Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਜਹਾਜ਼ਰਾਨੀ ਬਾਰੇ ਸਹਾਇਤਾ (ਏਟੂਐੱਨਜ਼) ਲਈ ਸਮਝੌਤੇ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਜਹਾਜ਼ਰਾਨੀ ਬਾਰੇ ਸਹਾਇਤਾ(AtoNs)ਲਈ ਭਾਰਤ ਸਰਕਾਰ ਦੇ ਜਹਾਜ਼ਰਾਨੀ ਮੰਤਰਾਲੇ ਦੇ ਡਾਇਰੈਕਟੋਰੇਟ ਜਨਰਲ ਆਵ੍ ਲਾਈਟਹਾਊਸਜ਼ ਅਤੇ ਲਾਈਟਸ਼ਿਪਸ (Directorate General of Lighthouses & Lightships – DGLL)) ਅਤੇ ਬੰਗਲਾਦੇਸ਼ ਦੇ ਜਹਾਜ਼ਰਾਨੀ ਵਿਭਾਗ ਵਿਚਕਾਰ ਸਮਝੌਤੇ ‘ਤੇ ਹਸਤਾਖਰ ਕਰਨ ਦੀ ਪ੍ਰਵਾਨਗੀ ਦਿੱਤੀ ਹੈ।

ਸਮਝੌਤੇ ਨਾਲ ਬੰਗਲਾਦੇਸ਼ ਅਤੇ ਭਾਰਤ ਵਿਚਕਾਰ ਸਹਿਯੋਗ ਦੀ ਕਲਪਨਾ ਕੀਤੀ ਗਈ ਹੈ:

  1. ਲਾਈਟਹਾਊਸਜ਼ ਅਤੇ ਬੀਕਨਜ਼ (beacons) ‘ਤੇ ਸਲਾਹ ਦੇਣ ਲਈ,
  2. ਪੋਤ ਆਵਾਜਾਈ ਸੇਵਾਵਾਂ ਅਤੇ ਸਵੈਚਾਲਿਤ ਪਹਿਚਾਣ ਪ੍ਰਣਾਲੀ (Automatic Identification System – AIS) ਦੀ ਲੜੀ ‘ਤੇ ਸਲਾਹ ਦੇਣੀ ਅਤੇ
  3. ਸਮੁੰਦਰੀ ਸਹਾਇਤਾ ਦੀ ਅੰਤਰਰਾਸ਼ਟਰੀ ਸਹਾਇਤਾ ਅਨੁਸਾਰ ਬੰਗਲਾਦੇਸ਼ ਦੇ ਜਹਾਜ਼ਰਾਨੀ ਅਤੇ ਲਾਈਟਹਾਊਸ ਅਧਿਕਾਰੀਆਂ (ਆਈਏਐੱਲਏ) ਨੂੰ ਏਟੂਐੱਨਜ਼ ਮੈਨੇਜਰਾਂ ਅਤੇ ਤਕਨੀਸ਼ੀਅਨਾਂ ਲਈ ਸਿਖਲਾਈ ਮੌਡਿਊਲ ਅਨੁਸਾਰ ਸਿਖਲਾਈ ਪ੍ਰਦਾਨ ਕਰਨ ਲਈ।

ਸਮਝੌਤਾ ਦੋਨੋਂ ਦੇਸ਼ਾਂ ਨੂੰ ਹੇਠ ਲਿਖੇ ਖੇਤਰਾਂ ਵਿੱਚ ਸਹਿਯੋਗ ਦੇ ਸਮਰੱਥ ਬਣਾਵੇਗਾ:

(1) ਏਟੂਐੱਨਜ਼ ਨੂੰ ਸਹਾਇਤਾ ਮੁਹੱਈਆ ਕਰਾਵੇਗਾ,

(2) ਏਟੂਐੱਨ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਅਕਾਦਮਿਕ ਰਾਬਤਾ ਮੁਹੱਈਆ ਕਰਾਵੇਗਾ ਅਤੇ

(3) ਏਟੂਐੱਨ ਖੇਤਰ ਵਿੱਚ ਹੁਨਰ ਦੇ ਵਾਧੇ ਲਈ ਵਰਕਸ਼ਾਪਾਂ/ਕਾਨਫਰੰਸਾਂ ਆਯੋਜਿਤ ਕਰਨ ਲਈ ਜ਼ਰੂਰੀ ਸਹਾਇਤਾ ਮੁਹੱਈਆ ਕਰਾਵੇਗਾ।

ਸਮਝੌਤਾ ਦੱਖਣੀ ਏਸ਼ਿਆਈ ਖੇਤਰ ਵਿੱਚ ਏਟੂਐੱਨ ਸਿਖਲਾਈ ਦੇ ਖੇਤਰ ਵਿੱਚ ਸਮਰੱਥਾ ਨਿਰਮਾਣ ਵਿੱਚ ਜ਼ਿਆਦਾ ਤੋਂ ਜ਼ਿਆਦਾ ਸਹਿਯੋਗ ਦੇਣ ਵਿੱਚ ਵੀ ਮਦਦ ਕਰੇਗਾ। ਇਹ ਆਈਏਐੱਲਏ ਮਾਡਲ ਕੋਰਸ ਈ-141/1 ਦੇ ਅਧਾਰ ‘ਤੇ ਜਹਾਜ਼ਰਾਨੀ ਲਈ ਸਮੁੰਦਰੀ ਸਹਾਇਤਾ ਦੇ ਪ੍ਰਬੰਧਨ ‘ਤੇ ਸਿਖਲਾਈ ਦੇਣ ਨੂੰ ਪ੍ਰੋਤਸਾਹਨ ਦੇਵੇਗਾ ਅਤੇ ਇਸ ਅਨੁਸਾਰ ਆਈਏਐੱਲਏ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੇਸ਼ੇਵਰ ਸਿਖਲਾਈ ਪਾਠਕ੍ਰਮ ਉਪਲੱਬਧ ਕਰਵਾਉਣ ਦੀ ਸੁਵਿਧਾ ਪ੍ਰਦਾਨ ਕਰੇਗਾ।

ਭਾਰਤ ਅਤੇ ਬੰਗਲਾਦੇਸ਼ ਦੱਖਣੀ ਏਸ਼ਿਆਈ ਖੇਤਰ ਵਿੱਚ ਦੋ ਮਹੱਤਵਪੂਰਨ ਵਿਕਾਸਸ਼ੀਲ ਰਾਸ਼ਟਰ ਹਨ। ਦੋਨੋਂ ਦੇਸ਼ ਲੰਬੇ ਸਮੇਂ ਤੋਂ ਦੋਸਤਾਨਾ ਅਤੇ ਨਿੱਘੇ ਸਬੰਧਾਂ ਦੀ ਪਰੰਪਰਾ ਨੂੰ ਕਾਇਮ ਰੱਖ ਰਹੇ ਹਨ ਜੋ ਹਾਲ ਹੀ ਦੇ ਸਾਲਾਂ ਵਿੱਚ ਕਈ ਦੁਵੱਲੇ ਦੌਰਿਆਂ ਨਾਲ ਪ੍ਰਗਟ ਹੁੰਦਾ ਹੈ।

ਪਿਛੋਕੜ:

ਅੰਤਰਰਾਸ਼ਟਰੀ ਸਮੁੰਦਰੀ ਸੰਗਠਨ (ਆਈਐੱਮਓਜ਼) (International Maritime Organisation’s (IMO’s)) ਦੀ ਮੰਗ ਅਤੇ ਅੰਤਰਰਾਸ਼ਟਰੀ ਸਿਫਾਰਸ਼ਾਂ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਭਿੰਨ ਦੇਸ਼ਾਂ ਦੀਆਂ ਅਥਾਰਿਟੀਆਂ ਆਪਣੇ ਪਾਣੀ ਵਿੱਚ ਢੁਕਵੀਂ ਜਹਾਜ਼ਰਾਨੀ ਸਹਾਇਤਾ ਮੁਹੱਈਆ ਕਰਵਾਉਂਦੀਆਂ ਹਨ। ਜਹਾਜ਼ਰਾਨੀ ਲਈ ਸਮੁੰਦਰੀ ਸਹਾਇਤਾ ਜਿਵੇਂ ਲਾਈਟਹਾਊਸ, ਬੀਕਨਜ਼, ਡੀਜੀਪੀਐੱਸ, ਮੂਰਿੰਗ ਬੌਇਜ਼ (mooring buoys) ਸਮੁੰਦਰੀ ਜਹਾਜ਼ਾਂ ਜਾਂ ਪੋਤਾਂ ਦੀ ਆਵਾਜਾਈ ਦੀ ਸੁਰੱਖਿਆ ਅਤੇ ਕੁਸ਼ਲਤਾ ਵਧਾਉਣ ਲਈ ਚਲਾਏ ਜਾਂਦੇ ਹਨ। ਭਾਰਤੀ ਜਲ ਵਿੱਚ ਸੁਰੱਖਿਅਤ ਜਹਾਜ਼ਰਾਨੀ ਲਈ ਸਹਾਇਤਾ ਨਿਰਧਾਰਤ ਕਰਨ ਲਈ ਭਾਰਤ ਵਿੱਚ ਡਾਇਰੈਕਟੋਰੇਟ ਜਨਰਲ ਆਵ੍ ਲਾਈਟਹਾਊਸਜ਼ ਅਤੇ ਲਾਈਟਸ਼ਿਪਸ  ਦੀ ਸਥਾਪਨਾ ਕੀਤੀ ਗਈ ਹੈ। ਡੀਜੀਐੱਲਐੱਲ ਨੂੰ ਲਾਈਟਹਾਊਸ ਇੰਜਨੀਅਰਿੰਗ ਵਿੱਚ ਮੁਹਾਰਤ ਹਾਸਲ ਹੈ ਜੋ ਜਹਾਜ਼ਰਾਨੀ ਦੀ ਸਹਾਇਤਾ ਲਈ ਵੱਡਾ ਸਟਾਕ ਕਾਇਮ ਰੱਖਦਾ ਹੈ ਜਿਸ ਵਿੱਚ 193 ਲਾਈਟਹਾਊਸ, 64 ਬੀਕਨਜ਼, 22 ਡੂੰਘੇ ਸਮੁੰਦਰੀ ਲਾਈਟ ਬੌਇਜ਼, 23 ਡੀਜੀਪੀਐੱਸ ਸਟੇਸ਼ਨ, 01 ਲਾਈਟਸ਼ਿਪ, 04 ਟੈਂਡਰ ਪੋਤ, ਰਾਸ਼ਟਰੀ ਏਆਈਐੱਸ ਨੈੱਟਵਰਕ ਅਤੇ ਕੱਛ ਦੀ ਖਾੜੀ ਵਿੱਚ ਪੋਤ ਆਵਾਜਾਈ ਸੇਵਾ ਸ਼ਾਮਲ ਹੈ।

ਆਈਏਐੱਲਏ ਇੱਕ ਅੰਤਰਰਾਸ਼ਟਰੀ ਸੰਗਠਨ ਹੈ ਜੋ ਜਹਾਜ਼ਰਾਨੀ ਲਈ ਸਮੁੱਚੀ ਸਹਾਇਤਾ ਦੀ ਵਰਤੋਂ ਵਿੱਚ ਤਾਲਮੇਲ ਬਣਾਉਂਦਾ ਹੈ। ਭਾਰਤ ਡੀਜੀਐੱਲਐੱਲ ਰਾਹੀਂ ਨੁਮਾਇੰਦਗੀ ਕਰਦਾ ਹੈ, ਇਹ ਆਈਏਐੱਲਏ ਕੌਂਸਲ ਦਾ ਮੈਂਬਰ ਹੈ। ਖੇਤਰੀ ਸਹਿਯੋਗ ਲਈ ਭਾਰਤ ਅਤੇ ਬੰਗਲਾਦੇਸ਼ ਏਟੂਐੱਨ ਵਿੱਚ ਸਹਿਯੋਗ ਲਈ ਸਮਝੌਤੇ ‘ਤੇ ਹਸਤਾਖਰ ਕਰਨਗੇ। ਸਮਝੌਤੇ ਅਨੁਸਾਰ ਡੀਜੀਐੱਲਐੱਲ ਭਾਰਤ ਸਰਕਾਰ ਦੇ ਜਹਾਜ਼ਰਾਨੀ ਮੰਤਰਾਲੇ ਵੱਲੋਂ ਬੰਗਲਾਦੇਸ਼ ਦੇ ਜਹਾਜ਼ਰਾਨੀ ਮੰਤਰਾਲੇ ਦੇ ਜਹਾਜ਼ਰਾਨੀ ਵਿਭਾਗ ਨੂੰ ਏਟੂਐੱਨਜ਼ ਲਈ ਸਹਾਇਤਾ ਦੇਏਗਾ ਜਿਸ ਵਿੱਚ ਪੋਤ ਆਵਾਜਾਈ ਸੇਵਾਵਾਂ ਅਤੇ ਸਵੈਚਾਲਿਤ ਪਹਿਚਾਣ ਪ੍ਰਣਾਲੀ ਦੀ ਲੜੀ ਸ਼ਾਮਲ ਹੈ। ਬੰਗਲਾਦੇਸ਼ ਦੇ ਏਟੂਐੱਨ ਕਰਮਚਾਰੀਆਂ ਨੂੰ ਸਿਖਲਾਈ ਦੇਣ ਲਈ ਡੀਜੀਐੱਲਐੱਲ ਆਈਏਐੱਲਏ ਸਿਖਲਾਈ ਮੌਡਿਊਲ ਅਨੁਸਾਰ  ਏਟੂਐੱਨ ਮੈਨੇਜਰਾਂ ਅਤੇ ਤਕਨੀਸ਼ੀਅਨਾਂ ਨੂੰ ਸਿਖਲਾਈ ਦੇਵੇਗਾ ਅਤੇ ਵਰਕਸ਼ਾਪਾਂ/ਕਾਨਫਰੰਸਾਂ ਕਰੇਗਾ। ਇਸ ਨਾਲ ਬੰਗਲਾਦੇਸ਼ ਦੇ ਏਟੂਐੱਨ ਕਰਮਚਾਰੀਆਂ ਦੇ ਸਮਰੱਥਾ ਨਿਰਮਾਣ ਵਿੱਚ ਮਦਦ ਮਿਲੇਗੀ।

                                     *****

 

AKT/VBA/SH