Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਦੱਖਣ ਕੋਰੀਆ ਦੀ ਟੀਕਾਕਰਨ ਸੰਸਥਾ ਦੀ ਭਾਰਤ ਦੀ ਮੈਂਬਰਸ਼ਿਪ ਨੂੰ ਪ੍ਰਵਾਨਗੀ


ਕੇਂਦਰੀ ਮੰਤਰੀ ਮੰਡਲ ਨੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਹੋਈ ਬੈਠਕ ਵਿੱਚ, ਦੱਖਣ ਕੋਰੀਆ ਦੀ ਅੰਤਰਰਾਸ਼ਟਰੀ ਟੀਕਾਕਰਨ ਦੀ ਸੰਸਥਾ ਦੀ ਗਵਰਨਿੰਗ ਕੌਂਸਲ ਦੀ ਪੂਰੀ ਮੈਬਰਸ਼ਿਪ ਲੈਣ ਦੀ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਸ ਤਜਵੀਜ਼ ਅਧੀਨ ਦੱਖਣੀ ਕੋਰੀਆ ਦੇ ਅੰਤਰਰਾਸ਼ਟਰੀ ਟੀਕਾਕਰਨ ਸੰਸਥਾ ਨੂੰ ਹਰ ਵਰ੍ਹੇ ਪੰਜ ਲੱਖ (5,00000) ਅਮਰੀਕੀ ਡਾਲਰ ਦੇਣਗੇ।

ਪਿਛੋਕੜ

ਦੱਖਣੀ ਕੋਰੀਆ ਦੇ ਸਿਓਲ ਸਥਿਤ ਅੰਤਰਰਾਸ਼ਟਰੀ ਟੀਕਾ ਕਰਨ ( ਆਈ ਵੀ ਆਈ) ਸੰਸਥਾ ਦੀ ਸਥਾਪਨਾ 1997 ਵਿੱਚ ਹੋਈ ਸੀ। ਇੱਕ ਅਤੇ ਰਾਸ਼ਟਰੀ ਸੰਗਠਨ ਯੂ ਐੱਨ ਡੀ ਪੀ ਵੱਲੋਂ ਸ਼ੁਰੂ ਕੀਤੀ ਗਈ ਇਸ ਸੰਸਥਾ ਦਾ ਮਨੋਰਥ, ਲੋਕ ਵਿਸ਼ੇਸ਼ ਕਰਕੇ ਬੱਚਿਆਂ ਨੂੰ ਖਤਰਨਾਕ ਸੰਕਰਾਮਕ ਰੋਗਾਂ ਤੋਂ ਬਚਾਉਣ ਲਈ, ਨਵੇਂ ਅਤੇ ਸੋਧੇ ਹੋਏ ਟੀਕੇ ਦਾ ਵਿਕਾਸ ਕਰਨਾ ਸੀ। ਮੰਤਰੀ ਮੰਡਲ ਦੀ ਪ੍ਰਵਾਨਗੀ ਮਗਰੋਂ 2007 ਵਿੱਚ ਭਾਰਤ ਆਈ ਵੀ ਆਈ ਦਾ ਮੈਬਰ ਬਣ ਗਿਆ।ਭਾਰਤ ਆਈ ਵੀ ਆਈ ਦਾ ਲੰਬੇ ਸਮੇਂ ਤੋਂ ਸਹਿਯੋਗੀ ਅਤੇ ਸ਼ਰਤ ਅਨੁਸਾਰ ਕੰਮ ਦੇਣ ਵਾਲਾ ਦੇਸ਼ ਹੈ।

ਦਸੰਬਰ, 2012 ਵਿੱਚ ਆਈ ਵੀ ਆਈ ਦੇ ਟ੍ਰਸਟੀਆਂ ਦੇ ਬੋਰਡ ਨੇ ਇਸ ਦੀ ਨਵੇਂ ਪ੍ਰਸਾਸ਼ਨਿਕ ਢਾਂਚੇ ਦੇ ਗਠਨ ਨੂੰ ਪ੍ਰਵਾਨਗੀ ਦੇ ਦਿੱਤੀ, ਆਈ ਵੀ ਆਈ ਦੇ ਨਵੇਂ ਪ੍ਰਸਾਸ਼ਨਿਕ ਢਾਂਚੇ ਅਨੁਸਾਰ, ਮੈਬਰ ਦੇਸ਼ਾਂ ਨੂੰ ਆਈ ਵੀ ਆਈ ਦੇ ਮੁਢਲੇ ਪੂਰੇ ਬਜਟ ਦਾ ਇੱਕ ਹਿੱਸੇ ਵਿੱਚ ਆਪਣੀ ਹਿਸੇਦਾਰੀ ਪਾਉਣੀ ਹੁੰਦੀ ਹੈ ਕਿਉਂਕਿ ਭਾਰਤ, ਇਸ ਦੇ ਗਰੁੱਪ ਇੱਕ ਦੇ ਵਰਗ ਵਿੱਚ ਸ਼ਾਮਲ ਹੈ,ਇਸ ਲਈ ਇਸ ਦੀ ਸਲਾਨਾ ਅੰਸ਼ਦਾਨ, ਪੰਜ ਲੱਖ ਅਮਰੀਕੀ ਡਾਲਰ ਹੈ।

*****

AKT/VBA/SH