Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਜਸਥਾਨ ਵਿੱਚ ਵੱਖ-ਵੱਖ ਮੁੱਖ ਹਾਈਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਰਾਜਸਥਾਨ ਵਿੱਚ ਵੱਖ-ਵੱਖ ਮੁੱਖ ਹਾਈਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਰਾਜਸਥਾਨ ਵਿੱਚ ਵੱਖ-ਵੱਖ ਮੁੱਖ ਹਾਈਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਅਤੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਤੁਸੀਂ ਸਾਰੇ ਐਨੀ ਵਿਸ਼ਾਲ ਸੰਖਿਆ ਵਿੱਚ ਸਾਨੂੰ ਸਾਰਿਆਂ ਨੂੰ ਆਸ਼ੀਰਵਾਦ ਦੇਣ ਲਈ ਆਏ, ਮੈਂ ਇਸ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ ਬਹੁਤ ਆਭਾਰ ਪ੍ਰਗਟ ਕਰਦਾ ਹਾਂ। ਪਿਛਲੇ ਦਿਨਾਂ ਵਿੱਚ ਹੜ੍ਹ ਦੇ ਕਾਰਨ ਦੇਸ਼ ਦੇ ਕੁਝ ਭਾਗਾਂ ਵਿੱਚ ਕਾਫ਼ੀ ਮੁਸੀਬਤ ਆਈ। ਕਈ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਕਿਸਾਨਾਂ ਨੂੰ ਵੀ ਕਾਫ਼ੀ ਨੁਕਸਾਨ ਹੋਇਆ। ਰਾਜਸਥਾਨ ਵਿੱਚ ਵੀ ਕਈ ਸਥਾਨਾਂ ‘ਤੇ ਸੰਕਟ ਆਇਆ। ਰਾਜ ਸਰਕਾਰ ਨੇ ਆਪਣੀ ਇੱਕ ਰਿਪੋਰਟ ਭਾਰਤ ਸਰਕਾਰ ਨੂੰ ਭੇਜੀ ਹੈ। ਭਾਰਤ ਸਰਕਾਰ ਦੀ ਤਰਫ਼ ਤੋਂ ਵੀ ਇੱਕ ਉੱਚ ਪੱਧਰੀ ਕਮੇਟੀ ਰਾਜਸਥਾਨ ਦਾ ਦੌਰਾ ਕਰ ਚੁੱਕੀ ਹੈ। ਮੈਂ ਰਾਜਸਥਾਨ ਤੋਂ ਬਾਅਦ ਪੀੜਤ ਭਾਈਆਂ ਭੈਣਾਂ ਨੂੰ, ਕਿਸਾਨਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸੰਕਟ ਦੀ ਘੜੀ ਵਿੱਚ ਭਾਰਤ ਸਰਕਾਰ ਪੂਰੀ ਤਰ੍ਹਾਂ ਤੁਹਾਡੇ ਨਾਲ ਖੜ੍ਹੀ ਰਹੇਗੀ ਅਤੇ ਇਸ ਸੰਕਟ ਤੋਂ ਬਾਹਰ ਨਿਕਲ ਕੇ ਇੱਕ ਨਵੇਂ ਵਿਸ਼ਵਾਸ ਨਾਲ ਅਸੀਂ ਅੱਗੇ ਵਧੀਏ, ਇਸ ਲਈ ਮਿਲ ਜੁਲ ਕੇ ਭਰਪੂਰ ਕੋਸ਼ਿਸ਼ ਵੀ ਕਰਾਂਗੇ। ਅੱਜ ਇੱਕ ਹੀ ਪ੍ਰੋਗਰਾਮ ਵਿੱਚ ਪੰਦਰਾਂ ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਲਾਗਤ ਵਾਲੇ ਵਿਕਾਸ ਦੇ ਕੰਮਾਂ ਦਾ ਨੀਂਹ ਪੱਥਰ ਰੱਖਣਾ ਜਾਂ ਉਦਘਾਟਨ ਹੋਣਾ, ਇਹ ਆਪਣੇ ਆਪ ਵਿੱਚ ਰਾਜਸਥਾਨ ਦੇ ਲਈ ਇੱਕ ਇਤਿਹਾਸਕ ਅਦਭੁੱਤ ਘਟਨਾ ਹੈ-ਯੋਜਨਾਵਾਂ ਦਾ ਐਲਾਨ ਕਰਨਾ। ਚੋਣ ਦੇ ਸਮੇਂ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਨਾ, ਅਖ਼ਬਾਰਾਂ ਵਿੱਚ ਬਹੁਤ ਵੱਡੀ ਹੈੱਡਲਾਈਨ ਛਪ ਜਾਣਾ। ਤੁਸੀਂ ਵੀ ਭਲੇ ਅਸੀਂ ਵੀ ਭਲੇ। ਮਾਲਾ ਦਿਓ ਤੁਹਾਨੂੰ ਪਾਵਾਂ, ਮਾਲਾ ਦਿਓ ਤੁਹਾਨੂੰ ਪਾਵਾਂ। ਇਹ ਸਾਰੇ ਖੇਡ ਦੇਸ਼ ਭਲੀਭਾਂਤ ਦੇਖਦਾ ਆਇਆ ਹੈ, ਸਾਲਾਂ ਤੋਂ ਇਹੀ ਚਲਿਆ ਆਇਆ ਹੈ, ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹੀ ਹੈ, ਇਨ੍ਹਾਂ ਪੁਰਾਣੀਆਂ ਬੁਰਾਈਆਂ ਨੂੰ ਖਤਮ ਕਰਨ ਵਿੱਚ ਐਨੀ ਤਾਕਤ ਲਗਦੀ ਹੈ ਜਿਸਦੀ ਤੁਸੀਂ ਕਲਪਨਾ ਨਹੀਂ ਕਰ ਸਕਦੇ। ਅਜਿਹੇ ਹਾਲਾਤ ਛੱਡ ਕੇ ਗਏ ਹਨ। ਸਾਰੀ ਵਿਵਸਥਾ ਇਸ ਪ੍ਰਕਾਰ ਚਰਮਰਾ ਗਈ ਹੈ, ਬੁਰਾਈਆਂ ਐਨੀਆਂ ਪ੍ਰਵੇਸ਼ ਕਰ ਚੁੱਕੀਆਂ ਹਨ, ਜੇਕਰ ਕੋਈ ਸਿੱਧਾ ਸਾਦਾ ਇਨਸਾਨ ਹੁੰਦਾ ਤਾਂ ਸ਼ਾਇਦ ਉਸ ਨੂੰ ਦੇਖਦੇ ਹੀ ਡਰ ਜਾਂਦਾ, ਪਰ ਅਸੀਂ ਜ਼ਰਾ ਅਲੱਗ ਮਿੱਟੀ ਦੇ ਬਣੇ ਹੋਏ ਹਾਂ, ਚੁਣੌਤੀਆਂ ਨੂੰ ਚੁਣਨ ਦੀ ਵੀ ਆਦਤ ਹੈ ਅਤੇ ਚੁਣੌਤੀਆਂ ਨੂੰ ਚੁਣੌਤੀ ਦੇਣ ਦੀ ਵੀ ਆਦਤ ਹੈ ਅਤੇ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਰਸਤੇ ਲੱਭਦੇ ਹੋਏ ਮੰਜ਼ਿਲ ਦੀ ਤਰਫ਼ ਦੇਸ਼ ਨੂੰ ਲੈ ਜਾਣ ਲਈ ਵੀ ਜਾਨ ਨਾਲ ਜੁਟਣ ਦਾ ਮਾਦਾ ਵੀ ਰੱਖਦੇ ਹਾਂ। ਹੁਣੇ ਨਿਤਿਨ ਜੀ ਵਰਨਣ ਕਰ ਰਹੇ ਸੀ ਚੰਚਲ ਦੇ ਉਸ ਬ੍ਰਿਜ ਦਾ 2006 ਤੋਂ 2017 ਤੱਕ 11 ਸਾਲ ਅਤੇ ਬਜਟ ਕਿੰਨਾ 300 ਕਰੋੜ ਤੋਂ ਵੀ ਘੱਟ। ਸਰਕਾਰ ਵਿੱਚ ਫਰਕ ਕੀ ਹੁੰਦਾ ਹੈ? ਕੰਮ ਕਰਨ ਵਾਲੀ ਸਰਕਾਰ ਕਿਸ ਨੂੰ ਕਹਿੰਦੇ ਹਨ? ਇਹ ਸਮਝਣ ਲਈ ਇਹ ਘਟਨਾ ਕਾਫ਼ੀ ਹੈ। ਇੱਕ ਛੋਟਾ ਜਿਹਾ ਬ੍ਰਿਜ, 300 ਕਰੋੜ ਰੁਪਏ ਦੀ ਲਾਗਤ ਦਾ ਬ੍ਰਿਜ ਸਾਲ-ਡੇਢ ਸਾਲ ਵਿੱਚ ਬਣ ਜਾਏ, ਆਮ ਵਿਧੀ ਨਾਲ ਬਣਾਏ ਤਾਂ ਸਾਲ ਡੇਢ ਸਾਲ ਵਿੱਚ ਬਣ ਜਾਏ। 11 ਸਾਲ ਲੰਘ ਗਏ ਅਤੇ ਅੱਜ ਪੰਜ ਹਜ਼ਾਰ ਛੇ ਸੌ ਕਰੋੜ ਦੇ ਉਹ ਪ੍ਰੋਜੈਕਟ। ਜ਼ਰਾ ਪੱਤਰਕਾਰ ਮਿੱਤਰ ਹਿਸਾਬ ਦੇਖਣ ਤਾਂ ਦਿਮਾਗ ਵਿੱਚ 300 ਕਰੋੜ ਦਾ ਪ੍ਰੋਜੈਕਟ 11 ਸਾਲ ਪੰਜ ਹਜ਼ਾਰ ਛੇ ਕਰੋੜ ਤੋਂ ਘੱਟ। 2014 ਵਿੱਚ ਦਿੱਲੀ ਵਿੱਚ ਸਾਡੀ ਸਰਕਾਰ ਬਣਨ ਤੋਂ ਬਾਅਦ ਵਿਚਾਰ ਆਇਆ, ਯੋਜਨਾ ਸ਼ੁਰੂ ਹੋਈ, ਪ੍ਰੋਗਰਾਮ ਬਣਿਆ ਅਤੇ ਅੱਜ ਤਿੰਨ ਸਾਲ ਦੇ ਅੰਦਰ ਅੰਦਰ ਪੰਜ ਹਜ਼ਾਰ ਛੇ ਕਰੋੜ ਦੇ ਕੰਮਾਂ ਦਾ ਉਦਘਾਟਨ ਹੋ ਰਿਹਾ ਹੈ। ਅਸੀਂ ਉਸ ਸੱਭਿਆਚਾਰ ਨੂੰ ਲੈਣ ਦੀ ਕੋਸ਼ਿਸ਼ ਕੀਤੀ ਹੈ ਜਿਸ ਕੰਮ ਦੀ ਅਸੀਂ ਸ਼ੁਰੂਆਤ ਕਰਾਂਗੇ, ਉਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਅਸੀਂ ਹੀ ਕਰਾਂਗੇ ਅਤੇ ਜਦੋਂ ਕੋਈ ਯੋਜਨਾ ਰੁਕ ਜਾਂਦੀ ਹੈ, ਇੱਕ ਅੱਧੀ ਚੋਣ ਵਿੱਚ ਰਾਜਨੀਤਕ ਲਾਭ ਤਾਂ ਸ਼ਾਇਦ ਮਿਲ ਜਾਂਦਾ ਹੋਏਗਾ। ਪੱਥਰ ਗੱਡ ਦਿੱਤਾ, ਫੁੱਲ ਮਾਲਾ ਪਹਿਨ ਲਈ, ਫੋਟੋ ਖਿਚਵਾ ਲਈ, ਅਖ਼ਬਾਰ ਵਿੱਚ ਛਪਵਾ ਦਿੱਤੀ। ਇੱਕ ਅੱਧੀ ਵਾਰ ਚੋਣ ਤਾਂ ਨਿਕਲ ਜਾਏਗੀ। ਕੰਮ ਨਾ ਹੋਣ ਦੇ ਕਾਰਨ ਜੋ ਨੁਕਸਾਨ ਹੋਇਆ ਹੈ, ਉਹ ਅਲੱਗ। ਕੰਮ ਅਟਕਣ ਕਾਰਨ ਜੋ ਨੁਕਸਾਨ ਹੋਇਆ ਹੈ ਉਹ ਅਲੱਗ। ਅਤੇ ਦੇਸ਼ ਦਾ ਪੂਰਾ ਅਰਥਤੰਤਰ ਇੱਕ ਟੋਏ ਵਿੱਚ ਪਈਆਂ ਹੋਈਆਂ ਇਹ ਯੋਜਨਾਵਾਂ ਖਾ ਜਾਂਦੀਆਂ ਹਨ। ਅਜਿਹੇ ਟੋਏ ਵਿੱਚ ਪਈਆਂ ਐਨੀਆਂ ਯੋਜਨਾਵਾਂ ਨੂੰ ਮੇਰੀ ਬਾਹਰ ਕੱਢਣ ਵਿੱਚ ਐਨੀ ਤਾਕਤ ਲੱਗ ਰਹੀ ਹੈ ਜਿਵੇਂ ਕਿ ਇਹ ਬ੍ਰਿਜ ਤੁਸੀਂ ਦੇਖਿਆ ਬੰਦ ਪਿਆ ਸੀ ਕੰਮ। ਕੋਈ ਕਚਹਿਰੀ ਵਿੱਚ ਉਲਝ ਰਿਹਾ ਸੀ। ਹਿੰਮਤ ਨਾਲ, ਇਮਾਨਦਾਰੀ ਨਾਲ ਫੈਸਲੇ ਲੈਂਦੇ ਹਨ, ਫੈਸਲੇ ਕਰਦੇ ਹਾਂ ਤਾਂ ਨਤੀਜਾ ਵੀ ਮਿਲਦਾ ਹੈ। ਅਤੇ ਅੱਜ ਉਹ ਨਤੀਜੇ ਤੁਹਾਡੇ ਸਾਹਮਣੇ ਹਨ, ਆਉਣ ਵਾਲੇ ਦਿਨਾਂ ਵਿੱਚ ਨੌ ਹਜ਼ਾਰ ਕਰੋੜ ਤੋਂ ਵੀ ਜ਼ਿਆਦਾ ਦੇ ਨਵੇਂ ਕੰਮ ਇਕੱਲੇ ਰਾਜਸਥਾਨ ਵਿੱਚ ਹੋਣਗੇ। ਇਨ੍ਹਾਂ ਵਿੱਚ ਪ੍ਰਮੁੱਖਤਾ ਰੋਡ ਸੈਕਟਰ ਦੇ ਕੰਮ ਹਨ, ਕਿਧਰੇ ਰੋਡ ਦੀ ਚੌੜਾਈ, ਕਿਧਰੇ ਨਵਾਂ ਪੁਲ, ਕਿਧਰੇ ਨਵੀਂ ਰੋਡ, ਕਿਧਰੇ ਰੋਡ ਦਾ ਆਧੁਨਿਕੀਕਰਨ। ਇਕੱਲੇ ਨੌ ਹਜ਼ਾਰ ਕਰੋੜ ਤੋਂ ਜ਼ਿਆਦਾ ਰੁਪਏ ਦੇ ਕੰਮ ਨੂੰ ਸ਼ੁਰੂ ਕਰਨਾ। ਜੇਕਰ ਇਹੀ ਕੰਮ 500 ਕਰੋੜ ਦੇ ਅੱਜ ਕਰਦੇ, 500 ਕਰੋੜ ਦੇ ਪੰਜ ਦਿਨ ਬਾਅਦ ਕਰਦੇ, ਫਿਰ 500 ਕਰੋੜ ਦੇ ਇੱਕ ਮਹੀਨੇ ਬਾਅਦ ਕਰਦੇ, ਤਾਂ ਰਾਜਸਥਾਨ ਦੀ ਅਗਲੀ ਚੋਣ ਤੱਕ ਅਸੀਂ ਰਾਜਨੀਤੀ ਦੀਆਂ ਰੋਟੀਆਂ ਸੇਕਦੇ ਰਹਿੰਦੇ, ਪਰ ਉਹ ਰਸਤਾ ਸਾਨੂੰ ਮਨਜ਼ੂਰ ਨਹੀਂ ਹੈ। ਸਾਨੂੰ ਕੰਮ ਕਰਨਾ ਹੈ, ਸਮਾਂ ਸੀਮਾ ਵਿੱਚ ਕੰਮ ਕਰਨਾ ਹੈ ਅਤੇ ਇਸ ਲਈ ਇਕੱਠੇ ਯੋਜਨਾ ਬਣਾ ਕੇ, ਨੌ ਹਜ਼ਾਰ ਕਰੋੜ ਰੁਪਇਆਂ ਨਾਲ ਜ਼ਿਆਦਾ ਲਾਗਤ ਨਾਲ ਨਵੇਂ ਕੰਮਾਂ ਦੀ ਅੱਜ ਸ਼ੁਰੂਆਤ ਹੋ ਰਹੀ ਹੈ। ਅਤੇ ਜਦੋਂ ਐਨੀ ਵੱਡੀ ਜ਼ਿੰਮੇਵਾਰੀ ਨਾਲ ਪ੍ਰੋਗਰਾਮਾਂ ਦੀ ਗੱਲ ਕਰਦੇ ਹਾਂ ਤਾਂ ਪੂਰਾ ਕਰਨ ਦੇ ਸੰਕਲਪ ਦੇ ਨਾਲ ਕਰਦੇ ਹਾਂ। ਅਤੇ ਮੈਂ ਰਾਜਸਥਾਨ ਦੀ ਧਰਤੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਹ ਕਰਕੇ ਰਹਾਂਗੇ ਅਤੇ ਰਾਜਸਥਾਨ ਦੀ ਕਾਇਆ ਪਲਟ ਹੋ ਕੇ ਰਹੇਗੀ। ਦੇਸ਼ ਦੇ ਵਿਕਾਸ ਵਿੱਚ ਇਨਫਰਾਸਟਰਕਚਰ ਦਾ ਬਹੁਤ ਮਹੱਤਵ ਹੁੰਦਾ ਹੈ। ਇਹ ਜ਼ਿਆਦਾ ਲਾਗਤ ਵਾਲੇ ਹੁੰਦੇ ਹਨ, ਲੰਬਾ ਸਮਾਂ ਹੋਣ ਵਾਲੇ ਕੰਮ ਹੁੰਦੇ ਹਨ। ਰਾਜਨੀਤਕ ਦ੍ਰਿਸ਼ਟੀ ਨਾਲ ਲੋਕਾਂ ਦਾ ਸਬਰ ਵੀ ਖੋ ਜਾਂਦਾ ਹੈ ਅਤੇ ਇਸ ਲਈ ਸਰਕਾਰਾਂ, ਰਾਜਨੇਤਾ ਲੰਬੇ ਸਮੇਂ ਦੀਆਂ ਯੋਜਨਾਵਾਂ, ਲੰਬੇ ਸਮੇਂ ਦੇ ਵੱਡੇ ਕੰਮ, ਇਨ੍ਹਾਂ ਤੋਂ ਭੱਜਦੇ ਰਹਿੰਦੇ ਸਨ, ਪੁਰਾਣੇ ਜ਼ਮਾਨੇ ਵਿੱਚ। ਇਹ ਅਸੀਂ ਭਲੀਭਾਂਤ ਜਾਣਦੇ ਹਾਂ ਕਿ ਦੇਸ਼ ਨੂੰ ਜੇਕਰ ਨਵੀਆਂ ਉੱਚਾਈਆਂ ‘ਤੇ ਲੈ ਜਾਣਾ ਹੈ, ਤਾਂ ਸਾਨੂੰ ਆਪਣੀਆਂ ਵਿਵਸਥਾਵਾਂ ਨੂੰ ਵੀ ਆਧੁਨਿਕ ਬਣਾਉਣਾ ਪਏਗਾ। ਰੇਲ ਹੋਵੇ, ਰੋਡ ਹੋਵੇ, ਪਾਣੀ ਦੀ ਵਿਵਸਥਾ ਹੋਵੇ, ਬਿਜਲੀ ਦੀ ਵਿਵਸਥਾ ਹੋਵੇ, ਆਪਟੀਕਲ ਫਾਇਬਰ ਨੈੱਟਵਰਕ ਹੋਵੇ, ਵਾਟਰ ਵੇਜ਼ ਹੋਣ, ਕੋਸਟਲ ਕਨੈਕਟੀਵਿਟੀ ਦਾ ਰਸਤਾ ਹੋਵੇ, ਹਰ ਪ੍ਰਕਾਰ ਨਾਲ ਆਧੁਨਿਕ ਇਨਫਰਾਸਟਰਕਚਰ ਲਈ ਹੁਣ ਦੇਰੀ ਕਰਨਾ ਭਾਰਤ ਲਈ ਫਾਇਦੇਮੰਦ ਨਹੀਂ ਹੋਏਗਾ। ਅਤੇ ਇੱਕ ਵਾਰ ਇਸ ਪ੍ਰਕਾਰ ਦੀ ਆਧੁਨਿਕ ਵਿਵਸਥਾ ਇਹ ਵਿਕਸਤ ਹੁੰਦੀ ਹੈ ਤਾਂ ਸਿਰਫ਼ ਜ਼ਮੀਨ ‘ਤੇ ਇੱਕ ਵੱਡੀ ਕਾਲੀ ਲੰਬੀ ਲਕੀਰ ਦਿਖਦੀ ਹੈ ਅਜਿਹਾ ਨਹੀਂ ਹੈ। ਉਹ ਲੰਬੀ ਕਾਲੀ ਪੱਟੀ ਜੋ ਰੋਡ ਹੈ, ਉਹ ਕਾਲੇ ਰੰਗ ਵਾਲੀ ਰੋਡ ਤੁਹਾਡੇ ਜੀਵਨ ਵਿੱਚ ਰੌਸ਼ਨੀ ਭਰਨ ਦਾ ਕੰਮ ਕਰ ਦਿੰਦੀ ਹੈ। ਤੁਸੀਂ ਵਿਚਾਰ ਕਰੋ ਕਿ ਨੌ ਹਜ਼ਾਰ ਕਰੋੜ ਰੁਪਇਆਂ ਦੀ ਲਾਗਤ ਤੋਂ ਬਣਨ ਵਾਲੀ ਰੋਡ ਨਾਲ ਕਿਸਾਨ ਨੂੰ ਕਿੰਨਾ ਫਾਇਦਾ ਹੋਏਗਾ। ਉਹ ਆਪਣੀ ਫਸਲ, ਆਪਣੇ ਫੱਲ ਫੁੱਲ, ਸਬਜ਼ੀ ਅਸਾਨੀ ਨਾਲ ਲੈ ਜਾ ਸਕਣਗੇ-ਜਦੋਂ ਅਟਲ ਬਿਹਾਰੀ ਵਾਜਪੇਈ ਜੀ ਨੇ ਗੋਲਡਨ ਚਤੁਸਕ ਬਣਾਇਆ ਤਾਂ ਸ਼ੁਰੂ ਵਿੱਚ ਲੋਕਾਂ ਨੂੰ ਲੱਗਦਾ ਸੀ, ਵਾਹ! ਕਿੰਨੀ ਵਧੀਆ ਰੋਡ ਬਣ ਗਈ! ਪਹਿਲਾਂ ਅਜਿਹੀ ਰੋਡ ਨਹੀਂ ਸੀ। ਆਨੰਦ ਆਉਂਦਾ ਸੀ, ਗੱਡੀ ਤੇਜ਼ ਚਲਦੀ ਸੀ। ਗੱਲ ਉੱਥੇ ਨਹੀਂ ਹੋ ਸਕਦੀ ਸੀ। ਮੈਨੂੰ ਪੂਰਾ ਯਾਦ ਹੈ ਰਾਜਸਥਾਨ ਦੇ ਇਸ ਇਲਾਕੇ ਨਾਲ ਜੁੜਿਆ ਹੋਇਆ ਗੁਜਰਾਤ ਦਾ ਹਿੱਸਾ ਚਾਹੇ ਸਾਬਰਕਾਂਠਾ ਹੋਵੇ, ਚਾਹੇ ਅਹਿਮਦਾਬਾਦ ਜ਼ਿਲ੍ਹੇ ਦੇ ਕੁਝ ਕਿਸਾਨ ਉਹ ਤਾਂ ਫਲ਼, ਫੁੱਲ, ਸਬਜ਼ੀ ਅਤੇ ਦੁੱਧ ਇਹ ਚੰਗੀ ਰੋਡ ਬਣਨ ਦੇ ਕਾਰਨ, ਇੱਕ ਦਿਨ ਵਿੱਚ ਦਿੱਲੀ ਦੇ ਬਜ਼ਾਰ ਵਿੱਚ ਜਾ ਕੇ ਵਿਕਦੇ ਸਨ। ਅਤੇ ਉੱਥੋਂ ਦੇ ਕਿਸਾਨ ਦੀ ਆਮਦਨ ਵਿੱਚ ਮਹੱਤਵਪੂਰਨ ਤਬਦੀਲੀ ਆਈ ਹੈ। ਇੱਕ ਵਾਰ ਚੰਗੀ ਰੋਡ ਬਣ ਜਾਵੇ ਤਾਂ ਮੇਰਾ ਕਿਸਾਨ ਜਿਸ ਨੂੰ ਆਪਣੀ ਫਸਲ ਸ਼ਹਿਰ ਤੱਕ ਲੈ ਜਾਣ ਵਿੱਚ ਮੁਸ਼ਕਿਲ ਹੁੰਦੀ ਹੈ ਫੱਲ-ਫੁੱਲ, ਸਬਜ਼ੀ ਦੁੱਧ ਦੋ -ਦੋ ਦਿਨ ਅਗਰ ਦੇਰ ਹੋ ਜਾਂਦੀ ਹੈ ਤਾਂ ਇਸ ਦਾ 20 ਤੋਂ 30 ਫੀਸਦੀ ਤਬਾਹ ਹੋ ਜਾਂਦਾ ਹੈ। ਖਰੀਦਦਾਰ ਲੈਣ ਨੂੰ ਤਿਆਰ ਨਹੀਂ ਹੁੰਦਾ ਹੈ। ਜਦੋਂ ਚੰਗੀ ਰੋਡ ਦਾ ਨੈੱਟਵਰਕ ਬਣਦਾ ਹੈ ਤਾਂ ਦੇਸ਼ ਦੀ ਅਰਥਵਿਵਸਥਾ ਵਿੱਚ ਵੀ ਗਤੀ ਆਉਂਦੀ ਹੈ। ਦੂਰ ਦਰਾਜ ਪਿੰਡਾਂ ਵਿੱਚ ਬੈਠੇ ਕਿਸਾਨਾਂ ਨੂੰ ਆਪਣੇ ਪਸੰਦੀਦਾ ਬਜ਼ਾਰ ਵਿੱਚ ਪਹੁੰਚਣ ਲਈ ਇੱਕ ਅਵਸਰ ਮਿਲਦਾ ਹੈ ਜਦੋਂ ਰੋਡ ਬਣ ਜਾਂਦੀ ਹੈ ਬੁਨਿਆਦੀ ਢਾਂਚਾ ਬਣ ਜਾਂਦਾ ਹੈ। ਪਿੰਡ ਦੀ ਗਰੀਬ ਮਾਂ ਪ੍ਰਸੂਤਾ ਤੋਂ ਪੀੜਤ ਹੈ, ਦਵਾਖਾਨਾ ਦੂਰ ਹੈ, 25-30 ਕਿਲੋਮੀਟਰ ਦੂਰ ਜਾਣਾ ਹੈ, ਜੇਕਰ ਚੰਗੀ ਰੋਡ ਹੈ ਤਾਂ ਮਾਂ ਅਤੇ ਬੱਚੇ ਦੀ ਜ਼ਿੰਦਗੀ ਬਚ ਜਾਂਦੀ ਹੈ। ਪਰ ਜੇਕਰ ਰੋਡ ਠੀਕ ਨਹੀਂ ਹੈ ਤਾਂ ਉਸ ਮਾਂ ਨੂੰ ਜ਼ਿੰਦਗੀ ਤੋਂ ਹੱਥ ਧੋਣੇ ਪੈਂਦੇ ਹਨ-ਰੋਡ ਨਾਲ ਇਹ ਕੰਮ ਹੁੰਦਾ ਹੈ। ਰਾਜਸਥਾਨ ਵਿੱਚ ਤਾਂ ਰਾਜਸਥਾਨ ਦੀ ਰੋਡ ਤਾਂ ਪੈਸੇ ਉਗਲਣ ਦੀ ਰੱਖਦੀ ਹੈ-ਪੈਸੇ ਉਗਲਣ ਦੀ। ਸ਼ਾਇਦ ਹਿੰਦੁਸਤਾਨ ਦੇ ਹੋਰ ਭਾਗਾਂ ਨੂੰ ਰੋਡ ਤੋਂ ਜਿੰਨਾ ਫਾਇਦਾ ਮਿਲਦਾ ਹੈ, ਉਸਤੋਂ ਪੰਜ ਗੁਣਾ ਲਾਭ ਰਾਜਸਥਾਨ ਨੂੰ ਮਿਲਦਾ ਹੈ ਕਿਉਂਕਿ ਰਾਜਸਥਾਨ ਵਿੱਚ ਦੂਰੀ ਬਹੁਤ ਹੈ। ਭੂ-ਭਾਗ ਬਹੁਤ ਵੱਡਾ ਹੈ ਅਤੇ ਰਾਜਸਥਾਨ ਦੇ ਜੀਵਨ ਵਿੱਚ ਸੈਰ ਸਪਾਟੇ (Tourism) ਦੀ ਬਹੁਤ ਵੱਡੀ ਤਾਕਤ ਹੈ। ਵਿਸ਼ਵ ਭਰ ਤੋਂ ਸੈਲਾਨੀ (Tourist) ਰਾਜਸਥਾਨ ਤੋਂ ਜਾਣੂੰ ਹਨ। ਦੁਨੀਆ ਭਰ ਦੇ ਸੈਲਾਨੀਆਂ ਦਾ ਪੁਸ਼ਕਰ ਦੇ ਮੇਲੇ ਵਿੱਚ ਆਉਣ ਦਾ ਮਨ ਕਰਦਾ ਹੈ, ਦੁਨੀਆ ਦੇ ਸੈਲਾਨੀਆਂ ਨੂੰ ਝੀਲ ਦੀ ਨਗਰੀ ਉਦੈਪੁਰ ਵਿੱਚ ਆ ਕੇ ਸਮਾਂ ਬਿਤਾਉਣ ਦਾ ਮਨ ਕਰਦਾ ਹੈ। ਦੁਨੀਆ ਭਰ ਦੇ ਸੈਲਾਨੀਆਂ (Tourist) ਨੂੰ ਜੈਸਲਮੇਰ ਦੇ ਕੋਲ ਮਰੂ ਭੂਮੀ ਵਿੱਚ ਜਾ ਕੇ ਇੱਕ ਨਵੀਂ ਜ਼ਿੰਦਗੀ ਦਾ ਅਹਿਸਾਸ ਕਰਨ ਦਾ ਮਨ ਕਰਦਾ ਹੈ। ਕਿਸੇ ਨੂੰ ਸ਼੍ਰੀਨਾਥ ਜਾਣਾ ਹੈ, ਕਿਸੇ ਨੂੰ ਅਕਲਿੰਗ ਜਾਣਾ, ਅਣਗਿਣਤ ਥਾਵਾਂ ਹਨ, ਰਾਜਸਥਾਨ ਦੇ ਹਰ ਕੋਨੇ ਵਿੱਚ ਸੈਰ ਸਪਾਟੇ (Tourism) ਨੂੰ ਆਕਰਸ਼ਿਤ ਕਰਨ ਦੀ-ਅੰਦਰੂਨੀ (Inherent) ਤਾਕਤ ਪਈ ਹੈ। ਇੱਕ ਅਜਿਹੀ ਚੁੰਬਕੀ ਸ਼ਕਤੀ (Magnetic Power) ਹੈ ਜੋ ਕਿ ਨਾ ਸਿਰਫ਼ ਹਿੰਦੁਸਤਾਨ ਦੇ ਕੋਨੇ ਕੋਨੇ ਵਿੱਚ ਦੁਨੀਆ ਭਰ ਦੇ ਯਾਤਰੀਆਂ ਨੂੰ ਖਿੱਚਣ ਦੀ ਤਾਕਤ ਰੱਖਦੀ ਹੈ। ਅਤੇ ਜਦੋਂ ਸੈਲਾਨੀ (Tourist) ਆਉਂਦਾ ਹੈ ਨਾ, ਉਹ ਜੇਬ ਖਾਲੀ ਕਰਨ ਲਈ ਆਉਂਦਾ ਹੈ ਅਤੇ ਇੱਥੋਂ ਦੇ ਲੋਕਾਂ ਦੀ ਜੇਬ ਭਰਨ ਲਈ ਆਉਂਦਾ ਹੈ। ਅਤੇ ਸੈਰ ਸਪਾਟਾ (Tourism) ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਘੱਟ ਤੋਂ ਘੱਟ ਪੂੰਜੀ ਨਿਵੇਸ਼ ਨਾਲ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਹਰ ਕੋਈ ਕਮਾਉਂਦਾ ਹੈ। ਫੁੱਲ ਵੇਚਣ ਵਾਲ ਕਮਾਏਗਾ, ਪ੍ਰਸਾਦ ਵੇਚਣ ਵਾਲਾ ਕਮਾਏਗਾ, ਪੂਜਾ ਦਾ ਸਮਾਨ ਵੇਚਣ ਵਾਲਾ ਕਮਾਏਗਾ, ਆਟੋ ਰਿਕਸ਼ਾ (Auto Rikshaw) ਵਾਲਾ ਕਮਾਏਗਾ, ਟੈਕਸੀ (Taxi) ਵਾਲਾ ਕਮਾਏਗਾ, ਗੈਸਟ ਹਾਊਸ ਵਾਲਾ ਕਮਾਏਗਾ, ਹੈਂਡੀਕਰਾਫਟ (Handicraft) ਵੇਚਣ ਵਾਲਾ ਕਮਾਏਗਾ, ਚਾਹ ਵੇਚਣ ਵਾਲਾ ਵੀ ਕਮਾਏਗਾ। ਇਹ ਤਾਕਤ ਜਿਸ ਰਾਜ ਵਿੱਚ ਹੈ, ਪਰ ਜੇਕਰ ਟਰੈਫਿਕ ਜਾਮ ਰਹਿੰਦਾ ਹੈ, ਰਸਤੇ ਟੁੱਟੇ ਫੁੱਟੇ ਹਨ, ਟੋਇਆਂ ਨਾਲ ਭਰੇ ਹੋਏ ਹਨ, ਕੋਈ ਢੁਕਵਾਂ ਸੰਕੇਤ (Proper signage) ਨਹੀਂ ਹੈ, ਕੋਈ ਪਾਰਕਿੰਗ (Parking) ਦੀ ਵਿਵਸਥਾ ਨਹੀਂ ਹੈ, ਸਹੀ ਨਾਲ ਜਗ੍ਹਾ-ਜਗ੍ਹਾ ‘ਤੇ ਪੈਟਰੋਲ ਪੰਪ ਦੀ ਸੁਵਿਧਾ ਨਹੀਂ ਹੈ ਤਾਂ ਸੈਲਾਨੀ (Tourist) ਇੱਕ ਅੱਧੀ ਵਾਰ ਤਾਂ ਆਏਗਾ, ਪਰ ਜਲਦੀ ਜਲਦੀ ਵਾਪਸ ਜਾਣ ਲਈ ਸੋਚਦਾ ਰਹੇਗਾ। ਇਹ 15000 ਕਰੋੜ ਰੁਪਏ ਦੇ ਪ੍ਰੋਜੈਕਟ ਸਿਰਫ਼ ਜ਼ਮੀਨ ‘ਤੇ ਰਸਤੇ ਨਹੀਂ ਬਣਾ ਰਹੇ ਹਨ। ਉਹ ਰਾਜਸਥਾਨ ਦੇ ਭਾਗ ਦੇ ਰਸਤੇ ਖੋਲ੍ਹ ਰਹੇ ਹਨ। ਇਹ ਮੈਂ ਸਾਫ਼ ਦੇਖ ਰਿਹਾ ਹਾਂ ਅਤੇ ਇਸ ਲਈ ਇਹ ਜੋ ਬੁਨਿਆਦੀ ਢਾਂਚਾ ਪ੍ਰੋਜੈਕਟ (Infrastructure Project) ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਭਾਰਤ ਸਰਕਾਰ ਇਸ ਦੇ ਪਿੱਛੇ ਪੂਰੀ ਤਰ੍ਹਾਂ ਖਰਚ ਕਰਨ ‘ਤੇ ਲੱਗੀ ਹੋਈ ਹੈ। ਇਸ ਲਈ ਕਿ ਹਿੰਦੁਸਤਾਨ ਵਿੱਚ ਬੁਨਿਆਦੀ ਢਾਂਚੇ (Infrastructure) ਨੂੰ ਇੱਕ ਆਧੁਨਿਕ ਸਥਾਨ ‘ਤੇ ਲੈ ਜਾਣਾ ਹੈ।

ਆਪਟੀਕਲ ਫਾਈਬਰ ਨੈੱਟਵਰਕ (Optical Fibre Network)-ਦੂਰ ਦਰਾਜ ਪਿੰਡਾਂ ਦੇ ਬੱਚਿਆਂ ਨੂੰ ਵਧੀਆ ਸਿੱਖਿਆ-ਕੁਆਲਿਟੀ ਐਜੂਕੇਸ਼ਨ) ਕਿਵੇਂ ਮਿਲੇ, ਦੂਰ ਦਰਾਜ ਦੇ ਗਰੀਬ ਦੇ ਬੱਚੇ ਨੂੰ ਵੀ ਜਿਵੇਂ ਸਿੱਖਿਆ ਉਦੇਪੁਰ ਦੇ ਚੰਗੇ ਤੋਂ ਚੰਗੇ ਸਕੂਲ ਵਿੱਚ ਮਿਲਦੀ ਹੋਵੇ, ਅਜਮੇਰ ਦੇ ਚੰਗੇ ਤੋਂ ਚੰਗੇ ਸਕੂਲ ਵਿੱਚ ਮਿਲਦੀ ਹੋਵੇ, ਉਸ ਪ੍ਰਕਾਰ ਦੀ ਸਿੱਖਿਆ ਦੂਰ ਦਰਾਜ ਬਾਂਸਵਾੜਾ ਦੇ ਜੰਗਲ ਵਿੱਚ ਰਹਿਣ ਵਾਲੇ ਮੇਰੇ ਆਦਿਵਾਸੀ ਭਾਈ ਨੂੰ ਕਿਵੇਂ ਮਿਲੇ। ਇਹ ਡਿਜੀਟਲ ਨੈੱਟਵਰਕ (Digital Network) ਰਾਹੀਂ ਆਪਟੀਕਲ ਫਾਈਬਰ ਨੈੱਟਵਰਕ (Optical Fibre Network) ਰਾਹੀਂ, ਲੰਬੀ ਦੂਰੀ ਸਿੱਖਿਆ (Long distance Education) ਰਾਹੀਂ, ਨਵੀਂ ਪੀੜ੍ਹੀ ਨੂੰ ਨਵੀਂ ਸਿੱਖਿਆ ਰਾਹੀਂ, ਨਵੀਂ ਟੈਕਨੋਲੋਜੀ ਜ਼ਰੀਏ ਸਿੱਖਿਆ ਰਾਹੀਂ ਸਿੱਖਿਆ ਦੇਣ ਦਾ ਇੱਕ ਵੱਡਾ ਅਭਿਆਨ। ਅਤੇ ਉਸੀ ਤਹਿਤ ਲੱਖਾਂ ਕਿਲੋਮੀਟਰ ਆਪਟੀਕਲ ਫਾਇਬਰ ਨੈੱਟਵਰਕ ਲਗਾਇਆ ਜਾ ਰਿਹਾ ਹੈ। ਹੁਣ ਇਹ ਆਪਟੀਕਲ ਫਾਇਬਰ ਨੈੱਟਵਰਕ (Optical Fibre Network) ਲੱਗਦਾ ਹੈ ਤਾਂ ਕਰੋੜਾਂ ਰੁਪਇਆਂ ਦੀ ਲਾਗਤ ਲਗਦੀ ਹੈ, ਅਰਬਾਂ, ਖਰਬਾਂ ਦੀ ਲਾਗਤ ਲਗਦੀ ਹੈ, ਪਰ ਉੱਥੋਂ ਜਿੱਥੋਂ ਗੁਜ਼ਰਦੀ ਹੈ, ਕਿਸੇ ਨੂੰ ਦਿਖਦਾ ਨਹੀਂ ਹੈ। ਪਰ ਇਸ ਵਿੱਚ ਮੇਰਾ ਕੀ? ਸਾਡੇ ਲਈ ਕੀ ਹੋ ਰਿਹਾ ਹੈ, ਧਿਆਨ ਵਿੱਚ ਹੀ ਨਹੀਂ ਆਉਂਦਾ ਹੈ। ਪਰ ਜਦੋਂ ਉਹ ਲੱਗ ਜਾਏਗੀ, ਬੱਚਿਆਂ ਦੀ ਪੜ੍ਹਾਈ ਦਾ ਕੰਮ ਹੁੰਦਾ ਹੋਏਗਾ, ਬਿਮਾਰ ਮਰੀਜ਼ਾਂ ਨੂੰ ਟੈਲੀਮੈਡੀਸਨ ਨਾਲ ਦਵਾਈਆਂ ਦੀ ਚੰਗੀ ਸੁਵਿਧਾ ਪ੍ਰਾਪਤ ਹੋ ਜਾਏਗੀ, ਉਸ ਦੇ ਉਪਚਾਰ ਦੇ ਰਸਤੇ ਤੈਅ ਹੋ ਜਾਣਗੇ, ਪਿੰਡ ਦੇ ਲੋਕਾਂ ਨੂੰ ਵੀ ਸ਼ਹਿਰ ਦੀਆਂ ਸੁਵਿਧਾਵਾਂ ਉਪਲੱਬਧ ਹੋ ਜਾਣਗੀਆਂ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਹਿੰਦੁਸਤਾਨ ਦੇ ਪਿੰਡ ਵਿੱਚ ਕਿੰਨੀ ਵੱਡੀ ਤਬਦੀਲੀ ਆਏਗੀ? ਅਸੀਂ ਉਸ ਬੁਨਿਆਦੀ ਢਾਂਚੇ (Infrastructure) ‘ਤੇ ਜ਼ੋਰ ਦਿੰਦੇ ਹੋਏ ਕੰਮ ਨੂੰ ਅੱਗੇ ਵਧਾ ਰਹੇ ਹਾਂ।

ਹੁਣੇ ਹੀ ਮੁੱਖ ਮੰਤਰੀ ਜੀ ਦੱਸ ਰਹੇ ਸਨ ਉੱਜਵਲਾ ਯੋਜਨਾ ਦੇ ਬਾਰੇ ਵਿੱਚ। ਲੱਖਾਂ ਦੀ ਸੰਖਿਆ ਵਿੱਚ ਗਰੀਬ ਮਾਂ-ਭੈਣਾਂ ਦੇ ਕੋਲ ਅੱਜ ਗੈਸ ਦਾ ਚੁੱਲ੍ਹਾ ਪਹੁੰਚ ਗਿਆ। ਇੱਕ ਮਾਂ ਜਦੋਂ ਲੱਕੜੀ ਦੇ ਚੁੱਲ੍ਹੇ ਨਾਲ ਧੂੰਏ ਵਿੱਚ ਖਾਣਾ ਪਕਾਉਂਦੀ ਹੈ ਤਾਂ 400 ਸਿਗਰਟ ਦਾ ਧੂੰਆਂ ਉਸ ਦੇ ਸਰੀਰ ਵਿੱਚ ਜਾਂਦਾ ਹੈ। ਉਨ੍ਹਾਂ ਮਾਵਾਂ-ਭੈਣਾਂ ਦੇ ਉਨ੍ਹਾਂ ਬੱਚਿਆਂ ਨੂੰ ਜੇ ਖੇਡਦੇ ਹਨ, ਉਨ੍ਹਾਂ ਦੀ ਸਿਹਤ ਦੀ ਕੌਣ ਚਿੰਤਾ ਕਰੇਗਾ? ਅਤੇ ਇੱਕ ਜ਼ਮਾਨਾ ਸੀ ਗੈਸ ਦਾ ਸਿਲੰਡਰ ਲੈਣ ਲਈ ਕਿੰਨੇ ਪਾਪੜ ਵੇਲਣੇ ਪੈਂਦੇ ਸਨ। ਕਿੰਨੀਆਂ ਮੁਸ਼ਕਲਾਂ ਸਨ, ਕਿੰਨੇ ਨੇਤਾਵਾਂ ਨਾਲ ਚਿੱਠੀ ਪੱਤਰ ਕਰਨਾ ਪੈਂਦਾ ਸੀ। ਇਹ ਅਜਿਹੀ ਸਰਕਾਰ ਹੈ ਜੋ ਗਰੀਬ ਦੇ ਘਰ ਜਾ ਕੇ ਉਸ ਨੂੰ ਗੈਸ ਦਾ ਚੁੱਲ੍ਹਾ ਦੇਣ ਦਾ ਅਭਿਆਨ ਚਲਾ ਰਹੀ ਹੈ ਅਤੇ ਲੱਖਾਂ ਪਰਿਵਾਰਾਂ ਨੂੰ ਦੇ ਚੁੱਕੀ ਹੈ।

ਪਹਿਲਾਂ ਰੋਡ ਬਣਦੀਆਂ ਸਨ, ਉਸ ਤੋਂ ਅੱਜ ਦੁੱਗਣੀਆਂ ਰੋਡ ਬਣ ਰਹੀਆਂ ਹਨ। ਪਹਿਲਾਂ ਰੇਲ ਬਣਦੀ ਸੀ, ਉਸ ਤੋਂ ਅੱਜ ਦੁੱਗਣੀਆਂ ਰੇਲਾਂ ਬਣ ਰਹੀਆਂ ਹਨ। ਚਾਹੇ ਪਾਣੀ ਪਹੁੰਚਾਉਣਾ ਹੋਵੇ, ਚਾਹੇ ਆਪਟੀਕਲ ਫਾਈਬਰ ਨੈੱਟਵਰਕ ਪਹੁੰਚਾਉਣਾ ਹੋਵੇ-ਅਸੀਂ ਗਤੀ ਵੀ ਵਧਾ ਦਿੱਤੀ ਹੈ, ਕੰਮ ਦਾ ਸਕੇਲ ਵਧਾ ਦਿੱਤਾ ਹੈ, ਸਕੋਪ ਵੀ ਵਧਾ ਦਿੱਤਾ ਹੈ ਅਤੇ ਸਕਿੱਲ ਵਿੱਚ ਵੀ ਅਸੀਂ ਸੁਧਾਰ ਕਰਕੇ ਚੀਜ਼ਾਂ ਨੂੰ ਆਧੁਨਿਕ ਬਣਾਉਣ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।

ਹੁਣੇ ਹੀ ਜੀਐੱਸਟੀ ਆਇਆ-ਸ਼ੁਰੂ ਵਿੱਚ ਲੋਕਾਂ ਨੂੰ ਲੱਗ ਰਿਹਾ ਸੀ, ਪਰ ਦੁਨੀਆ ਲਈ ਅਜੂਬਾ ਹੈ, ਸਵਾ ਸੌ ਕਰੋੜ ਦਾ ਇੰਨਾ ਵੱਡਾ ਦੇਸ਼-ਰਾਤੋ ਰਾਤ ਇੱਕ ਵਿਵਸਥਾ ਬਦਲ ਜਾਵੇ ਅਤੇ ਦੇਸ਼ ਦੇ ਸਵਾ ਸੌ ਕਰੋੜ ਨਾਗਰਿਕ ਨਵੀਂ ਵਿਵਸਥਾ ਨਾਲ ਆਪਣੇ ਆਪ ਨੂੰ ਅਡਜਟ (Adjust) ਕਰ ਲੈਣ। ਇਹ ਹਿੰਦੁਸਤਾਨ ਦੀ ਤਾਕਤ ਦੀ ਪਛਾਣ ਕਰਾਉਂਦਾ ਹੈ-ਦੋਸਤੋ। ਹਰ ਕਿਸੇ ਨੂੰ ਮਾਣ ਹੋਏਗਾ ਕਿ ਮੇਰੇ ਦੇਸ਼ ਦੇ ਅੰਦਰ ਪਿੰਡ ਵਿੱਚ ਵੀ ਬੈਠੇ ਛੋਟੇ ਵਪਾਰੀ ਨੂੰ ਵੀ ਟੈਕਨੋਲੋਜੀ (Technology) ਰਾਹੀਂ ਆਧੁਨਿਕ ਕਿਵੇਂ ਬਣਨਾ, ਉਸ ਦੇ ਮਨ ਵਿੱਚ ਇੱਕ ਇੱਛਾ ਜਾਗੀ ਹੈ ਅਤੇ ਮੈਂ ਚਾਹਾਂਗਾ, ਮੈਂ ਰਾਜਸਥਾਨ ਦੇ ਅਫ਼ਸਰਾਂ ਨੂੰ ਖਾਸ ਬੇਨਤੀ ਕਰਾਂਗਾ ਕਿ ਇੱਕ ਅਭਿਆਨ ਚਲਾਓ। 15 ਦਿਨ ਦਾ ਪਿੰਡ-ਪਿੰਡ ਹਰ ਵਪਾਰੀ ਛੋਟਾ ਹੋਵੇ ਤਾਂ ਵੀ 20 ਲੱਖ ਦੀ ਸੀਮਾ ਤੋਂ ਹੇਠ ਹੋਵੇ ਤਾਂ ਵੀ, 10 ਲੱਖ ਦੀ ਸੀਮਾ ਤੋਂ ਹੇਠ ਹੋਵੇ ਤਾਂ ਵੀ, ਉਸ ਨੂੰ ਵੀ ਜੀਐੱਸਟੀ ਨਾਲ ਜੋੜੋ ਤਾਂ ਕਿ ਇਸ ਜੀਐੱਸਟੀ ਦਾ ਲਾਭ ਉਸ ਗਰੀਬ ਵਪਾਰੀ ਨੂੰ ਵੀ ਮਿਲੇ ਅਤੇ ਛੋਟੇ ਵਪਾਰੀ ਨੂੰ ਵੀ ਮਿਲਣਾ ਚਾਹੀਦਾ ਹੈ। ਜੇਕਰ ਉਹ ਜੁੜੇਗਾ ਨਹੀਂ ਤਾਂ ਗੱਡੀ ਕਿਧਰੇ ਅਟਕ ਜਾਏਗੀ, ਉੱਥੇ ਹੀ ਰੁੱਕ ਜਾਏਗੀ, ਹੇਠ ਤੱਕ ਲਾਭ ਪਹੁੰਚੇਗਾ ਨਹੀਂ, ਇੱਕ ਅਭਿਆਨ ਦੇ ਸਵਰੂਪ ਵਿੱਚ ਕੰਮ ਉਠਾਉਣਾ ਚਾਹੀਦਾ ਹੈ। ਤੁਸੀਂ ਦੇਖਣਾ ਰਾਜਸਥਾਨ ਦੀ ਆਮਦਨ ਵਿੱਚ ਵੀ ਤੁਸੀਂ ਕਲਪਨਾ ਨਹੀਂ ਕੀਤੀ ਹੋਏਗੀ ਕਿੰਨੀ ਤਬਦੀਲੀ ਆਏਗੀ, ਇੰਨਾ ਵਾਧਾ ਹੋਏਗਾ ਅਤੇ ਉਸ ਦਾ ਨਤੀਜਾ ਇਹ ਹੋਏਗਾ ਕਿ ਰਾਜਸਥਾਨ ਦੇ ਗਰੀਬਾਂ ਦੀ ਭਲਾਈ ਲਈ ਅਨੇਕ ਨਵੀਆਂ ਯੋਜਨਾਵਾਂ ਸਰਕਾਰ ਆਪਣੇ ਹੱਥ ਵਿੱਚ ਲੈ ਸਕਦੀ ਹੈ। ਜੀਐੱਸਟੀ ਦੇ ਕਾਰਨ ਇਕੱਲੇ ਆਵਾਜਾਈ-ਟਰਾਂਸਪੋਰਟੇਸ਼ਨ(Transportation) ਵਿੱਚ, ਜੋ ਵਿਭਾਗ (Department) ਵੀ ਸਾਡੇ ਨਿਤਿਨ ਜੀ ਦੇਖਦੇ ਹਨ-ਪਹਿਲਾਂ ਡਰਾਈਵਰ ਘਰ ਤੋਂ ਨਿਕਲਦਾ ਸੀ ਜੇਕਰ ਉਸ ਨੂੰ ਸਮੁੰਦਰੀ ਤੱਟ ‘ਤੇ ਸਮਾਨ ਪਹੁੰਚਾਉਣਾ ਹੋਵੇ ਤਾਂ ਜੇਕਰ ਅਸੀਂ ਕਿਲੋਮੀਟਰ ਦੀ ਗਿਣਤੀ ਕਰੀਏ, ਟਰੱਕ ਦੀ ਸਪੀਡ ਦੀ ਗਿਣਤੀ ਕਰੀਏ ਤਾਂ ਤਿੰਨ ਦਿਨ ਵਿੱਚ ਪਹੁੰਚ ਸਕਦਾ ਹੈ, ਪਰ ਪਹਿਲਾਂ ਹਰ ਥਾਂ ‘ਤੇ ਚੁੰਗੀ, ਹਰ ਪ੍ਰਕਾਰ ਦੇ ਚੁੰਗੀ ਨਾਕੇ। ਅਤੇ ਨਾਕਿਆਂ ‘ਤੇ ਕੀ ਕੀ ਹੁੰਦਾ ਸੀ, ਉਹ ਸਾਰੇ ਜਾਣਦੇ ਹਨ ਕਿ ਦੁਨੀਆਂ ਕਿਵੇਂ ਚਲਦੀ ਸੀ। ਉਹ ਵਿਚਾਰਾ ਪੰਜ ਦਿਨ ਵਿੱਚ ਪਹੁੰਚਦਾ ਸੀ। ਦੋ ਦਿਨ ਟਰੱਕ, ਇੱਕ ਹਫ਼ਤੇ ਵਿੱਚ ਜੇਕਰ ਦੋ ਦਿਨ ਟਰੱਕ ਖੜ੍ਹੀ ਰਹਿੰਦੀ ਹੈ ਤਾਂ ਦੇਸ਼ ਦੀ ਅਰਥਵਿਵਸਥਾ) ਨੂੰ 25 ਫੀਸਦੀ ਤੋਂ ਜ਼ਿਆਦਾ ਨੁਕਸਾਨ ਹੁੰਦਾ ਹੈ ਆਵਾਜਾਈ ਵਿੱਚ। ਇਹ ਜੀਐੱਸਟੀ ਦੇ ਬਾਅਦ ਸਾਰੇ ਚੁੰਗੀ ਨਾਕੇ ਗਏ, ਟਰੱਕ ਦੇ ਡਰਾਈਵਰ) ਨੂੰ ਖੜ੍ਹੇ ਰਹਿਣਾ ਜੋ ਲਾਲ ਪਾਸ, ਨੀਲੇ ਪਾਸ ਦੇ ਜੋ ਚੱਕਰ ਸਨ ਸਭ ਬੰਦ ਹੋ ਗਏ। ਅਤੇ ਉਹ ਪਹਿਲਾਂ ਪੰਜ ਦਿਨ ਲੱਗਦੇ ਸਨ, ਹੁਣ ਤਿੰਨ ਦਿਨ ਵਿੱਚ ਪਹੁੰਚ ਰਿਹਾ ਹੈ। ਦੋ ਦਿਨ ਜ਼ਿਆਦਾ ਮਾਲ ਢੋਅ ਕੇ ਅੱਗੇ ਵਧ ਰਿਹਾ ਹੈ। ਉਸ ਕਾਰਨ ਮਾਲ ਢੋਣ ‘ਤੇ ਖਰਚ ਘੱਟ ਹੋਏ। ਟਰਾਂਸਪੋਰਟ ਵਾਲਿਆਂ ਦੀ ਆਮਦਨ ਵਧੀ ਅਤੇ ਮੈਂ ਤਾਂ ਨਿਤਿਨ ਜੀ ਨੂੰ ਕਹਿ ਰਿਹਾ ਹਾਂ ਕਿ ਪ੍ਰਤੀਦਿਨ ਨਵੇਂ ਟਰਾਂਸਪੋਰਟ ਦੇ ਕਾਨੂੰਨ ਵੀ ਬਦਲਣੇ ਚਾਹੀਦੇ ਹਨ। ਅੱਜ ਸਾਡੇ ਦੇਸ਼ ਵਿੱਚ ਕ੍ਰਿਪਾ ਹੈ, ਇੱਕ ਟਰੱਕ ਦੇ ਅੰਦਰ ਮਾਲ ਲੈ ਕੇ ਜਾਂਦੇ, ਪੂਰਾ ਉਸੀ ਦੇ ਅੰਦਰ ਢੋਅ ਕੇ ਜਾਂਦੇ ਹਾਂ। ਹੁਣ ਸਮੇਂ ਦੀ ਮੰਗ ਹੈ-ਟਰੱਕ ਅਤੇ ਟਰਾਲੀ। ਜਿਵੇਂ ਟਰੈਕਟਰ ਵਿੱਚ ਹੁੰਦਾ ਹੈ ਉਹ ਅਲੱਗ ਕਰ ਦਿੱਤੀ ਜਾਵੇ। ਟਰਾਲੀ ਦੇ ਅੰਦਰ ਸਮਾਨ ਭਰਿਆ ਹੋਵੇ, ਜੈਪੁਰ ਵਿੱਚ ਟਰਾਲੀ ਛੱਡ ਦਿਓ, ਟਰੱਕ ਲੈ ਕੇ ਚਲੇ ਜਾਓ, ਦੂਜੀ ਟਰਾਲੀ ਲਗਾ ਲਿਓ-ਅੱਗੇ ਵਧ ਜਾਓ। ਅਜਿਹੀ ਵਿਵਸਥਾ ਹੋਣੀ ਚਾਹੀਦੀ ਹੈ ਕਿ ਡਰਾਈਵਰ ਰਾਤ ਨੂੰ ਆਪਣੇ ਘਰ ਪਹੁੰਚ ਸਕੇ। ਪਰਿਵਾਰ ਵਿੱਚ ਬੱਚਿਆਂ ਦੇ ਨਾਲ ਰਹਿ ਸਕੇ। ਮੈਂ ਅਜਿਹੀ ਟਰਾਂਸਪੋਰਟ ਵਿਵਸਥਾ ਵਿੱਚ ਟਰਾਂਸਫਾਰਮੇਸ਼ਨ (Transport Transformation) ਲਿਆਉਣ ਦਾ ਸਾਡਾ ਕੰਮ ਹੈ ਅਤੇ ਬਦਲਾਅ) ਦੇਸ਼ ਵਿੱਚ ਲਿਆਉਣੀ ਹੈ ਤਾਂ ਟਰਾਂਸਪੋਰਟ ਪੱਧਤੀ ਵਿੱਚ ਵੀ ਬਹੁਤ ਤੇਜ਼ੀ ਨਾਲ ਲਿਆਂਦੀ ਜਾ ਸਕਦੀ ਹੈ ਅਤੇ ਇੱਕ ਵਿਆਪਕ ਯੋਜਨਾ ਨਾਲ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਪਾਰ ਕਰਨ ਦੀ ਦਿਸ਼ਾ ਵਿੱਚ ਅਸੀਂ ਚਲ ਰਹੇ ਹਾਂ।

ਮੈਂ ਫਿਰ ਇੱਕ ਵਾਰ ਸਵਾਗਤ ਸਨਮਾਨ ਲਈ, ਤੁਹਾਡੇ ਪਿਆਰ ਲਈ, ਤੁਹਾਡੇ ਆਸ਼ੀਰਵਾਦ ਲਈ, ਤੁਹਾਡਾ ਦਿਲੋਂ ਬਹੁਤ-ਬਹੁਤ ਆਭਾਰ ਪ੍ਰਗਟ ਕਰਦਾ ਹਾਂ।

ਬਹੁਤ ਬਹੁਤ ਧੰਨਵਾਦ!

*****

AKT/SH/SBP/VK