Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਜੈ ਪ੍ਰਕਾਸ਼ ਨਾਰਾਇਣ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਵਿਸਥਾਰ/ਵਿਕਾਸ ਉਦੇਸ਼ਾਂ ਲਈ ਏਅਰਪੋਰਟਸ ਅਥਾਰਟੀ ਆਵ੍ ਇੰਡੀਆ ਦੀ 11.35 ਏਕੜ ਜ਼ਮੀਨ ਦੇ ਬਿਹਾਰ ਸਰਕਾਰ ਨਾਲ ਸਮਾਨ ਜ਼ਮੀਨ ਬਦਲੇ ਵਟਾਂਦਰੇ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅਨੀਸਾਬਾਦ ‘ਚ ਏਅਰਪੋਰਟਸ ਅਥਾਰਟੀ ਆਵ੍ ਇੰਡੀਆ ਦੀ 11.35 ਏਕੜ ਜ਼ਮੀਨ ਦੇ ਏਅਰਪੋਰਟਸ ਅਥਾਰਟੀ ਆਵ੍ ਇੰਡੀਆ ਦੀ ਓਨੀ ਹੀ ਜ਼ਮੀਨ ਨਾਲ ਵਟਾਂਦਰੇ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਪਟਨਾ ਹਵਾਈ ਅੱਡੇ ਦੀ ਪ੍ਰਸਤਾਵਿਤ ਜ਼ਮੀਨ ਦੀ ਵਰਤੋਂ ਹਵਾਈ ਅੱਡੇ ਦੇ ਵਿਸਥਾਰ, ਨਵੇਂ ਟਰਮੀਨਲ ਦੀ ਇਮਾਰਤ ਦੀ ਉਸਾਰੀ ਅਤੇ ਹੋਰ ਸਬੰਧਤ ਬੁਨਿਆਦੀ ਢਾਂਚਿਆਂ ਦੀ ਸਥਾਪਨਾ ਕਰਨ ਲਈ ਕੀਤੀ ਜਾਵੇਗੀ। ਬਿਹਾਰ ਸਰਕਾਰ ਵੀ ਸਿਧਾਂਤਕ ਤੌਰ ਉੱਤੇ ਜ਼ਮੀਨ ਦੇ ਤਬਾਦਲੇ ਲਈ ਸਹਿਮਤ ਹੋ ਗਈ ਹੈ।
ਨਵੇਂ ਟਰਮੀਨਲ ਭਵਨ ਦੀ ਸਮਰੱਥਾ 30 ਲੱਖ ਯਾਤਰੀ ਸਲਾਨਾ ਹੋਵੇਗੀ, ਇਸ ਨਾਲ ਨਾ ਕੇਵਲ ਹਵਾਈ ਅੱਡੇ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ, ਸਗੋਂ ਆਮ ਜਨਤਾ ਲਈ ਵੀ ਸੁਵਿਧਾ ਹੋਵੇਗੀ।

ਪਿਛੋਕੜ:

ਪਟਨਾ ਹਵਾਈ ਅੱਡੇ ਦੇ ਮੌਜੂਦਾ ਟਰਮੀਨਲ ਭਵਨ ਦੀ ਉਸਾਰੀ 5 ਲੱਖ ਯਾਤਰੀ ਸਲਾਨਾ ਲਈ ਕੀਤੀ ਗਈ ਸੀ, ਜਦ ਕਿ 15 ਲੱਖ ਯਾਤਰੀ ਪਹਿਲਾਂ ਹੀ ਇਸ ਹਵਾਈ ਅੱਡੇ ਨੂੰ ਵਰਤ ਰਹੇ ਹਨ; ਜਿਸ ਕਰ ਕੇ ਇਸ ਟਰਮੀਨਲ ਭਵਨ ਵਿੱਚ ਬਹੁਤ ਜ਼ਿਆਦਾ ਭੀੜ ਰਹਿੰਦੀ ਹੈ।

*****

AKT/VB/SH