ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਸੜਕੀ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੀ ਸੈਂਟਰਲ ਇੰਜੀਨੀਅਰਿੰਗ ਸਰਵਿਸ (ਸੜਕਾਂ) ਗਰੁੱਪ ‘ਏ’ ਦੇ ਕਾਡਰ ਰੀਵਿਊ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਪ੍ਰਸਤਾਵ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ।
ਸੀਈਐੱਸ (ਸੜਕਾਂ) ਕਾਡਰ ਸਮਰੱਥਾ ਵਿੱਚ ਹੇਠ ਲ਼ਿਖੇ ਅਨੁਸਾਰ ਸੋਧ ਕੀਤੀ ਜਾਵੇਗੀ :-
(1) ਸੀਈਐੱਸ (ਸੜਕਾਂ) ‘ਤੇ ਅਸਾਮੀਆਂ ਦੀ ਗਿਣਤੀ ਵਿੱਚ ਵਾਧਾ:
ੳ. ਐੱਚਏਜੀ (HAG) ਪੱਧਰ 02
ਅ. ਐੱਸਏਜੀ (SAG) ਪੱਧਰ 05
ੲ. ਜੇਟੀਐੱਸ (JTS) ਪੱਧਰ 36
(2) ਐੱਸਟੀਐੱਸ (STS) ਪੱਧਰ ‘ਤੇ ਅਸਾਮੀਆਂ ਦੀ ਕਟੌਤੀ ਦੀ ਗਿਣਤੀ-28
(3) ਕਾਡਰ ਦੇ ਜੇਟੀਐੱਸ ਪੱਧਰ ਵਿੱਚ ਨਾਰਮਲ ਅਸਾਮੀਆਂ ਤੋਂ ਇਲਾਵਾ ਕਾਡਰ ਸਮਰੱਥਾ ਤੋਂ ਬਾਹਰ ਸਿਰਫ ਸਪੈਸ਼ਲ ਡੈਪੂਟੇਸ਼ਨ ਮਕਸਦ ਲਈ ਐਂਟਰੀ ਪੱਧਰ (ਜੇਟੀਐੱਸ)’ਤੇ 86 ਅਸਾਮੀਆਂ ਦੀ ਭਰਤੀ
ਸੀਈਐੱਸ (ਸੜਕਾਂ) ਕਾਡਰ ਸਾਲ 1959 ਵਿੱਚ ਗਠਿਤ ਕੀਤਾ ਗਿਆ ਸੀ।ਸਾਲ 1976 ਵਿੱਚ ਗਰੁੱਪ ‘ਏ’ ਟੈਕਨੀਕਲ ਅਸਾਮੀ ਦੀ ਪਹਿਲੀ ਐਲੋਕੇਸ਼ਨ 189 ‘ਤੇ ਨਿਰਧਾਰਿਤ ਕੀਤੀ ਗਈ ਸੀ। ਕਾਡਰ ਦਾ ਪਿਛਲਾ ਸਰਵਿਸ ਰੀਵਿਊ ਸਾਲ 1987 ਵਿੱਚ ਕੀਤਾ ਗਿਆ ਸੀ।
ਮਕੈਨੀਕਲ ਕਾਡਰ ਦੀਆਂ ਖਾਲੀ ਅਸਾਮੀਆਂ ਨੂੰ ਸਿਵਲ ਇੰਜੀਨੀਅਰਿੰਗ ਅਸਾਮੀਆਂ ਨੂੰ ਭਰਨ ਲਈ ਵਰਤਿਆ ਗਿਆ ਜਿਸ ਨਾਲ ਪੜਾਅਵਾਰ ਤਰੀਕੇ ਨਾਲ ਮਕੈਨੀਕਲ ਕਾਡਰ ਸਿਵਲ ਕਾਡਰ ਵਿੱਚ ਅਭੇਦ ਕੀਤਾ ਗਿਆ ਤਾਂਕਿ ਮੌਜੂਦਾ ਉੱਚ ਅਧਿਕਾਰੀਆਂ `ਤੇ ਕੋਈ ਗਲਤ ਪ੍ਰਭਾਵ ਨਾ ਪਵੇ।
ਇਸ ਕਾਡਰ ਰੀਵਿਊ ਪ੍ਰਸਤਾਵ ਨਾਲ ਲਗਭਗ 1.8 ਕਰੋੜ ਰੁਪਏ ਸਲਾਨਾ ਵਧੇਰੇ ਖਰਚਾ ਹੋਵੇਗਾ। ਜਿੱਥੋਂ ਤੱਕ ਡੈਪੂਟੇਸ਼ਨ ਲਈ ਸਪੈਸ਼ਲ ਰਿਜ਼ਰਵ ਦਾ ਸਬੰਧ ਹੈ, ਇਸ `ਤੇ ਕੋਈ ਵਿੱਤੀ ਖਰਚਾ ਨਹੀਂ ਹੋਵੇਗਾ ।
*****
AKT/VBA/SH