Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ‘ਤੇ ਪ੍ਰਧਾਨ ਮੰਤਰੀ ਦੇ ਜਵਾਬ ਦਾ ਮੂਲ-ਪਾਠ


ਆਦਰਯੋਗ ਸਭਾਪਤੀ ਜੀ,

ਆਦਰਯੋਗ ਰਾਸ਼ਟਰਪਤੀ ਜੀ ਨੇ ਭਾਰਤ ਦੀਆਂ ਉਪਲਬਧੀਆਂ ਬਾਰੇ, ਦੁਨੀਆ ਦੀ ਭਾਰਤ ਤੋਂ ਅਪੇਖਿਆਵਾਂ ਬਾਰੇ ਅਤੇ ਭਾਰਤ ਦੇ ਸਾਧਾਰਣ ਮਾਨਵੀ ਦਾ ‍ਆਤਮਵਿਸ਼ਵਾਸ ਵਿਕਸਿਤ ਭਾਰਤ ਬਣਾਉਣ ਦਾ ਸੰਕਲਪ, ਇਨ੍ਹਾਂ ਸਾਰੇ ਵਿਸ਼ਿਆਂ ਨੂੰ ਲੈ ਕੇ  ਦੇ ਵਿਸਤਾਰ ਨਾਲ ਚਰਚਾ ਕੀਤੀ ਹੈ,  ਦੇਸ਼ ਨੂੰ ਅੱਗੇ ਦੀ ਦਿਸ਼ਾ ਭੀ ਦਿਖਾਈ ਹੈ। ਆਦਰਯੋਗ ਰਾਸ਼ਟਰਪਤੀ ਜੀ ਦਾ ਸੰਬੋਧਨ  ਪ੍ਰੇਰਕ ਭੀ ਸੀ,  ਪ੍ਰਭਾਵੀ ਭੀ ਸੀ ਅਤੇ ਸਾਡੇ ਸਭ ਦੇ ਲਈ ਭਵਿੱਖ ਦੇ ਕੰਮ ਦਾ ਮਾਰਗਦਰਸ਼ਨ ਭੀ ਸੀ। ਮੈਂ ਆਦਰਯੋਗ ਰਾਸ਼ਟਰਪਤੀ ਜੀ ਦੇ ਸੰਬੋਧਨ  ‘ਤੇ ਧੰਨਵਾਦ ਕਰਨ ਦੇ ਲਈ ਉਪਸਥਿਤ ਹੋਇਆ ਹਾਂ!

ਆਦਰਯੋਗ ਸਭਾਪਤੀ ਜੀ,

ਕਰੀਬ 70 ਤੋਂ ਭੀ ਜ਼ਿਆਦਾ ਮਾਣਯੋਗ ਸਾਂਸਦਾਂ ਨੇ ਆਪਣੇ ਬਹੁਮੁੱਲੇ ਵਿਚਾਰਾਂ ਨਾਲ ਇਸ ਆਭਾਰ ਪ੍ਰਸਤਾਵ ਨੂੰ ਸਮ੍ਰਿੱਧ ਕਰਨ ਦਾ ਪ੍ਰਯਾਸ ਕੀਤਾ ਹੈ। ਇੱਥੇ ਸੱਤਾਧਾਰੀ ਧਿਰ, ਵਿਰੋਧੀ ਧਿਰ ਦੋਨੋਂ ਤਰਫ਼ ਤੋਂ ਚਰਚਾ ਹੋਈ।  ਹਰ ਕਿਸੇ ਨੇ ਆਪਣੇ-ਆਪਣੇ ਤਰੀਕੇ ਨਾਲ ਰਾਸ਼ਟਰਪਤੀ ਜੀ ਦੇ ਸੰਬੋਧਨ ਨੂੰ ਜਿਸ ਨੇ ਜਿਵੇਂ ਸਮਝਿਆ ਤਿਵੇਂ ਇੱਥੇ ਸਮਝਾਇਆ ਅਤੇ ਉਨ੍ਹਾਂ ਨੇ ਆਦਰਯੋਗ ਸਭਾਪਤੀ ਜੀ,  ਇੱਥੇ ਸਬਕਾ ਸਾਥ ਸਬਕਾ ਵਿਕਾਸ ਇਸ ‘ਤੇ ਬਹੁਤ ਕੁਝ ਕਿਹਾ ਗਿਆ। ਮੈਂ ਸਮਝ ਨਹੀਂ ਪਾਉਂਦਾ ਹਾਂ ਕਿ ਇਸ ਵਿੱਚ ਕਠਿਨਾਈ ਕੀ ਹੈ। ਸਬਕਾ ਸਾਥ ਸਬਕਾ ਵਿਕਾਸ ਇਹ ਤਾਂ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਅਤੇ ਇਸੇ ਲਈ ਤਾਂ ਦੇਸ਼ ਨੇ ਸਾਨੂੰ ਸਭ ਨੂੰ ਇੱਥੇ ਬੈਠਣ ਦਾ ਅਵਸਰ ਦਿੱਤਾ ਹੈ ਅਤੇ ਉਸ ਵਿੱਚ,  ਲੇਕਿਨ ਜਿੱਥੋਂ ਤੱਕ ਕਾਂਗਰਸ ਦਾ ਸਵਾਲ ਹੈ,  ਉਨ੍ਹਾਂ ਤੋਂ ਸਬਕਾ ਸਾਥ ਸਬਕਾ ਵਿਕਾਸ ਇਸ ਦੇ ਲਈ ਕੋਈ ਅਪੇਖਿਆ ਕਰਨਾ ਮੈਂ ਸਮਝਦਾ ਹਾਂ ਕਿ ਬਹੁਤ ਬੜੀ ਗਲਤੀ ਹੋ ਜਾਵੇਗੀਇਹ ਉਨ੍ਹਾਂ ਦੀ ਸੋਚ  ਦੇ ਬਾਹਰ ਹੈ,  ਉਨ੍ਹਾਂ ਦੀ ਸਮਝ ਦੇ ਭੀ ਬਾਹਰ ਹੈ ਅਤੇ ਉਨ੍ਹਾਂ ਦੇ ਰੋਡ ਮੈਪ ਵਿੱਚ ਭੀ ਇਹ ਸੂਟ ਨਹੀਂ ਕਰਦਾ ਹੈ,  ਕਿਉਂਕਿ ਉਹ ਇਤਨਾ ਬੜਾ ਦਲ ਇੱਕ ਪਰਿਵਾਰ ਨੂੰ ਸਮਰਪਿਤ ਹੋ ਗਿਆ ਹੈ,  ਉਸ ਦੇ ਲਈ ਸਬਕਾ ਸਾਥ ਸਬਕਾ ਵਿਕਾਸ ਸੰਭਵ ਹੀ ਨਹੀਂ ਹੈ।

ਆਦਰਯੋਗ ਸਭਾਪਤੀ ਜੀ,

ਕਾਂਗਰਸ ਨੇ ਰਾਜਨੀਤੀ ਦਾ ਇੱਕ ਐਸਾ ਮਾਡਲ ਤਿਆਰ ਕਰ ਦਿੱਤਾ ਸੀ,  ਜਿਸ ਵਿੱਚ ਝੂਠ,  ਫਰੇਬ,  ਭ੍ਰਿਸ਼ਟਾਚਾਰ,  ਪਰਿਵਾਰਵਾਦ, ਤੁਸ਼ਟੀਕਰਣ,  ਸਭ ਦਾ ਘਾਲਮੇਲ ਸੀ।  ਜਿੱਥੇ ਸਬਕਾ ਘਾਲਮੇਲ ਹੋਵੇ ਉੱਥੇ ਸਬਕਾ ਸਾਥ ਹੋ ਹੀ ਨਹੀਂ ਸਕਦਾ

ਆਦਰਯੋਗ ਸਭਾਪਤੀ ਜੀ,

ਕਾਂਗਰਸ ਦੇ ਮਾਡਲ ਵਿੱਚ ਸਰਬਉੱਚ ਹੈ  ਫੈਮਿਲੀ ਫਸਟ ਅਤੇ ਇਸ ਲਈ ਉਨ੍ਹਾਂ ਦੀ ਨੀਤੀ,  ਰੀਤੀ,  ਉਨ੍ਹਾਂ ਦੀ ਵਾਣੀ,  ਉਨ੍ਹਾਂ ਦਾ ਵਰਤਨ,  ਉਸ ਇੱਕ ਚੀਜ਼ ਨੂੰ ਸੰਭਾਲਣ ਵਿੱਚ ਹੀ ਖਪਦਾ ਰਿਹਾ ਹੈ।  2014  ਦੇ ਬਾਅਦ ਦੇਸ਼ ਨੇ ਸਾਨੂੰ ਸੇਵਾ ਕਰਨ ਦਾ ਅਵਸਰ ਦਿੱਤਾ ਅਤੇ ਮੈਂ ਇਸ ਦੇਸ਼ ਦੀ ਜਨਤਾ ਦਾ ਆਭਾਰੀ ਹਾਂ ਕਿ ਸਾਨੂੰ ਤੀਸਰੀ ਵਾਰ ਲਗਾਤਾਰ, ਇਹ ਤੀਸਰੀ ਵਾਰ ਜਨਤਾ ਇੱਥੇ ਪਹੁੰਚਾਉਂਦੀ ਹੈ,  ਇਤਨੇ ਬੜੇ ਦੇਸ਼ ਵਿੱਚ ਇਤਨੀ ਵਾਇਬ੍ਰੈਂਟ ਡੈਮੋਕ੍ਰੇਸੀ ਹੋਵੇ,  ਵਾਇਬ੍ਰੈਂਟ  ਮੀਡੀਆ ਹੋਵੇ,  ਹਰ ਪ੍ਰਕਾਰ ਦੀਆਂ ਬਾਤਾਂ ਦੱਸਣ ਦੀ ਛੂਟ ਹੋਵੇ,  ਉਸ ਦੇ ਬਾਵਜੂਦ ਭੀ ਦੇਸ਼ ਦੂਸਰੀ ਵਾਰ,  ਤੀਸਰੀ ਵਾਰ,  ਸਾਨੂੰ ਸੇਵਾ ਕਰਨ ਦਾ ਮਾਡਲ ਬਣਾਉਂਦਾ ਹੈ,  ਇਸ ਦਾ ਕਾਰਨ ਦੇਸ਼ ਦੀ ਜਨਤਾ ਨੇ ਸਾਡੇ ਵਿਕਾਸ  ਦੇ ਮਾਡਲ ਨੂੰ ਪਰਖਿਆ ਹੈ,  ਸਮਝਿਆ ਹੈ ਅਤੇ ਸਮਰਥਨ ਦਿੱਤਾ ਹੈ। ਸਾਡੇ ਇੱਕਮਾਤਰ (ਇਕੱਲੇ) ਮਾਡਲ ਨੂੰ ਅਗਰ ਮੈਨੂੰ ਇੱਕ ਸ਼ਬਦ ਵਿੱਚ ਕਹਿਣਾ ਹੈ ਤਾਂ ਮੈਂ ਕਹਾਂਗਾ ਨੇਸ਼ਨ ਫਸਟ, ਰਾਸ਼ਟਰ ਫਸਟ, ਇਸੇ ਇੱਕ ਉਮਦਾ ਭਾਵਨਾ ਅਤੇ ਸਮਰਪਿਤ ਭਾਵ ਨਾਲ ਅਸੀਂ ਲਗਾਤਾਰ ਆਪਣੀਆਂ ਨੀਤੀਆਂ ਵਿੱਚ,  ਆਪਣੇ ਕਾਰਜਕ੍ਰਮਾਂ ਵਿੱਚ,  ਸਾਡੀ ਵਾਣੀ ਵਿੱਚ,  ਵਰਤਨ ਵਿੱਚ,  ਇਸੇ ਇੱਕ ਬਾਤ ਨੂੰ ਮਾਨਦੰਡ ਮੰਨ ਕੇ ਦੇਸ਼ ਦੀ ਸੇਵਾ ਕਰਨ ਦਾ ਪ੍ਰਯਾਸ ਕੀਤਾ ਹੈ ਅਤੇ ਆਦਰਯੋਗ ਸਭਾਪਤੀ ਜੀ,  ਮੈਂ ਬੜੇ ਗਰਵ (ਮਾਣ) ਦੇ ਨਾਲ ਭੀ ਕਹਿੰਦਾ ਹਾਂ,  ਬੜੇ ਸੰਤੋਸ਼  ਦੇ ਨਾਲ ਕਹਿੰਦਾ ਹਾਂ, ਇੱਕ ਲੰਬੇ ਅਰਸੇ ਤੱਕ 5-6 ਦਹਾਕਿਆਂ ਤੱਕ ਦੇਸ਼  ਦੇ ਸਾਹਮਣੇ ਅਲਟਰਨੇਟ ਮਾਡਲ ਕੀ ਹੋਵੇ,  ਤਰਾਜੂ ‘ਤੇ ਤੋਲਣ ਦਾ ਕੋਈ ਅਵਸਰ ਹੀ ਨਹੀਂ ਮਿਲਿਆ ਸੀ। ਲੰਬੇ ਅਰਸੇ ਦੇ ਬਾਅਦ,  2014  ਦੇ ਬਾਅਦ ਦੇਸ਼ ਨੂੰ ਇੱਕ ਅਲਟਰਨੇਟ ਮਾਡਲ ਕੀ ਹੋ ਸਕਦਾ ਹੈ,  ਇੱਕ ਅਲਟਰਨੇਟ ਕਾਰਜ ਸ਼ੈਲੀ ਕੀ ਹੋ ਸਕਦੀ ਹੈ,  ਪਰਾਇਔਰਿਟੀ (Priority) ਕੀ ਹੋ ਸਕਦੀ ਹੈ,  ਇਸ ਦਾ ਇੱਕ ਨਵਾਂ ਮਾਡਲ ਦੇਖਣ ਨੂੰ ਮਿਲਿਆ ਹੈ ਅਤੇ ਇਹ ਨਵਾਂ ਮਾਡਲ ਤੁਸ਼ਟੀਕਰਣ  ਨਹੀਂ ਸੰਤੁਸ਼ਟੀਕਰਣ  ‘ਤੇ ਭਰੋਸਾ ਕਰਦਾ ਹੈ।  ਪਹਿਲੇ  ਦੇ ਮਾਡਲ ਵਿੱਚ,  ਖਾਸ ਕਰਕੇ ਕਾਂਗਰਸ ਦੇ ਕਾਲਖੰਡ ਵਿੱਚ,  ਤੁਸ਼ਟੀਕਰਣ  ਹਰ ਚੀਜ਼ ਵਿੱਚ ਤੁਸ਼ਟੀਕਰਣ,  ਇਹੀ ਉਨ੍ਹਾਂ ਦਾ ਇੱਕ ਪ੍ਰਕਾਰ ਨਾਲ ਔਸ਼ਧੀ ਬਣ ਗਈ ਸੀ ਉਨ੍ਹਾਂ ਦੀ ਰਾਜਨੀਤੀ ਨੂੰ ਕਰਨ ਦੀ ਅਤੇ ਉਨ੍ਹਾਂ ਨੇ ਸੁਆਰਥ ਨੀਤੀ,  ਰਾਜਨੀਤੀ,  ਦੇਸ਼ ਨੀਤੀ,  ਸਭ ਦਾ ਘੁਟਾਲਾ ਕਰਕੇ ਰੱਖਿਆ ਹੋਇਆ ਸੀ। ਤਰੀਕਾ ਇਹ ਹੁੰਦਾ ਸੀ,  ਕਿ ਛੋਟੇ ਤਬਕੇ ਨੂੰ ਕੁਝ ਦੇ ਦੇਣਾ ਅਤੇ ਬਾਕੀਆਂ ਨੂੰ ਤਰਸਾ ਕੇ ਰੱਖਣਾ ਅਤੇ ਜਦੋਂ ਚੋਣਾਂ ਆਉਣ ਤਦ ਕਹਿਣਾ ਕਿ ਦੇਖੋ ਉਨ੍ਹਾਂ ਨੂੰ ਮਿਲਿਆ ਹੈ,  ਸ਼ਾਇਦ ਤੁਹਾਨੂੰ ਭੀ ਮਿਲ ਜਾਵੇਗਾ ਅਤੇ ਇਸ ਪ੍ਰਕਾਰ ਨਾਲ ਝੁਨਝੁਨਾ ਵੰਡਦੇ ਰਹਿਣਾ, ਲੋਕਾਂ ਦੀਆਂ ਅੱਖਾਂ ‘ਤੇ ਪੱਟੀ ਬੰਨ੍ਹ ਕੇ ਆਪਣੀ ਰਾਜਨੀਤਕ ਸਿਆਸਤ ਨੂੰ ਚਲਾਈ ਰੱਖਣਾ,  ਤਾਕਿ ਚੋਣਾਂ ਦੇ ਸਮੇਂ ਵੋਟ ਦੀ ਖੇਤੀ ਹੋ ਸਕੇ,  ਇਹੀ ਕਾਰਜ ਚਲਦਾ ਰਿਹਾ।

ਆਦਰਯੋਗ ਸਭਾਪਤੀ ਜੀ,

ਸਾਡੀ ਕੋਸ਼ਿਸ਼ ਰਹੀ ਹੈ ਕਿ ਭਾਰਤ ਦੇ ਪਾਸ ਜੋ ਭੀ ਸੰਸਾਧਨ ਹਨ,  ਉਨ੍ਹਾਂ ਸੰਸਾਧਨਾਂ ਦਾ ਔਪਟੀਮਮ ਯੂਟਿਲਾਇਜੇਸ਼ਨ ਕੀਤਾ ਜਾਵੇ। ਭਾਰਤ ਦੇ ਪਾਸ ਜੋ ਸਮਾਂ ਹੈ  ਉਸ ਸਮੇਂ ਦਾ ਭੀ ਬਰਬਾਦੀ ਤੋਂ ਬਚਾ ਕੇ ਪਲ-ਪਲ ਦਾ ਉਪਯੋਗ ਦੇਸ਼ ਦੀ ਪ੍ਰਗਤੀ ਦੇ ਲਈ, ਜਨ ਸਾਧਾਰਣ ਦੇ ਕਲਿਆਣ ਦੇ ਲਈ,  ਉਸੇ ‘ਤੇ ਉਹ ਖਰਚ ਹੋਵੇ ਅਤੇ ਇਸ ਲਈ ਅਸੀਂ ਇੱਕ ਅਪ੍ਰੋਚ ਅਪਣਾਈ ਸੈਚੁਰੇਸ਼ਨ ਦੀ ਅਪ੍ਰੋਚ, ਪੈਰ ਉਤਨੇ ਹੀ ਲੰਬੇ ਕਰਨੇ ਜਿਤਨੀ ਚਾਦਰ ਹੋਵੇ,  ਲੇਕਿਨ ਜੋ ਯੋਜਨਾ ਬਣੇ,  ਜਿਨ੍ਹਾਂ  ਦੇ ਲਈ ਉਹ ਯੋਜਨਾ ਬਣੇ ਉਨ੍ਹਾਂ ਨੂੰ ਉਹ ਸ਼ਤ ਪ੍ਰਤੀਸ਼ਤ ਉਸ ਦਾ ਬੈਨਿਫਿਟ ਹੋਣਾ ਚਾਹੀਦਾ ਹੈ। ਕਿਸੇ ਨੂੰ ਦਿੱਤਾ, ਕਿਸੇ ਨੂੰ ਨਹੀਂ ਦਿੱਤਾ,  ਕਿਸੇ ਨੂੰ ਲਟਕਾ ਕੇ ਰੱਖਿਆ ਅਤੇ ਉਸ ਨੂੰ ਹਮੇਸ਼ਾ ਪ੍ਰਤਾੜਿਤ ਕਰਕੇ ਰੱਖਣਾ ਅਤੇ ਉਸ ਨੂੰ ਨਿਰਾਸ਼ਾ ਦੇ ਟੋਏ ਵਿੱਚ ਧਕੇਲ ਦੇਣਾ, ਉਨ੍ਹਾਂ ਸਿਚੁਏਸ਼ਨਸ ਤੋਂ ਅਸੀਂ ਬਾਹਰ ਆ ਕੇ  ਦੇ ਸੈਚੁਰੇਸ਼ਨ ਅਪ੍ਰੋਚ  ਦੀ ਤਰਫ਼ ਸਾਡੇ ਕੰਮ ਨੂੰ ਅੱਗੇ ਵਧਾਇਆ ਹੈ। ਬੀਤੇ ਦਹਾਕੇ ਵਿੱਚ ਅਸੀਂ ਹਰ ਪੱਧਰ ‘ਤੇ ਸਬਕਾ ਸਾਥ ਸਬਕਾ ਵਿਕਾਸ ਦੀ ਭਾਵਨਾ ਨੂੰ ਜ਼ਮੀਨ ‘ਤੇ ਉਤਾਰਿਆ ਹੈ ਅਤੇ ਉਹ ਅੱਜ ਦੇਸ਼ ਵਿੱਚ ਜਿਸ ਪ੍ਰਕਾਰ ਨਾਲ ਬਦਲਾਅ ਨਜ਼ਰ ਆ ਰਿਹਾ ਹੈ, ਫਲ ਦੇ ਰੂਪ ਵਿੱਚ ਅਸੀਂ ਅਨੁਭਵ ਕਰਨ ਲਗੇ ਹਾਂ। ਸਾਡੇ ਗਵਰਨੈਂਸ ਦਾ ਭੀ ਮੂਲ ਮੰਤਰ ਇਹੀ ਰਿਹਾ ਹੈ,  ਸਬਕਾ ਸਾਥ ਸਬਕਾ ਵਿਕਾਸ। ਸਾਡੀ ਹੀ ਸਰਕਾਰ ਨੇ ਐੱਸਸੀ-ਐੱਸਟੀ ਐਕਟ ਨੂੰ ਮਜ਼ਬੂਤ ਬਣਾ ਕੇ ਦਲਿਤ ਅਤੇ ਆਦਿਵਾਸੀ ਸਮਾਜ ਦੇ ਸਨਮਾਨ ਅਤੇ ਉਨ੍ਹਾਂ ਦੀ ਸੁਰੱਖਿਆ ਦੇ ਸਬੰਧ ਵਿੱਚ ਆਪਣੀ ਪ੍ਰਤੀਬੱਧਤਾ ਭੀ ਦਿਖਾਈ ਅਤੇ ਅਸੀਂ ਉਸ ਨੂੰ ਵਧਾਇਆ ਭੀ।

ਆਦਰਯੋਗ ਸਭਾਪਤੀ ਜੀ,

ਅੱਜ ਜਾਤੀਵਾਦ ਦਾ ਜ਼ਹਿਰ ਫੈਲਾਉਣ ਦੇ ਲਈ ਭਰਪੂਰ ਪ੍ਰਯਾਸ ਹੋ ਰਿਹਾ ਹੈ, ਲੇਕਿਨ ਤਿੰਨ-ਤਿੰਨ ਦਹਾਕਿਆਂ ਤੱਕ ਦੋਨੋਂ ਸਦਨ ਦੇ ਓਬੀਸੀ MPs ਅਤੇ ਸਾਰੇ ਦਲਾਂ  ਦੇ ਓਬੀਸੀ MPs,  ਸਰਕਾਰਾਂ ਤੋਂ ਮੰਗ ਕਰਦੇ ਰਹੇ ਸਨ,  ਕਿ ਓਬੀਸੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ ਜਾਵੇ,  ਠੁਕਰਾ ਦਿੱਤਾ ਗਿਆ,  ਇਨਕਾਰ ਕੀਤਾ ਗਿਆ,  ਕਿਉਂਕਿ ਸ਼ਾਇਦ ਉਸ ਸਮੇਂ ਉਨ੍ਹਾਂ ਦੀ ਰਾਜਨੀਤੀ ਨੂੰ ਇਹ ਸੂਟ ਨਹੀਂ ਕਰਦਾ ਹੋਵੇਗਾ, ਕਿਉਂਕਿ ਤੁਸ਼ਟੀਕਰਣ  ਦੀ ਰਾਜਨੀਤੀ ਦੇ ਅਤੇ ਫੈਮਿਲੀ ਫਸਟ ਦੀ ਰਾਜਨੀਤੀ ਵਿੱਚ ਜਦੋਂ ਉਹ ਬੈਠੇਗਾ, ਤਦ ਤੱਕ ਉਹ ਚਰਚਾ ਦੇ ਹਿਤ ਵਿੱਚ ਭੀ ਨਹੀਂ ਆਉਂਦਾ ਹੈ।

 

ਆਦਰਯੋਗ ਸਭਾਪਤੀ ਜੀ,

ਇਹ ਮੇਰਾ ਸੁਭਾਗ ਹੈ ਕਿ ਅਸੀਂ ਸਭ ਨੇ ਮਿਲ ਕੇ ਤਿੰਨ-ਤਿੰਨ ਦਹਾਕਿਆਂ ਤੋਂ ਮੇਰੇ ਓਬੀਸੀ ਸਮਾਜ ਨੇ ਜਿਸ ਬਾਤ ਦੇ ਲਈ ਮੰਗਾਂ ਦੀਆਂ ਆਸਾਂ ਰੱਖੀਆਂ,  ਜਿਸ ਨੂੰ ਨਿਰਾਸ਼ ਕਰਕੇ ਰੱਖਿਆ ਗਿਆ ਸੀ, ਅਸੀਂ ਆ ਕੇ ਇਸ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦਿੱਤਾ ਅਤੇ ਅਸੀਂ ਉਨ੍ਹਾਂ ਦੀ ਸਿਰਫ਼ ਮੰਗ ਪੂਰੀ ਕੀਤੀ ਇਤਨਾ ਨਹੀਂ, ਸਾਡੇ ਲਈ ਉਨ੍ਹਾਂ ਦਾ ਮਾਨ  ਸਨਮਾਨ ਭੀ ਉਤਨਾ ਹੀ ਮਹੱਤਵਪੂਰਨ ਹੈ,  ਕਿਉਂਕਿ ਦੇਸ਼  ਦੇ 140 ਕਰੋੜ ਦੇਸ਼ਵਾਸੀਆਂ ਨੂੰ ਅਸੀਂ ਜਨਤਾ ਜਨਾਰਦਨ  ਦੇ ਰੂਪ ਵਿੱਚ ਪੂਜਣ ਵਾਲੇ ਲੋਕ ਹਾਂ

ਆਦਰਯੋਗ ਸਭਾਪਤੀ ਜੀ,

ਸਾਡੇ ਦੇਸ਼ ਵਿੱਚ ਜਦੋਂ-ਜਦੋਂ ਰਿਜ਼ਰਵੇਸ਼ਨ ਦਾ ਵਿਸ਼ਾ ਆਇਆ, ਤਾਂ ਉਸ ਨੂੰ ਇੱਕ ਤੰਦਰੁਸਤ ਤਰੀਕੇ ਨਾਲ ਸਮੱਸਿਆ ਦੇ ਸਮਾਧਾਨ ਲਈ ਸੱਚ ਨੂੰ ਸਵੀਕਾਰ ਕਰਦੇ ਹੋਏ ਕਰਨ ਦਾ ਪ੍ਰਯਾਸ ਨਹੀਂ ਹੋਇਆ,  ਹਰ ਚੀਜ਼ ਵਿੱਚ ਦੇਸ਼ ਵਿੱਚ ਵਿਭਾਜਨ ਕਿਵੇਂ ਹੋਵੇ, ਤਣਾਅ ਕਿਵੇਂ ਪੈਦਾ ਹੋਵੇ,  ਇੱਕ ਦੂਸਰੇ ਖ਼ਿਲਾਫ਼ ਦੁਸ਼ਮਣੀ ਕਿਵੇਂ ਪੈਦਾ ਹੋਵੇ, ਉਹੀ ਤਰੀਕੇ ਅਪਣਾਏ ਗਏ। ਦੇਸ਼ ਆਜ਼ਾਦ ਹੋਣ  ਦੇ ਬਾਅਦ ਜਦੋਂ ਜਦੋਂ ਇਹ ਪ੍ਰਯਾਸ ਹੋਏ ਇਸੇ ਤਰੀਕੇ ਨਾਲ ਹੋਏ। ਪਹਿਲੀ ਵਾਰ ਸਾਡੀ ਸਰਕਾਰ ਨੇ ਇੱਕ ਐਸਾ ਮਾਡਲ ਦਿੱਤਾ ਅਤੇ ਸਬਕਾ ਸਾਥ ਸਬਕਾ ਵਿਕਾਸ  ਦੇ ਮੰਤਰ ਦੀ ਪ੍ਰੇਰਣਾ  ਨਾਲ ਦਿੱਤਾ ਕਿ ਅਸੀਂ ਸਾਧਾਰਣ ਵਰਗ  ਦੇ ਗ਼ਰੀਬ ਨੂੰ 10% ਰਿਜ਼ਰਵੇਸ਼ਨ ਦਿੱਤੀ ਬਿਨਾ ਤਣਾਅ ਦੇ, ਬਿਨਾ ਕਿਸੇ ਦਾ ਖੋਹ ਕੇ ਅਤੇ ਜਦੋਂ ਇਹ ਨਿਰਣਾ ਕੀਤਾ, ਤਾਂ ਐੱਸਸੀ ਸਮੁਦਾਇ ਨੇ ਭੀ ਉਸ ਦਾ ਸੁਆਗਤ ਕੀਤਾ, ਐੱਸਟੀ ਸਮੁਦਾਇ ਨੇ ਭੀ ਸੁਆਗਤ ਕੀਤਾ, ਓਬੀਸੀ ਸਮੁਦਾਇ ਨੇ ਭੀ ਸੁਆਗਤ ਕੀਤਾ, ਕਿਸੇ ਨੂੰ ਭੀ ਪੇਟ ਵਿੱਚ ਦਰਦ ਨਹੀਂ ਹੋਇਆ,  ਕਿਉਂਕਿ ਇਤਨਾ ਬੜਾ ਨਿਰਣਾ ਲੇਕਿਨ ਕਰਨ ਦਾ ਤਰੀਕਾ ਸੀ, ਸਬਕਾ ਸਾਥ ਸਬਕਾ ਵਿਕਾਸ ਅਤੇ ਤਦ ਜਾ ਕੇ ਬਹੁਤ ਹੀ ਸੁਅਸਥ ਸ਼ਾਂਤ ਤਰੀਕੇ ਨਾਲ ਪੂਰੇ ਰਾਸ਼ਟਰ ਨੇ ਇਸ ਬਾਤ ਨੂੰ ਸਵੀਕਾਰ ਕੀਤਾ।

ਆਦਰਯੋਗ ਸਭਾਪਤੀ ਜੀ,

ਸਾਡੇ ਦੇਸ਼ ਵਿੱਚ ਦਿੱਵਯਾਂਗਾਂ ਦੀ ਕਦੇ ਸੁਣਵਾਈ ਜਿਤਨੀ ਮਾਤਰਾ ਵਿੱਚ ਹੋਣੀ ਚਾਹੀਦੀ ਸੀ,  ਨਹੀਂ ਹੋਈ,  ਜਦੋਂ ਸਬਕਾ  ਸਾਥ ਸਬਕਾ ਵਿਕਾਸ ਦਾ ਮੰਤਰ ਹੁੰਦਾ ਹੈ ਨਾ,  ਤਦ  ਮੇਰੇ ਦਿੱਵਯਾਂਗਜਨ ਭੀ ਉਹ ਸਭ ਦੀ ਕੈਟੇਗਰੀ ਵਿੱਚ ਹੁੰਦੇ ਹਨ ਅਤੇ ਤਦ  ਜਾ ਕੇ  ਅਸੀਂ ਦਿੱਵਯਾਂਗਾਂ ਦੇ ਲਈ ਰਿਜ਼ਰਵੇਸ਼ਨ ਦਾ ਵਿਸਤਾਰ ਕੀਤਾ ਦਿੱਵਯਾਂਗਾਂ ਦੇ  ਲਈ ਸੁਵਿਧਾਵਾਂ ਉਪਲਬਧ ਹੋਣ,  ਇਸ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕੀਤਾ। ਦਿੱਵਯਾਂਗਾਂ ਦੇ ਕਲਿਆਣ ਦੇ  ਲਈ ਅਨੇਕ ਯੋਜਨਾਵਾਂ ਬਣਾਈਆਂ,  ਲੇਕਿਨ ਯੋਜਨਾਵਾਂ ਨੂੰ ਲਾਗੂ ਭੀ ਕੀਤਾ,  ਇਸ ਦੇ ਕਾਰਨ ਇਤਨਾ ਹੀ ਨਹੀਂ ਆਦਰਯੋਗ ਸਭਾਪਤੀ ਜੀ,  ਟ੍ਰਾਂਸਜੈਂਡਰ, ਟ੍ਰਾਂਸਜੈਂਡਰ ਕਮਿਊਨਿਟੀ  ਦੇ ਅਧਿਕਾਰਾਂ ਨੂੰ ਲੈ ਕੇ ਅਸੀਂ ਉਸ ਨੂੰ ਕਾਨੂੰਨੀ ਤੌਰ ‘ਤੇ ਉਸ ਨੂੰ ਪੁਖਤਾ ਕਰਨ ਦੇ ਲਈ ਪ੍ਰਮਾਣਿਕਤਾ ਪੂਰਵਕ ਪ੍ਰਯਾਸ ਕੀਤਾ। ਸਬਕਾ  ਸਾਥ ਸਬਕਾ  ਵਿਕਾਸ ਦੇ ਮੰਤਰ ਨੂੰ ਅਸੀਂ ਕਿਵੇਂ ਜੀਂਦੇ ਹਾਂ, ਇਹ ਅਸੀਂ ਸਮਾਜ ਦੇ ਉਸ ਅਣਗੌਲੇ ਵਰਗ ਦੀ ਤਰਫ਼ ਭੀ ਅਸੀਂ ਬੜੀ ਸੰਵੇਦਨਾ ਦੇ ਨਾਲ ਦੇਖਿਆ ।

ਆਦਰਯੋਗ ਸਭਾਪਤੀ ਜੀ,

ਭਾਰਤ ਦੀ ਵਿਕਾਸ ਯਾਤਰਾ ਵਿੱਚ ਨਾਰੀ ਸ਼ਕਤੀ ਦੇ ਯੋਗਦਾਨ ਨੂੰ ਕੋਈ ਨਕਾਰ ਨਹੀਂ ਸਕਦਾ, ਲੇਕਿਨ ਉਨ੍ਹਾਂ ਨੂੰ ਅਗਰ ਅਵਸਰ ਮਿਲੇ ਅਤੇ ਉਹ ਨੀਤੀ ਨਿਰਧਾਰਣ ਦਾ ਹਿੱਸਾ ਬਣਨ,  ਤਾਂ ਦੇਸ਼ ਦੀ ਪ੍ਰਗਤੀ ਵਿੱਚ ਹੋਰ ਗਤੀ ਆ ਸਕਦੀ ਹੈ ਅਤੇ ਇਸ ਬਾਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਹੀ ਅਤੇ ਇਸ ਸਦਨ ਦਾ ਪਹਿਲਾ ਨਿਰਣਾ ਹੋਇਆ,  ਅਸੀਂ ਦੇਸ਼ਵਾਸੀ ਗਰਵ(ਮਾਣ) ਕਰ ਸਕਦੇ ਹਾਂ, ਇਹ ਸਦਨ ਇਸ ਬਾਤ ਦੇ ਲਈ ਯਾਦ ਰੱਖਿਆ ਜਾਵੇਗਾ,  ਇਹ ਨਵਾਂ ਸਦਨ ਸਿਰਫ਼ ਉਸ ਦੇ ਰੂਪ ਰੰਗ ਦੇ ਲਈ ਨਹੀਂ,  ਇਸ ਨਵੇਂ ਸਦਨ ਦਾ ਪਹਿਲਾ ਨਿਰਣਾ ਸੀ,  ਨਾਰੀ ਸ਼ਕਤੀ ਵੰਦਨ ਅਧਿਨਿਯਮਇਸ ਨਵੇਂ ਸਦਨ ਨੂੰ ਅਸੀਂ ਕਿਸੇ ਹੋਰ ਤਰੀਕੇ ਨਾਲ ਭੀ ਕਰ ਸਕਦੇ ਸਾਂ। ਅਸੀਂ ਸਾਡੀ ਵਾਹ-ਵਾਹੀ ਦੇ ਲਈ ਭੀ ਉਪਯੋਗ ਕਰ ਸਕਦੇ ਸਾਂ,  ਪਹਿਲੇ ਭੀ ਹੁੰਦਾ ਸੀ,  ਲੇਕਿਨ ਅਸੀਂ ਤਾਂ ਮਾਤਸ਼ਕਤੀ ਦੀ ਵਾਹ-ਵਾਹੀ ਦੇ ਲਈ ਇਸ ਸਦਨ ਦਾ ਅਰੰਭ ਕੀਤਾ ਸੀ ਅਤੇ ਮਾਤਸ਼ਕਤੀ ਦੇ ਅਸ਼ੀਰਵਾਦ ਨਾਲ ਇਸ ਸਦਨ ਨੇ ਆਪਣਾ ਕਾਰਜ ਅਰੰਭ ਕੀਤਾ ਹੈ।

ਆਦਰਯੋਗ ਸਭਾਪਤੀ ਜੀ,

ਅਸੀਂ ਜਾਣਦੇ ਹਾਂ ਇਤਿਹਾਸ ਦੀ ਤਰਫ਼ ਅਸੀਂ ਥੋੜ੍ਹੀ ਨਜ਼ਰ ਕਰੀਏ,  ਯਾਨੀ ਮੈਂ ਕਹਿ ਰਿਹਾ ਹਾਂ ਇਸ ਲਈ ਨਹੀਂ,  ਬਾਬਾ ਸਾਹਬ ਅੰਬੇਡਕਰ ਦੇ ਨਾਲ ਕਾਂਗਰਸ ਨੂੰ ਕਿਤਨੀ ਨਫ਼ਰਤ ਰਹੀ ਸੀ,  ਉਨ੍ਹਾਂ  ਦੇ  ਪ੍ਰਤੀ ਕਿਤਨਾ ਗੁੱਸਾ ਸੀ ਅਤੇ ਕਿਸੇ ਭੀ ਹਾਲਤ ਵਿੱਚ ਬਾਬਾ ਸਾਹਬ  ਦੀ ਹਰ ਬਾਤ ਦੇ ਪ੍ਰਤੀ ਕਾਂਗਰਸ ਚਿੜ ਜਾਂਦੀ ਸੀ ਅਤੇ ਇਸ ਦੇ ਸਾਰੇ,  ਇਸ ਦੇ ਸਾਰੇ,  ਸਾਰੇ ਦਸਤਾਵੇਜ਼ ਮੌਜੂਦ ਹਨ ਅਤੇ ਇਸ ਗੁੱਸੇ ਨੂੰ ਦੋ-ਦੋ ਵਾਰ ਬਾਬਾ ਸਾਹਬ  ਨੂੰ ਚੋਣਾਂ ਵਿੱਚ ਪਰਾਜਿਤ ਕਰਨ ਦੇ ਲਈ ਕੀ ਕੁਝ ਨਹੀਂ ਕੀਤਾ ਗਿਆ,  ਕਦੇ ਭੀ ਬਾਬਾ ਸਾਹਬ  ਨੂੰ, ਕਦੇ ਭੀ ਬਾਬਾ ਸਾਹਬ  ਨੂੰ ਭਾਰਤ ਰਤਨ ਦੇ ਯੋਗ ਨਹੀਂ ਸਮਝਿਆ ਗਿਆ ।

ਆਦਰਯੋਗ ਸਭਾਪਤੀ ਜੀ,

ਕਦੇ ਭੀ ਬਾਬਾ ਸਾਹਬ  ਨੂੰ ਭਾਰਤ ਰਤਨ ਯੋਗ ਨਹੀਂ ਸਮਝਿਆ ਗਿਆ, ਇਤਨਾ ਹੀ ਨਹੀਂ ਆਦਰਯੋਗ ਸਭਾਪਤੀ ਜੀ,  ਇਸ ਦੇਸ਼ ਦੇ ਲੋਕਾਂ ਨੇ ਬਾਬਾ ਸਾਹਬ  ਦੀ ਭਾਵਨਾ ਦਾ ਆਦਰ ਕੀਤਾ, ਸਰਵ ਸਮਾਜ ਨੇ ਆਦਰ ਕੀਤਾ ਅਤੇ ਤਦ ਅੱਜ ਮਜਬੂਰਨ, ਅੱਜ ਮਜਬੂਰਨ ਕਾਂਗਰਸ ਨੂੰ ਜੈ ਭੀਮ ਬੋਲਣਾ ਪੈ ਰਿਹਾ ਹੈ,  ਉਨ੍ਹਾਂ ਦਾ ਮੂੰਹ ਸੁੱਕ ਜਾਂਦਾ ਹੈ, ਅਤੇ ਆਦਰਯੋਗ ਸਭਾਪਤੀ ਜੀ, ਇਹ ਕਾਂਗਰਸ ਭੀ ਰੰਗ ਬਦਲਣ ਵਿੱਚ ਬੜੀ ਮਾਹਰ ਲਗ ਰਹੀ ਹੈ, ਇਤਨੀ ਤੇਜ਼ੀ ਨਾਲ ਆਪਣਾ ਨਕਾਬ ਬਦਲ ਦਿੰਦੇ ਹਨ,  ਇਹ ਇਸ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ।

 

ਆਦਰਯੋਗ ਸਭਾਪਤੀ ਜੀ,

ਆਪ (ਤੁਸੀਂ) ਕਾਂਗਰਸ ਦਾ ਅਧਿਐਨ ਕਰੋਂਗੇ,  ਤਾਂ ਕਾਂਗਰਸ ਦੀ ਰਾਜਨੀਤੀ ਜਿਹਾ ਸਾਡਾ ਮੂਲ ਮੰਤਰ ਰਿਹਾ ਸਬਕਾ  ਸਾਥ ਸਬਕਾ ਵਿਕਾਸ, ਤਿਹਾ ਉਨ੍ਹਾਂ ਦਾ ਹਮੇਸ਼ਾ ਰਿਹਾ ਕਿ ਦੂਸਰੇ ਦੀ ਲਕੀਰ ਛੋਟੀ ਕਰਨਾ ਅਤੇ ਇਸ ਦੇ ਕਾਰਨ ਉਨ੍ਹਾਂ ਨੇ ਸਰਕਾਰਾਂ ਨੂੰ ਸਥਿਰ ਕੀਤਾ, ਕਿਸੇ ਭੀ ਰਾਜਨੀਤਕ ਦਲ ਦੀ ਸਰਕਾਰ ਕਿਤੇ ਬਣੀ ਤਾਂ ਉਸ ਨੂੰ ਸਥਿਰ ਕਰ ਦਿੱਤਾ, ਕਿਉਂਕਿ ਲਕੀਰ ਛੋਟੀ ਕਰੋ ਦੂਸਰੇ ਦੀ,  ਇਸੇ ਕੰਮ ਵਿੱਚ ਉਹ ਲਗੇ ਰਹੇ ਅਤੇ ਇਹ ਜੋ ਉਨ੍ਹਾਂ ਨੇ ਰਸਤਾ ਚੁਣਿਆ ਹੈ ਨਾ ਹੋਰਾਂ ਦੀ ਲਕੀਰ ਛੋਟੇ ਕਰਨ ਦਾ, ਲੋਕ ਸਭਾ  ਦੇ ਬਾਅਦ ਭੀ ਜੋ ਉਨ੍ਹਾਂ ਦੇ ਨਾਲ ਸਨ,  ਉਹ ਭੀ ਭੱਜ ਰਹੇ ਹਨ,   ਜਦੋਂ ਉਨ੍ਹਾਂ ਨੂੰ ਪਤਾ ਚਲਿਆ ਕਿ ਇਹ ਤਾਂ ਸਾਨੂੰ ਭੀ ਮਾਰ ਦੇਣਗੇ ਅਤੇ ਇਹੀ ਉਨ੍ਹਾਂ ਦੀਆਂ ਨੀਤੀਆਂ ਦਾ ਪਰਿਣਾਮ ਹੈ ਕਿ ਅੱਜ ਇਹ ਹਾਲ ਹੋ ਗਏ ਹਨ ਕਾਂਗਰਸ ਦੇ। ਦੇਸ਼ ਦੀ ਸਭ ਤੋਂ ਪੁਰਾਣੇ ਪਾਰਟੀ, ਆਜ਼ਾਦੀ  ਦੇ ਅੰਦੋਲਨ ਨਾਲ ਜੁੜੀ ਪਾਰਟੀ, ਇਤਨੀ ਦੁਰਦਸ਼ਾ,  ਇਹ ਹੋਰਾਂ ਦੀ ਲਕੀਰ ਛੋਟੀ ਕਰਨ ਵਿੱਚ ਆਪਣੀ ਸ਼ਕਤੀ ਖਪਾ ਰਹੇ ਹਨ ਨਾ, ਅਗਰ ਉਹ ਖ਼ੁਦ ਦੀ ਲਕੀਰ ਲੰਬੀ ਕਰਦੇ, ਤਾਂ ਉਨ੍ਹਾਂ ਦੀ ਇਹ ਦਸ਼ਾ ਨਹੀਂ ਹੁੰਦੀ ਅਤੇ ਮੈਂ ਬਿਨਾ ਮੰਗੇ ਐਡਵਾਇਸ ਦੇ ਰਿਹਾ ਹਾਂ,  ਆਪ (ਤੁਸੀਂ) ਆਪਣੀ ਲਕੀਰ ਲੰਬੀ ਕਰਨ ਵਿੱਚ ਮਿਹਨਤ ਕਰੋ ਸੋਚੋ, ਤਾਂ ਕਦੇ ਨਾ ਕਦੇ ਦੇਸ਼ ਤੁਹਾਨੂੰ ਭੀ ਇਹ 10 ਮੀਟਰ ਦੂਰ ਇੱਥੇ ਆਉਣ ਦਾ ਅਵਸਰ ਦੇਵੇਗੀ।

ਆਦਰਯੋਗ ਸਭਾਪਤੀ ਜੀ,

ਬਾਬਾ ਸਾਹਬ ਨੇ ਐੱਸਸੀ ਐੱਸਟੀ ਸਮੁਦਾਇ ਦੀਆਂ ਬੁਨਿਆਦੀ ਚੁਣੌਤੀਆਂ ਨੂੰ ਬਹੁਤ ਬਰੀਕੀ ਨਾਲ ਸਮਝਿਆ ਸੀ  ਬਹੁਤ ਗਹਿਰਾਈ ਨਾਲ ਸਮਝਿਆ ਸੀ ਅਤੇ ਖ਼ੁਦ ਭੁਗਤਭੋਗੀ ਭੀ ਸਨ, ਇਸ ਲਈ ਇੱਕ ਦਰਦ ਭੀ ਸੀ, ਪੀੜਾ ਭੀ ਸੀ ਅਤੇ ਸਮਾਜ ਦਾ ਕਲਿਆਣ ਕਰਨ ਦਾ ਇੱਕ ਜਜ਼ਬਾ ਭੀ ਸੀ। ਅਤੇ ਬਾਬਾ ਸਾਹਬ  ਨੇ ਐੱਸਸੀ ਐੱਸਟੀ ਸਮੁਦਾਇ ਦੀ ਆਰਥਿਕ ਉੱਨਤੀ ਦੇ ਲਈ ਇੱਕ ਸਪਸ਼ਟ ਰੋਡ ਮੈਪ ਦੇਸ਼  ਦੇ ਸਾਹਮਣੇ ਪ੍ਰਸਤੁਤ ਕੀਤਾ ਸੀ। ਉਨ੍ਹਾਂ ਦੀਆਂ ਬਾਤਾਂ ਵਿੱਚ ਪ੍ਰਸਤੁਤ ਹੁੰਦਾ ਸੀ ਅਤੇ ਬਾਬਾ ਸਾਹਬ  ਨੇ ਇੱਕ ਬਹੁਤ ਮਹੱਤਵਪੂਰਨ ਬਾਤ ਕਹੀ ਸੀ,  ਮੈਂ ਉਨ੍ਹਾਂ ਦਾ ਕੋਟ ਪੜ੍ਹਨਾ ਚਾਹੁੰਦਾ ਹਾਂ,  ਬਾਬਾ ਸਾਹਬ  ਨੇ ਕਿਹਾ ਸੀ- ਭਾਰਤ ਇੱਕ ਖੇਤੀਬਾੜੀ ਪ੍ਰਧਾਨ ਦੇਸ਼ ਹੈ,  ਲੇਕਿਨ ਦਲਿਤਾਂ ਦੇ ਲਈ ਇਹ ਆਜੀਵਿਕਾ ਦਾ ਮੁੱਖ ਸਾਧਨ ਬਣ ਹੀ ਨਹੀਂ ਸਕਦਾ,  ਇਹ ਬਾਬਾ ਸਾਹਬ  ਨੇ ਕਿਹਾ ਸੀ   ਉਨ੍ਹਾਂ ਨੇ ਅੱਗੇ ਕਿਹਾ ਸੀ ਅਤੇ ਇਸ ਦੇ ਕਈ ਕਾਰਨ ਹਨ ਪਹਿਲਾ ਭੂਮੀ ਖਰੀਦਣਾ ਉਨ੍ਹਾਂ  ਦੀ  ਸਮਰੱਥਾ ਤੋਂ ਬਾਹਰ ਹੈ,  ਦੂਸਰਾ ਅਗਰ ਉਨ੍ਹਾਂ ਦੇ  ਪਾਸ ਧਨ ਭੀ ਹੋਵੇ ਤਾਂ ਭੀ ਉਨ੍ਹਾਂ  ਦੇ  ਲਈ ਭੂਮੀ ਖਰੀਦਣ ਦਾ ਕੋਈ ਅਵਸਰ ਨਹੀਂ ਹੈ,  ਬਾਬਾ ਸਾਹਬ  ਨੇ ਇਹ ਇੱਕ ਐਨਾਲਿਸਿਸ ਕੀਤਾ ਸੀ, ਅਤੇ ਇਸ ਪਰਿਸਥਿਤੀ ਦਾ ਐਨਾਲਿਸਿਸ ਕਰਦੇ ਹੋਏ ਉਨ੍ਹਾਂ ਦਾ ਜੋ ਸੁਝਾਅ ਸੀ,  ਉਨ੍ਹਾਂ ਨੇ ਆਗਰਹਿ  ਕੀਤਾ ਸੀ,  ਕਿ ਦਲਿਤਾਂ ਦੇ ਨਾਲ, ਸਾਡੇ ਆਦਿਵਾਸੀ ਭਾਈ ਭੈਣਾਂ ਦੇ ਨਾਲ,  ਵੰਚਿਤਾਂ ਦੇ ਨਾਲ,  ਇਹ ਜੋ ਅਨਿਆਂ ਹੋ ਰਿਹਾ ਹੈ,  ਇਹ ਜੋ ਮੁਸੀਬਤ ਵਿੱਚ ਜੀਣ ਦੇ ਲਈ ਉਹ ਮਜਬੂਰ ਹੋ ਰਹੇ ਹਨ, ਇਸ ਦਾ ਇੱਕ ਉਪਾਅ ਹੈ, ਦੇਸ਼ ਵਿੱਚ ਇੰਡਸਟ੍ਰੀਅਲਾਇਜੇਸ਼ਨ ਨੂੰ ਹੁਲਾਰਾ ਦਿੱਤਾ ਜਾਵੇ,  ਉਦਯੋਗੀਕਰਨ ਦੇ ਹੱਕ ਵਿੱਚ ਸਨ ਬਾਬਾ ਸਾਹਬ, ਕਿਉਂਕਿ ਉਦਯੋਗਿਕਕਰਨ ਕਰਨ ਦੇ ਪਿੱਛੇ ਉਨ੍ਹਾਂ ਦੀ ਕਲਪਨਾ ਸਾਫ਼ ਸੀ, ਸਕਿੱਲ ਬੇਸਡ ਜੌਬਸ ਅਤੇ Entrepreneurship (ਉੱਦਮਤਾ) ਦੇ ਲਈ ਆਰਥਿਕ ਆਤਮਨਿਰਭਰਤਾ ਦੇ ਲਈ ਦਲਿਤ ਆਦਿਵਾਸੀ ਵੰਚਿਤ ਸਮੂਹਾਂ ਨੂੰ ਇੱਕ ਅਵਸਰ ਮਿਲੇਗਾ ਅਤੇ ਉਸ ਨੂੰ ਉਹ ਉਥਾਨ ਦਾ ਇੱਕ ਸਭ ਤੋਂ ਮਹੱਤਵਪੂਰਨ ਹਥਿਆਰ ਮੰਨਦੇ ਸਨ। ਲੇਕਿਨ ਆਜ਼ਾਦੀ ਦੇ ਇਤਨੇ ਸਾਲਾਂ ਦੇ ਬਾਵਜੂਦ ਭੀ, ਇਤਨੇ ਸਾਲ ਕਾਂਗਰਸ ਨੂੰ ਸੱਤਾ ਵਿੱਚ ਰਹਿਣ ਦਾ ਅਵਸਰ ਮਿਲਿਆ ਤਦ  ਭੀ,  ਬਾਬਾ ਸਾਹਬ  ਦੀਆਂ ਇਨ੍ਹਾਂ ਬਾਤਾਂ ‘ਤੇ ਗੌਰ ਕਰਨ ਦਾ ਭੀ ਉਨ੍ਹਾਂ ਨੂੰ ਸਮਾਂ ਨਹੀਂ ਸੀ। ਉਨ੍ਹਾਂ ਨੇ ਬਾਬਾ ਸਾਹਬ  ਦੀ ਇਸ ਵਿਚਾਰ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ। ਐੱਸਸੀ, ਐੱਸਟੀ ਸਮੁਦਾਇ ਦੀ ਆਰਥਿਕ ਲਾਚਾਰੀ ਬਾਬਾ ਸਾਹਬ  ਸਮਾਪਤ ਕਰਨਾ ਚਾਹੁੰਦੇ ਸਨ,  ਉਸ ਨੂੰ ਕਾਂਗਰਸ ਨੇ ਐਸਾ ਉਲਟਾ ਕੰਮ ਕੀਤਾ ਕਿ ਉਸ ਨੂੰ ਗਹਿਰਾ ਸੰਕਟ ਬਣਾ ਦਿੱਤਾ।

 

ਆਦਰਯੋਗ ਸਭਾਪਤੀ ਜੀ,

2014 ਵਿੱਚ ਸਾਡੀ ਸਰਕਾਰ ਨੇ ਇਸ ਸੋਚ ਨੂੰ ਬਦਲਿਆ ਅਤੇ ਅਸੀਂ ਪ੍ਰਾਥਮਿਕਤਾ ਦਿੰਦੇ ਹੋਏ ਸਕਿੱਲ ਡਿਵੈਲਪਮੈਂਟ, ਫਾਇਨੈਂਸ਼ਿਅਲ ਇੰਕਲੂਜ਼ਨ ਅਤੇ ਇੰਡਸਟ੍ਰੀਅਲ ਗ੍ਰੋਥ ‘ਤੇ ਅਸੀਂ ਜ਼ੋਰ ਦਿੱਤਾ। ਅਸੀਂ ਪੀਐੱਮ ਵਿਸ਼ਵਕਰਮਾ ਯੋਜਨਾ ਬਣਾ ਕੇ ਸਮਾਜ ਦਾ ਉਹ ਤਬਕਾ, ਜਿਸ ਦੇ ਬਿਨਾ ਸਮਾਜ ਦੀ ਰਚਨਾ ਹੀ ਸੰਭਵ ਨਹੀਂ ਹੈ ਅਤੇ ਹਰ ਪਿੰਡ ਵਿੱਚ ਛੋਟੇ-ਛੋਟੇ ਰੂਪ ਵਿੱਚ ਬਿਖ਼ਰੇ ਹੋਏ ਸਮਾਜ, ਜੋ ਪਰੰਪਰਾਗਤ ਕਾਰਜ ਕਰਨ ਵਾਲੇ ਸਾਡੇ ਵਿਸ਼ਵਕਰਮਾ ਭਾਈ-ਭੈਣ, ਲੁਹਾਰ ਹੋਣ, ਕੁਮਹਾਰ ਹੋਣ, ਸਮਾਜ ਦੇ ਸੁਨਿਆਰ ਹੋਣ, ਅਜਿਹੇ ਸਾਰੇ ਜੋ ਵਰਗ ਦੇ ਲੋਕ ਹਨ, ਪਹਿਲੀ ਵਾਰ ਦੇਸ਼ ਵਿੱਚ ਉਨ੍ਹਾਂ ਦੇ ਲਈ ਕੋਈ ਚਿੰਤਾ ਹੋਈ ਅਤੇ ਉਨ੍ਹਾਂ ਨੂੰ ਟ੍ਰੇਨਿੰਗ ਦੇਣਾ, ਟੈਕਨੋਲੋਜੀਕਲ ਅਪਗ੍ਰੇਡੇਸ਼ਨ ਦੇ ਲਈ ਨਵੇਂ ਔਜ਼ਾਰ ਦੇਣਾ, ਡਿਜ਼ਾਈਨਿੰਗ ਵਿੱਚ ਉਨ੍ਹਾਂ ਨੂੰ ਮਦਦ ਕਰਨਾ, ਆਰਥਿਕ ਸਹਾਇਤਾ ਕਰਨਾ, ਉਨ੍ਹਾਂ ਦੇ ਲਈ ਬਜ਼ਾਰ ਉਪਲਬਧ ਕਰਾਉਣਾ, ਇਹ ਸਾਰੀਆਂ ਦਿਸ਼ਾਵਾਂ ਵਿੱਚ ਇੱਕ ਵਿਸ਼ੇਸ਼ ਕੰਮ ਅਸੀਂ ਅਭਿਯਾਨ ਚਲਾਇਆ ਹੋਇਆ ਹੈ ਅਤੇ ਸਮਾਜ ਦਾ ਇਹ ਵਰਗ ਹੈ, ਜਿਸ ਦੀ ਤਰਫ਼ ਕਿਸੇ ਨੇ ਧਿਆਨ ਨਹੀਂ ਦਿੱਤਾ ਅਤੇ ਸਮਾਜ ਨਿਯੰਤਾ ਵਿੱਚ ਜਿਸ ਦਾ ਮਹੱਤਵਪੂਰਨ ਰੋਲ ਹੈ, ਉਸ ਵਿਸ਼ਵਕਰਮਾ ਸਮਾਜ ਦੀ ਅਸੀਂ ਚਿੰਤਾ ਕੀਤੀ।

ਆਦਰਯੋਗ ਸਭਾਪਤੀ ਜੀ,

ਅਸੀਂ ਮੁਦਰਾ ਯੋਜਨਾ ਸ਼ੁਰੂ ਕਰਕੇ ਜਿਨ੍ਹਾਂ ਲੋਕਾਂ ਨੂੰ ਪਹਿਲੀ ਵਾਰ ਉੱਦਮ ਦੇ ਖੇਤਰ ਵਿੱਚ ਆਉਣਾ ਸੀ, ਉਨ੍ਹਾਂ  ਨੂੰ ਸੱਦਾ ਦਿੱਤਾ, ਉਨ੍ਹਾਂ  ਨੂੰ ਪ੍ਰੋਤਸਾਹਿਤ ਕੀਤਾ। ਬਿਨਾ ਗਰੰਟੀ ਦੇ ਲੋਨ ਦੇਣ ਦਾ ਇੱਕ ਬਹੁਤ ਬੜਾ ਅਭਿਯਾਨ ਅਸੀਂ ਚਲਾਇਆ, ਤਾਕਿ ਸਮਾਜ ਵਿੱਚ ਇਹ ਬਹੁਤ ਬੜਾ ਸਮੁਦਾਇ ਹੈ, ਜੋ ਆਤਮਨਿਰਭਰਤਾ ਦੇ ਆਪਣੇ ਸੁਪਨੇ  ਨੂੰ ਪੂਰਾ ਕਰ ਸਕੇ ਅਤੇ ਉਸ ਵਿੱਚ ਬਹੁਤ ਬੜੀ ਸਫ਼ਲਤਾ ਮਿਲੀ। ਅਸੀਂ ਇੱਕ ਯੋਜਨਾ ਹੋਰ ਭੀ ਬਣਾਈ ਸਟੈਂਡ ਅੱਪ ਇੰਡੀਆ,ਜਿਸ ਦਾ ਮਕਸਦ ਸੀ ਐੱਸਸੀ, ਐੱਸਟੀ ਸਮੁਦਾਇ ਦੇ ਸਾਡੇ ਭਾਈ ਭੈਣ ਅਤੇ ਕੋਈ ਭੀ ਸਮਾਜ ਦੀ ਮਹਿਲਾ ਉਸ ਨੂੰ ਬੈਂਕ ਤੋਂ ਇੱਕ ਕਰੋੜ ਰੁਪਏ ਦਾ ਬਿਨਾ ਗਰੰਟੀ ਦਾ ਲੋਨ, ਤਾਕਿ ਉਹ ਆਪਣਾ ਕਾਰਜ ਕਰਨ, ਅਤੇ ਅਸੀਂ ਇਸ ਵਾਰ ਬਜਟ ਵਿੱਚ ਇਸ ਨੂੰ ਡਬਲ ਕਰ ਦਿੱਤਾ ਹੈ, ਅਤੇ ਮੈਂ ਦੇਖਿਆ ਹੈ ਕਿ ਲੱਖਾਂ ਅਜਿਹੇ ਨੌਜਵਾਨ ਇਸ ਵੰਚਿਤ ਸਮੁਦਾਇ ਤੋਂ, ਜਾਂ ਲੱਖਾਂ ਭੈਣਾਂ ਨੇ ਅੱਜ ਮੁਦਰਾ ਯੋਜਨਾ ਦੇ ਦੁਆਰਾ ਆਪਣਾ ਕਾਰੋਬਾਰ ਕਰਨਾ ਸ਼ੁਰੂ ਕੀਤਾ ਹੈ ਅਤੇ ਖ਼ੁਦ ਦਾ ਤਾਂ ਰੋਜ਼ਗਾਰ ਪਾਇਆ ਹੀ, ਲੇਕਿਨ ਉਨ੍ਹਾਂ ਨੇ ਕਿਸੇ ਇੱਕ ਦੋ ਹੋਰ ਲੋਕਾਂ ਨੂੰ ਭੀ ਰੋਜ਼ਗਾਰ ਦਿੱਤਾ ਹੈ।

 

ਆਦਰਯੋਗ ਸਭਾਪਤੀ ਜੀ,

ਹਰ ਕਾਰੀਗਰ ਦਾ ਸਸ਼ਕਤੀਕਰਣ, ਹਰ ਸਮੁਦਾਇ ਦਾ ਸਮਸਤ ਸਸ਼ਕਤੀਕਰਣ ਅਤੇ ਜੋ ਬਾਬਾ ਸਾਹਬ  ਦਾ ਸੁਪਨਾ  ਸੀ, ਉਸ ਨੂੰ ਪੂਰਾ ਕਰਨ ਦਾ ਕੰਮ ਮੁਦਰਾ ਯੋਜਨਾ ਦੇ ਮਾਧਿਅਮ ਨਾਲ ਅਸੀਂ ਕੀਤਾ ਹੈ।

ਆਦਰਯੋਗ ਸਭਾਪਤੀ ਜੀ,

ਜਿਸ ਨੂੰ ਕਿਸੇ ਨੇ ਨਹੀਂ ਪੁੱਛਿਆ ਉਸ ਨੂੰ ਮੋਦੀ ਪੂਜਦਾ ਹੈ। ਗ਼ਰੀਬ ਵੰਚਿਤ ਉਸ ਦਾ ਕਲਿਆਣ ਇਹ ਸਾਡੀ ਪ੍ਰਾਥਮਿਕਤਾ ਹੈ। ਇਸ ਵਰ੍ਹੇ ਦੇ ਬਜਟ ਵਿੱਚ ਭੀ ਆਪ ਦੇਖੋ, ਲੇਜ਼ਰ ਇੰਡਸਟ੍ਰੀ, ਫੁੱਟਵੀਅਰ ਇੰਡਸਟ੍ਰੀ, ਅਜਿਹੇ ਅਨੇਕ ਛੋਟੇ-ਛੋਟੇ ਦਾਇਰੇ ਦੇ ਵਿਸ਼ਿਆਂ ਨੂੰ ਅਸੀਂ ਸਪਰਸ਼ ਕੀਤਾ ਹੈ ਅਤੇ ਇਸ ਦਾ ਸਭ ਤੋਂ ਬੜਾ ਲਾਭ ਗ਼ਰੀਬ ਅਤੇ ਵੰਚਿਤ ਸਮੁਦਾਇ ਦੇ ਲੋਕਾਂ ਨੂੰ ਮਿਲਣ ਵਾਲਾ ਹੈ,ਜੋ ਇਸ ਬਜਟ ਵਿੱਚ ਐਲਾਨ ਕੀਤਾ ਹੈ। ਹੁਣ ਉਦਾਹਰਣ ਦੇ ਰੂਪ ਵਿੱਚ ਟੌਏਜ਼ ਦੀ ਬਾਤ ਕਰੀਏ, ਸਮਾਜ ਦੇ ਇਸ ਪ੍ਰਕਾਰ ਦੇ ਵਰਗ ਦੇ ਲੋਕ ਹੀ ਟੌਏਜ਼ ਦੇ ਕੰਮ ਵਿੱਚ ਹਨ, ਅਸੀਂ ਉਸ ‘ਤੇ ਧਿਆਨ ਕੇਂਦ੍ਰਿਤ ਕੀਤਾ। ਬਹੁਤ ਸਾਰੇ ਗ਼ਰੀਬ ਪਰਿਵਾਰਾਂ ਨੂੰ ਅਨੇਕ ਪ੍ਰਕਾਰ ਦੀ ਉਸ ਵਿੱਚ ਮਦਦ ਦਿੱਤੀ ਗਈ ਅਤੇ ਉਸ ਦਾ ਪਰਿਣਾਮ ਅੱਜ ਆਇਆ ਹੈ ਕਿ ਟੌਏਜ਼ ਅਸੀਂ ਇੰਪੋਰਟ ਕਰਨ ਦੀ ਆਦਤ ਵਿੱਚ ਫਸੇ ਹੋਏ ਸਾਂ, ਅੱਜ ਸਾਡੇ ਟੌਏਜ਼ ਤਿੰਨ ਗੁਣਾ ਐਕਸਪੋਰਟ ਹੋ ਰਹੇ ਹਨ ਅਤੇ ਇਸ ਦਾ ਫਾਇਦਾ ਸਮਾਜ ਦੇ ਇੱਕ ਬਹੁਤ ਹੀ ਨੀਚੇ ਦੇ ਤਬਕੇ ਨੂੰ ਜੀਣ ਵਾਲੇ, ਮੁਸੀਬਤਾਂ ਵਿੱਚ ਗੁਜਾਰਾ ਕਰਨ ਵਾਲੇ ਸਮੁਦਾਇ ਨੂੰ ਮਿਲ ਰਿਹਾ ਹੈ।

ਆਦਰਯੋਗ ਸਭਾਪਤੀ ਜੀ,

ਸਾਡੇ ਦੇਸ਼ ਵਿੱਚ ਇੱਕ ਬਹੁਤ ਬੜਾ ਸਮੁਦਾਇ ਹੈ ਮਛੁਆਰਾ ਸਮੁਦਾਇ। ਇਨ੍ਹਾਂ ਮਛੁਆਰੇ ਸਾਥੀਆਂ ਦੇ ਲਈ ਅਸੀਂ ਇੱਕ ਅਲੱਗ ਮਨਿਸਟ੍ਰੀ ਤਾਂ ਬਣਾਈ, ਲੇਕਿਨ ਜੋ ਬੈਨਿਫਿਟ ਕਿਸਾਨ ਕ੍ਰੈਡਿਟ ਵਿੱਚ ਕਿਸਾਨਾਂ ਨੂੰ ਮਿਲਦਾ ਸੀ, ਅਸੀਂ ਉਹ ਕਿਸਾਨ ਕ੍ਰੈਡਿਟ ਕਾਰਡ ਦੇ ਸਾਰੇ ਬੈਨਿਫਿਟ ਸਾਡੇ ਮਛੁਆਰੇ ਭਾਈ-ਭੈਣਾਂ ਨੂੰ ਭੀ ਦਿੱਤੇ ਹਨ, ਇਹ ਸੁਵਿਧਾ ਦਿੱਤੀ, ਅਲੱਗ ਮਨਿਸਟ੍ਰੀ ਬਣਾਈ, ਇਹ ਕੰਮ ਕੀਤਾ ਅਤੇ ਕਰੀਬ ਕਰੀਬ 40000 ਕਰੋੜ ਰੁਪਏ ਅਸੀਂ ਇਸ ਦੇ ਅੰਦਰ include ਕੀਤਾ ਹੈ! ਫਿਸ਼ਰੀਜ਼ ਸੈਕਟਰ ‘ਤੇ ਬਲ ਦਿੱਤਾ ਹੈ ਅਤੇ ਇਨ੍ਹਾਂ ਪ੍ਰਯਾਸਾਂ ਦਾ ਪਰਿਣਾਮ ਇਹ ਆਇਆ ਹੈ, ਕਿ ਸਾਡਾ ਮਛਲੀ ਉਤਪਾਦਨ ਦੁੱਗਣਾ ਅਤੇ ਐਕਸਪੋਰਟ ਭੀ ਦੁੱਗਣਾ ਹੋਇਆ ਹੈ ਅਤੇ ਜਿਸ ਦਾ ਸਿੱਧਾ ਬੈਨਿਫਿਟ ਸਾਡੇ ਮਛੁਆਰੇ ਭਾਈ-ਭੈਣਾਂ ਨੂੰ ਹੋਇਆ ਹੈ, ਯਾਨੀ ਸਮਾਜ ਦੇ ਸਭ ਤੋਂ ਅਣਗੌਲੇ ਸਾਡੇ ਬੰਧੂ ਹਨ, ਉਨ੍ਹਾਂ ਨੂੰ ਅਸੀਂ ਸਭ ਨੂੰ ਜ਼ਿਆਦਾ ਪ੍ਰਾਥਮਿਕਤਾ ਦੇ ਕੇ ਅਸੀਂ ਕੰਮ ਕਰਨ ਦਾ ਪ੍ਰਯਾਸ ਕੀਤਾ ਹੈ।

ਆਦਰਯੋਗ ਸਭਾਪਤੀ ਜੀ,

ਇਹ ਅੱਜ ਜੋ ਜਾਤੀਵਾਦ ਦਾ ਜ਼ਹਿਰ ਫੈਲਾਉਣ ਦਾ ਜਿਨ੍ਹਾਂ ਨੂੰ ਨਵਾਂ-ਨਵਾਂ ਸ਼ੌਕ ਲਗ ਗਿਆ ਹੈ, ਸਾਡੇ ਦੇਸ਼ ਦੇ ਆਦਿਵਾਸੀ ਸਮਾਜ, ਉਸ ਆਦਿਵਾਸੀ ਸਮਾਜ ਵਿੱਚ ਭੀ ਕਈ ਪੱਧਰ ਦੀਆਂ ਸਥਿਤੀਆਂ ਹਨ। ਕੁਝ ਸਮੂਹ ਅਜਿਹੇ ਹਨ ਜਿਨ੍ਹਾਂ ਦੀ ਸੰਖਿਆ ਬਹੁਤ ਘੱਟ ਹੈ ਅਤੇ ਜੋ ਕਰੀਬ ਦੇਸ਼ ਵਿੱਚ 200-300 ਜਗ੍ਹਾ ‘ਤੇ ਬਿਖਰੇ ਹੋਏ ਹਨ ਅਤੇ ਕੁੱਲ ਆਬਾਦੀ ਉਨ੍ਹਾਂ  ਦੀ ਬਹੁਤ ਘੱਟ ਹੈ, ਲੇਕਿਨ ਉਹ ਅਜਿਹੇ ਅਣਗੌਲੇ ਰਹੇ ਹਨ, ਉਨ੍ਹਾਂ ਦੀਆਂ ਬਰੀਕੀਆਂ ਨੂੰ ਜਾਣੀਏ ਤਾਂ ਦਿਲ ਦਹਿਲਾਉਣ ਵਾਲੀ ਬਾਤ ਹੈ, ਅਤੇ ਮੇਰਾ ਸਦਭਾਗ ਰਿਹਾ ਕਿ ਰਾਸ਼ਟਰਪਤੀ ਜੀ ਤੋਂ ਇਸ ਵਿਸ਼ੇ ਵਿੱਚ ਮੈਨੂੰ ਕਾਫੀ ਗਾਇਡੈਂਸ ਮਿਲੀ, ਕਿਉਂਕਿ ਉਸ ਸਮਾਜ ਨੂੰ ਕਾਫੀ ਨਿਕਟ ਤੋਂ ਰਾਸ਼ਟਰਪਤੀ ਜੀ ਜਾਣਦੇ ਹਨ। ਅਤੇ ਉਸ ਵਿੱਚੋਂ ਹੀ ਆਦਿਵਾਸੀ ਸਮਾਜ ਵਿੱਚ ਭੀ ਬਹੁਤ ਵੰਚਿਤ ਅਵਸਥਾ ਵਿੱਚ ਜੀਣ ਵਾਲਾ ਇੱਕ ਜੋ ਛੋਟੇ ਤਬਕੇ ਦੇ ਲੋਕ ਅਤੇ ਬਿਖਰੇ ਪਏ ਲੋਕ ਹਨ, ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਇਸ ਯੋਜਨਾ ਵਿੱਚ ਲਿਆਉਣ ਦਾ ਪ੍ਰਯਾਸ ਹੋਇਆ। ਅਤੇ ਅਸੀਂ ਪੀਐੱਮ ਜਨਮਨ ਯੋਜਨਾ ਬਣਾਈ ਅਤੇ 24000 ਕਰੋੜ ਰੁਪਏ, ਤਾਕਿ ਉਨ੍ਹਾਂ  ਨੂੰ ਉਹ ਸੁਵਿਧਾਵਾਂ ਮਿਲਣ, ਉਨ੍ਹਾਂ  ਦੇ ਕਲਿਆਣ ਦੇ ਕੰਮ ਹੋਣ ਅਤੇ ਉਹ ਭੀ ਸਭ ਤੋਂ ਪਹਿਲਾਂ ਤਾਂ ਹੋਰ ਆਦਿਵਾਸੀ ਸਮਾਜ ਦੀ ਬਰਾਬਰੀ ਤੱਕ ਤਾਂ ਪਹੁੰਚਣ ਅਤੇ ਫਿਰ ਪੂਰੇ ਸਮਾਜ ਦੀ ਬਰਾਬਰੀ ਕਰਨ ਦੇ ਲਈ ਯੋਗ ਬਣਨ, ਉਸ ਦਿਸ਼ਾ ਵਿੱਚ ਅਸੀਂ ਕੰਮ ਕੀਤਾ ਹੈ।

ਆਦਰਯੋਗ ਸਭਾਪਤੀ ਜੀ,

ਸਮਾਜ ਦੇ ਅਲੱਗ-ਅਲੱਗ  ਤਬਕਿਆਂ ਦੀ ਚਿੰਤਾ ਤਾਂ ਕੀਤੀ ਹੈ, ਅਸੀਂ ਦੇਸ਼ ਦੇ ਅਲੱਗ-ਅਲੱਗ ਭੂ-ਭਾਗ ਵਿੱਚ ਭੀ ਕੁਝ ਅਜਿਹੀਆਂ ਸਥਿਤੀਆਂ ਹਨ ਕਿ ਜਿਸ ਵਿੱਚ ਬਹੁਤ ਪਿਛੜਾਪਣ ਹੈ, ਜਿਵੇਂ ਸਾਡੇ ਸੀਮਾਵਰਤੀ ਪਿੰਡ, ਉਨ੍ਹਾਂ  ਨੂੰ ਬੈਕਵਰਡ ਕਰਕੇ ਛੱਡ ਦਿੱਤਾ ਗਿਆ ਸੀ, ਆਖਰੀ ਪਿੰਡ ਕਰਕੇ ਛੱਡ ਦਿੱਤਾ ਗਿਆ ਸੀ, ਅਸੀਂ ਸਭ ਤੋਂ ਪਹਿਲੇ ਮਨੋਵਿਗਿਆਨਿਕ ਪਰਿਵਰਤਨ ਲੈ ਕੇ ਆਏ। ਅਸੀਂ ਇਹ ਜੋ ਦਿੱਲੀ ਪਹਿਲੇ ਅਤੇ ਬਾਅਦ ਵਿੱਚ ਸਭ ਹੌਲ਼ੀ-ਹੌਲ਼ੀ-ਹੌਲ਼ੀ ਦੂਰ  ਜਾਵੇ,ਆਖਰ ਚਲਾ ਜਾਵੇ, ਅਸੀਂ ਬਦਲ ਦਿੱਤਾ। ਅਸੀਂ ਤੈ ਕੀਤਾ ਕਿ ਸੀਮਾ ‘ਤੇ ਜੋ ਲੋਕ ਹਨ ਉਹ ਪਹਿਲੇ, ਅਤੇ ਉਹ ਅੰਦਰ ਦੀ ਤਰਫ਼ ਹੱਥ ਕਰਕੇ ਆਉਣ। ਜਿੱਥੇ ਸੂਰਜ ਦੀ ਕਿਰਨ ਸਭ ਤੋਂ ਪਹਿਲਾਂ ਆਉਂਦੀ ਹੈ ਅਤੇ ਜਿੱਥੇ ਸੂਰਜ ਦੀ ਆਖਰੀ ਕਿਰਨ ਭੀ ਜਿਨ੍ਹਾਂ ਦੇ ਪਾਸ ਹੁੰਦੀ ਹੈ, ਐਸੇ ਆਖਰੀ ਪਿੰਡ ਉਨ੍ਹਾਂ  ਨੂੰ ਅਸੀਂ ਫਸਟ ਵਿਲੇਜ ਦੇ ਰੂਪ ਵਿੱਚ ਵਿਸ਼ੇਸ਼ ਦਰਜਾ ਦਿੰਦੇ ਹੋਏ, ਵਿਸ਼ੇਸ਼ ਯੋਜਨਾ ਬਣਾਉਦੇ ਹੋਏ, ਅਸੀਂ ਉਨ੍ਹਾਂ  ਦੇ ਵਿਕਾਸ ਦੇ ਕੰਮਾਂ ਨੂੰ, ਇਤਨਾ ਹੀ ਨਹੀਂ ਉਸ ਨੂੰ ਪ੍ਰਾਥਮਿਕਤਾ ਇਤਨੀ ਦਿੱਤੀ ਕਿ ਮੈਂ ਪਿਛਲੀ ਟਰਮ ਵਿੱਚ ਮੰਤਰੀ ਪਰਿਸ਼ਦ ਦੇ ਸਾਥੀਆਂ ਨੂੰ ਅਜਿਹੇ ਦੂਰ-ਦਰਾਜ ਦੇ ਪਿੰਡਾਂ ਵਿੱਚ 24 ਘੰਟੇ ਰੁਕਣ ਦੇ ਲਈ ਭੇਜਿਆ ਸੀ ਅਤੇ ਮਾਇਨਸ 15 ਡਿਗਰੀ ਵਾਲੇ ਕੁਝ ਵਿਲੇਜਿਜ ਸਨ, ਉੱਥੇ ਭੀ ਸਾਡੇ ਮੰਤਰੀ ਉੱਥੇ ਜਾ ਕੇ ਰੁਕੇ ਸਨ, ਉਨ੍ਹਾਂ  ਨੂੰ ਸਮਝਣ, ਉਨ੍ਹਾਂ  ਦੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਪ੍ਰਯਾਸ ਕੀਤਾ ਸੀ। ਅਤੇ ਅਸੀਂ 15 ਅਗਸਤ, 26 ਜਨਵਰੀ ਵਿੱਚ ਜੋ ਮਹਿਮਾਨ ਬੁਲਾਉਂਦੇ ਹਾਂ ਉਸ ਵਿੱਚ ਭੀ ਇਹ ਜੋ ਸੀਮਾ ‘ਤੇ ਵਸੇ ਹੋਏ ਸਾਡੇ ਪਹਿਲੇ ਵਿਲੇਜ ਹਨ ਅੱਜ ਉਨ੍ਹਾਂ  ਦੇ ਪ੍ਰਧਾਨਾਂ ਨੂੰ ਅਸੀਂ 26 ਜਨਵਰੀ, 15 ਅਗਸਤ ਵਿੱਚ ਬੁਲਾਉਂਦੇ ਹਾਂ। ਰਾਸਟਰਪਤੀ ਜੀ ਦੇ ਇੱਥੇ ਐਟ ਹੋਮ ਵਿੱਚ ਹੁੰਦੇ ਹਨ, ਕਿਉਂਕਿ ਅਸੀਂ ਸਾਡੀ ਕੋਸ਼ਿਸ਼ ਹੈ ਕਿ ਸਭਕਾ ਸਾਥ ਸਬਕਾ ਵਿਕਾਸ ਅਤੇ ਇਹ ਅਸੀਂ ਖੋਜਦੇ ਰਹਿੰਦੇ ਹਾਂ ਕਿ ਕਿਸ ਤੱਕ ਅਜੇ ਭੀ ਪਹੁੰਚਣਾ ਬਾਕੀ ਹੈ, ਚਲੋ ਜਲਦੀ ਕਰੋ।

ਆਦਰਯੋਗ ਸਭਾਪਤੀ ਜੀ,

ਵਾਇਬ੍ਰੈਂਟ ਵਿਲੇਜ ਦੀ ਯੋਜਨਾ ਦੇਸ਼ ਦੀ ਸੁਰੱਖਿਆ ਦੇ ਲਈ ਭੀ ਬਹੁਤ ਉਪਯੋਗੀ ਹੋ ਰਹੀ ਹੈ, ਬਹੁਤ ਮਹੱਤਵਪੂਰਨ ਹੋ ਰਹੀ ਹੈ ਅਤੇ ਅਸੀਂ ਉਸ ‘ਤੇ ਭੀ ਬਲ ਦੇ ਰਹੇ ਹਾਂ।

ਆਦਰਯੋਗ ਸਭਾਪਤੀ ਜੀ,

ਰਾਸ਼ਟਰਪਤੀ ਜੀ ਨੇ ਗਣਤੰਤਰ ਦੇ 75 ਵਰ੍ਹੇ ਦੇ ਮੌਕੇ ‘ਤੇ ਸੰਵਿਧਾਨ ਨਿਰਮਾਤਾਵਾਂ ਤੋਂ ਪ੍ਰੇਰਣਾ ਲੈਣ ਦਾ ਭੀ ਆਗਰਹਿ ਆਪਣੇ ਸੰਬੋਧਨ ਵਿੱਚ ਕੀਤਾ ਹੈ। ਮੈਂ ਅੱਜ ਬੜੇ ਸੰਤੋਸ਼ ਦੇ ਨਾਲ ਕਹਿ ਸਕਦਾਂ ਹਾਂ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਦੀ ਜੋ ਭਾਵਨਾ ਸੀ, ਉਸ ਦਾ ਆਦਰ ਕਰਦੇ ਹੋਏ, ਉਸ ਤੋਂ ਪ੍ਰੇਰਣਾ ਲੈਂਦੇ ਹੋਏ, ਅਸੀਂ ਅੱਜ ਅੱਗੇ ਵਧ ਰਹੇ ਹਾਂ। ਕੁਝ ਲੋਕਾਂ ਨੂੰ ਲਗਦਾ ਹੋਵੇਗਾ ਇਹ UCC, UCC ਕਿਆ ਲਿਆਏ ਹਨ, ਲੇਕਿਨ ਜੋ ਸੰਵਿਧਾਨ ਸਭਾ ਦੀ ਡਿਬੇਟ ਪੜ੍ਹਨਗੇ, ਉਨ੍ਹਾਂ  ਨੂੰ ਪਤਾ ਚਲੇਗਾ ਕਿ ਅਸੀਂ ਉਸ ਭਾਵਨਾ ਨੂੰ ਇੱਥੇ ਲਿਆਉਣ ਦਾ ਪ੍ਰਯਾਸ ਕਰ ਰਹੇ ਹਾਂ। ਕੁਝ ਲੋਕਾਂ ਦੇ ਰਾਜਨੀਤਕ ਰੁਕਾਵਟਾਂ ਆਉਂਦੀਆਂ ਹੋਣਗੀਆਂ, ਲੇਕਿਨ ਅਸੀਂ ਸੰਵਿਧਾਨ ਨਿਰਮਾਤਾਵਾਂ ਦੀ ਇਸ ਭਾਵਨਾ ਨੂੰ ਜੀਂਦੇ ਹਾਂ ਨਾ, ਤਦ ਜਾ ਕੇ ਇਹ ਸਾਹਸ ਕਰਦੇ ਹਾਂ ਅਤੇ ਕਮਿਟਮੈਂਟ ਦੇ ਨਾਲ ਪੂਰਾ ਕਰਨ ਦਾ ਪ੍ਰਯਾਸ ਕਰਦੇ ਹਾਂ।

 

ਆਦਰਯੋਗ ਸਭਾਪਤੀ ਜੀ,

ਸੰਵਿਧਾਨ ਨਿਰਮਾਤਾਵਾਂ ਦਾ ਆਦਰ ਕਰਨਾ ਚਾਹੀਦਾ ਸੀ, ਸੰਵਿਧਾਨ ਨਿਰਮਾਤਾਵਾਂ ਦੀ ਇੱਕ-ਇੱਕ ਬਾਤ ਤੋਂ ਪ੍ਰੇਰਣਾ ਲੈਣੀ ਸੀ, ਲੇਕਿਨ ਇਹ ਕਾਂਗਰਸ ਹੈ ਜਿਸ ਨੇ ਆਜ਼ਾਦੀ ਦੇ ਤੁਰੰਤ ਬਾਅਦ ਹੀ ਸੰਵਿਧਾਨ ਨਿਰਮਾਤਾਵਾਂ ਦੀਆਂ ਭਾਵਨਾਵਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਸਨ, ਅਤੇ ਇਹ ਬਹੁਤ ਦੁਖ ਦੇ ਨਾਲ ਮੈਨੂੰ ਕਹਿਣਾ ਪੈ ਰਿਹਾ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜਦੋਂ ਦੇਸ਼ ਵਿੱਚ ਚੁਣੀ ਹੋਈ ਸਰਕਾਰ ਨਹੀਂ ਸੀ, ਇੱਕ ਸਟੌਪਗੇਟ ਅਰੇਂਜਮੈਂਟ ਸੀ ਚੋਣਾਂ ਤੱਕ ਦਾ, ਉਹ ਸਟੌਪਗੇਟ ਅਰੇਂਜਮੈਂਟ ਵਿੱਚ ਜੋ ਬੈਠੇ ਸਨ ਮਹਾਸ਼ਯ, ਉਨ੍ਹਾਂ  ਨੇ ਸੰਵਿਧਾਨ ਵਿੱਚ ਸੰਸ਼ੋਧਨ ਕਰ ਦਿੱਤਾ ਆਉਂਦੇ ਹੀ, ਚੁਣੀ ਹੋਈ ਸਰਕਾਰ ਕਰਦੀ, ਤਾਂ ਥੋੜ੍ਹਾ ਭੀ ਤਾਂ ਸਮਝ ਆਉਂਦਾ ਸੀ, ਉਨ੍ਹਾਂ ਉਤਨਾ ਭੀ ਇੰਤਜ਼ਾਰ ਨਹੀਂ ਕੀਤਾ ਅਤੇ ਕੀਤਾ ਕੀ, ਅਤੇ ਕੀਤਾ ਕੀ, ਉਨ੍ਹਾਂ  ਨੇ ਫ੍ਰੀਡਮ ਆਵ ਸਪੀਚ ਨੂੰ ਕੁਚਲਿਆ, ਫ੍ਰੀਡਮ ਆਵ ਸਪੀਚ ਨੂੰ ਕੁਚਲਿਆ,ਅਖ਼ਬਾਰਾਂ ‘ਤੇ, ਪ੍ਰੈੱਸ ‘ਤੇ ਲਗਾਮ ਲਗਾਈ ਅਤੇ ਡੈਮੋਕ੍ਰੇਟ, ਡੈਮੋਕ੍ਰੇਟ ਦਾ ਟੈਗ ਲਗਾ ਕੇ ਘੁੰਮਦੇ ਰਹੇ ਦੁਨੀਆ ਵਿੱਚ, ਦੇਸ਼ ਦੀ ਡੈਮੋਕ੍ਰੇਸੀ ਦਾ ਮਹੱਤਵਪੂਰਨ ਥੰਮ੍ਹ, ਉਸ ਨੂੰ ਕੁਚਲਣ ਦਾ ਕੰਮ ਹੋਇਆ ਅਤੇ ਇਹ ਸੰਵਿਧਾਨ ਦੀ ਭਾਵਨਾ ਦਾ ਪੂਰੀ ਤਰ੍ਹਾਂ ਅਨਾਦਰ ਸੀ।

ਆਦਰਯੋਗ ਸਭਾਪਤੀ ਜੀ,

ਦੇਸ਼ ਦੀ ਪਹਿਲੀ ਸਰਕਾਰ ਸੀ, ਨਹਿਰੂ ਜੀ ਪ੍ਰਧਾਨ ਮੰਤਰੀ ਸਨ, ਅਤੇ ਮੁੰਬਈ ਵਿੱਚ ਜਦੋਂ ਨਹਿਰੂ ਜੀ ਪ੍ਰਧਾਨ ਮੰਤਰੀ ਸਨ, ਤਦ ਮੁੰਬਈ ਵਿੱਚ ਮਜ਼ਦੂਰਾਂ ਦੀ ਇੱਕ ਹੜਤਾਲ ਹੋਈ, ਉਸ ਵਿੱਚ ਮਸ਼ਹੂਰ ਗੀਤਕਾਰ ਮਜਨੂ ਸੁਲਤਾਨਪੁਰੀ ਜੀ ਨੇ ਇੱਕ ਗੀਤ ਗਾਇਆ ਸੀ, ਕੌਮਨਵੈਲਥ ਦਾ ਦਾਸ ਹੈ ਇਹ ਕਵਿਤਾ ਉਨ੍ਹਾਂ ਨੇ ਗਾਈ ਸੀ, ਕਵਿਤਾ ਗਾਉਣ ਮਾਤ੍ਰ ਦੇ ਗੁਨਾਹ ਵਿੱਚ ਨਹਿਰੂ ਜੀ ਨੇ ਦੇਸ਼ ਦੇ ਇੱਕ ਮਹਾਨ ਕਵੀ ਨੂੰ ਜੇਲ੍ਹ ਭੇਜ ਦਿੱਤਾ ਸੀ। ਮਸ਼ਹੂਰ ਐਕਟਰ ਬਲਰਾਜ ਸਾਹਨੀ ਜੀ ਸਿਰਫ਼ ਇੱਕ ਜਲੂਸ ਵਿੱਚ ਸ਼ਾਮਲ ਹੋਏ ਸਨ, ਅੰਦੋਲਨ ਕਰਨ ਵਾਲਿਆਂ ਦੇ ਜਲੂਸ ਵਿੱਚ ਸ਼ਾਮਲ ਹੋਏ ਸਨ, ਇਸ ਲਈ ਬਲਰਾਜ ਸਾਹਨੀ ਜੀ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।

ਆਦਰਯੋਗ ਸਭਾਪਤੀ ਜੀ,

ਲਤਾ ਮੰਗੇਸ਼ਕਰ ਜੀ ਦੇ ਭਾਈ ਹਿਰਦਯਨਾਥ ਮੰਗੇਸ਼ਕਰ ਜੀ ਨੇ ਵੀਰ ਸਾਵਰਕਰ ‘ਤੇ ਇੱਕ ਕਵਿਤਾ ਸੁਰਬੱਧ ਕਰਕੇ ਆਕਾਸ਼ਵਾਣੀ ‘ਤੇ ਪ੍ਰਸਤੁਤ ਕਰਨ ਦੀ ਯੋਜਨਾ ਬਣਾਈ, ਇਤਨੇ ਮਾਤਰ ‘ਤੇ ਹੀ ਹਿਰਦਯਨਾਥ ਮੰਗੇਸ਼ਕਰ ਜੀ ਨੂੰ ਆਕਾਸ਼ਵਾਣੀ ਤੋਂ ਹਮੇਸ਼ਾ ਦੇ ਲਈ ਬਾਹਰ ਕਰ ਦਿੱਤਾ ਗਿਆ।

ਆਦਰਯੋਗ ਸਭਾਪਤੀ ਜੀ,

ਇਸ ਦੇ ਬਾਅਦ ਦੇਸ਼ ਨੇ ਐਮਰਜੈਂਸੀ ਦਾ ਭੀ ਦੌਰ ਦੇਖਿਆ ਹੈ। ਸੰਵਿਧਾਨ ਨੂੰ ਕਿਸ ਪ੍ਰਕਾਰ ਨਾਲ ਕੁਚਲਿਆ ਗਿਆ, ਸੰਵਿਧਾਨ ਦੇ ਸਪਿਰਿਟ ਨੂੰ ਕਿਸ ਪ੍ਰਕਾਰ ਨਾਲ ਰੌਂਦਿਆ ਗਿਆ ਅਤੇ ਇਹ ਭੀ ਸੱਤਾ ਸੁਖ ਦੇ ਲਈ ਕੀਤਾ ਗਿਆ, ਇਹ ਦੇਸ਼ ਜਾਣਦਾ ਹੈ। ਅਤੇ ਐਮਰਜੈਂਸੀ  ਵਿੱਚ ਪ੍ਰਸਿੱਧ ਸਿਨੇ ਕਲਾਕਾਰ ਦੇਵਾਨੰਦ ਜੀ ਨੂੰ ਆਗਰਹਿ ਕੀਤਾ ਗਿਆ ਕਿ ਉਹ ਐਮਰਜੈਂਸੀ  ਦਾ ਸਮਰਥਨ ਕਰਨ ਪਬਲਿਕਲੀ। ਦੇਵਾਨੰਦ ਜੀ ਨੇ ਸਾਫ਼-ਸਾਫ਼ ਐਮਰਜੈਂਸੀ  ‘ਤੇ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ, ਉਨ੍ਹਾਂ  ਨੇ ਹਿੰਮਤ ਦਿਖਾਈ। ਅਤੇ ਇਸ ਲਈ ਦੂਰਦਰਸ਼ਨ ‘ਤੇ ਦੇਵਾਨੰਦ ਜੀ ਦੀਆਂ ਸਾਰੀਆਂ ਫਿਲਮਾਂ ਨੂੰ ਪ੍ਰਤੀਬੰਧਿਤ ਕਰ ਦਿੱਤਾ ਗਿਆ (ਫਿਲਮਾਂ ‘ਤੇ ਪਾਬੰਦੀ ਲਗਾ ਦਿੱਤੀ ਗਈ)। 

ਆਦਰਯੋਗ ਸਭਾਪਤੀ ਜੀ,

ਇਹ ਸੰਵਿਧਾਨ ਦੀਆਂ ਬਾਤਾਂ ਕਰਨ ਵਾਲੇ ਲੋਕ, ਉਨ੍ਹਾਂ  ਨੇ ਸਾਲਾਂ ਤੋਂ ਸੰਵਿਧਾਨ ਨੂੰ ਆਪਣੀ ਜੇਬ ਵਿੱਚ ਰੱਖਿਆ ਹੈ ਉਸੇ ਦਾ ਇਹ ਪਰਿਣਾਮ ਹੈ, ਸੰਵਿਧਾਨ ਦਾ ਸਨਮਾਨ ਨਹੀਂ ਕੀਤਾ ਹੈ।

ਆਦਰਯੋਗ ਸਭਾਪਤੀ ਜੀ,

ਕਿਸ਼ੋਰ ਕੁਮਾਰ ਜੀ, ਉਨ੍ਹਾਂ  ਨੇ ਕਾਂਗਰਸ ਦੇ ਲਈ ਗਾਣਾ ਗਾਉਣ ਤੋਂ ਮਨਾ ਕੀਤਾ ਉਸ ਇੱਕ ਗੁਨਾਹ ਦੇ ਲਈ ਆਕਾਸ਼ਵਾਣੀ ‘ਤੇ ਕਿਸ਼ੇਰ ਕੁਮਾਰ ਦੇ ਸਾਰੇ ਗਾਣਿਆਂ ਨੂੰ ਪ੍ਰਤੀਬੰਧਿਤ ਕਰ ਦਿੱਤਾ ਗਿਆ (ਸਾਰੇ ਗੀਤਾਂ ‘ਤੇ ਪਾਬੰਦੀ ਲਗਾ ਦਿੱਤੀ ਗਈ ਸੀ)।  

ਆਦਰਯੋਗ ਸਭਾਪਤੀ ਜੀ,

ਮੈਂ ਐਮਰਜੈਂਸੀ  ਦੇ ਉਨ੍ਹਾਂ  ਦਿਨਾ ਨੂੰ ਭੁੱਲ ਨਹੀਂ ਸਕਦਾ ਅਤੇ ਸ਼ਾਇਦ ਅੱਜ ਭੀ ਉਹ ਤਸਵੀਰਾਂ ਮੌਜੂਦ ਹਨ। ਇਹ ਜੋ ਲੋਕਤੰਤਰ ਦੀਆਂ ਬਾਤਾਂ ਕਰਦੇ ਹਨ, ਮਾਨਵ ਗਰਿਮਾ ਦੀਆਂ ਬਾਤਾਂ ਕਰਦੇ ਹਨ, ਅਤੇ ਬੜੇ-ਬੜੇ ਭਾਸ਼ਣ ਦੇਣ ਦੇ ਲਈ ਸ਼ੌਕੀਨ ਲੋਕ ਹਨ, ਐਮਰਜੈਂਸੀ ਵਿੱਚ ਜਾਰਜ ਫਰਨਾਂਡੀਜ਼ ਸਮੇਤ ਦੇਸ਼ ਦੇ ਮਹਾਨੁਭਾਵਾਂ ਨੂੰ ਹਥਕੜੀਆਂ ਪਹਿਨਾਈਆਂ ਗਈਆਂ ਸਨ, ਜੰਜੀਰਾਂ ਨਾਲ ਬੰਨ੍ਹਿਆ ਗਿਆ ਸੀ। ਸੰਸਦ ਦੇ ਮੈਂਬਰ, ਦੇਸ਼ ਦੇ ਜਨਮਾਨਯ ਨੇਤਾ, ਉਨ੍ਹਾਂ  ਨੂੰ ਹਥਕੜੀਆਂ ਅਤੇ ਜੰਜੀਰਾਂ ਨਾਲ ਬੰਨ੍ਹਿਆ ਗਿਆ ਸੀ। ਉਨ੍ਹਾਂ  ਦੇ ਮੂੰਹ ਵਿੱਚ ਸੰਵਿਧਾਨ ਸ਼ਬਦ ਸ਼ੋਭਾ ਨਹੀਂ ਦਿੰਦਾ ਹੈ।

ਆਦਰਯੋਗ ਸਭਾਪਤੀ ਜੀ,

ਸੱਤਾ ਸੁਖ ਦੇ ਲਈ, ਸ਼ਾਹੀ ਪਰਿਵਾਰ ਦੇ ਅਹੰਕਾਰ ਦੇ ਲਈ, ਇਸ ਦੇਸ਼ ਦੇ ਲੱਖਾਂ ਪਰਿਵਾਰਾਂ ਨੂੰ ਤਬਾਹ ਕਰ ਦਿੱਤਾ ਗਿਆ, ਦੇਸ਼ ਨੂੰ ਜੇਲ੍ਹ  ਖਾਨਾ ਬਣਾ ਦਿੱਤਾ ਗਿਆ। ਬਹੁਤ ਲੰਬਾ ਸੰਘਰਸ਼ ਚਲਿਆ, ਇਹ ਆਪਣੇ ਆਪ ਨੂੰ ਬਹੁਤ ਬੜਾ ਤੀਸ ਮਾਰ ਖਾਨ ਮੰਨਣ ਵਾਲਿਆਂ ਨੂੰ ਜਨਤਾ ਜਨਾਰਦਨ ਦੀ ਤਾਕਤ ਨੂੰ ਸਵੀਕਾਰ ਕਰਨਾ ਪਿਆ, ਗੋਡੇ ਟੇਕਣੇ ਪਏ ਅਤੇ ਦੇਸ਼ ਵਿੱਚ ਜਨਤਾ ਜਨਾਰਦਨ ਦੀ ਸਮਰੱਥਾ ਨਾਲ ਐਮਰਜੈਂਸੀ ਹਟੀ, ਇਹ ਭਾਰਤ ਦੇ ਲੋਕਾਂ ਦੀਆਂ ਰਗਾਂ ਵਿੱਚ ਜੋ ਲੋਕਤੰਤਰ ਹੈ ਨਾ, ਉਸੇ ਦਾ ਪਰਿਣਾਮ ਸੀ। ਸਾਡੇ ਮਾਣਯੋਗ ਖੜਗੇ ਜੀ ਤੁਹਾਡੇ ਸਾਹਮਣੇ ਵਧੀਆ-ਵਧੀਆ ਸ਼ਿਅਰ ਸੁਣਾਉਂਦੇ ਰਹਿੰਦੇ ਹਨ, ਅਤੇ ਉਨ੍ਹਾਂ ਦਾ ਸ਼ੌਕ ਹੈ ਸ਼ਿਅਰ ਸੁਣਾਉਣ ਦਾ, ਅਤੇ ਸਭਾਪਤੀ ਜੀ ਤੁਸੀਂ ਭੀ ਬੜਾ ਮਜ਼ਾ ਲੈਂਦੇ ਹੋ। ਇੱਕ ਸ਼ਿਅਰ ਮੈਂ ਭੀ ਕਿਤੇ ਪੜ੍ਹਿਆ ਸੀ, ਤਮਾਸ਼ਾ ਕਰਨੇ ਵਾਲੇ ਕੋ ਕਯਾ ਖ਼ਬਰ, ਤਮਾਸ਼ਾ ਕਰਨੇ ਵਾਲੇ ਕੋ ਕਯਾ ਖ਼ਬਰ, ਹਮਨੇ ਕਿਤਨੇ ਤੂਫਾਨੋਂ ਕੋ ਪਾਰ ਕਰ ਦੀਯਾ ਜਲਾਯਾ ਹੈ, ਹਮਨੇ ਕਿਤਨੇ ਤੂਫਾਨੋਂ ਕੋ ਪਾਰ ਕਰ ਦੀਯਾ ਜਲਾਯਾ ਹੈ (तमाशा करने वाले को क्या खबरतमाशा करने वाले को क्या खबरहमने कितने तूफानों को पार कर दीया जलाया हैहमने कितने तूफानों को पार कर दीया जलाया है।)। 

ਆਦਰਯੋਗ ਸਭਾਪਤੀ ਜੀ,

 ਮੈਂ ਆਦਰਯੋਗ ਖੜਗੇ ਸੀਨੀਅਰ ਨੇਤਾ ਹਨ ਅਤੇ ਮੈਂ ਹਮੇਸ਼ਾ ਸਨਮਾਨ ਕਰਦਾ ਰਹਾਂਗਾ ਅਤੇ ਇਤਨਾ ਲੰਬਾ ਸਮਾਂ ਜਨਤਕ ਜੀਵਨ ਇਹ ਛੋਟੀ ਬਾਤ ਨਹੀਂ ਹੈ ਅਤੇ ਮੈਂ ਇਸ ਦੇਸ਼ ਵਿੱਚ ਚਾਹੇ ਸ਼ਰਦ ਰਾਓ ਹੋਣ, ਚਾਹੇ ਖੜਗੇ ਜੀ ਹੋਣ ਉਨ੍ਹਾਂ ਸਭ ਦਾ, ਮੈਂ ਸਾਡੇ ਦੇਵ ਗੌੜਾ ਜੀ ਬੈਠੇ ਹਨ, ਇਹ ਅਸਾਧਾਰਣ ਸਿੱਧੀਆਂ ਹਨ ਉਨ੍ਹਾਂ ਦੇ ਜੀਵਨ ਦੀਆਂ ਜੋ ਉਨ੍ਹਾਂ  ਨੇ, ਐਸਾ ਹੈ ਖੜਗੇ ਜੀ, ਤੁਹਾਨੂੰ ਆਪਣੇ ਘਰ ਵਿੱਚ ਤਾ ਬਾਤਾਂ ਸੁਣਨ ਨੂੰ ਨਹੀਂ ਮਿਲਣਗੀਆਂ, ਮੈਂ ਹੀ ਦੱਸਾਂਗਾ, ਇਸ ਵਾਰ ਮੈਂ ਦੇਖ ਰਿਹਾ ਹਾਂ ਕਿ ਖੜਗੇ ਜੀ ਕਵਿਤਾਵਾਂ ਪੜ੍ਹ ਰਹੇ ਸਨ, ਲੇਕਿਨ ਜੋ ਬਾਤਾਂ ਦੱਸ ਰਹੇ ਸਨ ਅਤੇ ਤੁਸੀਂ ਬਹੁਤ ਸਹੀ ਪਕੜਿਆ ਸੀ, ਕਿ ਜ਼ਰਾ ਦੱਸੋ ਤਾ ਸਹੀ ਮੈਨੂੰ ਕਵਿਤਾ ਹੈ ਕਦੋਂ ਦੀ, ਉਨ੍ਹਾਂ  ਨੂੰ ਪਤਾ ਸੀ ਸਭਾਪਤੀ ਜੀ, ਉਨ੍ਹਾਂ  ਨੂੰ ਪਤਾ ਸੀ ਇਹ ਕਵਿਤਾਵਾਂ ਕਦੋਂ ਦੀਆਂ ਹਨ, ਅੰਦਰ ਕਾਂਗਰਸ ਦੀ ਦੁਰਦਸ਼ਾ ਦਾ ਇਤਨਾ ਦਰਦ ਪਿਆ ਸੀ ਲੇਕਿਨ ਉੱਥੇ ਹਾਲਤ ਇਹ ਹੈ ਕਿ ਬੋਲ ਨਹੀਂ ਸਕਦੇ, ਤਾਂ ਉਨ੍ਹਾਂ ਨੇ ਸੋਚਿਆ ਇਹ ਅੱਛਾ ਮੰਚ ਹੈ ਇੱਥੇ ਹੀ ਬੋਲ ਦੇਵਾਂ, ਅਤੇ ਇਸ ਲਈ ਉਨ੍ਹਾਂ ਨੇ ਨੀਰਜ ਦੀ ਕਵਿਤਾ ਦੇ ਮਾਧਿਅਮ ਨਾਲ ਉਨ੍ਹਾਂ ਦੇ ਘਰ ਦੇ ਹਾਲਾਤ ਇੱਥੇ ਪ੍ਰਸਤੁਤ ਕੀਤੇ।

ਆਦਰਯੋਗ ਸਭਾਪਤੀ ਜੀ,

ਖੜਗੇ ਜੀ ਨੂੰ ਮੈਂ ਅੱਜ ਉਹੀ ਕਵੀ ਨੀਰਜ ਜੀ ਦੀਆਂ ਕੁਝ ਪੰਕਤੀਆਂ ਸੁਣਾਉਣਾ ਚਾਹੁੰਦਾ ਹਾਂ। ਕਾਂਗਰਸ ਸਰਕਾਰ ਦਾ ਜੋ ਦੌਰ ਸੀ, ਉਸ ਸਮੇਂ ਨੀਰਜ ਜੀ ਨੇ ਇਹ ਕਵਿਤਾਵਾਂ ਲਿਖੀਆਂ ਸਨ ਅਤੇ ਉਸ ਵਿੱਚ ਉਨ੍ਹਾਂ ਨੇ ਕਿਹਾ ਸੀ, ਹੈ ਬਹੁਤ ਅੰਧਿਯਾਰਾ ਅਬ ਸੂਰਜ ਨਿਕਲਨਾ ਚਾਹਿਏ, ਜਿਸ ਤਰਹ ਸੇ ਭੀ ਹੋ ਯਹ ਮੌਸਮ ਬਦਲਨਾ ਚਾਹਿਏ। ( है बहुत अंधियारा अब सूरज निकलना चाहिएजिस तरह से भी हो यह मौसम बदलना चाहिए।) ਨੀਰਜ ਜੀ ਨੇ ਕਾਂਗਰਸ ਦੇ ਉਸ ਕਾਲਖੰਡ ਵਿੱਚ ਇਹ ਕਵਿਤਾ ਕਹੀ ਸੀ। ਸੰਨ 1970 ਵਿੱਚ ਜਦੋਂ ਕਾਂਗਰਸ ਚਾਰੋਂ ਤਰਫ਼ ਕਾਂਗਰਸ ਹੀ ਕਾਂਗਰਸ ਦਾ ਰਾਜ ਚਲਦਾ ਸੀ, ਉਸ ਸਮੇਂ ਨੀਰਜ ਜੀ ਦਾ ਇੱਕ ਹੋਰ ਕਵਿਤਾ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਸੀ, ਫਿਰ ਦੀਪ ਜਲੇਗਾ ਹਰਿ ਓਮ ਜੀ ਤੋ ਅਭਿਯਾਸੁ ਹੈਂ ਤੋ ਉਨਕੋ ਭਲਿ ਭਾਂਤਿ ਪਤਾ ਹੈ, ਉਸ ਸਮੇਂ ਉਨ੍ਹਾਂ ਦਾ ਇਹ ਸੰਗ੍ਰਹਿ ਪ੍ਰਸਿੱਧ ਹੋਇਆ ਸੀ, ਫਿਰ ਦੀਪ ਜਲੇਗਾ ਉਸ ਸਮੇਂ ਉਨ੍ਹਾਂ ਨੇ ਕਿਹਾ ਸੀ, ਅਤੇ ਇਹ ਬੜਾ ਮਹੱਤਵਪੂਰਨ ਹੈ, ਨੀਰਜ ਜੀ ਨੇ ਉਸ ਸਮੇਂ ਕਿਹਾ ਸੀ- ਮੇਰੇ ਦੇਸ਼ ਉਦਾਸ ਨ ਹੋ, ਨੀਰਜ ਜੀ ਨੇ ਆਪਣੀ ਕਵਿਤਾ ਵਿੱਚ ਕਿਹਾ ਸੀ, ਮੇਰੇ ਦੇਸ਼ ਉਦਾਸ ਨਾ ਹੋ, ਫਿਰ ਦੀਪ ਚਲੇਗਾ, ਤਿਮਿਰ ਢਲੇਗਾ ਅਤੇ ਸਾਡਾ ਸੁਭਾਗ ਦੇਖੋ, ਸਾਡੇ ਪ੍ਰੇਰਣਾ ਪੂਰਵ ਅਟਲ ਬਿਹਾਰੀ ਵਾਜਪੇਈ ਜੀ ਨੇ ਭੀ 40 ਸਾਲ ਪਹਿਲੇ ਕਿਹਾ ਸੀ, ਸੂਰਜ ਨਿਕਲੇਗਾ, ਅੰਧੇਰਾ ਛਟੇਗਾ, ਕਮਲ ਖਿਲੇਗਾ। ਆਦਰਯੋਗ ਨੀਰਜ ਜੀ ਨੇ ਕਿਹਾ ਸੀ, ਜਬ ਤੱਕ ਕਾਂਗਰਸ ਕਾ ਸਾਲ ਥਾ ਸੂਰਜ ਚਮਕਤਾ ਰਹਾ, ਦੇਸ਼ ਐਸੇ ਹੀ ਅੰਧੇਰੇ ਮੇਂ ਰਹਤਾ ਰਹਾ, ਕਈ ਦਸ਼ਕ ਤੱਕ ਐਸੇ ਹੀ ਹਾਲ ਬਨੇ ਰਹੇ।  (1970 में जब कांग्रेस चारों तरफ कांग्रेस ही कांग्रेस का राज चलता थाउस समय नीरज जी का एक और कविता संग्रह प्रकाशित हुआ थाफिर दीप जलेगा हरि ओम जी तो अभ्यासु हैं तो उनको भलि भांति पता हैउस समय उनका यह संग्रह प्रसिद्ध हुआ थाफिर दीप जलेगा उसमें उन्होंने कहा थाऔर यह बड़ा महत्वपूर्ण हैनीरज जी ने उस समय कहा था– मेरे देश उदास  होनीरज जी ने अपनी कविता में कहा थामेरे देश उदास ना होफिर दीप चलेगातिमिर ढलेगा और हमारा सद्भाग्य देखिएहमारे प्रेरणा पूर्व अटल बिहारी वाजपेयी जी ने भी 40 साल पहले कहा थासूरज निकलेगाअंधेरा छटेगाकमल खिलेगा। आदरणीय नीरज जी ने जो कहा थाजब तक कांग्रेस का साल था सूरज चमकता रहादेश ऐसे ही अंधेरे में रहता रहाकई दशक तक ऐसे ही हाल बने रहे )

 

ਆਦਰਯੋਗ ਸਭਾਪਤੀ ਜੀ,

ਗ਼ਰੀਬਾਂ ਨੂੰ ਸ਼ਕਤੀ ਦੇਣ ਦੇ ਲਈ, ਗ਼ਰੀਬਾਂ ਦੇ ਸਸ਼ਕਤੀਕਰਣ ਦੇ ਲਈ, ਜਿਤਨਾ ਕੰਮ ਸਾਡੇ ਕਾਰਜਕਾਲ ਵਿੱਚ ਹੋਇਆ ਹੈ, ਸਾਡੀ ਸਰਕਾਰ ਦੇ ਦੁਆਰਾ ਹੋਇਆ ਹੈ, ਉਤਨਾ ਪਹਿਲੇ ਕਦੇ ਨਹੀਂ ਹੋਇਆ। ਗ਼ਰੀਬਾਂ ਦਾ ਸਸ਼ਕਤੀਕਰਣ ਅਤੇ ਗ਼ਰੀਬ ਹੀ ਗ਼ਰੀਬੀ ਨੂੰ ਪਰਾਸਤ ਕਰਨ, ਉਸ ਦਿ਼ਸ਼ਾ ਵਿੱਚ ਅਸੀਂ ਯੋਜਨਾਵਾਂ ਨੂੰ ਆਕਾਰ ਦਿੱਤਾ ਅਤੇ ਮੈਨੂੰ ਮੇਰੇ ਦੇਸ਼ ਦੇ ਗ਼ਰੀਬਾਂ ‘ਤੇ ਭਰੋਸਾ ਹੈ, ਉਨ੍ਹਾਂ ਦੀ ਸਮਰੱਥਾ ‘ਤੇ ਭਰੋਸਾ ਹੈ, ਅਗਰ ਅਵਸਰ ਮਿਲ ਜਾਵੇ ਨਾ, ਤਾਂ ਉਹ ਹਰ ਚੁਣੌਤੀਆਂ ਨੂੰ ਪਾਰ ਕਰ ਸਕਦਾ ਹੈ ਅਤੇ ਗ਼ਰੀਬ ਨੇ ਕਰਕੇ ਦਿਖਾਇਆ ਹੈ, ਯੋਜਨਾਵਾਂ ਦਾ ਲਾਭ ਲੈਂਦੇ ਹੋਏ, ਅਵਸਰਾਂ ਦਾ ਫਾਇਦਾ ਉਠਾਉਂਦੇ ਹੋਏ, ਸਸ਼ਕਤੀਕਰਣ ਦੇ ਮਾਧਿਅਮ ਨਾਲ 25 ਕਰੋੜ ਗ਼ਰੀਬੀ ਨੂੰ ਪਰਾਸਤ ਕਰਨ ਵਿੱਚ ਸਫ਼ਲ ਹੋਏ ਹਨ। 

25 ਕਰੋੜ ਲੋਕਾਂ ਨੂੰ ਗ਼ਰੀਬੀ ਤੋਂ ਬਾਹਰ ਕੱਢਣਾ ਇਹ ਸਾਡੇ ਲਈ ਗਰਵ (ਮਾਣ) ਦਾ ਵਿਸ਼ਾ ਹੈ ਕਿ ਅਸੀਂ ਬਹੁਤ ਬੜਾ ਕੰਮ ਕੀਤਾ ਹੈ। ਜੋ ਲੋਕ ਗ਼ਰੀਬੀ ਤੋਂ ਨਿਕਲੇ ਹਨ, ਕਠੋਰ ਪਰਿਸ਼੍ਰਮ ਕਰਕੇ ਨਿਕਲੇ ਹਨ, ਸਰਕਾਰ ‘ਤੇ ਭਰੋਸਾ ਕਰਦੇ ਹੋਏ, ਯੋਜਨਾਵਾਂ ਨੂੰ ਆਧਾਰ ਬਣਾ ਕੇ ਅਤੇ ਅੱਜ ਗ਼ਰੀਬੀ ਤੋਂ ਨਿਕਲ ਕੇ ਉਹ ਇੱਕ ਨਿਓ-ਮਿਡਲ ਕਲਾਸ ਸਾਡੇ ਦੇਸ਼ ਵਿੱਚ ਉੱਭਰਿਆ ਹੈ(ਸਾਡੇ ਦੇਸ਼ ਵਿੱਚ ਇੱਕ ਨਵ-ਮੱਧ ਵਰਗ ਉੱਭਰਿਆ ਹੈ)। 

 

ਆਦਰਯੋਗ ਸਭਾਪਤੀ ਜੀ,

ਮੇਰੀ ਸਰਕਾਰ ਇਸ ਨਿਓ-ਮਿਡਲ ਕਲਾਸ ਅਤੇ ਮਿਡਲ ਕਲਾਸ ਦੇ ਨਾਲ ਡਟ ਕਰਕੇ ਖੜ੍ਹੀ ਹੈ ਅਤੇ ਬਹੁਤ ਕਮਿਟਮੈਂਟ ਦੇ ਨਾਲ ਅਸੀਂ ਖੜ੍ਹੇ ਹਾਂ। ਸਾਡੇ ਨਿਓ-ਮਿਡਲ ਕਲਾਸ ਅਤੇ ਮਿਡਲ ਕਲਾਸ ਦੀਆਂ ਆਕਾਂਖਿਆਵਾਂ ਅੱਜ ਦੇਸ਼ ਦੇ ਲਈ ਗਤੀ ਦੇਣ ਵਾਲੀ ਸ਼ਕਤੀ ਹੈ, ਸਾਡੇ ਦੇਸ਼ ਦੀ ਇੱਕ ਨਵੀਂ ਊਰਜਾ ਹੈ, ਦੇਸ਼ ਦੀ ਪ੍ਰਗਤੀ ਦਾ ਸਭ ਤੋਂ ਬੜਾ ਅਧਾਰ ਹੈ। ਅਸੀਂ ਮਿਡਲ ਕਲਾਸ ਦੇ ਨਿਓ-ਮਿਡਲ ਕਲਾਸ ਦੀ ਸਮਰੱਥਾ ਨੂੰ ਵਧਾਉਣਾ ਚਾਹੁੰਦੇ ਹਾਂ। ਅਸੀਂ ਮਿਡਲ ਕਲਾਸ ਦੇ ਲਈ ਇੱਕ ਬਹੁਤ ਬੜੇ ਹਿੱਸੇ ਨੂੰ ਟੈਕਸ ਵਿੱਚ ਇਸ ਬਜਟ ਵਿੱਚ ਜ਼ੀਰੋ ਕਰ ਦਿੱਤਾ ਹੈ। ਸੰਨ 2013 ਵਿੱਚ ਦੋ ਲੱਖ ਤੱਕ ਦੀ ਆਮਦਨ ਟੈਕਸ ਵਿੱਚ ਮੁਕਤੀ ਸੀ, ਇਨਕਮ ਟੈਕਸ ਵਿੱਚ ਦੋ ਲੱਖ ਤੱਕ ਮੁਕਤੀ ਸੀ, ਅੱਜ ਅਸੀਂ 12 ਲੱਖ ਤੱਕ ਟੈਕਸ ਵਿੱਚ ਮੁਕਤੀ ਕਰ ਦਿੱਤੀ ਹੈ। ਅਸੀਂ 70 ਸਾਲ ਤੋਂ ਉੱਪਰ ਦੇ ਕਿਸੇ ਭੀ ਵਰਗ ਦੇ ਕਿਉਂ ਨਾ ਹੋਵੇ, ਕਿਸੇ ਭੀ ਸਮਾਜ ਤੋਂ ਕਿਉਂ ਨਾ ਹੋਵੇ, ਉਨ੍ਹਾਂ ਨੂੰ ਆਯੁਸ਼ਮਾਨ ਯੋਜਨਾ ਦਾ ਲਾਭ ਦੇ ਕੇ ਅਤੇ ਉਸ ਦਾ ਸਭ ਤੋਂ ਬੜਾ ਲਾਭ ਮਿਡਲ ਕਲਾਸ ਦੇ ਬਜ਼ੁਰਗਾਂ ਨੂੰ ਮਿਲ ਰਿਹਾ ਹੈ। 

 

ਆਦਰਯੋਗ ਸਭਾਪਤੀ ਜੀ,

ਅਸੀਂ ਦੇਸ਼ ਵਿੱਚ ਚਾਰ ਕਰੋੜ ਘਰ ਬਣਾ ਕੇ ਸਾਡੇ ਦੇਸ਼ਵਾਸੀਆਂ ਨੂੰ ਦਿੱਤੇ ਹਨ। ਜਿਸ ਵਿੱਚੋਂ ਇੱਕ ਕਰੋੜ ਤੋਂ ਜ਼ਿਆਦਾ ਘਰ ਸ਼ਹਿਰਾਂ ਵਿੱਚ ਬਣੇ ਹਨ। ਅਸੀਂ ਘਰ ਖਰੀਦਣ ਵਾਲਿਆਂ ਦੇ ਨਾਲ ਬਹੁਤ ਬੜਾ ਫਰਾਡ ਹੋਇਆ ਕਰਦਾ ਸੀ, ਉਨ੍ਹਾਂ ਨੂੰ ਸੁਰੱਖਿਆ ਦੇਣਾ ਬਹੁਤ ਜ਼ਰੂਰੀ ਸੀ ਅਤੇ ਇਸੇ ਸਦਨ ਵਿੱਚ ਅਸੀਂ ਰੇਰਾ ਦਾ ਕਾਨੂੰਨ ਬਣਾਇਆ ਹੈ, ਜੋ ਅੱਜ ਮੱਧ ਵਰਗ ਦੇ ਘਰ ਦੇ ਸੁਪਨੇ ਦੇ ਖ਼ਿਲਾਫ਼ ਰੁਕਾਵਟਾਂ ਸਨ, ਉਸ ਨੂੰ ਦੂਰ ਕਰਨ ਦਾ ਮਹੱਤਵਪੂਰਨ ਹਥਿਆਰ ਬਣਿਆ ਹੈ। 

ਇਸ ਵਾਰ ਬਜਟ ਵਿੱਚ ਸਵਾਮੀ ਇਨਿਸ਼ਿਏਟਿਵ ਲਿਆਂਦਾ ਗਿਆ ਹੈ, ਜੋ ਹਾਊਸਿੰਗ ਪ੍ਰੋਜੈਕਟ ਅਟਕੇ ਹੋਏ ਹਨ, ਜਿਸ ਵਿੱਚ ਮੱਧ ਵਰਗ ਦੇ ਪੈਸੇ ਰੁਕੇ ਹੋਏ ਹਨ ਅਤੇ ਉਨ੍ਹਾਂ ਦੀਆਂ ਸੁਵਿਧਾਵਾਂ ਅਟਕੀਆਂ ਹੋਈਆਂ ਹਨ, ਉਨ੍ਹਾਂ ਦੇ ਉਸ ਕੰਮ ਦੇ ਲਈ 15000 ਕਰੋੜ ਰੁਪਏ ਇਸ ਬਜਟ ਵਿੱਚ ਅਸੀਂ ਐਲੋਕੇਟ ਕੀਤਾ ਹੈ ਤਾਕਿ ਮੱਧ ਵਰਗ ਦੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰ ਸਕੀਏ। 

 

ਆਦਰਯੋਗ ਸਭਾਪਤੀ ਜੀ,

ਸਟਾਰਅਪ ਦਾ ਰਿਵੋਲਿਊਸ਼ਨ ਜਿਸ ਨੂੰ ਅੱਜ ਦੁਨੀਆ ਨੇ ਦੇਖਿਆ ਹੈ ਅਤੇ ਉਸ ਦਾ ਇੱਕ ਪ੍ਰਭਾਵ ਭੀ ਹੈ, ਇਹ ਸਟਾਰਅਪ ਚਲਾਉਣ ਵਾਲੇ ਕੌਣ ਹਨ, ਇਹ ਸਟਾਰਅਪ ਚਲਾਉਣ ਵਾਲੇ ਨੌਜਵਾਨ ਜ਼ਿਆਦਾਤਰ ਮਿਡਲ ਕਲਾਸ ਦੇ ਨੌਜਵਾਨ ਹਨ। ਅੱਜ ਪੂਰੀ ਦੁਨੀਆ ਭਾਰਤ ਦੇ ਪ੍ਰਤੀ ਆਕਰਸ਼ਿਤ ਹੈ, ਖਾਸ ਕਰਕੇ ਜੀ 20 ਸਮੂਹਾਂ ਦੇ ਦੇਸ਼ਾਂ ਦੇ 50-60 ਸਥਾਨਾਂ ‘ਤੇ ਜੋ ਮੀਟਿੰਗਾਂ ਹੋਈਆਂ, ਉਸ ਦੇ ਕਾਰਨ ਭਾਰਤ ਨੂੰ ਜੋ ਪਹਿਲੇ ਸਾਰੇ ਦਿੱਲੀ, ਮੁੰਬਈ ਜਾਂ ਬੰਗਲੁਰੂ ਮੰਨਦੇ ਸਨ, ਭਾਰਤ ਨੂੰ ਵਿਸ਼ਾਲਤਾ ਦਾ ਉਨ੍ਹਾਂ ਨੂੰ ਪਤਾ ਚਲਿਆ ਹੈ ਅਤੇ ਅੱਜ ਵਿਸ਼ਵ ਦਾ ਭਾਰਤ ਦੇ ਟੂਰਿਜ਼ਮ ਦੇ ਪ੍ਰਤੀ ਆਕਰਸ਼ਣ ਵਧਿਆ ਹੈ ਅਤੇ ਜਦੋਂ ਟੂਰਿਜ਼ਮ ਵਧਦਾ ਹੈ ਤਾਂ ਉਹ ਕਾਰੋਬਾਰ ਦੇ ਭੀ ਅਨੇਕ ਅਵਸਰ ਆਉਂਦੇ ਹਨ ਅਤੇ ਉਸ ਦਾ ਲਾਭ ਭੀ ਸਾਡੀ ਮਿਡਲ ਕਲਾਸ ਨੂੰ ਬਹੁਤ ਮਿਲਣ ਵਾਲੇ ਹਨ, ਉਨ੍ਹਾਂ ਦੇ ਆਮਦਨ ਦੇ ਸਾਧਨ।

 

ਆਦਰਯੋਗ ਸਭਾਪਤੀ ਜੀ,

ਅੱਜ ਸਾਡਾ ਮਿਡਲ ਕਲਾਸ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਇਹ ਅਭੂਤਪੂਰਵ ਹੈ, ਇਹ ਆਪਣੇ ਆਪ ਵਿੱਚ ਇੱਕ ਬਹੁਤ ਬੜੀ ਸਮਰੱਥਾ ਬਣਾ ਦਿੰਦਾ ਹੈ ਦੇਸ਼ ਦੀ ਅਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਾਰਤ ਦਾ ਮੱਧ ਵਰਗ ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਦੇ ਲਈ ਕਮਰ ਕਸ ਕੇ ਖੜ੍ਹਾ ਹੋ ਗਿਆ ਹੈ, ਸਾਡੇ ਨਾਲ ਚਲ ਪਿਆ ਹੈ। 

 

ਆਦਰਯੋਗ ਸਭਾਪਤੀ ਜੀ,

ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਭ ਤੋਂ ਬੜਾ ਰੋਲ ਦੇਸ਼ ਦੇ ਨੌਜਵਾਨਾਂ ਦਾ ਹੈ, ਸਾਨੂੰ ਡੈਮੋਗ੍ਰਾਫੀ ਦਾ ਡਿਵਿਡੈਂਡ ਉਸ ‘ਤੇ ਸਾਡਾ ਭੀ ਬਲ ਹੈ, ਜੋ ਅਜੇ ਸਕੂਲ ਕਾਲਜ ਵਿੱਚ ਹਨ, ਉਹੀ ਵਿਕਸਿਤ ਭਾਰਤ ਦੇ ਸਭ ਤੋਂ ਬੜੇ ਲਾਭਾਰਥੀ ਬਣਨ ਵਾਲੇ ਹਨ ਅਤੇ ਇਸ ਲਈ ਉਨ੍ਹਾਂ ਦੇ ਅੰਦਰ ਸੁਭਾਵਿਕ ਭਾਵ ਹੈ ਕਿ ਜਿਵੇਂ-ਜਿਵੇਂ ਉਨ੍ਹਾਂ ਦੀ ਉਮਰ ਵਧੇਗੀ, ਤਿਵੇਂ-ਤਿਵੇਂ ਦੇਸ਼ ਦੀ ਵਿਕਾਸ ਦੀ ਯਾਤਰਾ ਵਧੇਗੀ ਜੋ ਉਨ੍ਹਾਂ ਦੇ ਲਈ ਇੱਕ ਬਹੁਤ ਬੜਾ ਅਤੇ ਇੱਕ ਪ੍ਰਕਾਰ ਨਾਲ ਵਿਕਸਿਤ ਭਾਰਤ ਦਾ ਬੇਸ ਸਾਡੇ ਇੱਥੇ ਸਕੂਲ ਕਾਲਜ ਦੇ ਨੌਜਵਾਨ ਹਨ, ਉਹ ਸਾਡੀ ਸਮਰੱਥਾ ਹਨ। ਪਿਛਲੇ 10 ਸਾਲ ਵਿੱਚ ਲਗਾਤਾਰ ਇਸ ਤਬਕੇ ਨੂੰ ਇਸ ਬੇਸ ਨੂੰ ਮਜ਼ਬੂਤ ਕਰਨ ਦੇ ਲਈ ਅਸੀਂ ਬਹੁਤ ਸੋਚੀ ਸਮਝੀ ਰਣਨੀਤੀ ਦੇ ਤਹਿਤ ਕੰਮ ਕੀਤਾ ਹੈ। 21ਵੀਂ ਸਦੀ ਦੀ ਸਿੱਖਿਆ ਕੈਸੀ ਹੋਣੀ ਚਾਹੀਦੀ ਹੈ, ਸਿੱਖਿਆ ਨੀਤੀ ਦੇ ਲਈ ਪਹਿਲੇ ਸੋਚਿਆ ਤੱਕ ਨਹੀਂ ਗਿਆ, ਜੋ ਚਲਦਾ ਹੈ ਚਲਣ ਦੇਵੋ, ਜਿਵੇਂ ਹੁੰਦਾ ਹੈ ਹੁੰਦਾ ਰਹੇ। ਕਰੀਬ ਤਿੰਨ ਦਹਾਕੇ ਦੇ ਅੰਤਰਾਲ ਦੇ ਬਾਅਦ ਨਵੀਂ ਰਾਸ਼ਟਰੀ ਸਿੱਖਿਆ ਨੀਤੀ ਲੈ ਕੇ ਅਸੀਂ ਆਏ। ਇਸ ਨੀਤੀ ਦੇ ਤਹਿਤ ਬਹੁਤ ਸਾਰੇ ਇਨਿਸ਼ਿਏਟਿਵ ਹਨ, ਉਨ੍ਹਾਂ ਵਿੱਚੋਂ ਇੱਕ ਦੀ ਵਿੱਚ ਚਰਚਾ ਕਰਦਾ ਹਾਂ, ਪੀਐੱਮ ਸ਼੍ਰੀ ਸਕੂਲ। ਇਹ ਪੀਐੱਮ ਸ਼੍ਰੀ ਸਕੂਲ ਅੱਜ ਕਰੀਬ 10-12000 ਸਕੂਲ ਆਲਰੈਡੀ ਬਣਾ ਚੁੱਕੇ ਹਨ, ਅਤੇ ਨਵੇਂ ਬਣਾਉਣ ਦੀ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ। 

 

ਆਦਰਯੋਗ ਸਭਾਪਤੀ ਜੀ,

ਇੱਕ ਮਹੱਤਵਪੂਰਨ ਨਿਰਣਾ ਅਸੀਂ ਸਿੱਖਿਆ ਨੀਤੀ ਵਿੱਚ ਬਦਲਾਅ ਲੈ ਕੇ ਆਏ ਹਾਂ। ਮਾਤਭਾਸ਼ਾ ਵਿੱਚ ਪੜ੍ਹਾਈ ਅਤੇ ਮਾਤਭਾਸ਼ਾ ਵਿੱਚ ਪਰੀਖਿਆ, ਇਸ ‘ਤੇ ਅਸੀਂ ਬਲ ਦਿੱਤਾ ਹੈ। ਦੇਸ਼ ਆਜ਼ਾਦ ਹੋਇਆ, ਲੇਕਿਨ ਇਹ ਕੁਝ ਗ਼ੁਲਾਮੀ ਦੀ ਮਾਨਸਿਕਤਾ ਕਿਤੇ-ਕਿਤੇ ਜਕੜ ਕੇ ਰਖਿਆ ਸੀ ਨਾ, ਉਸ ਵਿੱਚ ਇਹ ਸਾਡੀ ਭਾਸ਼ਾ ਭੀ ਸੀ। ਸਾਡੀ ਮਾਤਭਾਸ਼ਾ ਦੇ ਨਾਲ ਦੇ ਨਾਲ ਘੋਰ ਅਨਿਆਂ ਹੋਇਆ ਹੈ ਅਤੇ ਗ਼ਰੀਬ ਦਾ ਬੱਚਾ, ਦਲਿਤ ਦਾ ਬੱਚਾ, ਆਦਿਵਾਸੀ ਦਾ ਬੱਚਾ, ਵੰਚਿਤ ਦਾ ਬੱਚਾ, ਉਹ ਇਸ ਲਈ ਰੁੱਕ ਜਾਣ ਤਾਕਿ ਉਸ ਨੂੰ language ਨਹੀਂ ਆਉਂਦੀ ਹੈ। ਇਹ ਉਸ ਦੇ ਨਾਲ ਘੋਰ ਅਨਿਆਂ ਸੀ ਅਤੇ ਸਬਕਾ ਸਾਥ, ਸਬਕਾ ਵਿਕਾਸ ਦਾ ਮੰਤਰ ਮੈਨੂੰ ਚੈਨ ਨਾਲ ਸੌਣ ਨਹੀਂ ਦਿੰਦਾ ਸੀ ਅਤੇ ਇਸੇ ਵਜ੍ਹਾ ਨਾਲ ਮੈਂ ਕਿਹਾ ਕਿ ਦੇਸ਼ ਵਿੱਚ ਮਾਤਭਾਸ਼ਾ ਵਿੱਚ ਸਿੱਖਿਆ, ਮਾਤਭਾਸ਼ਾ ਵਿੱਚ ਡਾਕਟਰ ਬਣਨ, ਮਾਤਭਾਸ਼ਾ ਵਿੱਚ ਇੰਜੀਨੀਅਰ ਬਣਨ। ਜਿਸ ਨੂੰ ਅੰਗ੍ਰੇਜ਼ੀ ਭਾਸ਼ਾ ਪੜ੍ਹਨਾ ਨਸੀਬ ਨਹੀਂ ਹੋਈ, ਉਨ੍ਹਾਂ ਦੀ ਸਮਰੱਥਾ ਨੂੰ ਅਸੀਂ ਰੋਕ ਨਹੀਂ ਸਕਦੇ। ਅਸੀਂ ਬਹੁਤ ਬੜਾ ਬਦਲਾਅ ਕੀਤਾ ਹੈ ਅਤੇ ਉਸ ਦੇ ਕਾਰਨ ਅੱਜ ਗ਼ਰੀਬ ਮਾਂ ਦਾ, ਵਿਧਵਾ ਮਾਂ ਦਾ ਉਹ ਬੱਚਾ ਅੱਜ ਡਾਕਟਰ, ਇੰਜੀਨੀਅਰ ਦੇ ਸੁਪਨੇ ਦੇਖਣ ਲਗਿਆ। ਆਦਿਵਾਸੀ ਨੌਜਵਾਨਾਂ ਦੇ ਲਈ ਏਕਲਵਯ ਮਾਡਲ ਸਕੂਲ ਦਾ ਅਸੀਂ ਵਿਸਤਾਰ ਕੀਤਾ ਹੈ। 10 ਸਾਲ ਪਹਿਲੇ ਕਰੀਬ ਡੇਢ ਸੌ ਏਕਲਵਯ ਵਿਦਿਆਲਾ ਸਨ। ਅੱਜ ਚਾਰ ਸੌ ਸੱਤਰ ਹੋ ਗਏ ਹਨ ਅਤੇ ਹੁਣ ਅਸੀਂ ਦੋ ਸੌ ਹੋਰ ਜ਼ਿਆਦਾ ਏਕਲਵਯ ਸਕੂਲ ਦੀ ਦਿਸ਼ਾ ਵਿੱਚ ਅੱਗੇ ਵਧ ਰਹੇ ਹਾਂ। 

 

ਆਦਰਯੋਗ ਸਭਾਪਤੀ ਜੀ,

ਅਸੀਂ ਸੈਨਿਕ ਸਕੂਲਾਂ ਵਿੱਚ ਭੀ ਬਹੁਤ ਬੜਾ ਰਿਫਾਰਮ ਕੀਤਾ ਅਤੇ ਸੈਨਿਕ ਸਕੂਲਾਂ ਵਿੱਚ ਅਸੀਂ ਬੇਟੀਆਂ ਨੂੰ ਭੀ ਪ੍ਰਵੇਸ਼ ਦੀ ਵਿਵਸਥਾ ਕੀਤੀ ਹੈ। ਆਪ ਖ਼ੁਦ  ਸੈਨਿਕ ਸਕੂਲ ਦੇ ਵਿਦਿਆਰਥੀ ਰਹੇ ਹੋ। ਪਹਿਲੇ ਬੇਟੀਆਂ ਦੇ ਲਈ ਉਸ ਦੇ ਦਰਵਾਜ਼ੇ ਬੰਦ ਸਨ ਅਤੇ ਆਪ (ਤੁਸੀਂ) ਭੀ ਜਾਣਦੇ ਹੋ ਕਿ ਸੈਨਿਕ ਸਕੂਲਾਂ ਦਾ ਮਹਾਤਮ ਕੀ ਹੁੰਦਾ ਹੈ, ਉਸ ਦੀ ਸਮਰੱਥਾ ਕੀ ਹੁੰਦੀ ਹੈ, ਜਿਸ ਨੇ ਆਪ ਜਿਹੇ ਵਿਅਕਤੀਆਂ ਨੂੰ ਜਨਮ ਦਿੱਤਾ ਹੈ। ਹੁਣ ਉਹ ਅਵਸਰ ਮੇਰੇ ਦੇਸ਼ ਦੀਆਂ ਬੇਟੀਆਂ ਨੂੰ ਭੀ ਮਿਲੇਗਾ। ਅਸੀਂ ਸੈਨਿਕ ਸਕੂਲ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਅਤੇ ਹੁਣੇ ਸਾਡੀਆਂ ਸੈਂਕੜੇ ਬੇਟੀਆਂ ਦੇਸ਼ਭਗਤੀ ਦੇ ਇਸ ਮਾਹੌਲ ਵਿੱਚ ਆਪਣੀ ਪੜ੍ਹਾਈ ਕਰ ਰਹੀਆਂ ਹਨ ਅਤੇ ਦੇਸ਼ ਦੇ ਲਈ ਜੀਣ ਦਾ ਜਜ਼ਬਾ ਸਹਿਜ ਰੂਪ ਨਾਲ ਉਨ੍ਹਾਂ ਦੇ ਅੰਦਰ ਪਣਪ ਰਿਹਾ ਹੈ। 

 

ਆਦਰਯੋਗ ਸਭਾਪਤੀ ਜੀ,

ਨੌਜਵਾਨਾਂ ਦੀ ਗਰੂਮਿੰਗ ਵਿੱਚ ਐੱਨਸੀਸੀ ਦੀ ਬਹੁਤ ਬੜੀ ਭੂਮਿਕਾ ਹੈ। ਸਾਡੇ ਵਿੱਚੋਂ ਜੋ ਭੀ ਐੱਨਸੀਸੀ ਦੇ ਸੰਪਰਕ ਵਿੱਚ ਰਿਹਾ ਹੈ, ਉਸ ਨੂੰ ਮਾਲੂਮ ਹੈ ਕਿ ਉਸ ਉਮਰ ਵਿੱਚ ਅਤੇ ਉਸ ਕਾਲਖੰਡ ਵਿੱਚ ਇੱਕ ਬਹੁਤ ਸੁਨਹਿਰਾ ਅਵਸਰ ਹੁੰਦਾ ਹੈ ਵਿਅਕਤੀ ਦੇ ਵਿਕਾਸ ਵਿੱਚ, ਸਰਬਪੱਖੀ ਵਿਕਾਸ ਵਿੱਚ, ਉਸ ਨੂੰ ਇੱਕ ਐਕਸਪੋਜ਼ਰ ਮਿਲਦਾ ਹੈ। ਬੀਤੇ ਵਰ੍ਹਿਆਂ ਵਿੱਚ ਐੱਨਸੀਸੀ ਵਿੱਚ ਅਭੂਤਪੂਰਵ ਵਿਸਤਾਰ ਹੋਇਆ ਹੈ, ਅਸੀਂ ਉਸ ਨੂੰ ਭੀ ਜਕੜ ਕੇ ਬੈਠ ਗਏ ਸਾਂ। 2014 ਤੱਕ ਐੱਨਸੀਸੀ ਵਿੱਚ ਕਰੀਬ 14 ਲੱਖ ਕੈਡਿਟ ਹੋਇਆ ਕਰਦੇ ਸਨ, ਅੱਜ ਉਹ ਸੰਖਿਆ 20 ਲੱਖ ਪਾਰ ਕਰ ਗਈ ਹੈ। 

 

ਆਦਰਯੋਗ ਸਭਾਪਤੀ ਜੀ,

ਦੇਸ਼ ਦੇ ਨੌਜਵਾਨਾਂ ਵਿੱਚ ਜੋ ਉਮੰਗ ਹੈ, ਉਤਸ਼ਾਹ ਹੈ, ਨਵਾਂ ਕੁਝ ਕਰ ਗੁਜਰਨ ਦੀ ਇੱਛਾ ਹੈ, ਰੂਟੀਨ ਕੰਮ ਤੋਂ ਭੀ ਹਟ ਕੇ ਕੁਝ ਕਰਨ ਦਾ ਉਨ੍ਹਾਂ ਦਾ ਇਰਾਦਾ ਹੈ, ਇਹ ਸਾਫ਼ ਨਜ਼ਰ ਆਉਂਦਾ ਹੈ। ਜਦੋਂ ਮੈਂ ਸਵੱਛ ਭਾਰਤ ਅਭਿਯਾਨ ਚਲਾਇਆ, ਮੈਂ ਦੇਖਿਆ ਕਿ ਅੱਜ ਭੀ ਕਈ ਸ਼ਹਿਰਾਂ ਦੇ ਨੌਜਵਾਨਾਂ ਦੀਆਂ ਟੋਲੀਆਂ ਆਪਣੇ ਤਰੀਕੇ ਨਾਲ, ਸਵੈ ਪ੍ਰੇਰਣਾ ਨਾਲ ਸਵੱਛਤਾ ਦੇ ਅਭਿਯਾਨ ਨੂੰ ਅੱਗੇ ਵਧਾ ਰਹੀਆਂ ਹਨ। ਕੋਈ ਝੁੱਗੀ-ਝੌਂਪੜੀ ਵਿੱਚ ਜਾ ਕੇ ਸਿੱਖਿਆ ਦੇ ਲਈ ਕੰਮ ਕਰ ਰਹੇ ਹਨ, ਕਈ ਨੌਜਵਾਨ ਕੁਝ ਨਾ ਕੁਝ ਕਰ ਰਹੇ ਹਨ। ਇਨ੍ਹਾਂ ਸਾਰੀਆਂ ਬਾਤਾਂ ਨੂੰ ਦੇਖ ਕੇ ਸਾਨੂੰ ਲਗਿਆ ਕਿ ਦੇਸ਼ ਦੇ ਨੌਜਵਾਨਾਂ ਨੂੰ ਇੱਕ ਅਵਸਰ ਮਿਲਣਾ ਚਾਹੀਦਾ ਹੈ। ਸੰਗਠਿਤ ਰੂਪ ਨਾਲ ਪ੍ਰਯਾਸ ਹੋਣਾ ਚਾਹੀਦਾ ਹੈ ਅਤੇ ਇਨ੍ਹਾਂ ਦੇ ਲਈ ਅਸੀਂ MyBharat  ਇੱਕ ਅੰਦੋਲਨ ਸ਼ੁਰੂ ਕੀਤਾ ਹੈ। ਮੇਰਾ ਯੁਵਾ ਭਾਰਤ, MyBharat! ਅੱਜ ਕਰੀਬ ਡੇਢ ਕਰੋੜ ਤੋਂ ਜ਼ਿਆਦਾ ਨੌਜਵਾਨਾਂ ਨੇ ਉਸ ਵਿੱਚ ਆਪਣੀ ਰਜਿਸਟਰੀ ਕਰਵਾਈ ਹੈ ਅਤੇ ਦੇਸ਼ ਦੇ ਵਰਤਮਾਨ ਵਿਸ਼ਿਆਂ ‘ਤੇ ਚਰਚਾ ਕਰਨਾ, ਮੰਥਨ ਕਰਨਾ, ਸਮਾਜ ਨੂੰ ਜਾਗਰੂਕ ਕਰਨਾ, ਸਰਗਰਮੀ ਨਾਲ ਇਹ ਨੌਜਵਾਨ ਆਪਣੀ ਪ੍ਰੇਰਣਾ ਨਾਲ ਕਰ ਰਹੇ ਹਨ। ਉਨ੍ਹਾਂ ਨੂੰ SpoonFeeding  ਦੀ ਜ਼ਰੂਰਤ ਨਹੀਂ ਪੈ ਰਹੀ ਹੈ, ਉਹ ਆਪਣੀ ਸਮਰੱਥਾ ਨਾਲ ਅੱਛੀਆਂ ਚੀਜ਼ਾਂ ਨੂੰ ਹੱਥ ਲਗਾ ਕੇ ਅੱਗੇ ਵਧ ਰਹੇ ਹਨ। 

 

ਆਦਰਯੋਗ ਸਭਾਪਤੀ ਜੀ,

ਖੇਡਾਂ ਦਾ ਖੇਤਰ, ਸਪੋਰਟਸਮੈਨ ਸਪਿਰਿਟ ਨੂੰ ਜਨਮ ਦਿੰਦੀਆਂ ਹਨ ਅਤੇ ਜਿਸ ਦੇਸ਼ ਵਿੱਚ ਸਪੋਰਟਸ ਜਿਤਨੀਆਂ ਵਿਆਪਕ ਹੁੰਦੀਆਂ ਹਨ, ਉਸ ਦੇਸ਼ ਵਿੱਚ ਉਹ ਸਪਿਰਿਟ ਆਪਣੇ ਆਪ ਪਣਪਦੀ ਹੈ। ਖੇਡ ਪ੍ਰਤਿਭਾ ਨੂੰ ਬਲ ਦੇਣ ਦੇ ਲਈ ਅਸੀਂ ਅਨੇਕ ਆਯਾਮਾਂ ‘ਤੇ ਕੰਮ ਸ਼ੁਰੂ ਕੀਤਾ ਹੈ। ਖੇਡਾਂ ਦੇ ਲਈ ਜੋ infrastructure ਦੀ ਜ਼ਰੂਰਤ ਹੋਵੇ, ਉਸ ਦੇ ਲਈ ਜੋ Financial Support ਦੀ ਜ਼ਰੂਰਤ ਹੋਵੇ, ਉਸ ਵਿੱਚ ਅਭੂਤਪੂਰਵ ਅਸੀਂ ਮਦਦ ਕੀਤੀ ਹੈ ਤਾਕਿ ਦੇਸ਼ ਦੇ ਨੌਜਵਾਨਾਂ ਨੂੰ ਅਵਸਰ ਮਿਲੇ। Target Olympic Podium Scheme (TOPS) ਅਤੇ ਖੇਲੋ ਇੰਡੀਆ ਅਭਿਯਾਨ ਸਾਡੇ ਸਪੋਰਟਸ ਈਕੋਸਿਸਟਮ ਨੂੰ ਪੂਰੀ ਤਰ੍ਹਾਂ ਟ੍ਰਾਂਸਫਾਰਮ ਕਰਨ ਦੀ ਤਾਕਤ ਰੱਖਦੇ ਹਨ ਅਤੇ ਅਸੀਂ ਅਨੁਭਵ ਭੀ ਕਰ ਰਹੇ ਹਾਂ। ਪਿਛਲੇ ਦਿਨੀਂ 10 ਸਾਲ ਵਿੱਚ ਜਿਤਨੇ ਭੀ ਇੰਟਰਨੈਸ਼ਨਲ ਸਪੋਰਟਸ ਈਵੈਂਟ ਹੋਏ ਹਨ, ਭਾਰਤ ਨੇ ਆਪਣਾ ਝੰਡਾ ਗੱਡ ਦਿੱਤਾ ਹੈ, ਭਾਰਤ ਨੇ ਆਪਣੀ ਸਮਰੱਥਾ ਦਿਖਾ ਦਿੱਤੀ ਹੈ, ਭਾਰਤ ਦੇ ਨੌਜਵਾਨਾਂ ਨੇ ਆਪਣਾ ਲੋਹਾ ਮਨਵਾ ਲਿਆ ਹੈ ਅਤੇ ਉਸ ਵਿੱਚ ਸਾਡੀਆਂ ਬੇਟੀਆਂ ਭੀ ਉਤਨੇ ਦਮ-ਖਮ ਦੇ ਨਾਲ ਦੁਨੀਆ ਦੇ ਸਾਹਮਣੇ ਭਾਰਤ ਦੀ ਤਾਕਤ ਦਾ ਪ੍ਰਦਰਸ਼ਨ ਕਰ ਰਹੀਆਂ ਹਨ। 

 

ਆਦਰਯੋਗ ਸਭਾਪਤੀ ਜੀ,

ਕਿਸੇ ਭੀ ਦੇਸ਼ ਨੂੰ ਵਿਕਾਸਸ਼ੀਲ ਤੋਂ ਵਿਕਸਿਤ ਦੀ ਜੋ ਯਾਤਰਾ ਹੁੰਦੀ ਹੈ, ਉਸ ਵਿੱਚ ਜਨ ਕਲਿਆਣ ਦੇ ਕੰਮਾਂ ਦਾ ਆਪਣਾ ਮਹੱਤਵ ਹੈ, ਲੋਕ ਕਲਿਆਣ ਦੇ ਕੰਮਾਂ ਦਾ ਆਪਣਾ ਮਹੱਤਵ ਹੈ, ਲੇਕਿਨ infrastructure ਇੱਕ ਬਹੁਤ ਬੜਾ ਕਾਰਨ ਹੁੰਦਾ ਹੈ, ਬਹੁਤ ਬੜੀ ਤਾਕਤ ਹੁੰਦਾ ਹੈ ਅਤੇ ਵਿਕਾਸਸ਼ੀਲ ਤੋਂ ਵਿਕਸਿਤ ਦੀ ਯਾਤਰਾ infrastructure ਤੋਂ ਗੁਜਰਦੀ ਹੈ ਅਤੇ ਅਸੀਂ infrastructure ਦੇ ਇਸ ਮਹੱਤਵ ਨੂੰ ਸਮਝਿਆ ਹੈ ਅਤੇ ਅਸੀਂ ਇਸ ‘ਤੇ ਬਲ ਦਿੱਤਾ ਹੈ। ਅੱਜ ਜਦੋਂ infrastructure ਦੀ ਬਾਤ ਹੁੰਦੀ ਹੈ, ਤਾਂ ਇਹ ਭੀ ਜ਼ਰੂਰੀ ਹੈ ਕਿ ਉਹ ਸਮੇਂ ਨਾਲ ਪੂਰੇ ਹੋਣ, ਜਿਸ ਦੀ ਅਸੀਂ ਕਲਪਨਾ ਕਰੀਏ, ਯੋਜਨਾ ਕਰੀਏ, ਜ਼ਰੂਰਤ ਸਮਝੀਏ ਲੇਕਿਨ ਲਟਕੇ ਰਹਿਣ ਤਾਂ ਉਸ ਦਾ ਫਾਇਦਾ ਨਹੀਂ ਮਿਲਦਾ ਹੈ, ਉਸ ਨਾਲ ਟੈਕਸਪੇਅਰ ਦਾ ਪੈਸਾ ਭੀ ਬਰਬਾਦ ਹੁੰਦਾ ਹੈ ਅਤੇ ਦੇਸ਼ ਉਸ ਲਾਭ ਤੋਂ ਵੰਚਿਤ ਰਹਿ ਜਾਂਦਾ ਹੈ। ਅਨੇਕ ਸਾਲਾਂ ਤੱਕ ਇੰਤਜ਼ਾਰ ਕਰਦਾ ਹੈ, ਉਸ ਦਾ ਬਹੁਤ ਬੜਾ ਭਾਰੀ ਨੁਕਸਾਨ ਹੁੰਦਾ ਹੈ, ਜਿਸ ਨੂੰ ਸ਼ਬਦਾਂ ਵਿੱਚ ਗਿਣਿਆ ਨਹੀਂ ਜਾ ਸਕਦਾ ਹੈ। ਕਾਂਗਰਸ ਦੇ ਕਾਲਖੰਡ ਵਿੱਚ ਅਟਕਉਣਾ, ਭਟਕਾਉਣਾ, ਲਟਕਾਉਣਾ, ਇਹ ਉਨ੍ਹਾਂ ਦਾ ਕਲਚਰ ਬਣ ਗਿਆ ਸੀ ਅਤੇ ਉਸ ਦੇ ਕਾਰਨ ਅਤੇ ਇਹ ਉਨ੍ਹਾਂ ਦੀ ਰਾਜਨੀਤੀ ਦਾ ਹਿੱਸਾ ਸੀ, ਕਿਸ ਪ੍ਰੋਜੈਕਟ ਨੂੰ ਕਰਨ ਦੇਣਾ, ਨਹੀਂ ਕਰਨ ਦੇਣਾ ਉਸ ਵਿੱਚ ਰਾਜਨੀਤਕ ਦਾ ਤਰਾਜੂ ਰਹਿੰਦਾ ਸੀ। ਸਬਕਾ ਸਾਥ, ਸਬਕਾ ਵਿਕਾਸ ਦਾ ਮੰਤਰ ਨਹੀਂ ਹੁੰਦਾ ਸੀ। ਇਸ ਕਾਂਗਰਸ ਕਲਚਰ ਤੋਂ ਮੁਕਤੀ ਪਾਉਣ ਦੇ ਲਈ ਅਸੀਂ ਇੱਕ ਪ੍ਰਗਤੀ ਨਾਮ ਦੀ ਵਿਵਸਥਾ ਬਣਾਈ ਅਤੇ ਉਸ ਨੂੰ ਨਿਯਮਿਤ ਤੌਰ ‘ਤੇ ਖ਼ੁਦ  ਇਸ ਪ੍ਰਗਤੀ platform ਦੇ ਮਾਧਿਅਮ ਨਾਲ infrastructure ਦੇ ਪ੍ਰੋਜੈਕਟਸ ਦੀ detailed monitoring ਕਰਦਾ ਹਾਂ। ਕਦੇ ਡ੍ਰੋਨ ਨਾਲ ਭੀ ਉਸ ਏਰੀਆ ਦੀ videography ਅਤੇ live interaction ਕਰਦਾ ਹਾਂ, ਕਾਫੀ ਮੈਂ ਉਸ ਵਿੱਚ involve ਰਹਿੰਦਾ ਹਾਂ। ਕਰੀਬ-ਕਰੀਬ 19 ਲੱਖ ਕਰੋੜ ਰੁਪਏ ਦੇ ਐਸੇ ਜੋ ਪ੍ਰੋਜੈਕਟ ਅਟਕੇ ਪਏ ਹੋਏ ਸਨ, ਕਿਸੇ ਨਾ ਕਿਸੇ ਕਾਰਨ ਤੋਂ, ਰਾਜ ਅਤੇ ਕੇਂਦਰ ਦਾ coordination ਨਹੀਂ ਹੋਵੇਗਾ, ਇੱਕ department ਦਾ ਦੂਸਰੇ department ਨਾਲ coordination ਨਹੀਂ ਹੋਵੇਗਾ, ਫਾਇਲਾਂ ਵਿੱਚ ਕਿਤੇ ਲਟਕਿਆ ਪਿਆ ਹੋਵੇਗਾ। ਇਨ੍ਹਾਂ ਸਾਰੀਆਂ ਚੀਜ਼ਾਂ ਦਾ ਰਿਵਿਊ ਕਰਦਾ ਹਾਂ ਅਤੇ OxfordUniversity ਨੇ ਉਸ ‘ਤੇ ਅਧਿਐਨ ਕੀਤਾ ਹੈ ਉਸ ਪ੍ਰਗਤੀ ‘ਤੇ, ਸਾਡੇ initiative ‘ਤੇ ਅਤੇ ਬਹੁਤ ਬੜੀ ਉਸ ਨੇ ਅੱਛੀ ਰਿਪੋਰਟ ਦਿੱਤੀ ਹੈ ਅਤੇ ਉਸ ਵਿੱਚ ਉਸ ਨੇ ਇੱਕ ਬਹੁਤ ਬੜਾ ਸੁਝਾਅ ਦਿੱਤਾ ਹੈ। ਉਨ੍ਹਾਂ ਨੂੰ ਕਿਹਾ ਹੈ, ਪ੍ਰਗਤੀ ਦੇ initiative  ਬਾਰੇ ਕਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਗਤੀ ਦੇ ਅਨੁਭਵਾਂ ਤੋਂ ਸਿੱਖਦੇ ਹੋਏ ਹੋਰ ਵਿਕਾਸਸ਼ੀਲ ਦੇਸ਼ਾਂ ਦੇ ਪਾਸ ਭੀ infrastructure ਦੇ ਵਿਕਾਸ ਵਿੱਚ ਕ੍ਰਾਂਤੀ ਲਿਆਉਣ ਦਾ ਇੱਕ ਮੁੱਲਵਾਨ ਅਵਸਰ ਹੈ, ਇਹ ਪ੍ਰਗਤੀ ਦੇ ਉੱਪਰ ਹੈ। ਸਾਰੇ Developing Countries ਦੇ ਲਈ ਉਨ੍ਹਾਂ ਨੇ ਸੁਆਅ ਦਿੱਤਾ ਹੈ। ਪਹਿਲੇ ਕੰਮ ਕਿਵੇਂ ਹੁੰਦੇ ਸਨ, ਮੈਂ ਤੱਥਾਂ ਦੇ ਨਾਲ ਕੁਝ ਉਦਾਹਰਣ ਦੇਣਾ ਚਾਹੁੰਦਾ ਹਾਂ ਤਾਕਿ ਪਤਾ ਚਲੇ ਕਿ ਕਿਵੇਂ ਦੇਸ਼ ਨੂੰ ਨੁਕਸਾਨ ਕੀਤਾ ਗਿਆ ਹੈ। ਮੈਂ ਇਹ ਨਹੀਂ ਕਹਿ ਰਿਹਾ ਹਾਂ ਹਰ ਕੋਈ ਇੱਕ ਹੀ ਵਿਅਕਤੀ ਨੇ ਜਾਣਬੁੱਝ ਕੇ ਕੀਤਾ ਹੋਵੇਗਾ, ਲੇਕਿਨ ਇੱਕ ਕਲਚਰ Develop ਹੋ ਗਿਆ ਅਤੇ ਉਸ ਦਾ ਪਰਿਣਾਮ ਹੋਇਆ, ਹੁਣ ਦੇਖੋ ਉੱਤਰ ਪ੍ਰਦੇਸ਼ ਵਿੱਚ ਐਗਰੀਕਲਚਰ ਕਿਸਾਨ ਭਾਸ਼ਣ ਤਾਂ ਬਹੁਤ ਵਧੀਆ ਦੇ ਦਿੰਦੇ ਹਨ, ਵਧੀਆ ਲਗਦਾ ਹੈ, ਭੜਕਾਉਣ ਦਾ ਕੰਮ ਕਰਨ ਵਿੱਚ ਕੀ ਜਾਂਦਾ ਹੈ? ਕੁਝ investment ਤਾਂ ਹੈ ਹੀ ਨਹੀਂ, ਭੜਕਾਉਂਦੇ ਰਹੋ ਦੁਨੀਆ ਨੂੰ, ਕੋਈ ਕੰਮ ਤਾਂ ਕਰਨਾ ਨਹੀਂ ਹੈ। ਉੱਤਰ ਪ੍ਰਦੇਸ਼ ਵਿੱਚ ਖੇਤੀਬਾੜੀ ਦੇ ਲਈ ਇੱਕ ਯੋਜਨਾ ਸੀ ਸਰਯੂ ਨਹਿਰ ਯੋਜਨਾ। ਸਰਯੂ ਨਹਿਰ ਯੋਜਨਾ 1972, ਸੋਚੋ ਸਾਹਬ! 1972 ਵਿੱਚ ਸਵੀਕ੍ਰਿਤ ਹੋਈ ਸੀ। 5 ਦਹਾਕਿਆਂ ਤੱਕ ਲਟਕੀ ਰਹੀ ਸੀ। 1972 ਵਿੱਚ ਜਿਸ ਯੋਜਨਾ ਨੂੰ ਸੋਚਿਆ ਗਿਆ, ਯੋਜਨਾ ਬਣੀ, ਫਾਇਲ ‘ਤੇ ਸਵੀਕ੍ਰਿਤ ਹੋ ਚੁੱਕੀ ਸੀ, 2021 ਵਿੱਚ ਅਸੀਂ ਆ ਕੇ ਇਸ ਦਾ ਪੂਰਾ ਕੀਤਾ।  

 

ਆਦਰਯੋਗ ਸਭਾਪਤੀ ਜੀ,

ਜੰਮੂ-ਕਸ਼ਮੀਰ ਦੀ ਊਧਮਪੁਰ-ਸ੍ਰੀਨਗਰ-ਬਾਰਾਮੂਲਾ ਰੇਲ ਲਾਇਨ, 1994 ਵਿੱਚ ਸਵੀਕ੍ਰਿਤ ਹੋਈ ਸੀ, 1994 ਵਿੱਚ ਇਹ ਰੇਲਲਾਇਨ ਭੀ ਵਰ੍ਹਿਆਂ ਤੱਕ ਲਟਕੀ ਰਹੀ, ਤਿੰਨ ਦਹਾਕਿਆਂ ਬਾਅਦ ਆਖਰਕਾਰ ਅਸੀਂ 2025 ਵਿੱਚ ਇਸ ਨੂੰ ਪੂਰਾ ਕੀਤਾ।

ਆਦਰਯੋਗ ਸਭਾਪਤੀ ਜੀ,

ਉੜੀਸਾ ਦੀ ਹਰਿਦਾਸਪੁਰ-ਪਾਰਾਦੀਪਰੇਲਲਾਇਨ 1996 ਵਿੱਚ ਸਵੀਕ੍ਰਿਤ ਹੋਈ ਸੀ, ਇਹ ਭੀ ਬਰਸਾਂ ਤੱਕ ਅਟਕੀ ਰਹੀ ਅਤੇ ਇਹ ਭੀ 2019 ਵਿੱਚ ਸਾਡੇ ਕਾਰਜਕਾਲ ਵਿੱਚ ਪੂਰੀ ਹੋਈ।

ਆਦਰਯੋਗ ਸਭਾਪਤੀ ਜੀ,

ਅਸਾਮ ਦਾ ਬੋਗੀਬੀਲ ਬ੍ਰਿਜ, 1998 ਵਿੱਚ ਸਵੀਕ੍ਰਿਤ ਹੋਇਆ ਸੀ। ਇਹ ਭੀ ਸਾਡੀ ਸਰਕਾਰ ਨੇ 2018 ਵਿੱਚ ਪੂਰਾ ਕੀਤਾ। ਅਤੇ ਮੈਂ ਐਸੀਆਂ ਤੁਹਾਨੂੰ ਸੈਂਕੜੇ ਉਦਾਹਰਣਾਂ ਦੇ ਸਕਦਾ ਹਾਂ, ਅਟਕਾਉਣਾ, ਲਟਕਾਉਣਾ, ਭਟਕਾਉਣਾ, ਇਸ ਕਲਚਰ ਨੇ ਕਿਤਨਾ ਦੇਸ਼ ਨੂੰ ਬਰਬਾਦ ਕੀਤਾ ਹੈ, ਇਹ ਸੈਂਕੜੇ ਉਦਾਹਰਣਾਂ ਮੈਂ ਦੇ ਸਕਦਾ ਹਾਂ। ਆਪ ਕਲਪਨਾ ਕਰ ਸਕਦੇ ਹੋ, ਕਾਂਗਰਸ ਨੇ ਆਪਣੇ ਕਾਰਜਕਾਲ ਵਿੱਚ ਦੇਸ਼ ਦੇ ਲਈ, ਦੇਸ਼ ਜਿਸ ਦੇ ਲਈ ਹੱਕਦਾਰ ਸੀ, ਜੋ ਹੋਣ ਦੀਆਂ ਸੰਭਾਵਨਾਵਾਂ ਭੀ ਸਨ, ਇਸ ਪ੍ਰਗਤੀ ਦਾ ਨਾ ਕਰਦੇ ਹੋਏ ਕਿਤਨੀ ਬਰਬਾਦੀ ਕੀਤੀ ਹੈ, ਇਸ ਦਾ ਆਪ ਅੰਦਾਜ਼ਾ ਲਗਾ ਸਕਦੇ ਹੋ। ਇਨਫ੍ਰਾਸਟ੍ਰਕਚਰ ਪ੍ਰੋਜੈਕਟਸ ਵਿੱਚ ਸਹੀ ਪਲਾਂਨਿੰਗ ਅਤੇ ਸਮੇਂ ਸਿਰ ਐਗਜ਼ੀਕਿਊਸ਼ਨ, ਇਸ ਦੇ ਲਈ ਪੀਐੱਮ ਗਤੀ ਸ਼ਕਤੀ ਨੈਸ਼ਨਲ ਮਾਸਟਰ ਪਲਾਨ ਬਣਾਇਆ ਹੈ। ਪੀਐੱਮ ਗਤੀ ਸ਼ਕਤੀ ਵਿੱਚ ਜੋ ਲੋਕ ਡਿਜੀਟਲ ਵਰਲਡ ਵਿੱਚ ਇੰਟਰੈਸਟਿਡ ਹਨ, ਉਨ੍ਹਾਂ ਦੇ ਲਈ ਜ਼ਰੂਰੀ ਹੈ ਸਮਝਣਾ ਅਤੇ ਮੈਂ ਤਾਂ ਚਾਹਾਂਗਾ ਇਸ ਨੂੰ ਰਾਜਾਂ ਨੂੰ ਭੀ ਉਪਯੋਗ ਕਰਨਾ ਚਾਹੀਦਾ ਹੈ। ਪੀਐੱਮ ਗਤੀ ਸ਼ਕਤੀ ਪਲੈਟਫਾਰਮ ਵਿੱਚ 1600 ਡੇਟਾ ਲੇਅਰਸ ਹਨ, ਸਾਡੇ ਦੇਸ਼ ਦੇ ਅਲੱਗ-ਅਲੱਗ ਕੰਮਾਂ ਦੇ ਅਤੇ ਨਿਰਣੇ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ, ਸਰਲ ਕਰਦੇ ਹਨ ਅਤੇ ਉਸ ਨੂੰ ਲਾਗੂ ਕਰਨ ਵਿੱਚ ਭੀ ਬਹੁਤ ਤੇਜ਼ੀ ਨਾਲ ਉਸ ਨੂੰ ਲਾਗੂ ਕੀਤਾ ਜਾ ਸਕਦਾ ਹੈ, ਤਾਂ ਅੱਜ ਗਤੀ ਸ਼ਕਤੀ ਪਲੈਟਫਾਰਮ ਆਪਣੇ ਆਪ ਵਿੱਚ ਇੱਕ ਬਹੁਤ ਬੜਾ ਇਨਫ੍ਰਾਸਟ੍ਰਕਚਰ ਦੇ ਕੰਮ ਨੂੰ ਗਤੀ ਦੇਣ ਵਾਲਾ ਅਧਾਰ ਬਣ ਗਿਆ ਹੈ।  

 

 

 

 

 

ਆਦਰਯੋਗ ਸਭਾਪਤੀ ਜੀ,

ਅੱਜ ਦੇ ਨੌਜਵਾਨਾਂ ਨੂੰ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦੇ ਮਾਂ-ਬਾਪ ਨੂੰ ਮੁਸੀਬਤਾਂ ਨਾਲ ਜ਼ਿੰਦਗੀ ਕਿਉਂ ਗੁਜਾਰਨੀ ਪਈ। ਦੇਸ਼ ਦੀ ਐਸੀ ਹਾਲਤ ਕਿਉਂ ਹੋਈ, ਉਨ੍ਹਾਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਅਗਰ ਬੀਤੇ ਦਹਾਕੇ ਵਿੱਚ ਡਿਜੀਟਲ ਇੰਡੀਆ ਦੇ ਲਈ ਅਸੀਂ ਪ੍ਰੋਐਕਟਿਵ ਨਾ ਹੁੰਦੇ, ਅਸੀਂ ਕਦਮ ਨਾ ਉਠਾਉਂਦੇ, ਤਾਂ ਅੱਜ ਜਿਹੀਆਂ ਸੁਵਿਧਾਵਾਂ ਲੈਣ ਵਿੱਚ ਸਾਨੂੰ ਕਈ ਸਾਲ ਇੰਤਜ਼ਾਰ ਕਰਨਾ ਪੈਂਦਾ। ਇਹ ਸਾਡੇ ਪ੍ਰੋਐਕਟਿਵ ਡਿਸੀਜ਼ਨ ਅਤੇ ਪ੍ਰੋਐਕਟਿਵ ਐਕਸ਼ਨ ਦਾ ਪਰਿਣਾਮ ਹੈ ਕਿ ਅੱਜ ਸਮੇਂ ਨਾਲ, ਸਮੇਂ ਦੇ ਨਾਲ ਜਾਂ ਕਿਤੇ-ਕਿਤੇ ਸਮੇਂ ਤੋਂ ਅੱਗੇ ਚਲ ਰਹੇ ਹਾਂ। ਅੱਜ ਦੇਸ਼ ਵਿੱਚ 5ਜੀ ਟੈਕਨੋਲੋਜੀ ਦੁਨੀਆ ਵਿੱਚ ਸਭ ਤੋਂ ਤੇਜ਼ ਗਤੀ ਨਾਲ ਵਿਆਪਤ ਸਾਡੇ ਦੇਸ਼ ਵਿੱਚ ਹੈ।

 

ਆਦਰਯੋਗ ਸਭਾਪਤੀ ਜੀ,

ਮੈਂ ਅਤੀਤ ਦੇ ਅਨੁਭਵਾਂ ਤੋਂ ਕਹਿ ਰਿਹਾ ਹਾਂ। ਕੰਪਿਊਟਰ ਹੋਵੇ, ਮੋਬਾਈਲ ਫੋਨ ਹੋਵੇ, ਏਟੀਐੱਮ ਹੋਵੇ, ਐਸੀ ਕਈ ਟੈਕਨੋਲੋਜੀ, ਦੁਨੀਆ ਦੇ ਕਈ ਦੇਸ਼ਾਂ ਵਿੱਚ ਸਾਡੇ ਤੋਂ ਬਹੁਤ ਪਹਿਲੇ ਪਹੁੰਚ ਚੁੱਕੀਆਂ ਸਨ, ਲੇਕਿਨ ਭਾਰਤ ਵਿੱਚ ਆਉਂਦੇ-ਆਉਂਦੇ ਦਹਾਕੇ ਬੀਤ ਗਏ, ਤਦ ਜਾ ਕੇ ਪਹੁੰਚਿਆ। ਅਗਰ ਮੈਂ ਹੈਲਥ ਦੀ ਬਾਤ ਕਰਾਂ, ਬਿਮਾਰੀ ਦੀ ਬਾਤ ਕਰਾਂ, ਟੀਕਾਕਰਣ ਦੀ ਬਾਤ ਕਰਾਂ, ਜਿਵੇਂ ਚੇਚਕ, ਬੀਸੀਜੀ ਦਾ ਟੀਕਾ, ਜਦੋਂ ਅਸੀਂ ਗ਼ੁਲਾਮ ਸਾਂ, ਤਦ ਦੁਨੀਆ ਵਿੱਚ ਉਹ ਟੀਕਾਕਰਣ ਹੋ ਰਿਹਾ ਸੀ। ਕੁਝ ਦੇਸ਼ਾਂ ਵਿੱਚ ਹੋ ਚੁੱਕਿਆ ਸੀ, ਲੇਕਿਨ ਭਾਰਤ ਵਿੱਚ ਇਹ ਦਹਾਕਿਆਂ ਬਾਅਦ ਆਇਆ। ਪੋਲੀਓ ਦੀ ਵੈਕਸੀਨ ਦਾ ਸਾਨੂੰ ਦਹਾਕਿਆਂ ਤੱਕ ਇੰਤਜ਼ਾਰ ਕਰਨਾ ਪਿਆ, ਦੁਨੀਆ ਅੱਗੇ ਵਧ ਚੁੱਕੀ ਸੀ, ਅਸੀਂ ਪਿੱਛੇ ਰਹਿ ਗਏ ਸਾਂ। ਕਾਰਨ ਇਹ ਸੀ ਕਾਂਗਰਸ ਨੇ ਦੇਸ਼ ਦੀ ਵਿਵਸਥਾ ਨੂੰ ਐਸੇ ਜਕੜ ਕੇ ਰੱਖਿਆ ਸੀ, ਉਨ੍ਹਾਂ ਨੂੰ ਲਗਦਾ ਸੀ ਸਾਰਾ ਗਿਆਨ ਸਰਕਾਰ ਵਿੱਚ ਬੈਠੇ ਉਨ੍ਹਾਂ ਨੂੰ ਹੀ ਹੈ, ਉਹੀ ਸਭ ਕਰ ਲੈਣਗੇ ਅਤੇ ਉਸੇ ਦਾ ਇੱਕ ਪਰਿਣਾਮ ਸੀ, ਲਾਇਸੰਸ ਪਰਮਿਟ ਰਾਜ, ਮੈਂ ਦੇਸ਼ ਦੇ ਨੌਜਵਾਨਾਂ ਨੂੰ ਕਹਾਂਗਾ, ਲਾਇਸੰਸ ਪਰਮਿਟ ਰਾਜ ਦਾ ਕਿਤਨਾ ਜੁਲਮ ਸੀ, ਦੇਸ਼ ਵਿਕਾਸ ਨਹੀਂ ਕਰ ਸਕਦਾ ਸੀ ਅਤੇ ਲਾਇਸੰਸ ਪਰਮਿਟ ਰਾਜ, ਇਹੀ ਕਾਂਗਰਸ ਦੀ ਪਹਿਚਾਣ ਬਣ ਗਈ ਸੀ। 

ਆਦਰਯੋਗ ਸਭਾਪਤੀ ਜੀ,

ਕੰਪਿਊਟਰ ਦਾ ਜਦੋਂ ਸ਼ੁਰੂਆਤੀ ਦੌਰ ਸੀ, ਤਾਂ ਕੰਪਿਊਟਰ ਕੋਈ ਇੰਪੋਰਟ ਕਰਨਾ ਚਾਹੁੰਦਾ ਹੈ, ਤਾਂ ਉਸ ਦੇ ਲਈ ਲਾਇਸੰਸ ਲੈਣਾ ਹੁੰਦਾ ਸੀ, ਕੰਪਿਊਟਰ ਲਿਆਉਣ ਦੇ ਲਈ ਅਤੇ ਕੰਪਿਊਟਰ ਲਿਆਉਣ ਦੇ ਲਾਇਸੰਸ ਪਾਉਣ(ਪ੍ਰਾਪਤ ਕਰਨ) ਵਿੱਚ ਭੀ ਵਰ੍ਹੇ ਲਗ ਜਾਂਦੇ ਸਨ।

ਆਦਰਯੋਗ ਸਭਾਪਤੀ ਜੀ,

ਉਹ ਦਿਨ ਸਨ, ਮਕਾਨ ਬਣਾਉਣ ਦੇ ਲਈ ਸੀਮੇਂਟ ਚਾਹੀਦਾ ਸੀ, ਤਾਂ ਸੀਮਿੰਟ ਦੇ ਲਈ ਭੀ ਪਰਮਿਸ਼ਨ ਲੈਣੀ ਪੈਂਦੀ ਸੀ, ਮਕਾਨ ਬਣਾਉਣ ਦੇ ਲਈ, ਇਤਨਾ ਹੀ ਨਹੀਂ ਸਭਾਪਤੀ ਜੀ ਸ਼ਾਦੀ ਵਿਆਹ ਵਿੱਚ ਅਗਰ ਚੀਨੀ ਦੀ ਜ਼ਰੂਰਤ ਹੋਵੇ, ਚੀਨੀ! ਚਾਹ ਪਿਲਾਉਣੀ ਹੋਵੇ, ਤਾਂ ਭੀ ਲਾਇਸੰਸ ਲੈਣਾ ਪੈਂਦਾ ਸੀ। ਮੇਰੇ ਦੇਸ਼ ਦੇ ਨੌਜਵਾਨਾਂ ਨੂੰ ਪਤਾ ਹੋਣਾ ਅਤੇ ਮੈਂ ਇਹ ਆਜ਼ਾਦ ਭਾਰਤ ਦੀ ਬਾਤ ਕਰ ਰਿਹਾ ਹਾਂ, ਮੈਂ ਅੰਗ੍ਰੇਜ਼ਾਂ ਦੇ ਕਾਲਖੰਡ ਦੀ ਬਾਤ ਨਹੀਂ ਕਰ ਰਿਹਾ ਹਾਂ। ਕਾਂਗਰਸ ਦੇ ਕਾਲਖੰਡ ਦੀ ਬਾਤ ਕਰ ਰਿਹਾ ਹਾਂ ਅਤੇ ਕਾਂਗਰਸ ਦੇ ਸਾਬਕਾ ਵਿੱਤ ਮੰਤਰੀ ਜੋ ਆਪਣੇ ਆਪ ਨੂੰ ਬਹੁਤ ਗਿਆਨੀ ਮੰਨਦੇ ਹਨ, ਉਨ੍ਹਾਂ ਨੇ ਮੰਨਿਆ ਸੀ ਕਿ ਲਾਇਸੰਸ ਪਰਮਿਟ ਦੇ ਬਿਨਾ ਕੋਈ ਕੰਮ ਹੁੰਦੇ ਨਹੀਂ ਹਨ। ਸਾਰੇ ਕੰਮ ਲਾਇਸੰਸ, ਪਰਮਿਟ ਦੇ ਰਸਤੇ ਤੋਂ ਹੀ ਗੁਜਰਦੇ ਹਨ ਅਤੇ ਉਨ੍ਹਾਂ ਨੇ ਇਹ ਭੀ ਕਿਹਾ ਸੀ ਕਿ ਲਾਇਸੰਸ ਪਰਮਿਟ ਬਿਨਾ ਰਿਸ਼ਵਤ ਦੇ ਨਹੀਂ ਹੁੰਦਾ ਹੈ। ਮੈਂ ਕਾਂਗਰਸ ਦੇ ਵਿੱਤ ਮੰਤਰੀ ਨੇ ਜੋ ਕਿਹਾ,ਉਹ ਕਹਿ ਰਿਹਾ ਹਾਂ। ਬਿਨਾ ਰਿਸ਼ਵਤ ਦੇ ਨਹੀਂ ਹੁੰਦਾ ਹੈ। ਹੁਣ ਕੋਈ ਜਾਨ, ਬਹੁਤ ਅਸਾਨੀ ਨਾਲ ਸਮਝ ਸਕਦਾ ਹੈ, ਉਸ ਜ਼ਮਾਨੇ ਵਿੱਚ ਰਿਸ਼ਵਤ ਮਤਲਬ, ਹੱਥ ਦੀ ਸਫ਼ਾਈ ਕੌਣ ਕਰਦਾ ਸੀ ਭਾਈ, ਇਹ ਕੌਣ ਪੰਜਾ ਸੀ? ਉਹ ਪੈਸਾ ਕਿੱਥੇ ਜਾਂਦਾ ਸੀ, ਦੇਸ਼ ਦਾ ਨੌਜਵਾਨ ਭਲੀ ਭਾਂਤ ਸਮਝ ਸਕਦਾ ਹੈ। ਇਹੀ ਇਸ ਸਦਨ ਵਿੱਚ ਕਾਂਗਰਸ ਦੇ ਇੱਕ ਮਾਣਯੋਗ ਮੈਂਬਰ ਹਨ, ਮੌਜੂਦ ਹਨ, ਜਿਨ੍ਹਾਂ ਦੇ ਪਿਤਾ ਜੀ ਦੇ ਪਾਸ ਖ਼ੁਦ ਦੇ ਪੈਸੇ ਸਨ, ਖ਼ੁਦ  ਦੇ ਪੈਸੇ ਸਨ, ਕਿਸੇ ਤੋਂ ਲੈਣਾ ਨਹੀਂ ਸੀ ਅਤੇ ਕਾਰ ਖਰੀਦਣਾ ਚਾਹੁੰਦੇ ਸਨ। ਇੱਥੇ ਮੌਜੂਦ ਇੱਕ ਐੱਮਪੀ ਹਨ ਕਾਂਗਰਸ ਦੇ, ਉਨ੍ਹਾਂ ਦੇ ਪਿਤਾ ਜੀ ਖ਼ੁਦ  ਦੇ ਪੈਸੇ ਨਾਲ ਕਾਰ ਖਰੀਦਣਾ ਚਾਹੁੰਦੇ ਸਨ। 15 ਸਾਲ ਤੱਕ ਉਨ੍ਹਾਂ ਨੂੰ ਕਾਰ ਦੇ ਲਈ ਇੰਤਜ਼ਾਰ ਕਰਨਾ ਪਿਆ ਸੀ, ਕਾਂਗਰਸ ਦੇ ਰਾਜ ਵਿੱਚ।

ਆਦਰਯੋਗ ਸਭਾਪਤੀ ਜੀ,

ਅਸੀਂ ਸਭ ਜਾਣਦੇ ਹਾਂ ਸਕੂਟਰ ਲੈਣਾ ਹੋਵੇ, ਤਾਂ ਬੁਕਿੰਗ ਕਰਵਾ ਕੇ ਪੈਸਾ ਦੇਣਾ, 8-8, 10-10 ਸਾਲ ਇੱਕ ਸਕੂਟਰ ਖਰੀਦਣ ਵਿੱਚ ਲਗ ਜਾਂਦਾ ਸੀ ਅਤੇ ਅਗਰ ਮਜਬੂਰੀ ਵਿੱਚ ਸਕੂਟਰ ਮੰਨੋ ਵੇਚਣਾ ਪਿਆ, ਤਾਂ ਉਸ ਦੇ ਲਈ ਸਰਕਾਰ ਤੋਂ ਪਰਮਿਸ਼ਨ ਲੈਣੀ ਪੈਂਦੀ ਸੀ। ਯਾਨੀ ਕਿਵੇਂ ਦੇਸ਼ ਚਲਾਇਆ ਇਨ੍ਹਾਂ ਲੋਕਾਂ  ਨੇ ਅਤੇ ਇਤਨਾ ਹੀ ਨਹੀਂ ਗੈਸ ਸਿਲੰਡਰ ਐੱਮਪੀ ਨੂੰ ਕੂਪਨ ਦਿੱਤਾ ਜਾਂਦਾ ਸੀ, ਐੱਮਪੀ ਨੂੰ ਕੂਪਨ ਦਿੱਤਾ ਜਾਂਦਾ ਸੀ ਕਿ ਤੁਸੀਂ ਇਲਾਕੇ ਵਿੱਚ 25 ਲੋਕਾਂ ਨੂੰ ਗੈਸ ਕਨੈਕਸ਼ਨ ਦੇ ਸਕਦੇ ਹੋ। ਗੈਸ ਸਿਲੰਡਰ ਦੇ ਲਈ ਕਤਾਰ ਲਗਦੀ ਸੀ। ਟੈਲੀਫੋਨ ਕਨੈਕਸ਼ਨ, ਨੱਕ ਵਿੱਚ ਦਮ ਆ ਜਾਂਦਾ ਸੀ ਟੈਲੀਫੋਨ ਕਨੈਕਸ਼ਨ ਦੇ ਲਈ, ਦੇਸ਼ ਦੇ ਨੌਜਵਾਨਾਂ ਨੂੰ ਪਤਾ ਹੋਣਾ ਚਾਹੀਦਾ ਹੈ, ਇਹ ਜੋ ਅੱਜ ਬੜੇ-ਬੜੇ  ਭਾਸ਼ਣ ਝਾੜ ਰਹੇ ਹਨ, ਉਨ੍ਹਾਂ ਨੇ ਕੀ ਕੀਤਾ ਸੀ ਦੇਸ਼ ਨੂੰ ਪਤਾ ਹੋਣਾ ਚਾਹੀਦਾ ਹੈ।

 

ਆਦਰਯੋਗ ਸਭਾਪਤੀ ਜੀ,

ਇਹ ਸਾਰੀਆਂ ਪਾਬੰਦੀਆਂ ਅਤੇ ਲਾਇਸੰਸ ਰਾਜ ਦੀਆਂ ਨੀਤੀਆਂ ਨੇ ਭਾਰਤ ਨੂੰ ਦੁਨੀਆ ਦੀ ਸਭ ਤੋਂ ਧੀਮੀ ਆਰਥਿਕ ਵਾਧਾ ਦਰ ਵਿੱਚ ਧਕੇਲ ਦਿੱਤਾ। ਲੇਕਿਨ ਕੀ ਆਪ (ਤੁਸੀਂ) ਜਾਣਦੇ ਹੋ, ਇਸ ਕਮਜ਼ੋਰ ਵਾਧਾ ਦਰ ਨੂੰ,ਇਸ ਵਿਫ਼ਲਤਾ ਨੂੰ,ਦੁਨੀਆ ਵਿੱਚ ਕਿਸ ਨਾਮ ਨਾਲ ਕਹਿਣ ਦੀ ਸ਼ੁਰੂਆਤ ਹੋ ਗਈ, ਹਿੰਦੂ ਰੇਟ ਆਵ੍ ਗ੍ਰੋਥ ਕਹਿਣ ਲਗੇ। ਇੱਕ ਸਮਾਜ ਦਾ ਪੂਰਾ ਅਪਮਾਨ, ਵਿਫ਼ਲਤਾ ਸਰਕਾਰ ਵਿੱਚ ਬੈਠੇ ਹੋਏ ਲੋਕਾਂ ਦੀ, ਕੰਮ ਨਾ ਕਰਨ ਦੀ ਸਮਰੱਥਾ ਬੈਠੇ ਹੋਏ ਲੋਕਾਂ ਦੀ, ਸਮਝ ਸ਼ਕਤੀ ਦੀ ਘਾਟ ਬੈਠੇ ਹੋਏ ਲੋਕਾਂ ਦੀ, ਦਿਨ ਰਾਤ ਭ੍ਰਿਸ਼ਟਾਚਾਰ ਵਿੱਚ ਡੁੱਬੇ ਹੋਏ ਲੋਕਾਂ ਦੀ ਅਤੇ ਗਾਲੀ ਪਈ ਇੱਕ ਬਹੁਤ ਬੜੇ ਸਮਾਜ ਨੂੰ, ਹਿੰਦੂ ਰੇਟ ਆਵ੍ ਗ੍ਰੋਥ….

ਆਦਰਯੋਗ ਸਭਾਪਤੀ ਜੀ,

ਸ਼ਾਹੀ ਪਰਿਵਾਰ ਦੇ ਆਰਥਿਕ ਕੁਪ੍ਰਬੰਧਨ ਅਤੇ ਗਲਤ ਨੀਤੀਆਂ ਦੇ ਕਾਰਨ, ਪੂਰੇ ਸਮਾਜ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਦੁਨੀਆ ਭਰ ਵਿੱਚ ਬਦਨਾਮ ਕੀਤਾ ਗਿਆ। ਜਦਕਿ ਅਸੀਂ ਇਤਿਹਾਸ ਦੇਖੀਏ ਤਾਂ ਭਾਰਤ ਦੇ ਲੋਕਾਂ ਦਾ ਤਰੀਕਾ ਅਤੇ ਨੀਤੀਆਂ, ਭਾਰਤ ਦੇ ਸੁਭਾਅ ਵਿੱਚ ਲਾਇਸੰਸ ਰਾਜ ਨਹੀਂ ਸੀ,.ਪਰਮਿਟ ਨਹੀਂ ਸੀ। ਭਾਰਤ ਦੇ ਲੋਕ ਸਦੀਆਂ ਤੋਂ ਹਜ਼ਾਰਾਂ ਸਾਲ ਤੋਂ ਖੁੱਲੇ ਵਿੱਚ ਵਿਸ਼ਵਾਸ ਕਰਦੇ ਸਨ ਅਤੇ ਅਸੀਂ ਉਨ੍ਹਾਂ ਸਮੁਦਾਇ (ਭਾਈਚਾਰਿਆਂ) ਵਿੱਚ ਸਭ ਤੋਂ ਪਹਿਲੇ ਸਾਂ ਜੋ ਦੁਨੀਆ ਭਰ ਵਿੱਚ ਮੁਕਤ ਵਪਾਰ, ਫ੍ਰੀ ਟ੍ਰੇਡ, ਉਸ ਵਿੱਚ ਮਿਹਨਤ ਕਰਦੇ ਸਨ, ਕੰਮ ਕਰਦੇ ਸਨ।

 

ਆਦਰਯੋਗ ਸਭਾਪਤੀ ਜੀ,

ਸਦੀਆਂ ਪਹਿਲੇ ਭਾਰਤੀ ਵਪਾਰੀ ਦੂਰਦਰਾਜ ਦੇ ਦੇਸ਼ਾਂ ਤੱਕ ਵਪਾਰ ਕਰਨ ਦੇ ਲਈ ਜਾਂਦੇ ਸਨ, ਕੋਈ ਬੰਧਨ ਨਹੀਂ ਸਨ, ਕੋਈ ਰੁਕਾਵਟਾਂ ਨਹੀ ਸਨ। ਇਹ ਸਾਡੀ ਕੁਦਰਤੀ ਸੰਸਕ੍ਰਿਤੀ ਸੀ, ਅਸੀਂ ਉਸ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਅੱਜ ਜਦੋਂ ਪੂਰੀ ਦੁਨੀਆ ਭਾਰਤ ਦੀ ਆਰਥਿਕ ਸਮਰੱਥਾ ਨੂੰ ਪਹਿਚਾਣਨ ਲਗੀ ਹੈ, ਅੱਜ ਦੁਨੀਆ ਤੇਜ਼ ਗਤੀ ਨਾਲ ਅੱਗੇ ਵਧਣ ਵਾਲੇ ਦੇਸ਼ ਦੇ ਰੂਪ ਵਿੱਚ ਦੇਖ ਰਹੀ ਹੈ, ਤਾਂ ਅੱਜ ਦੁਨੀਆ ਭਾਰਤ ਰੇਟ ਆਵ੍ ਗ੍ਰੋਥ, ਦੁਨੀਆ ਦੇਖ ਰਹੀ ਹੈ ਅਤੇ ਹਰ ਭਾਰਤੀ ਨੂੰ ਇਸ ਦਾ ਗੌਰਵ ਹੈ ਅਤੇ ਅਸੀਂ ਆਪਣੀ ਅਰਥਵਿਵਸਥਾ ਦਾ ਵਿਸਤਾਰ ਕਰ ਰਹੇ ਹਾਂ।

 

ਆਦਰਯੋਗ ਸਭਾਪਤੀ ਜੀ,

ਕਾਂਗਰਸ ਦੇ ਪੰਜੇ ਤੋਂ ਮੁਕਤ ਹੋ ਕੇ ਹੁਣ ਦੇਸ਼ ਚੈਨ ਦਾ ਸਾਹ ਲੈ ਰਿਹਾ ਹੈ ਅਤੇ ਉੱਚੀ ਉਡਾਣ ਭੀ ਭਰ ਰਿਹਾ ਹੈ। ਕਾਂਗਰਸ ਦੇ ਲਾਇਸੰਸ ਰਾਜ ਅਤੇ ਉਸ ਦੀਆਂ ਕੁਨੀਤੀਆਂ ਤੋਂ ਬਾਹਰ ਨਿਕਲ ਕੇ, ਅਸੀਂ ਮੇਕ ਇਨ ਇੰਡੀਆ ਨੂੰ ਹੁਲਾਰਾ ਦੇ ਰਹੇ ਹਾਂ। ਭਾਰਤ ਵਿੱਚ ਮੈਨੂਫੈਕਚਰਿੰਗ ਵਧਾਉਣ ਦੇ ਲਈ ਅਸੀਂ ਪੀਐੱਲਆਈ ਸਕੀਮ ਸ਼ੁਰੂ ਕੀਤੀ, ਐੱਫਡੀਆਈ ਨਾਲ ਜੁੜੇ ਰਿਫਾਰਸਮ ਕੀਤੇ। ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਮੋਬਾਈਲ ਪ੍ਰੋਡਕਸ਼ਨ ਵਾਲਾ ਦੇਸ਼ ਬਣਿਆ ਹੈ। ਪਹਿਲੇ ਅਸੀਂ ਜ਼ਿਆਦਾਤਰ ਫੋਨ ਬਾਹਰ ਤੋਂ ਇੰਪੋਰਟ ਕਰ ਰਹੇ ਸਾਂ, ਹੁਣ ਸਾਡੀ ਪਹਿਚਾਣ ਇੱਕ ਮੋਬਾਈਲ ਐਕਸਪੋਰਟਰ ਦੇ ਰੂਪ ਵਿੱਚ ਬਣੀ ਹੈ।

ਆਦਰਯੋਗ ਸਭਾਪਤੀ ਜੀ,

ਅੱਜ ਭਾਰਤ ਦੀ ਪਹਿਚਾਣ ਡਿਫੈਂਸ ਮੈਨੂਫੈਕਚਰਿੰਗ ਦੀ ਬਣੀ ਹੈ। 10 ਸਾਲ ਵਿੱਚ ਸਾਡਾ ਡਿਫੈਂਸ ਪ੍ਰੋਡਕਟ 10 ਗੁਣਾ ਐਕਸਪੋਰਟ ਵਧਿਆ ਹੈ। 10 ਸਾਲ ਵਿੱਚ 10 ਗੁਣਾ ਵਧਿਆ ਹੈ।

ਆਦਰਯੋਗ ਸਭਾਪਤੀ ਜੀ,

ਭਾਰਤ ਵਿੱਚ ਸੋਲਰ ਮੌਡਿਊਲ ਮੈਨੂਫੈਕਚਰਿੰਗ ਭੀ 10 ਗੁਣਾ ਵਧ ਗਏ ਹਨ। ਅੱਜ ਸਾਡਾ ਦੇਸ਼ ਦੁਨੀਆ ਦਾ ਦੂਸਰਾ ਸਭ ਤੋਂ ਬੜਾ ਸਟੀਲ ਪ੍ਰੋਡਿਊਸਰ ਦੇਸ਼ ਹੈ। 10 ਸਾਲਾਂ ਵਿੱਚ ਸਾਡਾ ਮਸ਼ੀਨਰੀ ਅਤੇ ਇਲੈਕਟ੍ਰੌਨਿਕ ਐਕਸਪੋਰਟ ਤੇਜ਼ੀ ਨਾਲ ਅੱਗੇ ਵਧਿਆ ਹੈ। ਬੀਤੇ 10 ਸਾਲਾਂ ਵਿੱਚ ਭਾਰਤ ਦਾ ਟੌਇਜ ਐਕਸਪੋਰਟ ਤਿੰਨ ਗੁਣਾ ਤੋਂ ਜ਼ਿਆਦਾ ਵਧ ਗਿਆ ਹੈ। ਇਨ੍ਹਾਂ ਹੀ 10 ਸਾਲਾਂ ਵਿੱਚ ਐਗਰੋ ਕੈਮੀਕਲ ਐਕਸਪੋਰਟ ਭੀ ਵਧਿਆ ਹੈ। ਕੋਰੋਨਾ ਦੇ ਕਾਲਖੰਡ ਵਿੱਚ ਅਸੀਂ 150 ਤੋਂ ਜ਼ਿਆਦਾ ਦੇਸ਼ਾਂ ਨੂੰ ਵੈਕਸੀਨ ਅਤੇ ਦਵਾਈਆਂ ਸਪਲਾਈ ਕੀਤੀਆਂ- ਮੇਡ ਇਨ ਇੰਡੀਆ। ਸਾਡੇ ਆਯੁਸ਼ ਅਤੇ ਹਰਬਲ ਪ੍ਰੋਡਕਟ ਦਾ ਐਕਸਪੋਰਟ ਭੀ ਬਹੁਤ ਤੇਜ਼ ਗਤੀ ਨਾਲ ਵਧਿਆ ਹੈ ਅਤੇ ਵਧ ਰਿਹਾ ਹੈ। 

ਆਦਰਯੋਗ ਸਭਾਪਤੀ ਜੀ,

ਖਾਦੀ ਜੋ ਕਾਂਗਰਸ ਨੇ ਕੀਤੀ ਤਾਂ ਸਭ ਤੋਂ ਬੜਾ ਇੱਕ ਕੰਮ ਕਰਦੇ ਨਾ ਖਾਦੀ ਦੇ ਲਈ, ਤਾਂ ਭੀ ਮੈਨੂੰ ਲਗਦਾ ਕਿ ਹਾਂ ਇਹ ਆਜ਼ਾਦੀ ਦੇ ਅੰਦੋਲਨ ਦੇ ਲੋਕਾਂ ਤੋਂ ਕੁਝ ਪ੍ਰੇਰਣਾ ਅੱਗੇ ਵਧਾ ਰਹੇ ਹਨ, ਉਹ ਭੀ ਨਹੀਂ ਕੀਤਾ। ਖਾਦੀ ਅਤੇ ਵਿਲੇਜ ਇੰਡਸਟ੍ਰੀ ਦਾ ਵਰਨਓਵਰ ਪਹਿਲੀ ਵਾਰ ਡੇਢ ਲੱਖ ਕਰੋੜ ਤੋਂ ਜ਼ਿਆਦਾ ਦਾ ਹੋਇਆ ਹੈ। 10 ਸਾਲ ਵਿੱਚ ਇਸ ਦੀ ਪ੍ਰੋਡਕਸ਼ਨ ਭੀ ਚਾਰ ਗੁਣਾ ਹੋਈ ਹੈ। ਇਸ ਸਾਰੀ ਮੈਨੂਫੈਕਚਰਿੰਗ ਦਾ ਬਹੁਤ ਬੜਾ ਲਾਭ ਸਾਡੇ ਐੱਮਐੱਸਐੱਮਈ ਸੈਕਟਰ ਨੂੰ ਮਿਲਿਆ ਹੈ।ਇਸ ਨਾਲ ਦੇਸ਼ ਵਿੱਚ ਬੜੀ ਸੰਖਿਆ ਵਿੱਚ ਰੋਜ਼ਗਾਰ ਦੇ ਅਵਸਰ ਤਿਆਰ ਹੋਏ ਹਨ। 

ਆਦਰਯੋਗ ਸਭਾਪਤੀ ਜੀ,

ਅਸੀਂ ਸਾਰੇ ਜਨਤਾ ਦੇ ਪ੍ਰਤੀਨਿਧੀ ਹਾਂ। ਅਸੀਂ ਜਨਤਾ-ਜਨਾਰਦਨ ਦੇ ਸੇਵਕ ਹਾਂ, ਜਨਪ੍ਰਤੀਨਿਧੀ ਦੇ ਲਈ ਦੇਸ਼ ਅਤੇ ਸਮਾਜ ਦਾ ਮਿਸ਼ਨ ਹੀ ਸਭ ਕੁਝ ਹੁੰਦਾ ਹੈ ਅਤੇ ਸੇਵਾ ਵ੍ਰਤ (ਸੇਵਾ ਵਰਤ) (ਸੇਵਾ ਦਾ ਪ੍ਰਣ) ਲੈ ਕੇ ਹੀ ਜਨਪ੍ਰਤੀਨਿਧੀਆਂ ਦੇ ਲਈ ਕੰਮ ਕਰਨਾ ਉਨ੍ਹਾਂ ਦੀ ਜ਼ਿੰਮੇਦਾਰੀ ਹੁੰਦੀ ਹੈ।

ਆਦਰਯੋਗ ਸਭਾਪਤੀ ਜੀ,

ਦੇਸ਼ ਦੀ ਅਸੀਂ ਸਭ ਤੋਂ ਅਪੇਖਿਆ ਹੈ ਕਿ ਅਸੀਂ ਵਿਕਸਿਤ ਭਾਰਤ ਨੂੰ ਆਤਮਸਾਤ ਕਰਨ ਦੇ ਲਈ ਕੋਈ ਕਮੀ ਸਾਡੀ ਤਰਫ਼ੋਂ  ਨਹੀਂ ਰਹਿਣੀ ਚਾਹੀਦੀ। ਸਾਡੀ ਸਭ ਦੀ ਸਮੂਹਿਕ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ। ਇਹ ਦੇਸ਼ ਦਾ ਸੰਕਲਪ ਹੈ, ਇਹ ਕਿਸੇ ਸਰਕਾਰ ਦਾ ਸੰਕਲਪ ਨਹੀਂ ਹੈ, ਕਿਸੇ ਵਿਅਕਤੀ ਦਾ ਸੰਕਲਪ ਨਹੀਂ ਹੈ, 140 ਕਰੋੜ ਦੇਸ਼ਵਾਸੀਆਂ ਦਾ ਸੰਕਲਪ ਹੈ ਅਤੇ ਸਭਾਪਤੀ ਜੀ, ਮੇਰੇ ਸ਼ਬਦ ਲਿਖ ਕੇ ਰੱਖੋ, ਜੋ ਲੋਕ ਵਿਕਸਿਤ ਭਾਰਤ ਦੇ ਸੰਕਲਪ ਤੋਂ ਆਪਣਿਆਂ ਨੂੰ ਅਛੂਤਾ ਰੱਖਣਗੇ, ਦੇਸ਼ ਉਨ੍ਹਾਂ ਨੂੰ ਅਛੂਤਾ ਕਰ ਦੇਵੇਗਾ। ਹਰ ਕਿਸੇ ਨੂੰ ਜੋੜਨਾ ਪਵੇਗਾ, ਆਪ ਬਚ ਕੇ ਨਹੀਂ ਰਹਿ ਸਕਦੇ, ਕਿਉਂਕਿ ਭਾਰਤ ਦੀ ਮਿਡਲ ਕਲਾਸ, ਭਾਰਤ ਦਾ ਨੌਜਵਾਨ ਪੂਰੀ ਤਾਕਤ ਦੇ ਨਾਲ ਦੇਸ਼ ਨੂੰ ਅੱਗੇ ਵਧਾਉਣ ਵਿੱਚ ਜੁਟ ਚੁੱਕਿਆ ਹੈ।

ਆਦਰਯੋਗ ਸਭਾਪਤੀ ਜੀ,

ਜਦੋਂ ਪ੍ਰਗਤੀ ਦੇ ਰਾਹ ‘ਤੇ ਦੇਸ਼ ਚਲ ਪਿਆ ਹੈ। ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਦੇਸ਼ ਅਰਜਿਤ (ਪ੍ਰਾਪਤ) ਕਰ ਰਿਹਾ ਹੈ, ਤਦ ਸਾਡੀ ਸਭ ਦੀ ਭੂਮਿਕਾ ਬੜੀ ਮਹੱਤਵਪੂਰਨ ਹੈ। ਸਰਕਾਰਾਂ ਵਿੱਚ ਵਿਰੋਧ ਹੋਣਾ, ਲੋਕਤੰਤਰ ਦਾ ਸੁਭਾਅ ਹੈ। ਨੀਤੀਆਂ ਦਾ ਵਿਰੋਧ ਹੋਣਾ, ਲੋਕਤੰਤਰ ਦੀ ਜ਼ਿੰਮੇਦਾਰੀ ਭੀ ਹੈ, ਲੇਕਿਨ ਘੋਰ ਵਿਰੋਧਵਾਦ, ਘੋਰ ਨਿਰਾਸ਼ਾਵਾਦ ਅਤੇ ਆਪਣੀ ਲਕੀਰ ਲੰਬੀ ਨਹੀਂ ਕਰਨੀ, ਦੂਸਰੀ ਲਕੀਰ ਨੂੰ ਛੋਟਾ ਕਰਨ ਦੀਆਂ ਕੋਸ਼ਿਸ਼ਾਂ ਵਿਕਸਿਤ ਭਾਰਤ ਵਿੱਚ ਰੁਕਾਵਟ ਬਣ ਸਕਦੀਆਂ ਹਨ,ਸਾਨੂੰ ਉਨ੍ਹਾਂ ਤੋਂ ਮੁਕਤ ਹੋਣਾ ਹੋਵੇਗਾ ਅਤੇ ਸਾਨੂੰ ਆਤਮਮੰਥਨ ਭੀ ਕਰਨਾ ਹੋਵੇਗਾ, ਨਿਰੰਤਰ ਮੰਥਨ ਕਰਨਾ ਹੋਵੇਗਾ। ਮੈਨੂੰ ਭਰੋਸਾ ਹੈ ਕਿ ਸਦਨ ਵਿੱਚ ਜੋ ਚਰਚਾ ਹੋਈ ਹੈ, ਉਸ ਵਿੱਚੋਂ ਜੋ ਉੱਤਮ ਚੀਜ਼ਾਂ ਹਨ, ਉਸ ਨੂੰ ਲੈ ਕੇ ਅਸੀਂ ਅੱਗੇ ਵਧਾਂਗੇ ਅਤੇ ਸਾਡਾ ਮੰਥਨ ਜਾਰੀ ਰਹੇਗਾ, ਸਾਨੂੰ ਨਿਰੰਤਰ ਊਰਜਾ ਰਾਸ਼ਟਰਪਤੀ ਜੀ ਦੇ ਸੰਬੋਧਨ ਤੋਂ ਮਿਲਦੀ ਰਹੇਗੀ। ਇੱਕ ਵਾਰ ਫਿਰ ਰਾਸ਼ਟਰਪਤੀ ਜੀ ਦਾ ਮੈਂ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ ਅਤੇ ਸਾਰੇ ਮਾਣਯੋਗ ਸਾਂਸਦਾਂ ਦਾ ਭੀ ਆਭਾਰ ਵਿਅਕਤ ਕਰਦਾ ਹਾਂ। ਬਹੁਤ-ਬਹੁਤ ਧੰਨਵਾਦ!

*****

ਐੱਮਜੇਪੀਐੱਸ/ਐੱਸਟੀ/ਡੀਕੇ/ਆਰਕੇ/ਏਵੀ