ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਿਹਤ ਦੇ ਖੇਤਰ ਵਿੱਚ ਸਹਿਯੋਗ ਉੱਤੇ ਭਾਰਤ ਅਤੇ ਜਰਮਨੀ ਵਿਚਕਾਰ ਸੰਕਲਪ ਦੇ ਸੰਯੁਕਤ ਐਲਾਨ ’ਤੇ ਹਸਤਾਖਰਾਂ ਨੂੰ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ ।
ਸੰਕਲਪ ਦਾ ਸੰਯੁਕਤ ਐਲਾਨ (Joint Declaration of Intent ) ਸਹਿਯੋਗ ਦੇ ਹੇਠ ਲਿਖੇ ਖੇਤਰ ਤੈਅ ਕਰੇਗਾ :
ੳ) ਪੋਸਟ-ਗਰੈਜੂਏਟ ਸਿੱਖਿਆ
ਅ) ਡਾਕਟਰੀ ਅਮਲੇ ਦੀ ਸਿਖਲਾਈ
ੲ) ਔਸ਼ਧੀ ਨਿਰਮਾਣ ਅਤੇ ਔਸ਼ਧੀ ਅਰਥ-ਸ਼ਾਸਤਰ
ਸ) ਸਿਹਤ ਇਕਨਾਮਿਕਸ
ਸਹਿਯੋਗ ਦੇ ਵਿਸਤਾਰਾਂ ਨੂੰ ਹੋਰ ਵਧਾਉਣ ਅਤੇ ਇਸ ਸੰਕਲਪ ਦਾ ਸੰਯੁਕਤ ਐਲਾਨ (ਜੇ ਡੀ ਆਈ) ਨੂੰ ਲਾਗੂ ਕਰਨ ਦੀ ਨਿਗਰਾਨੀ ਲਈ ਇੱਕ ਕਾਰਜ ਦਲ ਦੀ ਸਥਾਪਨਾ ਕੀਤੀ ਜਾਵੇਗੀ ।
*****
AKT/VBA/