Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਸ਼ਟਰੀ ਯੁਵਾ ਦਿਵਸ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਲਖਨਊ ਵਿੱਚ ਜੁਟੇ ਸਾਰੇ ਯੁਵਾ ਸਾਥੀਆਂ ਨੂੰ ਮੇਰਾ ਨਮਸਕਾਰ। ਤੁਹਾਨੂੰ ਸਾਰਿਆਂ ਨੂੰ, ਦੇਸ਼ ਦੇ ਨੌਜਵਾਨਾਂ (ਯੁਵਾਵਾਂ) ਨੂੰ, ਰਾਸ਼ਟਰੀ ਯੁਵਾ ਦਿਵਸ ਦੀਆਂ ਬਹੁਤ – ਬਹੁਤ ਸ਼ੁਭਕਾਮਨਾਵਾਂ।

ਅੱਜ ਦਾ ਇਹ ਦਿਨ ਹਰ ਭਾਰਤੀ ਯੁਵਾ ਲਈ ਬਹੁਤ ਵੱਡੀ ਪ੍ਰੇਰਣਾ ਦਾ ਦਿਨ ਹੈ, ਨਵੇਂ ਸੰਕਲਪ ਲੈਣ ਦਾ ਦਿਨ ਹੈ, ਅੱਜ ਦੇ ਦਿਨ ਵਿਵੇਕਾਨੰਦ ਦੇ ਰੂਪ ਵਿੱਚ ਭਾਰਤ ਨੂੰ ਐਸੀ ਊਰਜਾ ਮਿਲੀ ਸੀ ਜਿਸ ਨੇ ਅੱਜ ਵੀ ਸਾਡੇ ਦੇਸ਼ ਨੂੰ ਊਰਜਾਵਾਨ ਕੀਤਾ ਹੋਇਆ ਹੈ। ਇੱਕ ਐਸੀ ਊਰਜਾ ਜੋ ਨਿਰੰਤਰ ਸਾਨੂੰ ਪ੍ਰੇਰਣਾ ਦੇ ਰਹੀ ਹੈ, ਸਾਨੂੰ ਅੱਗੇ ਦਾ ਮਾਰਗ ਦਿਖਾ ਰਹੀ ਹੈ।
ਸਾਥੀਓ, ਸੁਆਮੀ ਵਿਵੇਕਾਨੰਦ ਭਾਰਤ ਦੇ ਯੁਵਾ ਨੂੰ ਆਪਣੇ ਗੌਰਵਸ਼ਾਲੀ ਅਤੀਤ ਅਤੇ ਵੈਭਵਸ਼ਾਲੀ ਭਵਿੱਖ ਦੀ ਇੱਕ ਮਜ਼ਬੂਤ ਕੜੀ ਦੇ ਰੂਪ ਵਿੱਚ ਦੇਖਦੇ ਸਨ। ਵਿਵੇਕਾਨੰਦ ਜੀ ਕਹਿੰਦੇ ਸਨ ਕਿ ਸਾਰੀ ਸ਼ਕਤੀ ਤੁਹਾਡੇ ਅੰਦਰ ਹੈ ਉਸ ਸ਼ਕਤੀ ਨੂੰ ਪ੍ਰਗਟ ਕਰੋ, ਇਸ ‘ਤੇ ਵਿਸ਼ਵਾਸ ਕਰੋ ਕਿ ਤੁਸੀਂ ਸਭ ਕੁਝ ਕਰ ਸਕਦੇ ਹੋ। ਖੁਦ ‘ਤੇ ਇਹ ਵਿਸ਼ਵਾਸ਼ ਅਸੰਭਵ ਜਿਹੀਆਂ ਲੱਗਣ ਵਾਲੀਆਂ ਗੱਲਾਂ ਨੂੰ ਸੰਭਵ ਬਣਾਉਣ ਦਾ ਇਹ ਸੰਦੇਸ਼ ਅੱਜ ਵੀ ਦੇਸ਼ ਦੇ ਨੌਜਵਾਨਾਂ (ਯੁਵਾਵਾਂ) ਲਈ ਉਤਨਾ ਹੀ ਪ੍ਰਾਸੰਗਿਕ ਹੈ, relevant ਹੈ ਅਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਭਾਰਤ ਦਾ ਅੱਜ ਦਾ ਨੌਜਵਾਨ ਇਸ ਗੱਲ ਨੂੰ ਭਲੀਭਾਂਤ ਸਮਝ ਰਿਹਾ ਹੈ, ਖੁਦ ‘ਤੇ ਵਿਸ਼ਵਾਸ ਕਰਦੇ ਹੋਏ ਅੱਗੇ ਵਧ ਰਿਹਾ ਹੈ।

ਅੱਜ innovation, incubation ਅਤੇ start-up ਦੀ ਨਵੀਂ ਧਾਰਾ ਦੀ ਅਗਵਾਈ ਭਾਰਤ ਵਿੱਚ ਕੌਣ ਕਰ ਰਿਹਾ ਹੈ? ਤੁਸੀਂ ਹੀ ਲੋਕ ਤਾਂ ਕਰ ਰਹੇ ਹੋ, ਸਾਡੇ ਦੇਸ਼ ਦੇ ਯੁਵਾ ਕਰ ਰਹੇ ਹਨ। ਅੱਜ ਅਗਰ ਭਾਰਤ ਦੁਨੀਆ ਦੇ start-up eco system ਵਿੱਚ ਟੌਪ three ਦੇਸ਼ਾਂ ਵਿੱਚ ਆ ਗਿਆ ਹੈ। ਤਾਂ ਇਸ ਦੇ ਪਿੱਛੇ ਕਿਸ ਦੀ ਮਿਹਨਤ ਹੈ? ਆਪ ਲੋਕਾਂ ਦੀ, ਤੁਹਾਡੇ ਵਰਗੇ ਦੇਸ਼ ਦੇ ਨੌਜਵਾਨਾਂ ਦੀ। ਅੱਜ ਭਾਰਤ ਦੁਨੀਆ ਵਿੱਚ unicorns ਪੈਦਾ ਕਰਨ ਵਾਲਾ ਇੱਕ ਬਿਲੀਅਨ dollars ਤੋਂ ਜ਼ਿਆਦਾ ਦੀ ਨਵੀਂ ਕੰਪਨੀ ਬਣਾਉਣ ਵਾਲਾ ਤੀਜਾ ਸਭ ਤੋਂ ਵੱਡਾ ਦੇਸ਼ ਬਣਿਆ ਹੈ। ਤਾਂ ਇਸ ਦੇ ਪਿੱਛੇ ਕਿਸ ਦੀ ਤਾਕਤ ਹੈ? ਆਪ ਲੋਕਾਂ ਦੀ, ਤੁਹਾਡੇ ਵਰਗੇ ਦੇਸ਼ ਦੇ ਨੌਜਵਾਨਾਂ ਦੀ।

ਸਾਥੀਓ 2014 ਤੋਂ ਪਹਿਲਾਂ ਸਾਡੇ ਦੇਸ਼ ਵਿੱਚ average ਚਾਰ ਹਜ਼ਾਰ patent ਹੁੰਦੇ ਸਨ। ਹੁਣ ਇਨ੍ਹਾਂ ਦੀ ਸੰਖਿਆ ਵਧ ਕੇ ਸਲਾਨਾ 15 ਹਜ਼ਾਰ patent ਤੋਂ ਜ਼ਿਆਦਾ ਹੋ ਗਈ ਹੈ, ਯਾਨੀ ਕਰੀਬ-ਕਰੀਬ ਚਾਰ ਗੁਣਾ। ਇਹ ਕਿਸ ਦੀ ਮਿਹਨਤ ਨਾਲ ਹੋ ਰਿਹਾ ਹੈ, ਕੌਣ ਹੈ ਇਸ ਦੇ ਪਿੱਛੇ? ਸਾਥੀਓ ਮੈਂ ਫਿਰ ਦੁਹਰਾਉਂਦਾ ਹਾਂ ਤੁਸੀਂ ਹੀ ਹੋ, ਤੁਹਾਡੇ ਵਰਗੇ ਨੌਜਵਾਨ ਸਾਥੀ ਹਨ, ਤੁਹਾਡੀ ਨੌਜਵਾਨਾਂ ਦੀ ਤਾਕਤ ਹੈ।

ਸਾਥੀਓ 26 ਹਜ਼ਾਰ ਨਵੇਂ ਸਟਾਰਟਅਪ ਦਾ ਖੁੱਲ੍ਹਣਾ ਦੁਨੀਆ ਦੇ ਕਿਸੇ ਵੀ ਦੇਸ਼ ਦਾ ਸੁਪਨਾ ਹੋ ਸਕਦਾ ਹੈ। ਇਹ ਸੁਪਨਾ ਅੱਜ ਭਾਰਤ ਵਿੱਚ ਸੱਚ ਹੋਇਆ ਹੈ। ਤਾਂ ਇਸ ਦੇ ਪਿੱਛੇ ਭਾਰਤ ਦੇ ਨੌਜਵਾਨਾਂ ਦੀ ਹੀ ਸ਼ਕਤੀ ਹੈ, ਉਨ੍ਹਾਂ ਦੇ ਸੁਪਨੇ ਹਨ। ਅਤੇ ਇਸ ਤੋਂ ਵੀ ਵੱਡੀ ਗੱਲ ਭਾਰਤ ਦੇ ਨੌਜਵਾਨਾਂ ਨੇ ਆਪਣੇ ਸੁਪਨਿਆਂ ਨੂੰ ਦੇਸ਼ ਦੀਆਂ ਜ਼ਰੂਰਤਾਂ ਨਾਲ ਜੋੜਿਆ ਹੈ, ਦੇਸ਼ ਦੀਆਂ ਆਸ਼ਾਵਾਂ – ਆਕਾਂਖਿਆਵਾਂ ਨਾਲ ਜੋੜਿਆ ਹੈ। ਦੇਸ਼ ਦੇ ਨਿਰਮਾਣ ਦਾ ਕੰਮ ਮੇਰਾ ਹੈ, ਮੇਰੇ ਲਈ ਹੈ ਅਤੇ ਮੈਂ ਹੀ ਕਰਨਾ ਹੈ। ਇਸ ਭਾਵਨਾ ਨਾਲ ਭਾਰਤ ਦਾ ਨੌਜਵਾਨ ਅੱਜ ਭਰਿਆ ਹੋਇਆ ਹੈ।

ਸਾਥੀਓ ਅੱਜ ਦੇਸ਼ ਦਾ ਯੁਵਾ ਨਵੇਂ – ਨਵੇਂ APPs ਬਣਾ ਰਿਹਾ ਹੈ। ਤਾਕਿ ਖੁਦ ਦੀ ਜ਼ਿੰਦਗੀ ਵੀ ਅਸਾਨ ਹੋ ਜਾਏ ਅਤੇ ਦੇਸ਼ ਵਾਸੀਆਂ ਦੀ ਵੀ ਮਦਦ ਹੋ ਜਾਏ। ਅੱਜ ਦੇਸ਼ ਦਾ ਯੁਵਾ ਹੈਕਥੌਨ ਰਾਹੀਂ, technology ਰਾਹੀਂ, ਦੇਸ਼ ਦੀਆਂ ਹਜ਼ਾਰਾਂ problems ਵਿੱਚ ਸਿਰ ਖਪਾ ਰਿਹਾ ਹੈ, solution ਖੋਜ ਰਿਹਾ ਹੈ ਅਤੇ solution ਦੇ ਰਿਹਾ ਹੈ। ਅੱਜ ਦੇਸ਼ ਦਾ ਯੁਵਾ ਬਦਲਦੇ ਹੋਏ nature of job ਅਨੁਸਾਰ ਨਵੇਂ – ਨਵੇਂ venture ਸ਼ੁਰੂ ਕਰ ਰਿਹਾ ਹੈ, ਖੁਦ ਕੰਮ ਕਰ ਰਿਹਾ ਹੈ, risk ਲੈ ਰਿਹਾ ਹੈ, ਸਾਹਸ ਕਰ ਰਿਹਾ ਹੈ ਅਤੇ ਦੂਸਰਿਆਂ ਨੂੰ ਵੀ ਕੰਮ ਦੇ ਰਿਹਾ ਹੈ।

ਅੱਜ ਦੇਸ਼ ਦਾ ਯੁਵਾ ਇਹ ਨਹੀਂ ਦੇਖ ਰਿਹਾ ਕਿ ਇਹ ਯੋਜਨਾ ਸ਼ੁਰੂ ਕਿਸ ਨੇ ਕੀਤੀ, ਉਹ ਤਾਂ ਖੁਦ ਅਗਵਾਈ ਕਰਨ ਲਈ ਅੱਗੇ ਆ ਰਿਹਾ ਹੈ। ਮੈਂ ਸਵੱਛ ਭਾਰਤ ਅਭਿਆਨ ਦੀ ਹੀ ਗੱਲ ਕਰਾਂ ਤਾਂ ਇਸ ਦੀ ਅਗਵਾਈ ਸਾਡੇ ਯੁਵਾ ਹੀ ਤਾਂ ਕਰ ਰਹੇ ਹਨ। ਅੱਜ ਦੇਸ਼ ਦਾ ਯੁਵਾ ਆਪਣੇ ਆਪ – ਪਾਸ, ਘਰ, ਮੁਹੱਲੇ, ਸ਼ਹਿਰ, ਸਮੁੰਦਰ ਤਟ ਤੋਂ ਗੰਦਗੀ – ਪਲਾਸਟਿਕ ਨੂੰ ਹਟਾਉਣ ਦੇ ਕੰਮ ਵਿੱਚ ਯੁਵਾ ਅੱਗੇ ਦਿਖਾਈ ਦਿੰਦਾ ਹੈ।

ਸਾਥੀਓ ਅੱਜ ਦੇਸ਼ ਦੇ ਨੌਜਵਾਨਾਂ ਦੀ ਸਮਰੱਥਾ ਨਾਲ ਨਵੇਂ ਭਾਰਤ ਦਾ ਨਿਰਮਾਣ ਹੋ ਰਿਹਾ ਹੈ। ਇੱਕ ਅਜਿਹਾ ਨਵਾਂ ਭਾਰਤ ਜਿਸ ਵਿੱਚ easy of doing business ਵੀ ਹੋਵੇ ਅਤੇ easy of living ਵੀ ਹੋਵੇ। ਇੱਕ ਅਜਿਹਾ ਨਵਾਂ ਭਾਰਤ ਜਿਸ ਵਿੱਚ ਲਾਲਬੱਤੀ ਕਲਚਰ ਨਹੀਂ, ਜਿਸ ਵਿੱਚ ਹਰ ਇਨਸਾਨ ਬਰਾਬਰ ਹੈ, ਹਰ ਇਨਸਾਨ ਮਹੱਤਵਪੂਰਨ ਹੈ। ਇੱਕ ਅਜਿਹਾ ਨਵਾਂ ਭਾਰਤ ਜਿਸ ਵਿੱਚ ਅਵਸਰ ਵੀ ਹੈ ਅਤੇ ਉਡਣ ਲਈ ਪੂਰਾ ਅਸਮਾਨ ਵੀ।

ਸਾਥੀਓ ਅੱਜ 21ਵੀਂ ਸਦੀ ਦਾ ਇਹ ਕਾਲਖੰਡ, 21ਵੀਂ ਸਦੀ ਦਾ ਇਹ ਦਹਾਕਾ ਭਾਰਤ ਦੇ ਲਈ ਬਹੁਤ ਸੁਭਾਗ ਲੈ ਕੇ ਆਇਆ ਹੈ। ਅਸੀਂ ਭਾਗਸ਼ਾਲ਼ੀ ਹਾਂ ਕਿ ਭਾਰਤ ਦੀ ਜ਼ਿਆਦਾਤਰ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ। ਅਸੀਂ ਇਸ ਅਵਸਰ ਦਾ ਪੂਰਾ ਲਾਭ ਉਠਾ ਸਕੀਏ। ਇਸ ਲਈ ਬੀਤੇ ਵਰ੍ਹਿਆਂ ਵਿੱਚ ਭਾਰਤ ਵਿੱਚ ਅਨੇਕ ਮਹੱਤਵਪੂਰਨ ਫੈਸਲੇ ਲਏ ਗਏ, ਅਨੇਕ ਨੀਤੀਆਂ ਬਣਾਈਆਂ ਗਈਆਂ ਹਨ। ਯੁਵਾ ਸ਼ਕਤੀ ਨੂੰ ਸਹੀ ਮਾਅਣਿਆਂ ਵਿੱਚ ਰਾਸ਼ਟਰ ਸ਼ਕਤੀ ਬਣਾਉਣ ਦਾ ਇੱਕ ਵਿਆਪਕ ਯਤਨ ਅੱਜ ਦੇਸ਼ ਵਿੱਚ ਦੇਖਣ ਨੂੰ ਮਿਲ ਰਿਹਾ ਹੈ। skill development ਤੋਂ ਲੈ ਕੇ ਮੁਦਰਾ ਲੋਨ ਤੱਕ ਹਰ ਤਰ੍ਹਾਂ ਨਾਲ ਯੁਵਾਵਾਂ ਦੀ ਮਦਦ ਕੀਤੀ ਜਾ ਰਹੀ ਹੈ। start-up India ਹੋਵੇ, stand-up India ਹੋਵੇ, fit India ਮੁਹਿੰਮ ਹੋਵੇ ਜਾਂ ਖੈਲੋ ਇੰਡੀਆ ਇਹ ਨੌਜਵਾਨਾਂ (ਯੁਵਾਵਾਂ) ‘ਤੇ ਵੀ ਕੇਂਦਰਿਤ ਹੈ।

ਸਾਥੀਓ decision making ਵਿੱਚ ਅਗਵਾਈ ਵਿੱਚ ਯੁਵਾਵਾਂ ਦੀ ਸਰਗਰਮ ਹਿੱਸੇਦਾਰੀ ‘ਤੇ ਵੀ ਸਾਡਾ ਜ਼ੋਰ ਹੈ। ਤੁਸੀਂ ਸੁਣਿਆ ਹੋਵੇਗਾ ਹੁਣੇ ਹਾਲ ਹੀ ਵਿੱਚ DRDO ਵਿੱਚ ਡਿਫੈਂਸ ਰਿਸਰਚ ਨਾਲ ਜੁੜੀਆਂ five young scientist labs, ਉਨ੍ਹਾਂ ਦਾ ਲੋਕਅਰਪਣ ਕਰਨ ਦਾ ਮੈਨੂੰ ਅਵਸਰ ਮਿਲਿਆ ਹੈ। ਇਨ੍ਹਾਂ ਲੈਬਸ ਵਿੱਚ ਰਿਸਰਚ ਤੋਂ ਲੈ ਕੇ ਮੈਨੇਜਮੈਂਟ ਤੱਕ ਦੀ ਪੂਰੀ ਅਗਵਾਈ 35 ਸਾਲ ਤੋਂ ਘੱਟ ਉਮਰ ਦੇ ਵਿਗਿਆਨੀਆਂ ਨੂੰ ਦਿੱਤੀ ਗਈ ਹੈ। ਤੁਸੀਂ ਅਜਿਹਾ ਕਦੇ ਨਹੀਂ ਸੁਣਿਆ ਹੋਵੇਗਾ ਕਿ ਇੰਨੀਆਂ ਮਹੱਤਵਪੂਰਨ labs ਦੀ ਜ਼ਿੰਮੇਵਾਰੀ 35 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੇ ਸਪੁਰਦ ਕਰ ਦੇਣਾ। ਲੇਕਿਨ ਇਹ ਸਾਡੀ ਸੋਚ ਹੈ, ਇਹੀ ਸਾਡੀ ਅਪ੍ਰੋਚ ਹੈ। ਅਸੀਂ ਇਸ ਪੱਧਰ ‘ਤੇ, ਹਰ ਸੈਕਟਰ ਵਿੱਚ ਇਸ ਤਰ੍ਹਾਂ ਦੇ ਪ੍ਰਯੋਗ ਨੂੰ ਦੁਹਰਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ।
ਸਾਥੀਓ ਯੁਵਾ ਵਿੱਚ ਇੱਕ ਅਦਭੁੱਤ ਸਮਰੱਥਾ ਹੁੰਦੀ ਹੈ, ਸਮੱਸਿਆਵਾਂ ਦਾ ਨਵੇਂ ਸਿਰੇ ਤੋਂ ਸਮਾਧਾਨ ਕਰਨ ਦੀ। ਇਹ ਯੁਵਾ ਸੋਚ ਸਾਨੂੰ ਅਜਿਹੇ ਫੈਸਲੇ ਲੈਣਾ ਵੀ ਸਿਖਾਉਂਦੀ ਹੈ ਜਿਨ੍ਹਾਂ ਬਾਰੇ ਕਦੇ ਸੋਚਣਾ ਵੀ ਅਸੰਭਵ ਹੁੰਦਾ ਹੈ। ਯੁਵਾ ਸੋਚ ਸਾਨੂੰ ਕਹਿੰਦੀ ਹੈ ਕਿ ਸਮੱਸਿਆਵਾਂ ਨਾਲ ਟਕਰਾਓ, ਉਨ੍ਹਾਂ ਨੂੰ ਸੁਲਝਾਓ ਦੇਸ਼ ਵੀ ਇਸ ਸੋਚ ‘ਤੇ ਚੱਲ ਰਿਹਾ ਹੈ। ਅੱਜ ਜੰਮੂ-ਕਸ਼ਮੀਰ ਵਿੱਚ ਆਰਟੀਕਲ 370 ਹਟਾਇਆ ਜਾ ਚੁੱਕਿਆ ਹੈ, ਰਾਮ ਜਨਮ ਭੂਮੀ ਦਾ ਸੈਂਕੜਿਆਂ ਵਰ੍ਹਿਆਂ ਤੋਂ ਚੱਲਿਆ ਆ ਰਿਹਾ ਵਿਵਾਦ ਸਮਾਪਤ ਹੋ ਚੁੱਕਿਆ, ਤੀਹਰੇ ਤਲਾਕ ਦੇ ਖ਼ਿਲਾਫ਼ ਕਾਨੂੰਨ ਬਣ ਚੁਕਿਆ ਹੈ, citizenship (amendment) act ਅੱਜ ਇੱਕ ਸਚਾਈ ਹੈ। ਵੈਸੇ ਦੇਸ਼ ਵਿੱਚ ਇੱਕ ਸੋਚ ਇਹ ਵੀ ਸੀ ਕਿ ਆਤੰਕੀ ਹਮਲਾ ਹੋਣ ‘ਤੇ ਚੁੱਪ ਬੈਠ ਜਾਈਏ। ਹੁਣ ਤੁਸੀਂ ਸਰਜੀਕਲ ਸਟ੍ਰਾਈਕ ਵੀ ਦੇਖਦੇ ਹੋ, ਏਅਰ ਸਟ੍ਰਾਈਕ ਵੀ।

ਸਾਥੀਓ ਸਾਡੀ ਸਰਕਾਰ ਨੌਜਵਾਨਾਂ ਨਾਲ ਹੈ, ਯੁਵਾ ਹੌਂਸਲਿਆਂ, ਯੁਵਾ ਸੁਪਨਿਆਂ ਨਾਲ ਹੈ। ਤੁਹਾਡੀ ਸਫਲਤਾ ਸਸ਼ਕਤ, ਸਮਰੱਥਾ ਅਤੇ ਸਮ੍ਰਿੱਧ ਭਾਰਤ ਦੇ ਸੰਕਲਪ ਨੂੰ ਵੀ ਸਿੱਧ ਕਰੇਗੀ। ਅਤੇ ਮੈਂ ਅੱਜ ਦੇ ਇਸ ਅਵਸਰ ‘ਤੇ ਇੱਕ ਤਾਕੀਦ ਵੀ ਤੁਹਾਨੂੰ ਕਰਨਾ ਚਾਹੁੰਦਾ ਹਾਂ। ਅਤੇ ਮੈਂ ਤੁਹਾਨੂੰ ਇਸ ਲਈ ਕਰਦਾ ਹਾਂ ਕਿ ਕਿਉਂਕਿ ਮੇਰਾ ਤੁਹਾਡੇ ‘ਤੇ ਭਰੋਸਾ ਹੈ। ਮੈਂ ਤੁਹਾਡੀ ਅਗਵਾਈ ਵਿੱਚ ਦੇਸ਼ ਨੂੰ ਇਸ ਵਿੱਚ ਸਫਲ ਕਰਨ ਲਈ ਤੁਹਾਨੂੰ ਵਿਸ਼ੇਸ਼ ਤਾਕੀਦ ਕਰਦਾ ਹਾਂ ਅਤੇ ਵਿਵੇਕਾਨੰਦ ਜਯੰਤੀ ‘ਤੇ ਤਾਂ ਇਹ ਸੰਕਲਪ ਆਪਣੀ ਜ਼ਿੰਮੇਵਾਰੀ ਬਣ ਜਾਂਦਾ ਹੈ।

ਆਪ ਸਾਰੇ ਜਾਣਦੇ ਹੋ ਸਾਲ 2022 ਤੱਕ ਜੋ ਕਿ ਸਾਡੀ ਆਜ਼ਾਦੀ ਦਾ 75ਵਾਂ ਸਾਲ ਹੈ। ਦੇਸ਼ ਦੀ ਆਜ਼ਾਦੀ ਦੇ ਦਿਵਾਨਿਆਂ ਨੇ ਖੁਸ਼ਹਾਲ ਭਾਰਤ ਦੇ ਸੁਪਨੇ ਸੰਜੋਏ ਸਨ ਅਤੇ ਆਪਣੀ ਜਵਾਨੀ ਦੇਸ਼ ਲਈ ਵਾਰ ਦਿੱਤੀ ਸੀ। ਉਨ੍ਹਾਂ ਮਹਾਪੁਰਸ਼ਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਨੇਕ ਪ੍ਰਕਾਰ ਦੇ ਕੰਮ ਅਸੀਂ ਕਰਨੇ ਹਨ। ਉਸ ਵਿੱਚੋਂ ਇੱਕ ਕੰਮ ਲਈ ਮੈਂ ਅੱਜ ਤਹਾਨੂੰ ਤਾਕੀਦ ਕਰਦਾ ਹਾਂ, ਯੁਵਕਾਂ (ਨੌਜਵਾਨਾਂ) ਨੂੰ ਤਾਕੀਦ ਕਰਦਾ ਹਾਂ, ਤੁਹਾਡੇ ਮਾਧਿਅਮ ਨਾਲ ਪੂਰੇ ਦੇਸ਼ ਵਿੱਚ ਅੰਦੋਲਨ ਚਲੇ ਇਸ ਉਮੀਦ ਨਾਲ ਤਾਕੀਦ ਕਰਦਾ ਹਾਂ। ਕੀ ਅਸੀਂ 2020 ਤੱਕ ਬਾਕੀ ਅੱਗੇ ਦਾ ਅਸੀਂ ਨਹੀਂ ਦੇਖਾਂਗੇ , 2022 ਤੱਕ ਜਿੰਨਾ ਸੰਭਵ ਹੋ ਸਕੇ ਲੋਕਲ ਪ੍ਰੋਡਕਟਸ ਹੀ ਖ੍ਰੀਦੀਏ। ਅਜਿਹਾ ਕਰਕੇ ਤੁਸੀਂ ਜਾਣੇ-ਅਣਜਾਣੇ ਆਪਣੇ ਕਿਸੇ ਯੁਵਾ ਸਾਥੀ ਦੀ ਹੀ ਮਦਦ ਕਰੋਗੇ। ਤੁਸੀਂ ਆਪਣੇ ਟੀਚਿਆਂ ਵਿੱਚ ਸਫ਼ਲ ਹੋਵੇ, ਆਪਣੇ ਜੀਵਨ ਵਿੱਚ ਸਫ਼ਲ ਹੋਵੋ ਇਸ ਕਾਮਨਾ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ।

ਇੱਕ ਵਾਰ ਫਿਰ ਰਾਸ਼ਟਰੀ ਯੁਵਾ ਦਿਵਸ ‘ਤੇ ਆਪ ਸਭ ਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ ਅਤੇ ਭਾਰਤ ਮਾਤਾ ਦੇ ਮਹਾਨ ਸਪੂਤ ਸੁਆਮੀ ਵਿਵੇਕਾਨੰਦ ਜੀ ਦੇ ਸ਼੍ਰੀ ਚਰਣਾਂ ਵਿੱਚ ਪ੍ਰਣਾਮ ਕਰਦਾ ਹਾਂ।

ਬਹੁਤ – ਬਹੁਤ ਧੰਨਵਾਦ।

**********

ਵੀ.ਰਵੀ ਰਾਮਾ ਕ੍ਰਿਸ਼ਣਾ/ ਅਰੁਣ ਕੁਮਾਰ / ਬਾਲਮੀਕੀ ਮਹਤੋ / ਨਵਨੀਤ ਕੌਰ