Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ


ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦੀਮੀਰ ਵੀ. ਪੁਤਿਨ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਫੋਨ ’ਤੇ ਗੱਲ ਕੀਤੀ।

ਰਾਸ਼ਟਰਪਤੀ ਪੁਤਿਨ ਨੇ ਪੁਲਵਾਮਾ ਆਤੰਕਵਾਦੀ ਹਮਲੇ ’ਤੇ ਗਹਿਰਾ ਸੋਗ ਪ੍ਰਗਟਾਇਆ ਅਤੇ ਆਤੰਕਵਾਦ ਦੇ ਖ਼ਿਲਾਫ਼ ਲੜਾਈ ਵਿੱਚ ਭਾਰਤਵਾਸੀਆਂ ਪ੍ਰਤੀ ਰੂਸ ਦੀ ਇਕਜੁੱਟਤਾ ਪ੍ਰਗਟਾਈ।

ਪ੍ਰਧਾਨ ਮੰਤਰੀ ਨੇ ਸੀਮਾ ਪਾਰ ਆਤੰਕੀ ਹਮਲਿਆਂ ਦੇ ਖ਼ਿਲਾਫ਼ ਆਪਣੇ ਹਿਤਾਂ ਦੀ ਰੱਖਿਆ ਦੇ ਭਾਰਤ ਦੇ ਪ੍ਰਯਤਨਾਂ ਵਿੱਚ ਰੂਸ ਵੱਲੋਂ ਦਿੱਤੇ ਜਾ ਰਹੇ ਸਮਰਥਨ ਲਈ ਰਾਸ਼ਟਰਪਤੀ ਪੁਤਿਨ ਦਾ ਧੰਨਵਾਦ ਕੀਤਾ ਅਤੇ ਇੱਕ ਵਿਸ਼ੇਸ਼ ਰਣਨੀਤਕ ਸਾਂਝੇਦਾਰ ਵਜੋਂ ਆਤੰਕਵਾਦ ਦੇ ਖ਼ਿਲਾਫ਼ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਦੀ ਭਾਰਤ ਦੀ ਪ੍ਰਤੀਬੱਧਤਾ ਦੁਹਰਾਈ। ਦੋਹਾਂ ਨੇਤਾਵਾਂ ਨੇ ਇਸ ਗੱਲ ’ਤੇ ਸਹਿਮਤੀ ਪ੍ਰਗਟਾਈ ਕਿ ਆਤੰਕਵਾਦ ਨੂੰ ਸਮਰਥਨ ਮਿਲਣਾ ਬੰਦ ਹੋਣਾ ਚਾਹੀਦਾ ਹੈ।

ਦੋਵੇਂ ਨੇਤਾ ਇਸ ਗੱਲ ’ਤੇ ਵੀ ਸਹਿਮਤ ਹੋਏ ਕਿ ਵਧਦਾ ਦੁਵੱਲਾ ਸਹਿਯੋਗ ਉਨ੍ਹਾਂ ਦੀ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਬਣਾਵੇਗਾ।

ਰਾਸ਼ਟਰਪਤੀ ਪੁਤਿਨ ਨੇ ਇਸ ਸਾਲ ਬਾਅਦ ਵਿੱਚ ਵਲਾਦਿਵੋਸਤਕ (Vladivostok) ਵਿੱਚ ਆਯੋਜਿਤ ਹੋਣ ਵਾਲੇ ਈਸਟਰਨ ਇਕਨਾਮਿਕ ਫੋਰਮ ਦੀ ਬੈਠਕ ਵਿੱਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨੂੰ ਇੱਕ ਵਾਰ ਫਿਰ ਸੱਦਾ ਦਿੱਤਾ । ਪ੍ਰਧਾਨ ਮੰਤਰੀ ਨੇ ਸੱਦੇ ਦਾ ਸੁਆਗਤ ਕੀਤਾ ਅਤੇ ਰਸ਼ੀਅਨ ਫਾਰ ਈਸਟ ਸਮੇਤ, ਦੋਹਾਂ ਦੇਸ਼ਾਂ ਦਰਮਿਆਨ ਵਧਦੇ ਦੁਵੱਲੇ ਆਰਥਿਕ ਸਹਿਯੋਗ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ।

****

ਏਕੇਟੀ/ਏਕੇ