Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਟੀਆਈਆਰ ਕਾਰਨੈੱਟਸ (ਟੀਆਈਆਰ ਕਨਵੈਨਸ਼ਨ) ਅਧੀਨ ਮਾਲ ਦੇ ਅੰਤਰਰਾਸ਼ਟਰੀ ਟਰਾਂਸਪੋਰਟ ਬਾਰੇ ਕਸਟਮ ਕਨਵੈਨਸ਼ਨ ਵਿੱਚ ਭਾਰਤ ਦੇ ਪ੍ਰਵੇਸ਼ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਟੀਆਈਆਰ ਕਾਰਨੈੱਟਸ (TIR Carnets) (ਟੀਆਈਆਰ ਕਨਵੈਨਸ਼ਨ) ਅਧੀਨ ਮਾਲ ਦੀ ਅੰਤਰਰਾਸ਼ਟਰੀ ਟਰਾਂਸਪੋਰਟ ‘ਤੇ ਕਸਟਮ ਕਨਵੈਨਸ਼ਨ ਵਿੱਚ ਭਾਰਤ ਦੇ ਪ੍ਰਵੇਸ਼ ਅਤੇ ਇਸ ਨੂੰ ਲਾਗੂ ਕਰਨ ਨੂੰ ਪ੍ਰਵਾਨਗੀ ਦਿੱਤੀ ਹੈ।

ਇਹ ਸੰਮੇਲਨ ਭਾਰਤੀ ਵਪਾਰੀਆਂ ਨੂੰ ਹੋਰ ਠੇਕਾ ਧਿਰਾਂ (other contracting parties)ਦੇ ਖੇਤਰਾਂ ਵਿੱਚ ਸੜਕ ਜਾਂ ਬਹੁਪੱਖੀ ਸਾਧਨਾਂ ਰਾਹੀਂ ਮਾਲ ਦੀ ਆਵਾਜਾਈ ਲਈ ਤੇਜ, ਆਸਾਨ, ਭਰੋਸੇਯੋਗ ਅਤੇ ਪ੍ਰੇਸ਼ਾਨੀ ਮੁਕਤ ਅੰਤਰਰਾਸ਼ਟਰੀ ਵਿਵਸਥਾ ਦੀ ਪਹੁੰਚ ਵਿੱਚ ਮਦਦ ਕਰੇਗਾ। ਸੰਮੇਲਨ ਵਿੱਚ ਸ਼ਾਮਲ ਹੋਣ ਨਾਲ ਸੀਮਾ ਕਰ ਨਿਯੰਤਰਣ ਦੀ ਦੋਤਰਫ਼ਾ ਮਾਨਤਾ ਕਾਰਨ ਵਿਚਕਾਰਲੀਆਂ ਸੀਮਾਵਾਂ ‘ਤੇ ਮਾਲ ਦੀ ਜਾਂਚ ਦੇ ਨਾਲ – ਨਾਲ ਭੌਤਿਕ ਅਸਕੌਰਟ(physical escorts) ਦੇ ਮਾਰਗਾਂ ‘ਤੇ ਜਾਂਚ ਦੀ ਲੋੜ ਘੱਟ ਜਾਵੇਗੀ। ਅੰਦਰੂਨੀ ਕਰ ਸੀਮਾ ਸਥਾਨਾਂ ‘ਤੇ ਸੀਮਾ ਕਰ ਹੋ ਸਕਦਾ ਹੈ ਜਿੱਥੇ ਸੀਮਾ ਪਾਰ ਕਰਨ ਵਾਲੇ ਸਥਾਨਾਂ ਅਤੇ ਬੰਦਰਗਾਹਾਂ ਜਿੱਥੇ ਭੀੜ ਹੁੰਦੀ ਹੈ, ਉੱਥੇ ਅਕਸਰ ਇਸ ਤੋਂ ਬਚਿਆ ਜਾਂਦਾ ਹੈ। ਟੀਆਈਆਰ ਅਧੀਨ ਟਰਾਂਸਪੋਰਟ ਨੂੰ ਕੇਵਲ ਸੀਲ ਅਤੇ ਸਮਾਨ ਨਾਲ ਭਰੇ ਕੰਟੇਨਰ ਦੀ ਬਾਹਰੀ ਜਾਂਚ ਕਰਕੇ ਪ੍ਰਵਾਨਗੀ ਦਿੱਤੀ ਜਾਂਦੀ ਹੈ ਜਾਂ ਕੰਟੇਨਰ ਜਿਸ ਨਾਲ ਸੀਮਾ ‘ਤੇ ਦੇਰੀ, ਟਰਾਂਸਪੋਰਟ ਅਤੇ ਲੈਣ-ਦੇਣ ਲਾਗਤ ਘੱਟ ਜਾਂਦੀ ਹੈ। ਇਸ ਨਾਲ ਵਪਾਰ ਅਤੇ ਟਰਾਂਸਪੋਰਟ ਖੇਤਰ ਵਿੱਚ ਮੁਕਾਬਲੇਬਾਜ਼ੀ ਅਤੇ ਵਿਕਾਸ ਵਿੱਚ ਵਾਧਾ ਹੁੰਦਾ ਹੈ।

ਸੰਮੇਲਨ ਸਪਲਾਈ ਚੇਨ ਵਿੱਚ ਸੁਧਾਰ ਸੁਰੱਖਿਆ ਨੂੰ ਯਕੀਨੀ ਕਰੇਗਾ ਕਿਉਂਕਿ ਕੇਵਲ ਸਵੀਕਾਰਤ ਟਰਾਂਸਪੋਰਟਰ ਅਤੇ ਵਾਹਨਾਂ ਨੂੰ ਸੰਮੇਲਨ ਅਨੁਸਾਰ ਸੰਚਾਲਿਤ ਕਰਨ ਦੀ ਪ੍ਰਵਾਨਗੀ ਹੈ। ਟੀਆਈਆਰ ਕਾਰਨੈੱਟ ਸੀਮਾ ਕਰ ਅਤੇ ਆਵਾਜਾਈ ਦੀ ਗਰੰਟੀ ਦਿੰਦਾ ਹੈ, ਇਸ ਤਰ੍ਹਾਂ ਕਰਾਂ ਅਤੇ ਦਰਾਂ ਦਾ ਭੁਗਤਾਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਟੀਆਈਆਰ ਕਾਰਨੈੱਟ ਸੀਮਾ ਕਰ ਐਲਾਨਨਾਮੇ ਦੇ ਰੂਪ ਵਿੱਚ ਵੀ ਕਾਰਜ ਕਰਦਾ ਹੈ ਅਤੇ ਇਸ ਲਈ ਇਹ ਵਿਭਿੰਨ ਦੇਸ਼ਾਂ ਨੂੰ ਪਾਰ ਕਰਕੇ ਰਾਸ਼ਟਰੀ ਕਾਨੂੰਨਾਂ ਦੀ ਪ੍ਰੋੜਤਾ ਕਰਨ ਵਾਲੇ ਕਈ ਐਲਾਨਾਂ ਦੀ ਲੋੜ ਨੂੰ ਘਟਾਉਂਦਾ ਹੈ। ਟੀਆਈਆਰ ਸੰਮੇਲਨ ਅੰਤਰਰਾਸ਼ਟਰੀ ‘ਉੱਤਰ-ਦੱਖਣ’ ਟਰਾਂਸਪੋਰਟ (ਆਈਐੱਨਐੱਸਟੀਸੀ) ਗਲਿਆਰੇ ਦੇ ਨਾਲ ਮਾਲ ਦੀ ਆਵਾਜਾਈ ਲਈ ਇੱਕ ਉਪਕਰਣ ਹੋ ਸਕਦਾ ਹੈ ਅਤੇ ਮੱਧ ਏਸ਼ਿਆਈ ਗਣਰਾਜਾਂ, ਰਾਸ਼ਟਰਮੰਡਲ ਦੇ ਅਜ਼ਾਦ ਦੇਸ਼ (ਸੀਆਈਐੱਸ), ਵਿਸ਼ੇਸ਼ ਤੌਰ ‘ਤੇ ਇਰਾਕ ਵਿੱਚ ਬੰਦਰਗਾਹਾਂ ਦੀ ਵਰਤੋਂ ਜਿਵੇਂ ਚਾਬਹਾਰ ਬੰਦਰਗਾਹ, ਨਾਲ ਵਪਾਰ ਵਧਾਉਣ ਵਿੱਚ ਸਹਾਈ ਹੋਵੇਗਾ।

ਇਹ ਪ੍ਰਸਤਾਵ ਭਾਰਤ ਸਰਕਾਰ ‘ਤੇ ਕਿਸੇ ਵੀ ਤਰ੍ਹਾਂ ਦਾ ਸਿੱਧਾ ਵਿੱਤੀ ਬੋਝ ਨਹੀਂ ਪਾਵੇਗਾ ਕਿਉਂਕਿ ਇਹ ਇੱਕ ਅੰਤਰਰਾਸ਼ਟਰੀ ਸੰਮੇਲਨ ਵਿੱਚ ਭਾਰਤ ਦੇ ਪ੍ਰਵੇਸ਼ ਨਾਲ ਸਬੰਧਤ ਹੈ।

ਪਿਛੋਕੜ:

ਟੀਆਈਆਰ ਕਾਰਨੈੱਟਸ, 1975 (ਟੀਆਈਆਰ ਕਨਵੈਨਸ਼ਨ) ਅਧੀਨ ਮਾਲ ਦੀ ਅੰਤਰਰਾਸ਼ਟਰੀ ਆਵਾਜਾਈ ‘ਤੇ ਸੀਮਾ ਕਰ ਸੰਮੇਲਨ ਯੂਰਪ ਲਈ ਸੰਯੁਕਤ ਰਾਸ਼ਟਰ ਆਰਥਿਕ ਕਮਿਸ਼ਨ ਅਧੀਨ ਇੱਕ ਅੰਤਰਰਾਸ਼ਟਰੀ ਟਰਾਂਸਪੋਰਟ ਪ੍ਰਣਾਲੀ ਹੈ ਜਿਸ ਵਿੱਚ ਸੰਮੇਲਨ ਦੀਆਂ ਧਿਰਾਂ ਵਿਚਕਾਰ ਮਾਲ ਦੇ ਨਿਰਵਿਘਨ ਟਰਾਂਸਪੋਰਟ ਦੀ ਸਹੂਲਤ ਹੈ। ਮੌਜੂਦਾ ਸਮੇਂ ਵਿੱਚ ਯੂਰਪੀਅਨ ਯੂਨੀਅਨ ਸਮੇਤ ਸੰਮੇਲਨ ਵਿੱਚ 70 ਧਿਰਾਂ ਹਨ।

******

AKT/VBA/SH