Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਜੰਮੂ ’ਚ ‘ਇੰਡੀਅਨ ਇੰਸਟੀਟਿਊਟ ਆੱਵ੍ ਮੈਨੇਜਮੈਂਟ’ ਦੀ ਸਥਾਪਨਾ ਨੂੰ ਮਨਜ਼ੂਰੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅਕਾਦਮਿਕ ਸਾਲ 2016-17 ਤੋਂ ਜੰਮੂ ਸਥਿਤ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਪੁਰਾਣੇ ਸਰਕਾਰੀ ਕਾਲਜ ਦੇ ਪਾਰਗਮਨ/ਅਸਥਾਈ ਕੈਂਪਸ ਵਿੱਚ ‘ਇੰਡੀਅਨ ਇੰਸਟੀਟਿਊਟ ਆੱਵ੍ ਮੈਨੇਜਾਮੈਂਟ’ (ਆਈ.ਆਈ.ਐੱਮ.) ਦੀ ਸਥਾਪਨਾ ਕਰਨ ਅਤੇ ਉਸ ਨੂੰ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ।

2016 ਤੋਂ ਲੈ ਕੇ 2020 ਤੱਕ ਮੁਢਲੇ ਚਾਰ ਸਾਲਾਂ ਲਈ ਅਸਥਾਈ ਕੈਂਪਸ ਵਿੱਚ ਇਸ ਪ੍ਰੋਜੈਕਟ ਉੱਤੇ 61.90 ਕਰੋੜ ਰੁਪਏ ਦੀ ਲਾਗਤ ਆਵੇਗੀ। ‘ਪੋਸਟ ਗਰੈਜੂਏਟ ਡਿਪਲੋਮਾ ਪ੍ਰੋਗਰਾਮ (ਪੀ.ਜੀ.ਡੀ.ਪੀ.) ਇਨ ਮੈਨੇਜਾਮੈਂਟ’ ਵਿੱਚ ਇਸ ਸਾਲ ਦਾਖ਼ਲ ਹੋਏ ਵਿਦਿਆਰਥੀਆਂ ਦੀ ਗਿਣਤੀ 54 ਹੈ, ਜੋ ਕਿ ਚੌਥੇ ਸਾਲ ਸੰਚਿਤ ਹੋ ਕੇ ਵਧਦੀ ਹੋਈ 120 ਤੱਕ ਜਾ ਪੁੱਜੇਗੀ। ਇਸ ਦੌਰਾਨ, ਜੰਮੂ ’ਚ ਇੱਕ ਕੈਂਪਸ ਅਤੇ ਕਸ਼ਮੀਰ ਖੇਤਰ ਵਿੱਚ ਇੱਕ ਬਾਹਰੀ-ਕੈਂਪਸ ਸਥਾਪਤ ਕਰਨ ਲਈ ਵੀ ਕਦਮ ਚੁੱਕੇ ਜਾਣਗੇ। ਸਥਾਈ ਕੈਂਪਸਾਂ ਲਈ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ ਅਤੇ ਉਸ ਤੋਂ ਬਾਅਦ ਕੈਂਪਸ ਸਥਾਪਤ ਕਰਨ ਦੀ ਪ੍ਰਕਿਰਿਆ ਅਰੰਭ ਹੋਵੇਗੀ।

ਮੰਤਰੀ ਮੰਡਲ ਨੇ ‘ਸੁਸਾਇਟੀਜ਼ ਰਜਿਸਟਰੇਸ਼ਨ ਕਾਨੂੰਨ, 1860’ ਅਧੀਨ ਇੱਕ ‘ਆਈ.ਆਈ. ਐੱਮ. ਜੰਮੂ ਸੁਸਾਇਟੀ’ ਕਾਇਮ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਹੈ। ਆਈ.ਆਈ.ਐੱਮ. ਜੰਮੂ ਨੂੰ ਇਹ ਸੁਸਾਇਟੀ ਚਲਾਏਗੀ, ਜਿਸ ਦੇ ਬੋਰਡ ਆੱਵ੍ ਗਵਰਨਰਜ਼ (ਬੀ.ਓ.ਜੀਜ਼) ਦਾ ਗਠਨ ਭਾਰਤ ਸਰਕਾਰ ਵੱਲੋਂ ਕੀਤਾ ਜਾਵੇਗਾ, ਇਹ ਬੋਰਡ ਇਸ ਸੰਸਥਾਨ ਦਾ ਪ੍ਰਸ਼ਾਸਨ ਚਲਾਏਗਾ ਅਤੇ ਇਸ ਦੀ ਸਥਾਪਨਾ ਕਰਨ ਤੇ ਉਸ ਨੂੰ ਚਲਾਉਣ ਲਈ ਜਿ਼ੰਮੇਵਾਰ ਹੋਵੇਗਾ।
ਇਹ ਜੰਮੂ ਤੇ ਕਸ਼ਮੀਰ ਲਈ ਪ੍ਰਧਾਨ ਮੰਤਰੀ ਦੇ ਵਿਕਾਸ ਪੈਕੇਜ ਦਾ ਇੱਕ ਹਿੱਸਾ ਹੈ। ਇਸ ਸੰਸਥਾਨ ਦੇ ਨਾਲ-ਨਾਲ ਜੰਮੂ ’ਚ ਆਈ.ਆਈ.ਟੀ. ਖੋਲ੍ਹੀ ਜਾਵੇਗੀ, ਐੱਨ.ਆਈ.ਟੀ. ਸ੍ਰੀਨਗਰ ਦਾ ਆਧੁਨਿਕੀਕਰਨ ਕੀਤਾ ਜਾਵੇਗਾ ਅਤੇ ਦੋ ਨਵੇਂ ਏਮਜ਼ ਸੰਸਥਾਨ ਖੋਲ੍ਹੇ ਜਾਣਗੇ – ਜਿਨ੍ਹਾਂ ਵਿੱਚੋਂ ਇੱਕ ਕਸ਼ਮੀਰ ਖੇਤਰ ਵਿੱਚ ਤੇ ਦੂਜਾ ਜੰਮੂ ਖੇਤਰ ਵਿੱਚ ਹੋਵੇਗਾ ਅਤੇ ਇਹ ਜੰਮੂ-ਕਸ਼ਮੀਰ ਵਿੱਚ ਲੰਮਾ ਸਮਾਂ ਉੱਚ ਮਿਆਰੀ ਜੀਵਨ ਅਤੇ ਸਿੱਖਿਆ ਦੀਆਂ ਜ਼ਰੂਰਤਾਂ ਪੂਰੀਆਂ ਕਰਨਗੇ।

ਪਿਛੋਕੜ:

‘ਇੰਡੀਅਨ ਇੰਸਟੀਟਿਊਟਸ ਆੱਵ੍ ਮੈਨੇਜਮੈਂਟ’ (ਭਾਰਤੀ ਪ੍ਰਬੰਧਨ ਸੰਸਥਾਨ) ਦੇਸ਼ ਦੇ ਪ੍ਰਮੁੱਖ ਸੰਸਥਾਨ ਹਨ, ਜੋ ਮੈਨੇਜਮੈਂਟ ਸਿੱਖਿਆ ਅਤੇ ਗਿਆਨ ਦੇ ਸਬੰਧਤ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਦੀ ਸਿੱਖਿਆ ਅਤੇ ਸਿਖਲਾਈ ਮੁਹੱਈਆ ਕਰਵਾਉਣ ਲਈ ਜਾਣੇ ਜਾਂਦੇ ਹਨ।

ਇਸ ਵੇਲੇ ਉੱਨੀ ਆਈ.ਆਈ.ਐਮਜ਼ ਹਨ। ਇਨ੍ਹਾਂ ਵਿੱਚ ਤੇਰਾਂ ਆਈ.ਆਈ. ਐੱਮਜ਼ ਅਹਿਮਦਾਬਾਦ, ਬੰਗਲੁਰੂ, ਕੋਲਕਾਤਾ, ਲਖਨਊ, ਇੰਦੌਰ, ਕੋਝੀਕੋਡ(Kozhikode), ਸ਼ਿਲਾਂਗ, ਰਾਂਚੀ, ਰਾਏਪੁਰ, ਰੋਹਤਕ, ਕਾਸ਼ੀਪੁਰ, ਤ੍ਰਿਚੀ, ਉਦੈਪੁਰ ਵਿਖੇ ਸਥਿਤ ਹਨ। ਛੇ ਹੋਰ ਆਈ.ਆਈ. ਐੱਮਜ਼ ਸਾਲ 2015 ’ਚ ਸ਼ੁਰੂ ਹੋਏ ਹਨ ਤੇ ਉਹ ਅੰਮ੍ਰਿਤਸਰ, ਸਿਰਮੌਰ, ਨਾਗਪੁਰ, ਬੌਧਗਯਾ, ਸੰਬਲਪੁਰ ਅਤੇ ਵਿਸ਼ਾਖਾਪਟਨਮ ’ਚ ਸਥਿਤ ਹਨ।

*****

AKT/SH