ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਐਨਕਲੇਵਸ ਦੇ ਤਬਾਦਲੇ ਤੋਂ ਬਾਅਦ, ਬੰਗਲਾਦੇਸ਼ੀ ਐਨਕਲੇਵ ਅਤੇ ਕੂਚ ਬਿਹਾਰ ਜ਼ਿਲ੍ਹੇ ਦੀ ਅੱਪਗ੍ਰੇਡੇਸ਼ਨ ਲਈ ਮੁੜ-ਵਸੇਬਾ ਪੈਕੇਜ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ।
ਇਸ ਕਾਰਜ `ਤੇ ਤਕਰੀਬਨ 1005.99 ਕਰੋੜ ਰੁਪਏ ਖਰਚ ਆਉਣਗੇ । ਇਸ ਵਿੱਚ ਕੂਚ ਬਿਹਾਰ ਜ਼੍ਹਿਲੇ ਅਤੇ ਭਾਰਤ ‘ਚ ਬੰਗਲਾਦੇਸ਼ੀ ਐਨਕਲੇਵ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਕੁੱਲ ਲਾਗਤ 898.50 ਕਰੋੜ ਰੁਪਏ ਹੈ। ਇਸ ਦੇ ਇਲਾਵਾ , ਮੁੜ-ਵਸੇਬੇ `ਤੇ107.49 ਕਰੋੜ ਰੁਪਏ ਦੀ ਵੇਰੀਏਬਲ ਲਾਗਤ ਖਰਚ ਹੋਣ ਦੀ ਸੰਭਾਵਨਾ ਹੈ ਹੋਵੇਗੀ। ਅਸਲ ਵੇਰੀਏਬਲ ਲਾਗਤ ਭਾਰਤ ‘ਚ ਵਾਪਸ ਆਉਂਦੇ ਪਰਿਵਾਰਾਂ ਦੀ ਅਸਲ ਗਿਣਤੀ ‘ਤੇ ਨਿਰਭਰ ਕਰੇਗੀ।
ਸਾਰੇ ਕੰਮ ਸੂਬਾ ਸਰਕਾਰ ਜਾਂ ਇਸ ਦੀਆਂ ਏਜੰਸੀਆਂ ਵੱਲੋਂ 3-5 ਵਰ੍ਹਿਆਂ ਦੇ ਸਮੇਂ ‘ਚ ਲਾਗੂ ਕੀਤੇ ਜਾਣਗੇ, ਅਤੇ ਗ੍ਰਹਿ ਮੰਤਰਾਲੇ ਵੱਲੋਂ ਸਹਾਇਤਾ ਗ੍ਰਾਂਟ ਰਾਜ ਸਰਕਾਰ ਨੂੰ ਜਾਰੀ ਕੀਤੀ ਜਾਵੇਗੀ ।
ਇਹ ਕਾਰਜ ਪੱਛਮੀ ਬੰਗਾਲ ਸਰਕਾਰ ਦੇ ਦੋ ਪ੍ਰਸਤਾਵ ਮਿਲਣ ਤੋਂ ਬਾਅਦ ਕੀਤਾ ਜਾ ਰਿਹਾ ਹੈ ।
ਬੁਨਿਆਦੀ-ਢਾਂਚਾ ਵਿਕਾਸ ਅਤੇ ਮੁੜ-ਵਸੇਬਾ ਸਹਾਇਤਾ ਵਰਗੇ ਕਦਮਾਂ ਨਾਲ, ਖੇਤਰ ਤੇ ਲੋਕਾਂ ਦੇ ਸਹਿਜ ਏਕੀਕਰਨ ‘ਚ ਮਦਦ ਮਿਲੇਗੀ ।
KSD/AT/VBA/SH