ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਦੂਰਸੰਚਾਰ ਅਤੇ ਸੂਚਨਾ ਟੈਕਨੋਲੋਜੀ ਦੀ ਪਿਛੋਕੜ ਵਾਲੇ ਦੂਰਸੰਚਾਰ ਵਿਭਾਗ(DoT) ਅਤੇ ਹੋਰ ਮੰਤਰਾਲਿਆਂ ਦੇ ਗਰੁਪ ‘ਏ’ ਵਾਲੇ ਅਫਸਰਾਂ ਦਾ ਦੂਰਸੰਚਾਰਕੰਸਲਟੈਂਟਸ ਇੰਡੀਆ ਲਿਮਿਟਡ (TCIL)ਵਿੱਚ ਡੈਪੂਟੇਸ਼ਨ ਹੇਠ ਲਿਖੇ ਅਨੁਸਾਰ ਮਨਜ਼ੂਰ ਕਰ ਦਿੱਤਾ ਹੈ।
(ਓ) ਦੂਰਸੰਚਾਰ ਵਿਭਾਗ(DoT) ਅਤੇ ਹੋਰ ਮੰਤਰਾਲਿਆਂ ਵਿੱਚੋਂ ਦੂਰਸੰਚਾਰ ਅਤੇ ਸੂਚਨਾ ਟੈਕਨੋਲੋਜੀ ਪਿਛੋਕੜ ਦੇ ਗਰੁੱਪ ‘ਏ’ ਅਫਸਰਾਂ ਰਾਹੀਂ ਦੂਰਸੰਚਾਰ ਕੰਸਲਟੈਂਟਸ ਇੰਡੀਆ ਲਿਮਿਟਡ (TCIL)ਅਸਾਮੀਆਂ ਡੈਪੂਟੇਸ਼ਨ ਰਾਹੀਂ ਭਰੇਗਾ। ਇਹ ਭਰਤੀਆਂ 01.10.2016 ਤੋਂ ਇਸ ਸਕੀਮ ਦੀ ਮਨਜ਼ੂਰੀ ਤੱਕ ਦੇ ਸਮੇਂ ਲਈ ਹੋਣਗੀਆਂ। ਪਹਿਲਾਂ ਮੰਤਰੀ ਮੰਡਲ ਦੀ ਮਨਜ਼ੂਰੀ 30.09.2016 ਤੱਕ ਸੀ ਜਿਸ ਨੂੰ ਅਗਲੇ ਤਿੰਨ ਹੋਰ ਸਾਲਾਂ ਲਈਮਨਜ਼ੂਰ ਕੀਤਾ ਗਿਆ ਹੈ। ਡੀਪੀਈ (DPE) ਦੀਆਂ ਹਦਾਇਤਾਂ ਅਨੁਸਾਰ ਦੂਰ ਸੰਚਾਰ ਕੰਸਲਟੈਂਟਸ ਇੰਡੀਆ ਲਿਮਿਟਡ (TCIL) ਬੋਰਡ ਲੈਵਲ ਤੋਂ ਹੇਠਲੀਆਂ ਅਸਾਮੀਆਂ ਦੀਕੁੱਲ ਗਿਣਤੀ ਦਾ ਵੱਧ ਤੋਂ ਵੱਧ 10 %ਭਰ ਸਕੇਗੀ। ਅਸਾਮੀਆਂ ਡੈਪੂਟੇਸ਼ਨ ਰਾਹੀਂ ਭਰੀਆਂ ਜਾਣਗੀਆਂ ਜਿਨ੍ਹਾਂ ਵਿੱਚ ਤੁਰੰਤ ਅਬਜਾਰਪਸ਼ਨ ਦੇ ਨਿਯਮ ਤੋਂ ਛੂਟ ਹੋਵੇਗੀ।
(ਅ) ਭਵਿੱਖ ਵਿੱਚ ਦੂਰਸੰਚਾਰ ਕੰਸਲਟੈਂਟਸ ਇੰਡੀਆ ਲਿਮਿਟਡ (TCIL) ਵਿੱਚ ਬੋਰਡ ਪੱਧਰ ਦੀਆਂ ਦੀ ਅਸਾਮੀਆਂ ਦੀ ਛੂਟ ਦਾ ਮਾਮਲਾ ਡੀਪੀਈ ਓਐੱਮ ਨੰਬਰ 18(6)2001-ਜੀਐੱਮ-ਜੀਐੱਲ-77 ਮਿਤੀ 28-12-2005 ਅਨੁਸਾਰ ਵਿਚਾਰਿਆ ਜਾਵੇਗਾ। ਤਾਂਕਿ ਅਜਿਹਾ ਮਸਲਾ ਮੰਤਰੀ ਮੰਡਲ ਦੇ ਸਾਹਮਣੇ ਲਿਆਉਣ ਦੀ ਲੋੜ ਨਾ ਪਵੇ।
************
ਏਕੇਟੀ/ਵੀਬੀਏ/ਐੱਸਐੱਚ