ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਮਾਈਕਰੋ, ਸਮਾਲ ਅਤੇ ਮੀਡੀਅਮ ਉੱਦਮਾਂ (ਐੱਮ.ਐੱਸ.ਐੱਮ.ਈ.) ਬਾਰੇ ਮੰਤਰਾਲੇ ਦੇ ‘ਇੰਡੀਅਨ ਇੰਟਰਪ੍ਰਾਈਜ਼ ਡਿਵੈਲਪਮੈਂਟ ਸਰਵਿਸ’ (ਆਈ.ਈ.ਡੀ.ਐੱਸ . – ਭਾਰਤੀ ਉੱਦਮ ਵਿਕਾਸ ਸੇਵਾ) ਦੇ ਨਾਂਅ ਨਾਲ ਇੱਕ ਨਵੀਂ ਸੇਵਾ ਦੇ ਗਠਨ ਤੇ ਕਾਡਰ ਸਮੀਖਿਆ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੇਂ ਕਾਡਰ ਦੇ ਗਠਨ ਅਤੇ ਢਾਂਚੇ ਵਿੱਚ ਤਬਦੀਲੀ ਨਾਲ ਨਾ ਕੇਵਲ ਇਹ ਸੰਗਠਨ ਮਜ਼ਬੂਤ ਹੋਵੇਗਾ, ਸਗੋਂ ‘ਸਟਾਰਟ-ਅੱਪ ਇੰਡੀਆ’, ‘ਸਟੈਂਡਅੱਪ ਇੰਡੀਆ’ ਅਤੇ ‘ਮੇਕ ਇਨ ਇੰਡੀਆ’ ਦੀ ਦ੍ਰਿਸ਼ਟੀ (vision) ਪ੍ਰਾਪਤ ਕਰਨ ਵਿੱਚ ਵੀ ਮਦਦ ਮਿਲੇਗੀ।
ਇਹ ਕਦਮ ਇਸ ਸੰਗਠਨ ਦੀ ਸਮਰੱਥਾ ਅਤੇ ਕਾਰਜਕੁਸ਼ਲਤਾ ਵਿੱਚ ਵਾਧਾ ਕਰੇਗਾ ਅਤੇ ਤਕਨੀਕੀ ਅਧਿਕਾਰੀਆਂ ਦੇ ਇੱਕ ਸਮਰਪਿਤ ਤੇ ਪੂਰੀ ਤਰ੍ਹਾਂ ਕੇਂਦ੍ਰਿਤ ਕਾਡਰ ਰਾਹੀਂ ਐੱਮ.ਐੱਸ .ਐੱਮ.ਈ. ਖੇਤਰ ਵਿੱਚ ਵਿਕਾਸ ਲਈ ਵੀ ਮਦਦ ਮਿਲੇਗੀ।
AD/SH