ਕੇਂਦਰੀ ਮੰਤਰੀ ਮੰਡਲ ਦੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਭਾਰਤ ਅਤੇ ਭੂਟਾਨ ਵਿਚਕਾਰ ਵਪਾਰ, ਵਣਜ ਅਤੇ ਟ੍ਰਾਂਜਿਟ ਸਬੰਧੀ ਨਵੇਂ ਸਮਝੌਤੇ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ |
ਭਾਰਤ ਅਤੇ ਭੂਟਾਨ ਵਿਚਕਾਰ ਦੁਵੱਲੇ ਵਪਾਰਕ ਸਬੰਧ ਭਾਰਤ ਸਰਕਾਰ ਅਤੇ ਭੂਟਾਨ ਵਿਚਕਾਰ ਵਪਾਰ, ਵਣਜ ਅਤੇ ਟ੍ਰਾਂਜਿਟ ਸਬੰਧੀ ਸਮਝੌਤੇ ਤਹਿਤ ਕਾਇਮ ਹਨ| ਇਸ ਇਕਰਾਰਨਾਮੇ ਤਹਿਤ ਦੋਨਾਂ ਦੇਸ਼ਾਂ ਵਿਚਕਾਰ ਖੁਲ੍ਹੇ ਵਪਾਰ ਦੀ ਵਿਵਸਥਾ ਹੈ| ਇਹ ਭੂਟਾਨੀ ਵਪਾਰਕ ਵਸਤਾਂ ਦੀ ਕਿਸੇ ਹੋਰ ਦੇਸ਼ ਨਾਲ ਵਪਾਰ ਲਈ ਡਿਊਟੀ ਫਰੀ ਟ੍ਰਾਂਜਿਟ ਦੀ ਵੀ ਵਿਵਸਥਾ ਕਰਦਾ ਹੈ|
ਇਹ ਇਕਰਾਰਨਾਮਾ 29 ਜੁਲਾਈ 2006 ਨੂੰ ਦਸ ਸਾਲ ਲਈ ਨਵਿਆਇਆ ਗਿਆ ਸੀ। ਇਸ ਸਮਝੌਤੇ ਦੀ ਵੈਧਤਾ ਨੂੰ 29 ਜੁਲਾਈ 2016 ਤੋਂ ਇੱਕ ਸਾਲ ਦੀ ਮਿਆਦ ਲਈ ਜਾਂ ਜਦੋਂ ਤੱਕ ਡਿਪਲੋਮੈਟਿਕ ਨੋਟਸ ਦੇ ਅਦਾਨ – ਪ੍ਰਦਾਨ ਰਾਹੀਂ ਨਵਾਂ ਸਮਝੌਤਾ ਲਾਗੂ ਨਹੀਂ ਹੁੰਦਾ, ਉਦੋਂ ਤੱਕ ਵਧਾ ਦਿੱਤਾ ਗਿਆ ਸੀ।
ਕਈ ਸਾਲਾਂ ਪੁਰਾਣੇ ਭਾਰਤ ਅਤੇ ਭੂਟਾਨ ਵਿਚਕਾਰ ਭਰੋਸੇ ਅਤੇ ਸਮਝ ਦੀ ਵਿਸ਼ੇਸ਼ਤਾ ਵਾਲੇ ਰਵਾਇਤੀ ਤੌਰ `ਤੇ ਵਿਲੱਖਣ ਦੁਵੱਲੇ ਸਬੰਧ ਹੋਰ ਪੱਕੇ ਹੋਏ ਹਨ ਅਤੇ ਵਪਾਰ, ਵਣਜ ਅਤੇ ਟ੍ਰਾਂਜਿਟ ਸਬੰਧੀ ਨਵੇਂ ਸਮਝੌਤੇ ਦੇ ਲਾਗੂ ਹੋਣ ਨਾਲ ਇਹ ਹੋਰ ਵੀ ਮਜਬੂਤ ਹੋਣਗੇ।
AKT/VBA/SH