Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਯੂਨਾਇਟਿਡ ਸਟੇਟਸ ਸਟਰੈਟੇਜਿਕ ਪਾਰਟਨਰਸ਼ਿਪ ਫੋਰਮ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ 


ਯੂਨਾਇਟਿਡ ਸਟੇਟਸ ਸਟਰੈਟੇਜਿਕ ਪਾਰਟਨਰਸ਼ਿਪ ਫੋਰਮ (ਯੂਐੱਸਆਈਐੱਸਪੀਐੱਫ) ਦੇ ਮੈਂਬਰਾਂ ਨੇ ਅੱਜ 7 ਲੋਕ ਕਲਿਆਣ ਮਾਰਗ, ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਵਫ਼ਦ ਦੀ ਅਗਵਾਈ ਯੂਐੱਸਆਈਐੱਸਪੀਐੱਫ ਦੇ ਚੇਅਰਮੈਨ ਸ਼੍ਰੀ ਜੌਨ੍ਹ ਚੈਂਬਰਸ ਨੇ ਕੀਤੀ।

        ਪ੍ਰਧਾਨ ਮੰਤਰੀ ਨੇ ਭਾਰਤੀ ਅਰਥਵਿਵਸਥਾ ਵਿੱਚ ਵਿਸ਼ਵਾਸ ਜਤਾਉਣ ਲਈ ਵਫ਼ਦ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਦੇਸ਼ ਵਿੱਚ ਵਿਕਸਿਤ ਹੁੰਦੇ ਸਟਾਰਟ-ਅੱਪ ਈਕੋਸਿਸਟਮ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤੀ ਨੌਜਵਾਨਾਂ ਦੁਆਰਾ ਉੱਦਮਤਾ ਜੋਖ਼ਮ ਲੈਣ ਦੀ ਸਮਰੱਥਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਇਨੋਵੇਸ਼ਨ ਸਮਰੱਥਾ ਨੂੰ ਪ੍ਰੋਤਸਾਹਨ ਦੇਣ ਅਤੇ ਟੈਕਨੋਲੋਜੀ ਦੇ ਉਪਯੋਗ ਨਾਲ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਅਟਲ ਟਿੰਕਰਿੰਗ ਲੈਬ ਅਤੇ ਹੈਕਾਥੌਨਸ ਸਮੇਤ ਸਰਕਾਰ ਦੇ ਕਦਮਾਂ ਦਾ ਜ਼ਿਕਰ ਕੀਤਾ।

        ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੇ ਕਾਰੋਬਾਰ ਵਿੱਚ ਅਸਾਨੀ (ਈਜ਼ ਆਵ੍ ਡੂਇੰਗ ਬਿਜ਼ਨਸ) ਲਈ ਕਾਰਪੋਰੇਟ ਟੈਕਸ ਵਿੱਚ ਕਮੀ ਅਤੇ ਕਿਰਤ ਸੁਧਾਰ ਜਿਹੇ ਸਰਕਾਰੀ ਪ੍ਰਯਤਨਾਂ ਬਾਰੇ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਜੀਵਨ ਦੀ ਅਸਾਨੀ ਸੁਨਿਸ਼ਚਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਤਿੰਨ ਡੀ-ਡੈਮੋਕ੍ਰੇਸੀ, ਡੈਮੋਗ੍ਰਾਫੀ ਅਤੇ ‘ਦਿਮਾਗ’ ਭਾਰਤ ਦੀ ਵਿਲੱਖਣ ਤਾਕਤ ਹੈ।

        ਵਫ਼ਦ ਨੇ ਦੇਸ਼ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ ’ਤੇ ਵਿਸ਼ਵਾਸ ਪ੍ਰਗਟਾਇਆ ਅਤੇ ਕਿਹਾ ਕਿ ਭਾਰਤ ਦੇ ਅਗਲੇ ਪੰਜ ਵਰ੍ਹੇ ਵਿਸ਼ਵ ਦੇ ਅਗਲ 25 ਵਰ੍ਹਿਆਂ ਨੂੰ ਪਰਿਭਾਸ਼ਿਤ ਕਰਨਗੇ ।

        ਯੂਐੱਸਆਈਐੱਸਪੀਐੱਫ ਬਾਰੇ

        ਯੂਨਾਇਟਿਡ ਸਟੇਟਸ-ਇੰਡੀਆ ਸਟਰੈਟੇਜਿਕ ਪਾਰਟਨਰਸ਼ਿਪ ਫੋਰਮ (ਯੂਐੱਸਆਈਐੱਸਪੀਐੱਫ) ਇੱਕ ਗ਼ੈਰ-ਲਾਭਕਾਰੀ ਸੰਗਠਨ ਹੈ। ਇਸ ਦਾ ਪ੍ਰਾਇਮਰੀ ਉਦੇਸ਼ ਆਰਥਿਕ ਵਿਕਾਸ, ਉੱਦਮਤਾ, ਰੋਜ਼ਗਾਰ ਸਿਰਜਣ ਅਤੇ ਇਨੋਵੇਸ਼ਨ ਦੇ ਖੇਤਰ ਵਿੱਚ ਭਾਰਤ-ਅਮਰੀਕਾ ਦੁਵੱਲੀ ਅਤੇ ਰਣਨੀਤਕ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਹੈ।

 

*****

ਵੀਆਰਆਰਕੇ/ਐੱਸਐੱਚ