Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਜਸਥਾਨ ਦੇ ਭੀਲਵਾੜਾ ਵਿੱਚ ਭਗਵਾਨ ਸ਼੍ਰੀ ਦੇਵਨਾਰਾਇਣ ਜੀ ਦੇ 1111ਵੇਂ ਅਵਤਰਣ ਮਹੋਤਸਵ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਰਾਜਸਥਾਨ ਦੇ ਭੀਲਵਾੜਾ ਵਿੱਚ ਭਗਵਾਨ ਸ਼੍ਰੀ ਦੇਵਨਾਰਾਇਣ ਜੀ ਦੇ 1111ਵੇਂ ਅਵਤਰਣ ਮਹੋਤਸਵ ਦੇ ਸਮਾਰੋਹ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਮਾਲਾਸੇਰੀ ਡੂੰਗਰੀ ਕੀ ਜੈ, ਮਾਲਾਸੇਰੀ ਡੂੰਗਰੀ ਕੀ ਜੈ!

ਸਾਡੂ ਮਾਤਾ ਕੀ ਜੈ, ਸਾਡੂ ਮਾਤਾ ਕੀ ਜੈ!

ਸਵਾਈਭੋਜ ਮਹਾਰਾਜ ਕੀ ਜੈ, ਸਵਾਈਭੋਜ ਮਹਾਰਾਜ ਕੀ ਜੈ!

ਦੇਵਨਾਰਾਇਣ ਭਗਵਾਨ ਕੀ ਜੈ, ਦੇਵਨਾਰਾਇਣ ਭਗਵਾਨ ਕੀ ਜੈ!

ਸਾਡੂ ਮਾਤਾ ਗੁਰਜਰੀ ਕੀ ਈ ਤਪੋਭੂਮੀ, ਮਹਾਦਾਨੀ ਬਗੜਾਵਤ ਸੂਰਵੀਰਾ ਰੀ ਕਰਮਭੂਮੀ, ਔਰ ਦੇਵਨਾਰਾਇਣ ਭਗਵਾਨ ਰੀ ਜਨਮਭੂਮੀ, ਮਾਲਾਸੇਰੀ ਡੂੰਗਰੀ ਨ ਮਹਾਰੋਂ ਪ੍ਰਣਾਮ।(साडू माता गुर्जरी की  तपोभूमि,  महादानी बगड़ावत सूरवीरा री कर्मभूमिऔर देवनारायण भगवान री जन्मभूमिमालासेरी डूँगरी  म्हारों प्रणाम।)

ਸ਼੍ਰੀ ਹੇਮਰਾਜ ਜੀ ਗੁਰਜਰ,  ਸ਼੍ਰੀ ਸੁਰੇਸ਼ ਦਾਸ ਜੀ, ਦੀਪਕ ਪਾਟਿਲ ਜੀ, ਰਾਮ ਪ੍ਰਸਾਦ ਧਾਬਾਈ ਜੀ,  ਅਰਜੁਨ ਮੇਘਵਾਲ ਜੀ, ਸੁਭਾਸ਼ ਬਹੇਡੀਯਾ ਜੀ, ਅਤੇ ਦੇਸ਼ ਭਰ ਤੋਂ ਪਧਾਰੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਅੱਜ ਇਸ ਪਾਵਨ ਅਵਸਰ ’ਤੇ ਭਗਵਾਨ ਦੇਵਨਾਰਾਇਣ ਜੀ ਦਾ ਬੁਲਾਵਾ ਆਇਆ ਅਤੇ ਜਦੋਂ ਭਗਵਾਨ ਦੇਵਨਾਰਾਇਣ ਜੀ ਦਾ ਬੁਲਾਵਾ ਆਏ ਅਤੇ ਕੋਈ ਮੌਕਾ ਛੱਡਦਾ ਹੈ ਕੀ? ਮੈਂ ਵੀ ਹਾਜ਼ਰ ਹੋ ਗਿਆ। ਅਤੇ ਤੁਸੀਂ ਯਾਦ ਰੱਖਿਓ, ਇਹ ਕੋਈ ਪ੍ਰਧਾਨ ਮੰਤਰੀ ਇੱਥੇ ਨਹੀਂ ਆਇਆ ਹੈ। ਮੈਂ ਪੂਰੇ ਭਗਤੀਭਾਵ ਨਾਲ ਆਪ ਹੀ ਦੀ ਤਰ੍ਹਾਂ ਇੱਕ ਯਾਤਰੀ ਦੇ ਰੂਪ ਵਿੱਚ ਅਸ਼ੀਰਵਾਦ ਲੈਣ ਆਇਆ ਹਾਂ। ਹੁਣੇ ਮੈਨੂੰ ਯੱਗਸ਼ਾਲਾ ਵਿੱਚ ਪੂਰਨ-ਆਹੂਤੀ ਦੇਣ ਦਾ ਵੀ ਸੁਭਾਗ ਮਿਲਿਆ। ਮੇਰੇ ਲਈ ਇਹ ਵੀ ਸੁਭਾਗ ਦਾ ਵਿਸ਼ਾ ਹੈ ਕਿ ਮੇਰੇ ਜਿਹੇ ਇੱਕ ਸਾਧਾਰਣ ਵਿਅਕਤੀ ਨੂੰ ਅੱਜ ਤੁਹਾਡੇ ਦਰਮਿਆਨ ਆ ਕਰ ਕੇ ਭਗਵਾਨ ਦੇਵਨਾਰਾਇਣ ਜੀ ਦਾ ਅਤੇ ਉਨ੍ਹਾਂ ਦੇ ਸਾਰੇ ਭਗਤਾਂ ਦਾ ਅਸ਼ੀਰਵਾਦ  ਪ੍ਰਾਪਤ ਕਰਨ ਦਾ ਇਹ ਪੁਣਯ(ਪੁੰਨ) ਪ੍ਰਾਪਤ ਹੋਇਆ ਹੈ। ਭਗਵਾਨ ਦੇਵਨਾਰਾਇਣ ਅਤੇ ਜਨਤਾ ਜਨਾਰਦਨ, ਦੋਨਾਂ  ਦੇ ਦਰਸ਼ਨ ਕਰਕੇ ਮੈਂ ਅੱਜ ਧੰਨ ਹੋ ਗਿਆ ਹਾਂ। ਦੇਸ਼ ਭਰ ਤੋਂ ਇੱਥੇ ਪਧਾਰੇ ਸਾਰੇ ਸ਼ਰਧਾਲੂਆਂ ਦੀ ਭਾਂਤੀ,  ਮੈਂ ਭਗਵਾਨ ਦੇਵਨਾਰਾਇਣ ਤੋਂ ਅਨਵਰਤ ਰਾਸ਼ਟਰ ਸੇਵਾ ਦੇ ਲਈ, ਗ਼ਰੀਬਾਂ ਦੇ ਕਲਿਆਣ ਦੇ ਲਈ ਅਸ਼ੀਰਵਾਦ ਮੰਗਣ ਆਇਆ ਹਾਂ।

ਸਾਥੀਓ,

ਇਹ ਭਗਵਾਨ ਦੇਵਨਾਰਾਇਣ ਦਾ ਇੱਕ ਹਜ਼ਾਰ ਇੱਕ ਸੌ ਗਿਆਰ੍ਹਵਾਂ ਅਵਤਰਣ ਦਿਵਸ ਹੈ।  ਸਪਤਾਹ ਭਰ ਤੋਂ ਇੱਥੇ ਇਸ ਨਾਲ ਜੁੜੇ ਸਮਾਰੋਹ ਚਲ ਰਹੇ ਹਨ। ਜਿਤਨਾ ਬੜਾ ਇਹ ਅਵਸਰ ਹੈ, ਉਤਨੀ ਹੀ ਭਵਯਤਾ (ਸ਼ਾਨ), ਉਤਨੀ ਦਿਵਯਤਾ (ਦਿੱਬਤਾ), ਉਤਨੀ ਹੀ ਬੜੀ ਭਾਗੀਦਾਰੀ ਗੁਰਜਰ ਸਮਾਜ ਨੇ ਸੁਨਿਸ਼ਚਿਤ ਕੀਤੀ ਹੈ। ਇਸ ਦੇ ਲਈ ਮੈਂ ਆਪ ਸਭ ਨੂੰ ਵਧਾਈ ਦਿੰਦਾ ਹਾਂ, ਸਮਾਜ ਦੇ ਹਰੇਕ ਵਿਅਕਤੀ ਦੇ ਪ੍ਰਯਾਸ ਦੀ ਸਰਾਹਨਾ ਕਰਦਾ ਹਾਂ।

ਭਾਈਓ ਅਤੇ ਭੈਣੋਂ,

ਭਾਰਤ ਦੇ ਅਸੀਂ ਲੋਕ, ਹਜ਼ਾਰਾਂ ਵਰ੍ਹਿਆਂ ਪੁਰਾਣੇ ਆਪਣੇ ਇਤਿਹਾਸ, ਆਪਣੀ ਸੱਭਿਅਤਾ, ਆਪਣੀ ਸੰਸਕ੍ਰਿਤੀ ’ਤੇ ਗਰਵ(ਮਾਣ) ਕਰਦੇ ਹਾਂ। ਦੁਨੀਆ ਦੀਆਂ ਅਨੇਕ ਸੱਭਿਅਤਾਵਾਂ ਸਮੇਂ ਦੇ ਨਾਲ ਸਮਾਪਤ ਹੋ ਗਈਆਂ, ਪਰਿਵਰਤਨਾਂ ਦੇ ਨਾਲ ਖ਼ੁਦ ਨੂੰ ਢਾਲ ਨਹੀਂ ਪਾਈਆਂ। ਭਾਰਤ ਨੂੰ ਵੀ ਭੂਗੋਲਿਕ,,  ਸੱਭਿਆਚਾਰਕ, ਸਮਾਜਿਕ ਅਤੇ ਵਿਚਾਰਕ ਰੂਪ ਨਾਲ ਤੋੜਨ ਦੇ ਬਹੁਤ ਪ੍ਰਯਾਸ ਹੋਏ। ਲੇਕਿਨ ਭਾਰਤ ਨੂੰ ਕੋਈ ਵੀ ਤਾਕਤ ਸਮਾਪਤ ਨਹੀਂ ਕਰ ਪਾਈ। ਭਾਰਤ ਸਿਰਫ਼ ਇੱਕ ਭੂਭਾਗ ਨਹੀਂ ਹੈ, ਬਲਕਿ ਸਾਡੀ ਸੱਭਿਅਤਾ ਦੀ, ਸੰਸਕ੍ਰਿਤੀ ਦੀ, ਸਦਭਾਵਨਾ ਦੀ,  ਸੰਭਾਵਨਾ ਦੀ ਇੱਕ ਅਭਿਵਿਅਕਤੀ ਹੈ। ਇਸ ਲਈ ਅੱਜ ਭਾਰਤ ਆਪਣੇ ਵੈਭਵਸ਼ਾਲੀ ਭਵਿੱਖ ਦੀ ਨੀਂਹ ਰੱਖ ਰਿਹਾ ਹੈ। ਅਤੇ ਜਾਣਦੇ ਹੋ, ਇਸ ਦੇ ਪਿੱਛੇ ਸਭ ਤੋਂ ਬੜੀ ਪ੍ਰੇਰਣਾ, ਸਭ ਤੋਂ ਬੜੀ ਸ਼ਕਤੀ ਕੀ ਹੈ?  ਕਿਸ ਦੀ ਸ਼ਕਤੀ ਨਾਲ, ਕਿਸ ਦੇ ਅਸ਼ੀਰਵਾਦ ਨਾਲ ਭਾਰਤ ਅਟਲ ਹੈ, ਅਜਰ ਹੈ, ਅਮਰ ਹੈ?

ਮੇਰੇ ਪਿਆਰੇ ਭਾਈਓ ਅਤੇ ਭੈਣੋਂ,

ਇਹ ਸ਼ਕਤੀ ਸਾਡੇ ਸਮਾਜ ਦੀ ਸ਼ਕਤੀ ਹੈ। ਦੇਸ਼ ਦੇ ਕੋਟਿ-ਕੋਟਿ ਜਨਾਂ ਦੀ ਸ਼ਕਤੀ ਹੈ। ਭਾਰਤ ਦੀ ਹਜ਼ਾਰਾਂ ਵਰ੍ਹਿਆਂ ਦੀ ਯਾਤਰਾ ਵਿੱਚ ਸਮਾਜ ਸ਼ਕਤੀ ਦੀ ਬਹੁਤ ਬੜੀ ਭੂਮਿਕਾ ਰਹੀ ਹੈ। ਸਾਡਾ ਇਹ ਸੁਭਾਗ ਰਿਹਾ ਹੈ ਕਿ ਹਰ ਮਹੱਤਵਪੂਰਨ ਕਾਲ ਵਿੱਚ ਸਾਡੇ ਸਮਾਜ ਦੇ ਅੰਦਰ ਤੋਂ ਹੀ ਇੱਕ ਐਸੀ ਊਰਜਾ ਨਿਕਲਦੀ ਹੈ, ਜਿਸ ਦਾ ਪ੍ਰਕਾਸ਼, ਸਭ ਨੂੰ ਦਿਸ਼ਾ ਦਿਖਾਉਂਦਾ ਹੈ, ਸਭ ਦਾ ਕਲਿਆਣ ਕਰਦਾ ਹੈ। ਭਗਵਾਨ ਦੇਵਨਾਰਾਇਣ ਵੀ ਐਸੇ ਹੀ ਊਰਜਾਪੁੰਜ ਸਨ, ਅਵਤਾਰ ਸਨ, ਜਿਨ੍ਹਾਂ ਨੇ ਅੱਤਿਆਚਾਰੀਆਂ ਤੋਂ ਸਾਡੇ ਜੀਵਨ ਅਤੇ ਸਾਡੀ ਸੰਸਕ੍ਰਿਤੀ ਦੀ ਰੱਖਿਆ ਕੀਤੀ। ਦੇਹ ਰੂਪ ਵਿੱਚ ਸਿਰਫ਼ 31 ਵਰ੍ਹੇ ਦੀ ਉਮਰ ਬਿਤਾ ਕੇ, ਜਨਮਾਨਸ ਵਿੱਚ ਅਮਰ ਹੋ ਜਾਣਾ, ਸਰਵਸਿੱਧ ਅਵਤਾਰ ਦੇ ਲਈ ਹੀ ਸੰਭਵ ਹੈ। ਉਨ੍ਹਾਂ ਨੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਦੂਰ ਕਰਨ ਦਾ ਸਾਹਸ ਕੀਤਾ, ਸਮਾਜ ਨੂੰ ਇਕਜੁੱਟ ਕੀਤਾ, ਸਮਰਸਤਾ ਦੇ ਭਾਵ ਨੂੰ ਫੈਲਾਇਆ। ਭਗਵਾਨ ਦੇਵਨਾਰਾਇਣ ਨੇ ਸਮਾਜ ਦੇ ਵਿਭਿੰਨ ਵਰਗਾਂ ਨੂੰ ਨਾਲ ਜੋੜ ਕੇ ਆਦਰਸ਼ ਵਿਵਸਥਾ ਕਾਇਮ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ। ਇਹੀ ਕਾਰਨ ਹੈ ਕਿ ਭਗਵਾਨ ਦੇਵਨਾਰਾਇਣ ਦੇ ਪ੍ਰਤੀ ਸਮਾਜ  ਦੇ ਹਰ ਵਰਗ ਵਿੱਚ ਸ਼ਰਧਾ ਹੈ, ਆਸਥਾ ਹੈ। ਇਸ ਲਈ ਭਗਵਾਨ ਦੇਵਨਾਰਾਇਣ ਅੱਜ ਵੀ ਲੋਕਜੀਵਨ ਵਿੱਚ ਪਰਿਵਾਰ ਦੇ ਮੁਖੀਆ ਦੀ ਤਰ੍ਹਾਂ ਹਨ, ਉਨ੍ਹਾਂ ਦੇ ਨਾਲ ਪਰਿਵਾਰ ਦਾ ਸੁਖ-ਦੁਖ ਵੰਡਿਆ ਜਾਂਦਾ ਹੈ।

ਭਾਈਓ ਅਤੇ ਭੈਣੋਂ,

ਭਗਵਾਨ ਦੇਵਨਾਰਾਇਣ ਨੇ ਹਮੇਸ਼ਾ ਸੇਵਾ ਅਤੇ ਜਨਕਲਿਆਣ ਨੂੰ ਸਰਬਉੱਚਤਾ ਦਿੱਤੀ। ਇਹੀ ਸਿੱਖਿਆ,  ਇਹੀ ਪ੍ਰੇਰਣਾ ਲੈ ਕੇ ਹਰ ਸ਼ਰਧਾਲੂ ਇੱਥੋਂ ਜਾਂਦਾ ਹੈ। ਜਿਸ ਪਰਿਵਾਰ ਤੋਂ ਉਹ ਆਉਂਦੇ ਸਨ, ਉੱਥੇ ਉਨ੍ਹਾਂ  ਦੇ ਲਈ ਕੋਈ ਕਮੀ ਨਹੀਂ ਸੀ। ਲੇਕਿਨ ਸੁਖ-ਸੁਵਿਧਾ ਦੀ ਬਜਾਇ ਉਨ੍ਹਾਂ ਨੇ ਸੇਵਾ ਅਤੇ ਜਨ-ਕਲਿਆਣ ਦਾ ਕਠਿਨ ਮਾਰਗ ਚੁਣਿਆ। ਆਪਣੀ ਊਰਜਾ ਦਾ ਉਪਯੋਗ ਵੀ ਉਨ੍ਹਾਂ ਨੇ ਪ੍ਰਾਣੀ ਮਾਤ੍ਰ ਦੇ ਕਲਿਆਣ ਦੇ ਲਈ ਕੀਤਾ।

ਭਾਈਓ ਅਤੇ ਭੈਣੋਂ,

‘ਭਲਾ ਜੀ ਭਲਾ, ਦੇਵ ਭਲਾ’। ‘ਭਲਾ ਜੀ ਭਲਾ, ਦੇਵ ਭਲਾ’। ਇਸੇ ਉਦਘੋਸ਼ ਵਿੱਚ, ਭਲੇ ਦੀ ਕਾਮਨਾ ਹੈ, ਕਲਿਆਣ (ਭਲਾਈ) ਦੀ ਕਾਮਨਾ ਹੈ। ਭਗਵਾਨ ਦੇਵਨਾਰਾਇਣ ਨੇ ਜੋ ਰਸਤਾ ਦਿਖਾਇਆ ਹੈ, ਉਹ ਸਬਕੇ ਸਾਥ ਨਾਲ ਸਬਕੇ ਵਿਕਾਸ ਦਾ ਹੈ। ਅੱਜ ਦੇਸ਼ ਇਸੇ ਰਸਤੇ ’ਤੇ ਚਲ ਰਿਹਾ ਹੈ। ਬੀਤੇ 8-9 ਵਰ੍ਹਿਆਂ ਤੋਂ ਦੇਸ਼ ਸਮਾਜ ਦੇ ਹਰ ਉਸ ਵਰਗ ਨੂੰ ਸਸ਼ਕਤ ਕਰਨ ਦਾ ਪ੍ਰਯਾਸ ਕਰ ਰਿਹਾ ਹੈ, ਜੋ ਉਪੇਕਸ਼ਿਤ ਰਿਹਾ ਹੈ, ਵੰਚਿਤ ਰਿਹਾ ਹੈ। ਵੰਚਿਤਾਂ ਨੂੰ ਵਰੀਯਤਾ (ਤਰਜੀਹ) ਇਸ ਮੰਤਰ ਨੂੰ ਲੈ  ਕੇ ਅਸੀਂ ਚਲ ਰਹੇ ਹਾਂ। ਤੁਸੀਂ ਯਾਦ ਕਰੋ, ਰਾਸ਼ਨ ਮਿਲੇਗਾ ਜਾਂ ਨਹੀਂ, ਕਿਤਨਾ ਮਿਲੇਗਾ, ਇਹ ਗ਼ਰੀਬ ਦੀ ਕਿਤਨੀ ਬੜੀ ਚਿੰਤਾ ਹੁੰਦੀ ਸੀ। ਅੱਜ ਹਰ ਲਾਭਾਰਥੀ ਨੂੰ ਪੂਰਾ ਰਾਸ਼ਨ ਮਿਲ ਰਿਹਾ ਹੈ, ਮੁਫ਼ਤ ਮਿਲ ਰਿਹਾ ਹੈ। ਹਸਪਤਾਲ ਵਿੱਚ ਇਲਾਜ ਦੀ ਚਿੰਤਾ ਨੂੰ ਵੀ ਅਸੀਂ ਆਯੁਸ਼ਮਾਨ ਭਾਰਤ ਯੋਜਨਾ ਨਾਲ ਦੂਰ ਕਰ ਦਿੱਤਾ ਹੈ। ਗ਼ਰੀਬ ਦੇ ਮਨ ਵਿੱਚ ਘਰ ਨੂੰ ਲੈ ਕੇ, ਟਾਇਲੇਟ, ਬਿਜਲੀ, ਗੈਸ ਕਨੈਕਸ਼ਨ ਨੂੰ ਲੈ ਕੇ ਚਿੰਤਾ ਹੋਇਆ ਕਰਦੀ ਸੀ, ਉਹ ਵੀ ਅਸੀਂ ਦੂਰ ਕਰ ਰਹੇ ਹਾਂ। ਬੈਂਕ ਤੋਂ ਲੈਣ-ਦੇਣ ਵੀ ਕਦੇ ਬਹੁਤ ਹੀ ਘੱਟ ਲੋਕਾਂ ਦੇ ਨਸੀਬ ਹੁੰਦਾ ਸੀ। ਅੱਜ ਦੇਸ਼ ਵਿੱਚ ਸਭ ਦੇ ਲਈ ਬੈਂਕ ਦੇ ਦਰਵਾਜ਼ੇ ਖੁੱਲ੍ਹ ਗਏ ਹਨ।

ਸਾਥੀਓ,

ਪਾਣੀ ਦਾ ਕੀ ਮਹੱਤਵ ਹੁੰਦਾ ਹੈ, ਇਹ ਰਾਜਸਥਾਨ ਤੋਂ ਭਲਾ ਬਿਹਤਰ ਕੌਣ ਜਾਣ ਸਕਦਾ ਹੈ। ਲੇਕਿਨ ਆਜ਼ਾਦੀ ਦੇ ਅਨੇਕ ਦਹਾਕਿਆਂ ਬਾਅਦ ਵੀ ਦੇਸ਼ ਦੇ ਸਿਰਫ਼ 3 ਕਰੋੜ ਪਰਿਵਾਰਾਂ ਤੱਕ ਹੀ ਨਲ ਸੇ ਜਲ ਦੀ ਸੁਵਿਧਾ ਸੀ। 16 ਕਰੋੜ ਤੋਂ ਜ਼ਿਆਦਾ ਗ੍ਰਾਮੀਣ ਪਰਿਵਾਰਾਂ ਨੂੰ ਪਾਣੀ ਦੇ ਲਈ ਸੰਘਰਸ਼ ਕਰਨਾ ਪੈਂਦਾ ਸੀ। ਬੀਤੇ ਸਾਢੇ 3 ਵਰ੍ਹਿਆਂ ਦੇ ਅੰਦਰ ਦੇਸ਼ ਵਿੱਚ ਜੋ ਪ੍ਰਯਾਸ ਹੋਏ ਹਨ, ਉਸ ਦੀ ਵਜ੍ਹਾ ਨਾਲ ਹੁਣ 11 ਕਰੋੜ ਤੋਂ ਜ਼ਿਆਦਾ ਪਰਿਵਾਰਾਂ ਤੱਕ ਪਾਈਪ ਨਾਲ ਪਾਣੀ ਪਹੁੰਚਣ ਲਗਿਆ ਹੈ। ਦੇਸ਼ ਵਿੱਚ ਕਿਸਾਨਾਂ ਦੇ ਖੇਤ ਤੱਕ ਪਾਣੀ ਪਹੁੰਚਾਉਣ ਦੇ ਲਈ ਵੀ ਬਹੁਤ ਵਿਆਪਕ ਕੰਮ ਦੇਸ਼ ਵਿੱਚ ਹੋ ਰਿਹਾ ਹੈ। ਸਿੰਚਾਈ ਦੀਆਂ ਪਰੰਪਰਾਗਤ ਯੋਜਨਾਵਾਂ ਦਾ ਵਿਸਤਾਰ ਹੋਵੇ ਜਾਂ ਫਿਰ ਨਵੀਂ ਤਕਨੀਕ ਨਾਲ ਸਿੰਚਾਈ, ਕਿਸਾਨ ਨੂੰ ਅੱਜ ਹਰ ਸੰਭਵ ਮਦਦ ਦਿੱਤੀ ਜਾ ਰਹੀ ਹੈ। ਛੋਟਾ ਕਿਸਾਨ, ਜੋ ਕਦੇ ਸਰਕਾਰੀ ਮਦਦ ਦੇ ਲਈ ਤਰਸਦਾ ਸੀ, ਉਸ ਨੂੰ ਵੀ ਪਹਿਲੀ ਵਾਰ ਪੀਐੱਮ ਕਿਸਾਨ ਸਨਮਾਨ ਨਿਧੀ ਨਾਲ ਸਿੱਧੀ ਮਦਦ ਮਿਲ ਰਹੀ ਹੈ। ਇੱਥੇ ਰਾਜਸਥਾਨ ਵਿੱਚ ਵੀ ਕਿਸਾਨਾਂ ਨੂੰ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਤਹਿਤ 15 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਸਿੱਧੇ ਉਨ੍ਹਾਂ ਦੇ  ਬੈਂਕ ਖਾਤਿਆਂ ਵਿੱਚ ਭੇਜੇ ਗਏ ਹਨ।

ਸਾਥੀਓ,

ਭਗਵਾਨ ਦੇਵਨਾਰਾਇਣ ਨੇ ਗੌਸੇਵਾ ਨੂੰ ਸਮਾਜ ਸੇਵਾ ਦਾ, ਸਮਾਜ ਦੇ ਸਸ਼ਕਤੀਕਰਣ ਦਾ ਮਾਧਿਅਮ ਬਣਾਇਆ ਸੀ। ਬੀਤੇ ਕੁਝ ਵਰ੍ਹਿਆਂ ਤੋਂ ਦੇਸ਼ ਵਿੱਚ ਵੀ ਗੌਸੇਵਾ ਦਾ ਇਹ ਭਾਵ ਨਿਰੰਤਰ ਸਸ਼ਕਤ ਹੋ ਰਿਹਾ ਹੈ। ਸਾਡੇ ਇੱਥੇ ਪਸ਼ੂਆਂ ਵਿੱਚ ਖੁਰ ਅਤੇ ਮੂੰਹ ਦੀਆਂ ਬਿਮਾਰੀਆਂ, ਖੁਰਪਕਾ ਅਤੇ ਮੂੰਹਪਕਾ,  ਕਿਤਨੀ ਬੜੀ ਸਮੱਸਿਆ ਸੀ, ਇਹ ਆਪ ਅੱਛੀ ਤਰ੍ਹਾਂ ਜਾਣਦੇ ਹੋ। ਇਸ ਨਾਲ ਸਾਡੀਆਂ ਗਊਆਂ ਨੂੰ,  ਸਾਡੇ ਪਸ਼ੂਧਨ ਨੂੰ ਮੁਕਤੀ ਮਿਲੇ, ਇਸ ਲਈ ਦੇਸ਼ ਵਿੱਚ ਕਰੋੜਾਂ ਪਸ਼ੂਆਂ ਦੇ ਮੁਫ਼ਤ ਟੀਕਾਕਰਣ ਦਾ ਬਹੁਤ ਬੜਾ ਅਭਿਯਾਨ ਚਲ ਰਿਹਾ ਹੈ। ਦੇਸ਼ ਵਿੱਚ ਪਹਿਲੀ ਵਾਰ ਗੌ-ਕਲਿਆਣ ਦੇ ਲਈ ਰਾਸ਼ਟਰੀਯ ਕਾਮਧੇਨੁ ਆਯੋਗ ਬਣਾਇਆ ਗਿਆ ਹੈ।  ਰਾਸ਼ਟਰੀਯ ਗੋਕੁਲ ਮਿਸ਼ਨ ਤੋਂ ਵਿਗਿਆਨਿਕ ਤਰੀਕਿਆਂ ਨਾਲ ਪਸ਼ੂਪਾਲਣ ਨੂੰ ਪ੍ਰੋਤਸਾਹਿਤ ਕਰਨ ’ਤੇ ਬਲ ਦਿੱਤਾ ਜਾ ਰਿਹਾ ਹੈ। ਪਸ਼ੂਧਨ ਸਾਡੀ ਪਰੰਪਰਾ, ਸਾਡੀ ਆਸਥਾ ਦਾ ਹੀ ਨਹੀਂ, ਬਲਕਿ ਸਾਡੇ ਗ੍ਰਾਮੀਣ ਅਰਥਤੰਤਰ ਦਾ ਵੀ ਮਜ਼ਬੂਤ ਹਿੱਸਾ ਹੈ। ਇਸ ਲਈ ਪਹਿਲੀ ਵਾਰ ਪਸ਼ੂਪਾਲਕਾਂ ਦੇ ਲਈ ਵੀ ਕਿਸਾਨ ਕ੍ਰੈਡਿਟ ਕਾਰਡ ਦੀ ਸੁਵਿਧਾ ਦਿੱਤੀ ਗਈ ਹੈ। ਅੱਜ ਪੂਰੇ ਦੇਸ਼ ਵਿੱਚ ਗੋਬਰਧਨ ਯੋਜਨਾ ਵੀ ਚਲ ਰਹੀ ਹੈ। ਇਹ ਗੋਬਰ ਸਹਿਤ ਖੇਤੀ ਤੋਂ ਨਿਕਲਣ ਵਾਲੇ ਕਚਰੇ ਨੂੰ ਕੰਚਨ ਵਿੱਚ ਬਦਲਣ ਦਾ ਅਭਿਯਾਨ ਹੈ। ਸਾਡੇ ਜੋ ਡੇਅਰੀ ਪਲਾਂਟ ਹਨ- ਉਹ ਗੋਬਰ ਤੋਂ ਪੈਦਾ ਹੋਣ ਵਾਲੀ ਬਿਜਲੀ ਨਾਲ ਹੀ ਚਲਣ, ਇਸ ਦੇ ਲਈ ਵੀ ਪ੍ਰਯਾਸ ਕੀਤੇ ਜਾ ਰਹੇ ਹਨ।

ਸਾਥੀਓ,

ਪਿਛਲੇ ਸਾਲ ਸੁਤੰਤਰਤਾ ਦਿਵਸ ਦੇ ਅਵਸਰ ’ਤੇ ਮੈਂ ਲਾਲ ਕਿਲੇ ਤੋਂ ਪੰਚ ਪ੍ਰਾਣਾਂ ’ਤੇ ਚਲਣ ਦਾ ਆਗ੍ਰਹ ਕੀਤਾ ਸੀ। ਉਦੇਸ਼ ਇਹੀ ਹੈ ਕਿ ਅਸੀਂ ਸਾਰੇ ਆਪਣੀ ਵਿਰਾਸਤ ’ਤੇ ਗਰਵ(ਮਾਣ) ਕਰੀਏ, ਗ਼ੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਨਿਕਲੀਏ ਅਤੇ ਦੇਸ਼ ਦੇ ਲਈ ਆਪਣੇ ਕਰਤੱਵਾਂ ਨੂੰ ਯਾਦ ਰੱਖੀਏ। ਆਪਣੇ ਮਨੀਸ਼ੀਆਂ  ਦੇ ਦਿਖਾਏ ਰਸਤਿਆਂ ’ਤੇ ਚਲਣਾ ਅਤੇ ਸਾਡੇ ਬਲੀਦਾਨੀਆਂ, ਸਾਡੇ ਸੂਰਵੀਰਾਂ ਦੇ ਸ਼ੌਰਯ ਨੂੰ ਯਾਦ ਰੱਖਣਾ ਵੀ ਇਸੇ ਸੰਕਲਪ ਦਾ ਹਿੱਸਾ ਹੈ। ਰਾਜਸਥਾਨ ਤਾਂ ਧਰੋਹਰਾਂ ਦੀ ਧਰਤੀ ਹੈ। ਇੱਥੇ ਸਿਰਜਣਾ ਹੈ, ਉਤਸ਼ਾਹ ਅਤੇ ਉਤਸਵ ਵੀ ਹੈ। ਪਰਿਸ਼੍ਰਮ (ਮਿਹਨਤ) ਅਤੇ ਪਰਉਪਕਾਰ ਵੀ ਹੈ। ਸ਼ੌਰਯ ਇੱਥੇ ਘਰ-ਘਰ ਦੇ ਸੰਸਕਾਰ ਹਨ। ਰੰਗ-ਰਾਗ ਰਾਜਸਥਾਨ ਦੇ ਸਮਾਨਾਰਥੀ ਹਨ। ਉਤਨਾ ਹੀ ਮਹੱਤਵ ਇੱਥੋਂ ਦੇ ਜਨ-ਜਨ ਦੇ ਸੰਘਰਸ਼ ਅਤੇ ਸੰਜਮ ਦਾ ਵੀ ਹੈ। ਇਹ ਪ੍ਰੇਰਣਾ ਸਥਲੀ, ਭਾਰਤ ਦੇ ਅਨੇਕ ਗੌਰਵਸ਼ਾਲੀ ਪਲਾਂ ਦੇ ਵਿਅਕਤਿੱਤਵਾਂ(ਸ਼ਖ਼ਸੀਅਤਾਂ) ਦੀ ਸਾਖੀ ਰਹੀ ਹੈ। ਤੇਜਾ-ਜੀ ਤੋਂ ਪਾਬੂ-ਜੀ ਤੱਕ, ਗੋਗਾ-ਜੀ ਤੋਂ ਰਾਮਦੇਵ-ਜੀ ਤੱਕ, ਬੱਪਾ ਰਾਵਲ ਤੋਂ ਮਹਾਰਾਣਾ ਪ੍ਰਤਾਪ ਤੱਕ, ਇੱਥੋਂ ਦੇ ਮਹਾਪੁਰਖਾਂ, ਜਨ-ਨਾਇਕਾਂ, ਲੋਕ-ਦੇਵਤਿਆਂ ਅਤੇ ਸਮਾਜ ਸੁਧਾਰਕਾਂ ਨੇ ਹਮੇਸ਼ਾ ਦੇਸ਼ ਨੂੰ ਰਸਤਾ ਦਿਖਾਇਆ ਹੈ। ਇਤਿਹਾਸ ਦਾ ਸ਼ਾਇਦ ਹੀ ਕੋਈ ਕਾਲਖੰਡ ਹੋਵੇ, ਜਿਸ ਵਿੱਚ ਇਸ ਮਿੱਟੀ ਨੇ ਰਾਸ਼ਟਰ ਦੇ ਲਈ ਪ੍ਰੇਰਣਾ ਨਾ ਦਿੱਤੀ ਹੋਵੇ। ਇਸ ਵਿੱਚ ਵੀ ਗੁਰਜਰ ਸਮਾਜ, ਸ਼ੌਰਯ, ਪਰਾਕ੍ਰਮ ਅਤੇ ਦੇਸ਼ਭਗਤੀ ਦਾ ਸਮਾਨਾਰਥੀ ਰਿਹਾ ਹੈ। ਰਾਸ਼ਟਰ-ਰੱਖਿਆ ਹੋਵੇ ਜਾਂ ਫਿਰ ਸੰਸਕ੍ਰਿਤੀ ਦੀ ਰੱਖਿਆ, ਗੁਰਜਰ ਸਮਾਜ ਨੇ ਹਰ ਕਾਲਖੰਡ ਵਿੱਚ ਪ੍ਰਹਰੀ ਦੀ ਭੂਮਿਕਾ ਨਿਭਾਈ ਹੈ। ਕ੍ਰਾਂਤੀਵੀਰ ਭੂਪ ਸਿੰਘ ਗੁਰਜਰ, ਜਿਨ੍ਹਾਂ ਨੂੰ ਵਿਜੈ ਸਿੰਘ  ਪਥਿਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਨ੍ਹਾਂ ਦੀ ਅਗਵਾਈ ਵਿੱਚ ਬਿਜੋਲਿਯਾ ਦਾ ਕਿਸਾਨ ਅੰਦੋਲਨ ਆਜ਼ਾਦੀ ਦੀ ਲੜਾਈ ਵਿੱਚ ਇੱਕ ਬੜੀ ਪ੍ਰੇਰਣਾ ਸੀ। ਕੋਤਵਾਲ ਧਨ ਸਿੰਘ ਜੀ ਅਤੇ ਜੋਗਰਾਜ ਸਿੰਘ  ਜੀ, ਐਸੇ ਅਨੇਕ ਯੋਧਾ ਰਹੇ ਹਨ, ਜਿਨ੍ਹਾਂ ਨੇ ਦੇਸ਼ ਦੇ ਲਈ ਆਪਣਾ ਜੀਵਨ ਦੇ ਦਿੱਤਾ। ਇਹੀ ਨਹੀਂ, ਰਾਮਪਿਆਰੀ ਗੁਰਜਰ, ਪੰਨਾ ਧਾਯ ਜਿਹੀਆਂ ਨਾਰੀਸ਼ਕਤੀ ਦੀਆਂ ਅਜਿਹੀਆਂ ਮਹਾਨ ਪ੍ਰੇਰਣਾਵਾਂ ਵੀ ਸਾਨੂੰ ਹਰ ਪਲ ਪ੍ਰੇਰਿਤ ਕਰਦੀਆਂ ਹਨ। ਇਹ ਦਿਖਾਉਂਦਾ ਹੈ ਕਿ ਗੁਰਜਰ ਸਮਾਜ ਦੀਆਂ ਭੈਣਾਂ ਨੇ, ਗੁਰਜਰ ਸਮਾਜ ਦੀਆਂ ਬੇਟੀਆਂ ਨੇ, ਕਿਤਨਾ ਬੜਾ ਯੋਗਦਾਨ ਦੇਸ਼ ਅਤੇ ਸੰਸਕ੍ਰਿਤੀ ਦੀ ਸੇਵਾ ਵਿੱਚ ਦਿੱਤਾ ਹੈ। ਅਤੇ ਇਹ ਪਰੰਪਰਾ ਅੱਜ ਵੀ ਨਿਰੰਤਰ ਸਮ੍ਰਿੱਧ ਹੋ ਰਹੀ ਹੈ। ਇਹ ਦੇਸ਼ ਦਾ ਦੁਰਭਾਗ ਹੈ ਕਿ ਐਸੇ ਅਣਗਿਣਤ ਸੈਨਾਨੀਆਂ ਨੂੰ ਸਾਡੇ ਇਤਿਹਾਸ ਵਿੱਚ ਉਹ ਸਥਾਨ ਨਹੀਂ ਮਿਲ ਪਾਇਆ, ਜਿਸ ਦੇ ਉਹ ਹੱਕਦਾਰ ਸਨ, ਜੋ ਉਨ੍ਹਾਂ ਨੂੰ ਮਿਲਣਾ ਚਾਹੀਦਾ ਸੀ। ਲੇਕਿਨ ਅੱਜ ਦਾ ਨਵਾਂ ਭਾਰਤ ਬੀਤੇ ਦਹਾਕਿਆਂ ਵਿੱਚ ਹੋਈਆਂ ਉਨ੍ਹਾਂ ਭੁੱਲਾਂ ਨੂੰ ਵੀ ਸੁਧਾਰ ਰਿਹਾ ਹੈ। ਹੁਣ ਭਾਰਤ ਦੀ ਸੰਸਕ੍ਰਿਤੀ ਅਤੇ ਸੁਤੰਤਰਤਾ ਦੀ ਰੱਖਿਆ ਦੇ ਲਈ, ਭਾਰਤ ਦੇ ਵਿਕਾਸ ਵਿੱਚ ਜਿਸ ਦਾ ਵੀ ਯੋਗਦਾਨ ਰਿਹਾ ਹੈ, ਉਸ ਨੂੰ ਸਾਹਮਣੇ ਲਿਆਇਆ ਜਾ ਰਿਹਾ ਹੈ।

ਸਾਥੀਓ,

ਅੱਜ ਇਹ ਵੀ ਬਹੁਤ ਜ਼ਰੂਰੀ ਹੈ ਕਿ ਸਾਡੇ ਗੁਰਜਰ ਸਮਾਜ ਦੀ ਜੋ ਨਵੀਂ ਪੀੜ੍ਹੀ ਹੈ, ਜੋ ਯੁਵਾ ਹਨ, ਉਹ ਭਗਵਾਨ ਦੇਵਨਾਰਾਇਣ ਦੇ ਸੰਦੇਸ਼ਾਂ ਨੂੰ, ਉਨ੍ਹਾਂ ਦੀਆਂ ਸਿੱਖਿਆਵਾਂ ਨੂੰ, ਹੋਰ ਮਜ਼ਬੂਤੀ ਨਾਲ ਅੱਗੇ ਵਧਾਉਣ। ਇਹ ਗੁਰਜਰ ਸਮਾਜ ਨੂੰ ਵੀ ਸਸ਼ਕਤ ਕਰੇਗਾ ਅਤੇ ਦੇਸ਼ ਨੂੰ ਵੀ ਅੱਗੇ ਵਧਣ ਵਿੱਚ ਇਸ ਨਾਲ ਮਦਦ ਮਿਲੇਗੀ।

ਸਾਥੀਓ,

21ਵੀਂ ਸਦੀ ਦਾ ਇਹ ਕਾਲਖੰਡ, ਭਾਰਤ ਦੇ ਵਿਕਾਸ ਦੇ ਲਈ, ਰਾਜਸਥਾਨ ਦੇ ਵਿਕਾਸ ਦੇ ਲਈ ਬਹੁਤ ਅਹਿਮ ਹੈ। ਸਾਨੂੰ ਇੱਕਜੁਟ ਹੋ ਕੇ ਦੇਸ਼  ਦੇ ਵਿਕਾਸ ਦੇ ਲਈ ਕੰਮ ਕਰਨਾ ਹੈ। ਅੱਜ ਪੂਰੀ ਦੁਨੀਆ ਭਾਰਤ ਦੇ ਵੱਲ ਬਹੁਤ ਉਮੀਦਾਂ ਨਾਲ ਦੇਖ ਰਹੀ ਹੈ। ਭਾਰਤ ਨੇ ਜਿਸ ਤਰ੍ਹਾਂ ਪੂਰੀ ਦੁਨੀਆ ਨੂੰ ਆਪਣੀ ਸਮਰੱਥਾ ਦਿਖਾਈ ਹੈ, ਆਪਣਾ ਦਮਖਮ ਦਿਖਾਇਆ ਹੈ, ਉਸ ਨੇ ਸੂਰਵੀਰਾਂ ਦੀ ਇਸ ਧਰਤੀ ਦਾ ਵੀ ਗੌਰਵ ਵਧਾਇਆ ਹੈ। ਅੱਜ ਭਾਰਤ, ਦੁਨੀਆ ਦੇ ਹਰ ਬੜੇ ਮੰਚ ’ਤੇ ਆਪਣੀ ਬਾਤ ਡੰਕੇ ਦੀ ਚੋਟ ’ਤੇ ਕਹਿੰਦਾ ਹੈ। ਅੱਜ ਭਾਰਤ,  ਦੂਸਰੇ ਦੇਸ਼ਾਂ ’ਤੇ ਆਪਣੀ ਨਿਰਭਰਤਾ ਘੱਟ ਕਰ ਰਿਹਾ ਹੈ। ਇਸ ਲਈ ਐਸੀ ਹਰ ਬਾਤ, ਜੋ ਅਸੀਂ ਦੇਸ਼ਵਾਸੀਆਂ ਦੀ ਏਕਤਾ ਦੇ ਖ਼ਿਲਾਫ਼ ਹੈ, ਉਸ ਤੋਂ ਸਾਨੂੰ ਦੂਰ ਰਹਿਣਾ ਹੈ। ਸਾਨੂੰ ਆਪਣੇ ਸੰਕਲਪਾਂ ਨੂੰ ਸਿੱਧ ਕਰਕੇ ਦੁਨੀਆ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਹੈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਭਗਵਾਨ ਦੇਵਨਾਰਾਇਣ ਜੀ ਦੇ ਅਸ਼ੀਰਵਾਦ ਨਾਲ ਅਸੀਂ ਸਭ ਜ਼ਰੂਰ ਸਫ਼ਲ ਹੋਵਾਂਗੇ। ਅਸੀਂ ਸਖ਼ਤ ਮਿਹਨਤ (ਪਰਿਸ਼੍ਰਮ) ਕਰਾਂਗੇ, ਸਭ ਮਿਲ ਕੇ ਕਰਾਂਗੇ, ਸਭ ਦੇ ਪ੍ਰਯਾਸ ਨਾਲ ਸਿੱਧੀ ਪ੍ਰਾਪਤ ਹੋ ਕੇ ਰਹੇਗੀ। ਅਤੇ ਇਹ ਵੀ ਦੇਖੋ ਕੈਸਾ ਸੰਜੋਗ ਹੈ। ਭਗਵਾਨ ਦੇਵਨਾਰਾਇਣ ਜੀ  ਦਾ 1111ਵਾਂ ਅਵਤਰਣ ਵਰ੍ਹਾ ਉਸੇ ਸਮੇਂ ਭਾਰਤ ਦੀ ਜੀ-20 ਦੀ ਪ੍ਰਧਾਨਗੀ ਅਤੇ ਉਸ ਵਿੱਚ ਵੀ ਭਗਵਾਨ ਦੇਵਨਾਰਾਇਣ ਦਾ ਅਵਤਰਣ ਕਮਲ ’ਤੇ ਹੋਇਆ ਸੀ, ਅਤੇ ਜੀ-20 ਦਾ ਜੋ Logo ਹੈ, ਉਸ ਵਿੱਚ ਵੀ ਕਮਲ ਦੇ ਉੱਪਰ ਪੂਰੀ ਪ੍ਰਿਥਵੀ ਨੂੰ ਬਿਠਾਇਆ ਹੈ। ਇਹ ਵੀ ਬੜਾ ਸੰਜੋਗ ਹੈ ਅਤੇ ਅਸੀਂ ਤਾਂ ਉਹ ਲੋਕ ਹਾਂ, ਜਿਸ ਦੀ ਪੈਦਾਇਸ਼ੀ ਕਮਲ ਦੇ ਨਾਲ ਹੋਈ ਹੈ।  ਅਤੇ ਇਸ ਲਈ ਸਾਡਾ ਤੁਹਾਡਾ ਨਾਤਾ ਕੁਝ ਗਹਿਰਾ ਹੈ। ਲੇਕਿਨ ਮੈਂ ਪੂਜਯ ਸੰਤਾਂ ਨੂੰ ਪ੍ਰਣਾਮ ਕਰਦਾ ਹਾਂ। ਇਤਨੀ ਬੜੀ ਤਾਦਾਦ ਵਿੱਚ ਇੱਥੇ ਅਸ਼ੀਰਵਾਦ ਦੇਣ ਆਏ ਹਨ। ਮੈਂ ਸਮਾਜ ਦਾ ਵੀ ਹਿਰਦੇ ਤੋਂ ਆਭਾਰ ਵਿਅਕਤ ਕਰਦਾ ਹਾਂ ਕਿ ਇੱਕ ਭਗਤ ਦੇ ਰੂਪ ਵਿੱਚ ਮੈਨੂੰ ਅੱਜ ਇੱਥੇ ਬੁਲਾਇਆ, ਭਗਤੀਭਾਵ ਨਾਲ ਬੁਲਾਇਆ। ਇਹ ਸਰਕਾਰੀ ਕਾਰਜਕ੍ਰਮ ਨਹੀਂ ਹੈ। ਪੂਰੀ ਤਰ੍ਹਾਂ ਸਮਾਜ ਦੀ ਸ਼ਕਤੀ, ਸਮਾਜ ਦੀ ਭਗਤੀ ਉਸੇ ਨੇ ਮੈਨੂੰ ਪ੍ਰੇਰਿਤ ਕੀਤਾ ਅਤੇ ਮੈਂ ਤੁਹਾਡੇ ਦਰਮਿਆਨ ਪਹੁੰਚ ਗਿਆ। ਮੇਰੀਆਂ ਆਪ ਸਭ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ।

ਜੈ ਦੇਵ ਦਰਬਾਰ! ਜੈ ਦੇਵ ਦਰਬਾਰ! ਜੈ ਦੇਵ ਦਰਬਾਰ!

 

*******

ਡੀਐੱਸ/ਐੱਸਟੀ/ਡੀਕੇ