Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਜ ਸਭਾ ਵਿੱਚ ਨਾਰੀ ਸ਼ਕਤੀ ਵੰਦਨ ਅਧਿਨਿਯਮ ’ਤੇ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ (ਦਾ ਮੂਲ-ਪਾਠ)


ਮਾਣਯੋਗ ਚੇਅਰਮੈਨ ਜੀ,

ਦੋ ਦਿਨ ਤੋਂ ਅਤਿਅੰਤ ਮਹੱਤਵਪੂਰਨ ਇਸ ਬਿਲ ‘ਤੇ ਵਿਸਤਾਰ ਨਾਲ ਚਰਚਾ ਹੋ ਰਹੀ ਹੈ। ਕਰੀਬ 132 ਮਾਣਯੋਗ ਮੈਂਬਰਾਂ ਨੇ ਦੋਹਾਂ ਸਦਨਾਂ ਵਿੱਚ ਮਿਲ ਕੇ ਬਹੁਤ ਹੀ ਸਾਰਥਕ ਚਰਚਾ ਕੀਤੀ ਹੈ ਅਤੇ ਭਵਿੱਖ ਵੀ ਵਿੱਚ ਇਸ ਚਰਚਾ ਦੇ ਇੱਕ-ਇੱਕ ਸ਼ਬਦ ਆਉਣ ਵਾਲੀ ਸਾਡੀ ਯਾਤਰਾ ਵਿੱਚ ਸਾਡੇ ਸਭ ਦੇ ਕੰਮ ਆਉਣ ਵਾਲਾ ਹੈ ਅਤੇ ਇਸ ਲਈ ਹਰ ਗੱਲ ਦਾ ਆਪਣਾ ਇੱਕ ਮਹੱਤਵ ਹੈ, ਮੁੱਲ ਹੈ। ਮੇਰੇ ਸਾਰੇ ਮਾਣਯੋਗ ਸਾਂਸਦਾਂ ਨੇ ਆਪਣੀ ਗੱਲ ਦੇ ਸ਼ੁਰੂ ਵਿੱਚ ਤਾਂ ਪਹਿਲਾਂ ਹੀ ਕਿਹਾ ਹੈ ਕਿ ਅਸੀਂ ਇਸ ਦਾ ਸਮਰਥਨ ਕਰਦੇ ਹਾਂ ਅਤੇ ਇਸ ਦੇ ਲਈ ਮੈਂ ਸਭ ਦਾ ਹਿਰਦੈ ਤੋਂ ਅਭਿਨੰਦਨ ਕਰਦਾ ਹਾਂ, ਹਿਰਦੈ ਤੋਂ ਆਭਾਰ ਵਿਅਕਤ ਕਰਦਾ ਹਾਂ। ਇਹ ਜੋ ਸਿਪਰਿਟ ਪੈਦਾ ਹੋਈ ਹੈ, ਇਹ ਸਿਪਰਿਟ ਦੇਸ਼ ਦੇ ਜਨ-ਜਨ ਵਿੱਚ ਇੱਕ ਨਵਾਂ ਆਤਮਵਿਸ਼ਵਾਸ ਪੈਦਾ ਕਰੇਗਾ ਅਤੇ ਅਸੀਂ ਸਾਰੇ ਮਾਣਯੋਗ ਸਾਂਸਦਾਂ ਨੇ ਅਤੇ ਸਾਰੀਆਂ ਰਾਜਨੀਤਕ ਪਾਰਟੀਆਂ ਨੇ ਇੱਕ ਬਹੁਤ ਵੱਡੀ ਅਹਿਮ ਭੂਮਿਕਾ ਨਿਭਾਈ ਹੈ। ਨਾਰੀ ਸ਼ਕਤੀ ਨੂੰ ਇੱਕ ਵਿਸ਼ੇਸ਼ ਸਨਮਾਨ, ਸਿਰਫ਼ ਬਿਲ ਪਾਸ ਹੋਣ ਨਾਲ ਮਿਲ ਰਿਹਾ ਹੈ, ਅਜਿਹਾ ਨਹੀਂ ਹੈ। ਇਸ ਬਿਲ ਦੇ ਪ੍ਰਤੀ ਦੇਸ਼ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੀ ਸਕਾਰਾਤਮਕ ਸੋਚ ਹੋਣਾ, ਇਹ ਸਾਡੇ ਦੇਸ਼ ਦੀ ਨਾਰੀ ਸ਼ਕਤੀ ਨੂੰ ਇੱਕ ਨਵੀਂ ਊਰਜਾ ਦੇਣ ਵਾਲੀ ਹੈ। ਇਹ ਇੱਕ ਨਵਾਂ ਵਿਸ਼ਵਾਸ ਦੇ ਨਾਲ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਦੇਣ ਵਿੱਚ ਅਗਵਾਈ ਦੇ ਨਾਲ ਅੱਗੇ ਆਏਗੀ, ਇਹ ਆਪਣੇ ਆਪ ਵਿੱਚ ਵੀ ਸਾਡੇ ਉੱਜਵਲ ਭਵਿੱਖ ਦੀ ਗਰੰਟੀ ਬਣਨ ਵਾਲੀ ਹੈ।

ਮਾਣਯੋਗ ਚੇਅਰਮੈਨ ਜੀ.

ਮੈਂ ਇਸ ਸਦਨ ਦਾ ਸਮਾਂ ਜ਼ਿਆਦਾ ਲੈਂਦਾ ਨਹੀਂ ਹੈ। ਮੈਂ ਸਿਰਫ਼ ਜੋ ਭਾਵਨਾ ਤੁਸੀਂ ਵਿਅਕਤ ਕੀਤੀ ਹੈ, ਉਸ ਦੇ ਲਈ ਆਭਾਰ ਵਿਅਕਤ ਕਰਦਾ ਹਾਂ ਅਤੇ ਜਦੋਂ ਮਤਦਾਨ ਹੋਵੇਗਾ ਤਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਤਾਕੀਦ ਹੈ ਕਿ ਇਹ ਉੱਚ ਸਦਨ ਹੈ, ਚਰਚਾ ਵੀ ਉੱਤਮ ਕਰਨ ਦਾ ਪ੍ਰਯਾਸ ਹੋਇਆ ਅਤੇ ਅਤੇ ਮਤਦਾਨ ਵੀ ਸਰਬਸੰਮਤੀ ਨਾਲ ਕਰਕੇ ਅਸੀਂ ਦੇਸ਼ ਨੂੰ ਇੱਕ ਨਵਾਂ ਵਿਸ਼ਵਾਸ ਦੇਈਏ। ਇਸੇ ਉਮੀਦ ਦੇ ਨਾਲ ਮੈਂ ਫਿਰ ਇੱਕ ਵਾਰ ਸਭ ਦਾ ਹਿਰਦੈ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ।

 

 

***

ਡੀਐੱਸ/ਐੱਲਪੀ/ਏਕੇ