Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤੀ ਵਪਾਰ ਸੇਵਾ (ਆਈਟੀਐੱਸ) ਦੇ ਅਧਿਕਾਰੀਆਂ ਦੀ ਸੀਨੀਅਰ ਪ੍ਰਸ਼ਾਸਨਿਕ ਗਰੇਡ (ਐੱਸਏਜੀ) ਵਿੱਚ ਇਨ ਸੀਤੂ ਤਰੱਕੀ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਨੇ ਭਾਰਤੀ ਵਪਾਰ ਸੇਵਾ (ਆਈਟੀਐੱਸ) (Indian Trade Service (ITS)) ਦੇ 1989 ਤੋਂ 1991 ਬੈਚ ਦੇ ਅਧਿਕਾਰੀਆਂ ਦੀ ਅਮਲਾ ਅਧਾਰ ‘ਤੇ ਇੱਕ ਵਾਰੀ ਦੀ ਰਾਹਤ ਵਜੋਂ ਸੀਨੀਅਰ ਪ੍ਰਸ਼ਾਸਨਿਕ ਗਰੇਡ ਪੱਧਰ (ਐੱਸਏਜੀ) (Senior Administrative Grade (SAG)) ਵਿੱਚ ਇਨ ਸੀਤੂ ਤਰੱਕੀ ਨੂੰ ਇਸ ਸ਼ਰਤ ‘ਤੇ ਪ੍ਰਵਾਨਗੀ ਦਿੱਤੀ ਕਿ ਜਦੋਂ ਐੱਸਏਜੀ ਦੇ ਕਾਡਰ ਪੋਸਟ ‘ਤੇ ਸਥਾਨ ਖਾਲੀ ਹੁੰਦੇ ਹਨ, ਤਾਂ ਇਨ੍ਹਾਂ ਅਧਿਕਾਰੀਆਂ ਨੂੰ ਖਾਲੀ ਕਾਡਰ ਪਦਾਂ ਦੇ ਖਿਲਾਫ਼ ਅਡਜਸਟ ਕੀਤਾ ਜਾਏਗਾ ਅਤੇ ਮੌਜੂਦਾ ਸਮੇਂ ਵਿੱਚ ਇਨ੍ਹਾਂ ਅਧਿਕਾਰੀਆਂ ਵੱਲੋਂ ਲਏ ਗਏ ਪਦਾਂ ਨੂੰ ਇਨ੍ਹਾਂ ਦੀ ਸੇਵਾਮੁਕਤੀ ਤੋਂ ਬਾਅਦ ਜਾਂ ਐੱਸਏਜੀ ਦੀ ਅਸਲ ਪ੍ਰਵਾਨਗੀ ਪ੍ਰਾਪਤ ਸੰਖਿਆ ਦੇ ਖਿਲਾਫ਼ ਕਵਰ ਕਰਕੇ ਉਨ੍ਹਾਂ ਨੂੰ ਜੂਨੀਅਰ ਪ੍ਰਸ਼ਾਸਨਿਕ ਗਰੇਡ (ਜੀਏਜੀ) (Junior Administrative Grade (JAG)) ਦੇ ਅਸਲੀ ਪੱਧਰ ‘ਤੇ ਰੱਖਿਆ ਜਾਏਗਾ।

ਇਸ ਪ੍ਰਵਾਨਗੀ ਨਾਲ ਸਰਕਾਰ ਇਨ੍ਹਾਂ ਸੀਨੀਅਰ ਆਈਟੀਐੱਸ ਅਧਿਕਾਰੀਆਂ ਦੀ ਵਪਾਰ ਪ੍ਰੋਤਸਾਹਨ ਅਤੇ ਵਪਾਰ ਰੱਖਿਆ ਦੇ ਖੇਤਰ ਵਿੱਚ ਅਹਿਮ ਖੇਤਰੀ ਗਿਆਨ ਦੀ ਲਾਭਦਾਇਕ ਵਰਤੋਂ ਕਰਦੇ ਹੋਏ ਇਸ ਦੀ ਮਦਦ ਨਾਲ ਭਾਰਤੀ ਨਿਰਯਾਤ ਖੇਤਰ ਵਿੱਚ ਤੇਜ ਵਾਧਾ ਹਾਸਲ ਕਰਨ ਦੇ ਸਮਰੱਥ ਹੋ ਜਾਏਗੀ। ਐੱਸਏਜੀ ਪੱਧਰ ‘ਤੇ ਪਦਉੱਨਤੀ ਦੀ ਪ੍ਰਵਾਨਗੀ ਨਾਲ ਇਨ੍ਹਾਂ ਅਧਿਕਾਰੀਆਂ ਨੂੰ ਕੇਂਦਰੀ ਸਟਾਫਿੰਗ ਯੋਜਨਾ ਤਹਿਤ ਭਾਰਤ ਸਰਕਾਰ ਦੇ ਵੱਖ- ਵੱਖ ਮੰਤਰਾਲਿਆਂ/ਵਿਭਾਗਾਂ ਵਿੱਚ ਇਸ ਯੋਜਨਾ ਤਹਿਤ ਭਾਰਤ ਸਰਕਾਰ ਦੀ ਸੇਵਾ ਲਈ ਉਪਲੱਬਧ ਅਧਿਕਾਰੀਆਂ ਦੇ ਪੂਲ ਵਿੱਚ ਵੀ ਸ਼ਾਮਲ ਕਰਨ ਦੇ ਸਮਰੱਥ ਬਣਾਏਗੀ। ਭਾਰਤੀ ਵਪਾਰ ਸੇਵਾ ਦੀ ਭਾਰਤ ਦੇ ਅੰਤਰਰਾਸ਼ਟਰੀ ਵਪਾਰ ਅਤੇ ਵਪਾਰ ਪ੍ਰੋਤਸਾਹਨ ਦੇ ਵੱਖ- ਵੱਖ ਪਹਿਲੂਆਂ ਨੂੰ ਸੰਭਾਲਣ ਲਈ ਇੱਕ ਸੰਗਠਿਤ ਕਾਡਰ ਦੀ ਵਧਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇੱਕ ਕੇਂਦਰੀ ਗਰੁੱਪ ‘ਏ’ ਸੇਵਾ ਦੇ ਰੂਪ ਵਿੱਚ ਸਿਰਜਣਾ ਕੀਤੀ ਗਈ ਸੀ।

AKT/VBA/SH