ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਨਿਵੇਸ਼ਾਂ ਦੀ ਉੱਨਤੀ ਅਤੇ ਸੁਰੱਖਿਆ ਲਈ ਸਮਝੌਤੇ ‘ਤੇ ਸੰਯੁਕਤ ਵਿਆਖਿਆਤਮਕ ਟਿੱਪਣੀਆਂ (Joint Interpretative Notes-JIN (ਜਿਨ)) ਨੂੰ ਪ੍ਰਵਾਨਗੀ ਦੇ ਦਿੱਤੀ ਹੈ ।
ਇਹ ਜਿਨ ਨਿਵੇਸ਼ਾਂ ਦੀ ਉੱਨਤੀ ਅਤੇ ਸੁਰੱਖਿਆ ਲਈ ਬੰਗਲਾਦੇਸ਼ ਅਤੇ ਭਾਰਤ ਵਿਚਕਾਰ ਮੌਜੂਦਾ ਸਮਝੌਤਿਆਂ ਨੂੰ ਸਪੱਸ਼ਟਤਾ ਪ੍ਰਦਾਨ ਕਰੇਗਾ। ਜਿਨ ਵਿੱਚ ਉਹ ਸਾਰੀਆਂ ਵਿਆਖਿਆਤਮਕ ਟਿੱਪਣੀਆਂ ਸ਼ਾਮਲ ਹਨ ਜੋ ਸੰਯੁਕਤ ਤੌਰ `ਤੇ ਬਹੁਤ ਸਾਰੀਆਂ ਧਾਰਾਵਾਂ ਲਈ ਅਪਣਾਈਆਂ ਜਾਣੀਆਂ ਹਨ, ਜਿਵੇਂ ਕਿ ਨਿਵੇਸ਼ਕ ਦੀ ਪਰਿਭਾਸ਼ਾ, ਨਿਵੇਸ਼ ਦੀ ਪਰਿਭਾਸ਼ਾ, ਟੈਕਸੇਸ਼ਨ ਮਾਪਦੰਡਾਂ ਦੀ ਅਲਹਿਦਗੀ, ਸਹੀ ਅਤੇ ਨਿਆਂਕਾਰੀ ਵਿਵਹਾਰ (Fair and Equitable Treatment-FET) ਰਾਸ਼ਟਰੀ ਵਿਵਹਾਰ (National Treatment-NT) ਅਤੇ ਤਰਜੀਹੀ ਰਾਸ਼ਟਰ (Most Favoured Nation-MFN) ਵਿਵਹਾਰ, ਬੇਦਖਲੀ, ਅਵੱਸ਼ਕ ਸੁਰੱਖਿਆ ਹਿਤ, ਨਿਵੇਸ਼ਕ ਅਤੇ ਇਕਰਾਰਨਾਮਾ ਪਾਰਟੀ ਵਿਚਲੇ ਝਗੜਿਆਂ ਦਾ ਨਿਪਟਾਰਾ ਆਦਿ ।
ਆਮ ਤੌਰ ‘ਤੇ ਸੰਯੁਕਤ ਵਿਆਖਿਆਤਮਕ ਬਿਆਨ ਨਿਵੇਸ਼ ਸੰਧੀ ਸ਼ਾਸਨ ਪ੍ਰਬੰਧ ਨੂੰ ਮਜ਼ਬੂਤ ਕਰਨ ਵਿੱਚ ਮਹੱਤਵਪੂਰਨ ਪੂਰਕ ਭੂਮਿਕਾ ਅਦਾ ਕਰਦੇ ਹਨ । ਦੁਵੱਲੀ ਨਿਵੇਸ਼ ਸੰਧੀ (Bilateral Investment Treaty-BIT) ਸਬੰਧੀ ਵਧ ਰਹੇ ਝਗੜਿਆਂ ਦੌਰਾਨ ਅਜਿਹੇ ਬਿਆਨਾਂ ਦਾ ਜਾਰੀ ਹੋਣਾ ਟ੍ਰਿਬਿਊਨਲਾਂ ਅੱਗੇ ਪੈਰਵੀ ਕਰਨ ਲਈ ਬਹੁਤ ਮਹੱਤਵ ਹੈ । ਦੇਸ਼ਾਂ ਵੱਲੋਂ ਅਜਿਹੀ ਸਕਾਰਾਤਮਕ ਪਹੁੰਚ, ਸਾਲਸੀ ਟ੍ਰਿਬਿਊਨਲਾਂ ਵੱਲੋਂ ਸੰਧੀ ਸ਼ਰਤਾਂ ਨੂੰ ਵਧੇਰੇ ਅਨੁਮਾਨ ਲਗਾਉਣ ਯੋਗ ਅਤੇ ਉਚਿੱਤਤਾ ਪ੍ਰਦਾਨ ਕਰਦੀ ਹੈ ।
***
AKT/VBA