ਨਮਸਕਾਰ !
ਕੇਂਦਰੀ ਮੰਤਰੀ ਮੰਡਲ ਦੇ ਮੇਰੇ ਸਾਰੇ ਸਹਿਯੋਗੀਗਣ, ਅਲੱਗ-ਅਲੱਗ ਰਾਜਾਂ ਦੇ ਰਾਜਪਾਲ, ਮੁੱਖਮੰਤਰੀਗਣ, ਦੇਸ਼-ਵਿਦੇਸ਼ ਨਾਲ ਜੁੜੇ ਰਾਜਮਾਤਾ ਵਿਜਯਾਰਾਜੇ ਸਿੰਧੀਆ ਜੀ ਦੇ ਪ੍ਰਸ਼ੰਸਕ ਅਤੇ ਪਰਿਵਾਰ ਦੇ ਮੈਂਬਰ, ਉਨ੍ਹਾਂ ਦੇ ਸਨੇਹੀ ਅਤੇ ਮੇਰੇ ਪ੍ਰਿਯ ਭਾਈਓ ਅਤੇ ਭੈਣੋ ।
ਅੱਜ ਇੱਥੇ ਇਸ ਪ੍ਰੋਗਰਾਮ ਵਿੱਚ ਆਉਣ ਤੋਂ ਪਹਿਲਾਂ ਮੈਂ ਵਿਜਯਾ ਰਾਜੇ ਜੀ ਦੀ ਇਹ ਜੀਵਨੀ ਨੂੰ ਜਰਾ ਖੰਗਾਲ ਰਿਹਾ ਸਾਂ । ਕੁਝ ਪੰਨਿਆਂ ’ਤੇ ਮੇਰੀ ਨਜ਼ਰ ਗਈ । ਉਸ ਵਿੱਚ ਇੱਕ ਪ੍ਰਸੰਗ ਹੈ ਏਕਤਾ ਯਾਤਰਾ ਦਾ ਜਿਸ ਵਿੱਚ ਉਨ੍ਹਾਂ ਨੇ ਮੇਰਾ ਪਰਿਚੈ ਗੁਜਰਾਤ ਦੇ ਯੁਵਾ ਨੇਤਾ ਨਰੇਂਦਰ ਮੋਦੀ ਦੇ ਤੌਰ ’ਤੇ ਕਰਵਾਇਆ ਹੈ।
ਅੱਜ ਇਤਨੇ ਵਰ੍ਹਿਆਂ ਬਾਅਦ, ਉਨ੍ਹਾਂ ਦਾ ਉਹੀ ਨਰੇਂਦਰ, ਦੇਸ਼ ਦਾ ਪ੍ਰਧਾਨਸੇਵਕ ਬਣਕੇ, ਉਨ੍ਹਾਂ ਦੀਆਂ ਅਨੇਕ ਯਾਦਾਂ ਨਾਲ ਅੱਜ ਤੁਹਾਡੇ ਸਾਹਮਣੇ ਹੈ। ਤੁਹਾਨੂੰ ਪਤਾ ਹੋਵੇਗਾ ਜਦੋਂ ਕੰਨਿਆਕੁਮਾਰੀ ਤੋਂ ਕਸ਼ਮੀਰ- ਇੱਕ ਯਾਤਰਾ ਦਾ ਅਰੰਭ ਹੋਇਆ ਸੀ ਡਾਕਟਰ ਮੁਰਲੀ ਮਨੋਹਰ ਜੋਸ਼ੀ ਜੀ ਦੀ ਅਗਵਾਈ ਵਿੱਚ, ਅਤੇ ਮੈਂ ਵਿਵਸਥਾ ਦੇਖ ਰਿਹਾ ਸਾਂ ।
ਰਾਜਮਾਤਾ ਜੀ ਉਸ ਪ੍ਰੋਗਰਾਮ ਲਈ ਕੰਨਿਆਕੁਮਾਰੀ ਆਏ ਸਨ ।ਅਤੇ ਬਾਅਦ ਵਿੱਚ ਜਦੋਂ ਅਸੀਂ ਸ੍ਰੀਨਗਰ ਜਾ ਰਹੇ ਸਾਂ ਜੰਮੂ ਵਿੱਚ ਵਿਦਾਈ ਦੇਣ ਵੀ ਆਏ ਸਨ । ਅਤੇ ਉਨ੍ਹਾਂ ਨੇ ਲਗਾਤਾਰ ਸਾਡਾ ਹੌਸਲਾ ਬੁਲੰਦ ਕੀਤਾ ਸੀ । ਤਦ ਸਾਡਾ ਸੁਪਨਾ ਸੀ ਲਾਲ ਚੌਕ ਵਿੱਚ ਝੰਡਾ ਫਹਿਰਾਉਣਾ, ਸਾਡਾ ਮਕਸਦ ਸੀ ਧਾਰਾ-370 ਤੋਂ ਮੁਕਤੀ ਮਿਲ ਜਾਵੇ । ਰਾਜਮਾਤਾ ਜੀ ਨੇ ਉਸ ਯਾਤਰਾ ਨੂੰ ਵਿਦਾਈ ਦਿੱਤੀ ਸੀ । ਜੋ ਸੁਪਨਾ ਸੀ ਉਹ ਪੂਰਾ ਹੋ ਗਿਆ । ਅੱਜ ਜਦੋਂ ਮੈਂ ਪੁਸਤਕ ਵਿੱਚ ਹੋਰ ਵੀ ਚੀਜ਼ਾਂ ਦੇਖ ਰਿਹਾ ਸਾਂ
ਪੁਸਤਕ ਵਿੱਚ ਇੱਕ ਜਗ੍ਹਾ ਉਨ੍ਹਾਂ ਨੇ ਲਿਖਿਆ ਹੈ – “ਇੱਕ ਦਿਨ ਇਹ ਸਰੀਰ ਇੱਥੇ ਰਹਿ ਜਾਵੇਗਾ, ਆਤਮਾ ਜਿੱਥੋਂ ਆਈ ਹੈ ਉੱਥੇ ਹੀ ਚਲੀ ਜਾਵੇਗੀ …. ਸ਼ੂਨਯ ਤੋਂ ਸ਼ੂਨਯ ਵਿੱਚ। ਯਾਦਾਂ ਰਹਿ ਜਾਣਗੀਆਂ । ਆਪਣੀਆਂ ਇਨ੍ਹਾਂ ਯਾਦਾਂ ਨੂੰ ਮੈਂ ਉਨ੍ਹਾਂ ਦੇ ਲਈ ਛੱਡ ਜਾਵਾਂਗੀ ਜਿਨ੍ਹਾਂ ਨਾਲ ਮੇਰਾ ਸਰੋਕਾਰ ਰਿਹਾ ਹੈ, ਜਿਨ੍ਹਾਂ ਦੀ ਮੈਂ ਸਰੋਕਾਰ ਰਹੀ ਹਾਂ। ‘’
(एक दिन ये शरीर यहीं रह जाएगा, आत्मा जहां से आई है वहीं चली जाएगी.. शून्य से शून्य में। स्मृतियां रह जाएंगी। अपनी इन स्मृतियों को मैं उनके लिए छोड़ जाऊंगी जिनसे मेरा सरोकार रहा है, जिनकी मैं सरोकार रही हूं)
ਅੱਜ ਰਾਜਮਾਤਾ ਜੀ ਜਿੱਥੇ ਵੀ ਹਨ, ਸਾਨੂੰ ਦੇਖ ਰਹੇ ਹਨ, ਸਾਨੂੰ ਅਸ਼ੀਰਵਾਦ ਦੇ ਰਹੇ ਹਨ । ਅਸੀਂ ਸਾਰੇ ਲੋਕ ਜਿਨ੍ਹਾਂ ਦਾ ਉਨ੍ਹਾਂ ਨਾਲ ਸਰੋਕਾਰ ਰਿਹਾ ਹੈ, ਜਿਨ੍ਹਾਂ ਦੇ ਉਹ ਸਰੋਕਾਰ ਰਹੇ ਹਨ, ਉਹ ਇੱਥੇ ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਕੁਝ ਲੋਕ ਪਹੁੰਚ ਵੀ ਪਾਏ ਹਨ ਅਤੇ ਮੌਜੂਦ ਵੀ ਹਨ, ਅਤੇ ਦੇਸ਼ ਦੇ ਅਨੇਕ ਹਿੱਸਿਆਂ ਵਿੱਚ, ਕੋਨੇ-ਕੋਨੇ ਵਿੱਚ ਅੱਜ ਇਹ ਅਵਸਰ ਵਰਚੁਅਲੀ ਮਨਾਇਆ ਜਾ ਰਿਹਾ ਹੈ।
ਸਾਡੇ ਵਿੱਚੋਂ ਵੀ ਕਈ ਲੋਕਾਂ ਨੂੰ ਉਨ੍ਹਾਂ ਨਾਲ ਬਹੁਤ ਕਰੀਬ ਤੋਂ ਜੁੜਨ ਦਾ, ਉਨ੍ਹਾਂ ਦੀ ਸੇਵਾ, ਉਨ੍ਹਾਂ ਦੇ ਸਨੇਹ ਨੂੰ ਅਨੁਭਵ ਕਰਨ ਦਾ ਸੁਭਾਗ ਮਿਲਿਆ ਹੈ। ਅੱਜ ਉਨ੍ਹਾਂ ਦੇ ਪਰਿਵਾਰ ਦੇ, ਉਨ੍ਹਾਂ ਦੇ ਨਿਕਟ ਸਬੰਧੀ ਇਸ ਪ੍ਰੋਗਰਾਮ ਵਿੱਚ ਹਨ ਲੇਕਿਨ ਉਨ੍ਹਾਂ ਦੇ ਲਈ ਅਸੀਂ ਸਭ, ਹਰ ਦੇਸ਼ਵਾਸੀ ਉਨ੍ਹਾਂ ਦਾ ਪਰਿਵਾਰ ਹੀ ਸੀ । ਰਾਜਮਾਤਾ ਜੀ ਕਹਿੰਦੇ ਵੀ ਸਨ – “ਮੈਂ ਇੱਕ ਪੁੱਤਰ ਦੀ ਨਹੀਂ , ਮੈਂ ਤਾਂ ਹਜ਼ਾਰਾਂ ਪੁੱਤਰਾਂ ਦੀ ਮਾਂ ਹਾਂ, ਉਨ੍ਹਾਂ ਦੇ ਪ੍ਰੇਮ ਵਿੱਚ ਆਕੰਠ ਡੁੱਬੀ ਰਹਿੰਦੀ ਹਾਂ। (मैं एक पुत्र की नहीं, मैं तो सहस्रों पुत्रों की मां हूं, उनके प्रेम में आकंठ डूबी रहती हूं) ” ਅਸੀਂ ਸਭ ਉਨ੍ਹਾਂ ਦੇ ਪੁੱਤਰ – ਪੁੱਤਰੀਆਂ ਹੀ ਹਾਂ, ਉਨ੍ਹਾਂ ਦਾ ਪਰਿਵਾਰ ਹੀ ਹਾਂ ।
ਇਸ ਲਈ ਇਹ ਮੇਰਾ ਬਹੁਤ ਵੱਡਾ ਸੁਭਾਗ ਹੈ ਕਿ ਮੈਨੂੰ ਰਾਜਮਾਤਾ ਵਿਜਯਾਰਾਜੇ ਸਿੰਧੀਆ ਜੀ ਦੀ ਯਾਦ ਵਿੱਚ 100 ਰੁਪਏ ਦੇ ਵਿਸ਼ੇਸ਼ ਸਮਾਰਕ ਸਿੱਕਾ ਜਾਰੀ ਕਰਨ ਦਾ ਮੌਕਾ ਮਿਲਿਆ ਹੈ। ਹਾਲਾਂਕਿ ਮੈਂ ਖ਼ੁਦ ਨੂੰ ਅੱਜ ਬੰਨ੍ਹਿਆ ਹੋਇਆ ਮਹਿਸੂਸ ਕਰ ਰਿਹਾ ਹਾਂ, ਬਹੁਤ ਬੰਨ੍ਹਿਆ ਹੋਇਆ ਮਹਿਸੂਸ ਕਰ ਰਿਹਾ ਹਾਂ ਕਿਉਂਕਿ ਮੈਂ ਜਾਣਦਾ ਹਾਂ ਕਿ ਅਗਰ ਕੋਰੋਨਾ ਮਹਾਮਾਰੀ ਨਾ ਹੁੰਦੀ ਤਾਂ ਅੱਜ ਇਸ ਪ੍ਰੋਗਰਾਮ ਦਾ ਸਰੂਪ ਕਿਤਨਾ ਵੱਡਾ ਹੁੰਦਾ, ਕਿਤਨਾ ਸ਼ਾਨਦਾਰ ਹੁੰਦਾ । ਲੇਕਿਨ ਇਹ ਗੱਲ ਮੈਂ ਜ਼ਰੂਰ ਮੰਨਦਾ ਹਾਂ ਜਿਤਨਾ ਮੇਰਾ ਰਾਜਮਾਤਾ ਸਾਹਬ ਦੇ ਨਾਲ ਸੰਪਰਕ ਰਿਹਾ ਹੈ, ਪ੍ਰੋਗਰਾਮ ਸ਼ਾਨਦਾਰ ਤਾਂ ਨਹੀਂ ਕਰ ਸਕ ਰਹੇ ਲੇਕਿਨ ਇਹ ਪ੍ਰੋਗਰਾਮ ਦਿੱਵਯ ਜ਼ਰੂਰ ਹੈ, ਉਸ ਵਿੱਚ ਦਿੱਵਯਤਾ ਹੈ।
ਸਾਥੀਓ, ਪਿਛਲੀ ਸ਼ਤਾਬਦੀ ਵਿੱਚ ਭਾਰਤ ਨੂੰ ਦਿਸ਼ਾ ਦੇਣ ਵਾਲੇ ਕੁਝ ਇੱਕ ਵਿਅਕਤਿੱਤਵਾਂ ਵਿੱਚ ਰਾਜਮਾਤਾ ਵਿਜਯਾਰਾਜੇ ਸਿੰਧੀਆ ਵੀ ਸ਼ਾਮਲ ਸਨ । ਰਾਜਮਾਤਾਜੀ ਕੇਵਲ ਵਾਤਸਲਯ ਮੂਰਤੀ ਹੀ ਨਹੀਂ ਸਨ, ਉਹ ਇੱਕ ਨਿਰਣਾਇਕ ਨੇਤਾ ਸਨ ਅਤੇ ਕੁਸ਼ਲ ਪ੍ਰਸ਼ਾਸਕ ਵੀ ਸਨ । ਸੁਤੰਤਰਤਾ ਅੰਦੋਲਨ ਤੋਂ ਲੈ ਕੇ ਆਜ਼ਾਦੀ ਦੇ ਇਤਨੇ ਦਹਾਕਿਆਂ ਤੱਕ, ਭਾਰਤੀ ਰਾਜਨੀਤੀ ਦੇ ਹਰ ਅਹਿਮ ਪੜਾਅ ਦੇ ਉਹ ਸਾਖੀ(ਗਵਾਹ) ਰਹੇ । ਆਜ਼ਾਦੀ ਤੋਂ ਪਹਿਲਾਂ ਵਿਦੇਸ਼ੀ ਵਸਤਰਾਂ ਦੀ ਹੋਲੀ ਜਲਾਉਣ ਤੋਂ ਲੈ ਕੇ ਐਮਰਜੈਂਸੀ ਅਤੇ ਰਾਮ ਮੰਦਿਰ ਅੰਦੋਲਨ ਤੱਕ, ਰਾਜਮਾਤਾ ਦੇ ਅਨੁਭਵਾਂ ਦਾ ਵਿਆਪਕ ਵਿਸਤਾਰ ਰਿਹਾ ਹੈ ।
ਅਸੀਂ ਸਾਰੇ ਜੋ ਉਨ੍ਹਾਂ ਨਾਲ ਜੁੜੇ ਰਹੇ ਹਾਂ, ਜੋ ਉਨ੍ਹਾਂ ਦੇ ਕਰੀਬੀ ਰਹੇ ਹਾਂ, ਉਹ ਉਨ੍ਹਾਂ ਨੂੰ ਭਲੀ-ਭਾਂਤ ਜਾਣਦੇ ਹਾਂ, ਉਨ੍ਹਾਂ ਨਾਲ ਜੁੜੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ । ਲੇਕਿਨ ਇਹ ਵੀ ਬਹੁਤ ਜ਼ਰੂਰੀ ਹੈ ਕਿ ਰਾਜਮਾਤਾ ਦੀ ਜੀਵਨ ਯਾਤਰਾ ਨੂੰ, ਉਨ੍ਹਾਂ ਦੇ ਜੀਵਨ ਸੰਦੇਸ਼ ਨੂੰ ਦੇਸ਼ ਦੀ ਅੱਜ ਦੀ ਪੀੜ੍ਹੀ ਵੀ ਜਾਣੇ, ਉਨ੍ਹਾਂ ਤੋਂ ਪ੍ਰੇਰਣਾ ਲਵੇ, ਉਨ੍ਹਾਂ ਤੋਂ ਸਿੱਖੇ । ਇਸ ਲਈ ਉਨ੍ਹਾਂ ਬਾਰੇ, ਉਨ੍ਹਾਂ ਦੇ ਅਨੁਭਵਾਂ ਬਾਰੇ ਵਾਰ-ਵਾਰ ਗੱਲ ਕਰਨਾ ਜ਼ਰੂਰੀ ਹੈ। ਕੁਝ ਦਿਨ ਪਹਿਲਾਂ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਮੈਂ ਬਹੁਤ ਵਿਸਤਾਰ ਨਾਲ ਉਨ੍ਹਾਂ ਦੇ ਸਨੇਹ ’ਤੇ ਚਰਚਾ ਕੀਤੀ ਸੀ ।
ਵਿਵਾਹ ਤੋਂ ਪਹਿਲਾਂ ਰਾਜਮਾਤਾਜੀ ਕਿਸੇ ਰਾਜਪਰਿਵਾਰ ਤੋਂ ਨਹੀਂ ਸਨ, ਇੱਕ ਸਧਾਰਣ ਪਰਿਵਾਰ ਤੋਂ ਸਨ । ਲੇਕਿਨ ਵਿਵਾਹ ਦੇ ਬਾਅਦ ਉਨ੍ਹਾਂ ਨੇ ਸਾਰਿਆਂ ਨੂੰ ਆਪਣਾ ਵੀ ਬਣਾਇਆ ਅਤੇ ਇਹ ਪਾਠ ਵੀ ਪੜ੍ਹਾਇਆ ਕਿ ਜਨਸੇਵਾ ਲਈ, ਸਰਕਾਰੀ ਜ਼ਿੰਮੇਵਾਰੀਆਂ ਲਈ ਕਿਸੇ ਖਾਸ ਪਰਿਵਾਰ ਵਿੱਚ ਜਨਮ ਲੈਣਾ ਹੀ ਜ਼ਰੂਰੀ ਨਹੀਂ ਹੁੰਦਾ ।
ਕੋਈ ਵੀ ਸਧਾਰਣ ਤੋਂ ਸਧਾਰਣ ਵਿਅਕਤੀ, ਜਿਨ੍ਹਾਂ ਦੇ ਅੰਦਰ ਯੋਗਤਾ ਹੈ, ਪ੍ਰਤਿਭਾ ਹੈ, ਦੇਸ਼ ਸੇਵਾ ਦੀ ਭਾਵਨਾ ਹੈ ਉਹ ਇਸ ਲੋਕਤੰਤਰ ਵਿੱਚ ਸੱਤਾ ਨੂੰ ਵੀ ਸੇਵਾ ਦਾ ਮਾਧਿਅਮ ਬਣਾ ਸਕਦਾ ਹੈ। ਆਪ ਕਲਪਨਾ ਕਰੋ ਸੱਤਾ ਸੀ, ਸੰਪਤੀ ਸੀ, ਤਾਕਤ ਸੀ, ਲੇਕਿਨ ਉਨ੍ਹਾਂ ਸਭ ਤੋਂ ਵਧ ਕੇ ਜੋ ਰਾਜਮਾਤਾ ਦੀ ਅਮਾਨਤ ਸੀ, ਉਹ ਸੀ ਸੰਸਕਾਰ, ਸੇਵਾ ਅਤੇ ਸਨੇਹ ਦੀ ਸਰਿਤਾ ।
ਇਹ ਸੋਚ, ਇਹ ਆਦਰਸ਼ ਉਨ੍ਹਾਂ ਦੇ ਜੀਵਨ ਦੇ ਹਰ ਕਦਮ ’ਤੇ ਅਸੀਂ ਦੇਖ ਸਕਦੇ ਹਾਂ । ਇਤਨੇ ਵੱਡੇ ਰਾਜਘਰਾਨੇ ਦੀ ਮੁਖੀਆ ਦੇ ਰੂਪ ਵਿੱਚ ਉਨ੍ਹਾਂ ਦੇ ਪਾਸ ਹਜ਼ਾਰਾਂ ਕਰਮਚਾਰੀ ਸਨ, ਸ਼ਾਨਦਾਰ ਮਹਿਲ ਸਨ, ਸਾਰੀਆਂ ਸੁਵਿਧਾਵਾਂ ਸਨ । ਲੇਕਿਨ ਉਨ੍ਹਾਂ ਨੇ ਸਧਾਰਣ ਮਾਨਵੀ ਦੇ ਨਾਲ, ਪਿੰਡ-ਗ਼ਰੀਬ ਦੇ ਨਾਲ ਜੁੜਕੇ ਜੀਵਨ ਜਿਆ, ਉਨ੍ਹਾਂ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ।
ਰਾਜਮਾਤਾ ਨੇ ਇਹ ਸਾਬਤ ਕੀਤਾ ਕਿ ਜਨਪ੍ਰਤੀਨਿਧੀ ਲਈ ਰਾਜਸੱਤਾ ਨਹੀਂ, ਜਨਸੇਵਾ ਸਭ ਤੋਂ ਮਹੱਤਵਪੂਰਨ ਹੈ। ਉਹ ਇੱਕ ਰਾਜਪਰਿਵਾਰ ਦੀ ਮਹਾਰਾਣੀ ਸਨ, ਰਾਜਸ਼ਾਹੀ ਪਰੰਪਰਾ ਤੋਂ ਸਨ, ਲੇਕਿਨ ਉਨ੍ਹਾਂ ਨੇ ਸੰਘਰਸ਼ ਲੋਕਤੰਤਰ ਦੀ ਰੱਖਿਆ ਲਈ ਕੀਤਾ । ਜੀਵਨ ਦਾ ਮਹੱਤਵਪੂਰਨ ਕਾਲਖੰਡ ਜੇਲ੍ਹ ਵਿੱਚ ਬਿਤਾਇਆ ।
ਐਮਰਜੈਂਸੀ ਦੇ ਦੌਰਾਨ ਉਨ੍ਹਾਂ ਨੇ ਜੋ-ਜੋ ਸਿਹਾ, ਉਸ ਦੇ ਸਾਖੀ(ਗਵਾਹ) ਸਾਡੇ ਵਿੱਚੋਂ ਬਹੁਤ ਸਾਰੇ ਲੋਕ ਰਹੇ ਹਨ। ਐਮਰਜੈਂਸੀ ਦੇ ਹੀ ਦੌਰਾਨ ਤਿਹਾੜ ਜੇਲ੍ਹ ਤੋਂ ਉਨ੍ਹਾਂ ਨੇ ਆਪਣੀਆਂ ਬੇਟੀਆਂ ਨੂੰ ਚਿੱਠੀ ਲਿਖੀ ਸੀ । ਸੰਭਵ ਤੌਰ ‘ਤੇ ਊਸ਼ਾ ਰਾਜੇ ਜੀ, ਵਸੁੰਧਰਾ ਰਾਜੇ ਜਾਂ ਯਸ਼ੋਧਰਾ ਰਾਜੇ ਜੀ ਨੂੰ ਉਹ ਚਿੱਠੀ ਯਾਦ ਹੋਵੇਗੀ ।
ਰਾਜਮਾਤਾ ਨੇ ਜੋ ਲਿਖਿਆ ਸੀ ਉਸ ਵਿੱਚ ਬਹੁਤ ਵੱਡੀ ਸਿੱਖਿਆ ਸੀ । ਉਨ੍ਹਾਂ ਨੇ ਲਿਖਿਆ ਸੀ – “ਆਪਣੀਆਂ ਭਾਵੀ ਪੀੜ੍ਹੀਆਂ ਨੂੰ ਸੀਨਾ ਤਾਣਕੇ ਜੀਣ ਦੀ ਪ੍ਰੇਰਣਾ ਮਿਲੇ, ਇਸ ਉਦੇਸ਼ ਨਾਲ ਸਾਨੂੰ ਅੱਜ ਦੀ ਬਿਪਤਾ ਨੂੰ ਧੀਰਜ ਦੇ ਨਾਲ ਝੱਲਣਾ ਚਾਹੀਦਾ ਹੈ (अपनी भावी पीढ़ियों को सीना तानकर जीने की प्रेरणा मिले, इस उद्देश्य से हमें आज की विपदा को धैर्य के साथ झेलना चाहिए) । ”
ਰਾਸ਼ਟਰ ਦੇ ਭਵਿੱਖ ਲਈ ਰਾਜਮਾਤਾ ਨੇ ਆਪਣਾ ਵਰਤਮਾਨ ਸਮਰਪਿਤ ਕਰ ਦਿੱਤਾ ਸੀ । ਦੇਸ਼ ਦੀ ਭਾਵੀ ਪੀੜ੍ਹੀ ਲਈ ਉਨ੍ਹਾਂ ਨੇ ਆਪਣਾ ਹਰ ਸੁਖ ਤਿਆਗ ਦਿੱਤਾ ਸੀ । ਰਾਜਮਾਤਾ ਨੇ ਪਦ ਅਤੇ ਪ੍ਰਤਿਸ਼ਠਾ ਲਈ ਨਾ ਜੀਵਨ ਜੀਵਿਆ, ਨਾ ਕਦੇ ਉਨ੍ਹਾਂ ਨੇ ਰਾਜਨੀਤੀ ਦਾ ਰਸਤਾ ਚੁਣਿਆ ।
ਐਸੇ ਕਈ ਮੌਕੇ ਆਏ ਜਦੋਂ ਪਦ ਉਨ੍ਹਾਂ ਦੇ ਪਾਸ ਤੱਕ ਸਾਹਮਣੇ ਤੋਂ ਚਲ ਕੇ ਆਏ । ਲੇਕਿਨ ਉਨ੍ਹਾਂ ਨੇ ਉਸ ਨੂੰ ਵਿਨਮਰਤਾ ਨਾਲ ਠੁਕਰਾ ਦਿੱਤਾ । ਇੱਕ ਵਾਰ ਖ਼ੁਦ ਅਟਲ ਬਿਹਾਰੀ ਵਾਜਪੇਈ ਜੀ ਅਤੇ ਲਾਲਕ੍ਰਿਸ਼ਣ ਆਡਵਾਣੀ ਜੀ ਨੇ ਉਨ੍ਹਾਂ ਨੂੰ ਬਹੁਤ ਤਾਕੀਦ ਕੀਤੀ ਸੀ ਕਿ ਉਹ ਜਨਸੰਘ ਦੀ ਪ੍ਰਧਾਨ ਬਣ ਜਾਣ । ਲੇਕਿਨ ਉਨ੍ਹਾਂ ਨੇ ਇੱਕ ਕਾਰਜਕਰਤਾ ਦੇ ਰੂਪ ਵਿੱਚ ਹੀ ਜਨਸੰਘ ਦੀ ਸੇਵਾ ਕਰਨਾ ਸਵੀਕਾਰ ਕੀਤਾ ।
ਅਗਰ ਰਾਜਮਾਤਾਜੀ ਚਾਹੁੰਦੇ ਤਾਂ ਉਨ੍ਹਾਂ ਲਈ ਵੱਡੇ ਤੋਂ ਵੱਡੇ ਪਦ ਤੱਕ ਪਹੁੰਚਣਾ ਮੁਸ਼ਕਿਲ ਨਹੀਂ ਸੀ। ਲੇਕਿਨ ਉਨ੍ਹਾਂ ਨੇ ਲੋਕਾਂ ਦੇ ਦਰਮਿਆਨ ਰਹਿ ਕੇ, ਪਿੰਡ ਅਤੇ ਗ਼ਰੀਬ ਨਾਲ ਜੁੜੇ ਰਹਿ ਕੇ ਉਨ੍ਹਾਂ ਦੀ ਸੇਵਾ ਕਰਨਾ ਪਸੰਦ ਕੀਤਾ ।
ਸਾਥੀਓ, ਅਸੀਂ ਰਾਜਮਾਤਾ ਦੇ ਜੀਵਨ ਦੇ ਹਰ ਇੱਕ ਪਹਿਲੂ ਤੋਂ ਹਰ ਪਲ ਬਹੁਤ ਕੁਝ ਸਿੱਖ ਸਕਦੇ ਹਾਂ। ਉਨ੍ਹਾਂ ਦੀਆਂ ਕਈ ਐਸੀਆਂ ਕਹਾਣੀਆਂ ਹਨ , ਜੀਵਨ ਦੀਆਂ ਘਟਨਾਵਾਂ ਹਨ , ਜੋ ਉਨ੍ਹਾਂ ਨਾਲ ਜੁੜੇ ਰਹੇ ਲੋਕ ਦਸਦੇ ਰਹੇ ਹਨ।
ਏਕਤਾ ਯਾਤਰਾ ਦਾ ਹੀ ਇੱਕ ਹੋਰ ਕਿੱਸਾ ਹੈ ਜਦੋਂ ਉਹ ਜੰਮੂ ਵਿੱਚ ਸਨ ਤਾਂ ਦੋ ਨਵੇਂ ਕਾਰਜਕਰਤਾ ਵੀ ਉਨ੍ਹਾਂ ਦੇ ਨਾਲ ਸਨ । ਰਾਜਮਾਤਾ ਦੂਸਰੇ ਵਰਕਰਾਂ ਦਾ ਕਦੇ – ਕਦੇ ਨਾਮ ਭੁੱਲ ਜਾਂਦੇ ਸਨ ਤਾਂ ਵਾਰ – ਵਾਰ ਪਹਿਲੇ ਕਾਰਜਕਰਤਾ ਤੋਂ ਪੁੱਛਦੇ ਸਨ ਕਿ ਤੁਸੀਂ ਗੋਲੂ ਹੋ ਨਾ ਅਤੇ ਦੂਸਰੇ ਸਾਥੀ ਦਾ ਕੀ ਨਾਮ ਹੈ ? ਉਹ ਆਪਣੇ ਛੋਟੇ ਤੋਂ ਛੋਟੇ ਸਾਥੀਆਂ ਨੂੰ ਉਨ੍ਹਾਂ ਦੇ ਨਾਮ ਨਾਲ ਜਾਣਨਾ , ਪਹਿਚਾਣਨਾ ਪਸੰਦ ਕਰਦੇ ਸਨ। ਨਾਲ ਦੇ ਲੋਕ ਕਹਿੰਦੇ ਵੀ ਸਨ ਕਿ ਤੁਸੀਂ ਕਿਉਂ ਨਾਮ ਦੀ ਇਤਨੀ ਚਿੰਤਾ ਕਰਦੇ ਹੋ। ਤੁਸੀਂ ਬਸ ਆਵਾਜ਼ ਲਗਾ ਦਿਓ । ਲੇਕਿਨ ਰਾਜਮਾਤਾ ਉਨ੍ਹਾਂ ਨੂੰ ਜਵਾਬ ਦਿੰਦੇ ਸਨ ਕਿ ਮੇਰੇ ਕਾਰਜਕਰਤਾ ਮੇਰੀ ਮਦਦ ਕਰ ਰਹੇ ਹਨ, ਅਤੇ ਮੈਂ ਉਨ੍ਹਾਂ ਨੂੰ ਪਹਿਚਾਣਾਂ ਤੱਕ ਨਾ, ਇਹ ਤਾਂ ਠੀਕ ਗੱਲ ਨਹੀਂ ਹੋਵੇਗੀ।
ਮੈਨੂੰ ਲਗਦਾ ਹੈ ਕਿ ਸਮਾਜਿਕ ਜੀਵਨ ਵਿੱਚ ਅਗਰ ਤੁਸੀਂ ਹੋ , ਫਿਰ ਚਾਹੇ ਤੁਸੀਂ ਕਿਸੇ ਵੀ ਦਲ ਤੋਂ, ਕਿਸੇ ਵੀ ਪਾਰਟੀ ਤੋਂ ਹੋਂ , ਆਮ ਤੋਂ ਆਮ ਕਾਰਜਕਰਤਾ ਦੇ ਪ੍ਰਤੀ ਇਹ ਸੋਚ ਇਹ ਭਾਵ ਸਾਡੇ ਸਾਰਿਆਂ ਦੇ ਮਨ ਵਿੱਚ ਹੋਣਾ ਹੀ ਚਾਹੀਦਾ ਹੈ । ਅਭਿਮਾਨ ਨਹੀਂ ਸਨਮਾਨ , ਇਹ ਰਾਜਨੀਤੀ ਦਾ ਮੂਲ ਮੰਤਰ ਉਨ੍ਹਾਂ ਨੇ ਜੀ ਕੇ ਦਿਖਾਇਆ ਹੈ ।
ਸਾਥੀਓ, ਰਾਜਮਾਤਾ, ਉਨ੍ਹਾਂ ਦੇ ਜੀਵਨ ਵਿੱਚ ਅਧਿਆਤਮ ਦਾ ਅਧਿਸ਼ਠਾਨ ਸੀ। ਅਧਿਆਤਮਿਕਤਾ ਨਾਲ ਉਨ੍ਹਾਂ ਦਾ ਜੁੜਾਅ ਸੀ। ਸਾਧਨਾ , ਉਪਾਸਨਾ , ਭਗਤੀ ਉਨ੍ਹਾਂ ਦੇ ਅੰਤਰਮਨ ਵਿੱਚ ਰਚੀ ਵਸੀ ਹੋਈ ਸੀ । ਲੇਕਿਨ ਜਦੋਂ ਉਹ ਭਗਵਾਨ ਦੀ ਉਪਾਸਨਾ ਕਰਦੇ ਸਨ , ਤਾਂ ਉਨ੍ਹਾਂ ਦੇ ਪੂਜਾ ਮੰਦਿਰ ਵਿੱਚ ਇੱਕ ਚਿੱਤਰ ਭਾਰਤ ਮਾਤਾ ਦਾ ਵੀ ਹੁੰਦਾ ਸੀ । ਭਾਰਤ ਮਾਤਾ ਦੀ ਵੀ ਉਪਾਸਨਾ ਉਨ੍ਹਾਂ ਲਈ ਵੈਸੀ ਹੀ ਆਸਥਾ ਦਾ ਵਿਸ਼ਾ ਸੀ।
ਮੈਨੂੰ ਇੱਕ ਵਾਰ ਉਨ੍ਹਾਂ ਨਾਲ ਜੁੜੀ ਇੱਕ ਗੱਲ ਸਾਥੀਆਂ ਨੇ ਦੱਸੀ ਸੀ, ਅਤੇ ਮੈਂ ਜਦੋਂ ਉਸ ਗੱਲ ਨੂੰ ਯਾਦ ਕਰਦਾ ਹਾਂ , ਮੈਨੂੰ ਲਗਦਾ ਹੈ ਮੈਂ ਵੀ ਤੁਹਾਨੂੰ ਦੱਸਾਂ। ਇੱਕ ਵਾਰ ਉਹ ਪਾਰਟੀ ਦੇ ਪ੍ਰੋਗਰਾਮ ਵਿੱਚ ਮਥੁਰਾ ਗਏ ਸਨ । ਸੁਭਾਵਕ ਸੀ ਕਿ ਉੱਥੇ ਰਾਜਮਾਤਾ ਬਾਂਕੇਬਿਹਾਰੀ ਜੀ ਦੇ ਦਰਸ਼ਨ ਕਰਨ ਵੀ ਗਏ। ਮੰਦਿਰ ਵਿੱਚ ਉਨ੍ਹਾਂ ਨੇ , ਬਾਂਕੇਬਿਹਾਰੀ ਜੀ ਤੋਂ ਜੋ ਕਾਮਨਾ ਕੀਤੀ , ਉਸ ਦਾ ਮਰਮ ਸਮਝਣਾ ਬਹੁਤ ਜ਼ਰੂਰੀ ਹੈ।
ਰਾਜਮਾਤਾ ਨੇ ਉਦੋਂ ਭਗਵਾਨ ਕ੍ਰਿਸ਼ਣ ਨੂੰ ਪ੍ਰਾਰਥਨਾ ਕਰਦੇ ਹੋਏ ਕੀ ਕਿਹਾ, ਸਾਡੇ ਸਾਰਿਆਂ ਲਈ ਰਾਜਮਾਤਾ ਦੇ ਜੀਵਨ ਨੂੰ ਸਮਝਣ ਲਈ ਇਹ ਗੱਲ ਬਹੁਤ ਬੜੀ ਕੰਮ ਆਉਣ ਵਾਲੀ ਹੈ – ਉਹ ਭਗਵਾਨ ਕ੍ਰਿਸ਼ਣ ਦੇ ਸਾਹਮਣੇ ਖੜ੍ਹੇ ਹਨ, ਵੱਡੇ ਭਗਤੀਭਾਵ ਨਾਲ ਖੜ੍ਹੇ ਹਨ , ਅਧਿਆਤਮਿਕ ਚੇਤਨਾ ਜਗ ਚੁੱਕੀ ਹੈ ਅਤੇ ਉਹ ਭਗਵਾਨ ਕ੍ਰਿਸ਼ਣ ਦੇ ਸਾਹਮਣੇ ਕਿਉਂ ਪ੍ਰਾਰਥਨਾ ਕਰਦੇ ਹਨ , ਉਹ ਕਹਿੰਦੇ ਹਨ – “ ਹੇ ਕ੍ਰਿਸ਼ਣ ਐਸੀ ਬਾਂਸੁਰੀ ਵਜਾਓ ਕਿ ਪੂਰੇ ਭਾਰਤ ਦੇ ਸਭ ਨਰ – ਨਾਰੀ ਫਿਰ ਤੋਂ ਜਾਗਰੂਕ ਹੋ ਜਾਣ (हे कृष्ण ऐसी बांसुरी बजाओ कि पूरे भारत के सब नर-नारी फिर से जागरूक हो जाएँ)” ।
ਤੁਸੀਂ ਸੋਚੋ , ਆਪਣੇ ਲਈ ਕੋਈ ਕਾਮਨਾ ਨਹੀਂ । ਜੋ ਚਾਹਿਆ ਦੇਸ਼ ਦੇ ਲਈ ਚਾਹਿਆ , ਜਨ – ਜਨ ਦੇ ਲਈ ਚਾਹਿਆ ਅਤੇ ਉਹ ਵੀ ਚੇਤਨਾ ਜਗਾਉਣ ਦੀ ਗੱਲ ਕੀਤੀ । ਜੋ ਕੁਝ ਵੀ ਕੀਤਾ ਦੇਸ਼ ਦੇ ਲਈ ਕੀਤਾ । ਇੱਕ ਜਾਗਰੂਕ ਦੇਸ਼ , ਇੱਕ ਜਾਗਰੂਕ ਦੇਸ਼ ਦੇ ਨਾਗਰਿਕ ਕੀ ਕੁਝ ਕਰ ਸਕਦੇ ਹਨ , ਉਹ ਇਹ ਜਾਣਦੇ ਸਨ , ਸਮਝਦੇ ਸਨ।
ਅੱਜ ਜਦੋਂ ਅਸੀਂ ਰਾਜਮਾਤਾਜੀ ਦੀ ਜਨਮ ਸ਼ਤਾਬਦੀ ਮਨਾ ਰਹੇ ਹਾਂ , ਪੂਰਨਤਾ ਦੇ ਵੱਲ ਹਾਂ , ਤਾਂ ਸਾਨੂੰ ਤਸੱਲੀ ਹੈ ਕਿ ਭਾਰਤ ਦੇ ਨਾਗਰਿਕਾਂ ਦੀ ਜਾਗ੍ਰਿਤੀ ਨੂੰ ਲੈ ਕੇ ਉਨ੍ਹਾਂ ਦੀ ਜੋ ਕਾਮਨਾ ਸੀ, ਬਾਂਕੇਬਿਹਾਰੀ ਨੂੰ ਉਨ੍ਹਾਂ ਦੀ ਜੋ ਪ੍ਰਾਰਥਨਾ ਸੀ , ਉਹ ਅੱਜ ਲਗ ਰਿਹਾ ਹੈ ਕਿ ਧਰਾਤਲ ‘ਤੇ ਚੇਤਨਾ ਦੇ ਰੂਪ ਵਿੱਚ ਅਨੁਭਵ ਹੋ ਰਹੀ ਹੈ।
ਬੀਤੇ ਵਰ੍ਹਿਆਂ ਵਿੱਚ ਦੇਸ਼ ਵਿੱਚ ਜੋ ਅਨੇਕਾਂ ਪਰਿਵਰਤਨ ਆਏ ਹਨ, ਜੋ ਅਨੇਕਾਂ ਅਭਿਯਾਨ ਅਤੇ ਯੋਜਨਾਵਾਂ ਸਫਲ ਹੋਈਆਂ ਹਨ , ਉਸ ਦਾ ਅਧਾਰ ਇਹ ਜਨਚੇਤਨਾ ਹੈ , ਜਨਜਾਗ੍ਰਿਤੀ ਹੈ, ਜਨਅੰਦੋਲਨ ਹੈ । ਰਾਜਮਾਤਾਜੀ ਦੇ ਅਸ਼ੀਰਵਾਦ ਨਾਲ ਦੇਸ਼ ਅੱਜ ਵਿਕਾਸ ਦੇ ਪਥ ‘ਤੇ ਅੱਗੇ ਵਧ ਰਿਹਾ ਹੈ । ਪਿੰਡ , ਗ਼ਰੀਬ , ਪੀੜਿਤ , ਸ਼ੋਸ਼ਿਤ – ਵੰਚਿਤ , ਮਹਿਲਾਵਾਂ ਅੱਜ ਦੇਸ਼ ਦੀ ਪਹਿਲੀ ਪ੍ਰਾਥਮਿਕਤਾ ਵਿੱਚ ਹਨ।
ਨਾਰੀਸ਼ਕਤੀ ਬਾਰੇ ਤਾਂ ਉਹ ਵਿਸ਼ੇਸ਼ ਤੌਰ ‘ਤੇ ਕਹਿੰਦੇ ਸਨ ਕਿ – “ਜੋ ਹੱਥ ਪਾਲਣੇ ਨੂੰ ਝੁਲਾ ਸਕਦਾ ਹੈ, ਉਹ ਵਿਸ਼ਵ ‘ਤੇ ਰਾਜ ਵੀ ਕਰ ਸਕਦੇ ਹਨ (जो हाथ पालने को झुला सकता है, वह विश्व पर राज भी कर सकते हैं)” । ਅੱਜ ਭਾਰਤ ਦੀ ਇਹੀ ਨਾਰੀਸ਼ਕਤੀ ਹਰ ਖੇਤਰ ਵਿੱਚ ਅੱਗੇ ਵਧ ਰਹੀ ਹੈ , ਦੇਸ਼ ਨੂੰ ਅੱਗੇ ਵਧਾ ਰਹੀ ਹੈ । ਅੱਜ ਭਾਰਤ ਦੀਆਂ ਬੇਟੀਆਂ fighter jets ਉਡਾ ਰਹੀਆਂ ਹਨ , ਨੇਵੀ ਵਿੱਚ ਯੁੱਧ ਦੀਆਂ ਭੂਮਿਕਾਵਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੀਆਂ ਹਨ । ਅੱਜ ਤੀਹਰੇ ਤਲਾਕ ਦੇ ਖ਼ਿਲਾਫ਼ ਕਾਨੂੰਨ ਬਣਾ ਕੇ ਦੇਸ਼ ਨੇ ਰਾਜਮਾਤਾ ਦੀ ਉਸ ਸੋਚ ਨੂੰ , ਨਾਰੀ ਸਸ਼ਕਤੀਕਰਨ ਦੇ ਉਨ੍ਹਾਂ ਦੇ ਯਤਨ ਨੂੰ ਹੋਰ ਅੱਗੇ ਵਧਾਇਆ ਹੈ ।
ਦੇਸ਼ ਦੀ ਏਕਤਾ – ਅਖੰਡਤਾ ਲਈ , ਭਾਰਤ ਦੀ ਏਕਤਾ ਲਈ ਉਨ੍ਹਾਂ ਨੇ ਜੋ ਸੰਘਰਸ਼ ਕੀਤਾ ਜੋ ਯਤਨ ਕੀਤਾ , ਉਸ ਦਾ ਨਤੀਜਾ ਅੱਜ ਅਸੀਂ ਦੇਖ ਰਹੇ ਹਾਂ । Article 370 ਖਤਮ ਕਰਕੇ ਦੇਸ਼ ਨੇ ਉਨ੍ਹਾਂ ਦਾ ਬਹੁਤ ਵੱਡਾ ਸੁਪਨਾ ਪੂਰਾ ਕੀਤਾ ਹੈ । ਅਤੇ ਇਹ ਵੀ ਕਿਤਨਾ ਅਦਭੁਤ ਸੰਜੋਗ ਹੈ ਕਿ ਰਾਮਜਨਮਭੂਮੀ ਮੰਦਿਰ ਨਿਰਮਾਣ ਲਈ ਉਨ੍ਹਾਂ ਨੇ ਜੋ ਸੰਘਰਸ਼ ਕੀਤਾ ਸੀ, ਉਨ੍ਹਾਂ ਦੀ ਜਨਮ ਸ਼ਤਾਬਦੀ ਦੇ ਸਾਲ ਵਿੱਚ ਹੀ ਉਨ੍ਹਾਂ ਦਾ ਇਹ ਸੁਪਨਾ ਵੀ ਪੂਰਾ ਹੋਇਆ ਹੈ ।
ਅਤੇ ਜਦੋਂ ਰਾਮਜਨਮਭੂਮੀ ਦੀ ਗੱਲ ਨਿਕਲੀ ਹੈ ਤਾਂ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਜਦੋਂ ਆਡਵਾਣੀ ਜੀ ਸੋਮਨਾਥ ਤੋਂ ਅਯੁੱਧਿਆ ਦੀ ਯਾਤਰਾ ਲਈ ਚਲੇ ਸਨ ਅਤੇ ਰਾਜਮਾਤਾ ਸਾਹਬ ਉਸ ਪ੍ਰੋਗਰਾਮ ਵਿੱਚ ਰਹਿਣ ਇਹ ਸਾਡੀ ਸਾਰਿਆਂ ਦੀ ਇੱਛਾ ਸੀ ਅਤੇ ਰਾਜਮਾਤਾਜੀ ਵੀ ਚਾਹੁੰਦੇ ਸਨ ਕਿ ਅਜਿਹੇ ਮਹਤਵਪੂਰਨ ਅਵਸਰ ‘ਤੇ ਉਨ੍ਹਾਂ ਨੂੰ ਹੋਣਾ ਚਾਹੀਦਾ ਹੈ । ਲੇਕਿਨ ਕਠਿਨਾਈ ਇਹ ਸੀ ਉਸ ਸਮੇਂ ਨਵਰਾਤਰਿਆਂ ਦੇ ਪੁਰਬ ਚਲ ਰਹੇ ਸਨ ਅਤੇ ਰਾਜਮਾਤਾ ਸਾਹਬ ਨਵਰਾਤਰਿਆਂ ਵਿੱਚ ਅਨੁਸ਼ਠਾਨ ਕਰਦੇ ਸਨ । ਅਤੇ ਉਹ ਜਿਸ ਸਥਾਨ ‘ਤੇ ਅਨੁਸ਼ਠਾਨ ਕਰਦੇ ਸਨ , ਉੱਥੇ ਪੂਰਾ ਉਸ ਅਨੁਸ਼ਠਾਨ ਦੇ ਸਮੇਂ ਉਹ ਸਥਾਨ ਛੱਡਦੇ ਨਹੀਂ ਸਨ ।
ਤਾਂ ਰਾਜਮਾਤਾ ਸਾਹਬ ਨਾਲ ਜਦੋਂ ਮੈਂ ਗੱਲ ਕਰ ਰਿਹਾ ਸੀ ਤਾਂ ਉਨ੍ਹਾਂ ਨੇ ਕਿਹਾ ਦੇਖੋ ਭਾਈ ਮੈਂ ਤਾਂ ਨਹੀਂ ਆ ਪਾਵਾਂਗੀ ਲੇਕਿਨ ਮੈਨੂੰ ਆਉਣਾ ਜ਼ਰੂਰ ਹੈ।” ਮੈਂ ਕਿਹਾ ਰਸਤਾ ਦੱਸੋ। ਉਨ੍ਹਾਂ ਨੇ ਕਿਹਾ ਮੈਂ ਪੂਰੀ ਨਵਰਾਤ੍ਰੀ ਦੇ ਲਈ ਗਵਾਲੀਅਰ ਤੋਂ ਨਿਕਲ ਕੇ ਸੋਮਨਾਥ ਜਾ ਕੇ ਰਹਿਣਾ ਚਾਹੁੰਦੀ ਹਾਂ। ਅਤੇ ਉੱਥੇ ਪੂਰੇ ਨਵਰਾਤਰੇ ਕਰਾਂਗੀ ਅਤੇ ਉੱਥੋਂ ਹੀ ਜਦੋਂ ਨਵਰਾਤਰਿਆਂ ਦੇ ਦਰਮਿਆਨ ਹੀ ਇਹ ਰਥ ਯਾਤਰਾ ਦਾ ਪ੍ਰਾਰੰਭ ਹੋ ਰਿਹਾ ਹੈ ਤਾਂ ਉਥੇ ਮੈਂ ਪ੍ਰੋਗਰਾਮ ਵਿੱਚ ਸ਼ਾਮਲ ਹੋ ਜਾਵਾਂਗੀ।
ਰਾਜਮਾਤਾ ਜੀ ਦਾ ਉਪਵਾਸ ਵੀ ਬੜਾ ਕਠਿਨ ਰਹਿੰਦਾ ਸੀ। ਮੈਂ ਉਸ ਸਮੇਂ ਨਵਾਂ-ਨਵਾਂ ਰਾਜਨੀਤੀ ਵਿੱਚ ਆਇਆ ਸੀ। ਇੱਕ ਕਾਰਜਕਰਤਾ ਦੇ ਰੂਪ ਵਿੱਚ ਵਿਵਸਥਾਵਾਂ ਦੇਖਦਾ ਸੀ। ਮੈਂ ਰਾਜਮਾਤਾ ਸਾਹਬ ਦੀ ਸੋਮਨਾਥ ਦੀ ਵਿਵਸਥਾ ਸੰਭਾਲੀ ।ਅਤੇ ਉਹ ਸਮਾਂ ਸੀ ਜਦੋਂ ਮੈਨੂੰ ਰਾਜਮਾਤਾ ਸਾਹਬ ਦੇ ਅਤਿ ਨਿਕਟ ਆਉਣ ਦਾ ਅਵਸਰ ਮਿਲਿਆ। ਅਤੇ ਮੈਂ ਦੇਖਿਆ ਕਿ ਉਸ ਸਮੇਂ ਉਨ੍ਹਾਂ ਦੀ ਇਹ ਪੂਰੀ ਪੂਜਾ, ਪੂਰਾ ਨਵਰਾਤ੍ਰੀ ਦਾ ਅਨੁਸ਼ਠਾਨ ਇੱਕ ਪ੍ਰਕਾਰ ਨਾਲ ਇਹ ਅਯੁੱਧਿਆ ਰਥ ਯਾਤਰਾ ਨੂੰ, ਰਾਮ ਮੰਦਿਰ ਨੂੰ ਸਮਰਪਿਤ ਕਰ ਦਿੱਤਾ ਸੀ। ਸਾਰੀਆਂ ਚੀਜ਼ਾਂ ਮੈਂ ਆਪਣੀਆਂ ਅੱਖਾਂ ਨਾਲ ਦੇਖੀਆਂ ਹਨ।
ਸਾਥੀਓ, ਰਾਜਮਾਤਾ ਵਿਜੈ ਰਾਜੇ ਸਿੰਧੀਆਜੀ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਇਸ ਗਤੀ ਨਾਲ ਅੱਗੇ ਵਧਣਾ ਹੈ। ਸਸ਼ਕਤ, ਸੁਰੱਖਿਅਤ, ਸਮ੍ਰਿੱਧ ਭਾਰਤ ਉਨ੍ਹਾਂ ਦਾ ਸੁਪਨਾ ਸੀ। ਉਨ੍ਹਾਂ ਦੇ ਇਸ ਸੁਪਨੇ ਨੂੰ ਅਸੀਂ ਆਤਮਨਿਰਭਰ ਭਾਰਤ ਦੀ ਸਫਲਤਾ ਨਾਲ ਪੂਰਾ ਕਰਾਂਗੇ। ਰਾਜਮਾਤਾ ਦੀ ਪ੍ਰੇਰਣਾ ਸਾਡੇ ਨਾਲ ਹੈ, ਉਨ੍ਹਾਂ ਦਾ ਅਸ਼ੀਰਵਾਦ ਸਾਡੇ ਨਾਲ ਹੈ।
ਇਨ੍ਹਾਂ ਸ਼ੁਭਕਾਮਨਾਵਾਂ ਦੇ ਨਾਲ, ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਰਾਜਮਾਤਾ ਸਾਹਬ ਨੇ ਜਿਸ ਪ੍ਰਕਾਰ ਜੀਵਨ ਜੀਵਿਆ ਹੈ, ਕਲਪਨਾ ਕਰੋ ਅੱਜ ਇੱਕ ਤਹਿਸੀਲ ਦਾ ਡਾਇਰੈਕਟਰ ਬਣ ਜਾਂਦਾ ਹੈ ਨਾ, ਉਸ ਦਾ ਵੀ ਮਿਜਾਜ਼ ਕੀ ਬਣ ਜਾਂਦਾ ਹੈ। ਰਾਜਮਾਤਾ ਇੰਨੇ ਬੜੇ ਘਰਾਣੇ, ਇੰਨੀ ਬੜੀ ਸੱਤਾ, ਸੰਪਤੀ, ਸਭ ਦੇ ਬਾਅਦ ਜਿਨ੍ਹਾਂ ਨੇ ਉਨ੍ਹਾਂ ਨੂੰ ਨਿਕਟ ਤੋਂ ਦੇਖਿਆ ਹੈ ਕੀ ਨਿਮਰਤਾ ਸੀ, ਕੀ ਵਿਵੇਕ ਸੀ, ਕੀ ਸੰਸਕਾਰ ਸਨ … ਜੀਵਨ ਨੂੰ ਪ੍ਰੇਰਣਾ ਦੇਣ ਵਾਲੇ।
ਆਓ, ਸਾਡੀ ਨਵੀਂ ਪੀੜ੍ਹੀ ਦੇ ਨਾਲ ਇਨ੍ਹਾਂ ਗੱਲਾਂ ਦੀ ਚਰਚਾ ਕਰੀਏ। ਅਤੇ ਮੁੱਦਾ ਸਿਰਫ ਕਿਸੇ ਰਾਜਨੀਤਕ ਦਲ ਦਾ ਨਹੀਂ ਹੈ, ਇਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਹੈ। ਅੱਜ ਭਾਰਤ ਸਰਕਾਰ ਦਾ ਇਹ ਸੁਭਾਗ ਹੈ ਕਿ ਸਾਨੂੰ ਰਾਜਮਾਤਾ ਦੇ ਸਨਮਾਨ ਵਿੱਚ ਇਹ ਸਿੱਕਾ ਦੇਸ਼ ਦੇ ਸਾਹਮਣੇ ਰੱਖਣ ਦਾ ਅਵਸਰ ਮਿਲਿਆ ਹੈ।
ਮੈਂ ਫਿਰ ਇੱਕ ਵਾਰ ਰਾਜਮਾਤਾ ਜੀ ਨੂੰ ਆਦਰਪੂਰਵਕ ਨਮਨ ਕਰਦੇ ਹੋਏ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ।
ਬਹੁਤ ਬਹੁਤ ਧੰਨਵਾਦ!
*****
ਵੀ.ਆਰ.ਆਰ.ਕੇ./ਕੇ.ਪੀ./ਐੱਨ.ਐੱਸ.
Tributes to #RajmataScindia on her Jayanti. https://t.co/UnITmCofMt
— Narendra Modi (@narendramodi) October 12, 2020
पिछली शताब्दी में भारत को दिशा देने वाले कुछ एक व्यक्तित्वों में राजमाता विजयाराजे सिंधिया भी शामिल थीं।
— PMO India (@PMOIndia) October 12, 2020
राजमाताजी केवल वात्सल्यमूर्ति ही नहीं थी। वो एक निर्णायक नेता थीं और कुशल प्रशासक भी थीं: PM @narendramodi pays tributes to #RajmataScindia
स्वतंत्रता आंदोलन से लेकर आजादी के इतने दशकों तक, भारतीय राजनीति के हर अहम पड़ाव की वो साक्षी रहीं।
— PMO India (@PMOIndia) October 12, 2020
आजादी से पहले विदेशी वस्त्रों की होली जलाने से लेकर आपातकाल और राम मंदिर आंदोलन तक, राजमाता के अनुभवों का व्यापक विस्तार रहा है: PM @narendramodi honours #RajmataScindia
हम में से कई लोगों को उनसे बहुत करीब से जुड़ने का, उनकी सेवा, उनके वात्सल्य को अनुभव करने का सौभाग्य मिला है: PM @narendramodi on #RajmataScindia
— PMO India (@PMOIndia) October 12, 2020
We learn from the life of #RajmataScindia that one does not have to be born in a big family to serve others. All that is needed is love for the nation and a democratic temperament: PM @narendramodi
— PMO India (@PMOIndia) October 12, 2020
The life and work of #RajmataScindia was always connected to the aspirations of the poor. Her life was all about Jan Seva: PM @narendramodi
— PMO India (@PMOIndia) October 12, 2020
राष्ट्र के भविष्य के लिए राजमाता ने अपना वर्तमान समर्पित कर दिया था।
— PMO India (@PMOIndia) October 12, 2020
देश की भावी पीढ़ी के लिए उन्होंने अपना हर सुख त्याग दिया था।
राजमाता ने पद और प्रतिष्ठा के लिए न जीवन जीया, न राजनीति की: PM @narendramodi #RajmataScindia
ऐसे कई मौके आए जब पद उनके पास तक चलकर आए। लेकिन उन्होंने उसे विनम्रता के साथ ठुकरा दिया।
— PMO India (@PMOIndia) October 12, 2020
एक बार खुद अटल जी और आडवाणी जी ने उनसे आग्रह किया था कि वो जनसंघ की अध्यक्ष बन जाएँ।
लेकिन उन्होंने एक कार्यकर्ता के रूप में ही जनसंघ की सेवा करना स्वीकार किया: PM @narendramodi
राजमाता एक आध्यात्मिक व्यक्तित्व थीं।
— PMO India (@PMOIndia) October 12, 2020
साधना, उपासना, भक्ति उनके अन्तर्मन में रची बसी थी: PM @narendramodi
लेकिन जब वो भगवान की उपासना करती थीं, तो उनके पूजा मंदिर में एक चित्र भारत माता का भी होता था।
— PMO India (@PMOIndia) October 12, 2020
भारत माता की भी उपासना उनके लिए वैसी ही आस्था का विषय था: PM @narendramodi on #RajmataScindia
राजमाता के आशीर्वाद से देश आज विकास के पथ पर आगे बढ़ रहा है।
— PMO India (@PMOIndia) October 12, 2020
गाँव, गरीब, दलित-पीड़ित-शोषित-वंचित, महिलाएं आज देश की पहली प्राथमिकता में हैं: PM @narendramodi #RajmataScindia
ये भी कितना अद्भुत संयोग है कि रामजन्मभूमि मंदिर निर्माण के लिए उन्होंने जो संघर्ष किया था, उनकी जन्मशताब्दी के साल में ही उनका ये सपना भी पूरा हुआ है: PM @narendramodi #RajmataScindia
— PMO India (@PMOIndia) October 12, 2020
For #RajmataScindia, public service came above everything else.
— Narendra Modi (@narendramodi) October 12, 2020
She was not tempted by power.
A few words written in a letter to her daughters give a glimpse of her greatness. pic.twitter.com/IitcY75J0a
#RajmataScindia was always particular about knowing Party Karyakartas by their names.
— Narendra Modi (@narendramodi) October 12, 2020
Party Karyakartas remember her as a humble and compassionate personality. pic.twitter.com/bTLtNEOTN1
#RajmataScindia was a deeply religious person. But, in her Puja Mandir there always a picture of Bharat Mata.
— Narendra Modi (@narendramodi) October 12, 2020
Inspired by her vision, India has been making remarkable progress. Our strides in several areas would have made her very proud. pic.twitter.com/GzGlBDVmeO