ਨਮਸਤੇ ਜੀ!
ਮੱਧ ਪ੍ਰਦੇਸ਼ ਦੇ ਰਾਜਪਾਲ ਅਤੇ ਮੇਰੇ ਬਹੁਤ ਪੁਰਾਣੇ ਪਰਿਚਿਤ ਸ਼੍ਰੀ ਮੰਗੁਭਾਈ ਪਟੇਲ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਆਦਿਵਾਸੀਆਂ ਦੇ ਕਲਿਆਣ ਵਿੱਚ, ਕਬਾਇਲੀ ਸਮਾਜ ਦੇ ਉਤਕਰਸ਼ ਦੇ ਲਈ ਉਨ੍ਹਾਂ ਨੇ ਆਪਣਾ ਪੂਰਾ ਜੀਵਨ ਖਪਾ ਦਿੱਤਾ, ਅਜਿਹੇ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੁਭਾਈ। ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ, ਰਾਜ ਸਰਕਾਰ ਦੇ ਸਾਰੇ ਹੋਰ ਮੰਤਰੀਗਣ, ਸਾਂਸਦਗਣ, ਵਿਧਾਇਕ ਸਾਥੀ ਅਤੇ ਮੱਧ ਪ੍ਰਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਤੋਂ ਜੁੜੇ ਸਾਰੇ ਭਾਈਓ ਅਤੇ ਭੈਣੋਂ!
ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਹੋ ਰਹੀ ਇਸ ਅੰਨ ਵੰਡ ਦੇ ਲਈ ਆਪ ਸਭ ਨੂੰ ਬਹੁਤ ਵਧਾਈ। ਕਰੀਬ 5 ਕਰੋੜ ਲਾਭਾਰਥੀਆਂ ਤੱਕ ਅੱਜ ਮੱਧ ਪ੍ਰਦੇਸ਼ ਵਿੱਚ ਇਸ ਯੋਜਨਾ ਨੂੰ ਇਕੱਠਿਆਂ ਪਹੁੰਚਾਉਣ ਦਾ ਵੱਡਾ ਅਭਿਆਨ ਚਲ ਰਿਹਾ ਹੈ। ਇਹ ਯੋਜਨਾ ਤਾਂ ਨਵੀਂ ਨਹੀਂ ਹੈ, ਕੋਰੋਨਾ ਜਦੋਂ ਸ਼ੁਰੂ ਹੋਇਆ ਇੱਕ-ਸਵਾ ਸਾਲ ਪਹਿਲਾਂ ਉਦੋਂ ਤੋਂ ਇਸ ਦੇਸ਼ ਦੇ 80 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਦੇ ਘਰ ਵਿੱਚ ਮੁਫ਼ਤ ਵਿੱਚ ਰਾਸ਼ਨ ਪਹੁੰਚਾ ਰਹੇ ਹਾਂ। ਲੇਕਿਨ ਮੈਨੂੰ ਕਦੇ ਜਾ ਕੇ ਗ਼ਰੀਬਾਂ ਦੇ ਦਰਮਿਆਨ ਬੈਠ ਕੇ ਦੇ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ ਸੀ। ਅੱਜ ਮੱਧ ਪ੍ਰਦੇਸ਼ ਸਰਕਾਰ ਨੇ ਮੈਨੂੰ ਆਪ ਸਭ ਦਾ ਦਰਸ਼ਨ ਕਰਨ ਦਾ ਮੌਕਾ ਦਿੱਤਾ। ਅੱਜ ਮੈਂ ਦੂਰ ਤੋਂ ਹੀ ਸਹੀ ਲੇਕਿਨ ਮੇਰੇ ਗ਼ਰੀਬ ਭਾਈਆਂ-ਭੈਣਾਂ ਦੇ ਦਰਸ਼ਨ ਕਰ ਰਿਹਾ ਹਾਂ, ਉਨ੍ਹਾਂ ਦੇ ਅਸ਼ੀਰਵਾਦ ਪ੍ਰਾਪਤ ਕਰ ਰਿਹਾ ਹਾਂ ਅਤੇ ਉਸ ਦੇ ਕਾਰਨ ਮੈਨੂੰ ਗ਼ਰੀਬਾਂ ਦੇ ਲਈ ਕੁਝ ਨਾ ਕੁਝ ਕਰਦੇ ਰਹਿਣ ਦੀ ਤਾਕਤ ਮਿਲਦੀ ਹੈ। ਤੁਹਾਡੇ ਅਸ਼ੀਰਵਾਦ ਨਾਲ ਮੈਨੂੰ ਊਰਜਾ ਮਿਲਦੀ ਹੈ ਅਤੇ ਇਸ ਲਈ ਪ੍ਰੋਗਰਾਮ ਤਾਂ ਭਲੇ ਹੀ ਸਵਾ-ਡੇਢ ਸਾਲ ਤੋਂ ਚਲ ਰਿਹਾ ਹੈ, ਲੇਕਿਨ ਅੱਜ ਤੁਹਾਡੇ ਦਰਸ਼ਨ ਦੇ ਲਈ ਮੈਨੂੰ ਆਉਣ ਦਾ ਮੌਕਾ ਮਿਲਿਆ। ਹੁਣੇ ਮੈਂ ਸਾਡੇ ਮੱਧ ਪ੍ਰਦੇਸ਼ ਦੇ ਕੁਝ ਭਾਈਆਂ-ਭੈਣਾਂ ਨਾਲ ਗੱਲ ਕਰ ਰਿਹਾ ਸਾਂ ਕਿ ਇਸ ਸੰਕਟਕਾਲ ਵਿੱਚ ਸਰਕਾਰ ਤੋਂ ਜੋ ਮੁਫ਼ਤ ਅਨਾਜ ਮਿਲਿਆ ਹੈ, ਉਹ ਹਰ ਪਰਿਵਾਰ ਦੇ ਲਈ ਵੱਡੀ ਰਾਹਤ ਬਣ ਕੇ ਆਇਆ ਹੈ। ਉਨ੍ਹਾਂ ਦੀਆਂ ਗੱਲਾਂ ਵਿੱਚ ਇੱਕ ਸੰਤੋਸ਼ ਦਿਖਦਾ ਸੀ, ਵਿਸ਼ਵਾਸ ਨਜ਼ਰ ਆ ਰਿਹਾ ਸੀ। ਹਾਲਾਂਕਿ, ਇਹ ਦੁਖਦ ਹੈ ਕਿ ਅੱਜ ਐੱਮਪੀ ਦੇ ਅਨੇਕ ਜ਼ਿਲ੍ਹਿਆਂ ਵਿੱਚ ਵਰਖਾ ਅਤੇ ਹੜ੍ਹ ਦੀਆਂ ਪਰਿਸਥਿਤੀਆਂ ਬਣੀਆਂ ਹੋਈਆਂ ਹਨ। ਅਨੇਕ ਸਾਥੀਆਂ ਦੇ ਜੀਵਨ ਅਤੇ ਆਜੀਵਿਕਾ ਦੋਵੇਂ ਪ੍ਰਭਾਵਿਤ ਹੋਏ ਹਨ। ਮੁਸ਼ਕਿਲ ਦੀ ਇਸ ਘੜੀ ਵਿੱਚ ਭਾਰਤ ਸਰਕਾਰ ਅਤੇ ਪੂਰਾ ਦੇਸ਼, ਮੱਧ ਪ੍ਰਦੇਸ਼ ਦੇ ਨਾਲ ਖੜ੍ਹਾ ਹੈ। ਸ਼ਿਵਰਾਜ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਖ਼ੁਦ ਵੀ ਮੌਕੇ ’ਤੇ ਜਾ ਕੇ ਰਾਹਤ ਅਤੇ ਬਚਾਅ ਕੰਮ ਨੂੰ ਤੇਜ਼ੀ ਨਾਲ ਕਰ ਰਹੀ ਹੈ। NDRF ਹੋਵੇ, ਕੇਂਦਰੀ ਬਲ ਜਾਂ ਫਿਰ ਸਾਡੇ ਏਅਰ ਫੋਰਸ ਦੇ ਜਵਾਨ, ਹਰ ਪ੍ਰਕਾਰ ਦੀ ਮਦਦ, ਇਸ ਸਥਿਤੀ ਨਾਲ ਨਿਪਟਨ ਦੇ ਲਈ ਰਾਜ ਸਰਕਾਰ ਨੂੰ ਜੋ ਕੁਝ ਵੀ ਜ਼ਰੂਰਤ ਹੈ, ਉਹ ਸਾਰੀ ਮਦਦ ਉਪਲਬਧ ਕਰਵਾਈ ਜਾ ਰਹੀ ਹੈ।
ਭਾਈਓ ਅਤੇ ਭੈਣੋਂ,
ਆਪਦਾ ਕੋਈ ਵੀ ਹੋਵੇ, ਉਸ ਦਾ ਅਸਰ ਬਹੁਤ ਵਿਆਪਕ ਹੁੰਦਾ ਹੈ, ਦੂਰਗਾਮੀ ਹੁੰਦਾ ਹੈ। ਕੋਰੋਨਾ ਦੇ ਰੂਪ ਵਿੱਚ ਤਾਂ ਪੂਰੀ ਮਾਨਵਤਾ ’ਤੇ ਸੌ ਸਾਲ ਵਿੱਚ ਸਭ ਤੋਂ ਵੱਡੀ ਆਪਦਾ ਆਈ ਹੈ। ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਜਦੋਂ ਦੁਨੀਆ ਦੇ ਕਿਸੇ ਦੇਸ਼ ਨੇ ਅਜਿਹੀ ਮੁਸੀਬਤ ਨਹੀਂ ਦੇਖੀ। ਪਿਛਲੇ ਸਾਲ ਦੀ ਸ਼ੁਰੂਆਤ ਵਿੱਚ ਜਦੋਂ ਕੋਰੋਨਾ ਸੰਕ੍ਰਮਣ ਫੈਲਣਾ ਸ਼ੁਰੂ ਹੋਇਆ, ਤਾਂ ਪੂਰੀ ਦੁਨੀਆ ਦਾ ਧਿਆਨ ਤੁਰੰਤ ਆਪਣੀ ਸਿਹਤ ਸੁਵਿਧਾਵਾਂ ਦੀ ਤਰਫ਼ ਗਿਆ। ਹਰ ਕੋਈ ਆਪਣੀਆਂ ਮੈਡੀਕਲ ਸੁਵਿਧਾਵਾਂ ਨੂੰ ਸਸ਼ਕਤ ਕਰਨ ਵਿੱਚ ਜੁਟ ਗਿਆ। ਲੇਕਿਨ ਇਤਨੀ ਜ਼ਿਆਦਾ ਆਬਾਦੀ ਵਾਲੇ ਸਾਡੇ ਭਾਰਤ ਦੇ ਲਈ ਤਾਂ ਇਹ ਚੁਣੌਤੀ ਬਾਕੀ ਦੁਨੀਆ ਤੋਂ ਹੋਰ ਵੀ ਵੱਡੀ ਮੰਨੀ ਜਾ ਸਕਦੀ ਹੈ, ਕਿਉਂਕਿ ਸਾਡੀ ਆਬਾਦੀ ਵੀ ਬਹੁਤ ਹੈ। ਸਾਨੂੰ ਕੋਰੋਨਾ ਤੋਂ ਬਚਾਅ ਅਤੇ ਇਲਾਜ ਲਈ ਮੈਡੀਕਲ ਇਨਫ੍ਰਾਸਟ੍ਰਕਚਰ ਤਾਂ ਤਿਆਰ ਕਰਨਾ ਹੀ ਸੀ, ਇਸ ਸੰਕਟ ਤੋਂ ਉਪਜੀ ਦੂਜੀਆਂ ਮੁਸ਼ਕਿਲਾਂ ਨੂੰ ਵੀ ਹੱਲ ਕਰਨਾ ਸੀ। ਕੋਰੋਨਾ ਤੋਂ ਬਚਾਅ ਦੇ ਲਈ ਦੁਨੀਆ ਭਰ ਵਿੱਚ ਕੰਮ ਰੋਕਿਆ ਗਿਆ, ਆਉਣ-ਜਾਣ ’ਤੇ ਰੋਕ ਲਗੀ। ਇਸ ਉਪਾਅ ਤੋਂ ਭਾਰਤ ਦੇ ਸਾਹਮਣੇ ਅਨੇਕ ਹੋਰ ਸੰਕਟ ਖੜ੍ਹੇ ਹੋਣੇ ਹੀ ਸਨ। ਇਨ੍ਹਾਂ ਸੰਕਟਾਂ ’ਤੇ ਵੀ ਭਾਰਤ ਨੇ, ਅਸੀਂ ਸਭ ਨੇ ਇਕੱਠੇ ਮਿਲ ਕੇ ਕੰਮ ਕੀਤਾ। ਸਾਨੂੰ ਕਰੋੜਾਂ ਲੋਕਾਂ ਤੱਕ ਮੁਫ਼ਤ ਰਾਸ਼ਨ ਪੰਹੁਚਾਉਣਾ ਸੀ, ਤਾਕਿ ਭੁਖਮਰੀ ਦੀ ਸਥਿਤੀ ਨਾ ਬਣੇ। ਸਾਡੇ ਬਹੁਤ ਸਾਰੇ ਸਾਥੀ ਪਿੰਡਾਂ ਤੋਂ ਕੰਮਕਾਜ ਦੇ ਲਈ ਸ਼ਹਿਰ ਜਾਂਦੇ ਹਨ। ਸਾਨੂੰ ਉਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ ਦਾ ਪ੍ਰਬੰਧ ਵੀ ਕਰਨਾ ਸੀ ਅਤੇ ਫਿਰ ਪਿੰਡ ਪਰਤਣ ’ਤੇ ਉਨ੍ਹਾਂ ਲਈ ਉਚਿਤ ਰੋਜ਼ਗਾਰ ਵੀ ਸੁਨਿਸ਼ਚਿਤ ਕਰਨਾ ਸੀ। ਇਹ ਸਾਰੀਆਂ ਸਮੱਸਿਆਵਾਂ ਇੱਕ ਸਾਥ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਸਾਡੇ ਸਾਹਮਣੇ ਸਨ, ਜਿਨ੍ਹਾਂ ਨੇ ਬਾਕੀ ਦੁਨੀਆ ਦੀ ਅਪੇਖਿਆ ਭਾਰਤ ਦੀ ਲੜਾਈ ਨੂੰ ਅਤੇ ਭਾਰਤ ਦੇ ਸਾਹਮਣੇ ਪੈਦਾ ਹੋਈ ਚੁਣੌਤੀ ਨੂੰ ਕਈ ਗੁਣਾ ਅਧਿਕ ਚੁਣੌਤੀਪੂਰਣ ਬਣਾ ਦਿੱਤਾ।
ਲੇਕਿਨ ਸਾਥੀਓ,
ਚੁਣੌਤੀ ਕਿਤਨੀ ਹੀ ਵੱਡੀ ਕਿਉਂ ਨਾ ਹੋਵੇ, ਜਦੋਂ ਦੇਸ਼ ਇਕਜੁੱਟ ਹੋ ਕੇ ਉਸ ਦਾ ਮੁਕਾਬਲਾ ਕਰਦਾ ਹੈ, ਤਾਂ ਰਸਤੇ ਵੀ ਨਿਕਲਦੇ ਹਨ, ਸਮੱਸਿਆ ਦਾ ਸਮਾਧਾਨ ਵੀ ਹੁੰਦਾ ਹੈ। ਕੋਰੋਨਾ ਤੋਂ ਉਪਜੇ ਸੰਕਟ ਤੋਂ ਨਿਪਟਨ ਦੇ ਲਈ ਭਾਰਤ ਨੇ ਆਪਣੀ ਰਣਨੀਤੀ ਵਿੱਚ ਗ਼ਰੀਬ ਨੂੰ ਸਰਬਉੱਚ ਪ੍ਰਾਥਮਿਕਤਾ ਦਿੱਤੀ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਹੋਵੇ ਜਾਂ ਫਿਰ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜ਼ਗਾਰ ਯੋਜਨਾ ਹੋਵੇ, ਪਹਿਲੇ ਦਿਨ ਤੋਂ ਹੀ ਗ਼ਰੀਬਾਂ ਅਤੇ ਸ਼੍ਰਮਿਕਾਂ ਦੇ ਭੋਜਨ ਅਤੇ ਰੋਜ਼ਗਾਰ ਦੀ ਚਿੰਤਾ ਕੀਤੀ ਗਈ। ਇਸ ਪੂਰੇ ਕਾਲਖੰਡ ਵਿੱਚ 80 ਕਰੋੜ ਤੋਂ ਅਧਿਕ ਦੇਸ਼ਵਾਸੀਆਂ ਨੂੰ, ਮੁਫ਼ਤ ਰਾਸ਼ਨ ਪਹੁੰਚਾਇਆ ਗਿਆ ਹੈ। ਸਿਰਫ਼ ਕਣਕ, ਚਾਵਲ ਅਤੇ ਦਾਲ਼ ਹੀ ਨਹੀਂ ਬਲਕਿ ਲੌਕਡਾਊਨ ਦੇ ਦੌਰਾਨ ਸਾਡੇ 8 ਕਰੋੜ ਤੋਂ ਅਧਿਕ ਗ਼ਰੀਬ ਪਰਿਵਾਰਾਂ ਨੂੰ ਗੈਸ ਸਿਲੰਡਰ ਵੀ ਮੁਫ਼ਤ ਦਿੱਤਾ ਗਿਆ। 80 ਕਰੋੜ ਲੋਕਾਂ ਨੂੰ ਅਨਾਜ, 8 ਕਰੋੜ ਲੋਕਾਂ ਨੂੰ ਗੈਸ ਵੀ। ਇਹੀ ਨਹੀਂ, ਲਗਭਗ 20 ਕਰੋੜ ਤੋਂ ਅਧਿਕ ਭੈਣਾਂ ਦੇ ਜਨ ਧਨ ਬੈਂਕ ਖਾਤਿਆਂ ਵਿੱਚ ਲਗਭਗ 30 ਹਜ਼ਾਰ ਕਰੋੜ ਰੁਪਏ ਸਿੱਧੇ ਕੈਸ਼ ਟ੍ਰਾਂਸਫਰ ਵੀ ਕੀਤੇ ਗਏ। ਸ਼੍ਰਮਿਕਾਂ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਵੀ ਹਜ਼ਾਰਾਂ ਕਰੋੜ ਰੁਪਏ ਜਮ੍ਹਾਂ ਕੀਤੇ ਗਏ। ਹੁਣ 2 ਦਿਨ ਬਾਅਦ ਹੀ 9 ਅਗਸਤ ਨੂੰ ਕਰੀਬ-ਕਰੀਬ 10-11 ਕਰੋੜ ਕਿਸਾਨ ਪਰਿਵਾਰਾਂ ਦੇ ਬੈਂਕ ਖਾਤਿਆਂ ਵਿੱਚ ਫਿਰ ਤੋਂ ਹਜ਼ਾਰਾਂ ਕਰੋੜ ਰੁਪਏ ਸਿੱਧੇ ਟ੍ਰਾਂਸਫਰ ਹੋਣ ਵਾਲੇ ਹਨ।
ਸਾਥੀਓ,
ਇਨ੍ਹਾਂ ਸਾਰੇ ਪ੍ਰਬੰਧਾਂ ਦੇ ਨਾਲ-ਨਾਲ ਭਾਰਤ ਨੇ ਮੇਡ ਇਨ ਇੰਡੀਆ ਵੈਕਸੀਨ ’ਤੇ ਵੀ ਪੂਰਾ ਜ਼ੋਰ ਲਗਾਇਆ। ਇਹੀ ਕਾਰਨ ਹੈ ਕਿ ਅੱਜ ਭਾਰਤ ਦੇ ਪਾਸ ਆਪਣੀ ਵੈਕਸੀਨ ਹੈ। ਇਹ ਵੈਕਸੀਨ ਪ੍ਰਭਾਵੀ ਵੀ ਹੈ, ਸੁਰੱਖਿਅਤ ਵੀ ਹੈ। ਕੱਲ੍ਹ ਹੀ ਭਾਰਤ ਨੇ 50 ਕਰੋੜ ਵੈਕਸੀਨ ਡੋਜ਼ ਲਗਾਉਣ ਦੇ ਬਹੁਤ ਅਹਿਮ ਪੜਾਅ ਨੂੰ ਪਾਰ ਕੀਤਾ ਹੈ। ਦੁਨੀਆ ਵਿੱਚ ਅਜਿਹੇ ਅਨੇਕ ਦੇਸ਼ ਹਨ, ਜਿਨ੍ਹਾਂ ਦੀ ਕੁੱਲ ਜਨਸੰਖਿਆ ਤੋਂ ਵੀ ਅਧਿਕ ਟੀਕੇ ਭਾਰਤ ਇੱਕ ਹਫ਼ਤੇ ਵਿੱਚ ਲਗਾ ਰਿਹਾ ਹੈ। ਇਹ ਨਵੇਂ ਭਾਰਤ ਦਾ, ਆਤਮਨਿਰਭਰ ਹੁੰਦੇ ਭਾਰਤ ਦੀ ਨਵੀਂ ਸਮਰੱਥਾ ਹੈ। ਕਦੇ ਅਸੀਂ ਬਾਕੀ ਦੁਨੀਆ ਤੋਂ ਪਿਛੜ ਜਾਂਦੇ ਸੀ। ਅੱਜ ਅਸੀਂ ਦੁਨੀਆ ਤੋਂ ਕਈ ਕਦਮ ਅੱਗੇ ਹੋ। ਆਉਣ ਵਾਲੇ ਦਿਨਾਂ ਵਿੱਚ ਟੀਕਾਕਰਣ ਦੀ ਇਸ ਗਤੀ ਨੂੰ ਸਾਨੂੰ ਹੋਰ ਤੇਜ਼ ਕਰਨਾ ਹੈ।
ਸਾਥੀਓ,
ਕੋਰੋਨਾ ਤੋਂ ਬਣੇ ਹਾਲਾਤ ਵਿੱਚ ਭਾਰਤ ਅੱਜ ਜਿੰਨੇ ਮੋਰਚਿਆਂ ’ਤੇ ਇਕੱਠੇ ਨਿਪਟ ਰਿਹਾ ਹੈ, ਉਹ ਸਾਡੇ ਦੇਸ਼ ਦੀ ਤਾਕਤ ਨੂੰ ਦਿਖਾਉਂਦਾ ਹੈ। ਅੱਜ ਦੂਸਰੇ ਰਾਜਾਂ ਵਿੱਚ ਕੰਮ ਕਰ ਰਹੇ ਸ਼੍ਰਮਿਕਾਂ ਦੀ ਸੁਵਿਧਾ ਦੇ ਲਈ ਵੰਨ ਨੇਸ਼ਨ, ਵੰਨ ਰਾਸ਼ਨ ਕਾਰਡ ਦੀ ਸੁਵਿਧਾ ਦਿੱਤੀ ਜਾ ਰਹੀ ਹੈ। ਵੱਡੇ ਸ਼ਹਿਰਾਂ ਵਿੱਚ ਸ਼੍ਰਮਿਕਾਂ ਨੂੰ ਝੁੱਗੀਆਂ ਵਿੱਚ ਨਾ ਰਹਿਣਾ ਪਏ, ਇਸ ਦੇ ਲਈ ਉਚਿਤ ਕਿਰਾਏ ਦੀ ਯੋਜਨਾ ਲਾਗੂ ਕਰ ਦਿੱਤੀ ਗਈ ਹੈ। ਸਾਡੇ ਰੇਹੜੀ-ਪਟੜੀ ਅਤੇ ਠੇਲਾ ਚਲਾਉਣ ਵਾਲੇ ਭਾਈ-ਭੈਣ, ਸਾਡੇ ਇਹ ਸਾਥੀ ਫਿਰ ਤੋਂ ਆਪਣਾ ਕੰਮ ਸ਼ੁਰੂ ਕਰ ਸਕਣ, ਇਸ ਦੇ ਲਈ ਪ੍ਰਧਾਨ ਮੰਤਰੀ ਸਵਨਿਧੀ ਦੇ ਤਹਿਤ ਉਨ੍ਹਾਂ ਨੂੰ ਬੈਂਕ ਤੋਂ ਸਸਤਾ ਅਤੇ ਅਸਾਨ ਕਰਜ਼ਾ ਉਪਲਬਧ ਕਰਵਾਇਆ ਜਾ ਰਿਹਾ ਹੈ। ਸਾਡਾ ਕੰਸਟ੍ਰਕਸ਼ਨ ਸੈਕਟਰ, ਸਾਡਾ ਇਨਫ੍ਰਾਸਟ੍ਰਕਚਰ ਸੈਕਟਰ, ਰੋਜ਼ਗਾਰ ਦਾ ਇੱਕ ਬਹੁਤ ਵੱਡਾ ਮਾਧਿਅਮ ਹੈ। ਇਸ ਲਈ ਪੂਰੇ ਦੇਸ਼ ਵਿੱਚ ਇਨਫ੍ਰਾਸਟ੍ਰਕਚਰ ਦੇ ਪ੍ਰੋਜੈਕਟਸ ’ਤੇ ਲਗਾਤਾਰ ਤੇਜ਼ੀ ਨਾਲ ਕੰਮ ਚਲ ਰਿਹਾ ਹੈ।
ਸਾਥੀਓ,
ਆਜੀਵਿਕਾ ’ਤੇ ਦੁਨੀਆ ਭਰ ਵਿੱਚ ਆਏ ਇਸ ਸੰਕਟ ਕਾਲ ਵਿੱਚ ਇਹ ਨਿਰੰਤਰ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਭਾਰਤ ਵਿੱਚ ਘੱਟ ਤੋਂ ਘੱਟ ਨੁਕਸਾਨ ਹੋਵੇ। ਇਸ ਦੇ ਲਈ ਬੀਤੇ ਸਾਲ ਵਿੱਚ ਅਨੇਕ ਕਦਮ ਉਠਾਏ ਗਏ ਹਨ ਅਤੇ ਨਿਰੰਤਰ ਉਠਾਏ ਜਾ ਰਹੇ ਹਨ। ਛੋਟੇ, ਲਘੂ, ਸੂਖਮ ਉਦਯੋਗਾਂ ਨੂੰ ਆਪਣਾ ਕੰਮ ਜਾਰੀ ਰੱਖਣ ਲਈ ਲੱਖਾਂ ਕਰੋੜ ਰੁਪਏ ਦੀ ਮਦਦ ਉਪਲਬਧ ਕਰਵਾਈ ਗਈ ਹੈ। ਸਰਕਾਰ ਨੇ ਇਸ ਗੱਲ ਦਾ ਵੀ ਧਿਆਨ ਰੱਖਿਆ ਕਿ ਖੇਤੀ ਅਤੇ ਇਸ ਨਾਲ ਜੁੜੇ ਸਾਰੇ ਕੰਮਕਾਜ ਸੁਚਾਰੁ ਰੂਪ ਨਾਲ ਚਲਦੇ ਰਹਿਣ। ਅਸੀਂ ਕਿਸਾਨਾਂ ਨੂੰ ਮਦਦ ਪਹੁੰਚਾਉਣ ਲਈ ਨਵੇਂ-ਨਵੇਂ ਸਮਾਧਾਨ ਕੱਢੇ। ਮੱਧ ਪ੍ਰਦੇਸ਼ ਨੇ ਵੀ ਇਸ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ। ਮੱਧ ਪ੍ਰਦੇਸ਼ ਦੇ ਕਿਸਾਨਾਂ ਨੇ ਰਿਕਾਰਡ ਮਾਤਰਾ ਵਿੱਚ ਉਤਪਾਦਨ ਵੀ ਕੀਤਾ, ਤਾਂ ਸਰਕਾਰ ਨੇ ਰਿਕਾਰਡ ਮਾਤਰਾ ਵਿੱਚ MSP ’ਤੇ ਖਰੀਦ ਵੀ ਸੁਨਿਸ਼ਚਿਤ ਕੀਤੀ। ਮੈਨੂੰ ਦੱਸਿਆ ਗਿਆ ਹੈ ਕਿ ਐੱਮਪੀ ਵਿੱਚ ਇਸ ਵਾਰ ਕਣਕ ਦੀ ਖਰੀਦ ਲਈ ਦੇਸ਼ ਵਿੱਚ ਸਭ ਤੋਂ ਅਧਿਕ ਖਰੀਦ ਕੇਂਦਰ ਬਣਾਏ ਸਨ। ਮੱਧ ਪ੍ਰਦੇਸ਼ ਨੇ ਆਪਣੇ 17 ਲੱਖ ਤੋਂ ਅਧਿਕ ਕਿਸਾਨਾਂ ਤੋਂ ਕਣਕ ਖਰੀਦੀ ਅਤੇ ਉਨ੍ਹਾਂ ਤੱਕ ਸਿੱਧਾ 25 ਹਜ਼ਾਰ ਕਰੋੜ ਰੁਪਏ ਤੋਂ ਅਧਿਕ ਪਹੁੰਚਾਇਆ ਹੈ।
ਭਾਈਓ ਅਤੇ ਭੈਣੋਂ,
ਡਬਲ ਇੰਜਣ ਸਰਕਾਰ ਦਾ ਸਭ ਤੋਂ ਵੱਡਾ ਲਾਭ ਇਹੀ ਹੈ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਨੂੰ ਰਾਜ ਸਰਕਾਰ ਹੋਰ ਸਵਾਰ ਦਿੰਦੀ ਹੈ, ਉਸ ਦੀ ਸ਼ਕਤੀ ਵਧਾ ਦਿੰਦੀ ਹੈ। ਮੱਧ ਪ੍ਰਦੇਸ਼ ਵਿੱਚ ਨੌਜਵਾਨਾਂ ਦਾ ਸਕਿੱਲ ਡਿਵੈਲਮੈਂਟ ਹੋਵੇ, ਹੈਲਥ ਇਨਫ੍ਰਾਸਟ੍ਰਕਚਰ ਹੋਵੇ, ਡਿਜੀਟਲ ਇਨਫ੍ਰਾ ਹੋਵੇ, ਰੇਲ-ਰੋਡ ਕਨੈਕਟਿਵਿਟੀ ਹੋਵੇ, ਸਭ ‘ਤੇ ਤੇਜ਼ ਗਤੀ ਨਾਲ ਕੰਮ ਕੀਤਾ ਜਾ ਰਿਹਾ ਹੈ। ਸ਼ਿਵਰਾਜ ਜੀ ਦੀ ਅਗਵਾਈ ਵਿੱਚ ਮੱਧ ਪ੍ਰਦੇਸ਼ ਨੇ ਬੀਮਾਰੂ ਰਾਜ ਦੀ ਪਹਿਚਾਣ ਨੂੰ ਕਾਫੀ ਪਹਿਲਾਂ ਹੀ ਪਿੱਛੇ ਛੱਡ ਦਿੱਤਾ ਹੈ। ਵਰਨਾ ਮੈਨੂੰ ਯਾਦ ਹੈ ਐੱਮਪੀ ਦੀਆਂ ਸੜਕਾਂ ਦੀ ਕੀ ਹਾਲਤ ਹੁੰਦੀ ਸੀ। ਇੱਥੋਂ ਕਿੰਨੇ ਵੱਡੇ-ਵੱਡੇ ਘੋਟਾਲਿਆਂ ਦੀਆਂ ਖ਼ਬਰਾਂ ਆਉਂਦੀਆਂ ਸਨ। ਅੱਜ ਐੱਮਪੀ ਦੇ ਸ਼ਹਿਰ ਸਵੱਛਤਾ ਅਤੇ ਵਿਕਾਸ ਦੇ ਨਵੇਂ ਪ੍ਰਤੀਮਾਨ ਗੱਡ ਰਹੇ ਹਨ।
ਭਾਈਓ ਅਤੇ ਭੈਣੋਂ,
ਅੱਜ ਅਗਰ ਸਰਕਾਰ ਦੀਆਂ ਯੋਜਨਾਵਾਂ ਜ਼ਮੀਨ ‘ਤੇ ਤੇਜ਼ੀ ਨਾਲ ਪਹੁੰਚ ਰਹੀਆਂ ਹਨ, ਲਾਗੂ ਹੋ ਰਹੀਆਂ ਹਨ, ਤਾਂ ਇਸ ਦੇ ਪਿੱਛੇ ਸਰਕਾਰ ਦੇ ਕੰਮਕਾਜ ਵਿੱਚ ਆਇਆ ਪਰਿਵਰਤਨ ਹੈ। ਪਹਿਲਾਂ ਦੀ ਸਰਕਾਰੀ ਵਿਵਸਥਾ ਵਿੱਚ ਇੱਕ ਵਿਕ੍ਰਤੀ ਸੀ। ਉਹ ਗ਼ਰੀਬ ਬਾਰੇ ਸਵਾਲ ਵੀ ਖੁਦ ਪੁੱਛਦੇ ਸਨ ਅਤੇ ਜਵਾਬ ਵੀ ਖੁਦ ਹੀ ਦਿੰਦੇ ਸਨ। ਜਿਸ ਤੱਕ ਲਾਭ ਪਹੁੰਚਾਉਣਾ ਹੈ, ਉਸ ਬਾਰੇ ਪਹਿਲਾਂ ਸੋਚਿਆ ਹੀ ਨਹੀਂ ਜਾਂਦਾ ਸੀ। ਕੁਝ ਲੋਕ ਸੋਚਦੇ ਸਨ, ਗ਼ਰੀਬ ਨੂੰ ਸੜਕਾਂ ਦੀ ਕੀ ਜ਼ਰੂਰਤ ਹੈ, ਉਸ ਨੂੰ ਤਾਂ ਪਹਿਲਾਂ ਰੋਟੀ ਚਾਹੀਦੀ ਹੈ। ਕੁਝ ਲੋਕ ਇਹ ਵੀ ਕਹਿੰਦੇ ਸਨ ਕਿ ਗ਼ਰੀਬ ਨੂੰ ਗੈਸ ਦੀ ਕੀ ਜ਼ਰੂਰਤ ਹੈ, ਖਾਣਾ ਤਾਂ ਲੱਕੜੀ ਦੇ ਚੁੱਲ੍ਹੇ ਨਾਲ ਵੀ ਬਣਾ ਲਵੇਗਾ। ਇੱਕ ਸੋਚ ਇਹ ਵੀ ਸੀ ਕਿ ਜਿਸ ਦੇ ਪਾਸ ਰੱਖਣ ਦੇ ਲਈ ਪੈਸਾ ਹੀ ਨਹੀਂ, ਉਹ ਬੈਂਕ ਖਾਤੇ ਦਾ ਕੀ ਕਰੇਗਾ? ਬੈਂਕ ਖਾਤਿਆਂ ਦੇ ਪਿੱਛੇ ਕਿਉਂ ਲਗੇ ਹੋ? ਪ੍ਰਸ਼ਨ ਇਹ ਵੀ ਕੀਤਾ ਜਾਂਦਾ ਸੀ ਕਿ ਗ਼ਰੀਬ ਨੂੰ ਰਿਣ ਦੇ ਦਿੱਤਾ ਤਾਂ ਉਹ ਇਸ ਨੂੰ ਚੁਕਾਵੇਗਾ ਕਿਵੇਂ? ਦਹਾਕਿਆਂ ਤੱਕ ਅਜਿਹੇ ਹੀ ਸਵਾਲਾਂ ਨੇ ਗ਼ਰੀਬਾਂ ਨੂੰ ਸੁਵਿਧਾਵਾਂ ਤੋਂ ਦੂਰ ਰੱਖਿਆ। ਇਹ ਇੱਕ ਪ੍ਰਕਾਰ ਨਾਲ ਕੁਝ ਨਾ ਕਰਨ ਦਾ ਵੱਡਾ ਬਹਾਨਾ ਬਣ ਗਿਆ ਸੀ। ਨਾ ਗ਼ਰੀਬ ਤੱਕ ਸੜਕ ਪਹੁੰਚੀ, ਨਾ ਗ਼ਰੀਬ ਨੂੰ ਗੈਸ ਮਿਲੀ, ਨਾ ਗ਼ਰੀਬ ਨੂੰ ਬਿਜਲੀ ਮਿਲੀ, ਨਾ ਗ਼ਰੀਬ ਨੂੰ ਰਹਿਣ ਦੇ ਲਈ ਪੱਕਾ ਘਰ ਮਿਲਿਆ, ਨਾ ਗ਼ਰੀਬ ਦਾ ਬੈਂਕ ਖਾਤਾ ਖੁੱਲ੍ਹਿਆ, ਨਾ ਗ਼ਰੀਬ ਤੱਕ ਪਾਣੀ ਪਹੁੰਚਿਆ। ਪਰਿਣਾਮ ਇਹ ਹੋਇਆ ਕਿ ਗ਼ਰੀਬ ਮੂਲ ਸੁਵਿਧਾਵਾਂ ਤੋਂ ਦਹਾਕਿਆਂ ਤੱਕ ਵੰਚਿਤ ਰਿਹਾ ਅਤੇ ਛੋਟੀਆਂ-ਛੋਟੀਆਂ ਜ਼ਰੂਰਤਾਂ ਦੇ ਲਈ ਗ਼ਰੀਬ ਦਿਨ ਭਰ ਜੱਦੋਜਹਿਦ ਕਰਦਾ ਰਿਹਾ, ਹੁਣ ਇਸ ਨੂੰ ਅਸੀਂ ਕੀ ਕਹਾਂਗਾ? ਮੂੰਹ ਵਿੱਚ ਤਾਂ ਦਿਨ ਵਿੱਚ 100 ਵਾਰ ਗ਼ਰੀਬ ਸ਼ਬਦ ਬੋਲਦੇ ਸਨ, ਗ਼ਰੀਬ ਦੇ ਗਾਣੇ ਗਾਉਂਦੇ ਸਨ, ਗ਼ਰੀਬ ਦੇ ਗੀਤ ਗਾਉਂਦੇ ਸਨ। ਲੇਕਿਨ ਵਿਵਹਾਰ ਇਹ ਸੀ ਅਜਿਹੀਆਂ ਚੀਜ਼ਾਂ ਨੂੰ ਸਾਡੇ ਇੱਥੇ ਪਾਖੰਡ ਕਿਹਾ ਜਾਂਦਾ ਹੈ ਪਾਖੰਡ। ਇਹ ਸੁਵਿਧਾ ਤਾਂ ਦਿੰਦੇ ਹੀ ਨਹੀਂ ਸਨ ਲੇਕਿਨ ਗ਼ਰੀਬ ਨੂੰ ਝੂਠੀ ਹਮਦਰਦੀ ਜ਼ਰੂਰ ਜਤਾਉਂਦੇ ਸਨ। ਲੇਕਿਨ ਜ਼ਮੀਨ ਤੋਂ ਉੱਠੇ ਅਸੀਂ ਲੋਕ, ਜੋ ਅਸੀਂ ਆਪਣੇ ਹੀ ਲੋਕਾਂ ਦੇ ਦਰਮਿਆਨ ਆਏ, ਤੁਹਾਡੇ ਸੁਖ-ਦੁਖ ਨੂੰ ਨੇੜੇ ਤੋਂ ਅਨੁਭਵ ਕੀਤਾ ਹੈ, ਅਸੀਂ ਆਪ ਹੀ ਦੇ ਦਰਮਿਆਨ ਤੋਂ ਆਏ ਹਾਂ ਅਤੇ ਇਸ ਲਈ ਅਸੀਂ ਤੁਹਾਡੇ ਜਿਹੇ ਲੋਕਾਂ ਨੂੰ ਕੰਮ ਦਾ ਤਰੀਕਾ ਅਲੱਗ ਰੱਖਿਆ ਹੈ। ਅਸੀਂ ਤਾਂ ਅਜਿਹੀ ਹੀ ਵਿਵਸਥਾ ਦੀ ਮਾਰ ਝੱਲ ਕੇ ਵੱਡੇ ਹੋਏ ਹਾਂ! ਇਸ ਲਈ ਬੀਤੇ ਵਰ੍ਹਿਆਂ ਵਿੱਚ ਗ਼ਰੀਬ ਨੂੰ ਤਾਕਤ ਦੇਣ ਦਾ, ਸਹੀ ਮਾਨਿਆਂ ਵਿੱਚ ਸਸ਼ਕਤੀਕਰਣ ਦਾ ਪ੍ਰਯਤਨ ਕੀਤਾ ਜਾ ਰਿਹਾ ਹੈ। ਅੱਜ ਜੋ ਦੇਸ਼ ਦੇ ਪਿੰਡ-ਪਿੰਡ ਵਿੱਚ ਸੜਕਾਂ ਬਣ ਰਹੀਆਂ ਹਨ, ਉਨ੍ਹਾਂ ਨਾਲ ਨਵੇਂ ਰੋਜ਼ਗਾਰ ਬਣ ਰਹੇ ਹਨ, ਬਜ਼ਾਰਾਂ ਤੱਕ ਕਿਸਾਨਾਂ ਦੀ ਪਹੁੰਚ ਸੁਲਭ ਹੋਈ ਹੈ, ਬਿਮਾਰੀ ਦੀ ਸਥਿਤੀ ਵਿੱਚ ਗ਼ਰੀਬ ਸਮੇਂ ‘ਤੇ ਹਸਪਤਾਲ ਪਹੁੰਚ ਪਾ ਰਿਹਾ ਹੈ। ਦੇਸ਼ ਵਿੱਚ ਗ਼ਰੀਬਾਂ ਦੇ ਜੋ ਜਨਧਨ ਖਾਤੇ ਖੁੱਲ੍ਹਵਾਏ ਗਏ, ਉਨ੍ਹਾਂ ਖਾਤਿਆਂ ਦੇ ਖੁੱਲ੍ਹਣ ਨਾਲ ਗ਼ਰੀਬ ਬੈਂਕਿੰਗ ਸਿਸਟਮ ਨਾਲ ਜੁੜ ਗਿਆ। ਅੱਜ ਉਸ ਨੂੰ ਵਿਚੋਲਿਆਂ ਤੋਂ ਮੁਕਤ ਲਾਭ ਸਿੱਧਾ ਮਿਲ ਰਿਹਾ ਹੈ, ਅਸਾਨ ਰਿਣ ਮਿਲ ਰਿਹਾ ਹੈ। ਪੱਕਾ ਘਰ, ਬਿਜਲੀ, ਪਾਣੀ, ਗੈਸ ਅਤੇ ਪਖਾਨੇ ਦੀ ਸੁਵਿਧਾ ਨੇ ਗ਼ਰੀਬਾਂ ਨੂੰ ਸਨਮਾਨ ਦਿੱਤਾ ਹੈ, ਆਤਮਵਿਸ਼ਵਾਸ ਦਿੱਤਾ ਹੈ, ਅਪਮਾਨ ਅਤੇ ਪੀੜਾ ਤੋਂ ਮੁਕਤੀ ਦਿੱਤੀ ਹੈ। ਇਸੇ ਪ੍ਰਕਾਰ ਮੁਦਰਾ ਲੋਨ ਨਾਲ ਅੱਜ ਨਾ ਸਿਰਫ਼ ਕਰੋੜਾਂ ਸਵੈਰੋਜ਼ਗਾਰ ਚਲ ਰਹੇ ਹਨ, ਬਲਕਿ ਉਹ ਦੂਸਰਿਆਂ ਨੂੰ ਵੀ ਰੋਜ਼ਗਾਰ ਦੇ ਰਹੇ ਹਨ।
ਸਾਥੀਓ,
ਜੋ ਕਹਿੰਦੇ ਸਨ ਕਿ ਗ਼ਰੀਬ ਨੂੰ ਡਿਜੀਟਲ ਇੰਡੀਆ ਨਾਲ, ਸਸਤੇ ਡੇਟਾ ਨਾਲ, ਇੰਟਰਨੈੱਟ ਨਾਲ ਕੋਈ ਫਰਕ ਨਹੀਂ ਪੈਂਦਾ। ਉਹ ਅੱਜ ਡਿਜੀਟਲ ਇੰਡੀਆ ਦੀ ਤਾਕਤ ਨੂੰ ਅਨੁਭਵ ਕਰ ਰਹੇ ਹਨ।
ਭਾਈਓ ਅਤੇ ਭੈਣੋਂ,
ਪਿੰਡ, ਗ਼ਰੀਬ, ਆਦਿਵਾਸੀਆਂ ਨੂੰ ਸਸ਼ਕਤ ਕਰਨ ਵਾਲਾ ਇੱਕ ਹੋਰ ਵੱਡਾ ਅਭਿਯਾਨ ਦੇਸ਼ ਵਿੱਚ ਚਲਾਇਆ ਗਿਆ ਹੈ। ਇਹ ਅਭਿਯਾਨ ਸਾਡੇ ਹਸਤਸ਼ਿਲਪ ਨੂੰ, ਹੱਥਕਰਘੇ ਨੂੰ, ਕੱਪੜੇ ਦੀ ਸਾਡੀ ਕਾਰੀਗਰੀ ਨੂੰ ਪ੍ਰੋਤਸਾਹਿਤ ਕਰਨ ਦਾ ਹੈ। ਇਹ ਅਭਿਯਾਨ ਲੋਕਲ ਦੇ ਪ੍ਰਤੀ ਵੋਕਲ ਹੋਣ ਦਾ ਹੈ। ਇਸੇ ਭਾਵਨਾ ਦੇ ਨਾਲ ਅੱਜ ਦੇਸ਼ ਰਾਸ਼ਟਰੀ ਹੱਥਕਰਘਾ ਦਿਵਸ- ਨੈਸ਼ਨਲ ਹੈਂਡਲੂਮ ਡੇ ਮਨਾ ਰਿਹਾ ਹੈ ਅਤੇ ਜਦੋਂ ਅਸੀਂ ਆਜ਼ਾਦੀ ਦੇ 75 ਵਰ੍ਹੇ ਮਨਾ ਰਹੇ ਹਾਂ, ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਹੇ ਹਾਂ ਤਦ ਇਹ 7 ਅਗਸਤ ਦਾ ਮਹੱਤਵ ਹੋਰ ਵਧ ਜਾਂਦਾ ਹੈ। ਅੱਜ ਅਸੀਂ ਸਭ ਯਾਦ ਰੱਖੀਏ ਅੱਜ 7 ਅਗਸਤ ਦੇ ਹੀ ਦਿਨ, 1905 ਵਿੱਚ ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਹੋਈ ਸੀ। ਇਸੇ ਇਤਿਹਾਸਿਕ ਦਿਨ ਤੋਂ ਪ੍ਰੇਰਣਾ ਲੈਂਦੇ ਹੋਏ 7 ਅਗਸਤ ਦੀ ਤਰੀਕ ਨੂੰ ਹੱਥਕਰਘਾ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਪਿੰਡ-ਪਿੰਡ ਵਿੱਚ, ਆਦਿਵਾਸੀ ਅੰਚਲਾਂ ਵਿੱਚ ਸਾਡੇ ਅਦਭੁਤ ਸ਼ਿਲਪੀਆਂ, ਅਦਭੁਤ ਕਲਾਕਾਰਾਂ ਦੇ ਪ੍ਰਤੀ ਸਨਮਾਨ ਜਤਾਉਣ ਅਤੇ ਆਪਣੇ ਉਤਪਾਦਾਂ ਨੂੰ ਵੈਸ਼ਵਿਕ ਮੰਚ ਦੇਣ ਦਾ ਦਿਨ ਹੈ।
ਭਾਈਓ ਅਤੇ ਭੈਣੋਂ,
ਅੱਜ ਜਦੋਂ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਜਦ ਇਹ ਹੱਥਕਰਘਾ ਦਿਵਸ ਹੋਰ ਵੀ ਮਹੱਤਵ ਰੱਖਦਾ ਹੈ। ਸਾਡੇ ਚਰਖੇ ਦਾ, ਸਾਡੀ ਖਾਦੀ ਦਾ ਸਾਡੀ ਆਜ਼ਾਦੀ ਦੀ ਲੜਾਈ ਵਿੱਚ ਕਿਤਨਾ ਬੜਾ ਯੋਗਦਾਨ ਹੈ, ਇਹ ਅਸੀਂ ਸਾਰੇ ਜਾਣਦੇ ਹਾਂ। ਬੀਤੇ ਸਾਲਾਂ ਵਿੱਚ ਦੇਸ਼ ਨੇ ਖਾਦੀ ਨੂੰ ਬਹੁਤ ਸਨਮਾਨ ਦਿੱਤਾ ਹੈ। ਜਿਸ ਖਾਦੀ ਨੂੰ ਕਦੇ ਭੁਲਾ ਦਿੱਤਾ ਗਿਆ ਸੀ, ਉਹ ਅੱਜ ਨਵਾਂ ਬ੍ਰਾਂਡ ਬਣ ਚੁੱਕਿਆ ਹੈ। ਹੁਣ ਜਦੋਂ ਅਸੀਂ ਆਜ਼ਾਦੀ ਦੇ 100 ਵਰ੍ਹੇ ਦੀ ਤਰਫ਼ ਨਵੇਂ ਸਫ਼ਰ ‘ਤੇ ਨਿਕਲ ਰਹੇ ਹਾਂ, ਤਾਂ ਆਜ਼ਾਦੀ ਦੇ ਲਈ ਖਾਦੀ ਦੀ ਉਸ ਸਿਪਰਿਟ ਨੂੰ ਸਾਨੂੰ ਹੋਰ ਮਜ਼ਬੂਤ ਕਰਨਾ ਹੈ। ਆਤਮਨਿਰਭਰ ਭਾਰਤ ਦੇ ਲਈ, ਸਾਨੂੰ ਲੋਕਲ ਦੇ ਲਈ ਵੋਕਲ ਹੋਣਾ ਹੈ। ਮੱਧ ਪ੍ਰਦੇਸ਼ ਵਿੱਚ ਤਾਂ ਖਾਦੀ, ਰੇਸ਼ਮ ਤੋਂ ਲੈ ਕੇ ਅਨੇਕ ਪ੍ਰਕਾਰ ਦੇ ਹਸਤਸ਼ਿਲਪ ਦੀ ਇੱਕ ਸਮ੍ਰਿੱਧ ਪਰੰਪਰਾ ਹੈ। ਮੇਰੀ ਆਪ ਸਭ ਨੂੰ, ਪੂਰੇ ਦੇਸ਼ ਨੂੰ ਤਾਕੀਦ ਹੈ ਕਿ ਆਉਣ ਵਾਲੇ ਤਿਉਹਾਰਾਂ ਵਿੱਚ ਹਸਤਸ਼ਿਲਪ ਦਾ ਕੋਈ ਨਾ ਕੋਈ ਲੋਕਲ ਉਤਪਾਦ ਜ਼ਰੂਰ ਖਰੀਦੋ, ਸਾਡੇ ਹੈਂਡੀਕ੍ਰਾਫਟ ਨੂੰ ਮਦਦ ਕਰੋ।
ਅਤੇ ਸਾਥੀਓ,
ਮੈਂ ਇਹ ਵੀ ਕਹਾਂਗਾ ਕਿ ਉਤਸਵਾਂ ਦੇ ਉਤਸ਼ਾਹ ਦੇ ਦਰਮਿਆਨ ਅਸੀਂ ਕੋਰੋਨਾ ਨੂੰ ਨਹੀਂ ਭੁੱਲਣਾ ਹੈ। ਕੋਰੋਨਾ ਦੀ ਤੀਸਰੀ ਲਹਿਰ ਨੂੰ ਆਉਣ ਤੋਂ ਸਾਨੂੰ ਹੀ ਰੋਕਣਾ ਹੈ ਅਤੇ ਰੋਕਣਾ ਹੀ ਹੋਵੇਗਾ। ਇਸ ਦੇ ਲਈ ਸਾਨੂੰ ਸਾਰਿਆਂ ਲੋਕਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਮਾਸਕ, ਟੀਕਾ ਅਤੇ ਦੋ ਗਜ਼ ਦੀ ਦੂਰੀ, ਇਹ ਬਹੁਤ ਜ਼ਰੂਰੀ। ਸਾਨੂੰ ਸੁਅਸਥ ਭਾਰਤ ਦਾ ਸੰਕਲਪ ਲੈਣਾ ਹੈ, ਸਮ੍ਰਿੱਧ ਭਾਰਤ ਦਾ ਸੰਕਲਪ ਲੈਣਾ ਹੈ। ਇੱਕ ਵਾਰ ਫਿਰ ਤੁਹਾਨੂੰ ਸਭ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਅਤੇ ਅੱਜ ਪੂਰੇ ਮੱਧ ਪ੍ਰਦੇਸ਼ ਵਿੱਚ 25 ਹਜ਼ਾਰ ਤੋਂ ਜ਼ਿਆਦਾ ਮੁਫ਼ਤ ਰਾਸ਼ਨ ਦੀਆਂ ਦੁਕਾਨਾਂ ‘ਤੇ ਕੋਟਿ-ਕੋਟਿ ਨਾਗਰਿਕ ਇਕੱਠੇ ਹੋਏ ਹਨ, ਮੈਂ ਉਨ੍ਹਾਂ ਨੂੰ ਵੀ ਪ੍ਰਣਾਮ ਕਰਦਾ ਹਾਂ ਅਤੇ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਪੂਰੀ ਮਾਨਵ ਜਾਤੀ, ਪੂਰੀ ਦੁਨੀਆ ਇਸ ਸੰਕਟ ਵਿੱਚ ਫਸੀ ਪਈ ਹੈ। ਕੋਰੋਨਾ ਨੇ ਸਭ ਨੂੰ ਪਰੇਸ਼ਾਨ ਕਰਕੇ ਰੱਖਿਆ ਹੋਇਆ ਹੈ। ਅਸੀਂ ਮਿਲ ਜੁਲ ਕੇ ਇਸ ਬਿਮਾਰੀ ਤੋਂ ਬਾਹਰ ਨਿਕਲਾਂਗੇ। ਸਭ ਨੂੰ ਬਚਾਵਾਂਗੇ, ਅਸੀਂ ਮਿਲ ਕੇ ਬਚਾਵਾਂਗੇ, ਸਾਰੇ ਨਿਯਮਾਂ ਦਾ ਪਾਲਨ ਕਰਦੇ ਹੋਏ ਇਸ ਜਿੱਤ ਨੂੰ ਪੱਕਾ ਕਰਾਂਗੇ। ਮੇਰੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ। ਧੰਨਵਾਦ!
*********
ਡੀਐੱਸ/ਐੱਸਐੱਚ/ਏਵੀ
Addressing PM-GKAY beneficiaries from Madhya Pradesh. https://t.co/nM89oIlnMH
— Narendra Modi (@narendramodi) August 7, 2021
ये दुखद है कि एमपी में अनेक जिलों में बारिश और बाढ़ की परिस्थितियां बनी हुई हैं।
— PMO India (@PMOIndia) August 7, 2021
अनेक साथियों के जीवन और आजीविका दोनों प्रभावित हुई है।
मुश्किल की इस घड़ी में भारत सरकार और पूरा देश, मध्य प्रदेश के साथ खड़ा है: PM @narendramodi
कोरोना से उपजे संकट से निपटने के लिए भारत ने अपनी रणनीति में गरीब को सर्वोच्च प्राथमिकता दी।
— PMO India (@PMOIndia) August 7, 2021
प्रधानमंत्री गरीब कल्याण अन्न योजना हो या फिर प्रधानमंत्री गरीब कल्याण रोज़गार योजना, पहले दिन से ही गरीबों और श्रमिकों के भोजन और रोज़गार की चिंता की गई: PM @narendramodi
कल ही भारत ने 50 करोड़ वैक्सीन डोज लगाने के बहुत अहम पड़ाव को पार किया है।
— PMO India (@PMOIndia) August 7, 2021
दुनिया में ऐसे अनेक देश हैं, जिनकी कुल जनसंख्या से भी अधिक टीके भारत एक सप्ताह में लगा रहा है।
ये नए भारत का, आत्मनिर्भर होते भारत का नया सामर्थ्य है: PM @narendramodi
आजीविका पर दुनियाभर में आए इस संकट काल में ये निरंतर सुनिश्चित किया जा रहा है कि भारत में कम से कम नुकसान हो।
— PMO India (@PMOIndia) August 7, 2021
इसके लिए बीते साल मे अनेक कदम उठाए गए है और निरंतर उठाए जा रहे है।
छोटे, लघु, सूक्ष्म उद्योगो को अपना काम जारी रखने के लिए लाखों करोड़ रुपए की मदद उपलब्ध कराई गई है: PM
आज अगर सरकार की योजनाएं ज़मीन पर तेज़ी से पहुंच रही हैं, लागू हो रही हैं तो इसके पीछे सरकार के कामकाज में आया परिवर्तन है।
— PMO India (@PMOIndia) August 7, 2021
पहले की सरकारी व्यवस्था में एक विकृति थी: PM @narendramodi
वो गरीब के बारे में सवाल भी खुद पूछते थे और जवाब भी खुद ही देते थे।
— PMO India (@PMOIndia) August 7, 2021
जिस तक लाभ पहुंचाना है, उसके बारे में पहले सोचा ही नहीं जाता था: PM @narendramodi
बीते वर्षों में गरीब को ताकत देने का, सही मायने में सशक्तिकरण का प्रयास किया जा रहा है।
— PMO India (@PMOIndia) August 7, 2021
आज जो देश के गांव-गांव में सड़कें बन रही हैं, उनसे नए रोज़गार बन रहे हैं, बाज़ारों तक किसानों की पहुंच सुलभ हुई है, बीमारी की स्थिति में गरीब समय पर अस्पताल पहुंच पा रहा है: PM @narendramodi
गांव, गरीब, आदिवासियों को सशक्त करने वाला एक और बड़ा अभियान देश में चलाया गया है।
— PMO India (@PMOIndia) August 7, 2021
ये अभियान हमारे हस्तशिल्प को, हथकरघे को, कपड़े की हमारी कारीगरी को प्रोत्साहित करने का है।
ये अभियान लोकल के प्रति वोकल होने का है।
इसी भावना के साथ आज देश राष्ट्रीय हथकरघा दिवस मना रहा है: PM
जिस खादी को कभी भुला दिया गया था, वो आज नया ब्रांड बन चुका है।
— PMO India (@PMOIndia) August 7, 2021
अब जब हम आज़ादी के 100 वर्ष की तरफ नए सफर पर निकल रहे हैं, तो आजादी के लिए खादी की उस स्पिरिट को हमें और मजबूत करना है।
आत्मनिर्भर भारत के लिए, हमें लोकल के लिए वोकल होना है: PM @narendramodi
Addressing PM-GKAY beneficiaries from Madhya Pradesh. https://t.co/nM89oIlnMH
— Narendra Modi (@narendramodi) August 7, 2021
ये दुखद है कि एमपी में अनेक जिलों में बारिश और बाढ़ की परिस्थितियां बनी हुई हैं।
— PMO India (@PMOIndia) August 7, 2021
अनेक साथियों के जीवन और आजीविका दोनों प्रभावित हुई है।
मुश्किल की इस घड़ी में भारत सरकार और पूरा देश, मध्य प्रदेश के साथ खड़ा है: PM @narendramodi
कोरोना से उपजे संकट से निपटने के लिए भारत ने अपनी रणनीति में गरीब को सर्वोच्च प्राथमिकता दी।
— PMO India (@PMOIndia) August 7, 2021
प्रधानमंत्री गरीब कल्याण अन्न योजना हो या फिर प्रधानमंत्री गरीब कल्याण रोज़गार योजना, पहले दिन से ही गरीबों और श्रमिकों के भोजन और रोज़गार की चिंता की गई: PM @narendramodi
कल ही भारत ने 50 करोड़ वैक्सीन डोज लगाने के बहुत अहम पड़ाव को पार किया है।
— PMO India (@PMOIndia) August 7, 2021
दुनिया में ऐसे अनेक देश हैं, जिनकी कुल जनसंख्या से भी अधिक टीके भारत एक सप्ताह में लगा रहा है।
ये नए भारत का, आत्मनिर्भर होते भारत का नया सामर्थ्य है: PM @narendramodi
आजीविका पर दुनियाभर में आए इस संकट काल में ये निरंतर सुनिश्चित किया जा रहा है कि भारत में कम से कम नुकसान हो।
— PMO India (@PMOIndia) August 7, 2021
इसके लिए बीते साल मे अनेक कदम उठाए गए है और निरंतर उठाए जा रहे है।
छोटे, लघु, सूक्ष्म उद्योगो को अपना काम जारी रखने के लिए लाखों करोड़ रुपए की मदद उपलब्ध कराई गई है: PM
आज अगर सरकार की योजनाएं ज़मीन पर तेज़ी से पहुंच रही हैं, लागू हो रही हैं तो इसके पीछे सरकार के कामकाज में आया परिवर्तन है।
— PMO India (@PMOIndia) August 7, 2021
पहले की सरकारी व्यवस्था में एक विकृति थी: PM @narendramodi
वो गरीब के बारे में सवाल भी खुद पूछते थे और जवाब भी खुद ही देते थे।
— PMO India (@PMOIndia) August 7, 2021
जिस तक लाभ पहुंचाना है, उसके बारे में पहले सोचा ही नहीं जाता था: PM @narendramodi
बीते वर्षों में गरीब को ताकत देने का, सही मायने में सशक्तिकरण का प्रयास किया जा रहा है।
— PMO India (@PMOIndia) August 7, 2021
आज जो देश के गांव-गांव में सड़कें बन रही हैं, उनसे नए रोज़गार बन रहे हैं, बाज़ारों तक किसानों की पहुंच सुलभ हुई है, बीमारी की स्थिति में गरीब समय पर अस्पताल पहुंच पा रहा है: PM @narendramodi
गांव, गरीब, आदिवासियों को सशक्त करने वाला एक और बड़ा अभियान देश में चलाया गया है।
— PMO India (@PMOIndia) August 7, 2021
ये अभियान हमारे हस्तशिल्प को, हथकरघे को, कपड़े की हमारी कारीगरी को प्रोत्साहित करने का है।
ये अभियान लोकल के प्रति वोकल होने का है।
इसी भावना के साथ आज देश राष्ट्रीय हथकरघा दिवस मना रहा है: PM
जिस खादी को कभी भुला दिया गया था, वो आज नया ब्रांड बन चुका है।
— PMO India (@PMOIndia) August 7, 2021
अब जब हम आज़ादी के 100 वर्ष की तरफ नए सफर पर निकल रहे हैं, तो आजादी के लिए खादी की उस स्पिरिट को हमें और मजबूत करना है।
आत्मनिर्भर भारत के लिए, हमें लोकल के लिए वोकल होना है: PM @narendramodi
कोरोना से उपजे संकट से निपटने के लिए भारत ने अपनी रणनीति में गरीबों को सर्वोच्च प्राथमिकता दी।
— Narendra Modi (@narendramodi) August 7, 2021
प्रधानमंत्री गरीब कल्याण अन्न योजना हो या फिर प्रधानमंत्री गरीब कल्याण रोजगार योजना, पहले दिन से ही गरीबों और श्रमिकों के भोजन और रोजगार की चिंता की गई। pic.twitter.com/EDfUQ2PKPL
कल ही भारत ने 50 करोड़ वैक्सीन डोज लगाने के बहुत अहम पड़ाव को पार किया है। यह नए भारत का, आत्मनिर्भर होते भारत का नया सामर्थ्य है। pic.twitter.com/E4iuXbgDdU
— Narendra Modi (@narendramodi) August 7, 2021
बीते कुछ वर्षों से गरीबों को ताकत देने का, सही मायने में उनके सशक्तिकरण का प्रयास किया जा रहा है।
— Narendra Modi (@narendramodi) August 7, 2021
जो लोग कहते थे कि गरीबों को डिजिटल इंडिया से, सस्ते डेटा से या इंटरनेट से कोई फर्क नहीं पड़ता, वो आज डिजिटल इंडिया की ताकत को अनुभव कर रहे हैं। pic.twitter.com/WEBbvchLiv
गांव, गरीब और आदिवासियों को सशक्त करने के लिए देश में एक और बड़ा अभियान चलाया गया है।
— Narendra Modi (@narendramodi) August 7, 2021
लोकल के प्रति वोकल होने का यह अभियान हमारे हस्तशिल्प, हथकरघे और कपड़े की कारीगरी को प्रोत्साहित करने वाला है।
इसी भावना से आज देश राष्ट्रीय हथकरघा दिवस मना रहा है। #MyHandloomMyPride pic.twitter.com/XqhRgfn53C