Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਕਾਨਪੁਰ ਦੇ ਏਅਰ ਫ਼ੋਰਸ ਸਟੇਸ਼ਨ ‘ਤੇ ਸਕੂਲ ਭਵਨ ਦੀ ਉਸਾਰੀ ਲਈ ਰੱਖਿਆ ਵਿਭਾਗ ਦੀ 6.528 ਏਕੜ ਜ਼ਮੀਨ ਕੇਂਦਰੀ ਵਿਦਿਆਲਾ ਸੰਗਠਨ ਨੂੰ ਲੀਜ਼ ‘ਤੇ ਟ੍ਰਾਂਸਫ਼ਰ ਕਰਨ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਕਾਨਪੁਰ ਦੇ ਏਅਰ ਫ਼ੋਰਸ ਸਟੇਸ਼ਨ ‘ਤੇ ਸਕੂਲ ਭਵਨ ਦੀ ਉਸਾਰੀ ਲਈ ਰੱਖਿਆ ਵਿਭਾਗ ਦੀ 6.528 ਏਕੜ ਜ਼ਮੀਨ ਕੇਂਦਰੀ ਵਿਦਿਆਲਾ ਸੰਗਠਨ ਨੂੰ ਲੀਜ਼ ‘ਤੇ ਟ੍ਰਾਂਸਫ਼ਰ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਜ਼ਮੀਨ ਦੀ ਵਰਤੋਂ ਸਕੂਲੀ ਭਵਨ ਅਤੇ ਹੋਰ ਸਬੰਧਤ ਬੁਨਿਆਦੀ ਢਾਂਚੇ ਦੀ ਉਸਾਰੀ ਕਰਨ ਲਈ ਕੀਤੀ ਜਾਵੇਗੀ; ਇਸ ਮਾਮਲੇ ਵਿੱਚ 16 ਜੂਨ, 2011 ਨੂੰ ਪਹਿਲਾਂ ਲਏ ਗਏ ਫ਼ੈਸਲੇ ਵਿੱਚ ਅੰਸ਼ਕ ਸੋਧ ਕੀਤੀ ਗਈ ਹੈ, ਜਿਸ ਅਧੀਨ ਕਾਨਪੁਰ ਸਥਿਤ ਏਅਰ ਫ਼ੋਰਸ ਸਟੇਸ਼ਨ ਦੀ 8.90 ਏਕੜ ਡਿਫ਼ੈਂਸ ਜ਼ਮੀਨ ਕੇਂਦਰੀ ਵਿਦਿਆਲਾ ਸੰਗਠਨ ਨੂੰ ਟ੍ਰਾਂਸਫ਼ਰ ਕੀਤੇ ਜਾਣ ਦੀ ਪ੍ਰਵਾਨਗੀ ਦਿੱਤੀ ਗਈ ਸੀ।

ਰੱਖਿਆ ਵਿਭਾਗ ਦੀ ਜ਼ਮੀਨ 1/- ਰੁਪਏ ਸਾਲਾਨਾ ਦੇ ਵਾਜਬ ਕਿਰਾਏ ਉੱਤੇ ਲੀਜ਼ ਆਧਾਰ ਉੱਤੇ ਲੀਜ਼ ਉੱਪਰ ਟ੍ਰਾਂਸਫ਼ਰ ਕੀਤੀ ਜਾ ਰਹੀ ਹੈ ਅਤੇ ਇਸ ਵਿਸ਼ੇ ਉੱਤੇ ਮੌਜੂਦਾ ਸਰਕਾਰੀ ਨੀਤੀ ਦੀਆਂ ਮੱਦਾਂ ਵਿੱਚ ਕੋਈ ਪ੍ਰੀਮੀਅਮ ਨਹੀਂ ਦੇਣਾ ਪੈਂਦਾ। ਸਕੂਲ ਦੇ ਬੁਨਿਆਦੀ ਢਾਂਚੇ ਦੀ ਉਸਾਰੀ ਨਿਯਮਾਂ ਅਨੁਸਾਰ ਕੇਂਦਰੀ ਵਿਦਿਆਲਾ ਸੰਗਠਨ ਵੱਲੋਂ ਆਪਣੇ ਖ਼ੁਦ ਦੇ ਫ਼ੰਡਾਂ ਨਾਲ ਕੀਤੀ ਜਾਵੇਗੀ।

ਕਾਨਪੁਰ ਦੇ ਏਅਰਫ਼ੋਰਸ ਸਟੇਸ਼ਨ ਉੱਤੇ ਕੇਂਦਰੀ ਵਿਦਿਆਲਾ ਅਗਸਤ 1985 ਤੋਂ ਇੱਕ ਅਸਥਾਈ ਬੈਰਕ-ਵਰਗੀ ਥਾਂ ਉੱਤੇ ਕੰਮ ਕਰ ਰਿਹਾ ਹੈ; ਜਿੱਥੇ ਨਿਰਧਾਰਤ ਮਾਪਦੰਡਾਂ ਅਨੁਸਾਰ ਸਕੂਲ ਦੀਆਂ ਆਵੱਸ਼ਕਤਾਵਾਂ ਪੂਰੀਆਂ ਨਹੀਂ ਹੋ ਪਾਉਂਦੀਆਂ। ਇਹ ਮੌਜੂਦਾ ਸਥਾਨ ਇਸ ਲਈ ਵੀ ਅਣਉਚਿਤ ਹੋ ਗਿਆ ਹੈ ਕਿਉਂਕਿ ਵਿਦਿਆਰਥੀਆਂ ਅਤੇ ਜ਼ਰੂਰੀ ਸੁਵਿਧਾਵਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ। ਇਸ ਜ਼ਮੀਨ ਦੇ ਟ੍ਰਾਂਸਫ਼ਰ ਹੋਣ ਨਾਲ ਕੇਂਦਰੀ ਵਿਦਿਆਲਾ ਸੰਗਠਨ ਆਪਣੀ ਸਕੂਲੀ-ਇਮਾਰਤ ਦੀ ਉਸਾਰੀ ਕਰਨ ਦੇ ਯੋਗ ਹੋ ਜਾਵੇਗਾ, ਜਿਸ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਸਾਰੀਆਂ ਜ਼ਰੂਰੀ ਸਹੂਲਤਾਂ ਉਪਲਬਧ ਹੋ ਸਕਣਗੀਆਂ।

ਕੇਂਦਰੀ ਵਿਦਿਆਲਾ ਸੰਗਠਨ ਨੂੰ ਜ਼ਮੀਨ ਟ੍ਰਾਂਸਫ਼ਰ ਕੀਤੇ ਜਾਣ ਨਾਲ ਸਬੰਧਤ ਰਸਮੀ ਕਾਰਵਾਈਆਂ ਦੋ ਮਹੀਨਿਆਂ ਦੇ ਸਮੇਂ ਅੰਦਰ ਮੁਕੰਮਲ ਹੋ ਜਾਣਗੀਆਂ। ਉਸ ਤੋਂ ਬਾਅਦ ਕੇਂਦਰੀ ਵਿਦਿਆਲਾ ਸੰਗਠਨ ਤਦ ਆਪਣੀ ਖ਼ੁਦ ਦੀ ਲਾਗਤ ਅਤੇ ਆਪਣੇ ਖ਼ੁਦ ਦੇ ਵਿਸ਼ੇਸ਼ ਮਾਪਦੰਡਾਂ ਅਨੁਸਾਰ ਲੀਜ਼ ਵਾਲੀ ਇਸ ਜ਼ਮੀਨ ਉੱਤੇ ਸਕੂਲ ਦੀ ਇਮਾਰਤ ਆਦਿ ਦੀ ਉਸਾਰੀ ਕਰੇਗਾ।

****

AKT/VBA/SH