Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਦੇਸ਼ ਵਿੱਚ ਗ੍ਰਾਮੀਣ ਆਵਾਸ ਦੇ ਪ੍ਰੋਤਸਾਹਨ ਲਈ ਨਵੀਂ ਸਕੀਮ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਦੇਸ਼ ਵਿੱਚ ਗ੍ਰਾਮੀਣ ਆਵਾਸ ਨੂੰ ਪ੍ਰੋਤਸਾਹਨ ਦੇਣ ਲਈ ਨਵੀਂ ਸਕੀਮ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਸਰਕਾਰ ਇਸ ਸਕੀਮ ਤਹਿਤ ਵਿਆਜ ਸਬਸਿਡੀ ਮੁਹੱਈਆ ਕਰਾਏਗੀ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) (ਪੀਐੱਮਏਵਾਈਜੀ) ਤਹਿਤ ਕਵਰ ਨਾ ਹੋਏ ਹਰੇਕ ਗ੍ਰਾਮੀਣ ਲਈ ਵਿਆਜ ਸਬਸਿਡੀ ਉਪਲੱਬਧ ਹੋਵੇਗੀ

ਇਹ ਸਕੀਮ ਗ੍ਰਾਮੀਣ ਖੇਤਰਾਂ ਵਿੱਚ ਲੋਕਾਂ ਨੂੰ ਘਰਾਂ ਦੀ ਉਸਾਰੀ ਜਾਂ ਉਨ੍ਹਾਂ ਦੇ ਮੌਜੂਦਾ ਪੱਕੇ ਘਰਾਂ ਵਿੱਚ ਹੋਰ ਆਵਾਸ ਇਕਾਈਆਂ ਨੂੰ ਸੁਧਾਰਨ ਦੇ ਸਮਰੱਥ ਬਣਾਵੇਗੀ ਇਸ ਸਕੀਮ ਅਧੀਨ ਕਰਜ਼ ਲੈਣ ਵਾਲੇ ਲਾਭਪਾਤਰੀਆਂ ਨੂੰ 2 ਲੱਖ ਰੁਪਏ ਤੱਕ ਵਿਆਜ ਸਬਸਿਡੀ ਦਿੱਤੀ ਜਾਵੇਗੀ

ਰਾਸ਼ਟਰੀ ਆਵਾਸ ਬੈਂਕ ਸਕੀਮ ਲਾਗੂ ਕਰੇਗਾ ਸਰਕਾਰ ਰਾਸ਼ਟਰੀ ਆਵਾਸ ਬੈਂਕ ਨੂੰ ਮੌਜੂਦਾ ਸ਼ੁੱਧ ਮੁੱਲ ਦੀ 3% ਵਿਆਜ ਸਬਸਿਡੀ ਮੁੱਢਲਾ ਕਰਜ਼ ਦੇਣ ਵਾਲੀਆਂ ਸੰਸਥਾਵਾਂ (ਨਿਰਧਾਰਤ ਵਪਾਰ ਬੈਂਕ, ਐੱਨਬੀਐੱਫਸੀਜ਼ ਆਦਿ) ਨੂੰ ਪ੍ਰਦਾਨ ਕਰਨ ਲਈ ਮੁਹੱਈਆ ਕਰਾਵੇਗਾ ਇਸ ਦੇ ਨਤੀਜੇ ਵਜੋਂ ਲਾਭਪਾਤਰੀ ਲਈ ਬਰਾਬਰ ਮਹੀਨਾਵਾਰ ਕਿਸ਼ਤ (ਈਐੱਮਆਈ) ਘਟ ਜਾਵੇਗੀ

ਸਰਕਾਰ ਪੀਐੱਮਏਵਾਈਜੀ ਦੇ ਨਾਲ ਤਕਨੀਕੀ ਸਹਾਇਤਾ ਸਮੇਤ ਲਾਭਪਾਤਰੀ ਨੂੰ ਮੌਜੂਦਾ ਵਿਵਸਥਾ ਜ਼ਰੀਏ ਲਾਭ ਪਹੁੰਚਾਉਣ ਲਈ ਜ਼ਰੂਰੀ ਕਦਮ ਉਠਾਏਗੀ ਨਵੀਂ ਸਕੀਮ ਨਾਲ ਗ੍ਰਾਮੀਣ ਖੇਤਰਾਂ ਵਿੱਚ ਆਵਾਸ ਵਿੱਚ ਸੁਧਾਰ ਕਰਨ ਅਤੇ ਗ੍ਰਾਮੀਣ ਆਵਾਸ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਉਮੀਦ ਹੈ

ਏਕੇਟੀ/ਵੀਬੀ/ਐੱਸਐੱਚ