Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੱਧ ਪ੍ਰਦੇਸ਼ ਦੇ ਸਾਗਰ ਵਿਖੇ ਵਿਕਾਸਾਤਮਕ ਪ੍ਰੋਜੈਕਟਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਮੱਧ ਪ੍ਰਦੇਸ਼ ਦੇ ਸਾਗਰ ਵਿਖੇ ਵਿਕਾਸਾਤਮਕ ਪ੍ਰੋਜੈਕਟਾਂ ਦੀ ਸ਼ੁਰੂਆਤ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਭਾਰਤ ਮਾਤਾ ਕੀ ਜੈ।

ਭਾਰਤ ਮਾਤਾ ਕੀ ਜੈ।

ਪ੍ਰੋਗਰਾਮ ਵਿੱਚ ਮੌਜੂਦ ਮੱਧ ਪ੍ਰਦੇਸ਼ ਦੇ ਰਾਜਪਾਲ ਸ਼੍ਰੀਮਾਨ ਮੰਗੂਭਾਈ ਪਟੇਲ, ਮੁੱਖ ਮੰਤਰੀ ਸ਼੍ਰੀਮਾਨ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਕੈਬਨਿਟ ਦੇ ਮੇਰੇ ਸਹਿਯੋਗੀ, ਸ਼੍ਰੀ ਵੀਰੇਂਦਰ ਖਟੀਕ ਜੀ, ਜਯੋਤੀਰਾਦਿੱਤਿਆ ਸਿੰਧੀਆ ਜੀ, ਪ੍ਰਹਲਾਦ ਪਟੇਲ ਜੀ, ਮੱਧ ਪ੍ਰਦੇਸ਼ ਸਰਕਾਰ ਦੇ ਮੰਤਰੀਗਣ, ਸਾਰੇ ਸਾਂਸਦ, ਅਲੱਗ-ਅਲੱਗ ਥਾਵਾਂ ਤੋਂ ਆਏ ਹੋਏ ਸਾਰੇ ਪੂਜਯ ਸੰਤਗਣ ਅਤੇ ਵਿਸ਼ਾਲ ਸੰਖਿਆ ਵਿੱਚ ਆਏ ਹੋਏ ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਸਾਗਰ ਦੀ ਧਰਤੀ, ਸੰਤਾਂ ਦੀ ਮੌਜੂਦਗੀ, ਸੰਤ ਰਵੀਦਾਸ ਜੀ ਦਾ ਅਸ਼ੀਰਵਾਦ, ਅਤੇ ਸਮਾਜ ਦੇ ਹਰ ਵਰਗ ਤੋਂ, ਹਰ ਕੋਨੇ ਤੋਂ ਇੰਨੀ ਵੱਡੀ ਸੰਖਿਆ ਵਿੱਚ ਅਸ਼ੀਰਵਾਦ ਦੇਣ ਦੇ ਲਈ ਆਏ ਹੋਏ ਆਪ ਸਭ ਮਹਾਨੁਭਾਵ। ਅੱਜ ਸਾਗਰ ਵਿੱਚ ਸਮਰਸਤਾ ਦਾ ਮਹਾਸਾਗਰ ਉਮੜਿਆ ਹੋਇਆ ਹੈ। ਦੇਸ਼ ਦੀ ਇਸ ਸਾਂਝੀ ਸੰਸਕ੍ਰਿਤੀ ਨੂੰ ਹੋਰ ਸਮ੍ਰਿੱਧ ਕਰਨ ਦੇ ਲਈ ਅੱਜ ਇੱਥੇ ਸੰਤ ਰਵੀਦਾਸ ਸਮਾਰਕ ਤੇ ਕਲਾ ਸੰਗ੍ਰਹਾਲਯ ਦੀ ਨੀਂਹ ਪਈ ਹੈ। ਸੰਤਾਂ ਦੀ ਕਿਰਪਾ ਨਾਲ ਕੁਝ ਦੇਰ ਪਹਿਲਾਂ ਮੈਨੂੰ ਇਸ ਪਵਿੱਤਰ ਸਮਾਰਕ ਦੇ ਭੂਮੀ ਪੂਜਨ ਦਾ ਪੁਣਯ ਅਵਸਰ ਮਿਲਿਆ ਹੈ ਅਤੇ ਮੈਂ ਕਾਸ਼ੀ ਦਾ ਸਾਂਸਦ ਹਾਂ ਅਤੇ ਇਸ ਲਈ ਇਹ ਮੇਰੇ ਲਈ ਦੋਹਰੀ ਖੁਸ਼ੀ ਦਾ ਅਵਸਰ ਹੈ। ਅਤੇ ਪੂਜਯ ਸੰਤ ਰਵੀਦਾਸ ਜੀ ਦੇ ਅਸ਼ੀਰਵਾਦ ਨਾਲ ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਅੱਜ ਮੈਂ ਨੀਂਹ ਪੱਥਰ ਰੱਖਿਆ ਹੈ, ਇੱਕ-ਡੇਢ ਸਾਲ ਦੇ ਬਾਅਦ ਮੰਦਿਰ ਬਣ ਜਾਵੇਗਾ, ਤਾਂ ਉਦਘਾਟਨ ਦੇ ਲਈ ਵੀ ਮੈਂ ਜ਼ਰੂਰ ਆਵਾਂਗਾ। ਅਤੇ ਸੰਤ ਰਵੀਦਾਸ ਜੀ ਮੈਨੂੰ ਇੱਥੇ ਅਗਲੀ ਵਾਰ ਆਉਣ ਦਾ ਮੌਕਾ ਦੇਣ ਵੀ ਵਾਲੇ ਹਨ। ਮੈਨੂੰ ਬਨਾਰਸ ਵਿੱਚ ਸੰਤ ਰਵੀਦਾਸ ਜੀ ਦੀ ਜਨਮਸਥਲੀ ‘ਤੇ ਜਾਣ ਦਾ ਕਈ ਵਾਰ ਸੁਭਾਗ ਮਿਲਿਆ ਹੈ। ਅਤੇ ਹੁਣ ਅੱਜ ਮੈਂ ਇੱਥੇ ਆਪ ਸਭ ਦੀ ਮੌਜੂਦਗੀ ਵਿੱਚ ਹਾਂ। ਮੈਂ ਅੱਜ ਸਾਗਰ ਦੀ ਇਸ ਧਰਤੀ ਤੋਂ ਸੰਤ ਸ਼ਿਰੋਮਣੀ ਪੂਜਯ ਰਵੀਦਾਸ ਜੀ ਦੇ ਚਰਣਾਂ ਵਿੱਚ ਨਮਨ ਕਰਦਾ ਹਾਂ, ਉਨ੍ਹਾਂ ਨੂੰ ਪ੍ਰਣਾਮ ਕਰਦਾ ਹਾਂ।

ਭਾਈਓ ਅਤੇ ਭੈਣੋਂ,

ਸੰਤ ਰਵੀਦਾਸ ਸਮਾਰਕ ਤੇ ਸੰਗ੍ਰਹਾਲਯ ਵਿੱਚ ਸ਼ਾਨ ਵੀ ਹੋਵੇਗੀ, ਅਤੇ ਦਿੱਵਿਅਤਾ (ਬ੍ਰਹਮਤਾ) ਵੀ ਹੋਵੇਗੀ। ਇਹ ਦਿੱਵਿਅਤਾ ਰਵੀਦਾਸ ਜੀ ਦੀਆਂ ਉਨ੍ਹਾਂ ਸਿੱਖਿਆਵਾਂ ਤੋਂ ਆਵੇਗੀ ਜਿਨ੍ਹਾਂ ਨੂੰ ਅੱਜ ਇਸ ਸਮਾਰਕ ਦੀ ਨੀਂਹ ਵਿੱਚ ਜੋੜਿਆ ਗਿਆ ਹੈ, ਗੜ੍ਹਿਆ ਗਿਆ ਹੈ। ਸਮਰਸਤਾ ਦੀ ਭਾਵਨਾ ਨਾਲ ਲੈਸ 20 ਹਜ਼ਾਰ ਤੋਂ ਜ਼ਿਆਦਾ ਪਿੰਡਾਂ ਦੀ, 300 ਤੋਂ ਜ਼ਿਆਦਾ ਨਦੀਆਂ ਦੀ ਮਿੱਟੀ ਅੱਜ ਇਸ ਸਮਾਰਕ ਦਾ ਹਿੱਸਾ ਬਣੀ ਹੈ। ਇੱਕ ਮੁੱਠੀ ਮਿੱਟੀ ਦੇ ਨਾਲ-ਨਾਲ ਐੱਮਪੀ ਦੇ ਲੱਖਾਂ ਪਰਿਵਾਰਾਂ ਨੇ ਸਮਰਸਤਾ ਭੋਜ ਦੇ ਲਈ ਇੱਕ-ਇੱਕ ਮੁੱਠੀ ਅਨਾਜ ਵੀ ਭੇਜਿਆ ਹੈ। ਇਸ ਦੇ ਲਈ ਜੋ 5 ਸਮਰਸਤਾ ਯਾਤਰਾਵਾਂ ਚਲ ਰਹੀਆਂ ਸਨ, ਅੱਜ ਉਨ੍ਹਾਂ ਦਾ ਵੀ ਸਾਗਰ ਦੀ ਧਰਤੀ ‘ਤੇ ਸਮਾਗਮ ਹੋਇਆ ਹੈ। ਅਤੇ ਮੈਂ ਜਾਣਦਾ ਹਾਂ ਕਿ ਇਹ ਸਮਰਸਤਾ ਯਾਤਰਾਵਾਂ ਇੱਥੇ ਖ਼ਤਮ ਨਹੀਂ ਹੋਈਆਂ ਹਨ, ਬਲਕਿ, ਇੱਥੋਂ ਸਮਾਜਿਕ ਸਮਰਸਤਾ ਦੇ ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ। ਮੈਂ ਇਸ ਕਾਰਜ ਦੇ ਲਈ ਮੱਧ ਪ੍ਰਦੇਸ਼ ਸਰਕਾਰ ਦਾ ਅਭਿਨੰਦਨ ਕਰਦਾ ਹਾਂ, ਮੁੱਖ ਮੰਤਰੀ ਭਾਈ ਸ਼ਿਵਰਾਜ ਜੀ ਦਾ ਅਭਿੰਨਦਨ ਕਰਦਾ ਹਾਂ ਅਤੇ ਆਪ ਸਭ ਨੂੰ ਵਧਾਈ ਦਿੰਦਾ ਹਾਂ।

ਸਾਥੀਓ,

ਪ੍ਰੇਰਣਾ ਅਤੇ ਪ੍ਰਗਤੀ, ਜਦੋਂ ਇੱਕ ਸਾਥ ਜੁੜਦੇ ਹਨ ਤਾਂ ਇੱਕ ਨਵੇਂ ਯੁਗ ਦੀ ਨੀਂਹ ਪੈਂਦੀ ਹੈ। ਅੱਜ ਸਾਡਾ ਦੇਸ਼, ਸਾਡਾ ਐੱਮਪੀ ਇਸੇ ਤਾਕਤ ਦੇ ਨਾਲ ਅੱਗੇ ਵਧ ਰਿਹਾ ਹੈ। ਇਸੇ ਕ੍ਰਮ ਵਿੱਚ, ਅੱਜ ਇੱਥੇ ਕੋਟਾ-ਬੀਨਾ ਸੈਕਸ਼ਨ ‘ਤੇ ਰੇਲਮਾਰਗ ਦੇ ਦੋਹਰੀਕਰਣ ਦਾ ਵੀ ਉਦਘਾਟਨ ਹੋਇਆ ਹੈ। ਨੈਸ਼ਨਲ ਹਾਈਵੇਅ ‘ਤੇ ਦੋ ਮਹੱਤਵਪੂਰਨ ਮਾਰਗਾਂ ਦਾ ਨੀਂਹ ਪੱਥਰ ਵੀ ਰੱਖਿਆ ਗਿਆ ਹੈ। ਵਿਕਾਸ ਦੇ ਇਹ ਕੰਮ ਸਾਗਰ ਅਤੇ ਆਸ-ਪਾਸ ਦੇ ਲੋਕਾਂ ਨੂੰ ਬਿਹਤਰ ਸੁਵਿਧਾ ਦੇਣਗੇ। ਇਸ ਦੇ ਲਈ ਮੈਂ ਇੱਥੇ ਦੇ ਸਾਰੇ ਭਾਈ-ਭੈਣਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ,

ਸੰਤ ਰਵੀਦਾਸ ਸਮਾਰਕ ਅਤੇ ਸੰਗ੍ਰਹਾਲਯ ਦੀ ਇਹ ਨੀਂਹ ਇੱਕ ਅਜਿਹੇ ਸਮੇਂ ਵਿੱਚ ਪਈ ਹੈ, ਜਦੋਂ ਦੇਸ਼ ਨੇ ਆਪਣੀ ਆਜ਼ਾਦੀ ਦੇ 75 ਵਰ੍ਹੇ ਪੂਰੇ ਕੀਤੇ ਹਨ। ਹੁਣ ਅਗਲੇ 25 ਵਰ੍ਹਿਆਂ ਦਾ ਅੰਮ੍ਰਿਤ ਕਾਲ ਸਾਡੇ ਸਾਹਮਣੇ ਹੈ। ਅੰਮ੍ਰਿਤ ਕਾਲ ਵਿੱਚ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਆਪਣੀ ਵਿਰਾਸਤ ਨੂੰ ਵੀ ਅੱਗੇ ਵਧਾਈਏ, ਅਤੇ ਅਤੀਤ ਤੋਂ ਸਬਕ ਵੀ ਲਈਏ। ਇੱਕ ਰਾਸ਼ਟਰ ਦੇ ਰੂਪ ਵਿੱਚ ਅਸੀਂ ਹਜ਼ਾਰਾਂ ਵਰ੍ਹਿਆਂ ਦੀ ਯਾਤਰਾ ਕੀਤੀ ਹੈ। ਇੰਨੇ ਲੰਬੇ ਕਾਲਖੰਡ ਵਿੱਚ ਸਮਾਜ ਵਿੱਚ ਕੁਝ ਬੁਰਾਈਆਂ ਆਉਣਾ ਵੀ ਸੁਭਾਵਿਕ ਹੈ। ਇਹ ਭਾਰਤੀ ਸਮਾਜ ਦੀ ਹੀ ਸ਼ਕਤੀ ਹੈ ਕਿ ਇਨ੍ਹਾਂ ਬੁਰਾਈਆਂ ਨੂੰ ਦੂਰ ਕਰਨ ਵਾਲਾ ਸਮੇਂ-ਸਮੇਂ ‘ਤੇ ਕਈ ਮਹਾਪੁਰਸ਼, ਕੋਈ ਸੰਤ, ਕੋਈ ਔਲੀਆ ਇਸੇ ਸਮਾਜ ਤੋਂ ਨਿਕਲਦਾ ਰਿਹਾ ਹੈ। ਰਵੀਦਾਸ ਜੀ ਅਜਿਹੇ ਹੀ ਮਹਾਨ ਸੰਤ ਸਨ। ਉਨ੍ਹਾਂ ਨੇ ਇਸ ਕਾਲਖੰਡ ਵਿੱਚ ਜਨਮ ਲਿਆ ਸੀ, ਜਦੋਂ ਦੇਸ਼ ‘ਤੇ ਮੁਗਲਾਂ ਦਾ ਸ਼ਾਸਨ ਸੀ। ਸਮਾਜ, ਅਸਥਿਰਤਾ, ਉਤਪੀੜਨ ਅਤੇ ਅੱਤਿਆਚਾਰ ਤੋਂ ਜੂਝ ਰਿਹਾ ਸੀ। ਉਸ ਸਮੇਂ ਵੀ ਰਵੀਦਾਸ ਜੀ ਸਮਾਜ ਨੂੰ ਜਾਗਰੂਕ ਕਰ ਰਹੇ ਸਨ, ਸਮਾਜ ਨੂੰ ਜਗਾ ਰਹੇ ਸਨ, ਉਹ ਉਸ ਨੂੰ ਉਸ ਦੀਆਂ ਬੁਰਾਈਆਂ ਨਾਲ ਲੜਨਾ ਸਿਖਾ ਰਹੇ ਸਨ। ਸੰਤ ਰਵੀਦਾਸ ਜੀ ਨੇ ਕਿਹਾ ਸੀ-

ਜਾਤ ਪਾਤ ਕੇ ਫੇਰ ਮਹਿ, ਉਰਝਿ ਰਹਈ ਸਬ ਲੋਗ।

ਮਾਨੁਸ਼ਤਾ ਕੁਂ ਖਾਤ ਹਈ, ਰੈਦਾਸ ਜਾਤ ਕਰ ਰੋਗ।।

(जात पांत के फेर महि, उरझि रहई सब लोग। 

मानुष्ता कुं खात हई, रैदास जात कर रोग॥ )

ਭਾਵ, ਸਭ ਲੋਕ ਜਾਤ-ਪਾਤ ਦੇ ਫੇਰ ਵਿੱਚ ਉਲਝੇ ਹਨ, ਅਤੇ ਇਹ ਬਿਮਾਰੀ ਮਾਨਵਤਾ ਨੂੰ ਖਾ ਰਹੀ ਹੈ। ਉਹ ਇੱਕ ਤਰਫ਼ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਬੋਲ ਰਹੇ ਸਨ, ਤਾਂ ਦੂਸਰੀ ਤਰਫ਼ ਦੇਸ਼ ਦੀ ਆਤਮਾ ਨੂੰ ਝਕਝੋਰ ਰਹੇ ਸਨ। ਜਦੋਂ ਸਾਡੀਆਂ ਆਸਥਾਵਾਂ ‘ਤੇ ਹਮਲੇ ਹੋ ਰਹੇ ਸਨ, ਸਾਡੀ ਪਹਿਚਾਣ ਮਿਟਾਉਣ ਦੇ ਲਈ ਸਾਡੇ ‘ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਸਨ, ਤਦ ਰਵੀਦਾਸ ਜੀ ਨੇ ਕਿਹਾ ਸੀ, ਉਸ ਸਮੇਂ ਮੁਗਲਾਂ ਦੇ ਕਾਲਖੰਡ ਵਿੱਚ, ਇਹ ਹਿੰਮਤ ਦੇਖੋ, ਇਹ ਰਾਸ਼ਟਰ ਭਗਤੀ ਦੇਖੋ, ਰਵੀਦਾਸ ਜੀ ਨੇ ਕਿਹਾ ਸੀ-

ਪਰਾਧੀਨਤਾ ਪਾਪ ਹੈ, ਜਾਨ ਰੇਹੁ ਰੇ ਮੀਤ।

ਰੈਦਾਸ ਪਰਾਧਾਨ ਸੌ, ਕੌਨ ਕਰੇਹੇ ਪ੍ਰੀਤ।। 

(पराधीनता पाप है, जान लेहु रे मीत| 

रैदास पराधीन सौ, कौन करेहे प्रीत ||)

ਯਾਨੀ, ਪਰਾਧੀਨਤਾ ਸਭ ਤੋਂ ਵੱਡਾ ਪਾਪ ਹੈ। ਜੋ ਪਰਾਧੀਨਤਾ ਨੂੰ ਸਵੀਕਾਰ ਕਰ ਲੈਂਦਾ ਹੈ, ਉਸ ਦੇ ਖ਼ਿਲਾਫ਼ ਜੋ ਲੜਦਾ ਨਹੀਂ ਹੈ, ਉਸ ਨਾਲ ਕੋਈ ਪ੍ਰੇਮ ਨਹੀਂ ਕਰਦਾ। ਇੱਕ ਤਰਫ਼ ਤੋਂ ਉਨ੍ਹਾਂ ਨੂੰ ਸਮਾਜ ਨੂੰ ਅੱਤਿਆਚਾਰ ਦੇ ਖ਼ਿਲਾਫ਼ ਲੜਨ ਦਾ ਹੌਸਲਾ ਦਿੱਤਾ ਸੀ। ਇਸੇ ਭਾਵਨਾ ਨੂੰ ਲੈ ਕੇ ਛੱਤਰਪਤੀ ਵੀਰ ਸ਼ਿਵਾਜੀ ਮਹਾਰਾਜ ਨੇ ਹਿੰਦਵੀ ਸਵਰਾਜ ਦੀ ਨੀਂਹ ਰੱਖੀ ਸੀ। ਇਹੀ ਭਾਵਨਾ ਆਜ਼ਾਦੀ ਦੀ ਲੜਾਈ ਵਿੱਚ ਲੱਖਾਂ-ਲੱਖ ਸਵਾਧੀਨਤਾ ਸੈਨਾਨੀਆਂ ਦੇ ਦਿਲਾਂ ਵਿੱਚ ਸੀ। ਅਤੇ, ਇਸੇ ਭਾਵਨਾ ਨੂੰ ਲੈ ਕੇ ਅੱਜ ਦੇਸ਼ ਗ਼ੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਦੇ ਸੰਕਲਪ ‘ਤੇ ਅੱਗੇ ਵਧ ਰਿਹਾ ਹੈ।

ਸਾਥੀਓ,

ਰੈਦਾਸ ਜੀ ਨੇ ਆਪਣੇ ਇੱਕ ਦੋਹੇ ਵਿੱਚ ਕਿਹਾ ਹੈ ਅਤੇ ਹੁਣੇ ਸ਼ਿਵਰਾਜ ਜੀ ਨੇ ਉਸ ਦਾ ਜ਼ਿਕਰ ਕੀਤਾ- 

ਐਸਾ ਚਾਹੂਂ ਰਾਜ ਮੈ, ਜਹਾਂ ਮਿਲੈ ਸਬਨ ਕੋ ਅੰਨ।

ਛੋਟ-ਬੜੋਂ ਸਬ ਸਮ ਬਸੈ, ਰੈਦਾਸ ਰਹੈ ਪ੍ਰਸੰਨ।।

(ऐसा चाहूं राज मैं, जहां मिलै सबन को अन्न।

छोट-बड़ों सब सम बसै, रैदास रहै प्रसन्न॥)

ਯਾਨੀ, ਸਮਾਜ ਅਜਿਹਾ ਹੋਣਾ ਚਾਹੀਦਾ ਹੈ, ਜਿਸ ਵਿੱਚ ਕੋਈ ਵੀ ਭੁੱਖਾ ਨਾ ਰਹੇ, ਛੋਟਾ-ਵੱਡਾ, ਇਸ ਤੋਂ ਉੱਪਰ ਉਠ ਕੇ ਸਭ ਲੋਕ ਮਿਲ ਕੇ ਨਾਲ ਰਹਿਣ। ਅੱਜ ਆਜ਼ਾਦੀ ਕੇ ਅੰਮ੍ਰਿਤ ਕਾਲ ਵਿੱਚ ਅਸੀਂ ਦੇਸ਼ ਦੀ ਗ਼ਰੀਬੀ ਅਤੇ ਭੁੱਖ ਤੋਂ ਮੁਕਤ ਕਰਨ ਦੇ ਲਈ ਪ੍ਰਯਾਸ ਕਰ ਰਹੇ ਹਾਂ। ਤੁਸੀਂ ਦੇਖਿਆ ਹੈ, ਕੋਰੋਨਾ ਦੀ ਇੰਨੀ ਵੱਡੀ ਮਹਾਮਾਰੀ ਆਈ। ਪੂਰੀ ਦੁਨੀਆ ਦੀ ਵਿਵਸਥਾਵਾਂ ਚਰਮਰਾ ਗਈ, ਠੱਪ ਪੈ ਗਈ। ਭਾਰਤ ਦੇ ਗ਼ਰੀਬ ਤਬਕੇ ਦੇ ਲਈ, ਦਲਿਤ-ਆਦਿਵਾਸੀ ਦੇ ਲਈ ਹਰ ਕੋਈ ਆਸ਼ੰਕਾ ਜਤਾ ਰਿਹਾ ਸੀ। ਕਿਹਾ ਜਾ ਰਿਹਾ ਸੀ ਕਿ ਸੌ ਸਾਲ ਬਾਅਦ ਇੰਨੀ ਵੱਡੀ ਆਪਦਾ ਆਈ ਹੈ, ਸਮਾਜ ਦਾ ਇਹ ਤਬਕਾ ਕਿਵੇਂ ਰਹਿ ਪਾਵੇਗਾ। ਲੇਕਿਨ, ਤਦ ਮੈਂ ਇਹ ਤੈਅ ਕੀਤਾ ਕਿ ਚਾਹੇ ਜੋ ਹੋ ਜਾਵੇ, ਮੈਂ ਮੇਰੇ ਗ਼ਰੀਬ ਭਾਈ-ਭੈਣ ਨੂੰ ਖਾਲ੍ਹੀ ਪੇਟ ਸੋਣ ਨਹੀਂ ਦੇਵਾਂਗਾ। ਦੋਸਤੋਂ ਮੈਂ ਭਲੀ-ਭਾਂਤਿ ਜਾਣਦਾ ਹਾਂ ਕਿ ਭੁੱਖੇ ਰਹਿਣ ਦੀ ਤਕਲੀਫ਼ ਕੀ ਹੁੰਦੀ ਹੈ। ਮੈਂ ਜਾਣਦਾ ਹਾਂ ਕਿ ਗ਼ਰੀਬ ਦਾ ਸਵਾਭਿਮਾਨ ਕੀ ਹੁੰਦਾ ਹੈ। ਮੈਂ ਤਾਂ ਤੁਹਾਡੇ ਹੀ ਪਰਿਵਾਰ ਦਾ ਮੈਂਬਰ ਹਾਂ, ਤੁਹਾਡਾ ਸੁਖ-ਦੁਖ ਸਮਝਨ ਲਈ ਮੈਨੂੰ ਕਿਤਾਬਾਂ ਨਹੀਂ ਲੱਭਣੀਆਂ ਪੈਂਦੀਆਂ। ਇਸ ਲਈ ਹੀ ਅਸੀਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਸ਼ੁਰੂ ਕੀਤੀ। 80 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਮੁਫ਼ਤ ਰਾਸ਼ਨ ਸੁਨਿਸ਼ਚਿਤ ਕੀਤਾ। ਅਤੇ ਅੱਜ ਦੇਖੋ, ਸਾਡੇ ਇਨ੍ਹਾਂ ਪ੍ਰਯਾਸਾਂ ਦੀ ਤਾਰੀਫ਼ ਪੂਰੀ ਦੁਨੀਆ ਵਿੱਚ ਹੋ ਰਹੀ ਹੈ।

 

ਸਾਥੀਓ,

ਅੱਜ ਦੇਸ਼ ਗ਼ਰੀਬ ਕਲਿਆਣ ਦੀ ਜਿੰਨੀ ਵੀ ਵੱਡੀਆਂ ਯੋਜਨਾਵਾਂ ਚਲਾ ਰਿਹਾ ਹੈ, ਉਸ ਦਾ ਸਭ ਤੋਂ ਵੱਡਾ ਲਾਭ ਦਲਿਤ, ਪਿਛੜੇ ਆਦਿਵਾਸੀ ਸਮਾਜ ਨੂੰ ਹੀ ਹੋ ਰਿਹਾ ਹੈ। ਆਪ ਸਭ ਚੰਗੀ ਤਰ੍ਹਾਂ ਜਾਣਦੇ ਹੋ, ਪਹਿਲਾਂ ਦੀਆਂ ਸਰਕਾਰਾਂ ਦੇ ਸਮੇਂ ਜੋ ਯੋਜਨਾਵਾਂ ਆਉਂਦੀਆਂ ਸਨ ਉਹ ਚੁਣਾਵੀ ਮੌਸਮ ਦੇ ਹਿਸਾਬ ਨਾਲ ਆਉਂਦੀਆਂ ਸਨ। ਲੇਕਿਨ, ਸਾਡੀ ਸੋਚ ਹੈ ਕਿ ਜੀਵਨ ਦੇ ਹਰ ਪੜਾਅ ‘ਤੇ ਦੇਸ਼ ਦਲਿਤ, ਵੰਚਿਤ, ਪਿਛੜੇ, ਆਦਿਵਾਸੀ, ਮਹਿਲਾਵਾਂ ਇਨ੍ਹਾਂ ਸਭ ਦੇ ਨਾਲ ਖੜਿਆ ਹੋਵੇ, ਅਸੀਂ ਉਨ੍ਹਾਂ ਦੀਆਂ ਆਸ਼ਾਵਾਂ-ਆਕਾਂਖਿਆਵਾਂ ਨੂੰ ਸਹਾਰਾ ਦਈਏ। ਤੁਸੀਂ ਦੇਖੋ ਜ਼ਰਾ ਯੋਜਨਾਵਾਂ ‘ਤੇ ਨਜ਼ਰ ਕਰੋਗੇ ਤਾਂ ਪਤਾ ਚਲੇਗਾ ਬੱਚੇ ਦੇ ਜਨਮ ਦਾ ਸਮਾਂ ਹੁੰਦਾ ਹੈ ਤਾਂ ਮਾਤ੍ਰਵੰਦਨਾ ਯੋਜਨਾ ਦੇ ਜ਼ਰੀਏ ਗਰਭਵਤੀ ਮਾਤਾ ਨੂੰ 6 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ ਤਾਕਿ ਮਾਂ-ਬੱਚਾ ਸਵਸਥ ਰਹਿਣ। ਤੁਸੀਂ ਵੀ ਜਾਣਦੇ ਹੋ ਕਿ ਜਨਮ ਦੇ ਬਾਅਦ ਬੱਚਿਆਂ ਨੂੰ ਬਿਮਾਰੀਆਂ ਦਾ, ਸੰਕ੍ਰਾਮਕ ਰੋਗਾਂ ਦਾ ਖਤਰਾ ਹੁੰਦਾ ਹੈ। ਗ਼ਰੀਬੀ ਦੇ ਕਾਰਨ ਦਲਿਤ-ਆਦਿਵਾਸੀ ਬਸਤੀਆਂ ਵਿੱਚ ਇਨ੍ਹਾਂ ਦੀ ਸਭ ਤੋਂ ਜ਼ਿਆਦਾ ਮਾਰ ਹੁੰਦੀ ਸੀ। ਅੱਜ ਨਵਜਾਤ ਬੱਚਿਆਂ ਦੀ ਪੂਰੀ ਸੁਰੱਖਿਆ ਦੇ ਲਈ ਮਿਸ਼ਨ ਇੰਦ੍ਰਧਨੁਸ਼ ਚਲਾਇਆ ਜਾ ਰਿਹਾ ਹੈ। ਬੱਚਿਆਂ ਨੂੰ ਸਾਰੀਆਂ ਬਿਮਾਰੀਆਂ ਤੋਂ ਬਚਣ ਦੇ ਲਈ ਟੀਕੇ ਲਗਣ, ਇਹ ਚਿੰਤਾ ਸਰਕਾਰ ਕਰਦੀ ਹੈ। ਮੈਨੂੰ ਸੰਤੋਸ਼ ਹੈ ਕਿ ਬੀਤੇ ਵਰ੍ਹਿਆਂ ਵਿੱਚ ਸਾਢੇ 5 ਕਰੋੜ ਤੋਂ ਅਧਿਕ ਮਾਤਾਵਾਂ ਅਤੇ ਬੱਚਿਆਂ ਦਾ ਟੀਕਾਕਰਣ ਕੀਤਾ ਜਾ ਚੁੱਕਿਆ ਹੈ।

ਸਾਥੀਓ,

ਅੱਜ ਅਸੀਂ ਦੇਸ਼ ਦੇ 7 ਕਰੋੜ ਭਾਈ-ਭੈਣਾਂ ਨੂੰ ਸਿਕਲ ਸੈੱਲ ਅਨੀਮੀਆ ਤੋਂ ਮੁਕਤੀ ਦੇ ਲਈ ਅਭਿਯਾਨ ਚਲਾ ਰਹੇ ਹਾਂ। ਦੇਸ਼ ਨੂੰ 2025 ਤੱਕ ਟੀਬੀ ਮੁਕਤ ਬਣਾਉਣ ਦੇ ਲਈ ਕੰਮ ਹੋ ਰਿਹਾ ਹੈ, ਕਾਲਾ ਜਾਰ ਅਤੇ ਦਿਮਾਗੀ ਬੁਖਾਰ ਦਾ ਪ੍ਰਕੋਪ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਇਨ੍ਹਾਂ ਬਿਮਾਰੀਆਂ ਤੋਂ ਸਭ ਤੋਂ ਜ਼ਿਆਦਾ ਦਲਿਤ, ਵੰਚਿਤ, ਗ਼ਰੀਬ ਪਰਿਵਾਰ ਉਹ ਹੀ ਇਸ ਦੇ ਸ਼ਿਕਾਰ ਹੁੰਦੇ ਸਨ। ਇਸੇ ਤਰ੍ਹਾਂ, ਅਗਰ ਇਲਾਜ ਦੀ ਜ਼ਰੂਰਤ ਹੁੰਦੀ ਹੈ ਤਾਂ ਆਯੁਸ਼ਮਾਨ ਯੋਜਨਾ ਦੇ ਜ਼ਰੀਏ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਦੀ ਵਿਵਸਥਾ ਕੀਤੀ ਗਈ ਹੈ। ਲੋਕ ਕਹਿੰਦੇ ਹਨ ਮੋਦੀ ਕਾਰਡ ਮਿਲ ਗਿਆ ਹੈ, 5 ਲੱਖ ਰੁਪਏ ਤੱਕ ਅਗਰ ਕੋਈ ਬਿਮਾਰੀ ਨੂੰ ਲੈ ਕੇ ਬਿਲ ਚੁਕਾਉਣਾ ਹੈ ਤਾਂ ਇਹ ਤੁਹਾਡਾ ਬੇਟਾ ਕਰ ਦਿੰਦਾ ਹੈ।

ਸਾਥੀਓ,

ਜੀਵਨ ਚਕ੍ਰ ਵਿੱਚ ਪੜ੍ਹਾਈ ਦਾ ਬਹੁਤ ਮਹੱਤਵ ਹੈ। ਅੱਜ ਦੇਸ਼ ਵਿੱਚ ਆਦਿਵਾਸੀ ਬੱਚਿਆਂ ਦੀ ਪੜ੍ਹਾਈ ਦੇ ਲਈ ਚੰਗੇ ਸਕੂਲਾਂ ਦੀ ਵਿਵਸਥਾ ਹੋ ਰਹੀ ਹੈ। ਆਦਿਵਾਸੀ ਖੇਤਰਾਂ ਵਿੱਚ 700 ਏਕਲਵਯ ਆਵਾਸੀ ਸਕੂਲ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਨੂੰ ਸਰਕਾਰ ਪੜ੍ਹਾਈ ਦੇ ਲਈ ਕਿਤਾਬਾਂ ਦਿੰਦੀ ਹੈ, ਸਕੌਲਰਸ਼ਿਪ ਦਿੰਦੀ ਹੈ। ਮਿਡ ਡੇਅ ਮੀਲ ਦੀ ਵਿਵਸਥਾ ਨੂੰ ਬਿਹਤਰ ਬਣਾਇਆ ਜਾ ਰਿਹਾ ਹੈ ਤਾਕਿ ਬੱਚਿਆਂ ਨੂੰ ਚੰਗਾ ਪੋਸ਼ਣ ਵਾਲਾ ਖਾਨਾ ਮਿਲੇ। ਬੇਟੀਆਂ ਦੇ ਲਈ ਸੁਕਨਯਾ ਸਮ੍ਰਿੱਧੀ ਯੋਜਨਾ ਸ਼ੁਰੂ ਕੀਤੀ ਗਈ ਹੈ, ਤਾਕਿ ਬੇਟੀਆਂ ਵੀ ਬਰਾਬਰੀ ਨਾਲ ਅੱਗੇ ਵਧਣ। ਸਕੂਲ ਦੇ ਬਾਅਦ ਹਾਇਰ ਐਜੁਕੇਸ਼ਨ ਵਿੱਚ ਜਾਣ ਦੇ ਲਈ SC, ST, OBC ਯੁਵਾ-ਯੁਵਤੀਆਂ ਦੇ ਲਈ ਅਲੱਗ ਤੋਂ ਸਕੌਲਰਸ਼ਿਪ ਦੀ ਵਿਵਸਥਾ ਕੀਤੀ ਗਈ ਹੈ। ਸਾਡੇ ਯੁਵਾ ਆਤਮਨਿਰਭਰ ਬਣਨ, ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ, ਇਸ ਦੇ ਲਈ ਮੁਦਰਾ ਲੋਨ ਜਿਹੀਆਂ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ। ਮੁਦਰਾ ਯੋਜਨਾ ਦੇ ਹੁਣ ਤੱਕ ਜਿੰਨੇ ਲਾਭਾਰਥੀ ਹਨ, ਉਨ੍ਹਾਂ ਵਿੱਚ ਵੱਡੀ ਸੰਖਿਆ ਵਿੱਚ SC-ST ਸਮਾਜ ਦੇ ਹੀ ਮੇਰੇ ਭਾਈ-ਭੈਣ ਹਨ। ਅਤੇ ਸਾਰਾ ਪੈਸਾ ਬਿਨਾ ਗਾਰੰਟੀ ਦਿੱਤਾ ਜਾਂਦਾ ਹੈ।

ਸਾਥੀਓ,

SC-ST ਸਮਾਜ ਨੂੰ ਧਿਆਨ ਵਿੱਚ ਰੱਖ ਕੇ ਅਸੀਂ ਸਟੈਂਡਅੱਪ ਇੰਡੀਆ ਯੋਜਨਾ ਵੀ ਸ਼ੁਰੂ ਕੀਤੀ ਸੀ। ਸਟੈਂਡਅੱਪ ਇੰਡੀਆ ਦੇ ਤਹਿਤ SC-ST ਸਮਾਜ ਦੇ ਨੌਜਵਾਨਾਂ ਨੂੰ 8 ਹਜ਼ਾਰ ਕਰੋੜ ਰੁਪਏ ਦੀ ਆਰਥਿਕ ਸਹਾਇਤਾ ਮਿਲੀ ਹੈ, 8 ਹਜ਼ਾਰ ਕਰੋੜ ਰੁਪਏ, ਇਹ ਸਾਡੇ SC-ST ਸਮਾਜ ਦੇ ਨਵ-ਜਵਾਨਾਂ ਦੇ ਕੋਲ ਗਏ ਹਨ। ਸਾਡੇ ਬਹੁਤ ਸਾਰੇ ਆਦਿਵਾਸੀ ਭਾਈ-ਭੈਣ ਵਣ ਸੰਪਦਾ ਦੇ ਜ਼ਰੀਏ ਆਪਣਾ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਦੇ ਲਈ ਦੇਸ਼ ਵਨ ਧਨ ਯੋਜਨਾ ਚਲਾ ਰਿਹਾ ਹੈ। ਅੱਜ ਕਰੀਬ 90 ਵਨ ਉਤਪਾਦ ਨੂੰ MSP ਦਾ ਲਾਭ ਵੀ ਮਿਲ ਰਿਹਾ ਹੈ। ਇੰਨਾ ਹੀ ਨਹੀਂ, ਕੋਈ ਵੀ ਦਲਿਤ, ਵੰਚਿਤ, ਪਿਛੜਾ ਬਿਨਾ ਘਰ ਦੇ ਨਾ ਰਹੇ, ਹਰ ਗ਼ਰੀਬ ਦੇ ਸਿਰ ‘ਤੇ ਛੱਤ ਹੋਵੇ, ਇਸ ਦੇ ਲਈ ਪ੍ਰਧਾਨ ਮੰਤਰੀ ਆਵਾਸ ਵੀ ਦਿੱਤੇ ਜਾ ਰਹੇ ਹਨ। ਘਰ ਵਿੱਚ ਸਾਰੀਆਂ ਜ਼ਰੂਰੀ ਸੁਵਿਧਾਵਾਂ ਹੋਣ, ਇਸ ਦੇ ਲਈ ਬਿਜਲੀ ਕਨੈਕਸ਼ਨ, ਪਾਣੀ ਕਨੈਕਸ਼ਨ ਵੀ ਮੁਫ਼ਤ ਦਿੱਤਾ ਗਿਆ ਹੈ। ਇਸ ਦਾ ਪਰਿਣਾਮ ਹੈ ਕਿ SC-ST ਸਮਾਜ ਦੇ ਲੋਕ ਅੱਜ ਆਪਣੇ ਪੈਰਾਂ ‘ਤੇ ਖੜੇ ਹੋ ਰਹੇ ਹਨ। ਉਨ੍ਹਾਂ ਨੂੰ ਬਰਾਬਰੀ ਦੇ ਨਾਲ ਸਮਾਜ ਵਿੱਚ ਸਹੀ ਥਾਂ ਮਿਲ ਰਹੀ ਹੈ।

ਸਾਥੀਓ,

ਸਾਗਰ ਇੱਕ ਅਜਿਹਾ ਜ਼ਿਲ੍ਹਾ ਹੈ, ਜਿਸ ਦੇ ਨਾਮ ਵਿੱਚ ਤਾਂ ਸਾਗਰ ਹੈ ਹੀ, ਇਸ ਦੀ ਇੱਕ ਪਹਿਚਾਣ 400 ਏਕੜ ਦੀ ਲਾਖਾ ਬੰਜਾਰਾ ਝੀਲ ਤੋਂ ਵੀ ਹੁੰਦੀ ਹੈ। ਇਸ ਧਰਤੀ ਨਾਲ ਲਾਖਾ ਬੰਜਾਰਾ ਜਿਹੇ ਵੀਰ ਦਾ ਨਾਮ ਜੁੜਿਆ ਹੈ। ਲਾਖਾ ਬੰਜਾਰਾ ਨੇ ਇੰਨੇ ਵਰ੍ਹੇ ਪਹਿਲਾਂ ਪਾਣੀ ਦੀ ਅਹਿਮੀਅਤ ਨੂੰ ਸਮਝਿਆ ਸੀ। ਲੇਕਿਨ, ਜਿਨ੍ਹਾਂ ਲੋਕਾਂ ਨੇ ਦਹਾਕਿਆਂ ਤੱਕ ਦੇਸ਼ ਵਿੱਚ ਸਰਕਾਰਾਂ ਚਲਾਈਆਂ, ਉਨ੍ਹਾਂ ਨੇ ਗ਼ਰੀਬਾਂ ਨੂੰ ਪੀਣ ਦਾ ਪਾਣੀ ਪਹੁੰਚਾਉਣ ਦੀ ਜ਼ਰੂਰ ਵੀ ਨਹੀਂ ਸਮਝੀ। ਇਹ ਕੰਮ ਵੀ ਜਲਜੀਵਨ ਮਿਸ਼ਨ ਦੇ ਜ਼ਰੀਏ ਸਾਡੀ ਸਰਕਾਰ ਜ਼ੋਰਾਂ ‘ਤੇ ਕਰ ਰਹੀ ਹੈ। ਅੱਜ ਦਲਿਤ ਬਸਤੀਆਂ ਵਿੱਚ, ਪਿਛੜੇ ਇਲਾਕਿਆਂ ਵਿੱਚ, ਆਦਿਵਾਸੀ ਖੇਤਰਾਂ ਵਿੱਚ ਪਾਈਪ ਨਾਲ ਪਾਣੀ ਪਹੁੰਚ ਰਿਹਾ ਹੈ। ਇਵੇਂ ਹੀ, ਲਾਖਾ ਬੰਜਾਰਾ ਦੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰ ਵੀ ਬਣਾਏ ਜਾ ਰਹੇ ਹਨ। ਇਹ ਸਰੋਵਰ ਆਜ਼ਾਦੀ ਦੀ ਭਾਵਨਾ ਦਾ ਇਹ ਪ੍ਰਤੀਕ ਬਣਨਗੇ, ਸਮਾਜਿਕ ਸਮਰਸਤਾ ਦਾ ਕੇਂਦਰ ਬਣਨਗੇ।

ਸਾਥੀਓ,

ਅੱਜ ਦੇਸ਼ ਦਾ ਦਲਿਤ ਹੋਵੇ, ਵੰਚਿਤ ਹੋਵੇ, ਪਿਛੜਾ ਹੋਵੇ, ਆਦਿਵਾਸੀ ਹੋਵੇ, ਸਾਡੀ ਸਰਕਾਰ ਇਨ੍ਹਾਂ ਨੂੰ ਉਚਿਤ ਸਨਮਾਨ ਦੇ ਰਹੀ ਹੈ, ਨਵੇਂ ਅਵਸਰ ਦੇ ਰਹੀ ਹੈ। ਨਾ ਇਸ ਸਮਾਜ ਦੇ ਲੋਕ ਕਮਜ਼ੋਰ ਹਨ, ਨਾ ਇਨ੍ਹਾਂ ਦਾ ਇਤਿਹਾਸ ਕਮਜ਼ੋਰ ਹੈ। ਇੱਕ ਤੋਂ ਇੱਕ ਮਹਾਨ ਵਿਭੂਤੀਆਂ ਸਮਾਜ ਦੇ ਇਨ੍ਹਾਂ ਵਰਗਾਂ ਤੋਂ ਨਿਕਲ ਕੇ ਆਈਆਂ ਹਨ। ਉਨ੍ਹਾਂ ਨੇ ਰਾਸ਼ਟਰ ਦੇ ਨਿਰਮਾਣ ਵਿੱਚ ਅਸਧਾਰਨ ਭੂਮਿਕਾ ਨਿਭਾਈ ਹੈ। ਇਸ ਲਈ, ਅੱਜ ਦੇਸ਼ ਇਨ੍ਹਾਂ ਦੀ ਵਿਰਾਸਤ ਨੂੰ ਵੀ ਮਾਣ ਦੇ ਨਾਲ ਸਹੇਜ ਰਿਹਾ ਹੈ। ਬਨਾਰਸ ਵਿੱਚ ਸੰਤ ਰਵੀਦਾਸ ਜੀ ਦੀ ਜਨਮਸਥਲੀ ‘ਤੇ ਮੰਦਿਰ ਦਾ ਸੌਂਦਰੀਯਕਰਣ ਕੀਤਾ ਗਿਆ। ਮੈਨੂੰ ਖ਼ੁਦ ਉਸ ਪ੍ਰੋਗਰਾਮ ਵਿੱਚ ਜਾਣ ਦਾ ਸੁਭਾਗ ਮਿਲਿਆ। ਇੱਥੇ ਭੋਪਾਲ ਦੇ ਗੋਵਿੰਦਪੁਰਾ ਵਿੱਚ ਜੋ ਗਲੋਬਲ ਸਕਿੱਲ ਪਾਰਕ ਬਣ ਰਿਹਾ ਹੈ, ਉਸ ਦਾ ਨਾਮ ਵੀ ਸੰਤ ਰਵੀਦਾਸ ਦੇ ਨਾਮ ‘ਤੇ ਰੱਖਿਆ ਗਿਆ ਹੈ। ਬਾਬਾ ਸਾਹੇਬ ਦੇ ਜੀਵਨ ਨਾਲ ਜੁੜੇ ਪ੍ਰਮੁੱਖ ਥਾਵਾਂ ਨੂੰ ਵੀ ਪੰਜ-ਤੀਰਥ ਦੇ ਰੂਪ ਵਿੱਚ ਵਿਕਸਿਤ ਕਰਨ ਦਾ ਜ਼ਿੰਮਾ ਅਸੀਂ ਚੁੱਕਿਆ ਹੈ। ਇਸੇ ਤਰ੍ਹਾਂ, ਅੱਜ ਦੇਸ਼ ਦੇ ਕਈ ਰਾਜਾਂ ਵਿੱਚ ਜਨਜਾਤੀਯ ਸਮਾਜ ਦੇ ਗੌਰਵਸ਼ਾਲੀ ਇਤਿਹਾਸ ਨੂੰ ਅਮਰ ਕਰਨ ਦੇ ਲਈ ਮਿਊਜ਼ੀਅਮ ਬਣ ਰਹੇ ਹਨ।

ਭਗਵਾਨ ਬਿਰਸਾ ਮੁੰਡਾ ਦੇ ਜਨਮਦਿਨ ਨੂੰ ਦੇਸ਼ ਦੇ ਜਨਜਾਤੀਯ ਗੌਰਵ ਦਿਵਸ ਦੇ ਰੂਪ ਵਿੱਚ ਮਨਾਉਣ ਦੀ ਪਰੰਪਰਾ ਸ਼ੁਰੂ ਕੀਤੀ ਹੈ। ਮੱਧ ਪ੍ਰਦੇਸ਼ ਵਿੱਚ ਵੀ ਹਬੀਬਗੰਜ ਰੇਲਵੇ ਸਟੇਸ਼ਨ ਦਾ ਨਾਮ ਗੋਂਡ ਸਮਾਜ ਦੀ ਰਾਣੀ ਕਮਲਾਪਤੀ ਦੇ ਨਾਮ ‘ਤੇ ਰੱਖਿਆ ਗਿਆ ਹੈ। ਪਾਤਾਲਪਾਨੀ ਸਟੇਸ਼ਨ ਦਾ ਨਾਮ ਟੰਟਯਾ ਮਾਮਾ ਦੇ ਨਾਮ ‘ਤੇ ਕੀਤਾ ਗਿਆ ਹੈ। ਅੱਜ ਪਹਿਲੀ ਵਾਰੇ ਦੇਸ਼ ਵਿੱਚ ਦਲਿਤ, ਪਿਛੜਾ ਅਤੇ ਆਦਿਵਾਸੀ ਪਰੰਪਰਾ ਨੂੰ ਉਹ ਸਨਮਾਨ ਮਿਲ ਰਿਹਾ ਹੈ, ਜਿਸ ਦੇ ਇਹ ਸਮਾਜ ਦੇ ਲੋਕ ਹੱਕਦਾਰ ਸਨ। ਸਾਨੂੰ ‘ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ, ਅਤੇ ਸਬਕਾ ਪ੍ਰਯਾਸ’, ਦੇ ਇਸੇ ਸੰਕਲਪ ਨੂੰ ਲੈ ਕੇ ਅੱਗੇ ਵਧਣਾ ਹੈ। ਮੈਨੂੰ ਭਰੋਸਾ ਹੈ, ਦੇਸ਼ ਦੀ ਇਸ ਯਾਤਰਾ ਵਿੱਚ ਸੰਤ ਰਵੀਦਾਸ ਜੀ ਦੀਆਂ ਸਿੱਖਿਆਵਾਂ ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਇਕਜੁੱਟ ਕਰਦੀਆਂ ਰਹਿਣਗੀਆਂ। ਅਸੀਂ ਨਾਲ ਮਿਲ ਕੇ, ਬਿਨਾ ਰੁਕੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਵਾਂਗੇ। ਇਸੇ ਭਾਵਨਾ ਦੇ ਨਾਲ, ਆਪ ਸਭ ਦਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਸ਼ੁਭਕਾਮਨਾਵਾਂ।

ਧੰਨਵਾਦ।

 

************

ਡੀਐੱਸ/ਐੱਸਟੀ/ਆਰਕੇ