Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਯੂਰਪੀ ਯੂਨੀਅਨ ਦੇ ਵਿਦੇਸ਼ ਮਾਮਲਿਆਂ ਅਤੇ ਸੁਰੱਖਿਆ ਨੀਤੀ ਦੇ ਉੱਚ ਨੁਮਾਇੰਦੇ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਯੂਰਪੀ ਯੂਨੀਅਨ ਦੇ ਵਿਦੇਸ਼ ਮਾਮਲਿਆਂ ਅਤੇ ਸੁਰੱਖਿਆ ਨੀਤੀ ਦੇ ਉੱਚ ਨੁਮਾਇੰਦੇ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ


ਯੂਰਪੀ ਯੂਨੀਅਨਦੇ ਵਿਦੇਸ਼ ਮਾਮਲਿਆਂ ਅਤੇ ਸੁਰੱਖਿਆ ਨੀਤੀ ਦੇ ਉੱਚ ਨੁਮਾਇੰਦੇ ਸੁਸ਼੍ਰੀ ਫੈਡੇਰਿਕਾ ਮੋਘੋਰਿਨੀ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਸ੍ਰੀ ਮੋਦੀ ਅਤੇ ਸੁਸ਼੍ਰੀ ਮੋਘੇਰਿਨੀ ਨੇ ਆਪਸੀ ਹਿਤਾਂ ਦੀਆਂ ਖੇਤਰੀ ਅਤੇ ਵਿਸ਼ਵ ਸਥਿਤੀਆਂ ਬਾਰੇ ਚਰਚਾ ਕੀਤੀ। ਪ੍ਰਧਾਨ ਮੰਤਰੀ ਅਤੇ ਸੁਸ਼੍ਰੀ ਮੋਘੇਰਿਨੀ ਇਸ ਗੱਲ ਨਾਲ ਸਹਿਮਤ ਸਨ ਕਿ ਭਾਰਤ ਅਤੇ ਯੂਰਪੀ ਯੂਨੀਅਨਦਰਮਿਆਨ ਸੁਰੱਖਿਆ ਸਹਿਯੋਗ, ਖਾਸ ਤੌਰ `ਤੇ ਦਹਿਸ਼ਤਵਾਦ ਦੇ ਮੁੱਦੇ `ਤੇ, ਮਜ਼ਬੂਤ ਕਰਨ ਦੀ ਲੋੜ ਹੈ।

ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਬ੍ਰਸਲਜ਼ ਦੇ ਆਪਣੇ ਮਾਰਚ 2016 ਦੇ ਦੌਰੇ, ਜਿਥੇ ਕਿ ਉਹ ਭਾਰਤ-ਈਯੂ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਗਏ ਸਨ, ਨੂੰ ਯਾਦ ਕਰਦਿਆਂ ਕਿਹਾ ਕਿ ਉਹ ਹੁਣ ਅਕਤੂਬਰ 2017 ਵਿੱਚ ਭਾਰਤ ਵਿੱਚ ਹੋਣ ਵਾਲੇ ਭਾਰਤ-ਯੂਰਪੀ ਯੂਨੀਅਨਸਿਖਰ ਸੰਮੇਲਨ ਦੀ ਰਾਹ ਦੇਖ ਰਹੇ ਹਨ।

AKT/HS