ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਏਅਰਪੋਰਟ ਅਥਾਰਟੀ ਆਵ ਇੰਡੀਆ (ਏਏਆਈ) ਦੀ 1.6 ਏਕੜ ਜ਼ਮੀਨ ਦਾ, ਓਡੀਸ਼ਾ ਸਰਕਾਰ ਵੱਲੋਂ ਪੇਸ਼ ਬਰਾਬਰ ਦੀ 1.6 ਏਕੜ ਜ਼ਮੀਨ ਨਾਲ ਤਬਾਦਲਾ ਕਰਨ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ| ਰਾਜ ਸਰਕਾਰ ਨੇ ਏਏਆਈ ਦੀ 1.6 ਏਕੜ ਜ਼ਮੀਨ ਬਦਲੇ 1.6 ਏਕੜ ਜ਼ਮੀਨ ਦੇਣ ਦੀ ਪੇਸ਼ਕਸ ਕੀਤੀ ਸੀ ਅਤੇ ਦਿੱਤੀ ਗਈ ਜਮੀਨ ‘ਤੇ ਏਏਆਈ ਦੇ ਮੌਜੂਦਾ ਬੁਨਿਆਦੀ ਢਾਂਚੇ ਨੂੰ ਆਪਣੇ ਖਰਚੇ ‘ਤੇ, ਕਾਇਮ ਕਰਨ ਦੀ ਸਹਿਮਤੀ ਪ੍ਰਗਟਾਈ ਹੈ| ਇਸ ਤੋਂ ਇਲਾਵਾ ਰਾਜ ਸਰਕਾਰ ਵੱਲੋਂ ਪੇਸ਼ ਜ਼ਮੀਨ ਮੌਜੂਦਾ ਏਅਰਪੋਰਟ ਨਾਲ ਲਗਵੀਂ ਹੈ ਅਤੇ ਏਏਆਈ ਵੱਲੋਂ ਟੈਕਸੀ ਟਰੈਕ ਦੀ
ਉਸਾਰੀ ਲਈ ਇਸ ਦੀ ਵਰਤੋਂ ਕੀਤੀ ਜਾਣੀ ਹੈ| ਤਬਾਦਲਾ ਕੀਤੀ ਜ਼ਮੀਨ ਨਾ ਸਿਰਫ ਰਾਜ ਸਰਕਾਰ ਅਤੇ ਏਏਆਈ ਲਈ ਸਗੋਂ ਲੋਕਾਂ ਲਈ ਲਾਹੇਵੰਦ ਹੈ|
ਓਡੀਸ਼ਾ ਸਰਕਾਰ ਵੀਆਈਪੀ ਆਵਾਜਾਈ ਅਤੇ ਸੁਰੱਖਿਆ ਪ੍ਰਬੰਧ ਸਹੀ ਕਰਨ ਅਤੇ ਲੋਕਾਂ ਦੀ ਵਰਤੋਂ ਲਈ ਵਾਧੂ ਜ਼ੋਨ ਬਣਾਉਣ ਲਈ, ਭੁਬਨੇਸ਼ਵਰ ਏਅਰਪੋਰਟ ਨੇੜਲੀ ਰਾਜ ਸਰਕਾਰ ਦੀ ਸੜਕ ਨੂੰ ਚੌੜਾ ਕਰਨਾ ਚਾਹੁੰਦੀ ਹੈ| ਇਸ ਨੂੰ ਇਕਾਮਾਰਾ ਮਾਰਗ/ਪਲਾਸਪੱਲੀ ਸੜਕ ਵਜੋਂ ਜਾਣਿਆ ਜਾਂਦਾ ਹੈ| ਇਸ ਮੰਤਵ ਲਈ ਰਾਜ ਸਰਕਾਰ ਨੂੰ ਏਏਆਈ ਦੀ 1.6 ਏਕੜ ਜ਼ਮੀਨ ਦੀ ਲੋੜ ਹੈ|
ਏਕੇਟੀ/ਵੀਬੀਏ/ਐਸਐੱਚ