ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ ਮੇਰੇ ਪਿਆਰੇ ਭਰਾਵੋ, ਖੰਮਾ ਘਨੀ, ਨਮਸਕਾਰ।
ਦੋ ਦਿਨ ਪਹਿਲਾਂ ਹੀ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਮਕਰ ਸਕ੍ਰਾਂਤੀ (ਮਾਘੀ) ਦਾ ਤਿਉਹਾਰ ਮਨਾਇਆ ਗਿਆ ਅਤੇ ਮਕਰ ਸਕ੍ਰਾਂਤੀ (ਮਾਘੀ) ਦੇ ਬਾਅਦ ਇੱਕ ਪ੍ਰਕਾਰ ਨਾਲ ਉਤਕ੍ਰਾਂਤੀ ਦਾ ਸੰਕੇਤ ਜੁੜਿਆ ਹੋਇਆ ਹੁੰਦਾ ਹੈ। ਸਕ੍ਰਾਂਤੀ (ਮਾਘੀ) ਤੋਂ ਬਾਅਦ ਉੱਨਤੀ ਸ਼ੁਰੂ ਹੁੰਦੀ ਹੈ। ਮਕਰ ਸਕ੍ਰਾਂਤੀ (ਮਾਘੀ) ਦੇ ਤਿਉਹਾਰ ਤੋਂ ਬਾਅਦ ਰਾਜਸਥਾਨ ਦੀ ਧਰਤੀ ਪੂਰੇ ਹਿੰਦੁਸਤਾਨ ਨੂੰ ਊਰਜਾਵਾਨ ਬਣਾਉਣ ਦਾ ਅਹਿਮ ਯਤਨ, ਇੱਕ ਅਹਿਮ initiative, ਇੱਕ ਅਹਿਮ ਪ੍ਰੋਜੈਕਟ; ਉਸਦਾ ਅੱਜ ਕੰਮ ਸ਼ੁਰੂ ਹੋ ਰਿਹਾ ਹੈ।
ਮੈਂ ਵਸੁੰਧਰਾ ਜੀ ਦਾ ਅਤੇ ਧਰਮੇਂਦਰ ਪ੍ਰਧਾਨ ਜੀ ਦਾ ਇਸ ਗੱਲ ਲਈ ਅਭਿਨੰਦਨ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਨੇ ਕਾਰਜ ਸ਼ੁਰੂ ਕਰਨ ਦਾ ਪ੍ਰੋਗਰਾਮ ਬਣਾਇਆ ਅਤੇ ਇਸਦੇ ਕਾਰਨ ਆਉਣ ਵਾਲੇ ਦਿਨਾਂ ਵਿੱਚ ਕੋਈ ਵੀ ਸਰਕਾਰ ਹੋਵੇ, ਕੋਈ ਵੀ ਨੇਤਾ ਹੋਵੇ – ਜਦੋਂ ਪੱਥਰ ਜੁੜੇਗਾ ਤਾਂ ਲੋਕ ਪੁੱਛਣਗੇ ਜੜ ਤਾਂ ਦਿੱਤਾ ਕੰਮ ਸ਼ੁਰੂ ਕਰਨ ਦੀ date ਵੀ ਦੱਸੋ। ਅਤੇ ਇਸ ਲਈ ਇਸ ਪ੍ਰੋਗਰਾਮ ਤੋਂ ਬਾਅਦ ਪੂਰੇ ਦੇਸ਼ ਵਿੱਚ ਇੱਕ ਜਾਗਰੂਕਤਾ ਆਵੇਗੀ ਕਿ ਪੱਥਰ ਜੜਨ ਲਈ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਹੈ। ਜਦੋਂ ਕੰਮ ਸ਼ੁਰੂ ਹੁੰਦਾ ਹੈ ਤਾਂ ਆਮ ਮਨੁੱਖ ਨੂੰ ਵਿਸ਼ਵਾਸ ਹੁੰਦਾ ਹੈ।
ਮੈਨੂੰ ਖੁਸ਼ੀ ਹੈ ਕਿ ਪੂਰੇ ਖੇਤਰ ਦੀ ਵਿਕਾਸ ਯਾਤਰਾ ਵਿੱਚ ਸ਼ਰੀਕ ਹੋ ਕੇ ਇਹ ਕੰਮ ਸ਼ੁਰੂ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਹੈ। ਅਤੇ ਜਦੋਂ ਮੈਨੂੰ ਪੂਰੇ project ਦੀ detail ਦੇ ਰਹੇ ਸੀ ਅਫਸਰ, ਸਾਰੀ ਬਰੀਕੀਆਂ ਦੱਸ ਰਹੇ ਸੀ ਹੁਣੇ। ਸਾਰਾ ਕੁਝ ਦੱਸ ਦਿੱਤਾ ਉਨ੍ਹਾਂ ਨੇ, ਉਨ੍ਹਾਂ ਨੂੰ ਲੱਗਾ ਕਿ ਪ੍ਰਧਾਨ ਮੰਤਰੀ ਜੀ ਨੂੰ ਅਸੀਂ ਸਾਰੀ ਜਾਣਕਾਰੀ ਦੇ ਦਿੱਤੀ ਹੈ, ਤਾਂ ਮੈਂ ਉਨ੍ਹਾਂ ਨੂੰ ਪੁੱਛਿਆ ਉਦਘਾਟਨ ਦੀ ਤਾਰੀਖ ਦੱਸੋ ਅਤੇ ਮੈਨੂੰ ਵਿਸ਼ਵਾਸ ਦਿੱਤਾ ਗਿਆ ਕਿ ਜਦੋਂ ਦੇਸ਼ ਅਜ਼ਾਦੀ ਦੇ 75 ਸਾਲ ਮਨਾਉਂਦਾ ਹੋਵੇਗਾ, 2022। ਭਾਰਤ ਦੇ ਵੀਰਾਂ ਨੇ, ਅਜ਼ਾਦੀ ਦੇ ਸੈਨਾਨੀਆਂ ਨੇ; ਕਿਸੇ ਨੇ ਆਪਣੀ ਜਵਾਨੀ ਜੇਲਾਂ ਵਿੱਚ ਖਪਾ ਦਿੱਤੀ, ਕਿਸੇ ਨੇ ਫਾਂਸੀ ਦੇ ਤਖ਼ਤੇ ’ਤੇ ਚੜ੍ਹ ਕੇਵੰਦੇ ਮਾਤਰਮ ਦੇ ਨਾਦ ਨੂੰ ਤਾਕਤਵਰ ਬਣਾਇਆ, ਅਜ਼ਾਦ ਹਿੰਦੁਸਤਾਨ, ਭਵਿੱਖੀ ਭਾਰਤ, ਦਿਵਯ ਭਾਰਤ, ਇਸ ਦਾ ਸੁਪਨਾ ਦੇਖਿਆ- ਦੇਸ਼ ਅਜ਼ਾਦ ਹੋ ਗਿਆ। 2022 ਵਿੱਚ ਅਜ਼ਾਦੀ ਦੇ 75 ਸਾਲ ਹੋ ਜਾਣਗੇ। ਇਹ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ, ਹਰ ਹਿੰਦੁਸਤਾਨੀ ਦੀ ਜ਼ਿੰਮੇਵਾਰੀ ਹੈ, 125 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ 2022 ਵਿੱਚ ਜੋ ਸੁਪਨੇ ਅਜ਼ਾਦੀ ਦੇ ਦਿਵਾਨਿਆਂ ਨੇ ਦੇਖੇ ਸਨ, ਉਸ ਤਰ੍ਹਾਂ ਦਾ ਹਿੰਦੁਸਤਾਨ ਬਣਾ ਕੇ ਉਨ੍ਹਾਂ ਦੇ ਚਰਨਾਂ ਵਿੱਚ ਸਮਰਪਿਤ ਕਰੀਏ।
ਇਹ ਸਮਾਂ ਸੰਕਲਪ ਸੇ ਸਿੱਧੀ ਦਾ ਸਮਾਂ ਹੈ। ਅੱਜ ਇੱਥੇ ਤੁਸੀਂ ਸੰਕਲਪ ਲਿਆ ਹੈ ਕਿ 2022 ਤੱਕ ਇਸ ਰਿਫਾਈਨਰੀ ਦਾ ਕੰਮ ਸ਼ੁਰੂ ਕਰ ਦੇਵੋਗੇ। ਮੈਨੂੰ ਵਿਸ਼ਵਾਸ ਹੈ ਕਿ ‘ਸੰਕਲਪ ਸੇ ਸਿੱਧੀ’ ਬਣ ਕੇ ਰਹੇਗਾ ਅਤੇ ਜਦੋਂ ਦੇਸ਼ ਅਜ਼ਾਦੀ ਦੇ 75 ਸਾਲ ਮਨਾਉਂਦਾ ਹੋਵੇਗਾ ਤਦ ਇੱਥੋਂ ਦੇਸ਼ ਨੂੰ ਨਵੀਂ ਊਰਜਾ ਮਿਲਣੀ ਸ਼ੂਰੂ ਹੋ ਜਾਵੇਗੀ। ਅਤੇ ਇਸ ਲਈ ਮੈਂ ਰਾਜਸਥਾਨ ਸਰਕਾਰ ਨੂੰ, ਸ਼੍ਰੀਮਾਨ ਧਰਮੇਂਦਰ ਜੀ ਦੇ ਵਿਭਾਗ ਨੂੰ, ਭਾਰਤ ਸਰਕਾਰ ਦੇ ਯਤਨਾਂ ਨੂੰ ਅਤੇ ਤੁਹਾਨੂੰ ਸਾਰਿਆਂ ਨੂੰ ਮੇਰੇ ਰਾਜਸਥਾਨ ਦੇ ਭਰਾਵਾਂ, ਭੈਣਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਬਾੜਮੇਰ ਦੀ ਇਹ ਧਰਤੀ, ਇਹ ਉਹ ਧਰਤੀ ਹੈ ਜਿੱਥੇ ਰਾਵਲ ਮੱਲੀਨਾਥ, ਸੰਤ ਤੁਲਸਾ ਰਾਮ, ਮਾਤਾ ਰਾਣੀ ਫਟਿਯਾਨੀ, ਨਾਗਨੇਕੀ ਮਾਤਾ, ਸੰਤ ਈਸ਼ਵਰਦਾਸ, ਸੰਤ ਧਾਰੂਜੀ ਮੇਗ, ਨਾ ਜਾਣੇ ਕਿੰਨ੍ਹੇ ਅਣਗਿਣਤ ਸਾਤਵਿਕ ਸੰਤਾਂ ਦੇ ਅਸ਼ੀਰਵਾਦ ਨਾਲ ਵਧੀ-ਫੁੱਲੀ ਇਹ ਬਾੜਮੇਰ ਦੀ ਧਰਤੀ। ਮੈਂ ਅੱਜ ਉਸ ਧਰਤੀ ਨੂੰ ਨਮਨ ਕਰਦਾ ਹਾਂ।
ਪਚਪਦਰਾ ਦੀ ਇਹ ਧਰਤੀ ਸੁਤੰਤਰਤਾ ਸੈਨਾਨੀ ਸਵਰਗੀ ਗੁਲਾਬਚੰਦ ਜੀ, ਸਾਲੇਚਾ ਦੀ ਕਰਮਭੂਮੀ, ਗਾਂਧੀ ਜੀ ਦੇ ਨਮਕ ਸਤਿਆਗ੍ਰਹਿ ਤੋਂ ਪਹਿਲਾਂ- ਉਨ੍ਹਾਂ ਨੇ ਇੱਥੋਂ ਨਮਕ ਸੱਤਿਆਗ੍ਰਹਿ ਦੀ ਅਗਵਾਈ ਕੀਤੀ ਸੀ।
ਇਸ ਖੇਤਰ ਵਿੱਚ ਪੀਣ ਦਾ ਪਾਣੀ ਲਿਆਉਣ ਵਿੱਚ, ਟ੍ਰੇਨ ਲਿਆਉਣ ਵਿੱਚ, ਪਹਿਲਾ ਕਾਲਜ ਖੋਲ੍ਹਣ ਵਿੱਚ ਗੁਲਾਬਚੰਦ ਜੀ ਨੂੰ ਹਰ ਕੋਈ ਯਾਦ ਕਰਦਾ ਸੀ। ਮੈਂ ਪਚਪਦਰਾ ਦੇ ਇਸ ਸਪੁੱਤਰ ਨੂੰ ਵੀ ਪ੍ਰਣਾਮ ਕਰਦਾ ਹਾਂ।
ਭਰਾਵੋ, ਭੈਣੋਂ, ਮੈਂ ਅੱਜ ਇਸ ਧਰਤੀ ‘ਤੇ ਭੈਰੋਂ ਸਿੰਘ ਸ਼ੇਖਾਵਤ ਜੀ ਨੂੰ ਵੀ ਯਾਦ ਕਰਨਾ ਚਾਹੁੰਦਾ ਹਾਂ। ਆਧੁਨਿਕ ਰਾਜਸਥਾਨ ਬਣਾਉਣ ਲਈ, ਸੰਕਟਾਂ ਤੋਂ ਮੁਕਤ ਰਾਜਸਥਾਨ ਬਣਾਉਣ ਲਈ ਅਤੇ ਇਸ ਬਾੜਮੇਰ ਵਿੱਚ ਇਸ ਰਿਫਾਈਨਰੀ ਦੀ ਸਭ ਤੋਂ ਪਹਿਲਾਂ ਕਲਪਨਾ ਕਰਨ ਵਾਲੇ ਭੈਰੋਂ ਸਿੰਘ ਸ਼ੇਖਾਵਤ ਜੀ ਨੂੰ ਵੀ ਮੈਂ ਯਾਦ ਕਰਦਾ ਹਾਂ।
ਅੱਜ ਜਦੋਂ ਮੈਂ ਬਾੜਮੇਰ ਦੀ ਧਰਤੀ ’ਤੇ ਆਇਆ ਹਾਂ ਤਾਂ ਇੱਥੇ ਹਾਜ਼ਰ ਸਭ ਤੋਂ ਪਹਿਲਾਂ ਮੈਂ ਤਾਕੀਦ ਕਰਦਾ ਹਾਂ ਕਿ ਅਸੀਂ ਸਾਰੇ ਆਪਣੇ-ਆਪਣੇ ਈਸ਼ਵਰ ਦੇਵਤਾ ਨੂੰ ਪ੍ਰਾਰਥਨਾ ਕਰੀਏ ਕਿ ਇਸੇ ਧਰਤੀ ਦੇ ਸਪੁੱਤਰ ਸ਼੍ਰੀਮਾਨ ਜਸਵੰਤ ਸਿੰਘ ਜੀ, ਉਨ੍ਹਾਂ ਦੀ ਸਿਹਤ ਬਹੁਤ ਜਲਦੀ ਚੰਗੀ ਹੋ ਜਾਵੇ ਅਤੇ ਉਨ੍ਹਾਂ ਦੇ ਅਨੁਭਵ ਦਾ ਲਾਭ ਦੇਸ਼ ਨੂੰ ਮਿਲੇ। ਅਸੀਂ ਸਾਰੇ ਉਨ੍ਹਾਂ ਦੀ ਵਧੀਆ ਸਿਹਤ ਅਤੇ ਜਲਦੀ ਠੀਕ ਹੋ ਕੇ ਸਾਡੇ ਵਿੱਚ ਆਉਣ ਲਈ, ਅਜਿਹੀ ਪ੍ਰਾਰਥਨਾ ਅਸੀਂ ਸਾਰੇ ਕਰੀਏ, ਅਤੇ ਈਸ਼ਵਰ ਸਾਡੀ ਪ੍ਰਾਰਥਨਾ ਸੁਣੇਗਾ।
ਭਰਾਵੇ, ਭੈਣੋਂ, ਬਦਕਿਸਮਤੀ ਨਾਲ ਸਾਡੇ ਦੇਸ਼ ਵਿੱਚ ਇਤਿਹਾਸ ਨੂੰ ਭੁਲਾ ਦੇਣ ਦੀ ਪਰੰਪਰਾ ਰਹੀ। ਵੀਰਾਂ ਨੂੰ, ਉਨ੍ਹਾਂ ਦੇ ਤਿਆਗ ਅਤੇ ਬਲੀਦਾਨ ਨੂੰ ਹਰ ਪੀੜ੍ਹੀ ਨੂੰ ਮਾਨ-ਸਨਮਾਨ ਦੇ ਨਾਲ ਯਾਦ ਕਰਕੇ ਨਵਾਂ ਇਤਿਹਾਸ ਬਣਾਉਣ ਦੀ ਪ੍ਰੇਰਨਾ ਮਿਲਦੀ ਹੈ ਅਤੇ ਉਹ ਲੈਂਦੇ ਰਹਿਣੀ ਚਾਹੀਦੀ ਹੈ।
ਤੁਸੀਂ ਦੇਖਿਆ ਹੋਵੇਗਾ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਇਨ੍ਹੀ ਦਿਨੀਂ ਭਾਰਤ ਦੀ ਯਾਤਰਾ ‘ਤੇ ਆਏ ਹੋਏ ਹਨ। 14 ਸਾਲਾਂ ਬਾਅਦ ਉਹ ਇੱਥੇ ਆਏ ਹਨ। ਅਤੇ ਦੇਸ਼ ਅਜ਼ਾਦ ਹੋਣ ਤੋਂ ਬਾਅਦ ਮੈਂ ਪਹਿਲਾ ਪ੍ਰਧਾਨ ਮੰਤਰੀ ਸੀ ਜੋ ਇਜ਼ਰਾਈਲ ਦੀ ਧਰਤੀ ’ਤੇ ਗਿਆ ਸੀ। ਅਤੇ ਮੇਰੇ ਦੇਸ਼ਵਾਸੀਓ, ਮੇਰੇ ਰਾਜਸਥਾਨ ਦੇ ਵੀਰੋ, ਤੁਹਾਨੂੰ ਗਰਵ ਹੋਵੇਗਾ ਕਿ ਮੈਂ ਇਜ਼ਰਾਈਲ ਗਿਆ ਸੀ, ਸਮੇਂ ਦੀ ਖਿੱਚਤਾਤੀ ਦਰਮਿਆਨ ਮੈਂ ਹਫ ਗਿਆ ਅਤੇ ਉੱਥੇ ਜਾ ਕੇ ਪਹਿਲੇ ਵਿਸ਼ਵਯੁੱਧ ਵਿੱਚ ਹਾਇਫਾ ਨੂੰ ਮੁਕਤ ਕਰਾਉਣ ਲਈ ਅੱਜ ਤੋਂ 100 ਸਾਲ ਪਹਿਲਾਂ ਜਿਨ੍ਹਾਂ ਵੀਰਾਂ ਨੇ ਬਲੀਦਾਨ ਦਿੱਤਾ ਸੀ ਉਨ੍ਹਾਂ ਨੂੰ ਸ਼ਰਧਾ ਸੁਮਨ ਅਰਪਿਤ ਕਰਨ ਗਿਆ ਸੀ। ਅਤੇ ਉਸ ਵਿੱਚ ਅਗਵਾਈ ਦਿੱਤੀ ਸੀ ਇਸੇ ਧਰਤੀ ਦੇ ਵੀਰ ਸੰਤਾਨ ਮੇਜਰ ਦਲਪਤ ਸਿੰਘ ਜੀ ਨੇ। ਮੇਜਰ ਦਲਪਤ ਸਿੰਘ ਸ਼ੇਖਾਵਤ ਨੇ – 100 ਸਾਲ ਪਹਿਲਾਂ ਇਜ਼ਰਾਈਲ ਦੀ ਧਰਤੀ ’ਤੇ ਪਹਿਲੇ ਵਿਸ਼ਵ ਯੁੱਧ ਦੀ ਅਗਵਾਈ ਕਰਦੇ ਹੋਏ ਹਾਇਫਾ ਨੂੰ ਮੁਕਤ ਕੀਤਾ ਸੀ।
ਦਿੱਲੀ ਵਿੱਚ ਇੱਕ ਤੀਨ ਮੂਰਤੀ ਚੌਕ ਹੈ। ਉੱਥੇ ਤਿੰਨ ਮਹਾਪੁਰਖਾਂ ਦੀਆਂ, ਵੀਰਾਂ ਦੀਆਂ ਮੂਰਤਿਆਂ ਹਨ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਹਿੰਦੁਸਤਾਨ ਆਉਂਦੇ ਹੀ, ਅਸੀਂ ਦੋਵੇਂ ਸਭ ਤੋਂ ਪਹਿਲਾਂ ਇਸ ਤੀਨ ਮੂਰਤੀ ਚੌਕ ਵਿੱਚ ਗਏ। ਉਹ ਤੀਨ ਮੂਰਤੀ ਚੌਕ ਉਸ ਮੇਜਰ ਦਲੇਰ ਦਲਪਤ ਸਿੰਘ ਦੇ ਬਲੀਦਾਨ ਦੀ ਯਾਦ ਵਿੱਚ ਬਣਿਆ ਹੋਇਆ ਹੈ ਅਤੇ ਇਸ ਵਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਵੀ ਉੱਥੇ ਨਮਨ ਕਰਨ ਆਏ। ਅਸੀਂ ਦੋਵੇਂ ਉੱਥੇ ਗਏ ਅਤੇ ਉਸ ਤੀਨ ਮੂਰਤੀ ਚੌਕ ਦਾ ਨਾਮ ਤੀਨ ਮੂਰਤੀ ਹਾਇਫਾਚੌਕ ਰੱਖਿਆ ਗਿਆ, ਤਾਂ ਕਿ ਇਤਿਹਾਸ ਯਾਦ ਰਹੇ, ਮੇਜਰ ਦਲਪਤ ਸਿੰਘ ਸ਼ੇਖਾਵਤ ਯਾਦ ਰਹੇ। ਮੇਰੇ ਰਾਜਸਥਾਨ ਦੀ ਵੀਰ ਪਰੰਪਰਾ ਯਾਦ ਰਹੇ। ਇਹ ਕੰਮ ਅਜੇ ਦੋ ਦਿਨ ਪਹਿਲੇ ਕਰਨ ਦਾ ਮੈਨੂੰਸੁਭਾਗ ਮਿਲਿਆ।
ਭਰਾਵੋ, ਭੈਣੋਂ, ਇਹ ਵੀਰਾਂ ਦੀ ਧਰਤੀ ਹੈ। ਬਲੀਦਾਨੀਆਂ ਦੀ ਧਰਤੀ ਹੈ। ਸ਼ਾਇਦ ਬਲੀਦਾਨ ਦੀ ਕੋਈ ਇਤਿਹਾਸ ਦੀ ਘਟਨਾ ਅਜਿਹੀ ਨਹੀਂ ਹੋਵੇਗੀ ਕਿ ਜਿਸ ਵਿੱਚ ਇਸ ਵੀਰ ਧਰਤੀ ਦੇ ਮਹਾਪੁਰਖਾਂ ਦੇ ਖੂਨ ਨਾਲ ਉਸਨੂੰ ਅਭਿਸ਼ਿਕਤ ਨਾ ਹੋਈ ਹੋਵੇ। ਅਤੇ ਮੈਂ ਅਜਿਹੇ ਸਾਰੇ ਵੀਰਾਂ ਨੂੰ ਅੱਜ ਇੱਥੇ ਪ੍ਰਣਾਮ ਕਰਦਾ ਹਾਂ।
ਭੈਣੋਂ, ਭਰਾਵੋ- ਰਾਜਸਥਾਨ ਵਿੱਚ ਤਾਂ ਮੈਂ ਪਹਿਲਾਂ ਬਹੁਤ ਆਉਂਦਾ ਸੀ। ਸੰਗਠਨ ਦਾ ਕੰਮ ਕਰਨ ਲਈ ਆਉਂਦਾ ਸੀ, ਗੁਆਂਢ ਦਾ ਮੁੱਖ ਮੰਤਰੀ ਰਿਹਾ ਉਸਦੇ ਕਾਰਨ ਆਉਂਦਾ ਰਹਿੰਦਾ ਸੀ। ਇਸ ਇਲਾਕੇ ਵਿੱਚ ਵੀ ਕਈ ਵਾਰ ਆਇਆ ਹਾਂ। ਅਤੇ ਹਰ ਵਾਰ ਇੱਕ ਗੱਲ ਆਮ ਮਨੁੱਖ ਦੇ ਮੂੰਹੋਂ ਸੁਣਦਾ ਰਹਿੰਦਾ ਸੀ ਕਿ ਰਾਜਸਥਾਨ ਵਿੱਚ ਕਾਂਗਰਸ ਅਤੇ ਅਕਾਲ, ਇਹ ਜੌੜੇ ਭਾਈ ਹਨ। ਜਿੱਥੇ ਕਾਂਗਰਸ ਆਏਗੀ, ਉੱਥੇ ਅਕਾਲ ਨਾਲ-ਨਾਲ ਜਾਂਦਾ ਹੈ। ਅਤੇ ਵਸੁੰਧਰਾ ਜੀ ਦੇ ਭਾਗ ਵਿੱਚ ਲਿਖਿਆ ਹੋਇਆ ਹੈ, ਜਦੋਂ ਵੀ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਇਸ ਸੁੱਕੀ ਧਰਤੀ ਨੂੰ ਪਾਣੀ ਮਿਲਦਾ ਰਿਹਾ।
ਭਰਾਵੋ, ਭੈਣੋਂ- ਲੇਕਿਨ ਸਾਨੂੰ ਇਸ ਤੋਂ ਵੀ ਅੱਗੇ ਜਾਣਾ ਹੈ। ਰਾਜਸਥਾਨ ਨੂੰ ਅੱਗੇ ਲੈ ਕੇ ਜਾਣਾ ਹੈ। ਰਾਜਸਥਾਨ ਦੇ ਵਿਕਾਸ ਦੀ ਯਾਤਰਾ ਦੇਸ਼ ਦੇ ਵਿਕਾਸ ਵਿੱਚ ਇੱਕ ਨਵੀਂ ਤਾਕਤ ਦੇਣ ਵਾਲਾ ਰਾਜਸਥਾਨ ਹੈ ਅਤੇ ਉਹ ਰਾਜਸਥਾਨ ਦੀ ਧਰਤੀ ’ਤੇ ਕਰ ਕੇ ਦਿਖਾਉਣਾ ਹੈ।
ਭਰਾਵੋ, ਭੈਣੋਂ ਸਾਡੇ ਧਰਮੇਂਦਰ ਜੀ ਸ਼ਿਕਾਇਤ ਕਰ ਰਹੇ ਸੀ, ਵਸੁੰਧਰਾ ਜੀ ਸ਼ਿਕਾਇਤ ਕਰ ਰਹੀ ਸੀ; ਉਨ੍ਹਾਂ ਦੀ ਸ਼ਿਕਾਇਤ ਸਹੀ ਹੈ। ਲੇਕਿਨ ਇਹ ਸਿਰਫ਼ ਬਾੜਮੇਰ ਦੀ ਰਿਫਾਈਨਰੀ ਵਿੱਚ ਹੀ ਹੋਇਆ ਹੈ ਕੀ? ਕੀ ਪੱਥਰ ਸਿਰਫ ਇੱਥੇ ਹੀ ਜੜ ਕੇ ਫੋਟੋ ਖਿੱਚਵਾਈ ਗਈ ਹੈ ਕੀ? ਕੀ ਪੱਥਰ ਇੱਥੇ ਹੀ ਲਗਾ ਕੇ ਲੋਕਾਂ ਦੀਆਂ ਅੱਖਾਂ ਵਿੱਚ ਮਿੱਟੀ ਪਾਈ ਗਈ ਹੈ ਕੀ? ਜੋ ਲੋਕ ਕੁਝ ਰਿਸਰਚ ਕਰਨ ਦੇ ਆਦੀ ਹਨ। ਬਾਲ ਕੀ ਖਾਲ ਉਧੇੜਨ ਦੀ ਜੋ ਤਾਕਤ ਰੱਖਦੇ ਹਨ; ਮੈਂ ਅਜਿਹੇ ਹਰ ਕਿਸੇ ਨੂੰ ਸੱਦਾ ਦਿੰਦਾ ਹਾਂ ਕਿ ਜਰਾ ਦੇਖੋ ਤਾਂ ਸਹੀ ਕਾਂਗਰਸ ਸਰਕਾਰ ਦੀ ਕਾਰਜ-ਸ਼ੈਲੀ ਕਿਵੇਂ ਰਹੀ ਸੀ। ਵੱਡੀਆਂ-ਵੱਡੀਆਂ ਗੱਲਾਂ ਕਰਨਾ, ਜਨਤਾ-ਜਨਾਰਦਨ ਨੂੰ ਗੁਮਰਾਹ ਕਰਨਾ, ਇਹ ਕੋਈ ਸਿਰਫ਼ ਬਾੜਮੇਰ ਦੀ ਰਿਫਾਈਨਰੀ ਨਾਲ ਜੁੜਿਆ ਹੋਇਆ ਮਸਲਾ ਨਹੀਂ ਹੈ; ਇਹ ਉਨ੍ਹਾਂ ਦੀ ਕਾਰਜ-ਸ਼ੈਲੀ ਦਾ ਹਿੱਸਾ ਹੈ, ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੈ।
ਜਦੋਂ ਮੈਂ ਪ੍ਰਧਾਨ ਮੰਤਰੀ ਬਣਿਆ, ਬਜਟ ਦੇਖ ਰਿਹਾ ਸੀ, ਅਤੇ ਮੈਂ ਰੇਲਵੇ ਬਜਟ ਦੇਖ ਰਿਹਾ ਸੀ। ਤਾਂ ਮੇਰਾ ਜਰਾ ਸੁਭਾਅ ਹੈ, ਮੈਂ ਪੁੱਛਿਆ ਹੈ ਕਿ ਭਾਈ ਇਹ ਰੇਲਵੇ ਬਜਟ ਵਿੱਚ ਇੰਨੇ ਐਲਾਨ ਕਰਦੇ ਹਨ, ਜ਼ਰਾ ਦੱਸੋ ਤਾਂ ਪਿੱਛੇ ਕੀ ਹੋਇਆ ਹੈ। ਤੁਸੀਂ ਹੈਰਾਨ ਹੋ ਜਾਵੇਗੇ ਭਰਾਵੋ-ਭੈਣੋਂ, ਤੁਹਾਨੂੰ ਸਦਮਾ ਪਹੁੰਚੇਗਾ। ਭਾਰਤ ਦੀ ਸੰਸਦ ਲੋਕਤੰਤਰ ਦਾ ਮੰਦਰ ਹੈ। ਉੱਥੇ ਦੇਸ਼ ਨੂੰ ਗੁੰਮਰਾਹ ਕਰਨ ਦਾ ਹੱਕ ਨਹੀਂ ਹੁੰਦਾ। ਲੇਕਿਨ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ, ਕਈ ਸਰਕਾਰਾਂ ਆਈਆਂ ਅਤੇ ਗਈਆਂ- ਰੇਲਵੇ ਬਜਟ ਵਿੱਚ 1500 ਤੋਂ ਜ਼ਿਆਦਾ, 1500 ਤੋਂ ਜ਼ਿਆਦਾ ਅਜਿਹੀਆਂ ਯੋਜਨਾਵਾਂ ਦਾਐਲਾਨ ਕੀਤਾ ਗਿਆ- ਜੋ ਅੱਜ ਉਨ੍ਹਾਂ ਦਾ ਨਾਮੋਨਿਸ਼ਾਨ ਨਹੀਂ ਹੈ, ਉਸੇ ਤਰ੍ਹਾਂ ਹੀ ਕਾਗਜ਼ਾਂ ’ਤੇ ਲਟਕੀਆਂ ਹੋਈਆਂ ਹਨ।
ਅਸੀਂ, ਆਏ ਆਪਣਾ ਫੈਸਲਾ ਕੀਤਾ ਹੈ ਕਿ ਕੁਝ ਪਲਾਂ ਲਈ ਤਾਲੀਆਂ ਪ੍ਰਾਪਤ ਕਰਨ ਲਈ ਸੰਸਦ ਵਿੱਚ ਜਾ ਮੈਂਬਰ ਬੈਠੇ ਹਨ, ਉਹ ਆਪਣੇ ਇਲਾਕੇ ਵਿੱਚ ਕੋਈ ਰੇਲ ਦਾ ਪ੍ਰੋਜੈਕਟ ਆ ਜਾਵੇ ਤਾਂ ਤਾਲੀ ਵਜਾ ਦੇਣ ਅਤੇ ਰੇਲ ਮੰਤਰੀ ਖੁਸ਼ ਹੋ ਜਾਣ, ਬਾਅਦ ਵਿੱਚ ਕੋਈ ਪੁੱਛਣ ਵਾਲਾ ਨਹੀਂ। ਇਹ ਸਿਲਸਿਲਾ ਚਲਿਆ, ਅਸੀਂ ਆ ਕੇ ਕਹਿ ਦਿੱਤਾ ਕਿ ਰੇਲ ਬਜਟ ਵਿੱਚ ਇਹ ਵਾਹਵਾਹੀ ਲੁੱਟਣਾ ਅਤੇ ਝੂਠੀਆਂ ਤਾਲੀਆਂ ਵਜਾਉਣ ਦਾ ਪ੍ਰੋਗਰਾਮ ਬੰਦ। ਜਿੰਨ੍ਹਾਂ ਹੋਣਾ ਤੈਅ ਹੈ ਉਨਾਂ ਹੀ ਦੱਸੋ। ਇੱਕ ਦਿਨ ਆਲੋਚਨਾ ਹੋਵੇਗੀ ਲੇਕਿਨ ਦੇਸ਼ ਨੂੰ ਹੌਲੀ-ਹੌਲੀ ਸਹੀ ਬੋਲਣ ਦੀ, ਸਹੀ ਕਰਨ ਦੀ ਤਾਕਤ ਆਵੇਗੀ, ਅਤੇ ਇਹ ਕੰਮ ਅਸੀਂ ਕਰਨਾ ਚਾਹੁੰਦੇ ਹਾਂ।
ਇੰਨਾਂ ਹੀ ਨਹੀਂ, ਤੁਸੀਂ ਮੈਨੂੰ ਦੱਸੋ One rank one pension, ਮੇਰੀ ਫੌਜ ਦੇ ਲੋਕ ਇੱਥੇ ਬੈਠੇ ਹੋਏ ਹਨ। ਫੌਜੀਆਂ ਦੇ ਪਰਿਵਾਰ ਦੇ ਲੋਕ ਇੱਥੇ ਬੈਠੇ ਹੋਏ ਹਨ। 40 ਸਾਲ One rank one pension, ਇਸ ਦੀ ਮੰਗ ਨਹੀਂ ਉੱਠੀ ਸੀ। ਕੀ ਫੌਜ ਦੇ ਲੋਕਾਂ ਨਾਲ ਵਾਰੀ-ਵਾਰੀ ਨਾਲ ਵਾਅਦੇ ਨਹੀਂ ਕੀਤੇ ਗਏ ਸਨ? ਹਰ ਚੋਣ ਤੋਂ ਪਹਿਲਾਂ ਇਸ ਨੂੰ ਬੁਨਣ ਦਾ ਯਤਨ ਨਹੀਂ ਹੋਇਆ ਸੀ? ਇਹ ਉਨ੍ਹਾਂ ਦੀ ਆਦਤ ਹੈ? 2014 ਵਿੱਚ ਵੀ ਤੁਸੀਂ ਦੇਖਿਆ ਹੋਵੇਗਾ, 5-50 ਸੇਵਾ-ਮੁਕਤਫੌਜ ਦੇ ਲੋਕਾਂ ਨੂੰ ਬਿਠਾ ਕੇ ਫੋਟੋਆਂਕੱਢਣੀਆਂ ਅਤੇ One rank one pension ਦੀਆਂ ਗੱਲਾਂ ਬੁਣਨੀਆਂ, ਇਹ ਕਰਦੇ ਰਹੇ ਹਨ।
ਅਤੇ ਬਾਅਦ ਵਿੱਚ ਜਦੋਂ ਚਾਰੇ ਪਾਸੇ ਤੋਂ ਦਬਾਅ ਪਿਆ, ਅਤੇ ਜਦੋਂ ਮੈਂ 15 ਸਤੰਬਰ, 2013, ਰਿਵਾੜੀ ਵਿੱਚ ਸਾਬਕਾ ਸੈਨਿਕਾਂ ਦੇ ਸਾਹਮਣੇ ਐਲਾਨ ਕੀਤਾ ਕਿ ਸਾਡੀ ਸਰਕਾਰ ਆਵੇਗੀ,One rank one pension ਲਾਗੂ ਕਰੇਗੀ। ਤਾਂ ਆਨਨ-ਫਾਨਨ ਵਿੱਚ, ਅਫਰਾ-ਤਫਰੀ ਵਿੱਚ ਜਿਵੇਂ ਹੀ ਇੱਥੇ refinery ਦਾ ਪੱਥਰ ਜੜ ਦਿੱਤਾ ਗਿਆ ਉਨ੍ਹਾਂ ਨੇ interim ਬਜਟ ਵਿੱਚ 500 ਕਰੋੜ ਰੁਪਏ One rank one pension ਦੇ ਨਾਮ ’ਤੇ ਲਿਖ ਦਿੱਤੇ।
ਦੇਖੋ, ਦੇਸ਼ ਦੇ ਨਾਲ ਇਸ ਤਰ੍ਹਾਂ ਦਾ ਧੋਖਾ ਕਰਨਾ,ਅਤੇ ਫਿਰ ਬੁਣਦੇ ਰਹੇ ਚੋਣ ਕਿ ਦੇਖਿਆ One rank one pension ਲਈ ਬਜਟ ਵਿੱਚ ਅਸੀਂ ਪੈਸੇ ਦੇ ਦਿੱਤੇ।ਅਸੀਂ ਜਦੋਂ ਸਰਕਾਰ ਵਿੱਚ ਆਏ ਅਸੀਂ ਕਿਹਾ ਚਲੋ ਭਾਈ One rank one pension ਲਾਗੂ ਕਰੋ, ਅਸੀਂ ਵਾਅਦਾ ਕੀਤਾ ਹੈ ਤਾਂ ਅਫਸਰ ਸਮਾਂ ਬਿਤਾਉਂਦੇ ਰਹੇ ਸਨ। ਮੈਂ ਕਿਹਾ, ਹੋਇਆ ਕੀ ਹੈ ਭਾਈ, ਕਿਉਂ ਨਹੀਂ ਹੋ ਰਿਹਾ ਹੈ? ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ, ਬਜਟ ਵਿੱਚ 500 ਕਰੋੜ ਲਿਖਿਆ ਗਿਆ ਸੀ ਲੇਕਿਨ ਦਫ਼ਤਰ ਦੇ ਅੰਦਰ ਇਹ One rank one pension ਹੈ ਕੀ?One rank one pension ਦੀ ਪਾਤਰਤਾ ਕਿਸਦੀ ਹੈ? ਉਸ ਦਾ ਆਰਥਿਕ ਬੋਝ ਕਿੰਨਾ ਆਵੇਗਾ? ਤੁਸੀਂ ਹੈਰਾਨ ਹੋਵੋਗੇ- ਸਿਰਫ ਰਿਫਾਈਨਰੀ ਕਾਗਜ਼ ’ਤੇ ਸੀ, ਉੱਥੇ One rank one pension,ਕਾਗਜ਼ ’ਤੇ ਵੀ ਨਹੀਂ ਸੀ। ਨਾ ਸੂਚੀ ਸੀ, ਨਾ ਯੋਜਨਾ ਸੀ, ਸਿਰਫ਼ ਚੋਣਵਾਅਦਾ।
ਭਰਾਵੋ, ਭੈਣੋਂ, ਉਸ ਕਾਰਜ ਦੇ ਪ੍ਰਤੀ ਮੇਰੀ ਪ੍ਰਤੀਬੱਧਤਾ ਸੀ, ਲੇਕਿਨ ਕਾਗਜ਼ ’ਤੇ ਚੀਜ਼ਾਂ ਇਕੱਠੀਆਂ ਕਰਦੇ-ਕਰਦੇ ਮੈਨੂੰ ਡੇਢ ਸਾਲ ਲਗ ਗਿਆ। ਸਭ ਬਿਖਰੇਆ ਹੋਇਆ ਸੀ। ਪਹਿਲੇ ਸੈਨਿਕਾਂ ਦੇ ਨਾਮਾਂ ਦਾ ਟਿਕਾਣਾ ਨਹੀਂ ਮਿਲ ਰਿਹਾ ਸੀ, ਸੰਖਿਆ ਸਹੀ ਨਹੀਂ ਮਿਲ ਰਹੀ ਸੀ। ਮੈਂ ਹੈਰਾਨ ਸੀ ਦੇਸ਼ ਲਈ ਮਰ-ਮਿਟਣ ਵਾਲੇ ਫੌਜੀਆਂ ਲਈ ਸਰਕਾਰ ਕੋਲ ਸਭ ਬਿਖਰਿਆ ਪਿਆ ਸੀ। ਸਮੇਟਣ ਗਏ, ਸਮੇਟਦੇ ਗਏ, ਫਿਰ ਹਿਸਾਬ ਲਗਾਇਆ ਕਿੰਨੇ ਪੈਸੇ ਲੱਗਣਗੇ।
ਭਰਾਵੋ, ਭੈਣੋਂ, ਇਹ 500 ਕਰੋੜ ਰੁਪਏ- ਤਾਂ ਮੈਂ ਸੋਚਿਆ ਸ਼ਾਇਦ 1000 ਕਰੋੜ ਹੋਵੇਗਾ, 1500 ਕਰੋੜ ਹੋਵੇਗਾ, 2000 ਕਰੋੜ ਹੋਵੇਗਾ। ਜਦੋਂ ਹਿਸਾਬ ਜੋੜਣ ਬੈਠਿਆ ਤਾਂ ਭੈਣੋਂ-ਭਰਾਵੋ, ਇਹ ਮਾਮਲਾ 12 ਹਜ਼ਾਰ ਕਰੋੜ ਰੁਪਏ ਤੋਂ ਵੀ ਵਧ ਹੋ ਗਿਆ। 12 ਹਜ਼ਾਰ ਕਰੋੜ, ਹੁਣ ਕਾਂਗਰਸ ਪਾਰਟੀ One rank one pension 500 ਕਰੋੜ ਰੁਪਏ ਵਿੱਚ ਕਰ ਰਹੀ ਸੀ, ਉਸ ਵਿੱਚ ਇਮਾਨਦਾਰੀ ਸੀ ਕੀ? ਕੀ ਸੱਚ ਵਿੱਚ ਫੌਜੀਆਂ ਨੂੰ ਕੁੱਝ ਦੇਣਾ ਚਾਹੁੰਦੇ ਸੀ ਕੀ? ਕੀ ਫੌਜ ਦੇ ਨਿਵਰਿਤ ਸੈਨਾਨੀਆਂ ਦੇ ਪ੍ਰਤੀ ਈਮਾਨਦਾਰੀ ਸੀ ਕੀ? ਉਸ ਸਮੇਂ ਦੇ ਵਿੱਤ ਮੰਤਰੀ ਇੰਨੇ ਤਾਂ ਕੱਚੇ ਨਹੀਂ ਸਨ। ਲੇਕਿਨ 500 ਕਰੋੜ ਰੁਪਏ ਦਾ ਟੀਕਾ ਲਗਾ ਕੇ ਜਦੋਂ ਇੱਥੇ ਪੱਥਰ ਜੜ ਦਿੱਤਾ, ਉੱਥੇ ਹੀ ਬਜਟ ਵਿੱਚ ਲਿਖ ਦਿੱਤਾ ਅਤੇ ਹੱਥ ਉੱਪਰ ਕਰ ਦਿੱਤੇ।
ਭਰਾਵੋ-ਭੈਣੋਂ, ਅਸੀਂ, ਲਗਭਗ 12 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਬੋਝ ਆਇਆ ਤਾਂ ਮੈਂ ਫੌਜ ਦੇ ਲੋਕਾਂ ਨੂੰ ਬੁਲਾਇਆ। ਮੈਂ ਕਿਹਾ- ਭਾਈ ਮੈਂ ਵਾਅਦਾ ਕੀਤਾ ਹੈ, ਮੈਂ ਵਾਅਦਾ ਪੂਰਾ ਕਰਨਾ ਚਾਹੁੰਦਾ ਹਾਂ ਲੇਕਿਨ ਸਰਕਾਰ ਦੀ ਤਿਜੌਰੀ ਵਿੱਚ ਇੰਨ੍ਹੀ ਤਾਕਤ ਨਹੀਂ ਹੈ ਕਿ ਇੱਕੋ ਵਾਰ 12 ਹਜ਼ਾਰ ਕਰੋੜ ਰੁਪਏ ਕੱਢ ਦੇਣ। ਇਹ ਲੋਕ ਤਾਂ 500 ਕਰੋੜ ਰੁਪਏ ਦੀ ਗੱਲ ਕਰਕੇ ਚਲੇ ਗਏ, ਮੇਰੇ ਲਈ 12 ਹਜ਼ਾਰ ਕਰੋੜ ਰੁਪਏ ਕੱਢਣਾ ਇਮਾਨਦਾਰੀ ਨਾਲ ਕੱਢਣਾ ਹੈ, ਲੇਕਿਨ ਮੈਨੂੰ ਤੁਹਾਡੀ ਮਦਦ ਚਾਹੀਦੀ ਹੈ।
ਫੌਜ ਦੇ ਲੋਕਾਂ ਨੇ ਮੈਨੂੰ ਕਿਹਾ – ਪ੍ਰਧਾਨ ਮੰਤਰੀ ਜੀ ਤੁਸੀਂ ਸਾਨੂੰ ਸ਼ਰਮਿੰਦਾ ਨਾ ਕਰੋ। ਤੁਸੀਂ ਦੱਸੋਂ ਤੁਸੀਂ ਸਾਡੇ ਤੋਂ ਕੀ ਚਾਹੁੰਦੇ ਹੋ? ਮੈਂ ਕਿਹਾ ਮੈਂ ਕੁਝ ਨਹੀਂ ਚਾਹੁੰਦਾ ਭਾਈ – ਤੁਸੀਂ ਦੇਸ਼ ਲਈ ਬਹੁਤ ਕੁਝ ਦਿੱਤਾ ਹੈ। ਲੇਕਿਨ ਮੇਰੀ ਮਦਦ ਕਰੋ। ਮੈਂ ਇੱਕੋ ਵਾਰ 12 ਹਜ਼ਾਰ ਕਰੋੜ ਰੁਪਏ ਨਹੀਂ ਦੇ ਸਕਾਂਗਾ। ਜੇਕਰ ਮੈਨੂੰ ਦੇਣਾ ਹੈ ਤਾਂ ਦੇਸ਼ ਦੇ ਗ਼ਰੀਬਾਂ ਦੀਆਂ ਕਈ ਯੋਜਨਾਵਾਂ ਨੂੰ ਕੱਢਣਾ ਪਵੇਗਾ। ਗ਼ਰੀਬਾਂ ਨਾਲ ਅਨਿਆਂ ਹੋ ਜਾਵੇਗਾ।
ਤਾਂ ਮੈਂ ਕਿਹਾ ਕਿ ਮੇਰੀ ਇੱਕ request ਹੈ – ਕੀ ਮੈਂ ਇਹ ਚਾਰ ਟੁਕੜਿਆਂ ’ਚ ਦੇਵਾਂ ਤਾਂ ਚਲੇਗਾ? ਮੇਰੇ ਦੇਸ਼ ਦੇ ਵੀਰ ਸੈਨਿਕ 40 ਸਾਲ ਤੋਂ ਜਿਸ One rank one pension ਨੂੰ ਪ੍ਰਾਪਤ ਕਰਨ ਲਈ ਤਰਸ ਰਹੇ ਸਨ, ਲੜ ਰਹੇ ਸਨ; ਦੇਸ਼ ਵਿੱਚ ਅਜਿਹਾ ਪ੍ਰਧਾਨ ਮੰਤਰੀ ਆਇਆ ਸੀ ਜੋ ਪ੍ਰਤੀਬੱਧ ਸੀ, ਉਹ ਚਾਹੁੰਦੇ ਤਾਂ ਕਿਹਾ ਦਿੰਦੇ ਕਿ ਮੋਦੀ ਜੀ ਸਾਰੀਆਂ ਸਰਕਾਰਾਂ ਨੇ ਸਾਨੂੰ ਠੱਗਿਆ ਹੈ। ਅਸੀਂ ਹੁਣ ਇੰਤਜ਼ਾਰ ਕਰਨ ਨੂੰ ਤਿਆਰ ਨਹੀਂ ਹਾਂ। ਤੁਹਾਨੂੰ ਦੇਣਾ ਹੈ ਤਾਂ ਹੁਣੇ ਦੇ ਦੇਵੋ ਨਹੀਂ ਤਾਂ ਤੁਹਾਡਾ ਰਸਤਾ ਤੁਹਾਨੂੰ ਮਨਜ਼ੂਰ, ਸਾਡਾ ਰਸਤਾ ਸਾਨੂੰ ਮਨਜ਼ੂਰ- ਕਹਿ ਸਕਦੇ ਸਨ। ਲੇਕਿਨ ਉਨ੍ਹਾਂ ਅਜਿਹਾ ਨਹੀਂ ਕੀਤਾ।
ਮੇਰੇ ਦੇਸ਼ ਦਾ ਫੌਜੀ Uniform ਉਤਾਰਨ ਦੇ ਬਾਅਦ ਵੀ ਸਰੀਰੋਂ, ਮਨੋਂ, ਹਿਰਦੇ ਤੋਂ ਫੌਜੀ ਹੁੰਦਾ ਹੈ। ਦੇਸ਼ਹਿਤ ਜੀਵਨ ਦੇ ਅੰਤਕਾਲ ਤੱਕ ਉਸਦੀਆਂ ਰਗਾਂ ਵਿੱਚ ਹੁੰਦਾ ਹੈ । ਅਤੇ, ਇੱਕ ਪਲ ਦੇ ਬਿਨਾਂ , ਇੱਕ ਪਲ ਨੂੰ ਬਿਤਾਏ ਬਿਨਾਂ ਮੇਰੇ ਫੌਜ ਦੇ ਭਰਾਵਾਂ ਨੇ ਕਹਿ ਦਿੱਤਾ – ਪ੍ਰਧਾਨ ਮੰਤਰੀ ਜੀ ਤੁਹਾਡੀ ਗੱਲ ਉੱਤੇ ਸਾਨੂੰ ਭਰੋਸਾ ਹੈ । ਭਲੇ ਚਾਰ ਟੁਕੜੇ ਕਰਨੇ ਪੈਣ, ਛੇ ਕਰਨੇ ਪੈਣ, ਤੁਸੀਂ ਆਪਣੀ ਫੁਰਸਤ ਨਾਲ ਕਰੋ , ਬਸ ਇੱਕ ਵਾਰ ਫ਼ੈਸਲਾ ਕਰ ਲਓ । ਅਸੀਂ – ਜੋ ਵੀ ਫ਼ੈਸਲਾ ਕਰੋਗੇ ਮੰਨਲਵਾਂਗੇ ।
ਭਰਾਵੋ – ਭੈਣੋਂ, ਇਹ ਰਿਟਾਇਰਡ ਫੌਜੀਆਂ ਦੀ ਤਾਕਤ ਸੀ ਕਿ ਮੈਂ ਫ਼ੈਸਲਾ ਕਰ ਲਿਆ ਅਤੇ ਹੁਣ ਤੱਕ ਚਾਰ ਕਿਸ਼ਤਾਂ ਦੇ ਚੁੱਕਿਆ ਹਾਂ। 10 ਹਜਾਰ 700 ਕਰੋੜ ਰੁਪਏ ਉਨ੍ਹਾਂ ਦੇ ਖਾਤੇ ਵਿੱਚ ਜਮਾਂ ਹੋ ਗਏ ਅਤੇ ਬਾਕੀ ਕਿਸਤ ਵੀ ਪੁੱਜਣ ਵਾਲੀ ਹੈ। ਅਤੇ ਇਸਲਈ ਸਿਰਫ ਪੱਥਰ ਜੜਨਾ ਹੀ ਨਹੀਂ, ਦੇਸ਼ ਵਿੱਚ ਅਜਿਹੀਆਂ ਸਰਕਾਰਾਂ ਚਲਾਉਣਾ, ਇਹ ਇਨ੍ਹਾਂ ਦੀ ਆਦਤ ਹੋ ਗਈ ਹੈ ।
ਤੁਸੀਂ ਮੈਨੂੰ ਦੱਸੋ – ਗ਼ਰੀਬੀ ਹਟਾਓ, ਗ਼ਰੀਬੀ ਹਟਾਓ-ਚਾਰ ਦਹਾਕਿਆਂ ਤੋਂ ਸੁਣਦੇ ਆਏ ਹੋ ਕਿ ਨਹੀਂ ਆਏ ਹੋ? ਗ਼ਰੀਬਾਂ ਦੇ ਨਾਮ ‘ਤੇ ਚੋਣਾਂ ਦੇ ਖੇਲ ਦੇਖੇ ਹਨ ਕਿ ਨਹੀਂ ਦੇਖੇ ? ਪਰ ਕੀ ਕੋਈ ਗ਼ਰੀਬ ਦੀ ਭਲਾਈ ਲਈ ਯੋਜਨਾ ਨਜ਼ਰ ਆਉਂਦੀ ਹੈ? ਕਿਤੇ ਨਜ਼ਰ ਨਹੀਂ ਆਵੇਗੀ। ਅਜ਼ਾਦੀ ਦੇ 70 ਸਾਲ ਬਾਅਦ ਵੀ ਉਹ ਇਹੀ ਕਹਿਣਗੇ, ਜਾਓ ਟੋਆ ਖੋਦੋ ਅਤੇ ਸ਼ਾਮ ਨੂੰ ਕੁਝ ਲੈ ਜਾਓ ਅਤੇ ਦਾਣਾ-ਪਾਣੀ ਕਰ ਲਓ। ਜੇਕਰ ਚੰਗੀ ਤਰ੍ਹਾਂ ਦੇਸ਼ ਦੇ ਵਿਕਾਸ ਦੀ ਚਿੰਤਾ ਕੀਤੀ ਹੁੰਦੀ ਤਾਂ ਮੇਰੇ ਦੇਸ਼ ਦਾ ਗ਼ਰੀਬ ਆਪਣੇ ਆਪ ਗ਼ਰੀਬੀ ਨੂੰ ਮਿਟਾਉਣ ਲਈ ਪੂਰੀ ਤਾਕਤ ਦੇ ਨਾਲ ਖੜ੍ਹਾ ਹੋ ਗਿਆ ਹੁੰਦਾ ।
ਸਾਡੀ ਕੋਸ਼ਿਸ਼ ਹੈ empowerment of poor – ਗ਼ਰੀਬਾਂ ਦਾ ਸਸ਼ਕਤੀਕਰਨ। ਬੈਂਕਾਂ ਦਾ ਰਾਸ਼ਟਰੀਕਰਨ ਹੋਇਆ ਪਰ ਗ਼ਰੀਬ ਲਈ ਬੈਂਕਾਂ ਦੇ ਦਰਵਾਜ਼ੇ ਨਹੀਂ ਖੁੱਲ੍ਹੇ। ਇਸ ਦੇਸ਼ ਦੇ 30 ਕਰੋੜ ਤੋਂ ਜ਼ਿਆਦਾ ਲੋਕ, ਬੈਂਕਾਂ ਦਾ ਰਾਸ਼ਟਰੀਕਰਨ ਗ਼ਰੀਬਾਂ ਦੇ ਨਾਮ ‘ਤੇ ਕੀਤਾ ਗਿਆ ਪਰ ਬੈਂਕਾਂ ਦੇ ਦਰਵਾਜੇ ਤੱਕ ਨਹੀਂ ਪਹੁੰਚ ਸਕਿਆ ।
ਅਜ਼ਾਦੀ ਦੇ 70 ਸਾਲ ਬਾਅਦ ਜਦੋਂ ਅਸੀਂ ਆਏ, ਅਸੀਂ ਫ਼ੈਸਲਾ ਕੀਤਾ – ਸਾਡੇ ਦੇਸ਼ ਦਾ ਗ਼ਰੀਬ ਵੀ ਆਰਥਕ ਵਿਕਾਸ ਯਾਤਰਾ ਦੀ ਮੁੱਖ ਧਾਰਾ ਵਿੱਚ ਉਨ੍ਹਾਂ ਨੂੰ ਵੀ ਜਗ੍ਹਾ ਮਿਲਣੀ ਚਾਹੀਦੀ ਹੈ ਅਤੇ ਅਸੀਂ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਦੀ ਸ਼ੁਰੂਆਤ ਕੀਤੀ। ਅੱਜ ਕਰੀਬ 32 ਕਰੋੜ ਅਜਿਹੇ ਲੋਕ ਜਿਨ੍ਹਾਂ ਦੇ ਬੈਂਕਾਂ ਵਿੱਚ ਖਾਤੇ ਖੋਲ ਦਿੱਤੇ ਗਏ। ਅਤੇ ਭਰਾਵੋ, ਭੈਣੋਂ ਜਦੋਂ ਬੈਂਕਾਂ ਦਾ ਖਾਤਾ ਖੋਲਿਆ ਤਦ ਅਸੀਂ ਕਿਹਾ ਸੀ ਕਿ ਗ਼ਰੀਬਾਂ ਨੂੰ ਇੱਕ ਵੀ ਰੁਪਿਆ ਦਿੱਤੇ ਬਿਨਾ ਬੈਂਕ ਦਾ ਖਾਤਾ ਖੋਲ੍ਹਾਂਗੇ, ਜ਼ੀਰੋ ਬੈਲੰਸ ਨਾਲ ਖੋਲ੍ਹਾਂਗੇ। ਪਰ ਮੇਰੇ ਦੇਸ਼ ਦਾ ਗ਼ਰੀਬ ਕਹਿਣ ਨੂੰ ਭਾਵੇਂ ਗ਼ਰੀਬ ਹੋਵੇ, ਸਾਰੀ ਉਮਰ ਗ਼ਰੀਬੀ ਨਾਲ ਜੂਝਦਾ ਹੋਵੇ, ਪਰ ਮੈਂ ਅਜਿਹੇ ਮਨ ਦੇ ਅਮੀਰ ਕਦੇ ਦੇਖੇ ਨਹੀਂ, ਜੋ ਮਨ ਦਾ ਅਮੀਰ ਮੇਰਾ ਗ਼ਰੀਬ ਹੁੰਦਾ ਹੈ।
ਮੈਂ ਅਜਿਹੇ ਅਮੀਰਾਂ ਨੂੰ ਦੇਖਿਆ ਹੈ ਜੋ ਮਨ ਦੇ ਗ਼ਰੀਬ ਹਨ ਅਤੇ ਮੈਂ ਅਜਿਹੇ ਗ਼ਰੀਬਾਂ ਨੂੰ ਦੇਖਿਆ ਹੈ ਜੋ ਮਨ ਦੇ ਅਮੀਰ ਹਨ। ਅਸੀਂ ਕਿਹਾ ਕਿ ਜ਼ੀਰੋ ਬੈਲੰਸ ਨਾਲ ਬੈਂਕ ਦਾ ਖਾਤਾ ਖੁਲ੍ਹੇਗਾ ਪਰ ਗ਼ਰੀਬ ਨੂੰ ਲਗਿਆ- ਨਹੀਂ, ਨਹੀਂ, ਕੁੱਝ ਤਾਂ ਕਰਨਾ ਚਾਹੀਦਾ ਹੈ। ਅਤੇ ਮੇਰੇ ਪਿਆਰੇ ਭਰਾਵੋ-ਭੈਣੋਂ, ਅੱਜ ਮੈਨੂੰ ਖੁਸ਼ੀ ਨਾਲ ਤੁਹਾਨੂੰ ਕਹਿੰਦੇ ਹੋਏ ਮਾਣ ਹੁੰਦਾ ਹੈ ਕਿ ਜਿਨ੍ਹਾਂ ਗ਼ਰੀਬਾਂ ਦਾ ਜ਼ੀਰੋ ਬੈਲੰਸ ਅਕਾਊਂਟ ਬਣਿਆ ਸੀ, ਅੱਜ ਉਨ੍ਹਾਂ ਗ਼ਰੀਬਾਂ ਨੇ 72 ਹਜ਼ਾਰ ਕਰੋੜ ਰੁਪਏ ਪ੍ਰਧਾਨ ਮੰਤਰੀ ਜਨ-ਧਨ ਯੋਜਨਾ ਬੈਂਕ ਅਕਾਊਂਟ ਵਿੱਚ ਜਮ੍ਹਾਂ ਕੀਤੇ ਹਨ।ਅਮੀਰ ਬੈਂਕ ਵਿੱਚੋਂ ਕੱਢਣ ਲਈ ਲਗਿਆ ਹੈ, ਮੇਰਾ ਗ਼ਰੀਬ ਇਮਾਨਦਾਰੀ ਨਾਲ ਬੈਂਕ ਵਿੱਚ ਜਮ੍ਹਾਂ ਕਰਨ ਵਿੱਚ ਲਗਿਆ ਹੈ। ਗ਼ਰੀਬੀ ਨਾਲ ਲੜਾਈ ਕਿਵੇਂ ਲੜੀ ਜਾਂਦੀ ਹੈ।
ਭਰਾਵੋ-ਭੈਣੋਂ, ਤੁਹਾਨੂੰ ਪਤਾ ਹੈ ਜੇਕਰ ਗੈਸ ਦਾ ਚੁੱਲ੍ਹਾ ਚਾਹੀਦਾ ਹੈ ਤਾਂ ਕਿੰਨੇ ਨੇਤਾਵਾਂ ਦੇ ਪਿੱਛੇ ਘੁੰਮਣਾ ਪੈਂਦਾ ਸੀ ਛੇ-ਛੇ ਮਹੀਨੇ ਤੱਕ। ਇੱਕ ਸੰਸਦੀ ਮੈਂਬਰ ਨੂੰ 25 ਕੂਪਨ ਮਿਲਦੇ ਸਨ ਕਿ ਤੁਸੀਂ ਇੱਕ ਸਾਲ ਵਿੱਚ 25 ਪਰਿਵਾਰਾਂ ਨੂੰ ਗੈਸ ਦਾ ਕਨੈਕਸ਼ਨ ਦੇਕੇ oblige ਕਰ ਸਕਦੇ ਹੋ। ਅਤੇ ਕੁਝ ਅਜਿਹੇ ਵੀ ਸਾਂਸਦਾਂ ਦੀਆਂ ਖ਼ਬਰਾਂ ਆਇਆ ਕਰਦੀਆਂ ਸਨ ਕਿ ਉਹ ਕੂਪਨ ਨੂੰ ਵੀ ਬਲੈਕ ਵਿੱਚ ਵੇਚ ਦਿੰਦੇ ਸਨ ।
ਭਰਾਵੋ-ਭੈਣੋਂ, ਕੀ ਅੱਜ ਵੀ ਮੇਰੀ ਗ਼ਰੀਬ ਮਾਂ ਲੱਕੜੀ ਦਾ ਚੁੱਲ੍ਹਾ ਚਲਾ ਕੇ ਧੂੰਏਂ ਵਿੱਚ ਜ਼ਿੰਦਗੀ ਗੁਜਾਰੇ? ਕੀ ਗ਼ਰੀਬ ਦੀ ਭਲਾਈ ਇੰਜ ਹੋਵੇਗੀ? ਅਸੀਂ ਫੈਸਲਾ ਲਿਆ ਕਿ ਮੇਰੀਆਂ ਗ਼ਰੀਬ ਮਾਵਾਂ-ਭੈਣਾਂ ਜੋ ਲੱਕੜੀ ਦਾ ਚੁੱਲ੍ਹਾ ਸਾੜ ਕੇ ਧੂੰਏਂ ਵਿੱਚ ਖਾਣਾ ਪਕਾਉਂਦੀਆਂਹਨ, ਇੱਕ ਦਿਨ ਵਿੱਚ 400 ਸਿਗਰਟਾਂ ਦਾ ਧੂੰਆਂ ਉਨ੍ਹਾਂਦੇ ਸਰੀਰ ਵਿੱਚ ਜਾਂਦਾ ਹੈ। ਅਤੇ ਘਰ ਵਿੱਚ ਜੋ ਬੱਚੇ ਖੇਡਦੇ ਹਨ ਉਹ ਵੀ ਧੂੰਏਂਦੇ ਮਾਰੇ, ਮਾਰੇ ਜਾਂਦੇ ਹਨ ।
ਭਰਾਵੋ-ਭੈਣੋਂ, ਅਸੀਂ ਬੀੜਾ ਚੁੱਕਿਆ। ਗ਼ਰੀਬ ਦਾ ਭਲਾ ਕਰਨਾ ਹੈ ਨਾਅਰੇ ਨਾਲ ਨਹੀਂ ਹੋਵੇਗਾ। ਉਸਦੀ ਜ਼ਿੰਦਗੀ ਬਦਲਣੀ ਹੋਵੇਗੀ ਅਤੇ ਅਸੀਂ ਉੱਜਵਲਾ ਯੋਜਨਾ ਤਹਿਤ ਹੁਣ ਤੱਕ 3 ਕਰੋੜ 30 ਲੱਖ ਪਰਿਵਾਰਾਂ ਵਿੱਚ ਗੈਸ ਦਾ ਕਨੈਕਸ਼ਨ ਪਹੁੰਚਾ ਦਿੱਤਾ। ਲੱਕੜੀ ਦਾ ਚੁੱਲ੍ਹਾ, ਧੂੰਏਂ ਦੀਆਂ ਮੁਸੀਬਤਾਂ-ਇਸ ਕਰੋੜਾਂ ਮਾਵਾਂ ਨੂੰ ਮੁਕਤ ਕਰ ਦਿੱਤਾ। ਤੁਸੀਂ ਮੈਨੂੰ ਦੱਸੋ ਹਰ ਦਿਨ ਜਦੋਂ ਚੁੱਲ੍ਹਾ ਚਲਾਉਂਦੀ ਹੋਵੇਗੀ, ਗੈਸ ‘ਤੇ ਖਾਣਾ ਪਕਾਉਂਦੀ ਹੋਵੇਗੀ, ਉਹ ਮਾਂ ਨਰੇਂਦਰ ਮੋਦੀ ਨੂੰ ਅਸ਼ੀਰਵਾਦ ਦੇਵੇਗੀ ਕਿ ਨਹੀਂ ਦੇਵੇਗੀ? ਉਹ ਮਾਂ ਸਾਡੀ ਰੱਖਿਆ ਕਰਨ ਲਈ ਪ੍ਰਣ ਲੈਂਦੀ ਹੋਵੋਗੀ ਕਿ ਨਹੀਂ ਲੈਂਦੀ ਹੋਵੇਗੀ? ਕਿਉਂਕਿ ਉਸਨੂੰ ਪਤਾ ਹੈ ਕਿ ਗ਼ਰੀਬੀ ਨਾਲ ਲੜਾਈ ਲੜਨ ਦਾ ਇਹ ਠੀਕ ਰਸਤਾ ਨਜ਼ਰ ਆ ਰਿਹਾ ਹੈ ।
ਭਰਾਵੋ-ਭੈਣੋਂ, ਅਜ਼ਾਦੀ ਦੇ 70 ਸਾਲ ਬਾਅਦ 18 ਹਜ਼ਾਰ ਪਿੰਡ, ਜਿੱਥੇ ਬਿਜਲੀ ਨਹੀਂ ਪਹੁੰਚੀ।ਤੁਸੀਂ ਮੈਨੂੰ ਦੱਸੋ, ਅਸੀਂ 21ਵੀਂ ਸਦੀ ਵਿੱਚ ਜੀ ਰਹੇ ਹਾਂ ਲੇਕਿਨ ਉਹ ਤਾਂ 18ਵੀਂ ਸ਼ਤਾਬਦੀ ਵਿੱਚ ਜਿਊਣ ਲਈ ਮਜ਼ਬੂਰ ਹਨ। ਉਸਦੇ ਮਨ ਵਿੱਚ ਸਵਾਲ ਉੱਠਦਾ ਹੈ- ਕਿ ਇਹ ਅਜ਼ਾਦੀ ਹੈ? ਕਿ ਇਹ ਲੋਕਤੰਤਰ ਹੈ? ਇਹ ਮੈਂ ਬਟਨ ਦਬਾ ਕੇ ਸਰਕਾਰ ਬਣਾਉਂਦਾ ਹਾਂ? ਕਿ ਇਹ ਸਰਕਾਰ ਹੈ ਜੋ ਮੈਨੂੰ ਅਜ਼ਾਦੀ ਦੇ 70 ਸਾਲ ਬਾਅਦ ਵੀ ਮੇਰੇ ਪਿੰਡ ਵਿੱਚ ਬਿਜਲੀ ਨਹੀਂ ਪਹੁੰਚਾਉਂਦੀ ਹੈ? ਅਤੇ ਭਰਾਵੋ-ਭੈਣੋਂ, ਇਹ 18 ਹਜ਼ਾਰ ਪਿੰਡਾਂ ਨੂੰ ਬਿਜਲੀ ਪਹੁੰਚਾਉਣ ਦਾ ਮੈਂ ਬੀੜਾ ਚੁੱਕਿਆ। ਹੁਣ ਲਗਭਗ 2000 ਪਿੰਡ ਬਚੇ ਹਨ, ਕੰਮ ਚਲ ਰਿਹਾ ਹੈ ਤੇਜ਼ੀ ਨਾਲ। 21ਵੀਂ ਸਦੀ ਦੀ ਜਿੰਦਗੀ ਜਿਊਣ ਲਈ ਉਨ੍ਹਾਂ ਨੂੰ ਮੌਕਾ ਮਿਲਿਆ ।
ਅਜ਼ਾਦੀ ਦੇ 70 ਸਾਲ ਬਾਅਦ ਅੱਜ ਵੀ ਚਾਰ ਕਰੋੜ ਤੋਂ ਜ਼ਿਆਦਾ ਪਰਿਵਾਰ ਅਜਿਹੇ ਹਨ ਜਿਨ੍ਹਾਂ ਦੇ ਘਰ ਬਿਜਲੀ ਦਾ ਕਨੈਕਸ਼ਨ ਨਹੀਂ ਹੈ। ਅਸੀਂ ਬੀੜਾ ਚੁੱਕਿਆ ਹੈ ਜਦੋਂ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਹੋਵੇਗੀ ਤਦ ਤੱਕ ਇਨ੍ਹਾਂ ਚਾਰ ਕਰੋੜ ਪਰਿਵਾਰਾਂ ਵਿੱਚ ਮੁਫਤ ਵਿੱਚ ਬਿਜਲੀ ਦੇ ਕਨੈਕਸ਼ਨ ਦੇ ਦਿੱਤੇ ਜਾਣਗੇ।ਉਸਦੇ ਬੱਚੇ ਪੜ੍ਹਨਗੇ। ਗ਼ਰੀਬੀ ਦੇ ਖ਼ਿਲਾਫ਼ ਲੜਾਈ ਲੜਨੀ ਹੈ ਤਾਂ ਗ਼ਰੀਬਾਂ ਨੂੰ empower ਕਰਨਾ ਪੈਂਦਾ ਹੈ। ਅਜਿਹੀਆਂ ਬਹੁਤ ਚੀਜਾਂ ਅਸੀਂ ਲੈ ਕੇ ਚਲ੍ਹੇ ਹਾਂ।
ਭਰਾਵੋ-ਭੈਣੋਂ, ਇਹ ਰਿਫਾਈਨਰੀ ਹੀ ਇੱਥੇ ਦੀ ਤਕਦੀਰ ਬਦਲੇਗੀ, ਇੱਥੇ ਦੀ ਤਸਵੀਰ ਵੀ ਬਦਲੇਗੀ। ਇਸ ਉਜਾੜ ਵਿੱਚ ਜਦੋਂ ਇੰਨ੍ਹਾ ਵੱਡਾ ਉਦਯੋਗ ਚਲਦਾ ਹੋਵੇਗਾ, ਤੁਸੀਂ ਕਲਪਨਾ ਕਰ ਸਕਦੇ ਹਨ ਕਿ ਕਿੰਨ੍ਹੇ ਲੋਕਾਂ ਦੀ ਰੋਜੀ-ਰੋਟੀ ਦਾ ਪ੍ਰਬੰਧ ਹੋਵੇਗਾ। ਅਤੇ ਉਹ ਕਾਰਖਾਨੇ ਦੀ ਚਾਰਦਿਵਾਰੀ ਵਿੱਚ ਰੋਜ਼ਗਾਰ ਮਿਲਦਾ ਹੈ, ਅਜਿਹਾ ਨਹੀਂ ਹੈ। ਉਸਦੇ ਬਾਹਰ ਇੱਕ chain ਚਲਦੀ ਹੈ।ਬਹੁਤ ਉਸਦੇ ਸਮਰਥਨ ਵਿੱਚ ਛੋਟੇ-ਛੋਟੇ ਉਦਯੋਗ ਲੱਗਦੇ ਹਨ ।ਇਨ੍ਹੇ ਵੱਡੇ ਉਦਯੋਗ ਲਈ infrastructure ਲੱਗਦਾ ਹੈ। ਪਾਣੀ ਪੁੱਜਦਾ ਹੈ, ਬਿਜਲੀ ਪੁੱਜਦੀ ਹੈ, ਗੈਸ ਪੁੱਜਦੀ ਹੈ , Optical Fiber , network ਪੁੱਜਦਾ ਹੈ। ਇੱਕ ਤਰ੍ਹਾਂ ਨਾਲ ਪੂਰੇ ਖੇਤਰ ਦੇ ਆਰਥਕ, ਉਸਦੇ ਮਾਪਦੰਡ ਬਦਲ ਜਾਂਦੇ ਹਨ ।
ਅਤੇ ਜਦੋਂ ਇਸ ਤਰ੍ਹਾਂ ਦੇ ਲੋਕ ਆਉਣਗੇ, ਵੱਡੇ-ਵੱਡੇ ਬਾਬੂ ਇੱਥੇ ਰਹਿੰਦੇ ਹੋਣਗੇ ਤਾਂ ਚੰਗੇ ਸਿੱਖਿਆ ਸੰਸਥਾਨ ਵੀ ਆਪਣੇ-ਆਪ ਉੱਥੇ ਬਣਨ ਲਗਣਗੇ। ਜਦੋਂ ਇੰਨੀ ਵੱਡੀ ਮਾਤਰਾ ਵਿੱਚ ਦੇਸ਼ ਭਰ ਤੋਂ ਲੋਕ ਇੱਥੇ ਕੰਮ ਕਰਨ ਲਈ ਆਉਣਗੇ, ਰਾਜਸਥਾਨ ਦੇ ਨੌਜਵਾਨ ਕੰਮ ਕਰਨ ਲਈ ਆਉਣਗੇ; ਕੋਈ ਉਦੈਪੁਰ ਤੋਂ ਆਵੇਗਾ, ਕੋਈ ਬਾਂਸਵਾੜਾ ਤੋਂ ਆਵੇਗਾ, ਕੋਈ ਭਰਤਪੁਰ ਤੋਂ ਆਵੇਗਾ, ਕੋਈ ਕੋਟਾ ਤੋਂ ਆਵੇਗਾ, ਕੋਈ ਅਲਵਰ ਤੋਂ ਆਵੇਗਾ, ਕੋਈ ਅਜਮੇਰ ਤੋਂ ਆਵੇਗਾ ; ਤਾਂ ਉਨ੍ਹਾਂ ਦੀ ਸਿਹਤ ਦੀ ਸਹੂਲਤ ਲਈ ਵੀ ਕਾਫ਼ੀ ਵਧੀਆ ਇੰਤਜ਼ਾਮ ਹੋਣਗੇ ਜੋ ਪੂਰੇ ਇਲਾਕੇ ਦਾ ਮੁਨਾਫ਼ਾ ਕਰਨਗੇ।
ਅਤੇ ਇਸਲਈ ਭਰਾਵੋ-ਭੈਣੋਂ, ਪੰਜ ਸਾਲ ਦੇ ਅੰਦਰ-ਅੰਦਰ ਇੱਥੇ ਕਿੰਨਾ ਜ਼ਿਆਦਾ ਬਦਲਾਅ ਆਉਣ ਵਾਲਾ ਹੈ, ਇਸਦਾ ਤੁਸੀਂ ਭਲੀਭਾਂਤੀ ਅੰਦਾਜ਼ਾਲਗਾ ਸਕਦੇ ਹੋ। ਭਰਾਵੋ-ਭੈਣੋਂ, ਅੱਜ ਮੈਂ ਇੱਕ ਅਜਿਹੇ ਪ੍ਰੋਗਰਾਮ ਨੂੰ ਇੱਥੇ ਸ਼ੁਰੂ ਕਰਨ ਆਇਆ ਹਾਂ, ਜਿਸ ਵਿੱਚ ਮੇਰਾ ਘਾਟੇ ਦਾ ਸੌਦਾ ਹੈ। ਭਾਰਤ ਸਰਕਾਰ ਲਈ ਘਾਟੇ ਦਾ ਸੌਦਾ ਹੈ। ਪੁਰਾਣੀ ਸਰਕਾਰ ਵਾਲਾ ਕੰਮ ਅੱਗੇ ਵੱਧਿਆ ਹੁੰਦਾ ਤਾਂ ਭਾਰਤ ਸਰਕਾਰ ਦੇ ਖਜਾਨੇ ਵਿੱਚ ਲਗਭਗ 40 ਹਜ਼ਾਰ ਕਰੋੜ ਰੁਪਏ ਬੱਚ ਜਾਂਦੇ।
ਲੇਕਿਨ ਇਹ ਵਸੁੰਧਰਾ ਜੀ-ਰਾਜ ਪਰਿਵਾਰ ਦੇ ਸੰਸਕਾਰ ਤਾਂ ਹਨ, ਲੇਕਿਨ ਰਾਜਸਥਾਨ ਦਾ ਪਾਣੀ ਪੀਣ ਦੇ ਕਾਰਨ ਉਨ੍ਹਾਂ ਵਿੱਚ ਮਾਰਵਾੜੀ ਵਾਲੇ ਵੀ ਸੰਸਕਾਰ ਹਨ। ਉਨ੍ਹਾਂ ਨੇ ਇਵੇਂ ਭਾਰਤ ਸਰਕਾਰ ਨੂੰ ਜਿੰਨਾਂ ਚੂਸ ਸਕਦੀ ਹਨ, ਚੂਸਣ ਦੀ ਕੋਸ਼ਿਸ਼ ਕੀਤੀ ਹੈ। ਇਹ ਭਾਰਤੀ ਜਨਤਾ ਪਾਰਟੀ ਵਿੱਚ ਹੀ ਸੰਭਵ ਹੁੰਦਾ ਹੈ ਕਿ ਇੱਕ ਮੁੱਖ ਮੰਤਰੀ ਆਪਣੇ ਰਾਜ ਦੇ ਹਿਤ ਲਈ ਆਪਣੀ ਹੀ ਸਰਕਾਰ ਦਿੱਲੀ ਵਿੱਚ ਹੋ ਤਾਂ ਵੀ ਅੜ ਜਾਵੇ ਅਤੇ ਆਪਣੀ ਇੱਛਾ ਮਨਵਾ ਕੇ ਰਹੇ ।
ਮੈਂ ਵਧਾਈ ਦਿੰਦਾ ਹਾਂ, ਵਸੁੰਧਰਾ ਜੀ ਨੂੰ ਕਿ ਉਨ੍ਹਾਂ ਨੇ ਰਾਜਸਥਾਨ ਦੇ ਪੈਸੇ ਬਚਾਏ ਅਤੇ ਭਾਰਤ ਸਰਕਾਰ ਨੂੰ ਯੋਜਨਾ ਠੀਕ ਕਿਵੇਂ ਬਣੇ, ਉਸ ਨੂੰ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ। ਅਤੇ ਉਸ ਦਾ ਨਤੀਜਾ ਹੈ ਕਿ ਅੱਜ ਵਸੁੰਧਰਾ ਜੀ ਅਤੇ ਧਰਮੇਂਦਰ ਜੀ ਨੇ ਮਿਲ ਕੇ ਕਾਗਜ਼ ਉੱਤੇ ਲਟਕੇ ਹੋਏ ਇਸ ਪ੍ਰੋਜੈਕਟ ਨੂੰ ਜ਼ਮੀਨ ‘ਤੇ ਉਤਾਰਨ ਦਾ ਕੰਮ ਕੀਤਾ ਹੈ। ਮੈਂ ਇਨ੍ਹਾਂ ਦੋਨਾਂ ਨੂੰ ਵਧਾਈ ਦਿੰਦਾ ਹਾਂ। ਮੈਂ ਰਾਜਸਥਾਨ ਨੂੰ ਵਧਾਈ ਦਿੰਦਾ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ।
ਮੇਰੇ ਨਾਲ ਪੂਰੀ ਤਾਕਤ ਨਾਲ ਬੋਲੋ- ਭਾਰਤ ਮਾਤਾ ਕੀ- ਜੈ
ਬਾੜਮੇਰ ਦੀ ਧਰਤੀ ਤੋਂ ਹੁਣ ਦੇਸ਼ ਨੂੰ ਊਰਜਾ ਮਿਲਣ ਵਾਲੀ ਹੈ। ਇਹ ਰਿਫਾਈਨਰੀ ਦੇਸ਼ ਦੀ ਊਰਜਾ ਦਾ ਪ੍ਰਤੀਨਿਧਤਵ ਕਰਨ ਵਾਲੀ ਹੈ। ਉਹ ਊਰਜਾ ਇੱਥੋਂ ਹੀ ਚਲ ਪਏ, ਦੇਸ਼ ਦੇ ਹਰ ਕੋਨੇ ਵਿੱਚ ਪੁੱਜੇ, ਇਨ੍ਹੀਂ ਸ਼ੁਭਕਾਮਨਾਵਾਂ ਨਾਲ ਖੰਮਾ ਘਣੀ ।
*****
ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕੀ ਮਹਤੋ/ਨਿਰਮਲ ਸ਼ਰਮਾ
A few days back India marked Makar Sankranti with great fervour. This festive season is the harbinger of prosperity. Immediately after the festivities, I am delighted to be in Rajasthan that too for a project that will bring happiness and prosperity in the lives of many: PM
— PMO India (@PMOIndia) January 16, 2018
I congratulate CM @VasundharaBJP and Minister @dpradhanbjp for organising this programme in Barmer: PM @narendramodi
— PMO India (@PMOIndia) January 16, 2018
This is a time for 'Sankalp Se Siddhi.' We have to identify our targets and work towards achieving them by 2022, when we mark 75 years of freedom: PM @narendramodi in Barmrer
— PMO India (@PMOIndia) January 16, 2018
From here in Barmer, I want to remember Bhairon Singh Shekhawat Ji. He was a great man, who worked towards modernising Rajasthan. He had the vision of a refinery in Barmer: PM @narendramodi
— PMO India (@PMOIndia) January 16, 2018
From here in Barmer, I pray for the speedy recovery of the son of this soil, the respected Jaswant Singh Ji. His contribution towards our nation is immense: PM @narendramodi
— PMO India (@PMOIndia) January 16, 2018
The manner in which @VasundharaBJP Ji has managed drought situations during both her terms, and helped people is commendable. It is in contrast to the opposition in the state, whose poor drought management in Rajasthan is widely known: PM @narendramodi in Barmer
— PMO India (@PMOIndia) January 16, 2018
Some people mislead citizens often. Their misleading the nation on Barmer refinery is not the exception, it is a norm when it comes to them. There are several such areas in which they have been misleading the nation for years: PM @narendramodi
— PMO India (@PMOIndia) January 16, 2018
Some people mislead citizens often. Their misleading the nation on Barmer refinery is not the exception, it is a norm when it comes to them. There are several such areas in which they have been misleading the nation for years: PM @narendramodi
— PMO India (@PMOIndia) January 16, 2018
Some people mislead citizens often. Their misleading the nation on Barmer refinery is not the exception, it is a norm when it comes to them. There are several such areas in which they have been misleading the nation for years: PM @narendramodi
— PMO India (@PMOIndia) January 16, 2018
The previous Government allotted Rs. 500 crores for OROP knowing fully well this number is not the accurate figure. Is this the respect they had for the armed forces: PM @narendramodi
— PMO India (@PMOIndia) January 16, 2018
For them, 'Garibi Hatao' was an attractive slogan. They nationalised the banks but the doors of the banks never opened for the poor. Jan Dhan Yojana changed this and the poor got access to banking facilities: PM @narendramodi
— PMO India (@PMOIndia) January 16, 2018
Remember how much trouble one faced to get a gas cylinder? One had to go to MPs for a letter. Many MPs sold coupons in black. It was not acceptable to me that the women of India should suffer due to lack of cooking gas facilities: PM @narendramodi in Barmer
— PMO India (@PMOIndia) January 16, 2018
We completed 70 years of freedom but there were 18,000 villages without access to electricity. Imagine the suffering of those living in the villages without electricity. We began working on electrification and have achieved significant progress in this direction: PM @narendramodi
— PMO India (@PMOIndia) January 16, 2018
I have seen how @VasundharaBJP Ji fights for the rights and interests of Rajasthan. She is always thinking about maximum benefits to Rajasthan and at the same time ensuring there is no wastage of resources: PM @narendramodi
— PMO India (@PMOIndia) January 16, 2018