Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਮੁੱਖ ਭੂਮੀ (ਚੇਨਈ) ਅਤੇ ਅੰਡੇਮਾਨ ਅਤੇ ਨਿਕੋਬਾਰ ਵਿਚਕਾਰ ਪਣਡੁੱਬੀ ਅਪਟੀਕਲ ਫਾਈਬਰ ਸੰਚਾਰ ਪ੍ਰਬੰਧ ਨੂੰ ਮਨਜ਼ੂਰੀ


ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਮੁੱਖ ਭੂਮੀ (Mainland) (ਚੈਨਈ) ਅਤੇ ਪੋਰਟ ਬਲੇਅਰ ਅਤੇ ਪੰਜ ਹੋਰ ਦੀਪ ਸਮੂਹਾਂ ਜਿਨ੍ਹਾਂ ਵਿੱਚ ਲਿਟਲ ਅੰਡੇਮਾਨ (Little Andaman), ਕਾਰ ਨਿਕੋਬਾਰ (Car Nicobar), ਹੈਵੇਲਾਕ (Havelock), ਕਮੋਰਤਾ (Kamorta) ਅਤੇ ਗਰੇਟ ਨਿਕੋਬਾਰ (Great Nicobar) ਸ਼ਾਮਲ ਹਨ, ਵਿਚਕਾਰ ਨਿਰਧਾਰਤ ਪਣਡੁੱਬੀ ਅਪਟੀਕਲ ਫਾਈਬਰ ਕੇਬਲ (Optical Fibre Cable (OFC)) ਰਾਹੀਂ ਸਿੱਧੇ ਸੰਚਾਰ ਲਿੰਕ ਦੇ ਪ੍ਰਬੰਧ ਨੂੰ ਮਨਜ਼ੂਰੀ ਦਿੱਤੀ ਗਈ ਹੈ।

ਇਸ ਪ੍ਰੋਜੈਕਟ ਦੀ ਅਨੁਮਾਨਤ ਲਾਗਤ 1102.38 ਕਰੋੜ ਰੁਪਏ ਹੈ ਜਿਸ ਵਿੱਚ 5 ਸਾਲ ਦੇ ਸੰਚਾਲਨ ਖਰਚੇ ਵੀ ਸ਼ਾਮਲ ਹਨ। ਪ੍ਰੋਜੈਕਟ ਦੇ ਦਸੰਬਰ 2018 ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ। ਇਹ ਪ੍ਰਵਾਨਗੀ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ (ਏਐੱਨਆਈ) ਨੂੰ ਈ-ਗਵਰਨੈਂਸ ਪਹਿਲਾਂ, ਉੱਦਮਾਂ ਦੀ ਸਥਾਪਨਾ ਅਤੇ ਈ-ਕਾਮਰਸ ਸਹੂਲਤਾਂ ਲਈ ਟੈਲੀਕਾਮ ਸੰਚਾਰ ਅਤੇ ਢੁਕਵੀਂ ਬੈਂਡਵਿਥ (bandwidth) ਨਾਲ ਸੁਚੱਜਿਤ ਕਰੇਗਾ। ਇਹ ਸਿੱਖਿਆ ਸੰਸਥਾਵਾਂ ਨੂੰ ਗਿਆਨ ਸਾਂਝਾ ਕਰਨ, ਰੁਜ਼ਗਾਰ ਦੇ ਮੌਕਿਆਂ ਦੀ ਉਪਲੱਭਧਤਾ ਦੀ ਢੁਕਵੀਂ ਸਹਾਇਤਾ ਦਾ ਸਮਰਥਨ ਅਤੇ ਡਿਜੀਟਲ ਇੰਡੀਆ ਦੀ ਦ੍ਰਿਸ਼ਟੀ ਨੂੰ ਪੂਰਾ ਕਰੇਗਾ।

***

ਏਕੇਟੀ/ਵੀਬੀਏ/ਐੱਸਐੱਚ