Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਨਾਲ ਪਲੀਨਰੀ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਉਦਘਾਟਨੀ ਭਾਸ਼ਣ (28 ਫਰਵਰੀ, 2025)

ਯੂਰੋਪੀਅਨ ਕਮਿਸ਼ਨ ਦੇ ਪ੍ਰਧਾਨ ਨਾਲ ਪਲੀਨਰੀ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਉਦਘਾਟਨੀ ਭਾਸ਼ਣ (28 ਫਰਵਰੀ, 2025)


Your Excellencies,
 

ਮੈਂ ਆਪ ਸਭ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਕਰਦਾ ਹਾਂ। EU ਕਾਲਜ ਆਫ਼ ਕਮਿਸ਼ਨਰਜ਼ ਦਾ ਕਿਸੇ ਇੱਕ ਦੇਸ਼ ਦੇ ਨਾਲ ਇੰਨੇ ਵਿਆਪਕ ਪੱਧਰ ‘ਤੇ ਅੰਗੇਜਮੈਂਟ ਬੇਮਿਸਾਲ ਹੈ। ਸਾਡੇ ਲਈ ਵੀ ਪਹਿਲੀ ਵਾਰ ਹੈ ਕਿ ਕਿਸੇ ਦੁਵੱਲੀ ਚਰਚਾ ਲਈ ਮੇਰੀ ਕੈਬਨਿਟ ਦੇ ਇੰਨੇ ਸਾਥੀ ਇਕੱਠੇ ਹੋਏ ਹਨ। ਮੈਨੂੰ ਯਾਦ ਹੈ, 2022 ਵਿੱਚ ਰਾਇਸੀਨਾ  ਡਾਇਲੌਗ ਵਿੱਚ ਤੁਸੀਂ ਕਿਹਾ ਸੀ ਕਿ ਭਾਰਤ ਅਤੇ EU ਨੈਚੁਰਲ ਪਾਰਟਨਰਸ ਹਨ। ਅਤੇ ਭਾਰਤ ਦੇ ਨਾਲ ਸਬੰਧਾਂ ਨੂੰ ਮਜ਼ਬੂਤ ਕਰਨਾ, ਉਨ੍ਹਾਂ ਨੂੰ ਊਰਜਾਵਾਨ ਬਣਾਉਣਾ, EU ਲਈ ਅਗਲੇ ਦਹਾਕੇ ਦੀ ਇੱਕ ਵੱਡੀ ਪ੍ਰਾਥਮਿਕਤਾ ਹੋਵੇਗੀ। ਅਤੇ ਹੁਣ, ਆਪਣੇ ਨਵੇਂ ਕਾਰਜਕਾਲ ਦੀ ਸ਼ੁਰੂਆਤ ਵਿੱਚ ਹੀ ਤੁਸੀਂ ਭਾਰਤ ਨੂੰ ਡੈਸਟੀਨੇਸ਼ਨ ਬਣਾਇਆ ਹੈ। ਇਹ ਭਾਰਤ ਅਤੇ EU ਸਬੰਧਾਂ ਵਿੱਚ ਇੱਕ milestone moment ਹੈ।

Excellencies,

 

ਅੱਜ ਵਿਸ਼ਵ ਬੇਮਿਸਾਲ ਬਦਲਾਅ ਦੇ ਦੌਰ ਤੋਂ ਗੁਜ਼ਰ ਰਿਹਾ ਹੈ। AI ਅਤੇ ਇਮੇਜ਼ਿੰਗ ਟੈਕਨੋਲੋਜੀ ਨਾਲ socio-economic ਟ੍ਰਾਂਸਫੋਰਮੇਸ਼ਨ ਹੋ ਰਿਹਾ ਹੈ। ਜੀਓ-ਇਕਨੌਮਿਕ ਅਤੇ ਪੋਲਿਟੀਕਲ ਸਥਿਤੀਆਂ ਵਿੱਚ ਤੇਜ਼ ਗਤੀ ਨਾਲ ਬਦਲਾਅ ਆ ਰਹੇ ਹਨ। ਅਤੇ ਪੁਰਾਣੇ ਸਮੀਕਰਣ ਟੁੱਟ ਰਹੇ ਹਨ। ਅਜਿਹੇ ਦੌਰ ਵਿੱਚ, ਭਾਰਤ ਅਤੇ EU ਦੀ ਸਾਂਝੇਦਾਰੀ ਦਾ ਮਹੱਤਵ ਕਈ ਗੁਣਾ ਵਧ ਜਾਂਦਾ ਹੈ। ਲੋਕਤੰਤਰੀ ਕਦਰਾਂ-ਕੀਮਤਾਂ, ਸਟ੍ਰੈਟੇਜਿਕ ਆਟੋਨੌਮੀ ਅਤੇ ਰੂਲਸ ਬੇਸਡ ਗਲੋਬਲ ਆਰਡਰ ਵਿੱਚ ਸਾਂਝਾ ਵਿਸ਼ਵਾਸ, ਭਾਰਤ ਅਤੇ EU ਨੂੰ ਜੋੜਦਾ ਹੈ। ਦੋਨੋਂ ਹੀ ਮੈਗਾ diverse ਮਾਰਕਿਟ economies ਹਨ। ਇੱਕ ਤਰ੍ਹਾਂ ਨਾਲ ਅਸੀਂ ਨੈਚੁਰਲ ਸਟ੍ਰੈਟੇਜਿਕ ਪਾਰਟਨਰ ਹਾਂ।

Excellencies,

 

ਭਾਰਤ ਅਤੇ EU ਸਟ੍ਰੈਟੇਜਿਕ ਪਾਰਟਨਰਸ਼ਿਪ ਦੇ ਵੀਹ ਵਰ੍ਹੇ ਪੂਰੇ ਹੋ ਗਏ ਹਨ। ਅਤੇ ਤੁਹਾਡੀ ਯਾਤਰਾ ਨਾਲ ਅਸੀਂ ਆਉਣ ਵਾਲੇ ਦਹਾਕਿਆਂ ਲਈ ਨੀਂਹ ਤਿਆਰ ਕਰ ਰਹੇ ਹਾਂ। ਇਸ ਸੰਦਰਭ ਵਿੱਚ ਦੋਹਾਂ ਪੱਖਾਂ ਨੇ ਜੋ ਅਦਭੁੱਤ ਕਮਿਟਮੈਂਟ ਦਿਖਾਇਆ ਹੈ, ਇਹ ਸ਼ਲਾਘਾਯੋਗ ਹੈ। ਪਿਛਲੇ ਦੋ ਦਿਨਾਂ ਵਿੱਚ ਮੰਤਰੀ ਪੱਧਰ ਦੀ ਲਗਭਗ ਵੀਹ ਮੀਟਿੰਗਾਂ ਹੋਈਆਂ ਹਨ। ਅੱਜ ਸਵੇਰੇ ਟ੍ਰੇਡ ਅਤੇ ਟੈਕੋਨੋਲੋਜੀ ਕੌਂਸਲ ਮੀਟਿੰਗ ਦਾ ਵੀ ਸਫ਼ਲ ਆਯੋਜਨ ਹਿਆ ਹੈ। ਇਨ੍ਹਾਂ ਸਾਰਿਆਂ ਤੋਂ ਜੋ ideas ਨਿਕਲੇ ਹਨ, ਜੋ ਪ੍ਰਗਤੀ ਹੋਈ ਹੈ, ਉਸ ਦੀ ਰਿਪੋਰਟ ਦੋਵੇਂ ਟੀਮਾਂ ਪੇਸ਼ ਕਰਨਗੀਆਂ।

Excellencies,
ਮੈਂ ਸਹਿਯੋਗ ਦੇ ਕੁਝ Priority areas ਚਿੰਨ੍ਹਿਤ ਕਰਨਾ ਚਾਹਾਂਗਾ।
 

ਪਹਿਲਾ ਹੈ, ਟ੍ਰੇਡ ਅਤੇ ਇਨਵੈਸਟਮੈਂਟ। ਜਲਦੀ ਤੋਂ ਜਲਦੀ ਇੱਕ ਆਪਸੀ ਲਾਭਕਾਰੀ
FTA and Investment Protection Agreement ਸੰਪੰਨ ਕੀਤਾ ਜਾਣਾ ਅਹਿਮ ਹੈ।

 

ਦੂਸਰਾ ਹੈ, Supply Chain Resilience ਨੂੰ ਮਜ਼ਬੂਤੀ ਦੇਣਾ। ਇਲੈਕਟ੍ਰੌਨਿਕਸ, ਸੈਮੀਕੰਡਕਟਰ, ਟੈਲੀਕੌਮ, ਇੰਜੀਨੀਅਰਿੰਗ, ਡਿਫੈਂਸ, ਫਾਰਮਾ ਜਿਹੇ ਖੇਤਰਾਂ ਵਿੱਚ ਸਾਡੀ ਸਮਰੱਥਾਵਾਂ ਇੱਕ ਦੂਸਰੇ ਦੀ ਪੂਰਕ ਹੋ ਸਕਦੀਆਂ ਹਨ। ਇਸ ਨਾਲ diversification ਅਤੇ de-risking ਨੂੰ ਵੀ ਬਲ ਮਿਲੇਗਾ। ਅਤੇ secure, reliable ਅਤੇ trusted ਸਪਲਾਈ ਅਤੇ ਵੈਲਿਊ chain ਖੜ੍ਹੀ ਕਰਨ ਵਿੱਚ ਮਦਦ ਮਿਲੇਗੀ।

ਤੀਸਰਾ ਹੈ, ਕਨੈਕਟੀਵਿਟੀ। G20 ਸਮਿਟ ਦੌਰਾਨ launch ਕੀਤਾ ਗਿਆ ਆਈ-ਮੈਕ ਕੌਰੀਡੋਰ ਇੱਕ ਟ੍ਰਾਂਸਫੋਰਮੇਸ਼ਨਲ initiative ਹੈ। ਦੋਵਾਂ ਟੀਮਾਂ ਨੂੰ ਇਸ ‘ਤੇ ਪ੍ਰਤੀਬੱਧਤਾ ਨਾਲ ਕੰਮ ਕਰਦੇ ਰਹਿਣਾ ਚਾਹੀਦਾ ਹੈ।
 

ਚੌਥਾ ਹੈ, ਟੈਕਨੋਲੋਜੀ ਅਤੇ innovation ਟੇਕ ਸੋਵਰੇਨਿਟੀ ਦੇ ਸਾਡੇ ਸਾਂਝੇ ਵਿਜ਼ਨ ਨੂੰ ਸਾਕਾਰ ਕਰਨ ਲਈ ਤੇਜ਼ੀ ਨਾਲ ਅੱਗੇ ਵਧਣਾ ਹੋਵੇਗਾ। DPI, AI, ਕੁਆਂਟਮ ਕੰਪਿਊਟਿੰਗ, ਸਪੇਸ ਅਤੇ 6 G ਜਿਹੇ ਖੇਤਰਾਂ ਵਿੱਚ ਸਾਨੂੰ ਦੋਵਾਂ ਧਿਰਾਂ ਦੀ ਇੰਡਸਟ੍ਰੀਜ਼, innovators ਅਤੇ ਯੁਵਾ ਟੈਲੇਂਟ ਨੂੰ ਜੋੜਨ ਲਈ ਕੰਮ ਕਰਨਾ ਚਾਹੀਦਾ ਹੈ।
 

ਪੰਜਵਾ ਹੈ, ਕਲਾਈਮੇਟ ਐਕਸ਼ਨ ਅਤੇ ਗ੍ਰੀਨ ਐਨਰਜੀ ਇਨੋਵੇਸ਼ਨ। ਗ੍ਰੀਨ ਟ੍ਰਾਂਜਿਸ਼ਨ ਨੂੰ ਭਾਰਤ ਅਤੇ EU ਨੇ ਪ੍ਰਾਥਮਿਕਤਾ ਦਿੱਤੀ ਹੈ। ਸਸਟੇਨੇਬਲ ਅਰਬਨਾਈਜ਼ੇਸ਼ਨ, water ਅਤੇ ਕਲੀਨ ਐਨਰਜੀ ਵਿੱਚ ਸਹਿਯੋਗ ਨਾਲ ਅਸੀਂ ਗਲੋਬਲ ਗ੍ਰੀਨ ਗ੍ਰੋਥ ਦੇ ਡ੍ਰਾਇਵਰ ਬਣ ਸਕਦੇ ਹਾਂ।

ਛੇਵਾਂ ਖੇਤਰ ਹੈ , ਡਿਫੈਂਸ। Co-development ਅਤੇ Co-production ਨਾਲ ਅਸੀਂ ਇੱਕ ਦੂਸਰੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹਾਂ। Export ਕੰਟਰੋਲ ਕਾਨੂੰਨਾਂ ਵਿੱਚ ਇੱਕ ਦੂਸਰੇ ਨੂੰ ਪ੍ਰਾਥਮਿਕਤਾ ਦੇਣ ‘ਤੇ ਕੰਮ ਕਰਨਾ ਚਾਹੀਦਾ ਹੈ।
 

ਸੱਤਵਾਂ ਹੈ, ਸੁਰੱਖਿਆ ਦਾ ਖੇਤਰ। ਅੱਤਵਾਦ, ਕੱਟੜਤਾ, ਮੈਰੀਟਾਈਮ, ਸਾਇਬਰ ਅਤੇ ਸਪੇਸ ਸਿਕਿਊਰਿਟੀ ਨਾਲ ਜੁੜੀਆਂ ਚੁਣੌਤੀਆਂ ‘ਤੇ ਹੋਰ ਵਧੇਰੇ ਸਹਿਯੋਗ ਦੀ ਜ਼ਰੂਰਤ ਹੈ।
 

ਅੱਠਵਾਂ ਹੈ, people to people ਸਬੰਧ। ਮਾਈਗ੍ਰੇਸ਼ਨ, ਮੋਬਿਲਿਟੀ, ਸ਼ੈਂਗਨ ਵੀਜ਼ਾ ਅਤੇ EU ਬਲੂ ਕਾਰਡ ਨੂੰ ਸਰਲ ਅਤੇ ਸਹਿਜ ਬਣਾਉਣਾ ਦੋਹਾਂ ਦੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ। ਇਸ ਨਾਲ EU ਦੀਆਂ ਜ਼ਰੂਰਤਾਂ ਪੂਰੀਆਂ ਹੋਣਗੀਆਂ। ਯੂਰੋਪ ਦੀ ਪ੍ਰਗਤੀ ਅਤੇ ਸਮ੍ਰਿੱਧੀ ਵਿੱਚ ਭਾਰਤ ਦੀ ਯੁਵਾ ਸ਼ਕਤੀ ਹੋਰ ਵਧੇਰੇ ਯੋਗਦਾਨ ਦੇ ਸਕੇਗੀ।
Excellencies,

 

ਅਗਲੀ ਭਾਰਤ- EU ਸਮਿਟ ਲਈ ਸਾਨੂੰ ambition, action ਅਤੇ commitment ਨੂੰ ਇਕੱਠੇ ਲੈ ਕੇ ਚਲਣਾ ਚਾਹੀਦਾ ਹੈ। ਅੱਜ ਦੇ ਇਸ AI ਯੁੱਗ ਵਿੱਚ ਭਵਿੱਖ ਉਨ੍ਹਾਂ ਦਾ ਹੀ ਹੋਵੇਗਾ, ਜਿਨ੍ਹਾਂ ਦੇ ਕੋਲ ਵਿਜ਼ਨ ਅਤੇ ਸਪੀਡ ਹੋਵੇਗੀ। Excellency, ਮੈਂ ਹੁਣ ਤੁਹਾਨੂੰ ਆਪਣੇ ਵਿਚਾਰ ਸਾਂਝੇ ਕਰਨ ਲਈ ਸੱਦਾ ਦਿੰਦਾ ਹਾਂ।

 

*****

ਐੱਮਜੇਪੀਐੱਸ/ਐੱਸਟੀ