ ਦੀਆਂ ਦੀਵਾਰਾਂ ਡਿੱਗਦੀਆਂ ਹਨ।  ਉਦੋਂ  ਹੀ ਉਸ ਦੇਸ਼  ਦੇ ਨਾਗਰਿਕਾਂ ਦੀ ਸਮਰੱਥਾ ਵਧਦੀ ਹੈ,  ਅਸਮਾਨ ਦੀ ਉਚਾਈ ਵੀ ਉਨ੍ਹਾਂ ਦੇ  ਲਈ ਛੋਟੀ ਪੈ ਜਾਂਦੀ ਹੈ ।  ਇਸ ਲਈ,  ਅਸੀਂ ਲਗਾਤਾਰ ਉਨ੍ਹਾਂ ਰੁਕਾਵਟਾਂ ਨੂੰ ਹਟਾ ਰਹੇ ਹਾਂ,  ਜੋ ਪਹਿਲਾਂ ਦੀਆਂ ਸਰਕਾਰਾਂ ਨੇ ਨਾਗਰਿਕਾਂ  ਦੇ ਸਾਹਮਣੇ ਲਗਾ ਰੱਖੀਆਂ ਸੀ ।  ਹੁਣ ਮੈਂ ਉਦਾਹਰਣ ਦਿੰਦਾ ਹਾਂ ਸਪੇਸ ਸੈਕਟਰ। ਸਪੇਸ ਸੈਕਟਰ ਵਿੱਚ ਪਹਿਲਾਂ ਸਭ ਕੁਝ ISRO ਦੇ ਹੀ ਜਿੰਮੇ ਸੀ।  ISRO ਨੇ ਨਿਸ਼ਚਿਤ ਤੌਰ ‘ਤੇ ਸ਼ਾਨਦਾਰ ਕੰਮ ਕੀਤਾ, ਲੇਕਿਨ ਸਪੇਸ ਸਾਇੰਸ ਅਤੇ ਉੱਦਮਤਾ ਨੂੰ ਲੈ ਕੇ ਦੇਸ਼ ਵਿੱਚ ਜੋ ਬਾਕੀ ਸਮੱਰਥਾ ਸੀ ,  ਉਸ ਦਾ ਉਪਯੋਗ ਨਹੀਂ ਹੋ ਪਾ ਰਿਹਾ ਸੀ,  ਸਭ ਕੁਝ ਇਸਰੋ ਵਿੱਚ ਸਿਮਟ ਗਿਆ ਸੀ।  ਅਸੀਂ ਹਿੰਮਤ ਕਰਕੇ ਸਪੇਸ ਸੈਕਟਰ ਨੂੰ ਯੁਵਾ ਇਨੋਵੇਟਰਸ ਲਈ ਖੋਲ੍ਹ ਦਿੱਤਾ।  ਅਤੇ ਜਦੋਂ ਮੈਂ ਫ਼ੈਸਲਾ ਕੀਤਾ ਸੀ,  ਕਿਸੇ ਅਖਬਾਰ ਦੀ ਹੈਡਲਾਈਨ ਨਹੀਂ ਬਣੀ ਸੀ,  ਕਿਉਂਕਿ ਸਮਝ ਵੀ ਨਹੀਂ ਹੈ। ਰਿਪਬਲਿਕ ਟੀਵੀ  ਦੇ ਦਰਸ਼ਕਾਂ ਨੂੰ ਜਾਣ ਕੇ ਖੁਸ਼ੀ ਹੋਵੇਗੀ ,  ਕਿ ਅੱਜ ਢਾਈ ਸੌ ਤੋਂ ਜ਼ਿਆਦਾ ਸਪੇਸ ਸਟਾਰਟ ਅੱਪਸ ਦੇਸ਼ ਵਿੱਚ ਬਣ ਗਏ ਹਨ,  ਇਹ ਮੇਰੇ ਦੇਸ਼ ਦੇ ਨੌਜਵਾਨਾਂ ਦਾ ਕਮਾਲ ਹੈ।  ਇਹੀ ਸਟਾਰਟ ਅੱਪਸ ਅੱਜ ,  ਵਿਕ੍ਰਮ -ਐੱਸ ਅਤੇ ਅਗਨੀਬਾਣ ਜਿਹੇ ਰਾਕੇਟਸ ਬਣਾ ਰਹੇ ਹਨ।  ਇੰਜ ਹੀ mapping  ਦੇ ਸੈਕਟਰ ਵਿੱਚ ਹੋਇਆ ,  ਇੰਨੇ ਬੰਧਨ ਸਨ,  ਤੁਸੀਂ ਇੱਕ ਐਟਲਸ ਨਹੀਂ ਬਣਾ ਸਕਦੇ ਸੀ ,  ਟੈਕਨੋਲੋਜੀ ਬਦਲ ਚੁੱਕੀ ਹੈ।  ਪਹਿਲਾਂ ਜੇਕਰ ਭਾਰਤ ਵਿੱਚ ਕੋਈ ਮੈਪ ਬਣਾਉਣਾ ਹੁੰਦਾ ਸੀ ,  ਤਾਂ ਉਸ ਦੇ ਲਈ ਸਰਕਾਰੀ ਦਰਵਾਜ਼ਿਆਂ ‘ਤੇ ਵਰ੍ਹਿਆਂ  ਤੱਕ ਤੁਹਾਨੂੰ ਚੱਕਰ ਕੱਟਣੇ ਪੈਂਦੇ ਸਨ।  ਅਸੀਂ ਇਸ ਬੰਦਿਸ਼ ਨੂੰ ਵੀ ਹਟਾਇਆ।  ਅੱਜ Geo – spatial mapping ਨਾਲ ਜੁੜਿਆ ਡੇਟਾ ,  ਨਵੇਂ ਸਟਾਰਟ ਅੱਪਸ ਦਾ ਰਸਤਾ ਬਣਾ ਰਿਹਾ ਹੈ।

ਸਾਥੀਓ,

ਨਿਊਕਲੀਅਰ ਐਨਰਜੀ, ਨਿਊਕਲੀਅਰ ਐਨਰਜੀ ਨਾਲ ਜੁੜੇ ਸੈਕਟਰ ਨੂੰ ਵੀ ਪਹਿਲੇ ਸਰਕਾਰੀ ਕੰਟਰੋਲ ਵਿੱਚ ਰੱਖਿਆ ਗਿਆ ਸੀ। ਬੰਦਸ਼ਾਂ ਸਨ, ਬੰਧਨ ਸੀ, ਦੀਵਾਰਾਂ ਖੜੀਆਂ ਕਰ ਦਿੱਤੀਆਂ ਗਈਆਂ ਸੀ। ਹੁਣ ਇਸ ਸਾਲ ਦੇ ਬਜਟ ਵਿੱਚ ਸਰਕਾਰ ਨੇ ਇਸ ਨੂੰ ਵੀ ਪ੍ਰਾਈਵੇਟ ਸੈਕਟਰ ਦੇ ਲਈ ਓਪਨ ਕਰਨ ਦੀ ਘੋਸ਼ਣਾ ਕੀਤੀ ਹੈ। ਅਤੇ ਇਸ ਨਾਲ 2047 ਤੱਕ 100 ਗੀਗਾਵਾਟ ਨਿਊਕਲੀਅਰ ਐਨਰਜੀ ਕੈਪੇਸਿਟੀ ਜੋੜਨ ਦਾ ਰਸਤਾ ਮਜ਼ਬੂਤ ਹੋਇਆ ਹੈ।

ਸਾਥੀਓ,

ਤੁਸੀਂ ਹੈਰਾਨ ਰਹਿ ਜਾਵੋਗੇ, ਕਿ ਸਾਡੇ ਪਿੰਡਾਂ ਵਿੱਚ 100 ਲੱਖ ਕਰੋੜ ਰੁਪਏ, Hundred lakh crore rupees, ਉਸ ਤੋਂ ਵੀ ਜ਼ਿਆਦਾ untapped ਆਰਥਿਕ ਸਮਰੱਥਾ ਪਈ ਹੋਈ ਹੈ। ਮੈਂ ਤੁਹਾਡੇ ਸਾਹਮਣੇ ਫਿਰ ਇਹ ਅੰਕੜਾ ਦੁਹਰਾ ਰਿਹਾ ਹਾਂ- 100 ਲੱਖ ਕਰੋੜ ਰੁਪਏ, ਇਹ ਛੋਟਾ ਅੰਕੜਾ ਨਹੀਂ ਹੈ, ਇਹ ਆਰਥਿਕ ਸਮਰੱਥਾ, ਪਿੰਡ ਵਿੱਚ ਜੋ ਘਰ ਹੁੰਦੇ ਹਨ, ਉਨ੍ਹਾਂ ਦੇ ਰੂਪ ਵਿੱਚ ਉਪਸਥਿਤ ਹੈ। ਮੈਂ ਤੁਹਾਨੂੰ ਹੋਰ ਅਸਾਨ ਤਰੀਕੇ ਨਾਲ ਸਮਝਾਉਂਦਾ ਹਾਂ। ਹੁਣ ਜਿਵੇਂ ਇੱਥੇ ਦਿੱਲੀ ਸ਼ਹਿਰ ਵਿੱਚ ਤੁਹਾਡੇ ਘਰ 50 ਲੱਖ, ਇੱਕ ਕਰੋੜ, 2 ਕਰੋੜ ਦੇ ਹੁੰਦੇ ਹਨ, ਤੁਹਾਡੀ ਪ੍ਰੋਪਰਟੀ ਦੀ ਵੈਲਿਊ ‘ਤੇ ਤੁਹਾਨੂੰ ਬੈਂਕ ਲੋਨ ਵੀ ਮਿਲ ਜਾਂਦਾ ਹੈ। ਜੇਕਰ ਤੁਹਾਡਾ ਦਿੱਲੀ ਵਿੱਚ ਘਰ ਹੈ, ਤਾਂ ਤੁਸੀਂ ਬੈਂਕ ਤੋਂ ਕਰੋੜਾਂ ਰੁਪਏ ਦਾ ਲੋਨ ਲੈ ਸਕਦੇ ਹੋ।

ਹੁਣ ਸਵਾਲ ਇਹ ਹੈ, ਕਿ ਘਰ ਦਿੱਲੀ ਵਿੱਚ ਥੋੜ੍ਹੇ ਹਨ, ਪਿੰਡ ਵਿੱਚ ਵੀ ਤਾਂ ਘਰ ਹੈ, ਉੱਥੇ ਵੀ ਤਾਂ ਘਰਾਂ ਦਾ ਮਾਲਕ ਹੈ, ਉੱਥੇ ਅਜਿਹਾ ਕਿਉਂ ਨਹੀਂ ਹੁੰਦਾ ? ਪਿੰਡਾਂ ਵਿੱਚ ਘਰਾਂ ‘ਤੇ ਲੋਨ ਇਸ ਲਈ ਨਹੀਂ ਮਿਲਦਾ, ਕਿਉਂਕਿ ਭਾਰਤ ਵਿੱਚ ਪਿੰਡ ਦੇ ਘਰਾਂ ਦੇ ਕਾਨੂੰਨੀ ਦਸਤਾਵੇਜ ਨਹੀਂ ਹੁੰਦੇ ਸਨ , ਪ੍ਰੌਪਰ ਮੈਪਿੰਗ ਹੀ ਨਹੀਂ ਹੋ ਪਾਈ ਸੀ। ਇਸ ਪਈ ਪਿੰਡ ਦੀ ਇਸ ਤਾਕਤ ਦਾ ਉਚਿਤ ਲਾਭ ਦੇਸ਼ ਨੂ, ਦੇਸ਼ਵਾਸੀਆਂ ਨੂੰ ਨਹੀਂ ਮਿਲ ਪਾਇਆ। ਅਤੇ ਸਿਰਫ ਭਾਰਤ ਦੀ ਸਮੱਸਿਆ ਹੈ ਅਜਿਹਾ ਨਹੀਂ ਹੈ, ਦੁਨੀਆ ਦੇ ਵੱਡੇ-ਵੱਡੇ ਦੇਸ਼ਾਂ ਵਿੱਚ ਲੋਕਾਂ ਦੇ ਪਾਸ ਪ੍ਰੋਪਰਟੀ ਦੇ ਅਧਿਕਾਰ ਨਹੀਂ ਹਨ। ਵੱਡੀਆਂ-ਵੱਡੀਆਂ ਅੰਤਰਰਾਸ਼ਟਰੀ ਸੰਸਥਾਵਾਂ ਕਹਿੰਦੀਆਂ ਹਨ, ਕਿ ਜੋ ਦੇਸ਼ ਆਪਣੇ ਇੱਥੇ ਲੋਕਾਂ ਨੂੰ ਪ੍ਰੋਪਰਟੀ ਦੇ ਅਧਿਕਾਰ ਦਿੰਦਾ ਹੈ, ਉੱਥੇ ਦੀ GDP ਵਿੱਚ ਉਛਾਲ ਆ ਜਾਂਦਾ ਹੈ।

ਸਾਥੀਓ,

ਭਾਰਤ ਵਿੱਚ ਪਿੰਡ ਦੇ ਘਰਾਂ ਦੇ ਪ੍ਰੋਪਰਟੀ ਦੇ ਅਧਿਕਾਰ ਦੇਣ ਦੇ ਲਈ ਅਸੀਂ ਇੱਕ ਸਵਾਮੀਤਵ ਸਕੀਮ ਸ਼ੁਰੂ ਕੀਤੀ। ਇਸ ਦੇ ਲਈ ਅਸੀਂ ਪਿੰਡ-ਪਿੰਡ ਵਿੱਚ ਡ੍ਰੋਨ ਸਰਵੇ ਕਰਾ ਰਹੇ ਹਾਂ, ਪਿੰਡ ਦੇ ਇੱਕ-ਇਕ ਘਰ ਦੀ ਮੈਪਿੰਗ ਕਰਾ ਰਹੇ ਹਾਂ। ਅੱਜ ਦੇਸ਼ ਭਰ ਵਿੱਚ ਪਿੰਡ ਦੇ ਘਰਾਂ ਦੇ ਪ੍ਰੋਪਰਟੀ ਕਾਰਡ ਲੋਕਾਂ ਨੂੰ ਦਿੱਤੇ ਜਾ ਰਹੇ ਹਨ। ਦੋ ਕਰੋੜ ਤੋਂ ਅਧਿਕ ਪ੍ਰੋਪਰਟੀ ਕਾਰਡ ਸਰਕਾਰ ਨੇ ਵੰਡੇ ਹਨ ਅਤੇ ਇਹ ਕੰਮ ਲਗਾਤਾਰ ਚੱਲ ਰਿਹਾ ਹੈ। ਪ੍ਰੋਪਰਟੀ ਕਾਰਡ ਨਾ ਹੋਣ ਕਾਰਨ ਪਹਿਲੇ ਪਿੰਡਾਂ ਵਿੱਚ ਸਾਰੇ ਵਿਵਾਦ ਹੁੰਦੇ ਸਨ, ਲੋਕਾਂ ਨੂੰ ਅਦਾਲਤਾਂ ਦੇ ਚੱਕਰ ਲਗਾਉਣੇ ਪੈਂਦੇ ਸਨ, ਇਹ ਸਭ ਵੀ ਹੁਣ ਖਤਮ ਹੋਇਆ ਹੈ। ਇਨ੍ਹਾਂ ਪ੍ਰੋਪਰਟੀ ਕਾਰਡਸ ‘ਤੇ ਹੁਣ ਪਿੰਡ ਦੇ ਲੋਕਾਂ ਨੂੰ ਬੈਂਕਾਂ ਤੋਂ ਲੋਨ ਮਿਲ ਰਹੇ ਹਨ। ਇਸ ਨਾਲ ਪਿੰਡ ਦੇ ਲੋਕ ਆਪਣਾ ਕਾਰੋਬਾਰ ਸ਼ੁਰੂ ਕਰ ਰਹੇ ਹਨ, ਸਵੈ ਰੋਜਗਾਰ ਕਰ ਰਹੇ ਹਨ। ਹੁਣੇ ਮੈਂ ਇੱਕ ਦਿਨ ਸਵਾਮੀਤਵ ਯੋਜਨਾ ਦੇ ਤਹਿਤ ਵੀਡੀਓ ਕਾਨਫਰੰਸ ‘ਤੇ ਉਸ ਦੇ ਲਾਭਾਰਥੀਆਂ ਨਾਲ ਗੱਲ ਕਰ ਰਿਹਾ ਸੀ, ਮੈਨੂੰ ਰਾਜਸਥਾਨ ਦੀ ਇੱਕ ਭੈਣ ਮਿਲੀ, ਉਸ ਨੇ ਕਿਹਾ ਕਿ ਮੈਨੂੰ ਮੇਰਾ ਪ੍ਰੋਪਰਟੀ ਕਾਰਡ ਮਿਲਣ ਦੇ ਬਾਦ ਮੈਂ 9 ਲੱਖ ਰੁਪਏ ਦਾ ਲੋਨ ਲਿਆ ਪਿੰਡ ਵਿੱਚ ਅਤੇ ਬੋਲੀ ਮੈਂ  ਬਿਜਨੈਸ ਸ਼ੁਰੂ ਕੀਤਾ ਅਤੇ ਮੈਂ ਅੱਧਾ ਲੋਨ ਵਾਪਸ ਕਰ ਚੁੱਕੀ ਹਾਂ। ਅਤੇ ਹੁਣ ਮੈਨੂੰ ਪੂਰਾ ਲੋਨ ਵਾਪਸ ਕਰਨ ਵਿੱਚ ਸਮਾਂ ਨਹੀਂ ਲੱਗੇਗਾ ਅਤੇ ਮੈਨੂੰ ਅਧਿਕ ਲੋਨ ਦੀ ਸੰਭਾਵਨਾ ਬਣ ਗਈ ਹੈ ਕਿੰਨਾ ਕੌਂਫੀਡੈਂਸ ਲੈਵਲ ਹੈ।

ਸਾਥੀਓ,

ਇਹ ਜਿਨੇ ਵੀ ਉਦਾਹਰਣ ਮੈਂ ਦਿੱਤੇ ਹਨ, ਇਨ੍ਹਾਂ ਦਾ ਸਭ ਤੋਂ ਵੱਡਾ ਬੈਨਿਫਿਸ਼ਰੀ ਮੇਰੇ ਦੇਸ਼ ਦਾ ਨੌਜਵਾਨ ਹੈ। ਉਹ ਯੂਥ, ਜੋ ਵਿਕਸਿਤ ਭਾਰਤ ਦਾ ਸਭ ਤੋਂ ਵੱਡਾ ਸਟੇਕਹੋਲਡਰ ਹੈ। ਜੋ ਯੂਥ, ਅੱਜ ਦੇ ਭਾਰਤ ਦਾ X-Factor ਹੈ। ਇਸ X ਦਾ ਅਰਥ ਹੈ, Experimentation Excellence ਅਤੇ Expansion, Experimentation ਯਾਨੀ ਸਾਡੇ ਨੌਜਵਾਨਾਂ ਨੇ ਪੁਰਾਣੇ ਤੌਰ ਤਰੀਕੇ ਨਾਲ ਅੱਗੇ ਵਧ ਕੇ ਨਵੇਂ ਰਸਤੇ ਬਣਾਏ ਹਨ। Excellence ਯਾਨੀ ਨੌਜਵਾਨਾਂ ਨੇ Global Benchmark ਸੈੱਟ ਕੀਤੇ ਹਨ। ਅਤੇ Expansion ਯਾਨੀ ਇਨੋਵੇਸ਼ਨ ਨੂੰ ਸਾਡੇ ਨੌਜਵਾਨਾਂ ਨੇ 140 ਕਰੋੜ ਦੇਸ਼ਵਲਾਸੀਆਂ ਦੇ ਲਈ ਸਕੇਲ-ਅਪ ਕੀਤਾ ਹੈ। ਸਾਡਾ ਯੂਥ, ਦੇਸ਼ ਦੀਆਂ ਵੱਡੀ ਸਮੱਸਿਆਵਾਂ ਦਾ ਸਮਾਧਾਨ ਦੇ ਸਕਦਾ ਹੈ, ਲੇਕਿਨ ਇਸ ਸਮਰੱਥਾ ਦਾ ਸਹੀ ਉਪਯੋਗ ਵੀ ਪਹਿਲੇ ਨਹੀਂ ਕੀਤਾ ਗਿਆ। ਹੈਕਾਥੋਨ ਦੇ ਜ਼ਰੀਏ, ਨੌਜਵਾਨ, ਦੇਸ਼ ਦੀਆਂ ਸਮੱਸਿਆਵਾਂ ਦਾ ਸਮਾਧਾਨ ਵੀ ਦੇ  ਸਕਦੇ ਹਨ, ਇਸ ਨੂੰ ਲੈ ਕੇ ਪਹਿਲੇ ਸਰਕਾਰਾਂ ਨੇ ਸੋਚਿਆ ਤੱਕ ਨਹੀਂ। ਅੱਜ ਅਸੀਂ ਹਰ ਵਰ੍ਹੇ ਸਮਾਰਟ ਇੰਡੀਆ ਹੈਕਾਥੋਨ ਆਯੋਜਿਤ ਕਰਦੇ ਹਾਂ। ਹੁਣ ਤੱਕ 10 ਲੱਖ ਨੌਜਵਾਨ ਇਸ ਦਾ ਹਿੱਸਾ ਬਣ ਚੁੱਕੇ ਹਨ, ਸਰਕਾਰ ਦੀਆਂ ਅਨੇਕਾਂ ਮਿਨਿਸਟ੍ਰੀਜ ਅਤੇ ਡਿਪਾਰਟਮੈਂਟ ਨੇ ਗਵਰਨੈਂਸ ਨਾਲ ਜੁੜੀਆਂ ਕਈ ਮੁਸ਼ਕਲਾਂ ਅਤੇ ਉਨ੍ਹਾਂ ਦੇ ਸਾਹਮਣੇ ਰੱਖੀਆਂ, ਸਮੱਸਿਆਵਾਂ ਦੱਸੀਆਂ ਕਿ ਭਈ ਬਤਾਓ ਤੁਸੀਂ ਲੱਭੋ ਕੀ ਹੱਲ ਹੋ ਸਕਦਾ ਹੈ। ਹੈਕਾਥੋਨ ਵਿੱਚ ਸਾਡੇ ਨੌਜਵਾਨਾਂ ਨੇ ਲਗਭਗ ਢਾਈ ਹਜ਼ਾਰ ਹੱਲ ਕਰਕੇ ਦੇਸ਼ ਨੂੰ ਦਿੱਤੇ ਹਨ। ਮੈਨੂੰ ਖੁਸ਼ੀ ਹੈ ਕਿ ਤੁਸੀਂ ਵੀ ਹੈਕਾਥੋਨ ਦੇ ਇਸ ਕਲਚਰ ਨੂੰ ਅੱਗੇ ਵਧਾਇਆ ਹੈ। ਅਤੇ ਜਿਨ੍ਹਾਂ ਨੌਜਵਾਨਾਂ ਨੇ ਜਿੱਤ ਹਾਸਲ ਕੀਤੀ ਹੈ, ਮੈਂ ਉਨ੍ਹਾਂ ਨੌਜਵਾਨਾਂ ਨੂੰ ਵਧਾਈ ਦਿੰਦਾ ਹਾਂ ਅਤੇ ਮੈਨੂੰ ਖੁਸ਼ੀ ਹੈ ਕਿ ਮੈਨੂੰ ਉਨ੍ਹਾਂ ਨੌਜਵਾਨਾਂ ਨੂੰ ਮਿਲਣ ਦਾ ਮੌਕਾ ਮਿਲਿਆ।

ਸਾਥੀਓ,

ਬੀਤੇ 10 ਵਰ੍ਹਿਆਂ  ਵਿੱਚ ਦੇਸ਼ ਨੇ ਇੱਕ new age governance ਨੂੰ ਫੀਲ ਕੀਤਾ ਹੈ। ਬੀਤੇ ਦਹਾਕੇ ਵਿੱਚ ਅਸੀਂ, impact less administration ਨੂੰ Impactful Governance ਵਿੱਚ ਬਦਲਿਆ ਹੈ। ਤੁਸੀਂ ਜਦੋਂ ਫੀਲਡ ਵਿੱਚ ਜਾਂਦੇ ਹੋ, ਤਾਂ ਅਕਸਰ ਲੋਕ ਕਹਿੰਦੇ ਹਨ, ਕਿ ਸਾਨੂੰ ਫਲਾਂ ਸਰਕਾਰੀ ਸਕੀਮ  ਦਾ ਲਾਭ ਪਹਿਲੀ ਵਾਰ ਮਿਲਿਆ। ਅਜਿਹਾ ਨਹੀਂ ਹੈ ਕਿ ਉਹ ਸਰਕਾਰੀ ਸਕੀਮਾਂ ਪਹਿਲੇ ਨਹੀਂ ਸੀ। ਸਕੀਮਾਂ ਪਹਿਲੇ ਵੀ ਸਨ, ਲੇਕਿਨ ਇਸ ਲੈਵਲ ਦੀ last mile delivery ਪਹਿਲੀ ਵਾਰ ਸੁਨਿਸ਼ਚਿਤ ਹੋ ਰਹੀ ਹੈ। ਤੁਸੀਂ ਅਕਸਰ ਪੀਐੱਮ ਆਵਾਸ ਸਕੀਮ ਦੇ ਲਾਭਪਾਤੀਆਂ ਦੇ ਇੰਟਰਵਿਊਜ ਚਲਾਉਂਦੇ ਹੋ। ਪਹਿਲੇ ਕਾਗਜ਼ ‘ਤੇ ਗਰੀਬਾਂ ਦੇ ਮਕਾਨ ਸੈਂਕਸ਼ਨ ਹੁੰਦੇ ਸਨ। ਅੱਜ ਅਸੀਂ ਜ਼ਮੀਨ ‘ਤੇ ਗਰੀਬਾਂ ਦੇ ਘਰ ਬਣਾਉਂਦੇ ਹਾਂ। ਪਹਿਲੇ ਮਕਾਨ ਬਣਾਉਣ ਦੀ ਪੂਰੀ ਪ੍ਰਕਿਰਿਆ, govt driven ਹੁੰਦੀ ਸੀ। ਕੈਸਾ ਮਕਾਨ ਬਣੇਗਾ, ਕਿਹੜਾ ਸਮਾਨ ਲਗੇਗਾ, ਇਹ ਸਰਕਾਰ ਹੀ ਤੈਅ ਕਰਦੀ ਸੀ। ਅਸੀਂ ਇਸ ਨੂੰ owner driven ਬਣਾਇਆ। ਸਰਕਾਰ , ਲਾਭਾਰਥੀ ਦੇ ਅਕਾਉਂਟ ਵਿੱਚ ਪੈਸਾ ਪਾਉਂਦੀ ਹੈ, ਬਾਕੀ ਕੈਸਾ ਘਰ ਬਣੇ, ਇਹ ਲਾਭਾਰਥੀ ਖੁਦ ਡਿਸਾਈਡ ਕਰਦਾ ਹੈ ਅਤੇ ਘਰ ਦੇ ਡਿਜਾਈਨ ਦੇ ਲਈ ਵੀ ਅਸੀਂ ਦੇਸ਼ ਭਰ ਵਿੱਚ ਕੰਪੀਟੀਸ਼ਨ ਕੀਤਾ, ਘਰਾਂ ਦੇ ਮਾਡਲ ਸਾਹਮਣੇ ਰੱਖੇ, ਡਿਜਾਈਨ ਦੇ ਲਈ ਵੀ ਲੋਕਾਂ ਨੂੰ ਜੋੜਿਆ, ਜਨ ਭਾਗੀਦਾਰੀ ਨਾਲ ਚੀਜ਼ਾਂ ਤੈਅ ਕੀਤੀਆਂ। ਇਸ ਨਾਲ ਘਰਾਂ ਦੀ ਕੁਆਲਟੀ ਵੀ ਚੰਗੀ ਹੋਈ ਹੈ ਅਤੇ ਘਰ ਤੇਜ਼ ਗਤੀ ਨਾਲ ਕੰਪਲੀਟ ਵੀ ਹੋਣ ਲੱਗੇ ਹਨ। ਪਹਿਲੇ ਇੱਟਾਂ- ਪੱਥਰ ਜੋੜ ਕੇ ਅੱਧੇ-ਅਧੂਰੇ ਮਕਾਨ ਬਣਾ ਕੇ ਦਿੱਤੇ ਜਾਂਦੇ ਸਨ, ਅਸੀਂ ਗਰੀਬ ਨੂੰ ਉਸ ਦੇ ਸੁਪਨਿਆਂ ਦਾ ਘਰ ਬਣਾ ਕੇ ਦਿੱਤਾ ਹੈ। ਇਨ੍ਹਾਂ ਘਰਾਂ ਵਿੱਚ ਨਲ ਸੇ ਜਲ ਆਉਂਦਾ ਹੈ, ਉੱਜਵਲਾ ਯੋਜਨਾ ਦਾ ਗੈਸ ਕਨੈਕਸ਼ਨ ਹੁੰਦਾ ਹੈ, ਸੌਭਾਗਯ ਯੋਜਨਾ ਦਾ ਬਿਜਲੀ ਕਨੈਕਸ਼ਨ ਹੁੰਦਾ ਹੈ, ਅਸੀਂ ਸਿਰਫ ਚਾਰ ਦੀਵਾਰਾਂ ਖੜੀਆਂ ਨਹੀਂ ਕੀਤੀਆਂ ਹਨ, ਅਸੀਂ ਉਨ੍ਹਾਂ ਘਰਾਂ  ਵਿੱਚ ਜ਼ਿੰਦਗੀ ਖੜੀ ਕੀਤੀ ਹੈ।

ਸਾਥੀਓ,

ਕਿਸੇ ਵੀ ਦੇਸ਼ ਦੇ ਵਿਕਾਸ ਦੇ ਲਈ ਬਹੁਤ ਜ਼ਰੂਰੀ ਪੱਖ ਹੈ ਉਸ ਦੇਸ਼ ਦੀ ਸੁਰੱਖਿਆ, ਨੈਸ਼ਨਲ ਸਿਕਓਰਿਟੀ। ਬੀਤੇ ਦਹਾਕੇ ਵਿੱਚ ਅਸੀਂ ਸਿਕਓਰਿਟੀ ‘ਤੇ ਵੀ ਬਹੁਤ ਅਧਿਕ ਕੰਮ ਕੀਤਾ ਹੈ। ਤੁਸੀਂ ਯਾਦ ਕਰੋ, ਪਹਿਲੇ ਟੀਵੀ ‘ਤੇ ਅਕਸਰ, ਸੀਰੀਅਲ ਬੰਬ ਬਲਾਸਟ ਦੀ ਬ੍ਰੇਕਿੰਗ ਨਿਊਜ਼ ਚਲਿਆ ਕਰਦੀ ਸੀ, ਸਲੀਪਰ ਸੇਲਸ ਦੇ ਨੈੱਟਵਰਕ ‘ਤੇ ਸਪੈਸ਼ਲ ਪ੍ਰੋਗਰਾਮ ਹੋਇਆ ਕਰਦੇ ਸੀ। ਅੱਜ ਇਹ ਸਭ, ਟੀਵੀ ਸਕ੍ਰੀਨ ਅਤੇ ਭਾਰਤ ਦੀ ਜ਼ਮੀਨ ਦੋਵਾਂ ਥਾਵਾਂ ਤੋਂ ਗਾਇਬ ਹੋ ਚੁੱਕੀ ਹੈ। ਵਰਨਾ ਪਹਿਲੇ ਤੁਸੀਂ ਟ੍ਰੇਨ ਵਿੱਚ ਜਾਂਦੇ ਸੀ, ਹਵਾਈ ਅੱਡੇ ‘ਤੇ ਜਾਂਦੇ ਸੀ, ਲਵਾਰਿਸ ਕੋਈ ਬੈਗ ਪਿਆ ਹੈ ਤਾਂ ਛੂਹਣਾ ਨਾ ਅਜਿਹੀਆਂ ਸੂਚਨਾਵਾਂ ਆਉਂਦੀਆਂ ਸੀ, ਅੱਜ ਉਹ ਜੋ 18-20 ਸਾਲ ਦੇ ਨੌਜਵਾਨ ਹਨ, ਉਨ੍ਹਾਂ ਨੇ ਉਹ ਸੂਚਨਾ ਸੁਣੀ ਨਹੀਂ ਹੋਵੇਗੀ। ਅੱਜ ਦੇਸ਼ ਵਿੱਚ ਨਕਸਲਵਾਦ ਵੀ ਅੰਤਮ ਸਾਹ ਗਿਣ ਰਿਹਾ ਹੈ। ਪਹਿਲੇ ਜਿੱਥੇ ਸੌ ਤੋਂ ਅਧਿਕ ਜ਼ਿਲ੍ਹੇ, ਨਕਸਲਵਾਦ ਦੀ ਚਪੇਟ ਵਿੱਚ ਸੀ, ਅੱਜ ਇਹ ਦੋ ਦਰਜਨ ਤੋਂ ਵੀ ਘੱਟ ਜ਼ਿਲ੍ਹਿਆਂ ਵਿੱਚ ਹੀ ਸੀਮਿਤ ਰਹਿ ਗਿਆ ਹੈ।ਇਹ ਤਦ ਹੀ ਸੰਭਵ ਹੋਇਆ, ਜਦੋਂ ਅਸੀਂ nation first ਦੀ ਭਾਵਨਾ ਨਾਲ ਕੰਮ ਕੀਤਾ। ਅਸੀਂ ਇਨ੍ਹਾਂ ਖੇਤਰਾਂ ਵਿੱਚ Governance ਨੂੰ Grassroot Level ਤੱਕ ਪਹੁੰਚਾਇਆ। ਦੇਖਦੇ  ਹੀ ਦੇਖਦੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਜ਼ਾਰਾਂ ਕਿਲੋਮੀਟਰ ਲੰਬੀਆਂ ਸੜਕਾਂ ਬਣੀਆਂ, ਸਕੂਲ-ਹਸਪਤਾਲ ਬਣੇ, 4G ਮੋਬਾਈਲ ਨੈੱਟਵਰਕ ਪਹੁੰਚਿਆ ਅਤੇ ਨਤੀਜਾ ਅੱਜ ਦੇਸ਼ ਦੇਖ ਰਿਹਾ ਹੈ।

ਸਾਥੀਓ,

ਸਰਕਾਰ ਦੇ ਨਿਰਣਾਇਕ ਫੈਸਲਿਆਂ ਨਾਲ ਅੱਜ ਨਕਸਲਵਾਦ ਜੰਗਲ ਤੋਂ ਤਾਂ ਸਾਫ ਹੋ ਰਿਹਾ ਹੈ, ਲੇਕਿਨ ਹੁਣ ਉਹ Urban ਸੈਂਟਰਸ ਵਿੱਚ ਪੈਰ ਪਸਾਰ ਰਿਹਾ ਹੈ। Urban ਨਕਸਲੀਆਂ ਨੇ ਆਪਣਾ ਜਾਲ ਇਤਨੀ ਤੇਜ਼ੀ ਨਾਲ ਫੈਲਾਇਆ ਹੈ ਕਿ ਜੋ ਰਾਜਨੀਤਿਕ ਦਲ, ਅਰਬਨ ਨਕਸਲ ਦੇ ਵਿਰੋਧੀ ਸਨ, ਜਿਨ੍ਹਾਂ ਦੀ ਵਿਚਾਰਧਾਰ ਕਦੇ ਗਾਂਧੀ ਜੀ ਤੋਂ ਪ੍ਰੇਰਿਤ ਸੀ, ਜੋ ਭਾਰਤ ਦੀਆਂ ਜੜਾਂ ਨਾਲ ਜੁੜੀਆਂ ਸਨ, ਅਜਿਹੇ ਰਾਜਨੀਤਿਕ ਦਲਾਂ ਵਿੱਚ ਅੱਜ Urban ਨਕਸਲ ਪੈਠ ਜਮਾਂ ਚੁੱਕੇ ਹਨ। ਅੱਜ ਉੱਥੇ Urban ਨਕਸਲੀਆਂ ਦੀ ਆਵਾਜ, ਉਨ੍ਹਾਂ ਦੀ ਭਾਸ਼ਾ ਸੁਣਾਈ ਦਿੰਦੀ ਹੈ। ਇਸੇ ਤੋਂ ਅਸੀਂ ਸਮਝ ਸਕਦੇ ਹਾਂ ਕਿ ਇਨ੍ਹਾਂ ਦੀਆਂ ਜੜਾਂ ਕਿੰਨੀਆਂ ਗਹਿਰੀਆਂ ਹਨ। ਅਸ਼ੀਂ ਯਾਦ ਰੱਖਣਾ ਹੈ ਕਿ Urban ਨਕਸਲੀ, ਭਾਰਤ ਦੇ ਵਿਕਾਸ ਅਤੇ ਸਾਡੀ ਵਿਰਾਸਤ, ਇਨ੍ਹਾਂ ਦੋਨੋਂ ਦੇ ਘੋਰ ਵਿਰੋਧੀ ਹਨ। ਵੈਸੇ ਅਰਣਬ ਨੇ ਵੀ Urban ਨਕਸਲੀਆਂ ਨੂੰ ਐਕਸਪੋਜ ਕਰਨ ਦਾ ਜਿੰਮਾ ਉਠਾਇਆ ਹੈ। ਵਿਕਸਿਤ ਭਾਰਤ ਦੇ ਲਈ ਵਿਕਾਸ ਵੀ ਜ਼ਰੂਰੀ ਹੈ ਅਤੇ ਵਿਰਾਸਤ ਨੂੰ ਮਜ਼ਬੂਤ ਕਰਨਾ ਵੀ ਜ਼ਰੂਰੀ ਹੈ। ਅਤੇ ਇਸ ਲਈ ਸਾਨੂੰ Urban ਨਕਸਲੀਆਂ ਤੋਂ ਸਾਵਧਾਨ ਰਹਿਣਾ ਹੈ।

ਸਾਥੀਓ,

ਅੱਜ ਦਾ ਭਾਰਤ, ਹਰ ਚੁਣੌਤੀ ਨਾਲ ਟਕਰਾਉਂਦੇ ਹੋਏ ਨਵੀਆਂ ਚੁਣੌਤੀਆਂ ਨੂੰ ਛੂਹ ਰਿਹਾ ਹੈ। ਮੈਨੂੰ ਭਰੋਸਾ ਹੈ ਕਿ ਰਿਪਬਲਿਕ ਟੀਵੀ ਨੈੱਟਵਰਕ ਦੇ ਤੁਸੀਂ ਸਾਰੇ ਲੋਕ ਹਮੇਸ਼ਾ ਨੇਸ਼ਨ ਫਸਟ ਦੇ ਭਾਵ ਨਾਲ ਪੱਤਰਕਾਰਿਤਾ ਨੂੰ ਨਵਾਂ ਆਯਾਮ ਦਿੰਦੇ ਰਹੋਗੇ। ਤੁਸੀਂ ਵਿਕਸਿਤ ਭਾਰਤ ਦੀ ਐਸਪੀਰੇਸ਼ਨ ਨੂੰ ਆਪਣੀ ਪੱਤਰਕਾਰਿਤਾ ਨਾਲ catalyse ਕਰਦੇ ਰਹੋ, ਇਸੇ ਵਿਸ਼ਵਾਸ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਆਭਾਰ, ਬਹੁਤ ਬਹੁਤ ਸ਼ੁਭਕਾਮਨਾਵਾਂ। ਧੰਨਵਾਦ!