Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਰਾਜਕੋਟ ਦਾ ਮੇਰੇ ਹਿਰਦੇ ਵਿੱਚ ਹਮੇਸ਼ਾ ਇੱਕ ਵਿਸ਼ੇਸ਼ ਸਥਾਨ ਰਹੇਗਾ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਜਕੋਟ ਦੇ ਨਾਲ ਆਪਣੇ ਵਿਸ਼ੇਸ਼ ਲਗਾਓ ਨੂੰ ਯਾਦ ਕੀਤਾ ਅਤੇ ਮੋਦੀ ਪੁਰਾਲੇਖ (Archive’s) ਦੀ ਐਕਸ ਪੋਸਟ ਸ਼ੇਅਰ ਕੀਤੀ।

ਪ੍ਰਧਾਨ ਮੰਤਰੀ ਨੇ ਮੋਦੀ ਪੁਰਾਲੇਖ ਦੀ ਇਸ ਪੋਸਟ ਵਿੱਚ ਉਸ ਵਿਸ਼ੇਸ਼ ਪਲ ਨੂੰ ਯਾਦ ਕੀਤਾ ਹੈ, ਜਦੋਂ ਠੀਕ 25 ਵਰ੍ਹੇ ਪਹਿਲੇ 24 ਫਰਵਰੀ, 2002 ਨੂੰ ਸ਼੍ਰੀ ਨਰੇਂਦਰ ਮੋਦੀ ਨੇ ਪਹਿਲੀ ਵਾਰ ਵਿਧਾਇਕ ਦੇ ਰੂਪ ਵਿੱਚ ਗੁਜਰਾਤ ਵਿਧਾਨ ਸਭਾ ਵਿੱਚ ਕਦਮ ਰੱਖਿਆ ਸੀ ਅਤੇ ਰਾਜਕੋਟ II ਚੋਣ ਖੇਤਰ ਤੋਂ ਉਪ ਚੋਣਾਂ ਜਿੱਤੀਆਂ ਸਨ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ;

ਰਾਜਕੋਟ ਦਾ ਮੇਰੇ ਦਿਲ ਵਿੱਚ ਹਮੇਸ਼ਾ ਇੱਕ ਵਿਸ਼ੇਸ਼ ਸਥਾਨ ਰਹੇਗਾ। ਇਹ ਇਸ ਸ਼ਹਿਰ ਦੇ ਲੋਕ ਹੀ ਸਨ, ਜਿਨ੍ਹਾਂ ਨੇ ਮੇਰੇ ਉੱਪਰ ਵਿਸ਼ਵਾਸ ਕੀਤਾ ਅਤੇ ਮੈਨੂੰ ਪਹਿਲੀ ਵਾਰ ਚੋਣਾਂ ਵਿੱਚ ਜਿੱਤ ਦਿਲਾਈ। ਤਦ ਤੋਂ ਮੈਂ ਹਮੇਸ਼ਾ ਜਨਤਾ ਜਨਾਰਦਨ ਦੀਆਂ ਆਕਾਂਖਿਆਵਾਂ ਦੇ ਨਾਲ ਨਿਆਂ ਕਰਨ ਦਾ ਕੰਮ ਕੀਤਾ ਹੈ । ਇਹ ਵੀ ਇੱਕ ਸੁਖਦ ਸੰਜੋਗ ਹੈ ਕਿ ਮੈਂ ਅੱਜ ਅਤੇ ਕੱਲ੍ਹ ਗੁਜਰਾਤ ਵਿੱਚ ਰਹਾਂਗਾ। ਇੱਕ ਪ੍ਰੋਗਰਾਮ ਦਾ ਆਯੋਜਨ ਰਾਜਕੋਟ ਵਿੱਚ ਵੀ ਹੋ ਰਿਹਾ ਹੈ, ਜਿੱਥੇ ਤੋਂ 5 ਏਮਸ ਰਾਸ਼ਟਰ ਨੂੰ ਸਮਰਪਿਤ ਕੀਤੇ ਜਾਣਗੇ।

************

ਡੀਐੱਸ/ਐੱਸਟੀ