ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਗਰੀਨ ਹਾਊਸ ਗੈਸਾਂ (ਜੀਐੱਚਜੀਜ਼) ਦੇ ਨਿਕਾਸ ਬਾਰੇ ਕਯੋਟੋ ਪ੍ਰੋਟੋਕੋਲ ਦੇ ਦੂਜੇ ਪ੍ਰਤੀਬੱਧਤਾ ਪੀਰੀਅਡ ਦੀ ਪੁਸ਼ਟੀ ਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਕਯੋਟਾ ਪ੍ਰੋਟੋਕੋਲ ਦਾ ਦੂਜਾ ਪ੍ਰਤੀਬੱਧਤਾ ਪੀਰੀਅਡ 2012 ਵਿੱਚ ਅਪਣਾਇਆ ਗਿਆ ਸੀ। ਹੁਣ ਤੱਕ 65 ਦੇਸ਼ ਦੂਜੇ ਪ੍ਰਤੀਬੱਧਤਾ ਪੀਰੀਅਡ ਦੀ ਪੁਸ਼ਟੀ ਕਰ ਚੁੱਕੇ ਹਨ।
ਜਲਵਾਯੂ ਪਰਿਵਰਤਨ ਨਾਲ ਜੁੜੇ ਮੁੱਦਿਆਂ ‘ਤੇ ਅੰਤਰਰਾਸ਼ਟਰੀ ਆਮ ਸਹਿਮਤੀ ਹਾਸਲ ਕਰਨ ਵਿੱਚ ਭਾਰਤ ਵੱਲੋਂ ਨਿਭਾਈ ਗਈ ਅਹਿਮ ਭੂਮਿਕਾ ਨੂੰ ਧਿਆਨ ਵਿੱਚ ਰੱਖਦਿਆਂ, ਇਹ ਫ਼ੈਸਲਾ ਜਲਵਾਯੂ ਨਿਆਂ ਅਤੇ ਵਾਤਾਵਰਣ ਸੁਰੱਖਿਆ ਦੇ ਗਲੋਬਲ ਉਦੇਸ਼ ਲਈ ਪ੍ਰਤੀਬੱਧ ਰਾਸ਼ਟਰਾਂ ਦੀ ਸੁਹਿਰਦਤਾ ਵਿੱਚ ਭਾਰਤ ਦੀ ਅਗਵਾਈ ਨੂੰ ਹੋਰ ਨਿਖਾਰੇਗਾ। ਭਾਰਤ ਵੱਲੋਂ ਕਯੋਟੋ ਪ੍ਰੋਟੋਕੋਲ ਦੀ ਪੁਸ਼ਟੀ ਹੋਰ ਵਿਕਾਸਸ਼ੀਲ ਦੇਸ਼ਾਂ ਨੂੰ ਅਜਿਹਾ ਕਰਨ ਲਈ ਉਤਸ਼ਾਹਤ ਕਰੇਗੀ। ਟਿਕਾਊ ਵਿਕਾਸ ਪ੍ਰਾਥਮਿਕਤਾ ਅਨੁਸਾਰ ਇਸ ਪ੍ਰਤੀਬਧਤਾ ਪੀਰੀਅਡ ਤਹਿਤ ਕਲੀਨ ਡਿਵੈਲਪਮੈਂਟ ਮੈਕੇਨਿਜ਼ਮ (ਸੀ.ਡੀ.ਐੱਮ.) ਪ੍ਰੋਜੈਕਟਾਂ ਨੂੰ ਅਮਲ ਵਿੱਚ ਲਿਆਉਣ ਨਾਲ ਭਾਰਤ ਵਿੱਚ ਕੁਝ ਨਿਵੇਸ਼ ਨੂੰ ਵੀ ਉਤਸ਼ਾਹ ਮਿਲੇਗਾ।
ਜਲਵਾਯੂ ਪਰਿਵਰਤਨ ਬਾਰੇ ਸੰਯੁਕਤ ਰਾਸ਼ਟਰ ਫ਼ਰੇਮਵਰਕ ਕਨਵੈਨਸ਼ਨ (ਯੂਐੱਨਐੱਫ਼ਸੀਸੀ) ਵਾਤਾਵਰਣ ਵਿੱਚ ਗਰੀਨ ਹਾਊਸ ਗੈਸਾਂ ਦੇ ਗਾੜ੍ਹੇਪਨ ਨੂੰ ਉਸ ਪੱਧਰ ਤੱਕ ਸਥਿਰ ਕਰਨਾ ਚਾਹੁੰਦਾ ਹੈ ਜੋ ਕਿ ਜਲਵਾਯੂ ਸਿਸਟਮ ਵਿੱਚ ਇਸ ਦੀ ਦਖ਼ਲਅੰਦਾਜ਼ੀ ਘੱਟ ਕਰੇਗਾ। ਮੰਨਿਆ ਜਾਂਦਾ ਹੈ ਕਿ ਵਾਤਾਵਰਣ ਵਿੱਚ ਗਰੀਨ ਹਾਊਸ ਗੈਸਾਂ (ਜੀਐੱਚਜੀਜ਼) ਦੇ ਤਾਜ਼ਾ ਉੱਚ ਪੱਧਰਾਂ ਲਈ ਵਿਕਸਿਤ ਦੇਸ਼ ਮੁੱਢਲੇ ਤੌਰ ‘ਤੇ ਜ਼ਿੰਮੇਵਾਰ ਹਨ, ਕਯੋਟੋ ਪ੍ਰੋਟੋਕੋਲ ਵਿਕਸਿਤ ਦੇਸ਼ਾਂ ਤੇ ਇਨ੍ਹਾਂ ਨੂੰ ਘੱਟ ਕਰਨ ਦੇ ਟੀਚੇ ਹਾਸਲ ਕਰਨ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਟੈਕਨੋਲੋਜੀ ਦੇਣ ਤੇ ਵਿੱਤੀ ਸੰਸਾਧਨ ਮੁਹੱਈਆ ਕਰਾਉਣ ਲਈ ਵਚਨਬੱਧਤਾ ਕਰਦਾ ਹੈ। ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਲਈ ਕਯੋਟੋ ਪ੍ਰੋਟੋਕੋਲ ਵਿੱਚ ਲਾਜ਼ਮੀ ਫ਼ਰਜ਼ ਜਾਂ ਟੀਚੇ ਨਹੀਂ ਹਨ।
ਪਿਛੋਕੜ
ਕਯੋਟੋ ਪ੍ਰੋਟੋਕੋਲ 1997 ਵਿੱਚ ਅਪਣਾਇਆ ਗਿਆ ਸੀ ਅਤੇ ਪਹਿਲਾ ਪ੍ਰਤੀਬਧਤਾ ਪੀਰੀਅਡ 2008-2012 ਸੀ। ਸੰਨ
2012 ‘ਚ ਦੋਹਾ ਵਿਖੇ, ਦੂਜੇ ਪ੍ਰਤੀਬੱਧਤਾ ਪੀਰੀਅਡ (ਦੋਹਾ ਤਰਮੀਮ) ਲਈ ਕਯੋਟੋ ਪ੍ਰੋਟੋਕੋਲ ਤਰਮੀਮ ਨੂੰ ਪੀਰੀਅਡ 2013-2020 ਲਈ ਸਫ਼ਲਤਾਪੂਰਵਕ ਅਪਣਾਇਆ ਗਿਆ ਸੀ। ਵਿਕਸਿਤ ਦੇਸ਼ਾਂ ਨੇ ਦੋਹਾ ਤਰਮੀਮ ਦੀਆਂ ‘ਔਪਟ-ਇਨ ‘ ਵਿਵਥਾਵਾਂ ਤਹਿਤ ਪਹਿਲਾਂ ਹੀ ਆਪਣੀਆਂ ਪ੍ਰਤੀਬੱਧਤਾਵਾਂ ਨੂੰ ਲਾਗੂ ਕਰਨਾ ਅਰੰਭ ਕਰ ਦਿੱਤਾ ਸੀ। ਭਾਰਤ ਨੇ ਹਮੇਸ਼ਾ ਪ੍ਰੀ-2020 ਪੀਰੀਅਡ ਵਿੱਚ ਵਿਕਸਿਤ ਦੇਸ਼ਾਂ ਵੱਲੋਂ ਜਲਵਾਯੂ ਗਤੀਵਿਧੀਆਂ ਦੀ ਮਹੱਤਤਾ ਨੂੰ ਅਹਿਮੀਅਤ ਦਿੱਤੀ ਹੈ। ਇਸ ਤੋਂ ਇਲਾਵਾ , ਇਸ ਨੇ ਇਨਸਾਫ਼ ਦੇ ਸਿਧਾਂਤ ਅਤੇ ਸਾਂਝੀਆਂ ਪਰ ਸਮਰੱਥਾ ਅਨੁਸਾਰ ਵੱਖ-ਵੱਖ ਜ਼ਿੰਮੇਦਾਰੀਆਂ ( principle of Equity and Common but differentiated responsibilities and respective capabilities (CBDR & RC)) ਦੇ ਕਨਵੈਨਸ਼ਨ ਦੇ ਸਿਧਾਂਤਾਂ ਅਤੇ ਵਿਵਸਥਾਵਾਂ ‘ਤੇ ਅਧਾਰਤ ਵਾਤਾਵਰਣ ਗਤੀਵਿਧੀਆਂ ਲਈ ਪੱਖ ਪੂਰਿਆ ਹੈ ।।
AKT/VB/SH