Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਮੈਸਰਜ ਐੱਚਐੱਲਐੱਲ ਲਾਈਫਕੇਅਰ ਲਿਮਟਿਡ ਨੂੰ ਚੇਂਗਲਪੱਟੂ (Chengalpattu), ਜ਼ਿਲ੍ਹਾ ਕਾਂਚੀਪੁਰਮ (ਤਮਿਲ ਨਾਡੂ) ਵਿਖੇ 2009 ਵਿੱਚ ਪਟੇ ‘ਤੇ ਦਿੱਤੀ 330.10 ਏਕੜ ਜ਼ਮੀਨ ਮੈਡੀਪਾਰਕ ਲਈ ਉਪ-ਪਟੇ ‘ਤੇ ਦੇਣ ਦੀ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮੈਸਰਜ ਐੱਚਐੱਲਐੱਲ ਲਾਈਫਕੇਅਰ ਲਿਮਟਿਡ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਮਿਨੀ ਰਤਨਾ ਪੀਐੱਸਯੂ (Mini Ratna PSU) ਤਹਿਤ ਚੇਨਈ ਦੇ ਬਾਹਰਵਾਰ ਸਥਿਤ ਚੇਂਗਲਪੱਟੂ ਵਿਖੇ 330.10 ਏਕੜ ਜ਼ਮੀਨ ‘ਤੇ ਵਿਸ਼ੇਸ਼ ਉਦੇਸ਼ ਵਾਹਨ (special purpose Vehicle) ਜ਼ਰੀਏ ਮੈਡੀਕਲ ਉਪਕਰਣ ਨਿਰਮਾਣ ਪਾਰਕ (ਮੈਡੀਪਾਰਕ) ਸਥਾਪਤ ਕਰਨ ਲਈ ਮਨਜ਼ੂਰੀ ਦਿੱਤੀ ਹੈ। ਇਸ ਪ੍ਰੋਜੈਕਟ ਵਿੱਚ ਐੱਚਐੱਲਐੱਲ ਦੀ 50%ਤੋਂ ਜ਼ਿਆਦਾ ਦੀ ਹਿੱਸੇਦਾਰੀ ਹੋਏਗੀ।

ਮੈਡੀਪਾਰਕ ਪ੍ਰੋਜੈਕਟ ਦੇਸ਼ ਦੇ ਮੈਡੀਕਲ ਤਕਨਾਲੋਜੀ ਖੇਤਰ ਵਿੱਚ ਪਹਿਲਾ ਨਿਰਮਾਣ ਕਲੱਸਟਰ ਹੋਏਗਾ, ਜਿਸ ਰਾਹੀਂ ਕਫਾਇਤੀ ਕੀਮਤ ‘ਤੇ ਅਤਿ ਆਧੁਨਿਕ ਉਤਪਾਦਾਂ ਦੇ ਸਥਾਨਕ ਪੱਧਰ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ, ਜਿਸ ਦੇ ਨਤੀਜੇ ਵਜੋਂ ਲੋਕਾਂ ਦੇ ਵੱਡੇ ਪੱਧਰ ਨੂੰ ਕਫਾਇਤੀ ਸਿਹਤ ਸੰਭਾਲ ਸੇਵਾਵਾਂ ਮਿਲਣਗੀਆਂ। ਪ੍ਰਸਤਾਵਤ ਮੈਡੀਪਾਰਕ ਦੇਸ਼ ਵਿੱਚ ਮੈਡੀਕਲ ਉਪਕਰਣ, ਤਕਨਾਲੋਜੀ ਖੇਤਰ ਅਤੇ ਸਬੰਧਤ ਖੇਤਰਾਂ ਦੇ ਵਿਕਾਸ ਵਿੱਚ ਯੋਗਦਾਨ ਪਾਏਗਾ, ਜਿਹੜਾ ਕਿ ਅਜੇ ਸ਼ੁਰੂਆਤੀ ਪੜਾਅ ‘ਤੇ ਹੋਣ ਤੋਂ ਇਲਾਵਾ ਸਰਕਾਰ ਦੀ ‘ਮੇਕ ਇਨ ਇੰਡੀਆ’ ਮੁਹਿੰਮ ਨੂੰ ਉਤਸ਼ਾਹਿਤ ਕਰਕੇ ਰੋਜ਼ਗਾਰ ਸਿਰਜੇਗਾ ।

ਮੈਡੀਪਾਰਕ ਨੂੰ ਸੱਤ ਸਾਲਾਂ ਵਿੱਚ ਮੁਕੰਮਲ ਕਰਨ ਲਈ ਪੜਾਅ ਵਾਰ ਵਿਕਸਤ ਕੀਤਾ ਜਾਏਗਾ। ਪਹਿਲੇ ਪੜਾਅ ਵਿੱਚ ਭੌਤਿਕ ਬੁਨਿਆਦੀ ਢਾਂਚਾ ਵਿਕਸਤ ਕੀਤਾ ਜਾਏਗਾ ਅਤੇ ਤਿੰਨ ਸਾਲਾਂ ਤੋਂ ਅੱਗੇ ਲਈ ਪਲਾਟ ਪਟੇ ‘ਤੇ ਲਏ ਜਾਣਗੇ। ਦੂਜੇ ਪੜਾਅ ਵਿੱਚ ਗਿਆਨ ਪ੍ਰਬੰਧਨ ਕੇਂਦਰ (Knowledge management center) ਨੂੰ ਵਿਭਾਗਾਂ ਤੋਂ ਸਹਾਇਤਾ ਲੈ ਕੇ ਵਿਕਸਤ ਕੀਤਾ ਜਾਏਗਾ, ਜਿਹੜੇ ਇਸ ਪ੍ਰਕਾਰ ਦੀਆਂ ਪਹਿਲਾਂ ਲਈ ਫੰਡ ਦਿੰਦੇ ਹਨ । ਐੱਚਐੱਲਐੱਲ ਨਿਵੇਸ਼ਕਾਂ ਨੂੰ ਪਾਰਦਰਸ਼ੀ ਬੋਲੀ ਪ੍ਰਕਿਰਿਆ ਰਾਹੀਂ ਮੈਡੀਕਲ ਉਪਕਰਣਾਂ ਅਤੇ ਯੰਤਰਾਂ ਦੀਆਂ ਨਿਰਮਾਣ ਇਕਾਈਆਂ ਕਾਇਮ ਕਰਨ ਲਈ ਜ਼ਮੀਨ ਉਪ ਪਟੇ `ਤੇ ਦੇਵੇਗਾ । ਸ਼ੁਰੂਆਤੀ ਪੜਾਅ ਵਿੱਚ ਮੈਡੀਕਲ ਉਪਕਰਣ ਅਤੇ ਯੰਤਰ ਨਿਰਮਾਣ ਉਦਯੋਗਾਂ ਦੇ ਯੋਗ ਉੱਦਮੀਆਂ ਨੂੰ ਜ਼ਮੀਨ ਦੀ ਕੀਮਤ ਸਬਸਿਡੀ ਦਰਾਂ ‘ਤੇ ਦਿੱਤੀ ਜਾਏਗੀ ਤਾਂ ਕਿ ਹੋਰਾਂ ਨੂੰ ਵੀ ਇਸ ਤਰਫ਼ ਆਕਰਸ਼ਿਤ ਕੀਤਾ ਜਾ ਸਕੇ ਅਤੇ ਜਿਵੇਂ ਹੀ ਮੰਗ ਵਧੇਗੀ ਕੀਮਤਾਂ ਵੀ ਵਧ ਜਾਣਗੀਆਂ। ਇਸ ਪ੍ਰਕਾਰ ਮੈਡੀਪਾਰਕ ਪ੍ਰੋਜੈਕਟ ਭਾਰਤ ਵਿੱਚ ਗੁਣਵੱਤਾ ਸਿਹਤ ਸੰਭਾਲ ਨਿਦਾਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰੇਗਾ ।

ਪ੍ਰੋਜੈਕਟ ਆਯਾਤ ‘ਤੇ ਨਿਰਭਰਤਾ ਘਟਾ ਕੇ ਅਤੇ ਅਤਿ ਆਧੁਨਿਕ ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਦੀ ਪਹੁੰਚ ਪ੍ਰਦਾਨ ਕਰਕੇ ਸਵਦੇਸ਼ੀ ਅਤੇ ਘਰੇਲੂ ਉਦਯੋਗ ਦੇ ਵਿਕਾਸ ਲਈ ਇੱਕ ਮਜ਼ਬੂਤ ਅਧਾਰ ਬਣਾਏਗਾ। ਮੈਡੀਕਲ ਉਪਕਰਣਾਂ ਅਤੇ ਯੰਤਰਾਂ ਦਾ ਘਰੇਲੂ ਨਿਰਮਾਣ ਨਾ ਕੇਵਲ ਨਿਸ਼ਚਿਤ ਅਤੇ ਕਫਾਇਤੀ ਸਿਹਤ ਸੰਭਾਲ ਦੇਏਗਾ ਬਲਕਿ ਗੁਣਵੱਤਾ ਸਿਹਤ ਸੰਭਾਲ ਸੇਵਾਵਾਂ ਦੀ ਪਹੁੰਚ ਵੀ ਮਜ਼ਬੂਤ ਕਰੇਗਾ।

****

ਏਕੇਟੀ/ਵੀਬੀਏ/ਐੱਸਐੱਚ