ਪ੍ਰੋਗਰਾਮ ਵਿੱਚ ਮੇਰੇ ਨਾਲ ਜੁੜ ਰਹੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਜੀ, ਰਾਜਸਥਾਨ, ਮੱਧ ਪ੍ਰਦੇਸ਼, ਕਰਨਾਟਕਾ, ਹਰਿਆਣਾ, ਅਰੁਣਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਆਂਧਰ ਪ੍ਰਦੇਸ਼, ਅਤੇ ਉੱਤਰਾਖੰਡ ਦੇ ਸਾਰੇ ਆਦਰਯੋਗ ਮੁੱਖ ਮੰਤਰੀ ਸਾਹਿਬਾਨ, ਹਰਿਆਣਾ ਦੇ ਉਪ ਮੁੱਖ ਮੰਤਰੀ ਜੀ, ਰਾਜਾਂ ਦੇ ਪੰਚਾਇਤੀ ਰਾਜ ਮੰਤਰੀ, ਗ੍ਰਾਮੀਣ ਵਿਕਾਸ ਮੰਤਰੀ, ਦੇਸ਼ ਭਰ ਦੀਆਂ ਗ੍ਰਾਮ ਪੰਚਾਇਤਾਂ ਨਾਲ ਜੁੜੇ ਸਾਰੇ ਜਨਪ੍ਰਤੀਨਿਧੀ ਗਣ, ਅਤੇ ਜਿਵੇਂ ਹੁਣੇ ਨਰੇਂਦਰ ਸਿੰਘ ਜੀ ਨੇ ਦੱਸਿਆ ਕਿ ਕਰੀਬ ਪੰਜ ਕਰੋੜ ਲੋਕਾਂ ਨੇ ਇਸ ਪ੍ਰੋਗਰਾਮ ਵਿੱਚ ਜੁੜਨ ਦੇ ਲਈ ਰਜਿਸਟਰੀ ਕਰਵਾਈ ਹੈ। ਇਤਨੀ ਬੜੀ ਤਾਦਾਦ ਵਿੱਚ ਪਿੰਡਾਂ ਦਾ ਇਸ ਪ੍ਰੋਗਰਾਮ ਵਿੱਚ ਸਹਿਭਾਗੀ ਹੋਣਾ ਆਪਣੇ-ਆਪ ਵਿੱਚ ਗ੍ਰਾਮ ਵਿਕਾਸ ਦੀ ਦਿਸ਼ਾ ਦੇ ਜੋ ਕਦਮ ਹਨ ਉਸ ਨੂੰ ਤਾਕਤ ਦਿੰਦਾ ਹੈ। ਅਜਿਹੇ ਸਾਰੇ ਇਹ ਪੰਜ ਕਰੋੜ ਭਾਈ-ਭੈਣਾਂ ਨੂੰ ਮੇਰਾ ਆਦਰਪੂਰਵਕ ਨਮਸਕਾਰ।
ਭਾਈਓ ਅਤੇ ਭੈਣੋਂ,
ਪੰਚਾਇਤੀ ਰਾਜ ਦਿਵਸ ਦਾ ਇਹ ਦਿਨ ਗ੍ਰਾਮੀਣ ਭਾਰਤ ਦੇ ਨਵਨਿਰਮਾਣ ਦੇ ਸੰਕਲਪਾਂ ਨੂੰ ਦੁਹਰਾਉਣ ਦਾ ਇੱਕ ਮਹੱਤਵਪੂਰਨ ਅਵਸਰ ਹੁੰਦਾ ਹੈ। ਇਹ ਦਿਨ ਸਾਡੀਆਂ ਗ੍ਰਾਮ ਪੰਚਾਇਤਾਂ ਦੇ ਯੋਗਦਾਨ ਅਤੇ ਉਨ੍ਹਾਂ ਦੇ ਅਸਾਧਾਰਣ ਕੰਮਾਂ ਨੂੰ ਦੇਖਣ, ਸਮਝਣ ਅਤੇ ਉਨ੍ਹਾਂ ਦੀ ਸਰਾਹਨਾ ਦਾ ਵੀ ਦਿਨ ਹੈ।
ਹੁਣੇ ਮੈਨੂੰ ਪਿੰਡ ਦੇ ਵਿਕਾਸ ਵਿੱਚ ਪ੍ਰਸ਼ੰਸਾਯੋਗ ਕੰਮ ਕਰਨ ਵਾਲੀਆਂ ਪੰਚਾਇਤਾਂ ਨੂੰ ਸਨਮਾਨਿਤ ਕਰਨ, ਉਨ੍ਹਾਂ ਨੂੰ ਅਵਾਰਡ ਦੇਣ ਦਾ ਅਵਸਰ ਮਿਲਿਆ ਹੈ। ਮੈਂ ਆਪ ਸਭ ਨੂੰ ‘ਪੰਚਾਇਤੀ ਰਾਜ ਦਿਵਸ’ ਦੀਆਂ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਹਾਲ ਵਿੱਚ ਅਨੇਕ ਰਾਜਾਂ ਵਿੱਚ ਪੰਚਾਇਤ ਚੋਣਾਂ ਸੰਪੰਨ ਹੋਈਆਂ ਹਨ ਅਤੇ ਬਹੁਤ ਜਗ੍ਹਾ ਚਲ ਵੀ ਰਹੀਆਂ ਹਨ, ਇਸ ਲਈ ਅੱਜ ਸਾਡੇ ਨਾਲ ਬਹੁਤ ਸਾਰੇ ਨਵੇਂ ਸਾਥੀ ਵੀ ਹਨ। ਮੈਂ ਸਾਰੇ ਨਵੇਂ ਜਨਪ੍ਰਤੀਨਿਧੀਆਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਅੱਜ ਪਿੰਡ ਅਤੇ ਗ਼ਰੀਬ ਨੂੰ ਉਸ ਦੇ ਘਰ ਦਾ ਕਾਨੂੰਨੀ ਦਸਤਾਵੇਜ਼ ਦੇਣ ਵਾਲੀ ਬਹੁਤ ਹੀ ਬੜੀ ਅਤੇ ਅਹਿਮ ਯੋਜਨਾ, ‘ਸਵਾਮਿਤਵ ਯੋਜਨਾ’ ਨੂੰ ਵੀ ਪੂਰੇ ਦੇਸ਼ ਵਿੱਚ ਲਾਗੂ ਕੀਤਾ ਗਿਆ ਹੈ। ਪਿਛਲੇ ਸਾਲ ਜਿਨ੍ਹਾਂ ਸਥਾਨਾਂ ‘ਤੇ ਇਹ ਯੋਜਨਾ ਸ਼ੁਰੂ ਕੀਤੀ ਗਈ ਉੱਥੋਂ ਦੇ ਅਨੇਕ ਸਾਥੀਆਂ ਨੂੰ ਪ੍ਰਾਪਰਟੀ ਕਾਰਡ ਵੀ ਦਿੱਤੇ ਗਏ ਹਨ। ਇਸ ਦੇ ਲਈ ਵੀ ਇਸ ਕੰਮ ਨਾਲ ਜੁੜੇ ਹੋਏ ਅਤੇ ਸਮਾਂਬੱਧ ਤਰੀਕੇ ਨਾਲ ਅੱਗੇ ਵਧਾਉਣ ਦਾ ਪ੍ਰਯਤਨ ਕਰਨ ਵਾਲੇ ਸਾਰੇ ਸਾਥੀਆਂ ਦਾ ਵੀ ਮੈਂ ਬਹੁਤ-ਬਹੁਤ ਅਭਿਨੰਦਨ ਕਰਦਾ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। ਸਵਾਮਿਤਵ ਯੋਜਨਾ ਪਿੰਡ ਅਤੇ ਗ਼ਰੀਬ ਦੇ ਆਤਮਵਿਸ਼ਵਾਸ ਨੂੰ, ਆਪਸੀ ਵਿਸ਼ਵਾਸ ਨੂੰ ਅਤੇ ਵਿਕਾਸ ਨੂੰ ਨਵੀਂ ਗਤੀ ਦੇਣ ਵਾਲੀ ਹੈ। ਇਸ ਦੇ ਲਈ ਵੀ ਮੈਂ ਸਾਰੇ ਦੇਸ਼ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ।
ਸਾਥੀਓ,
ਇੱਕ ਸਾਲ ਪਹਿਲਾਂ ਜਦੋਂ ਅਸੀਂ ਪੰਚਾਇਤੀ ਰਾਜ ਦਿਵਸ ਦੇ ਲਈ ਮਿਲੇ ਸਾਂ, ਤਦ ਪੂਰਾ ਦੇਸ਼ ਕੋਰੋਨਾ ਨਾਲ ਮੁਕਾਬਲਾ ਕਰ ਰਿਹਾ ਸੀ। ਤਦ ਮੈਂ ਆਪ ਸਭ ਨੂੰ ਤਾਕੀਦ ਕੀਤੀ ਸੀ ਕਿ ਆਪ ਕੋਰੋਨਾ ਨੂੰ ਪਿੰਡ ਵਿੱਚ ਪਹੁੰਚਣ ਤੋਂ ਰੋਕਣ ਵਿੱਚ ਆਪਣੀ ਭੂਮਿਕਾ ਨਿਭਾਓ। ਆਪ ਸਭ ਨੇ ਬੜੀ ਕੁਸ਼ਲਤਾ ਨਾਲ, ਨਾ ਸਿਰਫ ਕੋਰੋਨਾ ਨੂੰ ਪਿੰਡ ਵਿੱਚ ਪਹੁੰਚਣ ਤੋਂ ਰੋਕਿਆ, ਬਲਕਿ ਪਿੰਡ ਵਿੱਚ ਜਾਗਰੂਕਤਾ ਪਹੁੰਚਾਉਣ ਵਿੱਚ ਵੀ ਬਹੁਤ ਬੜੀ ਭੂਮਿਕਾ ਨਿਭਾਈ। ਇਸ ਵਰ੍ਹੇ ਵੀ ਸਾਡੇ ਸਾਹਮਣੇ ਜੋ ਚੁਣੌਤੀ ਹੈ, ਉਹ ਚੁਣੌਤੀ ਪਹਿਲਾਂ ਤੋਂ ਜਰਾ ਜ਼ਿਆਦਾ ਹੈ ਕਿ ਪਿੰਡਾਂ ਤੱਕ ਇਸ ਸੰਕ੍ਰਮਣ ਨੂੰ ਕਿਸੇ ਵੀ ਹਾਲਤ ਵਿੱਚ ਪਹੁੰਚਣ ਨਹੀਂ ਦੇਣਾ ਹੈ, ਉਸ ਨੂੰ ਰੋਕਣਾ ਹੀ ਹੈ।
ਪਿਛਲੇ ਸਾਲ ਜੋ ਤੁਸੀਂ ਮਿਹਨਤ ਕੀਤੀ, ਦੇਸ਼ ਦੇ ਪਿੰਡਾਂ ਨੇ ਜੋ ਅਗਵਾਈ ਦਿਖਾਈ, ਉਹੀ ਕੰਮ ਇਸ ਵਾਰ ਵੀ ਤੁਸੀਂ ਬੜੀ ਚੁਸਤੀ ਦੇ ਨਾਲ, ਬੜੇ discipline ਦੇ ਨਾਲ ਅਤੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਸਾਥ ਲੈ ਕੇ ਬਹੁਤ ਹੀ ਪੱਕਾ ਕਰੋਗੇ, ਸਫਲਤਾ ਜਰੂਰ ਪਾਓਗੇ। ਕਿਉਂਕਿ ਤੁਸੀਂ ਪਿਛਲੀ ਵਾਰ ਕੀਤਾ ਸੀ, ਹੁਣ ਇੱਕ ਸਾਲ ਦਾ ਅਨੁਭਵ ਹੈ। ਸੰਕਟ ਦੇ ਸਬੰਧ ਵਿੱਚ ਜ਼ਿਆਦਾਤਰ ਜਾਣਕਾਰੀਆਂ ਹਨ, ਸੰਕਟ ਤੋਂ ਬਚਣ ਦੇ ਸਬੰਧ ਵਿੱਚ ਰਸਤਿਆਂ ਦੀਆਂ ਜਾਣਕਾਰੀ ਹੈ। ਅਤੇ ਇਸ ਲਈ ਮੈਨੂੰ ਵਿਸ਼ਵਾਸ ਹੈ ਕਿ ਮੇਰੇ ਦੇਸ਼ ਦੇ, ਮੇਰੇ ਪਿੰਡ ਦੇ ਸਾਰੇ ਲੋਕ, ਪਿੰਡ ਦੀ ਅਗਵਾਈ ਕਰਨ ਵਾਲੇ ਲੋਕ, ਪਿੰਡ ਵਿੱਚ ਕੋਰੋਨਾ ਨੂੰ ਪ੍ਰਵੇਸ਼ ਕਰਨ ਤੋਂ ਰੋਕਣ ਵਿੱਚ ਸਫਲ ਹੋਣਗੇ ਅਤੇ ਬਹੁਤ ਉੱਤਮ ਤਰੀਕੇ ਨਾਲ ਵਿਵਸਥਾ ਵੀ ਕਰਨਗੇ। ਜੋ ਵੀ ਗਾਈਡਲਾਇਨਸ ਸਮੇਂ-ਸਮੇਂ ‘ਤੇ ਜਾਰੀ ਹੁੰਦੀਆਂ ਹਨ, ਉਨ੍ਹਾਂ ਦਾ ਪੂਰਾ ਪਾਲਨ ਪਿੰਡ ਵਿੱਚ ਹੋਵੇ, ਇਹ ਸੁਨਿਸ਼ਚਿਤ ਕਰਨਾ ਹੋਵੇਗਾ।
ਇਸ ਵਾਰ ਤਾਂ ਸਾਡੇ ਪਾਸ ਵੈਕਸੀਨ ਦਾ ਇੱਕ ਸੁਰੱਖਿਆ ਕਵਚ ਹੈ। ਇਸ ਲਈ, ਸਾਨੂੰ ਸਾਰੀਆਂ ਸਾਵਧਾਨੀਆਂ ਦਾ ਪਾਲਨ ਵੀ ਕਰਨਾ ਹੈ, ਅਤੇ ਇਹ ਵੀ ਸੁਨਿਸ਼ਚਿਤ ਕਰਨਾ ਹੈ ਕਿ ਪਿੰਡ ਦੇ ਹਰ ਇੱਕ ਵਿਅਕਤੀ ਨੂੰ ਵੈਕਸੀਨ ਦੀਆਂ ਦੋਵੇਂ ਡੋਜ਼ ਵੀ ਲਗਣ। ਭਾਰਤ ਸਰਕਾਰ ਹਾਲੇ 45 ਸਾਲ ਦੇ ਉੱਪਰ ਦੇ ਹਰ ਵਿਅਕਤੀ ਦਾ ਮੁਫਤ ਟੀਕਾਕਰਣ ਕਰ ਰਹੀ ਹੈ; ਹਿੰਦੁਸਤਾਨ ਦੇ ਹਰ ਰਾਜ ਵਿੱਚ ਕਰ ਰਹੀ ਹੈ। ਹੁਣ ਇੱਕ ਮਈ ਤੋਂ 18 ਸਾਲ ਦੀ ਉਮਰ ਤੋਂ ਉੱਪਰ ਦੇ ਲੋਕਾਂ ਨੂੰ ਟੀਕਾ ਲਗਾਉਣ ਦੀ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ। ਆਪ ਸਭ ਸਾਥੀਆਂ ਦੇ ਸਹਿਯੋਗ ਨਾਲ ਹੀ ਇਹ ਟੀਕਾਕਰਣ ਅਭਿਯਾਨ ਸਫਲ ਹੋਵੇਗਾ।
ਸਾਥੀਓ,
ਇਸ ਮੁਸ਼ਕਿਲ ਸਮੇਂ ਵਿੱਚ ਕੋਈ ਵੀ ਪਰਿਵਾਰ ਭੁੱਖਾ ਨਾ ਸੌਂਵੇਂ, ਗ਼ਰੀਬ ਤੋਂ ਗ਼ਰੀਬ ਦਾ ਵੀ ਚੁੱਲ੍ਹਾ ਜਲੇ, ਇਹ ਵੀ ਸਾਡੀ ਜ਼ਿੰਮੇਦਾਰੀ ਹੈ। ਕੱਲ੍ਹ ਹੀ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੇ ਤਹਿਤ ਮੁਫਤ ਰਾਸ਼ਨ ਦੇਣ ਦੀ ਯੋਜਨਾ ਨੂੰ ਫਿਰ ਤੋਂ ਅੱਗੇ ਵਧਾਇਆ ਹੈ। ਮਈ ਅਤੇ ਜੂਨ ਦੇ ਮਹੀਨੇ ਵਿੱਚ ਦੇਸ਼ ਦੇ ਹਰ ਗ਼ਰੀਬ ਨੂੰ ਮੁਫਤ ਰਾਸ਼ਨ ਮਿਲੇਗਾ। ਇਸ ਦਾ ਲਾਭ 80 ਕਰੋੜ ਤੋਂ ਜ਼ਿਆਦਾ ਦੇਸ਼ਵਾਸੀਆਂ ਨੂੰ ਹੋਵੇਗਾ। ਇਸ ‘ਤੇ ਕੇਂਦਰ ਸਰਕਾਰ 26 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਖਰਚ ਕਰੇਗੀ।
ਸਾਥੀਓ,
ਇਹ ਰਾਸ਼ਨ ਗ਼ਰੀਬਾਂ ਦਾ ਹੈ, ਦੇਸ਼ ਦਾ ਹੈ। ਅੰਨ ਦਾ ਹਰ ਦਾਣਾ ਉਸ ਪਰਿਵਾਰ ਤੱਕ ਪਹੁੰਚੇ, ਤੇਜ਼ੀ ਨਾਲ ਪਹੁੰਚੇ, ਸਮੇਂ ‘ਤੇ ਪਹੁੰਚੇ… ਜਿਸ ਨੂੰ ਇਸ ਦੀ ਜ਼ਰੂਰਤ ਹੈ, ਇਹ ਸੁਨਿਸ਼ਚਿਤ ਕਰਨਾ ਵੀ ਸਾਡਾ ਸਭ ਦਾ ਕੰਮ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਰਾਜ ਸਰਕਾਰਾਂ ਅਤੇ ਪੰਚਾਇਤ ਦੇ ਸਾਡੇ ਸਾਥੀ ਬਖੂਬੀ ਇਸ ਨੂੰ ਵੀ ਨਿਭਾਉਣਗੇ।
ਸਾਥੀਓ,
ਗ੍ਰਾਮ ਪੰਚਾਇਤਾਂ ਦੇ ਜਨਪ੍ਰਤੀਨਿਧੀ ਦੇ ਰੂਪ ਵਿੱਚ ਤੁਹਾਡਾ ਰੋਲ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਹੈ ਅਤੇ ਪਿੰਡ ਦੀ ਆਕਾਂਖਿਆਵਾਂ ਦੀ ਪੂਰਤੀ ਕਰਨ ਦਾ ਹੈ। ਸਾਡੇ ਪਿੰਡ, ਭਾਰਤ ਦੇ ਵਿਕਾਸ ਅਤੇ ਆਤਮਨਿਰਭਰਤਾ ਦੇ ਅਹਿਮ ਕੇਂਦਰ ਰਹੇ ਹਨ। ਪੂਜਨੀਕ ਮਹਾਤਮਾ ਗਾਂਧੀ ਜੀ ਕਹਿੰਦੇ ਸਨ- “ਆਤਮਨਿਰਭਰਤਾ ਤੋਂ ਮੇਰਾ ਅਰਥ ਹੈ ਅਜਿਹੇ ਪਿੰਡ ਜੋ ਆਪਣੀ ਮੂਲਭੂਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਆਤਮਨਿਰਭਰ ਹੋਣ। ਲੇਕਿਨ ਆਤਮਨਿਰਭਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਆਪਣੀਆਂ ਸੀਮਾਵਾਂ ਵਿੱਚ ਅਸੀਂ ਬੰਨ੍ਹ ਜਾਈਏ”। ਪੂਜਨੀਕ ਬਾਪੂ ਦੇ ਵਿਚਾਰ ਕਿਤਨੇ ਸਪਸ਼ਟ ਹਨ, ਯਾਨੀ, ਸਾਨੂੰ ਨਵੇਂ ਨਵੇਂ ਅਵਸਰਾਂ ਨੂੰ, ਨਵੀਆਂ ਸੰਭਾਵਨਾਵਾਂ ਨੂੰ ਤਲਾਸ਼ਦੇ ਹੋਏ ਆਪਣੇ ਪਿੰਡਾਂ ਨੂੰ ਵਿਕਾਸ ਦੇ ਰਸਤੇ ‘ਤੇ ਅੱਗੇ ਲੈ ਕੇ ਜਾਣਾ ਹੈ।
ਸਾਥੀਓ,
ਪਿਛਲੇ ਸਾਲ ਜਿਨ੍ਹਾਂ 6 ਰਾਜਾਂ ਤੋਂ ਸਵਾਮਿਤਵ ਯੋਜਨਾ ਦੀ ਸ਼ੁਰੂਆਤ ਹੋਈ ਸੀ, ਉੱਥੇ ਇੱਕ ਸਾਲ ਦੇ ਅੰਦਰ ਹੀ ਇਸ ਦਾ ਪ੍ਰਭਾਵ ਵੀ ਦਿਖਣ ਲਗਿਆ ਹੈ। ਸਵਾਮਿਤਵ ਯੋਜਨਾ ਵਿੱਚ ਡ੍ਰੋਨ ਨਾਲ ਪੂਰੇ ਪਿੰਡ ਦਾ, ਸੰਪਤੀਆਂ ਦਾ ਸਰਵੇ ਕੀਤਾ ਜਾਂਦਾ ਹੈ, ਅਤੇ ਜਿਨ੍ਹਾਂ ਦੀ ਜੋ ਜ਼ਮੀਨ ਹੁੰਦੀ ਹੈ, ਉਸ ਨੂੰ ਉਸ ਦਾ ਪ੍ਰਾਪਰਟੀ ਕਾਰਡ ‘ਸੰਪਤੀ-ਪੱਤਰ’ ਵੀ ਦਿੱਤਾ ਜਾਂਦਾ ਹੈ। ਥੋੜੀ ਦੇਰ ਪਹਿਲਾਂ ਹੀ 5 ਹਜ਼ਾਰ ਪਿੰਡਾਂ ਵਿੱਚ 4 ਲੱਖ ਤੋਂ ਜ਼ਿਆਦਾ ਸੰਪਤੀ ਮਾਲਕਾਂ ਨੂੰ ‘e-property card’ ਦਿੱਤੇ ਗਏ ਹਨ। ਸਵਾਮਿਤਵ ਯੋਜਨਾ ਦੀ ਵਜ੍ਹਾ ਨਾਲ ਅੱਜ ਪਿੰਡਾਂ ਵਿੱਚ ਇੱਕ ਨਵਾਂ ਆਤਮਵਿਸ਼ਵਾਸ ਪਰਤਿਆ ਹੈ, ਸੁਰੱਖਿਆ ਦਾ ਇੱਕ ਭਾਵ ਜਾਗਿਆ ਹੈ।
ਪਿੰਡ ਦੇ ਘਰ ਦਾ ਨਕਸ਼ਾ, ਆਪਣੀ ਸੰਪਤੀ ਦਾ ਦਸਤਾਵੇਜ਼ ਜਦ ਹੱਥ ਵਿੱਚ ਹੁੰਦਾ ਹੈ ਤਾਂ ਅਨੇਕ ਪ੍ਰਕਾਰ ਦੀ ਆਸ਼ੰਕਾਵਾਂ ਖਤਮ ਹੋ ਜਾਂਦੀਆਂ ਹਨ। ਇਸ ਨਾਲ ਪਿੰਡ ਵਿੱਚ ਜ਼ਮੀਨ-ਜਾਇਦਾਦ ‘ਤੇ ਹੋਣ ਵਾਲੇ ਝਗੜੇ ਘੱਟ ਹੋਏ ਹਨ, ਕਿਤੇ-ਕਿਤੇ ਤਾਂ ਪਰਿਵਾਰ ਦੇ ਝਗੜੇ ਵੀ ਖਤਮ ਹੋਏ ਹਨ। ਗ਼ਰੀਬਾਂ-ਦਲਿਤਾਂ ਦੇ ਸ਼ੋਸ਼ਣ ਦੀਆਂ ਸੰਭਾਵਨਾਵਾਂ ਵੀ ਰੁਕੀਆਂ ਹਨ, ਕਰਪਸ਼ਨ ਦਾ ਇੱਕ ਵੱਡਾ ਰਾਸਤਾ ਵੀ ਬੰਦ ਹੋਇਆ ਹੈ। ਕੋਰਟ-ਕਚਹਿਰੀ ਦੇ ਮਾਮਲੇ ਵੀ ਬੰਦ ਹੋ ਰਹੇ ਹਨ। ਜਿਨ੍ਹਾਂ ਲੋਕਾਂ ਨੂੰ ਆਪਣੀ ਜ਼ਮੀਨ ਦੇ ਕਾਗਜ਼ ਮਿਲ ਗਏ ਹਨ, ਉਨ੍ਹਾਂ ਨੂੰ ਬੈਕਾਂ ਤੋਂ ਲੋਨ ਵੀ ਲੈਣ ਵਿੱਚ ਅਸਾਨੀ ਹੋ ਰਹੀ ਹੈ।
ਸਾਥੀਓ,
ਸਵਾਮਿਤਵ ਯੋਜਨਾ ਦੀ ਇੱਕ ਹੋਰ ਵਿਸ਼ੇਸ਼ ਗੱਲ ਹੈ। ਇਸ ਯੋਜਨਾ ਵਿੱਚ ਡ੍ਰੋਨ ਸਰਵੇ ਦੇ ਬਾਅਦ ਹਰ ਪਿੰਡ ਦਾ ਇੱਕ ਪੂਰਾ ਨਕਸ਼ਾ, ਜ਼ਮੀਨ ਦਾ ਪੂਰਾ ਹਿਸਾਬ-ਕਿਤਾਬ ਵੀ ਬਣ ਜਾਂਦਾ ਹੈ। ਇਸ ਨਾਲ ਪੰਚਾਇਤਾਂ ਨੂੰ ਪਿੰਡ ਵਿੱਚ ਵਿਕਾਸ ਦੇ ਕੰਮਾਂ ਨੂੰ ਇੱਕ ਲੰਬੀ ਸੋਚ ਦੇ ਨਾਲ, ਇੱਕ ਵਿਜ਼ਨ ਦੇ ਨਾਲ, ਵਿਵਸਥਿਤ ਢੰਗ ਨਾਲ ਕਰਨ ਵਿੱਚ ਵੀ ਇਹ ਨਕਸ਼ਾ, ਇਹ ਮੈਪ ਬਹੁਤ ਕੰਮ ਆਉਣ ਵਾਲਾ ਹੈ। ਅਤੇ ਮੈਂ ਸਾਰੇ ਸਰਪੰਚਾਂ ਨੂੰ ਤਾਕੀਦ ਕਰਾਂਗਾ ਇਸ ਨੂੰ ਬੜੀ ਸਮਝਦਾਰੀ ਨਾਲ ਅੱਗੇ ਵਧਾਓ ਤਾਕਿ ਪਿੰਡ ਵਿਵਸਥਿਤ ਰੂਪ ਨਾਲ ਵਿਕਸਿਤ ਹੋਵੇ।
ਇੱਕ ਪ੍ਰਕਾਰ ਨਾਲ ਗ਼ਰੀਬ ਦੀ ਸੁਰੱਖਿਆ, ਪਿੰਡ ਦੀ ਅਰਥਵਿਵਸਥਾ ਅਤੇ ਪਿੰਡ ਵਿੱਚ ਯੋਜਨਾਬੱਧ ਵਿਕਾਸ, ਇਨ੍ਹਾਂ ਨੂੰ ਸਵਨਿਧੀ ਯੋਜਨਾ ਸੁਨਿਸ਼ਚਿਤ ਕਰਨ ਵਾਲੀ ਹੈ। ਮੇਰੀ ਦੇਸ਼ ਦੇ ਸਾਰੇ ਰਾਜਾਂ ਨੂੰ ਵੀ ਤਾਕੀਦ ਰਹੇਗੀ ਕਿ ਇਸ ਦੇ ਲਈ ਸਰਵੇ ਆਵ੍ ਇੰਡੀਆ ਦੇ ਨਾਲ MOU ਸਾਈਨ ਕਰਨ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰ ਲੈਣ। ਕਈ ਰਾਜਾਂ ਵਿੱਚ ਇਸ ਦੇ ਲਈ ਭੂਮੀ ਕਾਨੂੰਨਾਂ ਵਿੱਚ ਬਦਲਾਅ ਦੀ ਵੀ ਜ਼ਰੂਰਤ ਹੈ। ਰਾਜਾਂ ਨੂੰ ਮੇਰਾ ਇਹ ਵੀ ਸੁਝਾਅ ਹੈ ਕਿ ਪਿੰਡ ਦੇ ਘਰਾਂ ਦੇ ਕਾਗਜ਼ ਬਣਨ ਦੇ ਬਾਅਦ ਅਗਰ ਕੋਈ ਵਿਅਕਤੀ ਬੈਂਕ ਲੋਨ ਚਾਹੁੰਦਾ ਹੈ, ਤਾਂ ਉਸ ਨੂੰ ਬੈਂਕਾਂ ਵਿੱਚ ਅੜਚਨ ਨਾ ਆਵੇ, ਇਹ ਸੁਨਿਸ਼ਚਿਤ ਕੀਤਾ ਜਾਵੇ। ਮੈਂ ਬੈਂਕਾਂ ਨੂੰ ਵੀ ਅਪੀਲ ਕਰਾਂਗਾ ਕਿ ਉਹ property card ਦਾ ਇੱਕ format ਬਣਾਓ, ਜੋ ਬੈਂਕਾਂ ਵਿੱਚ ਲੋਨ ਦੇ ਲਈ ਸਵੀਕਾਰਯੋਗ ਹੋਵੇ। ਤੁਸੀਂ ਸਾਰੇ ਪੰਚਾਇਤ ਦੇ ਪ੍ਰਤੀਨਿਧੀਆਂ ਨੂੰ ਵੀ ਸਥਾਨਕ ਪ੍ਰਸ਼ਾਸਨ ਦੇ ਨਾਲ ਤਾਲਮੇਲ ਅਤੇ ਪਿੰਡਵਾਲਿਆਂ ਨੂੰ ਸਹੀ ਜਾਣਕਾਰੀ ਦੇਣ ਦੇ ਲਈ ਕੰਮ ਕਰਨਾ ਹੋਵੇਗਾ।
ਸਾਥੀਓ,
ਸਾਡੇ ਦੇਸ਼ ਦੀ ਪ੍ਰਗਤੀ ਅਤੇ ਸੰਸਕ੍ਰਿਤੀ ਦੀ ਅਗਵਾਈ ਹਮੇਸ਼ਾ ਸਾਡੇ ਪਿੰਡਾਂ ਨੇ ਹੀ ਕੀਤੀ ਹੈ। ਇਸੇ ਲਈ, ਅੱਜ ਦੇਸ਼ ਆਪਣੀ ਹਰ ਨੀਤੀ ਅਤੇ ਹਰ ਪ੍ਰਯਤਨ ਦੇ ਕੇਂਦਰ ਵਿੱਚ ਪਿੰਡਾਂ ਨੂੰ ਰੱਖ ਕੇ ਅੱਗੇ ਵਧ ਰਿਹਾ ਹੈ। ਸਾਡਾ ਪ੍ਰਯਤਨ ਹੈ ਕਿ ਆਧੁਨਿਕ ਭਾਰਤ ਦੇ ਪਿੰਡ ਸਮਰੱਥ ਹੋਣ, ਆਤਮਨਿਰਭਰ ਹੋਣ। ਇਸ ਦੇ ਲਈ ਪੰਚਾਇਤਾਂ ਦੀ ਭੂਮਿਕਾ ਨੂੰ ਵਧਾਇਆ ਜਾ ਰਿਹਾ ਹੈ, ਪੰਚਾਇਤਾਂ ਨੂੰ ਨਵੇਂ ਅਧਿਕਾਰ ਦਿੱਤੇ ਜਾ ਰਹੇ ਹਨ। ਪੰਚਾਇਤਾਂ ਨੂੰ ਡਿਜੀਟਲ ਬਣਾਉਣ ਦੇ ਲਈ ਹਰ ਪਿੰਡ ਨੂੰ ਫਾਇਬਰ ਨੈੱਟ ਨਾਲ ਜੋੜਣ ਦਾ ਕੰਮ ਵੀ ਤੇਜ਼ੀ ਨਾਲ ਚਲ ਰਿਹਾ ਹੈ।
ਅੱਜ ਹਰ ਘਰ ਨੂੰ ਸ਼ੁੱਧ ਜਲ ਦੇਣ ਦੇ ਲਈ ਚਲ ਰਹੀ ‘ਜਲ ਜੀਵਨ ਮਿਸ਼ਨ’ ਜਿਹੀ ਬੜੀ ਯੋਜਨਾ ਦੀ ਜ਼ਿੰਮੇਦਾਰੀ ਪੰਚਾਇਤਾਂ ਨੂੰ ਹੀ ਸੌਂਪੀ ਗਈ ਹੈ। ਇਹ ਆਪਣੇ-ਆਪ ਵਿੱਚ ਇੱਕ ਬਹੁਤ ਬੜਾ ਕੰਮ ਅਸੀਂ ਤੁਹਾਡੇ ਜ਼ਿੰਮੇ, ਤੁਹਾਡੀ ਭਾਗੀਦਾਰੀ ਨਾਲ ਅੱਗੇ ਵਧਾਇਆ ਹੈ। ਅੱਜ ਪਿੰਡ ਵਿੱਚ ਰੋਜ਼ਗਾਰ ਤੋਂ ਲੈ ਕੇ ਗ਼ਰੀਬ ਨੂੰ ਪੱਕਾ ਘਰ ਦੇਣ ਤੱਕ ਦਾ ਜੋ ਵਿਆਪਕ ਅਭਿਯਾਨ ਕੇਂਦਰ ਸਰਕਾਰ ਚਲਾ ਰਹੀ ਹੈ, ਉਹ ਗ੍ਰਾਮ ਪੰਚਾਇਤਾਂ ਦੇ ਮਾਧਿਅਮ ਨਾਲ ਹੀ ਅੱਗੇ ਵਧ ਰਿਹਾ ਹੈ।
ਪਿੰਡ ਦੇ ਵਿਕਾਸ ਦੇ ਲਈ ਪ੍ਰਾਥਮਿਕਤਾਵਾਂ ਤੈਅ ਕਰਨੀਆਂ ਹੋਣ, ਉਨ੍ਹਾਂ ਨਾਲ ਜੁੜੇ ਫੈਸਲੇ ਲੈਣੇ ਹੋਣ, ਇਸ ਵਿੱਚ ਵੀ ਪੰਚਾਇਤਾਂ ਦੀ ਭੂਮਿਕਾ ਵਧਾਈ ਗਈ ਹੈ। ਤੁਸੀਂ ਆਪਣੇ ਪਿੰਡ ਦੀ ਚਿੰਤਾ ਕਰੋ, ਪਿੰਡ ਦੀਆਂ ਇੱਛਾਵਾਂ-ਉਮੀਦਾਂ ਦੇ ਮੁਤਾਬਕ ਵਿਕਾਸ ਨੂੰ ਗਤੀ ਦਿਓ, ਇਸ ਦੇ ਲਈ ਦੇਸ਼ ਤੁਹਾਡੇ ਤੋਂ ਉਮੀਦ ਵੀ ਕਰ ਰਿਹਾ ਹੈ ਤੁਹਾਨੂੰ ਸੰਸਾਧਨ ਵੀ ਦੇ ਰਿਹਾ ਹੈ। ਇੱਥੋਂ ਤੱਕ ਕਿ ਪਿੰਡ ਦੇ ਅਨੇਕ ਖਰਚਿਆਂ ਨਾਲ ਜੁੜੀਆਂ ਅਨੇਕ ਸ਼ਕਤੀਆਂ ਵੀ ਸਿੱਧੇ ਪੰਚਾਇਤਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਛੋਟੀਆਂ-ਛੋਟੀਆਂ ਜ਼ਰੂਰਤਾਂ ਦੇ ਲਈ ਤੁਹਾਨੂੰ ਸਰਕਾਰੀ ਦਫ਼ਤਰਾਂ ਵਿੱਚ ਹੁਣ ਘੱਟ ਤੋਂ ਘੱਟ ਜਾਣਾ ਪਵੇ, ਇਸ ਦੀ ਚਿੰਤਾ ਕਰ ਰਹੇ ਹਾਂ। ਹੁਣ ਜਿਵੇਂ ਅੱਜ ਹੀ ਜੋ ਕੈਸ਼ ਪ੍ਰਾਈਜ਼ ਇੱਥੇ ਦਿੱਤੇ ਗਏ ਹਨ, ਉਹ ਸਿੱਧੇ ਪੰਚਾਇਤਾਂ ਦੇ ਬੈਂਕ ਅਕਾਊਂਟ ਵਿੱਚ ਜਮ੍ਹਾਂ ਕੀਤੇ ਗਏ ਹਨ।
ਸਾਥੀਓ,
ਭਾਰਤ ਸਰਕਾਰ ਨੇ ਸਵਾ ਦੋ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਗ੍ਰਾਮ ਪੰਚਾਇਤਾਂ ਦੇ ਹੱਥ ਵਿੱਚ ਹੀ ਦਿੱਤੀ ਹੈ। ਇਤਨੀ ਬੜੀ ਧਨਰਾਸ਼ੀ ਪੰਚਾਇਤਾਂ ਨੂੰ ਇਸ ਤੋਂ ਪਹਿਲਾਂ ਕਦੇ ਨਹੀਂ ਦਿੱਤੀ ਗਈ ਸੀ। ਇਸ ਪੈਸੇ ਨਾਲ ਪਿੰਡ ਵਿੱਚ ਸਾਫ-ਸਫਾਈ ਨਾਲ ਜੁੜੇ ਕਾਰਜ… ਉਸ ਦੀ ਪ੍ਰਾਥਮਿਕਤਾ ਰੱਖਣੀ ਚਾਹੀਦੀ ਹੈ, ਸਾਫ ਪੀਣ ਦੇ ਪਾਣੀ ਦੀ ਵਿਵਸਥਾ ਦੇ ਲਈ ਪ੍ਰਯਤਨ ਕਰਨਾ ਚਾਹੀਦਾ ਹੈ, ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਦੇ ਲਈ ਭਰਪੂਰ ਪ੍ਰਯਤਨ ਕਰਨਾ ਚਾਹੀਦਾ ਹੈ। ਲੇਕਿਨ ਜਦੋਂ ਪਿੰਡ ਦੇ ਵਿਕਾਸ ਦੇ ਲਈ ਇਤਨਾ ਪੈਸਾ ਜਾਵੇਗਾ, ਇਤਨੇ ਕੰਮ ਹੋਣਗੇ ਤਾਂ ਆਪਣੇ ਗ੍ਰਾਮਵਾਸੀ ਇਹ ਵੀ ਉਮੀਦ ਕਰਨਗੇ ਕਿ ਹਰ ਕੰਮ ਵਿੱਚ ਪਾਰਦਰਸ਼ਤਾ ਹੋਣੀ ਚਾਹੀਦੀ ਹੈ। ਇਹ ਉਮੀਦ ਤੁਹਾਥੋਂ ਹੀ ਹੈ ਅਤੇ ਤੁਹਾਥੋਂ ਹੀ ਕੀਤੀ ਜਾਵੇਗੀ, ਤੁਹਾਡੀ ਹੀ ਇਹ ਜ਼ਿੰਮੇਦਾਰੀ ਹੋਵੇਗੀ।
ਇਸ ਦੇ ਲਈ ਪੰਚਾਇਤੀ ਰਾਜ ਮੰਤਰਾਲੇ ਨੇ ‘ਈ-ਗ੍ਰਾਮ ਸਵਰਾਜ’ ਦੇ ਜ਼ਰੀਏ ਪੇਮੈਂਟਸ ਦੀ ਔਨਲਾਈਨ ਵਿਵਸਥਾ ਕੀਤੀ ਹੈ। ਜੋ ਵੀ ਪੇਮੈਂਟ ਹੋਵੇਗੀ, ਉਹ ਪਬਲਿਕ ਫਾਇਨੈਂਸ ਮੈਨੇਜਮੈਂਟ ਸਿਸਟਮ (PFMS) ਦੇ ਮਾਧਿਅਮ ਨਾਲ ਹੋਵੇਗੀ। ਇਸੇ ਤਰ੍ਹਾਂ ਖਰਚ ਵਿੱਚ ਪਾਰਦਰਸ਼ਤਾ ਅਤੇ ਜ਼ਿੰਮੇਦਾਰੀ ਤੈਅ ਕਰਨ ਦੇ ਲਈ ਔਨਲਾਈਨ ਆਡਿਟ ਦੀ ਵਿਵਸਥਾ ਵੀ ਕੀਤੀ ਗਈ ਹੈ। ਮੈਨੂੰ ਖੁਸ਼ੀ ਹੈ ਕਿ ਬੜੀ ਸੰਖਿਆ ਵਿੱਚ ਪੰਚਾਇਤਾਂ ਇਸ ਸਿਸਟਮ ਨਾਲ ਜੁੜ ਗਈਆਂ ਹਨ। ਮੈਂ ਦੇਸ਼ ਦੇ ਸਾਰੇ ਪੰਚਾਇਤ ਪ੍ਰਧਾਨਾਂ ਨੂੰ ਬੇਨਤੀ ਕਰਾਂਗਾ; ਕਿ ਅਗਰ ਤੁਹਾਡੀ ਪੰਚਾਇਤ ਇਸ ਸਿਸਟਮ ਨਾਲ ਨਹੀਂ ਜੁੜੀ ਹੈ, ਤਾਂ ਜਲਦੀ ਤੋਂ ਜਲਦੀ ਤੁਸੀਂ ਇਸ ਵਿੱਚ ਜ਼ਰੂਰ ਜੁੜ ਜਾਵੋ।
ਸਾਥੀਓ,
ਇਸ ਵਰ੍ਹੇ ਅਸੀਂ ਆਜ਼ਾਦੀ ਦੇ 75ਵੇਂ ਵਰ੍ਹੇ ਵਿੱਚ ਪ੍ਰਵੇਸ਼ ਕਰਨ ਵਾਲੇ ਹਾਂ। ਸਾਡੇ ਸਾਹਮਣੇ ਚੁਣੌਤੀਆਂ ਜ਼ਰੂਰ ਹਨ, ਲੇਕਿਨ ਵਿਕਾਸ ਦਾ ਪਹੀਆ ਸਾਨੂੰ ਤੇਜ਼ ਗਤੀ ਨਾਲ ਅੱਗੇ ਵਧਾਉਂਦੇ ਰਹਿਣਾ ਹੈ। ਤੁਸੀਂ ਵੀ ਆਪਣੇ ਪਿੰਡ ਦੇ ਵਿਕਾਸ ਦੇ ਲਕਸ਼ ਤੈਅ ਕਰੋ ਅਤੇ ਤੈਅ ਸਮੇਂ ਵਿੱਚ ਉਨ੍ਹਾਂ ਨੂੰ ਪੂਰਾ ਕਰੋ। ਜਿਵੇਂ ਕਿ, ਗ੍ਰਾਮ ਸਭਾ ਵਿੱਚ ਤੁਸੀਂ ਸਵੱਛਤਾ ਨੂੰ ਲੈ ਕੇ, ਜਲ ਸੰਭਾਲ਼ ਨੂੰ ਲੈ ਕੇ, ਪੋਸ਼ਣ ਨੂੰ ਲੈ ਕੇ, ਟੀਕਾਕਰਣ ਨੂੰ ਲੈ ਕੇ, ਸਿੱਖਿਆ ਨੂੰ ਲੈ ਕੇ ਇੱਕ ਅਭਿਯਾਨ ਸ਼ੁਰੂ ਕਰ ਸਕਦੇ ਹੋ। ਤੁਸੀਂ ਪਿੰਡ ਦੇ ਘਰਾਂ ਵਿੱਚ ਜਲ ਸੰਭਾਲ਼ ਨਾਲ ਜੁੜੇ ਲਕਸ਼ ਤੈਅ ਸਕਦੇ ਹੋ। ਤੁਹਾਡੇ ਪਿੰਡ ਵਿੱਚ ਗ੍ਰਾਊਂਡਵਾਟਰ ਲੈਵਲ ਉੱਪਰ ਕਿਵੇਂ ਆਵੇ ਇਸ ਦੇ ਲਈ ਲਕਸ਼ ਤੈਅ ਕਰ ਸਕਦੇ ਹੋ। ਖੇਤੀ ਨੂੰ ਫਰਟੀਲਾਈਜ਼ਰ ਤੋਂ ਮੁਕਤ ਕਰਨਾ ਹੋਵੇ, ਕੈਮੀਕਲ ਫਰਟੀਲਾਈਜ਼ਰ ਨਾਲ ਜਾਂ ਫਿਰ ਘੱਟ ਪਾਣੀ ਵਿੱਚ ਪੈਦਾ ਹੋਣ ਵਾਲੀਆਂ ਚੰਗੀਆਂ ਫਸਲਾਂ ਦੀ ਤਰਫ ਪਿੰਡ ਨੂੰ ਅੱਗੇ ਵਧਾਉਣਾ ਹੋਵੇ… Per Drop More Crop… ਇੱਕ-ਇੱਕ ਬੂੰਦ ਪਾਣੀ ਤੋਂ ਫਸਲ ਕਿਵੇਂ ਪ੍ਰਾਪਤ ਕਰੀਏ, ਇਸ ਦੇ ਲਈ ਵੀ ਤੁਸੀਂ ਕੰਮ ਕਰ ਸਕਦੇ ਹੋ।
ਪਿੰਡ ਦੇ ਸਾਰੇ ਬੱਚੇ ਅਤੇ ਵਿਸ਼ੇਸ਼ ਕਰਕੇ ਬੇਟੀਆਂ ਸਕੂਲ ਜਾਣ, ਕੋਈ ਵੀ ਅੱਧ-ਵਿਚਾਲ਼ੇ ਪੜ੍ਹਾਈ ਨਾ ਛੱਡੇ, ਤੁਹਾਨੂੰ ਮਿਲ ਕੇ ਇਹ ਜ਼ਿੰਮੇਦਾਰੀ ਨਿਭਾਉਣੀ ਚਾਹੀਦੀ ਹੈ। ਔਨਲਾਈਨ ਪੜ੍ਹਾਈ ਨੂੰ ਲੈ ਕੇ ਗ੍ਰਾਮ ਪੰਚਾਇਤ ਆਪਣੇ ਪੱਧਰ ‘ਤੇ ਕਿਸ ਪ੍ਰਕਾਰ ਗ਼ਰੀਬ ਬੱਚਿਆਂ ਦੀ ਮਦਦ ਕਰ ਸਕਦੀ ਹੈ, ਇਸ ਵਿੱਚ ਤੁਸੀਂ ਜ਼ਰੂਰ ਆਪਣਾ ਯੋਗਦਾਨ ਦਿਓ। ‘ਮਿਸ਼ਨ ਅੰਤਯੋਦਯ ਸਰਵੇਕਸ਼ਣ’ ਇਸ ਵਿੱਚ ਜੋ ਪਿੰਡ ਦੀਆਂ ਜ਼ਰੂਰਤਾਂ, ਜੋ ਕਮੀਆਂ ਸਾਹਮਣੇ ਆਉਂਦੀਆਂ ਹਨ, ਹਰ ਗ੍ਰਾਮ ਪੰਚਾਇਤ ਨੂੰ ਉਨ੍ਹਾਂ ਨੂੰ ਦੂਰ ਕਰਨ ਦੇ ਲਈ ਲਕਸ਼ ਨਿਰਧਾਰਿਤ ਕਰਨੇ ਚਾਹੀਦੇ ਹਨ।
ਹੁਣ ਦੀਆਂ ਇਨ੍ਹਾਂ ਪਰਿਸਥਿਤੀਆਂ ਵਿੱਚ ਪੰਚਾਇਤਾਂ ਦਾ ਮੰਤਰ ਹੋਣਾ ਚਾਹੀਦਾ ਹੈ- ‘ਦਵਾਈ ਭੀ, ਕੜਾਈ ਭੀ।’ ਅਤੇ ਮੈਨੂੰ ਵਿਸ਼ਵਾਸ ਹੈ ਕੋਰੋਨਾ ਦੀ ਜੰਗ ਵਿੱਚ ਸਭ ਤੋਂ ਪਹਿਲਾਂ ਵਿਜਈ ਜੋ ਹੋਣ ਵਾਲਾ ਹੈ, ਉਹ ਮੇਰੇ ਹਿੰਦੁਸਤਾਨ ਦੇ ਪਿੰਡ ਵਿਜਈ ਹੋਣ ਵਾਲੇ ਹਨ, ਮੇਰੇ ਹਿੰਦੁਸਤਾਨ ਦੀ ਲੀਡਰਸ਼ਿਪ ਵਿਜਈ ਹੋਣ ਵਾਲੀ ਹੈ, ਮੇਰੇ ਹਿੰਦੁਸਤਾਨ ਦੇ ਪਿੰਡ ਦੇ ਗ਼ਰੀਬ ਤੋਂ ਗ਼ਰੀਬ ਨਾਗਰਿਕ, ਪਿੰਡ ਦੇ ਸਾਰੇ ਨਾਗਰਿਕ ਮਿਲ ਕੇ ਵਿਜਈ ਹੋਣ ਵਾਲੇ ਹਨ। ਅਤੇ ਦੇਸ਼ ਅਤੇ ਦੁਨੀਆ ਨੂੰ ਰਸਤਾ ਵੀ ਤੁਸੀਂ ਪਿੰਡ ਵਾਲੇ ਇਸ ਸਫਲਤਾ ਦੇ ਨਾਲ ਦਿਖਾਉਣ ਵਾਲੇ ਹੋ… ਇਹ ਮੇਰਾ ਤੁਹਾਡੇ ‘ਤੇ ਭਰੋਸਾ ਹੈ, ਵਿਸ਼ਵਾਸ ਹੈ ਅਤੇ ਪਿਛਲੇ ਸਾਲ ਦੇ ਅਨੁਭਵ ਦੇ ਕਾਰਨ ਹੈ। ਅਤੇ ਮੈਨੂੰ ਪੱਕਾ ਭਰੋਸਾ ਹੈ ਕਿ ਤੁਸੀਂ ਉਸ ਨੂੰ ਬਖੂਬੀ ਨਿਭਾਓਗੇ…. ਅਤੇ ਬੜੇ ਪ੍ਰੇਮ ਭਰੇ ਵਾਤਾਵਰਣ ਵਿੱਚ ਨਿਭਾਉਂਦੇ ਹੋ ਤੁਸੀਂ, ਇਹ ਵੀ ਤੁਹਾਡੀ ਵਿਸ਼ੇਸ਼ਤਾ ਰਹਿੰਦੀ ਹੈ। ਕੋਈ ਭੁੱਖਾ ਨਾ ਰਹੇ ਇਸ ਦੀ ਵੀ ਚਿੰਤਾ ਕਰਦੇ ਹੋ ਅਤੇ ਕਿਸੇ ਨੂੰ ਬੁਰਾ ਨਾ ਲਗੇ ਇਸ ਦੀ ਵੀ ਚਿੰਤਾ ਕਰਦੇ ਹੋ।
ਮੈਂ ਫਿਰ ਤੋਂ ਇੱਕ ਵਾਰ ਤੁਹਾਡੀ ਇਸ ਕੋਰੋਨਾ ਦੀ ਲੜਾਈ ਵਿੱਚ ਜਲਦੀ ਤੋਂ ਜਲਦੀ ਵਿਜੈ ਪ੍ਰਾਪਤ ਹੋਵੇ, ਤੁਹਾਡਾ ਪਿੰਡ ਕੋਰੋਨਾ-ਮੁਕਤ ਪਿੰਡ ਰਹੇ, ਇਸ ਵਿੱਚ ਆਪ ਸਫਲ ਹੋਵੋ। ਇਸੇ ਇੱਕ ਵਿਸ਼ਵਾਸ ਦੇ ਨਾਲ ਫਿਰ ਇੱਕ ਬਾਰ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਤੁਹਾਨੂੰ ਬਹੁਤ ਸ਼ੁਭਕਾਮਨਾਵਾਂ ਦਿੰਦਾਂ ਹਾਂ।
ਬਹੁਤ-ਬੁਹਤ ਧੰਨਵਾਦ!
*****
ਡੀਐੱਸ/ਵੀਜੇ/ਐੱਨਐੱਸ/ਏਕੇ
Addressing a programme on #PanchayatiRajDiwas. Watch. https://t.co/8oZuBNWf37
— Narendra Modi (@narendramodi) April 24, 2021
पंचायती राज दिवस का ये दिन ग्रामीण भारत के नवनिर्माण के संकल्पों को दोहराने का एक महत्वपूर्ण अवसर होता है।
— PMO India (@PMOIndia) April 24, 2021
ये दिन हमारी ग्राम पंचायतों के योगदान और उनके असाधारण कामों को देखने, समझने और उनकी सराहना करने का भी दिन है: PM @narendramodi
एक साल पहले जब हम पंचायती राज दिवस के लिए मिले थे, तब पूरा देश कोरोना से मुकाबला कर रहा था।
— PMO India (@PMOIndia) April 24, 2021
तब मैंने आप सभी से आग्रह किया था कि आप कोरोना को गांव में पहुंचने से रोकने में अपनी भूमिका निभाएं: PM @narendramodi
आप सभी ने बड़ी कुशलता से, ना सिर्फ कोरोना को गांवों में पहुंचने से रोका, बल्कि गांव में जागरूकता पहुंचाने में भी बहुत बड़ी भूमिका निभाई।
— PMO India (@PMOIndia) April 24, 2021
इस वर्ष भी हमारे सामने चुनौती गांवों तक इस संक्रमण को पहुंचने से रोकने की है: PM @narendramodi
जो भी गाइडलाइंस समय-समय पर जारी होती हैं उनका पूरा पालन गांव में हो, हमें ये सुनिश्चित करना होगा।
— PMO India (@PMOIndia) April 24, 2021
इस बार तो हमारे पास वैक्सीन का एक सुरक्षा कवच है।
इसलिए हमें सारी सावधानियों का पालन भी करना है और ये भी सुनिश्चित करना है कि गाँव के हर एक व्यक्ति को वैक्सीन की दोनों डोज़ लगे: PM
इस मुश्किल समय में कोई भी परिवार भूखा ना सोए, ये भी हमारी जिम्मेदारी है।
— PMO India (@PMOIndia) April 24, 2021
कल ही भारत सरकार ने प्रधानमंत्री गरीब कल्याण योजना के तहत मुफ्त राशन देने की योजना को फिर से आगे बढ़ाया है।
मई और जून के महीने में देश के हर गरीब को मुफ्त राशन मिलेगा: PM @narendramodi
हमारे देश की प्रगति और संस्कृति का नेतृत्व हमेशा हमारे गाँवों ने ही किया है।
— PMO India (@PMOIndia) April 24, 2021
इसीलिए, आज देश अपनी हर नीति और हर प्रयास के केंद्र में गाँवों को रखकर आगे बढ़ रहा है।
हमारा प्रयास है कि आधुनिक भारत के गाँव समर्थ हों, आत्मनिर्भर हों: PM @narendramodi
इस वर्ष हम आज़ादी के 75वें वर्ष में प्रवेश करने वाले हैं।
— PMO India (@PMOIndia) April 24, 2021
हमारे सामने चुनौतियां ज़रूर हैं, लेकिन विकास का पहिया हमें तेज़ गति से आगे बढ़ाते रहना है।
आप भी अपने गांव के विकास के लक्ष्य तय करें और तय समयसीमा में उन्हें पूरा करें: PM @narendramodi