Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਯੂਪੀ ਦੇ ਸੰਭਲ ਵਿੱਚ ਸ਼੍ਰੀ ਕਲਕੀ ਧਾਮ (Shri Kalki Dham) ਦੇ ਨੀਂਹ ਪੱਥਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ

ਯੂਪੀ ਦੇ ਸੰਭਲ ਵਿੱਚ ਸ਼੍ਰੀ ਕਲਕੀ ਧਾਮ (Shri Kalki Dham) ਦੇ ਨੀਂਹ ਪੱਥਰ ਸਮਾਰੋਹ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਜੈ ਮਾਂ ਕੈਲਾ ਦੇਵੀ, ਜੈ ਮਾਂ ਕੈਲਾ ਦੇਵੀ, ਜੈ ਮਾਂ ਕੈਲਾ ਦੇਵੀ।

ਜੈ ਬੁੱਢੇ ਬਾਬਾ ਦੀ, ਜੈ ਬੁੱਢੇ ਬਾਬਾ ਦੀ।

ਭਾਰਤ ਮਾਤਾ ਦੀ ਜੈ, ਭਾਰਤ ਮਾਤਾ ਦੀ ਜੈ।

ਸਾਰੇ ਸੰਤਾਂ ਨੂੰ ਪ੍ਰਾਰਥਨਾ ਹੈ ਕਿ ਆਪਣਾ ਸਥਾਨ ਲਓ। ਉੱਤਰ ਪ੍ਰਦੇਸ਼ ਦੇ ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਯਨਾਥ ਜੀ, ਪੂਜਯ ਸ਼੍ਰੀ ਅਵਧੇਸ਼ਾਨੰਦ ਗਿਰੀ ਜੀ, ਕਲਕੀ ਧਾਮ ਦੇ ਪ੍ਰਮੁੱਖ ਆਚਾਰਿਆ ਪ੍ਰਮੋਦ ਕ੍ਰਿਸ਼ਣਮ ਜੀ, ਪੂਜਯ ਸਵਾਮੀ ਕੈਲਾਸ਼ਨੰਦ ਬ੍ਰਹਮਚਾਰੀ ਜੀ, ਪੂਜਯ ਸਤਿਗੁਰੂ ਸ਼੍ਰੀ ਰਿਤੇਸ਼ਵਰ ਜੀ, ਵਿਸ਼ਾਲ ਸੰਖਿਆ ਵਿੱਚ ਪਧਾਰੇ ਹੋਏ, ਭਾਰਤ ਦੇ ਭਿੰਨ-ਭਿੰਨ ਕੋਨਿਆਂ ਤੋਂ ਆਏ ਹੋਏ ਪੂਜਯ ਸੰਤਗਣ, ਅਤੇ ਮੇਰੇ ਪਿਆਰੇ ਸ਼ਰਧਾਵਾਨ ਭਾਈਓ ਅਤੇ ਭੈਣੋਂ!

ਅੱਜ ਯੂਪੀ ਦੀ ਧਰਤੀ ਤੋਂ, ਪ੍ਰਭੂ ਰਾਮ ਅਤੇ ਪ੍ਰਭੂ ਕ੍ਰਿਸ਼ਣ ਦੀ ਭੂਮੀ ਤੋਂ ਭਗਤੀ, ਭਾਵ ਅਤੇ ਅਧਿਆਤਮ ਦੀ ਇੱਕ ਹੋਰ ਧਾਰਾ ਪ੍ਰਵਾਹਿਤ ਹੋਣ ਨੂੰ ਲਾਲਾਇਤ ਹੈ। ਅੱਜ ਪੂਜਯ ਸੰਤਾਂ ਦੀ ਸਾਧਨਾ ਅਤੇ ਜਨ ਮਾਨਸ ਦੀ ਭਾਵਨਾ ਨਾਲ ਇੱਕ ਹੋਰ ਪਵਿੱਤਰ ਧਾਮ ਦੀ ਨੀਂਹ ਰੱਖੀ ਜਾ ਰਹੀ ਹੈ। ਹੁਣ ਤੁਹਾਡੀ ਸੰਤਾਂ, ਆਚਾਰਿਆਂ ਦੀ ਉਪਸਥਿਤੀ ਵਿੱਚ ਮੈਨੂੰ ਭਵਯ ਕਲਕੀ ਧਾਮ ਦੇ ਨੀਂਹ ਪੱਥਰ ਦਾ ਸੁਭਾਗ ਮਿਲਿਆ ਹੈ। ਮੈਨੂੰ ਵਿਸ਼ਵਾਸ ਹੈ ਕਿ ਕਲਕੀ ਧਾਮ ਭਾਰਤੀ ਆਸਥਾ ਦੇ ਇੱਕ ਹੋਰ ਵਿਰਾਟ ਕੇਂਦਰ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏਗਾ। ਮੈਂ ਸਾਰੇ ਦੇਸ਼ਵਾਸੀਆਂ ਨੂੰ, ਅਤੇ ਵਿਸ਼ਵ ਦੇ ਸਾਰੇ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਹੁਣੇ ਆਚਾਰਿਆ ਜੀ ਕਹਿ ਰਹੇ ਸਨ ਕਿ 18 ਵਰ੍ਹੇ ਦੇ ਇੰਤਜ਼ਾਰ ਦੇ ਬਾਅਦ ਅੱਜ ਇਹ ਅਵਸਰ ਆਇਆ ਹੈ। ਵੈਸੇ ਵੀ ਆਚਾਰਿਆ ਜੀ ਕਈ ਅਜਿਹੇ ਚੰਗੇ ਕੰਮ ਹਨ ਜੋ ਕੁਝ ਲੋਕ ਮੇਰੇ ਲਈ ਹੀ ਛੱਡ ਕੇ ਚਲੇ ਗਏ ਹਨ। ਅਤੇ ਅੱਗੇ ਵੀ ਜਿਤਨੇ ਕੰਮ ਰਹਿ ਗਏ ਹਨ ਨਾ, ਉਸ ਦੇ ਲਈ ਬਸ ਇਹ ਸੰਤਾਂ ਦਾ, ਜਨਤਾ ਜਨਾਰਦਨ ਦਾ ਅਸ਼ੀਰਵਾਦ ਬਣਿਆ ਰਹੇ, ਉਸ ਨੂੰ ਵੀ ਪੂਰਾ ਕਰਾਂਗੇ।

ਸਾਥੀਓ,

ਅੱਜ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਨਮਜਯੰਤੀ ਵੀ ਹੈ। ਇਹ ਦਿਨ ਇਸ ਲਈ ਹੋਰ ਪਵਿੱਤਰ ਹੋ ਜਾਂਦਾ ਹੈ, ਅਤੇ ਜ਼ਿਆਦਾ ਪ੍ਰੇਰਣਾਦਾਇਕ ਹੋ ਜਾਂਦਾ ਹੈ। ਅੱਜ ਅਸੀਂ ਦੇਸ਼ ਵਿੱਚ ਜੋ ਸੱਭਿਆਚਾਰਕ ਪੁਨਰ ਸੁਰਜੀਤੀ ਦੇਖ ਰਹੇ ਹਾਂ, ਅੱਜ ਆਪਣੀ ਪਹਿਚਾਣ ‘ਤੇ ਮਾਣ ਅਤੇ ਉਸ ਦੀ ਸਥਾਪਨਾ ਦਾ ਜੋ ਆਤਮਵਿਸ਼ਵਾਸ ਦਿਖ ਰਿਹਾ ਹੈ, ਉਹ ਪ੍ਰੇਰਣਾ ਸਾਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਹੀ ਮਿਲਦੀ ਹੈ। ਮੈਂ ਇਸ ਅਵਸਰ ‘ਤੇ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਚਰਣਾਂ ਵਿੱਚ ਸ਼ਰਧਾਪੂਰਵਕ ਨਮਨ ਕਰਦਾ ਹਾਂ। ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦਾ ਹਾਂ।

ਸਾਥੀਓ,

ਪਿਛਲੇ ਦਿਨੀਂ, ਜਦੋਂ ਪ੍ਰਮੋਦ ਕ੍ਰਿਸ਼ਣਮ ਜੀ ਮੈਨੂੰ ਸੱਦਾ ਦੇਣ ਦੇ ਲਈ ਆਏ ਸਨ। ਜੋ ਗੱਲਾਂ ਉਨ੍ਹਾਂ ਨੇ ਦੱਸੀਆਂ ਉਸ ਦੇ ਅਧਾਰ ‘ਤੇ ਮੈਂ ਕਹਿ ਰਿਹਾ ਹਾਂ ਕਿ ਅੱਜ ਜਿੰਨਾ ਆਨੰਦ ਉਨ੍ਹਾਂ ਨੂੰ ਹੋ ਰਿਹਾ ਹੈ, ਉਸ ਤੋਂ ਕਈ ਗੁਣਾ ਆਨੰਦ ਉਨ੍ਹਾਂ ਦੇ ਪੂਜਯ ਮਾਤਾ ਜੀ ਦੀ ਆਤਮਾ ਜਿੱਥੇ ਵੀ ਹੋਵੇਗੀ, ਉਨ੍ਹਾਂ ਨੂੰ ਹੁੰਦਾ ਹੋਵੇਗਾ। ਅਤੇ ਮਾਂ ਦੇ ਵਚਨ ਦੀ ਪਾਲਣਾ ਲਈ ਇੱਕ ਬੇਟਾ ਕਿਵੇਂ ਜੀਵਨ ਖਪਾ ਸਕਦਾ ਹੈ, ਇਹ ਪ੍ਰਮੋਦ ਜੀ ਨੇ ਦਿਖਾ ਦਿੱਤਾ ਹੈ। ਪ੍ਰਮੋਦ ਕ੍ਰਿਸ਼ਣਮ ਜੀ ਦੱਸ ਰਹੇ ਸਨ ਕਿ ਕਈ ਏਕੜ ਵਿੱਚ ਫੈਲਿਆ ਇਹ ਵਿਸ਼ਾਲ ਧਾਮ ਕਈ ਮਾਇਨਿਆਂ ਵਿੱਚ ਵਿਸ਼ਿਸ਼ਟ ਹੋਣ ਵਾਲਾ ਹੈ। ਇਹ ਇੱਕ ਐਸਾ ਮੰਦਿਰ ਹੋਵੇਗਾ, ਜੈਸਾ  ਮੈਨੂੰ ਉਨ੍ਹਾਂ ਨੇ ਪੂਰਾ ਸਮਝਾਇਆ ਹੁਣੇ, ਜਿਸ ਵਿੱਚ 10 ਗਰਭਗ੍ਰਹਿ ਹੋਣਗੇ, ਅਤੇ ਭਗਵਾਨ ਦੇ ਸਾਰੇ 10 ਅਵਤਾਰਾਂ ਨੂੰ ਵਿਰਾਜਮਾਨ ਕੀਤਾ ਜਾਏਗਾ।

10 ਅਵਤਾਰਾਂ ਦੇ ਜ਼ਰੀਏ ਸਾਡੇ ਸ਼ਾਸਤਰਾਂ ਨੇ ਕੇਵਲ ਮਨੁੱਖ ਹੀ ਨਹੀਂ, ਬਲਕਿ ਅਲੱਗ-ਅਲੱਗ ਸਰੂਪਾਂ ਵਿੱਚ ਈਸ਼ਵਰੀ ਅਵਤਾਰ ਨੂੰ ਪ੍ਰਸਤੁਤ ਕੀਤਾ ਗਿਆ ਹੈ। ਯਾਨੀ, ਅਸੀਂ ਹਰ ਜੀਵਨ ਵਿੱਚ ਈਸ਼ਵਰ ਦੀ ਹੀ ਚੇਤਨਾ ਦੇ ਦਰਸ਼ਨ ਕੀਤੇ ਹਨ। ਅਸੀਂ ਈਸ਼ਵਰ ਦੇ ਸਰੂਪ ਨੂੰ ਸਿੰਘ ਵਿੱਚ ਵੀ ਦੇਖਿਆ, ਵਰਾਹ ਵਿੱਚ ਵੀ ਦੇਖਿਆ ਅਤੇ ਕੱਛਪ ਵਿੱਚ ਵੀ ਦੇਖਿਆ। ਇਨ੍ਹਾਂ ਸਾਰੇ ਸਰੂਪਾਂ ਦੀ ਇਕੱਠੀ ਸਥਾਪਨਾ ਸਾਡੀਆਂ ਮਾਨਤਾਵਾਂ ਦੀ ਇੱਕ ਵਿਆਪਕ ਤਸਵੀਰ ਪੇਸ਼ ਕਰੇਗੀ। ਇਹ ਈਸ਼ਵਰ) ਦੀ ਕਿਰਪਾ ਹੈ ਕਿ ਉਨ੍ਹਾਂ ਨੇ ਇਸ ਪਵਿੱਤਰ ਯਗ ਵਿੱਚ ਮੈਨੂੰ ਮਾਧਿਅਮ ਬਣਾਇਆ ਹੈ, ਇਸ ਨੀਂਹ ਪੱਥਰ ਦਾ ਅਵਸਰ ਦਿੱਤਾ ਹੈ। ਅਤੇ ਹੁਣੇ ਜਦੋਂ ਉਹ ਸੁਆਗਤ ਪ੍ਰਵਚਨ ਕਰ ਰਹੇ ਸਨ, ਤਦ ਉਨ੍ਹਾਂ ਨੇ ਕਿਹਾ ਕਿ ਹਰ ਕਿਸੇ ਦੇ ਪਾਸ ਕੁਝ ਨਾ ਕੁਝ ਦੇਣ ਨੂੰ ਹੁੰਦਾ ਹੈ, ਮੇਰੇ ਪਾਸ ਕੁਝ ਨਹੀਂ ਹੈ, ਮੈਂ ਸਿਰਫ਼ ਭਾਵਨਾ ਵਿਅਕਤ ਕਰ ਸਕਦਾ ਹਾਂ।

ਪ੍ਰਮੋਦ ਜੀ ਚੰਗਾ ਹੋਇਆ ਕੁਝ ਦਿੱਤਾ ਨਹੀਂ ਵਰਨਾ ਜ਼ਮਾਨਾ ਐਸਾ ਬਦਲ ਗਿਆ ਹੈ ਕਿ ਜੇਕਰ ਅੱਜ ਦੇ ਯੁੱਗ ਵਿੱਚ ਸੁਦਾਮਾ ਸ਼੍ਰੀ ਕ੍ਰਿਸ਼ਨ ਨੂੰ ਇੱਕ ਪੋਟਲੀ ਵਿੱਚ ਚੌਲ ਦਿੰਦੇ, ਵੀਡੀਓ ਨਿਕਲ ਆਉਂਦੀ, ਸੁਪਰੀਮ ਕੋਰਟ ਵਿੱਚ PIL ਹੋ ਜਾਂਦੀ ਅਤੇ ਜਜਮੈਂਟ ਆਉਂਦਾ ਕਿ ਭਗਵਾਨ ਕ੍ਰਿਸ਼ਨ ਨੂੰ ਭ੍ਰਿਸ਼ਟਾਚਾਰ ਵਿੱਚ ਕੁਝ ਦਿੱਤਾ ਗਿਆ ਹੈ ਅਤੇ ਭਗਵਾਨ ਕ੍ਰਿਸ਼ਨ ਭ੍ਰਿਸ਼ਟਾਚਾਰ ਕਰ ਰਹੇ ਸਨ। ਇਸ ਵਕਤ ਵਿੱਚ ਅਸੀਂ ਜੋ ਕਰ ਰਹੇ ਹਾਂ, ਅਤੇ ਇਸ ਨਾਲ ਚੰਗਾ ਹੈ ਕਿ ਤੁਸੀਂ ਭਾਵਨਾ ਪ੍ਰਗਟ ਕੀਤੀ ਅਤੇ ਕੁਝ ਦਿੱਤਾ ਨਹੀਂ। ਮੈਂ ਇਸ ਸ਼ੁਭ ਕਾਰਜ ਵਿੱਚ ਆਪਣਾ ਮਾਰਗਦਰਸ਼ਨ ਦੇਣ ਦੇ ਲਈ ਆਏ ਸਾਰੇ ਸੰਤਾਂ ਨੂੰ ਵੀ ਨਮਨ ਕਰਦਾ ਹਾਂ। ਮੈਂ ਆਚਾਰਿਆ ਪ੍ਰਮੋਦ ਕ੍ਰਿਸ਼ਣਮ ਜੀ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਅੱਜ ਸੰਭਲ ਵਿੱਚ ਅਸੀਂ ਜਿਸ ਅਵਸਰ ਦੇ ਸਾਕਸ਼ੀ ਬਣ ਰਹੇ ਹਾਂ, ਇਹ ਭਾਰਤ ਦੇ ਸੱਭਿਆਚਾਰਕ ਨਵ ਜਾਗਰਣ ਦਾ ਇੱਕ ਹੋਰ ਅਦਭੁੱਤ ਪਲ ਹੈ। ਹਾਲੇ ਪਿਛਲੇ ਮਹੀਨੇ ਹੀ, 22 ਜਨਵਰੀ ਨੂੰ ਦੇਸ਼ ਨੇ ਅਯੁੱਧਿਆ ਵਿੱਚ 500 ਸਾਲ ਦੇ ਇੰਤਜ਼ਾਰ ਨੂੰ ਪੂਰਾ ਹੁੰਦੇ ਦੇਖਿਆ ਹੈ। ਰਾਮਲਲਾ ਦੇ ਵਿਰਾਜਮਾਨ ਹੋਣ ਦਾ ਉਹ ਅਲੌਕਿਕ ਅਨੁਭਵ, ਉਹ ਦਿਵਯ ਅਨੁਭੂਤੀ ਹੁਣ ਵੀ ਸਾਨੂੰ ਭਾਵੁਕ ਕਰ ਜਾਂਦੀ ਹੈ। ਇਸੇ ਦਰਮਿਆਨ ਅਸੀਂ ਦੇਸ਼ ਤੋਂ ਸੈਂਕੜੇ ਕਿਲੋਮੀਟਰ ਦੂਰ ਅਰਬ ਦੀ ਧਰਤੀ ‘ਤੇ, ਆਬੂ ਧਾਬੀ ਵਿੱਚ ਪਹਿਲੇ ਵਿਰਾਟ ਮੰਦਿਰ ਦੇ ਲੋਕਅਰਪਣ ਦੇ ਸਾਕਸ਼ੀ ਵੀ ਬਣੇ ਹਾਂ। ਪਹਿਲੇ ਜੋ ਕਲਪਨਾ ਤੋਂ ਵੀ ਪਰੇ ਸੀ, ਹੁਣ ਉਹ ਹਕੀਕਤ ਬਣ ਚੁਕਿਆ ਹੈ। ਅਤੇ ਹੁਣ ਅਸੀਂ ਇੱਥੇ ਸੰਭਲ ਵਿੱਚ ਭਵਯ ਕਲਕੀ ਧਾਮ ਦੇ ਨੀਂਹ ਪੱਥਰ ਦੇ ਸਾਕਸ਼ੀ ਬਣ ਰਹੇ ਹਾਂ।

ਭਾਈਓ ਅਤੇ ਭੈਣੋਂ,

ਇੱਕ ਦੇ ਬਾਅਦ ਇੱਕ ਐਸੇ ਅਧਿਆਤਮਿਕ ਅਨੁਭਵ, ਸੱਭਿਆਚਾਰਕ ਗੌਰਵ ਦੇ ਇਹ ਪਲ ਸਾਡੀ ਪੀੜ੍ਹੀ ਦੇ ਜੀਵਨਕਾਲ ਵਿੱਚ ਇਸ ਦਾ ਆਉਣਾ, ਇਸ ਤੋਂ ਵੱਡਾ ਸੁਭਾਗ ਕੀ ਹੋ ਸਕਦਾ ਹੈ। ਇਸੇ ਕਾਲਖੰਡ ਵਿੱਚ ਅਸੀਂ ਵਿਸ਼ਵਨਾਥ ਧਾਮ ਦੇ ਵੈਭਵ ਨੂੰ ਕਾਸ਼ੀ ਦੀ ਧਰਤੀ ‘ਤੇ ਦੇਖਿਆ ਹੈ, ਨਿਖਰਦਾ ਹੋਇਆ ਦੇਖਿਆ ਹੈ। ਇਸੇ ਕਾਲਖੰਡ ਵਿੱਚ ਅਸੀਂ ਕਾਸ਼ੀ ਦਾ ਕਾਇਆਕਲਪ ਹੁੰਦੇ ਦੇਖ ਰਹੇ ਹਾਂ। ਇਸੇ ਦੌਰ ਵਿੱਚ, ਮਹਾਕਾਲ ਦੇ ਮਹਾਲੋਕ ਦੀ ਮਹਿਮਾ ਅਸੀਂ ਦੇਖੀ ਹੈ। ਅਸੀਂ ਸੋਮਨਾਥ ਦਾ ਵਿਕਾਸ ਦੇਖਿਆ ਹੈ, ਕੇਦਾਰ ਘਾਟੀ ਦਾ ਪੁਨਰ ਨਿਰਮਾਣ ਦੇਖਿਆ ਹੈ। ਅਸੀਂ ਵਿਕਾਸ ਵੀ, ਵਿਰਾਸਤ ਵੀ ਇਸ ਮੰਤਰ ਨੂੰ ਆਤਮਸਾਤ ਕਰਦੇ ਹੋਏ ਚਲ ਰਹੇ ਹਾਂ। ਅੱਜ ਇੱਕ ਪਾਸੇ ਸਾਡੇ ਤੀਰਥਾਂ ਦਾ ਵਿਕਾਸ ਹੋ ਰਿਹਾ ਹੈ, ਤਾਂ ਦੂਸਰੇ ਪਾਸੇ ਸ਼ਹਿਰਾਂ ਵਿੱਚ ਹਾਈਟੈਕ ਇਨਫ੍ਰਾਸਟ੍ਰਕਚਰ ਵੀ ਤਿਆਰ ਹੋ ਰਿਹਾ ਹੈ।

ਅੱਜ ਜੇਕਰ ਮੰਦਿਰ ਬਣ ਰਹੇ ਹਨ, ਤਾਂ ਦੇਸ਼ ਭਰ ਵਿੱਚ ਨਵੇਂ ਮੈਡੀਕਲ ਕਾਲਜ ਵੀ ਬਣ ਰਹੇ ਹਨ। ਅੱਜ ਵਿਦੇਸ਼ਾਂ ਤੋਂ ਸਾਡੀਆਂ ਪ੍ਰਾਚੀਨ ਮੂਰਤੀਆਂ ਵੀ ਵਾਪਸ ਲਿਆਂਦੀਆਂ ਜਾ ਰਹੀਆਂ ਹਨ, ਅਤੇ ਰਿਕਾਰਡ ਸੰਖਿਆ ਵਿੱਚ ਵਿਦੇਸ਼ੀ ਨਿਵੇਸ਼ ਵੀ ਆ ਰਿਹਾ ਹੈ। ਇਹ ਪਰਿਵਰਤਨ, ਪ੍ਰਮਾਣ ਹੈ ਸਾਥੀਓ, ਅਤੇ ਪ੍ਰਮਾਣ ਇਸ ਗੱਲ ਦਾ ਹੈ ਸਮੇਂ ਦਾ ਚੱਕਰ ਘੁੰਮ ਚੁਕਿਆ ਹੈ। ਇੱਕ ਨਵਾਂ ਦੌਰ ਅੱਜ ਸਾਡੇ ਦਰਵਾਜ਼ੇ ‘ਤੇ ਦਸਤਕ ਦੇ ਰਿਹਾ ਹੈ। ਇਹ ਸਮਾਂ ਹੈ, ਅਸੀਂ ਉਸ ਆਗਮਨ ਦਾ ਦਿਲ ਖੋਲ੍ਹ ਕੇ ਸੁਆਗਤ ਕਰੀਏ। ਇਸ ਲਈ, ਮੈਂ ਲਾਲ ਕਿਲ੍ਹੇ ਤੋਂ ਦੇਸ਼ ਨੂੰ ਇਹ ਵਿਸ਼ਵਾਸ ਦਿਲਾਇਆ ਸੀ- ਇਹੀ ਸਮਾਂ ਹੈ, ਸਹੀ ਸਮਾਂ ਹੈ। 

ਸਾਥੀਓ,

ਜਿਸ ਦਿਨ ਅਯੁੱਧਿਆ ਵਿੱਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਹੋਈ ਸੀ, ਤਦ ਮੈਂ ਇੱਕ ਹੋਰ ਗੱਲ ਕਹੀ ਸੀ। 22 ਜਨਵਰੀ ਤੋਂ ਹੁਣ ਨਵੇਂ ਕਾਲਚਕ੍ਰ ਦੀ ਸ਼ੁਰੂਆਤ ਹੋ ਚੁੱਕੀ ਹੈ। ਪ੍ਰਭੂ ਸ਼੍ਰੀ ਰਾਮ ਨੇ ਜਦੋਂ ਸ਼ਾਸਨ ਕੀਤਾ ਤਾਂ ਉਸ ਦਾ ਪ੍ਰਭਾਵ ਹਜ਼ਾਰਾਂ ਵਰ੍ਹਿਆਂ ਤੱਕ ਰਿਹਾ। ਉਸੇ ਤਰ੍ਹਾਂ, ਰਾਮਲਲਾ ਦੇ ਵਿਰਾਜਮਾਨ ਹੋਣ ਨਾਲ, ਅਗਲੇ ਹਜ਼ਾਰ ਵਰ੍ਹਿਆਂ ਤੱਕ ਭਾਰਤ ਦੇ ਲਈ ਇੱਕ ਨਵੀਂ ਯਾਤਰਾ ਦੀ ਸ਼ੁਰੂਆਤ ਹੋ ਰਹੀ ਹੈ। ਅੰਮ੍ਰਿਤਕਾਲ ਵਿੱਚ ਰਾਸ਼ਟਰ ਨਿਰਮਾਣ ਦੇ ਲਈ ਪੂਰੇ ਹਜ਼ਾਰ ਸਾਲ ਦਾ ਇਹ ਸੰਕਲਪ ਸਿਰਫ਼ ਇੱਕ ਅਭਿਲਾਸ਼ਾ ਭਰ ਨਹੀਂ ਹੈ। ਇਹ ਇੱਕ ਅਜਿਹਾ ਸੰਕਲਪ ਹੈ, ਜਿਸ ਨੂੰ ਸਾਡੀ ਸੰਸਕ੍ਰਿਤੀ ਨੇ ਹਰ ਕਾਲਖੰਡ ਵਿੱਚ ਜਿਉ ਕੇ ਦਿਖਾਇਆ ਹੈ। ਭਗਵਾਨ ਕਲਕਿ ਦੇ ਵਿਸ਼ੇ ਵਿੱਚ ਆਚਾਰਿਆ ਪ੍ਰਮੋਦ ਕ੍ਰਿਸ਼ਣਮ੍ ਜੀ ਨੇ ਗਹਿਰਾ ਅਧਿਐਨ ਕੀਤਾ ਹੈ। ਭਗਵਾਨ ਕਲਕਿ ਦੇ ਅਵਤਾਰ ਨਾਲ ਜੁੜੇ ਕਈ ਸਾਰੇ ਤੱਥ ਅਤੇ, ਸ਼ਾਸਤ੍ਰੀ ਜਾਣਕਾਰੀਆਂ ਵੀ ਆਚਾਰਿਆ ਪ੍ਰਮੋਦ ਕ੍ਰਿਸ਼ਣਮ੍ ਜੀ ਮੈਨੂੰ ਦੱਸ ਰਹੇ ਸਨ। ਜਿਵੇਂ ਉਨ੍ਹਾਂ ਨੇ ਦੱਸਿਆ ਕਿ ਕਲਕਿ ਪੁਰਾਣਮ ਵਿੱਚ ਲਿਖਿਆ ਹੈ- ਸ਼ੰਭਲੇ ਵਸ-ਤਸਤਸਯ ਸਹਿਸ੍ਰ ਪਰਿਵਤਸਰਾ (शम्भले वस-तस्तस्य सहस्र परिवत्सरा)।  ਯਾਨੀ, ਭਗਵਾਨ ਰਾਮ ਦੀ ਤਰ੍ਹਾਂ ਹੀ ਕਲਕਿ ਦਾ ਅਵਤਾਰ ਵੀ ਹਜ਼ਾਰਾਂ ਵਰ੍ਹਿਆਂ ਦੀ ਰੂਪ ਰੇਖਾ ਤੈਅ ਕਰੇਗਾ। 

ਇਸ ਲਈ ਭਾਈਓ ਅਤੇ ਭੈਣੋਂ,

ਅਸੀਂ ਇਹ ਕਹਿ ਸਕਦੇ ਹਾਂ ਕਿ ਕਲਕਿ ਕਾਲਚਕ੍ਰ ਦੇ ਪਰਿਵਰਤਨ ਦੇ ਪ੍ਰਣੇਤਾ ਵੀ ਹਨ, ਅਤੇ ਪ੍ਰੇਰਣਾ ਸਰੋਤ ਵੀ ਹਨ। ਅਤੇ ਸ਼ਾਇਦ ਇਸ ਲਈ, ਕਲਕਿ ਧਾਮ ਇੱਕ ਅਜਿਹਾ ਸਥਾਨ ਹੋਣ ਜਾ ਰਿਹਾ ਹੈ ਜੋ ਉਸ ਭਗਵਾਨ ਨੂੰ ਸਮਰਪਿਤ ਹੈ, ਜਿਨ੍ਹਾਂ ਦਾ ਹਾਲੇ ਅਵਤਾਰ ਹੋਣਾ ਬਾਕੀ ਹੈ। ਤੁਸੀਂ ਕਲਪਨਾ ਕਰੋ, ਸਾਡੇ ਸ਼ਾਸਤ੍ਰਾਂ ਵਿੱਚ ਸੈਂਕੜੋਂ, ਹਜ਼ਾਰਾਂ ਸਾਲ ਪਹਿਲਾਂ ਭਵਿੱਖ ਨੂੰ ਲੈ ਕੇ ਇਸ ਤਰ੍ਹਾਂ ਦੀ ਅਵਧਾਰਣਾ ਲਿਖੀ ਗਈ। ਹਜ਼ਾਰਾਂ ਵਰ੍ਹਿਆਂ ਬਾਅਦ ਦੇ ਲਈ ਵੀ ਸੋਚਿਆ ਗਿਆ। ਇਹ ਕਿੰਨਾ ਅਦਭੁਤ ਹੈ। ਅਤੇ ਇਹ ਵੀ ਕਿੰਨਾ ਅਦਭੁਤ ਹੈ ਕਿ ਅੱਜ ਪ੍ਰਮੋਦ ਕ੍ਰਿਸ਼ਣਮ੍ ਜਿਹੇ ਲੋਕ ਪੂਰੇ ਵਿਸ਼ਵਾਸ ਦੇ ਨਾਲ ਉਨ੍ਹਾਂ ਮਾਨਤਾਵਾਂ ਨੂੰ ਅੱਗੇ ਵਧਾ ਰਹੇ ਹਨ, ਆਪਣਾ ਜੀਵਨ ਖਪਾ ਰਹੇ ਹਨ। ਉਹ ਭਗਵਾਨ ਕਲਕਿ ਦੇ ਲਈ ਮੰਦਿਰ ਬਣਾ ਰਹੇ ਹਨ, ਉਨ੍ਹਾਂ ਦੀ ਆਰਾਧਨਾ ਕਰ ਰਹੇ ਹਾਂ। ਹਜ਼ਾਰਾਂ ਵਰ੍ਹੇ ਬਾਅਦ ਦੀ ਆਸਥਾ, ਅਤੇ ਹੁਣ ਤੋਂ ਉਸ ਦੀ ਤਿਆਰੀ ਯਾਨੀ ਅਸੀਂ ਲੋਕ ਭਵਿੱਖ ਨੂੰ ਲੈ ਕੇ ਕਿੰਨੇ ਤਿਆਰ ਰਹਿਣ ਵਾਲੇ ਲੋਕ ਹਾਂ।

ਇਸ ਦੇ ਲਈ ਤਾਂ ਪ੍ਰਮੋਦ ਕ੍ਰਿਸ਼ਣਮ੍ ਜੀ ਵਾਕਈ ਸਰਾਹਨਾ ਦੇ ਪਾਤਰ ਹਨ। ਮੈਂ ਤਾਂ ਪ੍ਰਮੋਦ ਕ੍ਰਿਸ਼ਣਮ੍ ਜੀ ਨੂੰ ਇੱਕ ਰਾਜਨੈਤਿਕ ਵਿਅਕਤੀ ਦੇ ਰੂਪ ਵਿੱਚ ਦੂਰ ਤੋਂ ਜਾਣਦਾ ਸੀ, ਮੇਰਾ ਪਰਿਚੈ ਨਹੀਂ ਸੀ। ਲੇਕਿਨ ਹੁਣ ਜਦੋਂ ਕੁਝ ਦਿਨ ਪਹਿਲਾਂ ਮੇਰੀ ਉਨ੍ਹਾਂ ਨਾਲ ਪਹਿਲੀ ਵਾਰ ਮੁਲਾਕਾਤ ਹੋਈ, ਤਾਂ ਇਹ ਵੀ ਪਤਾ ਚਲਿਆ ਕਿ ਉਹ ਅਜਿਹੇ ਧਾਰਮਿਕ-ਅਧਿਆਤਮਿਕ ਕਾਰਜਾਂ ਵਿੱਚ ਕਿੰਨੀ ਮਿਹਨਤ ਨਾਲ ਲਗੇ ਰਹਿੰਦੇ ਹਨ। ਕਲਕਿ ਮੰਦਿਰ ਦੇ ਲਈ ਇਨ੍ਹਾਂ ਨੂੰ ਪਿਛਲੀਆਂ ਸਰਕਾਰਾਂ ਨਾਲ ਲੰਬੀ ਲੜਾਈ ਲੜਨੀ ਪਈ। ਕੋਰਟ ਦੇ ਚੱਕਰ ਵੀ ਲਗਾਉਣੇ ਪਏ! ਉਹ ਮੈਨੂੰ ਦੱਸ ਰਹੇ ਸਨ ਕਿ ਇੱਕ ਸਮੇਂ ਉਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਕਿ ਮੰਦਿਰ ਬਣਾਉਣ ਨਾਲ ਸ਼ਾਂਤੀ ਵਿਵਸਥਾ ਵਿਗੜ ਜਾਵੇਗੀ। ਅੱਜ ਸਾਡੀ ਸਰਕਾਰ ਵਿੱਚ ਪ੍ਰਮੋਦ ਕ੍ਰਿਸ਼ਣਮ੍ ਜੀ ਨਿਸ਼ਚਿਤ ਹੋ ਕੇ ਇਸ ਕੰਮ ਨੂੰ ਸ਼ੁਰੂ ਕਰ ਪਾਏ ਹਨ। ਮੈਨੂੰ ਭਰੋਸਾ ਹੈ ਕਿ, ਇਹ ਮੰਦਿਰ ਇਸ ਗੱਲ ਦਾ ਪ੍ਰਮਾਣ ਹੋਵੇਗਾ ਕਿ ਅਸੀਂ ਬਿਹਤਰ ਭਵਿੱਖ ਨੂੰ ਲੈ ਕੇ ਕਿੰਨੇ ਸਕਾਰਾਤਮਕ ਰਹਿਣ ਵਾਲੇ ਲੋਕ ਹਾਂ। 

ਸਾਥੀਓ,

ਭਾਰਤ ਪਰਾਭਵ ਤੋਂ ਵੀ ਜਿੱਤ ਨੂੰ ਖਿੱਚ ਕੇ ਲਿਆਉਣ ਵਾਲਾ ਰਾਸ਼ਟਰ ਹੈ। ਸਾਡੇ ਉੱਤੇ ਸੈਂਕੜਿਆਂ ਵਰ੍ਹਿਆਂ ਤੱਕ ਇੰਨੇ ਆਕ੍ਰਮਣ ਹੋਏ। ਕੋਈ ਹੋਰ ਦੇਸ਼ ਹੁੰਦਾ, ਕੋਈ ਹੋਰ ਸਮਾਜ ਹੁੰਦਾ ਤਾਂ ਲਗਾਤਾਰ ਇੰਨੇ ਆਕ੍ਰਮਣਾਂ ਦੀ ਚੋਟ ਨਾਲ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੁੰਦਾ। ਫਿਰ ਵੀ, ਅਸੀਂ ਨਾ ਸਿਰਫ਼ ਡਟੇ ਰਹੇ, ਬਲਕਿ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਕੇ ਸਾਹਮਣੇ ਆਏ। ਅੱਜ ਸਦੀਆਂ ਦੇ ਉਹ ਬਲੀਦਾਨ ਫਲੀਭੂਤ ਹੋ ਰਹੇ ਹਨ। ਜਿਵੇਂ ਕੋਈ ਬੀਜ ਵਰ੍ਹਿਆਂ ਦੇ ਅਕਾਲ ਵਿੱਚ ਪਿਆ ਰਿਹਾ ਹੋਵੇ, ਲੇਕਿਨ ਜਦੋਂ ਮੀਂਹ ਆਉਂਦਾ ਹੈ ਤਾਂ ਉਹ ਬੀਜ ਉੱਗਦਾ ਹੈ। ਓਵੇਂ ਹੀ, ਅੱਜ ਭਾਰਤ ਦੇ ਅੰਮ੍ਰਿਤਕਾਲ ਵਿੱਚ ਭਾਰਤ ਦੇ ਗੌਰਵ, ਭਾਰਤ ਦੇ ਉਤਕਰਸ਼ ਅਤੇ ਭਾਰਤ ਦੀ ਸਮਰੱਥਾ ਦਾ ਬੀਜ ਉੱਗ ਰਿਹਾ ਹੈ। ਇੱਕ ਦੇ ਬਾਅਦ ਇੱਕ, ਹਰ ਖੇਤਰ ਵਿੱਚ ਕਿੰਨਾ ਕੁਝ ਨਵਾਂ ਹੋ ਰਿਹਾ ਹੈ। ਜਿਵੇਂ ਦੇਸ਼ ਦੇ ਸੰਤ ਅਤੇ ਆਚਾਰਿਆ ਨਵੇਂ ਮੰਦਿਰ ਬਣਵਾ ਰਹੇ ਹਨ, ਓਵੇਂ ਹੀ ਮੈਨੂੰ ਈਸ਼ਵਰ ਨੇ ਰਾਸ਼ਟਰ ਰੂਪੀ ਮੰਦਿਰ ਦੇ ਨਵ ਨਿਰਮਾਣ ਦਾ ਜ਼ਿੰਮੇਵਾਰੀ ਸੌਂਪੀ ਹੈ। ਮੈਂ ਦਿਨ ਰਾਤ ਰਾਸ਼ਟਰ ਰੂਪੀ ਮੰਦਿਰ ਨੂੰ ਭਵਯਤਾ ਦੇਣ ਵਿੱਚ ਲਗਿਆ ਹਾਂ, ਉਸ ਦੇ ਗੌਰਵ ਦਾ ਵਿਸਤਾਰ ਕਰ ਰਿਹਾ ਹਾਂ। ਇਸ ਨਿਸ਼ਠਾ ਦੇ ਪਰਿਣਾਮ ਵੀ ਸਾਨੂੰ ਉਸੇ ਤੇਜ਼ੀ ਨਾਲ ਮਿਲ ਰਹੇ ਹਨ।

ਅੱਜ ਪਹਿਲੀ ਵਾਰ ਭਾਰਤ ਉਸ ਮੁਕਾਮ ‘ਤੇ ਹੈ, ਜਿੱਥੇ ਅਸੀਂ ਅਨੁਸਰਣ ਨਹੀਂ ਕਰ ਰਹੇ ਹਾਂ, ਉਦਾਹਰਣ ਪੇਸ਼ ਕਰ ਰਹੇ ਹਾਂ। ਅੱਜ ਪਹਿਲੀ ਵਾਰ ਭਾਰਤ ਨੂੰ ਟੈਕਨੋਲੋਜੀ ਅਤੇ ਡਿਜੀਟਲ ਟੈਕਨੋਲੋਜੀ ਦੇ ਖੇਤਰ ਵਿੱਚ ਸੰਭਾਵਨਾਵਾਂ ਦੇ ਕੇਂਦਰ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਸਾਡੀ ਪਹਿਚਾਣ ਇਨੋਵੇਸ਼ਨ ਹੱਬ ਦੇ ਤੌਰ ‘ਤੇ ਹੋ ਰਹੀ ਹੈ। ਅਸੀਂ ਪਹਿਲੀ ਵਾਰ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥਵਿਵਸਥਾ ਜਿਹੇ ਵੱਡੇ ਮੁਕਾਮ ‘ਤੇ ਪਹੁੰਚੇ ਹਾਂ। ਅਸੀਂ ਚੰਦ੍ਰਮਾ ਦੇ ਦੱਖਣ ਧਰੁਵ ਤੱਕ ਪਹੁੰਚਣ ਵਾਲੇ ਪਹਿਲੇ ਦੇਸ਼ ਬਣੇ ਹਾਂ। ਪਹਿਲੀ ਵਾਰ ਭਾਰਤ ਨੇ ਵੰਦੇ ਭਾਰਤ ਅਤੇ ਨਮੋ ਭਾਰਤ ਜਿਹੀਆਂ ਆਧੁਨਿਕ ਟ੍ਰੇਨਾਂ ਚਲ ਰਹੀਆਂ ਹਨ। ਪਹਿਲੀ ਵਾਰ ਭਾਰਤ ਵਿੱਚ ਬੁਲੇਟ ਟ੍ਰੇਨ ਚਲਣ ਦੀ ਤਿਆਰੀ ਹੋ ਰਹੀ ਹੈ। ਪਹਿਲੀ ਵਾਰ ਹਾਈਟੈੱਕ ਹਾਈਵੇਜ਼, ਐਕਸਪ੍ਰੈੱਸਵੇਜ਼ ਦਾ ਇੰਨਾ ਵੱਡਾ ਨੈੱਟਵਰਕ ਅਤੇ ਉਸ ਦੀ ਤਾਕਤ ਦੇਸ਼ ਦੇ ਪਾਸ ਹੈ। ਪਹਿਲੀ ਵਾਰ ਭਾਰਤ ਦਾ ਨਾਗਰਿਕ, ਚਾਹੇ ਉਹ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਹੋਵੇ, ਆਪਣੇ ਆਪ ਨੂੰ ਇੰਨਾ ਮਾਣ ਮਹਿਸੂਸ ਕਰਦਾ ਹੈ। ਦੇਸ਼ ਵਿੱਚ ਸਕਾਰਾਤਮਕ ਸੋਚ ਅਤੇ ਆਤਮਵਿਸ਼ਵਾਸ ਦਾ ਇਹ ਜੋ ਜਵਾਰ ਅਸੀਂ ਦੇਖ ਰਹੇ ਹਾਂ, ਇਹ ਇੱਕ ਅਦਭੁਤ ਅਨੁਭੂਤੀ ਹੈ। ਇਸ ਲਈ, ਅੱਜ ਸਾਡੀ ਸ਼ਕਤੀ ਵੀ ਅਨੰਤ ਹੈ, ਅਤੇ ਸਾਡੇ ਲਈ ਸੰਭਾਵਨਾਵਾਂ ਵੀ ਅਪਾਰ ਹਨ।

ਸਾਥੀਓ,

ਰਾਸ਼ਟਰ ਨੂੰ ਸਫ਼ਲ ਹੋਣ ਦੇ ਲਈ ਊਰਜਾ ਸਮੂਹਿਕਤਾ ਤੋਂ ਮਿਲਦੀ ਹੈ। ਸਾਡੇ ਵੇਦ ਕਹਿੰਦੇ ਹਨ- ‘ਸਹਿਸ੍ਰਸ਼ੀਰਸ਼ਾ ਪੁਰੂਸ਼: ਸਹਿਸ੍ਰਾਕਸ਼: ਸਹਿਸ੍ਰਪਾਤ੍।’ (सहस्रशीर्षा पुरुषः सहस्राक्षः सहस्रपात्)। ਅਰਥਾਤ, ਨਿਰਮਾਣ ਦੇ ਲਈ ਹਜ਼ਾਰਾਂ, ਲੱਖਾਂ, ਕਰੋੜਾਂ ਹੱਥ ਹਨ। ਗਤੀਮਾਨ ਹੋਣ ਦੇ ਲਈ ਹਜ਼ਾਰਾਂ, ਲੱਖਾਂ, ਕਰੋੜਾਂ ਪੈਰ ਹਨ। ਅੱਜ ਸਾਨੂੰ ਭਾਰਤ ਵਿੱਚ ਉਸੇ ਵਿਰਾਟ ਚੇਤਨਾ ਦੇ ਦਰਸ਼ਨ ਹੋ ਰਹੇ ਹਨ। ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ’, ਇਸ ਭਾਵਨਾ ਨਾਲ ਹਰ ਦੇਸ਼ਵਾਸੀ ਇੱਕ ਭਾਵ ਨਾਲ, ਇੱਕ ਸੰਕਲਪ ਨਾਲ ਰਾਸ਼ਟਰ ਦੇ ਲਈ ਕੰਮ ਕਰ ਰਿਹਾ ਹੈ।

ਤੁਸੀਂ ਪਿਛਲੇ 10 ਵਰ੍ਹਿਆਂ ਵਿੱਚ ਕਾਰਜਾਂ ਦੇ ਵਿਸਤਾਰ ਨੂੰ ਦੇਖੋ, 4 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪੱਕੇ ਘਰ, 11 ਕਰੋੜ ਪਰਿਵਾਰਾਂ ਨੂੰ ਸ਼ੌਚਾਲਯ ਯਾਨੀ ਇੱਜਤਘਰ, 2.5 ਕਰੋੜ ਪਰਿਵਾਰਾਂ ਨੂੰ ਘਰ ਵਿੱਚ ਬਿਜਲੀ, 10 ਕਰੋੜ ਤੋਂ ਅਧਿਕ ਪਰਿਵਾਰਾਂ ਨੂੰ ਪਾਣੀ ਦੇ ਲਈ ਕਨੈਕਸ਼ਨ, 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ, 10 ਕਰੋੜ ਮਹਿਲਾਵਾਂ ਨੂੰ ਘੱਟ ਕੀਮਤ ‘ਤੇ ਗੈਸ ਸਿਲੰਡਰ, 50 ਕਰੋੜ ਲੋਕਾਂ ਨੂੰ ਸਵਸਥ ਜੀਵਨ ਦੇ ਲਈ ਆਯੁਸ਼ਮਾਨ ਕਾਰਡ, ਕਰੀਬ 10 ਕਰੋੜ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ, ਕੋਰੋਨਾ ਕਾਲ ਵਿੱਚ ਹਰ ਦੇਸ਼ਵਾਸੀ ਨੂੰ ਮੁਫ਼ਤ ਵੈਕਸੀਨ, ਸਵੱਛ ਭਾਰਤ ਜਿਹਾ ਵੱਡਾ ਅਭਿਯਾਨ, ਅੱਜ ਪੂਰੀ ਦੁਨੀਆ ਵਿੱਚ ਭਾਰਤ ਦੇ ਇਨ੍ਹਾਂ ਕੰਮਾਂ ਦੀ ਚਰਚਾ ਹੋ ਰਹੀ ਹੈ। ਇਸ ਸਕੇਲ ‘ਤੇ ਕੰਮ ਇਸ ਲਈ ਹੋ ਸਕੇ, ਕਿਉਂਕਿ ਸਰਕਾਰ ਦੇ ਇਨ੍ਹਾਂ ਪ੍ਰਯਾਸਾਂ ਨਾਲ ਦੇਸ਼ਵਾਸੀਆਂ ਦੀ ਸਮਰੱਥਾ ਜੁੜ ਗਈ। ਅੱਜ ਲੋਕ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਦਿਵਾਉਣ ਦੇ ਲਈ ਗ਼ਰੀਬਾਂ ਦੀ ਮਦਦ ਕਰ ਰਹੇ ਹਨ। ਲੋਕ ਸ਼ਤ-ਪ੍ਰਤੀਸ਼ਤ ਸੈਚੁਰੇਸ਼ਨ ਦੇ ਅਭਿਯਾਨ ਵਿੱਚ ਹਿੱਸਾ ਬਣ ਰਹੇ ਹਨ। ਗ਼ਰੀਬ ਦੀ ਸੇਵਾ ਦਾ ਇਹ ਭਾਵ ਸਮਾਜ ਨੂੰ ‘ਨਰ ਵਿੱਚ ਨਾਰਾਇਣ’ ਦੀ ਪ੍ਰੇਰਣਾ ਦੇਣ ਵਾਲੇ ਸਾਡੇ ਅਧਿਆਤਮਿਕ ਕਦਰਾਂ-ਕੀਮਤਾਂ ਤੋਂ ਮਿਲੀ ਹੈ। ਇਸ ਲਈ, ਦੇਸ਼ ਨੇ ‘ਵਿਕਸਿਤ ਭਾਰਤ ਦਾ ਨਿਰਮਾਣ’ ਅਤੇ ਆਪਣੀ ‘ਵਿਰਾਸਤ ‘ਤੇ ਗਰਵ’ ਦੇ ਪੰਚ ਪ੍ਰਾਣਾਂ ਦਾ ਸੱਦਾ ਦਿੱਤਾ ਹੈ।

ਸਾਥੀਓ,

ਭਾਰਤ ਜਦੋਂ ਵੀ ਵੱਡੇ ਸੰਕਲਪ ਲੈਂਦਾ ਹੈ, ਉਸ ਦੇ ਮਾਰਗਦਰਸ਼ਨ ਦੇ ਲਈ ਈਸ਼ਵਰੀ ਚੇਤਨਾ ਕਿਸੇ ਨਾ ਕਿਸੇ ਰੂਪ ਵਿੱਚ ਸਾਡੇ ਅੰਦਰ ਜ਼ਰੂਰ ਆਉਂਦੀ ਹੈ। ਇਸ ਲਈ, ਗੀਤਾ ਵਿੱਚ ਭਗਵਾਨ ਸ਼੍ਰੀਕ੍ਰਿਸ਼ਣ ਨੇ ਕਿਹਾ, ‘ਸੰਭਾਵਾਮਿ ਯੁਗੇ-ਯੁਗੇ’ (संभावामि युगे-युगे) ਇੰਨਾ ਵੱਡਾ ਆਸ਼ਵਾਸਨ ਦੇ ਦਿੱਤਾ ਹੈ। ਲੇਕਿਨ, ਇਸ ਵਚਨ ਦੇ ਨਾਲ ਹੀ ਤਾਂ ਅਸੀਂ ਇਹ ਆਦੇਸ਼ ਵੀ ਦਿੰਦੇ ਹਾਂ ਕਿ- “ਕਰਮਣਯੇਵਾਧਿਕਾਰਸਤੇ ਮਾ ਫਲੇਸ਼ੁ ਕਦਾਚਨ” (कर्मण्येवाधिकारस्ते मा फलेषु कदाचन) ਅਰਥਾਤ, ਸਾਨੂੰ ਫਲ ਦੀ ਚਿੰਤਾ ਦੇ ਬਿਨਾ ਕਰਤੱਵ ਭਾਵ ਨਾਲ ਕਰਮ ਕਰਨਾ ਹੈ। ਭਗਵਾਨ ਦਾ ਇਹ ਵਚਨ, ਉਨ੍ਹਾਂ ਦਾ ਇਹ ਨਿਰੇਦਸ਼ ਅੱਜ 140 ਕਰੋੜ ਦੇਸ਼ਵਾਸੀਆਂ ਦੇ ਲਈ ਜੀਵਨ ਮੰਤਰ ਦੀ ਤਰ੍ਹਾਂ ਹੈ। ਅਗਲੇ 25 ਵਰ੍ਹਿਆਂ ਦੇ ਇਸ ਕਰਤੱਵ ਕਾਲ ਵਿੱਚ ਸਾਨੂੰ ਮਿਹਨਤ ਦੀ ਪਰਾਕਾਸ਼ਠਾ ਕਰਨੀ ਹੈ। ਸਾਨੂੰ ਨਿਸੁਆਰਥ ਭਾਵ ਨਾਲ ਦੇਸ਼ ਸੇਵਾ ਨੂੰ ਸਾਹਮਣੇ ਰੱਖ ਕੇ ਕੰਮ ਕਰਨਾ ਹੈ। ਸਾਡੇ ਹਰ ਪ੍ਰਯਾਸ ਵਿੱਚ, ਸਾਡੇ ਹਰ ਕੰਮ ਨਾਲ ਰਾਸ਼ਟਰ ਨੂੰ ਕੀ ਲਾਭ ਹੋਵੇਗਾ, ਇਹ ਪ੍ਰਸ਼ਨ ਸਾਡੇ ਮਨ ਵਿੱਚ ਸਭ ਤੋਂ ਪਹਿਲਾਂ ਆਉਣਾ ਚਾਹੀਦਾ ਹੈ। ਇਹੀ ਪ੍ਰਸ਼ਨ ਰਾਸ਼ਟਰ ਦੀਆਂ ਸਮੂਹਿਕ ਚੁਣੌਤੀਆਂ ਦੇ ਸਮਾਧਾਨ ਪੇਸ਼ ਕਰੇਗਾ। ਮੈਨੂੰ ਵਿਸ਼ਵਾਸ ਹੈ ਕਿ, ਭਗਵਾਨ ਕਲਕਿ ਦੇ ਅਸ਼ੀਰਵਾਦ ਨਾਲ ਸੰਕਲਪਾਂ ਦੀ ਸਾਡੀ ਇਹ ਯਾਤਰਾ ਸਮੇਂ ਤੋਂ ਪਹਿਲਾਂ ਸਿੱਧੀ ਤੱਕ ਪਹੁੰਚੇਗੀ। ਅਸੀਂ ਸਸ਼ਕਤ ਅਤੇ ਸਮਰੱਥ ਭਾਰਤ ਦੇ ਸੁਪਨੇ ਨੂੰ ਸ਼ਤ ਪ੍ਰਤੀਸ਼ਤ ਪੂਰਾ ਹੁੰਦਾ ਦੇਖਣਗੇ। ਇਸੇ ਕਾਮਨਾ ਦੇ ਨਾਲ ਆਪ ਸਭ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਅਤੇ ਇਸ ਭਵਯ ਆਯੋਜਨ ਦੇ ਲਈ ਅਤੇ ਇੰਨੀ ਵੱਡੀ ਤਦਾਦ ਵਿੱਚ ਸੰਤਾਂ ਦੇ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ, ਮੈਂ ਦਿਲ ਤੋਂ ਪ੍ਰਣਾਮ ਕਰਦੇ ਹੋਏ ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ।

ਮੇਰੇ ਨਾਲ ਬੋਲੋ-

ਭਾਰਤ ਮਾਤਾ ਕੀ ਜੈ, ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ

ਬਹੁਤ-ਬਹੁਤ ਧੰਨਵਾਦ। 

************

 

ਡੀਐੱਸ/ਐੱਸਟੀ/ਆਰਕੇ